ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005157727
ਅੱਜ
ਇਸ ਮਹੀਨੇ
473
13451

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.91
   

21 ਅਪ੍ਰੈਲ 2013

ਚੀਨ ਵਿਚ ਭੂਚਾਲ; 157 ਮੌਤਾਂ

5700 ਤੋਂ ਵੱਧ ਲੋਕ ਜ਼ਖ਼ਮੀ

http://sameydiawaaz.com/Archive%20News/%5B2013%5D/04/21.04.2013%20-%2001.jpg

ਚੀਨ ਦੇ ਸਿਚੂਆਨ ਸੂਬੇ ਦੇ ਪਿੰਡ ਲੂਸ਼ੁਨ ਵਿੱਚ ਭੂਚਾਲ ਨਾਲ ਹੋਈ ਤਬਾਹੀ ਦਾ ਮੰਜ਼ਰ (ਫੋਟੋ: ਰਾਇਟਰਜ਼)

ਪੇਇਚਿੰਗ, 20 ਅਪਰੈਲ :- ਚੀਨ ਦੇ ਉੱਤਰ-ਪੱਛਮੀ ਸੂਬੇ ਸਿਚੁਆਨ ਵਿਚ ਆਏ ਜ਼ਬਰਦਸਤ ਭੂਚਾਲ ਕਾਰਨ 157 ਲੋਕ ਮਾਰੇ ਗਏ ਤੇ 5700 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਰਿਕਟਰ ਪੈਮਾਨੇ ’ਤੇ 7.0 ਡਿਗਰੀ ਦੀ ਗਤੀ ਨਾਲ ਆਏ ਭੂਚਾਲ ਵਿਚ 10,000 ਤੋਂ ਵੱਧ ਘਰ ਤਬਾਹ ਹੋ ਗਏ ਹਨ। ਭੂਚਾਲ ਆਉਣ ਦੇ ਦਸ ਘੰਟਿਆਂ ਬਾਅਦ ਯਾਨ ਤੇ ਲੁਸ਼ਾਨ ਕਾਊਂਟੀ ਸ਼ਹਿਰਾਂ ਵਿਚ ਮੌਤਾਂ ਦੀ ਗਿਣਤੀ 124 ਤੱਕ ਪੁੱਜ ਗਈ ਹੈ। ਇਹ ਜਾਣਕਾਰੀ ਚੀਨ ਦੀ ਭੂਚਾਲ ਪ੍ਰਬੰਧਨ ਸਬੰਧੀ ਟਵਿੱਟਰ ਵਰਗੀ ਸਾਈਟ ਸਿਨਾ ਵੈਈਬੋ ’ਤੇ ਸੀਸੀਟੀਵੀ ਫੁਟੇਜ ਨਾਲ ਦਿੱਤੀ ਗਈ ਹੈ। ਭੂਚਾਲ ਦਾ ਕੇਂਦਰ 13 ਕਿਲੋਮੀਟਰ ਡੂੰਘਾ ਮਾਪਿਆ ਗਿਆ ਹੈ। ਇਹ ਇਲਾਕਾ ਤਿੱਬਤ ਦੇ ਨਜ਼ਦੀਕ ਪੈਂਦਾ ਹੈ। ਭੂਚਾਲ ਕਾਰਨ 5700 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿਚੋਂ 200 ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਅਨੁਸਾਰ 6000 ਦੇ ਕਰੀਬ ਸੁਰੱਖਿਆ ਕਰਮੀਆਂ ਨੂੰ ਬਚਾਅ ਕਾਰਜਾਂ ਵਿਚ ਲਾਇਆ ਗਿਆ ਹੈ ਤੇ ਪੰਜ ਡਰੋਨ ਨੁਕਸਾਨ ਸਬੰਧੀ ਤਸਵੀਰਾਂ ਲੈ ਰਹੇ ਹਨ। ਭੂਚਾਲ ਸਬੰਧੀ ਚੀਨ ਦੇ ਮਾਹਿਰਾਂ ਅਨੁਸਾਰ ਭੂਚਾਲ ਦਾ ਕੇਂਦਰ ਪਹਾਜੀ ਖਿੱਤੇ ਵਿਚ ਹੋਣ ਕਾਰਨ ਵੱਡੀ ਪੱਧਰ ’ਤੇ ਢਿਗਾਂ ਡਿੱਗੀਆਂ ਹਨ ਤੇ ਸੀਮੈਂਟ ਨਾਲ ਬਣੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਘੱਟੋ-ਘੱਟ 10 ਹਜ਼ਾਰ ਤੋਂ ਵੱਧ ਘਰ ਤਬਾਹ ਹੋ ਗਏ ਹਨ। ਇਹ ਜਾਣਕਾਰੀ ਸਿਚੂਆਨ ਸੂਬੇ ਦੀ ਸਰਕਾਰ ਨੇ ਦਿੱਤੀ ਹੈ। ਜ਼ਿਕਰਯੋਗ ਹੈ ਯਾਨ ਉਹ ਇਲਾਕਾ ਹੈ ਜਿੱਥੇ ਦੁਨੀਆਂ ਦਾ ਦੁਰਲੱਭ ਜੀਵ ਪਾਂਡਾ ਪਹਿਲੀ ਵਾਰ ਮਿਲਿਆ ਸੀ। ਪਰ ਇਸ ਖਿੱਤੇ ਵਿਚ ਸਥਾਪਿਤ ਪਾਂਡਾ ਖੋਜ ਕੇਂਦਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪੁੱਜਾ। ਅੱਜ ਸਵੇਰੇ ਵੀ ਸੂਬੇ ਦੀ ਰਾਜਧਾਨੀ ਚੇਂਗਦੂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਪੀੜਤ ਸ਼ਹਿਰ ਯਾਨ ਦੀ ਵਸੋਂ 15 ਲੱਖ ਤੋਂ ਉਪਰ ਹੈ। ਚੀਨ ਦੀ ਨਵੀਂ ਲੀਡਰਸ਼ਿਪ ਨੇ ਭੂਚਾਲ ਦੇ ਮਲਬੇ ਥੱਲੇ ਆਏ ਸੰਭਾਵੀ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਰਾਹਤ ਕਾਰਜਾਂ ਨੂੰ 72 ਘੰਟਿਆਂ ਦੇ ਵਿਚ ਨਿਪਟਾਉਣ ਦਾ ਟੀਚਾ ਮਿਥਿਆ ਹੈ।


ਦਰਿੰਦਗੀ ਖ਼ਿਲਾਫ਼ ਰੋਹ ’ਚ ਆਈ ਦਿੱਲੀ

ਪੰਜ ਸਾਲਾ ਬੱਚੀ ਨਾਲ ਕੁਕਰਮ ਕਰਨ ਵਾਲਾ ਕਾਬੂ

http://sameydiawaaz.com/Archive%20News/%5B2013%5D/04/21.04.2013%20-%2009.jpg

ਦਿੱਲੀ ਪੁਲੀਸ ਦੇ ਹੈੱਡ-ਕੁਆਰਟਰ ਬਾਹਰ ਰੋਸ ਮੁਜ਼ਾਹਰਾ ਕਰਦੇ ਹੋਏ ਦਿੱਲੀ ਵਾਸੀ (ਫੋਟੋ: ਰਾਇਟਰਜ਼)

ਨਵੀਂ ਦਿੱਲੀ, 20 ਅਪਰੈਲ :- ਇੱਥੇ ਪੰਜ ਸਾਲਾ ਬੱਚੀ ਨਾਲ ਜਬਰ- ਜਨਾਹ ਕਰਨ ਵਾਲੇ 22 ਸਾਲਾ ਮਨੋਜ ਕੁਮਾਰ ਨਾਮਕ ਨੌਜਵਾਨ ਨੂੰ ਦਿੱਲੀ ਪੁਲੀਸ ਨੇ ਅੱਜ ਬਿਹਾਰ ਦੇ ਮੁਜ਼ੱਫਰਪੁਰ ਵਿਖੇ ਉਸ ਦੇ ਸਹੁਰੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਸ ਘਟਨਾ ਕਾਰਨ ਮੁੜ ਸ਼ਰਮਸਾਰ ਹੋਈ ਦਿੱਲੀ ਵਿਚ ਲੋਕਾਂ ’ਚ ਮੁੜ ਰੋਸ ਲਹਿਰ ਪੈਦਾ ਹੋ ਗਈ ਹੈ। ਅੱਜ ਦਿੱਲੀ ਪੁਲੀਸ ਹੈੱਡ-ਕੁਆਰਟਰ, ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਘਰਾਂ ਦੇ ਬਾਹਰ, ਏਮਸ ਤੇ ਗਾਂਧੀ ਨਗਰ ਥਾਣੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਹੋਏ।

ਪੰਜ ਦਿਨ ਪਹਿਲਾਂ ਬੱਚੀ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਨੂੰ ਮਰਿਆ ਸਮਝ ਕੇ ਮੌਕੇ ਤੋਂ ਫਰਾਰ ਹੋ ਗਏ ਕੱਪੜਾ ਮਿੱਲ ਮਜ਼ਦੂਰ ਮਨੋਜ ਕੁਮਾਰ ਨੂੰ ਅੱਜ ਬਿਹਾਰ ਦੇ ਮੁਜ਼ੱਫਰਪੁਰ ਦੇ ਪਿੰਡ ਚਿਕਨੌਤਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਤੇ ਬਿਹਾਰ ਪੁਲੀਸ ਨੇ ਸਾਂਝੀ ਕਾਰਵਾਈ ਦੌਰਾਨ ਉਸ ਨੂੰ ਸਹੁਰੇ ਘਰ ਵਿੱਚੋਂ ਚੁੱਕਿਆ।

ਦਿੱਲੀ (ਪੂਰਬੀ) ਦੇ ਡੀਸੀਪੀ ਨੇ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਬੱਚੀ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਨੂੰ ਲੱਗਿਆ ਕਿ ਉਹ ਮਰ ਗਈ ਹੈ ਤਾਂ ਉਹ ਗਾਂਧੀ ਨਗਰ ਵਿਚਲੇ ਆਪਣੇ ਘਰ ਵਿੱਚੋਂ ਸ਼ਾਮ 7 ਵਜੇ ਭੱਜ ਗਿਆ ਤੇ ਰਾਤ 8.30 ਵਜੇ ਸਵਤੰਤਰਤਾ ਸੈਨਾਨੀ ਐਕਸਪ੍ਰੈਸ ਚੜ੍ਹ ਕੇ ਮੁਜ਼ੱਫਰਪੁਰ ਆ ਗਿਆ। ਉਸ ਨੇ ਲੜਕੀ ਨੂੰ ਸ਼ਾਮ 6 ਵਜੇ ਅਗਵਾ ਕਰਕੇ ਜਬਰ-ਜਨਾਹ ਕੀਤਾ ਸੀ ਤੇ ਉਸ ਦੇ ਘਰ ਵਿਚ ਬੱਚੀ ਕਰੀਬ 40 ਘੰਟਿਆਂ ਤਕ ਰਹੀ। ਬੱਚੀ ਦੀ ਮਾਂ ਨੇ ਪੁਲੀਸ ਨੂੰੂ ਦੱਸਿਆ ਕਿ ਉਸ ਦੀ ਧੀ ਘਰ ਦੇ ਬਾਹਰ ਖੇਡ ਰਹੀ ਸੀ, ਪਰ ਸ਼ਾਮ 8 ਵਜੇ ਗੁੰਮ ਹੋ ਗਈ।

http://sameydiawaaz.com/Archive%20News/%5B2013%5D/04/21.04.2013%20-%2010.jpg

ਮਨੋਜ ਕੁਮਾਰ

ਪੁਲੀਸ ਅਨੁਸਾਰ ਜੇਕਰ ਮੁਲਜ਼ਮ ਤੇ ਮਾਂ ਦੇ ਬਿਆਨਾਂ ਦੀ ਘੋਖ ਕਰੀਏ ਤਾਂ ਬੱਚੀ ਨੂੰ ਅਗਵਾ ਤੇ ਜਬਰ-ਜਨਾਹ ਦੀ ਘਟਨਾ ਇਕ ਘੰਟੇ ’ਚ ਹੀ ਹੋਈ।  ਮੁਲਜ਼ਮ ਦਾ ਪੁਲੀਸ ਨੇ ਟਰਾਂਜਿਟ ਰਿਮਾਂਡ ਲੈ ਲਿਆ ਹੈ ਤੇ ਉਸ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ।

ਮਨੋਜ ਕੁਮਾਰ ਦਾ ਵਿਆਹ ਸਾਲ ਪਹਿਲਾਂ ਹੋਇਆ ਸੀ। ਉਹ ਆਪਣੇ ਪਿਤਾ ਬਿੰਦੇਸ਼ਵਰ ਸਾਹੀ ਨਾਲ 15 ਸਾਲ ਪਹਿਲਾਂ ਦਿੱਲੀ ਆਇਆ, ਜੋ ਓਲਡ ਸੀਲਮਪੁਰ ਵਿਚ ਜੂਸ ਦੀ ਦੁਕਾਨ ਚਲਾਉਂਦਾ ਸੀ। ਉਸ ਦੇ ਦੋ ਭਰਾ ਤੇ ਚਾਰ ਭੈਣਾਂ ਹਨ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ 307, 376, 362-ਏ ਸਣੇ ਬਾਲ ਸਰੀਰਕ ਸ਼ੋਸ਼ਣ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਮਕਾਨ ਮਾਲਕ ਵੱਲੋਂ ਕਿਰਾਏਦਾਰ ਦੀ ਪੁਲੀਸ ਨੂੰ ਸੂਚਨਾ ਨਾ ਦੇਣ ’ਤੇ ਉਸ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 188 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਦਿੱਲੀ ’ਚ ਗੁੱਸਾ: 16 ਦਸੰਬਰ ਨੂੰ ਹੋਈ ਜਬਰ-ਜਨਾਹ ਦੀ ਘਟਨਾ ਮਗਰੋਂ ਦਿੱਲੀ ’ਚ ਪੈਦਾ ਹੋਈ ਗੁੱਸੇ ਦੀ ਲਹਿਰ ਹੁਣ ਮੁੜ ਫੈਲ ਗਈ ਹੈ। ਲੋਕਾਂ ਵਿਚ ਪੁਲੀਸ ਦੇ ਨਾਲ-ਨਾਲ ਪ੍ਰਸ਼ਾਸਨ ਤੇ ਸਿਆਸਤਦਾਨਾਂ ਖ਼ਿਲਾਫ਼ ਵੀ ਰੋਸ ਹੈ। ਲੋਕਾਂ ਨੇ ਅੱਜ ਪੁਲੀਸ ਹੈੱਡਕੁਆਰਟਰ ਬਾਹਰ ਪ੍ਰਦਰਸ਼ਨ ਕਰਕੇ ਮਾਮਲੇ ਨੂੰ ਦਬਾਉਣ ਲਈ ਮਾਪਿਆਂ ਨੂੰ ਰੁਪਏ ਦੇਣ ਦੀ ਕੋਸ਼ਿਸ਼ ਕਰਨ ਵਾਲੇ ਅਤੇ ਕੁੜੀਆਂ ਨੂੰ ਥੱਪੜ ਮਾਰਨ ਵਾਲੇ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਸੈਂਕੜਿਆਂ ਦੀ ਗਿਣਤੀ ਵਿਚ ਪ੍ਰਦਰਸ਼ਨ ਕਰਨ ਵਾਲਿਆਂ ’ਚ ਭਾਜਪਾ, ਸੀ.ਪੀ.ਆਈ, ਸੀ.ਪੀ.ਐਮ. ਤੇ ਏ.ਏ.ਪੀ. ਦੇ ਮਹਿਲਾ ਸੰਗਠਨਾਂ ਤੋਂ ਇਲਾਵਾ ਵਿਦਿਆਰਥੀ ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਨੇ ਪੁਲੀਸ ਹੈੱਡਕੁਆਰਟਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ। ਇਸੇ ਨਾਲ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਘਰਾਂ ਦੇ ਬਾਹਰ ਤੇ ਏਮਸ ਤੇ ਗਾਂਧੀ ਨਗਰ ਥਾਣੇ ਦੇ ਬਾਹਰ ਵੀ ਜ਼ੋਰਦਾਰ ਪ੍ਰਦਰਸ਼ਨ ਹੋਏ। ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀ ਪੁਲੀਸ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਇਸ ਗੱਲ ਦਾ ਪਤਾ ਲਗਾਇਆ ਜਾਵੇ ਕਿ ਅਜਿਹੀਆਂ ਘਟਨਾਵਾਂ ਵਾਰ-ਵਾਰ ਕਿਉਂ ਹੋ ਰਹੀਆਂ ਹਨ।  ਸ੍ਰੀਮਤੀ ਗਾਂਧੀ ਨੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਗੱਲਬਾਤਾਂ ਨਾਲ ਸਾਰਨ ਦੀ ਥਾਂ ਠੋਸ ਕੰਮ ਕੀਤੇ ਜਾਣ।


ਰਾਸ਼ਟਰਪਤੀ ਦੁਖੀ

http://sameydiawaaz.com/Archive%20News/%5B2013%5D/04/21.04.2013%20-%2007.jpg

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਰਾਜਧਾਨੀ ਦਿੱਲੀ 'ਚ 5 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਨੂੰ ਲੈ ਕੇ ਦੁੱਖ ਪ੍ਰਗਟ ਕਰਦਿਆਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਲਗਾਤਾਰ ਸਮਾਜ ਦੇ ਅਸਫਲ ਰਹਿਣ ਦੇ ਕਾਰਨਾਂ ਦੀ ਪਹਿਚਾਣ ਕਰਨ ਦੇ ਲਈ ਤਤਕਾਲ ਸਵੈ-ਪੜਚੋਲ ਦੀ ਅਪੀਲ ਕੀਤੀ | ਰਾਸ਼ਟਰਪਤੀ ਨੇ ਦੋਸ਼ੀਆਂ ਨੂੰ ਜਲਦੀ ਨਿਆਂ ਦੇ ਕਟਹਿਰੇ 'ਚ ਲੈ ਕੇ ਆਉਣ ਲਈ ਤਤਕਾਲ ਕਦਮ ਉਠਾਉਣ ਦੀ ਵੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਕਾਰਨਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਹੱਲ ਕੱਢਣਾ ਚਾਹੀਦਾ ਹੈ |


ਸਿਰਫ ਗੱਲਾਂ ਨਹੀਂ, ਸਖ਼ਤ ਕਾਰਵਾਈ ਦੀ ਲੋੜ - ਸੋਨੀਆ

http://sameydiawaaz.com/Archive%20News/%5B2013%5D/04/21.04.2013%20-%2006.jpg

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)- ਦਿੱਲੀ 'ਚ ਪੰਜ ਸਾਲਾ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਤੋਂ ਬਾਅਦ ਲੋਕਾਂ ਦੇ ਵੱਧਦੇ ਗੁੱਸੇ ਨੂੰ ਵੇਖਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਮਾਮਲੇ 'ਚ ਸਿਰਫ਼ ਗੱਲਾਂ ਨਹੀਂ, ਸਖ਼ਤ ਕਾਰਵਾਈ ਦੀ ਲੋੜ ਹੈ | ਸੋਨੀਆ ਨੇ ਕਿਹਾ ਕਿ 'ਗੁੜੀਆ' ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਕਾਂਗਰਸ ਪ੍ਰਧਾਨ ਨੇ ਏਮਜ਼ ਜਾ ਕੇ ਡਾਕਟਰਾਂ ਤੋਂ ਬੱਚੀ ਦਾ ਹਾਲ-ਚਾਲ ਪੁੱਛਿਆ ਅਤੇ ਉਸ ਦੇ ਮਾਪਿਆਂ ਨਾਲ ਗੱਲਬਾਤ ਕੀਤੀ | ਸ੍ਰੀਮਤੀ ਗਾਂਧੀ ਉਸ ਕਮਰੇ ਵਿਚ ਵੀ ਗਏ, ਜਿਥੇ ਬੱਚੀ ਦਾਖਲ ਹੈ | ਸੋਨੀਆ ਦੇ ਇਸ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੇ ਕਈ ਵੱਡੇ ਅਧਿਕਾਰੀਆਂ 'ਤੇ ਨਜ਼ਲਾ ਡਿੱਗ ਸਕਦਾ ਹੈ |


ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ - ਸੁਸ਼ਮਾ ਸਵਰਾਜ

http://sameydiawaaz.com/Archive%20News/%5B2013%5D/04/21.04.2013%20-%2008.jpg

ਇਸੇ ਦੌਰਾਨ ਭਾਜਪਾ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਬੱਚੀਆਂ ਨਾਲ ਜਬਰ ਜਨਾਹ ਅਤੇ ਔਰਤਾਂ ਨਾਲ ਬੁਰੀ ਤਰ੍ਹਾਂ ਜਬਰ ਜਨਾਹ ਕਰਨ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਮੀਟਿੰਗ ਬੁਲਾਉਣ ਅਤੇ ਹੁਣੇ ਵਾਪਰੇ ਕੇਸ ਦੇ ਮੱਦੇਨਜ਼ਰ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਬਾਰੇ ਵਿਚਾਰ ਵਟਾਂਦਰਾ ਕਰਨ | ਉਨ੍ਹਾਂ ਕਿਹਾ ਕਿ ਜਬਰ ਜਨਾਹ ਸਬੰਧੀ ਬਣਾਏ ਗਏ ਨਵੇਂ ਕਾਨੂੰਨ 'ਚ ਦੋ ਹੋਰ ਸੋਧਾਂ ਕੀਤੀਆਂ ਜਾਣ ਜਿਸ ਅਨੁਸਾਰ ਬੱਚੀਆਂ ਨਾਲ ਜਬਰ ਜਨਾਹ ਜਾਂ ਔਰਤਾਂ ਨਾਲ ਬੁਰੀ ਤਰ੍ਹਾਂ ਨਾਲ ਜਬਰ ਜਨਾਹ ਕਰਨ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੀ ਦਿੱਤੀ ਜਾ ਸਕੇ |


ਬੋਸਟਨ ਧਮਾਕਿਆਂ ਦਾ ਦੂਜਾ ਮਸ਼ਕੂਕ ਗ੍ਰਿਫ਼ਤਾਰ

ਧਮਾਕਿਆਂ ਦੇ ਅਸਲ ਕਾਰਨਾਂ ਦਾ ਪਤਾ ਲਾਵਾਂਗੇ - ਓਬਾਮਾ

ਬੋਸਟਨ, 20 ਅਪਰੈਲ :- ਅਮਰੀਕਾ ਵਿਚ 24 ਘੰਟੇ ਚੱਲੇ ਨਾਟਕੀ ਘਟਨਾਕ੍ਰਮ ਮਗਰੋਂ ਪੁਲੀਸ ਨੇ ਅੱਜ ਚੇਚਨੀਆ ਮੂਲ ਦੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਬੋਸਟਨ ਵਿਚ ਹੋਏ ਬੰਬ ਧਮਾਕਿਆਂ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਕਾਰਵਾਈ ਵਿਚ ਇਕ ਹੋਰ ਮਸ਼ਕੂਕ ਮਾਰਿਆ ਗਿਆ। ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸ਼ਹਿਰ ਵਿਚ ਕਰਫਿਊ ਵਰਗਾ ਮਾਹੌਲ ਸੀ। ਇਸ ਦੌਰਾਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਤਿਵਾਦੀ ਆਪਣੇ ਨਫਰਤ ਫੈਲਾਉਣ ਦੇ ਉਦੇਸ਼ ’ਚ ਨਾਕਾਮ ਹੋਏ ਹਨ। ਉਨ੍ਹਾਂ ਵੱਲੋਂ ਕੀਤੀ ਇਸ ਕਾਰਵਾਈ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। 19 ਸਾਲਾ ਦਜ਼ੋਖਾਰ ਤਸਰਨੇਇਵ ਉਪਰ ਇਸ ਹਫਤੇ ਦੇ ਸ਼ੁਰੂ ਵਿਚ ਬੋਸਟਨ ਮੈਰਾਥਨ ਦੌਰਾਨ ਹੋਏ ਦੋ ਬੰਬ ਧਮਾਕਿਆਂ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਉਸ ਨੂੰ ਪੁਲੀਸ ਨਾਲ ਹੋਏ ਮੁਕਾਬਲੇ ਮਗਰੋਂ ਗ੍ਰਿਫਤਾਰ ਕੀਤਾ ਗਿਆ। ਇਸ ਮੁਕਾਬਲੇ ਵਿਚ ਉਸ ਦਾ ਸਾਥੀ ਜੋ ਉਸ ਦਾ ਭਰਾ ਸੀ, ਮਾਰਿਆ ਗਿਆ।

ਅਧਿਕਾਰੀਆਂ ਨੇ ਐਲਾਨ ਕੀਤਾ ਕਿ ਤਸਰਾਨੇਵ ਨੂੰ ਇਕ ਕਿਸ਼ਤੀ ’ਚ ਫੜਿਆ ਗਿਆ ਸੀ। ਫੜੇ ਜਾਣ ਵੇਲੇ ਉਸ ਦੇ ਸਰੀਰ ਵਿਚ ਖੂਨ ਵਹਿ ਰਿਹਾ ਸੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪ੍ਰੈਸ਼ਰ ਕੁੱਕਰ ਵਿਚ ਰੱਖੇ ਬੰਬ ਨਾਲ ਦੋ ਧਮਾਕਿਆਂ ’ਚ ਤਿੰਨ ਵਿਅਕਤੀ ਮਾਰੇ ਗਏ ਸਨ ਤੇ 180 ਤੋਂ ਵੱਧ ਫੱਟੜ ਹੋਏ ਸਨ। ਪੁਲੀਸ ਅਨੁਸਾਰ 19 ਸਾਲਾ ਹਮਲਾਵਰ ਨੂੰ ਬੋਸਟਨ ਦੇ ਤੱਟੀ ਖੇਤਰ ’ਚ ਇਕ ਮਕਾਨ ਦੇ ਪਿੱਛੇ ਖੜੀ ਕਿਸ਼ਤੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਅਨੁਸਾਰ ਉਨ੍ਹਾਂ ਨੂੰ ਇਸ ਬਾਰੇ ਸੂਚਨਾ ਸਥਾਨਕ ਨਾਗਰਿਕ ਨੇ ਦਿੱਤੀ, ਜਿਸ ਨੇ ਕਿਸ਼ਤੀ ਦੇ ਨੇੜੇ ਖੂਨ ਦੇ ਨਿਸ਼ਾਨ ਦੇਖੇ ਸਨ। ਇਸ ਮਗਰੋਂ ਪੁਲੀਸ ਨੇ ਉਸ ਨੂੰ ਘੇਰਾ ਪਾ ਲਿਆ। ਉਹ ਉਸ ਵੇਲੇ ਖੂਨ ਨਾ ਲਥਪਥ ਸੀ। ਉਸ ਦੇ 26 ਸਾਲਾ ਵੱਡਾ ਭਰਾ ਤਸਰਾਨੇਵ ਨੂੰ ਪੁਲੀਸ ਨੇ ਮੁਕਾਬਲੇ ਵਿਚ ਪਹਿਲਾਂ ਹੀ ਮਾਰ ਦਿੱਤਾ ਸੀ।  ਬੋਸਟਨ ਪੁਲੀਸ ਅਨੁਸਾਰ ਮਸ਼ਕੂਕ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਮੁਹਿੰਮ ਮੁੱਕ ਗਈ ਤੇ ਸ਼ਹਿਰੀ ਹੁਣ ਬੇਫਿਕਰ ਹੋ ਕੇ ਘਰਾਂ ਤੋਂ ਬਾਹਰ ਆ ਸਕਦੇ ਹਨ। ਇਸ ਗ੍ਰਿਫਤਾਰੀ ਮਗਰੋਂ ਸੈਂਕੜੇ ਲੋਕ ਘਰਾਂ ਤੋਂ ਬਾਹਰ ਆ ਕੇ ਖੁਸ਼ੀ ਮਨਾਉਣ ਲੱਗੇ। ਇਸ ਦੌਰਾਨ ਰਾਸ਼ਟਰਪਤੀ ਓਬਾਮਾ ਨੇ ਪੁਲੀਸ ਵਿਭਾਗ ਵੱਲੋੋਂ ਦਿਖਾਈ ਫੁਰਤੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸੇ ਗੱਲ ਦੀ ਤਸੱਲੀ ਹੈ ਕਿ ਅਤਿਵਾਦੀ ਨਫਰਤ ਫੈਲਾਉਣ ਦੇ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਨਾ ਦੇ ਸਕੇ। ਇਸੇ ਨਾਲ ਉਨ੍ਹਾਂ ਕਿਹਾ ਕਿ ਚੇਚਨੀਆ ਮੂਲ ਦੇ ਇਨ੍ਹਾਂ ਨੌਜਵਾਨਾਂ ਨੇ ਇਹ ਕਾਰਾ ਕਿਉਂ ਕੀਤਾ। ਇਸ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।

ਸਿੱਖ ਭਾਈਚਾਰੇ ਨੂੰ ਇਹਤਿਆਤ ਵਰਤਣ ਦੀ ਸਲਾਹ

ਵਾਸ਼ਿੰਗਟਨ: ਬੋਟਸਨ ਮੈਰਾਥਨ ਵਿਚ ਹੋਏ ਦੋ ਬੰਬ ਧਮਾਕਿਆਂ ਦੇ ਮੱਦੇਨਜ਼ਰ ਅਮਰੀਕੀ ਸਿੱਖ ਭਾਈਚਾਰੇ ਨੂੰ ਆਪਣੇ ਜਾਨ-ਮਾਲ ’ਤੇ ਹਮਲਿਆਂ ਦਾ ਡਰ ਪੈਦਾ ਹੋ ਗਿਆ ਹੈ। ਭਾਈਚਾਰੇ ਦਾ ਕਹਿਣਾ ਹੈ ਕਿ ਜਿਵੇਂ 9/11 ਦੇ ਹਮਲੇ ਮਗਰੋਂ ਸਿੱਖਾਂ ’ਤੇ ਹਮਲੇ ਹੋਏ ਸਨ, ਉਹੋ ਜਿਹੇ ਹਮਲੇ ਬੋਸਟਨ ਧਮਾਕਿਆਂ ਮਗਰੋਂ ਵੀ ਹੋ ਸਕਦੇ ਹਨ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਕਿਹਾ ਹੈ ‘‘ਬੀਤੇ ਸਮੇਂ ਦੌਰਾਨ ਜਦੋਂ ਕਦੇ ਵੀ ਅਤਿਵਾਦੀ ਹਮਲਿਆਂ ਵਿਚ ਅਮਰੀਕੀਆਂ ਦੀ ਮੌਤ ਹੋਈ, ਉਸ ਨਾਲ ਸਿੱਖਾਂ ’ਤੇ ਹਮਲੇ ਸ਼ੁਰੂ ਹੋ ਗਏ। ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਬੋਸਟਨ ਧਮਾਕਿਆਂ ਮਗਰੋਂ ਵੀ ਅਜਿਹੇ ਹਮਲੇ ਹੋ ਸਕਦੇ ਹਨ। ਮੇਰੀ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਚੌਕਸ ਰਹੇ  ਤੇ ਆਪਣਾ ਧਿਆਨ ਰੱਖੇ।’’ ਉਨ੍ਹਾਂ ਨੇ ਬੋਸਟਨ ਧਮਾਕਿਆਂ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਹਾਲੇ ਵਿਸਕਾਨਸਿਨ ਗੁਰਦੁਆਰਾ ਕਾਂਡ ਦੇ ਦੁੱਖ ਤੋਂ ਨਹੀਂ ਉਭਰੇ ਸਨ ਕਿ ਬੋਸਟਨ ਧਮਾਕਿਆਂ ਨੇ ਉਨ੍ਹਾਂ ਦੇ ਜ਼ਖਮ ਮੁੜ ਹਰੇ ਕਰ ਦਿੱਤੇ। ਰੌਕਵਿਲੇ ਵਿਖੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਇੰਦਰਪਾਲ ਸਿੰਘ ਨੇ ਕਿਹਾ ਕਿ ਅਮਰੀਕਾ ਵਿਚ ਬੋਸਟਨ ਧਮਾਕਿਆਂ ਦੌਰਾਨ ਫੈਲੇ ਸੋਗ ’ਚ ਸਾਰੇ ਸਿੱਖਾਂ ਤੇ ਗੈਰ-ਸਿੱਖਾਂ ਨੂੰ ਇਕਮੁੱਠਤਾ ਦਿਖਾਉਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਸਿੱਖਾਂ ਨੂੰ ਚੌਕਸ ਰਹਿਣ ਦੀ ਵੀ ਅਪੀਲ ਕੀਤੀ। ਇਸੇ ਦੌਰਾਨ ਬੋਸਟਨ ਧਮਾਕਿਆਂ ਦੇ ਮੱਦੇਨਜ਼ਰ ਅਮਰੀਕਾ ਦੀਆਂ ਸਾਰੀਆਂ ਮਸਜਿਦਾਂ ਵਿਚ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਨਮਾਜ਼ ਅਦਾ ਕੀਤੀ ਗਈ।


ਭੁੱਲਰ ਦੀ ਸਜ਼ਾ ਮੁਆਫ਼ੀ ਲਈ ਮਿਲਾਨ ਵਿਖੇ ਮੁਜ਼ਾਹਰਾ

ਰੋਮ, 20 ਅਪਰੈਲ :- ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਰੱਦ ਕਰਾਉਣ ਅਤੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਲਈ ਇਟਲੀ ਦੇ ਸਿੱਖ ਭਾਈਚਾਰੇ ਵੱਲੋਂ ਇਟਲੀ ਸਿੱਖ ਕੌਂਸਲ ਪਰਵਾਸੀ ਹੇਠ ਪਿਛਲੇ ਦਿਨੀਂ ਮਿਲਾਨ ਸ਼ਹਿਰ ਦੇ ਪਿਆਸਾ ਡੋਮਾ ਵਿਖੇ ਭਾਰਤੀ ਕੌਂਸਲਖਾਨੇ ਮਿਲਾਨ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮਗਰੋਂ ਇਕ ਮੈਮੋਰੰਡਮ ਵੀ ਦਿੱਤਾ ਗਿਆ। ਮਜ਼ਾਹਰੇ ਸਮੇਂ ਇਟਲੀ ਦੇ ਢਾਡੀ ਜਥੇ ਭਾਈ ਬਹਾਦਰ ਸਿੰਘ ਬੈਰਗਾਮੋ ਵੱਲੋਂ ਵਾਰਾਂ ਰਾਹੀਂ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ।

ਇਟਲੀ ਸਿੱਖ ਕੌਂਸਲ ਦੇ ਭਾਈ ਜਸਵੀਰ ਸਿੰਘ ਤੂਰ, ਭਾਈ ਗੁਰਵਿੰਦਰ ਸਿੰਘ ਪਾਂਸ਼ਟਾ ਤੇ ਭਾਈ ਅਮਰਜੀਤ ਸਿੰਘ ਅਖੰਡ ਕੀਰਤਨੀ ਜਥਾ, ਭਾਈ ਬਿਕਰਮਜੀਤ ਸਿੰਘ ਪੰਚ ਪ੍ਰਧਾਨੀ ਭਾਈ ਬਲਵਿੰਦਰ ਸਿੰਘ ਮਾਲੋ, ਬੀਬੀ ਗੁਰਮਿੰਦਰਜੀਤ ਕੌਰ, ਭਾਈ ਬਲਵੀਰ ਸਿੰਘ ਸਨਬੋਨੀਫਾਚੋ, ਭਾਈ ਹਰਪਾਲ ਸਿੰਘ ਰਿਜੋਮੀਲੀਆ ਤੇ ਸੁਖਦੇਵ ਸਿੰਘ ਕੰਗ ਵੱਲੋਂ ਵਿਚਾਰ ਪ੍ਰਗਟ ਕਰਦਿਆਂ ਭੁੱਲਰ ਦੀ ਤੁਰੰਤ ਰਿਹਾਈ ਲਈ ਜ਼ੋਰ ਦਿੱਤਾ ਗਿਆ। ਇਸ ਮੌਕੇ ਭਾਈ ਰਜਵੰਤ ਸਿੰਘ ਰਾਜਾ, ਭਾਈ ਜੋਗਿੰਦਰ ਸਿੰਘ, ਬੀਬੀ ਰੁਪਿੰਦਰਜੀਤ ਕੌਰ, ਭਾਈ ਚਰਨਜੀਤ ਸਿੰਘ, ਭਾਈ ਹਰਿਭਜਨ ਸਿੰਘ, ਭਾਈ ਜਗਤ ਸਿੰਘ, ਭਾਈ ਜਸਪਾਲ ਸਿੰਘ ਬੈਰਗਾਮੋ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤ ਅਤੇ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।


ਮੁਸ਼ੱਰਫ਼ ਨੂੰ 4 ਮਈ ਤੱਕ ਜੇਲ੍ਹ ਭੇਜਿਆ, ਫਾਰਮਹਾਊਸ ਬਣਿਆ ‘ਜੇਲ੍ਹ’

http://sameydiawaaz.com/Archive%20News/%5B2013%5D/04/21.04.2013%20-%2004.jpg

ਇਸਲਾਮਾਬਾਦ ਵਿੱਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀ ਪੇਸ਼ੀ ਮੌਕੇ ਉਨ੍ਹਾਂ ਖਿਲਾਫ਼ ਨਾਅਰੇ ਲਾ ਰਹੇ ਵਕੀਲ (ਫੋਟੋ: ਰਾਇਟਰਜ਼)

ਇਸਲਾਮਾਬਾਦ, 20 ਅਪਰੈਲ :- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਇਥੋਂ ਦੀ ਅਤਿਵਾਦ ਵਿਰੋਧੀ ਅਦਾਲਤ ਨੇ 4 ਮਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਜੱਜ ਕੌਸਰ ਅੱਬਾਸ ਜ਼ੈਦੀ ਨੇ ਮੁਸ਼ੱਰਫ਼ ਤੇ ਉਨ੍ਹਾਂ ਖਿਲਾਫ਼ ਪਟੀਸ਼ਨਾਂ ਪਾਉਣ ਵਾਲੇ ਕਈ ਵਿਅਕਤੀਆਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ 69 ਸਾਲਾਂ ਸਾਬਕਾ ਤਾਨਾਸ਼ਾਹ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਸ੍ਰੀ ਜ਼ੈਦੀ ਨੇ ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾਂ ਉਸ ਨੂੰ ਕੁਝ ਸਮੇਂ ਲਈ ਰਾਖਵਾਂ ਰੱਖ ਲਿਆ ਸੀ। ਇਸ ਮਗਰੋਂ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ 4 ਮਈ ਨੂੰ ਮੁਸ਼ੱਰਫ਼ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਨ।

ਹੁਣ ਸਥਾਨਕ ਪ੍ਰਸ਼ਾਸਨ ਨੇ ਫੈਸਲਾ ਕਰਨਾ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਚੱਕ ਸ਼ਾਹਜ਼ਾਦ ਸਥਿਤ ਫਾਰਮ ਹਾਊਸ ਵਿੱਚ ਰੱਖਿਆ ਜਾਵੇ ਜਾਂ ਕਿਸੇ ਹੋਰ ਸੁਰੱਖਿਅਤ ਥਾਂ ’ਤੇ।

ਅੱਜ ਸਾਬਕਾ ਰਾਸ਼ਟਰਪਤੀ ਦਾ 14 ਵਾਹਨਾਂ ਦਾ ਕਾਫਲਾ ਕੋਰਟ ਕੰਪਲੈਕਸ ਵਿੱਚ ਪੁੱਜਾ ਤਾਂ ਉਹ ਆਪਣੀ ਚਿੱਟੀ ਐਸਯੂਵੀ ਵਿੱਚ ਹੀ ਬੈਠੇ ਰਹੇ। ਉਨ੍ਹਾਂ ਨੇ ਕਾਰ ਪਾਰਕਿੰਗ ਵਿੱਚ ਅੱਧੇ ਘੰਟੇ ਤੱਕ ਉਡੀਕ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਕੀਲ ਇਕੱਤਰ ਹੋ ਗਏ ਤੇ ਨਾਅਰੇ ਲਗਾਉਣ ਲੱਗੇ। ਸ੍ਰੀ ਮੁਸ਼ੱਰਫ਼ ਦੇ ਅੰਗ ਰਖਿਅਕਾਂ ਨੇ ਕਿਸੇ ਨੂੰ ਵੀ ਐਸਯੂਵੀ ਦੇ ਨੇੜੇ ਢੁੱਕਣ ਨਹੀਂ ਦਿੱਤਾ। ਇੱਥੋਂ ਦੀ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੂੰ 4 ਮਈ ਤਕ ਨਿਆਂਇਕ ਹਿਰਾਸਤ ਵਿਚ ਭੇਜੇ ਜਾਣ ਦੇ ਦਿੱਤੇ ਹੁਕਮ ਦੇ ਕੁਝ ਘੰਟਿਆਂ ਮਗਰੋਂ ਉਨ੍ਹਾਂ ਦੇ ਚੱਕ ਸ਼ਾਹਜ਼ਾਦ ਸਥਿਤ ਫਾਰਮ ਹਾਊਸ ਨੂੰ ‘ਛੋਟੀ ਜੇਲ੍ਹ’ ਐਲਾਨ ਦਿੱਤਾ ਗਿਆ। ਹੁਣ ਉਹ ਇੱਥੇ ਹੀ ਬੰਦ ਰੱਖੇ ਜਾਣਗੇ।

ਇਸਲਾਮਾਬਾਦ ਦੇ ਪ੍ਰਸ਼ਾਸਨ ਨੇ ਫਾਰਮ ਹਾਊਸ ਨੂੰ ਜੇਲ੍ਹ ਵਿਚ ਬਦਲਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਹੁਣ ਅਸਿਸਟੈਂਟ ਜੇਲ੍ਹ ਸੁਪਰਡੈਂਟ ਤੇ ਕੁਝ ਪੁਲੀਸ ਮੁਲਾਜ਼ਮ ਮੁਸ਼ੱਰਫ਼ ਤੇ ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ’ਤੇ ਨਜ਼ਰ ਰੱਖਣਗੇ। ਮੁਸ਼ੱਰਫ ਦੇ ਇਸ ਪੰਜ ਏਕੜ ’ਚ ਫੈਲੇ ਫਾਰਮ ਹਾਊਸ ਦੀਆਂ ਕੰਧਾਂ ਕਾਫ਼ੀ ਉੱਚੀਆਂ ਹਨ ਤੇ ਗਾਰਡ ਟਾਵਰ ਬਣੇ ਹੋਏ ਹਨ। ਮੁਲਾਕਾਤੀਆਂ ਨੂੰ ਸਿਰਫ਼ ਤੈਅ ਸਮੇਂ ਮੁਤਾਬਕ ਹੀ ‘ਜੇਲ੍ਹ’ ਅਧਿਕਾਰੀਆਂ ਦੀ ਇਜਾਜ਼ਤ ਨਾਲ ਆਉਣ ਦਿੱਤਾ ਜਾਵੇਗਾ। ਜੇਲ੍ਹ ਵਿਚ ਰਹਿਣ ਦੇ ਬਾਵਜੂਦ ਸਾਬਕਾ ਰਾਸ਼ਟਰਪਤੀ ਨੂੰ ਫੌਜ ਵੱਲੋਂ ਦਿੱਤੇ ਅੰਗ ਰੱਖਿਅਕ ਰੱਖਣ ਦੀ ਇਜਾਜ਼ਤ ਹੈ।

ਦੇਸ਼ ਧਰੋਹ ਦਾ ਮੁਕੱਦਮਾ ਚਲਾਉਣ ਲਈ ਬੈਂਚ ਕਾਇਮ

http://sameydiawaaz.com/Archive%20News/%5B2013%5D/04/21.04.2013%20-%2003.jpg

ਇਸਲਾਮਾਬਾਦ, 20 ਅਪਰੈਲ :- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਖਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਲਈ ਪਟੀਸ਼ਨਾਂ ਦੀ ਸੁਣਵਾਈ ਵਾਸਤੇ ਤਿੰਨ ਮੈਂਬਰੀ ਬੈਂਚ ਕਾਇਮ ਕਰ ਦਿੱਤਾ ਹੈ।

ਸੁਪਰੀਮ ਕੋਰਟ ਵੱਲੋਂ ਜਾਰੀ ਬਿਆਨ ਅਨੁਸਾਰ ਤਿੰਨ ਮੈਂਬਰੀ ਬੈਂਚ ਦੇ ਮੁਖੀ ਜਸਟਿਸ ਜੱਵਾਦ ਐਸ. ਖਵਾਜ਼ਾ ਹੋਣਗੇ। ਉਨ੍ਹਾਂ ਤੋਂ ਇਲਾਵਾ ਬੈਂਚ ਵਿੱਚ ਜਸਟਿਸ ਖਿਲਜੀ ਆਰਿਫ਼ ਹੁਸੈਨ ਤੇ ਜਸਟਿਸ ਐਜਾਜ਼ ਅਫਜ਼ਲ ਖਾਨ ਮੈਂਬਰ ਹਨ। ਇਸ ਬੈਂਚ ਵੱਲੋਂ ਪਟੀਸ਼ਨ ਦੀ ਸੁਣਵਾਈ ਸੋਮਵਾਰ ਤੋਂ ਸ਼ੁਰੂ ਕੀਤੀ ਜਾਵੇਗੀ। ਪਟੀਸ਼ਨਰਾਂ ਨੇ ਦੋਸ਼ ਲਗਾਇਆ ਹੈ ਕਿ ਮੁਸ਼ੱਰਫ਼ ਨੇ ਸਾਲ 2007 ਵਿੱਚ ਸੰਵਿਧਾਨ ਦੀ ਉਲੰਘਣਾ ਕਰਕੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਸੀ।

ਸੁਪਰੀਮ ਕੋਰਟ ਨੇ ਬਿਆਨ ਵਿੱਚ ਦੱਸਿਆ ਹੈ ਕਿ ਮੁਸ਼ੱਰਫ਼ ਦੇ ਵਕੀਲਾਂ ਨੇ ਅਰਜ਼ੀ ਪਾ ਕੇ ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਲਈ ਵੱਡਾ ਸੰਵਿਧਾਨਕ ਬੈਂਚ ਕਾਇਮ ਕਰਨ ਦੀ ਮੰਗ ਕੀਤੀ ਸੀ। ਉਧਰ ਸਰਕਾਰ ਨੇ ਹਾਲੇ ਤੱਕ ਸੁਪਰੀਮ ਕੋਰਟ ਦੇ ਉਸ ਸਵਾਲ ਦਾ ਜਵਾਬ ਨਹੀਂ ਦਿੱਤਾ, ਜਿਸ ਵਿੱਚ ਉਸ ਨੇ ਸਾਬਕਾ ਫੌਜ ਮੁਖੀ ਖਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਬਾਰੇ ਉਸ ਦੀ ਰਾਏ ਪੁੱਛੀ ਗਈ ਸੀ।

ਸੂਚਨਾ ਮੰਤਰੀ ਆਰਿਫ਼ ਨਿਜ਼ਾਮੀ ਨੇ ਕਿਹਾ ਕਿ ਸਰਕਾਰ ਵੱਲੋਂ ਸੋਮਵਾਰ ਜਵਾਬ ਦਾਖਲ ਕੀਤਾ ਜਾ ਸਕਦਾ ਹੈ।ਇਸ ਮਾਮਲੇ ਬਾਰੇ ਹਰ ਸੰਭਵ ਚਾਰਾਜੋਈ ਕੀਤੀ ਜਾਵੇਗੀ ਅਤੇ ਕੇਸ ਨੂੰ ਛੇਤੀ ਸਿਰੇ ਲਾਉਣ ਲਈ ਪੂਰਾ ਤਰੱਦਦ ਕੀਤਾ ਜਾਵੇਗਾ। ਇਸ ਬਾਰੇ ਵੱਖ ਵੱਖ ਕਾਨੂੰਨੀ ਮਾਹਿਰਾਂ ਦੀ ਰਾਇ ਲਈ ਜਾ ਰਹੇ ਹੈ।

ਅਟਾਰਨੀ ਜਨਰਲ ਨੇ ਹਾਲ ਹੀ ਦੌਰਾਨ ਸਰਵਉੱਚ ਅਦਾਲਤ ਨੂੰ ਦੱਸਿਆ ਸੀ ਕਿ ਹਾਲੇ ਦੇਸ਼ ਵਿੱਚ ਨਿਗਰਾਨ ਸਰਕਾਰ ਹੈ ਤੇ 11 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾਵੇ। ਜੱਜਾਂ ਨੇ ਇਸ ਬਾਰੇ ਕਿਹਾ ਸੀ ਕਿ ਨਿਗਰਾਨ ਸਰਕਾਰ ਵੀ ਇਸ ਦੇਸ਼ ਧ੍ਰੋਹ ਦੇ ਮਾਮਲੇ ਸਬੰਧੀ ਕਦਮ ਚੁੱਕਣ ਦੇ ਸਮਰਥ ਹੈ।


ਚੌਲ ਘੁਟਾਲਾ: ਮੰਗਤ ਰਾਏ ਬਾਂਸਲ ਨੂੰ 7 ਸਾਲਾਂ ਦੀ ਕੈਦ

ਤਿੰਨ ਐਫਸੀਆਈ ਅਫ਼ਸਰਾਂ ਸਮੇਤ 21 ਹੋਰਨਾਂ ਨੂੰ ਵੀ ਸਜ਼ਾ

 http://sameydiawaaz.com/Archive%20News/%5B2013%5D/04/21.04.2013%20-%2002.jpg

ਅਦਾਲਤੀ ਫੈਸਲੇ ਖ਼ਿਲਾਫ਼ ਨਾਅਰੇ ਮਾਰਦੇ ਹੋਏ ਮੰਗਤ ਰਾਏ ਬਾਂਸਲ (ਫੋਟੋ: ਸੱਚਰ)

ਪਟਿਆਲਾ, 20 ਅਪਰੈਲ :- ਐਫ ਸੀ ਆਈ ਵਿਚ ਚੌਲ ਘਪਲੇ ਸਬੰਧੀ ਡੇਢ ਦਾਹਕਾ ਪੁਰਾਣੇ  ਕੇਸ ਦਾ ਫੈਸਲਾ ਸੁਣਾਉਂਦਿਆਂ ਸੀਬੀਆਈ ਦੇ ਵਿਸ਼ੇਸ਼ ਜੱਜ ਹੇਮੰਤ ਗੋਪਾਲ ਦੀ  ਅਦਾਲਤ ਨੇ ਹਲਕਾ ਬੁਢਲਾਡਾ ਤੋਂ ਕਾਂਗਰਸ ਦੇ  ਸਾਬਕਾ ਵਿਧਾਇਕ  ਅਤੇ  ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਹੁਣ ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਮੰਗਤ ਰਾਏ ਬਾਂਸਲ ਸਮੇਤ 22 ਜਣਿਆਂ ਨੂੰ 7-7 ਅਤੇ ਦੋ ਨੂੰ 3-3 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ  ਹੈ। ਇਨ੍ਹਾ ਵਿਚੋਂ 20  ਸ਼ੈਲਰ ਮਾਲਕ ਅਤੇ ਤਿੰਨ ਐਫਸੀਆਈ ਅਧਿਕਾਰੀ ਹਨ। ਇਸੇ ਕੇਸ ਵਿਚ ਨਾਮਜ਼ਦ ਬਚਨੋ ਦੇਵੀ ਅਤੇ ਪਰਮਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ, ਜਦਕਿ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ।   ਮੰਗਤ ਰਾਮ ਬਾਂਸਲ 2007 ਵਿਚ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਐਤਕੀ  ਉਨ੍ਹਾਂ ਨੇ ਕਾਂਗਰਸ ਦੀ ਹੀ ਟਿਕਟ ’ਤੇ ਹਲਕਾ ਮੌੜ ਤੋਂ ਚੋਣ ਲੜੀ ਸੀ, ਪਰ ਹਾਰ ਗਏ ਸਨ।  ਪਿਛਲੇ ਸਾਲ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਅਤੇ ਮੌਜੂਦਾ ਸਮੇਂ ਜ਼ਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਹਨ। ਇਹ ਅਕਾਲੀ ਦਲ ਲਈ ਇੱਕ ਵੱਡਾ ਝਟਕਾ ਸਮਝਿਆ ਜਾ ਰਿਹਾ ਹੈ। ਉਧਰ ਅਦਾਲਤੀ ਫੈਸਲੇ ਮਗਰੋਂ ਮੀਡੀਆ ਨਾਲ  ਗੱਲਬਾਤ ਦੌਰਾਨ ਆਪਣੇ ਆਪ ਨੂੰ ਬੇਕਸੂਰ ਕਰਾਰ ਦਿੰਦਿਆਂ ਸ੍ਰੀ ਬਾਂਸਲ ਨੇ ਕਿਹਾ ਕਿ ਉਹ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣਗੇ।  ਸ੍ਰੀ ਬਾਂਸਲ ਦੀ ਮਿੱਲ ਸਮੇਤ ਰੰਗੀ ਰਾਮ ਰਾਈਸ ਮਿਲ, ਦੁਰਗਾ ਰਾਈਸ ਮਿੱਲ, ਬਾਂਸਲ ਰਾਈਸ ਮਿੱਲ, ਭਾਰਤ ਕਾਟਨ ਤੇ ਜਨਰਲ ਮਿੱਲ, ਰਾਮਾ ਰਾਈਸ ਮਿੱਲ, ਸ਼ੰਕਰ ਰਾਈਸ ਮਿੱਲ, ਗੋਲਡਨ ਰਾਈਸ ਮਿੱਲ, ਮਿਲਖਾ ਸਿੰਘ-ਮਹਿੰਦਰ ਸਿੰਘ ਰਾਈਸ ਮਿੱਲ, ਸ਼ਿਵ ਸ਼ਕਤੀ ਰਾਈਸ ਮਿੱਲ, ਗਣਪਤੀ ਰਾਈਸ ਮਿੱਲ, ਸ਼ਿਵ ਕਾਟਨ ਫੈਕਟਰੀ ਅਤੇ ਬਿਸ਼ਨ ਮੱਲ-ਪੂਰਨ ਚੰਦ ਰਾਈਸ ਮਿੱਲ ਵਿਚ ਐਫਸੀਆਈ ਵੱਲੋਂ 1998-99 ਵਿਚ ਭੰਡਾਰ ਕੀਤੇ ਚੌਲਾਂ ਦੀ ਕੁਆਲਿਟੀ ਮਾੜੀ ਹੋਣ ਸਬੰਧੀ ਂ ਅਦਾਲਤ ਵਿਚ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਬਠਿੰਡਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ  ਚੈਕਿੰਗ ਦੌਰਾਨ ਚੌਲਾਂ ਦੇ ਸੈਂਪਲ ਲੈ ਕੇ ਕਰਵਾਈ ਗਈ ਜਾਂਚ ਦੌਰਾਨ ਇਨ੍ਹਾਂ  ਦਾ ਮਿਆਰ ਐਫਸੀਆਈ ਦੇ ਮਾਪਦੰਡਾਂ ’ਤੇ ਸਹੀ ਨਹੀਂ ਸੀ ਪਾਇਆ ਗਿਆ।  ਹਾਈ ਕੋਰਟ ਦੇ ਆਦੇਸ਼ ’ਤੇ ਇਸ ਮਾਮਲੇ ਦੀ ਸੀਬੀਆਈ ਵਲੋਂ ਕੀਤੀ ਗਈ ਜਾਂਚ ਮਗਰੋਂ 23 ਸਤੰਬਰ 1999 ਵਿਚ ਧਾਰਾ 420,120 ਬੀ ਅਤੇ 13(1) 1988 ਪੀ ਸੀ ਐਕਟ  ਅਤੇ 13(2) 1988 ਪੀਸੀ ਐਕਟ ਤਹਿਤ 28 ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਹੀ ਅੱਜ ਇਨ੍ਹਾ ਨੂੰ ਇਹ ਸਜ਼ਾ ਹੋਈ ਹੈ।

ਇਸ ਸਬੰਧੀ ਜਿਨ੍ਹਾਂ ਹੋਰਨਾਂ ਨੂੰ ਸੱਤ ਸੱਤ ਸਾਲਾਂ ਦੀ ਕੈਦ ਦੀ ਸਜ਼ਾ ਹੋਈ ਹੈ, ਉਨ੍ਹਾਂ ਵਿੱਚ ਪਵਨ ਸਿੰਗਲਾ, ਪ੍ਰੇਮ ਬਾਂਸਲ, ਰਾਜ ਕੁਮਾਰ, ਸੁਰਿੰਦਰ ਕੁਮਾਰ, ਤਰਸੇਮ ਚੰਦ, ਧਰਮਪਾਲ, ਸੁਰੇਸ਼ ਕੁਮਾਰ, ਰਾਜ ਕੁਮਾਰ, ਗੋਬਿੰਦ ਰਾਮ, ਗੋਪਾਲ ਕ੍ਰਿਸ਼ਨ, ਬਲਦੇਵ ਕ੍ਰਿਸ਼ਨ, ਸੁਰੇਸ਼ ਕੁਮਾਰ, ਰਜਿੰਦਰ ਕੁਮਾਰ, ਪ੍ਰਸ਼ੋਤਮ ਦਾਸ, ਕੁਲਵੰਤ ਰਾਏ, ਲਛਮਣ ਦਾਸ, ਰਾਮ ਕੁਮਾਰ ਗੋਇਲ ਅਤੇ ਕੇਵਲ ਕੁਮਾਰ ’ਤੇ ਆਧਾਰਤ ਮਿੱਲ ਮਾਲਕਾਂ ਸਮੇਤ ਐਫਸੀਆਈ ਦੇ ਤਿੰਨ ਟੈਕਨੀਕਲ ਅਸਿਸਟੈਂਟ ਐਮ.ਐਸ ਤੋਮਰ, ਪੀ ਐਨ ਅਗਰਵਾਲ ਅਤੇ ਜੇ ਆਰ ਮੋਂਗਾ ਸ਼ਾਮਲ ਹਨ। ਜਦਕਿ ਭਾਗੀਰਥ ਲਾਲ ਸਿੰਗਲਾ ਅਤੇ ਭਗਵਾਨ ਦਾਸ ਨੂੰ ਤਿੰਨ-ਤਿੰਨ ਸਾਲਾਂ ਦੀ ਕੈਦ ਸਜਾ ਸੁਣਾਈ ਗਈ ਹੈ, ਜਿਸ ਕਰਕੇ ਉਨ੍ਹਾਂ ਦੀ ਮੌਕੇ ’ਤੇ ਹੀ ਜ਼ਮਾਨਤ ਮਨਜ਼ੂਰ ਕਰਨ ਉਪਰੰਤ ਇਨ੍ਹਾਂ ਦੋਵਾਂ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਬਾਕੀ ਸਾਰੇ 22 ਜਣਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਮਾਮਲੇ ’ਚ ਨਾਮਜ਼ਦ ਸੁਸ਼ੀਲ ਕੁਮਾਰ ਅਤੇ ਬੰਤ ਰਾਮ ਦੀ ਮੌਤ ਹੋ ਚੁੱਕੀ ਹੈ।  ਅਦਾਲਤ ਵੱਲੋਂ  ਜਿਥੇ  ਐਫਸੀਆਈ ਅਧਿਕਾਰੀਆਂ ਨੂੰ ਧਾਰਾ 420, 120-ਬੀ ਅਤੇ  ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਵਿਚ ਦੋਸ਼ੀ ਗਰਦਾਨਿਆ ਹੈ, ਉਥੇ ਹੀ ਬਾਕੀ ਸਾਰੇ 22 ਜਣਿਆਂ ਨੂੰ ਧਾਰਾ 420 ਅਤੇ 120-ਬੀ  ਤਹਿਤ ਦੋਸ਼ੀ ਕਰਾਰ ਦਿੰਦਿਆਂ, ਇਹ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਨੂੰ ਹੀ ਜੁਰਮਾਨਾ  ਕੀਤਾ ਗਿਆ ਹੈ।  ਅੱਜ ਇਨ੍ਹਾਂ ਦੋਸ਼ੀਆਂ ਨਾਲ ਵੱਡੀ ਗਿਣਤੀ ਵਿਚ ਇਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਹਮਾਇਤੀ  ਪੁੱਜੇ ਹੋਏ ਸਨ, ਜਿਸ ਕਰਕੇ  ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਸੀ। ਅੱਜ ਦੇ ਫੈਸਲੇ ਦੀ ਸੁਣਵਾਈ ਲਈ ਇਹ ਸਾਰੇ ਜਣੇ ਸਵੇਰੇ ਹੀ ਇਥੇ ਪੁੱਜ ਗਏ ਸਨ ਤੇ ਅਦਾਲਤ ਵੱਲੋਂ  ਦੁਪਹਿਰ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਨ੍ਹਾਂ ਸਾਰਿਆਂ ਨੂੰ ਪੁਲੀਸ ਨੇ ਤੁਰੰਤ ਹਿਰਾਸਤ ਵਿਚ ਲੈ ਕੇ ਹੇਠਾਂ ਬਖਸ਼ੀਖਾਨੇ ਵਿਚ ਬੰਦ ਕਰ ਦਿੱਤਾ ਗਿਆ। ਇਨ੍ਹਾਂ  ਦੀ ਗਿਣਤੀ ਵਧੇਰੇ ਹੋਣ ਕਾਰਨ ਸਜ਼ਾ ਸੁਣਾਉਣ ਵੇਲੇ ਇਨ੍ਹਾਂ ਨੂੰ ਚਾਰ ਵੱਖ ਵੱਖ ਗਰੁੱਪਾਂ ਵਿਚ ਅਦਾਲਤ ਵਿਚ ਲਿਆਂਦਾ ਗਿਆ। ਉਧਰ ਜਦੋਂ ਅਦਾਲਤੀ ਫੈਸਲੇ ਦਾ ਬਾਹਰ ਪਤਾ ਲੱਗਾ, ਤਾਂ ਬਾਹਰ ਚੀਕ ਚਿਹਾੜਾ ਪੈ ਗਿਆ।  ਖਾਸ ਕਰਕੇ ਔਰਤਾਂ ਰੋਣ ਲੱਗੀਆਂ। ਬਾਅਦ ਵਿਚ ਇਨ੍ਹਾਂ ਨੂੰ ਇੱਕ ਬੱਸ ਰਾਹੀਂ ਪੁਲੀਸ ਫੋਰਸ ਜੇਲ੍ਹ ਛੱਡ ਆਈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz