ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

22 ਅਪ੍ਰੈਲ 2013

ਨਰਿੰਦਰ ਮੋਦੀ ਹਥਿਆਰਾਂ ਦੀ ਪੂਜਾ ਕਰੇ ਤਾਂ ਦੇਸ਼ ਭਗਤ,

ਪਰ ਜੇ ਸਿੱਖ ਹਥਿਆਰਾਂ ਨਾਲ ਪਿਆਰ ਕਰਨ ਤਾਂ ...

 http://sameydiawaaz.com/Archive%20News/%5B2013%5D/04/22.04.2013%20-%2008.jpg

ਬਰਨਾਲਾ 21 ਅਪ੍ਰੈਲ (ਜਗਸੀਰ ਸਿੰਘ ਸੰਧੂ) :- ਭਾਜਪਾ ਵਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਰਤ ਸੰਭਾਵੀ ਪ੍ਰਧਾਨ ਮੰਤਰੀ ਵੱਜੋਂ ਪ੍ਰਚਾਰੇ ਜਾ ਰਹੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਭਾਵੇਂ ਗੁਜਰਾਤ ਦੰਗਿਆਂ ਦੌਰਾਨ ਮੁਸਲਮਾਨ ਭਾਈਚਾਰੇ ਦੀ ਹੋਏ ਕਤਲੇਆਮ ਲਈ ਸਿੱਧੇ ਤੌਰ 'ਤੇ ਜਿੰਮੇਵਾਰ ਸਮਝੇ ਜਾਂਦੇ ਹਨ, ਪਰ ਹਥਿਆਰਾਂ ਦੀ ਪੂਜਾ ਕਰਦੇ ਨਰਿੰਦਰ ਮੋਦੀ ਦੀਆਂ ਜਨਤਕ ਹੋਈਆਂ ਤਸਵੀਰਾਂ ਦੇਸ਼ ਦੀਆਂ ਘੱਟਗਿਣਤੀਆਂ ਨੂੰ ਮੋਦੀ ਦੀ ਫਿਰਕਾਵਾਰਾਨਾ ਸੋਚ ਦਾ ਪ੍ਰਤੱਖ ਦਰਸ਼ਨ ਕਰਵਾਉਂਦੀਆਂ ਨਜਰ ਆ ਰਹੀਆਂ ਹਨ। ਇੱਕ ਪਾਸੇ ਜਿਥੇ ਭਾਰਤ ਦਾ ਸਾਰਾ ਹਿੰਦੂਵਾਦੀ ਮੀਡੀਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹਥਿਆਰਾਂ ਨਾਲ ਪਿਆਰ ਕਰਨ ਬਦਲੇ ਖਤਰਨਾਕ ਦਹਿਸਤਗਰਦ ਤੱਕ ਗਰਦਾਨਦਾ ਆ ਰਿਹਾ ਹੈ, ਉਥੇ ਇੱਕ ਮੂਰਤੀ (ਭਾਰਤ ਮਾਤਾ ਦੀ ਮੂਰਤੀ) ਅੱਗੇ ਚੀਨ ਦੀ ਬਣੀਆਂ ਅਸਾਲਟ ਰਾਇਫਲਾਂ ਅਤੇ ਪਿਸਟਲ ਅਤੇ ਹੋਰ ਖਤਰਨਾਕ ਹਥਿਆਰ ਰੱਖ ਕੇ ਪੂਜਾ ਕਰ ਰਹੇ ਨਰਿਦਰ ਮੋਦੀ ਨੂੰ ਦੇਸ਼ ਦਾ ਅਗਾਮੀ ਪ੍ਰਧਾਨ ਮੰਤਰੀ ਬਣਾਉਣ ਲਈ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ। ਇਥੇ ਵਰਨਣਯੋਗ ਹੈ ਕਿ ਜੇ ਕਿਤੇ ਨਰਿੰਦਰ ਮੋਦੀ ਦੀ ਤਰਾਂ ਕਿਸੇ ਸਿੱਖ ਆਗੂ ਦੀ ਤਸਵੀਰ ਹਥਿਆਰਾਂ ਸਮੇਤ ਪ੍ਰਕਾਸ਼ਿਤ ਹੋ ਜਾਵੇ ਤਾਂ ਭਾਰਤ ਦਾ ਸਾਰਾ ਹਿੰਦੂਵਾਦੀ ਮੀਡੀਆ ਉਸ ਸਿੱਖ ਆਗੂ ਵਿਰੁੱਧ ਜਹਿਰ ਉਗਲਣੀ ਸੁਰੂ ਕਰ ਦੇਵੇਗਾ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਨਰਿੰਦਰ ਮੋਦੀ ਜਿਹੇ ਕੱਟੜ ਫਿਰਕਾਪ੍ਰਸਤ ਹਿੰਦੂ ਆਗੂ ਨੂੰ ਅੱਖਾਂ ਮੀਚ ਕੇ ਦੇਸ਼ ਦਾ ਅਗਾਮੀ ਪ੍ਰਧਾਨ ਮੰਤਰੀ ਬਣਾਉਣ ਲਈ ਭਾਜਪਾ ਨਾਲ ਸਹਿਮਤ ਹੋ ਰਹੇ ਹਨ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਰੱਦ ਕਰਵਾਉਣ ਲਈ ਸਿੱਖ ਅਵਾਮ ਵੱਲੋਂ ਵਿੱਢੀ ਮੁਹਿੰਮ 'ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਭਾਜਪਾ ਵੱਲੋਂ ਆਪਣਾ ਸਿੱਖ ਵਿਰੋਧੀ ਚਿਹਰਾ ਪੂਰੀ ਤਰਾਂ ਨੰਗਾ ਕੀਤਾ ਜਾ ਚੁਕਿਆ ਹੈ, ਪਰ ਪੰਜਾਬ ਮੁੱਖ ਮੰਤਰੀ ਅਤੇ ਸ਼ੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਪਤੀ ਪਤਨੀ ਵਾਲਾ ਰਿਸਤਾ ਦੱਸੀ ਜਾ ਰਹੇ ਅਤੇ ਘੱਟਗਿਣਤੀਆਂ ਨੂੰ ਖਤਮ ਕਰਨ ਲਈ ਹਥਿਆਰਾਂ ਦੀ ਪੂਜਾ ਕਰ ਰਹੇ ਨਰਿੰਦਰ ਮੋਦੀ ਨੂੰ ਭਾਰਤ ਦਾ ਆਗਾਮੀ ਭਾਰਤ ਮੰਤਰੀ ਦੇਖਣਾ ਚਾਹੁੰਦੇ ਹਨ।


ਦਿੱਲੀ ਕਾਂਡ: ਠੱਲਿਆ ਨਹੀਂ ਅਜੇ ਵੀ ਲੋਕਾਂ ਦਾ ਰੋਹ

http://sameydiawaaz.com/Archive%20News/%5B2013%5D/04/22.04.2013%20-%2004.jpg

ਸੋਨੀਆ ਗਾਂਧੀ ਦੀ ਰਿਹਾਇਸ਼ ਸਾਹਮਣੇ ਭਾਜਪਾ ਮਹਿਲਾ ਮੋਰਚਾ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ (ਫੋਟੋ: ਮਾਨਸ)

ਨਵੀਂ ਦਿੱਲੀ 21 ਅਪ੍ਰੈਲ :- ਇੱਥੇ ਪੰਜ ਸਾਲਾ ਬੱਚੀ ਨਾਲ ਜਬਰ-ਜਨਾਹ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਲਗਾਤਾਰ ਦੂਜੇ ਦਿਨ ਵੀ ਵੱਡੀ ਗਿਣਤੀ ਲੋਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਅਤੇ ਪੁਲੀਸ ਹੈੱਡ-ਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਪੁਲੀਸ ਕਮਿਸ਼ਨਰ ਨੀਰਜ ਕੁਮਾਰ ਨੂੰ ਅਹੁਦੇ ਤੋਂ ਲਾਹਿਆ ਜਾਵੇ। ‘ਏਮਜ਼’ ਦੇ ਬਾਹਰ ਵੀ ਲੋਕਾਂ ਨੇ ਹੱਥਾਂ ਵਿੱਚ ਨਾਅਰੇ ਲਿਖੀਆਂ ਤਖਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਪੀੜਤ ਬੱਚੀ ਦਾ ‘ਏਮਜ਼’ ਵਿੱਚ ਹੀ ਇਲਾਜ ਚੱਲ ਰਿਹਾ ਹੈ। ਬੱਚੀ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋਣ ਲੱਗਾ ਹੈ ਪਰ ਉਸ ਨੂੰ ਦੋ ਹਫਤੇ ਹਸਪਤਾਲ ਵਿੱਚ ਰਹਿਣਾ ਪਵੇਗਾ।

ਭਾਜਪਾ ਦੇ ਮਹਿਲਾ ਵਿੰਗ ਦੀਆਂ ਕਾਰਕੁਨਾਂ ਨੇ ਜਦੋਂ ਬੈਰੀਕੇਡ ਤੋੜ ਕੇ ਸ੍ਰੀਮਤੀ ਗਾਂਧੀ ਦੀ ਰਿਹਾਇਸ਼ ਵੱਲ ਵਧਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਦਕਿ ਏਏਪੀ ਦੇ ਕਾਰਕੁਨ ਸਵੇਰ ਤੋਂ ਹੀ ਪੁਲੀਸ ਹੈੱਡ-ਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਸਨ। ਭਾਜਪਾ ਕਾਰਕੁਨਾਂ ਨੇ ਜਦੋਂ ਨਾਅਰੇ ਲਗਾਉਂਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਵੱਲ ਵਧਣ ਦਾ ਯਤਨ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਖਦੇੜਨ ਲਈ ਤਾਕਤ ਦੀ ਵਰਤੋਂ ਕੀਤੀ। ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।  ਪੁਲੀਸ ਹੈੱਡ-ਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਆਮ ਆਦਮੀ ਪਾਰਟੀ (ਏਏਪੀ) ਦੇ ਕਾਰਕੁਨਾਂ ਨੇ ਮੰਗ ਕੀਤੀ ਕਿ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਹੋਵੇ ਜਿਨ੍ਹਾਂ ਨੇ ਇਸ ਕੇਸ ਨਾਲ ਨਜਿੱਠਣ ‘ਚ ਲਾਪ੍ਰਵਾਹੀ ਵਰਤੀ। ਜ਼ਿਕਰਯੋਗ ਹੈ ਕਿ ਪੰਜ ਸਾਲਾ ਮਾਸੂਮ ਨਾਲ ਉਸ ਦੇ ਗੁਆਂਢੀ ਵੱਲੋਂ ਹੀ ਜਬਰ-ਜਨਾਹ ਕੀਤਾ ਗਿਆ ਸੀ। ਇਸ ਦੌਰਾਨ ਸੀਪੀਐਮ ਨੇ ਵੀ ਅੱਜ ਭਾਜਪਾ ਆਗੂ ਸੁਸ਼ਮਾ ਸਵਰਾਜ ਦੀ ਇਸ ਮੰਗ ਦੀ ਹਮਾਇਤ ਕੀਤੀ ਕਿ ਬੱਚੀਆਂ ਨਾਲ ਜਬਰ-ਜਨਾਹ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਸੀਪੀਐਮ ਆਗੂ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੇ ਹਨ ਕਿਉਂਕਿ ਹੁਣ ਦਿੱਲੀ ਵਿੱਚ ਜੋ ਵਾਪਰਿਆ ਹੈ ਉਹ ਬਹੁਤ ਹੌਲਨਾਕ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਮਾਜ ਵਿੱਚ ਕੁਝ ਗਲਤ ਵਾਪਰ ਰਿਹਾ ਹੈ ਤੇ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ।

ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਤੇ ਸਮਾਜਿਕ ਕਾਰਕੁਨ ਕਿਰਨ ਬੇਦੀ ਨੇ ਕਿਹਾ ਕਿ ਦਿੱਲੀ ਵਾਸੀਆਂ ਨੂੰ ਹੁਣ ਸਰਕਾਰ ਅਤੇ ਪੁਲੀਸ ‘ਤੇ ਕੋਈ ਭਰੋਸਾ ਨਹੀਂ ਰਿਹਾ, ਜਿਸ ਕਰਕੇ ਦਿੱਲੀ ਸਰਕਾਰ ਦੀ ਅਗਵਾਈ ਕਿਸੇ ਹੋਰ ਨੂੰ ਸੌਂਪੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੈਫਟੀਨੈਂਟ ਗਵਰਨਰ ਤੇਜਿੰਦਰ ਖੰਨਾ, ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਮੁੱਖ ਸਕੱਤਰ ਡੀਪੀ ਸਪੋਲੀਆ ਤੇ ਪੁਲੀਸ ਕਮਿਸ਼ਨਰ ਨੀਰਜ ਕੁਮਾਰ ਨੂੰ ਬਦਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਾਰੇ ਹੀ ਮਾੜੇ ਸੁਰੱਖਿਆ ਪ੍ਰਬੰਧਾਂ ਲਈ ਜ਼ਿੰਮੇਵਾਰ ਹਨ। ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ. ਡੀ ਕੇ ਸ਼ਰਮਾ ਨੇ ਕਿਹਾ ਕਿ ਬੱਚੀ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਡਾਕਟਰ ਉਸ ਦੇ ਸਰੀਰ ਵਿੱਚੋਂ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਕੰਮ  ਕਰ ਰਹੇ ਹਨ ਤੇ ਇਸ ਵਿੱਚ ਸਫਲਤਾ ਮਿਲੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਬੱਚੀ ਨੂੰ ਹਸਪਤਾਲ ਵਿੱਚੋਂ ਦੋ ਹਫਤਿਆਂ ਬਾਅਦ ਹੀ ਛੁੱਟੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਬੱਚੀ ਰਾਤ ਨੂੰ ਆਰਾਮ ਨਾਲ ਸੁੱਤੀ ਸੀ ਤੇ ਇਸ ਵੇਲੇ ਉਸ ਦੀ ਹਾਲਤ ਸਥਿਰ ਹੈ। ਉਹ ਹੋਸ਼ ਵਿੱਚ ਹੈ ਤੇ ਮਾਪਿਆਂ, ਡਾਕਟਰਾਂ ਤੇ ਨਰਸਾਂ ਨਾਲ ਗੱਲਬਾਤ ਕਰਦੀ ਰਹੀ।  ਉਸ ਨੂੰ ਥੋੜ੍ਹਾ ਬੁਖਾਰ ਸੀ ਜਿਸ ਵਿੱਚ ਸੁਧਾਰ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਕੁੱਲ ਮਿਲਾ ਕੇ ਹੁਣ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।

ਉਧਰ, ਮੁਜ਼ਾਹਰਾਕਾਰੀ ਅੱਜ ਦੂਜੇ ਦਿਨ ਵੀ ਏਮਜ਼ ਤੇ ਪੁਲੀਸ ਹੈੱਡ-ਕੁਆਰਟਰ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਨੇ ਪੀੜਤ ਲੜਕੀ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਪੁਲੀਸ ਕਮਿਸ਼ਨਰ ਨੀਰਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਵੀ ਪੁਲੀਸ ਕਮਿਸ਼ਨਰ ਤੇ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਦਿੱਲੀ ਪੁਲੀਸ ਜਬਰ-ਜਨਾਹ ਦੇ ਮਾਮਲੇ ਵਿੱਚ ਦੂਜੇ ਮੁਲਜ਼ਮ ਦੀ ਸ਼ਮੂਲੀਅਤ ਬਾਰੇ ਜਾਂਚ ਕਰ ਰਹੀ ਹੈ।


ਹਿੰਦੂਆਂ ਦੇ ਰਾਖੇ ਨਹੀਂ ਹਨ ਨਰਿੰਦਰ ਮੋਦੀ - ਸ਼ਿਵ ਸੈਨਾ

 http://sameydiawaaz.com/Archive%20News/%5B2013%5D/04/22.04.2013%20-%2006.jpg

ਮੁੰਬਈ 21 ਅਪ੍ਰੈਲ (ਏਜੰਸੀਆਂ) :- ਸਾਲ 2002 ਦੇ ਨਰੋਡਾ ਪਾਟੀਆ ਕਤਲੇਆਮ ਸਾਬਕਾ ਭਾਜਪਾ ਮੰਤਰੀ ਮਾਇਆ ਕੋਡਨਾਨੀ ਅਤੇ 9 ਹੋਰਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ 'ਤੇ ਗੁਜਰਾਤ ਸਰਕਾਰ ਦੀ ਸਹਿਮਤੀ ਨੂੰ ਹਿੰਦੂਆਂ ਅਤੇ ਘਾਤਕ ਵਾਰ ਕਰਾਰ ਦਿੰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਹਿੰਦੂਆਂ ਨੂੰ ਮੁੱਖ ਮੰਤਰੀ ਨਰੇਂਦਰ ਮੋਦੀ ਤੋਂ ਵੱਖਰੇ ਤਰ੍ਹਾਂ ਦੀਆਂ ਆਸਾਂ ਸਨ। ਸ਼ਿਵ ਸੈਨਾ ਦੇ ਸਮਾਚਾਰ ਪੱਤਰ ਸਾਮਨਾ ਦੇ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਦਰਅਸਲ ਲੋਕਾਂ 'ਚ ਅਜਿਹੀ ਸੋਚ ਹੈ ਕਿ ਮੋਦੀ ਹਿੰਦੂਆਂ ਦੇ ਰਾਖੇ ਹਨ। ਕੋਡਨਾਨੀ ਅਤੇ ਬਜਰੰਗੀ ਲਈ ਮੌਤ ਦੀ ਸਜ਼ਾ ਦੀ ਮੰਗ ਹਿੰਦੂਆਂ 'ਤੇ ਘਾਤਕ ਵਾਰ ਹੈ ਕਿਉਂਕਿ ਹਿੰਦੂਆਂ ਨੂੰ ਮੋਦੀ ਤੋਂ ਵੱਖਰੀ ਤਰ੍ਹਾਂ ਦੀਆਂ ਉਮੀਦਾ ਹਨ। ਸੰਪਾਦਕੀ 'ਚ ਕਿਹਾ ਗਿਆ ਹੈ ਕਿ ਇਸ ਦੇਸ਼ 'ਚ ਹਿੰਦੂ ਹੋਣਾ ਅਪਰਾਧ ਹੈ, ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਹਿੰਦੂਆਂ ਉੱਤੇ ਖਤਰਨਾਕ ਵਾਰ ਕਰਨ ਵਾਲੇ ਵੀ ਹਿੰਦੂ ਹਨ। ਪਿਛਲੇ ਸਾਲ ਅਗਸਤ 'ਚ ਹੇਠਲੀ ਅਦਾਲਤ ਨੇ ਕਦੇ ਮੋਦੀ ਦੀ ਨਜ਼ਦੀਕੀ ਕੋਡਨਾਨੀ ਨੂੰ 28 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਜਦਕਿ ਬਾਬੂ ਬਜਰੰਗੀ ਨੂੰ ਬਾਕੀ ਰਹਿੰਦਾ ਜੀਵਨ ਜੇਲ੍ਹ 'ਚ ਗੁਜਾਰਣ ਦੇ ਹੁਕਮ ਦਿੱਤੇ ਗਏ ਸਨ। 8 ਹੋਰਾਂ ਨੂੰ 31 ਸਾਲ ਦੀ ਕੈਦ ਦੀ ਸਜ਼ਾ ਹੋ ਗਈ ਸੀ। 22 ਵਿਅਕਤੀਆਂ ਨੂੰ 24 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਹਿਮਦਾਬਾਦ ਦੇ ਨਰੋਡਾ ਪਾਟੀਆ 'ਚ 28 ਫਰਵਰੀ 2002 ਨੂੰ ਇੱਕ ਹਿੰਸਕ ਭੀੜ ਨੇ 97 ਲੋਕਾਂ ਦਾ ਕਤਲ ਕਰ ਦਿੱਤਾ ਸੀ। ਗੋਦਰਾ ਟਰੇਨ ਮਨੁੱਖੀ ਕਤਲੇਆਮ ਦੇ ਅਗਲੇ ਦਿਨ ਗੁਜਰਾਤ 'ਚ ਦੰਗੇ ਭੜਨ ਗਏ ਸਨ। ਇਸ ਹਫਤੇ ਦੇ ਆਰੰਭ 'ਚ ਗੁਜਰਾਤ ਸਰਕਾਰ ਨੇ ਕੋਡਨਾਨੀ ਅਤੇ ਹੋਰਾਂ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੇ ਹੋਏ ਹਾਈਕੋਰਟ 'ਚ ਅਪੀਲ ਕਰਨ ਦਾ ਫੈਸਲਾ ਕੀਤਾ। ਇਸ ਕਾਂਡ 'ਚ ਹੇਠਲੀ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੇ 7 ਮਹੀਨੇ ਬਾਅਦ ਸੂਬਾ ਸਰਕਾਰ ਨੇ ਅਪੀਲ ਦਾ ਫੈਸਲਾ ਕੀਤਾ ਹੈ ਜਦਕਿ ਅਪੀਲ ਆਮ ਤੌਰ 'ਤੇ 3 ਮਹੀਨੇ ਦੇ ਅੰਦਰ-ਅੰਦਰ ਕੀਤੀ ਜਾਂਦੀ ਹੈ।


ਅਜੇ ਹੋਰ ਕਦਮਾਂ ਦੀ ਲੋੜ - ਪ੍ਰਧਾਨ ਮੰਤਰੀ

http://sameydiawaaz.com/Archive%20News/%5B2013%5D/04/22.04.2013%20-%2009.jpg

ਨਵੀਂ ਦਿੱਲੀ :- ਦੇਸ਼ ਵਿੱਚ ਔਰਤਾਂ ਦੇ ਸ਼ੋਸ਼ਣ ਖ਼ਿਲਾਫ਼ ਬੁਲੰਦ ਹੋਈ ਆਵਾਜ਼ ਨਾਲ ਸੁਰ ਮਿਲਾਉਂਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਔਰਤਾਂ ਦੀ ਸੁਰੱਖਿਆ ਤੇ ਸਨਮਾਨ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਨੇ ਲੋਕਾਂ ਨੂੰ ਸਮਾਜ ਵਿੱਚੋਂ ‘ਬਦਚਲਨੀ’ ਨੂੰ ਖ਼ਤਮ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਅਜਿਹੇ ਮਸਲੇ ਦੇਸ਼ ਵਾਸੀਆਂ ਨੂੰ ਯਾਦ ਦਿਵਾਉਂਦੇ ਹਨ ਕਿ ਸਮਾਜ ਵਿੱਚੋਂ ‘ਬਦਚਲਨੀ’ ਨੂੰ ਜੜ੍ਹੋਂ ਉਖਾੜ ਸੁੱਟਣ ਲਈ ਸਾਂਝੇ ਹੰਭਲੇ ਦੀ ਲੋੜ ਹੈ।


ਮਨੋਜ ਨਿਆਇਕ ਹਿਰਾਸਤ ‘ਚ

ਦਿੱਲੀ ਪੁਲੀਸ ਨੇ ਬਿਹਾਰ ਤੋਂ ਗ੍ਰਿਫਤਾਰ ਕੀਤੇ 22 ਸਾਲਾ ਮੁਲਜ਼ਮ ਮਨੋਜ ਕੁਮਾਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸ ਨੂੰ ਚਾਰ ਮਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।  ਦੂਜੇ ਮੁਲਜ਼ਮ ਨੂੰ ਫੜਨ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।  ਪੁਲੀਸ ਨੇ ਅੱਜ ਕਈ ਥਾਈਂ  ਛਾਪੇ ਵੀ ਮਾਰੇ ਹਨ।


ਮਨੋਜ ਨੂੰ ਫਾਂਸੀ ਦੇਣ ਦੇ ਹੱਕ ‘ਚ ਹੈ ਸਹੁਰਾ ਪਰਿਵਾਰ

ਮੁਜ਼ੱਫਰਪੁਰ (ਬਿਹਾਰ) 21 ਅਪ੍ਰੈਲ :- ਦਿੱਲੀ ਵਿਚ ਪੰਜ ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮਨੋਜ ਕੁਮਾਰ ਦੀ ਸੱਸ ਨੇ ਅੱਜ ਕਿਹਾ ਕਿ ਇਹ ਘਿਨਾਉਣੀ ਹਰਕਤ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਮੁਲਜ਼ਮ ਦੀ ਪਤਨੀ ਨੇ ਕਿਹਾ ਕਿ ਜੇ ਇਹ ਦੋਸ਼ ਸੱਚੇ ਹਨ ਤਾਂ ਮਨੋਜ ਕੁਮਾਰ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਮੁਲਜ਼ਮ ਦੀ ਸੱਸ ਨੇ ਕਿਹਾ ਕਿ ਮਨੋਜ ਕੁਮਾਰ ਨੂੰ ਇਸ ਗੁਨਾਹ ਬਦਲੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਮੁਲਜ਼ਮ ਦਾ ਸਹੁਰਾ ਬਿੰਦੇਸ਼ਵਰ ਸ਼ਾਹ ਵੀ ਡੂੰਘੇ ਸਦਮੇ ਵਿਚ ਹੈ ਤੇ ਉਸ ਨੇ ਚਾਂਦਨੀ ਮਾਰਕੀਟ ‘ਚ ਸਥਿਤ ਆਪਣੀ ਦੁਕਾਨ ਲੰਘੇ ਦਿਨ ਤੋਂ ਨਹੀਂ ਖੋਲ੍ਹੀ।


ਬੋਸਟਨ ਧਮਾਕੇ: ਇਕ ਮਸ਼ਕੂਕ ਤੋਂ ਤਿੰਨ ਸਾਲ ਪਹਿਲਾਂ ਵੀ ਹੋਈ ਸੀ ਪੁੱਛਗਿੱਛ

ਬੋਸਟਨ 21 ਅਪ੍ਰੈਲ :- ਬੋਸਟਨ ਬੰਬ ਧਮਾਕਿਆਂ ਵਿੱਚ ਸ਼ਾਮਲ ਮੰਨੇ ਜਾ ਰਹੇ ਦੋ ਚੇਚਨੀਆ ਮੂਲ ਦੇ ਭਰਾਵਾਂ ਵਿੱਚੋਂ ਇਕ ਕੋਲੋਂ 2011 ਵਿੱਚ ਅਮਰੀਕੀ ਖੁਫੀਆ ਏਜੰਸੀ ਐਫਬੀਆਈ ਨੇ ਪੁੱਛਗਿੱਛ ਕੀਤੀ ਸੀ। ਸੂਤਰਾਂ ਮੁਤਾਬਕ ਐਫਬੀਆਈ ਨੇ ਬੰਬ ਧਮਾਕੇ ਵਿੱਚ ਸ਼ਾਮਲ ਮੰਨੇ ਜਾ ਰਹੇ ਦੋ ਭਰਾਵਾਂ ਵਿੱਚੋਂ ਇਕ ਜਿਹੜਾ ਇਸ ਘਟਨਾ ਮਗਰੋਂ ਪੁਲੀਸ ਹੱਥੋਂ ਮਾਰਿਆ ਗਿਆ ਹੈ, ਕੋਲੋਂ ਲੰਮੀ-ਚੌੜੀ ਪੁੱਛਗਿੱਛ ਕੀਤੀ ਗਈ ਸੀ।

ਏਜੰਸੀ ਨੂੰ ਇਸ ਪੁੱਛਗਿੱਛ ਦੌਰਾਨ ਕੋਈ ਠੋਸ ਜਾਣਕਾਰੀ ਹੱਥ ਨਹੀਂ ਲੱਗੀ ਸੀ ਜਿਸ ਕਰਕੇ ਇਸ ਨੂੰ ਛੱਡ ਦਿੱਤਾ ਗਿਆ ਸੀ। ਐਫਬੀਆਈ ਨੇ ਖੁਲਾਸਾ ਕੀਤਾ ਹੈ ਕਿ ਇਕ ਵਿਦੇਸ਼ੀ ਸਰਕਾਰ ਦੀ ਬੇਨਤੀ ’ਤੇ 2011 ’ਚ ਤਮੇਰਲਨ ਤਸਾਰਨੇਵ ਤੋਂ ਪੁੱਛਗਿੱਛ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਲੰਘੇ ਸ਼ੁੱਕਰਵਾਰ ਤਸਾਰਨੇਵ ਪੁਲੀਸ ਨਾਲ ਹੋਈ ਗੋਲੀਬਾਰੀ ਦੌਰਾਨ ਮਾਰਿਆ ਗਿਆ ਸੀ ਜਦੋਂਕਿ ਉਸ ਦਾ 19 ਸਾਲਾ ਭਰਾ ਦਜ਼ੋਖਾਰ ਤਸਾਰਨੇਵ  ਪੁਲੀਸ ਹਿਰਾਸਤ ਵਿੱਚ ਹੈ। ਇਨ੍ਹਾਂ ਦੋਵਾਂ ’ਤੇ ਸ਼ੱਕ ਹੈ ਕਿ ਚੇਚਨੀਆ ਮੂਲ ਦੇ ਇਹ ਦੋਵੇਂ ਭਰਾ ਬੋਸਟਨ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਹਨ। ਇਸ ਧਮਾਕੇ ’ਚ ਤਿੰਨ ਵਿਅਕਤੀ ਮਾਰੇ ਗਏ ਸਨ ਤੇ 180 ਜ਼ਖਮੀ ਹੋ ਗਏ ਸਨ। ਐਫਬੀਆਈ ਨੇ ਖੁਲਾਸਾ ਕੀਤਾ ਹੈ ਕਿ ਵਿਦੇਸ਼ੀ ਸਰਕਾਰ ਨੇ ਸੂਚਨਾ ਦਿੱਤੀ ਸੀ ਕਿ ਇਨ੍ਹਾਂ ਦੋਵਾਂ ਭਰਾਵਾਂ ਦਾ ਕੱਟੜਪੰਥੀ ਮੁਸਲਿਮ ਜਥੇਬੰਦੀ ਨਾਲ ਸਬੰਧ ਹਨ। ਏਜੰਸੀ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ ਹੈ ਕਿ ਵਿਦੇਸ਼ੀ ਸਰਕਾਰ ਦੀ ਬੇਨਤੀ ’ਤੇ ਇਨ੍ਹਾਂ ਬਾਰੇ ਕਾਫੀ ਪੁੱਛਗਿੱਛ ਕੀਤੀ ਗਈ ਸੀ। ਏਜੰਸੀਆਂ ਨੇ ਇਨ੍ਹਾਂ ਦੋ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਸੀ ਪਰ ਕੋਈ ਅਤਿਵਾਦੀ ਕਾਰਵਾਈ ਬਾਰੇ ਖੁਲਾਸਾ ਨਹੀਂ ਹੋਇਆ ਸੀ। ਇਸ ਕਰਕੇ ਐਫਬੀਆਈ ਨੇ ਇਨ੍ਹਾਂ ’ਤੇ ਨਿਗ੍ਹਾ ਰੱਖਣੀ ਛੱਡ ਦਿੱਤੀ ਸੀ।


ਭੁੱਲਰ ਦੀ ਫਾਂਸੀ ਦੇ ਖ਼ਿਲਾਫ਼ ਸਿੱਖਾਂ ਵਲੋਂ ਰੋਸ ਰੈਲੀ

 http://sameydiawaaz.com/Archive%20News/%5B2013%5D/04/22.04.2013%20-%2001.jpg

ਭੁੱਲਰ ਦੀ ਫਾਂਸੀ ਵਿਰੁੱਧ ਬਰੈਂਪਟਨ ਵਿੱਚ ਹੋਏ ਰੋਸ ਵਿਖਾਵੇ ਦਾ ਦ੍ਰਿਸ਼

ਟੋਰਾਂਟੋ 21 ਅਪ੍ਰੈਲ :- ਇੱਥੇ ਬਰੈਂਪਟਨ ਸ਼ਹਿਰ ਦੇ ਫਲੈਚਰ ਵਿਖੇ ਬੀਤੀ ਸ਼ਾਮ ਸੈਂਕੜੇ ਸਿੱਖਾਂ ਅਤੇ ਪੰਜਾਬੀਆਂ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਵਿਰੋਧ ਵਿਚ ਇੱਕ ਰੋਸ ਮੁਜ਼ਾਹਰੇ ਵਿਚ ਭਾਗ ਲਿਆ ਅਤੇ ਭਾਰਤ ਸਰਕਾਰ ਤੋਂ ਉਸ ਦੀ ਜਾਨ ਬਖਸ਼ੀ ਦੀ ਮੰਗ ਕੀਤੀ। ਕਈ ਸਿੱਖ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਬੁਲਾਈ ਗਈ ਇਸ ਇਨਸਾਫ ਰੈਲੀ ਵਿਚ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਅਤੇ ਉਨ੍ਹਾਂ ਆਪਣੇ ਵਿਚਾਰ ਰੱਖੇ। ਇਸ ਮੌਕੇ ਹਾਜ਼ਰ ਲੋਕਾਂ ਨੇ ਬੈਨਰਾਂ ਨਾਲ ਭਾਰਤੀ ਸੁਪਰੀਮ ਕੋਰਟ ਵਲੋਂ ਲਏ ਗਏ ਫੈਸਲੇ ਦਾ ਤਿੱਖਾ ਵਿਰੋਧ ਕੀਤਾ।

ਸ਼ਾਮ 6 ਤੋਂ 8 ਕੁ ਵਜੇ ਤੱਕ ਚੱਲੀ ਇਨਸਾਫ ਰੈਲੀ ਵਿਚ ਲੋਕਾਂ ਨੇ‘‘ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਪਰ ਕ੍ਰਾਂਤੀ ਨੂੰ ਨਹੀਂ’’ ਦੇ ਬੈਨਰ ਚੁੱਕੇ ਹੋਏ ਸਨ। ਇਸ ਰੈਲੀ ਨੂੰ ਸੰਬੋਧਨ ਕਰਦੇ ਬੁਲਾਰਿਆਂ ਨੇ ਕਿਹਾ ਕਿ ਲੋਕਤਾਂਤਰਿਕ ਦੇਸ਼ ਹੋਣ ਦੇ ਬਾਵਜੂਦ ਮੌਤ ਦੀ ਸਜ਼ਾ ਦਾ ਕਾਨੂੰਨ ਕਾਇਮ ਹੈ ਜੋ ਫੌਰੀ ਤੌਰ ’ਤੇ ਖਤਮ ਕੀਤਾ ਜਾਣਾ ਚਾਹੀਦਾ ਹੈ। ਭੁਪਿੰਦਰ ਸਿੰਘ ਉੱਭੀ ਨੇ ਕਿਹਾ ਕਿ ਸਿੱਖਾਂ ਨੂੰ ਆਪਣੇ ਦੇਸ ਅੰਦਰ ਨਿਆਂ ਨਾ ਮਿਲਣਾ ਮੰਦਭਾਗਾ ਹੈ। ਰੈਲੀ ਨੂੰ ਸੁਖਮਿੰਦਰ ਸਿੰਘ ਹੰਸਰਾ,ਅਮਰਜੀਤ ਸਿੰਘ ਮਾਨ, ਸਤਨਾਮ ਸਿੰਘ,ਬਲਕਾਰ ਸਿੰਘ ਨੇ ਵੀ ਸੰਬੋਧਨ ਕੀਤਾ। ਸੂਤਰਾਂ ਮੁਤਾਬਕ ਅਗਲੇ ਹਫਤੇ ਅਜਿਹਾ ਰੋਸ ਪ੍ਰਦਰਸ਼ਨ ਟੋਰਾਂਟੋ ਦੇ ਭਾਰਤੀ ਕੌਂਸਲਖਾਨੇ ਦੇ ਅੱਗੇ ਵੀ ਕੀਤਾ ਜਾ ਰਿਹਾ ਹੈ।


ਪ੍ਰੋ: ਭੁੱਲਰ ਦੀ ਸਜ਼ਾ ਖਿਲਾਫ਼ ਮਿਲਾਨ ਵਿਖੇ ਰੋਸ ਮੁਜ਼ਾਹਰਾ

http://sameydiawaaz.com/Archive%20News/%5B2013%5D/04/22.04.2013%20-%2007.jpg

ਬਰੇਸ਼ੀਆ (ਇਟਲੀ) 21 ਅਪ੍ਰੈਲ (ਬਲਦੇਵ ਸਿੰਘ ਬੂਰੇ ਜੱਟਾਂ) :- ਭਾਰਤ ਦੀ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਜ਼ਾਫਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਵਿਰੁੱਧ ਇਟਲੀ ਦੇ ਸਿੱਖ ਭਾਈਚਾਰੇ ਵੱਲੋਂ ਇਟਲੀ ਸਿੱਖ ਕੌਾਸਲ ਦੀ ਅਗਵਾਈ ਹੇਠ ਭਾਰਤੀ ਕੌਾਸਲੇਟ ਜਨਰਲ ਮਿਲਾਨ ਦੇ ਦਫਤਰ ਨਜ਼ਦੀਕ ਰੋਸ ਮੁਜ਼ਾਹਰਾ ਕੀਤਾ ਗਿਆ | ਇਟਲੀ ਸਿੱਖ ਕੌਾਸਲ ਦੇ ਪ੍ਰਧਾਨ ਸ: ਜਸਵੀਰ ਸਿੰਘ ਤੂਰ ਦੀ ਅਗਵਾਈ ਹੇਠ ਕਰਵਾਏ ਇਸ ਰੋਸ ਮੁਜ਼ਾਹਰੇ ਵਿਚ ਇਟਲੀ ਦੀਆਂ ਵੱਖ-ਵੱਖ ਪੰਥਕ ਸੰਸਥਾਵਾਂ ਦੇ ਆਗੂਆਂ ਨੇ ਭਾਗ ਲਿਆ | ਮੁਜ਼ਾਹਰੇ ਵਿਚ ਸ਼ਾਮਿਲ ਸੰਗਤਾਂਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਸਜ਼ਾ ਮੁਆਫੀ ਲਈ ਵਿਸ਼ੇਸ਼ ਬੈਨਰ ਚੁੱਕੇ ਹੋਏ ਸਨ | ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਨਿਰਦੋਸ਼ ਦੱਸਦਿਆਂ ਉਸ ਦੀ ਸਜ਼ਾ ਮੁਆਫੀ ਦੀ ਮੰਗ ਕੀਤੀ | ਇਸ ਅਵਸਰ 'ਤੇ ਸਿੱਖ ਆਗੂਆਂ ਵੱਲੋਂ ਭਾਰਤੀ ਕੌਾਸਲੇਟ ਜਨਰਲ ਦੇ ਅਧਿਕਾਰੀਆਂ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਲਈ ਇਕ ਮੰਗ ਪੱਤਰ ਵੀ ਦਿੱਤਾ ਗਿਆ | ਇਟਲੀ ਦੇ ਪੰਥਕ ਢਾਡੀ ਭਾਈ ਬਹਾਦਰ ਸਿੰਘ ਬੈਰਗਾਮੋ ਦੇ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ | ਇਸ ਰੋਸ ਧਰਨੇ ਨੂੰ ਇਟਲੀ ਸਿੱਖ ਕੌਾਸਲ ਦੇ ਪ੍ਰਧਾਨ ਸ:ਜਸਵੀਰ ਸਿੰਘ ਤੂਰ, ਸ: ਗੁਰਵਿੰਦਰ ਸਿੰਘ ਪਾਂਸ਼ਟਾ, ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਅਮਰਜੀਤ ਸਿੰਘ ਖਾਲਸਾ, ਪੰਚ ਪ੍ਰਧਾਨੀ ਦੇ ਪੰਚ ਸ:ਬਿਕਰਮਜੀਤ ਸਿੰਘ ਖਾਲਸਾ, ਭਾਈ ਬਲਵਿੰਦਰ ਸਿੰਘ ਮਾਲੋ, ਬੀਬੀ ਗੁਰਮਿੰਦਰਜੀਤ ਕੌਰ ਖਾਲਸਾ, ਸ: ਬਲਬੀਰ ਸਿੰਘ ਵੇਰੋਨਾ, ਭਾਈ ਹਰਪਾਲ ਸਿੰਘ ਨੋਵੇਲਾਰਾ ਅਤੇ ਸ:ਸੁਖਦੇਵ ਸਿੰਘ ਕੰਗ ਨੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ |


ਚੀਨ ‘ਚ ਭੂਚਾਲ ਕਾਰਨ ਮੌਤਾਂ ਦੀ ਗਿਣਤੀ ਦੋ ਸੌ ਹੋਈ

ਪੇਇਚਿੰਗ 21 ਅਪ੍ਰੈਲ :- ਚੀਨ ਦੇ ਸਿਚੁਆਨ ਸੂਬੇ ਵਿਚ ਆਏ ਜ਼ਬਰਦਸਤ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ ਦੋ ਸੌ  ਅਤੇ ਜ਼ਖਮੀਆਂ ਦੀ ਗਿਣਤੀ 11500 ਦੇ ਕਰੀਬ ਹੋ ਗਈ ਜਦਕਿ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਹੁਣ ਤੱਕ 90 ਵਿਅਕਤੀਆਂ ਨੂੰ ਢਹਿ ਚੁੱਕੀਆਂ ਇਮਾਰਤਾਂ ਦੇ ਮਲਬੇ ਹੇਠੋਂ ਬਾਹਰ ਕੱਢਿਆਂ ਜਾ ਚੁੱਕਾ ਹੈ ਜਦਕਿ ਛੇ ਸੌ ਹੋਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।


ਜਪਾਨ ਦੇ ਦੱਖਣੀ ਖਿੱਤੇ ਵਿੱਚ ਭੂਚਾਲ

ਟੋਕੀਓ 21 ਅਪ੍ਰੈਲ (ਏ. ਐਫ. ਸੀ.) :- ਜਪਾਨ ਦੇ ਮੁੱਖ ਹੋਂਸ਼ੂ ਟਾਪੂ ਦੇ ਦੱਖਣੀ ਹਿੱਸੇ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 6.1 ਮਾਪੀ ਗਈ ਪਰ ਸੁਨਾਮੀ ਦੀ ਤੁਰੰਤ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਯੂਨਾਈਟਿਡ ਸਟੇਟਸ ਜੀਓਆਲੋਜੀਕਲ ਸਰਵੇ ਅਨੁਸਾਰ ਭੂਚਾਲ ਦਾ ਕੇਂਦਰ 424 ਕਿਲੋਮੀਟਰ ਡੂੰਘਾਈ ‘ਤੇ ਸੀ।


ਮੁਸ਼ੱਰਫ਼ ਦੀਆਂ ਗਤੀਵਿਧੀਆਂ ਦੋ ਕਮਰਿਆਂ ਤੱਕ ਸੀਮਤ

http://sameydiawaaz.com/Archive%20News/%5B2013%5D/04/22.04.2013%20-%2002.jpg

ਇਸਲਾਮਾਬਾਦ 21 ਅਪ੍ਰੈਲ :- ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀਆਂ ਗਤੀਵਿਧੀਆਂ ਮਹਿਜ਼ ਦੋ ਕਮਰਿਆਂ ਤੱਕ ਹੀ ਸੀਮਤ ਕਰ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਆਪਣੇ ਵਕੀਲਾਂ ਨਾਲ ਮਿਲਣ ਦੀ ਆਗਿਆ ਵੀ ਨਹੀਂ ਹੈ। ਸਾਬਕਾ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਆਪਣੇ ਹੀ ਫਾਰਮ ਹਾਊਸ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ, ਜਿਸ ਨੂੰ ‘ਸਬ-ਜੇਲ੍ਹ’ ਦਾ ਦਰਜਾ ਦਿੱਤਾ ਗਿਆ ਹੈ।

ਉਨ੍ਹਾਂ ਦੇ ਕਰੀਬੀ ਸਹਿਯੋਗੀ ਤੇ ਆਲ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਦੇ ਆਗੂ ਮੁਹੰਮਦ ਅਮਜਦ ਨੇ ਪੱਤਰਕਾਰਾਂ ਨੂੰ ਦੱਸਿਆ, ”ਸ੍ਰੀ ਮੁਸ਼ੱਰਫ਼ ਦੀਆਂ ਗਤੀਵਿਧੀਆਂ ਦੋ ਕਮਰਿਆਂ ਤੱਕ ਹੀ ਸੀਮਤ ਕਰ ਦਿੱਤੀਆਂ ਗਈਆਂ ਹਨ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਉਨ੍ਹਾਂ ਨਾਲ ਮਿਲਣ ਦੀ ਆਗਿਆ ਨਹੀਂ ਹੈ। ਲੰਘੇ ਦਿਨ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਸ੍ਰੀ ਮੁਸ਼ੱਰਫ਼ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਦਾ ਹੁਕਮ ਦਿੱਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ 69 ਸਾਲਾ ਸਾਬਕਾ ਫ਼ੌਜੀ ਸ਼ਾਸਕ ਦੇ ਫਾਰਮ ਹਾਊਸ ਨੂੰ ‘ਸਬ-ਜੇਲ੍ਹ’ ਐਲਾਨ ਦਿੱਤਾ ਗਿਆ ਸੀ। ਇਹ ਕਾਰਵਾਈ 2007 ‘ਚ ਐਮਰਜੈਂਸੀ ਲਾਉਣ ਦੇ ਕੇਸ ‘ਚ ਇਸਲਾਮਾਬਾਦ ਹਾਈ ਕੋਰਟ ਵੱਲੋਂ ਸਾਬਕਾ ਰਾਸ਼ਟਰਪਤੀ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰਨ ਪਿੱਛੋਂ ਕੀਤੀ ਗਈ। ਸ੍ਰੀ ਅਮਜਦ ਨੇ ਦੱਸਿਆ ਕਿ ਇਸਲਾਮਾਬਾਦ ਦੇ ਬਾਹਰਵਾਰ ਚੱਕ ਸ਼ਾਹਜ਼ਾਦ ਵਿੱਚ ਸਥਿਤ ਫਾਰਮ ਹਾਊਸ ‘ਤੇ ਦੋ ਜੇਲ੍ਹ ਅਧਿਕਾਰੀ ਤਾਇਨਾਤ ਕੀਤੇ ਗਏ ਹਨ, ਜੋ ਭੋਜਨ ਦੇਣ ਸਮੇਤ ਸ੍ਰੀ ਮੁਸ਼ੱਰਫ਼ ਦੀਆਂ ਹੋਰ ਲੋੜਾਂ ਦਾ ਧਿਆਨ ਰੱਖ ਰਹੇ ਹਨ।

ਉਨ੍ਹਾਂ ਦੱਸਿਆ ਕਿ ਵਕੀਲਾਂ ਨੂੰ ਸਾਬਕਾ ਰਾਸ਼ਟਰਪਤੀ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਵੱਖ-ਵੱਖ ਅਦਾਲਤਾਂ ਵਿੱਚ ਉਨ੍ਹਾਂ ਖ਼ਿਲਾਫ਼ ਚੱਲਦੇ ਕੇਸਾਂ ਦੀ ਸੁਣਵਾਈ ‘ਤੇ ਅਸਰ ਪਵੇਗਾ। ਇਹ ਕੇਸ ਸੁਪਰੀਮ ਕੋਰਟ, ਅਤਿਵਾਦ ਵਿਰੋਧੀ ਅਦਾਲਤ ਅਤੇ ਹਾਈ ਕੋਰਟ ਵਿੱਚ ਸੁਣਵਾਈ ਅਧੀਨ ਹਨ। ਸ੍ਰੀ ਅਮਜਦ ਨੇ ਕਿਹਾ ਕਿ ਸਾਰੇ ਕੈਦੀਆਂ ਨੂੰ ਆਪਣੇ ਵਕੀਲਾਂ ਨਾਲ ਮਿਲਣ ਦੀ ਖੁੱਲ੍ਹ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੁਝ ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰੂ ਰਾਵਲਪਿੰਡੀ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀ ਤਾਂ ਉਨ੍ਹਾਂ ਨੂੰ ਇੱਥੇ ਨਾਲੋਂ ਵਧੇਰੇ ਖੁੱਲ੍ਹ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸਨ। ਇਸ ਦੌਰਾਨ ਫਾਰਮ ਹਾਊਸ ਦੇ ਅੰਦਰ ਅਤੇ ਆਲੇ-ਦੁਆਲੇ ਹੋਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਇਹ ਫਾਰਮ ਹਾਊਸ ਪੰਜ ਏਕੜ ਵਿੱਚ ਸਥਿਤ ਹੈ, ਜਿਸ ਦੀ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਹੈ ਤੇ ਕਿਸੇ ਨੂੰ ਵੀ ਇਸ ਦੇ ਨੇੜੇ ਨਹੀਂ ਫਟਕਣ ਦਿੱਤਾ ਜਾ ਰਿਹਾ। ਸ੍ਰੀ ਮੁਸ਼ੱਰਫ਼ ਅਜਿਹੇ ਪਹਿਲੇ ਸਾਬਕਾ ਫ਼ੌਜ ਮੁਖੀ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਇਸ ਦੌਰਾਨ ਸ੍ਰੀ ਮੁਸ਼ੱਰਫ਼ ਦੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ ਨੇ ਸਾਬਕਾ ਫ਼ੌਜੀ ਸ਼ਾਸਕ ਦੀ ਜ਼ਮਾਨਤ ਰੱਦ ਕਰਨ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਆਦੇਸ਼ ਦੇਣ ਵਾਲੇ ਜੱਜ ‘ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਇਹ ਜੱਜ ਕਿਸੇ ਵੇਲੇ ਲਾਲ ਮਸਜਿਦ ਦੇ ਕੱਟੜਪੰਥੀ ਮੌਲਾਣੇ ਦਾ ਵਕੀਲ ਰਿਹਾ ਹੈ। ਲੰਘੇ ਦਿਨ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਸ਼ੌਕਤ ਅਜ਼ੀਜ਼ ਸਿੱਦੀਕੀ ਨੇ ਸ੍ਰੀ ਮੁਸ਼ੱਰਫ਼ ਦੀ ਪੇਸ਼ਗੀ ਜ਼ਮਾਨਤ ਰੱਦ ਕਰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਸਨ।

ਪਾਰਟੀ ਦੀ ਤਰਜਮਾਨ ਆਸੀਆ ਇਸਹਕ ਨੇ ਕਿਹਾ ਕਿ ਜਸਟਿਸ ਸਿੱਦੀਕੀ ਵਿਵਾਦਗ੍ਰਸਤ ਸ਼ਖ਼ਸੀਅਤ ਹਨ, ਕਿਉਂਕਿ ਪਹਿਲਾਂ ਉਹ ਲਾਲ ਮਸਜਿਦ ਦੇ ਮੌਲਾਣਾ ਅਬਦੁਲ ਅਜ਼ੀਜ਼ ਦੇ ਵਕੀਲ ਵਜੋਂ ਸੇਵਾਵਾਂ ਦੇ ਚੁੱਕੇ ਹਨ। ਸ੍ਰੀ ਮੁਸ਼ੱਰਫ਼ ਨੇ 2007 ਵਿੱਚ ਲਾਲ ਮਸਜਿਦ ਵਿੱਚ ਲੁਕੇ ਅਤਿਵਾਦੀਆਂ ਵਿਰੁੱਧ ਫ਼ੌਜੀ ਕਾਰਵਾਈ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਿਆਸੀ ਕਾਰਕੁਨਾਂ ਨੂੰ ਜੱਜ ਨਿਯੁਕਤ ਕਰਕੇ ਸ੍ਰੀ ਮੁਸ਼ੱਰਫ਼ ਖ਼ਿਲਾਫ਼ ਬਦਲਾਲਊ ਕਾਰਵਾਈ ਕੀਤੀ ਜਾ ਰਹੀ ਹੈ।


ਲਕਸ਼ਮੀ ਮਿੱਤਲ ਤੋਂ ਅਮੀਰਾਂ ਦੀ ਸੂਚੀ ਚੋਂ ਸਰਦਾਰੀ ਖੁੱਸੀ

http://sameydiawaaz.com/Archive%20News/%5B2013%5D/04/22.04.2013%20-%2003.jpg

ਲੰਡਨ 21 ਅਪ੍ਰੈਲ :- ਭਾਰਤੀ ਮੂਲ ਦਾ ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ‘ਸੰਡੇ ਟਾਈਮਜ਼ ਅਮੀਰ ਸੂਚੀ’ ਵਿਚੋਂ ਪਹਿਲੇ ਸਥਾਨ ਤੋਂ ਤਿਲਕ ਕੇ ਚੌਥੇ ਸਥਾਨ ‘ਤੇ ਆ ਗਿਆ ਹੈ। ਮਿੱਤਲ ਪੂਰੇ ਅੱਠ ਵਰ੍ਹੇ ਇਸ ਸੂਚੀ ‘ਚ ਚੋਟੀ ‘ਤੇ ਰਿਹਾ ਹੈ। ਇਸ ਤੋਂ ਇਲਾਵਾ ਪਰਵਾਸੀ ਭਾਰਤੀ ਉਦਯੋਗਪਤੀ ਲਾਰਡ ਸਵਰਾਜ ਪਾਲ ਹਾਊਸ ਆਫ ਲਾਰਡਜ਼ ਵਿਚੋਂ ਸਭ ਤੋਂ ਅਮੀਰ ਆਗੂ ਵਜੋਂ ਉੱਭਰੇ ਹਨ। ਹਿੰਦੂਜ਼ਾ ਗਰੁੱਪ ਦੇ ਚੇਅਰਮੈਨ ਤੇ ਸਹਿ-ਚੇਅਰਮੈਨ  ਗ੍ਰੀ ਤੇ ਗੋਪੀ ਹਿੰਦੂਜ਼ਾ ਤੀਜੇ ਸਥਾਨ ‘ਤੇ ਹੀ ਟਿਕੇ ਹੋਏ ਹਨ। ਹਿੰਦੂਜ਼ਾਂ ਭਰਾਵਾਂ ਦੀ ਸੰਪਤੀ ਪਿਛਲੇ ਸਾਲ 8.6 ਅਰਬ ਪੌਂਡ ਤੋਂ ਵਧ ਕੇ 2013 ਵਿੱਚ 10.6 ਅਰਬ ਪੌਂਡ ਹੋ ਗਈ ਹੈ।

ਰੂਸੀ ਅਰਬਪਤੀ ਅਲਿਸਰ ਉਸਮਾਨੋਵ ਜਿਸ ਕੋਲ ਅਰਸੈਨਲ ਫੁਟਬਾਲ ਕਲੱਬ ਦੇ 30 ਫੀਸਦੀ ਸ਼ੇਅਰ ਹਨ, 13.3 ਅਰਬ ਪੌਂਡ ਦੀ ਸੰਪਤੀ ਨਾਲ ਬਰਤਾਨੀਆ ਵਿਚੋਂ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਉਸਮਾਨਵੋ ਦਾ ਕਾਰੋਬਾਰ ਰੂਸ ਤੇ ਬਰਤਾਨੀਆ ਵਿਚ ਫੈਲਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਬਰਤਾਨੀਆ ਵਿਚ ਅਮੀਰਾਂ ਦੀ ਇਸ ਸੂਚੀ ਵਿਚ ਅੱਠ ਸਾਲ ਤੱਕ ਮਿੱਤਲ ਦੀ ਸਰਦਾਰੀ ਰਹੀ ਹੈ। ਉਸ ਦੀ ਪਿਛਲੇ ਵਰ੍ਹੇ ਸੰਪਤੀ 12.7 ਅਰਬ ਪੌਂਡ ਸੀ, ਜਿਹੜੀ ਘੱਟ ਕੇ ਹੁਣ 10 ਅਰਬ ਪੌਂਡ ਰਹਿ ਗਈ ਹੈ। ਮਿੱਤਲ ਲਈ ਇਹ ਵੱਡਾ ਆਰਥਿਕ ਝਟਕਾ ਹੈ। ‘ਸੰਡੇ ਟਾਈਮਜ਼’ ਦੀ ਸੂਚੀ ਅਨੁਸਾਰ ਕਪਾਰੋ ਗਰੁੱਪ ਦੇ ਚੇਅਰਮੈਨ ਲਾਰਡ ਪਾਲ ਦੋ ਅਰਬ ਪੌਂਡ ਦੀ ਸੰਪਤੀ ਨਾਲ ਹਾਊਸ ਆਫ ਲਾਰਡਜ਼ ਵਿਚੋਂ ਸਭ ਤੋਂ ਅਮੀਰ ਹਨ। ਲਾਰਡ ਪਾਲ ਦੀ ਕਪਾਰੇ ਸਟੀਲ ਤੇ ਇੰਜੀਨੀਅਰਿੰਗ ਫਰਮ ਕਾਫੀ ਮੁਨਾਫੇ ਵਿਚ ਹੈ।


ਨੈਪੋਲਤਾਨੋ ਫਿਰ ਇਟਲੀ ਦੇ ਰਾਸ਼ਟਰਪਤੀ ਬਣੇ

http://sameydiawaaz.com/Archive%20News/%5B2013%5D/04/22.04.2013%20-%2005.jpg

ਰੋਮ 21 ਅਪ੍ਰੈਲ (ਹਰਜਿੰਦਰ ਬਸਿਆਲਾ) :- ਇਟਲੀ ਦੀ ਪਾਰਲੀਮੈਂਟ ਨੇ ਨੈਪੋਲਤਾਨੋ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਦੂਜੀ ਵਾਰ ਚੁਣ ਲਿਆ ਹੈ। ਪਾਰਟੀ ਆਗੂਆਂ ਨੇ 87 ਸਾਲਾ ਨੇਤਾ ਨੂੰ ਉਸ ਤਣਾਅ ਨੂੰ ਖਤਮ ਕਰਨ ਦੀ ਉਮੀਦ ਨਾਲ ਇੱਕ ਵਾਰ ਫਿਰ ਰਾਸ਼ਟਰਪਤੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਸਮਝਿਆ। ਜਿਸ ਕਾਰਨ ਨਵੀਂ ਸਰਕਾਰ ਦਾ ਗਠਨ ਟਲਿਆ ਹੈ। ਨੈਪੋਲਤਾਨੋ ਨੇ ਸ਼ਨੀਵਾਰ ਦੀ ਦੁਪਹਿਰ ਨੂੰ ਚੋਣ ਲਈ ਜ਼ਰੂਰੀ ਬਹੁਮਤ ਆਸਾਨੀ ਨਾਲ ਹਾਸਲ ਕਰ ਲਿਆ। ਉਨ੍ਹਾਂ ਨੂੰ 738 ਵੋਟਾਂ ਮਿਲੀਆਂ, ਜੋ 7 ਸਾਲ ਦੇ ਹੋਰ ਕਾਰਜਕਾਲ ਲਈ ਜਿੱਤ ਲਈ ਜ਼ਰੂਰੀ 504 ਵੋਟਾਂ ਤੋਂ ਕਿਤੇ ਜ਼ਿਆਦਾ ਸਨ। ਇਸ ਤੋਂ ਪਹਿਲੇ ਪਾਰਲਮੈਂਟ ਲਈ ਬਹੁਤ ਮੁਸ਼ਕਿਲ ਸਮਾਂ ਰਿਹਾ। ਰਾਸ਼ਟਰਪਤੀ ਦੀ ਚੋਣ ਲਈ ਤਿੰਨ ਦਿਨ ਵੋਟਾਂ ਪਈਆਂ। ਇਸ ਤੋਂ ਪਹਿਲਾਂ ਫਰਵਰੀ ਮਹੀਨੇ 'ਚ ਹੋਈਆਂ ਕੌਮੀ ਚੋਣਾਂ 'ਚ ਕੋਈ ਨਤੀਜਾ ਨਹੀਂ ਸੀ ਨਿਕਲ ਸਕਿਆ। ਨੈਪੋਲਤਾਨੋ ਬਹੁਤ ਹੀ ਕਠਿਨਾਈ ਭਰੇ ਸਮੇਂ 'ਚ ਰਾਸ਼ਟਰਪਤੀ ਦੇ ਅਹੁਦੇ ਲਈ ਸਹੁੰ ਚੁੱਕਣਗੇ। ਜਿਸ ਕਰਕੇ ਉਨ੍ਹਾਂ ਲਈ ਕੰਮ ਕਰਨਾ ਆਸਾਨ ਨਹੀਂ ਹੋਵੇਗਾ। ਇਟਲੀ ਦੀ ਮੁੱਖ ਵਿਰੋਧ ਪਾਰਟੀ ਦੀ ਪਾਰਲੀਮੈਂਟ 'ਚ ਉਨ੍ਹਾਂ ਨਾਲ ਵਿਚਾਰ ਧਾਰਾ ਨਹੀਂ ਮਿਲਦੀ ਅਤੇ ਉਨ੍ਹਾਂ ਦੇ ਸਹਿਯੋਗੀ ਵੀ ਬਦਲਦੇ ਰਹਿੰਦੇ ਹਨ। ਅਗਲੀ ਸਰਕਾਰ 'ਤੇ ਆਰਥਿਕ ਅਤੇ ਚੋਣ ਸੁਧਾਰਾਂ ਦਾ ਅਜਿਹੇ ਸਮੇਂ 'ਤੇ ਦਬਾਅ ਹੈ, ਜਦ ਦੇਸ਼ ਮੰਦੇ ਦੇ ਦੌਰ ਚੋਂ ਗੁਜ਼ਰ ਰਿਹਾ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz