ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162934
ਅੱਜ
ਇਸ ਮਹੀਨੇ
636
18658

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

20 ਅਪ੍ਰੈਲ 2013

ਬੋਸਟਨ ਧਮਾਕਿਆਂ ਦਾ ਇਕ ਮੁਲਜ਼ਮ ਹਲਾਕ, ਦੂਜੇ ਦੀ ਭਾਲ

ਸੁਰੱਖਿਆ ਬਲਾਂ ਨੇ ਫ਼ਰਾਰ ਮੁਲਜ਼ਮ ਨੂੰ ਫੜਨ ਲਈ ਛੇੜੀ ਮੁਹਿੰਮ

ਘਰਾਂ ਦੀਆਂ ਤਲਾਸ਼ੀਆਂ ਲਈਆਂ

ਦੋਵੇਂ ਮੁਲਜ਼ਮ ਚੇਚਨ ਮੂਲ ਦੇ ਵਾਸੀ ਹੋਣ ਦਾ ਸ਼ੱਕ

http://sameydiawaaz.com/Archive%20News/%5B2013%5D/04/20.04.2013%20-%2004.jpg

ਬੋਸਟਨ 19 ਅਪ੍ਰੈਲ :- ਅਮਰੀਕਾ ਵਿੱਚ ਬੋਸਟਨ ਮੈਰਾਥਨ ਦੌਰਾਨ ਹੋਏ ਦੋ ਬੰਬ ਧਮਾਕਿਆਂ ਦਾ ਇਕ ਮਸ਼ਕੂਕ ਗੋਲੀਬਾਰੀ ਵਿੱਚ ਮਾਰਿਆ ਗਿਆ, ਜਦਕਿ ਪੁਲੀਸ ਦੂਜੇ ‘ਅਤਿਵਾਦੀ’ ਦੀ ਬੋਸਟਨ ਨੇੜੇ ਵਾਟਰ ਟਾਊਨ ਵਿੱਚ ਤਲਾਸ਼ ਕਰ ਰਹੀ ਹੈ। ਪੁਲੀਸ ਅਧਿਕਾਰੀ ਟਿਮੋਥੀ ਅਲਬੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਟਰ ਟਾਊਨ ਵਿੱਚ ਗੋਲੀਬਾਰੀ ਦੌਰਾਨ ਇਕ ਮਸ਼ਕੂਕ ਮਾਰਿਆ ਗਿਆ, ਜਦਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸ ਦੇ ਹੁਲੀਏ ਨੂੰ ਧਿਆਨ ਵਿੱਚ ਰੱਖ ਕੇ ਪੁਲੀਸ ਲਗਾਤਾਰ ਉਸ ਦੀ ਭਾਲ ਕਰ ਰਹੀ ਹੈ। ਵਾਟਰ ਟਾਊਨ ਵਿੱਚ ਇਕ ਤਰ੍ਹਾਂ ਨਾਲ ਕਰਫਿਊ ਲਗਾ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਐਫਬੀਆਈ ਨੇ ਇਨ੍ਹਾਂ ਮਸ਼ਕੂਕਾਂ ਦੀ ਪਛਾਣ ਲਈ ਲੋਕਾਂ ਤੋਂ ਮਦਦ ਮੰਗਦਿਆਂ ਦੋਵਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਦੋਵਾਂ ਨੂੰ ਧਮਾਕਿਆਂ ਤੋਂ ਐਨ ਪਹਿਲਾਂ ਮੈਰਾਥਨ ਦੌੜ ਦੀ ਜੇਤੂ ਲਾਈਨ ਕੋਲ ਇਕ ਬੈਗ ਰੱਖ ਕੇ ਵਾਪਸ ਮੁੜਦਿਆਂ ਦੇਖਿਆ ਗਿਆ ਸੀ। ਧਮਾਕਿਆਂ ‘ਚ ਤਿੰਨ ਵਿਅਕਤੀ ਮਾਰੇ ਗਏ ਤੇ 170 ਤੋਂ ਵੱਧ ਫੱਟੜ ਹੋ ਗਏ ਸਨ।

ਮੈਰਾਥਨ ਦੌੜ ਵਾਲੇ ਰਾਹ ਉਪਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਰਿਕਾਰਡਿੰਗ ਵਿੱਚ ਦੋਵਾਂ ਨੂੰ ਸੜਕ ਦੇ ਕੰਢੇ-ਕੰਢੇ ਜੇਤੂ ਲਾਈਨ ਤੱਕ ਜਾਂਦਿਆਂ ਦੇਖਿਆ ਜਾ ਸਕਦਾ ਹੈ। ਸਿਰ ‘ਤੇ ਟੋਪੀ ਤੇ ਪਿੱਠ ‘ਤੇ ਬੈਗ ਲਟਕਾਏ ਇਨ੍ਹਾਂ ਦੋਵਾਂ ਨੂੰ ਮਸ਼ਕੂਕ-1 ਤੇ ਮਸ਼ਕੂਕ-2 ਦਾ ਨਾਂ ਦਿੱਤਾ ਗਿਆ ਹੈ। ਬੋਸਟਨ ਦੇ ਪੁਲੀਸ ਕਮਿਸ਼ਨਰ ਨੇ ਦੂਜੇ ਮਸ਼ਕੂਕ ਦਾ ਹਵਾਲਾ ਦਿੰਦਿਆਂ ਕਿਹਾ, ”ਸਾਡਾ ਮੰਨਣਾ ਹੈ ਕਿ ਉਹ ਅਤਿਵਾਦੀ ਹੈ ਤੇ ਇਥੇ ਲੋਕਾਂ ਨੂੰ ਮਾਰਨ ਆਇਆ ਸੀ।”

ਪੁਲੀਸ ਨੇ ਪੂਰਬੀ ਵਾਟਰ ਟਾਊਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਤੇ ਜਦੋਂ ਤੱਕ ਬਾਹਰ ਪੁਲੀਸ ਅਧਿਕਾਰੀਆਂ ਨੂੰ ਨਾ ਦੇਖ ਲੈਣ ਦਰਵਾਜ਼ੇ ਨਾ ਖੋਲ੍ਹਣ। ਐਫਬੀਆਈ ਨੇ ਦੋਵਾਂ ਮਸ਼ਕੂਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਰਾਸ਼ਟਰਪਤੀ ਬਰਾਕ ਓਬਾਮਾ ਧਮਾਕਿਆਂ ਦੇ ਪੀੜਤਾਂ ਦੀ ਯਾਦ ਵਿੱਚ ਰੱਖੇ ਸਮਾਗਮ ਵਿੱਚ ਸ਼ਿਰਕਤ ਕਰਨ ਬੋਸਟਨ ਆਏ ਸਨ ਤੇ ਉਨ੍ਹਾਂ ਦੀ ਇਸ ਯਾਤਰਾ ਮਗਰੋਂ ਧਮਾਕਿਆਂ ਦੀ ਜਾਂਚ ‘ਚ ਪ੍ਰਗਤੀ ਸਾਹਮਣੇ ਆਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹਮਲੇ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।

http://sameydiawaaz.com/Archive%20News/%5B2013%5D/04/20.04.2013%20-%2003.jpg

ਵਿਸ਼ੇਸ਼ ਸੁਰੱਖਿਆ ਬਲ (ਸਵਾਤ) ਦੀ ਟੀਮ ਬੋਸ਼ਟਨ ਵਿੱਚ ਦੂਜੇ ਮੁਲਜ਼ਮ ਦੀ ਭਾਲ ¨ਲਈ ਘਰਾਂ ਦੀ ਤਲਾਸ਼ੀ ਲੈਂਦੀ ਹੋਈ (ਫੋਟੋ: ਰਾਇਟਰਜ਼)

ਅਮਰੀਕਾ ਦੇ ਨਾਮੀ ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮਆਈਟੀ) ਅਹਾਤੇ ਵਿੱਚ ਗੋਲੀਬਾਰੀ ਦੌਰਾਨ ਇਕ ਪੁਲੀਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਪੁਲੀਸ ਅਧਿਕਾਰੀ ਹੰਗਾਮੇ ਦੀ ਜਾਣਕਾਰੀ ਮਿਲਣ ਮਗਰੋਂ ਉਥੇ ਗਿਆ ਸੀ ਤੇ ਉਥੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਜ਼ਿਲ੍ਹਾ ਅਟਾਰਨੀ ਦਫਤਰ ਅਨੁਸਾਰ ਅਧਿਕਾਰੀ ਨੂੰ ਕਈ ਗੋਲੀਆਂ ਲੱਗੀਆਂ ਤੇ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਗੋਲੀਬਾਰੀ ਮਗਰੋਂ ਰਾਜ ਪੁਲੀਸ ਤੇ ਐਫਬੀਆਈ ਨੂੰ ਸੱਦਿਆ ਗਿਆ। ਕੈਂਪਸ ਪੁਲੀਸ ਮੁਲਾਜ਼ਮ ਦੀ ਲਾਸ਼ ਉਨ੍ਹਾਂ ਨੂੰ ਇਮਾਰਤ 32 ਦੇ ਨੇੜੇ ਪਈ ਮਿਲੀ। ਮੈਸਾਚਿਊਸੈਟਸ ਸੂਬਾਈ ਪੁਲੀਸ ਤੇ ਕੈਂਬਰਿਜ ਪੁਲੀਸ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਪੁਲੀਸ ਅਨੁਸਾਰ ਗੋਲੀਬਾਰੀ ਵਿੱਚ ਹੋਰ ਕੋਈ ਮੌਤ ਨਹੀਂ ਹੋਈ ਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਸਥਾ ਨੇ ਆਪਣੇ ਵਿਦਿਆਰਥੀਆਂ ਤੇ ਅਮਲੇ ਨੂੰ ਅਗਲੇ ਨੋਟਿਸ ਤੱਕ ਕੈਂਪਸ ਵਿੱਚ ਰਹਿਣ ਦਾ ਹੁਕਮ ਦਿੱਤਾ ਹੈ।


ਪਹਿਰੇਦਾਰ ਦੀ 'ਪੰਥਕ ਪਹਿਰੇਦਾਰੀ' ਦੀ ਗੂੰਜ ਰਾਸ਼ਟਰਪਤੀ ਭਵਨ ਤੱਕ ਪੁੱਜੀ

ਪ੍ਰੋ: ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ 81 ਲੱਖ ਦਸਤਖ਼ਤਾਂ ਵਾਲੇ ਮਤੇ ਰਾਸ਼ਟਰਪਤੀ ਨੂੰ ਸੌਂਪੇ

 http://sameydiawaaz.com/Archive%20News/%5B2013%5D/04/20.04.2013%20-%2007.jpg

ਨਵੀਂ ਦਿੱਲੀ 19 ਅਪ੍ਰੈਲ (ਬਲਜੀਤ ਸਿੰਘ, ਇਕਬਾਲ ਸਿੰਘ) :- ਪੰਥ ਦੇ ਨਿਧੱੜਕ ਤਰਜਮਾਨ ਰੋਜ਼ਾਨਾ ਪਹਿਰੇਦਾਰ ਨੇ ਅੱਜ ਸੱਚ ਦੀ ਗੂੰਜ 81 ਲੱਖ ਸਿੱਖਾਂ ਦੀ ਤਰਜਮਾਨੀ ਕਰਦਿਆਂ ਰਾਸ਼ਟਰਪਤੀ ਭਵਨ ਤੱਕ ਪੁੱਜਦੀ ਕਰ ਦਿੱਤੀ। ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਅਤੇ ਦੇਸ਼ 'ਚੋਂ ਰਾਜਸੀ ਫਾਂਸੀਆਂ ਬੰਦ ਕਰਵਾਉਣ ਲਈ ਅਦਾਰਾ ਪਹਿਰੇਦਾਰ ਵੱਲੋਂ ਸਰਬੱਤ ਦਾ ਭਲਾ ਮਤੇ ਰਾਹੀਂ ਕਰਵਾਏ ਗਏ 81 ਲੱਖ ਪੰਥ ਦਰਦੀਆਂ ਅਤੇ ਮਨੁੱਖੀ ਹੱਕਾਂ ਦੇ ਰਾਖਿਆਂ ਦੇ ਦਸਤਖ਼ਤ ਅੱਜ ਰਾਸ਼ਟਰਪਤੀ ਭਵਨ ਪੁੱਜਦੇ ਕੀਤੇ। ਬੀਤੇ ਦਿਨ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋਇਆ ਇਨਸਾਫ ਮਾਰਚ ਜਿਸ ਨੇ ਬੀਤੀ ਰਾਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਸ਼ਰਾਮ ਕੀਤਾ ਸੀ। ਅੱਜ ਸਵੇਰੇ 9 ਵਜੇ ਰਾਸ਼ਟਰਪਤੀ ਭਵਨ ਲਈ ਰਵਾਨਾ ਹੋਇਆ ਅਤੇ ਆਰੰਭਤਾ ਦੀ ਅਰਦਾਸ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਤੀ ਗਈ। ਹਜ਼ਾਰਾਂ ਸੰਗਤਾਂ ਨੇ ਰੋਹ ਭਰਪੂਰ ਇਕੱਠ ਜਿਸ ਨੇ ਮਤਿਆਂ ਦੇ ਬੰਡਲ ਆਪਣੇ ਸਿਰਾਂ 'ਤੇ ਚੁੱਕੇ ਹੋਏ ਸਨ। 'ਪ੍ਰੋ: ਭੁੱਲਰ ਨੂੰ ਰਿਹਾਅ ਕਰੋ, ਰਾਜਸੀ ਫਾਂਸੀਆਂ ਬੰਦ ਕਰੋ, ਸਿੱਖਾਂ ਨਾਲ ਇਨਸਾਫ ਕਰੋ' ਦੇ ਨਾਅਰੇ' ਮਾਰਦਾ ਹੋਇਆ ਰਾਸ਼ਟਰਪਤੀ ਭਵਨ ਵੱਲ ਵਧਿਆ। ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਇਨਸਾਫ ਮਾਰਚ ਨੂੰ ਜੰਤਰ ਮੰਤਰ 'ਤੇ ਬੈਰੀਕੇਟ ਲਾ ਕੇ ਰੋਕ ਲਿਆ ਗਿਆ। ਜਿੱਥੇ ਰਾਸ਼ਟਰਪਤੀ ਭਵਨ ਤੋਂ ਆਈਆਂ ਵਿਸ਼ੇਸ਼ ਜਿਪਸੀਆਂ 'ਚੋਂ ਇੱਕ ਨੂੰ ਮਤੇ ਦੇ ਬੰਡਲਾਂ ਨਾਲ ਲੱਦਿਆ ਗਿਆ ਅਤੇ ਦੂਜੀ 'ਚ ਪ੍ਰੋ: ਭੁੱਲਰ ਦੀ ਧਰਮ ਪਤਨੀ ਬੀਬੀ ਨਵਰੀਤ ਕੌਰ ਅਤੇ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ: ਜਸਪਾਲ ਸਿੰਘ ਹੇਰਾਂ ਦੀ ਅਗਵਾਈ 'ਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਭਾਈ ਮੋਹਕਮ ਸਿੰਘ, ਸੰਤ ਬਲਜੀਤ ਸਿੰਘ ਦਾਦੂਵਾਲ, ਹਰਪਾਲ ਸਿੰਘ ਚੀਮਾ, ਬਲਦੇਵ ਸਿੰਘ ਸਿਰਸਾ, ਧਿਆਨ ਸਿੰਘ ਮੰਡ, ਜਵਾਹਰ ਸਿੰਘ ਕਾਹਨਕੇ, ਕਰਨੈਲ ਸਿੰਘ ਪੀਰ ਮੁਹੰਮਦ ਨੇ ਰਾਸ਼ਟਰਪਤੀ ਭਵਨ ਜਾ ਕੇ 81 ਲੱਖ ਮਤਿਆਂ ਵਾਲੀ ਪਟੀਸ਼ਨ ਅਤੇ ਮਤੇ ਰਾਸ਼ਟਰਪਤੀ ਦੇ ਵਿਸ਼ੇਸ਼ ਸਕੱਤਰ ਨੂੰ ਸੌਂਪੇ। ਮਾਰਚ ਦੀ ਆਰੰਭਤਾ ਸਮੇਂ ਗੁ: ਬੰਗਲਾ ਸਾਹਿਬ ਵਿਖੇ ਜਸਪਾਲ ਸਿੰਘ ਹੇਰਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੇ ਇਨਸਾਫ ਲੈਣਾ ਹੈ ਤਾਂ ਕੌਮ ਨੂੰ ਨਿਰੰਤਰ ਪਹਿਰੇਦਾਰੀ ਕਰਨੀ ਪਵੇਗੀ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਹ ਦਾ ਪ੍ਰਗਟਾਵਾ ਜਾਰੀ ਰੱਖਣ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਮੇਂ ਆਖਿਆ ਕਿ ਕੌਮੀ ਮੁੱਦਿਆਂ 'ਤੇ ਕੌਮ 'ਚ ਇੱਕ ਜੁੱਟਤਾ ਜ਼ਰੂਰੀ ਹੈ। ਭਾਈ ਧਿਆਨ ਸਿੰਘ ਮੰਡ ਨੇ ਕੇਂਦਰ ਦੇ ਸਿੱਖਾਂ ਨਾਲ ਮਤਰੇਵੇ ਵਿਹਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਸਿੱਖਾਂ ਦੇ ਸਬਰ ਦਾ ਪੈਮਾਨਾ ਹੁਣ ਭਰ ਚੁੱਕਾ ਹੈ। ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਪਣੇ ਹੱਕਾਂ ਲਈ ਅਤੇ ਬਰਾਬਰਤਾ ਦੇ ਅਧਿਕਾਰ ਲਈ ਸੰਘਰਸ਼ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ। ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੁਣ ਜਦੋਂ ਕਾਨੂੰਨ ਦੇ ਸਾਰੇ ਦਰਵਾਜ਼ੇ ਲਗਭਗ ਬੰਦ ਹੋ ਚੁੱਕੇ ਹਨ ਤਾਂ ਕੌਮ ਦਾ ਰੋਹ ਭਰਪੂਰ ਪ੍ਰਗਟਾਵਾ ਹੀ ਇੱਕੋ ਇੱਕ ਹਥਿਆਰ ਬਾਕੀ ਬਚਿਆ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਸਿੱਖ ਨੌਜਵਾਨਾਂ ਨੂੰ ਅੱਗੇ ਆਉਣ ਦਾ ਹੌਕਾ ਦਿੱਤਾ। ਕਰਨੈਲ ਸਿੰਘ ਪੀਰ ਮੁਹੰਮਦ, ਪਰਮਜੀਤ ਸਿੰਘ ਸਹੋਲੀ, ਅਮਰੀਕ ਸਿੰਘ ਈਸੜੂ, ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਅਤੇ ਭਾਈ ਮੋਹਕਮ ਸਿੰਘ ਨੇ ਇਸ ਸਮੇਂ ਸਿੱਖਾਂ ਨੂੰ 2 ਨੰਬਰ ਸ਼ਹਿਰੀ ਬਣਾ ਕੇ ਰੱਖਣ ਲਈ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ। ਇਨਸਾਫ ਮਾਰਚ 'ਚ ਸਿਖਾਂ ਦੀ ਵੱਡੀ ਗਿਣਤੀ ਅਤੇ ਉਨ੍ਹਾਂ ਦੀਆਂ ਜ਼ਖਮੀ ਭਾਵਨਾਵਾਂ ਦਾ ਰੋਹ ਉਛਾਲੇ ਮਾਰ ਰਿਹਾ ਸੀ ਪੰ੍ਰਤੂ ਸ਼ਾਂਤਮਈ ਢੰਗ ਨਾਲ ਵਿਖਾਵੇ ਨੇ ਕੇਂਦਰ ਸਰਕਾਰ ਅਤੇ ਖੂਫੀਆ ਏਜੰਸੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਪ੍ਰੋ: ਭੁੱਲਰ ਦੀ ਫਾਂਸੀ ਬਾਰੇ ਮੁੜ ਸੋਚਣਾ ਸਮੇਂ ਦੀ ਮੁੱਖ ਲੋੜ ਬਣ ਗਿਆ। ਇਸ ਮੌਕੇ ਗੁਰਦਿੰਰਪਾਲ ਸਿੰਘ ਧਨੌਲਾ, ਅਨਭੋਲ ਸਿੰਘ ਦੀਵਾਨਾ, ਪੰਥਕ ਸੇਵਾ ਲਹਿਰ ਭਾਈ ਬਖਤੋਰ ਵਾਲੇ, ਰਮਨਦੀਪ ਸਿੰਘ ਦੀਵਾਨਾ, ਪ੍ਰਿਤਪਾਲ ਸਿੰਘ ਹੈਪੀ ਦਸੂਹਾ, ਜੀਤ ਸਿੰਘ ਮਾਂਗੇਵਾਲ, ਸੁਖਵਿੰਦਰ ਸਿੰਘ ਪੱਟੀ ਮਹਿਲ ਕਲਾਂ, ਬਲਦੇਵ ਸਿੰਘ ਗੰਗੋਹਰ, ਹਨੀ ਸਿੰਘ ਸੰਘੇੜਾ, ਦਰਬਾਰਾ ਸਿੰਘ ਕਰਨਾਲ, ਸੁਖਦੇਵ ਸਿੰਘ ਚੱਕਕਲਾਂ ਸਰਪੰਚ ਦਲਵਿੰਦਰ ਸਿੰਘ ਭੱਠਾਧੂਹਾ, ਸੁਖਦੇਵ ਸਿੰਘ ਮਾਣੂੰਕੇ, ਨਵਤੇਜ਼ ਸਿੰਘ ਹਨੀ, ਜਸਵੀਰ ਸਿੰਘ ਖੰਡੂਰ, ਗੁਰਜੰਟ ਸਿੰਘ ਕੱਟੂ ਪੀ.ਏ. ਆਦਿ ਹਾਜ਼ਰ ਸਨ। ਇਥੇ ਇਹ ਵੀ ਵਰਨਣਯੋਗ ਹੈ ਕਿ ਜਸਟਿਸ ਅਜੀਤ ਸਿੰਘ ਬੈਂਸ ਵਿਸ਼ੇਸ਼ ਰੂਪ 'ਚ ਇਨਸਾਫ ਮਾਰਚ ਨੂੰ ਰਵਾਨਾ ਕਰਨ ਲਈ ਦਿੱਲੀ ਪੁੱਜੇ। ਉਨ੍ਹਾਂ ਦੇ ਨਾਲ ਹੋਰ ਬਹੁਤ ਸਾਰੇ ਸਿੱਖ ਬੁੱਧੀਜੀਵੀ ਅਤੇ ਕਾਨੂੰਨਦਾਨ ਵੀ ਹਾਜ਼ਰ ਸਨ।


ਅਮਨ - ਚੈਨ ਬਰਕਰਾਰ ਰੱਖਣਾ ਸਾਡਾ ਮੁੱਖ ਟੀਚਾ - ਬਾਦਲ

http://sameydiawaaz.com/Archive%20News/%5B2013%5D/04/20.04.2013%20-%2006.jpg

ਜਲੰਧਰ ਵਿੱਚ ਸ਼ੁੱਕਰਵਾਰ ਨੂੰ ‘ਜੰਗ - ਏ - ਆਜ਼ਾਦੀ’ ਮੈਮੋਰੀਅਲ ਫਾਊਂਡੇਸ਼ਨ ਦਾ ਉਦਘਾਟਨ ਕਰਨ

ਪਿੱਛੋਂ ਬਾਹਰ ਆਉਂਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਫੋਟੋ: ਸਰਬਜੀਤ ਸਿੰਘ)

ਜਲੰਧਰ 19 ਅਪ੍ਰੈਲ (ਪਾਲ ਸਿੰਘ ਨੌਲੀ) :- ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ’ਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਖ਼ਤਰਨਾਕ ਅਤਿਵਾਦੀ ਦੱਸਣ ਬਾਰੇ ਦਿੱਤੇ ਹਲਫ਼ਨਾਮੇ ਤੋਂ ਅਨਜਾਣਤਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੇ ਗਏ ਅਜਿਹੇ ਕਿਸੇ ਹਲਫ਼ਨਾਮੇ ਬਾਰੇ ਰੱਤੀ ਭਰ ਵੀ ਗਿਆਨ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਇਸ ਹਲਫ਼ਨਾਮੇ ਵਿੱਚ ਕੀ ਲਿਖਿਆ ਹੋਇਆ ਸੀ। ਉਹ ਅੱਜ ਇੱਥੇ ਡਿਫੈਂਸ ਕਾਲੋਨੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਇਕ ਹਫਤੇ ਤੋਂ ਇਸ ਹਲਫ਼ਨਾਮੇ ਬਾਰੇ ਪੰਜਾਬ ਸਰਕਾਰ ਹਰ ਪਾਸੇ ਤੋਂ ਘਿਰੀ ਹੋਈ ਹੈ ਤੇ ਉਸ ’ਤੇ ਦੋਹਰੇ ਮਾਪਦੰਡ ਅਪਨਾਉਣ ਦੇ ਤਿੱਖੇ ਦੋਸ਼ ਲੱਗ ਰਹੇ ਹਨ। ਸੁਪਰੀਮ ਕੋਰਟ ਵੱਲੋਂ 12 ਅਪਰੈਲ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਬਾਰੇ ਦਿੱਤੀ ਅਰਜ਼ੀ ਖਾਰਜ ਹੋਣ ਮਗਰੋਂ ਪੰਜਾਬ ਸਰਕਾਰ ’ਤੇ ਦੋਹਰੇ ਮਾਪਦੰਡ ਅਪਨਾਉਣ ਦੇ ਲੱਗੇ ਦੋਸ਼ਾਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਾਲ 2009 ’ਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਾਰੇ ਹਲਫ਼ਨਾਮਾ ਦਿੱਤਾ ਸੀ ਜਿਸ ਵਿੱਚ ਉਸ ਨੂੰ ਇਕ ਖ਼ਤਰਨਾਕ ਅਤਿਵਾਦੀ ਦੱਸਿਆ ਹੋਇਆ ਹੈ। ਇਸ ਹਲਫ਼ਨਾਮੇ ਵਿੱਚ ਪ੍ਰੋ. ਭੁੱਲਰ ਨੂੰ ਕੌਮਾਂਤਰੀ ਪੱਧਰ ਤੋਂ ਹਮਾਇਤ ਮਿਲਣ ਵਾਲਾ ‘ਅਤਿਵਾਦੀ’ ਦੱਸਿਆ ਗਿਆ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਨ੍ਹਾਂ ਦਾ ਸਟੈਂਡ ਪ੍ਰੋ. ਭੁੱਲਰ ਨੂੰ ਫਾਂਸੀ ਤੋਂ ਬਚਾਉਣ ਬਾਰੇ ਹੈ ਜਦੋਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਸ ਮਾਮਲੇ ਵਿੱਚ ਦੋਹਰੇ ਮਾਪਦੰਡ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਮਸਲਾ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੇਣ ਨਾਲ ਪੰਜਾਬ ’ਤੇ ਕਿਹੋ ਜਿਹਾ ਪ੍ਰਭਾਵ ਪੈ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਪਹਿਲਾਂ ਦੇਸ਼ ਤੇ ਪੰਜਾਬ ਦੇ ਹਿੱਤ ਸਾਹਮਣੇ ਹਨ ਤੇ ਉਹ ਇਸ ਸੂਬੇ ਦੀ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਕਿਸੇ ਵੀ ਕੀਮਤ ’ਤੇ ਢਾਅ ਨਹੀਂ ਲੱਗਣ ਦੇਣਗੇ।

ਸ੍ਰੀ ਬਾਦਲ ਨੂੰ ਇਹ ਪੁੱਛੇ ਜਾਣ ’ਤੇ ਕਿ 1991 ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪੰਜਾਬ ਸਰਕਾਰ ’ਚ ਅਫਸਰ ਰਹੇ ਪਿਤਾ ਨੂੰ ਪੁਲੀਸ ਵੱਲੋਂ ਘਰੋਂ ਚੁੱਕ ਕੇ ਮਾਰ ਦਿੱਤੇ ਜਾਣ ਦੇ ਮਾਮਲੇ ਦੀ ਕੀ ਉਹ ਜਾਂਚ ਕਰਾਉਣਗੇ?,ਤਾਂ ਉਨ੍ਹਾਂ ਕਿਹਾ ਕਿ ਏਨੇ ਪੁਰਾਣੇ ਕੇਸ ਬਾਰੇ ਕੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਦੋਂ ਬੜਾ ਕੁਝ ਵਾਪਰਿਆ ਸੀ, ਹੁਣ ਇਸ ਦੇ ਬਾਰੇ ਕੀ ਕਿਹਾ ਜਾ ਸਕਦਾ ਹੈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਜਾ ਰਹੇ ਦੋਸ਼ ਕਿ ਉਸ ਦੇ ਪਿਤਾ ਤੇ ਮਾਸੜ ਨੂੰ ਪੁਲੀਸ ਘਰੋਂ ਚੁੱਕ ਕੇ ਲੈ ਗਈ ਸੀ, ਜਿਸ ਦਾ ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗਾ ਤੇ ਇਸ ਮਾਮਲੇ ’ਚ ਉਂਗਲਾਂ ਡੀਜੀਪੀ ਸੁਮੇਧ ਸਿੰਘ ਸੈਣੀ ਵੱਲ ਉੱਠ ਰਹੀਆਂ ਹਨ ਤੇ ਪੰਜਾਬ ਸਰਕਾਰ ਸੁਮੇਧ ਸਿੰਘ ਸੈਣੀ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੱਕ ਗਈ ਹੈ ਜਦੋਂ ਕਿ ਦੂਜੇ ਪਾਸੇ ਪੰਜਾਬ ਸਰਕਾਰ ਨੇ ਪ੍ਰੋ. ਭੁੱਲਰ ਨੂੰ ਬਚਾਉਣ ਲਈ ਵੀ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਹੈ, ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ‘‘ਛੱਡੋ ਜੀ, ਚੰਗੀਆਂ ਗੱਲਾਂ ਵੀ ਪੁੱਛ ਲਿਆ ਕਰੋ।’’ਭਾਜਪਾ ਵੱਲੋਂ ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਅਪਣਾਏ ਜਾ ਰਹੇ ਵੱਖਰੇ ਸਟੈਂਡ ਬਾਰੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਆਪਣੇ ਵਿਚਾਰ ਹੋ ਸਕਦੇ ਹਨ ਪਰ ਸਾਡੀ ਸਰਕਾਰ ਤਾਂ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਵਚਨਬੱਧ ਹੈ।

ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ. ਸਰਕਾਰ ਵੱਲੋਂ ਕਿਸਾਨਾਂ ’ਤੇ ਸੰਪਤੀ ਟੈਕਸ ਲਾਉਣ ਦੀ ਨਿਖੇਧੀ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਕੇਂਦਰ ਦਾ ਇਹ ਕਦਮ ਪੰਜਾਬ ਦੀ ਕਿਸਾਨੀ ਨੂੰ ਕੰਗਾਲ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪਹਿਲਾਂ ਹੀ ਸੂਬੇ ਦੇ ਕਿਸਾਨ ਬੇਹੱਦ ਤੰਗ ਹਨ ਤੇ ਹੁਣ ਉਨ੍ਹਾਂ ’ਤੇ ਮਨਮਾਨੇ ਢੰਗ ਨਾਲ ਇਕ ਹੋਰ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਟੈਕਸ ਦੀ ਜਾਂਚ-ਪਰਖ ਕਰਨ ਤੋਂ ਬਾਅਦ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਇਹ ਮਾਮਲਾ ਕੇਂਦਰ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।

ਇਸ ਤੋਂ ਬਾਅਦ ਉਨ੍ਹਾਂ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਚੂਨੀ ਲਾਲ ਭਗਤ, ਸਰਵਨ ਸਿੰਘ ਫਿਲੌਰ, ਅਜੀਤ ਸਿੰਘ ਕੋਹਾੜ, ਪਰਮਿੰਦਰ ਸਿੰਘ ਢੀਂਡਸਾ, ਸ਼ਰਨਜੀਤ ਸਿੰਘ ਢਿੱਲੋਂ, ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ, ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਪਵਨ ਕੁਮਾਰ ਟੀਨੂੰ ਅਤੇ ਸੋਮ ਪ੍ਰਕਾਸ਼, ਵਿਧਾਇਕ ਮਨੋਰੰਜਨ ਕਾਲੀਆ ਤੇ ਪਰਗਟ ਸਿੰਘ, ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਅਤੇ ਮਹਿੰਦਰ ਸਿੰਘ ਕੇ. ਪੀ. ਸਮੇਤ ਅਨੇਕਾਂ ਅਧਿਕਾਰੀ ਵੀ ਹਾਜ਼ਰ ਸਨ।


ਭੁੱਲਰ ਦੀ ਸਜ਼ਾ ਰੱਦ ਕਰਾਉਣ ਲਈ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾਵੇ - ਸਰਨਾ

http://sameydiawaaz.com/Archive%20News/%5B2013%5D/04/20.04.2013%20-%2008.jpg

ਅੰਮ੍ਰਿਤਸਰ 19 ਅਪ੍ਰੈਲ :- ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਤਾਮਿਲਨਾਡੂ ਸਰਕਾਰ ਤੋਂ ਸਬਕ ਸਿੱਖ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਚਾਹੀਦਾ ਹੈ ਕਿ ਉਹ ਵੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਤੁਰੰਤ ਬੁਲਾਵੇ ਅਤੇ ਫਾਂਸੀ ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ।

ਇੱਥੇ ਇਕ ਬਿਆਨ ਵਿਚ ਸ੍ਰੀ ਸਰਨਾ ਨੇ ਕਿਹਾ ਕਿ ਤਾਮਿਲਨਾਡੂ ਦੀਆਂ ਦੋਵੇਂ ਮੁੱਖ ਪਾਰਟੀਆਂ ਨੇ ਸ੍ਰੀਲੰਕਾ ਦੇ ਤਾਮਿਲਾਂ ਦੇ ਹੱਕ ਵਿਚ ਤਾਮਿਲਨਾਡੂ ਵਿਧਾਨ ਸਭਾ ਵਿਚ ਜਿਸ ਤਰੀਕੇ ਨਾਲ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਤਾਮਿਲਾਂ ਦੇ ਅਧਿਕਾਰਾਂ ਦੀ ਰਾਖੀ ਲਈ ਬੀੜਾ ਚੁੱਕਿਆ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਦੋ ਘੰਟੇ ਦਾ ਇੱਕ ਵਿਸ਼ੇਸ਼ ਸ਼ੈਸ਼ਨ ਬੁਲਾ ਕੇ ਭੁੱਲਰ ਦੇ ਹੱਕ ਵਿਚ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਿਆ ਜਾਣਾ ਚਾਹੀਦਾ ਹੈ ਤਾਂ ਕਿ ਭੁੱਲਰ ਨੂੰ ਨਾਜ਼ਾਇਜ ਹੋ ਰਹੀ ਫਾਂਸੀ ਦੇ ਫੰਦੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਾਉਣ ਦਾ ਮਾਮਲਾ ਵੀ ਕੌਮੀ ਹੈ। ਇਸ ਲਈ ਪੰਜਾਬ ਦੀ ਅਕਾਲੀ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਪੋ੍ਰ. ਭੁੱਲਰ ਦੇ ਹੱਕ ਵਿਚ ਡੱਟ ਜਾਣਾ ਚਾਹੀਦਾ ਹੈ ਅਤੇ ਉਸ ਦੇ ਹੱਕ ਵਿਚ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਪੋ੍ਰ. ਭੁੱਲਰ ਨੂੰ ਕਿਸੇ ਵੀ ਹਾਲਤ ਵਿਚ ਫਾਂਸੀ ਤੋਂ ਬਚਾਉਣਾ ਚਾਹੀਦਾ ਹੈ।


ਪਾਕਿ ਦੀਆਂ ਖ਼ੁਫੀਆਂ ਏਜੰਸੀਆਂ ਨੇ ਸਿੱਖ ਸ਼ਰਧਾਲੂ ਕੀਤੇ ਪ੍ਰੇਸ਼ਾਨ

http://sameydiawaaz.com/Archive%20News/%5B2013%5D/04/20.04.2013%20-%2002.jpg

ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਰੇਲਵੇ ਸਟੇਸ਼ਨ ਪਰਤਣ ਮੌਕੇ (ਫੋਟੋ: ਵਿਸ਼ਾਲ)

ਅਟਾਰੀ 19 ਅਪ੍ਰੈਲ (ਦਿਲਬਾਗ ਸਿੰਘ ਗਿੱਲ) :- ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਅੱਜ ਵਤਨ ਵਾਪਸੀ ਮੌਕੇ ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ‘ਤੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਭਾਰਤੀ ਸਿੱਖ ਯਾਤਰੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ। ਨੌਜਵਾਨ ਸਿੱਖ ਯਾਤਰੀਆਂ ਦੇ ਮੋਬਾਇਲ ਸਿਮ ਤੇ ਮੈਮਰੀ ਕਾਰਡ ਜ਼ਬਤ ਕਰ ਲਏ ਗਏ। ਸਿੱਖ ਸ਼ਰਧਾਲੂ ਸਤਪਾਲ ਸਿੰਘ ਲਾਡੀ ਫਿਰੋਜ਼ਪੁਰ ਨੇ ਦੱਸਿਆ ਕਿ ਪਾਕਿਸਤਾਨ ਵਿਖੇ ਗੁਰਧਾਮਾਂ ਦੀ ਯਾਤਰਾ ਦੌਰਾਨ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਵੱਲੋਂ ਇਸ ਵਾਰ ਡਾਹਢਾ ਪ੍ਰੇਸ਼ਾਨ ਕੀਤਾ ਗਿਆ ਤੇ 30 ਤੋਂ 35 ਸਾਲ ਦੀ ਉਮਰ ਦੇ ਭਾਰਤੀ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ। ਖੁਫੀਆ ਏਜੰਸੀਆਂ ਨੇ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਲਾਹੌਰ ਵਿਖੇ ਭਾਰਤੀ ਨੌਜਵਾਨਾਂ ਕੋਲੋਂ ਰਾਤ ਦੇ 12-12 ਵਜੇ ਤਕ ਖਾਹ-ਮਖਾਹ ਪੁੱਛਗਿੱਛ ਕੀਤੀ। ਅੱਜ ਵਤਨ ਵਾਪਸੀ ਮੌਕੇ ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ਤਕ ਖੁਫੀਆ ਏਜੰਸੀਆਂ ਦੇ ਕਰਮਚਾਰੀ ਨੌਜਵਾਨ ਯਾਤਰੀਆਂ ਨੂੰ ਪ੍ਰੇਸ਼ਾਨ ਕਰਦੇ ਰਹੇ। ਅਖੀਰ ਉਨ੍ਹਾਂ ਦੇ ਮੋਬਾਇਲ ਫੋਨਾਂ ਵਿਚਲੀਆਂ ਸਿਮਾਂ ਅਤੇ ਮੈਮਰੀ ਕਾਰਡ ਕੱਢ ਕੇ ਰੱਖ ਲਏ।

ਕੰਵਲਜੀਤ ਕੌਰ ਵਾਸੀ ਦਿੱਲੀ ਨੇ ਦੱਸਿਆ ਕਿ ਪਾਕਿਸਤਾਨ ਵਿਖੇ ਗੁਰਧਾਮਾਂ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ। ਪਾਕਿਸਤਾਨ  ਲੋਕਾਂ ਵੱਲੋਂ ਭਾਰਤੀ ਸਿੱਖ ਜਥੇ ਦਾ ਨਿੱਘਾ ਸਵਾਗਤ ਕੀਤਾ ਪਰ ਅੱਜ ਵਤਨ ਵਾਪਸੀ ਮੌਕੇ ਵਾਹਗਾ ਰੇਲਵੇ ਸਟੇਸ਼ਨ ਵਿਖੇ ਸ਼ਰਧਾਲੂਆਂ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਵੱਲੋਂ ਡਾਹਢਾ ਪ੍ਰੇਸ਼ਾਨ ਕੀਤਾ ਗਿਆ। ਲਗਪਗ ਚਾਰ ਘੰਟੇ ਵਿਸ਼ੇਸ਼ ਰੇਲ ਗੱਡੀ ਨੂੰ ਰੋਕੀ ਰੱਖਿਆ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਰਿਹਾਇਸ਼ ਲਈ ਕਮਰੇ ਸਿਫਾਰਸ਼ ਨਾਲ ਮਿਲਦੇ ਸਨ।

ਸਿੱਖ ਜਥੇ ਦੀ ਵਤਨ ਵਾਪਸੀ ਉਪਰੰਤ ਰੇਲਵੇ ਸਟੇਸ਼ਨ ਅਟਾਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲੜਾ ਮਿਸ਼ਨ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਭਾਰਤੀ ਸਿੱਖ ਜਥਾ 11 ਅਪਰੈਲ ਨੂੰ ਸਵੇਰ ਦੇ ਸਮੇਂ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਪਹੁੰਚਿਆ ਅਤੇ ਉਸੇ ਦਿਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। 13 ਅਪਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸਾਖੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਾਕਿਸਤਾਨ ਦੇ ਘੱਟ ਗਿਣਤੀਆਂ ਬਾਰੇ ਮੰਤਰੀ ਸਈਅਦ ਜ਼ਮੀਲ ਸ਼ਹਿਜਾਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਝਬਾਲ ਨੇ ਦੱਸਿਆ ਕਿ ਇਸ ਮੌਕੇ ਸਿੱਖ ਆਗੂਆਂ ਨੇ ਮੰਗ ਕੀਤੀ ਕਿ ਗੁਰਦੁਆਰਾ ਬੇਰੀ ਸਾਹਿਬ ਸਿਆਲਕੋਟ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲਿ੍ਹਆ ਜਾਵੇ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਦੇਣ ਅਤੇ ਲਾਹੌਰ ਵਿਖੇ ਸਿੱਖ ਯਾਤਰੀਆਂ ਦੇ ਠਹਿਰਨ ਲਈ ਸਰਾਂ ਬਣਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪਾਕਿਸਤਾਨ ਔਕਾਫ ਬੋਰਡ ਦੇ ਚੇਅਰਮੈਨ ਚੌਧਰੀ ਰਿਆਜ਼, ਸਕੱਤਰ ਖਾਲਿਦ ਅਲੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ, ਹਰਵਿੰਦਰਪਾਲ ਸਿੰਘ ਸਰਨਾ, ਮਨਮੋਹਨ ਸਿੰਘ ਖਾਲਸਾ, ਬਲਵਿੰਦਰ ਸਿੰਘ ਝਬਾਲ, ਗੁਰਜੀਤ ਸਿੰਘ ਵਿਰਕ, ਸਵਰਨ ਸਿੰਘ ਗਿੱਲ ਆਦਿ ਹਾਜ਼ਰ ਸਨ।


ਮਾਇਆਵਤੀ ਵਲੋਂ ਉੱਤਰ ਪ੍ਰਦੇਸ਼ ‘ਚ ਰਾਸ਼ਟਰਪਤੀ ਰਾਜ ਦੀ ਮੰਗ

http://sameydiawaaz.com/Archive%20News/%5B2013%5D/04/20.04.2013%20-%2005.jpg

ਬਸਪਾ ਪ੍ਰਧਾਨ ਮਾਇਆਵਤੀ ਸ਼ੁੱਕਰਵਾਰ ਨੂੰ ਲਖਨਊ ਦੇ ਰਾਜ ਭਵਨ ਵਿਚ ਰਾਜਪਾਲ ਬੀ. ਐਲ. ਜੋਸ਼ੀ ਨੂੰ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਖਰਾਬ ਹੋਣ ਸਬੰਧੀ ਮੰਗ ਪੱਤਰ ਸੌਂਪਦੀ ਹੋਈ (ਫੋਟੋ: ਪੀ. ਟੀ. ਆਈ.)

ਲਖਨਊ 19 ਅਪ੍ਰੈਲ :- ਉੱਤਰ ਪ੍ਰਦੇਸ਼ ਵਿਚ ਵਿਗੜ ਚੁੱਕੀ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਲਈ ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਰਾਜਪਾਲ ਬੀ.ਐਲ. ਜੋਸ਼ੀ ਨਾਲ ਮੁਲਾਕਾਤ ਕੀਤੀ। ਰਾਜਪਾਲ ਨੂੰ ਮੰਗ ਪੱਤਰ ਸੌਂਪਣ ਮਗਰੋਂ ਬਸਪਾ ਸੁਪਰੀਮੋ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ”ਸਮਾਜਵਾਦੀ ਪਾਰਟੀ ਦੀ ਸਰਕਾਰ ਰਾਜ ਦੀ ਕਾਨੂੰੂਨ ਵਿਵਸਥਾ ਨੂੰ ਦਰੁਸਤ ਕਰਨ ‘ਚ ਅਸਫ਼ਲ ਹੋਈ ਹੈ। ਅਜਿਹੀ ਹਾਲਤ ਵਿਚ ਉੱਤਰ ਪ੍ਰਦੇਸ਼ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕੀਤੀ ਜਾਣੀ ਚਾਹੀਦੀ ਹੈ। ਰਾਜ ਅੰਦਰ ਡਕੈਤੀ, ਅਗਵਾ, ਫਿਰੌਤੀ ਤੇ ਜਬਰ-ਜਨਾਹ ਦੇ ਮਾਮਲੇ ਬਹੁਤ ਵੱਧ ਗਏ ਹਨ। ਔਰਤਾਂ ਤੇ ਬੱਚੀਆਂ ਮਹਿਫੂਜ਼ ਨਹੀਂ। ਇੱਥੋਂ ਤਕ ਪੁਲੀਸ ਵੀ ਮਾਮਲੇ ਦਰਜ ਨਹੀਂ ਕਰ ਰਹੀ। ਸਿਆਸੀ ਬਦਲੇ ਲਏ ਜਾ ਰਹੇ ਹਨ।”  ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਆਪ ਨੂੰ ਬਚਾਉਣ ਲਈ ਅਧਿਕਾਰੀਆਂ ਉਪਰ ਜ਼ਿੰਮੇਵਾਰੀ ਸੁੱਟ ਰਹੀ ਹੈ ਤੇ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਅਧਿਕਾਰੀ ਨਿਰਪੱਖ ਤੇ ਸੁਤੰਤਰ ਹੋ ਕੇ ਕੰਮ ਕਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਮੰਤਰੀ ਮੰਡਲ ਵਿਚ ਸ਼ਾਮਲ ਬਹੁਤੇ ਲੋਕ ਅਪਰਾਧਕ ਪਿਛੋਕੜ ਵਾਲੇ ਹਨ ਅਤੇ ਉਹ ਹਾਲੇ ਵੀ ਅਪਰਾਧਾਂ ਨਾਲ ਜੁੜੇ ਹੋਏ ਹਨ।


ਮੁਸ਼ੱਰਫ ਨੂੰ ਕੀਤਾ ਪੁਲੀਸ ਦੇ ਗੈਸਟ ਹਾਊਸ ‘ਚ ਨਜ਼ਰਬੰਦ

http://sameydiawaaz.com/Archive%20News/%5B2013%5D/04/20.04.2013%20-%2001.jpg

ਇਸਲਾਮਾਬਾਦ 19 ਅਪ੍ਰੈਲ :- ‘ਨਵਾਂ ਪਾਕਿਸਤਾਨ’ ਸਿਰਜਣ ਦੇ ਨਾਅਰੇ ਨਾਲ ਚਾਰ ਸਾਲਾਂ ਦੀ ਸਵੈ-ਜਲਾਵਤਨੀ ਪਿੱਛੋਂ ਵਤਨ ਪਰਤੇ ਮੁਲਕ ਦੇ ਸਾਬਕਾ ਫੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਨੂੰ ਆਪਣੀ ਚਾਲ ਪੁੱਠੀ ਪੈ ਗਈ ਜਾਪਦੀ ਹੈ। ਉਨ੍ਹਾਂ ਨੂੰ ਅੱਜ ਪੁਲੀਸ ਨੇ ਮੁਲਕ ਵਿਚ 2007 ਵਿਚ ਐਮਰਜੈਂਸੀ ਲਾਉਣ ਸਬੰਧੀ ਇਕ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਉਨ੍ਹਾਂ ਦੇ ਰਾਹਦਾਰੀ ਰਿਮਾਂਡ ਸਬੰਧੀ ਕਾਰਵਾਈਆਂ ਪੂਰੀਆਂ ਕਰਨ ਲਈ ਇਸਲਾਮਾਬਾਦ ਸਥਿਤ ਪੁਲੀਸ ਹੈੱਡਕੁਆਰਟਰ ਦੇ ਗੈਸਟ ਹਾਊਸ ਵਿਚ ਲਿਆਂਦਾ ਗਿਆ ਹੈ। ਸਵੇਰੇ ਅਦਾਲਤ ਵਿੱਚ ਪੇਸ਼ੀ ਸਮੇਂ ਜੱਜ ਨੇ ਉਨ੍ਹਾਂ ਨੂੰ ਕੱਲ੍ਹ ਸਿੰਧ ਦੇ ਹਾਈ ਕੋਰਟ ਵਿੱਚੋਂ ਭੱਜਣ ‘ਤੇ ਤਿੱਖਾ ਵਿਅੰਗ ਕਰਦਿਆਂ ਝਾੜ ਪਾਈ।

ਉਨ੍ਹਾਂ ਨੂੰ ਪੁਲੀਸ ਨੇ ਉਨ੍ਹਾਂ ਦੇ ਕਿਲ੍ਹਾਬੰਦ ਫਾਰਮ ਹਾਊਸ ਤੋਂ ਅੱਜ ਸਵੇਰੇ ਹੀ ਗ੍ਰਿਫ਼ਤਾਰ ਕਰ ਲਿਆ ਸੀ ਪਰ ਬਾਅਦ ਵਿਚ ਅਦਾਲਤ ‘ਚ ਪੇਸ਼ੀ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਮੁੜ ਤੋਂ ਫਾਰਮ ਹਾਊਸ ਵਿਚ ਹੀ ਪਹੁੰਚਾ ਦਿੱਤਾ ਗਿਆ । ਪਰ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਪੁਲੀਸ ਉਨ੍ਹਾਂ ਨੂੰ ਸਖਤ ਸੁਰੱਖਿਆ ਹੇਠ ਇਸਲਾਮਾਬਾਦ ਦੇ ਸੈਕਟਰ ਐਫ-11 ਸਥਿਤ ਪੁਲੀਸ ਲਾਈਨ, ਭਾਵ ਪੁਲੀਸ ਹੈੱਡਕੁਆਰਟਰ ਵਿਚ ਲੈ ਆਈ। ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਨੇ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ‘ਰਾਹਦਾਰੀ ਰਿਮਾਂਡ’ ਉਤੇ ਭੇਜਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਪੁਲੀਸ ਹਿਰਾਸਤ ਵਿਚ ਲੈਣਾ ਜ਼ਰੂਰੀ ਸੀ।

ਇਸ ਤੋਂ ਪਹਿਲਾਂ ਪੁਲੀਸ ਉਨ੍ਹਾਂ ਨੂੰ ਇਸ ਕਾਰਨ ਵਾਪਸ ਫਾਰਮ ਹਾਊਸ ਲੈ ਗਈ ਸੀ ਕਿਉਂਕਿ ਉਸ ਦਾ ਖਿਆਲ ਸੀ ਕਿ ਸ੍ਰੀ ਮੁਸ਼ੱਰਫ ਨੂੰ ਅਤਿਵਾਦੀ ਹਮਲੇ ਦੇ ਖਤਰੇ ਕਾਰਨ ਕਿਸੇ ਪੁਲੀਸ ਥਾਣੇ ਵਿਚ ਰੱਖਣਾ ਸੁਰੱਖਿਅਤ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਮੈਜਿਸਟਰੇਟ ਨੂੰ ਵੀ ਪੁਲੀਸ ਨੇ ਉਨ੍ਹਾਂ ਨੂੰ ਅਦਾਲਤੀ ਹਿਰਾਸਤ ਵਿਚ ਭੇਜਣ ਲਈ ਕਿਹਾ ਸੀ ਪਰ ਜੱਜ ਨੇ ਕਿਹਾ ਕਿ ਅਜਿਹਾ ਕਰਨਾ ਉਨ੍ਹਾਂ ਦੇ ਅਖ਼ਤਿਆਰ ਵਿਚ ਨਹੀਂ ਹੈ। ਮੈਜਿਸਟਰੇਟ ਨੇ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਨੇ ਹਦਾਇਤ ਦਿੱਤੀ ਹੈ ਕਿ 2007 ਦੀ ਐਮਰਜੈਂਸੀ ਦੌਰਾਨ 60 ਜੱਜਾਂ ਨੂੰ ਬੰਦੀ ਬਣਾਉਣ ਲਈ ਸ੍ਰੀ ਮੁਸ਼ੱਰਫ ਖਿਲਾਫ ਅਤਿਵਾਦ ਰੋਕੂ ਐਕਟ ਤਹਿਤ ਮੁਕੱਦਮਾ ਚਲਾਇਆ ਜਾਵੇ। ਇਸ ਉਤੇ ਅਦਾਲਤ ਨੇ ਉਨ੍ਹਾਂ ਦਾ ਦੋ ਰੋਜ਼ਾ ਰਾਹਦਾਰੀ ਰਿਮਾਂਡ ਦਿੰਦਿਆਂ ਪੁਲੀਸ ਨੂੰ ਹਦਾਇਤ ਦਿੱਤੀ ਕਿ ਉਹ ਉਨ੍ਹਾਂ ਦੀ ਅਦਾਲਤੀ ਹਿਰਾਸਤ ਹਾਸਲ ਕਰਨ ਲਈ ਅਤਿਵਾਦ ਰੋਕੂ ਅਦਾਲਤ ਕੋਲ ਪਹੁੰਚ ਕਰੇ। ਨੇੜਲੀ ਅਤਿਵਾਦ ਰੋਕੂ ਅਦਾਲਤ ਇਸਲਾਮਾਬਾਦ ਨਾਲ ਲੱਗਦੇ ਸ਼ਹਿਰ ਰਾਵਲਪਿੰਡੀ ਵਿਚ ਹੈ ਪਰ ਪੁਲੀਸ ਅੱਜ ਇਸ ਅਦਾਲਤ ਤਕ ਪਹੁੰਚ ਕਰਨ ਵਿਚ ਨਾਕਾਮ ਰਹੀ। ਇਸ ਉਤੇ ਪੁਲੀਸ ਨੇ ਉਨ੍ਹਾਂ ਨੂੰ ਸਖਤ ਸੁਰੱਖਿਆ ਵਾਲੇ ਪੁਲੀਸ ਹੈੱਡਕੁਆਰਟਰ ਵਿਚ ਰੱਖਣ ਦਾ ਫੈਸਲਾ ਕੀਤਾ ਤਾਂ ਕਿ ਉਹ ਸੁਰੱਖਿਅਤ ਰਹਿਣ। ਉਨ੍ਹਾਂ ਨੂੰ ਸ਼ਨਿੱਚਰਵਾਰ ਨੂੰ ਅਤਿਵਾਦ ਰੋਕੂ ਅਦਾਲਤ ਵਿਚ ਪੇਸ਼ ਕੀਤੇ ਜਾਣ ਦੇ ਆਸਾਰ ਹਨ। ਮੁਲਕ ਦੇ ਕਾਨੂੰਨ ਮੰਤਰਾਲੇ ਨੇ ਇਸਲਾਮਾਬਾਦ ਵਿਚ ਅਤਿਵਾਦ ਰੋਕੂ ਅਦਾਲਤ ਕਾਇਮ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਤਿਵਾਦ ਰੋਕੂ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਫਾਰਮ ਹਾਊਸ ਨੂੰ ਵੀ ‘ਸਬ ਜੇਲ੍ਹ’ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਉਥੇ ਨਜ਼ਰਬੰਦ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਇਸਲਾਮਾਬਾਦ ਲਈ ਕੋਰਟ ਨੇ ਬੀਤੇ ਦਿਨ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਖਾਰਜ ਕਰ ਦਿੱਤੀ ਸੀ ਪਰ ਇਸ ਤੋਂ ਪਹਿਲਾਂ ਕਿ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਉਹ ਆਪਣੀ ਫੌਜੀ ਸੁਰੱਖਿਆ ਦੀ ਮਦਦ ਨਾਲ ਅਦਾਲਤ ਵਿਚੋਂ ਫਰਾਰ ਹੋ ਕੇ ਫਾਰਮ ਹਾਊਸ ਪੁੱਜ ਗਏ ਸਨ, ਜਿੱਥੋਂ ਪੁਲੀਸ ਨੇ ਅੱਜ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।

ਲਾਹੌਰ: ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਮੁਲਕ ਦੀ ਨਿਆਂਪਾਲਿਕਾ ਵੱਲੋਂ ਕੀਤੀ ਗਈ ਤਾਜ਼ਾ ਕਾਰਵਾਈ ਨੂੰ ਉਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਉਨ੍ਹਾਂ ਦੇ ‘ਕਰਮਾਂ ਦਾ ਫਲ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਸ਼ੱਰਫ ਖ਼ਿਲਾਫ਼ ਦੇਸ਼ ਦੇ ਸੰਵਿਧਾਨ ਨੂੰ ਤੋੜਨ-ਮਰੋੜਨ ਲਈ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਮੁਖੀ ਸ੍ਰੀ ਸ਼ਰੀਫ ਨੇ ਕਿਹਾ, ”ਮੁਸ਼ੱਰਫ ਨੇ ਜੋ ਬੀਜਿਆ ਸੀ, ਉਹੋ ਵੱਢ ਰਹੇ ਹਨ।….ਮੇਰੀ ਉਨ੍ਹਾਂ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਹੈ ਪਰ ਉਨ੍ਹਾਂ ਖ਼ਿਲਾਫ਼ ਪਾਕਿਸਤਾਨੀ ਸੰਵਿਧਾਨ ਦੀ ਖ਼ਿਲਾਫ਼ਵਰਜੀ ਲਈ ਕਾਰਵਾਈ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ 2007 ਵਿਚ ਮੁਲਕ ਵਿਚ ਐਮਰਜੈਂਸੀ ਲਾਉਣ ਅਤੇ ਜੱਜਾਂ ਨੂੰ ਬੰਦੀ ਬਣਾਉਣ ਬਦਲੇ ਸ੍ਰੀ ਮੁਸ਼ੱਰਫ ਖ਼ਿਲਾਫ਼ ਕਾਰਵਾਈ ਦੇ ਇਸਲਾਮਾਬਾਦ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਨੂੰ ‘ਇਨਸਾਫ ਦੀ ਜਿੱਤ’ ਕਰਾਰ ਦਿੱਤਾ ਹੈ।


ਬਗ਼ਦਾਦ ਦੇ ਕੈਫੇ ਵਿੱਚ ਬੰਬ ਧਮਾਕਾ, 37 ਮੌਤਾਂ

ਬਗਦਾਦ 19 ਅਪ੍ਰੈਲ :- ਇਰਾਕ ਦੀ ਰਾਜਧਾਨੀ ਬਗਦਾਦ ਦੇ ਇਕ ਕੈਫੇ ਵਿਚ ਬੀਤੀ ਦੇਰ ਰਾਤ ਬੰਬ ਧਮਾਕਾ ਹੋਣ ਕਾਰਨ 37 ਵਿਅਕਤੀ ਮਾਰੇ ਗਏ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸਵੇਰੇ ਇਰਾਕ ਵਿਚ ਅਮਰੀਕੀ ਫੌਜਾਂ ਨਿਕਲਣ ਬਾਅਦ ਪਹਿਲੀ ਵਾਰੀ ਸੂਬਾਈ ਵੋਟਾਂ ਪੈ ਰਹੀਆਂ ਹਨ। ਸੂਬਾਈ ਚੋਣਾਂ ਲਈ ਖੜ੍ਹੇ ਉਮੀਦਵਾਰਾਂ ‘ਚੋਂ 14 ਪਹਿਲਾਂ ਹੀ ਮਾਰੇ ਜਾ ਚੁੱਕੇ ਹਨ।


ਠਾਕਰੇ ਖਿਲਾਫ ਰਿਪੋਰਟ ਨਾ ਦੇਣ ‘ਤੇ ਥਾਣੇਦਾਰ ਦੇ ਵਾਰੰਟ

ਨਵੀਂ ਦਿੱਲੀ 19 ਅਪ੍ਰੈਲ :- ਇਥੋਂ ਦੀ ਇਕ ਅਦਾਲਤ ਨੇ ਮਹਾਰਾਸ਼ਟਰ ਦੀ ਐਮਐਨਐਸ ਪਾਰਟੀ ਦੇ ਮੁਖੀ ਰਾਜ ਠਾਕਰੇ ਖਿਲਾਫ ਐਫਆਈਆਰ ਦਰਜ ਕਰਨ ਸਬੰਧੀ ਰਿਪੋਰਟ ਦਾਖਲ ਨਾ ਕਰਨ ਦੇ ਦੋਸ਼ ਹੇਠ ਇਕ ਐਸਐਚਓ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਉਹ ਦਵਾਰਕਾ ਦੱਖਣੀ ਥਾਣੇ ‘ਚ ਤਾਇਨਾਤ ਹੈ। ਸ੍ਰੀ ਠਾਕਰੇ ਨੇ ਉਤਰੀ ਭਾਰਤ ਦੇ ਮੁਸਲਮਾਨਾਂ ਨੂੰ ਦਹਿਸ਼ਤਗਰਦ ਕਹਿੰਦਿਆਂ ਉਨ੍ਹਾਂ ਨੂੰ ਮਹਾਰਾਸ਼ਟਰ ਵਿਚੋਂ ਬਾਹਰ ਸੁੱਟਣ ਦੀ ਟਿੱਪਣੀ 11 ਅਗਸਤ, 2012 ਨੂੰ ਕੀਤੀ ਸੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz