ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162949
ਅੱਜ
ਇਸ ਮਹੀਨੇ
651
18673

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

19 ਅਪ੍ਰੈਲ 2013

ਪ੍ਰੋ: ਭੁੱਲਰ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਦਾ ਵੱਡਾ ਕਾਫ਼ਲਾ ਦਿੱਲੀ ਨੂੰ ਰਵਾਨਾ

ਬਾਦਲ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਕੇ ਪ੍ਰੋ: ਭੁੱਲਰ ਦੇ ਹੱਕ’ ਚ ਮਤਾ ਪਾਸ ਕਰਨ

75 ਲੱਖ ਲੋਕਾਂ ਵਲੋਂ ਦਸਤਖ਼ਤ ਕੀਤੀਆਂ ਪਟੀਸ਼ਨਾਂ ਅਤੇ 8 ਹਜ਼ਾਰ ਪੰਚਾਇਤਾਂ ਦੇ ਮਤੇ ਰਾਸ਼ਟਰਪਤੀ ਨੂੰ ਸੌਂਪੇ ਜਾਣਗੇ

http://sameydiawaaz.com/Archive%20News/%5B2013%5D/04/19.04.2013%20-%2002.jpg

ਇੱਕਠ ਨੂੰ ਸੰਬੋਧਨ ਕਰਦੇ ਹੋਏ ਭਾਈ ਹਰਪਾਲ ਸਿੰਘ ਚੀਮਾ

http://sameydiawaaz.com/Archive%20News/%5B2013%5D/04/19.04.2013%20-%2001.jpg

ਕਾਫ਼ਲੇ ਨਾਲ ਦਿੱਲੀ ਜਾਣ ਲਈ ਜੁੜੀਆਂ ਸੰਗਤਾਂ

ਫ਼ਤਹਿਗੜ੍ਹ ਸਾਹਿਬ 18 ਅਪ੍ਰੈਲ :- ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸ਼ਜ਼ਾ ਰੱਦ ਕਰਵਾਉਣ ਲਈ ਅੱਜ ਵੱਡੀ ਗਿਣਤੀ ’ਚ ਨੌਜਵਾਨਾਂ ਦੀ ਸ਼ਮੂਲੀਅਤ ਵਾਲਾ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਇੱਕ ਵੱਡਾ ਕਾਫ਼ਲਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਫ਼ਤਹਿਗੜ੍ਹ ਸਾਹਿਬ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਇਆ। ਭਲਕੇ 19 ਅਪ੍ਰੈਲ ਨੂੰ ਇਸ ਕਾਫ਼ਲੇ ਵੱਲੋਂ ਪ੍ਰੋ. ਭੁੱਲਰ ਦੀ ਫ਼ਾਂਸੀ ਦੀ ਸ਼ਜ਼ਾ ਰੱਦ ਕਰਵਾਉਣ ਲਈ 81 ਲੱਖ ਲੋਕਾਂ ਵੱਲੋਂ ਦਸਤਖ਼ਤ ਕੀਤੀਆਂ ਗਈਆਂ ਪਟੀਸ਼ਨਾਂ ਅਤੇ 8 ਹਜ਼ਾਰ ਪੰਚਾਇਤਾਂ ਦੇ ਮਤੇ ਰਾਸ਼ਟਰਪਤੀ ਨੂੰ ਸੌਂਪੇ ਜਾਣਗੇ। ਇਸ ਵਿੱਚ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆ ਸਮੁੱਚੀਆਂ ਪੰਚਾਇਤਾਂ ਅਤੇ ਸਾਰੀਆਂ ਨਗਰ ਕੌਂਸਲਾਂ ਵਲੋਂ ਪਾਸ ਕੀਤੇ ਗਏ ਮਤੇ ਵੀ ਸ਼ਾਮਲ ਹਨ। ਇਸ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਪੰਥਕ ਆਗੂਆਂ ਨੇ ਕਿਹਾ ਕਿ ਪ੍ਰੋ. ਭੁੱਲਰ ਨੂੰ ਸਿਰਫ਼ ਸਿੱਖ ਹੋਣ ਦੀ ਸ਼ਜ਼ਾ ਦਿੱਤੀ ਜਾ ਰਹੀ ਹੈ। ਪੁਲਿਸ ਤਸ਼ੱਦਦ ਦੌਰਾਨ ਉਸਤੋਂ ਜ਼ਬਰਦਸਤੀ ਲਏ ਗਏ ਇਕਬਾਲੀਆ ਬਿਆਨਾਂ ਤੋਂ ਬਿਨਾਂ ਉਨ੍ਹਾਂ ਵਿਰੁੱਧ ਹੋਰ ਕੋਈ ਸਬੂਤ ਨਹੀਂ ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ’ਚੋਂ ਮੁੱਖ ਜੱਜ ਐਮ.ਬੀ.ਸ਼ਾਹ ਤਾਂ ਪ੍ਰੋ. ਸਾਹਿਬ ਨੂੰ ਬਰੀ ਕਰਨਾ ਚਾਹੁੰਦੇ ਸਨ।ਇਸ ਤੋਂ ਬਿਨਾਂ ਪ੍ਰੋ. ਭੁੱਲਰ ਉਮਰ ਕੈਦ ਤੋਂ ਵੀ ਵੱਧ ਦੀ ਸ਼ਜ਼ਾ ਪਹਿਲਾਂ ਹੀ ਭੁਗਤ ਚੁੱਕੇ ਹਨ ਅਜਿਹੇ ਵਿੱਚ ਉਨ੍ਹਾਂ ਨੂੰ ਫ਼ਾਂਸੀ ਦੀ ਸ਼ਜ਼ਾ ਇੱਕ ਅਣਮਨੁੱਖੀ ਵਰਤਾਰਾ ਹੋਵੇਗੀ।

ਇਸ ਮੌਕੇ ਸ਼੍ਰੋਮਣੀ ਅਕਾਲੀ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਸਪਾਲ ਸਿੰਘ ਹੇਰਾਂ ਸੰਪਾਦਕ ‘ਪਹਿਰੇਦਾਰ’, ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਇਸ ਮਸਲੇ ’ਤੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਜੇ ਵਿਖਾਵਾ ਨਹੀਂ ਕਰਦੇ ਤਾਂ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਪ੍ਰੋ. ਭੁੱਲਰ ਦੇ ਹੱਕ ’ਚ ਮਤਾ ਪਾਸ ਕਰਨ, ਕਿਉਂਕਿ ਹੁਣ ਵਿਧਾਨ ਸਭਾ ’ਚ ਉਨ੍ਹਾਂ ਕੋਲ 59 ਮੈਂਬਰਾਂ ਦਾ ਕੋਰਮ ਵੀ ਪੂਰਾ ਹੈ। ਉਨ੍ਹਾ ਕਿਹਾ ਕਿ ਜੇ ਸ. ਬਾਦਲ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੌਮ ਦੀਆਂ ਅੱਖਾਂ ’ਚ ਘੱਟਾ ਹੀ ਸਮਝੀ ਜਾਵੇਗੀ।ਉਨ੍ਹਾਂ ਕਿਹਾ ਕਿ ਜੇ ਸ. ਬਾਦਲ ਇਹ ਮਤਾ ਪਾਸ ਕਰਨ ਤਾਂ ਕੌਮ ਨੂੰ ਪ੍ਰੋ. ਭੁੱਲਰ ਲਈ ਸੜਕਾਂ ’ਤੇ ਨਾ ਆਉਣ ਪਵੇ। ਜਦੋਂ ਪੰਥਕ ਆਗੂਆਂ ਨੇ ਵਿਧਾਨ ਸਭਾ ’ਚ ਮਤੇ ਬਾਰੇ ਇਸ ਵਿਚਾਰ ਰੱਖੇ ਤਾਂ ਇਕੱਠ ’ਚ ਸ਼ਾਮਿਲ ਹਜ਼ਾਰਾਂ ਸੰਗਤਾਂ ਨੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ।ਇਸ ਇੱਕਠ ਵਿੱਚ ਬਾਦਲ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਪ੍ਰੋ. ਭੁੱਲਰ ਵਿਰੁੱਧ ਸੁਪਰੀਮ ਕੋਰਟ ’ਚ ਦਿੱਤਾ ਹਲਫ਼ਨਾਮਾ ਦੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਆਗੂਆਂ ਨੇ ਕਿਹਾ ਕਿ ਇਸ ਦੇਸ਼ ’ਚ ਜੇਲ੍ਹਾਂ ਤੇ ਫਾਂਸ਼ੀਆਂ ਸਿਰਫ਼ ਸਿੱਖਾਂ ਤੇ ਮੁਸਲਮਾਨਾਂ ਨੂੰ ਹੀ ਹਨ। ਇਸਾਈ ਪ੍ਰਚਾਰਕ ਗ੍ਰਾਹਮ ਸਟੇਨਜ਼ ਅਤੇ ਉਸਦੇ ਬੱਚਿਆਂ ਨੂੰ ਕੋਹ-ਕੋਹ ਕੇ ਮਾਰਨ ਵਾਲੇ ਰਾਬਿੰਦਰਾ ਕੁਮਾਰ ਉਰਫ ਦਾਰਾ ਸਿੰਹ ਅਤੇ ਸਿੱਖਾਂ ਦੇ ਕਾਤਲ ਹਜ਼ਾਰਾਂ ‘ਕਿਸ਼ੋਰੀ ਲਾਲਾਂ’ ਲਈ ਇਸ ਦੇਸ਼ ਦੇ ਨਿਆਂ ਪ੍ਰਬੰਧ ਦਾ ਰਵਈਆਂ ਵੱਖਰਾ ਹੈ। ਇਸ ਮੌਕੇ ਜਸਟਿਸ ਅਜੀਤ ਸਿੰਘ ਬੈਂਸ, ਐਡਵੋਕੇਟ ਨਵਕਿਰਨ ਸਿੰਘ, ਅਮਰ ਸਿੰਘ ਚਾਹਲ, ਸ. ਗੁਰਤੇਜ਼ ਸਿੰਘ ਆਾਈ.ਏ.ਐਸ., ਕਰਨੈਲ ਸਿੰਘ ਪੀਰ ਮੁਹੰਮਦ, ਪ੍ਰੋ. ਹਰਸ਼ਿੰਦਰ ਸਿੰਘ, ਮੋਹਕਮ ਸਿੰਘ ਖ਼ਾਲਸਾ ਐਕਸਨ ਕਮੇਟੀ ਧਿਆਨ ਸਿੰਘ ਮੰਡ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਗੁਰਨਾਮ ਸਿੰਘ ਸਿੱਧੂ, ਬਲਦੇਵ ਸਿੰਘ ਸਿਰਸਾ, ਰਾਜਿੰਦਰ ਸਿੰਘ ਖ਼ਾਲਸਾ ਪੰਚਾਇਤ, ਜਗਦੀਸ਼ ਸਿੰਘ ਝੀਂਡਾ, ਇਕਬਾਲ ਸਿੰਘ ਟਿਵਾਣਾ, ਪ੍ਰੋ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਮਨਧੀਰ ਸਿੰਘ, ਜਸਵੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ, ਪਰਮਜੀਤ ਸਿੰਘ ਸਹੌਲੀ, ਬਲਦੇਵ ਸਿੰਘ ਮਾਨ, ਗੁਰਮੀਤ ਸਿੰਘ ਗੋਗਾ ਪਟਿਆਲਾ, ਜਥੇਦਾਰ ਦਿਲਬਾਗ ਸਿੰਘ ਬੁਰਜ ਹਰੀ, ਅਮਰਜੀਤ ਸਿੰਘ ਬਡਗੁਜਰਾਂ, ਬਲਜਿੰਦਰ ਸਿੰਘ ਏਕਨੂਰ ਖਾਲਸਾ ਫ਼ੌਜ਼, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਹੈਡ ਗ੍ਰੰਥ ਸ. ਹਰਪਾਲ ਸਿੰਘ ਵੀ ਇਸ ਮੌਕੇ ਹਾਜ਼ਰ ਹੋਏ।


 ਅਮਰੀਕਾ ਦੀ ਟੈਕਸਸ ਸਟੇਟ ਵਿੱਚ ਹੋਇਆ ਜ਼ਬਰਦਸਤ ਧਮਾਕਾ - 60 ਤੋਂ ਵੱਧ ਮੌਤਾਂ

http://sameydiawaaz.com/Archive%20News/%5B2013%5D/04/19.04.2013%20-%2003.jpg

ਟੈਕਸਸ 18 ਅਪ੍ਰੈਲ :- ਅਮਰੀਕਾ ਦੀ ਟੈਕਸਸ ਸਟੇਟ ਦੇ ਇੱਕ ਖਾਦ ਕਾਰਖਾਨੇ ਵਿੱਚ ਹੋਏ ਧਮਾਕੇ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਅਤੇ ਅੰਦਰ ਫਸੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਹਾਲਾਤ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ 6 ਹੈਲੀਕਾਪਟਰ ਰਵਾਨਾ ਹੋ ਗਏ ਹਨ । ਇੱਕ ਸਥਾਨਕ ਟੀਵੀ ਚੈਨਲ ਮੁਤਾਬਿਕ ਕੁੱਝ ਇਮਾਰਤਾਂ ਨੂੰ ਹਾਲੇ ਵੀ ਅੱਗ ਲੱਗੀ ਹੋਈ ਹੈ । ਇਸ ਵਿੱਚ ਕੁੱਝ ਇਮਾਰਤਾਂ ਦੇ ਕੋਲ ਰਿਹਾਇਸ਼ਗਾਹਾਂ ਵੀ ਹਨ । ਅਧਿਕਾਰੀਆਂ ਮੁਤਾਬਿਕ ਇਹਨਾਂ ਵਿੱਚ ਇੱਕ ਨਰਸਿੰਗ ਹੋਮ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ । ਖ਼ਬਰਾਂ ਮੁਤਾਬਿਕ ਖਾਦ ਕਾਰਖਾਨੇ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 7:50 ਵਜੇ ਇੱਕ ਜ਼ਬਰਦਸਤ  ਧਮਾਕਾ ਹੋਇਆ । ਇੱਕ ਔਰਤ ਦਾ ਕਹਿਣਾ ਹੈ ਕਿ ਉਸਨੇ 13 ਕਿਲੋਮੀਟਰ ਦੀ ਦੂਰੀ ਤੋਂ ਕੁੱਝ ਧਮਾਕੇ ਦੀ ਆਵਾਜ਼ ਸੁਣੀ ਹੈ । ਧਮਾਕੇ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz