ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

18 ਅਪ੍ਰੈਲ 2013

ਪਰਿਵਾਰ ਨੂੰ ਭੁੱਲਰ ਨਾਲ ਮਿਲਣ ਦਿੱਤਾ ਜਾਵੇ - ਕਮਿਸ਼ਨ

ਕਮਿਸ਼ਨ ਨੇ ਸਿਫ਼ਾਰਸ਼ਾਂ ਗ੍ਰਹਿ ਮੰਤਰਾਲੇ ਨੂੰ ਭੇਜੀਆਂ

 http://sameydiawaaz.com/Archive%20News/%5B2013%5D/04/18.04.2013%20-%2001.jpg

ਫਾਂਸੀ ਦੀ ਸਜ਼ਾਯਾਫਤਾ ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ, ਬਰਤਾਨੀਆ ਦੇ ਬੈਰਿਸਟਰ ਸਤਨਾਮ ਸਿੰਘ ਬੈਂਸ ਤੇ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਜਸਵੰਤ ਕੌਰ ਬੁੱਧਵਾਰ ਨੂੰ ਨਵੀਂ ਦਿੱਲੀ ਵਿਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਬਾਲਾਕ੍ਰਿਸ਼ਨਨ ਤੇ ਹੋਰ ਮੈਂਬਰਾਂ ਨਾਲ ਮੁਲਾਕਾਤ ਕਰਕੇ ਪਰਤਦੇ ਹੋਏ (ਫੋਟੋ: ਮੁਕੇਸ਼ ਅਗਰਵਾਲ)

ਨਵੀਂ ਦਿੱਲੀ, 17 ਅਪਰੈਲ :- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ’ਤੇ ਰੋਕ ਲਵਾਉਣ ਦੀ ਮੰਗ ਕਰਦਿਆਂ ਉਨ੍ਹਾਂ ਦੀ ਪਤਨੀ ਨਵਨੀਤ ਕੌਰ ਭੁੱਲਰ ਸਣੇ ਇੱਕ ਵਫ਼ਦ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰਾਂ ਨੂੰ ਮਿਲਿਆ। ਵਫ਼ਦ ਵਿੱਚ ਸ਼ਾਮਲ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਇੰਗਲੈਂਡ ਦੀ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਕੌਰ ਤੇ ਉਥੋਂ ਦੇ ਹੀ ਬੈਰਿਸਟਰ ਸਤਨਾਮ ਸਿੰਘ ਬੈਂਸ ਨੇ ਚੇਅਰਮੈਨ ਦੇ ਨਾਂ ਪੱਤਰ ਦੇ ਕੇ ਮੰਗ ਕੀਤੀ ਕਿ ਪ੍ਰੋ. ਭੁੱਲਰ ਦੇ ਮਾਮਲੇ ਦੀ ਸਹੀ ਪੈਰਵੀ ਕਰਕੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਜਾਵੇ।

ਵਫ਼ਦ ਦੇ ਮੈਂਬਰਾਂ ਨੇ ਪ੍ਰੋ. ਭੁੱਲਰ ਦੇ ਪੱਖ ਵਿੱਚ ਭੁਗਤਦੇ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਇਸ ਮਾਮਲੇ ਨੂੰ ਟਾਡਾ ਦੇ ਕਾਨੂੰਨ ਤਹਿਤ ਦਰਜ ਕੀਤੇ ਜਾਣ ’ਤੇ ਵੀ ਰੋਸ ਪ੍ਰਗਟਾਇਆ। ਬੀਬੀ ਭੁੱਲਰ ਨੇ ਖਦਸ਼ਾ ਪ੍ਰਗਟਾਇਆ ਕਿ ਅਜਮਲ ਕਸਾਬ ਤੇ ਅਫਜ਼ਲ ਗੁਰੂ ਦੇ ਮਾਮਲਿਆਂ ਦੀ ਤਰ੍ਹਾਂ ਉਨ੍ਹਾਂ ਦੇ ਪਤੀ ਨੂੰ ਵੀ ਚੱੁਪ-ਚੁਪੀਤੇ ਢੰਗ ਨਾਲ ਬਿਨਾ ਅਗਾਊਂ ਜਾਣਕਾਰੀ ਦਿੱਤੇ ਫਾਂਸੀ ਦਿੱਤੀ ਜਾ ਸਕਦੀ ਹੈ। ਇਸ ਲਈ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸਰਕਾਰ ਨਾਲ ਤੁਰੰਤ ਰਾਬਤਾ ਕਾਇਮ ਕਰਕੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਰੁਕਵਾਉਣੀ ਚਾਹੀਦੀ ਹੈ। ਇਸ ਮੌਕੇ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਕਮਿਸ਼ਨ ਦੇ ਮੈਂਬਰਾਂ ਵੱਲੋਂ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਪ੍ਰੋ. ਭੁੱਲਰ ਦੀ ਮਾਨਸਿਕ ਹਾਲਤ ਬਾਰੇ ਹਸਪਤਾਲ ਤੋਂ ਰਿਪੋਰਟ ਮੰਗਵਾਉਣ ਤੇ ਬੀਬੀ ਭੁੱਲਰ ਨੂੰ ਉਨ੍ਹਾਂ ਦੇ ਪਤੀ ਨਾਲ ਮਿਲਣ ਦੇਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ।


ਗੁਰੂ ਕਾ ਸਿੱਖ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ

 http://sameydiawaaz.com/Archive%20News/%5B2013%5D/04/18.04.2013%20-%2011.JPG

ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਪੜ੍ਹ-ਸੁਣ ਕੇ ਇਕ ਛੋਟੇ ਜਿਹੇ ਕੱਦ ਵਾਲੇ ਵਿਅਕਤੀ ਦਾ ਭਰਵੀਂ ਦਾਹੜੀ ਵਾਲ ਰੂਹਾਨੀ ਚੇਹਰਾ ਸਾਹਮਣੇ ਆ ਜਾਂਦਾ ਹੈ ਜਿਸਦੀਆਂ ਅੱਖਾਂ ਵਿਚ ਸਰਬੱਤ ਦੇ ਭਲੇ ਲਈ ਸੰਘਰਸ਼ ਦਾ ਜਲਾਲ ਤੇ ਮੁੱਖ ਵਿਚ ਮਿੱਠੀ ਬਾਣੀ ਹੋਵੇ।ਜੇਲ੍ਹ ਕਰਮਚਾਰੀ ਪ੍ਰੋ. ਭੁੱਲਰ ਨੂੰ ਬਾਬਾ ਜੀ ਕਹਿ ਕੇ ਸੰਬੋਧਤ ਹੁੰਦੇ ਹਨ ਅਤੇ ਜਦੋਂ ਵੀ ਕੋਈ ਜੇਲ੍ਹ ਕਰਮਚਾਰੀ ਜੋ ਪ੍ਰੋ. ਭੁੱਲਰ ਦੀ ਸੇਵਾ ਵਿਚ ਰਿਹਾ ਹੋਵੇ ਮਿਲਦਾ ਹੈ ਤਾਂ ਉਹ ਉਹਨਾਂ ਦੇ ਗੁਣ-ਗਾਣ ਗਾਉਂਦਾ ਥੱਕਦਾ ਨਹੀਂ ਕਿ ਵੋਹ ਤੋਂ ਬਹੁਤ ਭਲੇ ਹੈ, ਸਹੀ ਰੂਪ ਮੇਂ ਸੰਤ ਹੈ ਵੋਹ, ਕਭੀ ਕਿਸੀ ਕੋ ਬੁਰਾ ਨਹੀਂ ਬੋਲਤੇ ਔਰ ਹਮੇਸ਼ਾ ਗੁਰਬਾਣੀ ਪੜ੍ਹਤੇ ਰਹਿਤੇ ਹੈ।... ਕਈਆਂ ਦਾ ਤਾਂ ਕਹਿਣਾ ਹੈ ਕਿ ਉਹ ਲਗਾਤਾਰ 20-20 ਘੰਟੇ ਸਿਮਰਨ ਕਰਦੇ ਰਹੇ ਹਨ।

ਸੁਮੇਧ ਸੈਣੀ ਇਰਾਦਾ ਕਤਲ ਕੇਸ ਵਿਚ ਜਦੋਂ ਪ੍ਰੋ. ਭੁੱਲਰ ਨੂੰ ਪਹਿਲੀ ਵਾਰ ਚੰਡੀਗੜ੍ਹ ਕਚਹਿਰੀਆਂ ਵਿਚ ਪੇਸ਼ ਕਰਨਾ ਸੀ ਤਾਂ ਮੈਂ, ਸਵ. ਭਾਈ ਸੁਰਿੰਦਰਪਾਲ ਸਿੰਘ ਠਰੂਆ, ਭਾਈ ਸੇਵਕ ਸਿੰਘ ਤੇ ਭਾਈ ਮਨਧੀਰ ਸਿੰਘ ਅਗਾਊਂ ਹੀ ਪਟਿਆਲੇ ਤੋਂ ਪੁੱਜ ਗਏ। ਪ੍ਰੋ. ਭੁੱਲਰ ਨੂੰ ਦੇਖਣ ਤੇ ਉਹਨਾਂ ਦੀ ਪੇਸ਼ੀ ਦੀ ਕਵਰਿਗ ਕਰਨ ਲਈ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਪੁੱਜਿਆ ਹੋਇਆ ਸੀ।ਜਦੋਂ ਵੀ ਕੋਈ ਗੱਡੀ ਕੋਰਟ ਬਾਹਰ ਆਉਂਦੀ ਤਾਂ ਸਾਰੇ ਓਧਰ ਨੂੰ ਭੱਜਦੇ ਕਿ ਸ਼ਾਇਦ ਪ੍ਰੋ. ਭੁੱਲਰ ਨੂੰ ਲੈ ਆਏ ਪਰ ਕੁਝ ਸਮੇਂ ਬਾਅਦ ਹੀ ਚੰਡੀਗੜ੍ਹ ਪੁਲਿਸ ਦੀਆਂ ਜਿਪਸੀਆਂ ਦੀਆਂ ਡਾਰਾਂ ਵਿਚਕਾਰ ਆਉਂਦੀ ਬੱਸ ਵਿਚੋਂ ਕਈ ਪੁਲਿਸ ਵਾਲੇ ਉੱਤਰੇ ਤੇ ਉਹਨਾਂ ਦੇ ਵਿਚਕਾਰ ਛੋਟੇ ਜਿਹੇ ਕੱਦ ਦਾ ਇਕ ਸਿੱਖ ਹੱਥਕੜ੍ਹੀਆਂ ਵਿਚ ਜਕੜਿਆਂ ਹੋਇਆ ਹਸੂੰ-ਹਸੂੰ ਕਰਦਾ ਛੋਟੇ-ਛੋਟੇ ਕਦਮਾਂ ਨਾਲ ਭਗਤਾਂ ਵਾਲੀ ਨਿਰਾਲੀ ਚਾਲ ਚੱਲ ਰਿਹਾ ਸੀ। ਪੁਲਿਸ ਵਾਲੇ ਕਾਹਲੇ ਸੀ ਕਿ ਛੇਤੀ-ਛੇਤੀ ਤਰੀਕ ਭੁਗਤਾ ਕੇ ਚੱਲੀਏ ਦਿੱਲੀ ਵਾਪਸ, ਪਰ ਅਸੀਂ ਚਾਹੁੰਦੇ ਸੀ ਕਿ ਥੋੜਾ ਸਮਾਂ ਲੱਗ ਜਾਵੇ ਤਾਂ ਜੋ ਕੋਈ ਗੱਲ ਹੋ ਸਕੇ ਪਰ ਸਭ ਅਸਫਲ ਤੇ ਚਾਰ ਮਿੰਟ ਤੋਂ ਵੀ ਘੱਟ ਸਮੇਂ ਵਿਚ ਸਾਰੀ ਕਾਰਵਾਈ ਪੂਰੀ ਕਰਕੇ ਪ੍ਰੋ. ਭੁੱਲਰ ਨੂੰ ਲੈ ਤੁਰੇ। ਅਸੀਂ ਦੋ-ਚਾਰ ਨਾਹਰਿਆਂ ਨਾਲ ਹੀ ਆਪਣੀ ਹਾਜ਼ਰੀ ਲਵਾਈ।ਮੈਂ ਕਿਸੇ ਵੀਡਿਓ ਵਾਲੇ ਨਾਲ ਗੱਲ ਕੀਤੀ ਤਾਂ ਉਹ ਕੁਝ ਸੇਵਾ ਬਦਲੇ ਪ੍ਰੋ. ਭੁੱਲਰ ਦੀ ਸਟੇਸ਼ਨ ਤੱਕ ਦੀ ਵੀਡਿਓ ਬਣਾ ਕੇ ਦੇ ਗਿਆ ਜਿਸ ਨੂੰ ਦੇਖਿਆਂ ਪਤਾ ਲੱਗਾ ਕਿ ਤਿਹਾੜ ਜੇਲ੍ਹ ਤੋਂ ਪ੍ਰੋ. ਭੁੱਲਰ ਨੂੰ ਕੁਝ ਪੁਲਿਸ ਵਾਲੇ ਹੀ ਰੇਲ ਗੱਡੀ ਰਾਹੀਂ ਹੀ ਲਿਆਏ ਸਨ ਪਰ ਚੰਡੀਗੜ੍ਹ ਪ੍ਰਸਾਸ਼ਨ ਨੇ ਹੀ ਵੱਡੀਆਂ ਫੋਰਸਾਂ ਲਾ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ।

ਪ੍ਰੋ: ਭੁੱਲਰ ਜੀ ਦੇ ਮਾਤਾ ਜੀ ਮਾਤਾ ਉਪਕਾਰ ਕੌਰ ਹੁਰਾਂ ਨਾਲ ਕਈ ਵਾਰ ਮੁਲਾਕਾਤ ਹੋਈ ਤਾਂ ਉਹਨਾਂ ਦੱਸਿਆ ਕਿ ਭੁੱਲਰ ਸਾਹਿਬ ਦਾ ਸੁਭਾਅ ਜਿਆਦਾ ਬੋਲਣ ਦਾ ਕਦੇ ਰਿਹਾ ਹੀ ਨਹੀਂ ਤੇ ਉਹ ਜਿੱਥੇ ਪੜਾਈ ਵਿਚ ਹੁਸ਼ਿਆਰ ਸੀ ਉੱਥੇ ਹਾਕੀ ਦਾ ਵੀ ਵਧੀਆ ਖਿਡਾਰੀ ਸੀ।ਮਾਤਾ ਜੀ ਜਿਆਦਾ ਕਰਕੇ ਪ੍ਰੋ: ਭੁੱਲਰ ਨੂੰ ਭੁੱਲਰ ਸਾਹਿਬ ਕਹਿ ਕੇ ਸੰਬੋਧਤ ਹੁੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਮਾਂ ਹੋਣ ਦੇ ਬਾਵਜੂਦ ਆਪਣੇ ਪੁੱਤਰ ਦਾ ਕਿੰਨਾ ਸਨਮਾਨ ਕਰਦੇ ਹਨ।

ਜਦੋਂ ਮੈਂ ਪ੍ਰੋ: ਭੁੱਲਰ ਨੂੰ ਮਿਲਣ ਤਿਹਾੜ ਜੇਲ੍ਹ ਗਿਆ ਤਾਂ ਉਹਨਾਂ ਦੀਆਂ ਅੱਖਾਂ ਵਿਚ ਅਜਬ ਚਮਕ ਦੇਖੀ ਤੇ ਉਹਨਾਂ ਬੜੀ ਆਸ ਪ੍ਰਗਟਾਈ ਕਿ ਨੌਜਵਾਨ ਸਿੱਖ ਹਿੱਤਾਂ ਲਈ ਵਿੱਦਿਆ ਨਾਲ ਲੈੱਸ ਹੋ ਕੇ ਸੰਘਰਸ਼ ਨੂੰ ਨਵੀਆਂ ਲੀਹਾਂ ਤੇ ਤੋਰਨਗੇ।

ਪ੍ਰੋ: ਭੁੱਲਰ ਨੂੰ ਫਾਂਸੀ ਦੀ ਸਜ਼ਾ ਉਪਰ ਜਦੋਂ ਸੁਪਰੀਮ ਕੋਰਟ ਨੇ ਸਹੀ ਪਾਈ ਤਾਂ ਪ੍ਰੋ. ਭੁੱਲਰ ਰਾਸ਼ਟਰਪਤੀ ਕੋਲ ਅਪੀਲ ਲਈ ਸਹਿਮਤ ਨਹੀ ਸਨ ਹੋ ਰਹੇ।ਉਹ ਰਾਸ਼ਟਰਪਤੀ ਕੋਲ ਅਪੀਲ ਨਾ ਪਾਉਂਣ ਲਈ ਬਜ਼ਿੱਦ ਸਨ ਤੇ ਇਸ ਸਬੰਧੀ ਨਾ ਤਾਂ ਆਪਣੇ ਮਾਤਾ ਤੇ ਨਾ ਹੀ ਆਪਣੀ ਪਤਨੀ ਦੀ ਗੱਲ ਸੁਣ ਰਹੇ ਸਨ ਤਾਂ ਪੰਥਕ ਦਰਦੀਆਂ ਤੇ ਜਥੇਬੰਦੀਆਂ ਵਲੋਂ ਸਮੇਂ ਨੂੰ ਵਿਚਾਰਦਿਆਂ ਉਹਨਾਂ ਨੂੰ ਰਾਸ਼ਟਰਪਤੀ ਕੋਲ ਅਪੀਲ ਪਾਉਂਣ ਲਈ ਰਾਜ਼ੀ ਕੀਤਾ ਤੇ ਐਨ ਆਖਰੀ ਮੌਕੇ ਉਹਨਾਂ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਅਪੀਲ ਰਾਸ਼ਟਰਪਤੀ ਕੋਲ ਪਾਈ ਗਈ। ਰਾਸ਼ਟਰਪਤੀ ਕੋਲ ਅਪੀਲ ਪਾ ਕੇ ਵੀ ਉਹਨਾਂ ਨੇ ਕਦੇ ਰਹਿਮ ਦੀ ਆਸ ਨਹੀਂ ਰੱਖੀ ਤੇ ਨਾ ਹੀ ਇਹ ਉਹਨਾਂ ਦਾ ਨਿੱਜੀ ਜਾਂ ਪਰਿਵਾਰਕ ਫੈਸਲਾ ਸੀ ਪਰ ਜਥੇਬੰਦੀਆਂ ਤੇ ਪਿਆਰੇ ਮਿੱਤਰਾਂ ਦੇ ਹੁਕਮ ਅੱਗੇ ਸਿਰ ਝੁਕਾ ਦਿੱਤਾ।ਸਭ ਤੋਂ ਵੱਡੀ ਗੱਲ ਹੈ ਕਿ ਭਾਰਤੀ ਕਾਨੂੰਨ ਮੁਤਾਬਕ ਵੀ ਪ੍ਰੋ. ਭੁੱਲਰ ਨੂੰ ਫਾਂਸੀ ਸਹੀ ਨਹੀਂ ਕਹੀ ਜਾ ਸਕਦੀ ਤੇ ਕੌਮਾਂਤਰੀ ਪੱਧਰ ਉੱਤੇ ਵੀ ਇਹ ਗੱਲ ਮੰਨੀ ਜਾ ਚੁੱਕੀ ਹੈ। ਸਭ ਤੋਂ ਵੱਡੀ ਗੱਲ ਕਿ ਪ੍ਰੋ. ਭੁੱਲਰ ਇਕ ਆਗੂ ਹੈ ਤੇ ਆਗੂ ਨੂੰ ਬਚਾਉਂਣਾ ਸਿੱਖਾਂ ਦਾ ਫਰਜ਼ ਹੈ ਅਤੇ ਪ੍ਰੋ. ਭੁੱਲਰ ਨੇ ਵੀ ਗੁਰੂ ਗੋਬਿੰਦ ਸਿੰਘ ਦੇ ਸੱਚੇ ਪੁੱਤਰ ਹੋਣ ਦਾ ਸਬੂਤ ਦੇ ਕੇ ਪੰਜਾਂ ਦੇ ਫੈਸਲੇ ਅੱਗੇ ਸੀਸ ਨਿਵਾਇਆ ਹੈ ਜੋ ਉਹਨਾਂ ਦੀ ਪੰਥ ਤੇ ਪੰਥਕ ਪਰੰਪਰਾਵਾਂ ਪ੍ਰਤੀ ਸੁੱਚੀ ਭਾਵਨਾ ਦਾ ਪ੍ਰਤੀਕ ਹੈ। ਇਸ ਤੋਂ ਵੀ ਅੱਗੇ ਕਿ ਸਰਕਾਰ ਜਾਂ ਨਿਆਂ ਪਰਬੰਧ ਵਿਚ ਪੈਰਵਾਈ ਕਰਨੀ ਜਾਂ ਨਾ ਕਰਨੀ ਸਿਧਾਂਤਕ ਫੈਸਲਾ ਨਾ ਹੋ ਕੇ ਪੈਂਤੜੇ ਦਾ ਸਵਾਲ ਹੈ ਜੋ ਕਿਸੇ ਸਮੇਂ ਤੇ ਹਲਾਤ ਮੁਤਾਬਕ ਬਦਲ ਸਕਦਾ ਹੈ।

http://sameydiawaaz.com/Archive%20News/%5B2013%5D/04/18.04.2013%20-%2012.jpgਪ੍ਰੋ: ਭੁੱਲਰ ਸਿੱਖ ਸਿਆਸਤ ਦਾ ਸਿਧਾਂਤਕ ਆਗੂ ਹੋ ਸਕਦਾ ਹੈ ਜੇਕਰ ਉਹਨਾਂ ਦੀ ਫਾਂਸੀ ਦੀ ਸਜ਼ਾ ਖਤਮ ਹੋ ਕੇ ਰਿਹਾਈ ਹੋ ਜਾਵੇ ਪਰ ਅਫਸੋਸ ਕਿ ਉਹਨਾਂ ਦੀ ਸਰੀਰਕ ਤੇ ਮਾਨਸਕ ਦਸ਼ਾ ਪਿਛਲੇ ਲਗਭਗ ਇਕ ਸਾਲ ਤੋਂ ਜਿਆਦਾ ਠੀਕ ਨਹੀਂ ਹੈ ਤੇ ਉਹ ਸੁਰੱਖਿਆ ਅਧੀਨ ਹਸਪਤਾਲ ਵਿਚ ਦਾਖਲ ਹਨ ਜਿੱਥੇ ਉਹਨਾਂ ਨੂੰ ਮਿਲਣ ਲਈ ਕੇਵਲ ਮਾਤਾ ਜੀ ਤੇ ਉਹਨਾਂ ਦੀ ਧਰਮ ਸੁਪਤਨੀ ਹੀ ਜਾ ਸਕਦੇ ਹਨ।ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਬਾਦਲ ਸਰਕਾਰ ਨੇ ਉਹਨਾਂ ਦੀ ਪੰਜਾਬ ਜੇਲ੍ਹ ਵਿਚ ਤਬਦੀਲੀ ਉਪਰ ਪੰਜਾਬ ਦੀ ਅਮਨ-ਸ਼ਾਂਤੀ ਲਈ ਖਤਰਨਾਕ ਅੱਤਵਾਦੀ ਕਹਿ ਕੇ ਰੋਕ ਨਾ ਲਗਾਈ ਹੁੰਦੀ ਤਾਂ ਉਹਨਾਂ ਦੀ ਸਿਹਤ ਅਵੱਸ਼ ਠੀਕ ਹੁੰਦੀ।

ਇਹ ਗੱਲ ਵੀ ਸੱਚੀ ਹੈ ਕਿ ਬਾਦਲ ਸਰਕਾਰ ਨੇ ਕਦੇ ਵੀ ਸੁਹਿਰਦਤਾ ਨਾਲ ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਾਉਂਣ ਲਈ ਉੱਦਮ ਨਹੀਂ ਕੀਤਾ ਕਿਉਂਕਿ ਪ੍ਰੋ: ਭੁੱਲਰ ਨੇ ਕਦੇ ਬਾਦਲ ਪਾਰਟੀ ਲਈ ਪੰਥ ਦੇ ਨਾਮ ਉੱਤੇ ਵੋਟਾਂ ਨਹੀਂ ਮੰਗੀਆਂ ਤੇ ਇਹ ਗੱਲ ਭਲੀ-ਭਾਂਤ ਹਰੇਕ ਪੰਥ ਦਰਦੀ ਨੂੰ ਪਤਾ ਹੈ ਕਿ ਬਾਦਲ ਸਰਕਾਰ ਪੂਰੀ ਤਰ੍ਹਾਂ ਭਾਰਤੀ ਸਟੇਟ ਰੂਪੀ ਕੁਹਾੜੇ ਦਾ ਦਸਤਾ ਬਣ ਚੁੱਕੀ ਹੈ ।

ਪ੍ਰੋ: ਭੁੱਲਰ ਨੇ ਕਦੇ ਕਿਸੇ ਕਿਸਮ ਦੀ ਅਖਬਾਰੀ ਬਿਆਨਬਾਜ਼ੀ ਨਹੀਂ ਕੀਤੀ ਨਾ ਹੀ ਉਹਨਾਂ ਕਦੇ ਆਪਣਾ ਆਪ ਜਤਾਇਆ ਕਿ ਮੈਂ ਕੋਈ ਪੰਥ ਦਾ ਬਹੁਤ ਵੱਡਾ ਸੇਵਾਦਾਰ ਹਾਂ। ਉਹ ਤਾਂ ਕਹਿੰਦੇ ਹਨ ਕਿ ਅਸੀਂ ਤਾਂ ਅਪਣਾ ਸਿੱਖ ਹੋਣ ਦਾ ਫਰਜ਼ ਅਦਾ ਕੀਤਾ ਹੈ ਅਤੇ ਇਹ ਕਿਸੇ ਉਪਰ ਕੋਈ ਅਹਿਸਾਨ ਨਹੀਂ ਕੀਤਾ, ਉਹਨਾਂ ਜਾਂ ਉਹਨਾਂ ਦੇ ਪਰਿਵਾਰ ਨੇ ਕਦੇ ਪੰਥ ਜਾਂ ਸੰਘਰਸ਼ ਦੇ ਨਾਮ ਉਪਰ ਕਦੇ ਕਿਸੇ ਕੋਲੋਂ ਕੋਈ ਮੰਗ ਨਹੀਂ ਕੀਤੀ ਸਗੋਂ ਉਹਨਾਂ ਨਾਲ ਜੇਲ਼੍ਹ ਵਿਚ ਰਹਿਣ ਵਾਲੇ ਬਾ-ਖੂਬੀ ਜਾਣਦੇ ਹਨ ਕਿ ਉਹਨਾਂ ਦੀਆਂ ਆਪਣੀਆਂ ਨਿੱਜੀ ਲੋੜਾਂ ਬਹੁਤ ਸੀਮਤ ਰਹੀਆਂ ਤੇ ਉਹ ਹਮੇਸ਼ਾਂ ਜਿੱਥੇ ਸਿੱਖ ਬੰਦੀਆਂ ਦੀਆਂ ਨਿੱਜੀ, ਪਰਿਵਾਰਕ ਤੇ ਕਾਨੂੰਨੀ ਲੋੜਾਂ ਲਈ ਫਿਕਰਮੰਦ ਰਹਿੰਦੇ ਉੱਥੇ ਜੇਲ੍ਹ ਵਿਚ ਬੰਦ ਗਰੀਬ ਲੋਕਾਂ ਤੇ ਇੱਥੋਂ ਤੱਕ ਕਿ ਆਰਥਿਕ ਤੌਰ ਤੇ ਕਮਜ਼ੋਰ ਜੇਲ੍ਹ ਕਰਮਚਾਰੀਆਂ ਦੀਆਂ ਲੋੜਾਂ ਦਾ ਵੀ ਪ੍ਰਬੰਧ ਕਰ ਦਿੰਦੇ। ਪਰਉਪਕਾਰੀ ਸੰਤ ਵਾਲੇ ਸਾਰੇ ਗੁਣ ਉਹਨਾਂ ਵਿਚ ਮੌਜੂਦ ਹਨ ।

ਹੁਣ ਅਫਜਲ ਗੁਰੂ ਨੂੰ ਦਿੱਤੀ ਫਾਂਸੀ ਤੋਂ ਬਾਦ ਕਈ ਤਰ੍ਹਾ ਦੇ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਕੇਵਲ ਸਾਜ਼ਿਸ਼ (੧੨੦-ਬੀ) ਵਿਚ ਸ਼ਾਮਲ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਨਹੀਂ? ਕੀ ਫਾਂਸੀ ਦੀ ਸਜ਼ਾ ਹੋਣੀ ਵੀ ਚਾਹੀਦੀ ਹੈ ਜਾਂ ਨਹੀਂ ? ਕੀ ਪਹਿਲਾਂ ਉਮਰ ਕੈਦ ਤੇ ਫਿਰ ਫਾਂਸੀ ਦੇ ਕੇ ਕਿਸੇ ਨੂੰ ਦੋਹਰੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ? ਕੀ ਫਾਂਸੀ ਦੀ ਸਜ਼ਾ ਦੇਣ ਸਮੇਂ ਕਿਸੇ ਵਿਅਕਤੀ ਦੀ ਵਰਤਮਾਨ ਸਰੀਰਕ ਤੇ ਮਾਨਸਿਕ ਹਾਲਤ ਨਹੀਂ ਵਾਚਣੇ ਚਾਹੀਦੇ? ਕੀ ਫਾਂਸੀ ਦੇਣ ਤੋਂ ਬਾਦ ਜੇ ਕਿਸੇ ਕਾਰਨ ਉਸਦੇ ਬੇ-ਕਸੂਰ ਹੋਣ ਬਾਰੇ ਪਤਾ ਲੱਗੇ ਤਾਂ ਕੀ ਫਾਂਸੀ ਲਾਉਂਣਾ ਜ਼ਾਇਜ ਕਿਹਾ ਜਾ ਸਕਦਾ ਹੈ? ਕੀ ਕਿਸੇ ਇਕ ਵਰਗ ਦੇ ਵਿਅਕਤੀ ਨੂੰ ਫਾਂਸੀ ਲਾਉਂਣ ਨਾਲ ਉਸ ਸਮੁੱਚੇ ਵਰਗ ਵਿਚ ਫੈਲਿਆ ਰੋਸ ਨਵੀਆਂ ਸਮੱਸਿਆਵਾਂ ਨੂੰ ਜਨਮ ਨਹੀਂ ਦੇਵੇਗਾ? ਅਤੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਹਨ ਜੋ ਫਾਂਸੀ ਦੀ ਸਜ਼ਾ ਨਾਲ ਸਬੰਧਤ ਹਨ ਅਤੇ ਸਭ ਤੋਂ ਵੱਡਾ ਕਿ ਦੁਨੀਆਂ ਦੇ ਲਗਭਗ ੭੧ ਫੀਸਦੀ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਹੈ ਤੇ ਕੀ ਭਾਰਤ ਨੂੰ ਵੀ ਫਾਂਸੀ ਦੀ ਸਜ਼ਾ ਖਤਮ ਕਰ ਦੇਣੀ ਚਾਹੀਦੀ ਹੈ?

ਜੇ ਇਹ ਸਾਰੀ ਚਰਚਾ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਤੋਂ ਪਹਿਲਾ ਕਰ ਲਈ ਹੁੰਦੀ ਤਾਂ ਅੱਜ ਅਫਜ਼ਲ ਗੁਰੂ ਆਪਣੇ ਪਰਿਵਾਰ ਨੂੰ ਮਿਲ ਸਕਦਾ ਤੇ ਆਪਣੇ ਘਰ ਜਾ ਸਕਦਾ।ਪਰ ਅਫਸੋਸ ਹੁਣ ਉਸਦੇ ਬੇ-ਕਸੂਰ ਠਹਿਰਾਏ ਜਾਣ ਤੋਂ ਬਾਅਦ ਵੀ ਉਹ ਆਪਣੇ ਪਰਿਵਾਰ ਕੋਲ ਨਹੀਂ ਜਾ ਸਕੇਗਾ।

ਕੀ ਅਸੀਂ ਹਮੇਸ਼ਾਂ ਲਕੀਰ ਪਿੱਟਣ ਜੋਗੇ ਰਹਿ ਗਏ ਹਾਂ। ਆਓ ਫਾਂਸੀ ਦੀ ਸਜ਼ਾ ਪਰਾਪਤ ਹੋਰਨਾਂ ਲੋਕਾਂ ਦੇ ਕੇਸਾਂ ਨੂੰ ਵੀ ਉਪਰਲੇ ਸਵਾਲਾਂ ਦੀ ਰੋਸ਼ਨੀ ਵਿਚ ਵਿਚਾਰੀਏ ਅਤੇ ਜੇਕਰ ਉਹ ਵੀ ਇਹਨਾਂ ਸਵਾਲਾਂ ਦੀ ਮੱਦ ਵਿਚ ਆਉਂਦੇ ਹਨ ਤਾਂ ਉਹਨਾਂ ਦੀ ਫਾਂਸੀ ਦਾ ਰੱਸਾ ਤੁੜਾ ਕੇ ਮਨੁੱਖੀ ਅਧਿਕਾਰਾਂ ਦੇ ਹਾਮੀ ਹੋਈਏ।

ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਵੀ ਅਜਿਹਾ ਹੀ ਹੈ ਕਿ ਜੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਤਾਂ ਅਸੀਂ ਕੱਲ੍ਹ ਨੂੰ ਫੇਰ, ਅੱਜ ਨਾਲੋਂ ਵੀ ਵੱਧ ਕੇ ਅਫਸੋਸ ਕਰਾਂਗੇ ਤੇ ਫਿਰ ਕਿਸੇ ਅਗਲੀ ਫਾਂਸੀ ਦੀ ਉਡੀਕ ਕਰਾਂਗੇ ਅਫਸੋਸ ਲਈ, ਤਾਂ ਫਿਰ ਕਿਉਂ ਨਾ ਅੱਜ ਹੀ ਜਾਗੀਏ ਤੇ ਭਾਰਤ ਸਰਕਾਰ ਨੂੰ ਇਸ ਸਿਆਸੀ ਕਤਲ ਕਰਨ ਤੋਂ ਰੋਕੀਏ ਅਤੇ ਗੁਰੂ ਕੇ ਇਸ ਸਿੱਖ ਨੂੰ ਸਿੱਖ ਸਿਆਸਤ ਵਿਚ ਮੋੜਾ ਲਿਆਉਣ ਲਈ ਆਪਣੀ ਗੁਰੂ-ਵਰੋਸਾਈ ਧਰਤ ਪੰਜਾਬ ਵਿਚ ਲੈ ਕੇ ਆਈਏ।

- ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਜਿਲ੍ਹਾ ਕਚਹਿਰੀਆਂ, ਲੁਧਿਆਣਾ

98554-01843

Diese E-Mail-Adresse ist vor Spambots geschützt! Zur Anzeige muss JavaScript eingeschaltet sein!


ਬੰਗਲੌਰ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਬੰਬ ਧਮਾਕਾ

 http://sameydiawaaz.com/Archive%20News/%5B2013%5D/04/18.04.2013%20-%2004.jpg

ਘਟਨਾ ਸਥਾਨ ਦਾ ਜਾਇਜ਼ਾ ਲੈ ਰਹੇ ਪੁਲੀਸ ਦੇ ਸੀਨੀਅਰ ਅਧਿਕਾਰੀ (ਫੋਟੋ: ਪੀ.ਟੀ.ਆਈ.)

ਬੰਗਲੌਰ, 17 ਅਪਰੈਲ :- ਕਰਨਾਟਕ ਭਾਜਪਾ ਦੇ ਦਫਤਰ ਨੇੜੇ ਅੱਜ ਇਕ ਬੰਬ ਧਮਾਕਾ ਹੋਇਆ ਜਿਸ ਵਿਚ ਘੱਟੋ - ਘੱਟ 16 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ 11 ਪੁਲੀਸ ਕਰਮੀ ਵੀ ਸ਼ਾਮਲ ਹਨ। 5 ਮਈ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਦਕਾ ਭਾਜਪਾ ਦੇ ਦਫਤਰ ’ਚ ਪੂਰੀ ਸਰਗਰਮੀ ਸੀ ਤੇ ਇਹ ਦਹਿਸ਼ਤੀ ਹਮਲਾ ਪਾਰਟੀ ਦਫਤਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੀ ਜਾਪਦਾ ਹੈ।

ਇਕ ਵੈਨ ਤੇ ਕਾਰ ਵਿਚਾਲੇ ਪਾਰਕ ਕੀਤੇ ਮੋਟਰਸਾਈਕਲ ’ਚ ਫਿੱਟ ਕੀਤਾ ਇਹ ਦੇਸੀ ਸਾਖਤ ਦਾ ਬੰਬ ਕੋਈ 10.30 ਵਜੇ ਸਵੇਰੇ ਫਟਿਆ, ਜਿਸ ਕਾਰਨ ਚੋਣਾਂ ਦੇ ਬੰਦੋਬਸਤ ਤਹਿਤ ਸੁਰੱਖਿਆ ਡਿਊਟੀ ’ਤੇ ਤਾਇਨਾਤ ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਇਸ ਧਮਾਕੇ ’ਚ ਤਿੰਨ ਔਰਤਾਂ ਸਮੇਤ ਪੰਜ ਸਿਵਲੀਅਨ ਵੀ ਜ਼ਖ਼ਮੀ ਹੋ ਗਏ। ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਆਰ. ਅਸ਼ੋਕ ਨੇ ਇਸ ਧਮਾਕੇ ਨੂੰ ‘ਸਪਸ਼ਟ ਦਹਿਸ਼ਤੀ ਕਾਰਾ’ ਕਰਾਰ ਦਿੱਤਾ ਤੇ ਕਿਹਾ ਕਿ ਇਹ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 100 ਫੀਸਦੀ ਇਸ ਹਮਲੇ ’ਚ ਭਾਜਪਾ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲੀਸ ਤੇ ਗਵਾਹਾਂ ਅਨੁਸਾਰ ਧਮਾਕੇ ਦੇ ਜ਼ੋਰਦਾਰ ਸ਼ੋਰ ਨਾਲ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਉਨ੍ਹਾਂ ਕਿਹਾ ਕਿ ਚੋਣਾਂ ਦਾ ਸਮਾਂ ਹੋਣ ਕਾਰਨ ਪਾਰਟੀ ਦੇ ਆਗੂ ਤੇ ਕਾਰਕੁਨ ਵੱਡੀ ਗਿਣਤੀ ’ਚ ਪਾਰਟੀ ਦਫਤਰ ‘ਜਗਨਨਾਥ ਭਵਨ’ ਆਉਂਦੇ ਜਾਂਦੇ ਸਨ। ਸ੍ਰੀ ਆਰ.ਅਸ਼ੋਕ ਨੇ ਕਿਹਾ ਕਿ ਕੇਵਲ ਜਾਂਚ ਤੋਂ ਹੀ ਸਾਹਮਣੇ ਆਏਗਾ ਕਿ ਕਿਹੜੀ ਦਹਿਸ਼ਤਗਰਦ ਜਥੇਬੰਦੀ ਇਸ ’ਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਲਗਾਤਾਰ ਕੇਂਦਰ ਦੇ ਸੰਪਰਕ ’ਚ ਹੈ। ਸੂਬਾ ਡੀਜੀਪੀ ਲਾਲਰੋਖੂਅ ਪਛਾਊ ਨੇ ਦੱਸਿਆ ਕਿ ਕੋਈ ਗੰਭੀਰ ਜ਼ਖ਼ਮੀ ਨਹੀਂ ਹੋਇਆ। ਕੌਮੀ ਜਾਂਚ ਏਜੰਸੀ ਦੀ ਟੀਮ ਇਥੇ ਪੁੱਜ ਗਈ ਹੈ। ਹਾਲ ਦੀ ਘੜੀ ਬੰਬ ਦੀ ਸਮੱਗਰੀ ਦਾ ਪਤਾ ਨਹੀਂ ਹੈ, ਕੇਵਲ ਜਾਂਚ ਮਗਰੋਂ ਹੀ ਇਸ ਦਾ ਖੁਲਾਸਾ ਹੋ ਸਕੇਗਾ।


ਬੋਸਟਨ ਧਮਾਕੇ ਕਾਂਡ 'ਚ ਇਕ ਗਿ੍ਫ਼ਤਾਰ

 http://sameydiawaaz.com/Archive%20News/%5B2013%5D/04/18.04.2013%20-%2010.jpg

ਬੋਸਟਨ 17 ਅਪ੍ਰੈਲ (ਪੀ. ਟੀ. ਆਈ. ਹੁਸਨ ਲੜੋਆ ਬੰਗਾ) :- ਅਮਰੀਕਾ ਦੇ ਬੋਸਟਨ ਵਿਚ ਐਤਵਾਰ ਨੂੰ ਮੈਰਾਥਨ ਦੌਰਾਨ ਹੋਏ ਦੋ ਬੰਬ ਧਮਾਕਿਆਂ ਵਿਚ ਪ੍ਰੈਸ਼ਰ ਕੁਕਰ ਬੰਬ ਦੀ ਵਰਤੋਂ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ | ਇਸ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਗਿ੍ਫਤਾਰ ਕੀਤਾ ਗਿਆ | ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਛੱਰਿਆਂ ਦੇ ਭਰੇ ਪ੍ਰੈਸ਼ਰ ਕੁਕਰ ਦੀ ਮਦਦ ਨਾਲ ਧਮਾਕੇ ਕੀਤੇ ਗਏ | ਅਜਿਹੇ ਬੰਬਾਂ ਦੀ ਵਰਤੋਂ ਅੱਤਵਾਦੀ ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਵਿਚ ਧਮਾਕੇ ਕਰਨ ਲਈ ਕਰਦੇ ਹਨ | ਇੱਕ ਜਾਂਚ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕਿਆਂ ਲਈ ਟਾਈਮਿੰਗ ਯੰਤਰਾਂ ਦੀ ਵਰਤੋਂ ਕਰਨ ਦੇ ਵੀ ਸਬੂਤ ਮਿਲੇ ਹਨ | 'ਦ ਬੋਸਟਨ ਗਲੋਬ' ਅਨੁਸਾਰ ਧਮਾਕਿਆਂ ਵਾਲੀ ਥਾਂ ਤੋਂ ਇਕੱਠੇ ਕੀਤੇ ਟੁਕੜਿਆਂ ਤੋਂ ਪਤਾ ਲੱਗਾ ਹੈ ਕਿ ਦੋਵਾਂ ਬੰਬਾਂ ਨੂੰ ਛੇ ਲੀਟਰ ਪ੍ਰੈਸ਼ਰ ਕੁਕਰਾਂ ਨਾਲ ਬਣਾਇਆ ਗਿਆ ਸੀ ਅਤੇ ਇਨ੍ਹਾਂ ਵਿਚ ਛੋਟੇ ਬਾਲਬੇਇਰਿੰਗ ਅਤੇ ਕਿੱਲਾਂ ਵਰਗੇ ਛਰਿਆਂ ਨਾਲ ਭਰਿਆ ਗਿਆ ਸੀ ਤਾਂ ਕਿ ਇਸ ਦੀ ਮਾਰੂ ਸਮਰੱਥਾ ਵਿਚ ਵਾਧਾ ਕੀਤਾ ਜਾ ਸਕੇ |


ਬੱਬਰ ਖ਼ਾਲਸਾ ਦੇ ਕਈ ਕਾਰਕੁਨਾਂ ਨੇ ਪੇਸ਼ੀ ਭੁਗਤੀ

 http://sameydiawaaz.com/Archive%20News/%5B2013%5D/04/18.04.2013%20-%2002.jpg

ਬੱਬਰ ਖ਼ਾਲਸਾ ਦੇ ਕਾਰਕੁਨ ਪੇਸ਼ੀ ਮਗਰੋਂ ਮੁਹਾਲੀ ਅਦਾਲਤ 'ਚੋਂ ਬਾਹਰ ਆਉਂਦੇ ਹੋਏ (ਫੋਟੋ: ਸੋਢੀ)

ਮੁਹਾਲੀ, 17 ਅਪਰੈਲ (ਦਰਸ਼ਨ ਸਿੰਘ ਸੋਢੀ) :- ਜ਼ਿਲ੍ਹਾ ਪੁਲੀਸ ਵੱਲੋਂ ਖਾੜਕੂ ਗਤੀਵਿਧੀਆਂ ਵਿੱਚ ਸ਼ਾਮਲ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਸਰਗਰਮ ਕਾਰਕੁਨ ਬਲਬੀਰ ਸਿੰਘ ਭੂਤਨਾ, ਪ੍ਰਸ਼ੋਤਮ ਸਿੰਘ, ਪਿਆਰਾ ਸਿੰਘ, ਗੁਰਪ੍ਰੀਤ ਸਿੰਘ, ਜਗਮੋਹਨ ਸਿੰਘ, ਦਰਸ਼ਨ ਸਿੰਘ ਉਰਫ਼ ਬਾਬੂ ਅਤੇ ਅਮਰਜੀਤ ਸਿੰਘ ਨੂੰ ਪਹਿਲਾਂ ਦਿੱਤਾ ਜੁਡੀਸ਼ਲ ਰਿਮਾਂਡ ਖ਼ਤਮ ਹੋਣ ‘ਤੇ ਅੱਜ ਇੱਥੋਂ ਦੀਆਂ ਦੋ ਵੱਖ-ਵੱਖ ਜ਼ਿਲ੍ਹਾ ਅਦਾਲਤਾਂ ਵਿੱਚ ਪੇਸ਼ ਕੀਤਾ ਗਿਆ। ਦੋਵੇਂ ਅਦਾਲਤਾਂ ਨੇ ਇਸ ਕੇਸ ਦੀ ਅਗਲੀ ਸੁਣਵਾਈ 3 ਮਈ 2013 ‘ਤੇ ਅੱਗੇ ਪਾ ਦਿੱਤੀ ਜਦਕਿ ਮੁਲਜ਼ਮ ਹਰਮਿੰਦਰ ਸਿੰਘ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਗਈ। ਉਸਦੀ ਅਰਜ਼ੀ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਮਾਰਚ 2010 ਨੂੰ ਜ਼ੀਰਕਪੁਰ ਥਾਣੇ ਵਿੱਚ ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਭੂਤਨਾ, ਪ੍ਰਸ਼ੋਤਮ ਸਿੰਘ, ਪਿਆਰਾ ਸਿੰਘ, ਗੁਰਪ੍ਰੀਤ ਸਿੰਘ ਨੂੰ ਇੱਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਜ਼ਮਾਨਤ ‘ਤੇ ਚੱਲ ਰਹੇ ਤਿੰਨ ਮੁਲਜ਼ਮ ਦਲਜੀਤ ਸਿੰਘ, ਨਿੰਮਾ ਅਤੇ ਤਲਵਿੰਦਰ ਸਿੰਘ ਉਰਫ਼ ਬਿੱਟੂ ਵੀ ਅਦਾਲਤ ਵਿੱਚ ਪੇਸ਼ ਹੋਏ। ਇਸੇ ਤਰ੍ਹਾਂ ਜਗਮੋਹਨ ਸਿੰਘ, ਦਰਸ਼ਨ ਸਿੰਘ ਉਰਫ਼ ਬਾਬੂ ਤੇ ਅਮਰਜੀਤ ਸਿੰਘ ਇੱਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਵਿੱਚ ਪੇਸ਼ ਹੋਏ। ਇਸ ਮਾਮਲੇ ਵਿੱਚ ਪੁਲੀਸ ਦੇ ਪੜਤਾਲੀਆ ਅਫ਼ਸਰਾਂ ਅਤੇ ਸਰਕਾਰੀ ਗਵਾਹਾਂ ਦੀਆਂ ਗਵਾਹੀਆਂ ਚੱਲ ਰਹੀਆਂ ਹਨ।

ਅੱਜ ਕੇਸ ਦੀ ਸੁਣਵਾਈ ਮੌਕੇ ਪੰਜਾਬ ਪੁਲੀਸ ਦੇ ਇੰਸਪੈਕਟਰ ਅਤੇ ਨੂਰਪੁਰ ਬੇਦੀ ਥਾਣਾ ਦੇ ਐਸ.ਐਚ.ਓ. ਜਰਨੈਲ ਸਿੰਘ ਦੇ ਬਿਆਨ ਦਰਜ ਕੀਤੇ ਗਏ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਤਲਵਿੰਦਰ ਸਿੰਘ ਉਰਫ਼ ਬਿੱਟੂ ਨੂੰ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿੱਚ ਜਾਂਚ ਸੀ.ਆਈ.ਏ. ਸਟਾਫ਼ ਵੱਲੋਂ ਕੀਤੀ ਗਈ ਹੈ। ਜਾਂਚ ਅਧਿਕਾਰੀ ਏ.ਐਸ.ਆਈ. ਬਰਮਾ ਸਿੰਘ ਦੀ ਗਵਾਹੀ ਪੂਰੀ ਹੋ ਚੁੱਕੀ ਹੈ ਅਤੇ ਬਾਕੀ ਕਈ ਅਧਿਕਾਰੀਆਂ ਦੀ ਗਵਾਹੀ ਹੋਣੀ ਰਹਿੰਦੀ ਹੈ। ਪੰਜਾਬ ਪੁਲੀਸ ਦੇ ਹੌਲਦਾਰ ਦਲਜਿੰਦਰ ਸਿੰਘ ਨੇ ਮੁਲਜ਼ਮਾਂ ਦੇ ਟੈਲੀਫੋਨਾਂ ਦੀ ਕਾਲ ਡਿਟੇਲ ਸੂਚੀ ਅਦਾਲਤ ਨੂੰ ਸੌਂਪੀ।

ਉਧਰ ਸਰਕਾਰੀ ਗਵਾਹ ਸੂਰਤ ਸਿੰਘ ਵਾਸੀ ਫਿਰੋਜ਼ਪੁਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਬਲਬੀਰ ਸਿੰਘ ਭੂਤਨਾ 2010 ਵਿੱਚ ਕੇਂਦਰੀ ਜੇਲ੍ਹ ਨਾਭਾ ਵਿੱਚ ਨਜ਼ਰਬੰਦ ਸੀ। ਉਸ ਵੇਲੇ ਮਾਰਚ 2010 ਦੇ ਪਹਿਲੇ ਹਫ਼ਤੇ ਉਸ ਨੂੰ ਭੂਤਨੇ ਦਾ ਫੋਨ ਆਇਆ ਸੀ ਕਿ ਉਹ ਉਨ੍ਹਾਂ ਦੇ ਪਿੰਡ ਜਾ ਕੇ ਉਸ ਦੀ ਮਾਂ ਦਾ ਹਾਲ-ਚਾਲ ਪੁੱਛ ਕੇ ਆਵੇ। ਉਸ ਨੂੰ ਇਹ ਵੀ ਕਿਹਾ ਗਿਆ ਕਿ ਉਹ ਪਿਆਰਾ ਸਿੰਘ ਨਾਂ ਦੇ ਵਿਅਕਤੀ ਨੂੰ ਕੁਝ ਕੱਪੜੇ ਦੇ ਕੇ ਉਸ ਕੋਲ ਭੇਜੇਗਾ ਅਤੇ ਉਹ ਕੱਪੜਿਆਂ ਨੂੰ ਉਸਦੇ ਘਰ ਤੱਕ ਪੁੱਜਦਾ ਕਰ ਦੇਵੇ। ਸੂਰਤ ਸਿੰਘ ਨੇ ਕਿਹਾ ਕਿ ਜਦੋਂ ਪਿਆਰਾ ਸਿੰਘ ਆਇਆ ਤਾਂ ਉਸ ਕੋਲ ਕੱਪੜਿਆਂ ਦੀ ਥਾਂ ਆਰ.ਡੀ.ਐਕਸ. ਸੀ, ਜਿਸ ਨੂੰ ਦੇਖ ਕੇ ਉਹ ਘਬਰਾ ਗਿਆ। ਉਸ ਨੇ ਤੁਰੰਤ ਇਸ ਸਬੰਧੀ ਪੁਲੀਸ ਨੂੰ ਇਤਲਾਹ ਦਿੱਤੀ ਅਤੇ ਪੁਲੀਸ ਨੇ ਫਿਰੋਜ਼ਪੁਰ ਵਿੱਚ ਪਿਆਰਾ ਸਿੰਘ ਦੇ ਘਰ ਛਾਪਾ ਮਾਰ ਕੇ ਆਰ.ਡੀ.ਐਕਸ. ਬਰਾਮਦ ਕਰ ਲਈ ਅਤੇ ਪਿਆਰਾ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ।

ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਜ਼ਮ ਦਰਸ਼ਨ ਸਿੰਘ ਉਰਫ਼ ਬਾਬੂ ਤੇ ਸਾਥੀਆਂ ਨੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਹਮੇਸ਼ਾਂ ਹੀ ਪੰਜਾਬ ਦੇ ਸਿੱਖਾਂ ਪ੍ਰਤੀ ਵਿਰੋਧੀ ਰਵੱਈਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕਿਸੇ ਇੱੱਕ ਵੀ ਦੋਸ਼ੀ ਨੂੰ ਹੁਣ ਤੱਕ ਸਜ਼ਾ ਨਹੀਂ ਦਿੱਤੀ ਗਈ, ਇਸ ਦੇ ਉਲਟ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ ਕਰਵਾਉਣ ਲਈ ਅਮਰਿੰਦਰ ਮਿਲੇ ਸੋਨੀਆ ਨੂੰ

ਪੰਜਾਬ ਦੀ ਅਮਨ ਤੇ ਸ਼ਾਂਤੀ ਦਾ ਦਿਤਾ ਵਾਸਤਾ

ਪ੍ਰਨੀਤ ਕੌਰ ਨੇ ਗ੍ਰਹਿ ਮੰਤਰੀ ਸ਼ਿੰਦੇ ਨਾਲ ਗੱਲਬਾਤ ਕੀਤੀ

 http://sameydiawaaz.com/Archive%20News/%5B2013%5D/04/18.04.2013%20-%2005.jpg

ਜਲੰਧਰ (ਧਵਨ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਹਾਲਾਤ ਨੂੰ ਵੇਖ ਕੇ ਹੀ ਕੋਈ ਫੈਸਲਾ ਲੈਣਾ ਚਾਹੀਦਾ। ਉਹ ਬੀਤੇ ਦਿਨੀਂ ਸ਼੍ਰੀਮਤੀ ਗਾਂਧੀ ਨੂੰ ਮਿਲੇ ਸਨ। ਉਨ੍ਹਾਂ ਸੋਨੀਆ ਨੂੰ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਗਾਂਧੀ ਪਰਿਵਾਰ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹਤਿਆਰਿਆਂ ਪ੍ਰਤੀ ਨਰਮ ਰੁਖ ਅਪਨਾਇਆ ਹੈ, ਓਸੇ ਤਰ੍ਹਾਂ ਉਨ੍ਹਾਂ ਨੂੰ ਭੁੱਲਰ ਮਾਮਲੇ ਵਿਚ ਨਰਮ ਰੁਖ ਅਪਨਾਉਣਾ ਚਾਹੀਦਾ ਹੈ। ਸ਼੍ਰੀਮਤੀ ਗਾਂਧੀ ਦੇ ਨਾਲ ਪੌਣੇ ਘੰਟੇ ਤੱਕ ਚੱਲੀ ਬੈਠਕ ਵਿਚ ਸਾਬਕਾ ਮੁੱਖ ਮੰਤਰੀ ਨੇ ਸੋਨੀਆ ਨੂੰ ਦੱਸਿਆ ਕਿ ਭੁੱਲਰ 18 ਸਾਲ ਜੇਲ ਵਿਚ ਕੱਟ ਚੁੱਕਾ ਹੈ, ਇਸ ਲਈ ਪੰਜਾਬ ਵਿਚ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਭੁੱਲਰ ਮਾਮਲੇ ਵਿਚ ਕੇਂਦਰ ਨੂੰ ਕੁਝ ਨਰਮੀ ਦਿਖਾਉਣੀ ਚਾਹੀਦੀ ਹੈ। ਦੂਸਰੇ ਪਾਸੇ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਮਿਲ ਕੇ ਕਿਹਾ ਕਿ ਪੰਜਾਬ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਹੋਣੀ ਚਾਹੀਦੀ ਹੈ।


ਭੁੱਲਰ ਦੀ ਫਾਂਸੀ ਰੁਕਵਾਉਣ ਲਈ ਸੁਪਰੀਮ ਕੋਰਟ ਨੂੰ ਪੱਤਰ ਭੇਜਿਆ

ਨਵੀਂ ਦਿੱਲੀ, 17 ਅਪਰੈਲ :- ਪਟਿਆਲਾ ਦੇ ਇਕ ਵਸਨੀਕ ਨੇ  ਸੁਪਰੀਮ ਕੋਰਟ ਨੂੰ ਚਿੱਠੀ ਲਿਖ ਕੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ  ਲਾਏ ਜਾਣ ’ਤੇ ਫੌਰੀ ਰੋਕ ਲਾਏ ਜਾਣ ਲਈ ਕਿਹਾ ਹੈ ਤੇ ਨਾਲ ਹੀ ਉਸ ਦਾ ਕੇਸ ਪੰਜ ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਮੁੜ ਵਿਚਾਰੇ ਜਾਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਦੇ 12 ਅਪਰੈਲ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਸਮਾਜਿਕ ਹੱਕਾਂ ਦੇ ਕਾਰਕੁਨ ਕਹਾਉਂਦੇ 73ਸਾਲਾ ਪਟੀਸ਼ਨਰ ਤਰਸੇਮ ਸਿੰਘ ਖਟਕੜ ਨੇ ਕਿਹਾ ਹੈ ਕਿ ਇਸ ਕੇਸ ਨਾਲ ਕਈ ਸੰਵਿਧਾਨਕ ਮੁੱਦੇ ਜੁੜੇ ਹੋਣ ਕਰਕੇ ਇਹ ਕੇਸ ਪੰਜ ਮੈਂਬਰੀ ਬੈਂਚ ਵੱਲੋਂ ਵਿਚਾਰਿਆ ਜਾਵੇ ਜਦਕਿ 12 ਅਪਰੈਲ ਦਾ ਫੈਸਲਾ  ਦੋ ਮੈਂਬਰੀ ਬੈਂਚ ਦੇ ਜਸਟਿਸ ਜੀਐਸ ਸਿੰਘਵੀ ਤੇ ਐਸ ਜੇ ਮੁਖੋਪਧਿਆਏ ਨੇ ਦਿੱਤਾ ਸੀ। ਪਟੀਸ਼ਨਰ ਨੇ ਇਸ ਮੁੱਦੇ ’ਤੇ ਵਾਜਬ ਢੰਗ ਨਾਲ ਪਟੀਸ਼ਨ ਪਾਉਣ ਲਈ ਵੀ ਦੋ ਹਫ਼ਤੇ ਦਾ ਸਮਾਂ ਮੰਗਿਆ  ਹੈ। ਉਸ ਨੇ ਇਹ ਚਿੱਠੀਨੁਮਾ ਪਟੀਸ਼ਨ ਸਾਲਿਸਿਟਰ ਜਨਰਲ ਰਾਹੀਂ ਭੇਜੀ ਸੀ, ਕਿਉਂਕਿ ਉਸ ਨੂੰ ਡਰ ਸੀ ਕਿ 12 ਅਪਰੈਲ ਦੇ ਫੈਸਲੇ ਮਗਰੋਂ ਸਰਕਾਰ ਕਦੇ ਵੀ ਭੁੱਲਰ ਨੂੰ ਫਾਂਸੀ ਦੇ ਸਕਦੀ ਹੈ।


ਅੰਮਿ੍ਤ ਛਕਣ ਮਗਰੋਂ ਪੰਜਾਬੀ ਗੀਤ ਤੇ ਸਟੇਜ ਸ਼ੋਅ ਨਹੀਂ ਕਰਾਂਗਾ - ਕੇ. ਐਸ. ਮੱਖਣ

 http://sameydiawaaz.com/Archive%20News/%5B2013%5D/04/18.04.2013%20-%2006.jpg

ਅੰਮ੍ਰਿਤ ਛੱਕ ਕੇ ਸਿੰਘ ਸਜੇ ਪੰਜਾਬੀ ਦੇ ਨਾਮਵਰ ਗਾਇਕ ਕੇ. ਐਸ. ਮੱਖਣ ਗੱਲਬਾਤ ਕਰਦੇ ਹੋਏ । (ਤਸਵੀਰ: ਬਰਾਰੀ)

ਨੰਗਲ, 17 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਮੈਂ ਖਾਲਸਾ ਸਾਜਨਾ ਦਿਵਸ ਮਗਰੋਂ ਆਪਣੇ ਸਾਰੇ ਹੀ ਸਟੇਜ ਸ਼ੋਅ ਪ੍ਰੋਗਰਾਮ ਤੇ ਪੰਜਾਬੀ ਗੀਤ ਗਾਉਣੇ ਬੰਦ ਕਰਕੇ ਕੇਵਲ ਧਾਰਮਿਕ ਗੀਤ ਹੀ ਗਾਉਣ ਦਾ ਫੈਸਲਾ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਾਲ ਹੀ 'ਚ ਅੰਮਿ੍ਤ ਛੱਕ ਕੇ ਸਿੰਘ ਸਜੇ ਵਿਸ਼ਵ ਪ੍ਰਸਿੱਧ ਗਾਇਕ ਕੇ. ਐਸ. ਮੱਖਣ ਨੇ ਕੀਤਾ | ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਤੈਅ ਕੀਤਾ ਕਿ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਵਾਲੀਆਂ ਫਿਲਮਾਂ 'ਚ ਕੰਮ ਕਰਨ ਨੂੰ ਹੀ ਤਰਜੀਹ ਦੇਣਗੇ | ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਪਸਾਰ ਲਈ ਜੂਝਣਾ ਹੀ ਮੇਰੀ ਜ਼ਿੰਦਗੀ ਦਾ ਅਸਲ ਮਕਸਦ ਹੈ | ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਬਣਨ ਵਾਲੀਆਂ ਧਾਰਮਿਕ ਫਿਲਮਾਂ 'ਚ ਵੀ ਕੇਵਲ ਸਿੱਖੀ ਸਰੂਪ ਵਾਲੇ ਕਲਾਕਾਰ ਹੀ ਕੰਮ ਕਰਨਗੇ ਤੇ ਧਾਰਮਿਕ ਆਡੀਓ ਕੈਸਿਟਾਂ 'ਚ ਵੀ ਮਿਊਜ਼ਿਕ ਕੇਵਲ ਸਿੱਖੀ ਸਰੂਪ ਵਾਲੇ ਲੋਕ ਹੀ ਤਿਆਰ ਕਰਨਗੇ | ਉਨ੍ਹਾਂ ਕਿਹਾ ਕਿ ਮੈਂ ਨਵਾਂ ਨਾਨਕਸਰ ਠਾਠ ਬੁਲੰਦਪੁਰੀ ਵਿਖੇ ਬਾਬਾ ਬਲਦੇਵ ਸਿੰਘ ਦੀ ਪ੍ਰੇਰਨਾ ਸਦਕਾ ਹੀ ਅੰਮਿ੍ਤ ਦੀ ਦਾਤ ਪ੍ਰਾਪਤ ਕੀਤੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਸਟੇਜ ਸ਼ੋਅ ਅੰਮਿ੍ਤ ਛਕਣ ਮਗਰੋਂ ਰੱਦ ਕੀਤੇ ਹਨ ਤੇ ਦੋ ਪੰਜਾਬੀ ਫਿਲਮਾਂ 'ਆਖਰੀ ਮੌਕਾ' ਤੇ ਸ਼ਤਰੰਜ 'ਚ ਵੀ ਗਾਏ ਹੋਏ ਗੀਤਾਂ 'ਚ ਪਰਦੇ 'ਤੇ ਨਹੀਂ ਆਉਣਗੇ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਅੰਮਿ੍ਤ ਛਕ ਕੇ ਫਖਰ ਮਹਿਸੂਸ ਹੋ ਰਿਹਾ ਹੈ | ਉਨ੍ਹਾਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਪਤਿਤਪੁਣੇ ਤੋਂ ਬਚ ਕੇ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ |


ਨਿੱਜੀ ਸਕੂਲ ਬੰਦ ਨਾ ਕਰਨ ਵਾਲਿਆਂ ਨੂੰ 1 ਲੱਖ ਰੁਪਏ ਦਾ ਹੋਵੇਗਾ ਜੁਰਮਾਨਾ

ਪੰਜਾਬ ਦੇ ਮਾਨਤਾ ਨਾ ਪ੍ਰਾਪਤ ਕਰਨ ਵਾਲੇ 473 ਪ੍ਰਾਈਵੇਟ ਸਕੂਲ ਬੰਦ

ਚੰਡੀਗੜ੍ਹ 17 ਅਪ੍ਰੈਲ (ਦੀਪਕ ਸ਼ਰਮਾ) :- ਪੰਜਾਬ ਸਰਕਾਰ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਗੁਣਾਤਮਕ ਸੁਧਾਰ ਲਿਆਣ ਲਈ ਵਚਨਬੱਧ ਹੈ ਅਤੇ ਰਾਜ ਦੇ ਸਮੂਹ ਸਕੂਲਾਂ ਵਿਚ ਬੁਨਿਆਦੀ ਅਤੇ ਵਿਦਿਅਕ ਸਹੁਲਤਾਂ ਮੁਹਇਆ ਕਰਵਾਉਣ ਲਈ ਭਰਪੂਰ ਉਪਰਾਲੇ ਕਰ ਰਹੀ ਹੈ। ਰਾਜ ਵਿਚ 473 ਪ੍ਰਾਈਵੇਟ ਸਕੂਲ ਜੋ ਸਿਖਿਆ ਦੇ ਅਧਿਕਾਰ ਕਾਨੂੰਨ, 2009 ਅਧੀਨ ਸ਼ਰਤਾਂ ਪੂਰੀਆਂ ਨਹੀ ਕਰਦੇ ਸੀ, ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਗਲ ਦੀ ਜਾਣਕਾਰੀ ਅੱਜ ਇਥੇ ਪੰਜਾਬ ਦੇ ਸਿਖਿਆ ਅਤੇ ਭਾਸ਼ਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦਿੰਦੇ ਹੋਏ ਦਸਿਆ ਕਿ ਇਨ੍ਹਾਂ ਨਿਜੀ ਸਕੂਲਾਂ ਵਿਚ ਪੜ੍ਹਦੇ ਬੱਚਿਆ ਦੀ ਗਿਣਤੀ ਲਗਭਗ 37813 ਹੈ, ਦੇ ਮਾਪੇ ਜੇਕਰ ਚਾਹੁਣ ਤਾਂ ਇਨ੍ਹਾਂ ਬੱਚਿਆ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਸਕਦੇ ਹਨ। ਮੰਤਰੀ ਨੇ ਅੱਗੇ ਦਸਿਆ ਕਿ ਅਜਿਹੇ ਕੁਝ ਪ੍ਰਾਈਵੇਟ ਸਕੂਲ 31-3-13 ਨੂੰ ਬੰਦ ਹੋ ਚੁਕੇ ਹਨ ਅਤੇ ਬਾਕੀ ਰਹਿੰਦੇ ਸਕੂਲਾਂ ਨੂੰ ਇਕ ਮਹੀਨੇ ਦਾ ਨੋਟਿਸ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਸਿਖਿਆ ਦੇ ਅਧਿਕਾਰ ਕਾਨੂੰਨ, 2009 ਅਧੀਨ ਅਜਿਹੇ ਨਿਜੀ ਸਕੂਲਾਂ ਨੂੰ ਪਹਿਲੀ ਵਾਰ ਇਕ ਲੱਖ ਜੁਰਮਾਨਾ ਸ਼ੁਰੂ ਵਿਚ ਅਤੇ ਫਿਰ ਵੀ ਸਕੂਲ ਬੰਦ ਨਾ ਕਰਨ ਦੀ ਸੂਰਤ ਵਿਚ 10000 ਰੁਪਏ ਪ੍ਰਤੀ ਦਿਨ ਜੁਰਮਾਨਾ ਹੋਵੇਗਾ।। ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਵਲੋਂ ਮਾਨਤਾ ਲੈਣ ਲਈ 9301 ਨਿਜੀ ਸਕੂਲਾਂ ਵਿਚੋਂ 1935 ਸਕੂਲਾਂ ਨੇ ਹੀ ਘੋਸ਼ਣਾ ਪੱਤਰ ਭਰੇ ਸੀ ਅਤੇ 7300 ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਲੈਣ ਲਈ ਇਕ ਸਾਲ ਦੀ ਮਿਆਦ ਵਧਾ ਦਿੱਤੀ ਸੀ ਅਤੇ 1635 ਪ੍ਰਾਈਵੇਟ ਸਕੂਲ ਮਾਨਤਾ ਪ੍ਰਾਪਤ ਕਰਨ ਵਿਚ ਅਸਮਰਥ ਰਹੇ ਅਤੇ 1162 ਪ੍ਰਾਈਵੇਟ ਸਕੂਲਾਂ ਨੇ ਮਾਨਤਾ ਪ੍ਰਾਪਤ ਕਰ ਲਈ ਸੀ ਲੇਕਿਨ 473 ਸਕੂਲ ਮਾਨਤਾ ਪ੍ਰਾਪਤ ਕਰਨ ਤੋਂ ਅਸਮਰਥ ਰਹੇ। ਸਿਖਿਆ ਮੰਤਰੀ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ. ਕਾਹਨ ਸਿੰਘ ਪਨੂੰ ਨੂੰ ਕਿਹਾ ਹੈ ਕਿ ਉਹ ਰਾਜ ਦੇ ਸਮੂਹ ਜਿਲਾ ਸਿਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਨ ਤਾਂ ਜੋ 473 ਨਿਜੀ ਸਕੂਲ ਜੋ ਸਿਖਿਆ ਦੇ ਅਧਿਕਾਰ ਐਕਟ ਦੀਆਂ ਸ਼ਰਤਾਂ ਪੂਰੀਆਂ ਨਹੀ ਕਰਦੇ ਅਤੇ ਉਨ੍ਹਾਂ ਸਕੂਲਾਂ ਵਿਚ ਪੜ੍ਹਦੇ ਬੱਚਿਆ ਦੀ ਪੜ੍ਹਾਈ ਜਾਰੀ ਰੱਖਣ ਲਈ ਬੱਚਿਆ ਦੇ ਮਾਪਿਆ ਦੀ ਸਲਾਹ ਨਾਲ ਨੇੜ੍ਹਲੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ। ਮੰਤਰੀ ਨੇ ਅੱਗੇ ਦਸਿਆ ਕਿ ਭਵਿਖ ਵਿਚ ਕਿਸੇ ਵੀ ਸੰਸਥਾ ਵਲੋਂ ਨਿਜੀ ਸਕੂਲ ਖੋਲਣਾ ਹੋਵੇ ਤਾਂ ਉਨ੍ਹਾਂ ਨੂੰ ਸਿੱਖਿਆ ਅਧਿਕਾਰ ਐਕਟ ਤਹਿਤ ਸਿੱਖਿਆ ਵਿਭਾਗ ਵਲੋਂ ਮਾਨਤਾ ਪ੍ਰਾਪਤ ਕਰਨੀ ਲਾਜ਼ਮੀ ਹੋਵੇਗੀ।


ਲੁਧਿਆਣਾ ਵਿੱਚ ਔਰਤ ਨੂੰ ਕੁੱਟਣ ਦਾ ਸਰਕਾਰ ਵਲੋਂ ਗੰਭੀਰ ਨੋਟਿਸ

 http://sameydiawaaz.com/Archive%20News/%5B2013%5D/04/18.04.2013%20-%2003.jpg

ਪੀੜਤ ਔਰਤ

ਲੁਧਿਆਣਾ 17 ਅਪਰੈਲ (ਮੋਹਿਤ ਖੰਨਾ/ਸਤਿਬੀਰ ਸਿੰਘ) :- ਕੁਝ ਬੰਦਿਆਂ ਵਲੋਂ ਇਕ ਔਰਤ ਨੂੰ ਕੁੱਟਦਿਆਂ ਦੀਆਂ ਤਸਵੀਰਾਂ ਨਿਊਜ਼ ਚੈਨਲਾਂ ’ਤੇ ਦਿਖਾਏ ਜਾਣ ਤੋਂ ਇਕ ਦਿਨ ਬਾਅਦ ਅੱਜ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਸਬੰਧ ਵਿਚ ਤਿੰਨ ਪੁਲੀਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਪੁਲੀਸ ਕਮਿਸ਼ਨਰ ਈਸ਼ਵਰ ਸਿੰਘ ਦੇ ਹੁਕਮਾਂ ’ਤੇ ਡਾਬਾ ਪੁਲੀਸ ਸਟੇਸ਼ਨ ਦੇ ਐਸ. ਐਚ. ਓ. ਜਤਿੰਦਰਜੀਤ ਸਿੰਘ, ਏ. ਐਸ. ਆਈ. ਜਸਵੰਤ ਸਿੰਘ ਅਤੇ ਹੈੱਡ ਕਾਂਸਟੇਬਲ ਅਵਿਨਾਸ਼ ਨੂੰ ਮੁਅੱਤਲ ਕਰਕੇ ਪੁਲੀਸ ਲਾਈਨਜ਼ ਭੇਜ ਦਿੱਤਾ ਗਿਆ ।

ਪੁਲੀਸ ਕਮਿਸ਼ਨਰ ਈਸ਼ਵਰ ਸਿੰਘ ਨੇ ਦੱਸਿਆ, ‘‘ਇਨ੍ਹਾਂ ਤਿੰਨਾਂ ਨੂੰ ਡਿਊਟੀ ’ਚ ਕੁਤਾਹੀ ਕਰਨ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ । ਮਾਮਲੇ ਦੀ ਜਾਂਚ ਲਈ ਅਸੀਂ ਏ. ਡੀ. ਸੀ. ਪੀ. ਨੀਲਾਂਬਰੀ ਜਗਦਲੇ ਅਤੇ ਏ. ਸੀ. ਪੀ. (ਪੱਛਮੀ) ਗੁਰਪ੍ਰੀਤ ਕੌਰ ਪੁਰੇਵਾਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਹੈ । ਪਹਿਲੀ ਨਜ਼ਰੇ ਇਹ ਕੇਸ ਦਰਜ ਕਰਨ ’ਚ ਦੇਰੀ ਦਾ ਕੇਸ ਦਿਸਦਾ ਹੈ । ਔਰਤਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਅਹਿਮ ਹੈ ਅਤੇ ਜੇ ਔਰਤ ਦੀ ਸ਼ਿਕਾਇਤ ਦਰਜ ਕਰਨ ’ਚ ਕੋਈ ਦੇਰੀ ਹੋਈ ਸੀ ਤਾਂ ਪਲੀਸ ਕਰਮੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।’’ ਉਨ੍ਹਾਂ ਇਸ ਗੱਲ ਦਾ ਖੰਡਨ ਕੀਤਾ ਕਿ ਪੁਲੀਸ ਅਫਸਰਾਂ ਸਣੇ ਸਿਆਸੀ ਦਬਾਅ ਹੋਣ ਕਾਰਨ ਕੇਸ ਦਰਜ ਕਰਨ ਵਿਚ ਕੋਈ ਦੇਰੀ ਹੋਈ ਸੀ । ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਔਰਤ ’ਤੇ ਕੀਤੇ ਗਏ ਹਮਲ ਦੇ ਕਾਰਨ ਦੀ ਜਾਂਚ ਕਰੇਗੀ । ਇਸੇ ਦੌਰਾਨ ਮਨੋਜ ਕੁਮਾਰ, ਕਾਲੂ ਅਤੇ ਰਾਹੁਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਚੌਥਾ ਮੁਲਜ਼ਮ ਅਸ਼ੋਕ ਕੁਮਾਰ ਅਤੇ ਉਸ ਦੇ ਸਾਥੀ ਉੱਤਰ ਪ੍ਰਦੇਸ਼ ਵਿਚ ਕਿਤੇ ਛੁਏ ਹੋਏ ਹਨ । ਇਨ੍ਹਾਂ ਖ਼ਿਲਾਫ਼ ਐਸ. ਸੀ. / ਐਸ. ਟੀ. ਕਮਿਸ਼ਨ ਦੀ ਧਾਰਾ 452, 323, 382 ਅਤੇ ਆਈ. ਟੀ. ਐਕਟ ਦੀ ਧਾਰਾ 68 ਤਹਿਤ ਕੇਸ ਦਰਜ ਕੀਤਾ ਗਿਆ ਹੈ । ਇੱਥੇ ਢੰਡਾਰੀ ਰੋਡ ’ਤੇ ਪੈਂਦੇ ਪ੍ਰੇਮ ਨਗਰ ਦੀ ਵਸਨੀਕ ਰੀਟਾ (32) ਨੂੰ 3 ਅਪਰੈਲ ਨੂੰ ਚਾਰ - ਪੰਜ ਜਣਿਆਂ ਨੇ ਪੈਸੇ ਦੇ ਲੈਣ - ਦੇਣ ਦੇ ਵਿਵਾਦ ਤੋਂ ਸ਼ਰੇਆਮ ਰਾਡਾਂ ਅਤੇ ਸੋਟੀਆਂ ਨਾਲ ਕੁੱਟਿਆ ਸੀ । ਦੂਜੇ ਪਾਸੇ ਪ੍ਰੇਮ ਨਗਰ ਦੇ 100 ਦੇ ਕਰੀਬ ਵਸਨੀਕਾਂ ਨੇ ਏ. ਡੀ. ਸੀ. ਪੀ. - 2 ਭੁਪਿੰਦਰ ਸਿੰਘ ਦੇ ਦਫ਼ਤਰ ਸਾਹਮਣੇ ਧਰਨਾ ਦੇ ਕੇ ਪੁਲੀਸ ਉਪਰ ਮੀਡੀਆ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਇਆ । ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ 3 ਅਪਰੈਲ ਨੂੰ ਸਥਾਨਕ ਪ੍ਰੇਮ ਨਗਰ ਵਿਖੇ ਇੱਕ ਦਲਿਤ ਔਰਤ ਨਾਲ ਕੁਝ ਵਿਅਕਤੀਆਂ ਵਲੋਂ ਕੁੱਟ - ਮਾਰ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਇੱਥੇ ਸਰਕਟ ਹਾਊਸ ਵਿਖੇ ਪੁਲੀਸ ਕਮਿਸ਼ਨਰ ਈਸ਼ਵਰ ਸਿੰਘ ਅਤੇ ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਨਾਲ ਮੀਟਿੰਗ ਕਰਕੇ ਇਸ ਘਟਨਾ ਦੀ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਲਈ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕਰਨ ਲਈ ਕਿਹਾ । ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਐਸ. ਸੀ. ਐਸ. ਟੀ. ਐਕਟ ਮੁਤਾਬਕ ਪੀੜਤ ਔਰਤ ਨੂੰ ਬਣਦੀ  ਸਹਾਇਤਾ ਦਿਵਾਈ ਜਾਵੇ ਅਤੇ ਪੁਲੀਸ ਕਮਿਸ਼ਨਰ ਨੂੰ ਕਿਹਾ ਕਿ ਪੀੜਤ ਔਰਤ ਦੇ ਪਰਿਵਾਰ ਨੂੰ ਲੋੜੀਂਦੀ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ ।  ਸ੍ਰੀ ਬਾਘਾ ਨੇ ਖੰਨਾ ਸਬ - ਡਵੀਜ਼ਨ ਦੇ ਪਿੰਡ ਕੋਟ ਪਨੈਚ ਵਿਖੇ ਇਕ ਗਰੀਬ ਪਰਿਵਾਰ ਦੀ ਹੋਈ ਕੁੱਟਮਾਰ ਦਾ ਵੀ ਗੰਭੀਰ ਨੋਟਿਸ ਲਿਆ ਅਤੇ ਪੁਲੀਸ ਅਧਿਕਾਰੀਆਂ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ।


ਸੰਜੇ ਦੱਤ ਨੂੰ ਮਿਲੀ ਹੋਰ ਚਾਰ ਹਫਤਿਆਂ ਦੀ ਰਾਹਤ

http://sameydiawaaz.com/Archive%20News/%5B2013%5D/04/18.04.2013%20-%2009.jpg

ਨਵੀਂ ਦਿੱਲੀ, 17 ਅਪਰੈਲ :- ਸੁਪਰੀਮ ਕੋਰਟ ਨੇ ‘ਮਾਨਵਤਾ’ ਦੇ ਆਧਾਰ ਉਪਰ ਅਦਾਕਾਰ ਸੰਜੇ ਦੱਤ ਨੂੰ ਆਤਮ - ਸਮਰਪਣ ਕਰਨ ਲਈ ਹੋਰ ਚਾਰ ਹਫਤਿਆਂ ਦੀ ਮੋਹਲਤ ਦੇ ਦਿੱਤੀ ਹੈ । ਇਹ ਇਸ ਅਦਾਕਾਰ ਲਈ ਮਾਮੂਲੀ ਰਾਹਤ ਹੈ ਕਿਉਂਕਿ ਇਸ ਮਗਰੋਂ ਉਸ ਨੂੰ ਹੋਰ ਮੋਹਲਤ ਨਹੀਂ ਦਿੱਤੀ ਜਾਵੇਗੀ । ਭਲਕੇ ਉਸ ਦੀ ਆਤਮ - ਸਮਰਪਣ ਕਰਨ ਦੀ ਸਮਾਂ ਸੀਮਾ ਮੁੱਕ ਰਹੀ ਸੀ । ਸੰਜੇ ਦੱਤ ਨੂੰ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿਚ ਸਰਵਉੱਚ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ । ਇਸ ਵਿਚੋਂ ਡੇਢ ਸਾਲ ਉਹ ਜੇਲ੍ਹ ਕੱਟ ਚੁੱਕਿਆ ਹੈ ਤੇ ਬਾਕੀ ਸਾਢੇ ਤਿੰਨ ਸਾਲ ਕੱਟਣੇ ਬਾਕੀ ਹਨ । 53 ਸਾਲਾ ਇਸ ਅਦਾਕਾਰ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਸ ਦੀਆਂ ਫਿਲਮਾਂ ਅਧੂਰੀਆਂ ਪਈਆਂ ਹਨ, ਜੇ ਉਹ ਹੁਣ ਜੇਲ੍ਹ ਚਲਾ ਗਿਆ ਤਾਂ ਨਿਰਮਾਤਾਵਾਂ ਦਾ 278 ਕਰੋੜ ਰੁਪਏ ਦਾ ਨੁਕਸਾਨ ਹੋ ਜਾਵੇਗਾ । ਇਸ ਲਈ ਉਸ ਨੂੰ ਆਤਮ-ਸਮਰਪਣ ਕਰਨ ਲਈ ਛੇ ਮਹੀਨਿਆਂ ਦੀ ਮੋਹਲਤ ਦਿੱਤੀ ਜਾਵੇ ।

ਸਰਵਉੱਚ ਅਦਾਲਤ ਨੇ ‘ਮਾਨਵਤਾ’ ਦੇ ਆਧਾਰ ਉਪਰ ਉਸ ਦੀ ਅਪੀਲ ਨੂੰ ਮਨਜ਼ੂਰ ਕਰਦਿਆਂ ਉਸ ਦੀ ਆਤਮ - ਸਮਰਪਣ ਦੀ ਤਰੀਕ, ਜੋ ਭਲਕੇ ਮੁੱਕ ਰਹੀ ਸੀ, ਨੂੰ ਹੋਰ ਚਾਰ ਹਫਤਿਆਂ ਤਕ ਵਧਾ ਦਿੱਤਾ ਤੇ ਨਾਲ ਹੀ ਸਾਫ ਕੀਤਾ ਕਿ ਉਸ ਦੀ ਇਹ ਮਿਆਦ ਹੋਰ ਨਹੀਂ ਵਧਾਈ ਜਾਵੇਗੀ । ਜਸਟਿਸ ਪੀ. ਸਤਸਿਵਮ ਤੇ ਜਸਟਿਸ ਬੀ. ਐਸ. ਚੌਹਾਨ ਦੇ ਬੈਂਚ ਨੇ ਕਿਹਾ, ‘‘ਹਾਲਾਤ ਦੇ ਮੱਦੇਨਜ਼ਰ ਜੋ ਦਲੀਲਾਂ ਅਪੀਲ ਵਿਚ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਦੇਖਦਿਆਂ ਦੋਸ਼ੀ ਨੂੰ ਛੇ ਮਹੀਨਿਆਂ ਦੀ ਮੋਹਲਤ ਦੇਣੀ ਕਿਧਰੋਂ ਵੀ ਵਾਜਬ ਨਹੀਂ ਲੱਗਦੀ, ਪਰ ਅਸੀਂ ਭਲਕ ਤੋਂ ਉਸ ਨੂੰ ਚਾਰ ਹੋਰ ਹਫਤਿਆਂ ਦਾ ਸਮਾਂ ਦਿੰਦੇ ਹਾਂ । ਨਾਲ ਹੀ ਅਸੀਂ ਸਪਸ਼ਟ ਕਰਦੇ ਹਾਂ ਕਿ ਇਸ ਮਗਰੋਂ ਦੋਸ਼ੀ ਨੂੰ ਹੋਰ ਮੋਹਲਤ ਨਹੀਂ ਦਿੱਤੀ ਜਾਵੇਗੀ । ਬੈਂਚ ਦੀ ਇਸ ਹਦਾਇਤ ’ਤੇ ਅਦਾਕਾਰ ਦੇ ਵਕੀਲ ਹਰੀਸ਼ ਸਾਲਵੇ ਨੇ ਸਹਿਮਤੀ ਪ੍ਰਗਟਾ ਦਿੱਤੀ ਕਿ ਉਨ੍ਹਾਂ ਦਾ ਮੁਵੱਕਿਲ ਇਸ ਮਗਰੋਂ ਹੋਰ ਮੋਹਲਤ ਦੀ ਮੰਗ ਨਹੀਂ ਕਰੇਗਾ । ਅਦਾਕਾਰ ਸੰਜੇ ਦੱਤ ਨੂੰ ਸੁਪਰੀਮ ਕੋਰਟ ਵਲੋਂ ਆਤਮ - ਸਮਰਪਣ ਕਰਨ ਲਈ ਚਾਰ ਹਫਤਿਆਂ ਦੀ ਹੋਰ ਮੋਹਲਤ ਦੇਣ ਤੋਂ ਫਿਲਮ ਨਿਰਮਾਤਾ ਖੁਸ਼ ਤਾਂ ਹਨ ਪਰ ਉਨ੍ਹਾਂ ਨੂੰ ਲਗਦਾ ਹੈ ਕਿ ਫਿਲਮਾਂ ਪੂਰੀਆਂ ਕਰਨ ਲਈ ਇਸ ਅਦਾਕਾਰ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਹੈ । ਸੰਜੇ ਦੱਤ ਨੇ ਆਪਣੀਆਂ 7 ਫਿਲਮਾਂ ਪੂਰੀਆਂ ਕਰਨ ਲਈ ਸੁਪਰੀਮ ਕੋਰਟ ਤੋਂ ਆਤਮ - ਸਮਰਪਣ ਕਰਨ ਲਈ ਛੇ ਮਹੀਨਿਆਂ ਦੀ ਮੋਹਲਤ ਦੇਣ ਦੀ ਮੰਗ ਕੀਤੀ ਸੀ, ਉਹ ਨਿਰਮਾਤਾ ਰਾਜੂ ਹੀਰਾਨੀ ਦੀ ਪੀ ਕੇ, ਜ਼ੰਜੀਰ ਤੇ ਹੋਰ ਕਈ ਫਿਲਮਾਂ ਵਿੱਚ ਕੰਮ ਕਰ ਰਿਹਾ ਹੈ । ਉਹ ਟੀ. ਪੀ. ਅਗਰਵਾਲ ਦੀ ‘ਪੁਲੀਸਗਿਰੀ’ ਨਾਮਕ ਫਿਲਮ ਵਿੱਚ ਵੀ ਹੈ । ਇਸ ਦਾ ਕੰਮ ਲਗਪਗ ਇਕ ਹਫਤੇ ਵਿੱਚ ਮੁੱਕ ਜਾਵੇਗਾ ।


ਮਾਰਗਰੇਟ ਥੈਚਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

http://sameydiawaaz.com/Archive%20News/%5B2013%5D/04/18.04.2013%20-%2008.jpg  http://sameydiawaaz.com/Archive%20News/%5B2013%5D/04/18.04.2013%20-%2007.jpg

ਲੰਡਨ 17 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) :- ਬਰਤਾਨੀਆ ਦੀ ਸਾਬਕਾ ਅਤੇ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਵਿਚ ਦੁਨੀਆ ਭਰ ਦੇ 170 ਦੇਸ਼ਾਂ ਦੇ 2000 ਤੋਂ ਵੀ ਵੱਧ ਪ੍ਰਤੀਨਿਧ ਸ਼ਾਮਿਲ ਹੋਏ | ਇਸ ਮੌਕੇ 4000 ਪੁਲਿਸ ਅਧਿਕਾਰੀ ਅਤੇ 700 ਹਥਿਆਰਬੰਦ ਫੌਜੀ ਅਧਿਕਾਰੀ ਤਾਇਨਾਤ ਕੀਤੇ ਹੋਏ ਸਨ | ਅੱਜ ਸਵੇਰੇ 10 ਵਜੇ ਥੈਚਰ ਦੀ ਅੰਤਿਮ ਯਾਤਰਾ ਸ਼ੁਰੂ ਕੀਤੀ ਗਈ ਜੋ 11 ਵਜੇ ਦੇ ਕਰੀਬ ਸੇਂਟ ਪੌਲ ਚਰਚ ਵਿਖੇ ਪਹੁੰਚੀ | 10 ਡਾਊਨਿੰਗ ਸਟਰੀਟ, ਪਾਰਲੀਮੈਂਟ ਹਾਊਸ ਦੇ ਅੱਗੋਂ ਲੰਘਦੇ ਹੋਏ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਯਾਤਰਾ ਮਾਰਗ 'ਤੇ ਖੜੇ੍ਹ ਹੋ ਕੇ ਇਸ ਨੂੰ ਤੱਕਿਆ | ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਕਿ ਲੇਡੀ ਥੈਚਰ ਨੂੰ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਥੈਚਰ ਦੇ ਬੇਟੇ ਮਾਰਕ, ਬੇਟੀ ਕਾਰੌਲ ਅਤੇ ਉਨ੍ਹਾਂ ਦਾ ਪਰਿਵਾਰ ਵੀ ਹਾਜ਼ਰ ਸੀ | ਮਹਾਰਾਣੀ ਐਲਿਜ਼ਾਬੈੱਥ ਅਤੇ ਡਿਊਕ ਆਫ ਈਡਨਬਰਗ ਨੂੰ ਲਾਰਡ ਮੇਅਰ ਲੰਡਨ ਨੇ ਕਾਲੇ ਰੰਗ ਦੀ ਵਿਸ਼ੇਸ਼ ਤਲਵਾਰ ਨਾਲ ਸਨਮਾਨ ਦਿੰਦੇ ਹੋਏ ਚਰਚ ਸੇਂਟ ਪੌਲ ਵਿਖੇ ਪ੍ਰਵੇਸ਼ ਕਰਵਾਇਆ ਅਤੇ ਇਹ ਤਲਵਾਰ ਬੀਤੇ 60 ਸਾਲਾਂ ਵਿਚ ਦੂਜੀ ਵਾਰ ਵਰਤੀ ਗਈ | ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਜੌਹਨ ਮੇਜਰ, ਗੋਰਡਨ ਬਰਾਊਨ, ਵਿਰੋਧੀ ਧਿਰ ਦੇ ਨੇਤਾ ਏਡ ਮਿਲੀਬੈਂਡ, ਮੌਜੂਦਾ ਅਤੇ ਸਾਬਕਾ ਮੰਤਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਹਾਰਪਰ, ਅਮਰੀਕਾ ਦੇ ਸਟੇਟ ਸੈਕਟਰੀ ਹੈਨਰੀ ਕਿਸਇੰਗਰ ਆਦਿ ਸਮੇਤ 170 ਦੇਸ਼ਾਂ ਦੇ 2300 ਮਹਿਮਾਨ ਸ਼ਾਮਿਲ ਹੋਏ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz