ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

14 ਅਪ੍ਰੈਲ 2013

ਭਾਈ ਭੁੱਲਰ ਦੀ ਫਾਂਸੀ ਖਿਲਾਫ ਫਰੈਂਕਫੋਰਟ ਵਿਖੇ ਹੋਣ ਵਾਲਾ ਮੁਜਾਹਰਾ ਹੁਣ ਬੁੱਧਵਾਰ ਨੂੰ ਹੋਵੇਗਾ

 http://sameydiawaaz.com/Archive%20News/%5B2013%5D/04/14.04.2013%20-%2009.jpg

ਜਰਮਨੀ 14 ਅਪ੍ਰੈਲ (ਸਰਦੂਲ ਸਿੰਘ ਸੇਖੋਂ) :- ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੋ ਭਾਰਤੀ ਸੁਪਰੀਮ ਕੋਰਟ ਵਲੋ ਫਾਂਸੀ ਦੀ ਸਜਾ ਨੂੰ ਬਰਕਰਾਰ ਰੱਖਦੇ ਹੋਏ ਸਾਰੀ ਸਿੱਖ ਕੌਮ ਦੇ ਹਿਰਦੇ ਵਲੂੰਧਰਕੇ ਰੱਖ ਦਿੱਤੇ ਹਨ । ਜਰਮਨੀ ਦੀਆ ਸਿੱਖ ਜਥੇਬੰਦੀਆ ਵਲੋ ਸਮੂਹ ਗੁਰਦੁਆਰਾਂ ਸਾਹਿਬਾ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਤਾ ਦੇ ਸਹਿਯੋਗ ਨਾਲ ਭਾਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ । ਸੰਗਤਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਜੋ ਮੁਜਾਹਰਾ ਸੋਮਵਾਰ ਨੂੰ ਉਲੀਕਿਆ ਗਿਆ ਸੀ ਪਰ ਬਹੁਤ ਸਾਰੀਆ ਸੰਗਤਾ ਦੇ ਜੋਰ ਦੇਣ ਕਾਰਨ ਕਿਉਕਿ ਸੰਗਤਾ ਦੇ ਦੂਰ ਦੁਰਾਡੇ ਤੋ ਆਉਣ ਵਾਸਤੇ ਅਤੇ ਗੁਰਦੁਆਰਾ ਸਾਹਿਬਾ ਦੇ ਪ੍ਰਬੰਧਕਾਂ ਵੱਲੋ ਟਰਾਸਪੋਰਟ ਦਾ ਇਤਜਾਮ ਕਰਨ ਵਾਸਤੇ ਕੁਝ ਸਮਾ ਚਾਹੀਦਾ ਹੈ । ਸੋ ਸਾਰਿਆ ਪੰਥਕ ਆਗੂਆ ਨੇ ਸਾਝੇਂ ਤੌਰ ਤੇ ਫੈਸਲਾ ਲਿਆ ਹੈ ਕਿ ਸੋਮਵਾਰ ਦਾ ਜੋ ਮੁਜਾਹਰਾ ਉਲੀਕੀਆਂ ਸੀ ਉਸ ਨੂੰ ਕੈਸਲ ਕਰ ਕਿ ਬੁੱਧਵਾਰ 17 ਅਪ੍ਰੈਲ ਦੋ ਵਜੇ ਤੋ ਲੈ ਕਿ ਚਾਰ ਵਜੇ ਤੱਕ ਫਰੰਕਫੋਰਟ ਵਿਖੇ ਭਾਰਤੀ ਕੋਸਲੇਂਟ ਸਾਹਮਣੇ ਸਮੇ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਦੀ ਹੈ । ਹੋਰ ਜਾਣਕਾਰੀ ਲਈ ਦਲ ਖਾਲਸਾ ਜਰਮਨੀ ਦੇ ਮੁੱਖੀ ਭਾਈ ਸੁਰਿੰਦਰ ਸਿੰਘ ਸੇਖੋਂ, ਸਿੱਖ ਫੇਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਅਤੇ ਭਾਈ ਜਤਿੰਦਰਵੀਰ ਸਿੰਘ ਨਾਲ ਫੋਨ ਨੰਬਰ 0177 6692 884 ਤੇ ਰਾਬਤਾ ਕੀਤਾ ਜਾ ਸਕਦਾ ਹੈ ।


ਵਿਸਾਖੀ ਕਾਨਫਰੰਸਾਂ ਵਿੱਚ ਭੁੱਲਰ ਬਾਰੇ ਖ਼ਾਮੋਸ਼ੀ

ਅਕਾਲੀ ਦਲ ਤੇ ਕਾਂਗਰਸ ਨੇ ਫਾਂਸੀ ਦੇ ਫ਼ੈਸਲੇ ਦਾ ਜ਼ਿਕਰ ਤੱਕ ਨਾ ਕੀਤਾ

 http://sameydiawaaz.com/Archive%20News/%5B2013%5D/04/14.04.2013%20-%2002.jpg

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਨਿਚਰਵਾਰ ਨੂੰ ਵਿਸਾਖੀ ਮੌਕੇ ਸੰਗਤ ਦਾ ਹੜ੍ਹ (ਫੋਟੋ: ਪਵਨ ਸ਼ਰਮਾ)

 http://sameydiawaaz.com/Archive%20News/%5B2013%5D/04/14.04.2013%20-%2003.jpg

ਅਕਾਲੀ ਦਲ ਦੀ ਕਾਨਫਰੰਸ ਦੌਰਾਨ ਸਟੇਜ 'ਤੇ ਬੈਠੇ ਪ੍ਰਕਾਸ਼ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ ਤੇ ਸੁਖਬੀਰ ਸਿੰਘ ਬਾਦਲ

 http://sameydiawaaz.com/Archive%20News/%5B2013%5D/04/14.04.2013%20-%2004.jpg

ਕਾਂਗਰਸ ਦੀ ਕਾਨਫਰੰਸ ਦੌਰਾਨ ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ ਤੇ ਜੀਤ ਮਹਿੰਦਰ ਸਿੰਘ (ਫੋਟੋਆਂ: ਪਵਨ ਸ਼ਰਮਾ)

ਤਲਵੰਡੀ ਸਾਬੋ, 13 ਅਪਰੈਲ (ਜਗਜੀਤ ਸਿੰਘ ਸਿੱਧੂ) :- ਖਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੱਗੇ ਵਿਸਾਖੀ ਮੇਲੇ ਦੌਰਾਨ ਅੱਜ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਲੱਖਾਂ ਸ਼ਰਧਾਲੂਆਂ ਨੇ ਜਿੱਥੇ ਪਵਿੱਤਰ ਸਰੋਵਰਾਂ ‘ਚ ਇਸ਼ਨਾਨ ਕੀਤਾ ਅਤੇ ਤਖ਼ਤ ਸਾਹਿਬ ਸਮੇਤ ਇੱਥੋਂ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰ ਕੀਤੇ ਉੱਥੇ ਸਿਆਸੀ ਪਾਰਟੀਆਂ ਨੇ ਆਪਣੀਆਂ ਕਾਨਫਰੰਸਾਂ ਕਰ ਕੇ ਇਕ-ਦੂਜੀ ਉਪਰ ਤਵੇ ਲਾਏ ਅਤੇ ਆਪੋ-ਆਪਣੀ ਸਰਦਾਰੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ।

ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬ)-ਭਾਜਪਾ ਗੱਠਜੋੜ ਵੱਲੋਂ ਬਾਬਾ ਡੱਲ ਸਿੰਘ ਦੀਵਾਨ ਹਾਲ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਵਿਚ ਬੁਲਾਰਿਆਂ ਨੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਮੁੱਖ ਤੌਰ ‘ਤੇ ਨਿਸ਼ਾਨਾ ਬਣਾਇਆ ਅਤੇ ਪੰਜਾਬ ਦੀ ਅਕਾਲੀ ਸਰਕਾਰ ਦਾ ਗੁਣਗਾਨ ਕੀਤਾ। ਉਂਜ, ਅਕਾਲੀ ਦਲ ਦੀ ਕਾਨਫਰੰਸ ਅਤੇ ਨਾਲ ਹੀ ਕਾਂਗਰਸ ਦੀ ਕਾਨਫਰੰਸ ਦਾ ਅਹਿਮ ਪਹਿਲੂ ਇਹ ਰਿਹਾ ਕਿ ਦੋਵਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਬਰਕਰਾਰ ਰੱਖਣ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਰਾਜਸੀ ਮੁੱਦੇ ਵਜੋਂ ਰਿੜਕਣ ਤੋਂ ਗੁਰੇਜ਼ ਕੀਤਾ।

ਹੁਕਮਰਾਨ ਧਿਰ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਘੱਟ ਗਿਣਤੀ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਵਿਚ ਅੱਸੀ ਫੀਸਦੀ ਕੁਰਬਾਨੀਆਂ ਕੀਤੀਆਂ ਅਤੇ ਦੇਸ਼ ਦੇ ਅੰਨ ਭੰਡਾਰ ਦੀ ਕਮੀ ਪੂਰੀ ਕੀਤੀ ਪਰ ਕੇਂਦਰ ਵਿਚ ਬਣੀਆਂ ਕਾਂਗਰਸੀ ਸਰਕਾਰਾਂ ਨੇ ‘ਸਾਡਾ ਕੌਡੀ ਮੁੱਲ ਨਹੀਂ ਪਾਇਆ, ਸਗੋਂ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਉੱਤੇ ਚਲਦੀ ਆਈ।”ਪੰਜਾਬ ਨੂੰ ਕਰਜ਼ਦਾਰ ਬਣਾਇਆ ਗਿਆ। ਇਸ ਸਮੇਂ ਰਾਜ ਦੀ ਕਿਸਾਨੀ ਸਿਰ 25 ਹਜ਼ਾਰ ਕਰੋੜ ਦਾ ਕਰਜ਼ਾ ਹੈ। ਰਾਜ ਦਾ ਪਾਣੀ  ਮਿੱਟੀ ਤੇ ਵਾਤਾਵਰਨ ਖਰਾਬ ਹੋ ਚੁੱਕੇ ਹਨ। ਕੇਂਦਰ ਸਰਕਾਰ ਖਾਦਾਂ, ਤੇਲ, ਬੀਜਾਂ ਅਤੇ ਹੋਰ ਖੇਤੀ ਲਾਗਤ ਵਸਤਾਂ ਦੇ ਭਾਅ ਅਸਮਾਨੀ ਚੜ੍ਹਾਅ ਰਹੀ ਹੈ ਅਤੇ ਜਿਨਸਾਂ ਦੇ ਭਾਅ ਹੇਠ ਲਿਆ ਰਹੀ ਹੈ। ਇਸ ਨਾਲ ਕਿਸਾਨੀ ਤਬਾਹੀ ਕੰਢੇ ਆ ਖੜ੍ਹੀ ਹੈ। ਜੇਕਰ ਰਾਜ ਵਿਚ ਅਕਾਲੀ-ਭਾਜਪਾ ਸਰਕਾਰ ਨਾ ਆਉਂਦੀ ਤਾਂ ਪੰਜਾਬ ਨੇ ਉਜੜ ਹੀ ਜਾਣਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਦੇਸ਼  ਵਾਸੀਆਂ ਨੂੰ ਭ੍ਰਿਸ਼ਟਾਚਾਰ, ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਹੀ ਦਿੱਤੀ ਹੈ। ਉਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਦਾ ਨਾਂ ਲੈਣ ਵਾਲਿਆਂ ਨੂੰ ਦਮੇ ਦੀ ਬਿਮਾਰੀ ਹੋ ਜਾਂਦੀ ਹੈ। ਉਨ੍ਹਾਂ ਨੂੰ ਇਸੇ ਕਾਰਨ ਗਲੇ ਦੀ ਤਕਲੀਫ ਹੋ ਗਈ ਸੀ ਅਤੇ ਇਸ ਤਕਲੀਫ ਤੋਂ ਬਚਣ ਲਈ ਉਹ ਹੁਣ ਕਾਂਗਰਸ ਦਾ ਨਾਂ ਘੱਟ ਲੈਂਦੇ ਹਨ। ਉਨ੍ਹਾਂ ਨੇ ਆਪਣੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਚੰਗਾ ਗੁਣਗਾਨ ਕੀਤਾ।ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਹੈ। ਗੱਲ ਚਾਹੇ ਦਰਿਆਈ ਪਾਣੀਆਂ ਦੀ, ਵੱਧ ਅਧਿਕਾਰਾਂ ਦੀ ਜਾਂ ਵਿਸ਼ੇਸ਼ ਪੈਕੇਜਾਂ ਦੀ ਹੋਵੇ,  ਪੰਜਾਬ ਨਾਲ ਸਦਾ ਵਿਤਕਰਾ ਹੀ ਹੋਇਆ। ਪੰਜਾਬ ਦਾ ਵਿਕਾਸ ਹਮੇਸ਼ਾ ਹੀ ਅਕਾਲੀ ਸਰਕਾਰ ਸਮੇਂ ਹੋਇਆ ਹੈ। ਅਕਾਲੀ-ਭਾਜਪਾ ਗੱਠਜੋੜ ਨੇ ਆਮ ਆਦਮੀ ਦੀ ਬਾਂਹ ਫੜੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਵੀਆਂ ਸਕੀਮਾਂ ਤਹਿਤ ਜਿੱਥੇ ਸਾਰੇ ਸਰਕਾਰੀ ਹਸਪਤਾਲਾਂ ‘ਚ ਗਰੀਬਾਂ ਦਾ ਮੁਫਤ ਇਲਾਜ ਹੋਵੇਗਾ, ਉੱਥੇ ਹਰ ਪਰਿਵਾਰ ਲਈ ਇਕ ਹਜ਼ਾਰ ਰੁਪਏ ਭਰ ਕੇ ਕਾਰਡ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਦਾ ਡੇਢ ਲੱਖ ਰੁਪਏ ਦਾ ਇਲਾਜ ਕਿਸੇ ਵੀ ਹਸਪਤਾਲ ਵਿਚ ਮੁਫਤ ਹੋਵੇਗਾ।  ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਰਾਜ ਅੰਦਰ ਨਸ਼ਿਆਂ ਨੂੰ ਖਤਮ ਕਰਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਤਸਕਰਾਂ  ਨੂੰ ਘੱਟੋ-ਘੱਟ 15-15 ਸਾਲ ਦੀ ਜੇਲ੍ਹ ਹੋਵੇਗੀ।ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਲੰਮੇ ਸਮੇਂ ਦੇ ਰਾਜ ਵਿਚ ਲੋਕਾਂ ਨੂੰ ਅਨਪੜ੍ਹਤਾ, ਕਾਲਾਬਾਜ਼ਾਰੀ ਤੇ ਬੇਰੁਜ਼ਗਾਰੀ ਹੀ ਦਿੱਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਹਨ ਕਿ ਲੋਕਾਂ ਨੂੰ ਅਕਾਲੀ ਸਰਕਾਰ ਨੇ ਕੀ ਦਿੱਤਾ ਪਰ ਉਹ ਦੱਸਣ ਕਿ ਕਾਂਗਰਸ ਨੇ ਹੁਣ ਤਕ ਲੋਕਾਂ ਨੂੰ ਕੀ ਦਿੱਤਾ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਖਾਲਸਾ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਇਸ ਦਿਨ ਸੰਗਤਾਂ ਨੂੰ ਭਰੂਣ ਹੱਤਿਆ ਦੇ ਖ਼ਿਲਾਫ਼ ਪ੍ਰਣ ਲੈਣ ਲਈ ਕਿਹਾ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਦੇ  ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਮੋਹਨ ਸਿੰਘ ਬੰਗੀ ਨੇ ਚਲਾਈ।

ਕਾਂਗਰਸ ਦੀ ਕਾਨਫਰੰਸ: ਕਾਂਗਰਸ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਸਮੇਂ ਬਾਦਲਾਂ ਦਾ ਰੇਤੇ, ਬਜਰੀ, ਟਰਾਂਸਪੋਰਟ, ਟੀ.ਵੀ. ਚੈਨਲਾਂ ਅਤੇ ਸ਼ਰਾਬ ਦੇ ਕਾਰੋਬਾਰ ਉਤੇ ਮੁਕੰਮਲ ਕਬਜ਼ਾ ਹੋ ਚੁੱਕਿਆ ਹੈ ਅਤੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕ ਰਹੀ ਹੈ। ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੋ ਚੁੱਕੀ ਹੈ ਅਤੇ ਰਾਜ ਦੇ ਲੋਕ ਲਾਚਾਰ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੇ ਗੋਆ ਵਿਖੇ ਵਿਚਾਰ ਮੰਥਨ ਦੌਰਾਨ ਪੰਜਾਬ ਦੀਆਂ ਮੁਸ਼ਕਲਾਂ ਬਾਰੇ ਘੱਟ ਚਰਚਾ ਕੀਤੀ ਅਤੇ ਗੋਆ ਦੇ ਜੂਆਘਰਾਂ ਵਿਚ ਜਾ ਕੇ ਜੂਆ ਵਧੇਰੇ ਖੇਡਿਆ ਗਿਆ। ਸ੍ਰੀ ਬਾਜਵਾ ਨੇ ਕਿਹਾ ਕਿ ਆਉਂਦੀਆਂ ਪੰਚਾਇਤੀ ਚੋਣਾਂ ਦੌਰਾਨ ਅਕਾਲੀਆਂ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਹੀ ਸਹੀ ਮਾਮਲਿਆਂ ਵਿਚ ਪੰਥ ਹਿਤੈਸ਼ੀ ਹੈ। ਇਸ ਨੇ ਹਮੇਸ਼ਾ ਹੀ ਸਿੱਖ ਕੌਮ ਦਾ ਸਨਮਾਨ ਕੀਤਾ ਹੈ। ਸਿੱਖ ਭਾਈਚਾਰੇ ਨਾਲ ਸਬੰਧਤ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੈਨਾ ਮੁਖੀ ਰਾਜਾਂ ਦੇ ਰਾਜਪਾਲ ਕਾਂਗਰਸ ਨੇ ਹੀ ਬਣਾਏ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਿਧਾਂਤਹੀਣ ਹੈ। ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਬਾਦਲ ਸਰਕਾਰ ਖੁਦ ਨੂੰ ਕਿਸਾਨ ਹਿਤੈਸ਼ੀ ਕਹਿੰਦੀ ਸੀ, ਪਰ ਉਹ ਰਾਜਸਥਾਨ ਸਰਕਾਰ ਦੇ ਮੁਕਾਬਲੇ ਕਿਸਾਨਾਂ ਲਈ ਕੁਝ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਪੈਟਰਨ ‘ਤੇ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਭਾਅ ‘ਤੇ ਬੋਨਸ ਦਿੱਤਾ ਜਾਵੇ। ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਗਾਮੀ ਪੰਚਾਇਤੀ ਚੋਣਾਂ ਵਿਚ ਪਾਰਟੀ ਦਾ ਮੁੱਖ ਮਕਸਦ ਅਕਾਲੀ ਦਲ ਨੂੰ ਹਰਾਉਣਾ ਹੈ। ਕਾਨਫਰੰਸ ਨੂੰ ਅਜੀਤ ਇੰਦਰ ਸਿੰਘ ਮੋਫਰ, ਜਗਮੋਹਨ ਸਿੰਘ ਕੰਗ, ਜੀਤ ਮਹਿੰਦਰ ਸਿੰਘ ਸਿੱਧੂ, ਵਿਜੈਇੰਦਰ ਸਿੰਗਲਾ ਸੰਸਦ ਮੈਂਬਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਰਨ ਕੌਰ ਬਰਾੜ, ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼ੇਰ ਸਿੰਘ ਰਾਗੋਵਾਲ, ਗੁਰਚੇਤ ਸਿੰਘ ਭੁੱਲਰ,  ਚਿਰੰਜੀ ਲਾਲ ਗਰਗ, ਕੁਸ਼ਲਦੀਪ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭੁਲੇਰੀਆ, ਕੇ.ਕੇ. ਅਗਰਵਾਲ, ਆਗੂ ਵੱਡੀ ਗਿਣਤੀ ਤੇ ਵਰਕਰ ਸ਼ਾਮਲ ਸਨ। ਅਖੀਰ ਵਿਚ ਹਲਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਏ ਪ੍ਰਮੁੱਖ ਆਗੂਆਂ ਨੂੰ ਸਨਮਾਨ ਚਿੰਨ੍ਹ ਦਿੱਤੇ।

ਅਮਰਿੰਦਰ, ਭੱਠਲ ਗੈਰਹਾਜ਼ਰ

ਤਲਵੰਡੀ ਸਾਬੋ, 13 ਅਪਰੈਲ :- ਕਾਂਗਰਸ ਵੱਲੋਂ ਇਥੇ ਕੀਤੀ ਗਈ ਕਾਨਫਰੰਸ ਵਿਚ ਉਨ੍ਹਾਂ ਸੀਨੀਅਰ ਆਗੂਆਂ ਦੀ ਗੈਰ ਹਾਜ਼ਰੀ ਰੜਕਦੀ ਰਹੀ, ਜਿਹੜੇ ਪਹਿਲਾਂ ਹਰ ਵਿਸਾਖੀ ਕਾਨਫਰੰਸ ਵਿਚ ਹਾਜ਼ਰੀ ਲਵਾਉਂਦੇ ਹੁੰਦੇ ਸੀ। ਬੀਬੀ ਰਾਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ (ਦੋਵੇਂ ਸਾਬਕਾ ਮੁੱਖ ਮੰਤਰੀ), ਜਗਮੀਤ ਸਿੰਘ ਬਰਾੜ ਅਤੇ ਮਹਿੰਦਰ ਸਿੰਘ ਕੇ.ਪੀ. ਇਸ ਕਾਨਫਰੰਸ ਵਿਚ ਨਹੀਂ ਪੁੱਜੇ।

ਬੇਰੁਜ਼ਗਾਰ ਲਾਈਨਮੈਨਾਂ ‘ਤੇ ਸਖ਼ਤੀ

 http://sameydiawaaz.com/Archive%20News/%5B2013%5D/04/14.04.2013%20-%2006.jpg

ਤਲਵੰਡੀ ਸਾਬੋ ਵਿਚ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੈਂਬਰਾਂ ਨੂੰ ਨਾਅਰੇ ਲਾਉਣ ਤੋਂ ਰੋਕ ਰਹੀਆਂ ਪੁਲੀਸ ਮੁਲਾਜ਼ਮ (ਫੋਟੋ: ਪਵਨ)

ਤਲਵੰਡੀ ਸਾਬੋ, 13 ਅਪਰੈਲ :- ਇਥੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਨਾਅਰੇਬਾਜ਼ੀ ਕੀਤੇ ਜਾਣ ਦੀ ਸੰਭਾਵਨਾ ਦੀ ਮੱਦੇਨਜ਼ਰ ਪੁਲੀਸ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਨ੍ਹਾਂ ਪ੍ਰਬੰਧਾਂ ਦੇ ਬਾਵਜੂਦ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਅ ਸਿਆਸੀ ਭਾਸ਼ਣਾਂ ਦੌਰਾਨ ਨਾਅਰੇਬਾਜ਼ੀ ਕਰਨ ਵਿੱਚ ਕਾਮਯਾਬ ਹੋ ਗਏ। ਇਹ ਵੱਖਰੀ ਗੱਲ ਹੈ ਕਿ ਪੁਲੀਸ ਨੇ ਉਨ੍ਹਾਂ ‘ਤੇ ਸਖ਼ਤੀ ਨਾਲ ਕਾਬੂ ਪਾ ਲਿਆ। ਇਸ ਘਟਨਾ´ਮ ਦੌਰਾਨ ਜਥੇਬੰਦੀ ਦੇ ਕੁਝ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖਿੱਚ-ਧੂਹ ਵੀ ਹੋਈ।


"ਸਾਡਾ ਹੱਕ" - ਦਿਨੇਸ਼ ਸੂਦ ਦੀ ਪੰਜਾਬੀਆਂ ਨੂੰ ਅਪੀਲ


ਕੀ ਕਿਸੇ ਨੂੰ ਇਹ ਵੀਡੀਉ ਵੇਖਕੇ ਲੱਗਦਾ ਕਿ ਉਮ ਪੁਰੀ "ਸਾਡਾ ਹੱਕ" ਦੇ "ਹੱਕ" ਵਿਚ ਨਿਤਰਿਆ ?

ਖਬਰ ਪੜ੍ਹਕੇ ਸਾਨੂੰ ਸਭ ਨੂੰ ਲੱਗਦਾ ਸੀ ਪਰ ਵੀਡੀਉ ਵੇਖਕੇ ਨਹੀਂ ਲੱਗਦਾ

http://sameydiawaaz.com/Archive%20News/%5B2013%5D/04/14.04.2013%20-%2011.jpg


ਸੰਤ ਸਮਾਜ ਦਾ ਵਫ਼ਦ ਰਾਸ਼ਟਰਪਤੀ ਨੂੰ ਮਿਲੇਗਾ

ਜਲੰਧਰ 13 ਅਪੈਰਲ :- ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਮਾਮਲੇ ਬਾਰੇ ਸੰਤ ਸਮਾਜ ਦਾ ਵਫ਼ਦ ਰਾਸ਼ਟਰਪਤੀ ਨੂੰ ਮਿਲੇਗਾ। ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਖਿਆ ਹੈ ਕਿ ਪ੍ਰੋ. ਭੁੱਲਰ ਦੀ ਫਾਂਸੀ ਦੇ ਮਾਮਲੇ ਬਾਰੇ ਸੰਤ ਸਮਾਜ ਨੇ ਰਾਸ਼ਟਰਪਤੀ ਨੂੰ ਮਿਲਣ ਲਈ ਉਨ੍ਹਾਂ ਤੋਂ ਸਮਾਂ ਮੰਗਿਆ ਹੈ।  ਉਨ੍ਹਾਂ ਦੱਸਿਆ ਕਿ ਸੰਤ ਸਮਾਜ ਦੇ ਸੀਨੀਅਰ ਨੁਮਾਇੰਦੇ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਤੈਅ ਕਰਨ ਲਈ ਤੁਰੰਤ ਦਿੱਲੀ ਜਾ ਰਹੇ ਹਨ।


ਪ੍ਰੋ: ਭੁੱਲਰ ਦੇ ਪੁਰਖਿਆਂ ਦਾ ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ - ਉਬੋਕੇ

http://sameydiawaaz.com/Archive%20News/%5B2013%5D/04/14.04.2013%20-%2007.jpg

ਤਰਨ ਤਾਰਨ 13 ਅਪਰੈਲ (ਗੁਰਬਖਸ਼ਪੁਰੀ) :- ਬਿਰਧ ਟਕਸਾਲੀ ਅਕਾਲੀ ਆਗੂ ਮੇਜਰ ਸਿੰਘ ਉਬੋਕੇ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ-ਪੁਰਖਿਆਂ ਵੱਲੋਂ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਅਦਾ ਕੀਤੀ ਭੂਮਿਕਾ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੀ ਫਾਂਸੀ ਦੀ ਸਜ਼ਾ ਮੁਆਫ ਕਰਾਉਣ ਲਈ ਸਭਨਾਂ ਰਾਜਸੀ ਧਿਰਾਂ ਨੂੰ ਸਾਂਝੇ ਯਤਨ ਕਰਨ ਦੀ ਅਪੀਲ ਕੀਤੀ ਹੈ।

ਸਾਬਕਾ ਮੰਤਰੀ ਅਤੇ ਸਾਬਕਾ ਲੋਕ ਸਭਾ ਮੈਂਬਰ 86 ਸਾਲਾ ਸ੍ਰੀ ਉਬੋਕੇ ਦੇ ਦਵਿੰਦਰਪਾਲ ਸਿੰਘ ਭੁੱਲਰ ਦੇ ਪੁਰਖਿਆਂ ਨਾਲ ਕਰੀਬੀ ਸਬੰਧ ਚਲੇ ਆ ਰਹੇ ਹਨ। ਅੱਜ ਇੱਥੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰੋ. ਭੁੱਲਰ ਦੇ ਦਾਦਾ ਜਗੀਰ ਸਿੰਘ ਜਾਮ੍ਹਣ ਵੱਲੋਂ ਆਜ਼ਾਦੀ ਦੇ ਸੰਗਰਾਮ ਵਿੱਚ ਪਾਏ ਯੋਗਦਾਨ ਦੇ ਇਤਿਹਾਸ ਤੋਂ ਦੇਸ਼ ਵਾਸੀਆਂ ਅਤੇ ਖਾਸ ਕਰਕੇ ਕਾਂਗਰਸ ਨੂੰ ਜਾਣੂ ਕਰਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਇਸੇ ਯੋਗਦਾਨ ਬਦਲੇ ਹੀ ਦੇਸ਼ ਦੀਆਂ ਸਮੁੱਚੀਆਂ ਰਾਜਸੀ ਧਿਰਾਂ ਨੂੰ ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਾਉਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।

ਉਨ੍ਹਾਂ ਯਾਦ ਦਿਵਾਇਆ ਕਿ 1947 ਵਿੱਚ ਪਾਕਿਸਤਾਨ ਬਣਨ ਤੋਂ ਪਹਿਲਾਂ ਉਧਰ ਰਹਿ ਗਏ ਪਿੰਡ ਜਾਮ੍ਹਣ ਦੇ ਵਾਸੀ ਜਗੀਰ ਸਿੰਘ ਜਾਮ੍ਹਣ ਨੇ ਗੁਰਦੁਆਰਾ ਸ਼ਹੀਦ ਗੰਜ ਲਾਹੌਰ ਦਾ ਕਬਜ਼ਾ ਸਿੱਖਾਂ ਨੂੰ ਦਿਵਾਉਣ ਲਈ ਹੀ ਕੰਮ ਨਾ ਕੀਤਾ ਬਲਕਿ ਉਨ੍ਹਾਂ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਲਈ ਚਲਾਈ ਨਾ ਮਿਲਵਰਤਣ ਲਹਿਰ ਵਿੱਚ ਵੀ ਸਰਗਰਮ ਭੂਮਿਕਾ ਅਦਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਦੇ ਦਾਦਾ ਜਗੀਰ ਸਿੰਘ ਜਾਮ੍ਹਣ ਵੱਲੋਂ ਦੇਸ਼ ਅੰਦਰ ਅੰਗਰੇਜ਼ ਹਕੂਮਤ ਖ਼ਿਲਾਫ਼ ਆਰੰਭੀ ਨਾ ਮਿਲਵਰਤਣ ਲਹਿਰ ਤਹਿਤ ਪੰਡਿਤ ਜਵਾਹਰ ਲਾਲ ਨਹਿਰੂ ਪਿੰਡ ਜਾਮ੍ਹਣ ਆਏ ਸਨ, ਜਿੱਥੇ ਜਗੀਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਸਮਾਂ ਇਹ ਸੋਚਣ ਦਾ ਨਹੀਂ ਕਿ ਪ੍ਰੋ. ਭੁੱਲਰ ਨੇ ਕੋਈ ਅਪਰਾਧ ਕੀਤਾ ਹੈ ਜਾਂ ਨਹੀਂ, ਬਲਕਿ ਇਸ ਪਰਿਵਾਰ ਵੱਲੋਂ ਦੇਸ਼ ਦੇ ਆਜ਼ਾਦੀ ਅੰਦੋਲਨ ਵਿੱਚ ਪਾਏ ਯੋਗਦਾਨ ਬਦਲੇ ਪਰਿਵਾਰ ਦੀ ਕੁਰਬਾਨੀ ਨੂੰ ਮਾਨਤਾ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਪ੍ਰੋ. ਭੁੱਲਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਅਪੀਲ ਕਰਨਗੇ।

ਇਕ ਵੱਖਰੇ ਬਿਆਨ ਵਿੱਚ ਮਨੁੱਖੀ ਅਧਿਕਾਰ ਦੀਆਂ ਜਥੇਬੰਦੀਆਂ ਨੇ ਦਵਿੰਦਰਪਾਲ ਸਿੰਘ ਭੁੱਲਰ ਦੇ ਸੁਪਰੀਮ ਕੋਰਟ ਵੱਲੋਂ ਫਾਂਸੀ ਸਬੰਧੀ ਅਪੀਲ ਨੂੰ ਰੱਦ ਕੀਤੇ ਜਾਣ ਨੂੰ ਇਨਸਾਫ ਦਾ ਦਿਨ ਦਿਹਾੜੇ ਕਤਲ ਆਖਿਆ ਹੈ। ਖਾਲੜਾ ਮਿਸ਼ਨ ਆਰਗੇਨਾÂਜ਼ੇਸ਼ਨ ਦੇ ਆਗੂ ਹਰਮਨਦੀਪ ਸਿੰਘ ਸਰਹਾਲੀ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਬਾਬਾ ਦਰਸ਼ਨ ਸਿੰਘ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਅਤੇ ਹੋਰਨਾਂ ਨੇ ਕਿਹਾ ਕਿ ਦੇਸ਼ ਅੰਦਰ ਇਕ ਹੀ ਪਾਸੇ ਜਦੋਂ ਦਿੱਲੀ ਅੰਦਰ ਹਜ਼ਾਰਾਂ ਸਿੱਖਾਂ ਦੇ ਕਤਲਾਂ ਲਈ ਜ਼ਿੰਮੇਵਾਰ ਜਗਦੀਸ਼ ਟਾਇਟਲਰ ਵਰਗਿਆਂ ਨੂੰ ਉੱਚ ਅਹੁਦੇ ਦਿੱਤੇ ਜਾ ਰਹੇ ਹਨ ਤਾਂ ਪ੍ਰੋ. ਭੁੱਲਰ ਜਿਹੇ ਮਾਨਸਿਕ ਰੋਗੀ ਨੂੰ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਹੀ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ।


ਦਲ ਖਾਲਸਾ ਵਲੋਂ ਸਮਾਜ ਵਿਰੋਧੀ ਤਾਕਤਾਂ ਤੋਂ ਖ਼ਬਰਦਾਰ ਰਹਿਣ ਦੀ ਅਪੀਲ

ਹੁਸ਼ਿਆਰਪੁਰ 13 ਅਪਰੈਲ :- 1978 ਦੇ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦਲ ਖਾਲਸਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜ ਵਿਰੋਧੀ ਤਾਕਤਾਂ ਤੋਂ ਸਾਵਧਾਨ ਰਹਿਣ ਜੋ ਧਾਰਮਿਕ ਵਖਰੇਵਿਆਂ ਨੂੰ ਉਛਾਲ ਕੇ ਸਿੱਖ ਕੌਮ ‘ਚ ਵੰਡੀਆਂ ਦੀਆਂ ਲਕੀਰਾਂ ਨੂੰ ਪੱਕਿਆਂ ਕਰਨ ਦੇ ਮਨਸੂਬੇ ਰੱਖਦੀਆਂ ਹਨ। ਇਹ ਗੱਲ ਪਾਰਟੀ ਦੀ ਥੂਥ ਵਿੰਗ ‘ਸਿੱਖ ਯੂਥ ਆਫ ਪੰਜਾਬ’ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਹੀ। ਉਨ੍ਹਾਂ ਕਿਹਾ ਕਿ 35 ਵਰ੍ਹੇ ਪਹਿਲਾਂ ਅੱਜ ਦੇ ਦਿਨ 13 ਸਿੰਘਾਂ ਨੇ ਡੇਰਾਵਾਦ ਵਿਰੁੱਧ ਸ਼ਾਂਤਮਈ ਸੰਘਰਸ਼ ਕਰਦਿਆਂ ਸ਼ਹਾਦਤਾਂ ਦਿੱਤੀਆ ਸਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿੱਥੇ ਡੇਰਾਵਾਦ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਉਥੇ ਪਤਿਤਪੁਣੇ ਅਤੇ ਨਸ਼ਿਆਂ ਤੋਂ ਵੀ ਆਪਣੇ ਆਪ ਨੂੰ ਬਚਾਉਣਾ ਸਮੇਂ ਦੀ ਮੰਗ ਹੈ।  ਉਨ੍ਹਾਂ ਪੰਜਾਬ ਸਰਕਾਰ ਵੱਲੋਂ ‘ਸਾਡਾ ਹੱਕ’ ਫ਼ਿਲਮ ਉਤੇ ਪਾਬੰਦੀ ਲਾਉਣ ਦੀ  ਨਿਖੇਧੀ ਕੀਤੀ। ਉਨ੍ਹਾਂ ਸੁਪਰੀਮ ਕੋਰਟ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪਟੀਸ਼ਨ ਨੂੰ ਖਾਰਜ ਕੀਤੇ ਜਾਣ ਉੱਤੇ ਪ੍ਰਤਿਕਿਰਿਆ ਕਰਦਿਆਂ ਇਸ ਨੂੰ ਅਫ਼ਸੋਸਨਾਕ ਅਤੇ ਹੈਰਾਨੀਜਨਕ ਫ਼ੈਸਲਾ ਦੱਸਿਆ ਹੈ। ਇਸ ਮੌਕੇ ਯੂਥ ਵਿੰਗ ਦੇ ਆਗੂ ਰਣਬੀਰ ਸਿੰਘ, ਪ੍ਰਭਜੋਤ ਸਿੰਘ, ਨੋਬਲਜੀਤ ਸਿੰਘ, ਪਰਮਜੀਤ ਸਿੰਘ ਹਾਜ਼ਰ ਸਨ।


ਹਥਿਆਰਾਂ ਵਿਰੁੱਧ ਸਖ਼ਤ ਕਾਨੂੰਨ ਦੇ ਹੱਕ ‘ਚ ਡਟੇ ਅਮਰੀਕੀ ਸਿੱਖ

ਵਾਸ਼ਿੰਗਟਨ, 13 ਅਪਰੈਲ :- ਅਮਰੀਕਾ ਵਿਚ ਹਥਿਆਰਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਲਈ ਸ਼ੁਰੂ ਹੋਈ ਮੁਹਿੰਮ ਵਿਚ ਆਮ ਜਨਤਾ ਵੱਲੋਂ ਵੀ ਸਰਗਰਮੀ ਵਿਖਾਈ ਜਾ ਰਹੀ ਹੈ। ਦੇਸ਼ ਭਰ ਵਿਚ ਹਥਿਆਰਾਂ ਖ਼ਿਲਾਫ਼ ਸਖ਼ਤ ਕਾਨੂੰਨ ਦੇ ਹੱਕ ਵਿਚ ਮੁਜ਼ਾਹਰੇ ਹੋ ਰਹੇ ਹਨ ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋ ਰਹੇ ਹਨ।

ਇੱਥੇ ਪਿਛਲੇ ਸਮੇਂ ਦੌਰਾਨ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠ ਹੋਇਆ ਜਿਸ ਵਿੱਚ ਅਮਰੀਕਾ ਦੇ ਕੋਨੇ ਕੋਨੇ ਤੋਂ 25 ਧਾਰਮਿਕ ਆਗੂਆਂ ਨੇ ਵੀ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿਚ ਓਕ ਕਰੀਕ ਗੁਰਦੁਆਰੇ ਵਿੱਚੋਂ ਇਕ ਸਿਰਫਿਰੇ ਗੋਰੇ ਵੱਲੋਂ ਕੀਤੀ ਫਾਇਰਿੰਗ ਦੌਰਾਨ ਛੇ ਸਿੱਖ ਸ਼ਰਧਾਲੂ ਮਾਰੇ ਗਏ ਸਨ। ਇਸ ਤੋਂ ਇਲਾਵਾ ਨਿਊਟਾਊਨ ਦੇ ਸਕੂਲ ਵਿਚ ਵਾਪਰੀ ਘਟਨਾ ਨੇ ਵੀ ਦੇਸ਼ ਵਾਸੀਆਂ ਨੂੰ ਝੰਜੋੜ ਸੁੱਟਿਆ ਹੈ। ਲੰਘੇ ਦਿਨ ਨੈਸ਼ਨਲ ਮਾਲ ਵਿਚ ਨਿਊਟਾਊਨ ਕਾਂਡ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਭਰ ਵਿਚੋਂ ਲੋਕ ਇਕੱਠੇ ਹੋਏ। ਇਸ ਮੌਕੇ ਇਸਾਈ, ਸਿੱਖ, ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਪੀੜਤਾਂ ਦੇ ਹੱਕ  ਵਿਚ ਆਵਾਜ਼ ਬੁਲੰਦ ਕੀਤੀ।

ਇਸ ਮੌਕੇ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਾਂ ਖ਼ਿਲਾਫ਼ ਸਖ਼ਤ ਕਾਨੂੰਨ ਲਾਉਣ ਲਈ ਅੱਗੇ ਆਉਣ। ਧਰਮ ਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਹਥਿਆਰਾਂ ਖ਼ਿਲਾਫ਼ ਇਕਮੁੱਠ ਹੋ ਕੇ ਡਟਣ ਦਾ ਸੱਦਾ ਦਿੱਤਾ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਗੁਰਦੁਆਰਾ ਦੇ ਮੈਂਬਰ ਨਿਹਾਲ ਸਿੰਘ ਨੇ ਕਿਹਾ ਕਿ ਇਸ ਕਾਰਜ ਲਈ ਸਭ ਧਰਮ ਦੇ ਲੋਕਾਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਇਸੇ ਦੌਰਾਨ ਨਿਊਟਾਊਨ ਕਾਂਡ ਦੇ ਪੀੜਤ ਦੀ ਮਾਂ ਨੇ ਵ੍ਹਾਈਟ ਹਾਊਸ ਤੋਂ ਬੇਨਤੀ ਕੀਤੀ ਕਿ ਹਥਿਆਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਦਮ ਉਠਾਇਆ ਜਾਵੇ। ਫਰਾਂਸਿਨ ਵਹੀਲਰ ਨਾਂ ਦੀ ਇਕ ਔਰਤ ਦਾ ਛੇ ਸਾਲਾ ਬੇਟਾ ਬੈਨ ਸੈਂਡੀ ਹੁੱਕ ਸਕੂਲ ਵਿਚ ਮਾਰਿਆ ਗਿਆ ਸੀ। ਰਾਸ਼ਟਰਪਤੀ ਓਬਾਮਾ ਨੇ ਵਹੀਲਰ ਨੂੰ ਸੰਬੋਧਨ ਕਰਨ ਲਈ ਕਿਹਾ ਸੀ, ਜਿਸ ਦੀ ਰਿਕਾਰਡਿੰਗ ਅੱਜ ਜਾਰੀ ਕੀਤੀ ਗਈ।


ਭੁੱਲਰ ਦੀ ਸਜ਼ਾ ਮੁਆਫੀ ਲਈ ਕਾਟਜੂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ

http://sameydiawaaz.com/Archive%20News/%5B2013%5D/04/14.04.2013%20-%2008.jpg

ਨਵੀਂ ਦਿੱਲੀ 13 ਅਪਰੈਲ :- ਪ੍ਰੈੱਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਪੱਤਰ ਲਿਖਕੇ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਮੰਗ ਕੀਤੀ ਹੈ ਕਿ ਉਹ ਦਵਿੰਦਰਪਾਲ ਸਿੰਘ ਭੁੱਲਰ ਨੂੰ ਮੁਆਫ ਕਰ ਦੇਣ ਜਿਸ ਨੂੰ 1993 ਦੇ ਦਿੱਲੀ ਬੰਬ ਧਮਾਕੇ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜਸਟਿਸ ਕਾਟਜੂ ਨੇ ਲਿਖਿਆ ਹੈ ਕਿ ਭੁੱਲਰ 1995 ਵਿਚ ਜਦੋਂ ਤੋਂ ਦੇਸ਼ ਪਰਤਿਆ ਹੈ ਉਦੋਂ ਤੋਂ ਹੀ ਜੇਲ੍ਹ ਵਿਚ ਬੰਦ ਹੈ। ਆਪਣੇ ਸਿਰ ਉਤੇ ਲੰਬੇ ਸਮੇਂ ਤੋਂ ਲਟਕਦੀ ਮੌਤ ਦੀ ਤਲਵਾਰ ਕਾਰਨ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ ਤੇ ਉਹ ਸਦਮੇ ਵਿਚ ਚਲਾ ਗਿਆ ਹੈ। ਆਪਣੇ ਪੱਤਰ ਵਿਚ ਉਨ੍ਹਾਂ ਕਿਹਾ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਦੇਣ ਦਾ ਫੈਸਲਾ ਤਿੰਨ ਜੱਜਾਂ ਦੇ ਬੈਂਚ ਨੇ 2-1 ਨਾਲ ਸੁਣਾਇਆ ਹੈ ਤੇ ਇਹ ਇਕਮਤ ਫੈਸਲਾ ਨਹੀਂ। ਬੈਂਚ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਐਮ.ਬੀ. ਸ਼ਾਹ ਭੁੱਲਰ ਨੂੰ ਦੋਸ਼ਮੁਕਤ ਕਰਾਰ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਸਟਿਸ ਸ਼ਾਹ ਨੇ ਆਪਣੀ ਜੱਜਮੈਂਟ ਵਿਚ ਕਿਹਾ ਹੈ ਕਿ ਸਜ਼ਾ ਦੇ ਲਈ ਭੁੱਲਰ ਦਾ ਤਫਦੀਸ਼ੀ ਅਧਿਕਾਰੀ ਅੱਗੇ ਇਕਬਾਲੀਆ ਬਿਆਨ ਕਾਫੀ ਨਹੀਂ ਤੇ ਬਾਕੀ ਦੇ ਦੋਸ਼ੀਆਂ ਦੇ ਨਾਂ ਵੀ ਦੋਸ਼ ਪੱਤਰ ਵਿਚ ਸ਼ਾਮਲ ਹਨ ਤੇ ਉਨ੍ਹਾਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ।


ਦੁਸ਼ਟ ਟਾਈਟਲਰ - ਕਮਾਲ ਦੀ ਬੇਇਜ਼ਤੀ ਹੋਈ ਜਗਦੀਸ਼ ਟਾਈਟਲਰ ਦੀ ਇਸ ਟੀਵੀ ਚੈਨਲ ਤੇ

ਬੜੀ ਦਿਲਚਸਪ ਵਿਚਾਰ ਚਰਚਾ ਸਾਰੇ ਦੇਖੌ

ਸ਼ੁਕਰ ਹੈ ਰੱਬ ਦਾ ਇੰਡੀਅਨ ਮੀਡੀਆ ਨੂੰ ਵੀ ਰੱਬ ਨੇ ਸੁੱਮਤ ਬਖਸ਼ੀ ਅਤੇ ਨਿੱਰਪੱਖ ਹੋ ਕੇ ਚਰਚਾ ਕੀਤੀ

ਇਸ ਟੀਵੀ ਚੈਨਲ ਅਤੇ ਐਂਕਰ ਅਤੇ ਐਡੀਟਰ ਇਨ ਚੀਫ ਆਫ ਟਾਈਮਜ਼ ਚੈਨਲ (News Anchor and Editor in Chief of Times Now Arnab Goswami) ਅਰਨਵ ਗੋਸਵਾਮੀ ਦੀ ਸ਼ਲਾਘਾ ਬਣਦੀ ਹੈ ।


ਖਾਲਿਸਤਾਨੀ ਹਕੂਮਤ ਆਉਣ ਤੇ ਹਰ ਨਾਗਰਿਕ ਨੂੰ ਕੁੱਲੀ, ਜੁੱਲੀ ਅਤੇ ਗੁੱਲੀ ਦਾ ਪ੍ਰਬੰਧ ਹੋਵੇਗਾ : ਮਾਨ

ਅਕਾਲੀ - ਭਾਜਪਾ ਸਰਕਾਰ ਦੇ ਆਗੂਆਂ ਦੀ ਅਗਵਾਈ ’ਚ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ

 http://sameydiawaaz.com/Archive%20News/%5B2013%5D/04/14.04.2013%20-%2005.jpg

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ, ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਆਗੂਆਂ ਵਲੋਂ ਮਨੁੱਖਤਾ ਦੇ ਕਾਤਲ ਨਰਿੰਦਰ ਮੋਦੀ ਨੂੰ ਦੇਸ਼ ਦਾ ਆਉਣ ਵਾਲਾ ਪ੍ਰਧਾਨ ਮੰਤਰੀ ਵਜੋਂ ਸਵੀਕਾਰ ਕਰਨਾ ਸਿੱਖੀ ਸਿੱਧਾਂਤਾਂ ਤੋਂ ਮੁਨਕਰ ਹੋਣ ਦਾ ਸਬੂਤ ਦਿੰਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਵਿਸਾਖੀ ਦੇ ਪਵਿੱਤਰ ਦਿਹਾਡ਼ੇ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ ਪਾਰਟੀ ਦੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਥਕ ਅਖਵਾਉਂਦੀ ਅਕਾਲੀ ਭਾਜਪਾ ਸਰਕਾਰ ਦੇ ਆਗੂਆਂ ਦੀ ਅਗਵਾਈ ਵਿੱਚ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਸ਼ਰੇਆਮ ਗੁੰਡਾਗਰਦੀ, ਕਤਲੇਆਮ, ਲਡ਼ਕੀਆਂ ਤੇ ਖਾਸਕਰ ਪੁਲਿਸ ਮੁਲਾਜ਼ਮਾਂ ਤੇ ਅੰਨ੍ਹਾ ਤਸ਼ੱਦਦ ਇਸ ਗੱਲ ਦੀ ਗਵਾਹੀ ਭਰਦਾ ਹੈ। ਉਹਨਾਂ ਕੌਮ ਨੂੰ ਖਾਲਿਸਤਾਨ ਦੇ ਹੱਕ ਵਿੱਚ ਆਵਾਜ਼ ਬੁ¦ਦ ਕਰਨ ਦਾ ਸੁਨੇਹਾ ਦਿੰਦਿਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਕੀਤੇ। ਇਸ ਮੌਕੇ ਪਾਰਟੀ ਵੱਲੋਂ ਕੀਤੇ ਗਏ ਕਈ ਮਤੇ ਪਾਸ ਕੀਤੇ ਗਏ ਜਿਸ ਵਿੱਚ 18 ਹਜਾਰ ਬੀਲੀਅਨ ਡਾਲਰ ਦੇ ਜਹਾਜ ਖਰੀਦਣ ਦੇ ਫੈਸਲੇ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੱਤਾ, ਗੁਰੂ ਤੇਗ ਬਹਾਦਰ ਨਾਲ ਸਬੰਧਤ ਇਤਿਹਾਸਕ ਸਥਾਨ ਬਡ਼ਾ ਸਾਹਿਬ ਨੂੰ ਢਹਿ ਢੇਰੀ ਨਾ ਕਰਨ ਦੀ ਮੰਗ ਕੀਤੀ, ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀਆਂ ਫਾਂਸੀਆਂ ਦੀਆਂ ਸਜਾਵਾਂ ਰੱਦ ਕਰਨ ਦੀ ਮੰਗ ਕੀਤੀ, ਸਿੱਖ ਕੌਮ ਨੂੰ ਸਾਡਾ ਹੱਕ ਫਿਲਮ ਦੇਖਣ ਦੀ ਜੋਰਦਾਰ ਅਪੀਲ ਕੀਤੀ ਤੇ 2003 ਦੇ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਸੋਚ ਦੀ ਪੂਰਤੀ ਕਰਦਾ ਐਲਾਨਿਆ ਗਿਆ। ਉਹਨਾਂ ਕਿਹਾ ਕਿ ਸਿੱਖ ਕੌਮ ਅਮਨ ਚੈਨ ਅਤੇ ਜਮਹੂਰੀਅਤ ਦੀ ਚਾਹਵਾਨ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਵਿੱਚ ਅਖੌਤੀ ਸਰਪ੍ਰਸਤੀ ਵਾਲੇ ਡੇਰੇਦਾਰਾਂ ਵੱਲੋਂ ਗੁਰੂ ਘਰਾਂ ਅਤੇ ਸਿੱਖਾਂ ਵਿਰੁਧ ਹੋ ਰਹੀਆਂ ਸਾਜਿਸ਼ਾਂ ਨੂੰ ਫੌਰੀ ਬੰਦ ਕਰਵਾਇਆ ਜਾਵੇ, ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਹਨਾਂ ਐਲਾਨ ਕੀਤਾ ਕਿ ਖਾਲਿਸਤਾਨੀ ਹਕੂਮਤ ਆਉਣ ਤੇ ਹਰ ਨਾਗਰਿਕ ਨੂੰ ਕੁੱਲੀ, ਜੁੱਲੀ ਅਤੇ ਗੁੱਲੀ ਦਾ ਪ੍ਰਬੰਧ ਕਰਨਾ ਮੁੱਢਲਾ ਫਰਜ਼ ਹੋਵੇਗਾ। ਸਿੱਖਿਆ ਅਤੇ ਸਿਹਤ ਸਹੂਲਤਾਂ ਹਰ ਪਿੰਡ ਦੀ ਗਲੀ ਸ਼ਹਿਰ ਵਾਰਡ ਵਿੱਚ ਪਹੁੰਚਾਏ ਜਾਣਗੇ, ਨਸ਼ੀਲੀਆਂ ਵਸਤਾਂ ਖਰੀਦਣ ਤੇ ਵੇਚਣ ਦੀ ਪੂਰਨ ਪਾਬੰਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵੰਤ ਸਿੰਘ , ਮਾ.ਕਰਨੈਲ ਸਿੰਘ, ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਵਾਲੀ, ਸੂਬੇਦਾਰ ਬਲਦੇਵ ਸਿੰਘ, ਰਜਿੰਦਰ ਸਿੰਘ ਜਵਾਹਰੇ ਅਤੇ ਹਰਫੂਲ ਸਿੰਘ ਆਦਿ ਸ਼ਾਮਲ ਸਨ।


ਜਪਾਨ ਵਿੱਚ ਭੂਚਾਲ

ਟੋਕੀਓ 13 ਅਪਰੈਲ :- ਜਪਾਨ ਦੇ ਸ਼ਹਿਰ ਕੋਬੇ ਵਿਚ ਆਏ ਭੂਚਾਲ ਨਾਲ 23 ਜਣੇ ਫੱਟੜ ਹੋ ਗਏ । ਇਨ੍ਹਾਂ ਵਿਚੋਂ ਸੱਤ ਦੀ ਹਾਲਤ ਨਾਜ਼ੁਕ ਹੈ । ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ । ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧਾਂ ਵਿਚ ਤਰੇੜਾਂ ਆ ਗਈਆਂ ।


ਪਿਸ਼ਾਵਰ ਬੰਬ ਧਮਾਕੇ ਵਿੱਚ 9 ਮੌਤਾਂ

ਇਸਲਾਮਾਬਾਦ 13 ਅਪਰੈਲ :- ਪਿਸ਼ਾਵਰ ਸ਼ਹਿਰ ਦੇ ਬਾਹਰਵਾਰ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ 9 ਜਣੇ ਮਾਰੇ ਗਏ ਅਤੇ 15 ਫੱਟੜ ਹੋ ਗਏ। ਪੁਲੀਸ ਮੁਤਾਬਕ ਬੰਬ ਮੱਤਾਨੀ ਵਿਖੇ ਇਕ ਮਿੰਨੀ ਬੱਸ ਵਿਚ ਰੱਖਿਆ ਹੋਇਆ ਸੀ। ਧਮਾਕੇ ਵੇਲੇ ਬੱਸ ਬਾਜ਼ਾਰ ਵਿਚੋਂ ਲੰਘ ਰਹੀ ਸੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz