ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

13 ਅਪ੍ਰੈਲ 2013

ਸਿੱਖਾਂ ਲਈ ਨਹੀਂ ਹੈ ਇਨਸਾਫ਼ ਇਸ ਦੇਸ਼ 'ਚ

ਕਸਾਬ ਤੇ ਅਫਜ਼ਲ ਤੋਂ ਬਾਅਦ ਹੁਣ ਭੁੱਲਰ!

ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ

ਸੁਪਰੀਮ ਕੋਰਟ ਨੇ ਖਾਰਜ ਕੀਤੀ ਫਾਂਸੀ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ ਵਾਲੀ ਪਟੀਸ਼ਨ

http://sameydiawaaz.com/Archive%20News/%5B2013%5D/04/13.04.2013%20-%2001.jpgਚੰਡੀਗੜ੍ਹ 12 ਅਪ੍ਰੈਲ (ਦੀਪਕ ਸ਼ਰਮਾ) :- ਕਸਾਬ ਤੇ ਅਫਜ਼ਲ ਤੋਂ ਬਾਅਦ ਹੁਣ ਕਿਤੇ ਭੁੱਲਰ ਦੀ ਵਾਰੀ ਤਾਂ ਨਹੀਂ? ਅਫਜ਼ਲ ਤੇ ਕਸਾਬ ਵਾਂਗ ਹੁਣ ਭੁੱਲਰ ਨੂੰ ਟੰਗਣਗੇ। ਜਿਵੇਂ ਅਫਜ਼ਲ ਤੇ ਕਸਾਬ ਹੁਰਾਂ ਨਾਲ ਦਿੱਲੀ ਵਾਲਿਆਂ ਨੇ ਕੀਤੈ ਉਵੇਂ ਹੁਣ ਵਿਚਾਰੇ ਭੁੱਲਰ ਨਾਲ ਹੋਣੀ ਹੈ। ਅਜਿਹੀਆਂ ਚਰਚਾਵਾਂ ਅੱਜ ਹਰ ਮੂੰਹ 'ਚੋਂ ਸੁਣਨ ਨੂੰੰ ਮਿਲ ਰਹੀਆਂ ਨੇ। ਪ੍ਰੋ. ਭੁੱਲਰ ਨੂੰ ਜਾਨਣ ਵਾਲੇ, ਉਸ ਦੇ ਮੌਜੂਦਾ ਹਾਲਾਤ ਤੋਂ ਜਾਣੂ ਤੇ ਕਾਨੂੰਨੀ ਦਾਅ-ਪੇਚ ਨੂੰ ਸਮਝਣ ਵਾਲੇ ਵੀ ਅੱਜ ਹੈਰਾਨ ਤੇ ਪ੍ਰੇਸ਼ਾਨ ਨਜ਼ਰ ਆਏ। ਹਰੇਕ ਦਾ ਪਹਿਲਾ ਬੋਲ ਇਹੀ ਹੁੰਦਾ ਸੀ ਕਿ ਹੁਣ ਕਸਾਬ ਤੇ ਅਫਜ਼ਲ ਤੋਂ ਬਾਅਦ ਕਿਤੇ ਭੁੱਲਰ ਨੂੰ ਚੁੱਪਚਾਪ ਸੂਲੀ ਨਾ ਟੰਗ ਦਿੱਤਾ ਜਾਵੇ। ਅੱਜ ਜਿਵੇਂ ਹੀ ਭਾਰਤ ਦੀ ਸੁਪਰੀਮ ਕੋਰਟ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਪਟੀਸ਼ਨ ਨੂੰ ਖਾਰਜ ਕੀਤਾ ਤੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਤਾਂ ਉਸੇ ਵੇਲੇ ਤੋਂ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ, ਘੱਟ ਗਿਣਤੀ ਨਾਲ ਸਬੰਧਤ ਵੱਖੋ-ਵੱਖ ਕਮੇਟੀਆਂ, ਆਮ ਜਨਤਾ, ਹਰ ਪੰਜਾਬੀ ਤੇ ਮੀਡੀਆ ਨਾਲ ਸਬੰਧਤ ਬੁੱਧੀਜੀਵੀ ਅਤੇ ਨੁਮਾਇੰਦੇ ਇਹੋ ਚਰਚਾ ਕਰਦੇ ਨਜ਼ਰ ਆਏ ਕਿ ਹੁਣ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਕਿਸੇ ਵੇਲੇ ਵੀ ਫਾਂਸੀ ਹੋ ਸਕਦੀ ਹੈ। ਸੁਪਰੀਮ ਕੋਰਟ ਵਲੋਂ ਭੁੱਲਰ ਦੀ ਫਾਂਸੀ ਨੂੰ ਬਰਕਰਾਰ ਰੱਖਣ ਦੇ ਫ਼ੈਸਲੇ ਤੋਂ ਬਾਅਦ ਹੁਣ ਕੰਮ ਕੇਂਦਰ ਸਰਕਾਰ ਦਾ ਸ਼ੁਰੂ ਹੁੰਦਾ ਹੈ। ਉਹ ਕੇਂਦਰ ਸਰਕਾਰ ਜਿਸ ਨੇ ਚੁੱਪ-ਚੁਪੀਤੇ ਮੁੰਬਈ ਹਮਲਿਆਂ ਦੇ ਦੋਸ਼ੀ ਅਜਮਲ ਕਸਾਬ ਨੂੰ ਤੇ ਫੇਰ ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ਟੰਗਿਆ ਸੀ। ਹੁਣ ਉਸੇ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਕਰਨਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਕਦੋਂ ਫਾਂਸੀ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ 'ਪਹਿਰੇਦਾਰ' ਅਖ਼ਬਾਰ ਵਲੋਂ ਸਰਬੱਤ ਦੇ ਭਲੇ ਦੇ ਨਾਂ ਹੇਠ ਰਾਜਨੀਤੀ ਤੋਂ ਪ੍ਰੇਰਿਤ ਫਾਂਸੀਆਂ ਨੂੰ ਖ਼ਤਮ ਕਰਨ ਤੇ ਇਸ ਦੀ ਸ਼ੁਰੂਆਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੋਂ ਕਰਨ ਲਈ ਵਿੱਢੀ ਦਸਤਖ਼ਤੀ ਮੁਹਿੰਮ ਨੂੰ ਇੰਨਾ ਵੱਡਾ ਹੁੰਗਾਰਾ ਮਿਲਿਆ ਕਿ ਪੂਰਾ ਪੰਜਾਬ ਕੀ ਆਂਢੀ-ਗੁਆਂਢੀ ਸੂਬੇ ਤੇ ਦੇਸ਼ਾਂ-ਵਿਦੇਸ਼ਾਂ ਵਿਚ ਵੀ ਸੰਗਤਾਂ ਆਪ ਮੁਹਾਰੇ ਉੱਠ ਤੁਰੀਆਂ। ਰਾਜਨੀਤਕ ਫਾਂਸੀਆਂ ਖ਼ਤਮ ਕਰਨ ਤੇ ਪ੍ਰੋ. ਭੁੱਲਰ ਦੀ ਫਾਂਸੀ ਮੁਆਫ਼ ਕਰਨ ਲਈ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੇ ਦਸਤਖ਼ਤ ਕੀਤੇ, ਪਰ ਅਫ਼ਸੋਸ ਕਿ 70 ਲੱਖ ਲੋਕਾਂ ਦੀ ਪੁਕਾਰ ਵੀ ਕਿਸੇ ਨਾ ਸੁਣੀ। ਬੇਸ਼ੱਕ ਭੁੱਲਰ ਦੀ ਫਾਂਸੀ ਨੂੰ ਉਮਰ ਕੈਦ ਵਿਚ ਨਹੀਂ ਬਦਲਿਆ ਗਿਆ ਪਰ ਫਿਰ ਵੀ ਉਹ ਉਮਰ ਕੈਦ ਵਰਗੀ ਹੀ 18 ਸਾਲਾਂ ਦੇ ਕਰੀਬ ਕਾਲ ਕੋਠੜੀ 'ਚ ਸਜ਼ਾ ਕੱਟ ਰਿਹਾ ਹੈ ਤੇ ਉਸ ਨੂੰ ਫਾਂਸੀ ਵੀ ਦਿੱਤੀ ਜਾਣੀ ਹੈ। ਬੇਸ਼ੱਕ ਭਾਰਤੀ ਸੰਵਿਧਾਨ ਦੀ ਧਾਰਾ 21 ਮੁਤਾਬਕ ਪ੍ਰੋ. ਭੁੱਲਰ ਨੂੰ ਸੂਲੀ ਨਹੀਂ ਟੰਗਿਆ ਜਾ ਸਕਦਾ ਕਿਉਂਕਿ ਉਸਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਇਸ ਲਈ ਮਾਨਸਿਕ ਰੋਗੀ ਨੂੰ ਫਾਂਸੀ ਦੇਣ ਦਾ ਮਤਲਬ ਭਾਰਤੀ ਸੰਵਿਧਾਨ ਦੀ ਧਾਰਾ 21 ਦਾ ਜਾਂ ਜਿਊਣ ਦੇ ਅਧਿਕਾਰ ਦਾ ਸਿੱਧਾ ਉਲੰਘਣ ਹੈ। ਇਸ ਸਭ ਦੇ ਬਾਵਜੂਦ ਅਜਿਹੇ ਕਈ ਸਵਾਲ ਖੜ੍ਹੇ ਹਨ, ਜਿਨ੍ਹਾਂ ਦਾ ਕਿਸੇ ਵੀ ਧਿਰ ਨੇ ਜਵਾਬ ਦੇਣਾ ਜਾਇਜ਼ ਨਹੀਂ ਸਮਝਿਆ। ਪਹਿਲਾ ਸਵਾਲ, 'ਇਕ ਵਿਅਕਤੀ ਦੋ ਸਜ਼ਾਵਾਂ ਕਿਉਂ ਭੁਗਤੇ, 18 ਸਾਲ ਕੈਦ ਵੀ ਤੇ ਫਾਂਸੀ ਵੀ?। ਦੂਜਾ ਸਵਾਲ, 'ਜਿਸ ਵਿਅਕਤੀ ਦੇ ਕੇਸ ਵਿਚ ਪੁਲੀਸ ਵਲੋਂ ਨਾਮਜ਼ਦ ਕੀਤੇ 133 ਗਵਾਹਾਂ ਵਿਚੋਂ ਕੋਈ ਵੀ ਗਵਾਹ ਉਸ ਖ਼ਿਲਾਫ਼ ਨਾ ਭੁਗਤਿਆ ਹੋਵੇ, ਫਿਰ ਸਜ਼ਾ ਦਾ ਆਧਾਰ ਕੀ?, ਤੀਜਾ ਸਾਵਲ, 'ਜੇ ਸੱਤ ਫਾਂਸੀਆਂ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬੁੱਚੜ ਕਿਸ਼ੋਰੀ ਲਾਲ ਵਰਗੇ ਦੀਆਂ ਸਾਰੀਆਂ ਫਾਂਸੀਆਂ ਰੱਦ ਕਰਕੇ ਉਸ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਜਾ ਸਕਦਾ ਹੈ, ਫਿਰ ਭੁੱਲਰ ਦੀ ਵਾਰੀ ਨੂੰ ਇੰਝ ਕਿਉਂ ਨਹੀਂ?, ਚੌਥਾ ਸਵਾਲ ਇਹ ਹੈ ਕਿ 'ਰਾਸ਼ਟਰਪਤੀ ਕੋਲ 2003 'ਚ ਪਾਈ ਰਹਿਮ ਦੀ ਪਟੀਸ਼ਨ 'ਤੇ 2011 'ਚ ਫੈਸਲਾ ਆਉਂਦਿਆਂ ਤੱਕ 9 ਵਰ੍ਹੇ ਦਾ ਲੰਮਾ ਸਮਾਂ ਕਿਉਂ?, ਪੰਜਵਾਂ ਸਵਾਲ ਇਹ ਹੈ ਕਿ, 'ਸਰੀਰਕ ਤੌਰ 'ਤੇ ਰੋਗੀ ਹੋਣ ਦੇ ਨਾਲ-ਨਾਲ ਮਾਨਸਿਕ ਰੋਗੀ ਹੋ ਚੁੱਕੇ ਵਿਅਕਤੀ ਨੂੰ ਕਿਵੇਂ ਤੁਸੀਂ ਫਾਂਸੀ ਦੇ ਸਕਦੇ ਹੋ? ਤੇ ਛੇਵਾਂ ਸਵਾਲ ਇਹ ਹੈ ਕਿ 'ਜਦੋਂ ਭੁੱਲਰ ਦੇ ਮਾਮਲੇ 'ਤੇ ਫ਼ੈਸਲਾ ਸੁਣਾਉਣ ਵਾਲੇ ਤਿੰਨ ਜੱਜਾਂ ਦੇ ਬੈਂਚ 'ਚੋਂ ਮੁੱਖ ਜੱਜ ਨੇ ਭੁੱਲਰ ਨੂੰ ਬਰੀ ਕਰ ਦਿੱਤਾ ਸੀ, ਫਿਰ ਉਸ 'ਤੇ ਕਾਨੂੰਨੀ ਤੌਰ 'ਤੇ ਵੀ ਗੌਰ ਕਿਉਂ ਨਹੀਂ ਕੀਤੀ ਗਈ?' ਇਹ ਉਹ ਛੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਇਨ੍ਹਾਂ 18 ਵਰ੍ਹਿਆਂ 'ਚ ਨਾ ਕਿਸੇ ਕਾਨੂੰਨੀ ਧਿਰ ਨੇ, ਨਾ ਕਿਸੇ ਪ੍ਰਸ਼ਾਸਨਿਕ ਧਿਰ ਨੇ ਤੇ ਨਾ ਕਿਸੇ ਸਰਕਾਰੀ ਧਿਰ ਨੇ ਦੇਣਾ ਜਾਇਜ਼ ਸਮਝਿਆ। ਹੁਣ ਜਦੋਂ ਪ੍ਰੋ. ਭੁੱਲਰ ਦਾ ਮਾਮਲਾ ਸਾਰੇ ਪੜਾਵਾਂ 'ਚੋਂ ਲੰਘਦਿਆਂ ਆਖਰ ਸੁਪਰੀਮ ਕੋਰਟ ਤੋਂ ਮੁੜ ਖਾਰਜ ਹੋ ਕੇ ਕੇਂਦਰ ਕੋਲ ਪਹੁੰਚ ਗਿਆ ਹੈ ਤਾਂ ਘੱਟ ਗਿਣਤੀਆਂ ਲਈ ਇਹ ਚਿੰਤਾ ਜਾਇਜ਼ ਹੈ ਕਿ ਕੇਂਦਰ ਸਰਕਾਰ ਕਿਸੇ ਵੇਲੇ ਵੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਚੁੱਪਚਾਪ ਸੂਲੀ ਚਾੜ੍ਹ ਸਕਦੀ ਹੈ। ਪ੍ਰੋ. ਭੁੱਲਰ ਦੀ ਫਾਂਸੀ ਦਾ ਰੱਸਾ ਹੁਣ ਕੇਂਦਰ ਦੇ ਹੱਥ ਹੈ।


ਭੁੱਲਰ ਮਾਮਲੇ ਦੀਆਂ ਕੁਝ ਖਾਸ ਘਟਨਾਵਾਂ 'ਤੇ ਇਕ ਝਾਤ

ਨਵੀਂ ਦਿੱਲੀ-ਸਤੰਬਰ 1993 ਨੂੰ ਹੋਏ ਬੰਬ ਧਮਾਕੇ ਵਿਚ 9 ਵਿਅਕਤੀ ਮਾਰੇ ਗਏ ਅਤੇ ਉਸ ਸਮੇਂ ਦੇ ਯੂਥ ਕਾਂਗਰਸ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਸਮੇਤ 25 ਹੋਰ ਜ਼ਖ਼ਮੀ ਹੋ ਗਏ ਸਨ |

• ਦਸੰਬਰ 1994 ਵਿਚ ਭੁੱਲਰ ਨੇ ਜਰਮਨੀ ਵਿਚ ਰਾਜਸੀ ਸ਼ਰਨ ਮੰਗੀ |

• ਜਨਵਰੀ 1995 ਵਿਚ ਜਰਮਨੀ ਨੇ ਉਸ ਦੀ ਰਾਜਸੀ ਸ਼ਰਨ ਦੀ ਅਪੀਲ ਰੱਦ ਕਰ ਦਿੱਤੀ ਅਤੇ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ |

• ਸੰਨ 2000 ਵਿਚ ਭੁੱਲਰ 'ਤੇ ਮੁਕੱਦਮਾ ਚਲਾਇਆ ਗਿਆ |

• ਅਗਸਤ 2001 ਵਿਚ ਹੇਠਲੀ ਅਦਾਲਤ ਨੇ ਭੁੱਲਰ ਨੂੰ ਮੌਤ ਦੀ ਸਜ਼ਾ ਸੁਣਾਈ |

• 26 ਮਾਰਚ 2002 ਨੂੰ ਸੁਪਰੀਮ ਕੋਰਟ ਨੇ ਭੁੱਲਰ ਦੀ ਮੌਤ ਦੇ ਸਜ਼ਾ ਖਿਲਾਫ ਦਾਇਰ ਅਪੀਲ ਖਾਰਜ ਕਰ ਦਿੱਤੀ |

• 17 ਦਸੰਬਰ 2002 ਨੂੰ ਸੁਪਰੀਮ ਕੋਰਟ ਨੇ ਭੁੱਲਰ ਦੀ ਨਜ਼ਰਸਾਨੀ ਪਟੀਸ਼ਨ ਖਾਰਜ ਕਰ ਦਿੱਤੀ |

• 14 ਜਨਵਰੀ 2003 ਨੂੰ ਭੁੱਲਰ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ |

• 12 ਮਾਰਚ 2003 ਨੂੰ ਸੁਪਰੀਮ ਕੋਰਟ ਨੇ ਭੁੱਲਰ ਦੀ ਸੋਧ ਪਟੀਸ਼ਨ ਖਾਰਜ ਕਰ ਦਿੱਤੀ |

• 25 ਮਈ 2011 ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਭੁੱਲਰ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ | ਇਸ ਪਿੱਛੋਂ ਉਸ ਨੇ ਫਾਂਸੀ ਨੂੰ ਉਮਰ ਕੈਦ ਦੀ ਸਜ਼ਾ ਵਿਚ ਤਬਦੀਲ ਕਰਨ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ |

• 19 ਅਪ੍ਰੈਲ 2012 ਨੂੰ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ |

• 12 ਅਪ੍ਰੈਲ 2013 ਨੂੰ ਸੁਪਰੀਮ ਕੋਰਟ ਨੇ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਸਬੰਧੀ ਪਟੀਸ਼ਨ ਖਾਰਜ ਕਰ ਦਿੱਤੀ |


ਭੁੱਲਰ ਦਿੱਲੀ ਦੇ ਮਾਨਸਿਕ ਰੋਗ ਹਸਪਤਾਲ 'ਚ ਦਾਖਲ - ਵਕੀਲ

ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ) :- ਦਵਿੰਦਰਪਾਲ ਸਿੰਘ ਭੁੱਲਰ ਦਾ ਮਾਨਸਿਕ ਰੋਗ ਹਸਪਤਾਲ 'ਚ ਇਲਾਜ ਚਲ ਰਿਹਾ ਹੈ | ਇਹ ਜਾਣਕਾਰੀ ਭੁੱਲਰ ਦੇ ਵਕੀਲ ਕੇ. ਟੀ. ਐਸ. ਤੁਲਸੀ ਦੇ ਦਫ਼ਤਰੀ ਅਧਿਕਾਰੀਆਂ ਨੇ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਭੁੱਲਰ ਦਾ ਇਲਾਜ ਦਿਲਸ਼ਾਦ ਗਾਰਡਨ ਸਥਿਤ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ 'ਚ ਚਲ ਰਿਹਾ ਹੈ | ਦਿੱਲੀ ਦੀ ਜੇਲ੍ਹਾਂ ਬਾਰੇ ਮੁਖੀ ਵਿਮਲਾ ਮਹਿਰਾ ਨੇ ਕਿਹਾ ਕਿ ਭੁੱਲਰ ਤਿਹਾੜ ਜੇਲ੍ਹ 'ਚ ਨਹੀਂ ਹੈ |


ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਵਲੌਂ ਕੌਮ ਨਾਂ ਸੰਦੇਸ਼

 


ਪ੍ਰੋ: ਦਵਿੰਦਰਪਾਲ ਸਿੰਘ ਦਾ ਜੱਦੀ ਪਿੰਡ ਦਿਆਲਪੁਰਾ ਭਾਈਕਾ ਹੋਇਆ ਬੰਦ

http://sameydiawaaz.com/Archive%20News/%5B2013%5D/04/13.04.2013%20-%2011.jpg http://sameydiawaaz.com/Archive%20News/%5B2013%5D/04/13.04.2013%20-%2014.jpg

ਜਿਵੇਂ ਹੀ ਪ੍ਰੋ: ਭੁੱਲਰ ਦੀ ਫਾਂਸੀ ਨੂੰ ਰੱਦ ਕਰਨ ਵਾਲੀ ਪਟੀਸ਼ਨ ਦੇ ਸੁਪਰੀਮ ਕੋਟ ਵਲੋਂ ਰੱਦ ਕਰਨ ਦੀ ਖ਼ਬਰ ਆਈ ਉਵੇਂ ਹੀ ਪ੍ਰੋ: ਦਵਿੰਦਰਪਾਲ ਸਿੰਘ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਅਤੇ ਆਸ - ਪਾਸ ਦੇ ਇਲਾਕੇ 'ਚ ਰੋਹ ਅਤੇ ਰੋਸ ਦੀ ਲਹਿਰ ਦੋੜ ਗਈ ਅਤੇ ਲੋਕਾਂ ਨੇ ਆਪਣੀਆਂ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਬੰਦ ਕਰ ਦਿੱਤੇ । ਇਸ ਸਮੇਂ ਬਾਬਾ ਹਰਦੀਪ ਸਿੰਘ ਮਹਿਰਾਜ ਵਾਲਿਆਂ ਦੀ ਅਗਵਾਈ 'ਚ ਸੜਕ ਤੇ ਜਾਮ ਲਗਾ ਦਿੱਤੇ । ਉਸ ਸਮੇਂ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਅਤੇ ਫੈਸਲੇ ਦਾ ਰੋਹ ਭਰਪੂਰ ਵਿਰੋਧ ਕੀਤਾ ਗਿਆ ।


ਭੁੱਲਰ ਦੀ ਫਾਂਸੀ ਬਾਰੇ ਫੈਸਲਾ ਮੰਦਭਾਗਾ - ਸਿੰਘ ਸਾਹਿਬ

 http://sameydiawaaz.com/Archive%20News/%5B2013%5D/04/13.04.2013%20-%2004.jpg

ਅੰਮ੍ਰਿਤਸਰ 12 ਅਪ੍ਰੈਲ (ਗਗਨਦੀਪ ਸਿੰਘ) :- ਸੁਪਰੀਮ ਕੋਰਟ ਵਲੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਮੋਤ ਦੀ ਸਜਾ ਨੂੰ ਉਮਰ ਕੈਦ ਵਿਚ ਬਦਲਣ ਬਾਰੇ ਪਾਈ ਗਈ ਪਟੀਸ਼ਨ ਨੂੰ ਖਾਰਜ ਕਰਨ ਨੂੰ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਕ ਮੰਦਭਾਗੀ ਘਟਨਾ ਦੱਸਿਆ । ਸਿੰਘ ਸਾਹਿਬ ਨੇ ਅੱਜ ਪ੍ਰੈਸ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਖ਼ਬਰ ਸਾਰੇ ਸਿੱਖ ਜਗਤ ਲਈ ਬੜੇ ਹੀ ਦੁੱਖ ਨਾਲ ਪੜ੍ਹੀ ਤੇ ਸੁਣੀ ਗਈ ਹੈ ਜਦੋਂ ਕਿ ਫ਼ਾਂਸੀ ਨੂੰ ਰੁਕਵਾਉਣ ਲਈ ਸਮੁੱਚੀਆਂ ਦੇਸ਼ - ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਅਮਨ ਪਸੰਦ ਲੋਕਾਂ ਵਲੋਂ ਦਸਤਖਤਾਂ ਦੀ ਮੁਹਿੰਮ ਨੂੰ ਲੱਖਾਂ ਦੀ ਤਾਦਾਦ ਵਿਚ ਪਹੁੰਚਾ ਦਿੱਤਾ ਗਿਆ ਹੈ । ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜੋ ਲੋਕ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਲਈ ਪਵਾੜੇ ਦੀ ਜੜ੍ਹ ਹਨ, ਉਨ੍ਹਾਂ ਨੂੰ ਸਜਾ ਦੇਣ ਦੀ ਬਜਾਏ ਵੱਡੇ- ਵੱਡੇ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ ਪਰ ਜੋ ਸਖ਼ਸ਼ 10 ਸਾਲ ਤੋਂ ਹਰ ਰੋਜ ਫ਼ਾਂਸੀ ਦੀ ਸਜਾ ਨਾਲ ਜੂਝ ਰਿਹਾ ਹੈ ਅਤੇ ਦਿਮਾਗੀ ਸੰਤੁਲਨ ਖੋ ਦੇਣ ਤੇ ਇਸ ਵੇਲੇ ਜੇਰੇ ਇਲਾਜ ਹੈ ਉਸ ਲਈ ਕੀਤੀ ਗਈ ਪਟੀਸ਼ਨ ਰੱਦ ਕਰਕੇ ਫ਼ਾਸੀ ਦੀ ਸਜਾ ਨੂੰ ਮੁੜ ਬਹਾਲ ਹੀ ਰਹਿਣ ਦਿੱਤਾ ਹੈ। ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਇਸ ਸਬੰਧੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਹਿਰਾਂ ਦੀ ਰਾਏ ਲੈ ਕੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਸੀ ਦੀ ਸਜਾ ਰੁਕਵਾਉਣ ਲਈ ਕਿਹਾ ਗਿਆ ਹੈ। ਗੱਲਬਾਤ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਕਾਂਗਰਸ ਦੀ ਸੈਂਟਰ ਸਰਕਾਰ ਨੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਹੈ। ਸਿੰਘ ਸਾਹਿਬ ਨੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਦੁੱਖਦਾਈ ਸਮੇਂ ਸਾਂਤੀ ਦਾ ਮਹੋਲ ਬਣਾਈ ਰੱਖਣ।


ਪ੍ਰੋ. ਭੁੱਲਰ ਬਾਰੇ ਫੈਸਲਾ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲਾ - ਜਥੇ. ਨੰਦਗੜ੍ਹ

 http://sameydiawaaz.com/Archive%20News/%5B2013%5D/04/13.04.2013%20-%2003.jpg

ਤਲਵੰਡੀ ਸਾਬੋ 12 ਅਪ੍ਰੈਲ (ਜਗਸੀਰ ਸੰਧੂ, ਮਾਨ ਸਿੰਘ) :- ਸਿੱਖ ਕੌਮ ਦੇ ਸਾਜਨਾ ਦਿਵਸ ਮੌਕੇ ਦੇਸ਼ ਦੀ ਵੱਡੀ ਅਦਾਲਤ ਵਲੋਂ ਕੌਮ ਦੇ ਕੌਮੀ ਨਾਇਕ ਪ੍ਰੋ. ਦਵਿੰਦਰਪਾਲ ਸਿੰਘ ਭੁੱਵਰ ਦੀ ਫ਼ਾਂਸੀ ਸਬੰਧੀ ਕੀਤਾ ਗਿਆ ਫੈਸਲਾ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲਾ ਹੈ। ਇਹ ਟਿਪਣੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਰਦਿਆ ਆਖਿਆ ਹੈ ਕਿ ਕੌਮ ਨੇ ਆਪਣੀ ਹੌਂਦ ਇਸ ਦੇਸ਼ ਦੀ ਬਹੁਗਿਣਤੀ ਨਾਲ ਜੋੜ ਲਈ ਸੀ ਪਰੰਤੂ ਹੋਂਦ ਚਿੱਲੜ ਕਾਂਡ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਦੇਸ਼ ਦੀ ਬਹੁਗਿਣਤੀ ਸਿੱਖਾਂ ਨੂੰ ਹੱੜਪਣ ਲਈ ਕਾਹਲੀ ਹੈ। ਜਥੇਦਾਰ ਨੰਦਗੜ੍ਹ ਨੇ ਇਸ ਸਮੇਂ ਆਖਿਆ ਕਿ ਪ੍ਰੋ. ਭੁੱਲਰ ਦੇ ਕੇਸ ਬਾਰੇ ਦੇਸ਼ ਦਾ ਹਾਕਮਾਂ ਨੂੰ ਇੱਕ ਵਾਰ ਜ਼ਰੂਰ ਮੁੜ ਵਿਚਾਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਸਮਾਂ ਤੇ ਤੀਰ ਹੱਥੋਂ ਨਾ ਨਿਕਲ ਜਾਣ।


ਅਕਾਲੀ - ਭਾਜਪਾ ਨਾ ਸਿੱਖਾਂ ਦੇ, ਨਾ ਹਿੰਦੂਆਂ ਦੇ, ਇਹ ਯਾਰ ਕੁਰਸੀ ਦੇ - ਮਾਨ

http://sameydiawaaz.com/Archive%20News/%5B2013%5D/04/13.04.2013%20-%2005.jpgਚੰਡੀਗੜ੍ਹ 12 ਅਪ੍ਰੈਲ (ਦੀਪਕ ਸ਼ਰਮਾ) :- ਸੁਪਰੀਮ ਕੋਰਟ ਵਲੋਂ ਜਿਵੇਂ ਹੀ ਭੁੱਲਰ ਦੀ ਪਟੀਸ਼ਨ 'ਤੇ ਫ਼ੈਸਲਾ ਆਇਆ ਤਾਂ ਉਸ ਦੇ ਨਾਲ ਹੀ ਵੱਖੋ - ਵੱਖ ਸਿੱਖ ਆਗੂਆਂ ਤੇ ਨੁਮਾਇੰਦਿਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ । ਕਿਸੇ ਨੇ ਇਸ ਨੂੰ ਸਿਆਸੀ ਮੁੱਦਾ ਦੱਸਿਆ, ਕਿਸੇ ਨੇ ਚੋਣ ਸਟੰਟ ਤੇ ਕਿਸੇ ਨੇ ਇਸ ਨੂੰ ਕੁਰਸੀ ਦੇ ਲਾਲਚ ਤੋਂ ਪ੍ਰੇਰਿਤ ਕਰਾਰ ਦਿੱਤਾ । ਇਸ ਮੁੱਦੇ 'ਤੇ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਨਾ ਅਸੀਂ ਹਿੰਦੂ ਹਾਂ, ਨਾ ਅਸੀਂ ਮੁਸਲਮਾਨ, ਪਰ ਅਫ਼ਸੋਸ ਹੁੰਦਾ ਹੈ ਕਿ ਅੱਜ ਅਸੀਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਉਲਟ ਚੱਲ ਰਹੇ ਹਾਂ। ਇਕ ਪਾਸੇ ਅਕਾਲੀ ਦਲ ਵਾਲੇ ਹਿੰਦੂਤਵ ਦੇ ਦਲਾਲ ਬਣ ਕੇ ਵਿਚਰ ਰਹੇ ਹਨ ਤੇ ਦੂਜੇ ਪਾਸੇ ਕਾਂਗਰਸ ਸਿੱਖਾਂ ਨੂੰ ਕੁਚਲਣ 'ਤੇ ਲੱਗੀ ਹੋਈ ਹੈ। ਮਾਨ ਨੇ ਆਖਿਆ ਕਿ ਸੰਗਰੂਰ ਤੋਂ ਕਾਂਗਰਸੀ ਐਮ.ਪੀ. ਸਿੰਗਲਾ ਵੀ ਭੁੱਲਰ ਤੇ ਰਾਜੋਆਣਾ ਲਈ ਫਾਂਸੀ ਮੰਗਦਾ ਹੈ। ਲੁਧਿਆਣਾ ਤੋਂ ਕਾਂਗਰਸੀ ਐਮ.ਪੀ. ਮੁਨੀਸ਼ ਤਿਵਾੜੀ ਵੀ ਫਾਂਸੀ ਦੀ ਮੰਗ ਕਰਦਾ ਹੈ ਤੇ ਦੂਜੇ ਪਾਸੇ ਭਾਜਪਾ ਹੈ ਜੋ ਸੁਪਰੀਮ ਕੋਰਟ ਦੇ ਭੁੱਲਰ ਨੂੰ ਫਾਂਸੀ ਦੇਣ ਦੇ ਆਏ ਫ਼ੈਸਲੇ ਦਾ ਸਵਾਗਤ ਕਰ ਰਹੀ ਹੈ ਤੇ ਇਕ ਭਾਜਪਾ ਦੀ ਭਾਈਵਾਲ ਬਣੀ ਪਾਰਟੀ ਅਕਾਲੀ ਦਲ ਹੈ ਜੋ ਡਰਾਮਾ ਤਾਂ ਪੰਥਕ ਪਾਰਟੀ ਹੋਣ ਦਾ ਕਰਦੀ ਹੈ, ਪਰ ਕੁਰਸੀ ਖ਼ਾਤਰ ਭਾਜਪਾ ਦੀ ਝੋਲੀਚੁੱਕ ਬਣੀ ਬੈਠੀ ਹੈ। ਮਾਨ ਨੇ ਆਖਿਆ ਕਿ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਰਮਨ ਦੇ ਦੌਰੇ 'ਤੇ ਹੈ ਤੇ ਭਾਰਤ ਜਰਮਨ ਨਾਲ ਕੀਤੇ ਵਾਅਦੇ ਤੋਂ ਮੁੱਕਰ ਕੇ ਉਨ੍ਹਾਂ ਦੀ ਹੱਤਕ ਕਰਦੇ ਹੋਏ ਭੁੱਲਰ ਨੂੰ ਫਾਂਸੀ ਦੇਣ 'ਤੇ ਵਜਿੱਦ ਹੈ। ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਬਿੰਨ੍ਹਦਿਆਂ ਮਾਨ ਨੇ ਆਖਿਆ ਕਿ ਪੰਜਾਬੀ ਸੂਬੀ ਬਣਾਉਣ ਲਈ ਬਾਦਲ, ਲੌਂਗੋਵਾਲ, ਬਰਨਾਲਾ ਹੁਰਾਂ ਨੇ 63 ਹਜ਼ਾਰ ਸਿੱਖ ਕੈਦ ਕਰਵਾ ਦਿੱਤੇ ਸਨ। ਜੇ ਭਾਜਪਾ ਨਾਲ ਸਾਂਝ ਪਾ ਕੇ, ਹਿੰਦੂਤਵ ਦੇ ਦਲਾਲ ਬਣ ਕੇ ਹੀ ਸਰਕਾਰਾਂ ਚਲਾਉਣੀਆਂ ਸਨ, ਫਿਰ ਪੰਜਾਬ ਦੇ ਟੁਕੜੇ ਕਿਉਂ ਕਰਵਾਏ। ਇਸੇ ਮੁੱਦੇ 'ਤੇ ਗੱਲ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਅਕਾਲੀ ਦਲ ਨਾ ਸਿੱਖਾਂ ਦਾ ਹਿਤੈਸ਼ੀ ਹੈ ਤੇ ਨਾ ਹੀ ਭਾਜਪਾ ਹਿੰਦੂਆਂ ਦੀ। ਅਸਲ ਵਿਚ ਇਨ੍ਹਾਂ ਦੀ ਪੰਜਾਬ ਵਿਚ ਸਾਂਝ ਕੁਰਸੀ ਖਾਤਿਰ ਹੈ ਤੇ ਇਹ ਕੁਰਸੀ ਦੇ ਯਾਰ ਹਨ। ਉਨ੍ਹਾਂ ਆਖਿਆ ਕਿ ਕਿੰਨਾ ਦੋਗਲਾਪਨ ਹੈ ਕਿ ਭਾਰਤ ਨੂੰ ਇਟਲੀ ਦੇ ਜਜ਼ਬਾਤਾਂ ਦਾ ਤਾਂ ਖ਼ਿਆਲ ਹੈ। ਉਹ ਉਨ੍ਹਾਂ ਦੇ ਦੋ ਨੇਵੀ ਅਫ਼ਸਰਾਂ ਨੂੰ ਇਸ ਵਾਅਦੇ 'ਤੇ ਲਿਆਈ ਹੈ ਕਿ ਤੁਹਾਨੂੰ ਫਾਂਸੀ ਨਹੀਂ ਹੋਵੇਗੀ, ਪਰ ਭਾਰਤ ਨੂੰ ਆਪਣੇ ਦੇਸ਼ ਦੇ ਲੱਖਾਂ-ਕਰੋੜਾਂ ਲੋਕਾਂ ਦੇ ਜਜ਼ਬਾਤਾਂ ਦਾ ਖ਼ਿਆਲ ਨਹੀਂ ਤੇ ਨਾ ਹੀ ਜਰਮਨੀ ਨਾਲ ਕੀਤੇ ਵਾਅਦੇ ਦਾ। ਪੀਰ ਮੁਹੰਮਦ ਨੇ ਆਪਣੇ ਵਲੋਂ ਜਰਮਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਭਾਰਤ ਤੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਵਾਪਸ ਮੰਗਣ। ਉਨ੍ਹਾਂ ਕਾਂਗਰਸ ਦੀ ਨਿੰਦਾ ਕਰਨ ਦੇ ਨਾਲ-ਨਾਲ ਅਕਾਲੀ-ਭਾਜਪਾ ਨੂੰ ਵੀ ਦੋਗਲਾਪਨ ਦਿਖਾਉਣ ਲਈ ਭੰਡਿਆ। ਜ਼ਿਕਰਯੋਗ ਹੈ ਕਿ ਭੁੱਲਰ ਦੇ ਮਾਮਲੇ 'ਚ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਤੁਰੰਤ ਬਾਅਦ ਭਾਜਪਾ ਨੇ ਪ੍ਰੋ. ਭੁੱਲਰ ਨੂੰ ਜਲਦ ਫਾਂਸੀ ਦੇਣ ਦੀ ਮੰਗ ਕੀਤੀ। ਜਦਕਿ ਅਕਾਲੀ ਦਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਅਫ਼ਸੋਸ ਪ੍ਰਗਟਾਇਆ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਉਹ ਭੁੱਲਰ ਦੀ ਫਾਂਸੀ ਰੱਦ ਕਰਾਉਣ ਲਈ ਇਕ ਵਾਰ ਫਿਰ ਤੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਚੰਦੂਮਾਜਰਾ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਤੋਂ ਦੁਖੀ ਹਾਂ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਕਾਨੂੰਨੀ ਜਾਂ ਤਕਨੀਕੀ ਆਧਾਰ ਦੀ ਬਜਾਏ ਜਨਤਾ ਦੀਆਂ ਭਾਵਨਾਵਾਂ ਅਤੇ ਮਨੁੱਖੀ ਆਧਾਰ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਭੁੱਲਰ ਨੂੰ ਤੁਰੰਤ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ। ਭਾਜਪਾ ਦੇ ਉਪ ਪ੍ਰਧਾਨ ਬਲਵੀਰ ਪੁੰਜ ਨੇ ਆਖਿਆ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਤੇ ਅਦਾਲਤ ਨੇ ਜੋ ਫਾਂਸੀ ਦੀ ਸਜ਼ਾ ਦਿੱਤੀ ਹੈ, ਉਸ ਦੀ ਤਾਮੀਲ ਹੋਣੀ ਚਾਹੀਦੀ ਹੈ। ਇੰਝ ਅਕਾਲੀ-ਭਾਜਪਾ ਦੇ ਸਾਂਝੀਵਾਲ ਹੋਣ ਦੇ ਬਾਵਜੂਦ ਦੋਹਰੇ ਚਿਹਰਿਆਂ ਦੇ ਸਾਹਮਣੇ ਆਉਣ 'ਤੇ ਪੰਥਕ ਧਿਰਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ।


ਦਮਦਮੀ ਟਕਸਾਲ ਇਨਸਾਫ਼ ਦਾ ਕਤਲ ਨਹੀਂ ਹੋਣ ਦੇਵੇਗੀ - ਬਾਬਾ ਖ਼ਾਲਸਾ

 http://sameydiawaaz.com/Archive%20News/%5B2013%5D/04/13.04.2013%20-%2002.jpg

ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੁਪਰੀਮ ਕੋਰਟ ਵਲੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੇ ਫੈਸਲੇ ਬਾਰੇ ਕਿਹਾ ਹੈ ਕਿ ਦੇਸ਼ ਦੀ ਸਰਕਾਰ ਅਤੇ ਨਿਆਪਾਲਕਾ ਨੇ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਕੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿੱਚ ਘੱਟ ਗਿਣਤੀ ਖਾਸ ਕਰਕੇ ਸਿੱਖ ਕੌਮ ਦੇ ਲਈ ਨਾ ਕੋਈ ਥਾਂ ਅਤੇ ਨਾ ਹੀ ਕੋਈ ਨਿਆਂ ਹੈ । ਉਹਨਾਂ ਕਿਹਾ ਕਿ ਜੇਕਰ ਹਿੰਦੂ ਮੁਲਜਮਾਂ ਦੀਆਂ ਫਾਂਸੀ ਦੀਆਂ ਸਜ਼ਾਵਾਂ ਮਾਫ਼ ਕੀਤੀਆਂ ਜਾ ਸਕਦੀਆਂ ਹਨ ਤਾਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਬਰਕਰਾਰ ਰੱਖਣਾ ਇਸ ਗੱਲ ਵੱਲ ਇਸ਼ਾਰਾ ਕਰਦਿਆ ਹਨ ਕਿ ਹਿੰਦੂਵਾਦੀ ਦੇਸ਼ ਵਿੱਚ ਸਰਕਾਰ ਸਿਧਾਂਤਾ 'ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰਦੀ । ਉਹਨਾਂ ਕਿਹਾ ਕਿ ਦਮਦਮੀ ਟਕਸਾਲ ਇੰਨਸਾਫ ਦਾ ਕਤਲ ਨਹੀਂ ਹੋਣ ਦੇਵੇਗੀ ।


ਸ਼੍ਰੋਮਣੀ ਕਮੇਟੀ ਵਲੋਂ ਭੁੱਲਰ ਦੀ ਫਾਂਸੀ ਦਾ ਵਿਰੋਧ

http://sameydiawaaz.com/Archive%20News/%5B2013%5D/04/13.04.2013%20-%2006.jpg 

ਚੰਡੀਗੜ੍ਹ 12 ਅਪ੍ਰੈਲ (ਦੀਪਕ ਸ਼ਰਮਾ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜਾ ਸਬੰਧੀ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਨੂੰ ਅਫ਼ਸੋਸਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਪਿਛਲੇ ਲੰਮੇ ਅਰਸੇ ਤੋਂ ਜੇਲ ਦੀ ਕਾਲ ਕੋਠੜੀ ਵਿੱਚ ਉਸ ਗੁਨਾਹ ਤਹਿਤ ਬੰਦ ਹੈ ਜੋ ਉਸ ਨੇ ਕੀਤਾ ਹੀ ਨਹੀਂ ਕਿਉਂਕਿ ਪੁਲੀਸ ਨੇ ਜਿੰਨ੍ਹੇ ਵੀ ਗਵਾਹ ਪ੍ਰੋਫੈਸਰ ਭੁੱਲਰ ਦੇ ਖਿਲਾਫ ਅਦਾਲਤ ਵਿੱਚ ਭੁਗਤਾਏ ਸਨ ਉਨ੍ਹਾਂ 'ਚੋਂ ਕਿਸੇ ਵੀ ਗਵਾਹ ਨੇ ਉਸ ਦੀ ਸ਼ਨਾਖਤ ਨਹੀਂ ਕੀਤੀ। ਪ੍ਰੋਫੈਸਰ ਨੂੰ ਭੁੱਲਰ ਨੂੰ ਜਿਹੜੀ ਸਜਾ ਸੁਣਾਈ ਗਈ ਹੈ ਉਹ ਉਸ ਦੇ ਇਕਬਾਲੀਆ ਬਿਆਨਾਂ ਦੇ ਅਧਾਰ ਤੇ ਸੁਣਾਈ ਗਈ ਹੈ ਤੇ ਉਹ ਬਿਆਨ ਪ੍ਰੋਫੈਸਰ ਭੁੱਲਰ ਪੁਲੀਸ ਹਿਰਾਸਤ ਵਿੱਚ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਭੁੱਲਰ ਲੰਬੇ ਅਰਸੇ ਤੋਂ ਜੇਲ ਦੀ ਕਾਲ ਕੋਠੜੀ ਵਿੱਚ ਬੰਦ ਹੋਣ ਕਰਕੇ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕਾ ਹੈ। ਪ੍ਰੋਫੈਸਰ ਭੁੱਲਰ ਸਜਾ ਸੁਨਾਉਣ ਵੇਲੇ ਸੁਪਰੀਮ ਕੋਰਟ ਦਾ ਬੈਂਚ ਵੀ ਇੱਕ ਮੱਤ ਨਹੀਂ ਸੀ। ਇਸ ਲਈ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕ ਤੰਤਰੀ ਦੇਸ਼ ਅਖਵਾਉਣ ਵਾਲੇ ਭਾਰਤ ਵਿੱਚ ਅਣ-ਮਨੁੱਖੀ ਸਜਾ ਫਾਂਸੀ ਸਬੰਧੀ ਦੋਹਰੇ ਮਾਪਦੰਡ ਨਹੀਂ ਅਪਣਾਏ ਜਾਣੇ ਚਾਹੀਦੇ। ਇੱਕ ਪਾਸੇ ਪੰਡਿਤ ਕਿਸ਼ੋਰੀ ਲਾਲ ਵਰਗੇ ਖੂੰਖਾਰ ਮੁਜ਼ਰਮ ਦੀਆਂ ਸੱਤ-ਸੱਤ ਫਾਸੀਆਂ ਦੀ ਸਜਾ ਦੇਸ਼ ਦਾ ਕਾਨੂੰਨ ਮੁਆਫ ਕਰਕੇ ਉਮਰ ਕੈਦ ਵਿੱਚ ਤਬਦੀਲ ਕਰ ਰਿਹਾ ਹੈ। ਉਥੇ ਦੂਜੇ ਪਾਸੇ 20 ਸਾਲ ਤੋਂ ਵੱਧ ਸਮਾਂ ਜੇਲ ਅੰਦਰ ਬੰਦ ਵਿਅਕਤੀ ਨੂੰ ਫਾਂਸੀ ਸਜਾ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇਣੀ ਦੇਸ਼ ਅੰਦਰ ਸਿੱਖ ਭਾਈਚਾਰੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਤੋਂ ਤਕਰੀਬਨ 10 ਸਾਲ ਬਾਅਦ ਵੀ ਉਸ ਦੀ ਫਾਂਸੀ ਬਹਾਲ ਰੱਖਣਾ ਉਚਿਤ ਨਹੀਂ। ਸੁਪਰੀਮ ਕੋਰਟ ਦਾ ਫੈਸਲਾ ਬੇ-ਹੱਦ ਅਫ਼ਸੋਸਨਾਕ ਹੈ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਇਸ ਲਈ ਇਸ ਤੇ ਦੁਬਾਰਾ ਨਜ਼ਰਸ਼ਾਨੀ ਹੋਣੀ ਚਾਹੀਦੀ ਹੈ।


ਇੰਗਲੈਂਡ ਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਦਾ ਘਰ ਘੇਰਿਆ

ਪ੍ਰੋ: ਭੁੱਲਰ ਦੀ ਫਾਂਸੀ ਬਾਰੇ ਸੁਪਰੀਮ ਕੋਰਟ ਦੇ ਆਏ ਫੈਸਲੇ ਤੋਂ ਬਾਅਦ ਦੇਸ਼ - ਵਿਦੇਸ਼ ਦੇ ਸਿੱਖਾਂ 'ਚ ਵਿਰੋਧ ਅਤੇ ਰੋਸ਼ ਦੀ ਲਹਿਰ ਦੌੜ ਗਈ । ਇੰਗਲੈਂਡ ਦੇ ਸਿੱਖਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਘਰ ਨੂੰ ਘੇਰਾ ਪਾ ਕੇ ਇੰਗਲੈਂਡ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਿੱਖਾਂ ਨਾਲ ਹੋ ਰਹੇ ਧੱਕੇ ਅਤੇ ਵਿਤਕਰੇ ਨੂੰ ਰੋਕਣ ਲਈ ਦਖ਼ਲ ਦੇਵੇ ।


ਜੇ ਕਿਸ਼ੋਰੀ ਲਾਲ ਹੁੰਦਾ ਤਾਂ ਫ਼ੈਸਲਾ ਕੁਝ ਹੋਰ ਹੁੰਦਾ - ਭਾਈ ਗਰੇਵਾਲ

 http://sameydiawaaz.com/Archive%20News/%5B2013%5D/04/13.04.2013%20-%2007.jpg

ਜਗਰਾਉਂ 12 ਅਪ੍ਰੈਲ (ਹਰਵਿੰਦਰ ਸਿੰਘ ਖਾਲਸਾ) :- ਦੇਸ਼ ਦਾ ਕਾਨੂੰਨ ਅਤੇ ਦੇਸ਼ ਦੇ ਹਾਕਮ ਘੱਟ ਗਿਣਤੀਆਂ ਨੂੰਹੋਰ ਨਜ਼ਰ ਨਾਲ ਦੇਖ ਅਤੇ ਬਹੁ ਗਿਣਤੀ ਨੂੰ ਹੋਰ ਨਜ਼ਰ ਨਾਲ ਦੇਖ ਰਹੇ ਹਨ | ਜੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅੱਜ ਕਿਸ਼ੋਰੀ ਲਾਲ ਹੁੰਦਾ ਤਾਂ ਅੱਜ ਦਾ ਫ਼ੈਸਲਾ ਕੁਝ ਹੋਰ ਹੋਣਾ ਸੀ | ਇਹ ਟਿੱਪਣੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ |

ਭਾਈ ਗਰੇਵਾਲ ਨੇ ਆਖਿਆ ਕਿ ਇਹ ਪਹਿਲੀ ਵਾਰ ਨਹੀਂ ਕਿ ਸਿੱਖਾਂ ਨਾਲ ਬੇਇਨਸਾਫੀ ਅਤੇ ਵਿਤਕਰੇਬਾਜ਼ੀ ਹੋਈ ਹੈ | ਉਨ੍ਹਾਂ ਆਖਿਆ ਕਿ 84 ਦੇ ਸਿੱਖ ਕਤਲੇਆਮ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ |


ਪ੍ਰੋ: ਭੁੱਲਰ ਦੀ ਫਾਂਸੀ ਖਿਲਾਫ ਜਰਮਨੀ ਦੀਆਂ ਸਿੱਖ ਜਥੇਬੰਦੀਆਂ ਵਲੋਂ ਰੋਹ ਮੁਜਾਹਰੇ ਦੀਆਂ ਤਿਆਰੀਆਂ

ਜਰਮਨੀ ਸ੍ਰਕਾਰ ਨਾਲ ਸਿੱਖ ਜਥੇਬੰਦੀਆਂ ਵਲੋਂ ਪ੍ਰੋ: ਭੁੱਲਰ ਦੀ ਫਾਂਸੀ ਖਿਲਾਫ ਗੱਲਬਾਤ

ਜਰਮਨੀ 12 ਅਪ੍ਰੈਲ (ਸਰਦੂਲ ਸਿੰਘ ਸੇਖੋਂ) :- ਭਾਰਤੀ ਨਿਆਂ ਪ੍ਰਣਾਲੀ ਦੀ ਸਿਖਰ ਸੁਪਰੀਮ ਕੋਰਟ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਪਟੀਸ਼ਨ ਖਾਰਜ ਕਰ ਕਿ ਪ੍ਰੋ: ਭੁੱਲਰ ਨੂੰ ਫਾਂਸੀ ਦੇਣ ਦਾ ਜੋ ਦੁੱਖ ਦਾਈ ਫੈਸਲਾ ਦਿੱਤਾ ਹੈ, ਜਿਸ ਨਾਲ ਦੁਨੀਆਂ ਭਰ ਵਿੱਚ ਬੈਠੇ ਸਿੱਖਾ ਦੇ ਹਿਰਦੇ ਵਲੂਧਰੇ ਗਏ ਹਨ ਜਰਮਨੀ ਦੀਆ ਸਿੱਖ ਜਥੇਬੰਦੀਆ ਦੇ ਮੁੱਖੀਆਂ ਨੇ ਇੱਕ ਜਰੂਰੀ ਮੀਟਿੰਗ ਨਿਊਸ ਸ਼ਹਿਰ ਵਿੱਚ ਕੀਤੀ ਜਿਸ ਵਿੱਚ ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਦਲ ਖਾਲਸਾ ਦੇ ਮੁੱਖੀ ਭਾਈ ਸੁਰਿੰਦਰ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਅ ਜਰਮਨੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ, ਭਾਈ ਜਤਿੰਦਰਬੀਰ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਹਾਜ਼ਰ ਹੋਏ ਇਸ ਮੌਕੇ ਭਾਰਤੀ ਸੁਪਰੀਮ ਕੋਰਟ ਵਲੋ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜਾ ਬਰਕਰਾਰ ਰੱਖਣ ਦੀ ਸਖਤ ਨਿਖੇਧੀ ਕਰਦਿਆ ਸਮੂਹ ਪੰਥਕ ਆਗੂਆਂ ਵਲੋਂ ਜਲਦੀ (ਸੋਮਵਾਰ) ਨੂੰ ਫਰੈਂਕਫੋਰਟ ਵਿਖੇ ਵੱਡਾ ਰੋਹ ਭਰਿਆ ਮੁਜਾਹਰਾ ਉਲੀਕੀਆ ਹੈ ਜਿਸ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਭਾਰਤ ਸ੍ਰਕਾਰ ਤੇ ਭਾਰਤੀ ਨਿਆਂ ਪ੍ਰਣਾਲੀ ਦੇ ਸਿੱਖ ਵਿਰੋਧੀ ਚਿਹਰੇ ਨੂੰ ਪੂਰੀ ਦੁਨੀਆਂ ਸਾਹਮਣੇ ਰੱਖਿਆ ਜਾ ਸਕੇ ।

ਪਿਛਲੇ ਅਠਾਰਾਂ ਸਾਲਾਂ ਤੋਂ ਦਿੱਲੀ ਦੀ ਤਿਹਾੜ੍ਹ ਜੇਲ੍ਹ ਵਿੱਚ ਬੰਦ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤੀ ਨਿਆਂ ਪ੍ਰਣਾਲੀ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪ੍ਰੋ: ਭੁੱਲਰ ਨੂੰ ਦਿੱਲੀ ਵਿਖੇ 1993 ਵਿੱਚ ਕਾਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਬਿੱਟਾ ਤੇ ਹੋਏ ਬੰਬ ਧਮਾਕੇ ਕੇਸ ਵਿੱਚ ਫਾਂਸੀ ਸੁਣਾਈ ਗਈ ਸੀ ਜਦਕਿ ਇਸ ਕੇਸ ਵਿੱਚ 130 ਦੇ ਕਰੀਬ ਗੁਵਾਹ ਭੁਗਤਾਏ ਗਏ ਜਿਨ੍ਹਾਂ ਵਿੱਚੋ ਕੋਈ ਇੱਕ ਵੀ ਪ੍ਰੋ: ਭੁੱਲਰ ਨੂੰ ਉਸ ਬੰਬ ਧਮਾਕੇ ਵਿੱਚ ਸ਼ਾਮਿਲ ਹੋਣ ਦੀ ਪਹਿਚਾਣ ਨਾ ਕਰ ਸਕਿਆ ਤੇ ਤਿੰਨ ਜੱਜਾਂ ਦੇ ਬੈਂਚ ਦੇ ਮੁੱਖ ਜੱਜ ਸ਼ਾਹ ਨੇ ਆਪਣੇ ਫੈਸਲੇ ਚ ਪ੍ਰੋ: ਭੁੱਲਰ ਨੂੰ ਬਰੀ ਕੀਤਾ ਸੀ ਜਦਕਿ ਦੂਜੇ ਦੋਵੇਂ ਜੱਜਾਂ ਨੇ ਆਪਣੀ ਸਿੱਖ ਵਿਰੋਧੀ ਸੋਚ ਤੇ ਚੱਲਦੇ ਹੋਏ ਪ੍ਰੋ: ਭੁੱਲਰ ਨੂੰ ਬੇਕਸੂਰ ਹੋਣ ਤੇ ਵੀ ਫਾਂਸੀ ਦੀ ਸਜਾ ਸੁਣਾ ਦਿੱਤੀ ਤੇ ਜਿਸ ਤੇ ਅੱਜ ਤੱਕ ਅਮਲ ਜਾਰੀ ਹੈ । ਅਜਿਹੇ ਫੈਸਲਿਆਂ ਨਾਲ ਸਿੱਖ ਕੌਮ ਨੂੰ ਦੋ ਨੰਬਰ ਦੇ ਸ਼ਹਿਰੀ ਅਤੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ । ਮੁਜ਼ਾਹਰੇ ਚ ਆਉਣ ਵਾਲੀ ਸੰਗਤਾਂ ਨੂੰ ਅਪੀਲ ਹੈ ਕਿ ਸੋਮਵਾਰ 10 ਵਜੇ ਸਵੇਰੇ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਿਆਂ ਸਾਹਿਬ ਦੇ ਪ੍ਰਬੰਧਕਾਂ ਨਾਲ ਰਾਬਤਾ ਕਰਕੇ ਮੁਜ਼ਾਹਰੇ ਬਾਰੇ ਪੂਰੀ ਜਾਣਕਾਰੀ ਜ਼ਰੂਰ ਲੈ ਲੈਣ ।


ਭਾਜਪਾ ਤੇ ਅਕਾਲੀ ਦਲ ਦੀ ਵੱਖੋ - ਵੱਖਰੀ ਰਾਇ

ਨਵੀਂ ਦਿੱਲੀ 12 ਅਪ੍ਰੈਲ (ਪੀ. ਟੀ. ਆਈ.) :- ਸੁਪਰੀਮ ਕੋਰਟ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਅਪੀਲ ਖਾਰਜ ਕਰਨ ਦੇ ਫ਼ੈਸਲੇ 'ਤੇ ਭਾਜਪਾ ਤੇ ਅਕਾਲੀ ਦਲ ਨੇ ਵੱਖੋ- ਵੱਖਰੇ ਵਿਚਾਰ ਜ਼ਾਹਿਰ ਕੀਤੇ ਹਨ |

ਸ਼੍ਰੋਮਣੀ ਅਕਾਲੀ ਦਲ

 http://sameydiawaaz.com/Archive%20News/%5B2013%5D/04/13.04.2013%20-%2008.jpg

ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਸੀਂ ਫ਼ੈਸਲੇ ਤੋਂ ਬਹੁਤ ਨਿਰਾਸ਼ ਹੋਏ ਹਾਂ, ਸਾਨੂੰ ਇਸ ਦੀ ਆਸ ਨਹੀਂ ਸੀ | ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਮਾਮਲੇ ਵਿਚ ਕਾਨੂੰਨੀ ਤੇ ਤਕੀਨੀਕੀ ਪਹਿਲੂਆਂ ਵਿਚ ਜਾਣ ਦੀ ਬਜਾਏ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਮਾਨਵਤਾ ਦੀ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸ਼ਾਂਤੀ ਅਤੇ ਵਿਕਾਸ ਵਿਚ ਵਿਘਨ ਪਾਉਣ ਦਾ ਮੌਕਾ ਨਹੀਂ ਦੇਣਾ ਚਾਹੀਦਾ ਜਿਹੜੀ ਪੰਜਾਬ ਵਿਚ ਦੋ ਦਹਾਕੇ ਦੇ ਅੱਤਵਾਦ ਪਿੱਛੋਂ ਪਰਤੀ ਹੈ | ਅਸੀਂ ਰਾਸ਼ਟਰਪਤੀ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਅਤੇ ਪ੍ਰਧਾਨ ਮੰਤਰੀ ਨੂੰ ਵੀ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕਰਦੇ ਹਾਂ ਕਿਉਂਕਿ ਭੁੱਲਰ ਮਾਨਸਿਕ ਤੌਰ 'ਤੇ ਬਿਮਾਰ ਹੈ |

ਅਦਾਲਤ ਦੇ ਫ਼ੈਸਲੇ ਦਾ ਸਨਮਾਨ ਹੋਵੇ - ਪੁੰਜ

 http://sameydiawaaz.com/Archive%20News/%5B2013%5D/04/13.04.2013%20-%2009.jpg

ਭਾਜਪਾ ਜਿਹੜੀ ਪੰਜਾਬ ਵਿਚ ਅਕਾਲੀ ਦਲ ਦੀ ਭਾਈਵਾਲ ਹੈ, ਇਸ ਮੁੱਦੇ 'ਤੇ ਵੱਖਰੇ ਵਿਚਾਰ ਰੱਖਦੀ ਹੈ | ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਟਿੱਪਣੀ ਕਰਦਿਆਂ ਪਾਰਟੀ ਦੇ ਉਪ ਪ੍ਰਧਾਨ ਬਲਬੀਰ ਪੁੰਜ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਉਚੇਰੀ ਅਦਾਲਤ ਵੱਲੋਂ ਜੋ ਵੀ ਸਜ਼ਾ ਦਿੱਤੀ ਗਈ ਹੈ ਉਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਅਤੇ ਜਿਨ੍ਹਾਂ ਨੇ ਦੇਸ਼ ਦੇ ਖਿਲਾਫ਼ ਜੰਗ ਛੇੜੀ ਅਤੇ ਦੇਸ਼ ਨੂੰ ਹਥਿਆਰਾਂ ਰਾਹੀਂ ਅਸਥਿਰ ਕਰਨ ਦਾ ਯਤਨ ਕੀਤਾ ਉਨ੍ਹਾਂ ਲੋਕਾਂ ਨੂੰ ਇਸ ਦੇ ਸਿੱਟਿਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ |

ਫ਼ੈਸਲੇ ਦਾ ਸਨਮਾਨ ਕਰਦੇ ਹਾਂ - ਕਾਂਗਰਸ

 http://sameydiawaaz.com/Archive%20News/%5B2013%5D/04/13.04.2013%20-%2010.jpg

ਇਸੇ ਦੌਰਾਨ ਕਾਂਗਰਸ ਨੇ ਸਾਵਧਾਨੀ ਨਾਲ ਹੁੰਗਾਰਾ ਦਿੰਦਿਆਂ ਪਰ ਸਪੱਸ਼ਟ ਕੀਤਾ ਕਿ ਪਾਰਟੀ ਚਲ ਰਹੀ ਕਾਨੂੰਨੀ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਕਰਨ ਵਿਚ ਵਿਸ਼ਵਾਸ ਨਹੀਂ ਰੱਖਦੀ | ਪਾਰਟੀ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ | ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ | ਅਸੀਂ ਸਾਰੀਆਂ ਅਦਾਲਤਾਂ ਦੇ ਫ਼ੈਸਲਿਆਂ ਦਾ ਸਵਾਗਤ ਕਰਦੇ ਹਾਂ | ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਰ ਇਕ ਨੂੰ ਹੁਕਮ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਦਾ ਹੁਕਮ ਹੈ |


ਸਿੱਖ ਜਥੇਬੰਦੀਆਂ ਵਲੋਂ 15 ਨੂੰ ਭਾਰਤੀ ਹਾਈ ਕਮਿਸ਼ਨ ਲੰਡਨ ਸਾਹਮਣੇ ਰੋਸ ਮੁਜ਼ਾਹਰਾ

ਲੰਡਨ 12 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) :- ਪ੍ਰੋ. ਦਵਿੰਦਰਪਾਲ ਸਿੰਘ ਭੱੁਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਅੱਜ ਸੁਣਾਏ ਗਏ ਫੈਸਲੇ 'ਤੇ ਸਿੱਖ ਹਲਕਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਸਿੱਖ ਜੱਥੇਬੰਦੀਆਂ, ਗੁਰੂ ਘਰਾਂ ਵੱਲੋਂ ਫੈਡਰੇਸ਼ਨ ਆਫ ਸਿੱਖਸ ਆਰਗੇਨਾਈਜੇਸ਼ਨ (ਐਫ. ਐਸ. ਓ.) ਵੱਲੋਂ ਸਾਂਝੇ ਤੌਰ 'ਤੇ ਭਾਰਤੀ ਹਾਈ ਕਮਿਸ਼ਨ ਲੰਡਨ ਸਾਹਮਣੇ 15 ਅਪ੍ਰੈਲ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ | ਭਾਈ ਦਬਿੰਦਰਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਰੋਸ ਮੁਜ਼ਾਹਰਾ ਪ੍ਰੋ. ਦਵਿੰਦਰਪਾਲ ਸਿੰਘ ਭੱੁਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਅਤੇ 'ਸਾਡਾ ਹੱਕ' ਫਿਲਮ 'ਤੇ ਪਾਬੰਦੀ ਖ਼ਤਮ ਕਰਵਾਉਣ ਲਈ ਹੈ | ਇਕ ਹੋਰ ਬਿਆਨ ਵਿਚ ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਨਿਯਮਾਂ ਦੀਆਂ ਭਾਰਤੀ ਨਿਆਂਇਕ ਪ੍ਰਣਾਲੀ ਨੇ ਧੱਜੀਆਂ ਉਡਾਈਆਂ ਹਨ, ਉਹਨਾਂ ਕਿਹਾ ਕਿ ਇਹ ਜਰਮਨੀ ਸਰਕਾਰ ਦੀ ਅਣਗਹਿਲੀ ਦਾ ਹੀ ਸਿੱਟਾ ਹੈ, ਜਿਹਨਾਂ ਨੇ ਭਾਰਤ ਸਰਕਾਰ 'ਤੇ ਵਿਸ਼ਵਾਸ ਕਰਕੇ ਪ੍ਰੋ: ਭੱੁਲਰ ਨੂੰ ਖੁਦ ਮੌਤ ਦੇ ਮੂੰਹ ਵਿੱਚ ਧੱਕਿਆ ਹੈ | ਇਸ ਮਾਮਲੇ ਸਬੰਧੀ ਯੂ. ਐਨ. ਓ. ਨੂੰ ਤੁਰੰਤ ਦਖ਼ਲ ਦੇਣ ਲਈ ਕਿਹਾ ਕਿ ਪ੍ਰੋ: ਭੁੱਲਰ ਦੀ ਫਾਂਸੀ ਰੋਕਣ ਲਈ ਭਾਰਤ ਸਰਕਾਰ 'ਤੇ ਦਬਾਅ ਪਾਵੇ |


ਪੰਜਾਬ, ਹਰਿਆਣਾ ਵਿਚ ਸਖ਼ਤ ਚੌਕਸੀ ਦੇ ਆਦੇਸ਼

ਚੰਡੀਗੜ੍ਹ 12 ਅਪ੍ਰੈਲ :- ਸੁਪਰੀਮ ਕੋਰਟ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੰਜਾਬ ਤੇ ਹਰਿਆਣਾ ‘ਚ ਚੌਕਸੀ ਵਧਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ  ਭੁੱਲਰ ਦੀ ਅਪੀਲ ਰੱਦ ਹੋਣ ਤੋਂ ਬਾਅਦ ਖਾਲਿਸਤਾਨ ਪੱਖੀ ਜਥੇਬੰਦੀਆਂ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੀਆਂ ਹਨ।


ਮੁਸ਼ੱਰਫ ਨੇ ਡਰੋਨ ਹਮਲਿਆਂ ਬਾਰੇ ਗੁਪਤ ਸਮਝੌਤੇ ਦੀ ਗੱਲ ਸਵੀਕਾਰੀ

ਸੀ. ਐਨ. ਐਨ. ਨਾਲ ਗੱਲਬਾਤ ਦੌਰਾਨ ਕੀਤਾ ਇਕਬਾਲ

http://sameydiawaaz.com/Archive%20News/%5B2013%5D/04/13.04.2013%20-%2012.jpgਇਸਲਾਮਾਬਾਦ 12 ਅਪ੍ਰੈਲ :- ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਇੰਕਸ਼ਾਫ ਕੀਤਾ ਹੈ ਕਿ ਉਸ ਦੇ ਕਾਰਜਕਾਲ ਦੌਰਾਨ ਗੁਪਤ ਤੌਰ ’ਤੇ ਅਮਰੀਕੀ ਡਰੋਨ ਹਮਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਹ ਪ੍ਰਗਟਾਵਾ ਕਰਨ ਨਾਲ ਜਨਰਲ ਮੁਸ਼ੱਰਫ ਪਹਿਲੇ ਅਜਿਹੇ ਸਰਕਾਰੀ ਅਧਿਕਾਰੀ ਜਾਂ ਸੇਵਾਮੁਕਤ ਸਰਕਾਰੀ ਅਧਿਕਾਰੀ ਬਣ ਗਏ ਹਨ ਜਿਨ੍ਹਾਂ ਨੇ ਜਨਤਕ ਤੌਰ ’ਤੇ ਸਵੀਕਾਰ ਕੀਤਾ ਹੈ ਕਿ ਦੇਸ਼ ਨੇ ਅਮਰੀਕਾ ਦੀ ਖੁਫੀਆ ਏਜੰਸੀ ਸੀਆਈਏ ਦੀ ਅਗਵਾਈ ਹੇਠ ਡਰੋਨ ਹਮਲੇ ਕਰਨ ਲਈ ਸਮਝੌਤਾ ਕੀਤਾ ਹੈ।

ਜਨਰਲ ਮੁਸ਼ੱਰਫ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸ ਨੁਕਤੇ ’ਤੇ ਇਹ ਸਮਝੌਤਾ ਆਧਾਰਤ ਸੀ ਕਿ ਜਿੱਥੇ ਕਿਤੇ ਜ਼ਿਆਦਾ ਜ਼ਰੂਰਤ ਹੋਵੇ ਤੇ ਹੋਰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਉਥੇ ਮਿਜ਼ਾਈਲ ਹਮਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡਰੋਨ ਹਮਲਿਆਂ ਸਬੰਧੀ ਦੇਸ਼ ਦੀ ਫੌਜ ਤੇ ਖੁਫੀਆ ਪੱਧਰ ’ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਸੀ ਤੇ ਉਸ ਹਾਲਤ ਵਿਚ ਹੀ ਹਮਲੇ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਸੀ ਜੇ ਸਪੈਸ਼ਲ ਅਪਰੇਸ਼ਨਜ਼ ਟਾਸਕ ਫੋਰਸ ਕੋਲ ਕਾਰਵਾਈ ਲਈ ਸਮਾਂ ਨਾ ਹੋਵੇ। ਉਨ੍ਹਾਂ ਸੀਐਨਐਨ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਜਿਹੀ ਸਥਿਤੀ ਦਾ ਸਾਹਮਣਾ ਦੋ ਜਾਂ ਤਿੰਨ ਵਾਰ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕੁਝ ਮੌਕੇ ਅਜਿਹੇ ਆਉਂਦੇ ਹਨ ਕਿ ਕਾਰਵਾਈ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਕੀਤੀ ਜਾ ਸਕਦੀ ਹੁੰਦੀ। ਉਨ੍ਹਾਂ ਕਿਹਾ, ‘‘ਅਜਿਹੇ ਉਤਰਾਅ-ਚੜ੍ਹਾਅ ਚੱਲਦੇ ਰਹਿੰਦੇ ਹਨ, ਇਹ ਬੇਹੱਦ ਨਾਜ਼ੁਕ ਸਥਿਤੀ ਹੈ। ਦੁਸ਼ਮਣ ਬੇਹੱਦ ਖੁੰਖਾਰ ਹੈ ਤੇ ਪਹਾੜਾਂ ਵਿਚ ਲੁਕਿਆ ਹੋਇਆ ਹੈ ਜਿਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ।’’ ਜਨਾਬ ਮੁਸ਼ੱਰਫ ਨੇ ਕਿਹਾ ਕਿ ਅਮਰੀਕੀ ਡਰੋਨ ਹਮਲਿਆਂ ਵਿਚ ਮਾਰੇ ਲੋਕਾਂ ਵਿਚੋਂ ਇਕ ਨੇਕ ਮੁਹੰਮਦ, ਇਕ ਕਬਾਇਲੀ ਆਗੂ ਸੀ ਤੇ ਕਬਾਇਲੀ ਖਿੱਤੇ ਵਿਚ ਉਹ ਅਲ-ਕਾਇਦਾ ਦੀ ਸਹਾਇਤਾ ਕਰਨ ਦਾ ਦੋਸ਼ੀ ਸੀ। ਉਸ ਸਮੇਂ ਜੂਨ 2004 ਵਿਚ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਇਕ ਛੁਪਣਗਾਹ ਉਤੇ ਮਿਜ਼ਾਈਲ ਹਮਲੇ ਵਿਚ ਨੇਕ ਮੁਹੰਮਦ ਮਾਰਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨੀ ਆਗੂ ਇਸ ਗੱਲ ਤੋਂ ਇਨਕਾਰ ਕਰਦੇ ਆ ਰਹੇ ਹਨ ਕਿ ਡਰੋਨ ਹਮਲਿਆਂ ਪਿੱਛੇ ਪਾਕਿਸਤਾਨ ਸਰਕਾਰ ਦਾ ਕੋਈ ਹੱਥ ਹੈ। ਦੂਜੇ ਪਾਸੇ ਦੇਸ਼ ਦੇ ਵਿਦੇਸ਼ ਵਿਭਾਗ ਦਾ ਮੰਨਣਾ ਹੈ ਕਿ ਡਰੋਨ�ਤਾਨ ਸਰਕਾਰ ਡਰੋਨ ਹਮਲਿਆਂ ਪ੍ਰਤੀ ਬਿਲਕੁਲ ਅਣਜਾਣਤਾ ਦਾ ਪ੍ਰਗਟਾਵਾ ਕਰ ਰਹੀ ਹੈ। ਕੁੱਲ ਮਿਲਾ ਕੇ ਜਨਰਲ ਮੁਸ਼ੱਰਫ ਦੇ ਇੰਕਸ਼ਾਫ ਤੋਂ ਜਾਪਦਾ ਹੈ ਕਿ ਪਾਕਿਸਤਾਨ ਦੇ ਆਗੂਆਂ ਨੇ ਡਰੋਨ ਹਮਲਿਆਂ ਲਈ ਸਹਿਮਤੀ ਪ੍ਰਗਟਾਈ ਸੀ ਪਰ ਇਕ-ਇਕ ਹਮਲੇ ਲਈ ਪ੍ਰਵਾਨਗੀ ਦੇਣ ਪ੍ਰਤੀ ਉਹ ਬੇਵਸ ਹੀ ਰਹੇ।


ਸਿੱਖ ਕਤਲੇਆਮ ਕੇਸ ਵਿੱਚ ਕਾਂਗਰਸ ਕਿਸੇ ਦਾ ਬਚਾਅ ਨਹੀਂ ਕਰੇਗੀ - ਵੀਰੱਪਾ ਮੋਇਲੀ

ਬੰਗਲੌਰ, 12 ਅਪ੍ਰੈਲ :- ਪੈਟਰੋਲੀਅਮ ਮੰਤਰੀ ਵੀਰੱਪਾ ਮੋਇਲੀ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਵਿਰੁੱ ਹਮਲਿਆਂ ਦਾ ਦੇਸ਼ ਨੂੰ ਫਾਇਦਾ ਹੋਣ ਦੀ ਥਾਂ ਨੁਕਸਾਨ ਹੋਇਆ ਹੈ ਤੇ ਇਹ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ।

ਸਾਲ 2004 ਤੋਂ ਪਾਕਿਸਤਾਨ ਵਿਚ ਕੀਤੇ ਡਰੋਨ ਹਮਲਿਆਂ ਵਿਚ ਅਲ-ਕਾਇਦਾ ਤੇ ਤਾਲਿਬਾਨ ਦੇ ਅਤਿਵਾਦੀਆਂ ਸਮੇਤ ਹਜ਼ਾਰਾਂ ਲੋਕ ਮਾਰੇ ਗਏ ਹਨ। ਦੂਜੇ ਪਾਸੇ ਪਾਕਿਸਤਾਨ ਵਿਚ ਸਰਗਰਮ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਰਾਜਸੀ ਪਾਰਟੀਆਂ ਦਾ ਕਹਿਣਾ ਹੈ ਕਿ ਡਰੋਨ ਹਮਲਿਆਂ ਵਿਚ ਅਨੇਕਾਂ ਨਿਹੱਥੇ ਲੋਕ ਵੀ ਮਾਰੇ ਗਏ ਹਨ।

ਸੀਐਨਐਨ ਦੀ ਰਿਪੋਰਟ ਅਨੁਸਾਰ ਮੁਸ਼ੱਰਫ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਆਗੂਆਂ ਨੇ ਸੀਮਤ ਡਰੋਨ ਹਮਲਿਆਂ ਲਈ ਸਹਿਮਤੀ ਪ੍ਰਗਟਾਈ ਸੀ ਪਰ ਦੂਜੇ ਪਾਸੇ ਪਾਕਿ�ਧ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਪਾਰਟੀ ਕਿਸੇ ਦਾ ਬਚਾਅ ਨਹੀਂ ਕਰੇਗੀ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਮੋਇਲੀ ਨੇ ਕਾਂਗਰਸ ਲੀਡਰਸ਼ਿਪ ਵੱਲੋਂ 1985-86 ਵਿਚ ਸਿੱਖ ਕਤਲੇਆਮ ਦੀ ‘ਨੈਤਿਕ ਜ਼ਿੰਮੇਵਾਰੀ’ ਲੈ ਲੈਣ ਦਾ ਹਵਾਲਾ ਦਿੰਦਿਆਂ ਕਿਹਾ, ‘‘ਸਾਡੀ ਹਮਦਰਦੀ ਪੀੜਤਾਂ ਨਾਲ ਹੈ। ਅਸੀਂ ਇੱਥੇ ਕਿਸੇ ਦਾ ਬਚਾਅ ਕਰਨ ਲਈ ਨਹੀਂ ਬੈਠੇ ਅਤੇ ਇਸ ਮਾਮਲੇ ਵਿਚ ਵੀ ਕਾਨੂੰਨ ਆਪਣਾ ਕੰਮ ਕਰੇਗਾ।’’

ਫਿਰ ਵੀ ਉਨ੍ਹਾਂ ਆਖਿਆ ਕਿ ਜਗਦੀਸ਼ ਟਾਇਟਲਰ ਵਿਰੁੱਧ ਦੋਸ਼ ਇੰਨੇ ਗੰਭੀਰ ਨਹੀਂ ਹਨ, ਜਿੰਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਹਨ। ਜ਼ਿਕਰਯੋਗ ਹੈ ਕਿ ਸੀਬੀਆਈ ਦੀ ਕੇਸ ਬੰਦ ਕਰਨ ਦੀ ਰਿਪੋਰਟ ਨੂੰ ਰੱਦ ਕਰਦਿਆਂ ਦਿੱਲੀ ਦੀ ਇਕ ਅਦਾਲਤ ਨੇ ਟਾਇਟਲਰ ਵਿਰੁੱਧ 29 ਸਾਲ ਪੁਰਾਣਾ ਸਿੱਖ ਕਤਲੇਆਮ ਦਾ ਕੇਸ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਸੀ। ਬੁੱਧਵਾਰ ਨੂੰ ਆਏ ਇਸ ਆਦੇਸ਼ ਵਿਚ ਅਦਾਲਤ ਨੇ ਸੀਬੀਆਈ ਦੀ ਵੀ ਇਸ ਗੱਲੋਂ ਨੁਕਤਾਚੀਨੀ ਕੀਤੀ ਕਿ ਏਜੰਸੀ ਨੇ ਮੌਜੂਦ ਗਵਾਹਾਂ ਤੋਂ ਪੁੱਛ-ਪੜਤਾਲ ਵੀ ਨਹੀਂ ਕੀਤੀ।


ਰਾਜਨਾਥ ਸਿੰਘ ਵਲੋਂ ਸਿੱਧੂ ਨੂੰ ਪਲੋਸਣ ਦੀ ਕੋਸ਼ਿਸ਼

 http://sameydiawaaz.com/Archive%20News/%5B2013%5D/04/13.04.2013%20-%2013.jpg

ਰਾਜਨਾਥ ਸਿੰਘ, ਨਵਜੋਤ ਸਿੱਧੂ

ਨਵੀਂ ਦਿੱਲੀ 12 ਅਪ੍ਰੈਲ (ਕੁਲਵਿੰਦਰ ਦਿਓਲ) :- ਭਾਜਪਾ ਲੀਡਰਸ਼ਿਪ ਵੱਲੋਂ ‘ਨੁੱਕਰੇ’ ਲਾਉਣ ਅਤੇ ‘ਨਜ਼ਰਅੰਦਾਜ਼’ ਕੀਤੇ ਜਾਣ ਕਾਰਨ ਨਾਰਾਜ਼ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਅੱਜ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਉਨ੍ਹਾਂ ਨਾਲ ਫੋਨ ‘ਤੇ ਗੱਲ ਕੀਤੀ। ਭਾਜਪਾ ਪ੍ਰਧਾਨ ਦੇ ਨੇੜਲੇ ਸੂਤਰਾਂ ਮੁਤਾਬਕ ਉਨ੍ਹਾਂ ਅੱਜ ਸਵੇਰੇ ਸ੍ਰੀ ਸਿੱਧੂ ਨੂੰ ਫੋਨ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦਾ ਭਰੋਸਾ ਦਿਵਾਇਆ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸ੍ਰੀ ਸਿੱਧੂ ਆਈਪੀਐਲ ਕ੍ਰਿਕਟ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਕਰਨਗੇ। ਇਸ ਬਾਰੇ ਟਿੱਪਣੀ ਲਈ ਸ੍ਰੀ ਸਿੱਧੂ ਨਾਲ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਉਹ ਆਈਪੀਐਲ ਦੇ ਮੈਚਾਂ ਵਿਚ ਮਸਰੂਫ ਹਨ। ਕ੍ਰਿਕਟਰ ਤੋਂ ਸਿਆਸਤ ਵਿਚ ਆਏ ਸ੍ਰੀ ਸਿੱਧੂ ਕਾਫੀ ਸਮੇਂ ਤੋਂ ਚੁੱਪ ਹਨ ਅਤੇ ਭਾਜਪਾ ਵੱਲੋਂ ਨਵੇਂ ਅਹੁਦੇਦਾਰਾਂ ਦੀ ਸੂਚੀ ਵਿਚ ਜਗ੍ਹਾ ਨਾ ਮਿਲਣ ਮਗਰੋਂ ਇਹ ਮਾਮਲਾ ਕਾਫੀ ਉਲਝ ਗਿਆ। ਨਿਤਿਨ ਗਡਕਰੀ ਦੇ ਕਾਰਜਕਾਲ ਦੌਰਾਨ ਉਹ ਭਾਜਪਾ ਦੇ ਸਕੱਤਰ ਸਨ। ਪੰਜਾਬ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਸਣੇ ਇਲਾਕੇ ਦੇ ਦੋ ਹੋਰ ਅਕਾਲੀ ਆਗੂਆਂ ਨਾਲ ਵਿਵਾਦਾਂ ਕਾਰਨ ਵੀ ਉਹ ਆਪਣਾ ਹਲਕਾ ਬਦਲਣ ਦੇ ਇੱਛੁਕ ਹਨ। ਉਨ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਚੋਣ ਜਿੱਤੀ। ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ 2012 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਤੋਂ ਵਿਧਾਇਕ ਚੁਣੇ ਗਏ।ਇਸ ਮਾਮਲੇ ਬਾਰੇ ਭਾਵੇਂ ਸੰਸਦ ਮੈਂਬਰ ਚੁੱਪ ਹਨ ਪਰ ਉਨ੍ਹਾਂ ਦੀ ਪਤਨੀ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਸ੍ਰੀ ਸਿੱਧੂ ਅੰਮ੍ਰਿਤਸਰ ਤੋਂ ਚੋਣ ਨਹੀਂ ਲੜਨਗੇ। ਭਾਜਪਾ ਦੇ ਇਕ ਧੜੇ ਦਾ ਵਿਚਾਰ ਹੈ ਕਿ ਉਹ ਆਪਣੇ ਹਲਕੇ ਤੋਂ ਜ਼ਿਆਦਾਤਰ ਬਾਹਰ ਹੀ ਰਹਿੰਦੇ ਹਨ।

ਸ੍ਰੀ ਸਿੱਧੂ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਜੇ.ਪੀ. ਨੱਢਾ ਨੇ ਸ੍ਰੀ ਸਿੱਧੂ ਦੀ ਨਾਰਾਜ਼ਗੀ ਬਾਰੇ ਹਾਈ ਕਮਾਂਡ ਨੂੰ ਜਾਣੂ ਕਰਵਾਇਆ ਤੇ ਕੌਮੀ ਪ੍ਰਧਾਨ ਦੀ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਫੋਨ ‘ਤੇ ਗੱਲ ਕਰਵਾਈ। ਸੰਪਰਕ ਕਰਨ ‘ਤੇ ਸ੍ਰੀ ਜੇ.ਪੀ. ਨੱਢਾ ਨੇ ਸ੍ਰੀ ਰਾਜਨਾਥ ਅਤੇ ਸ੍ਰੀ ਸਿੱਧੂ ਦਰਮਿਆਨ ਟੈਲੀਫੋਨ ‘ਤੇ ਗੱਲ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਦੀ ਮੁਕਾਮੀ ਆਗੂਆਂ ਨਾਲ ਉਨ੍ਹਾਂ ਦੇ ਬੰਦਿਆਂ ਨੂੰ ਅਹੁਦੇ ਨਾ ਦੇਣ ਕਰਕੇ ਨਾਰਾਜ਼ਗੀ ਸੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz