ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

11 ਅਪ੍ਰੈਲ 2013

ਨਵੰਬਰ 84 ਦੇ ਕਤਲੇਆਮ ਦਾ ਮਾਮਲਾ

ਜਗਦੀਸ਼ ਟਾਈਟਲਰ ਵਿਰੁੱਧ ਮਾਮਲਾ ਮੁੜ ਖੋਲ੍ਹਣ ਦਾ ਆਦੇਸ਼

http://sameydiawaaz.com/Archive%20News/%5B2013%5D/04/11.04.2013%20-%2010.jpg

http://sameydiawaaz.com/Archive%20News/%5B2013%5D/04/11.04.2013%20-%2012.jpg


http://sameydiawaaz.com/Archive%20News/%5B2013%5D/04/11.04.2013%20-%2013.jpg

ਕਿਵੇਂ ਟਾਈਟ ਹੋਇਆ ਟਾਈਟਲਰ ’ਤੇ ਕਾਨੂੰਨੀ ਸ਼ਿਕੰਜਾ

http://sameydiawaaz.com/Archive%20News/%5B2013%5D/04/11.04.2013%20-%2001.jpg

- ਜਗਦੀਸ਼ ਟਾਈਟਲਰ ’ਤੇ ਦੋਸ਼ ਲੱਗੇ ਕਿ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ 1 ਨਵੰਬਰ, 1984 ਨੂੰ ਇਕ ਹਜੂਮ ਨੂੰ ਹਮਲਿਆਂ ਲਈ ਉਕਸਾਇਆ ਜਿਸ ਕਾਰਨ ਤਿੰਨ ਸਿੱਖ ਮਾਰੇ ਗਏ।

- ਟਾਈਟਲਰ ਦਾ ਦਾਅਵਾ ਸੀ ਕਿ ਇਹ ਮਨਘੜਤ ਕਹਾਣੀ ਹੈ। ਸੀਬੀਆਈ ਨੇ ਆਪਣੀ ਕਲੋਜ਼ਰ ਰਿਪੋਰਟ ਵਿਚ ਇਸੇ ਦਾਅਵੇ ’ਤੇ ਯਕੀਨ ਕੀਤਾ ਅਤੇ ਕਿਹਾ ਕਿ ਘਟਨਾ ਵਾਲੇ ਦਿਨ ਟਾਈਟਲਰ ਤੀਨ ਮੂਰਤੀ ਭਵਨ ਵਿਚ ਸੀ ਅਤੇ ਕਿਸੇ ਗੁਰਦੁਆਰੇ ਦੇ ਨੇੜੇ ਨਹੀਂ ਸੀ ਗਿਆ। ਸੀਬੀਆਈ ਨੇ ਇਸ ਸਿੱਟੇ ’ਤੇ ਪੁੱਜਣ ਤੋਂ ਪਹਿਲਾਂ ਤਿੰਨ ਅਹਿਮ ਗਵਾਹਾਂ ਦੀਆਂ ਗਵਾਹੀਆਂ ਕਲਮਬੰਦ ਨਹੀਂ ਕੀਤੀਆਂ।

- ਸੈਸ਼ਨ ਅਦਾਲਤ ਨੇ ਸੀਬੀਆਈ ਦੇ ਇਸ ਵਿਹਾਰ ਦੀ ਨੁਕਤਾਚੀਨੀ ਕੀਤੀ ਅਤੇ ਏਜੰਸੀ ਨੂੰ ਇਨ੍ਹਾਂ ਤਿੰਨਾਂ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਕਿਹਾ ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਟਾਈਟਲਰ ਦਾ ਦਾਅਵਾ ਦਰੁਸਤ ਸੀ ਜਾਂ ਨਹੀਂ।


“ਸਾਡਾ ਹੱਕ” - ਜਿਸ ਸ਼੍ਰੌਮਣੀ ਕਮੇਟੀ ਦਾ ਸਤਿਕਾਰ ਘਰ ਨਹੀਂ,

ਉਸਦਾ ਵਿਦੇਸ਼ੀ ਸਰਕਾਰ ਕੀ ਸਤਿਕਾਰ ਕਰੂ ?

http://sameydiawaaz.com/Archive%20News/%5B2013%5D/04/11.04.2013%20-%2004.jpg  http://sameydiawaaz.com/Archive%20News/%5B2013%5D/04/11.04.2013%20-%2003.jpg

ਅੰਮ੍ਰਿਤਸਰ 10 ਅਪ੍ਰੈਲ (ਨਰਿੰਦਰ ਪਾਲ ਸਿੰਘ) :- ਕੀ ਪਾਕਿਸਤਾਨੀ ਸਫਾਰਤਖਾਨੇ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਧਿਅਮ ਰਾਹੀ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੇ ਜਾ ਰਹੇ ਸਿੱਖ ਯਾਤਰੂਆਂ ਨੂੰ ਵੀਜੇ ਦੇਣ ਤੋਂ ਇਨਕਾਰ ਕਰਨ ਪਿੱਛੇ ਪੰਜਾਬ ਸਰਕਾਰ ਵਲੋਂ ਫਿਲਮ "ਸਾਡਾ ਹੱਕ" ਤੇ ਲਗਾਈ ਪਾਬੰਦੀ ਦੇ ਆਦੇਸ਼ ਤੋ ਪੈਦਾ ਹੋਏ ਹਾਲਾਤ ਹਨ ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਕੱਲ੍ਹ ਜਾਰੀ ਇਕ ਪ੍ਰੈਸ ਰਲੀਜ ਅਨੁਸਾਰ, ਦਿੱਲੀ ਸਥਿਤ ਪਾਕਿਸਤਾਨੀ ਸਫਾਰਤਖਾਨੇ ਨੇ ਕਮੇਟੀ ਦੇ ਮਾਧਿਅਮ ਰਾਹੀ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੇ ਜਾਣ ਦੇ ਇੱਛੁਕ ਸਿੱਖ ਯਾਤਰੂਆਂ ਨੂੰ ਵੀਜਾ ਦੇਣ ਤੋ ਇਨਕਾਰ ਕਰ ਦਿੱਤਾ ਹੈ । ਦੂਸਰੇ ਪਾਸੇ ਦੇਸ਼ ਦੇ ਵੱਖ - ਵੱਖ ਸੂਬਿਆਂ ਤੋਂ ਪਾਕਿਸਤਾਨ ਵਿਖੇ ਵੈਸਾਖੀ ਦਾ ਦਿਹਾਡ਼ਾ ਮਨਾਉਣ ਲਈ ਵੀਜਾ ਹਾਸਿਲ ਕਰ ਚੁਕੇ 1200 ਦੇ ਕਰੀਬ ਸਿੱਖ ਯਾਤਰੂ ਅੱਜ ਅਟਾਰੀ ਤੋਂ ਪਾਕਿਸਤਾਨ ਲਈ ਰਵਾਨਾ ਹੋ ਗਏ । ਜੇਕਰ ਕਮੇਟੀ ਦੇ ਬਿਆਨ ਨੂੰ ਸਹੀ ਮੰਨ ਲਿਆ ਜਾਵੇ ਤਾਂ ਪਾਕਿਸਤਾਨੀ ਸਫਾਰਤਖਾਨੇ ਵਲੋਂ ਵੀਜਾ ਦੇਣ ਤੋਂ ਨਾਂਹ ਕੀਤੇ ਜਾਣ ਦਾ ਕੋਈ ਠੋਸ ਕਾਰਣ ਨਜਰ ਨਹੀ ਆਉਂਦਾ । ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਸਫਾਰਤਖਾਨੇ ਨੇ ਇਹ ਸ਼ਰਤ ਰੱਖੀ ਸੀ ਕਿ ਵੀਜਾ ਲੈਣ ਦੇ ਚਾਹਵਾਨ ਯਾਤਰੂਆਂ ਦੇ ਪਾਸਪੋਰਟ, 4 ਫੋਟੋ, 35 ਦਿਨ ਪਹਿਲਾਂ ਜਮ੍ਹਾਂ ਕਰਵਾਏ ਜਾਣ ਤੇ ਹਰੇਕ ਯਾਤਰੁ ਦਾ ਮੋਬਾਇਲ ਨੰਬਰ ਆਦਿ ਜਰੂਰ ਦਿੱਤਾ ਜਾਵੇ । ਜਾਣਕਾਰਾਂ ਆਨੁਸਾਰ ਖੁਦ ਸਫਾਰਤਖਾਨਾ ਵੀ ਆਪਣੇ ਇਸ ਨਵੇਂ ਆਦੇਸ਼ ਨੂੰ ਕਮੇਟੀ ਤੀਕ ਸਮੇਂ ਸਿਰ ਨਹੀ ਪਹੁੰਚਾ ਸਕਿਆ । ਦੂਸਰੇ ਪਾਸੇ ਮੁਹਾਲੀ ਤੋਂ ਆਏ ਇਕ ਸੋਹਲ ਪ੍ਰੀਵਾਰ ਨੇ ਅੱਜ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਜਾਣ ਬਾਰੇ ਇਨਕੁਆਰੀ ਲਈ ਮੁਹਾਲੀ ਪੁਲਿਸ ਦੇ ਮੁਲਾਜਮ ਸੋਮਵਾਰ ਸ਼ਾਮ ਨੂੰ ਪੁਜੇ, ਜਿਸਤੋਂ ਪਤਾ ਲਗਦਾ ਹੈ ਕਿ ਪੰਜਾਬ ਪੁਲਿਸ ਨੇ ਵੀ ਸਮੇਂ ਸਿਰ ਸਰਕਾਰ ਨੂੰ ਯਾਤਰੂਆਂ ਬਾਰੇ ਰਿਪੋਰਟ ਨਹੀ ਭੇਜੀ । ਲੇਕਿਨ ਇਸ ਦੌਰਾਨ ਕਮੇਟੀ ਦੇ ਅਧਿਕਾਰੀ ਸਬੰਦਤ ਪਾਸਪੋਰਟ ਲੈਕੇ ਪਾਕਿਸਤਾਨੀ ਸਫਾਰਤਖਾਨੇ ਪੁਜ ਚੁਕੇ ਸਨ । ਪਹਿਲਾਂ ਵੀ ਇਸੇ ਤਰ੍ਹਾਂ ਹੁੰਦਾ ਰਿਹਾ ਹੈ । ਕਮੇਟੀ ਅਨੁਸਾਰ ਸਫਰਾਤਖਾਨੇ ਦੇ ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਦੱਸਿਆ ਕਿ ਉਹ ਕਮੇਟੀ ਵਲੋਂ ਪੇਸ਼ ਸਿਰਫ 300 - 400 ਯਾਤਰੂਆਂ ਨੂੰ ਵੀਜੇ ਦੇ ਸਕਦੇ ਹਨ ਜਿਸਦੇ ਰੋਸ ਵਜੋਂ ਕਮੇਟੀ ਨੇ ਪਾਸਪੋਰਟ ਵੀਜੇ ਲਈ ਪੇਸ਼ ਹੀ ਨਹੀ ਕੀਤੇ । ਜੇਕਰ ਕਮੇਟੀ ਅਧਿਕਾਰੀ ਇਕ ਵਾਰ ਪਾਸਪੋਰਟ ਜਮਾਂ ਕਰਵਾ ਦਿੰਦੇ ਤਾਂ ਹਰ ਪਾਸਪੋਰਟ ਲਈ ਜਰੂਰੀ ਵੀਜਾ ਫੀਸ ਜਮਾਂ ਕਰਵਾਈ ਜਾਣੀ ਸੀ ਲੇਕਿਨ ਅਜੇਹਾ ਨਹੀ ਹੋਇਆ । ਕਮੇਟੀ ਮੁਲਾਜਮ ਅੱਜ ਵੀ ਯਾਤਰੂਆਂ ਪਾਸੋਂ ਪਹਿਲਾਂ ਤੋਂ ਜਮ੍ਹਾਂ ਕਰਵਾਈ ਵੀਜਾ ਫੀਸ ਵਾਪਿਸ ਕਰਦੇ ਵੇਖੇ ਗਏ ।

ਦੂਸਰੇ ਪਾਸੇ ਚਿੰਤਕ ਇਹ ਤਰਕ ਦਿੰਦੇ ਹਨ ਕਿ ਪਾਕਿਸਤਾਨ ਵਿਖੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਭਾਰਤ ਤੋਂ ਇਲਾਵਾ ਇੰਗਲੈਂਡ, ਕਨੇਡਾ, ਅਮਰੀਕਾ, ਜਰਮਨ ਸਮੇਤ ਹੋਰ ਦੇਸ਼ਾਂ ਤੋਂ ਸਿੱਖ ਯਾਤਰੂ ਪੁਜਦੇ ਹਨ । ਵਿਦੇਸ਼ਾਂ ਤੋਂ ਪੁਜੇ ਇਨ੍ਹਾਂ ਸਿੱਖ ਯਾਤਰੂਆਂ ਨਾਲ ਵਿਚਾਰਧਾਰਕ ਵਖਰੇਵਾਂ ਪਹਿਲਾਂ ਵੀ ਕਈ ਮੌਕਿਆਂ ਤੇ ਵੇਖਣ ਨੂੰ ਮਿਲਿਆ ਹੈ । ਪੰਜਾਬ ਸਰਕਾਰ ਵਲੋਂ ਫਿਲਮ "ਸਾਡਾ ਹੱਕ" ਦੇ ਪ੍ਰਦਰਸ਼ਨ ਤੇ ਲਗਾਈ ਗਈ ਪਾਬੰਦੀ ਦਾ ਵਿਦੇਸ਼ੀ ਸਿੱਖ ਵਿਚ ਸਖਤ ਪ੍ਰਤੀਕਰਮ ਵੇਖਣ ਨੂੰ ਮਿਲਿਆ ਹੈ । ਚਿੰਤਕਾਂ ਅਨੁਸਾਰ ਇਹ ਪ੍ਰਤੀਕਰਮ ਕਮੇਟੀ ਦੁਆਰਾ ਭੇਜੇ ਜਥੇ ਦੇ ਆਗੂਆਂ ਪ੍ਰਤੀ ਵੀ ਸਾਹਮਣੇ ਆ ਸਕਦਾ ਸੀ ਕਿਉਂਕਿ ਕਮੇਟੀ ਉਪਰ ਇਸ ਵੇਲੇ ਬਾਦਲ ਅਕਾਲੀ ਦਲ ਦਾ ਕਬਜਾ ਹੈ । ਉਨ੍ਹਾਂ ਦਾ ਤਰਕ ਹੈ ਜੇਕਰ ਪੰਜਾਬ ਸਰਕਾਰ ਅਮਨ ਤੇ ਕਾਨੂੰਨ ਬਰਕਰਾਰ ਰੱਖਣ ਦੇ ਨਾਮ ਤੇ ਇਕ ਫਿਲਮ ਤੇ ਪਾਬੰਦੀ ਲਾ ਸਕਦੀ ਹੈ ਤਾਂ ਪਾਕਿਸਤਾਨ ਸਰਕਾਰ ਆਪਣੇ ਸਫਾਰਤਖਾਨੇ ਰਾਹੀਂ ਸ਼੍ਰੋਮਣੀ ਕਮੇਟੀ ਦੁਆਰਾ ਭੇਜੇ ਜਾ ਰਹੇ ਜਥੇ ਨੂੰ ਵੀਜੇ ਨਾ ਦੇ ਕੇ ਆਪਣੇ ਦੇਸ਼ ਦਾ ਅਮਨ ਕਾਨੂੰਨ ਬਰਕਰਾਰ ਕਿਉਂ ਨਹੀ ਰੱਖ ਸਕਦੀ ? ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਸਾਲ 1999 ਵਿਚ ਪਾਕਿਸਤਾਨ ਸਰਕਾਰ ਵਲੋਂ ਪਾਕਿਸਤਨ ਦੇ ਗੇੁਰਧਾਮਾਂ ਦੇ ਸੁਚਾਰੂ ਪ੍ਰਬੰਦ ਲਈ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਦਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਲੇਕਿਨ ਸ਼੍ਰੋਮਣੀ ਕਮੇਟੀ ਦੀ ਤਤਕਾਲੀਨ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹ ਕਹਿਕੇ ਵੈਸਾਖੀ ਮੌਕੇ ਜਥਾ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਕਮੇਟੀ ਦੇ ਚੇਅਰਮੈਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਦੇ ਸਾਬਕਾ ਮੁਖੀ ਜਾਵੇਦ ਨਾਸਿਰ ਹਨ । ਇਹ ਜਥੇ ਭੇਜਣ ਦੀ ਦੋਬਾਰਾ ਸ਼ੁਰੂਆਤ ਨਵੇਂ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਕੀਤੀ । ਜਿਕਰਯੋ ਤਾਂ ਇਹ ਵੀ ਹੈ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ੍ਰ: ਸ਼ਾਮ ਸਿੰਘ ਉਸ ਵੇਲੇ ਵੀ ਪ੍ਰਧਾਨ ਸਨ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਇਸੇ ਸਾਲ ਜਨਵਰੀ ਮਹੀਨੇ ਪ੍ਰਬੰਦਕੀ ਨਿਜਾਮ ਵਿੱਚ ਆਈ ਤਬਦੀਲੀ ਦੇ ਬਾਵਜੂਦ ਵੀ ਸਾਬਕਾ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਦਾ ਪਾਕਿਸਤਾਨ ਕਮੇਟੀ ਵਿਚ ਰਸੂਖ ਘੱਟਿਆ ਨਹੀ ਹੈ । ਇਸ ਸਾਲ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਸਾਲ 2010 ਵਿੱਚ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੀ ਵਕਾਲਤ ਕੀਤੀ ਹੈ ਜਦਕਿ ਪਾਕਿਸਤਾਨ ਕਮੇਟੀ ਕਈ ਕਾਰਣਾ ਕਰਕੇ ਅਮਰੀਕਨ ਗੁਰਦੁਆਰਾ ਪ੍ਰਬੰਦਕ ਕਮੇਟੀ ਤੇ ਵਿਦੇਸ਼ਾਂ ਦੀਆਂ ਹੋਰ ਗੁਰਦੁਆਰਾ ਕਮੇਟੀਆਂ ਦੇ ਪ੍ਰਭਾਵ ਹੇਠ ਵੀ ਹੈ । ਇਨ੍ਹਾ ਕਮੇਟੀਆਂ ਤੇ ਕਾਬਜ ਬਹੁਤਾਤ ਲੋਕ ਪੰਜਾਬੀ ਫਿਲਮ "ਸਾਡਾ ਹੱਕ" ਦੀ ਖੁਲਕੇ ਵਕਾਲਤ ਤੇ ਉਤਰ ਚੁਕੇ ਹਨ ਅਜੇਹੇ ਵਿਚ ਹੋ ਸਕਦੈ ਪਾਕਿਸਤਾਨ ਸਰਕਾਰ ਨੇ ਇਸ ਵਾਰ ਸ਼੍ਰੋਮਣੀ ਕਮੇਟੀ ਨੂੰ ਪਾਕਿਸਤਾਨ ਵਿਚ ਹੋਣ ਵਾਲੇ ਵੈਸਾਖੀ ਸਮਾਗਮਾਂ ਤੋਂ ਦੂਰ ਰੱਖਣ ਦਾ ਫੈਸਲਾ ਲਿਆ ਹੋਵੇ । ਕਾਰਣ ਕੁਝ ਵੀ ਹੋਣ ਜਿਸ ਕਮੇਟੀ ਨੂੰ ਖੁਦ ਉਸਦੀ ਮਾਂ ਪਾਰਟੀ ਅਕਾਲੀ ਦਲ ਬਾਦਲ ਨੇ ਫਿਲਮ ਦੇ ਮਾਮਲੇ ਵਿਚ ਸਤਿਕਾਰ ਦੇਣਾ ਜਰੂਰੀ ਨਹੀ ਸਮਝਿਆ ਉਸਨੂੰ ਕੋਈ ਵਿਦੇਸ਼ੀ ਸਰਕਾਰ ਕਿਉਂ ਮਾਣ ਦੇਣਾ ਜਰੂਰੀ ਸਮਝੇਗੀ ਇਹ ਚਿੰਤਨ ਦਾ ਵਿਸ਼ਾ ਹੈ ।


ਬਾਬਾ ਹਰਨਾਮ ਸਿੰਘ ਧੁੰਮਾ “ਸਾਡਾ ਹੱਕ” ਦੇ “ਹੱਕ” ਵਿਚ ਨਿਤਰੇ

http://sameydiawaaz.com/Archive%20News/%5B2013%5D/04/11.04.2013%20-%2011.jpg

ਅੰਮ੍ਰਿਤਸਰ 10 ਅਪ੍ਰੈਲ (ਨਰਿੰਦਰ ਪਾਲ ਸਿੰਘ) :- ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਚੇਅਰਮੈਨ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਪੰਜਾਬ ਸਰਕਾਰ ਵਲੋਂ ਪੰਜਾਬੀ ਫਿਲਮ ਸਾਡਾ ਹੱਕ ਤੇ ਲਾਈ ਪਾਬੰਧੀ ਦੇ ਖਿਲਾਫ ਨਿਤਰ ਪਏ ਹਨ । ਉਨ੍ਹਾ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਿਲਮ ਤੇ ਲਗਾਈ ਗਈ ਪਾਬੰਧੀ ਦੇ ਫੈਸਲੇ ਤੇ ਮੁਡ਼ ਵਿਚਾਰ ਕੀਤੀ ਜਾਏ । ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਉਸਾਰੀ ਜਾ ਰਹੀ ਸ਼ਹੀਦੀ ਯਾਦਗਾਰ ਦਾ ਜਾਇਜਾ ਲੈਣ ਆਏ ਬਾਬਾ ਹਰਨਾਮ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਫਿਲਮ "ਸਾਡਾ ਹੱਕ" ਪੰਜਾਬ ਵਿੱਚ ਸਿੱਖਾਂ ਨਾਲ ਜੋ ਕੁਝ ਬੀਤੇ ਸਮੇਂ ਵਿਚ ਵਾਪਰਿਆ ਹੈ, ਉਸਦੀ ਤਰਜਮਾਨੀ ਕਰਦੀ ਹੈ । ਉਨ੍ਹਾਂ ਸਾਫ ਕਿਹਾ ਕਿ ਫਿਲਮ ਬਾਰੇ ਕੂਡ਼੍ਹ ਪ੍ਰਚਾਰ ਦੀਆਂ ਰਿਪੋਰਟਾਂ ਵੀ ਉਨ੍ਹਾ ਹੀ ਪੁਲਿਸ ਅਫਸਰਾਂ ਨੇ ਭੇਜੀਆਂ ਹਨ ਜਿਨ੍ਹਾਂ ਨੇ ਕੋਈ ਦੋ ਦਹਾਕੇ ਤੋਂ ਵੱਧ ਸਮਾਂ ਪੰਜਾਬ ਵਿੱਚ ਸਿੱਖ ਨੋਜੁਆਨਾਂ ਨੂੰ ਅਣਮਨੁਖੀ ਤਸ਼ੱਦਦ ਦਾ ਸ਼ਿਕਾਰ ਬਣਾਇਆ । ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਅਜੇਹੇ ਪੁਲਿਸ ਅਫਸਰਾਂ ਦੀਆਂ ਭੇਜੀਆਂ ਰਿਪੋਰਟਾਂ ਦੇ ਆਧਾਰ ਤੇ ਹੀ ਫਿਲਮ "ਸਾਡਾ ਹੱਕ" ਤੇ ਪਾਬੰਦੀ ਲਾਈ ਹੈ, ਇਸ ਲਈ ਪੰਜਾਬ ਸਰਕਾਰ ਨੂੰ ਆਪਣੇ ਪਾਬੰਦੀ ਦੇ ਫੈਸਲੇ ਤੇ ਮੁਡ਼ ਵਿਚਾਰ ਕਰਨੀ ਚਾਹੀਦੀ ਹੈ ।


ਗੋਆ ’ਚ ਕੁੱਤਿਆਂ ਨੇ ਘੇਰੇ ਅਕਾਲੀ

http://sameydiawaaz.com/Archive%20News/%5B2013%5D/04/11.04.2013%20-%2002.jpg

ਪਣਜੀ 10 ਅਪ੍ਰੈਲ :- ਅੱਜ ਇੱਥੇ ਅਕਾਲੀਆਂ ਦਾ ਚਿੰਤਨ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਉਸ ਸਮੇਂ ਸੰਕਟਮਈ ਸਥਿਤੀ ਪੈਦਾ ਹੋ ਗਈ ਜਦੋਂ ਸਵੇਰੇ - ਸਵੇਰੇ ਸਮੁੰਦਰ ਕੰਢੇ ਸੈਰ ਲਈ ਨਿਕਲੇ ਅਕਾਲੀਆਂ ’ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰਦਿਆਂ ਉਨ੍ਹਾਂ ਨੂੰ ਘੇਰ ਲਿਆ । ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਤਾਂ ਕੁੱਤਿਆਂ ਤੋਂ ਬਹੁਤ ਮੁਸ਼ਕਲ ਨਾਲ ਜਾਨ ਬਚਾਈ । ਚੰਦੂਮਜਾਰਾ ਦੇ ਤਾਂ ਕੁੱਤੇ ਮਗਰ ਹੀ ਪੈ ਗਏ ਤੇ ਉਹ ਡਿਗਦੇ - ਡਿਗਦੇ ਮਸਾਂ ਬਚੇ । ਨਾਲ ਦਰਬਾਰਾ ਸਿੰਘ ਗੁਰੂ ਵੀ ਸਨ, ਜਿਨ੍ਹਾਂ ਨੇ ਹਿੰਮਤ ਕਰਕੇ ਕੁੱਤਿਆਂ ਨੂੰ ਦਬਕਾ ਕੇ ਭਜਾਇਆ ।


‘ਨਵਜੋਤ ਸਿੱਧੂ ਦਾ ਸਿਆਸਤ ਤੋਂ ਦਿਲ ਭਰਿਆ’

http://sameydiawaaz.com/Archive%20News/%5B2013%5D/04/11.04.2013%20-%2005.jpg http://sameydiawaaz.com/Archive%20News/%5B2013%5D/04/11.04.2013%20-%2006.jpg

ਅੰਮ੍ਰਿਤਸਰ 10 ਅਪ੍ਰੈਲ (ਜਗਤਾਰ ਸਿੰਘ ਲਾਂਬਾ) :- ਕ੍ਰਿਕਟ ਛੱਡਕੇ ਸਿਆਸਤਦਾਨ ਬਣੇ ਭਾਜਪਾ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਮੌਜੂਦਾ ਸਿਆਸੀ ਢਾਂਚੇ ਦੇ ਦਾਅ - ਪੇਚਾਂ ਤੋਂ ਨਿਰਾਸ਼ ਹਨ ਅਤੇ ਉਹ ਸਿਆਸਤ ਤੋਂ ਲਗਾਤਾਰ ਦੂਰ ਜਾ ਰਹੇ ਹਨ । ਜੇ ਅਜਿਹਾ ਜਾਰੀ ਰਿਹਾ ਤਾਂ ਉਹ ਸਿਆਸਤ ਤੋਂ ਕਿਨਾਰਾ ਕਰ ਸਕਦੇ ਹਨ । ਇਹ ਸੰਕੇਤ ਉਨ੍ਹਾਂ ਦੀ ਪਤਨੀ ਅਤੇ ਵਿਧਾਇਕਾ ਡਾ: ਨਵਜੋਤ ਕੌਰ ਸਿੱਧੂ ਨੇ ਦਿੱਤਾ ਹੈ । ਉਨ੍ਹਾਂ ਸਮਾਜਕ ਨੈਟਵਰਕਿੰਗ ਸਾਈਟ ਫੇਸਬੁੱਕ ’ਤੇ ਵੀ ਇਹ ਗੱਲਾਂ ਨਸ਼ਰ ਕੀਤੀਆਂ ਹਨ ।

ਇਸ ਸਬੰਧੀ ਗੱਲ ਕਰਦਿਆਂ ਡਾ: ਸਿੱਧੂ ਜੋ ਕਿ ਦਿੱਲੀ ਵਿਚ ਹਨ, ਨੇ ਦਸਿਆ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੂੰ ਈਮਾਨਦਾਰੀ ਅਤੇ ਚੰਗੀ ਦਿੱਖ ਦਾ ਇਹ ‘ਇਨਾਮ’ ਮਿਲਿਆ ਕਿ ਉਨ੍ਹਾਂ ਨੂੰ ਸਿਆਸਤ ਵਿਚੋਂ ਇਕ ਪਾਸੇ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ । ਇਸ ਤੋਂ ਸ੍ਰੀ ਸਿੱਧੂ ਨਾਖੁਸ਼ ਹਨ ਅਤੇ ਉਹ ਸਿਆਸਤ ਤੋਂ ਦੂਰ ਹੋ ਰਹੇ ਹਨ । ਉਨ੍ਹਾਂ ਦਸਿਆ ਕਿ ਸਿਆਸੀ ਹਲਕਿਆਂ ਵਿਚ ਹੋ ਰਹੀਆਂ ਗੱਲਾਂ ਕਿ ਸ੍ਰੀ ਸਿੱਧੂ ਆਪਣੇ ਹਲਕੇ ਤੋਂ ਗੈਰਹਾਜ਼ਰ ਹਨ, ਨੇ ਉਨ੍ਹਾਂ ਨੂੰ ਸਮਾਜਿਕ ਨੈਟਵਰਕ ’ਤੇ ਆਪਣੇ ਦਿਲ ਦੀ ਗੱਲ ਕਹਿਣ ਲਈ ਮਜਬੂਰ ਕੀਤਾ ਹੈ । ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਨੇ ਕ੍ਰਿਕਟ ਨੂੰ ਛੱਡਕੇ ਸਿਆਸਤ ਵਿਚ ਲੋਕ ਸੇਵਾ ਕਰਨ ਦੇ ਮੰਤਵ ਨਾਲ ਆਉਣ ਦਾ ਫੈਸਲਾ ਕੀਤਾ ਸੀ । ਇਸੇ ਲਈ ਉਹ ਆਪਣੇ ਪਰਿਵਾਰ ਤੋਂ ਦੂਰ ਰਹੇ । ਉਨ੍ਹਾਂ ਅੰਮ੍ਰਿਤਸਰ ਦੇ ਵਿਕਾਸ ਲਈ ਕਈ ਅਹਿਮ ਯੋਜਨਾਵਾਂ ਉਲੀਕਿਆਂ ਪਰ ਇਨ੍ਹਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਗਿਆ । ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਵਿਕਾਸ ਲਈ ਉਨ੍ਹਾਂ ਵੱਡੇ ਯਤਨ ਕੀਤੇ ਪਰ ਇਹ ਵੀ ਸਫਲ ਨਹੀਂ ਹੋਣ ਦਿੱਤੇ ਗਏ । ਅੰਮ੍ਰਿਤਸਰ ਦੇ ਵਿਕਾਸ ਸਬੰਧੀ ਕਈ ਯੋਜਨਾਵਾਂ ਨੂੰ ਕਥਿਤ ਜਾਣ ਬੁੱਝ ਕੇ ਲਟਕਾਇਆ ਗਿਆ ਹੈ ।

ਭਾਜਪਾ ਸੀਨੀਅਰ ਆਗੂਆਂ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਨੂੰ ਅੰਮ੍ਰਿਤਸਰ, ਜਿਥੋਂ ਦੇ ਉਹ ਸੰਸਦ ਮੈਂਬਰ ਹਨ, ਵਿਖੇ ਆਪਣੀ ਮਰਜ਼ੀ ਦੀ ਟੀਮ ਦੀ ਚੋਣ ਕਰਨ ਦਾ ਵੀ ਹੱਕ ਨਹੀਂ ਹੈ । ਅਜਿਹੀ ਸਥਿਤੀ ਵਿਚ ਉਹ ਖੁੱਲ੍ਹੇ ਤੌਰ ’ਤੇ ਕਿਵੇਂ ਕੰਮ ਕਰ ਸਕਦੇ ਹਨ । ਉਨ੍ਹਾਂ ਦੋਸ਼ ਲਾਇਆ ਕਿ ਟੀਮ ਵਿਚ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਸ੍ਰੀ ਸਿੱਧੂ ਨੂੰ ਹਰਾਉਣ ਦਾ ਯਤਨ ਕੀਤਾ । ਉਨ੍ਹਾਂ ਨਾਲ ਉਹ ਕਿਵੇਂ ਕੰਮ ਕਰ ਸਕਣਗੇ । ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਉਹ ਭਵਿੱਖ ਵਿਚ ਕਿਵੇਂ ਚੋਣ ਜਿੱਤ ਸਕਦੇ ਹਨ ।

ਡਾ. ਸਿੱਧੂ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਖੁਦ ਵੀ ਸਿਆਸਤ ਛੱਡ ਸਕਦੇ ਹਨ । ਇਹ ਉਨ੍ਹਾਂ ਦੀ ਸਿਆਸਤ ਦੀ ਪਹਿਲੀ ਤੇ ਆਖਰੀ ਪਾਰੀ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਨੇ ਡਾਕਟਰੀ ਦਾ ਕਿੱਤਾ ਸਿਆਸਤ ਵਿਚ ਆਪਣੇ ਪਤੀ ਦਾ ਸਾਥ ਦੇਣ ਲਈ ਛੱਡਿਆ ਸੀ । ਜਦੋਂ ਉਹ ਸਿਆਸਤ ਤੋਂ ਦੂਰ ਹੋ ਰਹੇ ਹਨ ਤਾਂ ਫਿਰ ਉਹ ਵੀ ਸਿਆਸਤ ਤੋਂ ਕਿਨਾਰਾ ਕਰ ਸਕਦੇ ਹਨ । ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਕ੍ਰਿਕਟ ਕੁਮੈਂਟੇਟਰ ਅਤੇ ਮਾਹਰ ਵਜੋਂ ਕੰਮ ਕਰਕੇ ਖੁਸ਼ ਹਨ, ਜਿਥੇ ਉਨ੍ਹਾਂ ਦੇ ਕੰਮ ਨੂੰ ਸਲਾਹਿਆ ਜਾ ਰਿਹਾ ਹੈ ਅਤੇ ਇਸ ਬਦਲੇ ਉਨ੍ਹਾਂ ਨੂੰ ਚੰਗਾ ਮਿਹਨਤਾਨਾ ਵੀ ਮਿਲ ਰਿਹਾ ਹੈ । ਉਨ੍ਹਾਂ ਆਖਿਆ ਕਿ ਉਹ ਪਹਿਲਾਂ ਹੀ ਸ਼ਾਹਾਨਾ ਜ਼ਿੰਦਗੀ ਜੀਅ ਰਹੇ ਸਨ ਅਤੇ ਸਿਆਸਤ ਵਿਚ ਆਉਣ ਮਗਰੋਂ ਸ੍ਰੀ ਸਿੱਧੂ ਨੇ ਆਪਣੇ ਪਰਿਵਾਰ ਦੇ ਹਿੱਤਾਂ ਲਈ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਲਈ ਉਨ੍ਹਾਂ ਨੂੰ ਨਿਯਮਾਂ ਨੂੰ ਛਿੱਕੇ ’ਤੇ ਟੰਗਣਾ ਪਵੇ ਸਗੋਂ ਲੋਕਾਂ ਦੀ ਭਲਾਈ ਲਈ ਹੀ ਕੰਮ ਕੀਤੇ ਹਨ ।

ਭਾਜਪਾ ਦੇ ਨਵੇਂ ਪ੍ਰਧਾਨ ਸ੍ਰੀ ਰਾਜਨਾਥ ਦੇ ਆਉਣ ਮਗਰੋਂ ਸ੍ਰੀ ਸਿੱਧੂ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਵਿਚ ਸ਼ਾਮਲ ਨਹੀਂ ਕੀਤਾ ਗਿਆ । ਇਸ ਤੋਂ ਇਲਾਵਾ ਸੂਬੇ ਦੀ ਸਿਆਸਤ ਵਿਚ ਵੀ ਭਾਜਪਾ ਵਲੋਂ ਉਨ੍ਹਾਂ ਨੂੰ ਅਣਦੇਖਿਆਂ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਪਹਿਲਾਂ ਸੂਬੇ ਦੀ ਸਿਆਸਤ ਵਿਚ ਵੀ ਸ੍ਰੀ ਸਿੱਧੂ ਦਾ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਭਾਜਪਾ ਆਗੂਆਂ ਵਿਧਾਇਕ ਅਨਿਲ ਜੋਸ਼ੀ ਤੇ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਤਾਲਮੇਲ ਠੀਕ ਨਹੀਂ ਰਿਹਾ, ਜਿਸ ਕਾਰਨ ਸਮੇਂ - ਸਮੇਂ ਤਕਰਾਰ ਵਾਲੀ ਸਥਿਤੀ ਬਣਦੀ ਰਹੀ ਹੈ । ਪਿਛਲੇ ਕੁਝ ਸਮੇਂ ਤੋਂ ਸ੍ਰੀ ਸਿੱਧੂ ਅੰਮ੍ਰਿਤਸਰ ਅਤੇ ਸਿਆਸਤ ਤੋਂ ਦੂਰ ਹਨ । ਸ੍ਰੀ ਸਿੱਧੂ 2004 ਵਿਚ ਉਦੋਂ ਸਿਆਸਤ ਵਿਚ ਆਏ ਸਨ ਜਦੋਂ ਭਾਜਪਾ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਲਈ ਟਿਕਟ ਦਿੱਤੀ ਸੀ । ਉਨ੍ਹਾਂ ਕਾਂਗਰਸ ਦੇ ਆਰ. ਐਲ. ਭਾਟੀਆ ਨੂੰ ਹਰਾ ਕੇ ਚੋਣ ਜਿੱਤੀ ਸੀ । ਉਨ੍ਹਾਂ 2007 ਵਿਚ ਆਪਣੇ ਉਪਰ ਲੱਗੇ ਦੋਸ਼ਾਂ ਕਾਰਨ ਅਸਤੀਫਾ ਦੇ ਦਿੱਤਾ ਅਤੇ ਸੁਪਰੀਮ ਕੋਰਟ ਵਲੋਂ ਰਾਹਤ ਮਿਲਣ ’ਤੇ ਉਨ੍ਹਾਂ ਮੁੜ ਚੋਣ ਲੜੀ ਅਤੇ ਉਸ ਵੇਲੇ ਦੇ ਕਾਂਗਰਸ ਦੇ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਨੂੰ ਹਰਾਇਆ । 2009 ਵਿਚ ਸ੍ਰੀ ਸਿੱਧੂ ਨੇ ਕਾਂਗਰਸ ਦੇ ਓਪੀ ਸੋਨੀ ਨੂੰ ਹਰਾਇਆ । ਉਹ ਪਿਛਲੇ 9 ਸਾਲਾਂ ਤੋਂ ਭਾਵੇਂ ਸਿਆਸਤਦਾਨ ਹਨ ਪਰ ਉਹ ਆਪਣੇ ਦਿਲ ਤੋਂ ਕਦੇ ਵੀ ਸਿਆਸਤਦਾਨ ਨਹੀਂ ਬਣੇ । ਉਹ ਬੇਬਾਕੀ ਨਾਲ ਗੱਲ ਕਹਿਣ ਵਾਲੇ ਲੋਕ ਆਗੂ ਹਨ ।


ਮਮਤਾ ਵਲੋਂ ਦਿੱਲੀ ‘ਅਸੁਰੱਖਿਅਤ’ ਕਰਾਰ

http://sameydiawaaz.com/Archive%20News/%5B2013%5D/04/11.04.2013%20-%2007.jpg

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਨੂੰ ਕੋਲਕਾਤਾ ਲਈ ਨਵੀਂ ਦਿੱਲੀ ਤੋਂ ਰਵਾਨਾ ਹੋਣ ਸਮੇਂ (ਫੋਟੋ: ਮੁਕੇਸ਼ ਅਗਰਵਾਲ)

ਨਵੀਂ ਦਿੱਲੀ 10 ਅਪ੍ਰੈਲ :- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਪੀ. ਚਿਦੰਬਰਮ ਨਾਲ ਆਪਣੀ ਮੁਲਾਕਾਤ ਦਾ ਪ੍ਰੋਗਰਾਮ ਰੱਦ ਕਰਕੇ ਅੱਜ ਅਚਨਚੇਤ ਪਰਤ ਗਏ ਹਨ । ਕੋਲਕਾਤਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਇਥੇ ਪੱਤਰਕਾਰਾਂ ਨੂੰ ਦੱਸਿਆ, ‘‘ਅੱਜ ਮੈਂ ਵਿੱਤ ਮੰਤਰੀ ਨੂੰ ਮਿਲਣਾ ਸੀ… ਪਰ ਮੈਂ ਕੋਲਕਾਤਾ ਵਾਪਸ ਜਾ ਰਹੀ ਹਾਂ । ਕੱਲ੍ਹ ਸ਼ਾਮ ਤੋਂ ਹੀ ਮੇਰੀ ਤਬੀਅਤ ਖਰਾਬ ਹੈ ਅਤੇ ਮੈਨੂੰ ਆਕਸੀਜਨ ਲਾਉਣੀ ਪਈ ਸੀ । ਮੈਂ ਵਾਪਸ ਆਵਾਂਗੀ ਪਰ ਦਿੱਲੀ ਸੁਰੱਖਿਅਤ ਜਗ੍ਹਾ ਨਹੀਂ ਹੈ । ਮੈਨੂੰ ਮੁਆਫ ਕਰਨਾ ।’’

ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤੀਂ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਮੀਟਿੰਗ ਰੱਦ ਹੋਣ ਤੋਂ ਬਾਅਦ ਮਨਮੋਹਨ ਸਿੰਘ ਨੇ ਫੋਨ ਕਰਕੇ ਯੋਜਨਾ ਕਮਿਸ਼ਨ ਦੇ ਸਾਹਮਣੇ ਹੋਈ ਵਾਰਦਾਤ ’ਤੇ ਮੁਆਫੀ ਮੰਗੀ ਸੀ । ਮਾਰਕਸੀ ਕਾਰਕੁਨਾਂ ਵਲੋਂ ਐਸ. ਐਫ. ਆਈ. ਆਗੂ ਸੁਦੀਮਤ ਘੋਸ਼ ਦੀ ਪੁਲੀਸ ਹਿਰਾਸਤ ਵਿੱਚ ਮੌਤ ਦੇ ਮਾਮਲੇ ’ਤੇ ਕੱਲ੍ਹ ਸ੍ਰੀਮਤੀ ਬੈਨਰਜੀ ਖਿਲਾਫ ਮੁਜ਼ਾਹਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਸਾਥੀ ਵਿੱਤ ਮੰਤਰੀ ਅਮਿਤ ਮਿੱਤਰਾ ਨਾਲ ਖਿੱਚ-ਧੂਹ ਕੀਤੀ ਗਈ ।

ਜਦੋਂ ਬੀਬੀ ਬੈਨਰਜੀ ਤੋਂ ਪ੍ਰਧਾਨ ਮੰਤਰੀ ਅਤੇ ਪੱਛਮੀ ਬੰਗਾਲ ਦੇ ਰਾਜਪਾਲ ਐਮ. ਕੇ. ਨਰਾਇਣਨ ਨਾਲ ਹੋਈ ਗੱਲਬਾਤ ਦੇ ਵੇਰਵੇ ਪੁੱਛੇ ਗਏ ਤਾਂ ਉਨ੍ਹਾਂ ਕਿਹਾ, ‘‘ਮੇਰੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੈਅ ਹੋਈ ਸੀ ਜੋ ਹੋ ਨਾ ਸਕੀ । ਮੈਂ ਇਸ ਲਈ ਮੁਆਫੀ ਮੰਗੀ । ਉਨ੍ਹਾਂ ਮੈਨੂੰ ਕਿਹਾ ਕਿ ਜੋ ਕੁਝ ਹੋਇਆ ਉਸ ਲਈ ਉਹ ਵੀ ਮੁਆਫੀ ਮੰਗਦੇ ਹਨ… ਦਿੱਲੀ ’ਚ ਜੋ ਘਟਨਾ ਵਾਪਰੀ ਹੈ ਉਹ ਹੋਣੀ ਨਹੀਂ ਚਾਹੀਦੀ ਸੀ… ਇਹ ਪਹਿਲੀ ਵਾਰ ਹੋਇਆ ।’’ ਮੁੱਖ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਖੱਬੀਆਂ ਪਾਰਟੀਆਂ ਦੇ ਕਾਰਕੁਨਾਂ ਖਿਲਾਫ ਹਿੰਸਾ ਦੀਆਂ ਆਈਆਂ ਰਿਪੋਰਟਾਂ ਦਾ ਖੰਡਨ ਕੀਤਾ ਅਤੇ ਇਸ ਲਈ ਸੀ. ਪੀ. ਆਈ. (ਐਮ) ਨੂੰ ਕਸੂਰਵਾਰ ਠਹਿਰਾਇਆ । ਉਨ੍ਹਾਂ ਕਿਹਾ, ‘‘ਕੋਈ ਹਿੰਸਾ ਨਹੀਂ ਹੋਈ । ਜੋ ਵੀ ਹਿੰਸਾ ਹੋਈ ਹੈ ਉਹ ਸੀ. ਪੀ. ਆਈ. (ਐਮ) ਕਾਰਕੁਨਾਂ ਵਲੋਂ ਕੀਤੀ ਜਾ ਰਹੀ ਹੈ । ਸਾਡੇ ਕਾਰਕੁਨ ਤਾਂ ਬਿਲਕੁੱਲ ਸ਼ਾਂਤ ਹਨ। ਉਹ ਬਹੁਤ ਭਾਵੁਕ ਹਨ । ਉਹ ਮੇਰੀ ਗੱਲ ਸੁਣਦੇ ਹਨ । ਮੈਂ ਤੁਹਾਨੂੰ ਦੱਸਦੀ ਹਾਂ ਕਿ ਸੀ. ਪੀ. ਆਈ. (ਐਮ) ਵਲੋਂ 55000 ਲੋਕਾਂ ਨੂੰ ਮਾਰਿਆ ਗਿਆ ਸੀ ।’’ ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਵਿੱਚ ਖੱਬੇ ਮੋਰਚੇ ਦੇ ਸਾਸ਼ਨ ਕਾਲ ਦੌਰਾਨ ਉਨ੍ਹਾਂ ਦੇ ਰਾਜਕਾਲ ਨਾਲੋਂ 100 ਗੁਣਾ ਵੱਧ ਸਿਆਸੀ ਝੜਪਾਂ ਹੋਈਆਂ ਸਨ । ਪਿਛਲੇ ਇਕ ਸਾਲ ਦੌਰਾਨ 10 ਸਿਆਸੀ ਝੜਪਾਂ ਹੋਈਆਂ ਸਨ ਜਿਨ੍ਹਾਂ ਵਿੱਚ ਛੇ ਟੀਐਮਸੀ ਕਾਰਕੁਨ ਮਾਰੇ ਗਏ ਸਨ । ਉਨ੍ਹਾਂ ਇਨ੍ਹਾਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਕਿ ਪੁਲੀਸ ਨੇ ਉਨ੍ਹਾਂ ਨੂੰ ਕਿਸੇ ਹੋਰ ਗੇਟ ਰਾਹੀਂ ਯੋਜਨਾ ਕਮਿਸ਼ਨ ਦੇ ਦਫਤਰ ’ਚ ਦਾਖਲ ਹੋਣ ਦੀ ਸਲਾਹ ਦਿੱਤੀ ਸੀ । ਉਨ੍ਹਾਂ ਕਿਹਾ, ‘‘ਬਿਲਕੁੱਲ ਵੀ ਨਹੀਂ । ਤੁਹਾਡਾ ਕੀ ਖਿਆਲ ਹੈ ਕਿ ਮੈਂ ਭਿਖਾਰਨ ਹਾਂ ? ਮੈਂ ਆਪਣਾ ਸਿਰ ਕਦੇ ਨਹੀਂ ਝੁਕਾਇਆ । ਮੈਂ ਆਪਣੇ ਆਪ ਨੂੰ ਵੀਆਈਪੀ ਨਾਲ ਐਲ. ਆਈ. ਪੀ. (ਲੈੱਸ ਇੰਪੌਰਟੈਂਟ ਪਰਸਨ) ਸਮਝਦੀ ਹਾਂ ।’’ ਕੱਲ੍ਹ ਹੋਈ ਖਿੱਚ-ਧੂਹ ਦੀ ਘਟਨਾ ਖਿਲਾਫ ਅੱਜ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੇ ਮੁਕੁਲ ਰਾਏ ਦੀ ਅਗਵਾਈ ਹੇਠ ਨਵੀਂ ਦਿੱਲੀ ’ਚ ਰੋਸ ਵਿਖਾਵਾ ਕੀਤਾ । ਉਧਰ ਸੀ. ਸੀ. ਆਈ. (ਐਮ) ਨੇ ਕੱਲ੍ਹ ਦੀ ਘਟਨਾ ’ਤੇ ਨਾਖੁਸ਼ੀ ਜ਼ਾਹਰ ਕਰਦਿਆਂ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਹੈ ਕਿ ਉਹ ਪੱਛਮੀ ਬੰਗਾਲ ਵਿੱਚ ਉਸ ਦੇ ਕਾਰਕੁਨਾਂ ਖਿਲਾਫ ਹੋ ਰਹੀ ਵਿਆਪਕ ਹਿੰਸਾ ਬੰਦ ਕਰਾਉਣ । ਬੀਬੀ ਬੈਨਰਜੀ ਨੂੰ ਅੱਜ ਕੋਲਕਾਤਾ ਪਹੁੰਚਣ ’ਤੇ ਉਥੋਂ ਦੇ ਇਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ।


ਹਮਲਾ ਜਮਹੂਰੀ ਕਦਰਾਂ - ਕੀਮਤਾਂ ’ਤੇ ਧੱਬਾ - ਰਾਜਪਾਲ

http://sameydiawaaz.com/Archive%20News/%5B2013%5D/04/11.04.2013%20-%2008.jpg

ਕੋਲਕਾਤਾ 10 ਅਪ੍ਰੈਲ :- ਪੱਛਮੀ ਬੰਗਾਲ ਦੇ ਰਾਜਪਾਲ ਐਮ. ਕੇ. ਨਰਾਇਣਨ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਵਿੱਤ ਮੰਤਰੀ ਅਮਿਤ ਮਿਤਰਾ ’ਤੇ ਕੱਲ੍ਹ ਨਵੀਂ ਦਿੱਲੀ ਵਿੱਚ ਹੋਇਆ ‘‘ਹਮਲਾ’’ ਭਾਰਤ ਦੀਆ ਜਮਹੂਰੀ ਕਦਰਾਂ - ਕੀਮਤਾਂ ’ਤੇ ਇਕ ਧੱਬਾ ਹੈ । ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸਖਤ ਤੋਂ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਅਤੇ ਸੀ. ਪੀ. ਆਈ. (ਐਮ) ਦੀ ਪੋਲਿਟ ਬਿਊਰੋ ਨੂੰ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ ।


 

ਉੱਤਰੀ ਕੋਰੀਆ ‘ਏਨਾ ਅਹਿਮਕ’ ਨਹੀਂ ਕਿ ਪਰਮਾਣੂ ਬੰਬ ਚਲਾਏ - ਖਾਨ

http://sameydiawaaz.com/Archive%20News/%5B2013%5D/04/11.04.2013%20-%2009.jpg

ਇਸਲਾਮਾਬਾਦ 10 ਅਪ੍ਰੈਲ :- ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ ਅਤੇ ਬਦਨਾਮ ਵਿਗਿਆਨੀ ਅਬਦੁਲ ਕਦੀਰ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਖਿਆਲ ਹੈ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਨਾਲ ਮੌਜੂਦਾ ਟਕਰਾਅ ਦੌਰਾਨ ਪਰਮਾਣੂ ਬੰਬ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਕਾਰਵਾਈ ਤੋਂ ਨਾ ਤਾਂ ਉੱਤਰੀ ਕੋਰੀਆ ਦੇ ਵਾਸੀ ‘ਖੁਸ਼’ ਹੋਣਗੇ ਅਤੇ ਨਾ ਹੀ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ - ਉਨ ਦੀ ਹਕੂਮਤ ਅਜਿਹਾ ਕਰਨ ਦੀ ’ਗੁਸਤਾਖੀ’ ਕਰੇਗੀ । ‘ਫੋਕਸ ਨਿਊਜ਼’ ਨੂੰ ਦਿੱਤੀ ਇਕ ਫੋਨ ਇੰਟਰਵਿਊ ਵਿਚ ਸ੍ਰੀ ਖ਼ਾਨ ਨੇ ਕਿਹਾ, ‘‘ਨਹੀਂ ਨਹੀਂ ਨਹੀਂ, ਉਹ ਇੰਨੇ ਵੀ ਮੂਰਖ ਨਹੀਂ ਹਨ… ਬੱਸ ਐਵੇਂ ਰੌਲਾ ਪਾਉਂਦੇ ਹਨ ।’’ ਉਨ੍ਹਾਂ ਨਾਲ ਹੀ ਕਿਹਾ ਕਿ ਉੱਤਰੀ ਕੋਰੀਆ ਇਕ ‘ਛੋਟਾ ਜਿਹਾ’ ਮੁਲਕ ਹੈ ਅਤੇ ਜੇ ਅਮਰੀਕਾ ਨੇ ‘ਇਕ ਬੰਬ ਵੀ ਸੁੱਟ ਦਿੱਤਾ ਤਾਂ ਦੁਨੀਆਂ ਦੇ ਨਕਸ਼ੇ ਤੋਂ ਉੱਤਰੀ ਕੋਰੀਆ ਦਾ ਨਾਮੋ - ਨਿਸ਼ਾਨ ਮੁੱਕ ਜਾਵੇਗਾ । ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਵੀ ਇਸ ਦਾ ਪਤਾ ਹੈ ਤੇ ਉੱਤਰੀ ਕੋਰੀਆ ਨੂੰ ਵੀ । ਬੱਸ ਇਹ ਸਾਰਾ ਕੁਝ ‘ਪ੍ਰਚਾਰ ਲਈ’ ਕੀਤਾ ਜਾ ਰਿਹਾ ਹੈ । ਗੌਰਤਲਬ ਹੈ ਕਿ ਉੱਤਰੀ ਕੋਰੀਆ ਨੇ ਬੀਤੀ 11 ਫਰਵਰੀ ਨੂੰ ਇਕ ਪਰਮਾਣੂ ਧਮਾਕਾ ਕੀਤਾ ਸੀ ਅਤੇ ਉਸ ਨੇ ਆਪਣੀਆਂ ਮਿਜ਼ਾਈਲਾਂ ਉੱਤੇ ਵੀ ਪਰਮਾਣੂ ਹਥਿਆਰ ਬੀੜੇ ਹੋਏ ਹਨ । ਉਨ੍ਹਾਂ ਨਾਲ ਹੀ ਮੰਨਿਆ ਕਿ ਪਾਕਿਸਤਾਨ ਨੇ ਉੱਤਰੀ ਕੋਰੀਆ ਨੂੰ ਪਰਮਾਣੂ ਬੰਬ ਬਣਾਉਣ ਵਿਚ ਮਦਦ ਕੀਤੀ ਹੈ । ਉਨ੍ਹਾਂ ਕਿਹਾ, ‘‘ਸਾਡਾ ਸਰਕਾਰੀ ਤੌਰ ’ਤੇ ਉਨ੍ਹਾਂ ਨਾਲ ਪਰਮਾਣੂ ਪ੍ਰੋਗਰਾਮ ਸੀ…. ਮੈਂ ਦੋ ਵਾਰ ਉੱਥੇ ਗਿਆ… ਸਾਡਾ ਮਿਜ਼ਾਈਲ ਪ੍ਰੋਗਰਾਮ ਸੀ ।’’

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz