ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

10 ਅਪ੍ਰੈਲ 2013

ਸ਼੍ਰੋਮਣੀ ਕਮੇਟੀ ਵਲੋਂ ਜਥਾ ਪਾਕਿਸਤਾਨ ਨਾ ਭੇਜਣ ਦਾ ਫੈਸਲਾ

ਢੁੱਕਵੇਂ ਵੀਜ਼ੇ ਨਾ ਦੇਣ ’ਤੇ ਪ੍ਰਗਟਾਇਆ ਰੋਸ

http://www.sameydiawaaz.com/Archive%20News/%5B2013%5D/04/10.04.2013%20-%2001.jpg

ਪਾਕਿਸਤਾਨੀ ਹਾਈ ਕਮਿਸ਼ਨ ਵਲੋਂ ਵੀਜ਼ੇ ਤੋਂ ਇਨਕਾਰ ਕਰਨ ਤੇ ਰੋਸ ਪ੍ਰਗਟ ਕਰ ਰਹੇ ਸ਼ਰਧਾਲੂ (ਫੋਟੋ: ਵਿਸ਼ਾਲ)

ਅੰਮ੍ਰਿਤਸਰ 9 ਅਪ੍ਰੈਲ (ਜਗਤਾਰ ਸਿੰਘ ਲਾਂਬਾ) :- ਸ਼੍ਰੋਮਣੀ ਕਮੇਟੀ ਰਾਹੀਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਦੇ ਇਛੁੱਕ ਸ਼ਰਧਾਲੂਆਂ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਵਲੋਂ ਢੁੱਕਵੀਂ ਗਿਣਤੀ ’ਚ ਵੀਜ਼ੇ ਨਾ ਦਿੱਤੇ ਜਾਣ ਕਾਰਨ ਸ਼੍ਰੋਮਣੀ ਕਮੇਟੀ ਦਾ ਜਥਾ ਪਾਕਿਸਤਾਨ ਜਾਣ ਤੋਂ ਖੁੰਝ ਗਿਆ ਹੈ ਜਦੋਂਕਿ ਪਾਕਿਸਤਾਨੀ ਹਾਈ ਕਮਿਸ਼ਨ ਵਲੋਂ ਦਿੱਲੀ ਕਮੇਟੀ ਸਮੇਤ ਹੋਰ ਜਥੇਬੰਦੀਆਂ ਦੇ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਹਨ । ਇਹ ਸ਼ਰਧਾਲੂ ਭਲਕੇ ਦਸ ਅਪਰੈਲ ਨੂੰ ਰੇਲ ਗੱਡੀ ਰਾਹੀਂ ਪਾਕਿਸਤਾਨ ਰਵਾਨਾ ਹੋਣਗੇ । ਇਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸ਼੍ਰੋਮਣੀ ਕਮੇਟੀ ਨੂੰ ਉਸ ਦੇ ਕੋਟੇ ਮੁਤਾਬਕ ਬਣਦੇ ਵੀਜ਼ੇ ਨਾ ਦੇਣ ’ਤੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ ਅਤੇ ਆਖਿਆ  ਕਿ ਉਹ ਸ਼੍ਰੋਮਣੀ ਕਮੇਟੀ ਦੇ ਇਸ ਸਬੰਧੀ ਫੈਸਲੇ ਦਾ ਸਮਰਥਨ ਕਰਨਗੇ ।

ਵਿਸਾਖੀ ਮਨਾਉਣ ਲਈ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜਥਾ ਹਰ ਸਾਲ ਪਾਕਿਸਤਾਨ ਰਵਾਨਾ ਹੁੰਦਾ ਹੈ । ਇਹ ਯਾਤਰੀ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਵਿਸਾਖੀ ਦਿਹਾੜਾ ਮਨਾਉਣ ਮਗਰੋਂ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਕਰਕੇ ਦਸ ਦਿਨਾਂ ਬਾਅਦ ਵਾਪਸ ਪਰਤਦੇ ਹਨ, ਪਰ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਸਿੱਖ ਸ਼ਰਧਾਲੂਆਂ ਦਾ ਜਥਾ ਇਸ ਯਾਤਰਾ ਵਿਚ ਸ਼ਾਮਲ ਨਹੀਂ ਹੋਵੇਗਾ । ਸ਼੍ਰੋਮਣੀ ਕਮੇਟੀ ਵਲੋਂ ਫਰਵਰੀ ਮਹੀਨੇ ਵਿਚ ਸਰਕਾਰ ਨੂੰ ਪਾਕਿਸਤਾਨ ਜਾਣ ਦੇ ਇੱਛੁਕ 1400 ਯਾਤਰੂਆਂ ਦੀ ਸੂਚੀ ਭੇਜੀ ਸੀ, ਪਰ ਹੁਣ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਸਿਰਫ 300 ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਹਾਮੀ ਭਰੀ ਗਈ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਨੇ ਵਿਰੋਧ ਕਰਦਿਆਂ ਇਸ ਵਾਰ ਜਥਾ ਨਾ ਭੇਜਣ ਦਾ ਫੈਸਲਾ ਕੀਤਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨੀ ਸਫਾਰਤਖਾਨੇ ਨੂੰ ਅਪੀਲ ਕੀਤੀ ਸੀ ਕਿ ਘੱਟੋ ਘੱਟ 70 ਤੋਂ 80 ਫੀਸਦੀ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣ ਤਾਂ ਹੀ ਉਹ ਸਿੱਖ ਸ਼ਰਧਾਲੂਆਂ ਦਾ ਜਥਾ ਭੇਜ ਸਕਦੇ ਹਨ । ਵੱਡੀ ਗਿਣਤੀ ਵਿਚ ਵੀਜ਼ੇ ਨਾ ਮਿਲਣ ਕਾਰਨ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ । ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸ਼੍ਰੋਮਣੀ ਕਮੇਟੀ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਹਰ ਵਾਰ ਸ਼੍ਰੋਮਣੀ ਕਮੇਟੀ ਵਲੋਂ ਭੇਜੀ ਸ਼ਰਧਾਲੂਆਂ ਦੀ ਸੂਚੀ ਵਿਚੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਬਿਨਾਂ ਕਾਰਨ ਦੱਸੇ ਹੀ ਵੀਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ । ਪਾਕਿਸਤਾਨੀ ਸਫਾਰਤਖਾਨੇ ਦੇ ਇਸ ਵਤੀਰੇ ਖਿਲਾਫ ਉਹ ਪਾਕਿਸਤਾਨ ਸਰਕਾਰ ਨੂੰ ਸ਼ਿਕਾਇਤ ਕਰਨਗੇ ।

ਸ਼੍ਰੋਮਣੀ ਕਮੇਟੀ ਦੀ ਯਾਤਰਾ ਵਿਭਾਗ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਸਫਾਰਤਖਾਨੇ ਵਲੋਂ ਢੁੱਕਵੀਂ ਗਿਣਤੀ ਵਿਚ ਵੀਜ਼ੇ ਨਾ ਮਿਲਣ ਕਾਰਨ ਵੀਜ਼ੇ ਲੈਣ ਲਈ ਗਏ ਕਰਮਚਾਰੀ ਪਰਤ ਆਏ ਹਨ ਅਤੇ ਹੁਣ ਸ਼੍ਰੋਮਣੀ ਕਮੇਟੀ ਦਾ ਜਥਾ ਨਹੀਂ ਜਾ ਸਕੇਗਾ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਵੀਰਵਾਰ ਤੋਂ ਦਿੱਲੀ ਸਥਿਤ ਪਾਕਿਸਤਾਨੀ ਸਫਾਰਤਖਾਨੇ ਦੇ ਦਫਤਰ ਪੁੱਜੇ ਹੋਏ ਹਨ, ਜਿਨ੍ਹਾਂ ਨੂੰ ਰੋਜ਼ ਹੀ ਸਫਾਰਤਖਾਨੇ ਦੇ ਅਧਿਕਾਰੀਆਂ ਵਲੋਂ ਲਾਰੇ ਲਾਏ ਜਾ ਰਹੇ ਸਨ ਅਤੇ ਅੱਜ ਉਨ੍ਹਾਂ ਨੇ ਲਗਪਗ 1400 ਯਾਤਰੂਆਂ ਦੀ ਸੂਚੀ ਵਿਚੋਂ ਸਿਰਫ 300 ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਹਾਮੀ ਭਰੀ ਹੈ। ਸਫਾਰਤਖਾਨੇ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਇੰਨੀ ਘੱਟ ਗਿਣਤੀ ਵਿਚ ਵੀਜ਼ੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਦੇਸ਼ ਵੰਡ ਤੋਂ ਬਾਅਦ ਹੋਏ ਸਮਝੌਤੇ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸਿੱਖ ਸ਼ਰਧਾਲੂਆਂ ਦੇ ਚਾਰ ਜਥੇ ਭੇਜੇ ਜਾ ਰਹੇ ਹਨ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੋਣ ਕਾਰਨ 60 ਫੀਸਦੀ ਵੀਜ਼ਿਆਂ ਦਾ ਕੋਟਾ ਮਿਲਿਆ ਹੋਇਆ ਹੈ।  ਇਸ ਦੌਰਾਨ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਵੱਡੀ ਗਿਣਤੀ ਵਿਚ ਪਾਕਿਸਤਾਨ ਜਾਣ ਦੇ ਇਛੁੱਕ ਸ਼ਰਧਾਲੂ ਆਪਣਾ ਸਾਮਾਨ ਲੈ ਕੇ ਪੁੱਜੇ ਹੋਏ ਸਨ, ਪਰ ਪਾਕਿਸਤਾਨੀ ਸਫਾਰਤਖਾਨੇ ਦੇ ਫੈਸਲੇ ਕਾਰਨ ਉਨ੍ਹਾਂ ਨੂੰ ਭਾਰੀ ਨਿਰਾਸ਼ਾ ਹੋਈ। ਬਰਨਾਲਾ ਤੋਂ ਆਈ ਮਹਿੰਦਰ ਕੌਰ ਅਤੇ ਬਠਿੰਡਾ ਤੋਂ ਆਏ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਵਿਚ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਇੱਛਾ ਸੀ ਪਰ ਐਨ ਆਖਰੀ ਮੌਕੇ ਇਹ ਪ੍ਰੋਗਰਾਮ ਰੱਦ ਹੋ ਗਿਆ ਹੈ। ਦਿੱਲੀ ਕਮੇਟੀ ਨੂੰ ਇਸ ਵਾਰ 171 ਸ਼ਰਧਾਲੂਆਂ ਦੇ ਵੀਜ਼ੇ ਮਿਲੇ ਹਨ ਜਦੋਂਕਿ 14 ਸ਼ਰਧਾਲੂਆਂ ਨੂੰ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ ਹੈ।  ਦਿੱਲੀ ਕਮੇਟੀ ਦੇ ਪ੍ਰਧਾਨ  ਮਨਜੀਤ ਸਿੰਘ ਜੀ.ਕੇ. ਨੇ ਪਾਕਿਸਤਾਨੀ ਸਫਾਰਤਖਾਨੇ ਵਲੋਂ ਸ਼੍ਰੋਮਣੀ ਕਮੇਟੀ ਨੂੰ ਢੁੱਕਵੀਂ ਗਿਣਤੀ ਵਿਚ ਵੀਜ਼ੇ ਨਾ ਦੇਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਲਏ ਫੈਸਲੇ ਦਾ ਸਮਰਥਨ ਕਰਨਗੇ। ਦਿੱਲੀ ਕਮੇਟੀ ਨੇ ਸ਼ਰਧਾਲੂਆਂ ਨੂੰ ਪਾਸਪੋਰਟ ਵੰਡ ਦਿੱਤੇ ਸਨ ਪਰ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਨਾ ਭੇਜਣ ਦੇ ਫੈਸਲੇ ਦਾ ਸਮਰਥਨ ਕਰਦਿਆਂ ਦਿੱਲੀ ਕਮੇਟੀ ਦੇ ਇਹ ਸ਼ਰਧਾਲੂ ਵੀ ਨਿੱਜੀ ਤੌਰ ’ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਣਗੇ। ਭਵਿੱਖ ਵਿਚ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਉਸ ਦਾ ਸਮਰਥਨ ਕਰਨਗੇ।


"ਸਾਡਾ ਹੱਕ਼" ਪੰਜਾਬੀ ਫਿਲਮ ਉਤੇ ਲਗਾਈ ਗਈ ਗੈਰ ਕਾਨੂੰਨੀ ਰੋਕ ਨੂੰ ਖ਼ਤਮ ਕਰਨ ਲਈ

ਅੰਮ੍ਰਿਤਸਰ ਦਲ ਨੇ ਡੀ. ਸੀ. ਫਤਹਿਗੜ ਸਾਹਿਬ ਅਤੇ ਸ੍ਰੀ ਮੱਕੜ ਨੂੰ ਯਾਦ - ਪੱਤਰ ਦਿੱਤੇ - ਬਡਲਾ, ਦੁਭਾਲੀ

 http://www.sameydiawaaz.com/Archive%20News/%5B2013%5D/04/10.04.2013%20-%2007.JPG

ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਖਿਲਾਫ 'ਮੁਰਦਾਬਾਦ਼ ਦੇ

ਅਕਾਸ ਗੁਜਾਓ ਨਾਅਰੇ ਲਗਾਉਦੇ ਹੋਏ ਰੋਸ ਮਾਰਚ ਕੀਤੋ ਜਾਣ ਦਾ ਦ੍ਰਿਸ਼ । (ਤਸਵੀਰਾਂ:- ਅਰੁਣ ਆਹੂਜਾ)

ਫ਼ਤਹਿਗੜ ਸਾਹਿਬ 9 ਅਪ੍ਰੈਲ (ਅਰੁਣ ਆਹੂਜਾ) :- ''ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਫਤਹਿਗਡ਼੍ਹ ਸਾਹਿਬ ਦੇ ਯੂਥ ਅਕਾਲੀ ਦਲ ਦੇ ਸੈਕਡ਼ੇ ਮੈਂਬਰਾਂ ਨੇ ਜਿਨ੍ਹਾਂ ਵਿਚ ਯੂਥ ਅਕਾਲੀ ਦਲ ਦੇ ਅਹੁਦੇਦਾਰ, ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਮਾਤਾ ਗੁਜਰੀ ਕਾਲਜ, ਬਾਬਾ ਜੋਰਾਵਰ ਬਾਬਾ ਫਤਹਿ ਸਿੰਘ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਗਡ਼੍ਹ ਸਾਹਿਬ ਦੀਆਂ ਵਿਦਿਅਕ ਸੰਸਥਾਵਾਂ ਦੇ ਨੌਜ਼ਵਾਨ ਲਡ਼ਕੇ-ਲਡ਼ਕੀਆਂ ਨੇ ਹੱਥ ਵਿਚ 'ਸਾਡਾ ਹੱਕ਼ ਪੰਜਾਬੀ ਫਿਲਮ ਦੇ ਬੈਨਰ ਫਡ਼ਕੇ ਪਾਰਟੀ ਦੇ ਮੁੱਖ ਬੁਲਾਰੇ ਸ. ਇਕਬਾਲ ਸਿੰਘ ਟਿਵਾਣਾ, ਸਿੰਗਾਰਾਂ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ ਅਤੇ ਕੁਲਦੀਪ ਸਿੰਘ ਦੁਭਾਲੀ ਜ਼ਿਲ੍ਹਾ ਯੂਥ ਪ੍ਰਧਾਨ ਦੀ  ਅਗਵਾਈ ਹੇਠ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਨਮਸਤਕ ਹੋਣ ਉਪਰੰਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕਡ਼ ਦੇ ਖਿਲਾਫ 'ਮੁਰਦਾਬਾਦ਼ ਦੇ ਅਕਾਸ ਗੁਜਾਓ ਨਾਅਰੇ ਲਗਾਉਦੇ ਹੋਏ ਜਿਥੇ ਰੋਸ ਮਾਰਚ ਕੀਤਾ, ਉਥੇ ਤਿੰਨ ਪੰਨਿਆਂ ਦਾ ਲਿਖਤੀ ਯਾਦ ਪੱਤਰ ਵੀ ਡੀ.ਸੀ. ਦਫ਼ਤਰ ਵਿਖੇ ਜ਼ਿਲ੍ਹੇ ਦੇ ਜੀ.ਏ. ਮੈਡਮ ਹਰਜੋਤ ਕੌਰ ਨੇ ਜ਼ਿਲ੍ਹਾ ਨਿਜਾਮ ਵੱਲੋਂ ਇਹ ਯਾਦ ਪੱਤਰ ਪ੍ਰਾਪਤ ਕੀਤਾ । ਮੈਡਮ ਹਰਜੋਤ ਕੌਰ ਪੀ. ਸੀ. ਐਸ. ਜੀ. ਏ. ਜਿਲ੍ਹਾ ਸ੍ਰੀ ਫਤਹਿਗਡ਼੍ਹ ਸਾਹਿਬ ਨੇ ਇਹ ਯਾਦ ਪੱਤਰ ਪ੍ਰਾਪਤ ਕਰਦੇ ਹੋਏ ਰੋਸ ਕਰਨ ਵਾਲੇ ਉਪਰੋਕਤ ਸਿੱਖ ਆਗੂਆਂ ਅਤੇ ਨੌਜ਼ਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਇਸ ਯਾਦ ਪੱਤਰ ਵਿਚ ਅੰਕਿਤ ਭਾਵਨਾਵਾਂ ਨੂੰ ਸਹੀ ਰੂਪ ਵਿਚ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਇਸ ਉਤੇ ਗੌਰ ਕਰਨ ਦੀ ਬੇਨਤੀ ਕੀਤੀ ਜਾਵੇਗੀ।ਇਹ ਜਾਣਕਾਰੀ ਅੱਜ ਇਥੇ ਪੱਤਰਕਾਰਾਂ ਦੇ ਰੂਹ-ਬ-ਰੂਹ ਹੁੰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਤੀ । ਇਸ ਰੋਸ ਮਾਰਚ ਵਿਚ ਜੋ ਉਚੇਚੇ ਤੌਰ ਤੇ ਵੇਖਣ ਵਾਲੀ ਗੱਲ ਸੀ, ਕਿ ਇਸ ਵਿਚ ਸੂਝਵਾਂਨ, ਪਡ਼੍ਹੇ-ਲਿਖੇ ਕਾਲਜਾਂ ਅਤੇ ਯੂਨੀਵਰਸਿਟੀ ਦੇ ਨੌਜ਼ਵਾਨਾਂ ਦੇ ਨਾਲ-ਨਾਲ ਸਾਡੀਆਂ ਬੱਚੀਆਂ ਨੇ ਵੀ ਪੂਰੀ ਦ੍ਰਿਡ਼ਤਾ ਨਾਲ ਖੁੱਲ੍ਹਕੇ ਸਾਥ ਦਿੱਤਾ । ਜਿਸ ਤੋ ਇਹ ਸੁਨੇਹਾ ਜਾਂਦਾ ਹੈ ਕਿ ਨੌਜ਼ਵਾਨ ਵਰਗ ਬਾਦਲ ਹਕੂਮਤ ਦੇ ਇਸ ਤਾਨਾਸ਼ਾਹੀ ਅਮਲ ਨੂੰ ਬਿਲਕੁਲ ਵੀ ਬਰਦਾਸਤ ਨਹੀਂ ਕਰੇਗਾ । ਸਾਡਾ ਹੱਕ ਫਿਲਮ ਉਤੇ ਲਗਾਈ ਗਈ ਪਾਬੰਦੀ ਦੇ ਕਾਰਨ ਪੰਜਾਬ ਦੇ ਨੌਜ਼ਵਾਨ ਵਰਗ ਵਿਚ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ । ਜੇਕਰ ਇਸ ਉੱਠਦੇ ਰੋਹ ਨੂੰ ਸ਼ਾਂਤ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਮਾਰੂ ਹੋਣਗੇ । ਜਿਸ ਲਈ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਅਤੇ ਨਿਜ਼ਾਮੀ ਅਹੁਦਿਆ ਉਤੇ ਬੈਠੀ ਅਫ਼ਸਰਸ਼ਾਹੀ ਜਿੰਮੇਵਾਰ ਹੋਵੇਗੀ । ਨੌਜ਼ਵਾਨਾਂ ਵੱਲੋਂ ਸ. ਟਿਵਾਣਾ ਤੇ ਸ. ਬਡਲਾ ਦੀ ਅਗਵਾਈ ਵਿਚ ਡੀ.ਸੀ. ਦਫ਼ਤਰ ਵਿਖੇ ਯਾਦ ਪੱਤਰ ਦੇਣ ਉਪਰੰਤ ਇਸ ਜਾਹੋ-ਜਲਾਲ ਭਰੇ ਨੌਜ਼ਵਾਨਾਂ ਨੇ ਉਸੇ ਗਤੀ ਵਿਚ ਜੋਰਦਾਰ ਨਾਅਰੇਬਾਜੀ ਕਰਦੇ ਹੋਏ ਗੁਰਦੁਆਰਾ ਸ੍ਰੀ ਫਤਹਿਗਡ਼੍ਹ ਸਾਹਿਬ ਵਿਖੇ ਪਹੁੰਚੇ । ਇਸ ਰੋਸ ਦੌਰਾਨ ਨੌਜ਼ਵਾਨਾਂ ਨੇ ਸ. ਅਵਤਾਰ ਸਿੰਘ ਮੱਕਡ਼ ਮੁਰਦਾਬਾਦ ਦੇ ਨਾਅਰੇ ਲਗਾਉਦੇ ਹੋਏ ਸਮੁੱਚੀ ਐਸ.ਜੀ.ਪੀ.ਸੀ. ਦੇ ਮੈਂਬਰਾਂ ਦੀ ਗੁਲਾਮ ਬਣੀਆਂ ਆਤਮਾਵਾਂ ਨੂੰ ਝੰਜੋਡ਼ਦੇ ਹੋਏ ਸੁਨੇਹਾ ਦਿੱਤਾ ਕਿ ਜੇਕਰ ਉਹ ਇਸ ਪੰਜਾਬੀ ਅਤੇ ਸਿੱਖ ਕੌਮ ਦੀ ਅਵਾਜ਼ ਨੂੰ ਸਰਕਾਰ ਵੱਲੋਂ ਦਬਾਉਣ ਵਿਰੁੱਧ ਨਾ ਉਠੇ ਤਾਂ ਨੌਜ਼ਵਾਨ ਵਰਗ ਫਿਰ ਇਹ ਜਿੰਮੇਵਾਰੀ ਸਡ਼ਕਾ ਤੇ ਆਕੇ ਖੁਦ ਨਿਭਾਵੇਗਾ । ਵੇਖਣ ਵਾਲੀ ਇਹ ਗੱਲ ਸੀ ਕਿ ਨੌਜ਼ਵਾਨ ਬੱਚੇ-ਬੱਚੀਆਂ ਨੇ ਪੂਰੇ ਅਨੁਸਾਸਨ ਵਿਚ ਰਹਿੰਦੇ ਹੋਏ ਅਤੇ ਸਿੱਖੀ ਮਰਿਯਾਦਾਵਾਂ ਉਤੇ ਪਹਿਰਾ ਦਿੰਦੇ ਹੋਏ ਗੁਰਦੁਆਰਾ ਸ੍ਰੀ ਫਤਹਿਗਡ਼੍ਹ ਸਾਹਿਬ ਦੀ ਪਵਿੱਤਰ ਹਦੂਦ ਦੀ ਸਰਹੱਦ ਤੇ ਖਡ਼੍ਹਕੇ ਬਾਦਲ, ਛੋਟਾ ਬਾਦਲ ਅਤੇ ਮੱਕਡ਼ ਮੁਰਦਾਬਾਦ ਦੇ ਨਾਅਰੇ ਲਗਾਉਦੇ ਹੋਏ ਜਿਵੇ ਹੀ ਗੇਟ ਤੇ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਈਆ ਸਿੱਖ ਸੰਗਤਾਂ ਦਾ ਵੱਡਾ ਹਜੂਮ ਇਸ ਰੋਸ ਮਾਰਚ ਨੂੰ ਦੇਖਣ ਲਈ ਇਕੱਤਰ ਹੋ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਜਸਪਾਲ ਸਿੰਘ ਨੇ ਆਪਣੇ ਪੂਰੇ ਸਟਾਫ ਸਮੇਤ ਗੇਟ ਉਤੇ ਆਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਨੌਜਵਾਨਾਂ ਤੋ ਇਹ ਯਾਦ ਪੱਤਰ ਪ੍ਰਾਪਤ ਕਰਦੇ ਹੋਏ ਮੱਕਡ਼ ਸਾਹਿਬ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਪੂਰਨ ਕਰਨ ਦਾ ਜਿਥੇ ਵਿਸਵਾਸ ਦਿਵਾਇਆ, ਉਥੇ ਪੂਰੇ ਸਟਾਫ ਨੇ ਰੋਸ ਮਾਰਚ ਕਰਨ ਵਾਲਿਆ ਨਾਲ ਬਹੁਤ ਹੀ ਅੱਛੇ ਸਲੀਕੇ ਪੇਸ਼ ਆਉਦੇ ਹੋਏ ''ਗੁਰੂ ਦਾ ਲੰਗਰ" ਛਕਣ ਦੀ ਵੀ ਅਪੀਲ ਕੀਤੀ । ਜਦੋ ਇਹ ਸਮਾਪਤੀ ਹੋਈ ਤਾਂ ਸ. ਇਕਬਾਲ ਸਿੰਘ ਟਿਵਾਣਾ, ਸ. ਸਿੰਗਾਰਾਂ ਸਿੰਘ ਬਡਲਾ ਅਤੇ ਸ. ਕੁਲਦੀਪ ਸਿੰਘ ਦੁਭਾਲੀ ਵੱਲੋਂ ਪ੍ਰੈਸ ਨੂੰ ਗੁਜ਼ਾਰਿਸ ਕਰਦੇ ਹੋਏ ਕਿਹਾ ਗਿਆ ਕਿ ਨੌਜ਼ਵਾਨ ਵਰਗ ਇਸੇ ਤਰ੍ਹਾਂ ਸ. ਅਵਤਾਰ ਸਿੰਘ ਮੱਕਡ਼ ਦੇ ਲੁਧਿਆਣਾ ਗ੍ਰਹਿ ਵਿਖੇ, ਫਿਲਮ ਛਾਂਣਬੀਨ ਕਮੇਟੀ ਦੇ ਆਗੂ ਰਜਿੰਦਰ ਸਿੰਘ ਮਹਿਤਾ ਅਤੇ ਹੋਰ ਸਮੁੱਚੇ ਐਸ.ਜੀ.ਪੀ.ਸੀ. ਮੈਂਬਰਾਂ ਦੇ ਘਰਾਂ ਉਤੇ ਅਜਿਹੇ ਮਜ਼ਬੂਤ ਰੋਸ ਮਾਰਚ ਸੁਰੂ ਕਰਨ ਤਾ ਕਿ ਇਹਨਾਂ ਦੀਆਂ ਸੁੱਤੀਆਂ ਹੋਈਆਂ ਗੁਲਾਮ ਆਤਮਾਵਾਂ ਜਾਗ ਸਕਣ ਅਤੇ ਆਪਣੇ ਕੌਮੀ ਫਰਜ਼ਾ ਨੂੰ ਸਮਝ ਸਕਣ । ਅੱਜ ਦੇ ਇਕੱਠ ਵਿਚ ਸ. ਕਿਰਪਾਲ ਸਿੰਘ ਖਟਰਾਓ, ਸ. ਗੁਰਮੁੱਖ ਸਿੰਘ ਸਮਸ਼ਪੁਰ, ਲੱਖਾ ਮਹੇਸ਼ਪੁਰੀਆ, ਕ੍ਰਿਸ਼ਨ ਸਿੰਘ ਸਲਾਣਾ, ਹਰਦੀਪ ਸਿੰਘ, ਸੰਦੀਪ ਸਿੰਘ, ਕਰਨਵੀਰ ਸਿੰਘ ਸਰਹਿੰਦ, ਗੁਰਮੁੱਖ ਸਿੰਘ ਸਾਨੀਪੁਰ, ਹਰਪ੍ਰੀਤ ਸਿੰਘ, ਅਵਤਾਰ ਸਿੰਘ ਕੋਟਲਾ, ਬਲਦੇਵ ਸਿੰਘ, ਦਰਸ਼ਨ ਸਿੰਘ ਦੁਭਾਲੀ, ਹਰਪ੍ਰੀਤ ਸਿੰਘ ਦੁਭਾਲੀ, ਲਖਵਿੰਦਰ ਸਿੰਘ ਕੋਟਲਾ, ਗਿਆਨ ਸਿੰਘ ਸੈਪਲੀ, ਗੁਰਪੀ੍ਰਤ ਸਿੰਘ ਦੁੱਲਵਾ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਹਰਿੰਦਰ ਸਿੰਘ ਮਾਧੋਪੁਰ, ਧਰਮਿੰਦਰ ਸਿੰਘ ਸਾਧੂਗਡ਼੍ਹ, ਅਮਨਜੋਤ ਸਿੰਘ, ਮਨਪ੍ਰੀਤ ਸਿੰਘ, ਸੁੱਖਜਿੰਦਰ ਸਿੰਘ ਆਦਿ ਕਾਲਜ਼ਾਂ, ਸਕੂਲਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ ।


ਪੀ. ਪੀ. ਪੀ. ਵਲੋਂ ‘ਸਾਡਾ ਹੱਕ’ ਫਿਲਮ ਰਿਲੀਜ਼ ਕਰਨ ਦੀ ਵਕਾਲਤ

http://www.sameydiawaaz.com/Archive%20News/%5B2013%5D/04/10.04.2013%20-%2012.jpg

ਸ੍ਰੀ ਮੁਕਤਸਰ ਸਾਹਿਬ 9 ਅਪ੍ਰੈਲ :- ਹੁਣ ਤੱਕ ਪੰਥ ਦੇ ਨਾਮ ‘ਤੇ ਵੋਟਾਂ ਮੰਗਣ ਵਾਲੀ ਅਤੇ ਆਪਣੇ ਆਪ ਨੂੰ ਪੰਥਕ ਕਹਾਉਂਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਸਿੱਖ ਇਤਿਹਾਸ ਸਬੰਧੀ ਬਣਾਈ ਫਿਲਮ ਸਾਡਾ ਹੱਕ ‘ਤੇ ਲੱਗੀ ਰੋਕ ਨੂੰ ਮੰਦਭਾਗਾ ਕਰਾਰ ਦਿੰਦਿਆਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕਿਹਾ ਕਿ ਇਹ ਫਿਲਮ ਪੰਜਾਬ ਦੇ ਉਸ ਸਮੇਂ ਦੇ ਸਹੀ ਹਲਾਤਾਂ ਤੋਂ ਜਾਣੂੰ ਕਰਵਾਉਂਦੀ ਹੈ ਅਤੇ ਸਾਨੂੰ ਆਉਣ ਵਾਲੀ ਪੀੜ੍ਹੀ ਤੋਂ ਸੱਚ ਛੁਪਾ ਕੇ ਨਹੀਂ ਰੱਖਣਾ ਚਾਹੀਦਾ। ਸ੍ਰੀ ਫੱਤਣਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵਿਸਾਖੀ ਤੋਂ ਪਹਿਲਾ ਇਹ ਫਿਲਮ ਰਿਲੀਜ਼ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ। ਉਸ ਸਮੇਂ ਵਾਪਰਿਆ ਦੁਖਾਂਤ ਵੀ ਇਤਿਹਾਸ ਦਾ ਇੱਕ ਹਿੱਸਾ ਹੈ ਅਤੇ ਇਸ ਇਤਿਹਾਸ ਨੂੰ ਲੁਕੋਣਾ ਨਹੀਂ ਚਾਹੀਦਾ।

ਇਸ ਮੌਕੇ ਖੜਕ ਸਿੰਘ ਸਰਪੰਚ ਕ੍ਰਿਪਾਲਕੇ, ਇਕਬਾਲ ਸਿੰਘ ਸੰਗੂਧੌਣ, ਮੁਖਤਿਆਰ ਸਿੰਘ, ਸੁਰਜੀਤ ਸਿੰਘ ਜੰਡੋਕੇ, ਅੰਗਰੇਜ ਸਿੰਘ ਜਗਤ ਸਿੰਘ ਵਾਲਾ ਤੇ ਗੁਰਜਿੰਦਰ ਬਰਾੜ ਆਦਿ ਹਾਜ਼ਰ ਸਨ ।


ਮਨੁੱਖੀ ਅਧਿਕਾਰ ਸੰਸਥਾ ‘ਸਾਡਾ ਹੱਕ’ ਦਾ ਅੰਗਰੇਜ਼ੀ ਅਨੁਵਾਦ ਵਿਸ਼ਵ ਭਰ ਵਿਚ ਰਿਲੀਜ਼ ਕਰੇਗੀ

 http://www.sameydiawaaz.com/Archive%20News/%5B2013%5D/04/10.04.2013%20-%2011.jpg

ਨਿਊਯਾਰਕ 9 ਅਪ੍ਰੈਲ :- ਪੰਜਾਬ ਸਰਕਾਰ ਵਲੋਂ ਫਿਲਮ ‘ਸਾਡਾ ਹੱਕ’ ’ਤੇ ਲਾਈ ਗਈ ਗੈਰ ਸਵਿਧਾਨਿਕ ਪਾਬੰਦੀ ਨੂੰ ਚੁਣੌਤੀ ਦਿੰਦਿਆਂ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ਨੇ ਐਲਾਨ ਕੀਤਾ ਕਿ ਉਹ ਇਸ ਫਿਲਮ ਦੀ ਜ਼ੋਰਦਾਰ ਪ੍ਰਮੋਸ਼ਨ ਕਰੇਗੀ ਤੇ ਇਸ ਦੇ ਅੰਗਰੇਜ਼ੀ ਅਨੁਵਾਦ ਨੂੰ ਵਿਸ਼ਵ ਭਰ ਵਿਚ ਰਿਲੀਜ਼ ਕਰਨ ਲਈ ਸਪਾਂਸਰ ਕਰੇਗੀ । ਉਕਤ ਫਿਲਮ ਵਿਚ ਘੱਟ ਗਿਣਤੀ ਧਾਰਮਿਕ ਭਾਈਚਾਰੇ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨੂੰ ਉਜਾਗਰ ਕੀਤਾ ਗਿਆ ਹੈ ਤੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਸਿਸਟਮ ਨੂੰ ਜਗ ਜਾਹਿਰ ਕੀਤਾ ਗਿਆ ਹੈ । ਪੰਜਾਬ ਸਰਕਾਰ ਦੀ ਇਹ ਕਾਰਵਾਈ ਵਿਚਾਰਾਂ ਦੀ ਅਜ਼ਾਦੀ ਨੂੰ ਦਬਾਉਣ ਵਾਲੀ ਹੈ ਇਸ ਲਈ "ਸਿਖਸ ਫਾਰ ਜਸਟਿਸ" ਨੇ ਐਲਾਨ ਕੀਤਾ ਕਿ ਉਹ ‘ਸਾਡਾ ਹੱਕ’ ਫਿਲਮ ਦੇ ਨਵੰਬਰ 2013 ਵਿਚ ਜਾਰੀ ਹੋਣ ਵਾਲੇ ਅੰਗਰੇਜ਼ੀ ਅਨੁਵਾਦ ਨੂੰ ਵਿਸ਼ਵ ਭਰ ਵਿਚ ਰਿਲੀਜ਼ ਕਰਨ ਲਈ ਪੂਰਾ ਸਮਰਥਨ ਕਰੇਗੀ । ਫਿਰਕੂ ਸਦਭਾਵਨਾ ਬਹਾਲ ਰੱਖਣ ਦੇ ਆਧਾਰ ’ਤੇ ਇਸ ਫਿਲਮ ’ਤੇ ਪਾਬੰਦੀ ਲਗਾਈ ਗਈ ਹੈ ਪਰ ਉਕਤ ਫਿਲਮ ਭਾਈਚਾਰਿਆਂ ਵਿਚ ਫਿਰਕੂ ਸਦਭਾਵਨਾ ਦੀ ਇਕ ਬਿਹਤਰ ਮਿਸਾਲ ਹੈ ਕਿਉਂਕਿ ਫਿਲਮ ਦਾ ਨਿਰਮਾਤਾ ਇਕ ਸਿੱਖ ਹੈ ਜਦਕਿ ਫਾਇਨੈਂਸਰ ਇਕ ਹਿੰਦੂ ਹੈ । ਸਿਖਾਂ ਦੀ ਨਸਲਕੁਸ਼ੀ ਨੂੰ ਜਗ ਜਾਹਿਰ ਕਰਨ ਲਈ ਕੌਮਾਂਤਰੀ ਪੱਧਰ ’ਤੇ ਚਲਾਈ ਜਾ ਰਹੀ ਮੁਹਿੰਮ ਦੀ ਅਗਵਾਈ ਕਰ ਰਹੀ "ਸਿਖਸ ਫਾਰ ਜਸਟਿਸ" ‘ਸਾਡਾ ਹੱਕ’ ਦੇ ਸਮਰਥਨ ਵਿਚ ਖੁਲਕੇ ਸਾਹਮਣੇ ਆਈ ਹੈ ਤੇ ਅਮਰੀਕਾ ਕੈਨੇਡਾ ਵਿਚ ਇਸ ਦੇ ਪ੍ਰਚਾਰ ਦੀ ਮੁਹਿੰਮ ਅਰੰਭ ਦਿੱਤੀ ਹੈ ਜਿਸ ਵਿਚ ਸਿੱਖ ਭਾਈਚਾਰੇ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਵੱਧ - ਵੱਧ ਦੇਖਿਆ ਜਾਵੇ । ਇਸ ਫਿਲਮ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਕਿਵੇਂ 1990 ਦੇ ਦਹਾਕਿਆਂ ਵਿਚ ਬੇਕਸੂਰ ਸਿੱਖ ਨੌਜਾਵਨਾਂ ਨੂੰ ਅੱਤਵਾਦੀਆਂ ਦਾ ਨਾਂਅ ਦਿੱਤਾ ਜਾਂਦਾ ਸੀ ਤੇ ਫਰਜ਼ੀ ਮੁਕਾਬਲੇ ਬਣਾਏ ਜਾਂਦੇ ਸਨ ਤੇ ਇਨ੍ਹਾਂ ਫਰਜ਼ੀ ਮੁਕਾਬਲਿਆਂ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਦੀ ਕਿਵੇਂ ਪੁਸ਼ਤਪਨਾਹੀ ਕੀਤੀ ਜਾਂਦੀ ਹੈ ।


ਸਾਡਾ ਹੱਕ ਫਿਲਮ ਤੇ ਲੱਗੀ ਰੋਕ, ਬਾਦਲਕਿਆਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ - ਸਿੱਖ ਜਥੇਬੰਦੀਆਂ ਇਟਲੀ

http://www.sameydiawaaz.com/Archive%20News/%5B2013%5D/04/10.04.2013%20-%2008.JPG

ਰਿਜੋਮੀਲੀਆ ਇਟਲੀ 9 ਅਪ੍ਰੈਲ (ਭਾਈ ਸਾਧੂ ਸਿੰਘ ਹਮਦਰਦ) :- ਨੂੰਹ, ਸਹੁਰਾ, ਸਾਲਾ ਤੇ ਜੀਜਾ ਜਿਨਾ ਨੇ ਸੂਬਾ ਪੰਜਾਬ ਦੀ ਪੰਜਾਬੀਅਤ ਨੂੰ ਭਾਰੀ ਠੇਸ ਪਹੁੰਚਾਉਦਿਆਂ ਸਿੱਖ ਦੀਆਂ ਭਾਵਨਾਵਾਂ ਨਾਲ ਕੀਤਾ ਇੱਕ ਵਾਰ ਫੇਰ ਖਿਲਵਾੜ, ਜਿਨਾ ਨੇ ਸਾਡਾ ਹੱਕ ਫਿਲਮ ਵਿੱਚ ਜੋ ਸਿੱਖਾਂ ਨਾਲ ਵਾਪਰ ਰਿਹਾ ਸੱਚ ਦਰਸਾਇਆ ਗਇਆ, ਜਿਸ ਉੱਪਰ ਬਾਦਲ ਕਿਆਂ ਨੇ ਰੋਕ ਲਗਾਉਦੇ ਹੋਏ ਸੂਬਾ ਪੰਜਾਬ ਵਿੱਚ ਫਿਲਮ ਨੂੰ ਰਲੀਜ਼ ਨਹੀ ਹੋਣ ਦਿੱਤਾ, ਜਿਸ ਦਾ ਇਟਲੀ ਸਿੱਖ ਜਥੇ ਬੰਦੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਸਮੂਹ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਪੂਰ ਜੋਰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡਾ ਹੱਕ ਫਿਲਮ ਤੇ ਲੱਗੀ ਰੋਕ ਬਾਰੇ ਵੱਧ ਤੋਂ ਵੱਧ ਸਹਿਯੋਗ ਦੇ ਕਿ ਇਸ ਫਿਲਮ ਨੂੰ ਪੰਜਬ ਵਿੱਚ ਰਲੀਜ਼ ਕਰਵਾਇਆ ਜਾਵੇ, ਇਸ ਫਿਲਮ ਵਿੱਚ ਐਸਾ ਕੁੱਝ ਵੀ ਨਹੀ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ, ਪੰਜਾਬ ਦਾ ਮਾਹੌਲ ਤਾਂ ਬਾਦਲ ਸਰਕਾਰ ਖੁਦ ਭਾਜਪਾਈ ਅਤੇ ਸ਼ਿਵ ਸੈਨਾ ਪਾਸੋਂ ਕਰਵਾ ਰਹੀ ਹੈ ਜਿਨਾ ਨੇ ਸਿੱਖ ਕੌਮ ਦੇ ਖਿਲਾਫ ਭੱਦੇ ਸ਼ਬਦਾ ਦੀ ਵਰਤੋਂ ਕਰਕੇ ਸਿੱਖਾ ਖਿਲਾਫ ਨਾਰੇ ਬਾਜੀ ਕੀਤੀ, ਜੋ ਕਿ ਨਾਂ ਸਹਿਣ ਯੋਗ ਹੈ, ਕਿਸੇ ਨੂੰ ਅਪਨੇ ਦੇਸ਼ ਚੋਂ ਕੱਢਣ ਦੇ ਬਿਆਨ ਦੇਣੇ ਕਿੱਥੋ ਦੀ ਸਿਆਣਪ ਹੈ? ਸਿੱਖ ਤਾ ਪਾਕਿਸਤਾਨ ਚਲੇ ਜਾਣਗੇ ਸਾਡੇ ਹਿੰਦੂ ਵੀਰ ਕਿੱਥੇ ਜਾਣਗੇ? ਜੇ ਸ਼ਿਵ ਸੈਨਾ ਜਾਂ ਹਿੰਦੂ ਵੀਰ ਅੱਜ ਪੰਜਾਬ ਦੀ ਧਰਤੀ ਤੇ ਸਲਾਮਤ ਹਨ ਤਾਂ ਇਹ ਇੱਕ ਸਿੱਖਾਂ ਦੀ ਦਿੱਤੀ ਦਾਤ ਹੈ, ਜਿਸ ਨੂੰ ਇਹ ਨਹੀ ਸਮਝ ਸਕੇ, ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਇਟਲੀ ਦੇ ਸੇਵਾਦਾਰ ਭਾਈ ਇੰਦਰਜੀਤ ਸਿੰਘ ਫਗਵਾੜਾ ਅਤੇ ਭਾਈ ਰਣਜੀਤ ਸਿੰਘ ਨੇ ਕੀਤੇ, ਜਿਨਾ ਨਾਲ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਰਮੋਨਾ ਇਟਲੀ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਨੇ ਕੀਤਾ, ਉਨ੍ਹਾ ਨੇ ਪੰਜਾਬ ਦੀ ਭੋਲੀ ਭਾਲੀ ਜੰਨਤਾ ਨੂੰ ਬੇਨਤੀ ਕੀਤੀ ਕਿ ਬਾਦਲ ਕਿਆਂ ਦਾ ਚਿਹਰਾ ਪਹਿਚਾਣੋ ਅਤੇ ਅਪਣੇ ਧਰਮ ਤੇ ਪੂਰਨ ਪਹਿਰਾ ਦਿਉ, ਇਹ ਲੋਕ ਕੁਰਸੀਆਂ ਖਾਤਰ ਕਿਸੇ ਦੇ ਵੀ ਨਹੀ ਹੋ ਸਕਦੇ


"ਸਾਡਾ ਹੱਕ" ਫਿਲਮ ਦੀ ਟੀਮ ਨੂੰ ਗ੍ਰਿਫ਼ਤਾਰ ਕੀਤੇ ਜਾਵੇ, ਭਿੰਡਰਾਵਾਲਿਆਂ

ਨਾਲ ਸਬੰਧਤ ਹਰੇਕ ਚੀਜ ਤੇ ਪਾਬੰਦੀ ਲਾਈ ਜਾਵੇ - ਕੇ. ਪੀ. ਐਸ. ਗਿੱਲ

 http://www.sameydiawaaz.com/Archive%20News/%5B2013%5D/04/10.04.2013%20-%2010.jpg

ਇੱਕ ਸਮਾਗਮ ਵਿੱਚ ਬੋਲਦਿਆ ਪੰਜਾਬ ਪੁਲੀਸ ਦੇ ਸਾਬਕਾ ਡੀ. ਜੀ. ਪੀ. ਕੇ. ਪੀ. ਐਸ. ਗਿੱਲ ਨੇ ਕਿਹਾ ‘ਸਾਡਾ ਹੱਕ’ ਫਿਲਮ ਦੀ ਟੀਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ । ਗਿੱਲ ਨੇ ਕਿਹਾ ਕਿ ਇਸ ਫਿਲਮ ਉਪਰ ਲਾਈ ਪਾਬੰਦੀ ਹੀ ਕਾਫੀ ਨਹੀਂ ਕਿਉਂਕਿ ਫਿਲਮ ਅਤਿਵਾਦ ਨੂੰ ਦਰੁਸਤ ਦੱਸਣ ਦੇ ਮਕਸਦ ਨਾਲ ਬਣਾਈ ਹੈ । ਸਾਬਕਾ ਪੁਲੀਸ ਮੁਖੀ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਉਪਰ ਵੀ ਪਾਬੰਦੀ ਲਾਉਣੀ ਚਾਹੀਦੀ ਹੈ । ਗਿੱਲ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਉਣਾ ਵੀ ਗਲਤ ਦੱਸਿਆ । ਉਹਨਾਂ ਅਤਿਵਾਦ ਦਾ ਨਾਮ ਤੋਂ ਰੋਟੀਆ ਸੇਕਣ ਵਾਲਿਆਂ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ।


ਮਨਮੋਹਨ ਦੀ ਜਰਮਨੀ ਯਾਤਰਾ ਕੱਲ ਤੋਂ

ਈ. ਯੂ. ਐਫ. ਟੀ. ਏ. ‘ਤੇ ਸਹਿਯੋਗ ਦੀ ਆਸ

http://www.sameydiawaaz.com/Archive%20News/%5B2013%5D/04/10.04.2013%20-%2009.jpg

ਨਵੀਂ ਦਿੱਲੀ 9 ਅਪ੍ਰੈਲ :- ਪ੍ਰਧਾਨ ਮੰਤਰੀ ਬੁੱਧਵਾਰ ਤੋਂ ਜਰਮਨੀ ਦੀ ਯਾਤਰਾ ‘ਤੇ ਜਾ ਰਹੇ ਹਨ ਜਿਥੇ ਉਹ ਚਾਂਸਲਰ ਏਂਜੇਲਾ ਮਾਰਕੇਲ ਨਾਲ ਵੱਖ - ਵੱਖ ਮੁੱਦਿਆਂ ‘ਤੇ ਵਿਆਪਕ ਵਿਚਾਰ - ਵਟਾਂਦਰਾ ਕਰਨਗੇ ਜਿਨ੍ਹਾਂ ਵਿਚ ਭਾਰਤ ਤੇ ਯੂਰਪੀ ਸੰਘ (ਈ. ਯੂ.) ਦੇ ਦਰਮਿਆਨ ਵਿਚਾਰ ਅਧੀਨ ਮੁਕਤ ਵਪਾਰ ਸਮਝੌਤਾ (ਐਫ. ਟੀ. ਏ.) ਦਾ ਮੁੱਦਾ ਵੀ ਸ਼ਾਮਲ ਹੈ । ਭਾਰਤ ਨੂੰ ਐਫ. ਟੀ. ਏ. ‘ਤੇ ਜਲਦੀ ਦਸਤਖਤਾਂ ਲਈ ਜਰਮਨੀ ਵਲੋਂ ‘ਮਜ਼ਬੂਤ ਸਿਆਸੀ ਦਬਾਅ’ ਦੀ ਆਸ ਹੈ । ਵਿਦੇਸ਼ ਸਕੱਤਰ  ਰੰਜਨ ਮਥਾਈ ਨੇ ਦਸਿਆ ਕਿ ਪ੍ਰਧਾਨ ਮੰਤਰੀ ਜਰਮਨੀ ਦੇ ਆਗੂਆਂ ਨੂੰ ਭਾਰਤ ਵਿਚ ਨਿਵੇਸ਼ ਵਧਾਉਣ ਲਈ ਸਰਕਾਰ ਵਲੋਂ ਚੁੱਕੇ ਗਏ ਵੱਖ - ਵੱਖ ਕਦਮਾਂ ਅਤੇ ਨੀਤੀਗਤ ਸੁਧਾਰ ਦੀ ਪ੍ਰਕਿਰਿਆ ਦੀ ਜਾਣਕਾਰੀ ਵੀ ਦੇਣਗੇ । ਮਥਾਈ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਇਸ ਤਿੰਨ ਰੋਜ਼ਾ ਯਾਤਰਾ ਦਾ ਵੇਰਵਾ ਪੱਤਰਕਾਰਾਂ ਨੂੰ ਦਿੱਤਾ । ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤ - ਯੂਰਪੀ ਸੰਘ ਸਮਝੌਤੇ ਦੇ ਜਲਦੀ ਪੂਰਾ ਹੋਣ ਨਾਲ ਦੋਵਾਂ ਧਿਰਾਂ ਲਈ ਨਵੇਂ ਆਰਥਿਕ ਮੌਕਿਆਂ ਦਾ ਰਸਤਾ ਖੁੱਲ੍ਹੇਗਾ ਅਤੇ ਜਰਮਨੀ ਦੇ ਨਾਲ ਸਾਡੇ ਆਰਥਿਕ ਸੰਬੰਧਾਂ ‘ਤੇ ਵੀ ਇਹ ਗੱਲ ਲਾਗੂ ਹੋ ਗਈ ਹੈ । ਉਨ੍ਹਾਂ ਐਫ. ਟੀ. ਏ. ਦੇ ਬਾਰੇ ਵਿਚ ਕਿਹਾ ਕਿ ਗੱਲਬਾਤ ਕਾਫੀ ਅੱਗੇ ਵਧ ਚੁੱਕੀ ਹੈ । ਵਿਸਥਾਰਤ ਗੱਲਬਾਤ ਦਾ ਅਗਲਾ ਦੌਰ 15 ਅਪ੍ਰੈਲ ਨੂੰ ਹੋਵੇਗਾ । ਉਸ ਵਿਚ ਗੱਲਬਾਤ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ । ਅਸੀਂ ਯਕੀਨੀ ਤੌਰ ‘ਤੇ ਇਸ ਮੁੱਦੇ ‘ਤੇ ਜਰਮਨੀ ਨਾਲ ਵਿਚਾਰ - ਵਟਾਂਦਰਾ ਕਰਾਂਗੇ । ਸਾਨੂੰ ਇਸ ਸਮਝੌਤੇ ਨੂੰ ਜਲਦੀ ਸਿਰੇ ਚੜ੍ਹਾਉਣ ਲਈ ਜਰਮਨ ਤੋਂ ਮਜ਼ਬੂਤ ਸਿਆਸੀ ਦਬਾਅ ਦੀ ਆਸ ਹੈ ।


ਅਕਾਲੀ ਧੜਿਆਂ ਦੀ ਖਹਿਬਾਜ਼ੀ ਵਿੱਚ ਇਕ ਹਲਾਕ, 9 ਜ਼ਖ਼ਮੀ

ਹਮਲਾਵਰਾਂ ਨੇ ਫਰੀਦਕੋਟ ਹਸਪਤਾਲ ’ਚ ਵੜ ਕੇ ਗੋਲੀਆਂ ਚਲਾਈਆਂ

 http://www.sameydiawaaz.com/Archive%20News/%5B2013%5D/04/10.04.2013%20-%2002.jpg

ਮੈਡੀਕਲ ਕਾਲਜ ’ਚ ਜ਼ਖ਼ਮੀਆਂ ਦਾ ਇਲਾਜ ਕਰਦੇ ਹੋਏ ਡਾਕਟਰ (ਫੋਟੋ: ਜੱਸ)

ਫ਼ਰੀਦਕੋਟ 9 ਅਪ੍ਰੈਲ (ਜਸਵੰਤ ਜੱਸ) :- ਪੰਜਾਬ ਦੇ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਤੇ ਸਾਬਕਾ  ਮੰਤਰੀ ਗੁਰਦੇਵ ਸਿੰਘ ਬਾਦਲ ਦੇ ਸਮਰਥਕਾਂ ਦਰਮਿਆਨ ਜੈਤੋ ਦੇ ਰਾਮ ਲੀਲਾ ਗਰਾਊਂਡ ਵਿੱਚ ਅੱਜ ਖੂਨੀ  ਝੜਪ ਹੋਈ ਜਿਸ ਵਿੱਚ ਦਸ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸੇ ਦੌਰਾਨ  ਇੱਕ ਹਮਲਾਵਰ ਚਮਕੌਰ ਸਿੰਘ ਨੇ ਐਮਰਜੈਂਸੀ ਵਿਭਾਗ ਵਿੱਚ ਦਾਖਲ ਰਣਜੀਤ ਸਿੰਘ ਅਤੇ ਗੁਰਬਖਸ਼ ਸਿੰਘ ਉੱਪਰ ਪੁਲੀਸ ਦੀ ਹਾਜ਼ਰੀ ਵਿੱਚ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਰਣਜੀਤ ਸਿੰਘ ਵਾਸੀ ਸੇਵੇਵਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਪਹਿਲਾਂ ਹੀ ਜ਼ਖ਼ਮੀ ਗੁਰਬਖਸ਼ ਸਿੰਘ ਦੇ ਦੋ ਹੋਰ ਗੋਲੀਆਂ ਵੱਜੀਆਂ। ਇਹ ਗੋਲੀਆਂ ਲੱਗਣ ਤੋਂ ਬਾਅਦ ਗੁਰਬਖਸ਼ ਸਿੰਘ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ। ਮਰਨ ਵਾਲਾ ਰਣਜੀਤ ਸਿੰਘ ਕਥਿਤ ਤੌਰ ’ਤੇ ਬਰਾੜ ਧੜੇ ਨਾਲ ਸਬੰਧਤ ਸੀ।

ਐਮਰਜੈਂਸੀ ਵਿਭਾਗ ਦੇ ਡਾਕਟਰਾਂ ਨੇ ਚਾਰ ਜ਼ਖ਼ਮੀਆਂ ਦੀ ਹਾਲਤ ਅਤਿ ਨਾਜ਼ੁਕ ਦੱਸੀ ਹੈ। ਜ਼ਖ਼ਮੀਆਂ ਵਿੱਚ ਬਹੁਤੇ ਵਿਅਕਤੀ ਪਿੰਡ ਸੇਵੇਵਾਲਾ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸ੍ਰੀ ਬਰਾੜ ਨੂੰ ਕੋਟਕਪੂਰਾ ਦੇ ਨਾਲ ਨਾਲ ਜੈਤੋ ਵਿਧਾਨ ਸਭਾ ਹਲਕੇ ਦਾ ਇੰਚਾਰਜ ਵੀ ਬਣਾਇਆ ਹੈ, ਜਿਸ ਕਰਕੇ ਮਨਤਾਰ ਬਰਾੜ ਅਤੇ ਗੁਰਦੇਵ ਬਾਦਲ ਦੇ ਸਮਰਥਕਾਂ ਦਰਮਿਆਨ ਕਾਫੀ ਟਕਰਾਅ ਚੱਲ ਰਿਹਾ ਹੈ।

ਅੱਜ ਹੋਈ ਲੜਾਈ ਵਿੱਚ ਗੁਰਨੈਬ ਸਿੰਘ, ਰਣਜੀਤ ਸਿੰਘ, ਸ਼ਰਨਜੀਤ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਬਲਤੇਜ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਗੋਲੀਆਂ ਵੱਜੀਆਂ ਜਿਨ੍ਹਾਂ ਨੂੰ ਇੱਥੋਂ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਛਲੇ ਕੁਝ ਸਮੇਂ ਤੋਂ ਆਪਸੀ ਟਕਰਾਅ ਚਲ ਰਿਹਾ ਸੀ ਜਿਸ ਨੇ ਅੱਜ ਭਿਆਨਕ ਘਟਨਾ ਦਾ ਰੂਪ ਅਖ਼ਤਿਆਰ ਕਰ ਲਿਆ। ਪਤਾ ਲੱਗਿਆ ਹੈ ਕਿ ਘਟਨਾ ਸਮੇਂ ਕੁਝ ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਹਾਜ਼ਰ ਸਨ ਪ੍ਰੰਤੂ ਅਕਾਲੀ ਸਮਰਥਕਾਂ ਦੇ ਹੌਸਲੇ ਦੇਖ ਕੇ ਪੁਲੀਸ ਮੌਕੇ ਤੋਂ ਖਿਸਕ ਗਈ। ਪੁਲੀਸ ਨੇ ਮੈਡੀਕਲ ਕਾਲਜ ਵਿੱਚ ਅਕਾਲੀ ਆਗੂਆਂ ਦੇ ਦਾਖਲ ਹੋਣ ਤੋਂ ਬਾਅਦ ਐਮਰਜੈਂਸੀ ਵਿਭਾਗ ਦੀ ਸੁਰੱਖਿਆ ਵਿੱਚ ਕਾਫੀ ਵਾਧਾ ਕਰ ਦਿੱਤਾ ਹੈ ਪ੍ਰੰਤੂ ਇਸ ਦੇ ਬਾਵਜੂਦ ਇੱਕ ਵਿਅਕਤੀ ਦਾ ਕਤਲ ਹੋ ਗਿਆ।

ਹਮਲਾਵਰਾਂ ਨੇ ਦਰਜਨਾਂ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਧਮਕੀ ਦਿੱਤੀ ਕਿ ਉਹ ਆਪਣੇ ਨਾਲ ਹੋਈ ਧੱਕੇਸ਼ਾਹੀ ਦਾ ਬਦਲਾ ਲੈਣਗੇ। ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਪੁਲੀਸ ਪੂਰੀ ਘਟਨਾ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਤੋਂ ਇਹ ਲੜਾਈ ਸਿਆਸੀ ਧੜਿਆਂ ਦਰਮਿਆਨ ਨਹੀਂ ਬਲਕਿ ਕੁਝ ਵਿਅਕਤੀਆਂ ਦੀ ਆਪਸੀ ਰੰਜਿਸ਼ ਦਾ ਸਿੱਟਾ ਜਾਪਦੀ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਲਿਖਣ ਤੋਂ ਬਾਅਦ ਕਸੂਰਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪੀੜਤ ਵਿਅਕਤੀਆਂ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸ੍ਰੀ ਤੂਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪੁਲੀਸ ਨੇ ਇਸ ਉਪਰੰਤ ਸਮੁੱਚੇ ਮੈਡੀਕਲ    ਕਾਲਜ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਇਸ ਘਟਨਾ ਨਾਲ ਮੈਡੀਕਲ ਕਾਲਜ ਵਿਚ ਦਾਖਲ ਮਰੀਜ਼ਾਂ ਨੂੰ ਬੇਹਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਪਿੰਡ ਔਲਖ ਦੇ ਸਰਪੰਚ ਸੁਖਮੰਦਰ ਸਿੰਘ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੁਖਮੰਦਰ ਸਿੰਘ ਵੀ ਗੁਰਦੇਵ ਸਿੰਘ ਬਾਦਲ ਦਾ ਸਭ ਤੋਂ ਕਰੀਬੀ ਸਾਥੀ ਸੀ। ਸੁਖਮੰਦਰ ਸਿੰਘ ਦੇ ਕਤਲ ਵਿੱਚ ਮਨਤਾਰ ਸਿੰਘ ਬਰਾੜ ਦੇ ਇੱਕ ਕਰੀਬੀ ਰਿਸ਼ਤੇਦਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਦੂਜਾ ਕਤਲ ਹੈ ਜਿਸ ਵਿੱਚ ਦੋ ਅਕਾਲੀ ਧੜੇ ਸ਼ਾਮਲ ਹਨ।


ਇਰਾਨ ਵਿਚ ਭੂਚਾਲ ਕਾਰਨ 30 ਮੌਤਾਂ, 800 ਜ਼ਖ਼ਮੀ

http://www.sameydiawaaz.com/Archive%20News/%5B2013%5D/04/10.04.2013%20-%2003.jpg 

ਭੂਚਾਲ ਨਾਲ ਤਬਾਹ ਹੋਏ ਘਰ ਦਾ ਦ੍ਰਿਸ਼

ਦੁਬਈ 9 ਅਪ੍ਰੈਲ (ਰਾਇਟਰਜ਼) :- ਇਰਾਨ ਦੇ ਤੱਟੀ ਬੁਸ਼ੈਹਰ ਖੇਤਰ ਵਿਚ ਅੱਜ ਸ਼ਾਮੀਂ ਆਏ ਜ਼ਬਰਦਸਤ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਜਦੋਂਕਿ 800 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ । ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ । ਰਿਕਟਰ ਪੈਮਾਨੇ ਉਪਰ ਭੂਚਾਲ ਦੀ ਸ਼ਕਤੀ 6.3 ਮਾਪੀ ਗਈ ਹੈ । ਮੌਤਾਂ ਤੇ ਜ਼ਖ਼ਮੀਆਂ ਦੀ ਗਿਣਤੀ ਦੀ ਬੁਸ਼ੈਹਰ ਸੂਬੇ ਦੇ ਗਵਰਨਰ ਫੋਰੇਦੌਨ ਹਸਨਵੰਦ ਨੇ ਪੁਸ਼ਟੀ ਕੀਤੀ ਹੈ ।


ਸੀ. ਬੀ. ਆਈ. ਵਲੋਂ ਰਾਮਦੇਵ ਤੋਂ ਪੁੱਛ - ਪੜਤਾਲ ਸੰਭਵ

 http://www.sameydiawaaz.com/Archive%20News/%5B2013%5D/04/10.04.2013%20-%2004.jpg

ਨਵੀਂ ਦਿੱਲੀ 9 ਅਪ੍ਰੈਲ :- ਸੀ. ਬੀ. ਆਈ. ਵਲੋਂ ਯੋਗ ਗੁਰੂ ਰਾਮਦੇਵ ਤੋਂ ਆਪਣੇ ਗੁਰੂ ਸਵਾਮੀ ਸ਼ੰਕਰ ਦੇਵ ਨੂੰ ਕਥਿਤ ਅਗਵਾ ਕਰਨ ਦੇ ਮਾਮਲੇ ’ਚ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ । ਸਵਾਮੀ ਸ਼ੰਕਰ ਦੇਵ 6 ਸਾਲ ਪਹਿਲਾਂ ਜਦੋਂ ਹਰਿਦੁਆਰ ਵਿਖੇ ਸਵੇਰ ਦੀ ਸੈਰ ’ਤੇ ਨਿਕਲੇ ਤਾਂ ਉਹ ਲਾਪਤਾ ਹੋ ਗਏ ਸਨ ।


ਮੁੱਕੇਬਾਜ਼ ਰਾਮ ਸਿੰਘ ਦੇ ਪਰਿਵਾਰ ਵਲੋਂ ਮੁਆਫ਼ੀ ਲਈ ਬੇਨਤੀ

ਫ਼ਤਹਿਗੜ੍ਹ ਸਾਹਿਬ 9 ਅਪ੍ਰੈਲ :- ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਕੇਬਾਜ਼ ਰਾਮ ਸਿੰਘ ਦੇ ਪਰਿਵਾਰ ਨੇ ਪੁਲੀਸ ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਰਾਮ ਸਿੰਘ ਨੂੰ ਮੁਆਫ਼ ਕੀਤਾ ਜਾਵੇ ਕਿਉਂਕਿ ਉਸ ਨੇ ਅਣਜਾਣੇ ਵਿੱਚ ਹੀ ਹੈਰੋਇਨ ਦੀ ਵਰਤੋਂ ਕੀਤੀ ਸੀ। ਇਹ ਬੇਨਤੀ ਉਸ ਦੇ ਮਾਤਾ, ਪਿਤਾ ਅਤੇ ਪਤਨੀ ਨੇ ਅੱਜ ਜ਼ਿਲ੍ਹਾ ਪੁਲੀਸ ਨੂੰ ਦਿੱਤੀ, ਜਿਸ ਦੀ ਪੁਸ਼ਟੀ ਜ਼ਿਲ੍ਹਾ ਪੁਲੀਸ ਮੁਖੀ ਹਰਦਿਆਲ ਸਿੰਘ ਮਾਨ ਨੇ ਕੀਤੀ ਹੈ।

ਪੁਲੀਸ ਮੁਖੀ ਅਨੁਸਾਰ ਵਕੀਲ ਨੇ ਅਦਾਲਤ ਵਿੱਚ ਬੇਨਤੀ ਕੀਤੀ ਸੀ ਕਿ ਰਾਮ ਸਿੰਘ ਨੂੰ ਕੁਝ ਸਮੇਂ ਲਈ ਉਸਦੇ ਪਰਿਵਾਰ ਨਾਲ ਮਿਲਣ ਦਾ ਮੌਕਾ ਦਿੱਤਾ ਜਾਵੇ, ਜਿਸ ਉਪਰੰਤ ਅਦਾਲਤ ਵਿੱਚ ਹੀ ਮੁੱਕੇਬਾਜ਼ ਰਾਮ ਸਿੰਘ ਅਤੇ ਉਸ ਦੇ ਪਰਿਵਾਰ ਦੀ ਲਗਭਗ ਅੱਧੇ ਘੰਟੇ ਤੋਂ ਵੱਧ ਮੀਟਿੰਗ ਹੋਈ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪੁਲੀਸ ਨੂੰ ਲਿਖਤੀ ਬੇਨਤੀ ਦਿੱਤੀ ਹੈ।

ਅਦਾਲਤ ਨੇ ਭਾਵੇਂ ਰਾਮ ਸਿੰਘ ਨੂੰ 23 ਅਪਰੈਲ ਤੱਕ ਜੁਡੀਸ਼ਲ ਰਿਮਾਂਡ ‘ਤੇ ਭੇਜ ਦਿੱਤਾ ਹੈ ਪਰ ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਰਾਮ ਸਿੰਘ ਵੱਲੋਂ ਆਈ ਬੇਨਤੀ ਨੂੰ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਵਿਚਾਰ ਕੇ ਇਸ ‘ਤੇ ਬਣਦੀ ਕਾਰਵਾਈ ਲਈ ਸੋਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਮ ਸਿੰਘ ਤੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਉਸਦਾ ਕਿਸੇ ਕਿਸਮ ਦਾ ਕੋਈ ਲੈਣ ਦੇਣ ਨਹੀਂ ਹੈ ਅਤੇ ਉਸ ਨੇ ਹੈਰੋਇਨ ਖਾਣ ਲਈ ਹੀ ਵਰਤੀ ਹੈ। ਰਾਮ ਸਿੰਘ ਦਾ ਕਹਿਣਾ ਸੀ ਕਿ ਹੈਰੋਇਨ ਖਾਣ ਤੋਂ ਬਾਅਦ ਕਸਰਤ ਕਰਨ ਵਿੱਚ ਇਹ ਸਹਾਈ ਲੱਗਦੀ ਸੀ ਅਤੇ ਉਸ ਨੂੰ ਇਹ ਪਤਾ ਨਹੀਂ ਸੀ ਇਹ ਖ਼ਤਰਨਾਕ ਵਸਤੂ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਰਾਮ ਸਿੰਘ ਦਾ ਸਾਲਾ ਰਵੀ ਦਿਓਲ ਦੀ ਹੈਰੋਇਨ ਤਸਕਰੀ ਮਾਮਲੇ ਵਿੱਚ ਸ਼ਮੂਲੀਅਤ ਹੈ। ਇਹ ਪੁੱਛਣ ‘ਤੇ ਕਿ ਜੇਕਰ ਵਿਜੇਂਦਰ ਸਿੰਘ ਦੇ ਪਰਿਵਾਰ ਵੱਲੋਂ ਵੀ ਰਾਮ ਸਿੰਘ ਦੇ ਪਰਿਵਾਰ ਵਾਂਗ ਬੇਨਤੀ ਪੱਤਰ ਭੇਜਿਆ ਜਾਵੇ ਤਾਂ ਉਨ੍ਹਾਂ ਕਿਹਾ ਕਿ ਉਹ ਉਸ ‘ਤੇ ਵੀ ਵਿਚਾਰ ਕਰਨਗੇ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਇਸ ਬਾਰੇ ਅੱਗੇ ਸੋਚਿਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਧਿਆਨ ਮੁੱਕੇਬਾਜ਼ ਵਿਜੇਂਦਰ ਵੱਲ ਅਜੇ ਕੇਂਦਰਿਤ ਨਹੀਂ ਹੈ ਬਲਕਿ ਪੰਜਾਬ ਪੁਲੀਸ ਦਾ ਧਿਆਨ ਹੈਰੋਇਨ ਤਸਕਰੀ ਦੀ ਜੁੜੀ ਚੈਨ ਨੂੰ ਤੋੜਨਾ ਹੈ।

ਪੁਲੀਸ ਮੁਖੀ ਨੇ ਦੱਸਿਆ ਕਿ ਹੈਰੋਇਨ ਤਸਕਰੀ ਮਾਮਲੇ ਵਿੱਚ ਫੜੇ ਗਏ ਅਨੂਪ ਸਿੰਘ ਕਾਹਲੋਂ ਸਮੇਤ ਸਾਰੇ ਤਸਕਰਾਂ ਦੀ ਕਾਨੂੰਨ ਤਹਿਤ ਸਾਰੀ ਪ੍ਰਾਪਰਟੀ ਸੀਲ ਕੀਤੀ ਜਾ ਰਹੀ ਹੈ, ਜੋ ਇਨ੍ਹਾਂ ਤਸਕਰਾਂ ਨੇ ਨਸ਼ੇ ਵੇਚਕੇ ਬਣਾਈ ਸੀ। ਇਸ ਸਬੰਧ ਵਿੱਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਪਤਾ ਲਾ ਰਹੀ ਹੈ ਕਿ ਇਨ੍ਹਾਂ ਤਸਕਰਾਂ ਦੀ ਪ੍ਰਾਪਰਟੀ ਕਿਸ ਕਿਸ ਥਾਵਾਂ ‘ਤੇ ਮੌਜੂੂਦ ਹੈ।  ਹੈਰੋਇਨ ਤਸਕਰੀ ਦੇ ਮੁੱਖ ਸਰਗਨਾ ਪਹਿਲਵਾਨ ਜਗਦੀਸ਼ ਭੋਲਾ ਬਾਰੇ ਉਨ੍ਹਾਂ ਕਿਹਾ ਕਿ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਵੱਲੋਂ ਟੀਮਾਂ ਬਣਾ ਕੇ ਉਸ ਦੀਆਂ ਛੁਪਣਗਾਹਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭੋਲਾ ਨੂੰ ਗ੍ਰਿਫ਼ਤਾਰ ਕਰਨ ਲਈ ਦੇਸ਼ ਦੇ ਹਵਾਈ ਅੱਡਿਆਂ ‘ਤੇ ਵੀ ਹਾਈਅਲਰਟ ਕੀਤਾ ਹੋਇਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਸਿਆਸੀ ਵਿਅਕਤੀ ਦਾ ਹੱਥ ਹੋਣਾ ਨਹੀਂ ਪਾਇਆ ਗਿਆ ਹੈ।


ਕੈਂਸਰ ਤੋਂ ਤੰਗ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮ ਵਲੋਂ ਖੁਦਕੁਸ਼ੀ

 http://www.sameydiawaaz.com/Archive%20News/%5B2013%5D/04/10.04.2013%20-%2005.jpg

ਸੁੱਖਪਾਲ ਸਿੰਘ

ਬੁਢਲਾਡਾ 9 ਅਪ੍ਰੈਲ :- ਇੱਥੇ ਅੱਜ ਸਿਵਲ ਹਸਪਤਾਲ ਬੁਢਲਾਡਾ ਵਿੱਚ ਪਿੰਡ ਬਹਾਦਰਪੁਰ ਦੇ 37 ਸਾਲਾ ਗ੍ਰੰਥੀ ਸਿੰਘ ਦੀ ਲਾਸ਼ ਪੁੱਜੀ। ਉਹ ਪਿਛਲੇ 7 ਸਾਲਾਂ ਤੋਂ ਕੈਂਸਰ ਦੀ ਬਿਮਾਰੀ ਤੋਂ ਇੰਨਾ ਤੰਗ ਸੀ ਕਿ ਉਸ ਨੇ ਖੁਦਕੁਸ਼ੀ ਕਰ ਲਈ। ਪੋਸਟਮਾਰਟਮ ਮਗਰੋਂ ਰੇਲਵੇ ਪੁਲਿਸ ਨੇ ਗ੍ਰੰਥੀ ਸਿੰਘ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

ਪਿੰਡ ਬਹਾਦਰਪੁਰ ਦੇ ਕਿਸਾਨ ਜਗਮੇਲ ਸਿੰਘ ਦਾ ਇਹ 37 ਸਾਲਾ ਇੱਕਲੌਤਾ ਪੁੱਤਰ ਸੁੱਖਪਾਲ ਸਿੰਘ ਕਈ ਸਾਲਾਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਰਿਹਾ। ਜਿਸ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ। ਕੈਂਸਰ ਦੀ ਬਿਮਾਰੀ ਤੋਂ ਪੀੜਤ ਸੁੱਖਪਾਲ ਸਿੰਘ ਕਮੇਟੀ ਦੀ ਨੌਕਰੀ ਛੱਡ ਕੇ ਘਰ ਆ ਗਿਆ। ਪਹਿਲੇ ਦੋ ਸਾਲਾਂ ਤੱਕ ਉਸ ਨੇ ਕੈਂਸਰ ਦੀ ਬਿਮਾਰੀ ਸਬੰਧੀ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ। ਉਸ ਦੇ ਪਰਿਵਾਰ ਨੂੰ ਉਸ ਦੀ ਬਿਮਾਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਸੁੱਖਪਾਲ ਸਿੰਘ ਦੇ ਇਲਾਜ ਲਈ ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਦੇ ਬੀਕਾਨੇਰ ਦੇ ਕੈਂਸਰ ਹਸਪਤਾਲਾਂ ‘ਚ ਪਹੁੰਚ ਕੇ ਆਪਣੀ ਪੂਰੀ ਵਾਹ ਲਾ ਦਿੱਤੀ। ਪਹਿਲਾਂ ਕੁਝ ਸਮਾਂ ਉਸ ਦਾ ਇਲਾਜ ਇਨ੍ਹਾਂ ਹਸਪਤਾਲਾ ‘ਚ ਮੁਫਤ ਹੁੰਦਾ ਰਿਹਾ। ਹੁਣ ਇਨ੍ਹਾਂ ਦਿਨਾਂ ਵਿੱਚ ਉਹ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਵਿੱਚ ਸਥਿਤ ਇੱਕ ਸਰਕਾਰੀ ਹਸਪਤਾਲ ਵਿੱਚੋਂ ਕੈਂਸਰ ਦਾ ਇਲਾਜ ਕਰਵਾ ਰਿਹਾ ਸੀ। ਜਿਸ ‘ਤੇ 10 ਤੋਂ 15 ਹਜ਼ਾਰ ਰੁਪਏ ਖਰਚ ਆ ਰਿਹਾ ਸੀ। ਪਰਿਵਾਰ ਨੇ ਆਪਣੀ ਜ਼ਮੀਨ ਦੇ ਵੱਖ-ਵੱਖ ਟੁਕੜੇ ਸਰਕਾਰੀ ਬੈਂਕਾਂ ਵਿੱਚ ਗਹਿਣੇ ਰੱਖ ਕੇ ਲਿਮਟਾਂ ਬਣਾ ਲਈਆਂ ਸਨ ਜਿਨ੍ਹਾਂ ਦਾ ਪੈਸਾ ਜਗਮੇਲ ਸਿੰਘ ਨੇ ਸੁੱਖਪਾਲ ਸਿੰਘ ‘ਤੇ ਖਰਚ ਕਰ ਦਿੱਤੇ। ਮ੍ਰਿਤਕ ਦੇ ਚਾਚਾ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਇੱਕ ਜੀਅ ਨੂੰ ਕੈਂਸਰ ਦੀ ਬਿਮਾਰੀ ਨੇ ਜਿੱਥੇ ਆਰਥਿਕ ਪੱਖੋਂ ਝੰਭ ਕੇ ਰੱਖ ਦਿੱਤਾ ਉੱਥੇ ਉਹ ਆਪਣੇ ਭਰਾ ਦੇ ਇੱਕੋ ਇੱਕ ਪੁੱਤਰ ਨੂੰ ਬਚਾਉਣ ਵਿੱਚ ਅਸਫਲ ਹੋ ਕੇ ਰਹਿ ਗਏ। ਉਨ੍ਹਾਂ ਦੱਸਿਆ ਕਿ ਕੈਂਸਰ ਦੀ ਬਿਮਾਰੀ ਤੋਂ ਤੰਗ ਆਏ ਸੁੱਖਪਾਲ ਸਿੰਘ ਨੇ ਪਿੰਡ ਨੇੜਿਓਂ ਲੰਘਦੀ ਦਿੱਲੀ-ਫਿਰੋਜ਼ਪੁਰ ਲਾਈਨ ‘ਤੇ ਰੇਲ ਗੱਡੀ ਹੇਠਾਂ ਆ ਕੇ ਆਤਮਹੱਤਿਆ ਕਰ ਲਈ।

ਪਿੰਡ ਦੇ ਸਾਬਕਾ ਸਰਪੰਚ ਰਾਮ ਸਿੰਘ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਸੁੱਖਪਾਲ ਦੇ ਪਿਤਾ ਜਗਮੇਲ ਸਿੰਘ ਨੂੰ ਸਹਾਰਾ ਦਿੱਤਾ ਜਾਵੇ।


ਓਬਾਮਾ ਵਲੋਂ ਸਖਤ ਗੰਨ ਕੰਟਰੋਲ ਕਾਨੂੰਨ ਲਈ ਆਖਰੀ ਹੰਭਲਾ

 http://www.sameydiawaaz.com/Archive%20News/%5B2013%5D/04/10.04.2013%20-%2006.jpg

ਹੈਫਰਡ (ਅਮਰੀਕਾ) ਵਿਚ ਰਾਸ਼ਟਰਪਤੀ ਬਰਾਕ ਓਬਾਮਾ ਦਾ ਗੰਨ ਕੰਟਰੋਲ ਕਾਨੂੰਨ ਬਾਰੇ

ਭਾਸ਼ਨ ਸੁਣ - ਸੁਣ ਰੋਂਦੀ ਹੋਈ ਕਾਰਲੀ ਸੋਟੋ (ਵਿਚਕਾਰ) ਜਿਸ ਦੀ ਭੈਣ ਵਿਕਟੋਰੀਆ ਸੋਟੋ

ਨਿਊਟਾਊਨ ਦੇ ਸਕੂਲ ਵਿਚ ਹੋਏ ਗੋਲੀ ਕਾਂਡ ਵਿਚ ਮਾਰੀ ਗਈ ਸੀ (ਫੋਟੋ: ਰਾਇਟਰਜ਼)

ਵਾਸ਼ਿੰਗਟਨ 9 ਅਪ੍ਰੈਲ :- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਥਿਆਰਾਂ ਦੀ ਵਿਕਰੀ ‘ਤੇ ਸਖਤ ਰੋਕਾਂ ਲਾਉਣ ਲਈ ਕਾਨੂੰਨ ਬਣਾਉਣ ਵਾਸਤੇ ਅੱਜ ਪਾਰਲੀਮੈਂਟ ਰਾਹੀਂ ਇਕ ਆਖਰੀ ਹੰਭਲਾ ਮਾਰਿਆ ਜਿੱਥੇ ਕਾਨੂੰਨ ਸਾਜ਼ ਅਜਿਹੀ ਪੇਸ਼ਕਦਮੀ ਦਾ ਵਿਰੋਧ ਕਰ ਰਹੇ ਹਨ। ਇਸ ਕਾਨੂੰਨ ਤਹਿਤ ਹਥਿਆਰ ਖਰੀਦਣ ਵਾਲਿਆਂ ਦਾ ਪਿਛੋਕੜ ਜਾਨਣ ਬਾਰੇ ਵੀ ਇਕ ਤਜਵੀਜ਼ ਦਿੱਤੀ ਗਈ ਹੈ।

ਕੁਨੈਕਟੀਕਟ ਵਿਚ ਹਾਰਟਫੋਰਡ ਵਿਖੇ ਲੋਕਾਂ ਦੀ ਇਕੱਤਰਤਾ ਨੂੰ ਵਿਸਕਾਨਸਿਕ ਵਿਚ ਇਕ ਗੁਰਦੁਆਰੇ ਵਿਚ ਹੋਏ ਹਮਲੇ ਸਮੇਤ ਗੋਲੀਬਾਰੀ ਦੀਆਂ ਕਈ ਹੋਰ ਘਟਨਾਵਾਂ ਵਿਚ ਮਾਰੇ ਗਏ ਕਈ ਬੇਦੋਸ਼ਿਆਂ ਦੀ ਯਾਦ ਦਿਵਾਉਂਦਿਆਂ ਸ੍ਰੀ ਓਬਾਮਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਾਤੀ ਲੜਾਈ ਨਹੀਂ ਹੈ। ਉਨ੍ਹਾਂ ਕਿਹਾ, ”ਇਹ ਮੇਰੀ ਗੱਲ ਨਹੀਂ ਹੈ। ਇਹ ਕੋਈ ਸਿਆਸੀ ਮਸਲਾ ਵੀ ਨਹੀਂ ਹੈ। ਉਨ੍ਹਾਂ ਪਰਿਵਾਰਾਂ ਦੀ ਖਾਤਰ ਇਕ ਸਹੀ ਕੰਮ ਕਰਨ ਦਾ ਸਵਾਲ ਹੈ ਜੋ ਗੰਨ ਹਿੰਸਾ ਕਾਰਨ ਬਰਬਾਦ ਹੋ ਗਏ ਹਨ। ਉਨ੍ਹਾਂ ਕਿਹਾ, ”ਇਹ ਉਨ੍ਹਾਂ ਦੀ ਗੱਲ ਹੈ ਅਤੇ ਉਨ੍ਹਾਂ ਪਰਿਵਾਰਾਂ ਦੀ ਵੀ ਹੈ ਜਿਨ੍ਹਾਂ ਨਾਲ ਅਗਾਂਹ ਅਜਿਹਾ ਹੋਣ ਜਾ ਰਿਹਾ ਹੈ। ਇਸ ਲਈ ਅਸੀਂ ਇਸ ਨੂੰ ਮੁੜ ਵਾਪਰਨ ਤੋਂ ਰੋਕ ਸਕਦੇ ਹਾਂ। ਇਹ ਕਾਨੂੰਨ ਲਾਗੂ ਕਰਨ ਵਾਲੇ ਉਨ੍ਹਾਂ ਅਫਸਰਾਂ ਦੀ ਵੀ ਗੱਲ ਹੈ ਜੋ ਆਪਣੀ ਜਾਨ ਜੋਖਮਾਂ ਵਿਚ ਪਾਉਂਦੇ ਹਨ। ਇਸ ਦਾ ਲਬੋਲਬਾਬ ਇਹੀ ਹੈ। ਇਹ ਕੋਈ ਰਾਜਨੀਤਕ ਮੁੱਦਾ ਨਹੀਂ ਹੈ।”

”ਇਹ ਇਨ੍ਹਾਂ ਪਰਿਵਾਰਾਂ ਅਤੇ ਦੇਸ਼ ਭਰ ਦੇ ਉਨ੍ਹਾਂ ਪਰਿਵਾਰਾਂ ਦੀ ਗੱਲ ਹੈ ਜੋ ਇਹ ਕਹਿੰਦੇ ਹਨ ਕਿ ਜੇ ਕੋਈ ਸਾਡੇ ਬੱਚਿਆਂ ਨੂੰ ਗੋਲੀਆਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਕਾਫੀਆ ਥੋੜ੍ਹਾ ਤੰਗ ਤਾਂ ਕੀਤਾ ਜਾਵੇ।” ਕੌਮ ਦੇ ਨਾਂ ਆਪਣੀ ਤਕਰੀਰ ਦਾ ਜ਼ਿਕਰ ਕਰਦਿਆਂ ਸ੍ਰੀ ਓਬਾਮਾ ਨੇ ਕਿਹਾ ਕਿ ਇਨ੍ਹਾਂ ਤਜਵੀਜ਼ਾਂ ‘ਤੇ ਵੋਟਾਂ ਪਵਾਈਆਂ ਜਾਣ- ਨਿਊ ਟਾਊਨ ਆਰੋਰਾ ਅਤੇ ਟਕਸਨ ਦੇ ਉਨ੍ਹਾਂ ਪਰਿਵਾਰਾਂ ਅਤੇ ਪਾਰਲੀਮੈਂਟ ਦੇ ਸਾਬਕਾ ਮੈਂਬਰ ਗੈਬੀ ਗਿਫਰਡਜ਼ ਦੇ ਨਾਂ ‘ਤੇ ਵੋਟਾਂ ਪਵਾਈਆਂ ਜਾਣ ਤਾਂ ਉਸ ਚੈਂਬਰ ਦਾ ਹਰੇਕ ਮੈਂਬਰ ਖੜ੍ਹਾ ਹੋ ਕੇ ਤਾੜੀ ਮਾਰ ਸਕੇ। ਕਾਨੂੰਨਸਾਜ਼ਾਂ ਦੇ ਇਕ ਗਰੁੱਪ ਵੱਲੋਂ ਇਨ੍ਹਾਂ ਤਜਵੀਜ਼ਾਂ ਦੀ ਕੀਤੀ ਜਾ ਰਹੀ ਮੁਖਾਲਫਤ ਦਾ ਜ਼ਿਕਰ ਕਰਦਿਆਂ ਸ੍ਰੀ ਓਬਾਮਾ ਨੇ ਕਿਹਾ, ”ਹੁਣ ਉਹ ਤੁਹਾਡੇ ਪਰਿਵਾਰਾਂ ਨੂੰ ਇਸ ਵੋਟ ਤੋਂ ਮਹਿਰੂਮ ਕਰਨ ਜਾ ਰਹੇ ਹਨ ਅਤੇ ਲੌਬੀਕਾਰਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ । ਤੁਸੀਂ ਇਸ ਤੋਂ ਬਿਹਤਰ ਦੇ ਹੱਕਦਾਰ ਹੋ । ਤੁਸੀਂ ਵੋਟਿੰਗ ਦੇ ਹੱਕਦਾਰ ਹੋ ।”

ਉਨ੍ਹਾਂ ਕਿਹਾ, ”ਅਸੀਂ ਇਸ ਬਹਿਸ ਦੇ ਸ਼ੁਰੂ ਤੋਂ ਹੀ ਜਾਣਦੇ ਸਾਂ ਕਿ ਤਬਦੀਲੀ ਸੌਖੀ ਨਹੀਂ ਹੋਵੇਗੀ। ਅਸੀਂ ਜਾਣਦੇ ਸਾਂ ਕਿ ਗੁੱਝੇ ਹਿੱਤਾਂ ਵਾਲੇ ਸ਼ਕਤੀਸ਼ਾਲੀ ਗਰੁੱਪ ਇਸ ਵਿਸ਼ੇ ਨੂੰ ਭੰਬਲਭੂਸੇ ਵਿਚ ਪਾਉਣ, ਟਕਰਾਅ ਅਤੇ ਅੱਤ ਨੂੰ ਭਖਾਉਣ, ਤਰਕਸੰਗਤ ਬਹਿਸ ਨੂੰ ਖੁਰਦ-ਬੁਰਦ ਕਰਨ, ਤਰਕਹੀਣ ਤੌਖਲਿਆਂ ਨੂੰ ਉਭਾਰਨ, ਗੱਲ ਕੀ ਰਾਹ ‘ਚ ਰੋੜੇ ਅਟਕਾਉਣ ਦੀ ਪੂਰੀ ਸਮਰੱਥਾ ਰੱਖਦੇ ਹਨ।”


ਚੰਦ ’ਤੇ ਮਨੁੱਖ ਭੇਜਣ ਦਾ ਕੋਈ ਇਰਾਦਾ ਨਹੀਂ - ਨਾਸਾ

ਵਾਸ਼ਿੰਗਟਨ 9 ਅਪ੍ਰੈਲ :- ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਉਸ ਦਾ ਇਰਾਦਾ ਨੇੜਲੇ ਭਵਿੱਖ ’ਚ ਚੰਦ ਉਪਰ ਕਿਸੇ ਪੁਲਾੜ ਯਾਤਰੀ ਨੂੰ ਭੇਜਣ ਦਾ ਨਹੀਂ ਹੈ। ਏਜੰਸੀ ਦੇ ਮੁਖੀ ਚਾਰਲਸ ਬੋਲਡਨ ਨੇ ਕਿਹਾ ਕਿ ਚੰਦ ਉਪਰ ਮਾਨਵ ਭੇਜਣ ਬਾਰੇ ਅਮਰੀਕਾ ਆਪਣਾ ਇਤਿਹਾਸ ਨਹੀਂ ਦਹੁਰਾਏਗਾ। ਉਨ੍ਹਾਂ ਕਿਹਾ ਕਿ ਚੰਦ ’ਤੇ ਮੁੜ ਕਿਸੇ ਨੂੰ ਭੇਜਣ ’ਤੇ ਧਿਆਨ ਕੇਂਦਰਤ ਕਰਨ ਨਾਲੋਂ ਨਾਸਾ ਦੇ ਕੇਂਦਰ ਵਿਚ ਹੁਣ ਮੰਗਲ ਗ੍ਰਹਿ ਹੈ। ਅਮਰੀਕਾ ਨੇ 20 ਜੁਲਾਈ 1969 ਨੂੰ ਆਪਣਾ ਮਿਸ਼ਨ ਚੰਦ ’ਤੇ ਭੇਜਿਆ ਸੀ। ਨੀਲ ਆਰਮਸਟਰੌਂਗ ਦੁਨੀਆਂ ਦੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਚੰਦ ਉਪਰ ਪੈਰ ਰੱਖਿਆ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz