ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Sep 2017
Mo Tu We Th Fr Sa Su
28 29 30 31 1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 1
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

004290976
ਅੱਜ
ਇਸ ਮਹੀਨੇ
1100
93112

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.82.70
   

09 ਅਪ੍ਰੈਲ 2013

ਸ਼੍ਰੋਮਣੀ ਕਮੇਟੀ ਨੇ "ਸਾਡਾ ਹੱਕ" ਦੇ "ਹੱਕ" ਵਿੱਚ ਫਿਲਮ ਸੈਂਸਰ

ਬੋਰਡ ਨੂੰ ਪੱਤਰਕਾ ਲਿਖਕੇ ਗਲਤੀ ਕੀਤੀ - ਮੱਕੜ

 http://sameydiawaaz.com/Archive%20News/%5B2013%5D/04/09.04.2013%20-%2001.jpg

ਅੰਮ੍ਰਿਤਸਰ 8 ਅਪ੍ਰੈਲ (ਨਰਿੰਦਰ ਪਾਲ ਸਿੰਘ) :- ਪੰਜਾਬ ਸਰਕਾਰ ਵਲੋਂ ਪੰਜਾਬੀ ਫਿਲਮ ਸਾਡਾ ਹੱਕ ਦੇ ਪ੍ਰਦਰਸ਼ਨ ਤੇ ਲਗਾਈ ਰੋਕ ਤੋਂ ਉਪਜੇ ਵਿਵਾਦ ਨੂੰ ਨਵੀਂ ਦਿਸ਼ਾ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਫਿਲਮ ਦੇ ਨਿਰਮਾਤਾ ਦੀ ਕੀਤੀ ਬੇਨਤੀ ਤੇ ਕਮੇਟੀ ਨੇ ਫਿਲਮ ਸੈਂਸਰ ਬੋਰਡ ਨੂੰ ਪੱਤਰਕਾ ਲਿਖਕੇ ਇਕ ਗਲਤੀ ਕੀਤੀ ਹੈ ਅਤੇ ਅੱਗੇ ਤੋਂ ਅਜੇਹੇ ਮਾਮਲਿਆਂ ਵਿਚ ਕੀ ਕਰਨਾ ਹੈ ਇਸ ਬਾਰੇ ਵਿਚਾਰ ਕੀਤੀ ਜਾਵੇਗੀ । ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਇਕ ਨਿਜੀ ਪ੍ਰਕਾਸ਼ਕ ਦੁਆਰਾ ਤਿਆਰ ਪੁਸਤਕ ਦੇ ਰਲੀਜ ਸਮਾਗਮ ਮੌਕੇ ਕਮੇਟੀ ਪ੍ਰਧਾਨ ਸ੍ਰ: ਅਵਤਾਰ ਸਿੰਘ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਕਾਇਮ ਰੱਖਣ ਦੀ ਪੂਰੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੇਸ਼ ਵਿਚ ਬਹੁਤ ਸਾਰੀਆਂ ਫਿਲਮਾਂ ਰਲੀਜ ਲਈ ਤਿਆਰ ਹੋਈਆਂ ਲੇਕਿਨ ਅਮਨ ਕਾਨੂੰਨ ਭੰਗ ਹੋਣ ਦੇ ਖਦਸ਼ੇ ਕਾਰਣ ਉਨ੍ਹਾਂ ਫਿਲਮਾਂ ਦੇ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਗਈ । ਇਕ ਸਵਾਲ ਦੇ ਜਵਾਬ ਵਿੱਚ ਸ੍ਰ: ਮੱਕੜ ਨੇ ਕਿਹਾ ਕਿ ਫਿਲਮ ਦੇ ਨਿਰਮਾਤਾ ਨੇ ਫਿਲਮ ਉਪਰ ਸੈਂਸਰ ਬੋਰਡ ਵਲੋਂ ਲਾਈ ਰੋਕ ਦੇ ਮਾਮਲੇ ਵਿਚ ਦਖਲ ਦੇਣ ਲਈ ਲਿਖਤੀ ਪੱਤਰ ਦਿੱਤਾ ਸੀ, ਕਮੇਟੀ ਨੇ ਇਸ ਬੇਨਤੀ ਅਨੁਸਾਰ ਹੀ ਕੇਂਦਰੀ ਸੈਂਸਰ ਬੋਰਡ ਨੂੰ ਪੱਤਰ ਲਿਖਿਆ ਸੀ, ਕਮੇਟੀ ਨੇ ਗਲਤੀ ਕੀਤੀ ਹੈ ਅਗੇ ਤੋਂ ਅਜੇਹੇ ਨਿਰਮਾਤਾਵਾਂ ਨਾਲ ਕਿਵੇਂ ਨਿਪਟਣਾ ਹੈ ਅਸੀਂ ਵਿਚਾਰ ਕਰਾਂਗੇ । ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਮੱਲ੍ਹ ਸਿੰਘ ਵੀ ਮੌਜੂਦ ਸਨ ।


ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨਾ ਵੀ ਮੱਕੜ ਦੀ ਗ਼ਲਤੀ ਸੀ - ਕੁਲਜਿੰਦਰ ਸਿੱਧੂ ਤੇ ਪੰਥਕ ਆਗੂ

http://sameydiawaaz.com/Archive%20News/%5B2013%5D/04/09.04.2013%20-%2003.jpg

ਚੰਡੀਗੜ੍ਹ 8 ਅਪ੍ਰੈਲ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ 'ਸਾਡਾ ਹੱਕ' ਪੰਜਾਬੀ ਫ਼ਿਲਮ ਵਿਰੁੱਧ ਆਏ ਬਿਆਨ ਸੁਣਕੇ ਦੇਸ਼ ਵਿਦੇਸ਼ ਦੇ ਸਿੱਖ ਦੇ ਮੂੰਹ ਅੱਡੇ ਰਹਿ ਗਏ । ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਸਿੱਖ ਕੌਮ ਦੇ ਇੱਕ ਬਹੁਤ ਹੀ ਸਨਮਾਨਯੋਗ ਆਹੁਦੇ 'ਤੇ ਬੈਠਾ ਕੋਈ ਸਖਸ ਆਪਣੀ ਹੀ ਕੌਮ ਦੇ ਦਿਲ ਦੁਖਾ ਦੇਣ ਵਾਲਾ ਅਜਿਹਾ ਬਿਆਨ ਵੀ ਦੇ ਸਕਦਾ ਹੈ । ਮੱਕੜ ਦੇ ਬਿਆਨ ਕਿ "ਸ਼੍ਰੋਮਣੀ ਕਮੇਟੀ ਨੇ ਸਿੱਖ ਸੰਘਰਸ਼ ਅਤੇ ਸਿੱਖਾਂ ਤੇ ਹੋਏ ਤਸ਼ਦੱਦ, 1984, ਸਿੱਖਾਂ ਦੇ ਹੱਕਾਂ ਅਤੇ ਮੰਗਾ ਨੂੰ ਦਰਸਾਉਂਦੀ ਫਿਲਮ ਸਾਡਾ ਹੱਕ ਦੀ ਪੈਰਵਾਈ ਫਿਲਮ ਸੈਂਸਰ ਬੋਰਡ ਕੋਲ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ", ਨੂੰ ਪੜ੍ਹ ਸੁਣਕੇ ਹਰ ਪੰਥ ਦਰਦੀ, ਹਰ ਸਿੱਖ ਦਾ ਸਿਰ ਸ਼ਰਮ ਨਾਲ ਝੁਕ ਗਿਆ । ਸਵਾਲ ਪੈਦਾ ਹੁੰਦਾ ਹੈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੇ ਹੱਕਾਂ ਦੀ ਪੈਰਵਾਈ ਨਹੀਂ ਕਰਨੀ ਤਾਂ ਹੋਰ ਕਿਸ ਨੇ ਕਰਨੀ ਹੈ।ਸੋਚਣ ਵਾਲੀ ਗਲ੍ਹ ਹੈ ਕਿ ਕੀ ਸਿਆਸਤ ਦੇ ਪ੍ਰਭਾਵ ਅਤੇ ਦਬਾਅ ਹੇਠ ਜਥੇਦਾਰ ਅਵਤਾਰ ਸਿੰਘ ਮੱਕੜ ਆਪਣੀ ਜਿਮੇਂਵਾਰੀ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਗਏ ਹਨ ? ਫਿਲਮ ਦੇ ਨਿਰਮਾਤਾ ਅਤੇ ਅਦਾਕਾਰ ਕੁਲਜਿੰਦਰ ਸਿੱਧੂ ਵਲੋਂ ਉਨ੍ਹਾਂ ਦੇ ਵਿਚਾਰ ਪੁੱਛੇ ਗਏ ਤਾਂ ਉਨ੍ਹਾਂ ਮੱਕੜ ਦੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਇਹ ਸ਼੍ਰੋਮਣੀ ਕਮੇਟੀ ਦੀ ਗਲਤੀ ਹੈ ਤਾਂ ਆਪਣੀ ਗਲਤੀ ਨੂੰ ਸਵੀਕਾਰਦਿਆਂ ਜਥੇ ਮੱਕੜ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਜਥੇ ਮੱਕੜ ਨੂੰ ਸਿੱਖ ਕੌਮ ਤੋਂ ਇਸ ਗਲਤੀ ਲਈ ਮਾਫੀ ਵੀ ਮੰਗਣੀ ਚਾਹੀਦੀ ਹੈ ਅਤੇ ਹੁਣ ਇੱਕ ਹੋਰ ਚਿੱਠੀ ਸਾਡਾ ਹੱਕ ਫਿਲਮ ਦੇ ਖਿਲਾਫ ਵੀ ਸੈਂਸਰ ਬੋਰਡ ਨੂੰ ਭੇਜ ਦੇਣੀ ਚਾਹੀਦੀ ਹੈ । ਜਦ ਜਥੇਦਾਰ ਮੱਕੜ ਆਪਣੀ ਜਿੰਮੇਵਾਰੀ ਤੋਂ ਹੀ ਮੁੱਨਕਰ ਹੋ ਗਏ ਉੱਥੇ ਹੋਰ ਕਹਿਣ ਲਈ ਕੀ ਬਚਿਆ ਹੈ ? ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ  ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨਾ ਵੀ ਮੱਕੜ ਦੀ ਗ਼ਲਤੀ ਸੀ । ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਗੁਰਧਾਮਾਂ 'ਤੇ ਕਾਬਜ਼ ਹੋ ਚੁੱਕੇ ਪੰਥ ਦੇ ਦੁਸ਼ਮਣਾਂ ਤੋਂ ਮੱਸੇ ਰੰਘੜ ਵਾਲੀ ਉਮੀਦ ਹੀ ਕਰ ਸਕਦੀ ਹੈ । ਅੱਜ ਮੱਸੇ ਰੰਘੜ ਪੰਥਕ ਭੇਸ਼ 'ਚ ਸਾਡੇ ਗੁਰਧਾਮਾਂ 'ਤੇ ਕਾਬਜ਼ ਹੋ ਚੁੱਕੇ ਹਨ । ਇਸ ਤੋਂ ਬਿਨਾਂ ਹੋਰ ਵੀ ਪੰਥਕ ਆਗੂਆਂ ਨੇ ਵੱਡੇ ਪੱਧਰ 'ਤੇ ਅਵਤਾਰ ਸਿੰਘ ਮੱਕੜ ਦੇ ਇਸ ਬਿਆਨ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ ।


ਆਓ! ਪੰਥ - ਪੰਜਾਬ ਦੀ ਹੋਣੀ ਸਵਾਰਨ ਲਈ ਇਕੱਤਰ ਹੋਈਏ - ਕੁਲਵੀਰ ਸਿੰਘ ਬੜਾ ਪਿੰਡ

http://sameydiawaaz.com/Archive%20News/%5B2013%5D/04/09.04.2013%20-%2002.jpgਕੁਲਵੀਰ ਸਿੰਘ ਬੜਾਪਿੰਡ

ਮੁੱਖ ਸੇਵਾਦਾਰ

ਅਕਾਲੀ ਦਲ ਪੰਚ ਪ੍ਰਧਾਨੀ

(ਨਜ਼ਰਬੰਦ, ਸਕਿਓਰਟੀ ਜੇਲ੍ਹ, ਨਾਭਾ)

ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਨੇ ਰਾਜਸੀ ਫਾਂਸੀਆਂ ਨੂੰ ਖਤਮ ਕਰਨ ਦੇ ਮੁੱਦੇ ਨੂੰ ਲੈ ਕੇ ਕੌਮ ਵਿਚ ਜਿਹੜੀ ਜਾਗਰਿਤੀ ਤੇ ਲਾਮਬੰਦੀ ਦੀ ਲਹਿਰ ਖੜ੍ਹੀ ਕੀਤੀ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ । ਹਾਲਾਂ ਕਿ ਇਹ ਇਕ ਸ਼ੁਰੂਆਤ ਹੈ ਅਤੇ ਇਸ ਤੋਂ ਅੱਗੇ ਬਹੁਤ ਕੁਝ ਕਰਨਾ ਬਾਕੀ ਹੈ ਕਿਉਂਕਿ ਸਿੱਖ ਕੌਮ ਤੇ ਪੰਜਾਬ ਅੱਗੇ ਐਨੀਆਂ ਬੇਸ਼ੁਮਾਰ ਚੁਣੌਤੀਆਂ - ਮੁੱਦੇ - ਮਸਲੇ ਹਨ ਕਿ ਜਿਸ ਵਾਸਤੇ ਬਹੁਤ ਹੀ ਦ੍ਰਿੜ, ਇਮਾਨਦਾਰ ਤੇ ਕੌਮੀ ਤੌਰ ਤੇ ਵਫਾਦਾਰ ਲੀਡਰਸ਼ਿਪ ਦੀ ਲੋੜ ਹੈ ਅਤੇ ਹੇਰਾਂ ਸਾਬ੍ਹ ਦਾ ਇਹ ਪਲੇਠਾ ਕਦਮ ਉੱਜਲ ਕੌਮੀ ਭਵਿੱਖ ਲਈ ਮੀਲ - ਪੱਥਰ ਸਿੱਧ ਹੋਵੇਗਾ ।

ਪਿਛਲੇ 3 ਦਹਾਕਿਆਂ ਤੋਂ ਸਿੱਖ ਕੌਮ ਤੇ ਪੰਜਾਬ ਮਾਰੂ ਨੀਤੀਆਂ ਦੀ ਮਾਰ ਹੇਠ ਆਏ ਹੋਏ ਹਨ । ਅੱਜ ਅਖੌਤੀ ਪੰਥਕ ਸੱਤਾਧਾਰੀ ਲੀਡਰਸ਼ਿਪ ਦੇ ਨਾਲ ਧਾਰਮਿਕ ਤੇ ਰਾਜਸੀ ਮੋਹਤਬਾਰ ਸਖਸ਼ੀਅਤਾਂ ਨੇ ਵੀ ਸੱਤਾਧਾਰੀ ਲੀਡਰਾਂ ਵਾਂਗ ਆਪਣੇ ਫਰਜ਼ਾਂ ਤੋਂ ਭੱਜਣ ਦਾ ਗੈਰ - ਜਿੰਮੇਵਰਾਨਾ ਤੇ ਗੁੰਮਰਾਹ ਕਰਨ ਵਾਲੀ ਡੰਗ ਟਪਾਊ ਨੀਤੀ ਦਾ ਪੱਲਾ ਫੜਿਆ ਹੈ । ਬੜੀ ਸਿਤਮਜ਼ਰੀਫੀ ਦੀ ਗੱਲ ਹੈ ਕਿ ਇਕ ਸਾਲ ਬੀਤਣ ਤੋਂ ਬਾਅਦ ਵੀ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿਧਵਾਂ ਦੇ ਕਾਤਲਾਂ ਖਿਲਾਫ ਜਾਣਬੁੱਝਕੇ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਤਿੰਨ ਦਹਾਕਿਆਂ ਦੇ ਸ਼ਹੀਦਾਂ ਦੇ ਕਾਤਲਾਂ ਦੇ ਇਨਸਾਫ ਲੈਣ ਦੀ ਲੜੀ ਵਿਚ ਸ਼ਹੀਦ ਭਾਈ ਜਸਪਾਲ ਸਿੰਘ ਦਾ ਨਾਮ ਵੀ ਜੋੜ ਦਿੱਤਾ ਗਿਆ ਹੈ ਅਤੇ ਸ੍ਰਕਾਰਾਂ ਨੇ ਇਸ ਲੜੀ ਵਿਚ ਹੋਰ ਵੀ ਵਾਧਾ ਕਰਨ ਲਈ ਆਪਣੀ ਕੋਝੀ ਨੀਤੀ ਤਹਿਤ ਸਾਜ਼ਿਸ਼ਾਂ ਰਚੀਆਂ ਹੋਈਆਂ ਹਨ ।

ਅੱਜ ਪੰਜਾਬ ਇੱਕ ਲੱਖ ਕਰੋੜ ਤੋਂ ਵੀ ਵੱਧ ਰੁਪਏ ਦਾ ਕਰਜ਼ਈ ਹੈ, ਪੰਜਾਬ ਦਾ 80% ਨੌਜਵਾਨ ਨਸ਼ਿਆਂ ਦੇ ਸਰਕਾਰੀ ਹਮਲੇ ਦਾ ਸ਼ਿਕਾਰ ਹੋ ਚੁੱਕਾ ਹੈ । ਪੰਜਾਬ ਦਾ ਵੱਡਾ ਹਿੱਸਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀਆਂ ਮਾਰ ਹੇਠ ਆ ਰਿਹਾ ਹੈ । ਨਵੇ ਹਸਪਤਾਲਾਂ ਦੀ ਉਸਾਰੀ ਤੰਦਰੁਸਤ ਸਮਾਜ ਦੀ ਨਿਸ਼ਾਨੀ ਨਹੀਂ ਹੋ ਸਕਦੀ । ਭ੍ਰਿਸ਼ਟਾਚਾਟ, ਮਹਿੰਗਾਈ, ਹਵਾ - ਪਾਣੀ - ਮਿੱਟੀ ਪਰਦੂਸਣ ਪੰਜਾਬ ਦੀ ਵਿਰਾਸਤ ਤੇ ਅਣਖ ਨੂੰ ਖਤਮ ਕਰ ਰਹੇ ਹਨ । ਲੱਚਰਪੁਣਾ - ਨੰਗੇਜ਼ਵਾਦ ਅੱਜ ਸਾਡੀ ਆਨ-ਸ਼ਾਨ ਵਾਲੇ ਵਿਰਸੇ ਨੂੰ ਘੁਣ ਵਾਂਗ ਲੱਗਾ ਹੋਇਆ ਹੈ । ਰਾਜਸੀ ਲੋਕਾਂ ਤੇ ਅਫਸਰਸ਼ਾਹੀ ਦਾ ਜਬਰ - ਜ਼ੁਲਮ ਅਤੇ ਰਾਜਸੀ ਸਰਪ੍ਰਸਤੀ ਹੇਠ ਮਾਫੀਆ ਗਰੋਹਾਂ ਰਾਹੀਂ ਹੋ ਰਹੀ ਲੋਕਾਂ ਦੀ ਲੁੱਟ - ਖਸੁੱਟ ਦਿਨੋਂ - ਦਿਨ ਵੱਧ ਰਹੀ ਹੈ ।

ਪਿਛਲੇ ਸਮੇਂ ਤੋਂ ਲਗਾਤਾਰ ਹੋ ਰਿਹਾ ਸਿੱਖਾਂ ਤੇ ਸਿੱਖੀ ਦੇ ਘਾਣ ਅਤੇ ਰਾਜਸੀ ਫਾਂਸੀਆਂ ਸਮੇਤ ਪੰਥ - ਪੰਜਾਬ ਦੇ ਮੁੱਦੇ ਜਿਉਂ ਦੇ ਤਿਉਂ ਖੜ੍ਹੇ ਹਨ । ਸਿੱਖ ਤੇ ਸਿੱਖੀ ਦੀ ਮਾਣ - ਮਰਿਯਾਦਾ ਤੇ ਸਿਧਾਂਤ ਨੂੰ ਬਹੁਤ ਸਾਰੀਆਂ ਮਾਰੂ ਨੀਤੀਆਂ ਘੁਣ ਵਾਂਗ ਅੰਦਰੋ - ਅੰਦਰੀ ਬਰਬਾਦ ਕਰ ਰਹੀਆਂ ਹਨ ।

ਸੋ ਅਜਿਹੇ ਹਲਾਤਾਂ ਵਿਚ ਸ. ਜਸਪਾਲ ਸਿੰਘ ਹੇਰਾਂ ਨੇ ਇਕ ਪਰਮੁੱਖ ਮੁੱਦੇ ਨੂੰ ਲੈ ਕੇ ਚੱਲਣ ਦਾ ਦਲੇਰਾਨਾ ਕਦਮ ਪੁੱਟਿਆ ਹੈ । ਹੋਰ ਬਹੁਤ ਕੁਝ, ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਕੀਤਾ ਜਾ ਸਕਦਾ ਹੈ । ਅਜਿਹੇ ਨਾਜ਼ਕ ਹਲਾਤਾਂ ਵਿਚ ਕੌਮ ਵਿਚ ਆਏ ਧਾਰਮਿਕ - ਸਿਆਸੀ ਨਿਘਾਰ ਨੂੰ ਦੂਰ ਕਰਨ ਲਈ ਸੁਆਰਥੀ - ਸੱਤਾ ਦੀ ਲਾਲਸਾ ਅਤੇ ਧਨ ਇਕੱਠਾ ਕਰਕੇ ਐਸ਼ੋ - ਆਰਾਮ ਦੀ ਜਿੰਦਗੀ ਦੇ ਸੁਪਨੇ ਲੈਣ ਵਾਲੀ ਮਾਨਸਿਕਤਾ ਦਾ ਤਿਆਗ ਕਰਕੇ, ਕੌਮ - ਪੰਜਾਬ ਦੇ ਭਲੇ ਲਈ ਜਾਗਰੁਕ ਤੇ ਦ੍ਰਿੜ, ਇਮਾਨਦਾਰ - ਵਫਾਦਾਰ, ਲੋਕਾਂ ਦੀ ਪੀੜਾ ਨੂੰ ਸਮਝਣ ਵਾਲੀ ਤੇ ਸੰਘਰਸ਼ ਕਰਨ ਵਾਲੀ ਲੀਡਰਸ਼ਿਪ ਨੂੰ ਉਭਾਰਨ ਦੀ ਲੌੜ ਹੈ । ਅਜਿਹੇ ਮੌਕੇ ਹਉਮੈਂ - ਈਰਖਾ ਅਤੇ ਛੋਟੀ ਸੋਚ ਨਾਲ ਆਲੋਚਨਾ - ਵਿਰੋਧਤਾ ਕਰਨ ਵਾਲਿਆਂ ਨੂੰ ਗੁਰੂ - ਮੱਤ ਲੈ ਕੇ ਉਸਾਰੂ ਹਾਂ - ਪੱਖੀ ਸੋਚ ਤੇ ਫਰਾਖਦਿਲੀ ਨੂੰ ਅਪਣਾਉਂਣਾ ਚਾਹੀਦ ਹੈ ਤਾਂ ਜੋ ਉਹਨਾਂ ਦੀ ਨਾਜ਼ਾਇਜ਼ ਵਿਰੋਧਤਾ ਨਾਲ ਦੋਖੀਆਂ ਨੂੰ ਫਾਇਦਾ ਨਾ ਹੋਵੇ ।

ਸੋ! ਆਓ ਗੁਰੂ ਪਿਆਰਿਓ ਸਿੱਖ ਕੌਮ ਤੇ ਪੰਜਾਬ ਦੀ ਵਿਗੜੀ ਸੰਵਾਰਨ ਲਈ ਇਕਮੁੱਠ ਹੋਈਏ ਅਤੇ ਆਪਣੇ ਫਰਜ਼ਾਂ ਨੂੰ ਸਮਝੀਏ - ਪਛਾਣੀਏ ਅਤੇ ਸ. ਜਸਪਾਲ ਸਿੰਘ ਹੇਰਾਂ ਵਰਗੇ ਕਲਮ ਦੇ ਯੋਧਿਆਂ ਦਾ ਸਾਥ ਦੇਈਏ ।

ਜਾਰੀ ਕਰਤਾ:

ਜਸਪਾਲ ਸਿੰਘ ਮੰਝਪੁਰ

ਪ੍ਰੈਸ ਸਕੱਤਰ

ਅਕਾਲੀ ਦਲ ਪੰਚ ਪਰਧਾਨੀ

98554-01843


ਗਾਇਕ ਸਤਿੰਦਰ ਸਰਤਾਜ ਨੂੰ ਸਨਮਾਨਿਤ ਕਰਨ ਦੇ ਮਾਮਲੇ ਵਿੱਚ ਸ਼ਰੋਮਣੀ ਕਮੇਟੀ ਮੈਂਬਰ ਨੇ ਮੁਆਫੀ ਮੰਗੀ

ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਤਕ ਕਢੇ ਜਾਣ ਵਾਲੇ ਮਾਰਚ ਦੌਰਾਨ ਗਾਇਕ ਸਤਿੰਦਰ ਸਰਤਾਜ ਨੂੰ ਸਨਮਾਨਿਤ ਕਰਨ ਲਈ ਰਖੇ ਪ੍ਰੋਗਰਾਮ ਦੇ ਮਾਮਲੇ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਲੋਂ ਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਬਾਠ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਅਗੇ ਪੇਸ਼ ਹੋ ਕੇ ਮਾਫੀ ਮੰਗੀ। ਜਦੋਂਕਿ ਸ਼੍ਰੋਮਣੀ ਕਮੇਟੀ ਨੇ ਵੀ ਉਕਤ ਮਾਰਚ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਸਰਦਾਰੀਆ ਟਰਸਟ ਦਬੜੀਖਾਨਾ ਵਲੋਂ 7 ਅਪ੍ਰੈਲ ਨੂੰ ਜੈਤੋ ਤੋਂ ਮੁਕਤਸਰ ਸਾਹਿਬ ਤਕ ਦਸਤਾਰ ਚੇਤਨਾ ਮਾਰਚ ਕਢਿਆ ਜਾਣਾ ਸੀ, ਜਿਸ ਨੂੰ ਜੈਤੋ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਦੀ ਸਿਫਾਰਸ਼ ‘ਤੇ ਸ਼੍ਰੋਮਣੀ ਕਮੇਟੀ ਵਲੋਂ ਪੰਜ ਲਖ ਰੁਪਏ ਨਕਦ ਅਤੇ ਦੋ ਲਖ ਰੁਪਏ ਦੀਆਂ ਦਸਤਾਰਾਂ ਦਿਤੀਆਂ ਗਈਆਂ। ਮਾਰਚ ਪ੍ਰਬੰਧਕਾਂ ਵਲੋਂ ਮਾਰਚ ਦੌਰਾਨ ਗਾਇਕ ਸਤਿੰਦਰ ਸਰਤਾਜ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਦੇ ਦਿਤਾ। ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਇਕ ਪਤਿਤ ਗਾਇਕ ਨੂੰ ਸਨਮਾਨਿਤ ਕਰਨ ਦਾ ਮਾਮਲਾ ਬਲਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਖਾਲਸਾ, ਸਰਦੂਲ ਸਿੰਘ ਖਾਲਸਾ, ਹਰਜਿੰਦਰ ਸਿੰਘ ਸਮੇਤ ਡੇਢ ਦਰਜਨ ਦੇ ਕਰੀਬ ਸਿਖ ਸੰਗਤਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਦੇ ਦਰਖਾਸਤ ਦੇ ਕੇ ਧਿਆਨ ਵਿਚ ਲਿਆਂਦਾ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੰਘ ਸਾਹਿਬ ਨੇ ਮਾਮਲੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਨੂੰ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ । ਅਜ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਅਗੇ ਪੇਸ਼ ਹੋ ਕੇ ਆਪਣੀ ਗਲਤੀ ਲਈ ਮਾਫੀ ਮੰਗੀ ਅਤੇ ਅਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਤੋਬਾ ਕੀਤੀ। ਸਿੰਘ ਸਾਹਿਬ ਨੇ ਕਿਹਾ ਕਿ ਕਮੇਟੀ ਨੇ ਮੈਂਬਰ ਸੁਖਦੇਵ ਸਿੰਘ ਦੀ ਸਿਫਾਰਸ਼ ‘ਤੇ ਦਬੜੀਖਾਨਾ ਟਰਸਟ ਨੂੰ ਉਕਤ ਮਾਰਚ ਲਈ ਪੈਸਾ ਤੇ ਦਸਤਾਰਾਂ ਸਿਖੀ ਦਾ ਪ੍ਰਚਾਰ ਅਤੇ ਲੋਕਾਂ ਨੂੰ ਸਿਖ ਵਿਰਾਸਤ ਨਾਲ ਜੋੜਣ ਲਈ ਧਾਰਮਿਕ ਪ੍ਰੋਗਰਾਮ ਲਈ ਦਿਤੀਆਂ ਸਨ, ਨਾ ਕਿ ਇਕ ਅਜਿਹੇ ਪਤਿਤ ਗਾਈਕ ਨੂੰ ਸਨਮਾਨਿਤ ਕਰਨ ਲਈ, ਜਿਸ ਨੂੰ ਦੇਖ ਕੇ ਨੌਜਵਾਨ ਪੀੜੀ ਕੇਸ-ਦਾੜੀ ਰਖਣ ਲਈ ਪ੍ਰੇਰਿਤ ਹੋਣ ਦੀ ਬਜਾਏ ਕੇਸ ਕਤਲ ਕਰਵਾਉਣ ਲਈ ਝੁਕਦੀ ਹੈ। ਸਿੰਘ ਸਾਹਿਬ ਨੰਦਗੜ ਨੇ ਉਕਤ ਮਾਮਲੇ ਦੇ ਸਬੰਧਤ ਵਿਚ ਸਰਦਾਰਾਂ ਟਰਸਟ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਹੋਰ ਅਹੁਦੇਦਾਰਾਂ ਨੂੰ 17 ਅਪ੍ਰੈਲ ਨੂੰ ਦਮਦਮਾ ਸਾਹਿਬ ਵਿਖੇ ਪੇਸ਼ ਹੋ ਕੇ ਆਪਣੇ ਸਪਸ਼ਟੀਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਧਰ, ਸ਼੍ਰੋਮਣੀ ਕਮੇਟੀ ਵਲੋਂ ਉਕਤ ਮਾਰਚ ਨੂੰ ਦਿਤੇ ਸਮਰਥਨ ਨੂੰ ਵਾਪਸ ਲੈ ਲਿਆ ਹੈ।


ਨਵਾਂ ਵਿਕੀਲਿਕਸ ਖੁਲਾਸਾ

ਸਵੀਡਿਸ਼ ਕੰਪਨੀ ਦੇ ਦਲਾਲ ਸਨ ਰਾਜੀਵ ਗਾਂਧੀ

http://sameydiawaaz.com/Archive%20News/%5B2013%5D/04/09.04.2013%20-%2004.jpgਨਵੀਂ ਦਿੱਲੀ 8 ਅਪ੍ਰੈਲ (ਏਜੰਸੀਆਂ) :- ਵਿਕੀਲਿਕਸ ਦੇ ਖੁਲਾਸੇ ਨਾਲ ਭਾਰਤੀ ਰਾਜਨੀਤੀ ਵਿਚ ਭੂਚਾਲ ਆ ਗਿਆ ਹੈ । ਇਸ ਵੈਸਬਾਈਟ ਦਾ ਦਾਅਵਾ ਹੈ ਕਿ ਰਾਜੀਵ ਗਾਂਧੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਪਾਇਲਟ ਸਨ ਤਾਂ ਉਹ ਇਕ ਸਵੀਡਿਸ਼ ਕੰਪਨੀ ਸਾਬ ਸਕਾਨੀਆ ਲਈ ਦਲਾਲੀ ਦਾ ਕੰਮ ਵੀ ਕਰ ਰਹੇ ਸਨ । ਇੰਨਾ ਹੀ ਨਹੀਂ ਬਲਕਿ ਇਸ ਵੈਬਸਾਈਟ ਰਾਹੀਂ ਰੱਖਿਆ ਮੰਤਰੀ ਜਾਰਜ ਫਰਨਾਡਿਸ ਦੇ ਬਾਰੇ ਵਿਚ ਸਨਸਨੀਖੇਜ ਖੁਲਾਸੇ ਹੋਏ ਹਨ । ਵਿਕੀਲਿਕਸ ਦੇ ਇਸ ਖੁਲਾਸੇ ਦੇ ਸੁਰਖੀਆਂ ਵਿਚ ਆਉਣ ਤੋਂ ਬਾਅਦ ਕਾਂਗਰਸ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ । ਭਾਜਪਾ ਨੇਤਾ ਪ੍ਰਕਾਸ਼ ਜਾਵੇਦਕਰ ਨੇ ਸਵਾਲ ਕੀਤਾ ਕਿ ਹਰ ਸੌਂਦੇ ਵਿਚ ਗਾਂਧੀ ਪਰਿਵਾਰ ਦਾ ਨਾਮ ਹੀ ਸਾਹਮਣੇ ਕਿਉਂ ਆਉਂਦਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਗਾਂਧੀ ਪਰਿਵਾਰ ਨੂੰ ਜਵਾਬ ਦੇਣਾ ਚਾਹੀਦਾ ਹੈ । ਖੁਲਾਸੇ ਅਨੁਸਾਰ ਰਾਜੀਵ ਗਾਂਧੀ ਪੀ. ਐਮ. ਬਣਨ ਤੋਂ ਪਹਿਲਾਂ ਇੰਡੀਅਨ ਏਅਰਲਾਈਸ ਵਿਚ ਪਾਇਲਟ ਦੀ ਨੌਕਰੀ ਦੌਰਾਨ ਸਵੀਡਿਸ਼ ਕੰਪਨੀ ਵਿਚ ਦਲਾਲੀ ਕਰਦੇ ਸਨ । ਇਹ ਕੰਪਨੀ ਸਾਬ ਸਕਾਨੀਆ 70 ਦੇ ਦਹਾਕੇ ਵਿਚ ਭਾਰਤ ਨੂੰ ਫਾਈਟਰ ਪਲੇਨ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ । ਵਿਕੀਲਿਕਸ ਨੇ ਇਸ ਖੁਲਾਸੇ ਵਿਚ ਅਮਰੀਕੀ ਸੁਰੱਖਿਆ ਸਲਾਹਕਾਰ ਰਹਿ ਚੁੱਕੇ ਹੇਨਰੀ ਕਿਸਿੰਜਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਵੀਡਿਸ਼ ਕੰਪਨੀ ਨਾਲ ਸੌਂਦਾ ਨਹੀਂ ਹੋ ਸਕਿਆ ਅਤੇ ਬ੍ਰਿਟਿਸ਼ ਜਗੁਆਰ ਨੇ ਬਾਜ਼ੀ ਮਾਰ ਲਈ ਸੀ । ਜ਼ਿਕਰਯੋਗ ਹੈ ਕਿ ਰਾਜੀਵ ਗਾਂਧੀ 1980 ਤੱਕ ਭਾਰਤੀ ਰਾਜਨੀਤੀ ਤੋਂ ਦੂਰ ਰਹੇ । ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਹੀ ਇੰਦਰਾ ਗਾਂਧੀ ਉਸ ਨੂੰ ਰਾਜਨੀਤੀ ਵਿਚ ਲਿਆਈ । ਆਪਣੇ ਪੀ. ਐਮ. ਬਣਨ ਤੋਂ ਪਹਿਲਾਂ ਕਾਰਜਕਾਲ ਵਿਚ ਹੀ ਉਹ ਇਕ ਦੂਸਰੀ ਸਵੀਡਿਸ਼ ਕੰਪਨੀ ਨਾਲ ਬੋਫੋਰਸ ਤੋਪਾਂ ਦੀ ਖਰੀਦ ਸਬੰਧੀ ਸੌਦੇ ਵਿਚ ਦਲਾਲੀ ਦੇ ਦੋਸ਼ਾਂ 'ਚ ਘਿਰ ਗਏ । 1989 ਵਿਚ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਮਿਲੀ । ਵਿਕੀਲਿਕਸ ਨੇ 1974 ਤੋਂ 1976 ਦੌਰਾਨ ਜਾਰੀ 41 ਕੇਬਲਸ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਸਵੀਡਿਸ਼ ਕੰਪਨੀ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਫਾਈਟਰ ਏਅਰਕ੍ਰਾਫਟਸ ਦੀ ਖਰੀਦ ਦੇ ਬਾਰੇ ਵਿਚ ਆਖਰੀ ਫ਼ੈਸਲਾ ਲੈਣ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਹੋਵੇਗੀ । ਮਿਰਾਜ ਫਾਈਟਰ ਏਅਰਕ੍ਰਾਫਟ ਲਈ ਤੁਰੰਤ ਹਵਾਈ ਸੈਨਾ ਪ੍ਰਧਾਨ ਓ. ਪੀ. ਮਹਿਰਾ ਦੇ ਜਵਾਈ ਦਲਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ । 1975 ਵਿਚ ਦਿੱਲੀ ਸਥਿਤ ਸਵੀਡਿਸ਼ ਦੂਤਾਵਾਸ ਦੇ ਇਕ ਰਾਜਨੀਤਕ ਵਲੋਂ ਭੇਜੇ ਗਏ ਕੇਬਲ ਸੰਦੇਸ਼ ਤੋਂ ਪਤਾ ਚਲਦਾ ਹੈ ਕਿ ਇੰਦਰਾ ਗਾਂਧੀ ਨੇ ਬ੍ਰਿਟੇਨ ਦੇ ਖਿਲਾਫ਼ ਆਪਣੇ ਪੂਰਵਾਗ੍ਰਹਿ ਦੀ ਵਜ੍ਹਾ ਕਾਰਨ ਜਗੁਆਰ ਨੇ ਖਰੀਦਣ ਦਾ ਫ਼ੈਸਲਾ ਕੀਤਾ ਸੀ । ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਹੁਣ ਮਿਰਾਜ ਅਤੇ ਵਿਜੇਨ ਦੇ ਵਿਚਕਾਰ ਫੈਸਲਾ ਹੋਣਾ ਹੈ । ਸ੍ਰੀਮਤੀ ਗਾਂਧੀ ਦੇ ਵੱਡੇ ਬੇਟੇ ਬਤੌਰ ਪਾਇਲਟ ਏਵੀਏਸ਼ਨ ਇੰਡਸਟਰੀ ਨਾਲ ਜੁੜੇ ਹਨ ਅਤੇ ਪਹਿਲੀ ਵਾਰ ਉਸ ਦਾ ਨਾਂ ਬਤੌਰ ਉਦਮੀ ਸੁਣਿਆ ਜਾ ਰਿਹਾ ਹੈ । ਫਾਈਨਲ ਫ਼ੈਸਲੇ ਨੂੰ ਪਰਿਵਾਰ ਪ੍ਰਭਾਵਿਤ ਕਰੇਗਾ । ਦੂਸਰੇ ਕੇਬਲ ਵਿਚ ਕਿਹਾ ਗਿਆ ਕਿ ਇਸ ਡੀਲ ਵਿਚ ਇੰਦਰਾ ਗਾਂਧੀ ਦੀ ਸਰਗਰਮੀ ਕਾਰਨ ਸਵੀਡਨ ਚਿੜਿਆ ਹੋਇਆ ਸੀ । ਇਸ ਕੇਬਲ ਅਨੁਸਾਰ ਉਨ੍ਹਾਂ ਨੇ ਫਾਈਟਰ ਪਲੇਟ ਦੀ ਖਰੀਦ ਦੀ ਪ੍ਰਕਿਰਿਆ ਤੋਂ ਏਅਰਫੋਰਸ ਨੂੰ ਦੂਰ ਰੱਖਿਆ ਸੀ । ਰਜਨਇਕ ਮੁਤਾਬਕ 40 ਤੋਂ 50 ਲੱਖ ਡਾਲਰ ਪ੍ਰਤੀ ਪਲੇਟ ਦੇ ਹਿਸਾਬ ਨਾਲ 50 ਵਿਜੇਨ ਲਈ ਗੱਲਬਾਤ ਚੱਲ ਰਹੀ ਸੀ । ਸਵੀਡਨ ਨੂੰ ਭਰੋਸਾ ਸੀ ਕਿ ਭਾਰਤ ਸੋਵੀਅਤ ਸੰਘ ਨਾਲ ਅਤੇ ਜੰਗੀ ਜਹਾਜ਼ ਨਾ ਖਰੀਦਣ ਦਾ ਫ਼ੈਸਲਾ ਕਰ ਚੁੱਕਿਆ ਸੀ ।


ਇੰਗਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ

 http://sameydiawaaz.com/Archive%20News/%5B2013%5D/04/09.04.2013%20-%2005.jpg

ਬ੍ਰਿਟੇਨ ਦੀ ਆਇਰਨ ਲੇਡੀ ਕਹੀ ਜਾਣ ਵਾਲੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਦਿਲ ਦੀ ਗਤੀ ਰੁੱਕ ਜਾਣ ਕਾਰਨ ਸੋਮਵਾਰ ਸਵੇਰੇ ਮੌਤ ਹੋ ਗਈ । ਉਹ 87 ਸਾਲ ਦੀ ਸੀ । ਸ੍ਰੀ ਮਤੀ ਥੈਚਰ ਬ੍ਰਿਟੇਨ ਦੇ ਇਤਿਹਾਸ ਪਹਿਲੀ ਮਹਿਲਾ ਜੋ ਪ੍ਰਧਾਨ ਮੰਤਰੀ ਸੀ । ਮਾਰਗਰੇਟ ਥੈਚਰ ਨੇ ਬ੍ਰਿਟੇਨ ਦੀ ਕੰਜਰਵੇਟਿਵ ਪਾਰਟੀ ਨੂੰ ਤਿੰਨ ਚੋਣਾਂ ਵਿੱਚ ਜਿੱਤ ਦਿਵਾਈ ਸੀ । ਉਸਦਾ ਸ਼ਾਸਨ ਕਾਲ ਸਾਲ 1979 ਤੋਂ 1990 ਤੱਕ ਰਿਹਾ ਹੈ । 19ਵੀਂ ਸਦੀ ਦੇ ਬ੍ਰਿਟੇਨ ਦੇ ਇਤਿਹਾਸ ਵਿੱਚ ਉਹ ਸਭ ਤੋਂ ਵੱਧ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਹਿਣ ਵਾਲੀ ਨੇਤਾ ਸੀ ।


ਨਕਲੀ ਪੁਲਿਸ ਮੁਲਾਜ਼ਮ ਬਣਿਆ ਵਿਧਾਇਕ ਮੁਹੰਮਦ ਸਦੀਕ ਦਾ ਜਵਾਈ ਗ੍ਰਿਫ਼ਤਾਰ

http://sameydiawaaz.com/Archive%20News/%5B2013%5D/04/09.04.2013%20-%2006.jpg 

ਲੁਧਿਆਣਾ 8 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ) :- ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ 'ਤੇ ਰੋਹਬ ਪਾਉਣ ਅਤੇ ਡਰਾਉਣ ਧਮਕਾਉਣ ਦੇ ਮਾਮਲੇ ਵਿਚ ਪੁਲਿਸ ਨੇ ਅੱਜ ਦੇਰ ਸ਼ਾਮ ਭਦੌੜ ਦੇ ਕਾਂਗਰਸੀ ਵਿਧਾਇਕ ਅਤੇ ਉਘੇ ਗਾਇਕ ਮੁਹੰਮਦ ਸਦੀਕ ਦੇ ਜਵਾਈ ਨੂੰ ਗ੍ਰਿਫ਼ਤਾਰ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪੀ. ਏ. ਯੂ. ਦੇ ਐਸ. ਐਚ. ਓ. ਗੁਰਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਮੁਲਾਜ਼ਮ ਦੀ ਸ਼ਨਾਖਤ ਮੁਹੰਮਦ ਯਾਸੀਨ (33) ਪੁੱਤਰ ਗਫੂਰ ਖਾਨ, ਵਾਸੀ ਅਲੂਆਨਾ ਮਿਆਨਾ, ਤਹਿਸੀਲ ਪਾਇਲ ਵਜੋਂ ਕੀਤੀ ਗਈ ਹੈ । ਪੁਲਿਸ ਨੇ ਯਾਸੀਨ ਖ਼ਿਲਾਫ਼ ਧਾਰਾ 465 / 467 / 468 / 471 / 170 / 120 ਬੀ ਅਧੀਨ ਕੇਸ ਦਰਜ ਕਰ ਲਿਆ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਅੱਜ ਸ਼ਾਮ ਬਾੜੇਵਾਲ ਨਹਿਰ 'ਤੇ ਲਗਾਏ ਨਾਕੇ ਦੌਰਾਨ ਜਦੋਂ ਯਾਸੀਨ ਨੂੰ ਸ਼ੱਕੀ ਹਾਲਾਤ ਵਿਚ ਘੁੰਮਦੇ ਦੇਖਿਆ ਤਾਂ ਪੁਲਿਸ ਨੇ ਉਸ ਨੂੰ ਰੋਕ ਕੇ ਪੁੱਛ ਪੜਤਾਲ ਕੀਤੀ ਅਤੇ ਉਸ ਦੇ ਕਬਜ਼ੇ ਵਿਚੋਂ ਸੀ. ਆਈ. ਡੀ. ਦੇ 'ਅੰਡਰ ਕਵਰ ਏਜੰਟ' ਦਾ ਸ਼ਨਾਖਤੀ ਕਾਰਡ ਬਰਾਮਦ ਕੀਤਾ, ਜਿਸ 'ਤੇ ਕਰਾਈਮ ਬਰਾਂਚ, ਅੰਧੇਰੀ ਮੁੰਬਈ ਦਾ ਪਤਾ ਲਿਖਿਆ ਹੋਇਆ ਸੀ । ਪੁਲਿਸ ਵਲੋਂ ਯਾਸੀਨ ਨੂੰ ਥਾਣੇ ਲਿਆਂਦਾ ਗਿਆ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ 'ਤੇ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ । ਐਸ. ਐਚ. ਓ. ਇਹ ਮਾਮਲਾ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਯਾਸੀਨ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ । ਇਸ ਦੌਰਾਨ ਜਦੋਂ ਵਿਧਾਇਕ ਮੁਹੰਮਦ ਸਦੀਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 'ਜੋ ਕਰਨਗੇ, ਸੋ ਭਰਨਗੇ' ।


ਗਾਇਕਾ ਰੇਸ਼ਮਾ ਦੀ ਹਾਲਤ ਗੰਭੀਰ, ਹਸਪਤਾਲ ਵਿੱਚ ਦਾਖਿਲ

 http://sameydiawaaz.com/Archive%20News/%5B2013%5D/04/09.04.2013%20-%2007.jpg

ਲਹਿੰਦੇ ਪੰਜਾਬ ਤੋਂ ਵਾਇਆ ਫੇਸਬੁੱਕ ਖ਼ਬਰ ਪ੍ਰਾਪਤ ਹੋ ਰਹੀ ਹੈ ਕਿ ਜਗਤ ਪ੍ਰਸਿੱਧ ਗਾਇਕਾ ਰੇਸ਼ਮਾ ਦੀ ਹਾਲਤ ਬਹੁਤ ਨਾਜ਼ਕ ਹੈ । ਉਹਨਾਂ ਨੂੰ ਲਾਹੌਰ ਦੇ ਡਾਕਟਰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ । ਤਸਵੀਰ ਵਿੱਚ ਪ੍ਰਸਿੱਧ ਗਾਇਕ ਸੌ਼ਕਤ ਅਲੀ ਨਾਲ ਰੇਸ਼ਮਾ ਦਿਖਾਈ ਦੇ ਰਹੀ ਹੈ । ਅਣਵੰਡੇ ਭਾਰਤ ਦੀ ਇਹ ਜਿਊਦੀ ਜਾਗਦੀ ਲੋਕ ਗਾਥਾ ਟੱਪਰੀਵਾਸ ਕਬੀਲੇ ਨਾਲ ਸਬੰਧਤ ਗਾਇਕਾ ਨੇ ਪੂਰੀ ਦੁਨੀਆਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ । ‘ਹਾਏ ਓ ਰੱਬਾ ਨਹੀਂ ਲੱਗਦਾ ਦਿਲ ਮੇਰਾ’ ਗੀਤ ਨੂੰ ਰੇਸ਼ਮਾ ਦੀ ਆਵਾਜ਼ ਨੇ ਦੁਨੀਆਂ ਭਰ ਪੰਜਾਬੀਆਂ ਦੇ ਕੰਨਾਂ ਤੱਕ ਪਹੁੰਚਾਇਆ ਹੈ ।

 

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz