ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

08 ਅਪ੍ਰੈਲ 2013

ਕਾਲ ਕੋਠੜੀ ਵਿੱਚ ਭੇਜੇ 8 ਕੈਦੀਆਂ ਦੀ ਫਾਂਸੀ ’ਤੇ ਰੋਕ

ਰਹਿਮ ਅਪੀਲਾਂ ਰਾਸ਼ਟਰਪਤੀ ਨੇ ਕੀਤੀਆਂ ਸੀ ਰੱਦ

http://sameydiawaaz.com/Archive%20News/%5B2013%5D/04/08.04.2013%20-%2001.jpgਨਵੀਂ ਦਿੱਲੀ 7 ਅਪ੍ਰੈਲ :- ਸੁਪਰੀਮ ਕੋਰਟ ਨੇ ਹੱਤਿਆ ਦੇ ਵੱਖ - ਵੱਖ ਕੇਸਾਂ ਦਾ ਸਾਹਮਣਾ ਕਰ ਰਹੇ ਅੱਠ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਅਮਲ ’ਤੇ ਰੋਕ ਲਗਾ ਦਿੱਤੀ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਨ੍ਹਾਂ ਦੀਆਂ ਰਹਿਮ ਦੀਆਂ ਅਪੀਲਾਂ ਪਿਛਲੇ ਹਫ਼ਤੇ ਖਾਰਜ ਕਰ ਦਿੱਤੀਆਂ ਸਨ।

ਸੁਰੇਸ਼, ਰਾਮਜੀ, ਗੁਰਮੀਤ ਸਿੰਘ, ਪਰਵੀਨ ਕੁਮਾਰ, ਸੋਨੀਆ ਅਤੇ ਉਸ ਦਾ ਪਤੀ ਸੰਜੀਵ, ਸੁੰਦਰ ਸਿੰਘ ਅਤੇ ਜਾਫਰ ਅਲੀ ਨੂੰ ਫਾਂਸੀ ਦਿੱਤੇ ਜਾਣ ’ਤੇ ਚਾਰ ਹਫ਼ਤਿਆਂ ਲਈ ਰੋਕ ਲਾਉਂਦਿਆਂ ਦੋ ਜੱਜਾਂ ਦੇੋ ਬੈਂਚ ਨੇ ਕੱਲ੍ਹ ਦੇਰ ਸ਼ਾਮੀਂ ਫੌਰੀ ਕਾਰਵਾਈ ਕਰਦਿਆਂ ਇਸ ਗੱਲ ’ਤੇ ਸਰੋਕਾਰ ਜ਼ਾਹਰ ਕੀਤਾ ਕਿ ਜੰਮੂ-ਕਸ਼ਮੀਰ ਜਿਹੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ। ਕਿਸੇ ਵੀ ਦੋਸ਼ੀ ਨੂੰ ਫਾਂਸੀ ਦੇਣ ਤੋਂ ਪਹਿਲਾਂ ਉਸ ਨਾਲ ਉਸ ਦੇ ਪਰਿਵਾਰ ਦੀ ਆਖਰੀ ਮੁਲਾਕਾਤ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਹਾਲਾਂਕਿ ਜਸਟਿਸ ਪੀ. ਸਤਿਸ਼ਵਮ ਅਤੇ ਐਮ.ਵਾਈ. ਇਕਬਾਲ ’ਤੇ ਆਧਾਰਤ ਬੈਂਚ ਨੇ ਅਫ਼ਜ਼ਲ ਗੁਰੂ ਕੇਸ ਦਾ ਕੋਈ ਜ਼ਿਕਰ ਨਹੀਂ ਕੀਤਾ, ਪਰ ਇੰਨਾ ਕਿਹਾ ਕਿ ਦੋਸ਼ੀ ਨੂੰ ਫਾਂਸੀ ਲਾਉਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੂਚਨਾ ਮਿਲਦੀ ਹੈ ਅਤੇ ਪਰਿਵਾਰ ਫਾਂਸੀ ਤੋਂ ਪਹਿਲਾਂ ਆਖਰੀ ਵਾਰ ਉਸ ਨੂੰ ਮਿਲ ਵੀ ਨਹੀਂ ਸਕਿਆ।

ਅਫ਼ਜ਼ਲ ਗੁਰੂ ਦੀ ਰਹਿਮ ਦੀ ਅਪੀਲ ਰੱਦ ਹੋਣ ਦੀ ਸੂਚਨਾ ਉਸ ਨੂੰ ਫਾਂਸੀ ਦੇਣ ਤੋਂ ਦੋ ਦਿਨ ਬਾਅਦ ਪਰਿਵਾਰ ਨੂੰ ਮਿਲੀ ਸੀ।

ਜਸਟਿਸ ਸਤਸ਼ਿਵਮ ਦੀ ਰਿਹਾਇਸ਼ ’ਤੇ ਹੋਈ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਅੱਠ ਪਟੀਸ਼ਨਰਾਂ ਦੇ ਮਾਮਲੇ ਵਿੱਚ ਫਾਂਸੀ ਦੇ ਅਮਲ ’ਤੇ ਰੋਕ ਲਾਈ ਜਾਣੀ ਬਣਦੀ ਹੈ। ਰਾਜਾਂ ਨੂੰ ਚਾਰ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਨੋਟਿਸ ਜਾਰੀ ਕੀਤੇ ਜਾਂਦੇ ਹਨ।

ਬੈਂਚ ਨੇ ਇਹ ਹੁਕਮ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਦੇ ਪਰਿਵਾਰਾਂ ਅਤੇ  ਲੋਕ ਜਮਹੂਰੀ ਅਧਿਕਾਰ ਸਭਾ (ਪੀਯੂਡੀਆਰ) ਵੱਲੋਂ ਪਾਈਆਂ ਪਟੀਸ਼ਨਾਂ ’ਤੇ ਜਾਰੀ ਕੀਤੇ। ਪਟੀਸ਼ਨਰਾਂ ਨੇ ਤੌਖ਼ਲਾ ਜ਼ਾਹਰ ਕੀਤਾ ਸੀ ਕਿ ਜੇ ਫੌਰੀ ਸੁਣਵਾਈ ਨਾ ਕੀਤੀ ਗਈ ਤਾਂ ਰਾਸ਼ਟਰਪਤੀ ਵੱਲੋਂ ਰਹਿਮ ਦੀਆਂ ਅਪੀਲਾਂ ਰੱਦ ਕੀਤੇ ਜਾਣ ਕਾਰਨ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਜਾਵੇਗੀ।

ਪੀਯੂਡੀਆਰ ਨੇ ਆਪਣੀ ਪਟੀਸ਼ਨ ਵਿੱਚ ਰਹਿਮ ਦੀਆਂ ਅਪੀਲਾਂ ਖ਼ਾਰਜ ਕੀਤੇ ਜਾਣ ਨੂੰ ਅੱਠ ਨੁਕਤਿਆਂ ਦੇ ਆਧਾਰ ’ਤੇ ਚੁਣੌਤੀ ਦਿੱਤੀ ਹੈ, ਜਿਨ੍ਹਾਂ ਵਿੱਚ ਸੁਪਰੀਮ ਕੋਰਟ ਵੱਲੋਂ ਸਜ਼ਾ ਦੀ ਪੁਸ਼ਟੀ ਹੋਣ ਤੋਂ ਬਾਅਦ ਫਾਂਸੀ ਦੇਣ ਵਿੱਚ ਹੋਈ ਦੇਰੀ ਦਾ ਨੁਕਤਾ ਵੀ ਸ਼ਾਮਲ ਹੈ। ਸੁਰੇਸ਼, ਰਾਮਜੀ, ਗੁਰਮੀਤ ਸਿੰਘ ਤੇ ਜਾਫਰ ਅਲੀ ਉੱਤਰ ਪ੍ਰਦੇਸ਼ ਦੀਆਂ ਜੇਲ੍ਹਾਂ ਵਿੱਚ ਹਨ, ਜਦਕਿ ਹਰਿਆਣਾ ਦੇ ਸਾਬਕਾ ਵਿਧਾਇਕ ਰੇਲੂ ਰਾਮ ਦੀ ਧੀ ਸੋਨੀਆ ਤੇ ਉਸ ਦਾ ਪਤੀ ਸੰਜੀਵ ਹਰਿਆਣਾ ਦੀ ਇਕ ਜੇਲ੍ਹ ਵਿੱਚ ਹਨ। ਪਰਵੀਨ ਕਰਨਾਟਕਾ ਅਤੇ ਸੁੰਦਰ ਸਿੰਘ ਉਤਰਾਖੰਡ ਦੀਆਂ ਜੇਲ੍ਹਾਂ ਵਿੱਚ ਹਨ।


ਸਾਡਾ ਹੱਕ ਫਿਲਮ ਤੇ ਬੈਨ ਲਗਾਉਣ ਨਾਲ ਬਾਦਲ ਸਰਕਾਰ ਦਾ

ਸਿੱਖ ਵਿਰੋਧੀ ਚਿਹਰਾ ਬੇਨਕਾਬ  ਹੋਇਆ - ਪੰਥਕ ਜਥੇਬੰਦੀਆਂ

 http://sameydiawaaz.com/Archive%20News/%5B2013%5D/04/08.04.2013%20-%2007.jpg

ਜਰਮਨੀ 7 ਅਪ੍ਰੈਲ (ਸਰਦੂਲ ਸਿੰਘ ਸੇਖੋਂ) :- ਪੰਥਕ ਜਥੇਬੰਦੀਆਂ ਸਿੱਖ ਫੇਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ, ਦਲ ਖਾਲਸਾ ਜਰਮਨੀ ਦੇ ਮੁੱਖੀ ਭਾਈ ਗੁਰਦੀਪ ਸਿੰਘ ਪ੍ਰਦੇਸੀ, ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਵਲੋਂ ਭੇਜੇ ਗਏ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਿੱਖ ਕੌਮ ਦਾ ਇਹ ਭੁਲੇਖਾ ਵੀ ਹੁਣ ਦੂਰ ਹੋ ਜਾਣਾ ਚਾਹੀਦਾ ਹੈ ਕਿ ਸਿੱਖਾ ਲਈ ਬਾਦਲ ਤੇ ਬੇਅੰਤਾ ਇੱਕ ਰੂਪ ਹਨ ਇਹਨਾਂ ਦੀ ਸਿੱਖ ਵਿਰੋਧੀ ਸੋਚ ਚ ਕੋਈ ਫਰਕ ਨਹੀ ਹੈ, ਬੇਅੰਤੇ ਨੇ ਸਿੱਖ ਕੌਮ ਦੀ ਨੋਜਵਾਨੀ ਦਾ ਘਾਣ ਕੀਤਾ ਸੀ ਤੇ ਬਾਦਲ ਨੇ ਸਿੱਖ ਪ੍ਰੰਪਰਾਵਾਂ, ਸਿੱਖ ਮਰਿਯਾਦਾ, ਸਿੱਖ ਕੌਮ ਦੀ ਮਹਾਨ ਸੰਸਥਾਵਾ ਦੇ ਪੰਥਕ ਸਰੂਪ ਨੂੰ ਖਤਮ ਕੀਤਾ ਤੇ ਹੁਣ ਸਿੱਖ ਕੌਮ ਤੇ ਹੋਏ ਜੁਲਮ ਦੀ ਦਾਸਤਾਨ ਪੇਸ਼ ਕਰਨ ਵਾਲੀ ਫਿਲਮ ਸਾਡਾ ਹੱਕ ਤੇ ਪਾਬੰਦੀ ਲਾ ਕਿ ਸਿੱਖ ਕੌਮ ਤੇ ਹੋਏ ਜੁਲਮ ਨੂੰ ਲੋਕਾਂ ਸਾਹਮਣੇ ਆਉਣ ਤੋ ਰੋਕ ਕੇ ਸਾਬਤ ਕਰ ਦਿੱਤਾ ਕਿ ਬਾਦਲ ਤੇ ਬੇਅੰਤਾ ਇੱਕ ਹੀ ਸੋਚ ਦੇ ਮਾਲਕ ਹਨ ਤੇ ਫਰਕ ਸਿਰਫ ਏਨਾ ਹੈ ਕਿ ਬੇਅੰਤਾ ਸਿੱਖਾਂ ਦੀ ਦੁਸ਼ਮਣ ਕਾਗਰਸ ਵਿੱਚ ਰਹਿ ਕਿ ਸਿੱਖਾ ਦਾ ਖਾਤਮਾ ਕਰਦਾ ਰਿਹਾ ਤੇ ਬਾਦਲ ਪੰਥ ਦਾ ਚਿਹਰਾ ਲਾ ਕਿ ਪੰਥ ਨੂੰ ਖਤਮ ਕਰਨ ਤੇ ਤੁਲਿਆ ਹੋਇਆਂ ਹੈ ਤੇ ਇੱਕੋ ਹੀ ਸਿੱਕੇ ਦੇ ਦੋ ਪਾਸੇ ਨਜਰ ਆਉਦੇ ਹਨ । ਉਹਨਾਂ ਕਿਹਾ ਬਾਦਲ ਦੇ ਗੁਣ ਗਾਉਣ ਵਾਲਿਆ ਨੂੰ ਵੀ ਆਪਣੀਆਂ ਅੱਖਾਂ ਤੇ ਬੰਨੀ ਪੱਟੀ ਉਤਾਰ ਦੇਣੀ ਚਾਹੀਦੀ ਹੈ । ਉਹਨਾ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੈਂਸਰ ਬੋਰਡ ਵਲੋ ਤਾਂ ਆਖਰ ਫਿਲਮ ਨੂੰ ਹਰੀ ਝੰਡੀ ਮਿਲ ਗਈ ਤੇ ਸਮੁੱਚੀ ਸਿੱਖ ਕੌਮ ਸਮੇਤ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਖੁਸ਼ੀ ਮਨਾਈ ਜਾ ਰਹੀ ਸੀ ਤਾ ਜੋ ਸਿੱਖ ਕੌਮ ਤੇ ਹੋਏ ਜੁਲਮ ਦੀ ਦਾਸਤਾਨ ਦੁਨੀਆ ਦੇ ਸਾਹਮਣੇ ਆਵੇ ਪਰ ਸਿੱਖ ਕੌਮ ਦੇ ਵਿਰੋਧੀਆਂ ਤੇ ਬਾਦਲ ਪ੍ਰਵਾਰ ਤੇ ਸਿੱਖ ਕੌਮ ਤੇ ਜੁਲਮ ਕਰਨ ਵਾਲੇ ਪੁਲਿਸ ਅਫਸਰਾਂ ਤੋ ਆਪਣਾ ਅਸਲੀ ਚੇਹਰਾ ਦੇਖ ਕਿ ਘਬਰਾਟ ਕਾਰਨ ਹੀ ਫਿਲਮ ਤੇ ਪਾਬੰਦੀ ਲਗਾ ਦਿੱਤੀ । ਉਹਨਾ ਕਿਹਾ ਸੈਂਸਰ ਬੋਰਡ ਵਲੋ ਇਸ ਫਿਲਮ ਤੇ ਰੋਕ ਲਗਾਈ ਤਾ ਉਸ ਸਮੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੇ ਇਸ ਫਿਲਮ ਤੋ ਰੋਕ ਹਟਾਉਣ ਲਈ ਆਪਣੇ ਵਲੋ ਸੈਂਸਰ ਬੋਰਡ ਨੂੰ ਚਿੱਠੀਆਂ ਲਿਖੀਆਂ ਸਨ ਪਰ ਸੈਂਸਰ ਬੋਰਡ ਵਲੋ ਫਿਲਮ ਤੇ ਲੱਗੀ ਰੋਕ ਹਟਾ ਦਿੱਤੀ ਤੇ ਪੰਜਾਬ ਦੀ ਅਕਾਲੀ ਸਰਕਾਰ ਵਲੋ ਪਾਬੰਦੀ ਲਗਾ ਦਿੱਤੀ ਹੈ ਉਹਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਫਕਰੇ ਕੌਮ, ਪੰਥ ਰਤਨ ਨਾਲ ਸਨਮਾਨਿਤ ਕਰਨ ਵਾਲੇ ਜਥੇਦਾਰਾ ਤੇ ਪ੍ਰਧਾਨਾ ਨੂੰ ਚਾਹੀਦਾ ਹੈ ਉਹ ਆਪਣੇ ਪਦਵੀਆ ਤੋ ਅਸਤੀਫੇ ਦੇ ਦੇਣ ।

ਅੰਤ ਵਿੱਚ ਅਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਮੂਹ ਪੰਥਕ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਇਸ ਫਿਲਮ ਪ੍ਰਤੀ ਆਪਣਾ ਫਰਜ ਪਹਿਚਾਣਦੇ ਹੋਏ ਇਸ ਫਿਲਮ ਦੇ ਹੱਕ ਵਿੱਚ ਨਿੱਤਰੀਆਂ ਹਨ ਉਹਨਾ ਕਿਹਾ ਅਸੀ ਸਮੁੱਚੀ ਕੌਮ ਨੂੰ ਇਹਨਾਂ ਦਾ ਸਾਥ ਦੇਣ ਦੀ ਅਪੀਲ ਕਰਦੇ ਹਾਂ ਤੇ ਨਾਲ ਹੀ ਸਾਰੀ ਕੌਮ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਾਗਰਸ, ਬਾਦਲ ਤੇ ਭਾਜਪਾ ਵਾਲਿਆ ਦੀ ਸਿੱਖ ਕੌਮ ਪ੍ਰਤੀ ਸੋਚ ਚ ਕੋਈ ਫਰਕ ਨਹੀ ਹੈ ਸਾਰੇ ਸਿੱਖ ਕੌਮ ਨਾਲ ਵੈਰ ਕਮਾਉਣ ਸਮੇ ਇੱਕ ਦੂਜੇ ਤੋ ਅੱਗੇ ਵੱਧ ਕਿ ਜੁਲਮ ਕਮਾ ਕਿ ਬਹੁ ਗਿਣਤੀ ਨੂੰ ਖੁਸ਼ ਕਰਨ ਚ ਲੱਗੇ ਰਹਿੰਦੇ  ਹਨ ।


‘ਸਾਡਾ ਹੱਕ’ ਤੋਂ ਪਾਬੰਦੀ ਹਟਾਉਣ ਦਾ ਫ਼ੈਸਲਾ ਸਰਕਾਰ ਦੇ ਹੱਥ - ਮੱਕੜ

 http://sameydiawaaz.com/Archive%20News/%5B2013%5D/04/08.04.2013%20-%2003.jpg

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ (ਫੋਟੋ: ਚਾਨਾ)

ਆਨੰਦਪੁਰ ਸਾਹਿਬ 7 ਅਪ੍ਰੈਲ :- ਇੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸੈਂਸਰ ਬੋਰਡ ਦੀ ਪ੍ਰਵਾਨਗੀ ਤੋਂ ਬਾਅਦ ਪੰਜਾਬੀ ਫ਼ਿਲਮ ‘ਸਾਡਾ ਹੱਕ’ ’ਤੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਹਟਾਉਣ ਦਾ ਫ਼ੈਸਲਾ ਵੀ ਸਰਕਾਰ ਹੀ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਬਹਾਲ ਰਹੇ। ਇਸ ਲਈ ਸਾਡਾ ਹੱਕ ਦੀ ਟੀਮ ਨੂੰ ਚਾਹੀਦਾ ਹੈ ਕਿ ਜਿਸ ਢੰਗ ਨਾਲ ਉਨ੍ਹਾਂ ਸੈਂਸਰ ਬੋਰਡ ਦੀ ਤਸੱਲੀ ਕਰਵਾਈ ਹੈ ਉਸੇ ਤਰ੍ਹਾਂ ਪੰਜਾਬ ਸਰਕਾਰ ਦੀ ਵੀ ਤਸੱਲੀ ਕਰਵਾਉਣ ਤਾਂ ਜੋ ਫ਼ਿਲਮ ਰਿਲੀਜ਼ ਹੋ ਸਕੇ।

ਜਥੇਦਾਰ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਮੁੱਢਲਾ ਫਰਜ਼ ਹੈ ਕਿ ਉਹ ਸਿੱਖਾਂ ਦੀ ਹਰ ਸੰਭਵ ਸਹਾਇਤਾ ਕਰੇ। ਇਸੇ ਕਰਕੇ ਹੁਣ ਕਮੇਟੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਸਿਕਲੀਗਰ ਸਿੱਖ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਵੇਗੀ। ਮੱਕੜ ਨੇ ਇਹ ਵੀ ਐਲਾਨ ਕੀਤਾ ਕਿ ਬੰਗਾ ਵਿਖੇ ਬਣਾਏ ਜਾ ਰਹੇ ਬਾਬਾ ਸੰਗਤ ਸਿੰਘ ਬਹੁਤਕਨੀਕੀ ਕਾਲਜ ਦੀ ਇਮਾਰਤ ਵਿੱਚ ਵਾਧਾ ਕਰਕੇ ਇਸਨੂੰ 2014 ਤੱਕ ਤਿਆਰ ਕੀਤਾ ਜਾਵੇਗਾ ਤੇ ਇਸਦਾ ਨਾਮ ਬਾਬਾ ਸੰਗਤ ਸਿੰਘ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਰੱਖਿਆ ਜਾਵੇਗਾ ਜਿਸ ਵਿੱਚ ਡਿਗਰੀ ਕੋਰਸ ਵੀ ਸ਼ੁਰੂ ਕਰਵਾਏ ਜਾਣਗੇ।

ਸ੍ਰੀ ਮੱਕੜ ਨੇ ਅੱਗੇ ਦੱਸਿਆ ਕਿ ਆਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਵਿੱਚ ਹੋਏ ਅਥਾਹ ਵਾਧੇ ਕਰਕੇ ਇੱਥੇ 450 ਕਮਰਿਆਂ ਦੀ ਸਰਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪੀ.ਐੱਚ.ਡੀ ਤੇ ਐੱਮ.ਫਿਲ. ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਕੀਤੇ ਗਏ ਕੈਂਬਰਿਜ਼ ਯੂਨੀਵਰਸਿਟੀ ਨਾਲ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ਕੈਂਬਰਿਜ਼ ਯੂਨੀਵਰਸਿਟੀ ਨਾਲ ਅੰਡਰ ਗਰੈਜੂਏਟ ਕੋਰਸਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ  ਇਤਿਹਾਸਿਕ ਸਮਝੌਤਾ ਕਰਨ ਜਾ ਰਹੀ ਹੈ। ਇਸ ਤਹਿਤ 5 ਵਿਦਿਆਰਥੀਆਂ ਦੀ ਚੋਣ ਕੈਂਬਰਿਜ਼ ਯੂਨੀਵਰਸਿਟੀ ਵੱਲੋਂ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ ਅਤੇ ਚੁਣੇ ਜਾਣ ਵਾਲੇ ਵਿਦਿਆਰਥੀਆਂ ਦਾ ਸਾਰਾ ਖ਼ਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ।

ਬੰਗਾ ਹਲਕੇ ਦੇ ਇੱਕ ਸਿਕਲੀਗਰ ਪਰਿਵਾਰ ਦੇ ਲੜਕੇ ਗੁੱਡੂ ਸਿੰਘ, ਜਿਸਨੇ ਐੱਮ.ਐੱਸ.ਸੀ. ਆਈ.ਟੀ. ਕੀਤੀ ਹੋਈ ਹੈ, ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਮੈਂਬਰਾਂ ਵਿੱਚ ਭਾਈ ਅਮਰਜੀਤ ਸਿੰਘ ਚਾਵਲਾ, ਦਿਲਜੀਤ ਸਿੰਘ ਭਿੰਡਰ, ਪਰਮਜੀਤ ਸਿੰਘ ਲੱਖੇਵਾਲ, ਕਰਨੈਲ ਸਿੰਘ ਪੰਜੌਲੀ ਤੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ  ਹਾਜ਼ਰ ਸਨ।


ਫਿਰਕੂ ਤਾਕਤਾਂ ਨੂੰ ਨੁੱਕਰੇ ਲਾਉਣ ਲਈ ਯੂ. ਪੀ. ਏ. ਸਰਕਾਰ ਨੂੰ ਸਮਰਥਨ ਜਾਰੀ ਰਹੇਗਾ - ਮਾਇਆਵਤੀ

http://sameydiawaaz.com/Archive%20News/%5B2013%5D/04/08.04.2013%20-%2006.jpg

ਚੰਡੀਗੜ੍ਹ 7 ਅਪ੍ਰੈਲ (ਗੁਰਸੇਵਕ ਸਿੰਘ ਸੋਹਲ) :- ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਅੱਜ ਇੱਥੇ ਕਿਹਾ ਹੈ ਕਿ ਉਹ ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਤੋਂ ਤਾਂ ਇਨਕਾਰ ਨਹੀਂ ਕਰਦੇ, ਪ੍ਰੰਤੂ ਐਨਾ ਜ਼ਰੂਰ ਹੈ ਕਿ ਉਨ੍ਹਾਂ ਦੀ ਪਾਰਟੀ ਸੰਪਰਦਾਇਕ ਤਾਕਤਾਂ ਨੂੰ ਨੁੱਕਰੇ ਲਾਉਣ ਲਈ ਯੂ.ਪੀ.ਏ. ਸਰਕਾਰ ਨੂੰ ਬਾਹਰੋਂ ਸਮਰਥਨ ਜਾਰੀ ਰੱਖੇਗੀ, ਭਾਵੇਂ ਕਿ ਸਰਕਾਰ ਦੀਆਂ ਨੀਤੀਆਂ ਲੋਕ ਵਿਰੋਧੀ ਹਨ | ਉਨ੍ਹਾਂ ਕਿਹਾ ਕਿ ਆਮ ਚੋਣਾਂ ਭਾਵੇਂ ਸਮੇਂ ਤੋਂ ਪਹਿਲਾਂ ਹੋ ਜਾਣ ਤੇ ਭਾਵੇਂ ਸਮੇਂ ਸਿਰ ਹੋਣ, ਬਸਪਾ ਚੋਣਾਂ ਲਈ ਤਿਆਰ ਹੈ | ਅੱਜ ਜੀਰਕਪੁਰ ਵਿਖੇ ਇਕ ਸ਼ਰਧਾਂਜਲੀ ਸਾਮਰੋਹ ਮਗਰੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਰਵਾਨਾ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਸੁਪਰੀਮੋ ਨੇ ਕਿਹਾ ਕਿ ਇਸ ਵੇਲੇ ਜੋ ਹਾਲਾਤ ਚੱਲ ਰਹੇ ਹਨ, ਉਨ੍ਹਾਂ ਤੋਂ ਲੱਗਦਾ ਹੈ ਕਿ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਯੂ.ਪੀ.ਏ. ਦੀਆਂ ਨੀਤੀਆਂ ਤੋਂ ਸੰਤੁਸ਼ਟ ਨਹੀਂ ਹੈ ਕਿਉਂਕਿ ਇਹ ਨੀਤੀਆਂ ਦੇਸ਼ ਦੇ ਕਿਸਾਨਾਂ, ਮੁਲਾਜ਼ਮਾਂ, ਗਰੀਬ ਲੋਕਾਂ ਅਤੇ ਸਮਾਜ ਦੇ ਹੋਰ ਵਰਗਾਂ ਲਈ ਮਾਰੂ ਸਾਬਤ ਹੋ ਰਹੀਆਂ ਹਨ | ਉਨ੍ਹਾਂ ਦੁਹਰਾਇਆ ਕਿ ਯੂ.ਪੀ.ਏ. ਦੀਆਂ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਘੜ੍ਹੀਆਂ ਨੀਤੀਆਂ ਨਾਲ ਤਾਂ ਬਸਪਾ ਉੱਕਾ ਹੀ ਸਹਿਮਤ ਨਹੀਂ ਹੋ ਸਕਦੀ | ਜਦੋਂ ਉਨ੍ਹਾਂ ਨੂੰ ਭਾਜਪਾ ਵੱਲੋਂ ਸ੍ਰੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮੁੱਖ ਦਾਅਵੇਦਾਰ ਅਤੇ ਕਾਂਗਰਸ ਵੱਲੋਂ ਸ੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਮੁੱਖ ਦਾਅਵੇਦਾਰ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ੍ਰੀ ਨਰੇਂਦਰ ਮੋਦੀ ਬਸਪਾ ਵਿਚ ਨਹੀਂ ਹਨ, ਇਸ ਲਈ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ, ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਬਾਰੇ ਕਾਂਗਰਸ ਪਾਰਟੀ ਹੀ ਜਵਾਬ ਦੇ ਸਕਦੀ ਹੈ |


ਅਮਰਿੰਦਰ ਵਿਰੁੱਧ ਹੋਵੇਗੀ ਹਵਾਲਾ ਕਾਰੋਬਾਰ ਐਕਟ ਤਹਿਤ ਪੜਤਾਲ

http://sameydiawaaz.com/Archive%20News/%5B2013%5D/04/08.04.2013%20-%2002.jpgਚੰਡੀਗੜ੍ਹ 7 ਅਪ੍ਰੈਲ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਇਨਫੋਰਸਮੈਂਟ ਡਾਇਰੈਕਟਰ ਨੇ ਵੀ ਹਵਾਲਾ ਮਾਮਲੇ ਦੀ ਪੜਤਾਲ ਆਰੰਭਣ ਦਾ ਫੈਸਲਾ ਕੀਤਾ ਹੈ। ਇਹ ਪੜਤਾਲ ਲੁਧਿਆਣਾ ਦੇ ਬਹੁ ਚਰਚਿਤ ਸਿਟੀ ਸੈਂਟਰ ਘੁਟਾਲੇ ਨਾਲ ਜੁੜੇ ਤੱਥਾਂ ਬਾਰੇ ਕੀਤੀ ਜਾਣੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਵਿਜੀਲੈਂਸ ਬਿਓਰੋ ਨੂੰ ਇਸ ਸਬੰਧੀ ਪੱਤਰ ਲਿਖ ਦਿੱਤਾ ਹੈ।

ਸੂਤਰਾਂ ਦਾ ਦੱਸਣਾ ਹੈ ਕਿ ਈ.ਡੀ. ਦੇ ਵਿਸ਼ੇਸ਼ ਡਾਇਰੈਕਟਰ ਕਰਨੈਲ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸਿਟੀ ਸੈਂਟਰ ਘੁਟਾਲੇ ਨਾਲ ਜੁੜੇ ਦਸਤਾਵੇਜ਼ ਮੁਹੱਈਆ ਕਰਾਉਣ ਲਈ ਕਿਹਾ ਹੈ। ਈ.ਡੀ. ਵੱਲੋਂ ਅਪਰੈਲ ਮਹੀਨੇ ਵਿੱਚ ਹੀ ਬਿਊਰੋ ਦੇ ਮੁਖੀ ਸੁਰੇਸ਼ ਅਰੋੜਾ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਈ.ਡੀ. ਦੀ ਪੜਤਾਲ ਦੇ ਦਾਇਰੇ ਵਿੱਚ ਸਾਬਕਾ ਮੁੱਖ ਮੰਤਰੀ ਦੇ ਸਪੁੱਤਰ ਰਣਇੰਦਰ ਸਿੰਘ ਵੀ ਆ ਸਕਦੇ ਹਨ। ਸਿਟੀ ਸੈਂਟਰ ਘੁਟਾਲੇ ਦੇ ਸਬੰਧ ਵਿੱਚ ਵਿਜੀਲੈਂਸ ਬਿਊਰੋ ਨੇ ਮਾਰਚ 2007 ਵਿੱਚ ਸੂਬੇ ’ਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ, ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਟੁਡੇ ਹੋਮਜ਼ ਦੇ ਮਾਲਕਾਂ ਅਤੇ ਹੋਰਨਾਂ ਵਿਰੁੱਧ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

ਵਿਜੀਲੈਂਸ ਵੱਲੋਂ ਦਰਜ ਕੀਤਾ ਗਿਆ ਇਹ ਮਾਮਲਾ ਇਸ ਸਮੇਂ ਲੁਧਿਆਣਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਸਿਟੀ ਸੈਂਟਰ ਦਾ ਪ੍ਰੋਜੈਕਟ ਮਈ 2005 ਵਿੱਚ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਵਿੱਚ ਬਹੁ ਕਰੋੜੀ ਘਪਲਾ ਹੋਣ ਦੇ ਦੋਸ਼ ਲਗਾਏ ਤਾਂ ਤਤਕਾਲੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਸੀ। ਦੋਸ਼ਾਂ ਵਿੱਚ ਘਿਰਨ ਤੋਂ ਬਾਅਦ ਸਰਕਾਰ ਨੇ ਲੁਧਿਆਣਾ ਦੇ ਨਗਰ ਸੁਧਾਰ ਟਰੱਸਟ ਨੂੰ ਭੰਗ ਵੀ ਕਰ ਦਿੱਤਾ ਸੀ। ਤਤਕਾਲੀ ਸਰਕਾਰ ਨੇ ਇਸ ਮਾਮਲੇ ਤੋਂ ਪੱਲਾ ਛੁਡਾਉਣ ਦਾ ਯਤਨ ਤਾਂ ਕੀਤਾ ਪਰ ਸੱਤਾ ਤਬਦੀਲ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਹੋ ਗਿਆ ਸੀ। ਵਿਜੀਲੈਂਸ ਨੇ ਆਪਣੀ ਪੜਤਾਲ ਦੌਰਾਨ ਇਸ ਸਿਟੀ ਸੈਂਟਰ ਪ੍ਰੋਜੈਕਟ ਵਿੱਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਦੇ ਤੱਥ ਸਾਹਮਣੇ ਲਿਆਂਦੇ ਸਨ। ਇਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ, ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਅਤੇ ਹੋਰਨਾਂ ਦੀ ਮਿਲੀਭੁਗਤ ਹੋਣ ਦਾ ਦਾਅਵਾ ਕੀਤਾ ਸੀ। ਈ.ਡੀ. ਦੀ ਪੜਤਾਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਈ.ਡੀ. ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਵਿਰੁਧ ਹਵਾਲਾ ਕਾਰੋਬਾਰ ਰੋਕੂ ਐਕਟ ਤਹਿਤ ਪੜਤਾਲ ਕੀਤੀ ਜਾਣੀ ਹੈ। ਕਿਸੇ ਕੇਂਦਰੀ ਏਜੰਸੀ ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਵਿਰੁੱਧ ਸ਼ੁਰੂ ਕੀਤੀ ਜਾਣ ਵਾਲੀ ਇਹ ਪਹਿਲੀ ਪੜਤਾਲ ਹੈ।


ਸਲਮਾਨ ਦੀ ਅਪੀਲ ’ਤੇ ਸੁਣਵਾਈ 10 ਨੂੰ

 http://sameydiawaaz.com/Archive%20News/%5B2013%5D/04/08.04.2013%20-%2004.jpg

ਮੁੰਬਈ 7 ਅਪ੍ਰੈਲ :- ਸਲਮਾਨ ਖਾਨ ਵਲੋਂ ਗੱਡੀ ਦੀ ਫੇਟ ਮਾਰਕੇ ਫਰਾਰ ਹੋਣ ਦੇ ਇਕ ਕੇਸ ਵਿੱਚ  ਉਸ ਦੇ ਖਿਲਾਫ਼ ਗੈਰਇਰਾਦਾ ਹੱਤਿਆ ਦੇ ਦੋਸ਼ ਆਇਦ ਕਰਨ ਬਾਰੇ ਮੈਜਿਸਟਰੇਟ ਦੇ ਹੁਕਮਾਂ ਖਿਲਾਫ਼ ਦਾਇਰ ਕੀਤੀ ਗਈ ਅਪੀਲ ਉਪਰ ਸੈਸ਼ਨ ਕੋਰਟ ਬੁੱਧਵਾਰ ਨੂੰ ਸੁਣਵਾਈ ਕਰੇਗੀ । ਅਦਾਕਾਰ ਨੇ ਮਹੀਨਾ ਪਹਿਲਾਂ ਯੂ. ਬੀ. ਹਜੀਬ ਕੋਲ ਅਪੀਲ ਪਾਈ ਸੀ ।


ਅਗਨੀ - 2 ਮਿਜ਼ਾਈਲ ਦੀ ਸਫ਼ਲ ਪਰਖ

http://sameydiawaaz.com/Archive%20News/%5B2013%5D/04/08.04.2013%20-%2005.jpg

ਬਾਲਾਸੌਰ 7 ਅਪ੍ਰੈਲ :- ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਅਗਨੀ - 2 ਮਿਜ਼ਾਈਲ ਦੀ ਅੱਜ ਫਿਰ ਉੜੀਸਾ ਦੇ  ਤੱਟ ’ਤੇ ਪੈਂਦੇ ਵੀਲ੍ਹਰ’ਜ਼ ਟਾਪੂ ਉਪਰ ਮੋਬਾਈਲ ਲਾਂਚਰ ਰਾਹੀਂ ਦਾਗ ਕੇ ਪਰਖ ਕੀਤੀ ਗਈ ਜੋ ਸਫਲ ਰਹੀ । ਇਹ ਮਿਜ਼ਾਈਲ ਦੋ ਹਜ਼ਾਰ ਕਿਲੋਮੀਟਰ ਦੂਰ ਤਕ ਮਾਰ ਕਰਨ ਦੇ ਸਮਰੱਥ ਹੈ । ਇਹ ਜ਼ਮੀਨ ਤੋਂ ਜ਼ਮੀਨ ਉਪਰ ਮਾਰ ਕਰ ਸਕਦੀ ਹੈ । ਇਹ ਮਿਜ਼ਾਈਲ ਪਹਿਲਾਂ ਹੀ ਜੰਗੀ ਹਥਿਆਰਾਂ ਵਿੱਚ ਸ਼ਾਮਲ ਕੀਤੀ ਜਾ ਚੁੱਕੀ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz