ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

07 ਅਪ੍ਰੈਲ 2013

"ਸਾਡਾ ਹੱਕ" ਫਿਲਮ ਟਰਾਂਟੋ, ਸਰੀ, ਕੈਲਗਰੀ, ਐਡਮੈਂਟਨ ਅਤੇ ਅਮਰੀਕਾ ਦੇ ਸ਼ਹਿਰਾਂ ਵਿੱਚ ਸੋਲਡ ਆਊਟ

ਕੈਨੇਡਾ ਅਤੇ ਅਮਰੀਕਾ ਦੇ 50 ਤੋਂ ਜ਼ਿਆਦਾ ਸਿਨੇਮਾ ਘਰਾਂ ਵਿਚ ਅੱਜ ਸ਼ੁਰੂ ਹੋਈ ਪੰਜਾਬੀ ਫਿਲਮ "ਸਾਡਾ ਹੱਕ" ਨੂੰ ਦੇਖਣ ਲਈ ਲੋਕਾਂ ਵਿਚ ਭਰਪੂਰ ਉਤਸ਼ਾਹ ਦੇਖਿਆ ਗਿਆ ।

ਅਮਰੀਕਾ ਦੇ 40 ਦੇ ਕਰੀਬ ਸਿਨੇਮਾ ਘਰਾਂ ਵਿਚ ਅੱਜ ਤੋਂ ਸ਼ੁਰੂ ਹੋਈ ਫਿਲਮ ਨੂੰ ਦੇਖਣ ਲਈ ਪੰਜਾਬੀ ਭਾਈਚਾਰੇ ਦੇ ਲੋਕੀ ਹੁੰਮ - ਹੁੰਮਾ ਕੇ ਪਹੁੰਚੇ ।

 http://sameydiawaaz.com/Archive%20News/%5B2013%5D/04/07.04.2013%20-%2011.jpg

ਟਰਾਂਟੋ :- ਸਾਡਾ ਹੱਕ ਅੱਜ ਮਿਸੀਸਾਗਾ ਦੇ ਇਮਪਾਇਰ ਥੀਏਟਰ ਵਿੱਚ ਦੁਪਹਿਰ ਵੇਲੇ ਰੀਲੀਜ਼ ਹੋਈ । ਇਹ ਸੋਅ ਮੂਲ ਰੂਪ ਵਿੱਚ ਮੀਡੀਆਕਾਰਾਂ ਲਈ ਰੱਖਿਆ ਗਿਆ ਸੀ ਜਿਸ ਨੂੰ ਮੀਡੀਆਕਾਰਾਂ ਤੋਂ ਇਲਾਵਾ ਦਰਜਨਾਂ ਦੂਸਰੇ ਦਰਸ਼ਕਾਂ ਨੇ ਵੀ ਵੇਖਿਆ । ਫਿਲਮ ਦਾ ਕਈ ਪੱਖਾਂ ਤੋਂ ਮੁਲਾਂਕਣ ਕੀਤਾ ਜਾ ਸਕਦਾ ਹੈ ਜਿਸ ਨੂੰ ਅਸੀਂ ਇਸ ਤਰ੍ਹਾਂ ਹੀ ਕਰਨ ਦੀ ਕੋਸ਼ਿਸ਼ ਕਰਾਂਗੇ । ਸਾਡਾ ਹੱਕ ਫਿਲਮ ਵੇਖਣ ਤੋਂ ਬਾਅਦ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਇਹ ਫਿਲਮ ਸਿੱਖ ਕੌਮ ਨੂੰ ਉਨ੍ਹਾਂ ਉਪਰ ਹੋਏ ਜ਼ੁਲਮਾਂ ਦੀ ਦਾਸਤਾਨ ਬੜੇ ਸਰਲ ਅਤੇ ਸਿੱਧੇ ਲਫਜ਼ਾਂ ਵਿੱਚ ਦੱਸ ਰਹੀ ਹੈ । ਇਹ ਫਿਲਮ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਦੇ ਜ਼ਖ਼ਮਾਂ ਤੇ ਮੱਲਮ ਅਤੇ ਸਿੱਖਾਂ ਉਪਰ ਜ਼ੁਲਮ ਢਾਹੁਣ ਵਾਲਿਆਂ ਨੂੰ ਹਾਸ਼ੀਏ ਦਾ ਪ੍ਰਸਤਾਵ ਬਣਾਏਗੀ । ਸਭ ਤੋਂ ਪਹਿਲਾਂ ਇਸ ਫਿਲਮ ਦੀ ਕਹਾਣੀ ਇੱਕ ਪੇਸ਼ਾਵਰ ਫਿਲਮ ਵਾਂਗ ਬੜੀ ਹੀ ਠਰੰਮੇ ਨਾਲ ਆਮ ਸਾਧਾਰਣ ਵਿਦਿਆਰਥਣ ਸ਼ੈਰਨ ਗਿੱਲ ਦੇ ਸੁਪਨਿਆਂ ਨਾਲ ਸ਼ੁਰੂ ਹੋਈ ਜਿਸ ਦੇ ਮਾਂ - ਬਾਪ ਦਾ ਕਤਲ ਹੋ ਚੁੱਕਾ ਸੀ ਅਤੇ ਉਸਨੂੰ ਉਸਦੀ ਮਾਸੀ ਕੈਨੇਡਾ ਵਿੱਚ ਪਾਲ ਰਹੀ ਸੀ । ਸ਼ੈਰਨ ਯੂਨੀਵਰਸਿਟੀ ਕੰਪਲੀਟ ਕਰਕੇ ਪੀ. ਐਚ. ਡੀ. ਵੱਲ ਵੱਧ ਰਹੀ ਸੀ ਜਿਸ ਨੂੰ ਟਰਾਂਟੋ ਯੂਨੀਵਰਸਿਟੀ ਨੇ ਪੰਜ ਦੇਸ਼ਾਂ ਵਿੱਚ ਜਾ ਕੇ ਘੱਟ ਗਿਣਤੀ ਲੋਕਾਂ ਉਪਰ ਤਸ਼ੱਦਦ ਉਪਰ ਰਿਪੋਰਟ ਲਿਖਣ ਦੇ ਆਦੇਸ਼ ਦਿੱਤੇ ਸਨ । ਸ਼ੈਰਨ ਫੁੱਲੀ ਨਹੀਂ ਸੀ ਸਮਾਉਂਦੀ ਪਰ ਜਦੋਂ ਉਹ ਘਰ ਮਾਸੀ ਕੋਲ ਆਈ ਅਤੇ ਮਾਸੀ ਨੂੰ ਪੰਜਾਬ ਜਾ ਕੇ ਘੱਟ ਗਿਣਤੀ ਲੋਕਾਂ ਉਪਰ ਹੋਏ ਤਸ਼ੱਦਦ ਦੀ ਪੜਤਾਲ ਕਰਕੇ ਥੀਸਸ ਲਿਖਣ ਦੀ ਨੱਚਦੀ ਟੱਪਦੀ ਨੇ ਖੁਸ਼ੀ ਦੱਸੀ ਤਾਂ ਮਾਸੀ ਕੰਬ ਉੱਠੀ ਕਿ ਤੂੰ ਪੰਜਾਬ ਨਹੀਂ ਜਾਏਂਗੀ ਪਰ ਸ਼ੈਰਨ ਨੇ ਜਿੱਦ ਕੀਤੀ ਅਤੇ ਪੰਜਾਬ ਪਹੁੰਚ ਗਈ । ਆਪਣੇ ਸਾਥੀ ਵਿਦਿਆਰਥੀ ਦੀ ਮਦਦ ਨਾਲ ਉਸਨੇ ਖਾੜਕੂ ਸਿੰਘਾ ਨੂੰ ਜੇਲ੍ਹਾਂ ਵਿੱਚ ਮਿਲਣਾ ਸ਼ੁਰੂ ਕੀਤਾ । ਸਾਡਾ ਹੱਕ ਫਿਲਮ ਦੀ ਕਹਾਣੀ ਅਜਿਹੀ ਹੈ ਕਿ ਦਰਸ਼ਕ ਸਾਹ ਧੂਹ ਕੇ ਇਸ ਫਿਲਮ ਨੂੰ ਵੇਖਣਗੇ । ਇਸ ਫਿਲਮ ਵਿੱਚ ਜੋ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਉਹ ਸਿੱਖ ਮਾਨਸਿਕਤਾ ਦੇ ਬੜੀਆਂ ਨੇੜੇ ਦੀਆਂ ਘਟਨਾਵਾਂ ਹਨ । ਇਸ ਵਿੱਚ ਸਿੱਖ ਕੌਮ ਦੇ ਕੌਮੀ ਨਾਇਕ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਭਾਅਜੀ ਜਸਵੰਤ ਸਿੰਘ ਖਾਲੜਾ ਦੀਆਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਸ ਫਿਲਮ ਵਿੱਚ ਜੇਲ੍ਹ ਚੋਂ ਸੁਰੰਗ ਪੁੱਟ ਕੇ ਫਰਾਰ ਹੋਣ ਦੀ ਬੜੀ ਭਾਵਨਾਤਮਿਕ ਘਟਨਾ ਨੂੰ ਜਿਸ ਢੰਗ ਨਾਲ ਸ਼ਾਮਲ ਕੀਤਾ ਗਿਆ, ਉਹ ਬਾਲੀਵੁੱਡ ਦੀ ਅਦਾਕਾਰੀ ਨੂੰ ਬੌਣਾ ਬਣਾ ਗਿਆ ਹੈ । ਇਹ ਫਿਲਮ ਬੜੇ ਵਧੀਆ ਢੰਗ ਨਾਲ ਵਿਊਂਤੀ ਗਈ । ਖਾਸ ਕਰਕੇ ਜਿਸ ਕਦਰ ਇਸ ਫਿਲਮ “ਸਾਡਾ ਹੱਕ” ਨੂੰ ਸਮਾਪਤ ਕੀਤਾ ਗਿਆ ਹੈ ਉਸ ਨੇ ਪ੍ਰਕਾਸ਼ ਬਾਦਲ ਅਤੇ ਭਾਰਤ ਦੇ ਸੈਂਸਰ ਬੋਰਡ ਦੇ ਮੂੰਹ ਤੇ ਚਪੇੜ ਮਾਰੀ ਹੈ । ਇਥੇ ਆਖਰੀ ਸੁਨੇਹਾ ਇਹੀ ਸੀ ਕਿ ਪੀ. ਐਚ. ਡੀ. ਵਿਦਿਆਰਥਣ ਕਹਿ ਰਹੀ ਹੈ ਕਿ ਪੰਜਾਬ ਦੇ ਲੋਕਾਂ ਦੀ ਇਨਸਾਫ ਲੈਣ ਦੀ ਜੰਗ ਜਾਰੀ ਰਹਿਣੀ ਚਾਹੀਦੀ ਹੈ ਪਰ ਇਹ ਹੁਣ ਇੰਟਰਨੈਟ ਅਤੇ ਹੋਰ ਮਾਧਿਅਮ ਰਾਹੀਂ ਲੜੀ ਜਾਣੀ ਚਾਹੀਦੀ ਹੈ, ਹਥਿਆਰ ਚੁਕਣ ਦੀ ਹੁਣ ਲੋੜ ਨਹੀਂ ਹੋਣੀ ਚਾਹੀਦੀ । ਗੀਤ ਸੰਗੀਤ ਪੱਖੋਂ ਇਹ ਫਿਲਮ ਪਹਿਲਾਂ ਹੀ ਸੁਪਰਹਿੱਟ ਹੋ ਚੁੱਕੀ ਸੀ ਕਿਉਂਕਿ ਇਸਦੇ ਪ੍ਰਮੋਸ਼ਨਲ ਗੀਤ ਹੀ ਐਨੇ ਪਾਪੂਲਰ ਹੋ ਚੁੱਕੇ ਸਨ ਕਿ ਭਾਰਤੀ ਨਿਜਾਮ ਕੰਬ ਉਠਿਆ ਸੀ । ਖਾਸ ਕਰਕੇ ਲੈਂਬਰ ਹੁਸੈਨਪੁਰੀ ਦਾ ਗੀਤ ਇਸ ਫਿਲਮ ਵਿੱਚ ਫਿਲਮਾਇਆ ਗਿਆ ਹੈ, ਜੋ ਕਹਾਣੀ ਦੀ ਲੈਅ ਵਿੱਚ ਬੜਾ ਹੀ ਫਿੱਟ ਬੈਠਦਾ ਹੈ । ਇਸ ਫਿਲਮ ਦੀ ਕੁਆਲਟੀ, ਵੀਡੀਓਗਰਾਫੀ ਅਤੇ ਡਾਇਰੈਸ਼ਨ ਉੱਚਕੋਟੀ ਦੀ ਹੈ । ਫਿਲਮ ਦੇ ਨਿਰਮਾਤਾ ਕੁਲਜਿੰਦਰ ਸਿੰਘ ਸਿੱਧੂ ਨੇ ਇਸ ਫਿਲਮ ਦੀ ਪ੍ਰੋਡੱਕਸ਼ਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਵਾਕਿਆ ਹੀ ਫਿਲਮ ਦੀ ਬਣਤਰ, ਕਹਾਣੀ, ਗੀਤ, ਸੰਗੀਤ ਅਤੇ ਡਾਇਰੈਕਸ਼ਨ ਵਿੱਚ ਬਾਲੀਵੁੱਡ ਨੂੰ ਬੌਣਾ ਬਣਾ ਕੇ ਰੱਖ ਦਿੱਤਾ ਹੈ ।


ਇੰਗਲੈਂਡ ਵਿੱਚ “ਸਾਡਾ ਹੱਕ” ਫਿਲਮ ਰਿਲੀਜ਼, ਦਰਸ਼ਕਾਂ ਵਿਚ ਭਾਰੀ ਉਤਸ਼ਾਹ

ਪੰਜਾਬ ਪੁਲਸ ਦਾ ਤਸ਼ਦਦ ਵੇਖ ਸ਼ਹੀਦ ਪਰਿਵਾਰਾਂ ਦੇ ਮੈਂਬਰ ਤੇ ਦਰਸ਼ਕਾਂ ਦੀਆਂ ਅੱਖਾਂ ਵੀ ਨਮ ਹੋਈਆਂ

ਸਿਨਮੇ ਘਰਾਂ ਵਿਚ ਭਾਈ ਦਿਲਾਵਰ ਸਿੰਘ ਬੱਬਰ ਅਮਰ ਰਹੇ, “ਰਾਜ ਕਰੇਗਾ ਖਾਲਸਾ, ਭਾਈ ਜਗਤਾਰ ਸਿੰਘ ਹਵਾਰਾ”, ਬੱਬਰ ਖਾਲਸਾ ਤੇ ਖਾਲਿਸਤਾਨ ਜਿ਼ੰਦਾਬਾਦ ਦੇ ਨਾਅਰੇ ਗੂੰਜ਼ੇ

http://sameydiawaaz.com/Archive%20News/%5B2013%5D/04/07.04.2013%20-%2012.jpg

ਲੰਡਨ (ਸਰਬਜੀਤ ਸਿੰਘ ਬਨੂੜ) :- ਪੰਜਾਬ ਦੇ ਖੁਨੀ ਸੰਤਾਪ ਬਾਰੇ ਬਣੀ ਫਿਲਮ “ਸਾਡਾ ਹੱਕ” ਨੇ ਪਹਿਲੇ ਦਿਨ ਰਿਲੀਜ਼ ਹੋਣ ਤੇ ਇੰਗਲੈਂਡ ਦੇ ਵੱਖ ਵੱਖ ਸਿਨਮਾ ਘਰਾਂ ਵਿੱਚ ਫਿਲਮ ਦੇਖਣ ਲਈ ਦਰਸਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ, ਫਿਲਮ ਵੇਖਣ ਲਈ ਨੋਜਵਾਨ ਪੀੜੀ ਦੇ ਨਾਲ ਬੁਜਰਗਾਂ ਨੇ ਵੀ ਫਿਲਮ ਵੇਖਣ ਵਿਚ ਵੱਡੀ ਰੁਚੀ ਵਿਖਾਈ ਗਈ, ਅਨੇਕਾਂ ਸਿਨਮਾਂ ਘਰਾਂ ਵਿੱਚ ਮਨੁੱਖੀ ਬੰਬ ਬਣਕੇ ਉਡਾਏ ਗ੍ਰਹਿ ਮੰਤਰੀ ਵਾਲੇ ਸੀਨ ਤੋਂ ਬਾਅਦ ਭਾਈ ਦਿਲਾਵਰ ਸਿੰਘ ਬੱਬਰ ਅਮਰ ਰਹੇ ਅਤੇ “ਰਾਜ ਕਰੇਗਾ ਖਾਲਸਾ ਤੇ ਭਾਈ ਜਗਤਰ ਸਿੰਘ ਹਵਾਰਾ”, ਖਾਲਿਸਤਾਨ ਤੇ ਬੱਬਰ ਖਾਲਸਾ ਜਿੰਦਾਬਾਦ ਦੇ ਨਾਅਰੇ ਗੂੰਜ਼ੇ।ਭਾਂਵੇਂ ਕਿ ਭਾਰਤ ਅੰਦਰ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਜੰਮੂ ਕਸ਼ਮੀਰ ਆਦਿ ਰਾਜਾਂ ਵਿੱਚ “ਸਾਡਾ ਹੱਕ” ਫਿਲਮ ਤੇ ਸਿਨਮਾਂ ਘਰਾਂ ਵਿੱਚ ਰਿਲੀਜ਼ ਹੋਣ ਤੇ ਸਰਕਾਰ ਵਲੋਂ ਅਣਮਿਥੇ ਸਮੇਂ ਲਈ ਪਾਬੰਧੀ ਲਾ ਦਿੱਤੀ ਗਈ ਹੈ ਪੰਰਤੂ ਵਿਦੇਸਾਂ ਵਿੱਚ ਇਸ ਫਿਲਮ ਨੇ ਦਰਸਕਾਂ ਨੂੰ ਆਪਣੇ ਵੱਲ ਖਿਚਣ ਵਿਚ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਗਈ। ਇੰਗਲੈਂਡ ਦੇ ਵੱਖ ਵੱਖ ਸਹਿਰਾਂ ਸਲੋਹ, ਫੈਲਥਮ, ਇੰਲਫੌਰਡ, ਵੂਲਵਰਹੈਪਟਨ, ਬਾਰਮਿੰਘਮ, ਲੈਸਟਰ, ਬ੍ਰਡਫੋਰਡ, ਗਲਾਸਗੋ ਆਦਿ ਸਿਨਮੇ ਘਰਾਂ ਵਿਚ ਸਿੱਖ ਨੋਜਵਾਨਾਂ ਸਮੇਤ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਪੰਜਾਬ ਦੇ ਖੂਨੀ ਸੰਤਾਪ ਤੇ ਬਣੀ ਸਾਡਾ ਹੱਕ ਫਿਲਮ ਵੇਖਣ ਨੂੰ ਰੁਚੀ ਵਿਖਾਈ ਗਈ। ਉਥੇ ਹੀ ਫਿਲਮ ਵਿਚ ਗ੍ਰਹਿ ਮੰਤਰੀ ਬਲਦੇਵ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਮਾਰਨ ਵੇਲੇ ਬੈਖੌਫ਼ ਹੋ ਕੇ ਜਾ ਰਹੇ ਭਾਈ ਦਿਲਾਵਰ ਸਿੰਘ ਵਾਲੇ ਸੀਨ ਤੇ ਸਿਨਮਾ ਘਰਾਂ ਅੰਦਰ “ਰਾਜ ਕਰਗੇ ਖਾਲਸਾ, ਖਾਲਿਸਤਾਨ ਜਿੰਦਾਬਾਦ, ਬੱਬਰ ਖਾਲਸਾ, ਭਾਈ ਦਿਲਾਵਰ ਸਿੰਘ ਬਬਰ ਅਮਰ ਰਹੇ ਤੇ ਭਾਈ ਜਗਤਾਰ ਸਿੰਘ ਹਵਾਰਾ ਜਿ਼ੰਦਾਬਾਦ ਦੇ ਨਾਅਰੇ ਗੂੰਜ਼ਨ ਲੱਗੇ।ਸਿਨਮੇ ਘਰਾਂ ਅੰਦਰ 95ਸਾਲ ਬੁਜ਼ਰਗਾਂ ਤੋਂ ਇਲਾਵਾ ਜਿਥੇ ਪੰਜਾਬ ਤੋਂ ਆਏ ਨੋਜਵਾਨ ਆਏ ਉਥੇ ਹੀ ਇੰਗਲੈਂਡ ਵਿੱਚ ਜੰਮੇ ਪਲੇ ਸਿੱਖ ਬੱਚਿਆਂ ਨੇ ਫਿਲਮ ਨੂੰ ਵੇਖਣ ਅਤੇ ਸਿੱਖਾਂ ਤੇ ਹੋਏ ਪੰਜਾਬ ਪੁਲਸ ਦੇ ਅਤਿਆਚਾਰ ਨੂੰ ਵੇਖ ਤਰਾਹ ਤਰਾਹ ਕਰ ਉਠੇ। ਸਿਨਮਾ ਘਰਾਂ ਵਿਚ ਇੰਜ਼ ਪ੍ਰਤੀਤ ਹੋ ਰਿਹਾ ਸੀ ਜਿਵੇਂ ਇਹ ਸਿਨਮਾ ਘਰ ਨਹੀਂ ਕਿਸੇ ਸ਼ਹੀਦ ਹੋਏ ਸਿੰਘ ਦਾ ਘਰ ਹੋਵੇ ਤੇ ਲੋਕੀ ਉਸ ਦੀ ਸ਼ਹੀਦੀ ਤੇ ਅਫ਼ਸੋਸ ਨਹੀਂ ਸਗੋਂ ਫ਼ਖਰ ਕਰਕੇ ਉਸ ਨੂੰ ਯਾਦ ਕਰਕੇ ਨਾਅਰੇ ਗੂੰਜਾਜ਼ ਰਹੇ ਹੋਣ। ਫਿਲਮ ਵੇਖਣ ਆਏ ਅਨੇਕ ਸ਼ਹੀਦ ਪਰਿਵਾਰਾਂ ਤੇ ਪੰਜਾਬ ਪੁਲਸ ਵਲੋਂ ਬੁਜ਼ਰਗਾਂ ਤੇ ਕੀਤੇ ਤਸ਼ਦਦ ਸੀਨਾਂ ਕਾਰਨ ਅਨੇਕਾਂ ਬੁਜ਼ਰਗ ਔਰਤਾਂ ਸਮੇਤ ਹਰ ਦਰਸਕ ਦੀ ਅੱਖ ਨਮ ਹੋਣ ਤੋਂ ਨਾ ਰੁਕ ਸਕੀ। ਸਾਡਾ ਹੱਕ ਫਿਲਮ ਅੰਦਰ ਜਿਥੇ ਪਾਤਰਾਂ ਦੇ ਨਾਵਾਂ ਨੂੰ ਕਰਤਾਰ ਸਿੰਘ ਬਾਜ ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਕਿਰਦਾਰ ਨੂੰ ਦਰਸਕਾਂ ਨੇ ਵਧੇਰੇ ਪਸੰਦ ਕੀਤਾ ਗਿਆ। ਫਿਲਮ ਅੰਦਰ ਬੂੜੈਲ ਜੇਲ ਵਿੱਚ ਸਾਰੂੰਗ ਪੁੱਟ ਕੇ ਫਰਾਰ ਹੋਏ ਸਿੰਘਾਂ ਦੀ ਭੂਮਿਕਾ ਨੂੰ ਬੜੇ ਵਧਿਆ ਤਰੀਕੇ ਨਾਲ ਫਿਲਮਾਇਆ ਗਿਆ ਹੈ ਅਤੇ 11 ਨਵੰਬਰ 2011 ਦੀ ਚੰਡੀਗੜ੍ਹ ਦੀਆਂ ਅਦਾਲਤਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੀ ਦਸਤਾਰ ਉਤਾਰਨ ਆਏ ਹਿੰਦੂ ਸੰਮਤੀ ਦੇ ਲੋਕਾਂ ਦੇ ਮੂੰਹ ਤੇ ਮਾਰੀ ਚਪੈੜ ਅਤੇ ਨਿਹੰਗ ਪੂਹਲਾ ਦੇ ਕਿਰਦਾਰ ਤੇ ਜੇਲ ਅੰਦਰ ਤੇਲ ਪਾ ਕੇ ਸੜੇ ਪੂਹਲੇ ਨੂੰ ਵੀ ਫਿਲਮਾਇਆ ਗਿਆ ਹੈ ਅਤੇ ਸੰਨ78 ਤੋਂ ਲੈ ਕੇ ਸੰਨ 92 ਤੱਕ ਪੁਲਸ ਵਲੋਂ ਝੂਠੇ ਪੁਲਸ ਮੁਕਾਬਲੇ ਬਣਾ ਕੇ ਤਰੱਕੀਆਂ ਪਾਉਣ ਵਾਲੇ ਅਜੀਤ ਸੰਧੂ, ਸੂਮੈਧ ਸੈਣੀ, ਕੇ ਪੀ ਐਸ ਗਿੱਲ ਆਦਿ ਦੇ ਕਿਰਦਾਰ ਅਤੇ ਉਸ ਦੀ ਖੁਦਕਸੀ਼ ਨੂੰ ਬੜੇ ਵਧਿਆ ਤਰਿਕੇ ਨਾਲ ਫਿਲਮਾਂ ਕੇ ਭੁੱਲ ਚੁੱਕੇ ਅਨੇਕਾਂ ਕਿਰਦਾਰ ਇਸ ਫਿਲਮ ਨਾਲ ਮੁੜ ਲੋਕਾਂ ਦੇ ਸਾਹਮਣੇ ਆ ਗਏ। ਸਾਰੀ ਫਿਲਮ ਵਿੱਚ ਜਿਥੇ ਕਰਤਾਰ ਸਿੰਘ ਬਾਜ਼( ਭਾਈ ਜਗਤਾਰ ਸਿੰਘ ਹਵਾਰਾ) ਦੇ ਕਿਰਦਾਰ ਤੇ ਉਸ ਦੀ ਜਥੇਬੰਦੀ ਲਈ ਲੋਕਾਂ ਵਿਚ ਹਮਦਰਦੀ ਵੇਖਣ ਨੂੰ ਮਿਲੀ ਉਥੇ ਹੀ ਕਿਵੇਂ ਇਨ੍ਹਾਂ ਲੋਕਾਂ ਨੇ ਹਥਿਆਰ ਚੁੱਕੇ ਉਨ੍ਹਾਂ ਗੱਲਾਂ ਤੋਂ ਵੀ ਪਰਦਾ ਚੱਕਿਆ ਗਿਆ ਅਤੇ ਇਸ ਫਿਲਮ ਰਾਹੀਂ ਪੰਜਾਬ ਦੇ ਸੰਤਾਪ ਵਿੱਚ ਝੂਠੇ ਪੁਲਸ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਅਨੇਕਾਂ ਪਰਿਵਾਰ ਅਤੇ ਅਣਪਛਤੀਆਂ ਲਾਸਾਂ ਨੂੰ ਲੱਭਣ ਵਾਲੇ ਮਨੁੱਖੀ ਅਧਿਕਾਰ ਲਈ ਲੜਦੇ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਮਨੁੱਖਤਾ ਲਈ ਨਿਭਾਏ ਰੋਲ ਨੂੰ ਵਧਿਆ ਤਰੀਕੇ ਨਾਲ ਫਿਲਮਾਇਆ ਗਿਆ ਹੈ।

ਭਾਂਵੇਂਕਿ ਇਸ ਫਿ਼ਲਮ ਵਿਚ ਬੇਅੰਤ ਸਿੰਘ ਕਤਲ ਕਾਂਢ ਨੂੰ ਲੈ ਕੇ ਕਿਰਦਾਰਾਂ ਨੂੰ ਲਿਆ ਗਿਆ ਹੈ ਪੰਰਤੂ ਇਸ ਫਿਲ਼ਮ ਵਿਚ ਉਹ ਕਿਰਦਾਰਾਂ ਦੇ ਨਾਵਾਂ ਨੂੰ ਅਸਲੀ ਨਾਵਾਂ ਦੇ ਨੇੜੈ ਹੀ ਰੱਖ ਕੇ ਕੰਮ ਕੀਤਾ ਗਿਆ ਅਤੇ ਫਿਲਮ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੇ ਕਿਰਦਾਰ ਬੜੇ ਵਧਿਆ ਤਾਰੀਕੇ ਨਾਲ ਫਿਲਮਾ ਕੇ ਭਾਈ ਹਵਾਰੇ ਅਤੇ ਸਾਥੀਆਂ ਵਲੋਂ ਸਮੂਹ ਟੀਮ ਨੇ ਬੇਅੰਤ ਸਿੰਘ ਕਤਲ ਕਾਂਢ ਵਿਚ ਸ਼ਾਮਿਲ ਹਰੇਕ ਕਿਰਦਾਰ ਨੂੰ ਵੇਖ ਕੇ ਲੋਕਾਂ ਨੂੰ ਇਸ ਕਤਲ ਕਾਂਢ ਤੋਂ ਪਰਦਾ ਉਠ ਗਿਆ। ਫਿਲਮ ਵੇਖਣ ਵਾਲੇ ਅਨੇਕਾਂ ਦਰਸਕਾਂ ਨੇ ਫਿਲਮ ਵੇਖਣ ਤੋਂ ਬਾਅਦ ਕਿਹਾ ਕੀ ਸਿੱਖਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਹਿੰਦੋਸਤਾਨ ਨੇ ਸਿੱਖਾਂ ਨੂੰ ਇਨਸਾਫ਼ ਨਹੀਂ ਦੇਣਾ ਤੇ ਇਹ ਖੋਹ ਕੇ ਲਿਆ ਜਾਣਾ ਚਾਹੀਦਾ ਹੈ ਅਤੇ ਦਿੱਲੀ ਸਮੇਤ ਸੰਨ 84 ਵਿਚ ਸਿੱਖ ਕਤੇਲਆਮ ਵਿੱਚ ਸਾਮਿਲ ਲੋਕਾਂ ਨੂੰ ਸਜ਼ਾਂਵਾਂ ਮਿਲਣੀਆਂ ਚਾਹੀਦੀਆਂ ਹਨ। ਫਿਲਮ ਅੰਦਰ ਉਘੇ ਪ੍ਰਸਿੱਧ ਵਕੀਲ ਸ ਅਮਰ ਸਿੰਘ ਚਾਹਲ ਅਤੇ ਸ ਨਵਕਿਰਨ ਸਿੰਘ ਵਲੋਂ ਵੀ ਰੋਲ ਵਿਭਾਏ ਗਏ।

ਜਿ਼ਕਰਯੋਗ ਹੈ ਕਿ ਫਿਲਮ ਅੰਦਰ ਭਾਈ ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕਿਰਦਾਰਾਂ ਨੂੰ ਵੱਖ ਵੱਖ ਹੋਰ ਨਾਵਾਂ ਵਿੱਚ ਸ ਕੁਲਜਿੰਦਰ ਸਿੰਘ ਸਿੱਧੂ ਤੇ ਦਿਨੇਸ਼ ਸੂਦ ਦੀ ਸਮੁੱਚੀ ਟੀਮ ਨੇ ਵਧਿਆ ਤਰੀਕਾ ਨਾਲ ਫਿਲਮਾ ਕੇ ਸਿੱਖਾਂ ਦੇ ਜਖਮਾਂ ਨੂੰ ਉਜਾਗਰ ਕਰਕੇ ਦੁਨੀਆਂ ਵਿਚੱ ਭਾਰਤ ਅੰਦਰ ਸਿੱਖਾਂ ਤੇ ਹੋਏ ਅਣ ਮਨੁੱਖੀ ਤਸ਼ਦਦ ਦੀ ਦਾਸਤਾਅ ਨੂੰ ਮੁੜ ਉਭਾਰਨ ਦੀ ਕੋਸਿ਼ਸ਼ ਕੀਤੀ ਗਈ ਹੈ ਜੋ ਲੋਕ ਲਹਿਰ ਬਣ ਕੇ ਦੁਨੀਆਂ ਅੰਦਰ ਸਿੱਖਾਂ ਤੇ ਜੁਲਮਾਂ ਨੂੰ ਮੁੜ ਉਭਾਰੇਗੀ।

ਜਿ਼ਕਰਯੋਗ ਹੈ ਕਿ ਅਨੇਕਾਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਵਲੋਂ ਆਪਣੇ ਖਰਚੇ ਤੇ “ਸਾਡਾ ਹੱਕ” ਫਿਲਮ ਵੇਖਣ ਦਾ ਇਤਜਾਮ ਕੀਤਾ ਗਿਆ ਹੈ ਤਾਂ ਜੋ ਵੱਧ ਤੌਂ ਵੱਧ ਲੋਕੀਂ ਇਸ ਫਿਲ਼ਮ ਰਾਹੀਂ ਸਿੱਖਾਂ ਤੇ ਹੋਏ ਅਤਿਆਚਾਰ ਨੂੰ ਵੇਖ ਸਕਣ।


ਗੁਰਦਾਸਪੁਰ ਗੋਲੀ ਕਾਂਡ

ਸ਼ਹੀਦ ਜਸਪਾਲ ਸਿੰਘ ਦੇ ਪਿਤਾ ਨੇ ਲਗਾਏ ਪੁਲਿਸ ’ਤੇ ਧਮਕੀਆਂ ਦੇਣ ਦੇ ਦੋਸ਼

ਕਰਾਈਮ ਬਰਾਂਚ ਦੇ ਏ. ਜੀ. ਆਈ. ਦੀ ਅਗਵਾਈ ’ਚ ਵਿਸ਼ੇਸ਼ ਜਾਂਚ ਟੀਮ ਪਹੁੰਚੀ ਗੁਰਦਾਸਪੁਰ

http://sameydiawaaz.com/Archive%20News/%5B2013%5D/04/07.04.2013%20-%2007.jpg http://sameydiawaaz.com/Archive%20News/%5B2013%5D/04/07.04.2013%20-%2006.jpg

ਗੁਰਦਾਸਪੁਰ 6 ਅਪ੍ਰੈਲ :- ਗੁਰਦਾਸਪੁਰ ਗੋਲੀ ਕਾਂਡ ਦੌਰਾਨ ਪੁਲਿਸ ਦੀ ਗੋਲੀਬਾਰੀ ਨਾਲ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਪਿਤਾ ਨੇ ਦੋਸ਼ੀ ਪੁਲਿਸ ਅਧਿਕਾਰੀਆਂ ’ਤੇ ਗਵਾਹਾਂ ਨੂੰ ਧਮਕਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪਿਛਲੇ ਸਾਲ 29 ਮਾਰਚ ਨੂੰ ਗੁਰਦਾਸਪੁਰ ਵਿਖੇ ਵਾਪਰੇ ਗੋਲੀ ਕਾਂਡ ਦੀ ਜਾਂਚ ਲਈ ਅੱਜ ਪੰਜਾਬ ਪੁਲਿਸ ਦੇ ਕਰਾਈਮ ਬਰਾਂਚ ਦੇ ਏ.ਜੀ.ਆਈ. ਸ. ਗੁਰਮੀਤ ਸਿੰਘ ’ਤੇ ਆਧਾਰਤ ਵਿਸ਼ੇਸ਼ ਜਾਂਚ ਟੀਮ ਅੱਜ ਗੁਰਦਾਸਪੁਰ ਪਹੁੰਚੀ ਅਤੇ ਉਨ੍ਹਾਂ ਗੋਲੀ ਕਾਂਡ ਦੌਰਾਨ ਮਾਰੇ ਗਏ ਜਸਪਾਲ ਸਿੰਘ ਦੇ ਪਿਤਾ ਅਤੇ ਮੌਕੇ ਦੇ ਹੋਰ ਗਵਾਹਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਜਸਪਾਲ ਸਿੰਘ ਦੇ ਪਿਤਾ ਸ. ਗੁਰਚਰਨਜੀਤ ਸਿੰਘ ਨੇ ਜਾਂਚ ਟੀਮ ਅੱਗੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਇਕ ਸਾਲ ਬੀਤ ਜਾਣ ’ਤੇ ਵੀ ਦੋਸ਼ੀ ਪੁਲਿਸ ਕਰਮਚਾਰੀਆਂ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ, ਸਗੋਂ ਉਨ੍ਹਾਂ ਦੇ ਪੁੱਤਰ ਦਾ ਕਤਲ ਕਰਨ ਵਾਲੇ ਦੋਸ਼ੀ ਪੁਲਿਸ ਮੁਲਾਜ਼ਮ ਮੌਕੇ ਦੇ ਗਵਾਹਾਂ ਅਤੇ ਉਨ੍ਹਾਂ ਨੂੰ ਧਮਕੀਆਂ ਭੇਜ ਰਹੇ ਹਨ। ਏ.ਜੀ.ਆਈ. ਸ. ਗੁਰਮੀਤ ਸਿੰਘ ਨੇ ਇਸ ਦਾ ਗੰਭੀਰਤਾ ਨਾਲ ਨੋਟਿਸ ਲਿਆ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਾਂਚ ਦੌਰਾਨ ਕਿਸੇ ਪੱਧਰ ’ਤੇ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਯਾਦ ਰਹੇ ਕਿ ਪਿਛਲੇ ਸਾਲ ਮਾਰਚ ਮਹੀਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੇ ਖਿਲਾਫ਼ ਪੰਜਾਬ ਬੰਦ ਨੂੰ ਲੈ ਕੇ ਗੁਰਦਾਸਪੁਰ ਵਿਖੇ ਸਿੱਖ ਜਥੇਬੰਦੀਆਂ ਅਤੇ ਸ਼ਿਵ ਸੈਨਾ ਵਿਚਕਾਰ ਟਕਰਾਅ ਹੋ ਗਿਆ ਸੀ। ਇਸ ਦੌਰਾਨ 29 ਮਾਰਚ ਨੂੰ ਪੁਲਿਸ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ’ਤੇ ਚਲਾਈ ਗੋਲੀ ਦੌਰਾਨ ਚੌੜ ਸਿੱਧਵਾਂ ਦਾ 19 ਸਾਲਾ ਇੰਜੀਨੀਅਰਿੰਗ ਦਾ ਵਿਦਿਆਰਥੀ ਜਸਪਾਲ ਸਿੰਘ ਮਾਰਿਆ ਗਿਆ ਸੀ ਜਦੋਂਕਿ ਇਕ ਹੋਰ ਨੌਜਵਾਨ ਰਣਜੀਤ ਸਿੰਘ ਵਾਸੀ ਪਿੰਡ ਪੰਧੇਰ ਜ਼ਖ਼ਮੀ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਜਸਪਾਲ ਸਿੰਘ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਪਾ ਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਸ. ਜਸਪਾਲ ਸਿੰਘ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਪੰਜਾਬ ਸਰਕਾਰ ਨੇ ਇਸ ਗੋਲੀ ਕਾਂਡ ਦੀ ਜਾਂਚ ਨੂੰ ਕਿਸੇ ਸਿਰੇ ਨਹੀਂ ਲਗਾਇਆ। ਇਸ ਮਾਮਲੇ ਦੀ ਅਗਲੀ ਤਰੀਖ਼ 9 ਅਪ੍ਰੈਲ ਹੈ, ਜਦੋਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਹਰਕਤ ਵਿਚ ਆਉਂਦਿਆਂ ਜਸਪਾਲ ਸਿੰਘ ਦੇ ਪਰਿਵਾਰ ਨੂੰ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਕਰਨ ਦੇ ਯਤਨ ਆਰੰਭ ਕਰ ਦਿੱਤੇ ਹਨ। ਇਸ ਤਹਿਤ ਹੀ ਅੱਜ ਕਰਾਈਮ ਬਰਾਂਚ ਦੇ ਏ.ਜੀ.ਆਈ. ਸ. ਗੁਰਮੀਤ ਸਿੰਘ ਆਪਣੀ ਟੀਮ ਸਮੇਤ ਗੁਰਦਾਸਪੁਰ ਪਹੁੰਚੇ। ਪੀ.ਡਬਲਿਊ.ਡੀ. ਰੈਸਟ ਹਾਊਸ ਵਿਚ ਉਨ੍ਹਾਂ ਜਸਪਾਲ ਸਿੰਘ ਦੇ ਪਿਤਾ ਸ. ਗੁਰਚਰਨਜੀਤ ਸਿੰਘ, ਦਾਦਾ ਸ. ਗਿਆਨ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਜਾਂਚ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ, ਜਦੋਂਕਿ ਜਸਪਾਲ ਸਿੰਘ ਦੇ ਵਾਰਸਾਂ ਨੇ ਪੰਜਾਬ ਪੁਲਿਸ ਦੀ ਜਾਂਚ ਤੋਂ ਬੇਭਰੋਸਗੀ ਜਤਾਉਂਦਿਆਂ ਆਖਿਆ ਕਿ ਉਹ ਨਿਰਪੱਖ ਜਾਂਚ ਕਰਵਾਉਣੀ ਚਾਹੁੰਦੇ ਹਨ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਨੇ ਇਸ ਮਾਮਲੇ ’ਚ ਜ¦ਧਰ ਦੇ ਸਾਬਕਾ ਕਮਿਸ਼ਨਰ ਸੁੱਚਾ ਰਾਮ ਲੱਧੜ ’ਤੇ ਆਧਾਰਤ ਜਾਂਚ ਟੀਮ ਕੋਲ ਦਿੱਤੇ ਬਿਆਨਾਂ ਨੂੰ ਮੁੜ ਦੁਹਰਾਇਆ ਅਤੇ ਆਖਿਆ ਕਿ ਜਸਪਾਲ ਸਿੰਘ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੀ ਹੋਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਦੇ ਪਰਿਵਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਸ. ਸਤਨਾਮ ਸਿੰਘ, ਦੀਨਾਨਗਰ ਸਰਕਲ ਪ੍ਰਧਾਨ ਸ. ਸੁਖਦੇਵ ਸਿੰਘ, ਸ. ਮਨਜੀਤ ਸਿੰਘ ਸਰਪੰਚ ਚੌੜ ਸਿੱਧਵਾਂ, ਸ. ਮੋਹਨ ਸਿੰਘ ਅੱਲੜਪਿੰਡੀ, ਸ. ਨਿਰਮਲ ਸਿੰਘ ਨਰਪੁਰ, ਸ. ਪਰਮਜੀਤ ਸਿੰਘ ਪਰਸੋਂ ਪਿੰਡ, ਸ. ਜਗੀਰ ਸਿੰਘ ਚੌੜ ਸਿੱਧਵਾਂ, ਸ. ਅਰੂੜ ਸਿੰਘ ਸਿੜਕੀਆਂ, ਸ. ਸੁਖਦੇਵ ਸਿੰਘ ਕਾਲਾਨੰਗਲ, ਸ. ਅਵਤਾਰ ਸਿੰਘ ਕਾਲਾਨੰਗਲ ਸਰਪੰਚ, ਸ. ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।


ਕੀ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸੁਖਬੀਰ ਬਾਦਲ ਲਈ ਕੋਈ ਮਹੱਤਤਾ ਨਹੀਂ ?

"ਸਾਡਾ ਹੱਕ" ਫਿਲਮ ਤੇ ਪਾਬੰਦੀ ਨੇ ਇਨ੍ਹਾਂ ਧਾਰਮਿਕ ਸੰਸਥਾਵਾਂ ਦੀ ਹੋਂਦ ’ਤੇ ਲਾਇਆ ਸੁਆਲੀਆ ਚਿੰਨ੍ਹ !

http://sameydiawaaz.com/Archive%20News/%5B2013%5D/04/07.04.2013%20-%2009.jpg

ਪੰਜਾਬ ਦੇ ਕਾਲੇ ਦੌਰ ’ਚ ਸਿੱਖ ’ਤੇ ਹੋਏ ਪੁਲਿਸ ਰਾਹੀਂ ਸਰਕਾਰੀ ਤਸ਼ੱਦਦ ਦੀ ਮੂੰਹ ਬੋਲਦੀ ਤਸਵੀਰ ਪੰਜਾਬੀ ਫਿਲਮ ਸਾਡ ਹੱਕ ਨੂੰ ਪੰਜਾਬ ’ਚ ਵਿਖਾਉਣ ਤੇ ਲਾਈ ਪੰਜਾਬ ਸਰਕਾਰ ਦੀ ਪਾਬੰਦੀ ਨੇ ਪੰਜਾਬ ਸਰਕਾਰ ਦੇ ਸਿੱਖ ਵਿਰੋਧੀ ਚਿਹਰੇ ਨੂੰ ਤਾਂ ਨੰਗਾ ਕੀਤਾ ਹੀ ਹੈ, ਇਸ ਨੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹੱਤਤਾ ਅਤੇ ਹੋਂਦ ’ਤੇ ਵੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਜਿਹੜਾ ਸੁਖਬੀਰ ਸਿੰਘ ਬਾਦਲ, ਬਤੌਰ ਪੰਜਾਬ ਦੇ ਗ੍ਰਹਿ ਮੰਤਰੀ, ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਇਸ ਫਿਲਮ ’ਤੇ ਪਾਬੰਦੀ ਲਾਉਂਦਾ ਹੈ, ਉਹੋ ਸੁਖਬੀਰ ਸਿੰਘ ਬਾਦਲ, ਉਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਹੈ, ਜਿਹੜਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਕਮੇਟੀ ’ਤੇ ਕਾਬਜ਼ ਹੈ। ਸਿੱਖਾਂ ਦੀਆਂ ਇਹ ਦੋਵੇਂ ਧਾਰਮਿਕ ਸੰਸਥਾਵਾਂ ਇਸ ਫਿਲਮ ਨੂੰ ਹਰੀ ਝੰਡੀ ਹੀ ਨਹੀਂ ਸਗੋਂ ਇਸ ਫਿਲਮ ਦੀ ਖੂਬ ਪ੍ਰਸ਼ੰਸਾ ਵੀ ਕਰ ਚੁੱਕੀਆਂ ਹਨ। ਇਨ੍ਹਾਂ ਦੋਵਾਂ ਸੰਸਥਾਵਾਂ ਦੀਆਂ ਗਠਿਤ ਜਾਂਚ ਕਮੇਟੀਆਂ ਨੇ ਇਸ ਫਿਲਮ ਨੂੰ ਵੇਖਣ ਤੋਂ ਬਾਅਦ, ਇਸਦੇ ਹੱਕ ’ਚ ਫੈਸਲਾ ਸੁਣਾਇਆ ਸੀ ਅਤੇ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਪਾਸ ਕਰਨ ਤੋਂ ਕੀਤੀ ਆਨਾ-ਕਾਨੀ ਦੀ ਜ਼ੋਰਦਾਰ ਨਿਖੇਧੀ ਵੀ ਕੀਤੀ ਸੀ, ਹੁਣ ਜਦੋਂ ਉਕਤ ਦੋਵਾਂ ਧਾਰਮਿਕ ਸੰਸਥਾਵਾਂ ਫੈਸਲੇ ਨੂੰ ਮੁੱਢੋਂ ਰੱਦ ਕਰਕੇ ਸੁਖਬੀਰ ਬਾਦਲ ਨੇ ਮੁੱਠੀ ਕਰ ਕੱਟੜ ਜਨੂੰਨੀ ਹਿੰਦੂਵਾਦੀਆਂ ਅੱਗੇ ਗੋਡੇ ਟੇਕ ਦਿੱਤੇ ਹਨ ਤਾਂ ਇਨ੍ਹਾਂ ਧਾਰਮਿਕ ਸੰਸਥਾਵਾਂ ਦੀ ਮਹੱਤਤਾ ਅਤੇ ਹੋਂਦ ਦੋਨਾਂ ਤੇ ਸੁਆਲੀਆ ਚਿੰਨ੍ਹ ਲੱਗ ਗਿਆ ਹੈ। ਕੀ ਬਾਦਲਾਂ ਲਈ ਚੰਦ ਕੱਟੜ ਹਿੰਦੂਵਾਦੀਆਂ ਦੀ ਖੁਸ਼ੀ ਇਨ੍ਹਾਂ ਦੋਵਾਂ ਧਾਰਮਿਕ ਸੰਸਥਾਵਾਂ ਦੀ ਮਹੱਤਤਾ ਤੋਂ ਵੱਡੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸਿੱਖਾਂ ਦੇ ਸੂਬੇ ਪੰਜਾਬ ’ਚ ਇਸ ਫਿਲਮ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਜਦੋਂ ਕਿ ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਸਮੇਤ ਇਹ ਦੇਸ਼ ’ਚ ਹਰ ਥਾਂ ਵਿਖਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਭਾਵੇਂ ਇਸ ਮੁੱਦੇ ਤੇ ਸੁਖਬੀਰ ਦੇ ਫੈਸਲੇ ਵਿਰੁੱਧ ਮੂੰਹ ਖੋਲ੍ਹਣ ਦੀ ਸਮਰੱਥਾ ਨਹੀਂ ਰੱਖਦੀਆਂ, ਪ੍ਰੰਤੂ ਸਾਡਾ ਹੱਕ ਤੇ ਲਾਈ ਪਾਬੰਦੀ ਨੇ ਸਿੱਖ ਸੰਸਥਾਵਾਂ ਦੀ ਸਿਆਸੀ ਧਿਰਾਂ ਲਈ ਕੀ ਅਹਿਮੀਅਤ ਹੈ, ਉਸਨੂੰ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ।


ਸਿੱਖ ਭਾਵਨਾਵਾਂ ਭੜ੍ਹਕਾਉਣ ਦੇ ਦਰਜ ਮਾਮਲੇ ਤੇ ਸੌਦਾ ਸਾਧ ਦੀ ਪੇਸ਼ੀ 1 ਜੂਨ ਨੂੰ

ਸਿੱਖ ਆਗੂਆਂ ਦੀਆਂ ਟਿਕੀਆਂ ਨਜ਼ਰਾਂ ਹਾਈ ਕੋਰਟ ਦੇ 8 ਅਪ੍ਰੈਲ ਦੇ ਫੈਸਲੇ ਤੇ

http://sameydiawaaz.com/Archive%20News/%5B2013%5D/04/07.04.2013%20-%2008.jpg

ਬਠਿੰਡਾ 6 ਅਪ੍ਰੈਲ :- ਸੌਦਾ ਸਾਧ ਵੱਲੋਂ ਸਾਲ 2007 ਵਿੱਚ ਡੇਰਾ ਸਲਾਬਤਪੁਰਾ ਵਿਖੇ ਆਪਣੇ ਸਮਰੱਥਕਾਂ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਕੇ ਪਿਲਾਏ ਜਾਮ-ਏ-ਇੰਸਾ ਕਾਰਨ ਭੜ੍ਹਕੇ ਵਿਵਾਦ ਤੇ ਡੇਰਾ ਮੁਖੀ ਖਿਲਾਫ ਥਾਣਾ ਕੋਤਵਾਲੀ ਵਿੱਚ ਦਰਜ ਸਿੱਖ ਭਾਵਨਾਵਾਂ ਭੜ੍ਹਕਾਉਣ ਦਾ ਮਾਮਲਾ ਅਦਾਲਤ ਵਿੱਚ ਸੁਰਖੀਆਂ ਬਣਿਆ ਹੋਇਆ ਹੈ। ਇਸ ਮਾਮਲੇ ਤੇ ਬਠਿੰਡਾ ਦੇ ਸੀ.ਜੀ.ਐਮ. ਦੀ ਅਦਾਲਤ ਅਤੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਜਿਲ੍ਹਾ ਮੁਖੀ ਨੂੰ 6 ਅਪ੍ਰੈਲ ਨੂੰ ਨਿੱਜੀ ਤੌਰ ਤੇ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਸੁਣਾਏ ਸਨ ਪਰ ਡੇਰਾ ਮੁਖੀ ਦੇ ਵਕੀਲਾਂ ਵੱਲੋਂ ਬੀਤੇ ਦਿਨ ਨਿੱਜੀ ਪੇਸ਼ੀ ਤੋਂ ਛੂਟ ਲੈ ਲਈ ਸੀ ਤੇ ਅੱਜ ਇਸ ਮਾਮਲੇ ਤੇ ਮਾਨਯੋਗ ਸੀਜੀਐਮ ਅਸ਼ੋਕ ਕਪੂਰ ਦੀ ਅਦਾਲਤ ਵੱਲੋਂ ਅਗਲੀ ਪੇਸ਼ੀ 1 ਜੂਨ ਨਿਯੁਕਤ ਕੀਤੀ ਗਈ ਹੈ। ਹੁਣ ਸਿੱਖ ਧਾਰਮਿਕ ਆਗੂਆਂ ਵਿੱਚ ਇਹ ਚਰਚਾ ਹੈ ਕਿ ਕੀ ਡੇਰਾ ਮੁਖੀ ਨਿੱਜੀ ਤੌਰ ਤੇ ਬਠਿੰਡਾ ਅਦਾਲਤ ਵਿੱਚ ਪੇਸ਼ ਹੋਵੇਗਾ? ਕਿਉਂਕਿ ਡੇਰਾ ਮੁਖੀ ਦੇ ਵਕੀਲਾਂ ਵੱਲੋਂ ਬੀਤੇ ਦਿਨ ਮਾਨਯੋਗ ਹਾਈ ਕੋਰਟ ਵਿੱਚ ਬਠਿੰਡਾ ਅਦਾਲਤਾਂ ਦੇ ਫੈਸਲਿਆਂ ਨੂੰ ਗਲਤ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਲਈ ਪੁਟੀਸ਼ਨ ਦਾਇਰ ਕਰ ਦਿੱਤੀ ਹੈ ਜੇਕਰ ਮਾਨਯੋਗ ਹਾਈ ਕੋਰਟ ਵੱਲੋਂ ਬਠਿੰਡਾ ਅਦਾਲਤਾਂ ਦੇ ਫੈਸਲਿਆਂ ਨੂੰ ਲਾਗੁੂ ਕਰ ਦਿੱਤਾ ਤਾਂ 1 ਜੂਨ ਨੂੰ ਡੇਰਾ ਮੁਖੀ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਸ਼ਿਕਾਇਤਕਰਤਾ ਭਾਈ ਰਜਿੰਦਰ ਸਿੰਘ ਸਿੱਧੂ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਉਹ ਸੌਦਾ ਸਾਧ ਵੱਲੋਂ ਕੀਤੀ ਗਈ ਗਲਤੀ ਦੀ ਸਜਾ ਦਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।


ਗਾਇਕ ਨੂੰ ਸਨਮਾਨਿਤ ਕਰਨ ਦੇ ਮਾਮਲੇ 'ਚ ਬਾਠ ਨੇ ਮੰਗੀ ਮੁਆਫੀ

ਤਲਵੰਡੀ ਸਾਬੋ, 6 ਅਪ੍ਰੈਲ (ਪ.ਪ.): ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਤਕ ਕੱਢੇ ਜਾਣ ਵਾਲੇ ਮਾਰਚ ਦੌਰਾਨ ਗਾਇਕ ਸਤਿੰਦਰ ਸਰਤਾਜ ਨੂੰ ਸਨਮਾਨਿਤ ਕਰਨ ਲਈ ਰੱਖੇ ਪ੍ਰੋਗਰਾਮ ਦੇ ਮਾਮਲੇ ਨੂੰ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਲੋਂ ਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਬਾਠ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅੱਗੇ ਪੇਸ਼ ਹੋ ਕੇ ਮਾਫੀ ਮੰਗੀ। ਜਦੋਂਕਿ ਸ਼੍ਰੋਮਣੀ ਕਮੇਟੀ ਨੇ ਵੀ ਉਕਤ ਮਾਰਚ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਸਰਦਾਰੀਆ ਟਰੱਸਟ ਦਬੜੀਖਾਨਾ ਵਲੋਂ 7 ਅਪ੍ਰੈਲ ਨੂੰ ਜੈਤੋ ਤੋਂ ਮੁਕਤਸਰ ਸਾਹਿਬ ਤਕ ਦਸਤਾਰ ਚੇਤਨਾ ਮਾਰਚ ਕੱਢਿਆ ਜਾਣਾ ਸੀ, ਜਿਸ ਨੂੰ ਜੈਤੋ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਦੀ ਸਿਫਾਰਸ਼ 'ਤੇ ਸ਼੍ਰੋਮਣੀ ਕਮੇਟੀ ਵਲੋਂ ਪੰਜ ਲੱਖ ਰੁਪਏ ਨਕਦ ਅਤੇ ਦੋ ਲੱਖ ਰੁਪਏ ਦੀਆਂ ਦਸਤਾਰਾਂ ਦਿੱਤੀਆਂ ਗਈਆਂ। ਮਾਰਚ ਪ੍ਰਬੰਧਕਾਂ ਵਲੋਂ ਮਾਰਚ ਦੌਰਾਨ ਗਾਇਕ ਸਤਿੰਦਰ ਸਰਤਾਜ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਦੇ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਇਕ ਪਤਿਤ ਗਾਇਕ ਨੂੰ ਸਨਮਾਨਿਤ ਕਰਨ ਦਾ ਮਾਮਲਾ ਬਲਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਖਾਲਸਾ, ਸਰਦੂਲ ਸਿੰਘ ਖਾਲਸਾ, ਹਰਜਿੰਦਰ ਸਿੰਘ ਸਮੇਤ ਡੇਢ ਦਰਜਨ ਦੇ ਕਰੀਬ ਸਿੱਖ ਸੰਗਤਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਦਰਖਾਸਤ ਦੇ ਕੇ ਧਿਆਨ ਵਿਚ ਲਿਆਂਦਾ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੰਘ ਸਾਹਿਬ ਨੇ ਮਾਮਲੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਨੂੰ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ । ਅੱਜ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਲਈ ਮਾਫੀ ਮੰਗੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਤੋਬਾ ਕੀਤੀ। ਸਿੰਘ ਸਾਹਿਬ ਨੇ ਕਿਹਾ ਕਿ ਕਮੇਟੀ ਨੇ ਮੈਂਬਰ ਸੁਖਦੇਵ ਸਿੰਘ ਦੀ ਸਿਫਾਰਸ਼ 'ਤੇ ਦਬੜੀਖਾਨਾ ਟਰੱਸਟ ਨੂੰ ਉਕਤ ਮਾਰਚ ਲਈ ਪੈਸਾ ਤੇ ਦਸਤਾਰਾਂ ਸਿੱਖੀ ਦਾ ਪ੍ਰਚਾਰ ਅਤੇ ਲੋਕਾਂ ਨੂੰ ਸਿੱਖ ਵਿਰਾਸਤ ਨਾਲ ਜੋੜਣ ਲਈ ਧਾਰਮਿਕ ਪ੍ਰੋਗਰਾਮ ਲਈ ਦਿੱਤੀਆਂ ਸਨ, ਨਾ ਕਿ ਇਕ ਅਜਿਹੇ ਪਤਿੱਤ ਗਾਈਕ ਨੂੰ ਸਨਮਾਨਿਤ ਕਰਨ ਲਈ, ਜਿਸ ਨੂੰ ਦੇਖ ਕੇ ਨੌਜਵਾਨ ਪੀੜ੍ਹੀ ਕੇਸ-ਦਾੜੀ ਰੱਖਣ ਲਈ ਪ੍ਰੇਰਿਤ ਹੋਣ ਦੀ ਬਜਾਏ ਕੇਸ ਕਤਲ ਕਰਵਾਉਣ ਲਈ ਝੁਕਦੀ ਹੈ। ਸਿੰਘ ਸਾਹਿਬ ਨੰਦਗੜ੍ਹ ਨੇ ਉਕਤ ਮਾਮਲੇ ਦੇ ਸਬੰਧ ਵਿਚ ਸਰਦਾਰਾਂ ਟਰੱਸਟ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਹੋਰ ਅਹੁਦੇਦਾਰਾਂ ਨੂੰ 17 ਅਪ੍ਰੈਲ ਨੂੰ ਦਮਦਮਾ ਸਾਹਿਬ ਵਿਖੇ ਪੇਸ਼ ਹੋ ਕੇ ਆਪਣੇ ਸਪੱਸ਼ਟੀਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਧਰ, ਸ਼੍ਰੋਮਣੀ ਕਮੇਟੀ ਵਲੋਂ ਉਕਤ ਮਾਰਚ ਨੂੰ ਦਿੱਤੇ ਸਮੱਰਥਨ ਨੂੰ ਵਾਪਸ ਲੈ ਲਿਆ ਹੈ।


ਹੁਣ ਪੰਜਾਬ 'ਚ ਮੁੱਖ ਮੰਤਰੀ ਦੇ ਸਮਾਗਮਾਂ 'ਚ ਕ੍ਰਿਪਾਨ ਲੈ ਜਾਣ 'ਤੇ ਪਾਬੰਦੀ

ਪਟਿਆਲਾ 6 ਅਪ੍ਰੈਲ (ਗੁਰਨਾਮ ਸਿੰਘ ਅਕੀਦਾ) :- ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਉਸ ਪ੍ਰੋਗਰਾਮ ਵਿਚ ਜਾਣ ਦੀ ਆਗਿਆ ਨਹੀਂ ਹੈ ਜਿਥੇ ਕਿ ਬਾਦਲਾਂ ਦੀ ਹਾਜਰੀ ਹੋਵੇ, ਪੰਜਾਬ ਪੁਲਸ ਨੇ ਸਿੱਧੇ ਤੌਰ ਦੇ ਅਜਿਹੇ ਸਮਾਗਮਾਂ ਵਿਚ ਕਿਰਪਾਨ ਲੈਜਾਣ ਤੇ ਪਾਬੰਦੀ ਲਾ ਦਿਤੀ ਹੈ। ਇਹ ਘਟਨਾ ਅੱਜ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਵਾਪਰੀ ਜਿਥੇ ਕਿ ਪੰਥ ਰਤਨ ਜਥੇ. ਟੌਹੜਾ ਦੇ ਪਿਆਰ ਦੇ ਕਰਕੇ ਤਿੰਨ ਨਿਹੰਗ ਸਿੰਘ ਸਰਧਾ ਦੇ ਫੁੱਲ ਭੇਂਟ ਕਰਨ ਲਈ ਆ ਗਏ ਤਾਂ ਉਨ੍ਹਾਂ ਕੋਲ ਪੰਜਾਬ ਪੁਲਸ ਨੇ ਤਿੰਨ ਫੁੱਟੀ ਕਿਰਪਾਨ ਦੇਖੀ ਤਾਂ ਸਪਸ਼ਟ ਸਬਦਾਂ ਵਿਚ ਕਹਿ ਦਿਤਾ ਕਿ ਤੁਸੀਂ ਬਰਸੀ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕਦੇ, ਨਿਹੰਗ ਸਿੰਘ ਆਪਣੀ ਜਥੇਦਾਰ ਟੋਹੜਾ ਪ੍ਰਤੀ ਪ੍ਰੇਮ ਦੀ ਪਟਾਰੀ ਖੋਹਲ ਕੇ ਪੁਲਸ ਨੂੰ ਦਿਖਾਉਦੇ ਰਹੇ ਪਰ ਪੁਲਸ ਨੇ ਪੰਜਾਬ ਨੂੰ ਫਰਾਂਸ ਹੀ ਬਣਾ ਦਿਤਾ, ਮੌਕੇ ਤੇ ਐਸ ਜੀ ਪੀ ਸੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੀ ਆ ਗਏ ਉਹਨ੍ਹਾਂ ਨੇ ਪੁਲਸ ਨੂੰ ਬੇਨਤੀਆਂ ਕੀਤੀਆਂ ਕਾਫੀ ਬੇਨਤੀਆਂ ਕਰਨ ਤੋਂ ਬਾਅਦ ਪੁਲਸ ਨੇ ਇਨ੍ਹਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਸ. ਪੰਜੋਲੀ ਨਾਲ ਅੰਦਰ ਜਾਣ ਦੀ ਆਗਿਆ ਦਿਤੀ ਜਿਸ ਵਿਚ ਇਹ ਸ਼ਰਤ ਸੀ ਕਿ ਤੁਸੀਂ ਮੱਥਾ ਟੇਕ ਕੇ ਵਾਪਸ Îਇਥੇ ਹੀ ਆਉਣਾ ਹੈ ਇਸ ਤੇ ਕਰਨੈਲ ਸਿੰਘ ਪੰਜੋਲੀ ਨੇ ਨਿਹੰਗ ਸਿੰਘਾਂ ਦੀ ਮਨ ਦੀ ਤ੍ਰਿਪਤੀ ਵੀ ਕੀਤੀ ਅਤੇ ਪੁਲਸ ਦਾ ਕਹਿਣਾ ਵੀ ਮੰਨਿਆ ਉਨ੍ਹਾ ਨਿਹੰਗ ਸਿੰਘਾਂ ਨੂੰ ਜਥੇਦਾਰ ਟੋਹੜਾ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਵਾਪਸ ਪੁਲਸ ਹੁਕਮਾਂ ਅਨੁਸਾਰ ਬਾਹਰ ਲੈ ਆਇਆ।


ਜੇਕਰ ਸਾਡਾ ਹੱਕ ਫਿਲਮ ਦੇ ਸਾਰੇ ਹੱਕ ਪੀਟੀਸੀ ਨੂੰ ਦਿੱਤੇ ਜਾਣ ਤਾਂ ਪਲਾਂ ਵਿੱਚ ਪਾਬੰਦੀ ਹਟ ਸਕਦੀ - ਬਰਿਆਰ

ਸੈਂਸਰ ਬੋਰਡ ਵਲੋਂ ਦੂਜੀ ਵਾਰ ਸਮੀਖਿਆ ਕਰਨ ਉਪਰੰਤ ਪਾਸ ਕੀਤੀ ਪੰਜਾਬੀ ਫਿਲਮ ‘ਸਾਡਾ ਹੱਕ’ ਤੇ ਰਿਲੀਜਿ਼ੰਗ ਤੋਂ ਐਨ ਕੁਝ ਘੰਟੇ ਪਹਿਲਾਂ ਪਾਬੰਦੀ ਲਾਏ ਕਾਰਨ ਪੰਜਾਬ ਦੀ ਪੰਥਕ ਸਰਕਾਰ ਨੂੰ ਦੇਸ਼ ਵਿਦੇਸ਼ ਸਿੱਖਾਂ ਦੀ ਆਲੋਚਨਾ ਦਾ ਸਿ਼ਕਾਰ ਹੋਣਾ ਪੈ ਰਿਹਾ ਹੈ । ਆਸਟਰੇਲੀਆ ਤੋਂ ਜਤਿੰਦਰ ਸਿੰਘ ਬਰਿਆਰ ਨੇ ਕਿਹਾ ਕਿ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਜਾਣਦੇ ਹਨ ਕਿ ਇਸ ਫਿਲਮ ਤੋਂ ਵੱਡਾ ਬਿਜ਼ਨਸ ਹੋਣਾ ਹੈ ਇਸ ਲਈ ਉਹ ਇਸਤੋ ਕਮਾਈ ਕਰਨਾ ਚਾਹੁੰਦੇ ਹਨ । ਬਰਿਆਰ ਨੇ ਕਿਹਾ ਜੇਕਰ ਇਸੇ ਫਿਲਮ ਦੇ ਸਾਰੇ ਰਾਈਟਸ ਪੀਟੀਸੀ ਚੈਨਲ ਨੂੰ ਸੌਂਪ ਦਿੱਤੇ ਜਾਣ ਦਾ ਫਿਲਮ ਪਲਾਂ ਵਿੱਚ ਰਿਲੀਜ਼ ਹੋ ਜਾਵੇਗੀ ਅਤੇ ਕਿਉਂਕਿ ਬਾਦਲ ਪਰਿਵਾਰ ਦਾ ਮਨੋਰਥ ਹੀ ਪੈਸੇ ਕਮਾਉਣਾ ਹੈ ।


ਰਵਨੀਤ ਬਿੱਟੂ ਦੀ ਸੁਰੱਖਿਆ ਵਧਾਈ

ਰੋਪੜ 6 ਅਪ੍ਰੈਲ (ਸਤਨਾਮ ਅਰੋੜਾ) :- ਕੇਂਦਰ ਦੀਆਂ ਖੁਫੀਆ ਏਜੰਸੀਆਂ ਵਲੋਂ ਪੰਜਾਬ ਵਿਚ ਮੁੜ ਤੋਂ ਖਾੜਕੂਵਾਦ ਨੂੰ ਸੁਰਜੀਤ ਕਰਨ ਦੀਆਂ ਆ ਰਹੀਆਂ ਰਿਪੋਰਟਾਂ ਦਰਮਿਆਨ ਕੇਂਦਰ ਸਰਕਾਰ ਨੇ ਆਨੰਦਪੁਰ ਤੋਂ ਲੋਕਸਭਾ ਸਾਂਸਦ ਰਵਨੀਤ ਬਿੱਟੂ ਦੀ ਸੁਰੱਖਿਆ ਵਧਾ ਦਿੱਤੀ ਹੈ । ਰਵਨੀਤ ਬਿੱਟੂ ਨਾਲ ਪੰਜਾਬ ਸਰਕਾਰ ਦੇ 6 ਮੁਲਾਜ਼ਮਾਂ ਤੋਂ ਇਲਾਵਾ ਸੀ. ਆਈ. ਐਸ. ਐਫ. ਦੇ 6 ਕਮਾਂਡੋ ਵੀ ਸੁਰੱਖਿਆ 'ਚ ਲਗਾਏ ਗਏ ਹਨ । ਬਿੱਟੂ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਸੁਰੱਖਿਆ ਵਧਾਉਣ ਦੀ ਅਧਿਕਾਰਕ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਬੀਤੇ ਦਿਨੀਂ ਆਨੰਦਪੁਰ ਸਾਹਿਬ ਦੇ ਨੇੜੇ ਫੜੇ ਗਏ ਸਾਬਕਾ ਖਾੜਕੂ ਅਤੇ ਉਨ੍ਹਾਂ ਤੋ ਬਰਾਮਦ ਹੋਏ ਅਸਲੇ ਕਾਰਨ ਹੀ ਉਨ੍ਹਾਂ ਦੀ ਸੁਰੱਖਿਆ ਵਧਾਈ ਗਈ ਜਾਪਦੀ ਹੈ । ਰਵਨੀਤ ਬਿੱਟੂ ਦੇ ਪਿਤਾ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਸ਼ਹੀਦ ਹੋਏ ਸਨ । ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ 'ਚ ਉਨ੍ਹਾਂ ਨੂੰ ਬੰਬ ਧਮਾਕੇ ਦਾ ਸ਼ਿਕਾਰ ਬਣਾਇਆ ਸੀ । ਉਸ ਤੋਂ ਬਾਅਦ ਹੀ ਬੇਅੰਤ ਸਿੰਘ ਦਾ ਪਰਿਵਾਰ ਖਾੜਕੂਆਂ ਦੇ ਲਗਾਤਾਰ ਨਿਸ਼ਾਨੇ 'ਤੇ ਬਣਿਆ ਹੋਇਆ ਹੈ । ਲਿਹਾਜ਼ਾ ਕੇਂਦਰੀ ਗ੍ਰਹਿ ਮੰਤਰਾਲੇ ਬਿੱਟੂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਜ਼ੋਖਿਮ ਨਹੀਂ ਲੈਣਾ ਚਾਹੁੰਦਾ।


18 ਅਪ੍ਰੈਲ ਨੂੰ ਆਤਮ - ਸਮਰਪਣ ਕਰਨਗੇ ਸੰਜੇ ਦੱਤ

http://sameydiawaaz.com/Archive%20News/%5B2013%5D/04/07.04.2013%20-%2002.jpg

ਮੰਬਈ, 6 ਅਪ੍ਰੈਲ (ਏਜੰਸੀ) - ਮੰਬਈ ਬੰਬ ਧਮਾਕੇ ਮਾਮਲੇ 'ਚ ਦੋਸ਼ੀ ਪਾਏ ਗਏ ਅਭਿਨੇਤਾ ਸੰਜੇ ਦੱਤ ਨੇ 18 ਅਪ੍ਰੈਲ ਨੂੰ ਆਤਮ ਸਮਰਪਣ ਕਰਨ ਦਾ ਫੈਸਲਾ ਕੀਤਾ ਹੈ | ਸੂਤਰਾਂ ਅਨੁਸਾਰ ਸੰਜੇ ਆਪਣੀਆਂ ਰਹਿੰਦੀਆਂ ਸਾਰੀਆਂ ਫਿਲਮਾਂ ਦੀ ਸ਼ੂਟਿੰਗ 13 ਤੋਂ 17 ਅਪ੍ਰੈਲ ਤਕ ਪੂਰੀਆਂ ਕਰਨਾ ਚਾਹੁੰਦੇ ਹਨ | ਉਨ੍ਹਾਂ ਆਪਣੇ ਨਿਰਮਾਤਾ ਨਾਲ 13 ਅਪ੍ਰੈਲ ਤਕ ਸ਼ੂਟਿੰਗ ਪੂਰੀ ਕਰਨ ਦੇ ਬਾਰੇ 'ਚ ਗੱਲ ਕਰ ਲਈ ਹੈ | 21 ਮਾਰਚ ਨੂੰ ਸੁਪਰੀਮ ਕੋਰਟ ਨੇ ਸੰਜੇ ਦੱਤ ਨੂੰ ਸਜ਼ਾ ਸੁਣਾਈ ਸੀ, ਜਿਸ ਦੌਰਾਨ ਸੰਜੇ ਨੂੰ 4 ਹਫਤਿਆਂ 'ਚ ਆਤਮ ਸਮਰਪਣ ਕਰਨ ਦਾ ਸਮਾਂ ਦਿੱਤਾ ਗਿਆ ਸੀ |


ਕਸ਼ਮੀਰ ’ਚ ਬਰਤਾਨਵੀ ਮੁਟਿਆਰ ਦਾ ਕਤਲ

ਸ੍ਰੀਨਗਰ ਵਿਚ ਡੱਲ ਝੀਲ ਦੇ ਇਕ ਸ਼ਿਕਾਰੇ ਵਿੱਚੋਂ ਮਿਲੀ ਅੰਗਰੇਜ਼ ਔਰਤ ਦੀ ਲਾਸ਼ ਲਿਆ ਰਹੇ ਪੁਲੀਸ ਮੁਲਾਜ਼ਮ ।

ਇਸ ਕੇਸ ਵਿਚ ਇਕ ਡੱਚ ਸਾਥੀ ਗ੍ਰਿਫ਼ਤਾਰ

ਜੰਮੂ 6 ਅਪਰੈਲ (ਸਰਬਜੀਤ ਸਿੰਘ) :- ਕਸ਼ਮੀਰ  ਵਿੱਚ ਅੱਜ ਸਵੇਰੇ ਇੱਕ ਬਰਤਾਨਵੀ ਸੈਲਾਨੀ ਮੁਟਿਆਰ ਦੀ ਲਾਸ਼  ਮਿਲਣ ਕਾਰਨ ਦਹਿਸ਼ਤ ਫੈਲ ਗਈ। ਇਸ 24 ਸਾਲਾ ਬਰਤਾਨਵੀ ਮੁਟਿਆਰ  ਦਾ ਬਲਾਤਕਾਰ ਤੋਂ ਬਾਅਦ ਕਤਲ ਕੀਤੇ ਜਾਣ ਸਬੰਧੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।  ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰਾ ਐੇਲੀਜ਼ਾਬੇਥ ਨਾਂ ਦੀ ਇਹ ਬਰਤਾਨਵੀ ਮੁਟਿਆਰ ਆਪਣੇ  ਸਾਥੀ ਡੇਵਿਡ ਰਿਚਰਡ (43) ਵਾਸੀ ਨੀਦਰਲੈਂਡ ਨਾਲ ਕਸ਼ਮੀਰ  ਵਿੱਚ ਛੁੱਟੀਆਂ ਮਨਾਉਣ ਆਈ ਸੀ। ਉਹ ਡਲ ਝੀਲ ਦੇ ਇੱਕ ਹਾਊਸਬੋਟ ਵਿੱਚ ਠਹਿਰੇ ਹੋਏ ਸਨ। ਇਸ ਦੌਰਾਨ ਅੱਜ ਸਵੇਰੇ  ਐਲੀਜ਼ਾਬੇਥ ਦੀ ਖ਼ੂਨ ਨਾਲ ਲਿਬੜੀ ਹੋਈ ਲਾਸ਼ ਮਿਲੀ। ਉਸ ਦੇ ਕੱਪੜੇ ਫਟੇ ਹੋਏ ਸਨ ਤੇ ਉਸ ਦਾ ਸਾਥੀ ਫ਼ਰਾਰ ਸੀ। ਪੁਲੀਸ ਨੂੰ ਬਲਾਤਕਾਰ ਤੋਂ  ਬਾਅਦ ਕਤਲ ਕੀਤੇ ਜਾਣ ਦਾ ਸ਼ੱਕ ਹੈ। ਘਟਨਾ ਦੀ ਖ਼ਬਰ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਉਸ ਦੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ। ਬਾਅਦ ’ਚ ਡੇਵਿਡ ਰਿਚਰਡ ਨੂੰ ਪੁਲੀਸ ਨੇ ਸ੍ਰੀਨਗਰ -ਜੰਮੂ ਕੌਮੀ ਰਾਜ ਮਾਰਗ ਦੇ ਕਾਜ਼ੀਗੁੰਡ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਐਲੀਜ਼ਾਬੇਥ ਉਸ ਹਾਊਸਬੋਟ ਵਿੱਚ ਪਿਛਲੇ ਦੋ ਮਹੀਨੇ ਤੋਂ ਠਹਿਰੀ ਹੋਈ ਸੀ।


ਕੇਜਰੀਵਾਲ ਵਲੋਂ ਭੁੱਖ ਹੜਤਾਲ ਖਤਮ

http://sameydiawaaz.com/Archive%20News/%5B2013%5D/04/07.04.2013%20-%2001.jpg

ਨਵੀਂ ਦਿੱਲੀ 6 ਅਪ੍ਰੈਲ (ਏਜੰਸੀਆਂ) :- ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦਰ ਕੇਜਰੀਵਾਲ ਨੇ ਦਿੱਲੀ ਵਿਚ ਬਿਜਲੀ ਨਾਲ ਜੁੜੇ ਮੁੱਦਿਆਂ 'ਤੇ ਪਿਛਲੇ 15 ਦਿਨਾਂ ਤੋਂ ਚਲ ਰਹੀ ਆਪਣੀ ਭੁਖ ਹੜਤਾਲ ਅੱਜ ਸ਼ਾਮ ਖਤਮ ਕਰ ਦਿੱਤੀ ਹੈ। ਉਨ੍ਹਾਂ ਨੂੰ ਇਕ ਬੱਚੀ ਨੇ ਜੂਸ ਪਿਆਇਆ। ਕੇਜਰੀਵਾਲ ਨੇ ਇਸ ਤੋਂ ਪਹਿਲਾਂ ਕਿਹਾ ਕਿ ਭੁਖ ਹੜਤਾਲ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ ਅਤੇ ਹੁਣ ਉਹ ਦਿੱਲੀ ਵਿਚ ਬਿਜਲੀ ਬਿਲ ਨਾ ਦੇਣ ਦੇ ਕਾਰਨ ਕੱਟੇ ਗਏ ਆਮ ਲੋਕਾਂ ਦੇ ਕਨੈਕਸ਼ਨ ਜੋੜਣ ਦੇ ਕੰਮ ਵਿਚ ਜੁੱਟ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਭੁੱਖ ਹੜਤਾਲ ਖਤਮ ਕਰਨ ਲਈ ਅੱਜ ਦਾ ਦਿਨ ਇਸ ਲਈ ਚੁਣਿਆ ਕਿਉਂਕਿ ਅੱਜ ਦੇ ਦਿਨ ਹੀ ਗਾਂਧੀਜੀ ਨੇ ਨਮਕ ਕਾਨੂੰਨ ਤਾੜਿਆ ਸੀ। ਉਨ੍ਹਾਂ ਨੇ ਬੀਤੇ ਦਿਨ ਕਿਹਾ ਸੀ ਕਿ ਉਨ੍ਹਾਂ ਦੀ ਇੱਛਾ ਹੈ ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਦੇ ਹੱਥੋਂ ਆਪਣੀ ਭੁਖ ਹੜਤਾਲ ਖਤਮ ਕਰਨ ਪਰ ਅੰਨਾ ਇਨੀ ਦਿਨੀਂ ਆਪਣੀ ਯਾਤਰਾ ਦੇ ਸਿਲਸਿਲੇ ਵਿਚ ਰੁਝੇ ਹੋਏ ਹਨ। ਸ੍ਰੀ ਕੇਜਰੀਵਾਲ ਨੇ ਆਪਣੀ 15 ਦਿਨਾ ਬੇਮਿਆਦੀ ਭੁੱਖ ਹੜਤਾਲ ਨੂੰ ਇਕ ਛੋਟੀ ਬੱਚੀ ਤੋਂ ਨਿੰਬੂ ਪਾਣੀ ਪੀ ਕੇ ਤੋੜਿਆ, ਜਦ ਕਿ ਪਾਰਟੀ ਦੇ ਸੈਂਕੜੇ ਕਾਰਕੁੰਨਾਂ ਅਤੇ ਸਮਰਥਕਾਂ ਨੇ ਦਿੱਲੀ ਦੇ ਘੱਟ ਤੋਂ ਘੱਟ 50 ਵਾਰਡਾਂ ਵਿਚ ਬਿਜਲੀ ਦੇ ਕੱਟੇ ਹੋਏ ਕੁਨੈਕਸ਼ਨਾਂ ਨੂੰ ਮੁੜ ਤੋਂ ਜੋੜ ਕੇ ਅੰਦੋਲਨ ਦੇ ਦੂਸਰੇ ਪੜਾਅ ਦਾ ਆਗਾਜ਼ ਕੀਤਾ। ਇਸ ਸਬੰਧੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਮੌਕੇ 'ਤੇ ਵੇਰਵੇ ਦਿੱਤੇ। ਸ੍ਰੀ ਕੇਜਰੀਵਾਲ ਨੂੰ ਆਪਣੀ ਬੇਮਿਆਦੀ ਭੁੱਖ ਹੜਤਾਲ ਖਤਮ ਕਰਨ ਦੀ ਇਕ ਅਪੀਲ ਆਪਣੇ ਗੁਰੂ ਅਤੇ ਉੱਘੇ ਸਮਾਜ ਸੇਵਕ ਅੰਨਾ ਹਜ਼ਾਰੇ ਤੋਂ ਵੀ ਲਿਖਿਤ ਰੂਪ ਵਿਚ ਕੱਲ੍ਹ ਸ਼ਾਮੀਂ ਮਿਲੀ ਸੀ। ਸ੍ਰੀ ਅੰਨਾ ਨੇ ਕੁਝ ਦਿਨ ਪਹਿਲਾਂ ਹੜਤਾਲ ਵਾਲੀ ਥਾਂ 'ਤੇ ਖੁਦ ਸ੍ਰੀ ਕੇਜਰੀਵਾਲ ਨਾਲ ਮਿਲ ਕੇ ਉਨ੍ਹਾਂ ਦੇ ਅੰਦੋਲਨ ਵਿਚ ਇਕ ਨਵਾਂ ਜੋਸ਼ ਭਰਿਆ ਸੀ। ਸ੍ਰੀ ਕੇਜਰੀਵਾਲ, ਜਿਨ੍ਹਾਂ ਦੀ ਸਿਹਤ ਬੜੀ ਕਮਜ਼ੋਰ ਹੋ ਗਈ ਹੈ, ਆਪਣੇ ਸੰਖੇਪ ਭਾਸ਼ਣ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦਿੱਲੀ ਦੀ ਅਗਲੀ ਸਰਕਾਰ ਉਹੀ ਬਣੇਗੀ, ਜਿਹੜੀ ਆਮ ਆਦਮੀ ਦਾ ਖਿਆਲ ਰੱਖਣ ਵਾਲੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜੇ ਨਵੰਬਰ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਅਮੀਰਾਂ ਨੂੰ ਛੱਡ ਕੇ ਨਵੰਬਰ ਤੱਕ ਦੇ ਗਰੀਬ ਲੋਕਾਂ ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਹਰ ਪਰਿਵਾਰ ਨੂੰ 20 ਲਿਟਰ ਪਾਣੀ ਰੋਜ਼ਾਨਾ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਦੀ ਸੂਰਤ ਵਿਚ ਘਰੇਲੂ ਬਿਜਲੀ, ਪਾਣੀ ਦੇ ਕੁਨੈਕਸ਼ਨ ਜੋੜਨ ਵਾਲੇ ਪਰਿਵਾਰਾਂ ਵਿਰੁੱਧ ਬਣਾਏ ਫਰਜ਼ੀ ਕੇਸ ਵਾਪਸ ਲੈ ਲਏ ਜਾਣਗੇ।


ਵਿਜੇਂਦਰ ਦੋ ਕੌਮਾਂਤਰੀ ਮੁਕਾਬਲਿਆਂ ਤੋਂ ਬਾਹਰ

ਸਾਈਪ੍ਰਸ ਤੇ ਕਿਊਬਾ ਲਈ ਚੋਣ ਨਹੀਂ ਹੋਵੇਗੀ

http://sameydiawaaz.com/Archive%20News/%5B2013%5D/04/07.04.2013%20-%2004.jpg

ਨਵੀਂ ਦਿੱਲੀ 6 ਅਪਰੈਲ :- ਹੈਰੋਇਨ ਤਸਕਰੀ ਵਿਵਾਦ ਵਿਚ ਉਲਝੇ ਦੇਸ਼ ਦੇ ਸਿਖਰਲੇ ਮੁੱਕੇਬਾਜ਼ ਵਿਜੇਂਦਰ ਸਿੰਘ ਵਲੋਂ ਟਰਾਈਲਾਂ ਵਿਚ ਹਿੱਸਾ ਨਾ ਲੈਣ ਕਾਰਨ ਉਸ ਨੂੰ ਦੋ ਆਗਾਮੀ ਕੌਮਾਂਤਰੀ ਮੁੱਕੇਬਾਜ਼ੀ ਮੁਕਾਬਲਿਆਂ ਤੋਂ ਬਾਹਰ ਕਰ ਦਿੱਤਾ ਗਿਆ ਹੈ । ਭਾਰਤੀ ਐਮਚਿਓਰ ਮੁੱਕੇਬਾਜ਼ੀ ਫੈਡਰੇਸ਼ਨ (ਆਈ. ਏ. ਬੀ. ਐਫ.) ਵਲੋਂ ਇਨ੍ਹਾਂ ਟੂਰਨਾਮੈਂਟਾਂ ਲਈ ਉਸ ਦੇ ਨਾਂ ਉੱਤੇ ਵਿਚਾਰ ਨਹੀਂ ਕੀਤੀ ਜਾਵੇਗੀ । ਉਂਜ ਹਾਲੇ ਉਹ ਭਾਰਤੀ ਮੁੱਕੇਬਾਜ਼ੀ ਟੀਮ ਦਾ ਹਿੱਸਾ ਬਣਿਆ ਰਹੇਗਾ ।

ਗ਼ੌਰਤਲਬ ਹੈ ਕਿ ਪੰਜਾਬ ਪੁਲੀਸ ਨੇ ਇਸ ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ ’ਤੇ ਹੈਰੋਇਨ ਦੀ ਵਰਤੋਂ ਦਾ ਦੋਸ਼ ਲਾਇਆ ਹੈ। ਵਿਜੇਂਦਰ ਨੇ ਪਟਿਆਲਾ ਸਥਿਤ ਕੌਮੀ ਖੇਡ ਸੰਸਥਾ ਵਿਚ ਹੋਏ  ਦੋ ਦਿਨਾਂ ਟਰਾਈਲਾਂ ਵਿਚ ਹਿੱਸਾ ਨਹੀਂ ਲਿਆ। ਇਸ ਲਈ ਸਾਈਪ੍ਰਸ ਤੇ ਕਿਊਬਾ ਵਿਚ ਹੋਣ ਵਾਲੇ ਦੋ ਟੂਰਨਾਮੈਂਟਾਂ ਲਈ ਉਸ ਦੀ ਚੋਣ ਨਹੀਂ ਕੀਤੀ ਜਾਵੇਗੀ। ਇਹ ਟੂਰਨਾਮੈਂਟ ਕਜ਼ਾਖ਼ਸਤਾਨ ਦੇ ਸ਼ਹਿਰ ਅਲਮਾਟੀ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਲਈ ਅਹਿਮ ਦੱਸੇ ਜਾਂਦੇ ਹਨ।

ਆਈਏਬੀਐਫ ਨੇ ਕਿਹਾ ਹੈ ਕਿ ਵਿਜੇਂਦਰ ਦਾ ਇਨ੍ਹਾਂ ਟੂਰਨਾਮੈਂਟਾਂ ਵਿਚ ਹਿੱਸਾ ਲੈਣਾ ਸੰਭਵ ਨਹੀਂ ਹੈ ਕਿਉਂਕਿ ਉਸ ਨੇ ਟਰਾਇਲਾਂ ਵਿਚ ਹਿੱਸਾ ਨਹੀਂ ਲਿਆ। ਆਈਏਬੀਐਫ ਦੇ ਪ੍ਰਧਾਨ ਅਭਿਸ਼ੇਕ ਮਟੋਰੀਆ ਨੇ ਕਿਹਾ, ‘‘ਵਿਜੇਂਦਰ ਟੀਮ ਤੋਂ ਬਾਹਰ ਨਹੀਂ ਹੈ ਪਰ ਉਹ ਸਾਈਪ੍ਰਸ ਤੇ ਕਿਊਬਾ ਦੇ ਟੂਰਨਾਮੈਂਟਾਂ ਵਿਚ ਹਿੱਸਾ ਨਹੀਂ ਲਵੇਗਾ।’’ ਉਨ੍ਹਾਂ ਕਿਹਾ ਕਿ ਉਹ ਵਿਜੇਂਦਰ ਨਾਲ ਲਗਾਤਾਰ ਸੰਪਰਕ ਵਿਚ ਹਨ ਤੇ ਉਸ ਨੇ ਭਰੋਸਾ ਦਿੱਤਾ ਹੈ ਕਿ ਉਹ ਹੈਰੋਇਨ ਤਸਕਰੀ ਵਿਚ ਸ਼ਾਮਲ ਨਹੀਂ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਦੇਸ਼ ਦਾ ਇਹ ਨਾਮੀ ਮੁੱਕੇਬਾਜ਼ ਇਸ ਸੰਕਟ ਤੋਂ ਪਾਕ-ਸਾਫ਼ ਹੋ ਕੇ ਬਾਹਰ ਆਵੇਗਾ ਅਤੇ ਇਕ ਵਾਰੀ ਫੇਰ ਦੇਸ਼ ਲਈ ਮੱਲਾਂ ਮਾਰੇਗਾ। ਉਨ੍ਹਾਂ ਕਿਹਾ, ‘‘ਉਹ ਓਲੰਪਿਕ ਨਾਇਕ ਹੈ। ਉਹੋ ਫ਼ੈਸਲਾ ਕਰੇਗਾ ਕਿ ਉਸ ਨੇ ਕਿਹੜਾ ਟੂਰਨਾਮੈਂਟ ਖੇਡਣਾ ਹੈ ਤੇ ਕਿਹੜਾ ਨਹੀਂ। ਇਸ ਵੇਲੇ ਡਰੱਗ ਵਿਵਾਦ ਕਾਰਨ ਉਸ ਦੇ ਟਰੇਨਿੰਗ ਨੂੰ ਠੇਸ ਪੁੱਜੀ ਹੈ।’’ ਉਨ੍ਹਾਂ ਕਿਹਾ, ‘‘ਇਸ ਵੇਲੇ ਵਿਜੇਂਦਰ ਕਾਫ਼ੀ ਦਬਾਅ ਵਿਚ ਹੈ। ਉਸ ਨੂੰ ਉਮੀਦ ਹੈ ਕਿ ਸਾਰਾ ਮਾਮਲਾ 10 ਕੁ ਦਿਨਾਂ ਵਿਚ ਸਾਫ਼ ਹੋ ਜਾਵੇਗਾ।’’


ਜਗਦੀਸ਼ ਭੋਲੇ ਦੀ ਤਲਾਸ਼ ਵਿੱਚ ਨਾਨਕੇ ਪਿੰਡ ਛਾਪਾ

ਚਾਉਕੇ 6 ਅਪਰੈਲ :- ਹੈਰੋਇਨ ਤਸਕਰੀ ਮਾਮਲੇ ਵਿੱਚ ਲੋੜੀਂਦੇ ਪਹਿਲਵਾਨ ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਲਈ ਫਤਿਹਗੜ੍ਹ ਸਾਹਿਬ ਪੁਲੀਸ ਨੇ ਅੱਜ ਐਸਪੀ (ਡੀ) ਅਰਸ਼ਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਉਸ ਦੇ ਨਾਨਕੇ ਪਿੰਡ ਚਾਉਕੇ ਜ਼ਿਲ੍ਹਾ ਬਠਿੰਡਾ ਵਿਖੇ ਛਾਪਾ ਮਾਰਿਆ ਅਤੇ ਪਰਿਵਾਰ ਪਾਸੋਂ ਭੋਲੇ ਬਾਰੇ ਪੁੱਛ-ਪੜਤਾਲ ਕੀਤੀ।  ਅੱਜ ਸਵੇਰੇ ਪੁਲੀਸ ਪਾਰਟੀ ਅਚਨਚੇਤ ਇਥੇ ਪੁੱਜੀ ਤੇ ਤਕਰੀਬਨ ਇੱਕ ਘੰਟੇ ਤੱਕ ਚਲੀ ਤਾਲਾਸ਼ੀ ਮੁਹਿੰਮ ਦੌਰਾਨ ਪੁਲੀਸ ਨੂੰ ਇੱਥੋਂ ਮੁਲਜ਼ਮ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ। ਪੰਜਾਬ ਪੁਲੀਸ ਦੇ ਮੁਅੱਤਲ ਡੀਐਸਪੀ ਭੋਲੇ ਦੀ ਪੁਲੀਸ ਨੂੰ ਜ਼ੀਰਕਪੁਰ ਵਿਖੇ ਐਨਆਰਆਈ ਅਨੂਪ ਸਿੰਘ ਕਾਹਲੋਂ ਦੇ ਘਰੋਂ ਬਰਾਮਦ ਹੋਈ ਨਸ਼ਿਆਂ ਦੀ ਵੱਡੀ ਖੇਪ ਦੇ  ਮਾਮਲੇ ਵਿਚ ਉਸ ਦੀ ਸ਼ਮੂਲੀਅਤ ਸਬੰਧੀ ਤਲਾਸ਼ ਹੈ ਜੋ ਹਾਲੇ ਤੱਕ ਪੁਲੀਸ ਦੇ ਹੱਥ ਨਹੀਂ ਲੱਗਾ।

ਦੂਜੇ ਪਾਸੇ ਉਸ ਦੇ ਨਾਨਕੇ ਪਰਿਵਾਰ ਦਾ ਕਹਿਣਾ ਹੈ ਕਿ ਪੁਲੀਸ ਵੱਲੋ ਉਨ੍ਹਾਂ ਨੂੰ ਹੁਣ ਜਾਣ-ਬੁਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਭੋਲਾ ਨੂੰ ਨੌਕਰੀ ਕਰਨ ਲਈ ਨਾਨਕਾ ਪਿੰਡ ਛੱਡ ਕੇ ਲੁਧਿਆਣੇ ਗਏ ਨੂੰ ਤਕਰੀਬਨ 15 ਸਾਲ ਹੋ ਗਏ ਹਨ ਅਤੇ ਉਹ ਕਦੇ ਕਦਾਈਂ ਹੀ ਪਰਿਵਾਰਕ ਸਮਾਗਮਾਂ ਵਿੱਚ ਹਿੱਸਾ ਲੈਣ ਆਉਂਦਾ ਸੀ। ਦੱਸਣਯੋਗ ਹੈ ਕਿ ਭੋਲੇ ਦਾ ਪਾਲਣ ਪੋਸ਼ਣ ਪਿੰਡ ਚਾਉਕੇ ਵਿਖੇ ਹੀ ਹੋਇਆ ਸੀ ਅਤੇ ਉਸਨੇ ਭਲਵਾਨੀ ਵੀ ਇਸੇ ਪਿੰਡ ਤੋ ਸ਼ੁਰੂ ਕੀਤੀ ਸੀ।


ਭਾਜਪਾ ਵਿੱਚ ਲੀਡਰਸ਼ਿਪ ਬਾਰੇ ਘਮਾਸਾਣ

ਅਡਵਾਨੀ ਦੀ ਅਗਵਾਈ ’ਚ ਬਣੇਗੀ ਸਰਕਾਰ - ਗੋਇਲ

http://sameydiawaaz.com/Archive%20News/%5B2013%5D/04/07.04.2013%20-%2005.jpg

ਨਵੀਂ ਦਿੱਲੀ 6 ਅਪਰੈਲ :- ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਵਿਜੇ ਗੋਇਲ ਨੇ ਅੱਜ ਇਥੇ ਪਾਰਟੀ ਦੇ ਸਥਾਪਨਾ ਦਿਵਸ ਸਮਾਗਮ ਦੌਰਾਨ ਇਹ ਆਖ ਕੇ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਕਿ ਕੇਂਦਰ ਵਿਚ ਅਗਲੀ ਸਰਕਾਰ ਪਾਰਟੀ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਹੇਠ ਕਾਇਮ ਹੋਵੇਗੀ। ਉਨ੍ਹਾਂ ਦਾ ਇਹ ਬਿਆਨ ਅਜਿਹੇ ਮੌਕੇ ਉੱਤੇ ਆਇਆ ਜਦੋਂ ਪਾਰਟੀ ਵਿਚ ਇਹ ਚਰਚਾ ਸਿਖਰਾਂ ਉੱਤੇ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਭਾਜਪਾ ਦਾ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਿਆ ਜਾਵੇ। ਸ੍ਰੀ ਅਡਵਾਨੀ ਅਤੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਦੀ ਮੌਜੂਦਗੀ ਵਿਚ ਬੋਲਦਿਆਂ ਸ੍ਰੀ ਗੋਇਲ ਨੇ ਕਿਹਾ, ‘‘ਕੇਂਦਰ ਵਿਚ ਅਗਲੀ ਸਰਕਾਰ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਹੇਠ ਬਣੇਗੀ, ਹੋਰ ਕਿਸੇ ਦੀ ਅਗਵਾਈ ਹੇਠ ਨਹੀਂ।’’ ਜਦੋਂ ਇਹ ਖਬਰ ਮੀਡੀਆ ਵਿਚ ਨਸ਼ਰ ਹੋਈ ਤਾਂ ਸ੍ਰੀ ਗੋਇਲ ਨੇ ਆਪਣੇ ਬਿਆਨ ਨੂੰ ਦਬਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਹਿਣ ਦਾ ਮਤਲਬ ਅਗਲੀ ਸਰਕਾਰ ਸ੍ਰੀ ਅਡਵਾਨੀ ਦੀ ਸੇਧ ਨਾਲ ਬਣਾਉਣਾ ਸੀ। ਉਨ੍ਹਾਂ ਆਪਣੇ ਬਿਆਨ ਵਿਚ ਸ੍ਰੀ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਬੋਲਦਿਆਂ ਸ੍ਰੀ ਅਡਵਾਨੀ ਨੇ ਇਕ ਵਾਰੀ ਫੇਰ ਬਾਬਰੀ ਮਸਜਿਦ ਦਾ ਮੁੱਦਾ ਉਠਾਉਂਦਿਆਂ ਕਿਹਾ, ‘‘ਜਦੋਂ ਲੋਕ ਅਯੁੱਧਿਆ ਮੁੱਦੇ ਉੱਤੇ ਬੋਲਦੇ ਹਨ ਤੇ ਰੋਹ ਵਿਚ ਆਉਂਦੇ ਹਨ ਤਾਂ ਤੁਹਾਨੂੰ ਭਾਜਪਾ ਵਰਕਰਾਂ ਨੂੰ) ਇਸ ਬਾਰੇ ਕੋਈ ਪਛਤਾਵਾ ਕਰਨ ਦੀ ਲੋਡ਼ ਨਹੀਂ ਹੈ। ਤੁਹਾਨੂੰ ਇਸ ਉੱਤੇ ਮਾਣ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਭਾਜਪਾ ਨੇ ਅਯੁੱਧਿਆ ਅਤੇ ਰਾਮ ਮੰਦਰ ਦਾ ਮੁੱਦਾ ਉਠਾਇਆ, ਕਿਉਂਕਿ ਇਹ ਸਿਰਫ ਸਿਆਸੀ ਮਾਮਲਾ ਨਹੀਂ, ਸਗੋਂ ਦੇਸ਼ ਦੇ ਸੱਭਿਆਚਾਰ ਦਾ ਹਿੱਸਾ ਹੈ ।


ਯੂਰਪੀ ਮੁਲਕਾਂ ਵੱਲੋਂ ਸਫ਼ਾਰਤਖਾਨੇ ਖਾਲੀ ਕਰਨ ਦੀ ਸਲਾਹ ਨਜ਼ਰਅੰਦਾਜ਼

ਕੋਰੀਆਈ ਤਣਾਅ

ਕਦੇ ਪਰਖੀ ਨਹੀਂ ਗਈ ਉੱਤਰੀ ਕੋਰੀਆ ਦੀ ਮਿਜ਼ਾਈਲ

 

http://sameydiawaaz.com/Archive%20News/%5B2013%5D/04/07.04.2013%20-%2010.jpg

ਸਿਉਲ 6 ਅਪਰੈਲ :- ਉੱਤਰੀ ਕੋਰੀਆ ਵੱਲੋਂ ਖਾਸਕਰ ਰੂਸ ਅਤੇ ਯੂਰਪੀ ਮੁਲਕਾਂ ਨੂੰ ਆਪਣੀ ਰਾਜਧਾਨੀ ਪਿਉਂਗਯਾਂਗ ਸਥਿਤ ਆਪੋ-ਆਪਣੇ ਸਫਾਰਤਖਾਨੇ ਖਾਲੀ ਕਰ ਦੇਣ ਦੀ ਦਿੱਤੀ ਗਈ ਸਲਾਹ ਵੱਖੋ-ਵੱਖ ਮੁਲਕਾਂ ਵੱਲੋਂ ਰੱਦ ਕਰ ਦਿੱਤੇ ਜਾਣ ਦੀ ਖ਼ਬਰ ਹੈ। ਇਸ ਸਲਾਹ ਦੇ ਮੱਦੇਨਜ਼ਰ ਯੂਰਪੀ ਯੂਨੀਅਨ ਨਾਲ ਸਬੰਧਤ ਸਫ਼ੀਰਾਂ ਨੇ ਅੱਜ ਪਿਉਂਗਯਾਂਗ ਵਿਚ ਮੀਟਿੰਗ ਕੀਤੀ। ਇਸ ਦੌਰਾਨ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਛੇਤੀ ਹੀ ਦੱਖਣੀ ਕੋਰੀਆ ਜਾਂ ਕਿਸੇ ਹੋਰ ਟਿਕਾਣੇ ’ਤੇ ਮਿਜ਼ਾਈਲੀ ਹਮਲਾ ਕਰ ਸਕਦਾ ਹੈ। ਅਮਰੀਕਾ ਵੱਲੋਂ ਉੱਤਰੀ ਕੋਰੀਆ ਨੂੰ ਹਮਲੇ ਤੋਂ ਰੋਕਣ ਲਈ ਚੀਨ ’ਤੇ ਦਬਾਅ ਪਾਏ ਜਾਣ ਦੀਆਂ ਵੀ ਖ਼ਬਰਾਂ ਹਨ।ਬੀਤੇ ਦਿਨ ਉੱਤਰੀ ਕੋਰੀਆ ਨੇ ਵੱਖ-ਵੱਖ ਮੁਲਕਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਉਹ 10 ਅਪਰੈਲ ਤੋਂ ਬਾਅਦ ਉਨ੍ਹਾਂ ਦੇ ਸਫ਼ਾਰਤਖਾਨਿਆਂ ਦੀ ਸਲਾਮਤੀ ਦੀ ਜ਼ਾਮਨੀ ਨਹੀਂ ਦੇ ਸਕਦਾ, ਜਿਸ ਕਾਰਨ ਉਹ ਆਪਣੇ ਮਿਸ਼ਨ ਖਾਲੀ ਕਰ ਦੇਣ। ਇਸ ਦੇ ਮੱਦੇਨਜ਼ਰ ਯੂਰਪੀ ਯੂਨੀਅਨ ਨਾਲ ਸਬੰਧਤ ਸਫ਼ੀਰਾਂ ਨੇ ਮਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਸਮਝਿਆ ਜਾਂਦਾ ਹੈ ਕਿ ਵੱਖ-ਵੱਖ ਸਰਕਾਰਾਂ ਨੇ ਪਿਉਂਗਯਾਂਗ ਨੂੰ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸਫ਼ਾਰਤਖ਼ਾਨੇ ਖਾਲੀ ਕਰਨ ਦਾ ਕੋਈ ਇਰਾਦਾ ਨਹੀਂ ਹੈ। ਕੁਝ ਮੁਲਕਾਂ ਦਾ ਖਿਆਲ ਹੈ ਕਿ ਪਿਉਂਗਯਾਂਗ ਵੱਲੋਂ ਇਹ ਸਾਰਾ ਕੁਝ ਇਹ ਜਚਾਉਣ ਲਈ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਅਮਰੀਕਾ ਤੋਂ ਖ਼ਤਰਾ ਹੈ।ਸਫ਼ਾਰਤਖ਼ਾਨਿਆਂ ਨੂੰ ਖ਼ਬਰਦਾਰੀ ਉਦੋਂ ਜਾਰੀ ਕੀਤੀ ਗਈ ਹੈ ਜਦੋਂ ਇਹ ਰਿਪੋਰਟਾਂ ਆਈਆਂ ਕਿ ਉੱਤਰੀ ਕੋਰੀਆ ਨੇ ਆਪਣੇ ਦੱਖਣੀ ਸਾਹਿਲ ’ਤੇ ਦਰਮਿਆਨੀ ਰੇਂਜ ਦੀਆਂ ਦੋ ਮਿਜ਼ਾਈਲਾਂ ਬੀੜ ਦਿੱਤੀਆਂ ਹਨ। ਇਨ੍ਹਾਂ ਨੂੰ ਮਿਜ਼ਾਈਲ ਲਾਂਦਰਾਂ ਵਿਚ ਭਰ ਕੇ ਜ਼ਮੀਨਦੋਜ਼ ਟਿਕਾਣਿਆਂ ਵਿਚ ਲੁਕਾ ਦਿੱਤਾ ਗਿਆ ਹੈ।ਇਸੇ ਦੌਰਾਨ ਪਤਾ ਲੱਗਾ ਹੈ ਕਿ ਅਮਰੀਕਾ ਵੱਲੋਂ ਚੀਨ ਦੇ ਨਵੇਂ ਸਦਰ ਜ਼ੀ ਜਿਨਪਿੰਗ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਉੱਤਰੀ ਕੋਰੀਆ ਨੂੰ ਅਜਿਹੀ ਕਿਸੇ ਭੜਕਾਊ ਕਾਰਵਾਈ ਤੋਂ ਰੋਕੇ ਨਹੀਂ ਤਾਂ ਵਾਸ਼ਿੰਗਟਨ ਨੂੰ ਪ੍ਰਸ਼ਾਂਤ ਮਹਾਸਾਗਰ ਦੇ ਇਸ ਖਿੱਤੇ ਵਿਚ ਆਪਣੀ ਫੌਜੀ ਤਾਇਨਾਤੀ ਤੇ ਮੌਜੂਦਗੀ ਵਧਾਉਣੀ ਪਵੇਗੀ। ਗੌਰਤਲਬ ਹੈ ਕਿ ਦੋਵੇਂ ਕੋਰੀਆਈ ਮੁਲਕਾਂ ਵਿਚ ਜਿੱਥੇ ਦੱਖਣੀ ਕੋਰੀਆ, ਅਮਰੀਕਾ ਦਾ ਝੋਲੀ-ਚੁੱਕ ਹੈ ਉਥੇ ਕਮਿਊਨਿਸਟ ਹਕੂਮਤ ਵਾਲੇ ਉੱਤਰੀ ਕੋਰੀਆ ਨੂੰ ਚੀਨ ਦਾ ਥਾਪੜਾ ਹਾਸਲ ਹੈ।‘ਨਿਊਯਾਰਕ ਟਾਈਮਜ਼’ ਵਿਚ ਛਪੀ ਰਿਪੋਰਟ ਮੁਤਾਬਕ ਅਮਰੀਕਾ ਵੱਲੋਂ ਚੀਨ ਨਾਲ ਇਸ ਸਬੰਧੀ ਕੀਤੀ ਜਾ ਰਹੀ ਗੱਲਬਾਤ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਦੀ ਸ੍ਰੀ ਜ਼ੀ ਨੂੰ ਫੋਨ ਕਾਲ ਤਕ ਸ਼ਾਮਲ ਹੈ। ਅਮਰੀਕਾ ਨੇ ਇਸ ਦੌਰਾਨ ਉੱਤਰੀ ਕੋਰੀਆ ਦੇ ਨੌਜਵਾਨ ਆਗੂ ਕਿਮ ਜੋਨ-ਉਨ ਵੱਲੋਂ ਪੈਦਾ ਕੀਤੇ ਜਾ ਰਹੇ ਖ਼ਤਰੇ ਦੇ ਮੱਦੇਨਜ਼ਰ ਪ੍ਰਸ਼ਾਂਤ ਮਹਾਸਾਗਰ ਵਿਚ ਆਪਣੀ ਫੌਜੀ ਤਾਇਨਾਤੀ ਵਧਾਏ ਜਾਣ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਹੈ। ਅਮਰੀਕਾ ਵੱਲੋਂ ਹਾਲ ਹੀ ਵਿਚ ਕੋਰੀਆਈ ਖਿੱਤੇ ਨੇੜੇ ਜੰਗੀ ਬੇੜੇ ਤੇ ਹੋਰ ਫੌਜੀ ਸਾਜ਼ੋ-ਸਾਮਾਨ ਤਾਇਨਾਤ ਕੀਤੇ ਜਾਣ ਦਾ ਚੀਨ ਨੇ ਵਿਰੋਧ ਵੀ ਨਹੀਂ ਕੀਤਾ। ਸਮਝਿਆ ਜਾਂਦਾ ਹੈ ਕਿ ਚੀਨ ਦਾ ਖਿਆਲ ਹੈ ਕਿ ਉੱਤਰੀ ਕੋਰੀਆ ਨਾਲ ਉਸ ਦੀ ਜ਼ਿਆਦਾ ਨੇੜਤਾ ਅਮਰੀਕਾ ਨਾਲ ਸਬੰਧਾਂ ਵਿਚ ਤਣਾਅ ਦਾ ਕਾਰਨ ਬਣ ਸਕਦੀ ਹੈ। ਇਸੇ ਦੌਰਾਨ ਉੱਤਰੀ ਕੋਰੀਆ ਨੇ ਦੱਖਣ ਨਾਲ ਲੱਗਦੀ ਆਪਣੀ ਸਰਹੱਦ ’ਤੇ ਕਾਇਮ ਸਾਂਝੇ ਸਨਅਤੀ ਜ਼ੋਨ ਵਿਚ ਵੀ ਦੱਖਣੀ ਕੋਰੀਆ ਨਾਲ ਸਬੰਧਤ ਲੋਕਾਂ ਦੇ ਦਾਖਲੇ ’ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀ ਬੀਤੇ ਬੁੱਧਵਾਰ ਨੂੰ ਲਾਗੂ ਕੀਤੀ ਗਈ। ਕਾਏਸੌਂਗ ਵਿਖੇ ਸਥਿਤ ਇਸ ਸਨਅਤੀ ਕੇਂਦਰ ਵਿਚ ਸਪਲਾਈ ਲੈ ਕੇ ਪੁੱਜੇ ਦੱਖਣੀ ਕੋਰੀਆ ਦੇ ਟਰੱਕਾਂ ਨੂੰ ਵੀ ਬੇਰੰਗ ਮੋੜ ਦਿੱਤਾ ਗਿਆ। ਉੱਤਰੀ ਕੋਰੀਆ ਵੱਲੋਂ ਆਪਣੇ ਪੂਰਬੀ ਸਾਹਿਲ ’ਤੇ ਬੀੜੀਆਂ ਗਈਆਂ ਮੁਸੂਦਾਨ ਮਿਜ਼ਾਈਲਾਂ ਨੂੰ ਕਦੇ ਪਰਖਿਆ ਨਹੀਂ ਗਿਆ ਪਰ ਸਮਝਿਆ ਜਾਂਦਾ ਹੈ ਕਿ ਇਹ 3000 ਕਿਲੋਮੀਟਰ ਤਕ ਮਾਰ ਕਰ ਸਕਦੀ ਹੈ ਤੇ ਘੱਟ ਵਜ਼ਨੀ ਵਾਰਹੈਂਡ ਲਾ ਕੇ ਰੇਂਜ 4000 ਕਿਲੋਮੀਟਰ ਤਕ ਵੀ ਵਧਾਈ ਜਾ ਸਕਦੀ ਹੈ। ਇਸ ਤਰ੍ਹਾਂ ਇਹ ਪੂਰੇ ਦੱਖਣੀ ਕੋਰੀਆ ਅਤੇ ਜਪਾਨ ਵਿਚ ਕਿਸੇ ਨਿਸ਼ਾਨੇ ’ਤੇ ਮਾਰ ਕਰਨ ਦੇ ਸਮਰੱਥ ਹੈ। ਇੰਨਾ ਹੀ ਨਹੀਂ, ਇਹ ਸੰਭਵ ਤੌਰ ’ਤੇ ਪ੍ਰਸ਼ਾਂਤ ਮਹਾਸਾਗਰ ਵਿਚਲੇ ਟਾਪੂ ਗੁਆਮ ’ਤੇ ਸਥਿਤ ਅਮਰੀਕੀ ਫੌਜੀ ਅੱਡੇ ਤਕ ਵੀ ਅੱਪੜ ਸਕਦੀ ਹੈ। ਵਾਈਟ ਹਾਊਸ ਨੇ ਬੀਤੇ ਦਿਨ ਕਿਹਾ ਸੀ ਕਿ ਜੇ ਉੱਤਰੀ ਕੋਰੀਆ ਮਿਜ਼ਾਈਲ ਦੀ ਇਸ ਤਰੀਕੇ ਨਾਲ ਪਰਖ ਕਰਦਾ ਹੈ ਤਾਂ ਉਸ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz