ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

06 ਅਪ੍ਰੈਲ 2013

ਸਾਡਾ ਹੱਕ ਫਿਲਮ ਤੇ ਲੱਗੀ ਪਾਬੰਦੀ ਨੇ ਸਿੱਖ ਹਿਰਦੇ ਵਲੂੰਧਰੇ

ਸਿੱਖ ਜਗਤ 'ਚ ਗੁੱਸੇ ਤੇ ਰੋਸ ਦੀ ਲਹਿਰ

ਸਾਡਾ ਹੱਕ ਫਿਲਮ ਪੰਜਾਬ ਦਾ ਮਹੌਲ ਖਰਾਬ ਕਰ ਸਕਦੀ ਸੀ - ਬਾਦਲ

ਨੋ ਕੂਮੈਂਟਸ - ਨੋ ਕੁਮੈਂਟਸ - ਨੋ ਕੁਮੈਂਟਸ - ਅਵਤਾਰ ਸਿੰਘ ਮੱਕੜ

 http://sameydiawaaz.com/Archive%20News/%5B2013%5D/04/06.04.2013%20-%2001.jpg http://sameydiawaaz.com/Archive%20News/%5B2013%5D/04/06.04.2013%20-%2008.jpg

ਪਟਿਆਲਾ 5 ਅਪ੍ਰੈਲ (ਗੁਰਨਾਮ ਸਿੰਘ ਅਕੀਦਾ) :- 'ਸਾਡਾ ਹੱਕ' ਫਿਲਮ ਦੇ ਪੰਜਾਬ ਵਿਚ ਚੱਲਣ ਨਾਲ ਪੰਜਾਬ ਦਾ ਮਹੌਲ ਇਕ ਵਾਰੀ ਫੇਰ ਖਰਾਬ ਹੋ ਸਕਦਾ ਸੀ, ਇਸ ਕਰਕੇ ਇਸ ਫਿਲਮ ਤੇ ਪਬੰਦੀ ਲਾਈ ਗਈ ਹੈ, ਇਹ ਬਿਆਨ ਅੱਜ ਪ੍ਰੈਸ ਕਾਨਫਰੰਸ ਵਿਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ ਇਸ ਕਰਕੇ ਉਹ ਇਸ ਦੇ ਪੱਖ ਵਿਚ ਵੱਡੇ - ਵੱਡੇ ਬਿਆਨ ਦੇ ਰਹੇ ਹਨ ।  ਸ. ਬਾਦਲ ਨੇ ਇਹ ਬਿਆਨ ਅੱਜ ਪਿੰਡ ਟੌਹੜਾ ਵਿਚ ਦਿਤੇ । ਬਾਦਲ ਨੂੰ ਜਦੋਂ ਪੁਛਿਆ ਗਿਆ ਕਿ ਇਸ ਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਮਾਨਤਾ ਦਿਤੀ ਜਾ ਚੁੱਕੀ ਹੈ ਤਾਂ ਸ. ਬਾਦਲ ਸਪਸ਼ਟ ਹੀ ਮੁਕਰ ਗਏ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਜਾਂ ਪ੍ਰਧਾਨ ਨੇ ਇਹ ਫਿਲਮ ਦੇਖੀ ਹੀ ਨਹੀਂ, ਇਸ ਕਰਕੇ ਉਨ੍ਹਾਂ ਦਾ ਕੀ ਅਧਿਕਾਰ ਬਣਦਾ ਹੈ ਕਿ ਉਹ ਉਂਜ ਹੀ ਕਿਸੇ ਨੂੰ ਕਲੀਨ ਚਿੱਟ ਦਿੰਦੇ ਫਿਰਨ, ਸ. ਬਾਦਲ ਨੇ ਕਿਹਾ ਕਿ ਮੈਂ ਫਿਲਮ ਬਾਰੇ ਕੁਝ ਵੀ ਨਹੀਂ ਕਹਿਣਾਂ ਚਾਹੁੰਦਾ ਪਰ ਹਾਂ ਇਹ ਫਿਲਮ ਪੰਜਾਬ ਦੇ ਵਿਚ ਚਲਣ ਦੇ ਕਾਬਲ ਨਹੀਂ ਹੈ ਅਸੀਂ ਪੰਜਾਬ ਵਿਚ ਮੁੜਕੇ ਅਜਿਹਾ ਕੁਝ ਨਹੀਂ ਦਿਖਾਉਣਾ ਅਤੇ ਬੀ. ਜੇ. ਪੀ. ਵਾਲਿਆਂ ਦੇ ਵੱਖ - ਵੱਖ ਸ਼ਹਿਰਾਂ ਵਿਚ ਕੀਤੇ ਇਸ ਫਿਲਮ ਦੇ ਖਿਲਾਫ ਰੋਸ ਮੁਜ਼ਹਾਰਿਆ ਤੇ ਅਮਲ ਕਰਦਿਆ ਪੰਜਾਬ ਸਰਕਾਰ ਨੇ ਉਹਨਾਂ ਅੱਗੇ ਗੋਡੇ ਟੇਕ ਦਿੱਤੇ ਹਨ । ਪਰ ਸਿੱਖਾਂ ਤੇ ਹੋਏ ਜ਼ਬਰ - ਜੁਲਮ ਅਤੇ ਸਿੱਖਾਂ ਦੀ ਹੋਈ ਨਸ਼ਲਕੁਸੀ ਬਾਰੇ ਜਦੋ ਕੋਈ ਸਿੱਖ ਜਥੇਬੰਦੀਆਂ ਜਾਂ ਸੰਸਥਾਵਾਂ ਬੋਲਦੀਆਂ ਹਨ ਤਾਂ ਉਹਨਾਂ ਦੀ ਕੋਈ ਵੀ ਗੱਲ ਤੇ ਤਵੱਜੋਂ ਨਹੀਂ ਦਿੱਤੀ ਜਾਂਦੀ ।

ਅੱਜ ਤੱਕ 1984 ਦੀ ਸਿੱਖਾਂ ਦੀ ਨਸ਼ਲਕੁਸੀ ਬਾਰੇ ਸਿੱਖ ਕੌਮ ਵਲੋਂ ਕੀਤੇ ਰੋਸ ਮੁਜ਼ਹਾਰਿਆਂ ਦਾ ਨਾ ਤਾ ਸਰਕਾਰਾਂ ਨੇ ਕੋਈ ਨੋਟਿਸ ਲਿਆ ਹੈ ਅਤੇ ਨਾ ਹੀ ਭਾਰਤ ਵਰਸ ਦੀਆਂ ਅਦਾਲਤਾਂ ਨੇ ਨਿਆ ਦੇਣ ਦਾ ਯਤਨ ਕੀਤਾ ਹੈ । ਪਰ ਹੁਣ ਕੁਝ ਕੁ ਭੂਤਰੇ ਹਿੰਦੂਆਂ ਵਲੋਂ ਕੀਤੇ ਰੋਸ ਮੁਜ਼ਹਾਰਿਆਂ ਅੱਗੇ ਪੰਜਾਬ ਸਰਕਾਰ ਨੇ ਈਂਨ ਮੰਨ ਲਈ ਹੈ । ਉਹਨਾਂ ਕਿਹਾ ਕਿ ਇਹ ਸਿੱਖ ਕੌਮ ਦੀ ਅਜ਼ਾਦੀ ਨੂੰ ਕੁੱਚਲਿਆ ਗਿਆ ਹੈ । ਜਦੋ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਸਿਨੇਮੇ ਹਾਲ ਪਹਿਲਾ ਤੋ ਹੀ ਬੁੱਕ ਹੋ ਚੁੱਕੇ ਸਨ । ਸਿੱਖ ਕੌਮ ਵਿਚ ਇਸ ਗੱਲ ਦਾ ਬਹੁਤ ਜਿਆਦਾ ਉਤਸਾਹ ਸੀ ਕਿ ਉਹ ਆਪਣੇ ਉਤੇ ਹੋਏ ਜੁਲਮ, ਜ਼ਬਰ, ਅਨਿਆ ਅਤੇ ਹੋਈਆਂ ਬੇਇਨਸਾਫੀਆਂ ਦੀ ਦਾਸਤਾਨ ਨੂੰ ਆਪਣੇ ਅੱਖੀ ਇਸ ਫਿਲਮ ਦੇ ਜਰੀਏ ਵੇਖੇਗੀ । ਪਰ ਸਿੱਖ ਕੌਮ ਦੀਆਂ ਇਨ੍ਹਾਂ ਭਾਵਨਾਵਾਂ ਦਾ ਕਤਲ ਕਰਕੇ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਦਾ ਦਾਅਵਾ ਕਰਨ ਵਾਲੀ ਬਾਦਲ ਹਕੂਮਤ ਨੇ ਸਿੱਖ ਕੌਮ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾ ਦਿੱਤਾ ਹੈ । ਸ. ਮਾਨ ਨੇ ਕਿਹਾ ਕਿ ਇਸ ਫਿਲਮ ਨੂੰ ਬਣਾਉਣ ਵਾਲੇ ਸ. ਕੁਲਜਿੰਦਰ ਸਿੰਘ ਸਿੱਧੂ ਅਤੇ ਹੋਰਨਾ ਨੂੰ ਬਾਦਲ ਦਲ ਦੇ ਆਗੂਆਂ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਗੱਲ ਬਦਲੇ ਸਿਰਪਾਓ ਪਾਏ ਕਿ ਇਹ ਫਿਲਮ ਬਣਾਕੇ ਇਨ੍ਹਾਂ ਨੌਜ਼ਵਾਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਹੈ ਇਸ ਫਿਲਮ ਰਾਹੀ ਸਿੱਖ ਕੌਮ ਨਾਲ ਹੋਏ ਅਨਿਆ ਦੀ ਪੂਰਨ ਜਾਣਕਾਰੀ ਪੂਰੀ ਦੁਨੀਆਂ ਨੂੰ ਮਿਲ ਜਾਵੇਗੀ । ਪਰ ਹੁਣ ਜਦੋ ਪੰਜਾਬ ਸਰਕਾਰ ਨੇ ਇਸ ਉਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਇਹ ਆਗੂ ਹੁਣ ਚੁੱਪ ਕਿਉਂ ਹੋ ਗਏ ਹਨ ? ਕਿਉ ਨਹੀਂ ਸਰਕਾਰ ਵਲੋਂ ਕੀਤੀ ਇਹ ਬੇਇਨਸਾਫੀ ਖਿਲਾਫ ਆਪਣਾ ਮੂੰਹ ਨਹੀ ਖੋਲ੍ਹ ਰਹੇ । ਸ. ਮਾਨ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਵਿਚ ਹੋਏ ਹੈਰੋਇਨ ਸਕੈਂਡਲ ਸਾਹਮਣੇ ਆਇਆ ਜਿਸ ਵਿਚ ਕਈ ਅਹਿਮ ਸਿਆਸਤਦਾਨ ਅਤੇ ਉੱਚ ਕੋਟੀ ਦੀਆਂ ਨਾਮਵਰ ਹਸਥੀਆਂ ਦਾ ਨਾਮ ਵੀ ਅਖ਼ਬਾਰਾਂ ਵਿਚ ਆਇਆ । ਫਤਹਿਗੜ੍ਹ ਸਾਹਿਬ ਪੁਲਿਸ ਹੱਥ ਆਏ ਇਸ ਸਕੈਂਡਲ ਵਿਚ ਮੁਜਰਿਮ ਰਾਮ ਸਿੰਘ, ਜਗਦੀਸ ਸਿੰਘ ਭੋਲਾ ਅਤੇ ਮੁੱਖ ਤੌਰ ਤੇ ਵਿਜੇਦਰ ਸਿੰਘ (ਭਾਰਤੀ ਮੁੱਕੇਬਾਜ) ਦੇ ਦੋਸੀ ਹੋਣ ਦੇ ਸਬੂਤ ਸਾਹਮਣੇ ਆਏ । ਪਰ ਇਕ ਸਿੱਖ ਹੋਣ ਕਰਕੇ ਹੌਲਦਾਰ ਰਾਮ ਸਿੰਘ ਨੂੰ ਤਾਂ ਗ੍ਰਿਫ਼ਤਾਰ ਕਰਕੇ ਤੁਰੰਤ ਨੌਕਰੀ ਤੋ ਵੀ ਬਰਖਾਸਤ ਕਰ ਦਿੱਤਾ ਗਿਆ ਹੈ । ਪਰ ਵਿਜੇਦਰ ਸਿੰਘ ਜੋ ਹਿੰਦੂ ਕੌਮ ਨਾਲ ਸੰਬੰਧਤ ਹੈ, ਨੂੰ ਗ੍ਰਿਫਤਾਰ ਨਾ ਕਰਨ ਲਈ ਬਹੁਤ ਸਾਰੇ ਸਿਆਸਤਦਾਨ ਅਤੇ ਹਿੰਦੂ ਕੌਮ ਇਕ ਜੁੱਟ ਹੋਕੇ ਉਸ ਨੂੰ ਬਚਾਉਣ ਤੇ ਉਤਾਰੂ ਹੋ ਗਈ ਹੈ । ਇਸੇ ਤਰ੍ਹਾਂ ਫਿਲਮੀ ਸਟਾਰ ਸੱਜੇ ਦੱਤ ਜਿਸ ਕੋਲੋ AK-47 ਨਜ਼ਾਇਜ ਫੜੀਆ ਗਈਆ ਸਨ ਜਿਸ ਨੂੰ ਹਿੰਦੂਸਤਾਨ ਦੀ ਸੁਪਰੀਮ ਕੋਰਟ ਨੇ ਦੋਸੀ ਸਿੱਧ ਕਰਦਿਆ 5 ਪਾਸ ਦੀ ਸਜ਼ਾ ਸੁਣਾ ਦਿੱਤੀ ਹੈ । ਜਿਸ ਤੇ ਸਮੁੱਚੀਆਂ ਹਿੰਦੂਤਵੀ ਪਾਰਟੀਆਂ ਅਤੇ ਹੋਰ ਨਾਮਵਰ ਹਸਥੀਆ ਸੰਜੇ ਦੱਤ ਦੀ ਸਜ਼ਾ ਮੁਆਫੀ ਦੀ ਮੰਗ ਕਰ ਰਹੀਆਂ ਹਨ । ਪਰ ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ - ਵੱਖ ਜੇਲ੍ਹਾਂ ਵਿਚ ਬੰਦ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਬਲਜੀਤ ਸਿੰਘ ਭਾਊ ਅਤੇ ਦਿਆ ਸਿੰਘ ਲਾਹੋਰੀਆ ਤੋ ਇਲਾਵਾ ਅਨੇਕਾ ਸਿੱਖ ਨੌਜ਼ਵਾਨਾਂ ਨਾਲ ਵਿਤਕਰੇ ਭਰੇ ਵਿਵਹਾਰ ਹੋ ਰਹੇ ਹਨ ਕਿਸੇ ਵੀ ਅਦਾਲਤ ਜਾਂ ਹਿੰਦ ਰਾਸ਼ਟਰ ਦੀ ਸਰਕਾਰ ਨੇ ਸਿੱਖਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ । ਸ. ਮਾਨ ਨੇ ਕਿਹਾ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਕੋ ਹੈ ਕਿ ਸਿੱਖ ਕੌਮ ਆਪਣੇ ਨਿੱਜੀ ਸਵਾਰਥਾਂ ਤੋ ਉਪਰ ਉਠਕੇ ਸਿੱਖਾਂ ਦੀ ਅਜ਼ਾਦੀ, ਖ਼ਾਲਿਸਤਾਨ ਦੀ ਪ੍ਰਾਪਤੀ ਲਈ ਇਕ ਜੁੱਟ ਹੋਵੇ । ਇਸ ਧਰਨੇ ਵਿਚ ਪਾਰਟੀ ਦੇ ਮੀਤ ਪ੍ਰਧਾਨ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ, ਜਰਨਲ ਸਕੱਤਰ ਪ੍ਰੋ: ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਜ਼ਿਲ੍ਹਾ ਪ੍ਰਧਾਨ ਸਰੂਪ ਸਿੰਘ ਸੰਧਾ, ਹਰਭਜਨ ਸਿੰਘ ਕਸ਼ਮੀਰੀ, ਬਲਕਾਰ ਸਿੰਘ ਭੁੱਲਰ, ਗੁਰਜੰਟ ਸਿੰਘ ਕੱਟੂ, ਰਜਿੰਦਰ ਸਿੰਘ ਛੰਨਾ, ਸੁੱਖਾਂ ਸਿੰਘ, ਗੁਰਮੇਲ ਸਿੰਘ ਨਾਭਾ, ਬਲਜੀਤ ਸਿੰਘ ਗਿੱਲ, ਗੁਰਨਾਮ ਸਿੰਘ, ਜਰਨੈਲ ਸਿੰਘ ਸਹਿਬਾਜਪੁਰਾ, ਸਤਨਾਮ ਸਿੰਘ, ਨੌਨਿਹਾਲ ਸਿੰਘ, ਨਿਸ਼ਾਨ ਸਿੰਘ ਘੁੜਾਮ, ਜਗੀਰ ਸਿੰਘ ਫਤਹਿਪੁਰ, ਕਿਰਪਾਲ ਸਿੰਘ ਨਾਭਾ ਆਦਿ ਆਗੂ ਹਾਜ਼ਰ ਸਨ ।


ਆਸਟਰੇਲੀਆ ‘ਚ ਕਲ ਹੋਵੇਗੀ ਰਿਲੀਜ਼ ‘ਸਾਡਾ ਹੱਕ’

ਪੰਜਾਬ ਵਿਚ ’ਸਾਡਾ ਹੱਕ’ ਫ਼ਿਲਮ ਦੇ ਰੋਕ ਤੇ ਰੋਸ,

ਆਸਟਰੇਲੀਆ ‘ਚ ਫਿਲਮ ਰਿਲੀਜ਼ ਹੋਣ ਤੇ ਭਾਰੀ ਉਤਸ਼ਾਹ

http://sameydiawaaz.com/Archive%20News/%5B2013%5D/03/Sadda%20Haq.jpg

ਮੈਲਬੌਰਨ :- ਪੰਜਾਬੀ ਫਿਲਮ ‘ਸਾਡਾ ਹੱਕ’ ਆਸਟਰੇਲੀਆ ਭਰ ਦੇ ਸਿਨਮਿਆਂ ਵਿਚ ਸ਼ਨੀਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਆਸਟਰੇਲੀਅਨ ਫਿਲਮ ਅਤੇ ਸੈਂਸਰ ਬੋਰਡ ਵਲੋਂ ਪ੍ਰਮਾਣਗੀ ਵਿੱਚ ਹੋਈ ਦੇਰੀ ਹੋਣ ਕਾਰਨ ਇਹ ਫਿਲਮ ਅੱਜ ਰਿਲੀਜ਼ ਨਾ ਹੋ ਸਕੀ । ਹੁਣ ਇਹ ਫਿਲਮ ਸ਼ਨੀਵਾਰ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ । ਪੰਜਾਬ ਵਿਚ ਇਸ ਫ਼ਿਲਮ ਉੱਤੇ ਅਣਮਿੱਥੇ ਸਮੇਂ ਲਈ ਰੋਕ ਕਾਰਨ ਜਿੱਥੇ ਆਸਟਰੇਲੀਆ ਭਰ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ ਉੱਥੇ ਕੱਲ ਰਿਲੀਜ਼ ਹੋਣ ਵਾਲੀ ਫ਼ਿਲਮ ਨੂੰ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।


 ‘ਸਾਡਾ ਹੱਕ’ ਰਿਲੀਜ਼ ਕਰਵਾਉਣ ਲਈ ਨਿਰਦੇਸ਼ਕ ਵਲੋਂ ਸਰਕਾਰ ਨੂੰ ਪੱਤਰ

 http://sameydiawaaz.com/Archive%20News/%5B2013%5D/04/06.04.2013%20-%2007.jpg

ਫ਼ਿਲਮ 'ਸਾਡਾ ਹੱਕ' ਦੀ ਟੀਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਮੀਡੀਆ ਸਾਹਮਣੇ ਆਪਣਾ ਪੱਖ ਪੇਸ਼ ਕਰਦੀ ਹੋਏ (ਫੋਟੋ: ਮਨੋਜ ਮਹਾਜਨ)

ਚੰਡੀਗੜ੍ਹ 5 ਅਪ੍ਰੈਲ :- ਫ਼ਿਲਮ ‘ਸਾਡਾ ਹੱਕ’ ਦੇ ਨਿਰਦੇਸ਼ਕ ਕੁਲਜਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖਕੇ ਫ਼ਿਲਮ ‘ਤੇ ਲਾਈ ਪਾਬੰਦੀ ਵਾਪਸ ਲੈਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਫ਼ਿਲਮ ਉਤੇ ਲਾਈ ਪਾਬੰਦੀ ਨੂੰ ਬੇਇਨਸਾਫੀ ਕਰਾਰ ਦਿੱਤਾ ।

ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਡੀ. ਐਸ. ਬੈਂਸ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਜਦੋਂ ਇਸ ਫ਼ਿਲਮ ਨੂੰ ਮੁੰਬਈ ਸੈਂਸਰ ਬੋਰਡ ਵਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਤਾਂ ਪੰਜਾਬ ਸਰਕਾਰ ਵਲੋਂ ਇਸ ‘ਤੇ ਪਾਬੰਦੀ ਲਾਉਣਾ ਹੈਰਾਨੀਜਨਕ ਤੇ ਦੁਖਦਾਇਕ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਿੰਦੂ ਸੁਰੱਖਿਆ ਕਮੇਟੀ ਤੇ ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ ਪਹਿਲਾਂ ਹੀ ਫ਼ਿਲਮ ਦੇਖਣ ਤੋਂ ਬਾਅਦ ਇਸ ਨਾਲ ਸਹਿਮਤੀ ਪ੍ਰਗਟ ਕਰ ਚੁੱਕੀਆਂ ਹਨ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ, ਬਜ਼ੁਰਗ ਕਲਾਕਾਰਾਂ, ਸੀਨੀਅਰ ਪੱਤਰਕਾਰਾਂ ਤੇ ਹੋਰ ਸ਼ਖਸੀਅਤਾਂ ਦੀ ਸਲਾਹ ਨਾਲ ਫ਼ਿਲਮ ਰਿਲੀਜ਼ ਕਰ ਦੇਣੀ ਚਾਹੀਦੀ ਹੈ । ਪੱਤਰ ਵਿਚ ਫ਼ਿਲਮ ਰਿਲੀਜ਼ ਕਰਨ ਦੀ ਅੱਜ ਆਗਿਆ ਨਾ ਦੇਣ ਦੀ ਸੂਰਤ ਵਿਚ ਵੱਡਾ ਵਿੱਤੀ ਘਾਟਾ ਪੈਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਗਿਆ ਹੈ । ਸ੍ਰੀ ਸਿੱਧੂ ਨੇ ਕਿਹਾ ਹੈ ਕਿ ਫ਼ਿਲਮ ਦੇ ਬਿਜ਼ਨਸ ਕਰਨ ਦੇ ਪਹਿਲੇ ਚਾਰ ਦਿਨ ਹੀ ਹੁੰਦੇ ਹਨ । ਇਸ ਕਰਕੇ ਤੁਰੰਤ ਪਾਬੰਦੀ ਹਟਾਈ ਜਾਵੇ । ਪੱਤਰ ਦੀ ਇਕ ਕਾਪੀ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਡਾਇਰੈਕਟਰ ਜਨਰਲ ਪੁਲੀਸ ਨੂੰ ਵੀ ਭੇਜੀ ਗਈ ਹੈ । ਫ਼ਿਲਮ "ਸਾਡਾ ਹੱਕ" ਪੰਜ ਅਪ੍ਰੈਲ ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਸਰਕਾਰ ਵਲੋਂ ਇਕ ਦਿਨ ਪਹਿਲਾਂ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ ।


ਫ਼ਿਲਮ ‘ਸਾਡਾ ਹੱਕ’ ਉੱਤੇ ਪਾਬੰਦੀ ਦਰੁਸਤ - ਬਾਦਲ

 http://sameydiawaaz.com/Archive%20News/%5B2013%5D/04/06.04.2013%20-%2015.jpg

ਪਟਿਆਲਾ 5 ਅਪਰੈਲ :- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫ਼ਿਲਮ ‘ਸਾਡਾ ਹੱਕ’ ਉਤੇ ਪਾਬੰਦੀ ਲਗਾਏ ਜਾਣ ਨੂੰ ਦਰੁਸਤ ਕਰਾਰ ਦਿੰਦਿਆਂ ਇਸ ਗੱਲੋਂ ਇਨਕਾਰ ਕੀਤਾ ਕਿ ਇਹ ਫੈਸਲਾ ਪੰਜਾਬ ਸਰਕਾਰ ਨੇ ਆਰਐਸਐਸ ਜਾਂ ਭਾਜਪਾ ਆਦਿ ਦੇ ਦਬਾਅ ਹੇਠ ਲਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪਾਬੰਦੀ ਮਹਿਜ਼ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਮੱਦੇਨਜ਼ਰ ਲਗਾਈ ਹੈ। ਉਹ ਪਿੰਡ ਟੌਹੜਾ ਵਿਖੇ  ਸਮਾਗਮ ‘ਚ ਹਿੱਸਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸ੍ਰੀ ਬਾਦਲ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਫਿਲਮ ਪ੍ਰਤੀ ਨਾ ਹੀ ਕੋਈ ਪ੍ਰਚਾਰ ਜਾਂ ਸਹਿਯੋਗ ਕੀਤਾ ਹੈ ਤੇ ਨਾ ਹੀ ਉਨ੍ਹਾਂ ਖੁਦ ਇਹ ਵੇਖੀ ਹੈ। ਉਨ੍ਹਾਂ ਤਰਕ ਦਿੱਤਾ ਕਿ ਪੰਜਾਬ ਅੰਦਰ ਬੜੀ ਮੁਸ਼ਕਲ ਨਾਲ ਅਮਨ ਸ਼ਾਂਤੀ ਬਣੀ ਹੈ ਤੇ ਵਿਕਾਸ ਦੀ ਗੱਲ ਤੁਰੀ ਹੈ। ਫਿਲਮ ਤਹਿਤ ਅਜਿਹੀਆਂ ਭੜਕਾਊ ਗੱਲਾਂ ਨਾਲ ਰਾਜ ਦਾ ਅਮਨ ਮੁੜ ਖਤਰੇ ‘ਚ ਪੈਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੱਕਾ ਇਰਾਦਾ ਹੈ ਕਿ  ਜਿਥੇ ਵੀ ਅਮਨ ਤੇ ਕਾਨੂੰਨ ਨਾਲ ਖਿਲਵਾੜ ਪੈਦਾ ਕਰਨ ਦੀ ਨੀਯਤ ਸਾਹਮਣੇ ਆਵੇਗੀ ਉਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਅਤੇ ਆਪਸੀ ਭਾਈਚਾਰਾ ਬਹਾਲ ਰੱਖਣਾ ਉਨ੍ਹਾਂ ਦੀ ਸਰਕਾਰ ਦੀ ਪਹਿਲ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਰਾਜ ਦੇ ਸੁਖਾਵੇਂ ਮਾਹੌਲ ‘ਚ ਕਿਸੇ ਕਿਸਮ ਦੀ ਕੁੜੱਤਣ ਪੈਦਾ ਹੋਵੇ।

ਮੁੱਖ ਮੰਤਰੀ ਨੇ ਤਰਨਤਾਰਨ ਮਸਲੇ ‘ਤੇ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਸਰਕਾਰ ਨੇ ਹਰ ਸੰਭਵ ਹੀਲਾ ਕੀਤਾ ਹੈ। ਪੱਤਰਕਾਰਾਂ ਵੱਲੋਂ ਕਣਕ ਦੀ ਖਰੀਦ ਦੇ ਪ੍ਰਬੰਧਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਪਰ ਭੰਡਾਰਨ ਅਤੇ ਪਹਿਲਾਂ ਭੰਡਾਰ ਕੀਤੀ ਕਣਕ ਦੀ ਪੰਜਾਬ ਵਿੱਚੋਂ ਚੁਕਾਈ ਕੇਂਦਰ ਦੀ ਏਜੰਸੀ ਐਫ.ਸੀ.ਆਈ. ਨੇ ਕਰਨੀ ਹੈ, ਜਿਸ ਲਈ ਉਹ ਲਗਾਤਾਰ ਕੇਂਦਰ ਨਾਲ ਰਾਬਤਾ ਕਾਇਮ ਕਰ ਰਹੇ ਹਨ। ਅੰਨਾ ਹਜਾਰੇ ਦੀ ਪੰਜਾਬ ਫੇਰੀ ਅਤੇ ਉਨ੍ਹਾਂ ਦੇ ਬਿਆਨਾਂ ਬਾਰੇ ਪੁੱਛਣ ‘ਤੇ  ਸ੍ਰੀ ਬਾਦਲ ਨੇ ਕਿਹਾ, ”ਸਾਡੀ ਸਰਕਾਰ ਨੂੰ ਲੋਕਾਂ ਦਾ ਫ਼ਤਵਾ ਹਾਸਲ ਹੈ, ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਦੇ ਸਰਟੀਫਿਕੇਟ ਦੀ ਲੋੜ ਨਹੀਂ।  ਉਧਰ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਇਥੇ ਪੰਜਾਬ ਸਰਕਾਰ ਵੱਲੋਂ ‘ਸਾਡਾ ਹੱਕ ‘ ਫਿਲਮ ਉਤੇ ਪਾਬੰਦੀ ਆਇਦ ਕੀਤੇ ਜਾਣ ਖ਼ਿਲਾਫ਼ ਰੋਹ ਭਰਪੂਰ ਧਰਨਾ ਦਿੰਦਿਆਂ ਸੰਕੇਤਕ ਤੌਰ ‘ਤੇ ਮਾਲ ਰੋਡ ਜਾਮ ਵੀ ਕੀਤੀ ਗਈ। ਸ੍ਰੀ ਮਾਨ ਨੇ ਆਖਿਆ ਕਿ ਇਹ ਫਿਲਮ ਸਿੱਖਾਂ ‘ਤੇ ਜਬਰ ਜ਼ੁਲਮ ਦੀ ਤਸਵੀਰ ਪੇਸ਼ ਕਰਦੀ ਹੈ, ਪਰ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾ ਦੇਣੀ ਪੀੜਤ ਕੌਮ ਨਾਲ ਧੋ੍ਰਹ ਹੈ। ਉਨ੍ਹਾਂ ਦੋਸ਼ ਮੜ੍ਹੇ ਕਿ ਸਰਕਾਰ ਨੇ ਇਹ ਫੈਸਲਾ ਭਾਜਪਾ, ਆਰ.ਐਸ.ਐਸ. ਤੇ ਹੋਰ ਹਿੰਦੂ ਸੰਗਠਨਾਂ ਦੇ ਪ੍ਰਭਾਵ ਹੇਠ ਲਿਆ ਹੇਠ ਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਹੋਰ ਇਸ ਫਿਲਮ ਦੇ ਨਿਰਮਾਤਾਵਾਂ ਦੀ ਪਿੱਠ ਥਾਪੜ ਰਹੇ ਸਨ ਪਰ ਅੱਜ ਇਹ ਸਾਰੀਆਂ ਧਿਰਾਂ ਖ਼ਾਮੋਸ਼ ਹੋ ਗਈਆਂ। ਇਸ ਰੋਸ ਪ੍ਰਦਰਸ਼ਨ ‘ਚ ਅਕਾਲੀ ਦਲ ਅ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ , ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸਰੂਪ ਸਿੰਘ ਸੰਧਾ, ਕਰਨੈਲ ਸਿੰਘ ਨਾਰੀਕੇ, ਗੁਰਜੰਟ ਸਿੰਘ ਕੱਟੂ, ਹਰਭਜਨ ਸਿੰਘ ਕਸ਼ਮੀਰੀ, ਬਲਕਾਰ ਸਿੰਘ ਭੁੱਲਰ ਤੇ ਨਿਸ਼ਾਨ ਸਿੰਘ ਘੜਾਮ ਵੀ ਸ਼ਾਮਲ ਸਨ।


‘ਸਾਡਾ ਹੱਕ’ ਫਿਲਮ ਦੇ ਹੱਕ ਵਿੱਚ ਨਿੱਤਰੀਆਂ ਵੱਖ - ਵੱਖ ਜਥੇਬੰਦੀਆਂ

 http://sameydiawaaz.com/Archive%20News/%5B2013%5D/04/06.04.2013%20-%2004.jpg

ਸਿੱਖ ਯੂਥ ਕੌਂਸਲ ਦੇ ਕਾਰਕੁਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ‘ਸਾਡਾ ਹੱਕ’ ਫਿਲਮ ਉਤੇ ਪਾਬੰਦੀ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ 5 ਅਪਰੈਲ :- ਪੰਜਾਬੀ ਫਿਲਮ ਸਾਡਾ ਹੱਕ ’ਤੇ ਅਕਾਲੀ ਸਰਕਾਰ ਵਲੋਂ ਰੋਕ ਲਾਏ ਜਾਣ ਵਿਰੁੱਧ ਸਿੱਖ ਜਥੇਬੰਦੀ ਨੇ ਰੋਸ ਧਰਨਾ ਦਿੱਤਾ। ਦਲ ਖਾਲਸਾ ਨੇ ‘ਸਾਡਾ ਹੱਕ’ ਫਿਲਮ ਉਤੇ ਪਾਬੰਦੀ ਲਾਉਣ ‘ਤੇ ਤਿਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਪੰਜਾਬ ਸਰਕਾਰ ਦਾ ਇਹ ਕਦਮ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਤੇ ਡਾਕਾ ਹੈ।  ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਇਕ ਪਾਸੇ ਸ਼੍ਰੋਮਣੀ ਕਮੇਟੀ ਫਿਲਮ ਨੂੰ ਸੈਂਸਰ ਬੋਰਡ ਤੋਂ ਪਾਸ ਕਰਵਾਉਣ ਲਈ ਸਰਗਰਮ ਰਹੀ ਅਤੇ ਅਕਾਲੀ ਆਗੂ ਥਾਂ-ਥਾਂ ਫਿਲਮ ਦੀ ਟੀਮ ਨੂੰ ਸਿਰੋਪੇ ਦਿੰਦੇ ਰਹੇ ਅਤੇ ਦੂਜੇ ਪਾਸੇ ਬਾਦਲ ਸਰਕਾਰ ਨੇ ਫਿਲਮ ’ਤੇ ਪਾਬੰਦੀ ਲਾ ਕੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਸ੍ਰੀ ਬਾਦਲ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਦੋਸ਼ੀ ਪੁਲੀਸ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਕੀਤੀ ਸੀ। ਇਸੇ ਲਈ ਸ੍ਰੀ ਬਾਦਲ ਤੇ ਹੋਰ ਅਕਾਲੀ ਆਗੂ ਆਵਾਜ਼ ਬੁਲੰਦ ਕਰਦੇ ਰਹੇ ਹਨ, ਉਹੀ ਸਭ ਕੁਝ ਫਿਲਮ ‘ਸਾਡਾ ਹੱਕ’ ਦਾ ਵਿਸ਼ਾ-ਵਸਤੂ ਹੈ, ਜਿਸ ਉਤੇ ਅਫਸਰਸ਼ਾਹੀ ਦੇ ਪ੍ਰਭਾਵ ਹੇਠ ਬਾਦਲ ਸਰਕਾਰ ਨੇ ਪਾਬੰਦੀ ਲਾਈ ਹੈ। ਉਨ੍ਹਾਂ ਪੱੁਛਿਆ ਕਿ ਪੰਜਾਬ ਵਿੱਚ ਵਾਪਰੇ ਖੂਨੀ ਦੌਰ ਨੂੰ ਪਰਦੇ ਉਤੇ ਦਿਖਾਉਣ ਨਾਲ ਕਿਵੇਂ ਪੰਜਾਬ ਅਤੇ ਭਾਰਤ ਦੀ ਕਾਨੂੰਨ-ਵਿਵਸਥਾ ਨੂੰ ਖਤਰਾ ਹੋ ਸਕਦਾ ਹੈ।ਇਸੇ ਤਰ੍ਹਾਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰੀ ਕਰਨੈਲ ਸਿੰਘ ਪੀਰਮੁਹੰਮਦ ਨੇ ਫਿਲਮ ’ਤੇ ਰੋਕ ਲਾਉਣ ਦੇ ਫੈਸਲੇ ਨੂੰ ਬੋਲਣ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲਾ ਗੈਰ ਲੋਕਤੰਤਰੀ ਫ਼ੈਸਲਾ ਕਰਾਰ ਦਿੱਤਾ ਹੈ। ਇਕ ਬਿਆਨ ਵਿਚ ਸ੍ਰੀ ਪੀਰ ਮੁਹੰਮਦ ਨੇ ਆਖਿਆ ਕਿ ‘ਸਾਡਾ ਹੱਕ’ ਫ਼ਿਲਮ ਦੇ ਵਿਰੋਧ ਵਿਚ ਕੀਤਾ ਜਾ ਰਿਹਾ ਪ੍ਰਚਾਰ ਬਿਲਕੁਲ ਨਿਰਾਧਾਰ ਹੈ, ਜਦੋਂਕਿ ਇਹ ਫ਼ਿਲਮ ਕਿਸੇ ਧਰਮ, ਫ਼ਿਰਕੇ ਜਾਂ ਵਰਗ ਦੇ ਖਿਲਾਫ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਫ਼ਿਲਮ ਦਾ ਨਾਇਕ ਜੇਕਰ ਸਿੱਖ ਹੈ ਤਾਂ ਇਸ ਦਾ ਨਿਰਮਾਤਾ ਦਿਨੇਸ਼ ਸੂਦ ਇਕ ਹਿੰਦੂ ਹੈ, ਜਿਸ ਕਰਕੇ ਇਸ ਫ਼ਿਲਮ ਵਿਚ ਕਿਸੇ ਵਿਸ਼ੇਸ਼ ਫ਼ਿਰਕੇ ਜਾਂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਗਲਤ ਹਨ।  ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਜ਼ਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ‘ਸਾਡਾ ਹੱਕ’ ਫਿਲਮ 1984-1990 ਦੇ ਦਹਾਕੇ ਦੀਆਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ’ਤੇ ਫਿਲਮਾਈ ਗਈ ਹੈ ਅਤੇ ਇਸ ਵਿੱਚ ਉਸ ਸਮੇਂ ਸਿੱਖਾਂ ਨਾਲ ਜੋ ਜ਼ੁਲਮ ਤੇ ਅੱਤਿਆਚਾਰ ਹੋਇਆ, ਉਹ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਸੱਚ ਦੇ ਅਧਾਰ ’ਤੇ ਬਣਾਈ ਗਈ ਹੈ ਅਤੇ ਸਿੱਖ ਕੌਮ ਨਾਲ ਵਾਪਰਿਆ ਸੰਤਾਪ ’ਤੇ ਹੱਢਬੀਤੀ ਦਿਖਾਉਣਾ ਕੋਈ ਗੁਨਾਹ ਨਹੀਂ। ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਫਿਲਮ ਦੀ ਰਿਲੀਜ਼ ‘ਤੇ ਲੱਗੀ ਰੋਕ ਤੋਂ ਉਕਸਾਹਟ ਵਿਚ ਆ ਕੇ ਕਿਸੇ ਤਰ੍ਹਾਂ ਦੇ ਰੋਸ ਜਾਂ ਵਿਰੋਧ ਦਾ ਪ੍ਰਗਟਾਵਾ ਨਾ ਕਰਨ, ਕਿਉਂਕਿ ਅਜਿਹਾ ਕਰਨ ਨਾਲ ਪੰਥ ਵਿਰੋਧੀ ਤਾਕਤਾਂ ਦੀ ਪੁਸ਼ਤਪਨਾਹੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ ਅਤੇ ਇਹ ਫਿਲਮ ਛੇਤੀ ਤੋਂ ਛੇਤੀ ਰਿਲੀਜ਼ ਕਰਵਾਉਣ ਦੀ ਅਪੀਲ ਕਰਨਗੇ। ਇਸੇ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਸਤਵਿੰਦਰ ਸਿੰਘ ਪਲਾਸੌਰ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਡਾ. ਕਾਬਲ ਸਿੰਘ ਆਦਿ ਨੇ ਇਸ ਫਿਲਮ ’ਤੇ ਰੋਕ ਲਾਉਣ ਦਾ ਵਿਰੋਧ ਕਰਦਿਆਂ ਆਖਿਆ ਕਿ ਇਹ ਕਾਰਵਾਈ ਵਿਚਾਰਾਂ ਦੀ ਆਜ਼ਾਦੀ ’ਤੇ ਹਮਲਾ ਹੈ। ਇਸੇ ਤਰ੍ਹਾਂ ਸਿੱਖ ਯੂਥ ਕੌਂਸਲ ਜਥੇਬੰਦੀ ਨੇ ਲਾਰੰਸ ਰੋਡ ਚੌਕ ਵਿਚ ਧਰਨਾ ਦੇ ਕੇ ਫਿਲਮ ’ਤੇ ਰੋਕ ਲਾਉਣ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ। ਜਥੇਬੰਦੀ ਦੇ ਪ੍ਰਧਾਨ ਮੰਨਾ ਸਿੰਘ ਝਾਮਕੇ ਨੇ ਆਖਿਆ ਕਿ ਇਸ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਹੈ, ਜਿਸ ਰਾਹੀਂ ਫਿਲਮ ’ਤੇ ਰੋਕ ਖ਼ਤਮ ਕਰਨ ਦੀ ਅਪੀਲ ਕੀਤੀ ਹੈ।

ਜਲੰਧਰ :- ‘ਸਾਡਾ ਹੱਕ’ ਫਿਲਮ ’ਤੇ ਪੰਜਾਬ ਸਰਕਾਰ ਵਲੋਂ ਪਾਬੰਦੀ ਲਾਏ ਜਾਣ ਵਿਰੁੱਧ ਸਿੱਖ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕਰਦਿਆਂ ਮੰਗ ਕੀਤੀ ਕਿ ਇਸ ਫਿਲਮ ਨੂੰ ਬਿਨਾਂ ਕਿਸੇ ਦੇਰੀ ਤੋਂ ਰਿਲੀਜ਼ ਕੀਤਾ ਜਾਵੇ। ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।  ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੁਝ ਕੱਟੜ ਹਿੰਦੂ ਜਥੇਬੰਦੀਆਂ ਦੇ ਦਬਾਅ ਅੱਗੇ ਝੁਕ ਗਈ ਹੈ। ਇਸ ਮੌਕੇ ਸਿੱਖ ਤਾਲਮੇਲ ਕਮੇਟੀ, ਸਿੱਖ ਯੂਥ ਆਫ ਪੰਜਾਬ, ਨਿਸ਼ਾਨੇ ਖਾਲਸਾ, ਸਟੂਡੈਂਟਸ ਫੈਡਰੇਸ਼ਨ ਮਹਿਤਾ, ਦਸਮੇਸ਼, ਫੁਲਵਾੜੀ, ਭਾਈ ਘਨ੍ਹਈਆ ਜੀ ਸੇਵਕ ਦਲ, ਦੁਸ਼ਟ ਦਮਨ ਦਲ, ਖਾਲਸਾ ਸਿੱਖ ਯੂਥ ਕਲੱਬ ਵੱਲੋਂ ਇਹ ਮੈਮੋਰੰਡਮ ਦਿੱਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਬਿੱਟੂ, ਤਜਿੰਦਰ ਸਿੰਘ, ਜਸਵੰਤ ਸਿੰਘ ਸੁਭਾਨਾ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਨਿਰਵੈਰ ਸਿੰਘ ਤੇ ਹੋਰ ਆਗੂ ਹਾਜ਼ਰ ਸਨ।


ਫ਼ੈਡਰੇਸ਼ਨ ਗਰੇਵਾਲ ਨੇ ਮੁੜ ਵਿਚਾਰਨ ਦੀ ਕੀਤੀ ਅਪੀਲ

http://sameydiawaaz.com/Archive%20News/%5B2013%5D/04/06.04.2013%20-%2012.jpg

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਗਰੇਵਾਲ ਨੇ ਪੰਜਾਬ ਸਰਕਾਰ ਵਲੋਂ ਸਾਡਾ ਹੱਕ ਫ਼ਿਲਮ ਦੇ ਲਾਈ ਪਾਬੰਦੀ ਦੇ ਲਏ ਫੈਸਲੇ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ । ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਇਸ ਸਬੰਧੀ ਇਕ ਕਮੇਟੀ ਬਣਾ ਕੇ ਇਸ ਮਾਮਲੇ ਦੇ ਦੋਵੇਂ ਪੱਖਾਂ ਨੂੰ ਵਿਚਾਰਦਿਆਂ ਮੁੜ ਪੜਚੋਲ ਕੀਤੀ ਜਾਵੇ । ਪਿਛਲੇ ਦਿਨੀ ਸਿੱਖ ਅਤੇ ਹਿੰਦੂ ਸੰਸਥਾਵਾਂ ਵਲੋਂ ਫ਼ਿਲਮ ਦੇ ਨਿਰਮਾਤਾ ਤੇ ਕਲਾਕਾਰਾਂ ਨੂੰ ਦਿੱਤੇ ਗਏ ਸਮਰਥਨ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। ਸਗੋਂ ਕੁਝ ਕੁ ਲੋਕਾ ਵਲੋਂ ਉਠਾਏ ਇਤਰਾਜ਼ਾਂ ਕਾਰਨ ਲਾਈ ਪਾਬੰਦੀ ਲੋਕਤੰਤਰੀ ਸਿਸਟਮ ਨੂੰ ਮੂੰਹ ਚਿੜਾਉਣ ਵਰਗੀ ਹੋਵੇਗੀ ।


ਫੈਡਰੇਸ਼ਨ ਮਹਿਤਾ ਨੇ ਵੀ ਵਿਰੋਧ ਜਤਾਇਆ

http://sameydiawaaz.com/Archive%20News/%5B2013%5D/04/06.04.2013%20-%2013.jpg

ਫਿਲਮ “ਸਾਡਾ ਹੱਕ” ਤੇ ਪੰਜਾਬ ਅੰਦਰ ਪਾਬੰਦੀ ਲਗਾਉਣ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਤਿੱਖਾਂ ਰੋਸ ਪ੍ਰਗਟ ਕੀਤਾ ਗਿਆ। ਪ੍ਰੈਸ ਨੂੰ ਜਾਰੀ ਸਾਂਝੇ ਬਿਆਨ 'ਚ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਸਕੱਤਰ ਜਨਰਲ ਭਾਈ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ ਸਮੇਂ ਕਾਂਗਰਸ ਵੱਲੋਂ ਸਿੱਖਾਂ ਉੱਤੇ ਕੀਤੇ ਜ਼ੁਲਮ ਤੇ ਕਾਲੇ ਕਾਰਨਾਮਿਆਂ ਨੂੰ ਸਹੀ ਕਰਾਰ ਦੇਣ ਅਤੇ ਹੱਕ 'ਤੇ ਸੱਚ ਦੀ ਅਵਾਜ਼ ਨੂੰ ਦਬਾਉਣ ਵਾਲੀ ਕਾਰਵਾਈ ਕਿਹਾ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਰਾਜ ਸੱਤਾ ਦਾ ਅਨੰਦ ਮਾਨਣ ਵਾਲੇ ਲੋਕ ਵੀ ਉਨ੍ਹਾਂ ਬਾਗ਼ੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਰਾਜਭਾਗ ਅਤੇ ਅਜ਼ਾਦੀ ਦੇ ਹਵਾ 'ਚ ਜੀਅ ਰਹੇ ਹਨ ਅਤੇ ਨਾਦਿਰਸ਼ਾਹੀ ਫੁਰਮਾਨ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਈ ਨਵਾਂ ਇਤਿਹਾਸ ਸਿਰਜਿਆ ਜਾਂਦਾ ਹੈ, ਕ੍ਰਾਂਤੀ ਆਉਂਦੀ ਹੈ, ਉਹ ਹਮੇਸ਼ਾ ਬਗ਼ਾਵਤ 'ਚੋਂ ਹੀ ਉਪਜਦੀ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਕੇਂਦਰੀ ਹਾਕਮ 'ਤੇ ਹਿੰਦੁਤਵ ਸ਼ੁਰੂ ਤੋਂ ਹੀ ਸਿੱਖਾਂ 'ਤੇ ਜ਼ੁਲਮ ਕਰਦੇ ਆ ਰਹੇ ਹਨ। ਪੰਜਾਬ ਦੀ ਅਵਾਜ਼ ਨੂੰ ਦਬਾਉਣ ਲਈ ਪੰਜਾਬੀਆਂ ਨੂੰ ਹਮੇਸ਼ਾ ਜੇਲ੍ਹੀ ਡੱਕਿਆ ਜਾਂਦਾ ਰਿਹਾ ਹੈ, ਪਾਬੰਦੀਆਂ ਲੱਗਦੀਆਂ ਰਹੀਆਂ ਹਨ। ਪੰਜਾਬੀ ਹਮੇਸ਼ਾ ਡੱਟ ਕੇ ਟਾਕਰਾ ਕਰਦੇ ਹਨ ਪਰ ਅੱਜ ਪੰਜਾਬ ਦੀ ਅਵਾਜ਼ ਕਹਾਉਣ ਵਾਲੀ ਸਾਡੀ ਆਪਣੀ ਅਕਾਲੀ ਸਰਕਾਰ ਵੱਲੋਂ ਸਿੱਖਾਂ ਲਈ ਅਜਿਹਾ ਤੋਹਫਾ ਬਹੁਤ ਦੁਖਦਾਈ ਤੇ ਜ਼ਖਮਾਂ ਤੇ ਲੂਣ ਛਿੜਕਣ ਬਰਾਬਰ ਹੈ। ਰਾਸ਼ਟਰਵਾਦੀ ਤੇ ਪੰਜਾਬ ਦੀ ਖੁਸ਼ਹਾਲੀ ਲੋਚਣ ਵਾਲੇ ਯੋਧੇ, ਜਰਨੈਲਾਂ ਦੀਆਂ ਕਹਾਣੀਆਂ ਤੇ ਉਨ੍ਹਾਂ ਦੀਆਂ ਬਾਤਾਂ ਪਾਉਣ ਤੇ ਸੁਨਾਉਣ 'ਤੇ ਪਾਬੰਦੀ ਨਿੰਦਾ ਭਰੀ ਕਾਰਵਾਈ ਹੈ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜਲਦੀ ਤੋਂ ਜਲਦੀ ਇਸ ਫ਼ਿਲਮ 'ਤੇ ਲੱਗੀ ਪਾਬੰਦੀ ਨੂੰ ਹਟਾਇਆ ਜਾਵੇ।


ਦਲ ਖਾਲਸਾ ਵਲੋਂ ਨਿਖੇਧੀ

http://sameydiawaaz.com/Archive%20News/%5B2013%5D/04/06.04.2013%20-%2014.jpg

ਦਲ ਖਾਲਸਾ ਨੇ ਦਲ ਖਾਲਸਾ ਨੇ 'ਸਾਡਾ ਹੱਕ' ਫਿਲਮ ਉਤੇ ਪਾਬੰਦੀ ਲਾਉਣ 'ਤੇ ਤਿਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਪੰਜਾਬ ਸਰਕਾਰ ਦਾ ਇਹ ਕਦਮ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਉਤੇ ਡਾਕਾ ਹੈ, ਬਾਦਲ ਸਰਕਾਰ ਉਤੇ ਵਰ੍ਹਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਇਕ ਪਾਸੇ ਸ਼੍ਰੋਮਣੀ ਕਮੇਟੀ ਫਿਲਮ ਨੂੰ ਸੈਸਰ ਬੋਰਡ ਤੋਂ ਪਾਸ ਕਰਵਾਉਣ ਲਈ ਸਰਗਰਮ ਰਹੀ ਅਤੇ ਅਕਾਲੀ ਆਗੂ ਥਾਂ - ਥਾਂ ਫਿਲਮ ਦੀ ਟੀਮ ਨੂੰ ਸਿਰੋਪੇ ਦਿੰਦੇ ਰਹੇ ਅਤੇ ਦੂਜੇ ਪਾਸੇ ਬਾਦਲ ਸਰਕਾਰ ਨੇ ਫਿਲਮ ਤੇ ਪਬੰਦੀ ਲਗਾਕੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਮੂੰਹ ਤੇ ਥੱਪੜ ਮਾਰਿਆ ਹੈ । ਜਥੇਬੰਦੀ ਨੇ ਸ ਮੱਕੜ ਨੂੰ ਬੇਬਸ ਅਤੇ ਲਾਚਾਰ ਹੋ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਪਦਵੀ ਤੇ ਬਣੇ ਰਹਿਣ ਨਾਲੋਂ ਅਸਤੀਫਾ ਦੇਣ ਦੀ ਵੰਗਾਰ ਪਾਈ ਹੈ । ਉਹਨਾਂ ਕਿਹਾ ਕਿ ਫਿਲਮ ਤੇ ਪਾਬੰਦੀ ਲਾ ਕੇ ਸ. ਬਾਦਲ ਵੀ ਕਾਂਗਰਸੀ ਸ਼ਾਸਕਾਂ ਦੀ ਕਤਾਰ ਵਿਚ ਜਾ ਖੜੇ ਹੋਏ ਹਨ ਜਿੰਨਾ ਨੇ ਆਪਣੇ ਸਮਿਆਂ ਵਿਚ ਇਸੇ ਤਰਾਂ ਸਿੱਖ-ਭਾਵਨਾਵਾਂ ਨੂੰ ਦਰੜਿਆ ਸੀ। ਦਲ ਖਾਲਸਾ ਆਗੂ ਨੇ ਕਿਹਾ ਕਿ ਇਸ ਪਾਬੰਦੀ ਨੇ ਸਿੱਖਾਂ ਦੇ ਜਖਮਾਂ ਤੇ ਲੂਣ ਪਾਉਣ ਵਰਗਾ ਕੰਮ ਕੀਤਾ ਹੈ । ਉਨਾਂ ਕਿਹਾ ਦੁਖ, ਅਫਸੋਸ ਤੇ ਸ਼ਰਮ ਦੀ ਗੱਲ ਇਹ ਹੈ ਕਿ ਹਿੰਦੂਤਵੀ ਕੱਟੜਪੰਥੀ ਜਥੇਬੰਦੀਆਂ ਤੇ ਅਫਸਰਸ਼ਾਹੀ ਦੇ ਇਸ਼ਾਰੇ ਤੇ ਇਹ ਕਾਰਵਾਈ ਅਕਾਲੀ ਸਰਕਾਰ ਨੇ ਕੀਤੀ ਹੈ। ਦਲ ਖਾਲਸਾ ਆਗੂ ਨੇ ਸ. ਬਾਦਲ ਨੂੰ ਚੇਤੇ ਕਰਵਾਇਆ ਕਿ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਸਿਖਾਂ ਦੇ ਕਾਤਲ ਪੁਲਸੀਆਂ ਨੂੰ ਸਜਾਵਾਂ ਦਿਵਾਉਣ ਦੀ ਗੱਲ ਕੀਤੀ ਸੀ। ਉਨਾਂ ਕਿਹਾ ਕਿ ਸਿਖਾਂ ਦੇ ਜਿਸ ਘਾਣ ਲਈ ਸ. ਬਾਦਲ ਤੇ ਹੋਰ ਅਕਾਲੀ ਆਗੂ ਆਵਾਜ ਬੁਲੰਦ ਕਰਦੇ ਰਹੇ ਹਨ, ਉਹੀ ਸਭ ਕੁਝ ਫਿਲਮ 'ਸਾਡਾ ਹੱਕ' ਦਾ ਵਿਸ਼ਾ - ਵਸਤੂ ਹੈ ਜਿਸ ਉਤੇ ਅਫਸਰਸ਼ਾਹੀ ਦੇ ਪ੍ਰਭਾਵ ਹੇਠ ਬਾਦਲ ਸਰਕਾਰ ਨੇ ਪਾਬੰਦੀ ਲਾਈ ਹੈ । ਉਨਾਂ ਸਵਾਲ ਪੁਛਿਆ ਕਿ ਕਾਂਗਰਸ ਦੇ ਜ਼ੁਲਮਾਂ ਦੇ ਸਾਹਮਣੇ ਆਉਣ ਨਾਲ ਬਾਦਲ ਦਲ ਨੂੰ ਕੀ ਖਤਰਾ ਹੋ ਸਕਦਾ ਹੈ ? ਉਹਨਾਂ ਇਹ ਵੀ ਪੁਛਿਆ ਕਿ ਪੰਜਾਬ ਵਿੱਚ ਵਾਪਰੇ ਖੂਨੀ ਦੌਰ ਨੂੰ ਪਰਦੇ ਉਤੇ ਵਿਖਾਉਣ ਨਾਲ ਕਿਵੇਂ ਪੰਜਾਬ ਅਤੇ ਭਾਰਤ ਦੀ ਕਾਨੂੰਨ-ਵਿਵਸਥਾ ਨੂੰ ਖਤਰਾ ਹੋ ਸਕਦਾ ਹੈ । ਉਹਨਾਂ ਦੋਸ਼ ਲਾਇਆ ਕਿ ਪੁਲਿਸ ਲੀਡਰਸ਼ਿਪ ਅਤੇ ਅਫਸਰਸ਼ਾਹੀ ਨੇ ਇਸ ਫਿਲਮ ਉਤੇ ਪਾਬੰਦੀ ਲਾਉਣ ਲਈ ਸ਼ਿਵ - ਸੈਨਾ ਵਰਗੀਆਂ ਹਿੰਦੂਤਵੀ ਕੱਟੜਪੰਥੀ ਜਥੇਬੰਦੀਆਂ ਨੂੰ ਵਰਤਕੇ ਅਜਿਹਾ ਮਾਹੌਲ ਤਿਆਰ ਕਰਵਾਇਆ ਹੈ । ਉਹਨਾਂ ਨੇ ਕਿਹਾ ਕਿ 'ਸਾਡਾ ਹੱਕ' ਫਿਲਮ ਦੀ ਟੀਮ ਵਧਾਈ ਦੀ ਪਾਤਰ ਹੈ ਜਿਸਨੇ ਲੋਕਾਂ ਸਾਹਮਣੇ ਬਾਦਲ ਸਰਕਾਰ ਦਾ ਕਪਟੀ ਚੇਹਰਾ ਨੰਗਾ ਕੀਤਾ ਹੈ । ਉਨਾਂ ਕਿਹਾ ਕਿ ਬਾਦਲ ਸਾਹਿਬ ਦਾ ਅਸਲ ਚੇਹਰਾ ਲੋਕਾਂ ਸਾਹਮਣੇ ਆ ਚੁਕਾ ਹੈ ਤੇ ਦੁਨੀਆਂ “ਪੰਥ-ਰਤਨ“ ਦੇ ਨਵੇਂ ਰੂਪ ਨੂੰ ਵੇਖਕੇ ਹੱਕੀ - ਬੱਕੀ ਰਹਿ ਗਈ ਹੈ । ਉਨਾਂ ਕਿਹਾ ਕਿ ਪਾਰਲੀਮਮੈਂਟ ਵਿਚ ਬਾਦਲ ਪਰਿਵਾਰ ਦਾ ਸਿੱਖਾਂ ਦੇ ਹੱਕਾਂ ਦੀ ਰਾਖੀ ਲਈ ਕੀਤੀਆਂ ਤਕਰੀਰਾਂ ਦਾ ਹੁਣ ਕੋਈ ਅਰਥ ਨਹੀ ਕਿਉਂਕਿ ਸਿੱਖਾਂ ਦੇ ਹੱਕ ਹੁਣ ਬਾਦਲ ਸਰਕਾਰ ਹੀ ਦਬਾ ਰਹੀ ਹੈ ।


ਸੱਚਾਈ ਨੂੰ ਦਰਸਾਉਂਦੀ ਫਿਲਮ 'ਸਾਡਾ ਹੱਕ' ਛੇਤੀ ਰਲੀਜ਼ ਕਰਨ ਦੀ ਕਰਾਂਗੇ ਅਪੀਲ - ਕੰਵਰਬੀਰ ਸਿੰਘ

 http://sameydiawaaz.com/Archive%20News/%5B2013%5D/04/06.04.2013%20-%2011.JPG

ਅੰਮ੍ਰਿਤਸਰ 5 ਅਪ੍ਰੈਲ (ਜਸਬੀਰ ਸਿੰਘ ਸੱਗੂ) :- ਫਿਲਮ 'ਸਾਡਾ ਹੱਕ' ਫਿਲਮ ਦੀ ਰਲੀਜ਼ 'ਤੇ ਲੱਗੀ ਰੋਕ ਹਟਾਉਣ ਦੀ ਮੰਗ ਕਰਦਿਆਂ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਜਿਲਾ ਪ੍ਰਧਾਨ ਤੇ ਮੈਂਬਰ ਜ਼ੇਲ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਫਿਲਮ ਸੈਂਸਰ ਬੋਰਡ ਵਲੋਂ ਪਾਸ ਕੀਤੀ ਗਈ ਹੈ ਅਤੇ ਇਸ ਨਾਲ ਕਿਸੇ ਵੀ ਤਰਾਂ ਦੀ ਭਡ਼ਕਾਹਟ ਪੈਦਾ ਹੋਣ ਦੀ ਕੋਈ ਵੀ ਗੁੰਜਾਇਸ਼ ਨਹੀ ਹੈ।ਆਰਗੇਨਾਈਜੇਸ਼ਨ ਦੀ ਅੱਜ ਹੋਈ ਮੀਟਿੰਗ ਤੋਂ ਬਾਅਦ ਜਾਰੀ ਪ੍ਰੈਸ ਨੋਟ ਵਿੱਚ ਕੰਵਰਬੀਰ ਗਿਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਇਕ ਕਮੇਟੀ ਨੇ ਵੀ ਇਸ ਫਿਲਮ ਨੂੰ ਮਨਜੂਰੀ ਦਿਤੀ ਸੀ, ਲੇਕਿਨ ਕੁੱਝ ਸ਼ਰਾਰਤੀ ਜਥੇਬੰਦੀਆਂ ਦੇ ਬੇਮਤਲਬ ਦੇ ਵਿਰੋਧ ਕਾਰਣ ਪੈਦਾ ਹੋਏ ਵਾਦ-ਵਿਵਾਦ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਜੋ ਆਰਜੀ ਰੋਕ ਲਾਈ ਹੈ, ਉਸ ਸਬੰਧੀ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਾਂਗੇ ਕਿ ਸਚਾਈ ਨੂੰ ਦਰਸਾਉਂਦੀ ਇਹ ਫਿਲਮ ਛੇਤੀ ਰਲੀਜ਼ ਕੀਤੀ ਜਾਵੇ, ਤਾਂ ਕਿ ਫਿਲਮ ਰਾਹੀਂ ਸਿੱਖਾਂ ਨਾਲ ਹੋਈ ਜ਼ਿਆਦਤੀ ਜੱਗ ਜਾਹਰ ਹੋ ਸਕੇ। ਇਸ ਮੌਕੇ ਗੁਰਮਨਜੀਤ ਸਿੰਘ ਗਿੱਲ, ਗੁਰਮੀਤ ਸਿੰਘ ਲਾਡੀ, ਅਵਤਾਰ ਸਿੰਘ ਖਾਲਸਾ, ਹਰਜਿੰਦਰ ਸਿੰਘ ਰਾਜਾ, ਨਿਸ਼ਾਨ ਸਿੰਘ ਉਬੋਕੇ, ਖੁਸ਼ਦੀਪ ਸਿੰਘ, ਪ੍ਰੀਤ ਮੋਹਨ ਸਿੰਘ, ਹਰਜੋਤ ਸਿੰਘ ਤੇ ਜਗਪ੍ਰੀਤ ਸਿੰਘ ਆਦਿ ਮੌਜੂਦ ਸਨ।


ਮੁੱਖ ਮੰਤਰੀ ਬਾਦਲ ਨੂੰ ਮਿਲ ਕੇ ਫਿਲਮ 'ਸਾਡਾ ਹੱਕ' ਛੇਤੀ ਤੋਂ ਛੇਤੀ ਰਲੀਜ਼ ਕਰਵਾਵਾਂਗੇ - ਢੋਟ

 http://sameydiawaaz.com/Archive%20News/%5B2013%5D/04/06.04.2013%20-%2010.jpg

ਮੀਟਿੰਗ ਵਿੱਚ ਮੌਜੂਦ ਫੈਡਰੇਸ਼ਨ ਜਿਲਾ ਪ੍ਰਧਾਨ ਤੇ ਕੌਂਸਲਰ ਅਮਰਬੀਰ ਸਿੰਘ ਢੋਟ ਉਨਾਂ ਦੇ ਨਾਲ ਹਨ ਭਾਈ ਜਸਪਾਲ ਸਿੰਘ ਫਿਰੋਜਪੁਰ, ਬਲਵਿੰਦਰ ਸਿੰਘ ਰਾਜੋਕੇ, ਬਲਜੀਤ ਸਿੰਘ ਸੱਗੂ, ਚਰਨਜੀਤ ਸਿੰਘ ਧਾਲੀਵਾਲ ਅਤੇ ਹੋਰ ਫੈਡਰੇਸ਼ਨ ਆਗੂ ਤੇ ਵਰਕਰ ।

ਅੰਮ੍ਰਿਤਸਰ 5 ਅਪ੍ਰੈਲ (ਜਸਬੀਰ ਸਿੰਘ ਸੱਗੂ) :- ਭਾਰਤ ਸਮੇਤ ਵਿਦੇਸ਼ਾਂ ਵਿੱਚ ਅੱਜ ਰਲੀਜ਼ ਹੋਈ ਫਿਲਮ 'ਸਾਡਾ ਹੱਕ' 'ਤੇ ਪੰਜਾਬ ਸਰਕਾਰ ਵਲੋਂ ਅਗਲੇ ਹੁਕਮਾਂ ਤੱਕ ਰੋਕ ਲਗਾ ਦੇਣ ਤੋਂ ਬਾਅਦ ਇਹ ਫਿਲਮ ਅੰਮ੍ਰਿਤਸਰ ਦੇ ਸਿਨੇਮਿਆਂ ਵਿੱਚ ਨਾ ਲੱਗਣ ਕਰਕੇ ਜਿਥੇ ਸਿੱਖਾਂ ਵਿੱਚ ਮਾਯੂਸੀ ਦਾ ਆਲਮ ਹੈ, ਉਥੇ ਇਸ ਬਾਰੇ ਵੱਖ - ਵੱਖ ਪ੍ਰਤੀਕਰਮ ਆ ਰਹੇ ਹਨ ।ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਵਿੱਚ ਫਿਲਮ ਤੇ ਲੱਗੀ ਰੋਕ ਸਬੰਧੀ ਵਿਚਾਰਾਂ ਹੋਈਆਂ। ਇਸ ਮੌਕੇ ਫੈਡਰੇਸ਼ਨ ਦੇ ਸ਼ਹਿਰੀ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ 'ਸਾਡਾ ਹੱਕ' ਫਿਲਮ 1984-1990 ਦੇ ਦਹਾਕੇ ਦੀਆਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਤੇ ਫਿਲਮਾਈ ਗਈ ਹੈ, ਅਤੇ ਇਸ ਵਿੱਚ ਉਸ ਸਮੇਂ ਸਿੱਖਾਂ ਨਾਲ ਜੋ ਜ਼ੁਲਮ ਤੇ ਅੱਤਿਆਚਾਰ ਹੋਇਆ, ਉਹ ਦਰਸਾਇਆ ਗਿਆ ਹੈ।ਉਨਾਂ ਕਿਹਾ ਕਿ ਇਹ ਫਿਲਮ ਸੱਚ ਦੇ ਅਧਾਰ ਤੇ ਬਣਾਈ ਗਈ ਹੈ ਅਤੇ ਸਿੱਖ ਕੌਮ ਨਾਲ ਵਾਪਰਿਆ ਸੰਤਾਪ 'ਤੇ ਹੱਢਬੀਤੀ ਦਿਖਾਉਣਾ ਕੋਈ ਗੁਨਾਹ ਨਹੀਂ ਤੇ ਇਹ ਘਟਨਾਵਾਂ ਦਿਖਾਉਣ ਨਾਲ ਕਿਸੇ ਦਾ ਕੋਈ ਨੁਕਸਾਨ ਵੀ ਨਹੀ ਹੈ। ਢੋਟ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਫਿਲਮ ਦੀ ਰਲੀਜ਼ 'ਤੇ ਅਗਲੇ ਹੁਕਮਾਂ ਤੱਕ ਲੱਗੀ ਤੋਂ ਉਕਸਾਹਟ ਵਿੱਚ ਆ ਕੇ ਕਿਸੇ ਤਰਾਂ ਦੇ ਰੋਸ ਜਾਂ ਵਿਰੋਧ ਦਾ ਪ੍ਰਗਟਾਵਾ ਨਾ ਕਰਨ, ਕਿਉਂਕਿ ਅਜਿਹਾ ਕਰਨ ਨਾਲ ਪੰਥ ਵਿਰੋਧੀ ਤਾਕਤਾਂ ਦੀ ਪੁਸ਼ਤਪਨਾਹੀ ਹੋਵੇਗੀ।ਉਨਾਂ ਕਿਹਾ ਕਿ ਉਹ ਛੇਤੀ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਕਾਤ ਕਰਕੇ ਇਹ ਫਿਲਮ 'ਸਾਡਾ ਹੱਕ' ਛੇਤੀ ਤੋਂ ਛੇਤੀ ਰਲੀਜ਼ ਕਰਵਾਵਾਂਗੇ ਤਾਂ ਕਿ ਪੰਜਾਬ ਵਾਸੀ ਵੀ ਇਸ ਫਿਲਮ ਵਿੱਚ ਦਰਸਾਈਆਂ ਹਕੀਕਤਾਂ ਤੋਂ ਜਾਣੂ ਹੋ ਸਕਣ ।ਇਸ ਮੌਕੇ ਚਰਨਜੀਤ ਸਿੰਘ ਧਾਲੀਵਾਲ, ਮਨਦੀਪ ਸਿੰਘ ਖਾਲਸਾ, ਬਲਜੀਤ ਸਿੰਘ ਸੱਗੂ, ਕੰਵਰਦੀਪ ਸਿੰਘ ਬੇਦੀ, ਜਸਪਾਲ ਸਿੰਘ ਫਿਰੋਜ਼ਪੁਰ, ਸਿਮਰਨਜੀਤ ਸਿੰਘ ਭੁਲੱਰ, ਮਨਪ੍ਰੀਤ ਸਿੰਘ ਵਿੱਕੀ, ਸਤਨਾਮ ਸਿੰਘ ਟੋਨੀ, ਬਲਵਿੰਦਰ ਸਿੰਘ ਰਿਫੀ, ਮਨਜੀਤ ਸਿੰਘ ਔਲਖ, ਮਨਮੋਹਨ ਸਿੰਘ ਲਾਟੀ, ਬਲਵਿੰਦਰ ਸਿੰਘ ਰਾਜੋਕੇ, ਕੁਲਵਿੰਦਰ ਸਿੰਘ ਢੋਟ, ਮਨਮੋਹਨ ਸਿੰਘ ਲਾਟੀ, ਅਮਰਜੀਤ ਸਿੰਘ ਲਾਡੀ, ਪ੍ਰਤਾਪ ਸਿੰਘ, ਜਸਪ੍ਰੀਤ ਸਿੰਘ, ਮਨਜੀਤ ਸਿੰਘ ਬੂਟਾ, ਬਲਰਾਜ਼ ਸਿੰਘ ਵੱਲਾ, ਬਲਵਿੰਦਰ ਸਿੰਘ ਵੱਲਾ, ਗੁਰਦੇਵ ਸਿੰਘ, ਮਨਜੀਤ ਸਿੰਘ ਸੁੱਕਾ ਤਲਾਅ, ਸਰਬਜੀਤ ਸਿੰਘ ਛੱਬਾ, ਬਲਵਿੰਦਰ ਸਿੰਘ ਕੰਬੋਜ਼, ਸੁਖਪ੍ਰੀਤ ਸਿੰਘ ਸੋਨੂੰ, ਚਰਨਜੀਤ ਸਿੰਘ ਥਿੰਦ, ਸੁਖਬੀਰ ਸਿੰਘ ਭਲਵਾਨ, ਗਗਨਦੀਪ ਸਿੰਘ ਮਿਹਰਬਾਨਪੁਰੀਆ, ਰਾਜਬੀਰ ਸਿੰਘ ਜੋਸਨ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।


ਕਾਂਗਰਸ ਨੇ ਸੁਰਖ਼ੀਆਂ ‘ਚ ਰਹਿਣ ਲਈ ਅਪਣਾਈ ਕੂੜ ਪ੍ਰਚਾਰ ਦੀ ਨੀਤੀ - ਬਾਦਲ

 http://sameydiawaaz.com/Archive%20News/%5B2013%5D/04/06.04.2013%20-%2003.jpg

ਸਮਾਗਮ ਮੌਕੇ ਮੰਚ 'ਤੇ ਸਲਾਹ ਮਸ਼ਵਰਾ ਕਰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (ਫੋਟੋ: ਰਾਜੇਸ਼ ਸੱਚਰ)

ਪਟਿਆਲਾ 5 ਅਪਰੈਲ (ਰਵੇਲ ਸਿੰਘ ਭਿੰਡਰ) :- ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 9ਵੀਂ ਬਰਸੀ ਮੌਕੇ ਅੱਜ ਜ਼ਿਲ੍ਹੇ ਦੇ ਪਿੰਡ ਟੌਹੜਾ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਦੌਰਾਨ ਸੱਤਾਧਾਰੀ ਧਿਰ ਅਕਾਲੀ ਭਾਜਪਾ ਦੀ ਲੀਡਰਸ਼ਿਪ ਵੱਲੋਂ ਜਿਥੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਗੁਣਗਾਣ ਕੀਤੇ ਗਏ ਉਥੇ ਵਿਰੋਧੀ ਧਿਰ ਕਾਂਗਰਸ ਖ਼ਿਲਾਫ਼ ਜੰਮਕੇ ਭੜਾਸ ਵੀ ਕੱਢੀ ਗਈ।

ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਦੌਰਾਨ ਲਗਾਤਾਰ ਹਾਰ ਦਾ ਮੂੰਹ ਦੇਖਣ ਕਾਰਨ ਬੁਖਲਾਈ ਪੰਜਾਬ ਕਾਂਗਰਸ ਵੱਲੋਂ ਆਪਣੀ ਹਾਰ ਨੂੰ ਛੁਪਾਉਣ ਲਈ ਰਾਜ ਸਰਕਾਰ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਆਗੂ ਆਪਣੇ ਦਿੱਲੀ ਬੈਠੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਅਤੇ ਸਿਆਸੀ ਸੁਰਖ਼ੀਆਂ ‘ਚ ਛਾਏ ਰਹਿਣ ਲਈ ਅਤੇ ਆਪਣੇ ਅੰਦਰ ਪੈਦਾ ਹੋਈ ਫੁੱਟ ਅਤੇ ਬੇਚੇਨੀ ਕਾਰਨ ਪੰਜਾਬ ਸਰਕਾਰ ਵਿਰੁੱਧ ਕੂੜ ਪ੍ਰਚਾਰ ਦੀ ਨੀਤੀ ਅਪਣਾ ਰਹੇ ਹਨ।

ਮੁੱਖ ਮੰਤਰੀ ਨੇ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਅਤੇ ਇੱਕ ਸੰਸਥਾ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੇਂਦਰ ਨਾਲ ਸਿਧਾਂਤਕ ਲੜਾਈ ਲੜੀ ਗਈ ਤਾਂ ਜਥੇਦਾਰ ਟੌਹੜਾ ਨੇ ਹਮੇਸ਼ਾਂ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਸਮੁੱਚੀ ਮਾਨਵਤਾ ਲਈ ਇੱਕ ਚਾਨਣ ਮੁਨਾਰਾ ਸਨ, ਇਸ ਲਈ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਜਥੇਦਾਰ ਟੌਹੜਾ ਦੀ ਸੋਚ ‘ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਜਥੇਦਾਰ ਟੌਹੜਾ ਵੱਲੋਂ ਧਾਰਮਿਕ, ਵਿੱਦਿਅਕ, ਪ੍ਰਬੰਧਕੀ, ਰਾਜਨੀਤਿਕ, ਸਮਾਜਿਕ ਅਤੇ ਹੋਰਨਾਂ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਲਾਮਿਸਾਲ ਦੱਸਿਆ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਲਗਾਤਾਰ 26 ਸਾਲ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਹਿ ਕੇ ਨਿਰਸਵਾਰਥ ਸੇਵਾ ਕੀਤੀ ਅਤੇ ਲੰਮਾ ਸਮਾਂ ਸੰਸਦ ਦੇ ਮੈਂਬਰ ਰਹੇ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਇੱਕ ਬਹੁਤ ਲੰਮਾਂ ਪੈਂਡਾ ਤੈਅ ਕਰਕੇ ਅਤੇ ਅਨੇਕਾਂ ਤਕਲੀਫ਼ਾਂ ਸਹਿ ਕੇ ਇਸ ਮੁਕਾਮ ‘ਤੇ ਪੁੱਜੇ ਸਨ, ਇਸ ਲਈ ਸਾਡੀ ਨੌਜਵਾਨ ਪੀੜ੍ਹੀ ਅਤੇ ਰਾਜਸੀ ਆਗੂਆਂ ਨੂੰ ਸਵ. ਜਥੇਦਾਰ ਟੌਹੜਾ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਨਿਰਸਵਾਰਥ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਥੇਦਾਰ ਟੌਹੜਾ ਦੀ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ ਦੀ ਯਾਦ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਗਏ ਕਮਿਊਨਿਟੀ ਸੈਂਟਰ ਦਾ ਉਦਘਾਟਨ ਵੀ ਕੀਤਾ। ਇਸ ਮੌਕੇ  ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ‘ਚ ਅਗਲੇ ਸਾਲਾਂ ਤੋਂ ਬਿਜਲੀ ਪਾਏਦਾਰ ਤੇ ਸਸਤੀ ਮਿਲਣ ਲੱਗੇਗੀ। ਉਨ੍ਹਾਂ ਵੱਖ ਵੱਖ ਹੋਰ ਸਕੀਮਾਂ ਤੇ ਸਹੂਲਤਾਂ ਗੁਣਾਉਂਦਿਆਂ ਕਿਹਾ ਕਿ ਅੱਜ ਕਾਂਗਰਸ ਕੋਲ ਬੋਲਣ ਲਈ ਕੁਝ ਨਹੀਂ ਬਚਿਆ। ਉਨ੍ਹਾਂ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਲਈ ਕੀਤੀ ਲੰਮੀ ਘਾਲਣਾ ਦੀ ਬਦੌਲਤ ਅੱਜ ਇਹ ਪਾਰਟੀ ਮਜ਼ਬੂਤ ਦਿਸ਼ਾ ਵੱਲ੍ਹ ਵੱਧ ਰਹੀ ਹੈ, ਜਥੇਦਾਰ ਟੌਹੜਾ ਦੀ ਸੋਚ ਨਾਲ ਪ੍ਰਣਾਈ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸ ਨੇ ਸੱਚੇ ਮਨੋ  ਕਿਸਾਨਾਂ, ਗਰੀਬਾਂ, ਮਜਲੂਮਾਂ ਅਤੇ ਹਰ ਵਰਗ ਦੇ ਲੋਕਾਂ ਦੀ ਬਾਂਹ ਫੜੀ ਹੈ।   ਸ਼ਰਧਾਂਜਲੀ ਸਮਾਰੋਹ ਦੌਰਾਨ ਸ਼੍ਰੋਮਣੀ  ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਜਥੇਦਾਰ ਟੌਹੜਾ ਤੋਂ ਪ੍ਰੇਰਣਾ ਲੈਕੇ ਸਿੱਖੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਜਥੇਦਾਰ ਟੌਹੜਾ ਵੱਲੋਂ ਕੀਤੇ ਗਏ ਕਾਰਜਾਂ, ਸ਼੍ਰੋਮਣੀ ਕਮੇਟੀ ਦੀ ਨਿਭਾਈ ਸੇਵਾ ਦਾ ਜ਼ਿਕਰ ਕੀਤਾ   ਇਸ ਮੌਕੇ ਜਥੇਦਾਰ ਟੌਹੜਾ ਨੂੰ  ਮੈਂਬਰ ਰਾਜ ਸਭਾ  ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ , ਮੁੱਖ ਮੰਤਰੀ ਦੇ ਸਲਾਹਕਾਰ  ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੀ ਸ਼ਰਧਾਂਜਲੀ ਭੇਟ ਕੀਤੀ।  ਇਸ ਦੌਰਾਨ ਮੰਚ ਸੰਚਾਲਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ  ਸੁਖਦੇਵ ਸਿੰਘ ਭੌਰ ਨੇ ਕੀਤਾ। ਜਥੇਦਾਰ ਟੌਹੜਾ ਦੇ ਦੋਹਤੇ  ਹਰਿੰਦਰਪਾਲ ਸਿੰਘ ਟੌਹੜਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ  ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ, ਸਪੀਕਰ ਵਿਧਾਨ ਸਭਾ ਚਰਨਜੀਤ ਸਿੰਘ ਅਟਵਾਲ, ਸਾਬਕਾ ਸੰਸਦੀ ਸਕੱਤਰ ਰਾਜ ਖੁਰਾਣਾ ,ਸਾਬਕਾ ਮੰਤਰੀ  ਹਰਮੇਲ ਸਿੰਘ ਟੌਹੜਾ, ਜਥੇਦਾਰ ਟੌਹੜਾ ਦੀ ਪੁੱਤਰੀ ਬੀਬੀ ਕੁਲਦੀਪ ਕੌਰ ਟੌਹੜਾ,  ਸਾਬਕਾ ਮੈਂਬਰ ਰਾਜ ਸਭਾ ਮੈਂਬਰ ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੁਗਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦੀਪਇੰਦਰ ਸਿੰਘ ਢਿੱਲੋਂ,  ਹੀਰਾ ਸਿੰਘ ਗਾਬੜੀਆ, ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਮੰਤਰੀ  ਰਣਧੀਰ ਸਿੰਘ ਚੀਮਾ, ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਚੇਅਰਮੈਨ ਤਜਿੰਦਰਪਾਲ ਸਿੰਘ ਸੰਧੂ, ਮੈਂਬਰ ਲੋਕ ਸਭਾ ਸੁਖਦੇਵ ਸਿੰਘ ਲਿਬੜਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਹਿੰਦਰ ਸਿੰਘ ਲਾਲਵਾ, ਵਿਧਾਇਕ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ, ਹਲਕਾ ਇੰਚਾਰਜ ਨਾਭਾ  ਮੱਖਣ ਸਿੰਘ ਲਾਲਕਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ, ਗੁਰਪ੍ਰੀਤ ਸਿੰਘ ਰਾਜੂ ਖੰਨਾ ਸਮੇਤ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵੱਡੀ ਗਿਣਤੀ ‘ਚ ਵਰਕਰਾਂ ਨੇ ਸ਼ਰਧਾਂਜਲੀ ਸਮਾਰੋਹ ‘ਚ ਆਪਣੀ ਹਾਜ਼ਰੀ ਲਵਾਈ।


ਸੁਖਬੀਰ ਨੂੰ ਸੱਤਾ ’ਚ ਰਹਿਣ ਦਾ ਕੋਈ ਹੱਕ ਨਹੀਂ - ਬਾਜਵਾ

http://sameydiawaaz.com/Archive%20News/%5B2013%5D/04/06.04.2013%20-%2005.jpgਚੰਡੀਗੜ੍ਹ 5 ਅਪਰੈਲ :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਤਰਨ ਤਾਰਨ ਦੀ ਇੱਕ ਲੜਕੀ ਉਪਰ ਪੁਲੀਸ  ਤਸ਼ੱਦਦ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੁਣ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਰਾਜ ਸੱਤਾ ਦੀ ਕੁਰਸੀ ’ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਰਹਿ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਾਂਚ ਰਿਪੋਰਟ ਪੇਸ਼ ਕੀਤੀ ਗਈ ਹੈ ਇਸ ਬਾਰੇ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਜਾਣਾ ਕਿ ਸੂਬਾ ਸਰਕਾਰ ਨੇ ਉਸ ਲੜਕੀ ਦੇ ਦੁੱਖ ਨੂੰ ਦੂਰ ਕਰਨ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਹੈ, ਇਹ ਵਿਚਾਰ ਸਾਫ ਤੌਰ ’ਤੇ ਸੂਬਾ ਸਰਕਾਰ ਦੀ ਮਾੜੀ ਕਾਨੂੰਨ ਵਿਵਸਥਾ ਪ੍ਰਤੀ ਗੈਰ ਜ਼ਿੰਮੇਵਾਰ ਸੋਚ ਨੂੰ ਪ੍ਰਗਟ ਕਰਦੇ ਹਨ। ਇਸ ਬਾਰੇ ਪ੍ਰਦੇਸ਼ ਕਾਂਗਰਸ ਹਮੇਸ਼ਾ ਆਵਾਜ਼ ਉਠਾਉਂਦੀ ਆ ਰਹੀ ਹੈ। ਉਨ੍ਹਾਂ ਸ੍ਰੀ ਬਾਦਲ ਨੂੰ ਇਹ ਸਵਾਲ ਕੀਤਾ ਕੀ ਉਹ ਅਜੇ ਵੀ ਆਪਣੇ ਇਸ ਬਿਆਨ ’ਤੇ ਕਾਇਮ ਹਨ ਕਿ ਪੰਜਾਬ ਦੇਸ਼ ਦਾ ਸਭ ਤੋਂ ਸ਼ਾਂਤ ਸੂਬਾ ਹੈ? ਇਸੇ ਦੌਰਾਨ ਸ੍ਰੀ ਬਾਜਵਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ ਭਾਰੀ ਸੰਘਰਸ਼ ਮਗਰੋਂ ਅਕਾਲੀ-ਭਾਜਪਾ ਸਰਕਾਰ ਨੂੰ ਸ਼ਹਿਰਾਂ ਵਿੱਚ ਉੱਚੀ ਦਰ ਨਾਲ ਲਾਏ ਪ੍ਰਾਪਰਟੀ ਟੈਕਸ ਦੀਆਂ ਦਰਾਂ ਘਟਾਉਣੀਆਂ ਪਈਆਂ ਹਨ। ਉਨ੍ਹਾਂ ਇਹ ਵੀ ਆਖਿਆ ਕਿ ਸੂਬਾ ਸਰਕਾਰ ਨੂੰ ਸ਼ਹਿਰੀਆਂ ਉਤੇ ਨਵੇਂ ਟੈਕਸ ਲਗਾਉਣ ਦੀ ਬਜਾਏ ਸਥਾਨਕ ਸੰਸਥਾਵਾਂ ਨੂੰ ਪਿਛਲੇ ਛੇ ਸਾਲ ਦੇ ਬਕਾਇਆ ਫੰਡ ਤੇ ਚੁੰਗੀ ਫੀਸ ਦੇ ਇਵਜ਼ ਵਿੱਚ ਉਸ ਸ਼ਹਿਰ ਦੇ ਵੈਟ ਦਾ 10 ਫੀਸਦ ਹਿੱਸਾ ਅਦਾ ਕਰਨਾ ਚਾਹੀਦਾ ਹੈ।


ਰਾਸ਼ਟਰ ਨਿਰਮਾਣ ਲਈ ਰਾਜਨੀਤਕ ਮਾਡਲ ਦਿਆਂਗਾ - ਰਾਮਦੇਵ

ਮਨਮੋਹਨ ਸਿੰਘ ਤੇ ਰਾਹੁਲ ਦੀ ਆਲੋਚਨਾ

ਮੋਦੀ ਤੇ ਮਮਤਾ ਦੀ ਪ੍ਰਸੰਸਾ

http://sameydiawaaz.com/Archive%20News/%5B2013%5D/04/06.04.2013%20-%2002.jpgਕੋਲਕਾਤਾ 5 ਅਪਰੈਲ (ਬਚਨ ਸਿੰਘ ਸਰਲ) :- ਸਵਾਮੀ ਰਾਮਦੇਵ ਨੇ ਅੱਜ ਇਥੇ ਐਲਾਨ ਕੀਤਾ ਕਿ ਉਹ ਚਰਿੱਤਰ ਅਤੇ ਰਾਸ਼ਟਰ ਨਿਰਮਾਣ ਲਈ 2014 ’ਚ ਆਦਰਸ਼ਕ ਰਾਜਨੀਤਕ ਬਦਲ ਤਿਆਰ ਕਰਨਗੇ। ਇਸ ਖਾਤਰ ਉਨ੍ਹਾਂ ਨੇ ਤਿੰਨ ਟੀਚੇ ਚੁਣੇ ਹਨ। ਪਹਿਲਾ, ਇਕ ਹਜ਼ਾਰ ਕਰੋੜ ਤੋਂ ਲੈ ਕੇ 1500 ਹਜ਼ਾਰ ਕਰੋੜ ਰੁਪਏ ਦਾ ਕਾਲਾ ਧਨ ਵਾਪਸ ਲਿਆ ਕੇ ਉਸ ਨੂੰ ਕੌਮੀ ਸੰਪਤੀ ਕਰਾਰ ਦੇਣਾ ਅਤੇ ਦੇਸ਼ ਦੇ ਹਿੱਤਾਂ ਲਈ ਵਰਤਣਾ, ਦੂਜਾ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਨਿਰਮਾਣ ਕਰਨਾ, ਤੀਜਾ ਸ਼ਕਤੀਸ਼ਾਲੀ ਲੋਕਪਾਲ ਬਣਾਉਣਾ। ਉਹ ਅੱਜ ਇਥੇ ਸ਼ਹੀਦ ਮਿਨਾਰ ਮੈਦਾਨ ਵਿਖੇ ਪਹਿਲੇ ਸ਼ਕਤੀਕਰਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਬਾਬਾ ਰਾਮਦੇਵ ਅਨੁਸਾਰ ਉਹ ਔਰਤਾਂ ਅੰਦਰ ਸਰੀਰਕ, ਮਾਨਸਿਕ ਅਤੇ ਬੌਧਿਕ ਸ਼ਕਤੀ ਨੂੰ ਜਾਗ੍ਰਿਤ ਕਰਨਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਨੂੰ ਬਲਾਤਕਾਰ, ਦਹੇਜ ਦੀ ਬਲੀ ਆਦਿ ਅੱਤਿਆਚਾਰਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਦੇਸ਼ ’ਚ ਆਦਰਸ਼ ਸਥਾਪਤ ਕਰਨੇ ਹੋਣਗੇ ਜਿਸ ਵਾਸਤੇ ਦੇਸ਼ ਨੂੰ ਚੰਗੇ ਪ੍ਰਧਾਨ ਮੰਤਰੀ ਦੀ ਲੋੜ ਹੈ। ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ 2014 ’ਚ ਲੋਕ ਸਭਾ ਲਈ 300 ਚੰਗੇ ਸੰਸਦ ਚੁਣੇ ਜਾਣ ਅਤੇ ਉਹ ਸਾਰੇ ਮਿਲ ਕੇ ਦੇਸ਼ ਲਈ ਕੰਮ ਕਰਨ। ਇਕ ਸਵਾਲ ਦੇ ਜਵਾਬ ਵਿਚ ਬਾਬਾ ਰਾਮਦੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਮਾਨਦਾਰ ਆਦਮੀ ਹਨ ਪਰ ਬੁਰੇ ਲੋਕਾਂ ’ਚ ਘਿਰੇ ਹੋਏ ਹਨ। ਡਾ. ਮਨਮੋਹਨ ਸਿੰਘ ’ਚ ਨਾ ਹਿੰਮਤ ਹੈ ਅਤੇ ਨਾ ਹੀ ਉਤਸ਼ਾਹ। ਉਹ ਦੇਸ਼ ਅੰਦਰ ਪਰਿਵਰਤਨ ਨਹੀਂ ਲਿਆ ਸਕੇ। ਜਿੱਥੋਂ ਤਕ ਰਾਹੁਲ ਗਾਂਧੀ ਦਾ ਸਵਾਲ ਹੈ, ਉਹ ਭੰਬਲਭੂਸਿਆਂ ’ਚ ਫਸੇ ਹੋਏ ਹਨ। ਬਾਬਾ ਰਾਮਦੇਵ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਵਿਕਾਸ, ਹਿੰਮਤ ਅਤੇ ਸਚਾਈ ਦੇ ਪ੍ਰਤੀਕ ਬਣ ਕੇ ਉਭਰੇ ਹਨ।

ਉਨ੍ਹਾਂ ਸਪਸ਼ਟ ਕਿਹਾ ਕਿ ਉਹ ਚੋਣਾਂ ਨਹੀਂ ਲੜਨਗੇ ਪਰ ਚੋਣਾਂ ਵਿਚ ਚੰਗੇ ਲੋਕਾਂ ਦੀ ਹਮਾਇਤ ਜ਼ਰੂਰ ਕਰਨਗੇ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਹ ਚੰਗਾ ਕੰਮ ਕਰ ਰਹੀ ਹੈ। ਮਮਤਾ ਬੈਨਰਜੀ ਨੇ ਕੇਂਦਰ ਦੀ ਯੂਪੀਏ ਸਰਕਾਰ ਪ੍ਰਤੀ ਆਪਣਾ ਸਮਰਥਨ ਵਾਪਸ ਲੈ ਕੇ ਚੰਗਾ ਕੰਮ ਕੀਤਾ ਹੈ। ਅੱਜ ਦੇ ਪਹਿਲੇ ਸੰਮੇਲਨ ’ਚ ਬੰਗਾਲ ਦੀ ਪ੍ਰਸਿੱਧ ਲੇਖਿਕਾ ਮਹਾਦੇਵ ਸਵੇਤਾ ਨੇ ਵੀ ਸ਼ਾਮਲ ਹੋਣਾ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਹ ਸੰਮੇਲਨ ’ਚ ਨਹੀਂ ਪਹੁੰਚ ਸਕੇ। ਸੰਮੇਲਨ ਦੀ ਸਫਲਤਾ ਲਈ ਉਨ੍ਹਾਂ ਨੇ ਸੰਦੇਸ਼ ਭੇਜਿਆ।


ਮਾਮਲਾ ਹੋਂਦ ਚਿੱਲੜ ਸਿੱਖ ਕਤਲੇਆਮ ਦਾ

ਕਰੌਸ ਅਗਜਾਮੀਨੇਸ਼ਨ ਸ਼ੁਰੂ, ਅਗਲੀ ਪੇਸ਼ੀ 16 ਅਪ੍ਰੈਲ ਨੂੰ

ਅੰਮ੍ਰਿਤਸਰ 5 ਅਪ੍ਰੈਲ (ਜਸਬੀਰ ਸਿੰਘ ਸੱਗੂ) :- 32 ਨਿਰਦੋਸ ਸਿੱਖਾਂ ਦੇ ਸਮੂਹਿਕ ਕਤਲੇਆਮ ਦੀ ਹਿਸਾਰ ਵਿਖੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਦਾ ਕੇਸ ਆਪਣੇ ਆਖਰੀ ਪੜਾਅ 'ਕਰੌਸ ਅਗਜਾਮੀਨੇਸ਼ਨ' ਤੇ ਪੁੱਜ ਗਿਆ ਹੈ । ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆਂ ਨੇ ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਡੀ. ਸੀ. ਰੇਵਾੜੀ ਅਤੇ ਹੋਮ ਸੈਕਟਰੀ ਹਰਿਆਣਾ ਵਲੋਂ ਜਸਵੰਤ ਸਿੰਘ ਡਿਪਟੀ ਡੀ. ਏ. ਅਤੇ ਐਸ. ਕੇ. ਸ਼ਰਮਾ ਏ. ਡੀ. ਏ. ਨੇ ਪੀੜ੍ਹਤਾਂ ਜੋਗਿੰਦਰ ਸਿੰਘ, ਗੁਰਬਚਨ ਸਿੰਘ, ਸਾਵਣ ਸਿੰਘ ਤੋਂ ਕਰੌਸ ਅਗਜਾਮੀਨੇਸ਼ਨ ਕਰਦੇ ਹੋਏ ਤਿੱਖੇ ਸਵਾਲ ਪੁੱਛੇ । ਪੀੜ੍ਹਤਾਂ ਨੂੰ ਇੱਹ ਪੁੱਛਿਆ ਗਿਆ ਕਿ ਉਹ ਅੱਜਕਲ ਕੀ ਕਰਦੇ ਹਨ ਅਤੇ ਉਹਨਾ ਦੀ ਅਜੋਕੀ ਆਮਦਨ ਕਿੰਨੀ ਹੈ । ਉਹਨਾਂ ਨੂੰ ਇਹ ਬਾਰ - ਬਾਰ ਪੁੱਛਕੇ ਉਲਝਾਇਆ ਗਿਆ ਕਿ ਮਾਰਨ ਵਾਲਿਆਂ ਦੀ ਕਿੰਨੀ ਗਿਣਤੀ ਸੀ ? ਉਹਨਾ ਵਿੱਚ ਕੌਣ - ਕੌਣ ਮੌਜੂਦ ਸੀ ? ਕੀ ਤੁਸੀਂ ਉਹਨਾਂ ਨੂੰ ਜਾਣਦੇ ਹੋ ਜਿਸ ਤੇ ਸਾਰੇ ਪੀੜ੍ਹਤਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਹਨਾਂ ਨੂੰ ਮਾਰਨ ਵਾਲੇ ਕੌਣ ਸਨ । ਪੀੜ੍ਹਤਾਂ ਵਲੋਂ ਪਾਈਆਂ ਪਟੀਸ਼ਨਾਂ ਅਤੇ ਉਹਨਾ ਦੇ ਹਲਫੀਆਂ ਬਿਆਨਾ ਨੂੰ ਕੱਟਣ ਦੀ ਸਰਕਾਰੀ ਧਿਰ ਵਲੋਂ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ । 75 ਸਾਲਾ ਪੀੜ੍ਹਤ ਸਾਵਣ ਸਿੰਘ ਨੇ ਕੋਰਟ ਦੇ ਅੰਦਰ ਹੀ ਆਪਣੀ ਪੱਗ ਉਤਾਰ ਕੇ ਭੀੜ ਵਲੋਂ ਦਿੱਤੇ ਜਖ਼ਮ ਨੂੰ ਦਿਖਾਇਆ । ਉਹਨਾ ਆਪਣੀ ਕਰੌਸ ਅਗਜਾਮੀਨੇਸ਼ਨ ਵਿੱਚ ਇਹ ਸਾਬਤ ਕਰ ਦਿਤਾ ਕਿ 2 ਨਵੰਬਰ 1984 ਨੂੰ ਭੀੜ ਨੇ ਉਸ ਦਾ ਸਿਰ ਪਾੜ ਦਿਤਾ ਸੀ ਅਤੇ ਉਸ ਦੀ ਬਾਹ ਨੂੰ ਵੀ ਤੋੜ ਦਿਤਾ ਜਿਸ ਕਾਰਨ ਉਹ ਹੁਣ ਤੱਕ ਸਦਮੇ ਵਿੱਚ ਹੈ । ਸਾਰੀਆਂ ਧਿਰਾਂ ਨੂੰ ਜੱਜ ਸਾਹਿਬ ਨੇ ਬੜੇ ਧਿਆਨ ਨਾਲ਼ ਸੁਣਿਆ ਅਤੇ ਅਗਲੀ ਸੁਣਵਾਈ 16 ਅਪ੍ਰੈਲ ਤੇ ਪਾ ਦਿਤੀ । ਇਸ ਸਮੇਂ ਅਵਤਾਰ ਸਿੰਘ ਫੌਜੀ, ਹਿਸਾਰ ਤੋਂ ਬਲਬੀਰ ਸਿੰਘ ਹਿਸਾਰ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਸ. ਸੰਜੀਵ ਸਿੰਘ ਪਿੰਨਾ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਨੁਮਾਇੰਦੇ ਜਥੇ. ਭਰਪੂਰ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈੰਬਰ ਸ. ਪਰਮਜੀਤ ਸਿੰਘ ਚੰਡੋਕ ਵੀ ਉਚੇਚੇ ਤੌਰ ਤੇ ਪਹੁੰਚੇ ।


ਗੋਂਡਾ ਫਰਜ਼ੀ ਮੁਕਾਬਲਾ - 3 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ - ਏ - ਮੌਤ, 5 ਨੂੰ ਉਮਰ ਕੈਦ

31 ਸਾਲ ਪਹਿਲਾਂ ਹੋਏ ਇਸ ਮੁਕਾਬਲੇ 'ਚ ਡੀ. ਐਸ. ਪੀ. ਸਮੇਤ 13 ਲੋਕ ਮਾਰੇ ਗਏ ਸੀ

ਸੁਪਰੀਮ ਕੋਰਟ ਦੇ ਆਦੇਸ਼ 'ਤੇ ਸੀ. ਬੀ. ਆਈ. ਨੇ ਕੀਤੀ ਸੀ ਜਾਂਚ

ਲਖਨਊ 5 ਅਪ੍ਰੈਲ (ਏਜੰਸੀਆਂ) :- 31 ਸਾਲ ਪਹਿਲਾਂ 1982 ਵਿਚ ਗੋਂਡਾ ਜ਼ਿਲੇ ਵਿਚ ਹੋਏ ਫਰਜ਼ੀ ਪੁਲਿਸ ਮੁਕਾਬਲੇ ਦੇ ਮਾਮਲੇ ਵਿਚ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਕਰਦਿਆਂ 3 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ-ਏ-ਮੌਤ ਜਦ ਕਿ 5 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮੁਕਾਬਲੇ ਵਿਚ ਡੀ ਐਸ ਪੀ ਸਮੇਤ 13 ਲੋਕ ਮਾਰੇ ਗਏ ਸੀ। ਵਿਸ਼ੇਸ਼ ਜੱਜ ਰਾਜੇਂਦਰ ਸਿੰਘ ਨੇ ਹੱਤਿਆ ਦੀ ਸਾਜਿਸ਼ ਰੱਚਣ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਦੋਂ ਦੇ ਐਸ ਐਚ ਓ ਕੌਡੀਆ ਆਰ ਬੀ ਸਰੋਜ, ਹੈਡ ਕਾਂਸਟੇਬਲ ਰਾਮ ਨਾਇਕ ਤੇ ਕਾਂਸਟੇਬਲ ਰਾਮ ਕਰਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ਵਿਚ ਉਦੋਂ ਦੇ ਪੀ ਏ ਸੀ ਕਮਾਂਡੈਂਟ ਰਮਾਕਾਂਤ ਦੀਕਸ਼ਿਤ, ਸਬ ਇੰਸਪੈਕਟਰ ਨਸੀਮ ਅਹਿਮਦ, ਮੰਗਲਾ ਸਿੰਘ, ਪਰਵੇਜ਼ ਹੁਸੈਨ ਤੇ ਰਾਜਿੰਦਰ ਪ੍ਰਸਾਦ ਸਿੰਘ ਦੇ ਨਾਂਅ ਸ਼ਾਮਿਲ ਹਨ। ਇਥੇ ਦਸਣਯੋਗ ਹੈ ਕਿ ਅਦਾਲਤ ਨੇ ਬੀਤੀ 29 ਮਾਰਚ ਨੂੰ 8 ਪੁਲਿਸ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਸੀ ਤੇ ਸਜ਼ਾ ਦੇ ਐਲਾਨ ਲਈ 5 ਅਪ੍ਰੈਲ ਦੀ ਤਰੀਕ ਮਿਥੀ ਸੀ ।

ਮਾਰਚ 1982 ਵਿਚ ਮਾਧੋਪੁਰ ਪਿੰਡ ਵਿਚ ਹੋਏ ਇਸ ਫਰਜ਼ੀ ਮੁਕਾਬਲੇ ਵਿਚ ਡੀ ਐਸ ਪੀ ਤੇ ਸਰਕਲ ਅਫਸਰ ਕੇ ਪੀ ਸਿੰਘ ਅਤੇ 12 ਹੋਰ ਲੋਕ ਮਾਰੇ ਗਏ ਸਨ। ਪੁਲਿਸ ਪਹਿਲਾਂ ਦਾਅਵਾ ਕਰ ਰਹੀ ਸੀ ਕਿ ਡੀ ਐਸ ਪੀ ਦਾ ਕਤਲ ਅਪਰਾਧੀਆਂ ਵਲੋਂ ਕੀਤਾ ਗਿਆ ਪਰ ਉਸ ਦੀ ਪਤਨੀ ਵਿਭਾ ਸਿੰਘ ਨੇ ਸ਼ਕ ਜ਼ਾਹਿਰ ਕਰਦਿਆਂ ਸੁਪਰੀਮ ਕੋਰਟ ਵਿਚ ਪਹੁੰਚ ਕੀਤੀ ਸੀ ਜਿਸ ਨੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਆਦੇਸ਼ ਦਿੱਤੇ ਸਨ। ਸੀ ਬੀ ਆਈ ਨੇ 19 ਪੁਲਿਸ ਵਾਲਿਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ ਜਿਨ੍ਹਾਂ ਵਿਚ 10 ਦੀ ਤਾਂ ਸੁਣਵਾਈ ਦੌਰਾਨ ਹੀ ਮੌਤ ਹੋ ਗਈ ਹੈ। ਬਾਅਦ ਵਿਚ ਇਕ ਪੁਲਿਸ ਵਾਲੇ ਪ੍ਰੇਮ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਸੀ ।


ਉੱਤਰ ਕੋਰੀਆ ਵਲੋਂ ਦੂਤਾਵਾਸਾਂ ਨੂੰ ਖਾਲੀ ਕਰਣ ਦੀ ਸਲਾਹ

http://sameydiawaaz.com/Archive%20News/%5B2013%5D/04/06.04.2013%20-%2009.jpg http://sameydiawaaz.com/Archive%20News/%5B2013%5D/04/06.04.2013%20-%2006.jpg

ਕੋਰਿਆ ਪ੍ਰਾਯਦੀਪ ਉੱਤੇ ਵੱਧਦੇ ਤਨਾਵ ਦੇ ਵਿੱਚ ਉੱਤਰ ਕੋਰੀਆ ਨੇ ਵਿਦੇਸ਼ੀ ਦੂਤਾਵਾਸਾਂ ਨੂੰ ਆਪਣੇ ਕਰਮਚਾਰੀਆਂ ਨੂੰ ਹਟਾਣ ਉੱਤੇ ਵਿਚਾਰ ਕਰਣ ਲਈ ਕਿਹਾ ਹੈ । ਏਧਰ ਜਰਮਨੀ ਨੇ ਉੱਤਰ ਕੋਰੀਆ ਦੇ ਸਫ਼ਾਰਤੀ ਨੂੰ ਸੱਦਕੇ ਵੱਧਦੇ ਤਨਾਵ ਉੱਤੇ ਚਿੰਤਾ ਜਤਾਈ ਹੈ । ਵੱਖ - ਵੱਖ ਦੂਤਾਵਾਸਾਂ ਵਲੋਂ ਆਈ ਰਿਪੋਰਟ ਦੇ ਅਨੁਸਾਰ ਉੱਤਰ ਕੋਰੀਆ ਨੇ ਵੱਧਦੇ ਤਨਾਵ ਦੇ ਕਾਰਨ ਵਿਦੇਸ਼ੀ ਦੂਤਾਵਾਸਾਂ ਵਲੋਂ ਆਪਣੇ ਕਰਮਚਾਰੀਆਂ ਨੂੰ ਹਟਾਣ ਉੱਤੇ ਵਿਚਾਰ ਕਰਣ ਨੂੰ ਕਿਹਾ ਹੈ । ਰੂਸ ਦੇ ਵਿਦੇਸ਼ ਮੰਤਰੀ ਸੇਰਗੇਈ ਲਾਵਰੋਵ ਨੇ ਰੂਸੀ ਸਮਾਚਾਰ ਏਜੰਸੀ ਰਿਆ ਨੋਵੋਸਤੀ ਨੂੰ ਕਿਹਾ, ਇਹ ਪ੍ਰਸਤਾਵ ਪਯੋਂਗ ਨੂੰ ਵਿੱਚ ਸਾਰੇ ਦੂਤਾਵਾਸਾਂ ਨੂੰ ਦਿੱਤਾ ਗਿਆ ਹੈ ਅਤੇ ਅਸੀ ਹਾਲਤ ਉੱਤੇ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ । ਉਨ੍ਹਾਂ ਨੇ ਕਿਹਾ ਹੈ ਕਿ ਉਹ ਰੂਸ, ਅਮਰੀਕਾ, ਚੀਨ ਅਤੇ ਦੱਖਣ ਕੋਰੀਆ ਦੇ ਨਾਲ ਨਜ਼ਦੀਕ ਸੰਪਰਕ ਵਿੱਚ ਹੈ । ਬਰੀਟੀਸ਼ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਉਹ ਉੱਤਰ ਕੋਰੀਆ ਵਿੱਚ ਆਪਣੇ ਦੂਤਾਵਾਸ ਦੇ ਬਾਰੇ ਵਿੱਚ ਅਗਲੇ ਕਦਮਾਂ ਉੱਤੇ ਵਿਚਾਰ ਕਰ ਰਿਹਾ ਹੈ । ਵਿਦੇਸ਼ ਮੰਤਰਾਲਾ ਦੇ ਇੱਕ ਪ੍ਰਵਕਤਾ ਨੇ ਕਿਹਾ ਕਿ ਬਰੀਟੇਨ ਨੇ ਉੱਤਰ ਕੋਰੀਆ ਨੂੰ ਯਾਦ ਦਵਾਇਆ ਹੈ ਕਿ ਦੂਤਾਵਾਸਾਂ ਦੀ ਸੁਰੱਖਿਆ ਉਸਦੀ ਜ਼ਿੰਮੇਦਾਰੀ ਹੈ । ਪ੍ਰਵਕਤਾ ਨੇ ਕਿਹਾ ਕਿ ਉੱਤਰ ਕੋਰੀਆ ਦੇ ਅਧਿਕਾਰੀਆਂ ਨੇ ਰੂਸ ਦੀ ਤਰ੍ਹਾਂ ਬਰੀਟੇਨ ਨੂੰ ਵੀ ਕਿਹਾ ਹੈ ਕਿ ਉਹ ਆਪਣੇ ਮਿਸ਼ਨ ਨੂੰ ਖਾਲੀ ਕਰਣ ਉੱਤੇ ਵਿਚਾਰ ਕਰੇ ¢ ਪ੍ਰਵਕਤਾ ਨੇ ਕਿਹਾ , ਉਨ੍ਹਾਂ ਦੇ ਪੱਤਰ ਵਿੱਚ ਕਿਹਾ ਗਿਆ ਹੈ ਕਿ 10 ਅਪ੍ਰੈਲ ਤੌ ਉੱਤਰ ਕੋਰੀਆ ਦੀ ਸਰਕਾਰ ਵਿਵਾਦ ਦੀ ਹਾਲਤ ਵਿੱਚ ਦੂਤਾਵਾਸਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੀ ਸੁਰੱਖਿਆ ਦੀ ਗਾਰੰਟੀ ਕਰਣ ਵਿੱਚ ਅਸਮਰਥ ਹੋਵੇਗੀ । ਜਿਨ੍ਹਾਂ ਦੇਸ਼ਾਂ ਨੂੰ ਦੂਤਾਵਾਸ ਖਾਲੀ ਕਰਣ ਦੀ ਸਲਾਹ ਦਿੱਤੀ ਗਈ ਹੈ ਉਨ੍ਹਾਂ ਵਿੱਚ ਜਰਮਨੀ ਵੀ ਹੈ । ਸਮਾਚਾਰ ਏਜੰਸੀ ਡੀ. ਪੀ. ਏ. ਦੇ ਅਨੁਸਾਰ ਜਰਮਨ ਸਰਕਾਰ ਨੂੰ ਦੂਤਾਵਾਸ ਖਾਲੀ ਕਰਣ ਦੀ ਸਲਾਹ ਦਿੱਤੀ ਗਈ ਹੈ । ਵਿਦੇਸ਼ ਮੰਤਰਾਲਾ ਨੇ ਇਸ ਉੱਤੇ ਪ੍ਰਤੀਕਿਰਆ ਵਿੱਚ ਸਿਰਫ ਇੰਨਾ ਕਿਹਾ ਹੈ, ਪਯੋਂਗ ਤੌ ਵਿੱਚ ਸਾਡੇ ਦੂਤਾਵਾਸ ਦੀ ਸੁਰੱਖਿਆ ਅਤੇ ਕੰਮ ਕਰਣ ਦੀ ਸੰਭਾਵਨਾ ਦਾ ਤਨਾਵ ਦੇ ਮੱਦੇਨਜਰ ਨੇਮੀ ਆਕਲਨ ਕੀਤਾ ਜਾ ਰਿਹਾ ਹੈ । ਸਾੰਮਿਅਵਾਦੀ ਉੱਤਰ ਕੋਰੀਆ ਨੇ ਨਵੇਂ ਪਰਮਾਣੁ ਪ੍ਰੀਖਿਆ ਦੇ ਬਾਅਦ ਸੰਯੁਕਤ ਰਾਸ਼ਟਰ ਵਲੋਂ ਪ੍ਰਤੀਬੰਧਂ ਅਤੇ ਅਮਰੀਕਾ ਅਤੇ ਦੱਖਣ ਕੋਰੀਆ ਦੇ ਫੌਜੀ ਅਭਿਆਸਾਂ ਤੌ ਨਰਾਜ ਹੋ ਕਿ ਪਿਛਲੇ ਹਫਤੇਆਂ ਵਿੱਚ ਕਈ ਵਾਰ ਦੱਖਣ ਕੋਰੀਆ ਅਤੇ ਅਮਰੀਕਾ ਉੱਤੇ ਹਮਲੇ ਦੀ ਧਮਕੀ ਦਿੱਤੀ ਹੈ । ਸਭ ਤੋਂ ਤਾਜ਼ਾ ਧਮਕੀ ਅਮਰੀਕਾ ਨੂੰ ਪਰਮਾਣੁ ਹਮਲੇ ਦੇ ਰੂਪ ਵਿੱਚ ਮਿਲੀ ਹੈ, ਜਿਸਦੇ ਬਾਅਦ ਅਮਰੀਕਾ ਰਾਕੇਟਰੋਧੀ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰ ਰਿਹਾ ਹੈ । ਉੱਤਰ ਕੋਰੀਆ ਅਤੇ ਦੱਖਣ ਕੋਰੀਆ ਵਿੱਚ ਵੱਧਦੇ ਤਨਾਵ ਦੇ ਵਿੱਚ ਜਰਮਨ ਸਰਕਾਰ ਨੇ ਅੱਜ ਬਰਲਿਨ ਵਿੱਚ ਉੱਤਰ ਕੋਰੀਆ ਦੇ ਰਾਜਦੂਤ ਨੂੰ ਤਲਬ ਕੀਤਾ । ਵਿਦੇਸ਼ ਮੰਤਰੀ ਗੀਡੋ ਵੇਸਟਰਵੇਲੇ ਦੇ ਨਿਰਦੇਸ਼ ਉੱਤੇ ਰਾਜਦੂਤ ਨੂੰ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲਾ ਵਿੱਚ ਬੁਲਾਇਆ ਗਿਆ ਅਤੇ ਜਰਮਨੀ ਦੀ ਚਿੰਤਾ ਤੌ ਜਾਣੂ ਕਰਾਇਆ ਗਿਆ । ਵਿਦੇਸ਼ ਮੰਤਰਾਲਾ ਦੇ ਪ੍ਰਵਕਤਾ ਆਂਦਰੇਯਾਸ ਪੇਸ਼ਕੇ ਨੇ ਕਿਹਾ ਕਿ ਗੱਲਬਾਤ ਵਿੱਚ ਰਾਜਦੂਤ ਨੂੰ ਸਾਫ਼ ਸ਼ਬਦਾਂ ਵਿੱਚ ਉੱਤਰ ਕੋਰੀਆ ਦੀ ਵਜ੍ਹਾ ਨਾਲ ਵੱਧ ਰਹੇ ਤਨਾਵ ਉੱਤੇ ਜਰਮਨ ਸਰਕਾਰ ਦੀ ਵੱਡੀ ਚਿੰਤਾ ਦੀ ਜਾਣਕਾਰੀ ਦਿੱਤੀ ਗਈ । ਪ੍ਰਵਕਤਾ ਨੇ ਕਿਹਾ ਕਿ ਉੱਤਰ ਕੋਰੀਆਈ ਅਗਵਾਈ ਦੇ ਤਾਜ਼ਾ ਕਦਮ ਕਿਸੇ ਵੀ ਤਰ੍ਹਾਂ ਨਾਲ ਮੰਨਣਯੋਗ ਨਹੀਂ ਹਨ । ਜਰਮਨ ਵਿਦੇਸ਼ ਮੰਤਰਾਲਾ ਦੇ ਪ੍ਰਵਕਤਾ ਨੇ ਕਿਹਾ ਹੈ ਕਿ ਉੱਤਰ ਕੋਰੀਆ ਦੇ ਮੁੱਦੇ ਉੱਤੇ ਅਗਲੇ ਹਫਤੇ ਲੰਦਨ ਵਿੱਚ ਜੀ - 8 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਵੀ ਚਰਚਾ ਹੋਵੇਗੀ । ਪੇਸ਼ਕੇ ਦੇ ਅਨੁਸਾਰ ਉੱਥੇ ਨਿਰਣਾਇਕ ਅਤੇ ਸਾਂਝਾ ਪ੍ਰਤੀਕਿਰਆ ਉੱਤੇ ਵਿਚਾਰ ਹੋਵੇਗਾ । ਜੀ - 8 ਵਿੱਚ ਅਮਰੀਕਾ, ਕਨਾਡਾ, ਬਰੀਟੇਨ, ਫ਼ਰਾਂਸ, ਇਟਲੀ, ਜਾਪਾਨ ਅਤੇ ਜਰਮਨੀ ਦੇ ਇਲਾਵਾ ਰੂਸ ਮੈਂਬਰ ਹਨ । ਵਿਦੇਸ਼ ਮੰਤਰੀਆਂ ਦੀ ਬੈਠਕ ਸਾਲ ਵਿੱਚ ਦੋ ਵਾਰ ਹੁੰਦੀ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz