ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

05 ਅਪ੍ਰੈਲ 2013

ਪੰਜਾਬ ਸਰਕਾਰ ਵਲੋਂ ਫਿਲਮ ‘ਸਾਡਾ ਹੱਕ’ ਤੇ ਪਾਬੰਦੀ

 http://sameydiawaaz.com/Archive%20News/%5B2013%5D/04/05.04.2013%20-%2001.jpg

ਚੰਡੀਗੜ੍ਹ 4 ਅਪ੍ਰੈਲ (ਦਵਿੰਦਰ ਪਾਲ) :- ਪੰਜਾਬ ਸਰਕਾਰ ਨੇ ਭਲਕੇ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਸਾਡਾ ਹੱਕ’ ’ਤੇ ਪਾਬੰਦੀ ਲਗਾ ਦਿੱਤੀ ਹੈ । ਸਰਕਾਰ ਵਲੋਂ ਇਹ ਫੈਸਲਾ ਅੱਜ ਦੇਰ ਰਾਤ ਲਿਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਫ਼ਿਲਮ ਦੇਖਣ ਤੋਂ ਬਾਅਦ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ । ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਚੰਦ ਘੰਟੇ ਪਹਿਲਾਂ ਹੀ ਅੱਜ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਸੀ । ਮੁੱਖ ਸਕੱਤਰ ਰਾਕੇਸ਼ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਪੰਜਾਬ ਭਵਨ ਵਿੱਚ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਇਹ ਫ਼ਿਲਮ ਦੇਖੀ । ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸੰਤੋਸ਼ ਕੁਮਾਰ ਸੰਧੂ, ਪ੍ਰਮੁੱਖ ਸਕੱਤਰ (ਗ੍ਰਹਿ) ਧਨਬੀਰ ਸਿੰਘ ਬੈਂਸ, ਵਧੀਕ ਡੀਜੀਪੀ (ਸੀਆਈਡੀ) ਹਰਦੀਪ ਸਿੰਘ ਢਿੱਲੋਂ, ਡੀਆਈਜੀ (ਸੀਆਈਡੀ) ਰਾਜੇਸ਼ ਕੁਮਾਰ ਜੈਸਵਾਲ ਆਦਿ ਵੀ ਫ਼ਿਲਮ ਦੇਖਣ ਵਾਲਿਆਂ ਵਿੱਚ ਸ਼ਾਮਲ ਸਨ।

ਸੀਨੀਅਰ ਅਧਿਕਾਰੀਆਂ ਵਲੋਂ ਇੰਜ ਫ਼ਿਲਮ ਦੇਖਣ ਦੀ ਘਟਨਾ ਤੋਂ ਜ਼ਾਹਰ ਸੀ ਕਿ ਕਈ ਸੰਗਠਨਾਂ ਵਲੋਂ ਦਿੱਤੀਆਂ ਧਮਕੀਆਂ ਦੇ ਮੱਦੇਨਜ਼ਰ ਸਰਕਾਰ ਹਰਕਤ ਵਿੱਚ ਆਈ ਹੈ । ਪੁਲੀਸ ਤੇ ਸਿਵਲ ਅਧਿਕਾਰੀਆਂ ਵਲੋਂ ਫ਼ਿਲਮ ਦੇਖਣ ਦੀ ਕਾਰਵਾਈ ਨੂੰ ਅੱਜ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ । ਮੀਡੀਆ ਕਰਮੀਆਂ ਨੂੰ ਫ਼ਿਲਮ ਦੇਖਣ ਨਹੀਂ ਦਿੱਤੀ ਗਈ । ਮੁੱਖ ਸਕੱਤਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਫ਼ਿਲਮ ਬਾਰੇ ਕੋਈ ਸ਼ਿਕਾਇਤ ਹੈ ਤਾਂ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ । ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਇੱਕ ਸੁਰ ਵਿੱਚ ਕਿਹਾ ਕਿ ਫ਼ਿਲਮ ਬਾਰੇ ਫਿਲਹਾਲ ਕੋਈ ਵੀ ਟਿੱਪਣੀ ਨਹੀਂ ਕਰਨੀ ।  ਫ਼ਿਲਮ ‘ਸਾਡਾ ਹੱਕ’ ਬਾਰੇ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ । ਫਿਲਮ ਵਿੱਚ ਮੁੱਖ ਤੌਰ ’ਤੇ ਅਤਿਵਾਦ ਦੇ ਸਮੇਂ ਦੌਰਾਨ ਕਥਿਤ ਪੁਲੀਸ ਵਧੀਕੀਆਂ ਦਾ ਜ਼ਿਕਰ ਹੈ । ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਇਸ ਫਿਲਮ ਦੇ ਪ੍ਰਦਸ਼ਨ ਲਈ ਹੱਕ ਵਿੱਚ ਨਿੱਤਰ ਆਈ ਸੀ । ਸੈਂਸਰ ਬੋਰਡ ਵੱਲੋਂ ਅੜਿੱਕਾ ਡਾਹੇ ਜਾਣ ਮਗਰੋਂ ਫਿਲਮ ਨਿਰਮਾਤਾ ਦੇ ਲੰਬੇ ਸੰਘਰਸ਼ ਤੋਂ ਬਾਅਦ ਆਖਰ ‘ਸਾਡਾ ਹੱਕ’ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਹਰੀ ਝੰਡੀ ਮਿਲ ਗਈ ਸੀ ਪਰ ਇਸ ਫਿਲਮ ਦਾ ਟ੍ਰੇਲਰ ਜਿਵੇਂ ਹੀ ਟੈਲੀਵਿਜ਼ਨ ’ਤੇ ਆਉਣਾ ਸ਼ੁਰੂ ਹੋਇਆ ਤੇ ਰਿਲੀਜ਼ ਦੀ ਮਿਤੀ ਨਜ਼ਦੀਕ ਆ ਗਈ ਤਾਂ ਕਈ ਸੰਗਠਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ।

ਸ਼ੁਰੂ ਵਿੱਚ ਤਾਂ ਫਿਲਮ ਦੇ ਵਿਰੋਧ ਨੂੰ ਸਰਕਾਰ ਨੇ ਸਰਸਰੀ ਹੀ ਲਿਆ ਪਰ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਸਰਕਾਰ ਜ਼ਿਆਦਾ ਹੀ ਗੰਭੀਰ ਹੋ ਗਈ । ਸੂਤਰਾਂ ਮੁਤਾਬਕ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਨੇ ਫਿਲਮ ਦੇ ਪ੍ਰਦਸ਼ਨ ਪ੍ਰਤੀ ਕੁਝ ਇਤਰਾਜ਼ਯੋਗ ਤੱਥ ਪੇਸ਼ ਕੀਤੇ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਸਕੱਤਰ ਤੇ ਹੋਰਨਾਂ ਅਧਿਕਾਰੀਆਂ ਨੂੰ ਫਿਲਮ ਦੇਖਣ ਦੀਆਂ ਹਦਾਇਤਾਂ ਦਿੱਤੀਆਂ । ਫਿਲਮ ਬੇਸ਼ੱਕ 7:30 ਵਜੇ ਦੇ ਕਰੀਬ ਖ਼ਤਮ ਹੋ ਗਈ ਸੀ ਪਰ ਉਕਤ ਅਧਿਕਾਰੀ ਇਸ ਤੋਂ ਬਾਅਦ ਅੱਧਾ ਘੰਟਾ ਚਰਚਾ ਕਰਦੇ ਰਹੇ ।

ਸੂਤਰਾਂ ਮੁਤਾਬਕ ਮੁੱਖ ਸਕੱਤਰ ਅਤੇ ਹੋਰ ਅਧਿਕਾਰੀ ਫ਼ਿਲਮ ਦੀ ਸੀਡੀ ਲੈ ਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਗਏ । ਫ਼ਿਲਮ ਨੂੰ ਦੁਬਾਰਾ ਦੇਖਣ ਤੋਂ ਬਾਅਦ ਪਾਬੰਦੀ ਦਾ ਫੈਸਲਾ ਲਿਆ ਗਿਆ । ਸਰਕਾਰ ਦਾ ਕਹਿਣਾ ਹੈ ਕਿ ਸੂਬੇ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਫ਼ਿਲਮ ਉਪਰ ਅਗਲੇ ਹੁਕਮਾਂ ਤਕ ਪਾਬੰਦੀ ਲਗਾਈ ਗਈ ਹੈ । ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਰਕਾਰ ਵਲੋਂ ਲਏ ਤਾਜ਼ਾ ਫੈਸਲੇ ’ਤੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ।


ਭਾਈ ਹਵਾਰਾ ਅਤੇ ਭਿਉਰਾ ਫਿਰ ਕੈਮਰੇ ਦੀ ਨਜ਼ਰਸ਼ਾਨੀ ਹੇਠ

http://sameydiawaaz.com/Archive%20News/%5B2013%5D/04/05.04.2013%20-%2009.jpg

ਨਵੀਂ ਦਿੱਲੀ 4 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ) :- ਇਕ ਬ੍ਰਾਹਮਣਵਾਦੀ ਚੈਨਲ ਵਲੋਂ ਕੋਮੀ ਸੁਰਮੇਆਂ ਵਲੋਂ ਖਾਡ਼ਕੂ ਕਾਰਵਾਈਆਂ ਕਰਨ ਲਈ ਜੇਲ੍ਹ ਅੰਦਰ ਮੋਬਾਇਲ ਦੀ ਵਰਤੋ ਕਰਨ ਬਾਰੇ ਦਸਿਆ ਗਿਆ ਸੀ । ਇਹ ਖਬਰ ਪ੍ਰਸਾਰਿਤ ਹੋਣ ਤੋਂ ਤੁਰਤ ਬਾਅਦ ਜੇਲ੍ਹ ਅੰਦਰ ਭਾਈ ਹਵਾਰਾ ਅਤੇ ਭਾਈ ਭਿਉਰਾ ਕੈਮਰੇ ਦੀ ਨਜ਼ਰਸ਼ਾਨੀ ਅਤੇ ਸਖਤ ਪਹਿਰੇ ਹੇਠ ਆ ਗਏ ਹਨ । ਭਾਈ ਭਿਉਰਾ ਦੇ ਭਰਾਤਾ ਜਰਨੈਲ ਸਿੰਘ ਜੋ ਕਿ ਮੁਲਾਕਾਤ ਕਰਕੇ ਆਏ ਹਨ ਉਨ੍ਹਾਂ ਮੁਤਾਬਿਕ ਸਿੱਖ ਕੌਮ ਵਲੋਂ ਮਿਲ ਰਹੇ ਪਿਆਰ ਅਤੇ ਇਨ੍ਹਾਂ ਦੇ ਵੱਧ ਰਹੇ ਕੌਮੀ ਅਕਸ ਨੂੰ ਢਾਹ ਲਾਉਣ ਅਤੇ ਇਨ੍ਹਾਂ ਦਾ ਮਨੋਬਲ ਘੱਟ ਕਰਨ ਲਈ ਸਾਰੇ ਸਿੰਘਾਂ ਨੂੰ ਬਾਰ ਬਾਰ ਪਰੇਸ਼ਾਨ ਕੀਤਾ ਜਾਦਾਂ ਹੈ ਇਸੇ ਕਡ਼ੀ ਤਹਿਤ ਹੁਣ ਇਨ੍ਹਾਂ ਦੀਆਂ ਚੱਕੀਆਂ ਦੀ ਸਖਤ ਤਲਾਸ਼ੀ ਲਈ ਗਈ ਹੈ । ਇਸੇ ਤਲਾਸ਼ੀ ਦੌਰਾਨ ਜਦ ਇਨ੍ਹਾਂ ਕੋਲੋ ਕੂਝ ਵੀ ਬਰਾਮਦ ਨਹੀਂ ਹੋਇਆ ਤਦ ਹਤਾਸ਼ਾ ਵਿਚ ਭਾਈ ਭਿਉਰਾ ਦੀ ਚੱਕੀ ਦਾ ਫਰਸ਼ ਤਕ ਪੁੱਟ ਕੇ ਤਲਾਸ਼ੀ ਲਈ ਗਈ । ਜਦ ਭਾਈ ਹਵਾਰਾ ਅਪਣੀ ਦੋ ਦਿਨ ਪਹਿਲਾਂ ਪੇਸ਼ੀ ਭੁਗਤਕੇ ਵਾਪਿਸ ਆਏ ਸਨ ਤਦ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਚੱਕੀ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ । ਕਪਡ਼ੇ ਅਤੇ ਕਿਤਾਬਾਂ ਜਮੀਨ ਤੇ ਖਿਲਰੀਆਂ ਪਈਆਂ ਸਨ ਪਤਾ ਕਰਨ ਤੇ ਪਤਾ ਲਗਿਆ ਕਿ ਉਨ੍ਹਾਂ ਦੀ ਚੱਕੀ ਦੀ ਤਲਾਸ਼ੀ ਲਈ ਗਈ ਸੀ, ਉਸ ਵਿਚ ਉਨ੍ਹਾਂ ਕੋਲੋਂ ਕੂਝ ਵੀ ਬਰਾਮਦ ਨਹੀ ਹੋਇਆ । ਉਨ੍ਹਾਂ ਦਸਿਆ ਕਿ ਸਾਨੂੰ ਚੈਕਿੰਗ ਕਰਵਾਉਣ ਤੇ ਕਿਸੇ ਕਿਸਮ ਦਾ ਕੋਈ ਇਤਰਾਜ ਨਹੀਂ ਪਰ ਤਲਾਸ਼ੀ ਸਾਡੇ ਸਾਹਮਣੇ ਹੋਣੀ ਚਾਹੀਦੀ ਹੈ ਪਿਛੋ ਚੈਕਿੰਗ ਕਰਕੇ ਕੂਝ ਵੀ ਬਰਾਮਦੀ ਦਿਖਾਈ ਜਾ ਸਕਦੀ ਹੈ ਜਿਸਦਾ ਅਸੀ ਜੇਲ੍ਹ ਪ੍ਰਸਾਸ਼ਨ ਅਗੇ ਅਪਣਾ ਵਿਰੋਧ ਦਰਜ ਕਰਵਾਵਾਗੇਂ । ਭਾਈ ਭਿਉਰਾ ਰਾਹੀਂ ਭੇਜੇ ਗਏ ਕੌਮ ਦੇ ਨਾਮ ਸੁਨੇਹੇ ਵਿਚ ਸਿੰਘਾਂ ਨੇ ਕਿਹਾ ਕਿ ਇਸ ਤਰ੍ਹਾਂ ਕਾਰਵਾਈਆਂ ਸਾਡਾ ਮਨੋਬਲ ਨਹੀਂ ਗਿਰਾ ਸਕਦੀਆਂ ਤੇ ਕੌਮ ਦੀ ਚਡ਼੍ਹਦੀ ਕਲਾ ਲਈ ਅਸੀਂ ਇਨ੍ਹਾਂ ਦਾ ਸਾਹਮਣਾਂ ਖਿਡ਼ੇ ਮੱਥੇ ਨਾਲ ਕਰਾਂਗੇ ਜੀ । ਭਾਈ ਭਿਉਰਾ ਦੇ ਭਰਾਤਾ ਮੁਤਾਬਿਕ ਵਿਦੇਸ਼ ਵਿਚੋਂ ਭੇਜਿਆ ਜਾ ਰਿਹਾ ਪੈਸਾ ਸਿਰਫ ਸ਼ਹੀਦ ਪਰਿਵਾਰਾਂ ਦੀ ਮਦਦ ਅਤੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਪੈਰਵਾਈ ਉਤੇ ਖਰਚ ਕੀਤਾ ਜਾਦਾਂ ਹੈ ਨਾ ਕਿ ਕਿਸੇ ਕਿਸਮ ਦੀ ਕੋਈ ਗਲਤ ਕਾਰਵਾਈ ਕਰਨ ਲਈ, ਇਸੇ ਕਰਕੇ ਸਰਕਾਰ ਇਸਨੂੰ ਰੁਕਵਾਉਣ ਲਈ ਅਤੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਫਿਰ ਤੋਂ ਰੋਲਣ ਲਈ ਪੱਬੇਭਾਰ ਹੋਈ ਪਈ ਹੈ ਅਤੇ ਇਹ ਸਾਰਾ ਕੂਝ ਸਿੱਖਾਂ ਨੂੰ ਇਕ ਗਿਣੀ ਮਿਠੀ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ । ਸਿੱਖ ਕੌਮ ਦਾ ਹੋਇਆ ਸਰਕਾਰੀ ਕਤਲੇਆਮ ਦਾ ਹੂ-ਬਹੂ ਚਿੱਤਰ ਦਿੱਖਾਂਦੀਂ ਫਿਲਮ ''ਸਾਡਾ ਹੱਕ'' ਦੀ ਰਿਲੀਜਿੰਗ ਰੁਕਵਾਉਣ ਲਈ ਸਰਕਾਰੀ ਏੰਜਸੀਆਂ ਵਲੋਂ ਚਾਲ ਖੇਡੀ ਗਈ ਹੈ । ਭਾਈ ਭਿਉਰਾ ਅਨੂਸਾਰ ਅੱਜ ਸਾਡੇ ਸਾਰੇ ਕੋਮੀ ਲੀਡਰਾਂ ਨੂੰ ਇਕੋ ਸਟੇਜ ਤੇ ਇੱਕਠੇ ਹੋ ਕੇ ਕੋਮੀ ਸੁਰਮੇਆਂ ਦੀ ਬੰਦਖਲਾਸੀ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ ।


ਜੇਕਰ ਭਾਈ ਹਵਾਰਾ ਅਤੇ ਭਿਉਰਾ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ

ਨਾ ਕੀਤਾ ਤਾਂ ਤਿਹਾੜ ਜ਼ੇਲ੍ਹ ਅੱਗੇ ਧਰਨਾ ਸ਼ੁਰੂ ਕਰਾਂਗੇ - ਮਾਨ

http://sameydiawaaz.com/Archive%20News/%5B2013%5D/04/05.04.2013%20-%2011.jpg

ਬਰਨਾਲਾ 4 ਅਪ੍ਰੈਲ (ਜਗਸੀਰ ਸਿੰਘ ਸੰਧੂ ) :- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਭਾਰਤੀ ਹਕੂਮਤ ਦਿੱਲੀ ਦੀ ਤਿਹਾੜ ਜ਼ੇਲ੍ਹ ਵਿੱਚ ਬੰਦ ਸਿੱਖ ਖਾੜਕੂ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰ ਦੇਵੇ, ਨਹੀਂ ਤਾਂ ਉਹਨਾਂ ਦੀ ਪਾਰਟੀ ਵਲੋਂ ਤਿਹਾੜ ਜ਼ੇਲ੍ਹ ਦੇ ਬਾਹਰ ਧਰਨਾ ਸੁਰੂ ਕਰ ਦਿੱਤਾ ਜਾਵੇਗਾ । ਇਸ ਸਬੰਧੀ ਫੋਨ 'ਤੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਸ੍ਰ: ਮਾਨ ਨੇ ਕਿਹਾ ਕਿ ਦਿੱਲੀ ਤੋਂ ਆ ਰਹੀਆਂ ਗੰਭੀਰ ਰਿਪੋਰਟਾਂ ਮੁਤਾਬਿਕ ਭਾਈ ਹਵਾਰਾ ਅਤੇ ਭਾਈ ਭਿਉਰਾ ਨੂੰ ਤਿਹਾੜ ਜ਼ੇਲ੍ਹ ਵਿੱਚ ਪ੍ਰਸਾਸ਼ਨ ਵਲੋਂ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਰੋਜ਼ਾਨਾ ਤਲਾਸ਼ੀਆਂ ਲੈ ਰਹੇ ਹਨ, ਝੂਠੀਆਂ ਗੱਲਾਂ ਕਰ ਰਹੇ ਹਨ ਕਿ ਉਹਨਾਂ ਕੋਲ ਮੋਬਾਇਲ ਹਨ, ਜਦਕਿ ਭਾਈ ਹਵਾਰਾ ਇਸ ਮੌਕੇ ਕਮਰ ਦੇ ਦਰਦ ਨਾਲ ਪੀੜਤ ਹੈ, ਪਰ ਪ੍ਰਸਾਸ਼ਨ ਉਹਨਾਂ ਨੂੰ ਡਾਕਟਰੀ ਸਹਾਇਤਾ ਦੇਣ ਦੀ ਥਾਂ ਬਹੁਤ ਤੰਗ ਕਾਲ ਕੋਠੜੀਆਂ ਵਿੱਚ ਬੰਦ ਕਰ ਰਿਹਾ ਹੈ । ਸ੍ਰ: ਮਾਨ ਨੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ ਅਤੇ ਭਾਈ ਦਿਆ ਸਿੰਘ ਲਹੌਰੀਆ ਨੂੰ ਰਾਜਸੀ ਕੈਦੀ ਕਰਾਰ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ੇਲ੍ਹਾਂ ਵਿੱਚ ਬੰਦ ਸਾਰੇ ਸਿੱਖ ਖਾੜਕੂਆਂ ਨਾਲ ਰਾਜਸੀ ਬੰਦੀਆਂ ਵਾਲਾ ਵਿਹਾਰ ਕੀਤਾ ਜਾਵੇ । ਉਹਨਾਂ ਤਿਹਾੜ ਜ਼ੇਲ੍ਹ ਦੇ ਪ੍ਰਬੰਧਕ ਲੈਫਟੀਨੈਟ ਗਵਰਨਰ ਖੰਨਾ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਇਹਨਾਂ ਸਿਆਸੀ ਕੈਦੀਆਂ ਨਾਲ ਹੋ ਰਹੀ ਧੱਕੇਸ਼ਾਹੀ ਤਰੰਤ ਬੰਦ ਕਰਵਾਈ ਜਾਵੇ । ਸ੍ਰ: ਮਾਨ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜੇਲ੍ਹ ਵਿੱਚ ਬੰਦ ਭਾਈ ਹਵਾਰਾ, ਭਾਈ ਭਿਉਰਾ, ਭਾਈ ਦਿਆ ਸਿੰਘ ਲਹੌਰੀਆ ਅਤੇ ਹੋਰ ਸਿੱਖ ਖਾੜਕੂਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਉਹਨਾਂ ਦੀ ਪਾਰਟੀ ਵਲੋਂ ਤਿਹਾੜ ਜ਼ੇਲ੍ਹ ਦੇ ਬਾਹਰ ਧਰਨਾ ਸੁਰੂ ਕਰ ਦਿੱਤਾ ਜਾਵੇਗਾ ।


ਨੇਤਰਹੀਣ ਸ਼ਰਧਾਲੂਆਂ ਲਈ ਗੁਰੂ ਗ੍ਰੰਥ ਸਾਹਿਬ ਦਾ ਬਰੇਲ ਲਿੱਪੀ ਵਿੱਚ ਲਿਪੀਆਂਤਰਣ

http://sameydiawaaz.com/Archive%20News/%5B2013%5D/04/05.04.2013%20-%2002.jpg

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ,

ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਭਾਈ ਗੁਰਮੇਜ ਸਿੰਘ ਦਾ ਸਨਮਾਨ ਕਰਦੇ ਹੋਏ

ਅੰਮ੍ਰਿਤਸਰ 4 ਅਪ੍ਰੈਲ (ਜਗਤਾਰ ਸਿੰਘ ਲਾਂਬਾ) :- ਸ੍ਰੀ ਹਰਿਮੰਦਰ ਸਾਹਿਬ ਦੇ ਨੇਤਰਹੀਣ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਬਰੇਲ ਲਿੱਪੀ ’ਚ ਲਿਪੀਆਂਤਰਣ ਕਰਕੇ ਇਸਨੂੰ 18 ਪੋਥੀਆਂ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਇਸਨੂੰ ਹੁਣ ਅਕਾਲ ਤਖ਼ਤ ਦੇ ਨੇੜੇ 13 ਨੰਬਰ ਕਮਰੇ ਵਿੱਚ ਸੁਸ਼ੋਭਿਤ ਕੀਤਾ ਜਾ ਰਿਹਾ ਹੈ ਤਾਂ ਜੋ ਨੇਤਰਹੀਣ ਸ਼ਰਧਾਲੂ ਇੱਥੇ ਆ ਕੇ ਗੁਰਬਾਣੀ ਦਾ ਪਾਠ ਕਰ ਸਕਣ। ਸ਼੍ਰੋਮਣੀ ਕਮੇਟੀ ਨੇ ਨੇਤਰਹੀਣ ਸ਼ਰਧਾਲੂਆਂ ਨੂੰ ਧਾਰਮਿਕ ਸਾਹਿਤ ਮੁਹੱਈਆ ਕਰਾਉਣ ਲਈ ਬਰੇਲ ਲਿੱਪੀ ਵਾਲੀ ਪ੍ਰੈਸ ਸਥਾਪਿਤ ਕਰਨ ਤੇ ਆਲਮਗੀਰ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਨੇਤਰਹੀਣਾਂ ਲਈ ਇੱਕ ਸਕੂਲ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।

ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇੱਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਨੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਨੂੰ ਬਰੇਲ ਲਿੱਪੀ ’ਚ ਲਿਪੀਆਂਤਰਣ ਕਰਨ ਬਦਲੇ ਸਨਮਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਭਾਈ ਗੁਰਮੇਜ ਸਿੰਘ ਨੇ ਨੇਤਰਹੀਣਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਨਿਵੇਕਲਾ ਉਪਰਾਲਾ ਕੀਤਾ ਹੈ। ਉਨ੍ਹਾਂ  ਗੁਰੂ ਗ੍ਰੰਥ ਸਾਹਿਬ ਦਾ ਬਰੇਲ ਲਿੱਪੀ ਵਿੱਚ ਲਿਪੀਆਤਰਣ ਕਰਦਿਆਂ ਇਸ ਦੀਆਂ 18 ਪੋਥੀਆਂ ਤਿਆਰ ਕੀਤੀਆਂ ਹਨ। ਇਨ੍ਹਾਂ ਰਾਹੀਂ ਨੇਤਰਹੀਣ ਸ਼ਰਧਾਲੂ ਹੁਣ ਗੁਰਬਾਣੀ ਦਾ ਪਾਠ ਕਰ ਸਕਣਗੇ।  ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਿਫਾਰਸ਼ ਕੀਤੀ ਕਿ ਉਹ ਇਸ ਵਿਸ਼ੇਸ਼ ਕਾਰਜ ਲਈ ਭਾਈ ਗੁਰਮੇਜ ਸਿੰਘ ਦਾ ਅਕਾਲ ਤਖ਼ਤ ਤੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇ।  ਇਸ ’ਤੇ ਗਿਆਨੀ ਗੁਰਬਚਨ ਸਿੰਘ ਨੇ ਇਹ ਮੰਗ ਪ੍ਰਵਾਨ ਕਰਦਿਆਂ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਨ ਦਾ ਭਰੋਸਾ ਦਿੱਤਾ। ਜਥੇਦਾਰ ਅਵਤਾਰ ਸਿੰਘ ਨੇ ਭਾਈ ਗੁਰਮੇਜ ਸਿੰਘ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦਾ ਹਰ ਪੱਖੋਂ ਸਹਿਯੋਗ ਕਰੇਗੀ।

ਜਥੇਦਾਰ ਅਵਤਾਰ ਸਿੰਘ ਨੇ ਅੱਗੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ 18 ਪੋਥੀਆਂ ਨੂੰ ਅਕਾਲ ਤਖ਼ਤ ਨੇੜੇ ਕਮਰਾ ਨੰਬਰ 13 ਵਿੱਚ ਸੁਸ਼ੋਭਿਤ ਕੀਤਾ ਜਾਵੇਗਾ ਤਾਂ ਜੋ ਨੇਤਰਹੀਣ ਸ਼ਰਧਾਲੂ ਇੱਥੇ ਆ ਕੇ ਪਾਠ ਕਰ ਸਕਣ। ਉਨ੍ਹਾਂ  ਨੇਤਰਹੀਣ ਸ਼ਰਧਾਲੂਆਂ ਲਈ ਗੁਰਬਾਣੀ ਨਾਲ ਸਬੰਧਤ ਧਾਰਮਿਕ ਸਾਹਿਤ ਬਰੇਲ ਲਿੱਪੀ ’ਚ ਪ੍ਰਕਾਸ਼ਤ ਕਰਨ ਲਈ ਬਰੇਲ ਲਿੱਪੀ ਵਾਲੀ ਪ੍ਰੈਸ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ। ਸੂਰਮੇ ਸਿੰਘਾਂ ਲਈ (ਨੇਤਰਹੀਣਾਂ) ਲੁਧਿਆਣਾ ਸਥਿਤ ਆਲਮਗੀਰ ਵਿਖੇ ਗੁਰਦੁਆਰਾ ਮੰਜੀ ਸਾਹਿਬ ਵਿੱਚ ਵਿਸ਼ੇਸ਼ ਸਰੂਪ ਬਣਾਉਣ ਦਾ ਐਲਾਨ ਵੀ ਕੀਤਾ।

ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਸੰਦੇਸ਼ ਵਿਸ਼ਵ ਭਰ ਵਿੱਚ ਪ੍ਰਚਾਰਨ-ਪ੍ਰਸਾਰਨ ਹਿੱਤ ਗੁਰਬਾਣੀ ਦੇ ਅਨੁਵਾਦ, ਟੀਕੇ, ਸ਼ਬਦਾਰਥ ਆਦਿ ਪਹਿਲਾਂ ਵੱਖ-ਵੱਖ ਇਤਿਹਾਸਕਾਰਾਂ ਵੱਲੋਂ ਕੀਤੇ ਗਏ ਸਨ ਪਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਨੂੰ ਸੂਰਮੇ ਸਿੰਘ (ਨੇਤਰਹੀਣ) ਨਹੀਂ ਪੜ੍ਹ ਸਕਦੇ ਸਨ। ਉਨ੍ਹਾਂ ਦੀ ਸਹੂਲਤ ਵਾਸਤੇ ਭਾਈ ਗੁਰਮੇਜ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਗੁਰਬਾਣੀ ਨੂੰ ਬਰੇਲ ਲਿੱਪੀ ਵਿੱਚ ਅੰਤਰਣ ਕਰਨ ਦਾ ਵੱਡਾ ਅਧਿਆਤਮਿਕ ਕਾਰਜ ਕੀਤਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੱਲ ਸਿੰਘ ਤੇ  ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਅਵਤਾਰ ਸਿੰਘ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਾਈ ਗੁਰਮੇਜ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮਗਰੋਂ ਵੱਖ ਵੱਖ ਜਥੇਬੰਦੀਆਂ ਤੇ ਨੇਤਰਹੀਣ ਸੰਸਥਾਵਾਂ ਨੇ ਵੀ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਗੁਰਮੇਜ ਸਿੰਘ ਨੇ ਸੰਗਤ ਨੂੰ ਬਰੇਲ ਲਿੱਪੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਬਰੇਲ ਲਿੱਪੀ ਵਿੱਚ ਲਿਪੀਆਂਤਰਣ ਕਰਨ ਸਮੇਂ ਲੰਮਾ ਸਮਾਂ ਲੱਗਾ ਹੈ ਅਤੇ ਹੁਣ ਨੇਤਰਹੀਣ ਸ਼ਰਧਾਲੂ ਗੁਰਬਾਣੀ ਨਾਲ ਜੁੜ ਸਕਣਗੇ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਨਿੱਤ ਨੇਮ ਦੀਆਂ ਕਈ ਬਾਣੀਆਂ ਦਾ ਵੀ ਲਿਪੀਆਂਤਰਣ ਕੀਤਾ ਹੈ। ਮੰਚ ਦੀ ਸੇਵਾ ਸਕੱਤਰ ਰੂਪ ਸਿੰਘ ਨੇ ਨਿਭਾਈ। ਸਮਾਗਮ ਵਿੱਚ ਵੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ, ਕਰਮਚਾਰੀ, ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ। ਸਮਾਗਮ ਵਿੱਚ ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਦੇ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ। ਮਗਰੋਂ ਗਿਆਨੀ ਮੱਲ ਸਿੰਘ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਹੁਕਮਨਾਮਾ ਲਿਆ।


ਸਿੱਖ ਨਸਲਕੁਸ਼ੀ ਪਟੀਸ਼ਨ ’ਤੇ ਮੁੜ ਵਿਚਾਰ ਕਰੇ ਅਮਰੀਕਾ - ਕਲਕੱਤਾ

http://sameydiawaaz.com/Archive%20News/%5B2013%5D/04/05.04.2013%20-%2008.jpgਅੰਮ੍ਰਿਤਸਰ 4 ਅਪ੍ਰੈਲ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸਿੱਖ ਵਿਦਵਾਨ ਮਨਜੀਤ ਸਿੰਘ ਕਲਕੱਤਾ ਨੇ ਅਮਰੀਕਾ ਦੀ ਅਦਾਲਤ ਵਲੋਂ ਸਿੱਖ ਨਸਲਕੁਸ਼ੀ ਸਬੰਧੀ ਪਟੀਸ਼ਨ ਨੂੰ ਰੱਦ ਕੀਤੇ ਜਾਣ ’ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅਮਰੀਕਾ ਪ੍ਰਸ਼ਾਸਨ ਨੂੰ ਸਿੱਖ ਨਸਲਕੁਸ਼ੀ ਦਾ ਸਿਰਫ ਸ਼ਬਦਿਕ ਅਰਥ ਨਹੀਂ ਦੇਖਣਾ ਚਾਹੀਦਾ ਸਗੋਂ ਇਸ ਮਾਮਲੇ ਵਿੱਚ 1980 ਤੋਂ ਲੈ ਕੇ 1995 ਤੱਕ ਦੇ ਸਮੇਂ ਵਿੱਚ ਹੋਏ ਸਿੱਖਾਂ ਦੇ ਸਮੁੱਚੇ ਘਾਣ ਨੂੰ ਸਿੱਖ ਨਸਲਕੁਸ਼ੀ ਦੇ ਘੇਰੇ ਵਿੱਚ ਰੱਖ ਕੇ ਦੇਖਣਾ ਚਾਹੀਦਾ ਹੈ।

ਉਨ੍ਹਾਂ ਆਖਿਆ ਕਿ ਅਮਰੀਕਾ ਪ੍ਰਸ਼ਾਸਨ ਨੇ ਇਸ ਪਟੀਸ਼ਨ ਨੂੰ ਇਸ ਲਈ ਰੱਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਇਸਨੂੰ ਸਿਰਫ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਤੱਕ ਸੀਮਤ ਰੱਖ ਕੇ ਦੇਖਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਨਸਲਕੁਸ਼ੀ ਪਟੀਸ਼ਨ ਦੇ ਘੇਰੇ ਵਿੱਚ 1980 ਤੋਂ ਲੈ ਕੇ 1995 ਤੱਕ ਦੇ ਸਮੇਂ ਨੂੰ ਰੱਖਿਆ ਜਾਣਾ ਚਾਹੀਦਾ ਹੈ।

ਇਸ ਸਮੇਂ ਦੌਰਾਨ ਸਿੱਖਾਂ ’ਤੇ ਭਾਰੀ ਅਣਮਨੁੱਖੀ ਤਸ਼ੱਦਦ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਅਰਸੇ ਦੌਰਾਨ ਸਿੱਖਾਂ ਦੀ ਹੋਂਦ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਗਿਆ ਸੀ। ਉਨ੍ਹਾਂ ਅਮਰੀਕਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਿੱਖ ਨਸਲਕੁਸ਼ੀ ਪਟੀਸ਼ਨ ’ਤੇ ਮੌਜੂਦਾ ਤੱਥਾਂ ਦੇ ਆਧਾਰ ’ਤੇ ਮੁੜ ਵਿਚਾਰ ਕੀਤਾ ਜਾਵੇ।


ਟਾਈਟਲਰ ਖ਼ਿਲਾਫ਼ ਸੀ. ਬੀ. ਆਈ. ਜਾਂਚ ਬਾਰੇ ਫ਼ੈਸਲਾ 10 ਨੂੰ

http://sameydiawaaz.com/Archive%20News/%5B2013%5D/04/05.04.2013%20-%2010.jpgਨਵੀਂ ਦਿੱਲੀ 4 ਅਪ੍ਰੈਲ :- ਦਿੱਲੀ ਦੰਗਿਆਂ ਸਬੰਧੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਹੋਰ ਸੀ. ਬੀ. ਆਈ. ਜਾਂਚ ਲਈ ਇਕ ਦੰਗਾ ਪੀੜਤ ਵਲੋਂ ਇਕ ਦਾਇਰ ਪਟੀਸ਼ਨ ਉੱਤੇ ਇੱਥੋਂ ਦੀ ਇਕ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ । ਐਡੀਸ਼ਨਲ ਸੈਸ਼ਨ ਜੱਜ ਅਨੁਰਾਧਾ ਸ਼ੁਕਲਾ ਭਾਰਦਵਾਜ ਵਲੋਂ ਫ਼ੈਸਲਾ 10 ਅਪ੍ਰੈਲ ਨੂੰ ਸੁਣਾਇਆ ਜਾਵੇਗਾ । ਸੀ. ਬੀ. ਆਈ. ਇਸ ਮਾਮਲੇ ਵਿੱਚ ਸ੍ਰੀ ਟਾਈਟਲਰ ਨੂੰ ਪਹਿਲਾਂ ਹੀ ਕਲੀਨ ਚਿੱਟ ਦੇ ਚੁੱਕੀ ਹੈ । ਅੱਜ ਪਟੀਸ਼ਨਰ ਲਖਵਿੰਦਰ ਕੌਰ ਦੇ ਵਕੀਲ ਐਚ ਐਸ ਫੂਲਕਾ ਅਤੇ ਸੀ. ਬੀ. ਆਈ. ਦੇ ਵਕੀਲ ਦੀਆਂ ਦਲੀਲਾਂ ਸੁਣਨ ਪਿੱਛੋਂ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ, ‘‘ਬਹਿਸ ਮੁਕੰਮਲ ਹੋ ਗਈ ਹੈ । ਫ਼ੈਸਲਾ 10 ਅਪ੍ਰੈਲ ਨੂੰ ਸੁਣਾਇਆ ਜਾਵੇਗਾ ।’’

ਸ੍ਰੀ ਫੂਲਕਾ ਨੇ ਦੱਖਣੀ ਦਿੱਲੀ ਦੇ ਇਕ ਗੁਰਦੁਆਰੇ ਵਿੱਚ ਵਾਪਰੀ ਇਸ ਘਟਨਾ, ਜਿਸ ਵਿੱਚ ਤਿੰਨ ਸਿੱਖ ਮਾਰੇ ਗਏ ਸਨ, ਸਬੰਧੀ ਸੀ. ਬੀ. ਆਈ. ਉੱਤੇ ਪੱਖਪਾਤ ਅਤੇ ਕਈ ਅਹਿਮ ਤੱਥਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ । ਉਨ੍ਹਾਂ ਕਿਹਾ, ‘‘ਸੀ. ਬੀ. ਆਈ. ਨੇ ਟਾਈਟਲਰ ਦੇ ਬਿਆਨ ਤਾਂ ਲਏ ਹਨ, ਜਿਸ ਨੇ ਉਸ (ਟਾਈਟਲਰ) ਦੇ ਹੱਕ ਵਿੱਚ ਬਿਆਨ ਦਿੱਤਾ ਹੈ, ਪਰ ਉਨ੍ਹਾਂ ਗਵਾਹਾਂ ਦੇ ਬਿਆਨ ਦਰਜ ਨਹੀਂ ਕੀਤੇ, ਜਿਨ੍ਹਾਂ ਨੇ ਟਾਈਟਲਰ ਨੂੰ ਘਟਨਾ ਵਾਲੀ ਥਾਂ ਦੇਖਿਆ ਸੀ । ਕੀ ਸੀ. ਬੀ. ਆਈ. ਟਾਈਟਲਰ ਦੇ ਹੁਕਮਾਂ ਉੱਤੇ ਕੰਮ ਕਰ ਰਹੀ ਹੈ ।’’

ਦੂਜੇ ਪਾਸੇ ਸੀ. ਬੀ. ਆਈ. ਦੇ ਵਕੀਲ ਸੰਜੇ ਕੁਮਾਰ ਨੇ ਪਟੀਸ਼ਨ ਖਾਰਜ ਕਰਨ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਸ੍ਰੀ ਟਾਈਟਲਰ 1 ਨਵੰਬਰ 1984  ਨੂੰ ਦੱਖਣੀ ਦਿੱਲੀ ਦੇ ਗੁਰਦੁਆਰੇ ਵਿੱਚ ਨਹੀਂ, ਸਗੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਿਹਾਇਸ਼ ਤੀਨਮੂਰਤ ਭਵਨ ਵਿੱਚ ਸੀ । ਦੂਜੇ ਪਾਸੇ ਪੀੜਤਾਂ ਨੇ ਸ੍ਰੀ ਟਾਈਟਲਰ ਉੱਤੇ ਦੱਖਣੀ ਦਿੱਲੀ ਵਿੱਚ ਲੋਕਾਂ ਨੂੰ ਸਿੱਖਾਂ ਖ਼ਿਲਾਫ਼ ਭੜਕਾਉਣ ਦਾ ਦੋਸ਼ ਲਾਇਆ ਸੀ । ਇਸ ਘਟਨਾ ਵਿੱਚ ਤਿੰਨ ਸਿੱਖ—ਬਾਦਲ ਸਿੰਘ, ਠਾਕੁਰ ਸਿੰਘ ਤੇ ਗੁਰਚਰਨ ਸਿੰਘ ਮਾਰੇ ਗਏ ਸਨ ।


ਉੱਤਰੀ ਕੋਰੀਆ ਨੇ ਪੂਰਬੀ ਕੰਢੇ ’ਤੇ ਬੀੜੀ ਮਿਜ਼ਾਈਲ

http://sameydiawaaz.com/Archive%20News/%5B2013%5D/04/05.04.2013%20-%2003.jpg

ਦੱਖਣੀ ਕੋਰੀਆ ਦੀ ਰਾਜਧਾਨੀ ਸਿਉਲ ਨੇੜੇ ਅਮਰੀਕਨ ਫੌਜ ਦੇ ਕੈਂਪ ਵਿਚ ਵੀਰਵਾਰ ਨੂੰ ਰਸਾਇਣਕ ਹਥਿਆਰਾਂ

ਦੀ ਬਟਾਲੀਅਨ ਦੇ ਜਵਾਨ ਹਮਲੇ ਦੀ ਤਿਆਰੀ ਦਾ ਪ੍ਰਦਰਸ਼ਨ ਕਰਦੇ ਹੋਏ (ਫੋਟੋ: ਰਾਇਟਰਜ਼)

ਸਿਓਲ 4 ਅਪ੍ਰੈਲ (ਏ. ਐਫ. ਪੀ.) :- ਖੁਫੀਆ ਜਾਣਕਾਰੀ ਅਨੁਸਾਰ ਉੱਤਰੀ ਕੋਰੀਆ ਵੱਲੋਂ ਦੱਖਣੀ ਕੋਰੀਆ ਅਤੇ ਜਪਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਦਰਮਿਆਨੀ ਦੂਰੀ ਤਕ ਮਾਰ ਕਰਨ ਵਾਲੀ ਆਪਣੀ ਇੱਕ ਮਿਜ਼ਾਈਲ ਪੂਰਬੀ ਕੰਢੇ ’ਤੇ ਫਿੱਟ ਕੀਤੀ ਜਾ ਰਹੀ ਹੈ।

ਯੋਨਹੈਪ ਖ਼ਬਰ ਏਜੰਸੀ ਨੇ ਫੌਜੀ ਅਤੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਮਿਜ਼ਾਈਲ ਦੀ ਅਦਲਾ-ਬਦਲੀ ਦੀ ਦੱਖਣੀ ਕੋਰੀਆਈ ਅਤੇ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ ਭਿਣਕ ਪਈ ਹੈ। ਦੱਖਣੀ ਕੋਰੀਆ ਦੇ ਇੱਕ ਅਧਿਕਾਰੀ ਨੇ ਆਖਿਆ, ‘‘ਜਾਪਦਾ ਹੈ ਕਿ ਇਹ ਚੀਜ਼ ਦਰਮਿਆਨੀ ਰੇਂਜ ਦੀ ਮੂਸੁਦਾਨ ਮਿਜ਼ਾਈਲ ਸੀ। ਅਸੀਂ ਇਸ ’ਤੇ ਨਜ਼ਰ ਰੱਖ ਰਹੇ ਹਾਂ ਕਿ ਕੀ ਉੱਤਰੀ ਕੋਰੀਆ ਨੇ ਵਾਕਈ ਦਾਗਣ ਲਈ ਇਹ ਮਿਜ਼ਾਈਲ ਲਿਆਂਦੀ ਹੈ ਜਾਂ ਅਮਰੀਕਾ ਖ਼ਿਲਾਫ਼ ਸ਼ਕਤੀ ਦਾ ਪ੍ਰਗਟਾਵਾ ਕਰਨ ਲਈ ਅਜਿਹਾ ਕੀਤਾ ਗਿਆ।’’

ਜਪਾਨ ਦੇ ਅਸਾਹੀ ਸ਼ਿਮਬੁਨ ਅਖ਼ਬਾਰ ਨੇ ਵੀ ਇਸੇ ਤਰ੍ਹਾਂ ਦੀ ਰਿਪੋਰਟ ਛਾਪੀ ਹੈ। ਮੂਸੁਦਾਨ ਮਿਜ਼ਾਈਲ ਪਹਿਲੀ ਵਾਰ ਅਕਤੂਬਰ 2010 ਨੂੰ ਹੋਈ ਇੱਕ ਫੌਜੀ ਪਰੇਡ ਵਿੱਚ ਦਿਖਾਈ ਗਈ ਸੀ ਅਤੇ ਸਮਝਿਆ ਜਾਂਦਾ ਹੈ ਕਿ ਇਹ 3000 ਕਿਲੋਮੀਟਰ ਤਕ ਮਾਰ ਕਰ ਸਕਦੀ ਹੈ। ਉਂਜ, ਇਸ ਦੀ ਅਜ਼ਮਾਇਸ਼ ਬਾਰੇ ਕੋਈ ਖ਼ਬਰ ਨਹੀਂ ਹੈ। ਯੋਨਹੈਪ ਨੇ ਖ਼ੁਫੀਆ ਸੂਤਰਾਂ ਦੇ  ਹਵਾਲੇ ਨਾਲ ਦੱਸਿਆ ਕਿ ਉੱਤਰੀ ਕੋਰੀਆ 15 ਅਪਰੈਲ ਨੂੰ ਬਾਨੀ ਨੇਤਾ ਕਿਮ-ਇਲ ਸੁੰਗ ਦੀ ਸਾਲਗਿਰ੍ਹਾ ਮੌਕੇ ਮਿਜ਼ਾਈਲ ਦਾਗ਼ ਸਕਦਾ ਹੈ।


ਬਾਦਲ ਕਾਂਗਰਸ ਨੂੰ ਮਾਂਜਾ ਲਾਉਂਦੇ ਰਹੇ, ਬੱਚੇ ਭਾਂਡੇ ਮਾਂਜਦੇ ਰਹੇ

 http://sameydiawaaz.com/Archive%20News/%5B2013%5D/04/05.04.2013%20-%2005.jpg http://sameydiawaaz.com/Archive%20News/%5B2013%5D/04/05.04.2013%20-%2006.jpg 

ਸੰਗਤ ਦਰਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਕੋਰੇਵਾਲਾ ਕਲਾਂ ਸਕੂਲ ਦੇ ਬੱਚੇ ਭਾਂਡੇ ਮਾਂਜਦੇ ਹੋਏ

ਮੋਗਾ 4 ਅਪ੍ਰੈਲ (ਮਹਿੰਦਰ ਸਿੰਘ ਰੱਤੀਆਂ) :- ਹਲਕੇ ਵਿੱਚ ਕੀਤੇ ਸੰਗਤ ਦਰਸ਼ਨਾਂ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਕਾਂਗਰਸੀ ਆਗੂਆਂ ਨੂੰ ਰਗੜੇ ਲਾਏ, ਉਥੇ ਪਿੰਡ ਕੋਰੇਵਾਲਾ ਕਲਾਂ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਦੌਰਾਨ ਸਿੱਖਿਆ ਦੇ ਅਧਿਕਾਰ ਕਾਨੂੰਨ ਦੀਆਂ ਧੱਜੀਆਂ ਉਡੀਆਂ ।

ਮੋਗਾ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਅੰਤਮ ਦਿਨ ਪਿੰਡ ਝੰਡੇਆਣਾ ਗਰਬੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਸੂਬਾ ਸਰਕਾਰਾਂ ਦੇ ਆਰਥਿਕ ਵਿਕਾਸ ਵਿੱਚ ਰੋੜਾ ਬਣ ਗਈਆਂ ਹਨ । ਉਨ੍ਹਾਂ ਪੰਜਾਬ ਕਾਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ’ਤੇ ਬੇਤੁਕੇ ਬਿਆਨ ਦੇਣ ਦਾ ਦੋਸ਼ ਲਾਇਆ । ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਉਹ ਬੇਬੁਨਿਆਦ ਬਿਆਨਬਾਜ਼ੀ ਦੇ ਆਦੀ ਹੋ ਚੁੱਕੇ ਹਨ । ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਤੋਂ ਉਨ੍ਹਾਂ ਨੂੰ ਅਜਿਹੇ ਆਧਾਰਹੀਣ ਅਤੇ ਬਚਕਾਨਾ ਬਿਆਨ ਦੀ ਉਮੀਦ ਨਹੀਂ ਸੀ । ਆਪਣੀਆਂ ਗ਼ਲਤੀਆਂ ਲੁਕਾਉਣ ਲਈ ਪੰਜਾਬ ਸਰਕਾਰ ’ਤੇ ਦੋਸ਼ ਲਾਉਣਾ ਕਾਂਗਰਸ ਦੀ ਪੁਰਾਣੀ ਆਦਤ ਹੈ ।

ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਰਾਜ ਦੀ ਮਾੜੀ ਆਰਥਿਕ ਸਥਿਤੀ ਬਾਰੇ ਝੂਠੀ ਬਿਆਨਬਾਜ਼ੀ ਕਰ ਰਹੇ ਹਨ, ਜਦੋਂ ਕਿ ਸੂਬੇ ਵਿੱਚ ਵਿੱਤੀ ਹਾਲਤ ਸਥਿਰ ਹੈ । ਇਸ ਦੇ ਮੁਕਾਬਲੇ ਕੇਂਦਰ ਦੀ ਯੂ.ਪੀ.ਏ. ਸਰਕਾਰ ਦੀ ਆਰਥਿਕ ਸਥਿਤੀ ਡਾਵਾਂਡੋਲ ਹੈ ਅਤੇ ਵਿੱਤੀ ਘਾਟਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ।  ਉਨ੍ਹਾਂ ਕਿਹਾ ਕਿ ਕਾਂਗਰਸੀ ਸਰਕਾਰਾਂ ਵਾਲੇ ਗੁਆਂਢੀ ਸੂਬਿਆਂ ਸਿਰ ਪੰਜਾਬ ਨਾਲੋਂ ਕਿਤੇ ਵੱਧ ਕਰਜ਼ਾ ਹੈ । ਉਨ੍ਹਾਂ ਪੁਲੀਸ ਦੇ ਸਿਆਸੀਕਰਨ ਦੇ ਦੋਸ਼ਾਂ ਨੂੰ ਵੀ ਨਕਾਰਿਆ । ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸੂਬੇ ਵਿੱਚੋਂ ਮਾਲੀਏ ਵਜੋਂ ਇਕੱਠੀ ਕੀਤੀ ਕੁੱਲ ਰਕਮ ਦਾ ਕੇਵਲ 32 ਫੀਸਦੀ ਹਿੱਸਾ ਪੰਜਾਬ ਨੂੰ ਵਿਕਾਸ ਕਾਰਜਾਂ ਲਈ ਕੇਂਦਰੀ ਗਰਾਟ ਵਜੋਂ ਵਾਪਸ ਕਰਦੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ।

ਇਸ ਮੌਕੇ ਸ੍ਰੀ ਬਾਦਲ ਨੇ ਪਿੰਡ ਝੰਡੇਆਣਾ ਪੱਛਮੀ, ਖੁਖਰਾਣਾ, ਥੰਮਣਵਾਲਾ, ਮੰਗੇਵਾਲਾ, ਬਘੇਲੇਵਾਲਾ, ਸੋਸਣ, ਦੱਦਾਹੂਰ, ਕੋਰੇਵਾਲਾ ਖੁਰਦ ਅਤੇ ਕੋਰੇਵਾਲਾ ਕਲਾਂ ਵਿਖੇ 1.67 ਕਰੋੜ ਰੁਪਏ ਦੀਆਂ ਗਰਾਂਟਾਂ ਵੰਡੀਆਂ । ਇਸ ਮੌਕੇ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਵਿਧਾਇਕ ਜੋਗਿੰਦਰ ਪਾਲ ਜੈਨ ਤੇ ਜਥੇਦਾਰ ਤੋਤਾ ਸਿੰਘ, ਅਕਾਲੀ ਆਗੂ ਪੀ. ਐਸ. ਗਿੱਲ, ਅਕਾਲੀ ਦਲ ਦੇ ਉਪ ਪ੍ਰਧਾਨ ਨਿਧੜਕ ਸਿੰਘ ਬਰਾੜ, ਬਲਜਿੰਦਰ ਸਿੰਘ ਬਰਾੜ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਕੇ. ਜੇ. ਐਸ ਚੀਮਾ, ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਅਤੇ ਐਸ. ਐਸ. ਪੀ. ਗੁਰਪ੍ਰੀਤ ਸਿੰਘ ਤੂਰ ਹਾਜ਼ਰ ਸਨ । ਇਸ ਦੌਰਾਨ ਜਦੋਂ ਮੁੱਖ ਮੰਤਰੀ ਪਿੰਡ ਕੋਰੇਵਾਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੰਗਤ ਦਰਸ਼ਨ ਕਰ ਰਹੇ ਸਨ ਤਾਂ ਸਕੂਲ ਦੇ ਛੋਟੇ - ਛੋਟੇ ਬੱਚੇ ਮਿਡ - ਡੇਅ ਮੀਲ ਸਕੀਮ ਵਾਲੇ ਭਾਂਡੇ ਮਾਂਜ ਰਹੇ ਸਨ । ਇਸ ਸੰਗਤ ਦਰਸ਼ਨ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਇਲਾਵਾ ਸੀਨੀਅਰ ਸਿਵਲ ਅਤੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ । ਸਿੱਖਿਆ ਦਾ ਅਧਿਕਾਰ ਕਾਨੂੰਨ ਅਨੁਸਾਰ ਬੱਚਿਆਂ ਤੋਂ ਅਜਿਹੇ ਕੰਮ ਕਰਾਉਣਾ ਗ਼ਲਤ ਹੈ ।


ਅਮਰੀਕੀ ਅਰਥਵਿਵਸਥਾ ਵਿਗੜੀ, ਰਾਸ਼ਟਰਪਤੀ ਵੀ ਕਟਵਾਉਣ ਲੱਗਾ ਆਪਣੀ ਤਨਖ਼ਾਹ ਦਾ ਹਿੱਸਾ

http://sameydiawaaz.com/Archive%20News/%5B2013%5D/04/05.04.2013%20-%2007.jpg

ਵਸ਼ਿੰਗਟਨ 4 ਅਪ੍ਰੈਲ (ਏਜੰਸੀਆ) :- ਦੁਨੀਆ ਦੀ ਸਭ ਤੋਂ ਵੱਡੀ ਅਮਰੀਕੀ ਅਰਥਵਿਵਸਥਾ ਦੀ ਹਾਲਤ ਨਾਜੁਕ ਹੈ । ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਇਸ ਦਾ ਵੱਡਾ ਮੁੱਲ ਤਾਰਨਾ ਪੈ ਰਿਹਾ ਹੈ । ਅਮਰੀਕਾ 'ਚ 7 ਲੱਖ ਲੋਕ ਆਉਣ ਵਾਲੇ ਮਹੀਨਿਆਂ 'ਚ 14 ਹਫਤਿਆਂ ਤੱਕ ਹਰ ਹਫ਼ਤੇ ਇੱਕ ਦਿਨ ਦਾ ਆਫ ਲੈਣ ਲਈ ਮਜ਼ਬੂਰ ਹਨ । ਸਰਕਾਰੀ ਕਰਮਚਾਰੀਆਂ ਦੇ ਖਰਚੇ ਵਿੱਚ ਕਟੋਤੀ ਕੀਤੀ ਜਾ ਰਹੀ ਹੈ । ਓਬਾਮਾ ਨੇ ਅਜਿਹੇ ਕਰਮਚਾਰੀਆਂ ਦਾ ਹੋਂਸਲਾ ਵਧਾਉਣ ਲਈ ਆਪਣੀ ਤਨਖ਼ਾਹ ਦਾ ਪੰਜ ਫੀਸਦੀ ਹਿੱਸਾ ਸਰਕਾਰੀ ਖਜ਼ਾਨੇ ਨੂੰ ਵਾਪਸ ਕਰਨ ਦੀ ਪਹਿਲ ਕੀਤੀ ਹੈ । ਅਮਰੀਕੀ ਰਾਸ਼ਟਰਪਤੀ ਦੀ ਸਾਲਾਨਾ ਤਨਖਾਹ 4 ਲੱਖ ਡਾਲਰ ਹੈ । ਜਾਨੀ ਕਿ ਉਹ 20 ਹਜ਼ਾਰ ਡਾਲਰ ਸਰਕਾਰੀ ਖਜਾਨੇ ਨੂੰ ਵਾਪਸ ਕਰਨਗੇ ।


ਬਿਲਾਵਲ ਵਲੋਂ ਪਾਕਿਸਤਾਨ ਪੀਪਲਜ਼ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼

ਬਿਨਾਂ ਧੂਮ - ਧੜੱਕੇ ਦੇ ਰਾਤੀਂ ਡੇਢ ਵਜੇ ਕੀਤਾ ਰੈਲੀ ਨੂੰ ਸੰਬੋਧਨ

ਜ਼ਰਦਾਰੀ ਨੇ ਗਿਣਾਈਆਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ

http://sameydiawaaz.com/Archive%20News/%5B2013%5D/04/05.04.2013%20-%2004.jpg

ਕਰਾਚੀ 4 ਅਪ੍ਰੈਲ :- ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਅੱਜ ਤੜਕੇ ਬਿਨਾਂ ਕਿਸੇ ਧੂਮ-ਧੜੱਕੇ ਦੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ । ਪਾਕਿਸਤਾਨ ਵਿੱਚ ਆਮ ਚੋਣਾਂ 11 ਮਈ ਨੂੰ ਹੋਣੀਆਂ ਹਨ ।

ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਭੁੱਟੋ ਪਰਿਵਾਰ ਦੇ ਰਵਾਇਤੀ ਗੜ੍ਹ ਨੌਦੇਰੋ ਵਿਖੇ ਇਸ ਰੈਲੀ ਨੂੰ ਬਿਲਾਵਲ ਨੇ ਅੱਧੀ ਰਾਤ ਤੋਂ ਬਾਅਦ ਕਰੀਬ ਡੇਢ ਵਜੇ ਸੰਬੋਧਨ ਕੀਤਾ । ਇਸ ਤੋਂ ਪਹਿਲਾਂ ਅਤਿਵਾਦੀ ਧਮਕੀਆਂ ਕਾਰਨ ਇੱਕ ਵਾਰ ਇਹ ਰੈਲੀ ਰੱਦ ਕਰ ਦਿੱਤੀ ਗਈ ਸੀ ਪਰ ਬਾਅਦ ਵਿੱਚ ਬਿਲਾਵਲ ਅਤੇ ਉਸ ਦੇ ਪਿਤਾ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਰੈਲੀ ਨੂੰ ਸੰਬੋਧਨ ਕੀਤਾ, ਜਿਸ ਵਿੱਚ ਉਸ ਵੇਲੇ ਕੁਝ ਸੈਂਕੜੇ ਲੋਕ ਮੌਜੂਦ ਸਨ । ਰੈਲੀ ਦਾ ਪਾਕਿਸਤਾਨ ਦੇ ਸਰਕਾਰੀ ਟੀਵੀ ਚੈਨਲ ਨੇ ਸਿੱਧਾ ਪ੍ਰਸਾਰਨ ਕੀਤਾ ।

ਇਸ ਮੌਕੇ ਬਿਲਾਵਲ ਨੇ ਆਪਣੀ ਅੰਮੀ ਬੇਨਜ਼ੀਰ ਭੁੱਟੋ ਅਤੇ ਨਾਨਾ ਤੇ ਪੀ. ਪੀ. ਪੀ. ਦੇ ਬਾਨੀ ਜ਼ੁਲਫਿਕਾਰ ਅਲੀ ਭੁੱਟੋ ਦੇ ਨਾਂ ਉੱਤੇ ਲੋਕਾਂ ਨੂੰ ਪਾਰਟੀ ਦਾ ਸਾਥ ਦੇਣ ਦਾ ਜਜ਼ਬਾਤੀ ਸੱਦਾ ਦਿੱਤਾ । ਇਹ ਰੈਲੀ ਜ਼ੁਲਫਿਕਾਰ ਅਲੀ ਭੁੱਟੋ ਦੀ ਬਰਸੀ ਮੌਕੇ ਹੀ ਰੱਖੀ ਗਈ ਸੀ । ਆਪਣੀ ਅਪੀਲ ਵਿੱਚ 24 ਸਾਲਾ ਬਿਲਾਵਲ ਨੇ ਕਿਹਾ, ‘‘ਜ਼ੁਲਫਿਕਾਰ ਅਲੀ ਭੁੱਟੋ ਦਾ ਦੋਹਤਾ ਅਤੇ ਬੇਨਜ਼ੀਰ ਭੁੱਟੋ ਦਾ ਪੁੱਤਰ ਤੁਹਾਨੂੰ ਮਦਦ ਦੀ ਅਪੀਲ ਕਰ ਰਿਹਾ ਹੈ । ਇਹ ਅਮਨ ਦੀ ਮੁਹਿੰਮ ਹੈ ਅਤੇ ਇਹ ਪਾਕਿਸਤਾਨ ਵਿੱਚ ਅਮਨ ਤੇ ਸਲਾਮਤੀ ਯਕੀਨੀ ਬਣਾ ਕੇ ਹੀ ਸਫਲ ਕੀਤੀ ਜਾ ਸਕਦੀ ਹੈ ।’’ ਪੀ. ਪੀ. ਪੀ. ਦੇ ਚੋਣ ਨਿਸ਼ਾਨ ਤੀਰ ਨੂੰ ‘ਜਮਹੂਰੀਅਤ ਦਾ ਨਿਸ਼ਾਨ’ ਕਰਾਰ ਦਿੰਦਿਆਂ ਉਸ ਨੇ ਲੋਕਾਂ ਨੂੰ ਪੀ. ਪੀ. ਪੀ. ਨੂੰ ਵੋਟਾਂ ਪਾਉਣ ਦਾ ਸੱਦਾ ਦਿੱਤਾ ।

ਬਿਲਾਵਲ ਨੇ ਆਪਣੇ ਪਿਤਾ ਸ੍ਰੀ ਜ਼ਰਦਾਰੀ ਤੇ ਭੂਆ ਫਰਿਆਲ ਤਾਲਾਪੁਰ ਨਾਲ ਮਤਭੇਦਾਂ ਦੇ ਖ਼ਾਤਮੇ ਦੀ ਕੋਸ਼ਿਸ਼ ਕਰਦਿਆਂ ਲੋਕਾਂ ਨੂੰ ਸਥਾਨਕ ਹਲਕੇ ਤੋਂ ਬੀਬੀ ਤਾਲਾਪੁਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ । ਉਸ ਨੇ ਕਿਹਾ ਕਿ ਬੀਬੀ ਤਾਲਾਪੁਰ ਸੰਸਦ ਵਿੱਚ ਉਸ (ਬਿਲਾਵਲ) ਦੀ ਸੀਟ ਦੀ ਹੀ ‘ਸੰਭਾਲ’ ਕਰ ਰਹੀ ਹੈ । ਗੌਰਤਲਬ ਹੈ ਕਿ ਪਾਰਟੀ ਦੇ ਕੰਮ - ਕਾਜ ਸਬੰਧੀ ਸ੍ਰੀ ਜ਼ਰਦਾਰੀ ਤੇ ਬੀਬੀ ਤਾਲਾਪੁਰ ਨਾਲ ਮਤਭੇਦਾਂ ਕਾਰਨ ਬੀਤੇ ਮਹੀਨੇ ਬਿਲਾਵਲ ਰੁੱਸ ਕੇ ਦੁਬਈ ਚਲਾ ਗਿਆ ਸੀ । ਬਾਅਦ ਵਿੱਚ ਸ੍ਰੀ ਜ਼ਰਦਾਰੀ ਖ਼ੁਦ ਦੁਬਈ ਜਾ ਕੇ ਉਸ ਨੂੰ ਮਨਾ ਕੇ ਲਿਆਏ ਸਨ । ਪਾਰਟੀ ਸੂਤਰਾਂ ਮੁਤਾਬਕ ਬਿਲਾਵਲ ਹੋਰ ਵੀ ਕਈ ਰੈਲੀਆਂ ਨੂੰ ਸੰਬੋਧਨ ਕਰੇਗਾ ਪਰ ਮੁਹਿੰਮ ਦੀ ਅਗਵਾਈ ਨਹੀਂ ਕਰੇਗਾ ।

ਉਸ ਨੇ ਕਿਹਾ ਕਿ ਇਸ ਵਾਰ ਵੀ ਪਾਰਟੀ ਦਾ ਮੁੱਖ ਮੁੱਦਾ ‘ਰੋਟੀ, ਕੱਪੜਾ ਔਰ ਮਕਾਨ’ ਦਾ ਨਾਅਰਾ ਹੋਵੇਗਾ ਜੋ ਜ਼ੁਲਫਿਕਾਰ ਅਲੀ ਭੁੱਟੋ ਨੇ ਦਿੱਤਾ ਸੀ । ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਭੁੱਟੋ ਨੂੰ 34 ਸਾਲ ਪਹਿਲਾਂ ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਜ਼ਿਆ - ਉਲ - ਹੱਕ ਨੇ ਫਾਂਸੀ ਦੇ ਦਿੱਤੀ ਸੀ । ਸ੍ਰੀ ਜ਼ਰਦਾਰੀ ਨੇ ਆਪਣੇ ਸੰਬੋਧਨ ਦੌਰਾਨ ਪਾਕਿਸਤਾਨ ਵਿੱਚ ਆਪਣੀ ਪਾਰਟੀ ਦੀ ਪੰਜ ਸਾਲ ਰਹੀ ਹਕੂਮਤ ਦੀਆਂ ਪ੍ਰਾਪਤੀਆਂ ਗਿਣਾਈਆਂ ।


ਅਮਰੀਕਨ ਮੁਸਲਿਮ ਗਰੁੱਪ ਨੇ ਸਿੱਖ ’ਤੇ ਨਸਲੀ ਹਮਲਾ ਕਰਨ ਵਾਲੇ ਲਈ ਵੱਧ ਸਜ਼ਾ ਮੰਗੀ

ਵਾਸ਼ਿੰਗਟਨ 4 ਅਪ੍ਰੈਲ :- ਅਮਰੀਕਨ-ਇਸਲਾਮਿਕ ਰਿਲੇਸ਼ਨਜ਼ ਕੌਂਸਲ (ਸੀਏਆਈਆਰ) ਨੇ ਅੱਜ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸੀਏਟਲ ਵਿੱਚ ਪੰਜਾਹ ਵਰ੍ਹਿਆਂ ਦੇ ਸਿੱਖ ਵਿਅਕਤੀ ਉਪਰ ਨਸਲੀ ਹਮਲਾ ਕਰਨ ਵਾਲੇ ਵਿਅਕਤੀ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਸ ਨੂੰ ਫੈਡਰਲ ਗਰੈਂਡ ਜਿਊਰੀ ਨੇ ਅਪਰਾਧ ਲਈ ਦੋਸ਼ੀ ਠਹਿਰਾਇਆ ਹੈ। ਸਜ਼ਾ ਅਜੇ ਸੁਣਾਈ ਜਾਣੀ ਹੈ। ਦੋਸ਼ੀ ਜੇਮੀ ਲਾਰਸਨ (49 ਸਾਲ) ਨੇ ਇਕ ਸਿੱਖ ਟੈਕਸੀ ਡਰਾਈਵਰ ਦੀ ਨਸਲੀ ਵਿਤਕਰੇ ਤਹਿਤ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਸੀ। ਦੋਸ਼ੀ ਨੂੰ 10 ਸਾਲ ਦੀ ਕੈਦ ਭੁਗਤਣੀ ਪੈ ਸਕਦੀ ਹੈ। ਉਸ ਨੂੰ ਤਿੰਨ ਸਾਲ ਪੈਰੋਲ ਉਪਰ ਰਿਹਾਈ ਵੀ ਮਿਲ ਸਕਦੀ ਤੇ ਢਾਈ ਲੱਖ ਡਾਲਰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

ਕੌਂਸਲ ਦੇ ਨਾਗਰਿਕ ਅਧਿਕਾਰਾਂ ਬਾਰੇ ਕੋਆਰਡੀਨੇਟਰ ਜੈਨੀਫਰ ਗਿਸਟ ਨੇ ਕਿਹਾ ਕਿ ਅਮਰੀਕਾ ਵਿੱਚ ਮੁਸਲਮਾਨਾਂ ਤੇ ਮੁਸਲਿਮ ਸੰਸਥਾਵਾਂ ਨੂੰ ਅਕਸਰ ਨਫ਼ਰਤ ਨਾਲ ਵੇਖਿਆ ਜਾਂਦਾ ਹੈ। ਮੁਸਲਮਾਨਾਂ ਦੇ ਭੁਲੇਖੇ ਕਈ ਵਾਰ ਸਿੱਖ ਭਾਈਚਾਰੇ ਉਪਰ ਨਸਲੀ ਹਮਲੇ ਹੋਏ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਐਨੀ ਸਜ਼ਾ ਦਿੱਤੀ ਜਾਵੇ ਕਿ ਭਵਿੱਖ ਵਿੱਚ ਨਸਲੀ ਹਮਲੇ ਕਰਨ ਵਾਲਿਆਂ ਅੰਦਰ ਖ਼ੌਫ਼ ਪੈਦਾ ਹੋ ਜਾਵੇ।

ਨਿਆਂ ਵਿਭਾਗ ਅਨੁਸਾਰ ਲਾਰਸਨ ਨੇ 17 ਅਕਤੂਬਰ 2012 ਨੂੰ ਨਸਲੀ ਹਮਲਾ ਕੀਤਾ ਸੀ। ਉਸ ਨੂੰ ਨਸਲੀ ਹਮਲੇ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz