ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

04 ਅਪ੍ਰੈਲ 2013

ਪੰਥਕ ਜਥੇਬੰਦੀਆਂ ਵਲੋਂ ਜੇਲਾਂ ਵਿੱਚ ਬੰਦ ਸਿੰਘਾਂ ਵਿਰੁੱਧ ਕੀਤੇ ਜਾ ਰਹੇ ਕੋਝੇ ਪ੍ਰਚਾਰ ਦਾ ਗੰਭੀਰ ਨੋਟਿਸ

http://sameydiawaaz.com/Archive%20News/%5B2013%5D/04/04.04.2013%20-%2014.jpgਜਰਮਨੀ 4 ਅਪ੍ਰੈਲ (ਸਰਦੂਲ ਸਿੰਘ ਸੇਖੋਂ) :- ਜਰਮਨੀ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ ਜਰਮਨੀ, ਸਿੱਖ ਫੈਡਰੇਸ਼ਨ ਜਰਮਨੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ, ਦਲ ਖਾਲਸਾ ਇੰਟਰਨੈਸ਼ਨਲ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਸੋਹਣ ਸਿੰਘ ਕੰਗ, ਭਾਈ ਗੁਰਦੀਪ ਸਿੰਘ ਪ੍ਰਦੇਸੀ ਆਦਿ ਸਿੰਘਾਂ ਨੇ ਕਿਹਾ ਹੈ ਕਿ ਭਾਰਤੀ ਹਾਕਮਾ, ਏਜੰਸੀਆਂ ਅਤੇ ਕੱਟੜਵਾਦੀ ਹਿੰਦੂ ਜਥੇਬਦੀਆਂ ਦੇ ਕਾਰਕੁਨਾਂ ਵਲੋਂ ਆਏ ਦਿਨ ਜੇਲਾਂ ਅੰਦਰ ਬੰਦ ਸਿੰਘਾਂ ਨੂੰ ਹੋਰ ਦਬਾਕੇ ਰੱਖਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ । ਭਾਈ ਜਗਤਾਰ ਸਿੰਘ ਹਵਾਰੇ ਤੇ ਐਨੇ ਜੁਲਮ ਢਾਉਣ ਦੇ ਬਾਵਜੂਦ ਵੀ ਇਨਾਂ ਤੋਂ ਸਿੰਘਾਂ ਦੀ ਚੜ੍ਹਤ ਬਰਦਾਸ਼ਤ ਨਹੀ ਹੋ ਰਹੀ, ਦੂਜੇ ਪਾਸੇ ਸੈਂਸਰ ਬੋਰਡ ਵਲੋਂ "ਸਾਡਾ ਹੱਕ" ਫਿਲਮ ਨੂੰ ਹਰੀ ਝੰਡੀ ਦੇਣਾ ਵੀ ਇਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਦੇ ਕਾਫੀ ਕਾਲੇ ਕਾਰਨਾਮਿਆਂ ਦਾ ਖੁਲਾਸਾ ਇਸ ਫਿਲਮ ਦੁਆਰਾ ਹੋ ਰਿਹਾ ਹੈ । ਇਹੋ ਕਾਰਣ ਹੈ ਕਿ ਕੱਟੜਵਾਦੀ ਹਿੰਦੂ ਜਥੇਬੰਦੀਆਂ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ।

ਉਨ੍ਹਾਂ ਕਿਹਾ ਖਾਲਿਸਤਾਨ ਲਈ ਸਿਆਸੀ ਤੌਰ ਤੇ ਬਾਹਰਲੇ ਦੇਸ਼ਾਂ ਵਿੱਚ ਕੰਮ ਕਰ ਰਹੇ ਸਿੰਘਾਂ ਨੂੰ ਦਬਾਉਣ ਲਈ ਸ੍ਰਕਾਰ ਵਲੋਂ ਝੂਠੇ ਕੇਸਾਂ ਚ ਫਸਾਇਆ ਜਾ ਰਿਹਾ ਹੈ । ਪਰ ਇਨ੍ਹਾਂ ਦਾ ਭੁਲੇਖਾ ਦੂਰ ਕਰ ਦੇਂਦੇ ਹਾਂ ਕਿ ਜਿਨ੍ਹਾਂ ਸਿੰਘਾਂ ਤੇ ਗੁਰੂ ਸਾਹਿਬ ਦਾ ਥਾਪੜਾ ਹੋਵੇ ਉਹ ਨਾ ਕਦੇ ਤੁਹਾਡੇ ਵਲੋਂ ਵਰਤੇ ਜਾ ਰਹੇ ਕੋਝੇ ਹੱਥਕੰਡਿਆਂ ਅੱਗੇ ਝੁਕਣਗੇ ਨਾ ਵਿਕਣਗੇ ਅਤੇ ਨਾ ਹੀ ਥਿੜਕਣਗੇ, ਭਾਈ ਨਰੈਣ ਸਿੰਘ ਚੌੜਾ ਦੀ ਮਿਸਾਲ ਸਾਹਮਣੇ ਹੈ ਜਿਸ ਤੇ ਪੁਲਿਸ ਨੇ ਜ਼ੁਲਮ ਢਾਉਣ ਚ ਕੋਈ ਕਸਰ ਬਾਕੀ ਨਹੀ ਛੱਡੀ, ਉਸ ਦੀ ਬੁਢੇਪੇ ਵਾਲੀ ਉਮਰ ਦਾ ਵੀ ਲਿਹਾਜ ਨਹੀਂ ਕੀਤਾ ਅਨੇਕਾਂ ਹੀ ਝੂਠੇ ਕੇਸ ਪਾਏ ਗਏ, ਪਰ ਫੇਰ ਵੀ ਉਹ ਯੋਧਾ ਪੇਸ਼ੀ ਤੇ ਆਇਆ ਮੀਡੀਆ ਵਾਲਿਆਂ ਅੱਗੇ ਹਿੱਕ ਤਾਣਕੇ ਕਹਿ ਗਿਆ ਹੈ ਕਿ ਖਾਲਿਸਤਾਨ ਦੀ ਅਜਾਦੀ ਤੋਂ ਬਿਨਾਂ ਸਿੱਖਾਂ ਲਈ ਹੋਰ ਕੋਈ ਚਾਰਾ ਨਹੀ ਜੋ ਕਿ ਅਸੀਂ ਪ੍ਰਾਪਤ ਕਰਕੇ ਹੀ ਰਹਾਂਗੇ । ਭਾਈ ਨਰੈਣ ਸਿੰਘ ਹੁਰਾਂ ਦਾ ਕਸੂਰ ਬਸ ਏਨਾਂ ਹੀ ਹੈ ਕਿ ਉਹ ਆਪਣੀ ਕਲਮ ਦੁਆਰਾ ਕੌਮ ਨੂੰ ਸੇਧ ਦੇ ਰਿਹਾ ਸੀ ਅਤੇ ਭਾਰਤੀ ਹਕੂਮਤ ਦੇ ਕਾਲੇ ਕਾਰਨਮਿਆਂ ਨੂੰ ਨੰਗਾ ਕਰ ਰਿਹਾ ਸੀ, ਅਸਲ ਅੱਤਵਾਦੀ ਕੱਟੜ ਹਿੰਦੂ ਜਥੇਬੰਦੀਆਂ ਹਨ ਸ਼ਿਵ ਸੈਨਾ ਵਾਲੇ ਸ਼ਰੇਆਮ ਹੱਥਾਂ ਵਿੱਚ ਰਿਵਾਲਵਰ ਫੜਕੇ ਸਿੰਘਾਂ ਨੂੰ ਵੰਗਾਰ ਰਹੇ ਹਨ, ਕਦੀ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਰਹੇ ਹਨ । ਜੇਕਰ ਕੋਈ ਪੰਜਾਬੀ ਗਾਇਕ ਸਿੰਘਾਂ ਦੀ ਚੜਦੀ ਕਲਾ ਦਾ ਗੀਤ ਵੀ ਗਾ ਦਿੰਦਾ ਹੈ ਤਾਂ ਸ਼ਰੇਆਮ ਉਸ ਨੂੰ ਗੋਲੀ ਮਾਰਨ ਦੀ ਧਮਕੀ ਦੇਂਦੇ ਹਨ ਪਰ ਇਨਾਂ ਤੇ ਫੇਰ ਵੀ ਕੋਈ ਕੇਸ ਦਰਜ ਨਹੀ ਮਾਹੌਲ ਇਹ ਹਿੰਦੂ ਅੱਤਵਾਦੀ ਖੁਦ ਖਰਾਬ ਕਰ ਰਹੇ ਹਨ ਦੋਸ਼ ਫੇਰ ਵੀ ਸਿੱਖਾਂ ਦਾ । ਕਿੱਡੀ ਹੈਰਾਨਗੀ ਦੀ ਗੱਲ ਹੈ ਕਿ ਜਗਤਾਰ ਸਿੰਘ ਹਵਾਰੇ ਨੂੰ ਅਫਜਲ ਗੁਰੂ ਵਾਲੀ ਕਾਲ ਕੋਠੜੀ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਫੋਨਾਂ ਰਾਹੀਂ ਕਰੋੜਾਂ ਰੁਪਏ ਇਕਠੇ ਕਰਨ ਦਾ ਉਸ ਤੇ ਇਲਜਾਮ ਲਾ ਰਹੇ ਹਨ । ਉਨ੍ਹਾਂ ਕਿਹਾ ਅੰਤ ਵਿੱਚ ਅਸੀਂ ਹਰ ਇੱਕ ਸਿੱਖ ਨੂੰ ਆਪਣੇ ਵਤਨ ਖਾਲਿਸਤਾਨ ਦੀ ਅਜਾਦੀ ਲਈ ਆਪਣਾ ਬਣਦਾ ਯੋਗਦਾਨ ਪਾਉਣ ਦੀ ਬੇਨਤੀ ਕਰਦੇ ਹਾਂ ਇਸ ਤੋਂ ਬਿਨਾਂ ਸਿੱਖ ਕੌਮ ਦਾ ਕੋਈ ਚਾਰਾ ਨਹੀ ਹੈ । 


ਡੇਰਾ ਸਿਰਸਾ ਮੁਖੀ ਨੂੰ ਬਠਿੰਡਾ ਅਦਾਲਤ ਵਲੋਂ ਮਿਲੀ ਨਿੱਜੀ ਪੇਸ਼ੀ ਤੋਂ ਛੋਟ

http://sameydiawaaz.com/Archive%20News/%5B2013%5D/04/04.04.2013%20-%2002.jpgਬਠਿੰਡਾ 3 ਅਪ੍ਰੈਲ (ਚਰਨਜੀਤ ਭੁੱਲਰ) :- ਚੀਫ਼ ਜੁਡੀਸ਼ਲ ਅਸ਼ੋਕ ਕਪੂਰ ਦੀ ਅਦਾਲਤ ਨੇ ਅੱਜ ਡੇਰਾ ਸਿਰਸਾ ਦੇ ਮੁਖੀ ਨੂੰ ਬਠਿੰਡਾ ਅਦਾਲਤ ਵਿੱਚ ਜ਼ਾਤੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ। ਡੇਰਾ ਮੁਖੀ ਨੇ  6 ਅਪਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ ਪ੍ਰੰਤੂ ਅੱਜ ਅਦਾਲਤ ਨੇ ਉਸ ਨੂੰ ਦੂਸਰੀ ਦਫ਼ਾ ਜ਼ਾਤੀ ਪੇਸ਼ੀ ਤੋਂ ਛੋਟ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੇ ਛੋਟ ਮਿਲਣ ਮਗਰੋਂ ਸੁੱਖ ਦਾ ਸਾਹ ਲਿਆ ਹੈ। ਪੁਲੀਸ ਪ੍ਰਸ਼ਾਸਨ ਕਈ ਦਿਨਾਂ ਤੋਂ ਡੇਰਾ ਮੁਖੀ ਦੀ ਆਮਦ ਕਰਕੇ ਸੁਰੱਖਿਆ ਪ੍ਰਬੰਧਾਂ ਵਿੱਚ ਜੁਟਿਆ ਹੋਇਆ ਸੀ। ਡੇਰਾ ਸਿਰਸਾ ਦੇ ਮੁਖੀ ਦੇ ਐਡਵੋਕੇਟ ਕੇਵਲ ਸਿੰਘ ਨੇ ਪਹਿਲੀ ਅਪਰੈਲ ਨੂੰ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਦਰਖਾਸਤ ਦਾਇਰ ਕਰਕੇ ਡੇਰਾ ਮੁਖੀ ਨੂੰ 6 ਅਪਰੈਲ ਦੀ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਸੀ। ਚੀਫ਼ ਜੁਡੀਸ਼ਲ ਮੈਜਿਸਟਰੇਟ ਅਸ਼ੋਕ ਕਪੂਰ ਨੇ ਸਰਕਾਰੀ ਧਿਰ ਨੂੰ ਇਸ ਬਾਰੇ ਨੋਟਿਸ ਜਾਰੀ ਕਰ ਦਿੱਤਾ ਸੀ। ਅੱਜ ਸਰਕਾਰੀ ਪੱਖ ਨੇ ਅਦਾਲਤ ਵਿੱਚ ਜੁਆਬ ਦਿੱਤਾ। ਸਰਕਾਰੀ ਪੱਖ ਵੱਲੋਂ ਕੋਈ ਇਤਰਾਜ਼ ਨਾ ਕਰਨ ਕਰਕੇ ਡੇਰਾ ਮੁਖੀ ਨੂੰ ਮੁੜ ਨਿੱਜੀ ਪੇਸ਼ੀ ਤੋਂ ਛੋਟ ਮਿਲ ਗਈ ਹੈ। ਐਡਵੋਕੇਟ ਕੇਵਲ ਸਿੰਘ ਨੇ ਦੱਸਿਆ ਕਿ ਡੇਰਾ ਮੁਖੀ ਦੀ 6 ਅਪਰੈਲ ਨੂੰ ਪੰਚਕੂਲਾ ਵਿਖੇ ਸੀ.ਬੀ.ਆਈ. ਦੀ ਸਪੈਸ਼ਲ ਅਦਾਲਤ ਵਿੱਚ ਪੇਸ਼ੀ ਹੈ ਜਿਸ ਦੇ ਆਧਾਰ ‘ਤੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਚਕੂਲਾ ਅਦਾਲਤ ਦੀ ਜ਼ਿਮਨੀ ਦੀ ਕਾਪੀ ਵੀ ਦਰਖਾਸਤ ਨਾਲ ਲਗਾਈ ਗਈ ਸੀ। ਉਪ ਜ਼ਿਲ੍ਹਾ ਅਟਾਰਨੀ ਸੰਜੀਵ ਕੋਛੜ ਨੇ ਦੱਸਿਆ ਕਿ ਡੇਰਾ ਮੁਖੀ ਉੱਚ ਅਦਾਲਤ ਵਿੱਚ 6 ਅਪਰੈਲ ਨੂੰ ਪੇਸ਼ੀ ਹੈ ਜਿਸ ਕਰਕੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਦੱਸਣਯੋਗ ਹੈ ਕਿ 22 ਫਰਵਰੀ ਵਾਲੀ ਪੇਸ਼ੀ ਤੋਂ ਛੋਟ ਲੈਣ ਸਮੇਂ ਜ਼ਿਲ੍ਹਾ ਪੁਲੀਸ ਕਪਤਾਨ ਵੱਲੋਂ ਜ਼ਿਲ੍ਹਾ ਅਟਾਰਨੀ ਰਾਹੀਂ ਅਦਾਲਤ ਵਿੱਚ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਡੇਰਾ ਸਿਰਸਾ ਦੇ ਮੁਖੀ ਦੀ ਨਿੱਜੀ ਪੇਸ਼ੀ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਅਤੇ ਬੰਦੋਬਸਤ ਕਰਨ ਵਾਸਤੇ ਕੁਝ ਸਮਾਂ ਚਾਹੀਦਾ ਹੈ ਜਿਸ ਕਰਕੇ ਪਹਿਲੀ ਦਫ਼ਾ ਡੇਰਾ ਮੁਖੀ ਨੂੰ ਨਿੱਜੀ ਪੇਸ਼ੀ ਤੋਂ ਛੋਟ ਮਿਲ ਗਈ ਸੀ। ਥਾਣਾ ਕੋਤਵਾਲੀ ਵਿੱਚ ਡੇਰਾ ਮੁਖੀ ‘ਤੇ 20 ਮਈ 2007 ਨੂੰ ਧਾਰਾ 295 ਏ ਤਹਿਤ ਪੁਲੀਸ ਕੇਸ ਦਰਜ ਹੋਇਆ ਸੀ ਜਿਸ ਦੇ ਸਬੰਧ ਵਿੱਚ ਉਨ੍ਹਾਂ ਨੂੰ ਅਦਾਲਤ ਨੇ  ਪਹਿਲਾਂ 22 ਫਰਵਰੀ ਲਈ ਨਿੱਜੀ ਤੌਰ ‘ਤੇ ਤਲਬ ਕੀਤਾ ਸੀ।


ਸੱਜਣ ਕੁਮਾਰ ਖ਼ਿਲਾਫ਼ ਸੁਣਵਾਈ ਮੁਕੰਮਲ, ਫੈਸਲਾ ਰਾਖਵਾਂ

ਦਿੱਲੀ ਦੰਗਿਆਂ ਸਮੇਂ ਹਿੰਸਾ ਭੜਕਾਉਣ ਦਾ ਦੋਸ਼

ਕੇਸ ਵਿੱਚ ਪੰਜ ਹੋਰ ਮੁਲਜ਼ਮ ਵੀ ਸ਼ਾਮਲ

ਦਿੱਲੀ ਪੁਲੀਸ ‘ਤੇ ਲੱਗਾ ਮੁਲਜ਼ਮਾਂ ਨੂੰ ਬਚਾਉਣ ਦਾ ਦੋਸ਼

ਕੇਸ ਵਿਚ ਜਗਦੀਸ਼ ਕੌਰ ਅਹਿਮ ਗਵਾਹ

http://sameydiawaaz.com/Archive%20News/%5B2013%5D/04/04.04.2013%20-%2003.jpgਨਵੀਂ ਦਿੱਲੀ 3 ਅਪ੍ਰੈਲ (ਕੁਲਵਿੰਦਰ ਦਿਓਲ) :- ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਸ਼ਾਮਲ ਕਹੇ ਜਾ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਨਾਲ ਜੁੜੇ ਮਾਮਲੇ ਵਿਚ ਕੜਕੜਡੂਮਾ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਕਰ ਲਿਆ ਹੈ। ਅਦਾਲਤ ਨੇ ਫੈਸਲਾ ਸੁਣਾਉਣ ਤੋਂ ਪਹਿਲਾਂ ਹੋਰ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਜਾਂ ਸਪੱਸ਼ਟੀਕਰਨ ਲਈ 16 ਅਪਰੈਲ ਦੀ ਤਰੀਕ ਤੈਅ ਕੀਤੀ ਹੈ। ਦੋਵੇਂ ਧਿਰਾਂ ਇਸ ਦਿਨ ਅਦਾਲਤ ਵਿਚ ਹਾਜ਼ਰ ਹੋਣਗੀਆਂ।

ਇਹ ਮਾਮਲਾ 1984 ਵਿਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਵਿਚ ਭੜਕੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਕਾਂਗਰਸੀ ਆਗੂ ਦੀ ਸ਼ਮੂਲੀਅਤ ਅਤੇ 5 ਸਿੱਖਾਂ ਦੇ ਸਮੂਹਿਕ ਕਤਲ ਕਾਂਡ ਨਾਲ ਸਬੰਧਤ ਹੈ। ਇਸ ਮਾਮਲੇ ਵਿਚ ਅੱਧੀ ਦਰਜਨ ਦੇ ਕਰੀਬ ਹੋਰ ਸਥਾਨਕ ਆਗੂ ਵੀ ਸ਼ਾਮਲ ਦੱਸੇ ਜਾਂਦੇ ਹਨ। ਜਿਨ੍ਹਾਂ ਵਿਚ ਬਲਵਾਨ ਖੋਖਰ, ਕ੍ਰਿਸ਼ਨ ਖੋਖਰ, ਮਹਿੰਦਰ ਯਾਦਵ, ਗਿਰਧਾਰੀ ਲਾਲ ਤੇ ਕੈਪਟਨ ਭਾਗਮੱਲ ਹਨ। ਇਨ੍ਹਾਂ ‘ਤੇ ਦੋਸ਼ ਸੀ ਕਿ ਨਵੰਬਰ ’84 ਵਿਚ ਹੋਏ ਦੰਗਿਆਂ ਦੌਰਾਨ ਇਹ ਲੋਕ ਉਸ ਭੀੜ ਵਿਚ ਸ਼ਾਮਲ ਸਨ ਜਿਸ ਨੇ ਦਿੱਲੀ ਕੈਂਟ ਵਿਖੇ ਜਗਦੀਸ਼ ਕੌਰ ਦੇ ਪਰਿਵਾਰ ਦੇ ਮੈਂਬਰਾਂ ਤੇ ਹੋਰਾਂ ਦੇ ਕਤਲ ਕੀਤੇ ਸਨ। ਇਲਾਕੇ ਵਿਚ ਸਿੱਖਾਂ ਦੇ ਘਰ ਲੁੱਟੇ ਤੇ ਸਾੜੇ ਸਨ। ਸੱਜਣ ਕੁਮਾਰ ‘ਤੇ ਇਸ ਭੀੜ ਦੀ ਅਗਵਾਈ ਕਰਨ ਦੇ ਦੋਸ਼ ਲਾਏ ਗਏ ਸਨ। ਇਸ ਮਾਮਲੇ ਦੀ ਮੁੜ ਸੀ.ਬੀ.ਆਈ. ਜਾਂਚ ਦੇ ਹੁਕਮ ਨਾਨਵਤੀ ਕਮਿਸ਼ਨ ਦੀਆਂ ਸਿਫਾਰਸ਼ਾਂ ਉਤੇ ਜਾਰੀ ਹੋਏ ਸਨ। ਪਿਛਲੀਆਂ ਸੁਣਵਾਈਆਂ ਦੌਰਾਨ ਸੀ.ਬੀ.ਆਈ. ਨੇ ਦਿੱਲੀ ਪੁਲੀਸ ‘ਤੇ ਸੱਜਣ ਕੁਮਾਰ ਨੂੰ ਬਚਾਉਣ ਦਾ ਦੋਸ਼ ਲਾਇਆ ਸੀ।

ਅੱਜ ਸੈਸ਼ਨ ਜੱਜ ਜੇ. ਐਨ. ਆਰੀਅਨ ਦੀ ਅਦਾਲਤ ਵਿਚ ਬਚਾਓ ਪੱਖ ਨੇ ਦਲੀਲਾਂ ਦਿੱਤੀਆਂ ਕਿ ਮਾਮਲੇ ਦੀ ਗਵਾਹ ਜਗਦੀਸ਼ ਕੌਰ ਨੇ ਵੱਖ - ਵੱਖ ਕਮਿਸ਼ਨਾਂ ਜਾਂ ਜਾਂਚਾਂ ਦੌਰਾਨ ਵੱਖਰੇ - ਵੱਖਰੇ ਬਿਆਨ ਦਿੱਤੇ, ਸੋ ਇਹ ਭਰੋਸੇਯੋਗ ਨਹੀਂ ਹਨ । ਸੱਜਣ ਕੁਮਾਰ ਦੇ ਵਕੀਲਾਂ ਨੇ ਕਿਹਾ ਕਿ ਪੇਸ਼ ਗਵਾਹੀਆਂ ਦੌਰਾਨ ਜਗਦੀਸ਼ ਕੌਰ ਵਲੋਂ ਜੋ ਹਲਫੀਆ ਬਿਆਨ ਰੰਗਾਨਾਥ ਕਮਿਸ਼ਨ ਨੂੰ ਦਿੱਤਾ ਗਿਆ ਸੀ ਉਸ ਵਿਚ ਸੱਜਣ ਕੁਮਾਰ ਦਾ ਨਾਂ ਸ਼ਾਮਲ ਨਹੀਂ ਸੀ । ਹੁਣ ਜੰਗਸ਼ੇਰ ਸਿੰਘ ਦਾ ਨਾਂ ਵੀ ਹਲਫੀਆ ਬਿਆਨ ਵਿਚ ਨਹੀਂ ਸੀ ਤੇ ਇਹ ਪਹਿਲੀ ਵਾਰ ਸਾਹਮਣੇ ਆਇਆ ਸੀ । ਸੱਜਣ ਕੁਮਾਰ ਦੇ ਵਕੀਲਾਂ ਅਯੂਬ ਖਾਨ ਤੇ ਅਨਿਲ ਸ਼ਰਮਾ ਨੇ ਜ਼ੋਰ ਦਿੱਤਾ ਕਿ ਜਗਦੀਸ਼ ਕੌਰ ਦੀ ਗਵਾਹੀ ਨਾ ਮੰਨੀ ਜਾਵੇ। ਜਿਥੇ ਜੰਗਸ਼ੇਰ ਸਿੰਘ ਛੁਪਿਆ ਸੀ ਉਸ ਘਰ ਦੇ ਗਵਾਹ ਵੀ ਮੁੱਕਰ ਜਾਣ ਨੂੰ ਇਨ੍ਹਾਂ ਨੇ ਇਕ ਤੱਥ ਵਜੋਂ ਪੇਸ਼ ਕੀਤਾ ।

ਸੁਣਵਾਈ ਦੌਰਾਨ ਸੱਜਣ ਕੁਮਾਰ ਤੇ ਉਸ ਦੇ ਸਾਰੇ ਨਾਮਜ਼ਦ ਸਾਥੀ ਅਦਾਲਤ ਵਿਚ ਹਾਜ਼ਰ ਸਨ । ਅੱਜ ਦੋ ਘੰਟੇ ਤੋਂ ਵੱਧ ਸਮਾਂ ਸੁਣਵਾਈ ਹੋਈ ਤੇ ਇਸ ਦੌਰਾਨ ਪੀੜਤ ਧਿਰ ਨਾਲ ਜੁੜੇ ਲੋਕ ਵੀ ਅਦਾਲਤ ਵਿਚ ਹਾਜ਼ਰ ਸਨ ।

ਪੀੜਤ ਧਿਰ ਦੇ ਵਕੀਲ ਐਚ. ਐਸ. ਫੂਲਕਾ ਨੇ ਦੱਸਿਆ ਕਿ ਜੱਜ ਜੇ. ਐਨ. ਆਰੀਅਨ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਕੇ 16 ਅਪ੍ਰੈਲ ਦੀ ਤਾਰੀਕ ਮੁਕੱਰਰ ਕੀਤੀ ਹੈ ਤੇ ਲੋੜ ਪੈਣ ‘ਤੇ ਅਦਾਲਤ ਇਸ ਦਿਨ ਹੋਰ ਜਾਣਕਾਰੀ ਲੈ ਸਕਦੀ ਹੈ ਅਤੇ ਮੁਕੱਦਮੇ ਦੇ ਫੈਸਲੇ ਦਾ ਦਿਨ ਤੈਅ ਕਰ ਦੇਵੇਗੀ । ਉਨ੍ਹਾਂ ਦੱਸਿਆ ਕਿ ਸੱਜਣ ਦੇ ਵਕੀਲਾਂ ਵਲੋਂ ਸਰਕਾਰ ਤਰਫੋਂ ‘ਐਕਸ਼ਨ ਟੈਕਨ ਰਿਪੋਰਟ’ ਪਾਰਲੀਮੈਂਟ ਅੱਗੇ ਰੱਖਣ ‘ਤੇ ਸਰਕਾਰ ਵਲੋਂ ਨਾਨਵਤੀ ਕਮਿਸ਼ਨ ਦੀਆਂ ਸੱਜਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀਆਂ ਸਿਫਾਰਸ਼ਾਂ ਨਾ ਮੰਨਣ ਦੀ ਦਲੀਲ ਦੇਣ ‘ਤੇ ਸ੍ਰੀ ਫੂਲਕਾ ਨੇ ਜਵਾਬ ਦਿੱਤਾ ਕਿ ਜੇਕਰ ਸਰਕਾਰ ਗੰਭੀਰ ਹੁੰਦੀ ਤਾਂ ਦੋਸ਼ੀਆਂ ਨੂੰ ਲੰਮਾ ਸਮਾਂ ਪਹਿਲਾਂ ਹੀ ਸਜ਼ਾਵਾਂ ਮਿਲ ਜਾਣੀਆਂ ਸਨ। ਇਥੋਂ ਦੀ ਸਰਕਾਰ ਨਹੀਂ ਦੇਸ਼ ਦੇ ਲੋਕ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਸਰਕਾਰ ਨੇ ਨਾਨਾਵਤੀ ਕਮਿਸ਼ਨ ਦੀਆਂ ਸਿਫਾਰਸ਼ਾਂ ਰੱਦ ਕਰ ਦਿੱਤੀਆਂ ਸਨ ਤਾਂ ਸੰਸਦ 3 ਦਿਨ ਨਹੀਂ ਚੱਲੀ ਸੀ। ਦੋਨਾਂ ਸਦਨਾਂ ਵਿਚ ਹੰਗਾਮਾ ਹੋਇਆ ਸੀ। ਫਿਰ ਸਰਕਾਰ ਝੁਕੀ ਸੀ।

ਸ੍ਰੀ ਫੂਲਕਾ ਨੇ ਜ਼ੋਰ ਦੇ ਕੇ ਕਿਹਾ ਕਿ ਅਦਾਲਤ ਸਿਰਫ ਫੈਸਲਾ ਹੀ ਨਹੀਂ ਲਿਖਣ ਜਾ ਰਹੀ ਸਗੋਂ ਦੇਸ਼ ਦਾ ਇਤਿਹਾਸ ਵੀ ਲਿਖਣ ਜਾ ਰਹੀ ਹੈ।

ਸੀ.ਬੀ.ਆਈ. ਨੇ ਅਕਤੂਬਰ 2005 ਵਿਚ ਮਾਮਲਾ ਦਰਜ ਕਰਕੇ ਮੁਕੱਦਮੇ ਦੀ ਸੁਣਵਾਈ ਲਈ ਚਾਰਜਸੀਟ ਪੇਸ਼ ਕੀਤੀ ਸੀ ਤੇ ਜੁਲਾਈ 2010 ਨੂੰ ਕਾਰਵਾਈ ਸ਼ੁਰੂ ਹੋਈ ਸੀ ਤੇ 17 ਗਵਾਹ ਭੁਗਤੇ ਸਨ। ਮਾਰਚ 2012 ਨੂੰ ਦੋਨਾਂ ਧਿਰਾਂ ਵੱਲੋਂ ਸਬੂਤ ਪੇਸ਼ ਕਰਨ ਪਿੱਛੋਂ ਸਪੈਸ਼ਲ ਪਰਾਸੀਕਿਊਟਰ ਆਰ.ਐਸ. ਚੀਮਾ ਨੇ ਅਪਰੈਲ 2012 ਵਿਚ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ ਸਨ ਤੇ ਬਚਾਓ ਪੱਖ ਨੇ ਮਈ 2012 ਨੂੰ ਜਿਰ੍ਹਾ ਸ਼ੁਰੂ ਕੀਤੀ ਸੀ।

ਸੱਜਣ ਕੁਮਾਰ ਦੇ ਵਕੀਲਾਂ ਵਲੋਂ ਸਾਰੀ ਜਿਰ੍ਹਾ ਦੌਰਾਨ ਜਗਦੀਸ਼ ਕੌਰ ਦੀ ਗਵਾਹੀ ਉਪਰ ਹੀ ਸਵਾਲੀਆ ਚਿੰਨ੍ਹ ਲਾਉਣ ਲਈ ਜ਼ੋਰ ਲਾਇਆ ਗਿਆ ਸੀ। ਸੀ. ਬੀ. ਆਈ. ਨੇ ਦਿੱਲੀ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਵੀ ਅਦਾਲਤ ਵਿਚ ਉਠਾਇਆ ਸੀ ।


ਕਿਤਾਬ ‘ਚ ਦਰਜ ਇਤਰਾਜਯੋਗ ਤੱਥਾਂ ਨੂੰ ਲੈ ਕੇ ਹਾਈਕੋਰਟ ਜਾਣਗੇ ਭਾਈ ਬਲਦੇਵ ਸਿੰਘ ਸਿਰਸਾ

1999 ‘ਚ ਛਪੀ ਇਸ ਕਿਤਾਬ ‘ਚ ਕਿਸੇ ਲੇਖਕ ਅਤੇ ਪ੍ਰਕਾਸ਼ਕ ਦਾ ਨਾਂ ਨਹੀਂ ਹੈ ਪਰ ਕਿਤਾਬ ‘ਤੇ ਐਸ. ਜੀ. ਪੀ. ਸੀ. ਦੀ ਮੋਹਰ ਲੱਗੀ ਹੈ । ਲਿਹਾਜ਼ਾ ਅਕਾਲੀ ਦਲ ਪੰਚ ਪ੍ਰਧਾਨੀ ਨੇ ਇਸ ਮਾਮਲੇ ‘ਚ ਐਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਖਿਲਾਫ ਗੁਰਦੁਆਰਾ ਜੂਡੀਸ਼ੀਅਲ ਕੋਰਟ ‘ਚ ਅਰਜ਼ੀ ਦਾਇਰ ਕੀਤੀ ਸੀ ਜਿੱਥੋਂ ਇਹ ਅਰਜ਼ੀ ਖਾਰਜ ਕਰ ਦਿੱਤੀ ਗਈ ।

http://sameydiawaaz.com/Archive%20News/%5B2013%5D/04/04.04.2013%20-%2015.jpg

ਸਿੱਖ ਇਤਿਹਾਸ ਨੂੰ ਲੈ ਕੇ 1999 ‘ਚ ਛਪੀ ਕਿਤਾਬ ‘ਚ ਦਰਜ ਇਤਰਾਜ਼ਯੋਗ ਤੱਥਾਂ ਨੂੰ ਲੈ ਕੇ ਐਸ. ਜੀ. ਪੀ. ਸੀ. ਖਿਲਾਫ ਕਾਨੂੰਨੀ ਲੜਾਈ ਲੜ ਰਹੇ ਅਕਾਲੀ ਪੰਚ ਪ੍ਰਧਾਨੀ ਨੇ ਹੁਣ ਇਸ ਮਸਲੇ ‘ਤੇ ਹਾਈ ਕੋਰਟ ‘ਚ ਜਾਣ ਦੀ ਚਿਤਾਵਨੀ ਦਿੱਤੀ ਹੈ । ਸੰਸਥਾ ਦੇ ਉਪ ਪ੍ਰਧਾਨ ਬਲਦੇਵ ਸਿੰਘ ਸਰਸਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਮਾਮਲੇ ‘ਚ ਗੁਰਦੁਆਰਾ ਜੂਡੀਸ਼ੀਅਲ ਕੋਰਟ ‘ਚ ਕੇਸ ਹਾਰ ਚੁੱਕੇ ਹਨ ਪਰ ਉਹ ਇਸ ਮਾਮਲੇ ‘ਚ ਹੁਣ ਹਾਈ ਕੋਰਟ ‘ਚ ਅਪੀਲ ਦਾਇਰ ਕਰਨਗੇ।ਇਸ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਐਸ. ਜੀ. ਪੀ. ਸੀ. ਪਾਸੋਂ ਕਿਤਾਬ ਦੇ ਲੇਖਕ ਅਤੇ ਪ੍ਰਕਾਸ਼ਕ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । 1999 ‘ਚ ਛਪੀ ਇਸ ਕਿਤਾਬ ‘ਚ ਕਿਸੇ ਲੇਖਕ ਅਤੇ ਪ੍ਰਕਾਸ਼ਕ ਦਾ ਨਾਂ ਨਹੀਂ ਹੈ ਪਰ ਕਿਤਾਬ ‘ਤੇ ਐਸ. ਜੀ. ਪੀ.ਯ ਸੀ. ਦੀ ਮੋਹਰ ਲੱਗੀ ਹੈ । ਲਿਹਾਜ਼ਾ ਅਕਾਲੀ ਦਲ ਪੰਥ ਪ੍ਰਧਾਨੀ ਨੇ ਇਸ ਮਾਮਲੇ ‘ਚ ਐਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਖਿਲਾਫ ਗੁਰਦੁਆਰਾ ਜੂਡੀਸ਼ੀਅਲ ਕੋਰਟ ‘ਚ ਅਰਜ਼ੀ ਦਾਇਰ ਕੀਤੀ ਸੀ ਜਿੱਥੋਂ ਇਹ ਅਰਜ਼ੀ ਖਾਰਜ ਕਰ ਦਿੱਤੀ ਗਈ ।


ਕੇਜਰੀਵਾਲ ਵਲੋਂ 6 ਤੋਂ ਸਿਵਲ ਨਾਫ਼ੁਰਮਾਨੀ

http://sameydiawaaz.com/Archive%20News/%5B2013%5D/04/04.04.2013%20-%2013.jpg

ਨਵੀਂ ਦਿੱਲੀ 3 ਅਪ੍ਰੈਲ :- ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਪਾਣੀ ਅਤੇ ਬਿਜਲੀ ਦੇ ਵਾਧੂ ਬਿੱਲਾਂ ਖਿਲਾਫ਼ ਜਾਰੀ ਆਪਣੇ ਅੰਦੋਲਨ ਦੇ ਅਗਲੇ ਪੜਾਅ ਵਿੱਚ ਸਰਕਾਰ ਵਿਰੁੱਧ ਸਿਵਲ ਨਾਫੁਰਮਾਨੀ ਮੁਹਿੰਮ ਛੇੜਨ ਦਾ ਐਲਾਨ ਕੀਤਾ ਹੈ, ਜੋ 6 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਗੌਰਤਲਬ ਹੈ ਕਿ ਇਸ ਮਾਮਲੇ ਉਤੇ ਉਨ੍ਹਾਂ ਦੀ ਬੇਮਿਆਦੀ ਭੁੱਖ ਹੜਤਾਲ ਜਾਰੀ ਹੈ, ਜੋ ਅੱਜ 12ਵੇਂ ਦਿਨ ਵਿੱਚ ਪੁੱਜ ਗਈ।


ਅੰਨਾ ਦੀ ਯਾਤਰਾ ਨੂੰ ਬਠਿੰਡੇ ’ਚ ਮਿਲਿਆ ਭਰਵਾਂ ਹੁੰਗਾਰਾ

ਪੰਜਾਬੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਡਟਣ ਦਾ ਸੱਦਾ

 ਫੇਰੀ ’ਤੇ ਸਰਕਾਰ ਦੀ ਨਜ਼ਰ

 http://sameydiawaaz.com/Archive%20News/%5B2013%5D/04/04.04.2013%20-%2010.jpg

ਬਠਿੰਡਾ ਵਿੱਚ ਲੋਕਾਂ ਦਾ ਇਕੱਠ ਵੇਖ ਕੇ ਬਾਗ਼ੋਬਾਗ਼ ਹੋਏ ਅੰਨਾ ਹਜ਼ਾਰੇ (ਫੋਟੋ: ਪਵਨ ਸ਼ਰਮਾ)

ਬਠਿੰਡਾ 3 ਅਪ੍ਰੈਲ :- ‘ਜਨਤੰਤਰ ਯਾਤਰਾ’ ਦੇ ਮੋਹਰੀ ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਅੱਜ ਮਾਲਵੇ ਵਿੱਚ ਮਿਲੇ ਲੋਕ ਹੁੰਗਾਰੇ ਨੇ ਹੌਸਲੇ ਵਿੱਚ ਕਰ ਦਿੱਤਾ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੱਠਾ ਹੁੰਗਾਰਾ ਮਿਲਣ ਮਗਰੋਂ ਅੰਨਾ ਅੰਦਰੋ ਅੰਦਰੀਂ ਕਾਫ਼ੀ ਫਿਕਰਮੰਦ ਸਨ ਪਰ ਅੱਜ ਬਠਿੰਡਾ ਵਿੱਚ ਲੋਕਾਂ ਨੇ ਅੰਨਾ ਦੀ ਤਾਕਤ ਨੂੰ ਹੋਰ ਹੁਲਾਰਾ ਦੇ ਦਿੱਤਾ। ਸਥਾਨਕ ਸੁਭਾਸ਼ ਪਾਰਕ ਵਿੱਚ ਜਨਤੰਤਰ ਯਾਤਰਾ ਤਹਿਤ ਹੋਏ ਇਕੱਠ ਵਿੱਚ ਅੰਨਾ ਨੇ ਆਖਿਆ ਕਿ ਬਠਿੰਡਾ ਦੇ ਲੋਕ ਵੱਡੀ ਗਿਣਤੀ ਵਿੱਚ ਮੁਹਿੰਮ ਨਾਲ ਜੁੜ ਰਹੇ ਹਨ ਜਿਸ ਤੋਂ ਉਨ੍ਹਾਂ ਦੇ ਅੰਦੋਲਨ ਦੀ ਸਫਲਤਾ ਦੀ ਆਸ ਬਣ ਗਈ ਹੈ। ਬਾਦਲ ਪਰਿਵਾਰ ਦੇ ਸਿਆਸੀ ਇਲਾਕੇ ਵਿੱਚ ਪਹੁੰਚੇ ਅੰਨਾ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਖੁਦ ਮੈਦਾਨ ਵਿੱਚ ਨਿੱਤਰਨ। ਸਮਾਜ ਸੇਵੀ ਅੰਨਾ ਹਜ਼ਾਰੇ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਵਿੱਚ ਸਿਰਫ਼ ਏਨਾ ਹੀ ਆਖਿਆ ਕਿ ਉਹ ਤਾਂ ਪੂਰੇ ਦੇਸ਼ ਵਿਚਲੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਲੜ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਲੋਕ ਅੱਗੇ ਆਉਣਗੇ ਤਾਂ ਇਸ ਸਮਾਜਕ ਬੁਰਾਈ ਨੂੰ ਠੱਲ ਪੈ ਸਕੇਗੀ। ਅੰਨਾ ਹਜ਼ਾਰੇ ਨੇ ਆਖਿਆ ਕਿ ਜਿਸ ਤਰ੍ਹਾਂ ਸੀਬੀਆਈ ਦਾ ਕੰਟਰੋਲ ਸਰਕਾਰ ਦੇ ਹੱਥਾਂ ਵਿੱਚ ਹੈ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਦਾ ਰਿਮੋਟ ਕੰਟਰੋਲ ਵੀ ਗਲਤ ਹੱਥਾਂ ਵਿੱਚ ਹੈ। ਉਨ੍ਹਾਂ ਆਖਿਆ ਕਿ ਲੋਕ ਰਾਜ ਦੀ ਵਿਵਸਥਾ ਠੀਕ ਕਰਨ ਵਾਸਤੇ ਲੋਕਾਂ ਦਾ ਜਾਗਣਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਉਹ 20 ਵਰ੍ਹਿਆਂ ਤੋਂ ਲੜਾਈ ਲੜ ਰਹੇ ਹਨ ਤੇ ਹੁਣ ਤੱਕ 40 ਅਫਸਰਾਂ ਤੇ ਛੇ ਮੰਤਰੀਆਂ ਦੀ ਛੁੱਟੀ ਕਰਾ ਚੁੱਕੇ ਹਨ।

ਦੱਸਣਯੋਗ ਹੈ ਕਿ ਅੰਨਾ ਬੀਤੀ ਰਾਤ ਤਕਰੀਬਨ 11 ਵਜੇ ਬਠਿੰਡਾ ਦੇ ਫੀਲਡ ਹੋਸਟਲ ਪੁੱਜ ਗਏ ਸਨ ਤੇ ਅੱਜ 10.30 ਵਜੇ ਉਨ੍ਹਾਂ ਨੇ ਲੋਕ ਇਕੱਠ ਨੂੰ ਸੰਬੋਧਨ ਕੀਤਾ। ਜਨਰਲ ਵੀਕੇ ਸਿੰਘ ਨੇ ਇਸ ਮੌਕੇ ਆਖਿਆ ਕਿ ਮੁਲਕ ਨੂੰ ਹੁਣ ਆਪੇ ਹੀ ਖੋਖਲਾ ਕਰਨ ’ਤੇ ਲੱਗੇ ਹੋਏ ਹਨ। ਅੱਜ ਸਮਾਗਮ ਵਿੱਚ ਅੰਨਾ ਨਾਲ ਮੌਲਾਨਾ ਸੂਫ਼ੀ ਜਲਾਨੀ, ਸਾਬਕਾ ਐਮ.ਪੀ ਸੰਤੋਸ ਭਾਰਤੀ ਵੀ ਪੁੱਜੇ ਹੋਏ ਸਨ। ਪੰਜਾਬ ਤੋਂ ਵਿਵੇਕਾਨੰਦ ਸਟੱਡੀ ਸਰਕਲ ਦੇ ਸੀਆਰ ਤਲਵਾੜ, ਸੀਨੀਅਰ ਆਗੂ ਗੁਰਦੀਪ ਸਿੰਘ ਬਰਾੜ, ਟੀਚਰਜ਼ ਹੋਮ ਬਠਿੰਡਾ ਦੇ ਚੇਅਰਮੈਨ ਜਗਮੋਹਨ ਕੌਸ਼ਲ, ਜਮਹੂਰੀ ਅਧਿਕਾਰ ਸਭਾ ਦੇ ਬੱਗਾ ਸਿੰਘ, ਨਗਰ ਨਿਗਮ ਦੀ ਡਿਪਟੀ ਮੇਅਰ ਗੁਰਬਿੰਦਰ ਕੌਰ ਮਾਂਗਟ, ਆਗੂ ਰਾਜੂ ਭੱਠੇ ਵਾਲਾ, ਯੋਗ ਗੁਰੂ ਰਾਧੇ ਸਿਆਮ ਬਾਂਸਲ, ਰਾਕੇਸ਼ ਨਰੂਲਾ ਵੀ ਹਾਜ਼ਰ ਸਨ।

ਭੁੱਚੋ ਮੰਡੀ :- ਅੰਨਾ ਹਜ਼ਾਰੇ ਅੱਜ ਲਹਿਰਾ ਮੁਹੱਬਤ ਦੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੀ ਮਾਰਕੀਟ ਵਿੱਚ ਵੱਖ - ਵੱਖ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੇ ਰੂ - ਬਰੂ ਹੋਏ । ਇਸ ਦੌਰਾਨ ਉਨ੍ਹਾਂ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਨਾ ਲਈ ਉਹ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਹੋਣ ਤੇ ਦੇਸ਼ ਨੂੰ ਘੁਣ ਵਾਂਗ ਖਾ ਰਹੇ ਭ੍ਰਿਸ਼ਟਾਚਾਰ ਵਿਰੁੱਧ ਲਾਮਬੰਦ ਹੋਣ ।

ਇਸ ਤੋਂ ਪਹਿਲਾਂ ਜੀਐਚਟੀਪੀ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ, ਸਕੱਤਰ ਜਗੀਰ ਸਿੰਘ, ਲਖਵੰਤ ਸਿੰਘ ਤੇ ਗੁਰਮੇਲ ਸਿੰਘ, ਟੀਐਸਯੂ ਦੇ ਵਿਜੇ ਕੁਮਾਰ, ਜੀਐਚਟੀਪੀ ਐਂਪਲਾਈਜ਼ ਯੂਨੀਅਨ ਦੇ ਸਕੱਤਰ ਜਗਜੀਤ ਸਿੰਘ ਕੋਟਲੀ, ਜੇਈ ਕੌਂਸਲ ਦੇ ਅੰਗਰੇਜ਼ ਸਿੰਘ, ਚਾਰਟਡ ਅਕਾਊਂਟਡ ਸਰਬਜੀਤ ਕੌਰ ਸਮੇਤ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਅੰਨਾ ਹਜ਼ਾਰੇ ਦਾ ਇੱਥੇ ਪਹੁੰਚਣ ’ਤੇ ਸਵਾਗਤ ਕੀਤਾ। ਇਸ ਮੌਕੇ ਸਿਹਤ ਵਿਭਾਗ ਪੰਜਾਬ ਦੇ ਵਾਈਸ ਚੇਅਰਮੈਨ ਗੁਰਦੀਪ ਸਿੰਘ ਬਰਾੜ ਵੀ ਮੌਜੂਦ ਸਨ।

ਪੰਜਾਬ ਸਰਕਾਰ ਅੰਨੇ ਹਜ਼ਾਰੇ ਦੀ ਪੰਜਾਬ ਫੇਰੀ ਤੋਂ ਲੋਕਾਂ ਦੀ ਨਬਜ਼ ਜਾਣਨ ਲੱਗੀ ਹੈ। ਪੰਜਾਬ ਦਾ ਖੁਫੀਆਤੰਤਰ ਅੰਨਾ ਹਜ਼ਾਰੇ ਦੇ ਇਕੱਠ ਨੂੰ ਨੇੜਿਓਂ ਦੇਖ ਰਿਹਾ ਹੈ ਤੇ ਉਸ ਦੇ ਸਮਾਗਮਾਂ ਵਿੱਚ ਆਉਣ ਵਾਲੇ ਲੋਕਾਂ ’ਤੇ ਵੀ ਨਿਗ੍ਹਾ ਰੱਖ ਰਿਹਾ ਹੈ। ਪੰਜਾਬ ਸਰਕਾਰ ਅੰਨਾ ਫੇਰੀ ਦੇ ਬਹਾਨੇ ਲੋਕਾਂ ਦੇ ਰੋਹ ਨੂੰ ਵੀ ਜਾਣਨ ਲੱਗੀ ਹੈ। ਵਿਰੋਧੀ ਧਿਰ ਵੱਲੋਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਦਾ ਰੌਲਾ ਪਾਇਆ ਜਾ ਰਿਹਾ ਹੈ।


ਬਾਦਲ ਦੇ ਸੰਗਤ ਦਰਸ਼ਨਾਂ ਵਿੱਚ ਪੱਗਾਂ ਲੱਥੀਆਂ

http://sameydiawaaz.com/Archive%20News/%5B2013%5D/04/04.04.2013%20-%2012.jpg

ਪਿੰਡ ਜੋਗੇਵਾਲਾ ਸੰਗਤ ਦਰਸ਼ਨ ਦੌਰਾਨ ਪੁਲੀਸ ਕਰਮੀ ਅਕਾਲੀ ਵਰਕਰਾਂ ਨੂੰ ਰੋਕਦੇ ਹੋਏ

ਮੋਗਾ 3 ਅਪ੍ਰੈਲ (ਮਹਿੰਦਰ ਸਿੰਘ ਰੱਤੀਆਂ) :- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੋਗਾ ਵਿਧਾਨ ਹਲਕੇ ਵਿੱਚ ਕੀਤੇ ਜਾ ਰਹੇ ਸੰਗਤ ਦਰਸ਼ਨਾਂ ਦੌਰਾਨ ਪਿੰਡਾਂ ਵਿੱਚ ਟਕਸਾਲੀ ਅਕਾਲੀ ਆਗੂਆਂ ਤੇ ਇੱਥੋਂ ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਵਿੱਚ ਸ਼ਾਮਲ ਹੋਏ ਕਾਂਗਰਸ ਪਿਛੋਕੜ ਵਾਲੇ ਆਗੂਆਂ ਵਿਚਾਲੇ ਟਕਰਾ ਵਧ ਗਿਆ ਹੈ ਤੇ ਅਗਾਮੀ ਪੰਚਾਇਤ ਚੋਣਾਂ ਵਿੱਚ ਇਹ ਟਕਰਾ ਗੰਭੀਰ ਰੂਪ ਧਾਰਨ ਕਰ ਸਕਦਾ ਹੈ।

ਪਿੰਡ ਜੋਗੇਵਾਲਾ ਵਿੱਚ ਸੰਗਤ ਦਰਸ਼ਨ ਦੌਰਾਨ ਦੋ ਅਕਾਲੀ ਆਗੂ ਭਿੜ ਗਏ। ਇਸ ਪਿੰਡ ਵਿਚ ਸ੍ਰੀ ਬਾਦਲ ਸੰਗਤ ਦਰਸ਼ਨ ਕਰਕੇ ਗੱਡੀ ਵਿੱਚ ਬੈਠਣ ਲੱਗੇ ਤਾਂ ਟਕਸਾਲੀ ਯੂਥ ਅਕਾਲੀ ਆਗੂ ਕੁਲਦੀਪ ਸਿੰਘ ਤੇ ਜੈਨ ਧੜੇ ਨਾਲ ਸਬੰਧਤ ਆਗੂ ਤੇ ਉਨ੍ਹਾਂ ਦੇ ਸਮਰੱਥਕਾਂ ਵਿਚਾਲੇ ਕੁਰਸੀਆਂ ਚੱਲ ਪਈਆਂ। ਇੱਕ ਦੂਸਰੇ ਵੱਲ ਕੁਰਸੀਆਂ ਸੁੱਟਣ ਕਾਰਨ ਉਥੇ ਮੌਜੂਦ ਲੋਕਾਂ ਵਿੱਚ ਭਾਜੜ ਪੈ ਗਈ ਤੇ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਮੌਕੇ ਹੂਟਰ ਮਾਰਦੀਆਂ ਗੱਡੀਆਂ ਆਪਣੀ ਮੰਜ਼ਲ ਵੱਲ ਰਵਾਨਾ ਹੋ ਗਈਆਂ। ਪਿੰਡ ਡਰੋਲੀ ਭਾਈ ਵਿੱਚ ਵੀ ਸੰਗਤ ਦਰਸ਼ਨ ਦੌਰਾਨ ਦੋ ਧੜਿਆਂ ਵਿਚਾਲੇ ਚੈੱਕ ਲੈਣ ਦੇ ਮੁੱਦੇ ’ਤੇ ਟਕਰਾ ਹੋ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 15 ਲੱਖ ਦਾ ਚੈੱਕ ਆਪਣੇ ਕੋਲ ਰੱਖ ਲਿਆ ਤੇ ਕਿਹਾ ਪਹਿਲਾਂ ਸਹਿਮਤੀ ਕਰਕੇ ਆਓ ਫ਼ਿਰ ਗ੍ਰਾਂਟ ਦਿੱਤੀ ਜਾਵੇਗੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਅਕਾਲੀ ਆਗੂਆਂ ਵਿੱਚੋਂ ਹੋ ਰਹੇ ਟਕਰਾਅ ਤੋਂ ਫਿਕਰਮੰਦ ਦਿਖਾਈ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਪਿੰਡ ਰੱਤੀਆਂ ਵਿੱਚ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਟਕਸਾਲੀ ਅਕਾਲੀ ਆਗੂ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਰੱਤੀਆਂ ਤੇ ਜੈਨ ਧੜੇ ਦੇ ਅਕਾਲੀ ਆਗੂ ਵਿਚਾਲੇ ਟਕਰਾ ਵਾਲੀ ਹਾਲਤ ਬਣ ਗਈ ਸੀ।

ਮੋਗਾ ਵਿਧਾਨ ਸਭਾ ਹਲਕੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਵੇਂ ਦਿਨ ਪਿੰਡ ਨਿਧਾਂਵਾਲਾ, ਦੌਲਤਪੁਰ ਉੱਚਾ, ਦੌਲਤਪੁਰ ਨੀਵਾਂ, ਸੱਦਾ ਸਿੰਘ ਵਾਲਾ, ਕਾਹਨ ਸਿੰਘ ਵਾਲਾ, ਜੋਗੇਵਾਲਾ, ਡਰੋਲੀ ਭਾਈ ਤੇ ਡਗਰੂ ਪਿੰਡਾਂ ਵਿੱਚ ਸੰਗਤ ਦਰਸ਼ਨ ਦੌਰਾਨ ਵਿਕਾਸ ਕਾਰਜਾਂ ਲਈ 1.31 ਕਰੋੜ ਰੁਪਏ ਦੀਆਂ ਗਰਾਂਟਾਂ ਤਕਸੀਮ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਲੋਕ ਸਭਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ, ਵਿਧਾਇਕ ਜੋਗਿੰਦਰ ਪਾਲ ਜੈਨ, ਸਾਬਕਾ ਪੁਲੀਸ ਮੁਖੀ ਪੀਐਸ ਗਿੱਲ, ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ  ਸੰਤਾ ਸਿੰਘ ਉਮੈਦਪੁਰੀ, ਜ਼ਿਲ੍ਹਾ ਯੋਜਨਾਂ ਬੋਰਡ ਦੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਰੱਤੀਆਂ, ਅਕਾਲੀ ਦਲ ਦੇ ਉੱਪ ਪ੍ਰਧਾਨ ਨਿਧੜਕ ਸਿੰਘ ਬਰਾੜ, ਬਲਜਿੰਦਰ ਸਿੰਘ ਮੱਖਣ ਬਰਾੜ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਕੇ. ਜੇ. ਐਸ ਚੀਮਾ, ਸ੍ਰੀ ਅਰਸਦੀਪ ਸਿੰਘ ਥਿੰਦ ਡਿਪਟੀ ਕਮਿਸਨਰ ਤੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।


ਆਮਦਨ ਕਰ ਵਿਭਾਗ ਦਾ ਡੀ. ਸੀ. ਛੇ ਲੱਖ ਦੀ ਰਿਸ਼ਵਤ ਲੈਂਦਾ ਕਾਬੂ

http://sameydiawaaz.com/Archive%20News/%5B2013%5D/04/04.04.2013%20-%2004.jpg

ਪਟਿਆਲਾ 'ਚ ਪੇ ਸ਼ੀ ਲਈ ਲਿਜਾ ਰਹੇ (ਖੱਬੇ) ਸ੍ਰੀ ਭੱਟਾਚਾਰੀਆ। (ਫੋਟੋ: ਰਾਜੇਸ਼ ਸੱਚਰ)

ਚੰਡੀਗੜ੍ਹ 3 ਅਪ੍ਰੈਲ :- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਚੰਡੀਗੜ੍ਹ ਜ਼ੋਨ ਦੇ ਡੀ. ਆਈ. ਜੀ. ਮਹੇਸ਼ ਅਗਰਵਾਲ ਨੇ ਦੱਸਿਆ ਕਿ ਅੱਜ ਜਲੰਧਰ ਤੋਂ ਇਨਕਮ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਐਨ.  ਕੇ. ਭੱਟਾਚਾਰੀਆ ਤੇ ਇਕ ਸੀ. ਏ. ਅਸ਼ਵਨੀ ਕੁਮਾਰ ਗੁਪਤਾ ਨੂੰ 6 ਲੱਖ ਰੁਪਏ ਕਥਿਤ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਸੀਬੀਆਈ ਅਨੁਸਾਰ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਲੁਧਿਆਣਾ ਵਿਖੇ ਤਾਇਨਾਤ ਇਨਕਮ ਟੈਕਸ ਦੇ ਡਿਪਟੀ ਕਮਿਸ਼ਨਰ ਭੱਟਾਚਾਰੀਆ ਨੇ ਇਕ ਵਪਾਰੀ ਕੋਲੋਂ ਉਸ ਦੇ ਇਕ ਕੇਸ ਦੇ ਸਬੰਧ ਵਿਚ 10 ਲੱਖ ਰੁਪਏ ਰਿਸ਼ਵਤ ਮੰਗੀ ਸੀ। ਫਿਰ ਸੌਦਾ 6 ਲੱਖ ‘ਤੇ ਤੈਅ ਹੋਇਆ ਅਤੇ ਵਪਾਰੀ ਨੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕੀਤੀ। ਸੀਬੀਆਈ ਦੀ ਟੀਮ ਨੇ ਅੱਜ ਜਲੰਧਰ ਤੋਂ ਭੱਟਾਚਾਰੀਆ ਤੇ ਸੀਏ ਗੁਪਤਾ ਨੂੰ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।   ਸੀਬੀਆਈ ਨੇ ਭੱਟਾਚਾਰੀਆ ਦੇ ਘਰ ਅਤੇ ਦਫਤਰ ਦੀ ਵੀ ਤਲਾਸ਼ੀ ਲਈ ਹੈ।  ਲੁਧਿਆਣਾ (ਪੱਤਰ ਪ੍ਰੇਰਕ): ਸੀਬੀਆਈ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਇਨਕਮ ਟੈਕਸ ਭੱਟਾਚਾਰੀਆ ਦੇ ਦਫਤਰ ‘ਚ ਛਾਪਾ ਮਾਰਿਆ। ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਬਰਾਂਚ ਲੁਧਿਆਣਾ ਸਥਿਤ ਭੱਟਾਚਾਰੀਆ ਦੇ ਦਫਤਰ ਦੀ ਤਾਲੇ ਤੋੜ ਕੇ ਤਲਾਸ਼ੀ ਲਈ। ਟੀਮ ਦੇ ਚਾਰ ਬੰਦਿਆਂ ਨੇ ਦੇਰ ਰਾਤ ਤਕ ਦਸਤਾਵੇਜ਼ ਅਤੇ ਕੰਪਿਊੁਟਰ ਦਾ ਡਾਟਾ ਚੈਕ ਕੀਤਾ ਅਤੇ ਰਿਕਰਾਡ ਕਬਜ਼ੇ ਵਿਚ ਲੈ ਲਿਆ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚਾਰਟਡ ਅਕਾਊਂਟੈਂਟ ਅਸ਼ਵਨੀ ਕੁਮਾਰ ਗੁਪਤਾ ਦਾ ਭੱਟਾਚਾਰੀਆ ਦੇ ਦਫਤਰ ਵਿਚ ਲਗਾਤਾਰ ਆਉਣਾ-ਜਾਣਾ ਸੀ। ਇਸ ਕੇਸ ਵਿਚ ਕੁਝ ਹੋਰ ਵੀ  ਸੀਏ. ਫੜੇ ਜਾ ਸਕਦੇ ਹਨ ਜੋ ਭੱਟਾਚਾਰੀਆ ਦੇ ਦਫਤਰ ਰਾਹੀਂ ਕੇਸ ਸੈਟਲ ਕਰਦੇ ਸਨ, ਸੀਬੀਆਈ ਨੇ ਉਸ ਸਥਾਨਕ ਕੰਪਨੀਆਂ ਦੀ ਇਕ ਲੰਬੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਦੇ ਭੱਟਾਚਾਰੀਆ ਦੇ ਦਫਤਰ ਵਿਚ ਹੁਣੇ ਹੁਣੇ ਟੈਕਸ ਦੇ ਕੇਸ ਤੈਅ ਹੋਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਵੱਡੇ ਵਪਾਰੀ ਨੇ ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਬਰਾਂਚ ਵਿਚ  ਭੱਟਾਚਾਰੀਆ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉਹ ਸ਼ਿਕਾਇਤਕਰਤਾ ਦਾ ਇਨਕਮ ਟੈਕਸ ਸਬੰਧੀ ਕੇਸ ਰਫਾ-ਦਫਾ ਕਰਨ ਲਈ 10 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਬਾਅਦ ਵਿਚ ਇਹ ਸੌਦਾ 6 ਲੱਖ ਰੁਪਏ ਵਿਚ ਮੁੱਕਿਆ ਸੀ।


ਵਿਜੇਂਦਰ ਦਾ ਸਾਥੀ ਮੁੱਕੇਬਾਜ਼ ਰਾਮ ਸਿੰਘ ਗ੍ਰਿਫ਼ਤਾਰ

http://sameydiawaaz.com/Archive%20News/%5B2013%5D/04/04.04.2013%20-%2005.jpg  http://sameydiawaaz.com/Archive%20News/%5B2013%5D/04/04.04.2013%20-%2006.jpg

ਚੰਡੀਗੜ੍ਹ 3 ਅਪ੍ਰੈਲ :- ਬਹੁ-ਕਰੋੜੀ ਡਾਲਰ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਅੱਜ ਪੰਜਾਬ ਪੁਲੀਸ ਨੇ ਮੁੱਕੇਬਾਜ਼ ਰਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਰਾਮ ਸਿੰਘ ਮੁੱਕੇਬਾਜ਼ ਵਿਜੇਂਦਰ ਦਾ ਸਾਥੀ ਹੈ ਅਤੇ ਹੈਰੋਇਨ ਤਸਕਰੀ ਕਾਂਡ ਵਿਚ ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ ਸੀ। ਉਸ ਦੀ ਗ੍ਰਿਫਤਾਰੀ ਪਿੱਛੋਂ ਇਸ ਕਾਂਡ ਵਿਚ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਹੈ । ਉਧਰ, ਏਸ਼ਿਆਈ ਖੇਡਾਂ ‘ਚ ਚਾਂਦੀ ਦਾ ਤਗਮਾ ਲੈਣ ਵਾਲੇ ਦਿਨੇਸ਼ ਕੁਮਾਰ ਵੱਲੋਂ ਕੀਤੇ ਦਾਅਵੇ ‘ਤੇ ਸਥਾਨਕ ਪੁਲੀਸ ਕਸੂਤੀ ਸਥਿਤੀ ‘ਚ ਹੈ। ਉਸ ਦਾ ਕਹਿਣਾ ਹੈ ਕਿ ਫਤਹਿਗੜ੍ਹ ਪੁਲੀਸ ਨੇ ਓਲੰਪਿਕ ਜੇਤੂ ਵਿਜੇਂਦਰ ਸਿੰਘ ਦੀ ਐਂਡੈਵਰ ਕਾਰ, ਖੁਦ ਸ਼ਿਵਾਲਿਕ ਇਨਕਲੇਵ (ਜ਼ੀਰਕਪੁਰ) ਪਹੁੰਚਾਈ ਸੀ। ਪੁਲੀਸ  ਇਹ ਸਪਸ਼ਟ ਕਰਨ ‘ਚ ਅਸਫਲ ਰਹੀ ਹੈ ਕਿ ਵਿਜੇਂਦਰ ਦੀ ਪਤਨੀ ਦੀ ਕਾਰ ਕੌਮਾਂਤਰੀ ਤਸਕਰ ਅਨੂਪ ਸਿੰਘ ਕਾਹਲੋਂ ਦੇ ਫਲੈਟ ਦੇ ਬਾਹਰੋਂ ਕਿਸ ਤਰ੍ਹਾਂ ਬਰਾਮਦ ਹੋਈ ਸੀ। ਵਾਰ-ਵਾਰ ਪੁੱਛੇ ਜਾਣ ‘ਤੇ ਪੁਲੀਸ ਅਧਿਕਾਰੀਆਂ ਨੇ ਇਹ ਜੁਆਬ ਦਿੱਤਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।  7 ਮਾਰਚ ਨੂੰ ਪੁਲੀਸ ਨੇ ਪ੍ਰੈਸ ਕਾਨਫਰੰਸ ‘ਚ ਖੁਲਾਸਾ ਕੀਤਾ ਸੀ ਕਿ 26 ਕਿਲੋ ਹੈਰੋਇਨ ਦੀ ਖੇਪ ਨਾਲ ਕੇਵਲ ਇਕੋ ਕਾਰ ‘ਐਕਸੈਂਟ’ ਮਿਲੀ ਹੈ ।


ਵਿਜੇਂਦਰ ਸਿੰਘ ਨੇ ਨਾਡਾ ਨੂੰ ਦਿੱਤੇ ਨਮੂਨੇ

ਨਵੀਂ ਦਿੱਲੀ 3 ਅਪ੍ਰੈਲ :- ਹੈਰੋਇਨ ਤਸਕਰੀ ਤੇ ਉਸ ਦਾ ਸੇਵਨ ਕਰਨ ਦੇ ਮਾਮਲੇ ਵਿਚ ਫਸੇ ਓਲੰਪਿਕ ਕਾਂਸੀ ਦਾ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਅੱਜ ਖੇਡ ਮੰਤਰਾਲੇ ਦੇ ਦਬਾਅ ਕਾਰਨ ਨਾਡਾ ਦੇ ਅਧਿਕਾਰੀਆਂ ਨੂੰ ਮੁਕਾਬਲੇ ਤੋਂ ਬਿਨਾਂ ਟੋਪ ਟੈਸਟ ਦੇਣਾ ਪਿਆ। ਇਕ ਮਹੀਨੇ ਤੋਂ ਇਸ ਮਾਮਲੇ ਵਿਚ ਫਸੇ ਇਸ ਮੁੱਕੇਬਾਜ਼ ਵੱਲੋਂ ਸ਼ੁਰੂ ਤੋਂ ਹੀ ਡੋਪ ਟੈਸਟ ਲਈ ਨਮੂਨੇ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ, ਉਸ ਦੇ ਪਿਸ਼ਾਬ ਤੇ ਖੂਨ ਦੇ ਨਮੂਨੇ ਅੱਜ ਸਵੇਰੇ ਲਏ ਗਏ। ਪਤਾ ਲੱਗਾ ਹੈ ਕਿ ਇਹ ਟੈਸਟ ਮੁੱਖ ਤੌਰ ‘ਤੇ ਹੈਰੋਇਨ ਲਈ ਨਹੀਂ ਸੀ, ਕੇਂਦਰੀ ਖੇਡ ਮੰਤਰੀ ਜਤਿੰਦਰ ਸਿੰਘ ਨੇ ਵਿਜੇਂਦਰ ਦੇ ਡੋਪ ਟੈਸਟ ਲਈ ਨਮੂਨੇ ਦੇਣ  ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਇਸ ਮੁੱਕੇਬਾਜ਼ ਦੇ ਦੋਸ਼ੀ ਪਾਏ ਜਾਣ ‘ਤੇ ਉਸ ਨੂੰ ਇਲਾਜ ਕਰਾਉਣ ਦੀ ਸਲਾਹ ਵੀ ਦਿੱਤੀ।  ਮੰਤਰੀ ਨੇ ਕਿਹਾ, ‘ਨਾਡਾ ਨੇ ਅੱਜ ਸਵੇਰੇ ਵਿਜੇਂਦਰ ਦੇ ਨਮੂਨੇ ਲਏ। ਉਸ ਤੋਂ ਇਲਾਵਾ ਹੋਰ ਮੁੱਕੇਬਾਜ਼ਾਂ ਦੇ ਨਮੂਨੇ ਵੀ ਲਏ ਗਏ ਹਨ। ਮੈਂ ਕਾਰਵਾਈ ਉਪਰ ਕੋਈ ਫੈਸਲਾ ਕਰਨ ਤੋਂ ਪਹਿਲਾਂ ਨਤੀਜੇ ਦੀ ਉਡੀਕ ਕਰਾਂਗਾ।


ਰਵੀ ਦਿਓਲ ਦੇ ਘਰ ਵਿੱਚੋਂ ਕੋਈ ਡਰੱਗ ਨਾ ਮਿਲਣ ਦਾ ਦਾਅਵਾ

ਸੰਗਰੂਰ 3 ਅਪ੍ਰੈਲ (ਗੁਰਦੀਪ ਸਿੰਘ ਲਾਲੀ)- ਡਰੱਗ ਤਸਕਰੀ ਮਾਮਲੇ ‘ਚ ਕਥਿਤ ਲੋੜੀਂਦੇ ਰਵੀਚਰਨ ਸਿੰਘ ਉਰਫ਼ ਰਵੀ ਦਿਓਲ ਦੇ ਪਰਿਵਾਰ ਨੇ ਫਤਹਿਗੜ੍ਹ ਸਾਹਿਬ ਪੁਲੀਸ ਦੇ ਛਾਪੇ ‘ਤੇ ਸਵਾਲ ਖੜ੍ਹੇ ਕਰਦਿਆਂ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਫਤਹਿਗੜ੍ਹ ਸਾਹਿਬ ਪੁਲੀਸ ਵੱਲੋਂ ਇਥੇ ਮਾਰੇ ਗਏ ਛਾਪੇ ਦੌਰਾਨ ਕੋਈ ਨਸ਼ੀਲੀ ਸਮੱਗਰੀ ਬਰਾਮਦ ਨਹੀਂ ਹੋਈ ਹੈ। ਦੂਜੇ ਪਾਸੇ ਫਤਹਿਗੜ੍ਹ ਸਾਹਿਬ ਪੁਲੀਸ ਦੇ ਛਾਪੇ ਤੋਂ ਬਾਅਦ ਹਰਕਤ ‘ਚ ਆਈ ਸੰਗਰੂਰ ਪੁਲੀਸ ਵੀ ਪਿਛਲੇ ਪੰਜ ਸਾਲ ਤੋਂ ਭਗੌੜੇ ਚਲੇ ਆ ਰਹੇ ਰਵੀ ਦਿਓਲ ਦੀ ਪੈੜ ਨੱਪਣ ਲਈ ਪਰ ਤੋਲ ਰਹੀ ਹੈ ਅਤੇ ਇਸੇ ਸੰਦਰਭ ‘ਚ ਬੀਤੀ ਰਾਤ ਸੰਗਰੂਰ ਪੁਲੀਸ ਵੱਲੋਂ ਰਵੀ ਦਿਓਲ ਦੇ ਇਥੇ ਦਸਮੇਸ਼ ਨਗਰ ਸਥਿਤ ਘਰ ‘ਤੇ ਛਾਪਾ ਮਾਰਿਆ ਗਿਆ।

ਰਵੀ ਦਿਓਲ ਦੀ ਵੱਡੀ ਭੈਣ ਮਨਦੀਪ ਕੌਰ ਅਤੇ ਉਸ ਦੇ ਮਾਮੇ ਸਤਵੰਤ ਸਿੰਘ ਖੋਟੇ ਨੇ ਇਥੇ ਦਾਅਵਾ ਕੀਤਾ ਕਿ ਬੀਤੇ ਐਤਵਾਰ ਨੂੰ ਫਤਹਿਗੜ੍ਹ ਸਾਹਿਬ ਦੀ ਪੁਲੀਸ ਟੀਮ ਵੱਲੋਂ ਇਥੇ ਦਸਮੇਸ਼ ਨਗਰ ਸਥਿਤ ਘਰ ਦੀ ਤਲਾਸ਼ੀ ਲਈ ਗਈ ਸੀ ਅਤੇ ਇਸ ਦੌਰਾਨ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ। ਮੁੱਕੇਬਾਜ਼ ਰਾਮ ਸਿੰਘ ਦੀ ਪਤਨੀ ਤੇ ਰਵੀ ਦਿਓਲ ਦੀ ਭੈਣ ਮਨਦੀਪ ਕੌਰ ਆਪਣੀ ਬਿਮਾਰ ਮਾਤਾ ਬਲਜੀਤ ਕੌਰ ਦਾ ਪਤਾ ਲੈਣ ਲਈ ਪੁੱਜੀ ਹੋਈ ਸੀ। ਉਸ ਨੇ ਕਿਹਾ ਕਿ ਤਲਾਸ਼ੀ ਮੌਕੇ ਉਸ ਦਾ ਪਿਤਾ ਸੁਖਪਾਲ ਸਿੰਘ ਘਰ ‘ਚ ਮੌਜੂਦ ਸੀ ਅਤੇ ਪੁਲੀਸ ਤਲਾਸ਼ੀ ਲੈ ਕੇ ਵਾਪਸ ਚਲੀ ਗਈ ਸੀ। ਉਸ ਨੇ ਪੁਲੀਸ ਦੀ ਦਾਅਵੇਦਾਰੀ ‘ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਜੇਕਰ ਘਰ ‘ਚੋਂ ਕੋਈ ਨਸ਼ੀਲੀ ਸਮੱਗਰੀ ਬਰਾਮਦ ਹੁੰਦੀ ਤਾਂ ਕੀ ਪੁਲੀਸ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤੇ ਬਿਨਾਂ ਛੱਡ ਜਾਂਦੀ। ਉਸ ਨੇ ਕਿਹਾ ਕਿ ਉਸ ਦਾ ਭਰਾ ਰਵੀ ਦਿਓਲ ਮੁੰਬਈ ਚਲਾ ਗਿਆ ਸੀ। ਪਿਛਲੇ ਪੰਜ ਸਾਲ ਤੋਂ ਵੀ ਵੱਧ ਸਮੇਂ ਤੋਂ ਘਰ ਨਹੀਂ ਆਇਆ। ਉਸ ਨੇ ਕਿਹਾ ਕਿ ਰਵੀ ਖਿਲਾਫ਼ ਕਾਲਜ ਸਮੇਂ ਪੜ੍ਹਦਿਆਂ ਲੜਾਈ-ਝਗੜਿਆਂ ਦੇ ਕੇਸ ਜ਼ਰੂਰ ਦਰਜ ਹੋਏ ਸਨ ਪ੍ਰੰਤੂ ਨਸ਼ਿਆਂ ਦੇ ਸਬੰਧ ਵਿਚ ਅੱਜ ਤਕ ਉਸ ਦੇ ਖਿਲਾਫ਼ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਸ ਨੇ ਕਿਹਾ ਕਿ ਰਵੀ ਦਿਓਲ ਲੜਾਈ-ਝਗੜਿਆਂ ਤੋਂ ਦੂਰ ਮੁੰਬਈ ਵਿਖੇ ਗਾਇਕੀ ਅਤੇ ਮਾਡÇਲੰਗ ‘ਚ ਕੰਮ ਰਿਹਾ ਸੀ। ਮਨਦੀਪ ਕੌਰ ਤੋਂ ਜਦੋਂ ਉਸ ਦੇ ਪਤੀ ਮੁੱਕੇਬਾਜ਼ ਰਾਮ ਸਿੰਘ ਬਾਰੇ ਸਵਾਲ ਕੀਤਾ ਤਾਂ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਬੀਤੀ ਰਾਤ ਸੰਗਰੂਰ ਪੁਲੀਸ ਦੀ ਟੀਮ ਨੇ ਵੀ ਦਸਮੇਸ਼ ਨਗਰ ਸਥਿਤ ਰਵੀ ਦਿਓਲ ਦੇ ਘਰ ਛਾਪਾ ਮਾਰਿਆ ਸੀ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਹਰਿੰਦਰ ਸਿੰਘ ਨੇ ਕਿਹਾ ਕਿ ਰਵੀ ਦਿਓਲ ਇੱਕ ਮਾਮਲੇ ‘ਚ ਭਗੌੜਾ ਹੈ ਜਿਸ ਦੇ ਸਬੰਧ ਵਿਚ ਇਹ ਕਾਰਵਾਈ ਕੀਤੀ ਹੈ। ਫਤਹਿਗੜ੍ਹ ਪੁਲੀਸ ਵੱਲੋਂ  ਛਾਪੇ ਦੌਰਾਨ ਵੱਡੀ ਮਾਤਰਾ ‘ਚ ਨਸ਼ਾ ਸਮੱਗਰੀ ਬਰਾਮਦ ਕਰਨ ਦੀ ਦਾਅਵੇਦਾਰੀ ਤੋਂ ਬਾਅਦ ਸੰਗਰੂਰ ਪੁਲੀਸ ਹਰਕਤ ਵਿਚ ਆ ਗਈ ਹੈ। ਸੰਗਰੂਰ ਪੁਲੀਸ ਦੀ ਜਿਥੇ ਹੁਣ ਰਵੀ ਦਿਓਲ ਦੇ ਗੀਤਾਂ ਦੀਆਂ ਸੀ.ਡੀਜ਼ ‘ਤੇ ਨਜ਼ਰ ਪਈ ਹੈ, ਉਥੇ ਉਹ ਉਸ ਦੇ ਰਿਸ਼ਤੇਦਾਰਾਂ ਦੇ ਨਾਮ-ਪਤੇ ਵੀ ਫਰੋਲਣ ਲੱਗੀ ਹੈ।


ਇਤਾਲਵੀ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ਸਿੱਖ ਨੌਜਵਾਨ ਦੀ ਦਸਤਾਰ ਉਤਰਵਾਈ

ਤਲਾਸ਼ੀ ਸਮੇਂ ਦੇਰ ਲੱਗਣ ਕਾਰਨ ਕਾਰ ’ਚ ਕਰਨਾ ਪਿਆ ਸਫ਼ਰ

http://sameydiawaaz.com/Archive%20News/%5B2013%5D/04/04.04.2013%20-%2011.jpg

ਰੋਮ (ਇਟਲੀ) 3 ਅਪ੍ਰੈਲ :- ਇਟਲੀ ਦੇ ਹਵਾਈ ਅੱਡਿਆਂ ਉੱਪਰ ਤਲਾਸ਼ੀ ਦੇ ਨਾਂ ਹੇਠ ਹਾਲੇ ਵੀ ਸਿੱਖਾਂ ਦੀ ਦਸਤਾਰ ਉਤਰਵਾਈ ਜਾ ਰਹੀ ਹੈ । ਪਿਛਲੇ ਦਿਨੀਂ ਸਿੱਖ ਨੌਜਵਾਨ ਭਾਈ ਸ਼ਰਨਪਾਲ ਸਿੰਘ (ਸਪੁੱਤਰ ਰਣਜੀਤ ਸਿੰਘ ਸਾਬਕਾ ਪ੍ਰਧਾਨ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਮਾਰਕੇ) ਦੀ ਇੱਥੇ ਫਿਉਮੁਚੀਨੋ ਹਵਾਈ ਅੱਡੇ ’ਤੇ ਸੁਰੱਖਿਆ ਅਧਿਕਾਰੀਆਂ ਨੇ ਤਲਾਸ਼ੀ ਕਰਦਿਆਂ ਦਸਤਾਰ ਉਤਰਵਾਈ ਜਦੋਂ ਉਸ ਨੇ ਆਪਣੇ ਸਮੁੱਚੇ ਪਰਿਵਾਰ ਸਮੇਤ ਜਰਮਨ ਦੇ ਸ਼ਹਿਰ ਹਮਬਰਗ ਜਾਣ ਲਈ ਫਿਲਾਇਟ ਲੈਣੀ ਸੀ । ਇਹ ਵੀ ਪਤਾ ਲੱਗਾ ਹੈ ਕਿ ਤਲਾਸ਼ੀ ਲਈ ਸਮਾਂ ਵੱਧ ਲੱਗ ਜਾਣ ਕਰਕੇ ਉਹ ਫਲਾਈਟ ਵੀ ਨਹੀਂ ਲੈ ਸਕਿਆ । ਉਸ ਨੂੰ ਕਾਰ ਰਾਹੀਂ ਜਰਮਨੀ ਜਾਣਾ ਪਿਆ ਅਤੇ ਭਾਰੀ ਖੱਜਲ - ਖੁਆਰੀ ਹੋਈ । ਏਅਰਪੋਰਟ ਅਧਿਕਾਰੀਆਂ ਵੱਲੋਂ ਤਲਾਸ਼ੀ ਲਈ ਦਸਤਾਰ ਉਤਾਰਨ ਲਈ ਕਹਿਣ ਸਮੇਂ ਸ਼ਰਨਪਾਲ ਸਿੰਘ ਨੇ ਯੂਰਪੀਅਨ ਕਮਿਸ਼ਨ ਵੱਲੋਂ ਪਾਸ ਕੀਤੇ ਕਾਨੂੰਨ ਦੀ ਫੋਟੋ ਕਾਪੀ ਵੀ ਪੇਸ਼ ਕੀਤੀ ਪ੍ਰੰਤੂ ਅਧਿਕਾਰੀਆਂ ਨੇ ਉਸ ਦੀ ਇਕ ਨਹੀਂ ਮੰਨੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ ।

ਕੁਝ ਮਹੀਨੇ ਪਹਿਲਾਂ ਯੂਰਪੀਅਨ ਕਮਿਸ਼ਨ ਨੇ ਸਿੱਖਾਂ ਦੀ ਦਸਤਾਰ ਦੀ ਹਿਫਾਜ਼ਤ ਲਈ ਇਕ ਕਾਨੂੰਨ ਪਾਸ ਕੀਤਾ ਜਿਸ ਸਬੰਧੀ ਇਟਲੀ ਦੇ ਸਿੱਖ ਆਗੂਆਂ ਨੇ ਅਖ਼ਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਕਰਵਾਈਆਂ ਗਈਆਂ ਸਨ । ਇਸ ਘਟਨਾ ਨੂੰ ਲੈ ਕੇ ਇਟਲੀ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ । ਪੰਥਕ ਸ਼ਖ਼ਸੀਅਤ ਭਾਈ ਹਰਪਾਲ ਸਿੰਘ ਦਾਦੂਵਾਲ ਨੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਘਟਨਾ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ ਵਿੱਚ ਕੋਈ ਸਫਲਤਾ ਹਾਸਲ ਨਹੀਂ ਹੋਈ ਹੈ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਠੋਸ ਉਪਰਾਲਾ ਕਰਨ ਦੀ ਲੋੜ ਹੈ ।


ਕੁਲੀਸ਼ਨ ਸਰਕਾਰ ਚਲਾਉਣਾ ਸੌਖਾ ਨਹੀਂ - ਪ੍ਰਧਾਨ ਮੰਤਰੀ

ਅਰਥਚਾਰੇ ਨੂੰ ਹੁਲਾਰਾ ਦੇਣ ਦਾ ਐਲਾਨ

ਜੇ. ਪੀ. ਸੀ. ਅੱਗੇ ਨਹੀਂ ਪੇਸ਼ ਹੋਣਗੇ ਮਨਮੋਹਨ

http://sameydiawaaz.com/Archive%20News/%5B2013%5D/04/04.04.2013%20-%2008.jpg

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ

ਨਵੀਂ ਦਿੱਲੀ 3 ਅਪ੍ਰੈਲ :- ਦੇਸ਼ ਦੇ ਕਾਰੋਬਾਰੀ ਮਾਹੌਲ ਨੂੰ ਗੈਰ-ਜਰੂਰੀ ਤੌਰ ‘ਤੇ ਨਿਰਾਸ਼ਾਵਾਦੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਅਰਥ-ਵਿਵਸਥਾ ਵਿਚ ਮੌਜੂਦਾ ਨਰਮੀ ਦਾ ਦੌਰ ਅਸਥਾਈ ਹੈ ਤੇ ਸਰਕਾਰ ਦੇ ਤੇਜ਼ ਤੇ ਫੈਸਲਾਕੁਨ ਕਦਮਾਂ ਨਾਲ ਵਿਕਾਸ ਦਰ ਮੁੜ ਅੱਠ ਫੀਸਦ ਤਕ ਪੁੱਜ ਸਕਦੀ ਹੈ। ਦੇਸ਼ ਦੀ ਆਰਥਿਕ ਵਿਕਾਸ ਦਰ ਡਿੱਗ ਕੇ ਪੰਜ ਫੀਸਦ ‘ਤੇ ਆ ਚੁੱਕੀ ਹੈ, ਜੋ ਇਕ ਦਹਾਕੇ ਦਾ ਸਭ ਤੋਂ ਹੇਠਲਾ ਪੱਧਰ ਹੈ। ਪ੍ਰਧਾਨ ਮੰਤਰੀ ਨੇ ਇਸ ਲਈ ਕੌਮਾਂਤਰੀ ਆਰਥਿਕ ਨਰਮੀ ਨੂੰ ਜ਼ਿੰਮੇਵਾਰ ਕਰਾਰ ਦਿਦਿਆਂ ਕਿਹਾ, ”ਅਰਥ-ਵਿਵਸਥਾ ਨੇ ਜੇਕਰ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨਾ ਹੈ ਤਾਂ ਘਰੇਲੂ ਅੜਿੱਕੇ ਦੂਰ ਕਰਨੇ ਬੇਹੱਦ ਜ਼ਰੂਰੀ ਹਨ।”

ਸੀਆਈਆਈ ਦੇ ਸਾਲਾਨਾ ਸਮਾਗਮ ਨੂੰ ਸੱਤ ਸਾਲਾਂ ਮਗਰੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ”ਕਾਰੋਬਾਰੀ ਮਾਹੌਲ 2007 ਵਿਚ ਜਿੱਥੇ ਗੈਰ-ਜ਼ਰੂਰੀ ਤੌਰ ‘ਤੇ ਆਸ਼ਾਵਾਦੀ ਸੀ, ਉਥੇ ਅੱਜ ਮੈਨੂੰ ਲਗਦਾ ਹੈ ਕਿ ਹੁਣ ਗੈਰ-ਜ਼ਰੂਰੀ ਨਿਰਾਸ਼ਾਵਾਦੀ ਹੋ ਗਿਆ ਹੈ। ਇਸ ਨੂੰ ਠੀਕ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦਰ ਦਾ 5 ਫੀਸਦ ਤਕ ਡਿੱਗ ਜਾਣਾ ਸਾਫ ਤੌਰ ‘ਤੇ ਨਿਰਾਸ਼ਾਜਨਕ ਹੈ, ਪਰ ਲੰਮੇ ਸਮੇਂ ਦੇ ਵਿਕਾਸ ਦੀ ਸੰਭਾਵਨਾ ‘ਚ ਹਾਲੇ ਵੀ ਕੋਈ ਸਥਾਈ ਕਮੀ ਨਹੀਂ ਆਈ।” ਉਨ੍ਹਾਂ ਕਿਹਾ, ”ਮੈਨੂੰ ਨਹੀਂ ਲਗਦਾ ਕਿ 5 ਫੀਸਦ ਵਿਕਾਸ ਦਰ ਸਾਡਾ ਭਵਿੱਖ ਹੈ। ਅਸੀਂ ਪਿਛਲੇ 10 ਸਾਲਾਂ ਤਕ 8 ਫੀਸਦ ਵਿਕਾਸ ਦਰ ਪ੍ਰਾਪਤ ਕੀਤੀ ਹੈ। ਅਸੀਂ ਮੁੜ ਤੋਂ ਉਥੇ ਪੁੱਜ ਸਕਦੇ ਹਾਂ, ਪਰ ਇਸ ਲਈ ਸਰਕਾਰ ਦੀ ਤੇਜ਼ ਤੇ ਫੈਸਲਾਕੁਨ ਪਹਿਲ ਜ਼ਰੂਰੀ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਬਰਾਮਦ ਵਿਚ ਨਰਮੀ ਤੇ ਚਾਲੂ ਖਾਤੇ ਦੇ ਵਧਦੇ ਘਾਟੇ ਨਾਲ ਨਜਿੱਠਣਾ ਹੈ ਜਿਸ ਦਾ ਕਾਰਨ ਕੌਮਾਂਤਰੀ ਹਾਲਾਤ ਹਨ। ਅਨੁਮਾਨ ਹੈ ਕਿ ਸਾਲ 2012-13 ‘ਚ ਚਾਲੂ ਖਾਤੇ ਦਾ ਘਾਟਾ ਕੁੱਲ ਘਰੇਲੂ ਉਤਪਾਦ ਦੇ ਕਰੀਬ 5 ਫੀਸਦ ਦੇ ਬਰਾਬਰ ਹੋਵੇਗਾ। ਉਨ੍ਹਾਂ ਭਾਰਤੀ ਸਨਅਤ ਜਗਤ ਨੂੰ ਅਪੀਲ ਕੀਤੀ ਕਿ ਉਹ ਸਰਕਾਰ ‘ਤੇ ਭਰੋਸਾ ਰੱਖੇ ਤੇ ਨਿਰਾਸ਼ਾਵਾਦੀ ਨਾ ਹੋਵੇ।

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਗਠਜੋੜ ਸਰਕਾਰ ਚਲਾਉਣਾ ਸੌਖਾ ਨਹੀਂ ਹੈ ਪਰ ਸਮੱਸਿਆਵਾਂ ਅਚਾਨਕ ਪੈਦਾ ਨਹੀਂ ਹੋਈਆਂ। ਇਹ ਪਹਿਲਾਂ ਵੀ ਸਨ ਤੇ ਉਦੋਂ ਵਿਕਾਸ ਦਰ 8 ਫੀਸਦ ਸੀ। ਭ੍ਰਿਸ਼ਟਾਚਾਰ ਸਮੱਸਿਆ ਹੈ। ਨੌਕਰਸ਼ਾਹੀ ਦਾ ਗਲਬਾ ਵੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਵੀ ਅਜਿਹੇ ਮਾਹੌਲ ਵਿੱਚ ਫੈਸਲੇ ਲੈਂਦੀ ਰਹੀ ਹੈ ਤੇ ਅੱਗੇ ਵੀ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਲਈ ਦ੍ਰਿੜ੍ਹ ਹੈ। ਸਰਕਾਰ ਕਿਸੇ ਕਿਸਮ ਦੀ ਕਮਜ਼ੋਰ ਨਹੀਂ ਵਿਖਾਏਗੀ।


ਦਿਗਵਿਜੈ ਸੱਤਾ ਦੇ ਦੋ ਕੇਂਦਰਾਂ ਵਾਲੀ ਟਿੱਪਣੀ ‘ਤੇ ਕਾਇਮ

http://sameydiawaaz.com/Archive%20News/%5B2013%5D/04/04.04.2013%20-%2009.jpgਨਵੀਂ ਦਿੱਲੀ 3 ਅਪ੍ਰੈਲ :- ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਆਪਣੀਆਂ ਇਨ੍ਹਾਂ ਟਿੱਪਣੀਆਂ ‘ਤੇ ਕਾਇਮ ਹਨ ਕਿ ”ਸੱਤਾ ਦੇ ਦੋ ਕੇਂਦਰਾਂ ਦਾ ਤਜਰਬਾ” ਵਧੀਆ ਨਹੀਂ ਰਿਹਾ, ਜਦਕਿ ਪਾਰਟੀ ਨੇ ਉਸ ਦਾ ਸਟੈਂਡ ਰੱਦ ਕਰਦਿਆਂ ਕਿਹਾ ਹੈ ਕਿ ਇਹ ਇਕ ‘ਆਦਰਸ਼ਕ ਮਾਡਲ’ ਹੈ, ਜੋ ਕੇਵਲ ਵਰਤਮਾਨ ‘ਚ ਹੀ ਨਹੀਂ ਬਲਕਿ ਭਵਿੱਖ ‘ਚ ਵੀ ਕਾਰਗਰ ਰਹੇਗਾ । ਅਕਸਰ ਪਾਰਟੀ ਲਾਈਨ ਤੋਂ ਵੱਖਰੀਆਂ ਟਿੱਪਣੀਆਂ ਕਰਨ ਲਈ ਜਾਣੇ ਜਾਂਦੇ ਇਸ ਆਗੂ ਦਾ ਨਾਲ ਦੀ ਨਾਲ ਇਹ ਵੀ ਕਹਿਣਾ ਹੈ ਕਿ ਪਰ ਕਿਉਂਕਿ ਉਸ ਦੇ ਲਈ ਪਾਰਟੀ ਦਾ ਮੱਤ ‘ਸਰਵਉੱਚ’ ਹੈ, ਇਸ ਲਈ ਉਹ ਇਸ ਦਾ ਪਾਲਣ ਕਰਨਗੇ । ਉਨ੍ਹਾਂ  ਕਿਹਾ  ਕਿ ਉਨ੍ਹਾਂ ਨੇ ਜੋ ਵੀ ਟਿੱਪਣੀ ਕੀਤੀ ਸੀ, ਖੁੱਲ੍ਹੇਆਮ ਸੀ ਤੇ ਇਸ ਕਰਕੇ ਉਹ ਇਸ ‘ਤੇ ਕਾਇਮ ਹਨ, ਪਰ ਕਿਉਂਕਿ ਕਾਂਗਰਸ ਦੇ ਤਰਜਮਾਨ ਤੇ ਪਾਰਟੀ ਦੇ ਵਿਚਾਰ ਉਸ ਦੇ ਲਈ ‘ਸਰਵਉੱਚ’ ਹਨ, ਇਸ ਲਈ ਉਹ ਇਨ੍ਹਾਂ ਦਾ ਪਾਲਣ ਕਰਨਗੇ । ਦਿਗਵਿਜੈ ਸਿੰਘ ਨੇ ਹਾਲ ਹੀ ‘ਚ ਕਿਹਾ ਸੀ ਕਿ ਯੂ. ਪੀ. ਏ. ‘ਚ ਦੋ ਸੱਤਾ ਕੇਂਦਰਾਂ ਦਾ ਤਜਰਬਾ ਸਫਲ ਨਹੀਂ ਰਿਹਾ ਤੇ ਸਲਾਹ ਦਿੱਤੀ ਸੀ ਕਿ ਜੇਕਰ ਅਗਲੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਬਹੁਗਿਣਤੀ ਲੈ ਜਾਂਦੀ ਹੈ ਤਾਂ ਰਾਹੁਲ ਨੂੰ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤੇ ਜਾਣ ਦੀ ਚੋਣ ਨਹੀਂ ਕਰਨੀ ਚਾਹੀਦੀ । ਉਨ੍ਹਾਂ ਕਿਹਾ ਕਿ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਮਾਡਲ ਬਹੁਤਾ ਕਾਰਗਰ ਸਾਬਤ ਨਹੀਂ ਹੋਇਆ ।

ਇਸ ਟਿੱਪਣੀ ਨੂੰ ਮੂਲੋਂ ਹੀ ਨਕਾਰਦਿਆਂ ਪਾਰਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਪ੍ਰਧਾਨ ਮੰਤਰੀ ਤੇ ਸੋਨੀਆ ਗਾਂਧੀ ਵਿਚਾਲੇ ਤਾਲਮੇਲ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਹੋਰ ਸਿਆਸੀ ਪਾਰਟੀਆਂ ‘ਚ ਪਾਰਟੀ ਮੁਖੀ ਤੇ ਸਰਕਾਰ ਦੇ ਮੁਖੀ ਵਿਚਾਲੇ ਸਬੰਧ ਤਣਾਅਪੂਰਨ ਹੁੰਦੇ ਹਨ, ਪਰ ਇੱਥੇ ਇਸ ਤਰ੍ਹਾਂ ਨਹੀਂ ਹੈ । ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਵਿਚਾਲੇ ਲੰਮੇ ਸਮੇਂ ਤੋਂ ਵਧੀਆ ਸਮੀਕਰਨ ਨਿਭਾ ਰਹੀ ਹੈ । ਅਜਿਹਾ ਵਿਸ਼ਵ ਦੇ ਕਿਸੇ ਜਮਹੂਰੀ ਤੰਤਰ ‘ਚ ਨਹੀਂ ਹੈ । ਸੱਤਾ ਦੇ ਦੋ ਕੇਂਦਰਾਂ ਦੀ ਗੱਲ ਕਰਨ ਦੇ ਬਾਵਜੂਦ ਦਿਗਵਿਜੈ ਸਿੰਘ ਨੇ ਇਹ ਦਲੀਲ ਰੱਦ ਕਰ ਦਿੱਤੀ ਕਿ ਪ੍ਰਧਾਨ ਮੰਤਰੀ ਕੋਲ ਕੋਈ ਅਧਿਕਾਰ ਨਹੀਂ ਹੈ ।


ਯਸ਼ਵੰਤ ਸਿਨਹਾ ਦੀ ਮੰਗ ਠੁਕਰਾਈ

http://sameydiawaaz.com/Archive%20News/%5B2013%5D/04/04.04.2013%20-%2007.jpgਨਵੀਂ ਦਿੱਲੀ 3 ਅਪ੍ਰੈਲ :- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2ਜੀ ਘਪਲੇ ਦੀ ਜਾਂਚ ਕਰ ਰਹੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਸਾਹਮਣੇ ਪੇਸ਼ ਹੋਣ ਲਈ ਭਾਜਪਾ ਆਗੂ ਯਸ਼ਵੰਤ ਸਿਨਹਾ ਵੱਲੋਂ ਕੀਤੀ ਮੰਗ ਨੂੰ ਅੱਜ ਰੱਦ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਤੇ ਸਾਰੇ ਲੋੜੀਂਦੇ ਦਸਤਾਵੇਜ਼ ਜੇਪੀਸੀ ਕੋਲ ਹਨ।

ਜੇਪੀਸੀ ਦੇ ਮੈਂਬਰ ਸ੍ਰੀ ਸਿਨਹਾ ਨੇ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਭੇਜੀ ਸੀ। ਇਸ ਦੇ ਜੁਆਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਮੇਟੀ ਨੂੰ ਅੰਦਰੂਨੀ ਤੌਰ ‘ਤੇ ਤੈਅ ਕਰਨਾ ਚਾਹੀਦਾ ਹੈ ਕਿ ਉਸ ਨੇ ਪੁੱਛ ਪੜਤਾਲ ਲਈ ਕਿਸ ਨੂੰ ਸੱਦਣਾ ਹੈ। ਸ੍ਰੀ ਮਨਮੋਹਨ ਸਿੰਘ ਨੇ ਜਵਾਬੀ ਚਿੱਠੀ ਵਿਚ ਕਿਹਾ ਕਿ ਕਮੇਟੀ ਅੱਗੇ ਕਿਹੜੇ ਸਬੂਤ ਪੇਸ਼ ਹੋਣੇ ਚਾਹੀਦੇ ਹਨ ਤੇ ਕਿਸ ਨੂੰ ਪੇਸ਼ ਹੋਣ ਲਈ ਕਿਹਾ ਜਾਣਾ ਚਾਹੀਦਾ ਹੈ। ਇਹ ਅਜਿਹੇ ਮਾਮਲੇ ਹਨ ਜਿਸ ਬਾਰੇ ਜੇਪੀਸੀ ਤੇ ਉਸ ਦੇ ਚੇਅਰਮੈਨ ਨੂੰ ਅੰਦਰੂਨੀ ਤੌਰ ‘ਤੇ ਫੈਸਲਾ ਲੈਣਾ ਚਾਹੀਦਾ ਹੈ।

ਸਾਲ 2008 ਵਿਚ ਹੋਏ 2ਜੀ ਸਪੈਕਟ੍ਰਮ ਵੰਡ ਮਾਮਲੇ ਵਿਚ ਨਾ ਤਾਂ ਖੁਦ ਉਨ੍ਹਾਂ ਕੋਲ ਤੇ ਨਾ ਹੀ ਸਰਕਾਰ ਕੋਲ ਕੁਝ ਲੁਕਾਉਣ ਲਈ ਹੈ। ਉਨ੍ਹਾਂ ਭਾਜਪਾ ਆਗੂ ਨੂੰ ਕਿਹਾ, ”ਸ੍ਰੀ ਸਿਨਹਾ ਨੂੰ ਜਾਣਕਾਰੀ ਹੈ ਕਿ ਸਾਰਾ ਰਿਕਾਰਡ ਤੇ ਦਸਤਾਵੇਜ਼ ਜੇਪੀਸੀ ਕੋਲ ਪਹਿਲਾਂ ਤੋਂ ਹੀ ਪਿਆ ਹੈ।”

ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਨਾਲ ਜੇਪੀਸੀ ਵਿਚ ਅੰਦਰੂਨੀ ਲੜਾਈ ਤੇਜ਼ ਹੋ ਗਈ ਹੈ। ਕਮੇਟੀ ਦੇ ਚੇਅਰਮੈਨ ਪੀਸੀ ਚਾਕੋ ਨੇ ਕੱਲ੍ਹ ਸ੍ਰੀ ਸਿਨਹਾ ਦੀ ਮੰਗ ਨੂੰ ਇਹ ਕਹਿੰਦਿਆਂ ਨਕਾਰ ਦਿੱਤਾ ਕਿ ਇਹ ਇਕ ‘ਸਿਆਸੀ ਸਟੰਟ’ ਹੈ। ਸ੍ਰੀ ਚਾਕੋ ਨੇ ਕਿਹਾ ਕਿ ਭਾਜਪਾ ਆਗੂ ਵੱਲੋਂ ਆਪਣੇ ਤੌਰ ‘ਤੇ ਸਿੱਧੇ ਹੀ ਪ੍ਰਧਾਨ ਮੰਤਰੀ ਨੂੰ ਚਿੱਠੀ ਭੇਜਣਾ ਜੇਪੀਸੀ ਨਿਯਮਾਂ ਖ਼ਿਲਾਫ਼ ਹੈ । ਸ੍ਰੀ ਸਿਨਹਾ ਨੇ ਬਾਅਦ ਵਿੱਚ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਅਸਫਲ ਰੁਹਣ ਕਾਰਨ ਅਹੁਦੇ ਤੋਂ ਹਟਾ ਦੇਣ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz