ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

03 ਅਪ੍ਰੈਲ 2013

ਭਾਈ ਹਵਾਰਾ ਸਖਤ ਸੁੱਰਖਿਆ ਹੇਠ ਅਦਾਲਤ ਵਿਚ ਪੇਸ਼

ਭਾਈ ਹਵਾਰਾ ਨੂੰ ਵੀ ਛੋਟੀ ਚੱਕੀ ਵਾਲੀ ਬਸ ਵਿਚ ਬੰਦ ਕਰਕੇ ਲਿਆਦਾਂ

ਖਾਲਸਾ ਚੜ੍ਹਦੀ ਕਲਾ ਵਿਚ ਹੈ ਤੇ ਰਹੇਗਾ - ਭਾਈ ਹਵਾਰਾ

http://sameydiawaaz.com/Archive%20News/%5B2013%5D/04/03.04.2013%20-%2003.jpg

ਨਵੀਂ ਦਿੱਲੀ 2 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ) :- ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ. ਆਈ. ਆਰ. ਨੰ: 229 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਤੋਂ ਤਕਰੀਬਨ ਪੋਣਾਂ ਘੰਟਾ ਦੇਰੀ ਨਾਲ ਪੇਸ਼ ਕੀਤਾ । ਭਾਈ ਸੁਰਿੰਦਰ ਸਿੰਘ ਦੇ ਪਿਤਾ ਜੀ ਦੀ ਤਬੀਅਤ ਜਿਆਦਾ ਖਰਾਬ ਹੋਣ ਕਰਕੇ ਉਹ ਅਜ ਫਿਰ ਪੇਸ਼ ਨਹੀ ਹੋ ਸਕੇ । ਅਜ ਦਿੱਲੀ ਦੀ ਅਦਾਲਤ ਵਿਚ ਪਹਿਲੀ ਵਾਰ ਇਤਨੀ ਜਿਆਦਾ ਗਿਣਤੀ ਵਿਚ ਸਿੰਘ ਇੱਕਠੇ ਹੋਏ ਸਨ ਕਿ ਜਿਸ ਨੂੰ ਦੇਖਦੇ ਹੋਏ ਸੁਰਖਿਆ ਬਲਾਂ ਵਲੋਂ ਬਹੁਤ ਹੀ ਸਖਤ ਇੰਤਜਾਮ ਕੀਤੇ ਹੋਏ ਸਨ । ਅਜ ਇਕ ਟੀਵੀ ਚੈਨਲ ਤੇ ਭਾਈ ਹਵਾਰਾ ਬਾਰੇ ਕੂਝ ਖਬਰਾਂ ਪ੍ਰਕਾਸ਼ਿਤ ਕੀਤੇ ਜਾਣ ਤੇ ਅਤੇ ਫਿਲਮ ''ਸਾਡਾ ਹੱਕ'' ਦੇ ਰਿਲੀਜ ਹੋਣ ਤੋਂ ਪਹਿਲਾਂ ਸਾਰੀਆਂ ਸਰਕਾਰੀ ਏਜੰਸੀਆਂ ਨੇ ਵੀ ਅਪਣੇ ਪੁਖਤਾ ਜਾਲ ਵਿਛਾਇਆ ਹੋਇਆ ਸੀ । ਇਸੇ ਇੰਤੇਜਾਮਾਂ ਤਹਿਤ ਅਜ ਕਿਸੇ ਨੂੰ ਵੀ ਭਾਈ ਹਵਾਰਾ ਨਾਲ ਮੁਲਾਕਾਤ ਤਕ ਨਹੀਂ ਕਰਨ ਦਿੱਤੀ । ਇਸ ਦੌਰਾਨ ਭਾਈ ਹਵਾਰਾ ਨੇ ਅਪਣੀ ਭੈਣ ਜੀ ਰਾਹੀ ਦਸਿਆ ਕਿ ਉਸ ਨੂੰ ਵੀ ਅਜ ਭਾਈ ਭਿਉਰਾ ਦੀ ਤਰ੍ਹਾਂ ਜੇਲ੍ਹ ਦੀ ਬਸ ਅੰਦਰ 2 x2 ਦੀ ਇਕ ਹੋਰ ਛੋਟੀ ਚੱਕੀ ਵਿਚ ਬੰਦ ਕਰਕੇ ਲਿਆਦਾ ਗਿਆ ਸੀ ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ ਸੀ ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਤੰਗ ਕਰਨ ਦਾ ਇਕ ਹੋਰ ਨਵਾਂ ਤਰੀਕਾ ਲਭ ਲਿਆ ਹੈ । ਪਰ ਇਸ ਨਾਲ ਉਹ ਸਾਡਾ ਮਨੋਬਲ ਨਹੀ ਗਿਰਾ ਸਕਦੇ ਹਨ ਉਨ੍ਹਾਂ ਕਿਹਾ ਕਿ ਖਾਲਸਾ ਚਡ਼੍ਹਦੀ ਕਲਾ ਵਿਚ ਹੈ ਤੇ ਰਹੇਗਾ । ਉਨ੍ਹਾਂ ਕੌਮ ਨੂੰ ਸੁਨੇਹਾ ਦਿੰਦੇ ਹੋਏ ਚਡ਼੍ਹਦੀ ਕਲਾ ਵਿਚ ਰਹਿਣ ਅਤੇ ਵਿਸਾਖੀ ਤੇ ਵੱਧ ਤੋਂ ਵੱਧ ਗੁਰੁ ਵਾਲੇ ਬਣ ਕੇ ਬਾਣੀ ਤੇ ਬਾਣੇ ਨਾਲ ਜੁਡ਼ਨ ਦੀ ਅਪੀਲ ਕੀਤੀ ।

ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਅਮਰੀਕ ਸਿੰਘ ਦਮਦਮੀ ਟਕਸਾਲ ਵਾਲੇ ਅਪਣੇ ਵਿਦਿਆਰਥੀਆਂ ਸਣੇ ਅਤੇ ਭਾਈ ਮਨਵਿੰਦਰ ਸਿੰਘ ਗਿਆਸਪੁਰਾ ਉਚੇਚੇ ਤੋਰ ਤੇ ਆਏ ਸੀ ਇਨ੍ਹਾ ਤੋ ਅਲਾਵਾ ਭਾਈ ਬਲਬੀਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਇਕਬਾਲ ਸਿੰਘ,ਭਾਈ ਹਰਮਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਅਵਤਾਰ ਸਿੰਘ, ਭਾਈ ਗੁਰਚਰਨ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਪਹੁੰਚੇ ਹੋਏ ਸੀ । ਭਾਈ ਹਵਾਰਾ ਵਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਅਪਣੇ ਅਸਿਟਟੇਂਟ ਗੁਰਮੀਤ ਰੰਧਾਵਾ ਅਤੇ ਸੰਜਯ ਚੋਬੇ ਨਾਲ ਪੇਸ਼ ਹੋ ਕੇ ਤਕਰੀਬਨ 1 ਘੰਟਾ ਬਹਿਸ ਕੀਤੀ ਸੀ । ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਅਪ੍ਰੈਲ ਨੂੰ ਹੋਵੇਗੀ ।


‘1984 ਦੀ ਹਿੰਸਾ ਸਿੱਖ ਨਸਲਕੁਸ਼ੀ ਨਹੀਂ ਸੀ’

ਓਬਾਮਾ ਪ੍ਰਸ਼ਾਸਨ ਵਲੋਂ ਸਿੱਖ ਸੰਗਠਨਾਂ ਦੀ ਪਟੀਸ਼ਨ ਖ਼ਾਰਜ

ਕੀ ਕਿਹਾ ਓਬਾਮਾ ਪ੍ਰਸ਼ਾਸਨ ਨੇ

ਮਨੁੱਖੀ ਹੱਕਾਂ ਦਾ ਹੋਇਆ ਭਰਵਾਂ ਘਾਣ

ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ਼

ਅਮਰੀਕਾ ਨੇ ਉਸ ਸਮੇਂ ਵੀ ਕੀਤੀ ਸੀ ਹਿੰਸਾ ਦੀ ਸਖ਼ਤ ਨਿੰਦਾ

http://sameydiawaaz.com/Archive%20News/%5B2013%5D/04/03.04.2013%20-%2002.jpg

ਵਾਸ਼ਿੰਗਟਨ 2 ਅਪ੍ਰੈਲ :- ਅਮਰੀਕਾ ਵਿਚਲੇ ਖਾਲਿਸਤਾਨ ਪੱਖੀ ਦਲਾਂ ਨੂੰ ਨਿਰਾਸ਼ ਕਰਦਿਆਂ, ਓਬਾਮਾ ਪ੍ਰਸ਼ਾਸਨ ਨੇ ਅੱਜ ਭਾਰਤ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਘਾਤ ਕਰਾਰ ਦੇਣੋਂ ਇਨਕਾਰ ਕਰ ਦਿੱਤਾ, ਪਰ ਨਾਲ ਹੀ ਕਿਹਾ ਕਿ ਉਸ ਸਮੇਂ ਮਾਨਵੀ ਹੱਕਾਂ ਦੀ ਘੋਰ ਉਲੰਘਣਾ ਹੋਈ ਸੀ। ਕਈ ਮਹੀਨੇ ਪਹਿਲਾਂ ਅਮਰੀਕਾ ’ਚ ਰਹਿੰਦੇ ਸਿੱਖਾਂ ਨੇ ਇੱਕ ਆਨਲਾਈਨ ਪਟੀਸ਼ਨ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ’ਚ ਓਬਾਮਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਕਿ 1984 ਦੇ ਕਤਲੇਆਮ ਨੂੰ ਸਿੱਖਾਂ ਦੀ ਨਸਲਕੁਸ਼ੀ ਐਲਾਨਿਆ ਜਾਵੇ। 15 ਨਵੰਬਰ 2012 ਨੂੰ ਪਾਈ ਇਸ ਪਟੀਸ਼ਨ ’ਤੇ ਹਫਤਿਆਂ ਕੁ ਦੇ ਸਮੇਂ ’ਚ ਹੀ 30,000 ਤੋਂ ਵੱਧ ਲੋਕਾਂ ਨੇ ਦਸਤਖ਼ਤ ਕਰ ਦਿੱਤੇ ਸਨ।  ਵਾਈਟ ਹਾਊਸ ਵੱਲੋਂ ਪੇਸ਼ ਜਵਾਬ ’ਚ ਕਿਹਾ ਗਿਆ ਕਿ 1984 ਦੀ ਹਿੰਸਾ ਦੌਰਾਨ ਤੇ ਮਗਰੋਂ ਅਮਰੀਕਾ ਨੇ ਭਾਰਤ ’ਚ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਹੋਏ ਜ਼ੁਲਮਾਂ ਤੇ ਮਾਨਵੀ ਹੱਕਾਂ ਦੀ ਘੋਰ ਉਲੰਘਣਾ ’ਤੇ ਨਜ਼ਰਸਾਨੀ ਕੀਤੀ ਸੀ ਤੇ ਇਸ ਬਾਰੇ ਜਨਤਕ ਤੌਰ ’ਤੇ ਰਿਪੋਰਟ ਦਿੱਤੀ ਸੀ।

ਵਾਈਟ ਹਾਊਸ ਵਲੋਂ ਕਿਹਾ ਗਿਆ ਕਿ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵਲੋਂ ਮਾਨਵੀ ਹੱਕਾਂ ਬਾਰੇ ਰਿਪੋਰਟ ਪੇਸ਼ ਕੀਤੀ ਗਈ ਸੀ। ਮਿਸਾਲ ਵਜੋਂ ਇਸ ਰਿਪੋਰਟ ’ਚ ਹਿੰਸਾ ਅਤੇ ਇਸ ਮਗਰੋਂ ਪਏ ਪ੍ਰਭਾਵਾਂ ਬਾਰੇ, ਸਿਆਸੀ ਹੱਤਿਆਵਾਂ, ਗੁੰਮਸ਼ੁਦਗੀਆਂ, ਨਿਰਪੱਖ ਜਨਤਕ ਨਿਆਂ ਤੋਂ ਇਨਕਾਰ ਕੀਤਾ ਜਾਣਾ ਤੇ ਧਾਰਮਿਕ ਆਜ਼ਾਦੀ ’ਤੇ ਨਾਂਹਪੱਖੀ ਪ੍ਰਭਾਵ ਤੇ ਉਨ੍ਹਾਂ ਸਿਵਲ ਸੁਸਾਇਟੀਆਂ ਨੂੰ ਮੱਠਾ ਹੁੰਗਾਰਾ, ਜਿਨ੍ਹਾਂ ਨੇ ਮਾਨਵੀ ਹੱਕਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਕੀਤੀ ਸੀ, ਜਿਹੇ ਸਾਰੇ ਪਹਿਲੂ ਸ਼ਾਮਲ ਸਨ। ਵਾਈਟ ਹਾਊਸ ਦਾ ਦਾਅਵਾ ਸੀ ਕਿ ਅਮਰੀਕਾ ਨੇ ਧਰਮ ਦੇ ਆਧਾਰ ’ਤੇ ਲੋਕਾਂ ਵਿਰੁੱਧ ਹੁੰਦੀ ਹਿੰਸਾ ਦੇ ਖ਼ਿਲਾਫ਼ ਕੰਮ ਵੀ ਕੀਤਾ ਤੇ ਇਸ ਦੀ ਨਿੰਦਾ ਵੀ ਕੀਤੀ। ਲੰਮੇ ਸਮੇਂ ਤੋਂ ਅਮਰੀਕਾ ਦੀ ਇਹ ਵਿਦੇਸ਼ ਨੀਤੀ ਰਹੀ ਹੈ ਕਿ ਸਾਰੇ ਲੋਕਾਂ ਦੇ ਹੱਕਾਂ ਤੇ ਆਜ਼ਾਦੀ ਦੀ ਮਰਿਆਦਾ ਬਣੀ ਰਹੇ। ਅਮਰੀਕਾ ਦੇ ਸਫੀਰ ਲਗਾਤਾਰ ਇਸ ਬਾਰੇ ਰਿਪੋਰਟਾਂ ਦਿੰਦੇ ਹਨ ਤੇ ਵਿਸ਼ਵ ’ਚ ਕਿਤੇ ਵੀ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਦੀ ਹੁੰਦੀ ਉਲੰਘਣਾ ਖ਼ਿਲਾਫ਼ ਬੋਲਦੇ ਹਨ।

ਇਸ ਹੁੰਗਾਰੇ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਪਟੀਸ਼ਨਰਾਂ ਨੇ ਇੱਕ ਬਿਆਨ ’ਚ ਕਿਹਾ ਕਿ ਓਬਾਮਾ ਪ੍ਰਸ਼ਾਸਨ ‘ਸਿੱਖ ਨਸਲਘਾਤ’ ਬਾਰੇ ਪੁਜ਼ੀਸ਼ਨ ਲੈਣ ’ਚ ਅਸਫਲ ਹੋ ਗਿਆ। ਨਿਊਯਾਰਕ ਦੀ ਸਿੱਖ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਓਬਾਮਾ ਪ੍ਰਸ਼ਾਸਨ ਸਿੱਖ ਨਸਲਕੁਸ਼ੀ ’ਤੇ ਸਟੈਂਡ ਲੈਣ ’ਚ ਲੜਖੜਾ ਗਿਆ। ਅਮਰੀਕਾ ਦੇ ਇਸ ਹੁੰਗਾਰੇ ’ਚ ਉਨ੍ਹਾਂ ਸਮੂਹਿਕ ਕਬਰਾਂ ਵੱਲ ਧਿਆਨ ਨਹੀਂ ਦਿੱਤਾ, ਜੋ ਹਾਲ ਹੀ ’ਚ ਮਿਲੀਆਂ ਹਨ ਤੇ ਇਸੇ ਕਰਕੇ ਉਹ ਨਸਲੀਘਾਤ ਮੁੱਦੇ ’ਤੇ ਸਖ਼ਤ ਰੁੱਖ ਨਹੀਂ ਅਪਣਾ ਸਕਿਆ।


ਤੀਸਰੇ ਵਿਸ਼ਵ ਯੁੱਧ ਦੀ ਤਿਆਰੀ ?

ਉਤਰੀ ਕੋਰੀਆ ਦੀ ਤਬਾਹੀ ਲਈ ਅਮਰੀਕਾ ਤਿਆਰ, ਚੀਨ 'ਚ ਵੀ ਫੌਜ ਚੌਕਸ

http://sameydiawaaz.com/Archive%20News/%5B2013%5D/04/03.04.2013%20-%2001.jpg

ਕੋਰੀਆ 2 ਅਪ੍ਰੈਲ (ਏਜੰਸੀਆਂ) :- ਕੋਰੀਆ ਟਾਪੂ 'ਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਉੱਤਰ ਅਤੇ ਦੱਖਣੀ ਕੋਰੀਆ ਤਾਂ ਆਹਮੋ ਸਾਹਮਣੇ ਹਨ ਹੀ, ਅਮਰੀਕਾ ਨੇ ਵੀ ਆਪਣੀ ਵਲੋਂ ਪੂਰੀ ਤਿਆਰੀ ਕਸੱ ਲਈ ਹੈ ਅਤੇ ਚੀਨ ਨੇ ਵੀ ਆਪਣੀਆਂ ਫੌਜਾਂ ਨੂੰ ਚੌਕਸ ਕਰ ਦਿੱਤਾ ਹੈ । ਉੱਤਰੀ ਕੋਰੀਆ ਨੇ ਸ਼ਬਦੀ ਯੁੱਧ ਤੋਂ ਬਾਅਦ 2007 'ਚ ਬੰਦ ਕੀਤੇ ਪ੍ਰਮਾਣੂ ਰਿਏਐਕਟਰ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ । ਇਸ ਨਾਲ ਉਤਰੀ ਕੋਰੀਆ ਨੂੰ ਆਪਣੇ ਪ੍ਰਮਾਣੂ ਹਥਿਆਰਾਂ ਲਈ ਅਤੇ ਬਿਜਲੀ ਉਤਪਾਦਨ ਲਈ ਹੋ ਜ਼ਿਆਦਾ ਪਲੂਟੋਨੀਅਮ ਮਿਲੇਗਾ । ਭਾਵੇਂ ਇਹ ਸਪੱਸ਼ਟ ਨਹੀਂ ਹੈ ਕਿ ਇਹ ਪ੍ਰਮਾਣੂ ਰਿਏਐਕਟਰ ਕਦੋਂ ਸ਼ੁਰੂ ਹੋਵੇਗਾ ਪਰ ਚੀਨੀ ਵਿਦੇਸ਼ ਮੰਤਰਾਲੇ ਨੇ ਇਸ ਖਬਰ 'ਤੇ ਨਿਰਾਸ਼ਾ ਜਤਾਈ ਹੈ । ਇਸ ਤੋਂ ਪਹਿਲਾ ਤਾਨਾਸ਼ਾਹ ਕਿਮ ਜਾਗ ਉਨ ਨੇ ਕਿਹਾ ਸੀ ਕਿ ਕਿਸੇ ਵੀ ਦੇਸ਼ ਦੀ ਸ਼ਾਂਤੀ ਲਈ ਪ੍ਰਮਾਣੂ ਹਥਿਆਰ ਜ਼ਰੂਰੀ ਹਨ । ਉਹਨਾਂ ਕਿਹਾ ਕਿਨ ਇਸ ਨਾਲ ਤੁਸੀਂ ਦੁਸ਼ਮਣਾਂ ਦਾ ਖਾਤਮਾ ਕਰ ਦਿੰਦੇ ਹੋ ਅਤੇ ਇਥੋਂ ਹੀ ਸ਼ਾਂਤੀ ਦੀ ਨੀਂਹ ਰੱਖੀ ਜਾਂਦੀ ਹੈ । ਕਿਮ ਦੇ ਭਾਸ਼ਣ ਤੋਂ ਬਾਅਦ ਅਮਰੀਕਾ ਨੇ ਸਾਊਥ ਕੋਰੀਆ 'ਚ ਆਪਣੇ ਫੌਜੀਆਂ ਨੂੰ ਤੈਨਾਤ ਕਰ ਦਿੱਤਾ ਹੈ । ਇਸੇ ਦੌਰਾਨ ਅਮਰੀਕਾ ਨੇ ਸਾਊਥ ਕੋਰੀਆ ਦੇ ਸਮੁੰਦਰੀ ਕਿਨਾਰਿਆਂ 'ਤੇ ਬੈਲੈਸਟਿਕ ਮਿਣਾਇਲ ਤੈਨਾਤ ਕਰ ਦਿੱਤੇ ਹਨ । ਰਾਡਾਰ ਪਲੇਟਫਾਰਮ ਰਾਹੀਂ ਦੁਸ਼ਮਣ ਦੇਸ਼ ਦੀਆਂ ਹਰਕਤਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ । ਅਮਰੀਕਾ ਨੇ ਪੂਰਾ ਲੇਖਾ ਜ਼ੋਖਾ ਕਰ ਲਿਆ ਹੈ ਕਿ ਪ੍ਰਮਾਣੂ ਹਥਿਆਰਾਂ ਨਾਲ ਲੈਸ ਉਤਰੀ ਕੋਰੀਆ ਨੂੰ ਕਾਬੂ ਕਰਨ ਲਈ ਕੀ ਕੀ ਅਤੇ ਕਿਵੇਂ ਕਰਨਾ ਹੋਵੇਗਾ । ਮੀਡੀਆ 'ਚ ਆ ਰਹੀਆਂ ਰਿਪੋਰਟਾਂ ਦੀ ਮੰਨ ਲਈ ਜਾਵੇ ਤਾਂ ਅਮਰੀਕਾ ਨੇ ਉੱਤਰੀ ਕੋਰੀਆ ਨਾਲ ਜੰਗ ਦੀ ਪੂਰੀ ਤਿਆਰੀ ਕਰ ਲਈ ਹੈ । ਅਮਰੀਕਾ ਨੇ ਹਿਸਾਬ ਲਾ ਲਿਆ ਹੈ ਕਿ ਉੱਤਰੀ ਕੋਰੀਆ ਨਾਲ ਨਿਪਟਣ ਲਈ 90 ਹਜ਼ਾਰ ਫੌਜੀ ਲੱਗਣਗੇ ਅਤੇ ਇਹ 56 ਦਿਨਾਂ ਚ ਭੇਜੇ ਜਾਣਗੇ ਇਸ ਨੂੰ ਦੋ ਡਵੀਜ਼ਨਾਂ 'ਚ ਵੰਡਿਆ ਜਾਵੇਗਾ ਅਮਰੀਕਾ ਦਾ ਪਹਿਲਾ ਕੰਮ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰਨਾ ਹੋਵੇਗਾ ਪਰ ਅਮਰੀਕੀ ਫੌਜ ਮਿੱਤਰ ਦੇਸ਼ਾਂ ਦੀ ਜ਼ਮੀਨ ਦੀ ਵਰਤੋਂ ਕਰਕੇ ਬਿਨਾਂ ਕਿਸੇ ਗੰਭੀਰ ਸਮੱਸਿਆ ਦਾ ਸਾਹਮਣਾ ਕੀਤੇ ਹੱਲ ਕੱਢਣਾ ਚਾਹੇਗੀ । ਦੂਜੇ ਪਾਸੇ ਯੁੱਧ ਦੇ ਹਾਲਾ ਤਾਂ ਨਾਲ ਨਿਪਟਣ ਲਈ ਦੱਖਣੀ ਕੋਰੀਆ ਤਿਆਰ ਹੈ ।


ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਦੀ ਭੈਣ ਜੀ

ਦੇ ਅਕਾਲ ਚਲਾਣੇ ਤੇ ਜਰਮਨ ਦੀਆਂ ਪੰਥਕ ਜਥੇਬੰਦੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਜਰਮਨੀ 2 ਅਪ੍ਰੈਲ (ਸਰਦੂਲ ਸਿੰਘ ਸੇਖੋਂ) :- "ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥" ਦੇ ਮਹਾਂਵਾਕ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਦੀ ਛੋਟੀ ਭੈਣ ਬੀਬੀ ਗੁਰਪਾਲ ਕੌਰ 37 ਕੁ ਸਾਲਾਂ ਦੀ ਉਮਰ ਵਿੱਚ ਹੀ ਆਪਣੇ ਪਿੱਛੇ ਇੱਕ ਪੰਦਰਾਂ ਸਾਲ ਦੀ ਬੇਟੀ ਤੇ ਪਤੀ ਨੂੰ ਛੱਡਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਹਨ । ਭੈਣ ਜੀ ਭਾਈ ਸੋਹਣ ਸਿੰਘ ਤੋਂ ਕਾਫੀ ਛੋਟੇ ਸਨ । ਕੰਨ ਵਿੱਚ ਮਾਮੂਲੀ ਇੰਨਫੈਕਸ਼ਨ ਹੋਣ ਕਾਰਨ ਪੰਦਰਾਂ ਕੁ ਦਿਨ ਜਲੰਧਰ ਵਿਖੇ ਚਾਵਲਾ ਹਸਪਤਾਲ ਵਿੱਚ ਦਾਖਿਲ ਰਹਿਣ ਦੇ ਬਾਅਦ ਆਪਣੇ ਸਵਾਸਾਂ ਦੀ ਪੂੰਜੀ ਤਿਆਗ ਗਏ । ਭਾਈ ਸੋਹਣ ਸਿੰਘ ਲੰਮੇ ਸਮੇਂ ਤੋਂ ਜ਼ਲਾਵਤਨੀ ਕੱਟਦੇ ਹੋਏ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ । ਇਹੋ ਕਾਰਣ ਹੈ ਕਿ ਅੱਜ ਆਪਣਿਆਂ ਦੀਆਂ ਅੰਤਿਮ ਰਸਮਾਂ ਨਿਭਾਉਣ ਵਿੱਚ ਵੀ ਸ਼ਰੀਕ ਨਹੀਂ ਹੋ ਸਕੇ । ਪੰਥਕ ਜਥੇਬੰਦੀਆਂ ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ, ਦਲ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਭਾਈ ਗੁਰਦੀਪ ਸਿੰਘ ਪ੍ਰਦੇਸੀ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਭਾਈ ਸੋਹਣ ਸਿੰਘ ਦੇ ਨਾਲ ਖੜੇ ਹਨ ਉੱਥੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੇ ਹਨ ਤੇ ਅਕਾਲ ਪੁਰਖ ਅੱਗੇ ਇਹ ਅਰਦਾਸ ਵੀ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਆਪਣਾ ਆਜ਼ਾਦ ਘਰ ਖਾਲਿਸਤਾਨ ਬਖਸ਼ੇ ਤਾਂ ਕਿ ਅਸੀਂ ਆਪਣਿਆਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੋ ਸਕੀਏ ।


ਦੋ ਮੰਤਰੀ ਮੈਨੂੰ ਮਰਵਾਉਣਾ ਚਾਹੁੰਦੇ ਹਨ - ਅੰਨਾ ਹਜ਼ਾਰੇ

http://sameydiawaaz.com/Archive%20News/%5B2013%5D/04/03.04.2013%20-%2006.jpg

ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਮਾਜ ਸੇਵੀ ਅੰਨਾ ਹਜ਼ਾਰੇ (ਫੋਟੋ: ਭੰਡਾਰੀ)

ਕੋਟਕਪੂਰਾ 2 ਅਪ੍ਰੈਲ :- ਸਥਾਨਕ ਪੁਰਾਣੀ ਅਨਾਜ ਮੰਡੀ ’ਚ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਨੇ ਸੰਬੋਧਨ ਕਰਦਿਆਂ ਆਪਣੀ ਜਾਨ ਨੂੰ ਖਤਰਾ ਪ੍ਰਗਟਾਉਂਦਿਆਂ ਆਖਿਆ ਕਿ ਉਨ੍ਹਾਂ ਨੂੰ ਦੋ ਮੰਤਰੀ ਮਰਵਾਉਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਮੰਤਰੀਆਂ ਨੇ ਦੋ ਵਾਰ ‘ਗੰੁਡਿਆਂ’ ਨੂੰ ਉਨ੍ਹਾਂ ਨੂੰ ਜਾਨ ਤੋਂ ਮਾਰਨ ਲਈ 30-30 ਲੱਖ ਰੁਪਏ ਦੀ ਸੁਪਾਰੀ ਵੀ ਦਿੱਤੀ ਹੈ ਪਰ ਉਨ੍ਹਾਂ ਦੀ ਦੇਸ਼ ਭਗਤੀ ਅਤੇ ਪ੍ਰਮਾਤਮਾ ਭਗਤੀ ਸਦਕਾ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਹੈ।

ਪੱਤਰਕਾਰਾਂ ਨੇ ਜਦੋਂ ਮੀਟਿੰਗ ਖਤਮ ਹੁੰਦਿਆਂ ਅੰਨਾ ਹਜ਼ਾਰੇ ਨੂੰ ਇਨ੍ਹਾਂ ਦੋਵਾਂ ਮੰਤਰੀਆਂ ਦੇ ਨਾਂ ਤੇ ਹੋਰ ਗੱਲਾਂ ਸਪੱਸ਼ਟ ਕਰਨ ਬਾਰੇ ਆਖਿਆ ਤਾਂ ਸ਼੍ਰੀ ਹਜ਼ਾਰੇ ਇਕ ਦਮ ਆਪਣੇ ਬਿਆਨ ਤੋਂ ਪਲਟਦੇ ਹੋਏ ਪੱਤਰਕਾਰਾਂ ਨੂੰ ਇਸ ਵੱਲ ਨਾ ਧਿਆਨ ਦੇਣ ਲਈ ਬਾਰੇ ਕਹਿਣ ਲੱਗੇ। ਉਨ੍ਹਾਂ ਪੰਜਾਬ ਵਿੱਚ ਵਾਪਰ ਰਹੀਆਂ ਅਪਰਾਧਿਕ ਘਟਨਾ ਬਾਰੇ ਆਖਿਆ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਇਹ ਜੰਗਲ ਰਾਜ ਵੱਲ ਵਧਦਾ ਕਦਮ ਹੈ। ਉਨ੍ਹਾਂ ਅੱਜ ਜਜ਼ਬਾਤੀ ਹੁੰਦਿਆਂ ਕਿਹਾ, ‘ਜਦੋਂ ਤੱਕ ਮੇਰੇ ਸ਼ਰੀਰ ਵਿੱਚ ਪ੍ਰਾਣ ਰਹਿਣਗੇ, ਉਦੋਂ ਤੱਕ ਮੈਂ ਆਪਣੀ ਲੜਾਈ ਜਾਰੀ ਰੱਖਾਂਗਾ’। ਅੰਨਾ ਦੀ ਇਸ ਫੇਰੀ ਨੂੰ ਕੋਟਕਪੂਰੇ ’ਚ ਭਰਵਾਂ ਹੁੰਗਾਰਾ ਮਿਲਿਆ।

ਫਿਰੋਜ਼ਪੁਰ, (ਪੱਤਰ ਪ੍ਰੇਰਕ): ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖਾਤਮੇ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਜਨਤੰਤਰ ਯਾਤਰਾ ਦੇ ਆਗੂ ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਕਿ ੳਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਇਸ ਯਾਤਰਾ ਨਾਲ ਦੇਸ਼ ਤੇ ਨਿਜ਼ਾਮ ਜ਼ਰੂਰ ਬਦਲੇਗਾ ਅਤੇ ਦੇਸ਼ ਤੋ ਪਹਿਲਾਂ ਆਪਣੇ ਨਿੱਜੀ ਫਾਇਦੇ ਨੂੰ ਤਰਜੀਹ ਦੇਣ ਵਾਲੇ ਆਗੂਆਂ ਦੀ  ਸੌੜੀ ਸੋਚ ਨੂੰ ਲੋਕ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇਣਗੇ।

ਫਿਰੋਜ਼ਪੁਰ ਦੇ ਹੁਸੈਨੀਵਾਲਾ ਕੌਮਾਂਤਰੀ ਸਰਹੱਦ ’ਤੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆ ਅੰਨਾ ਹਜ਼ਾਰੇ ਨੇ ਕਿਹਾ ਕਿ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਲਈ ਆਪਾ ਵਾਰਿਆ ਹੈ, ਉਨ੍ਹਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਿਆ ਤੇ ਦੇਸ਼ ਨੂੰ ਚਲਾਉਣ ਵਾਲੇ ਆਗੂਆਂ ਨੇ ਸੱਤਾ ਤੋਂ ਪੈਸਾ ਤੇ ਪੈਸੇ ਤੋਂ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਵੋਟ ਪਾਉਣ। ਉਨ੍ਹਾਂ ਕਿਹਾ ਕਿ ਇੱਕ ਦਿਨ ਆਏਗਾ ਜਦੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣਗੇ ਅਤੇ ਉਸ ਲਈ ਲੋੜ ਹੈ ਕਿ ਦੇਸ਼ ਜਾਗਰੂਕ ਹੋਵੇ। ਉਨ੍ਹਾਂ ਕਿਹਾ ਕਿ ਸਮੇ ਦੀ ਮੁੱਖ ਲੋੜ ਹੈ ਕਿ ਜਿੱਥੇ ਦੇਸ਼ ਦੇ ਡੁੱਬਣ ਕੰਢੇ ਖੜ੍ਹੀ ਕਿਰਸਾਨੀ ਨੂੰ ਸਹੀ  ਰਾਹੇ ਪਾਇਆ ਜਾਵੇ।

ਇਸ ਮੌਕੇ ਗਾਂਧੀਵਾਦੀ ਸੋਚ ਦੇ ਸਮਰਥਕ ਅੰਨਾ ਹਜ਼ਾਰੇ ਤੋਂ ਸ਼ਹੀਦ ਭਗਤ ਸਿੰਘ ਦੀ ਵੱਖਰੀ ਵਿਚਾਰਧਾਰਾ ਬਾਰੇ ਪੁੱਛੇ ਗਏ ਸਵਾਲ ਨੂੰ ਉਹ ਟਾਲ ਗਏ ਤੇ ਇਸ ਬਾਰੇ ਸੇਵਾਮੁਕਤ ਜਨਰਲ ਵੀ.ਕੇ. ਸਿੰਘ ਨੇ ਕਿਹਾ ਕਿ ਦੋਵਾਂ ਦੀ ਸੋਚ ਵੱਖਰੀ ਹੋ ਸਕਦੀ ਹੈ ਪਰ ਦੋਵਾਂ ਦਾ ਮਕਸਦ ਦੇਸ਼ ਦੀ ਆਜ਼ਾਦੀ ਤੋਂ ਹੈ। ਸ਼ਹੀਦੀ ਸਥਲ ’ਤੇ ਨਤਮਸਤਕ ਹੋਣ ਪੁੱਜੇ ਅੰਨਾ ਹਜ਼ਾਰੇ ਕੁਝ ਪਲਾਂ ਲਈ ਭਾਵੁਕ ਹੋ ਗਏ ਅਤੇ ਉਨ੍ਹਾਂ ਸ਼ਹੀਦਾਂ ਦੀ ਸਮਾਧ ਨੂੰ ਚੁੰਮ ਕੇ ਮੱਥਾ ਟੇਕਿਆ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ।  ਇਸ ਮੌਕੇ ਰਾਕੇਸ਼ ਬਬਲੀ, ਰਾਜ ਕੁਮਾਰ, ਲਲਿਤ ਮੋਹਨ ਗੋਇਲ, ਬਾਬਾ ਸ਼ਾਮ ਲਾਲ ਵਧਵਾ, ਯਸ਼ਪਾਲ ਸੇਠੀ, ਹਰੀਸ਼ ਗੋਇਲ ਅਤੇ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਦੇ ਅਹੁਦੇਦਾਰ ਮੌਜੂਦ ਸਨ।


ਅਦਾਰਾ "ਸਮੇਂ ਦੀ ਅਵਾਜ਼" ਵਲੋਂ ਸ੍ਰ: ਸੋਹਣ ਸਿੰਘ ਕੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ

ਦੇ ਭੈਣ ਜੀ ਬੀਬੀ ਗੁਰਪਾਲ ਕੌਰ ਜੀ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਜਰਮਨੀ 2 ਅਪ੍ਰੈਲ (ਸਮੇਂ ਦੀ ਅਵਾਜ਼) :- ਅਦਾਰਾ "ਸਮੇਂ ਦੀ ਅਵਾਜ਼" ਦੇ ਮੁੱਖ ਸੰਪਾਦਕ ਸਤਨਾਮ ਸਿੰਘ ਬੱਬਰ ਵਲੋਂ ਸ੍ਰ: ਸੋਹਣ ਸਿੰਘ ਕੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਭੈਣ ਜੀ ਬੀਬੀ ਗੁਰਪਾਲ ਕੌਰ ਜੀ ਦੀ ਹੋਈ ਬੇਕਵਤੀ ਮੌਤ ਤੇ ਇਸ ਦੁੱਖ ਦੀ ਘੜੀ ਵਿੱਚ ਸਰੀਕ ਹੁੰਦਿਆਂ ਸ੍ਰ: ਸੋਹਣ ਸਿੰਘ ਕੰਗ ਦੇ ਸਮੂਹ ਪ੍ਰਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।


ਦਲਿਤ ਲੜਕੀ ਦੇ ਆਨੰਦ ਕਾਰਜ ਰੋਕਣ ਦੇ ਮਾਮਲੇ ਦਾ ਹੋਵੇਗਾ ਅਕਾਲ ਤਖ਼ਤ ’ਤੇ ਫ਼ੈਸਲਾ

ਤਲਵੰਡੀ ਸਾਬੋ 2 ਅਪ੍ਰੈਲ :- ਬਠਿੰਡਾ ਜ਼ਿਲ੍ਹੇ ਦੇ ਲਹਿਰਾਖਾਨਾ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕੁਝ ਦਿਨ ਪਹਿਲਾਂ ਇਕ ਦਲਿਤ ਲੜਕੀ ਦੇ ਆਨੰਦ ਕਾਰਜ ਰੋਕਣ ਦੇ ਮਾਮਲੇ ਦਾ ਫੈਸਲਾ ਹੁਣ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗਾ। ਇਹ ਜਾਣਕਾਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਦਿੱਤੀ।

ਪਿੰਡ ਲਹਿਰਾਖਾਨਾ ਦੇ ਗੁਰਦੁਆਰਾ ਸਾਹਿਬ, ਜਿਸ ਦਾ ਪ੍ਰਬੰਧ ਇਕ ਡੇਰੇ ਅਧੀਨ ਦੱਸਿਆ ਜਾਂਦਾ ਹੈ, ਦੀ ਪ੍ਰਬੰਧਕ ਕਮੇਟੀ ਨੇ ਇਕ ਲੜਕੀ ਦੇ ਆਨੰਦ ਕਾਰਜ ਇਸ ਕਰਕੇ ਰੋਕ ਦਿੱਤੇ ਕਿ ਉਹ ਦਲਿਤ ਵਰਗ ਨਾਲ ਸਬੰਧਤ ਸੀ। ਇਹ ਮਾਮਲਾ ਪਿੰਡ ਦੇ ਇਕ ਦਲਿਤ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਜਥੇਦਾਰ ਨੇ ਸਖ਼ਤ ਸਟੈਂਡ ਲੈਂਦਿਆਂ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ। ਜਥੇਦਾਰ ਨੰਦਗੜ੍ਹ ਕੋਲ ਇਥੇ ਦੋਵੇਂ ਧਿਰਾਂ ਪੇਸ਼ ਹੋਈਆਂ। ਸਿੰਘ ਸਾਹਿਬ ਨੇ ਪ੍ਰਬੰਧਕ ਕਮੇਟੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਡੇਰਿਆਂ ਦੀ ਮਰਯਾਦਾ ਗੁਰਦੁਆਰੇ ’ਚ ਲਾਗੂ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਲਿਤ ਜਾਤੀ ਨਾਲ ਸਬੰਧਤ ਭਗਤਾਂ ਦੀ ਬਾਣੀ ਵੀ ਦਰਜ ਹੈ। ਸਿੱਖ ਧਰਮ ’ਚ ਸੰਗਤ, ਪੰਗਤ ਅਤੇ ਲੰਗਰ ਦੀ ਮਰਯਾਦਾ ਜਾਤ-ਪਾਤ ਤੋਂ ਉਪਰ ਉੱਠ ਕੇ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ। ਗੁਰੂਘਰਾਂ ਦੀ ਮਾਣ-ਮਰਯਾਦਾ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਲਹਿਰਾਖਾਨਾ ਮਾਮਲੇ ਦੀ ਜਾਂਚ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਭੇਜੀ ਗਈ ਪੜਤਾਲੀਆ ਕਮੇਟੀ ਦੀਆਂ ਰਿਪੋਰਟਾਂ ਵੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਖਿਲਾਫ਼ ਜਾਂਦੀਆਂ ਹਨ।

ਇਸ ਲਈ ਮਾਮਲੇ ਦਾ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਹੋਵੇਗਾ। ਸਿੰਘ ਸਾਹਿਬ ਨੇ ਕਮੇਟੀ ਨੂੰ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਬੀੜੀ, ਸਿਗਰਟ, ਜ਼ਰਦਾ ਜਾਂ ਸ਼ਰਾਬ ਪੀ ਕੇ ਆਉਣ ਵਾਲੇ ਵਿਅਕਤੀ ਨੂੰ ਰੋਕ ਸਕਦੀ ਹੈ ਨਾ ਕਿ ਦਲਿਤ ਸਮਝ ਕੇ। ਇਸੇ ਤਰ੍ਹਾਂ ਫਰੀਦਕੋਟ ਦੇ ਗੁਰਦੁਆਰਾ ਹਰਗੋਬਿੰਦ ਸਾਹਿਬ ਦੀ ਗੋਲਕ ਨੂੰ ਲੈ ਕੇ ਦੋ ਗ੍ਰੰਥੀਆਂ ਵਿਚਕਾਰ ਉੱਠੇ ਮਾਮਲੇ ਬਾਰੇ ਫੈਸਲਾ ਸੁਣਾਉਂਦਿਆਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਗੁਰਦੁਆਰੇ ਦਾ ਪ੍ਰਬੰਧ ਅਗਲੀ ਕਮੇਟੀ ਬਣਨ ਤੱਕ ਆਰਜ਼ੀ ਤੌਰ ’ਤੇ ਏਕਨੂਰ ਖਾਲਸਾ ਫੌਜ ਨੂੰ ਸੌਂਪਿਆ। ਗੁਰਦੁਆਰੇ ਦੀ ਕਮੇਟੀ ਚੋਣ ਲਈ ਗੁਰਸਿੱਖ  ਅਤੇ ਕੇਸਧਾਰੀ ਵਿਅਕਤੀਆਂ ਦੀਆਂ ਇਕ ਮਈ ਤੱਕ ਵੋਟਰ ਸੂਚੀ ਤੇ ਰਾਸ਼ਨ ਕਾਰਡ ਕਾਪੀ ਸਬੂਤ ਲੈ ਕੇ ਵੋਟਾਂ ਬਣਾਈਆਂ ਜਾਣਗੀਆਂ। 7 ਮੈਂਬਰੀ ਕਮੇਟੀ ਬਣਾਉਣ ਲਈ 12 ਮਈ ਨੂੰ ਵੋਟਾਂ ਪੈਣਗੀਆਂ। ਸਿੰਘ ਸਾਹਿਬ ਨੇ ਕਿਹਾ ਕਿ ਨਵੀਂ ਕਮੇਟੀ ਹੋਂਦ ’ਚ ਆਉਣ ਮਗਰੋਂ ਗੁਰਦੁਆਰੇ ਦਾ ਪ੍ਰਬੰਧ ਅਤੇ ਗੋਲਕ ਕਮੇਟੀ ਦੇ ਸਪੁਰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਵਾਦ ਵਾਲੇ ਦੋਵੇਂ ਗ੍ਰੰਥੀ ਨਹੀਂ ਲਾਏ ਜਾਣਗੇ।


ਆਪਣੀ ਪਸੰਦ ਦਾ ਲੋਕਾਯੁਕਤ ਲਾਉਣ ਲਈ ਮੋਦੀ ਲਿਆਏ ਨਵਾਂ ਕਾਨੂੰਨ

http://sameydiawaaz.com/Archive%20News/%5B2013%5D/04/03.04.2013%20-%2004.jpg

ਗਾਂਧੀਨਗਰ 2 ਅਪ੍ਰੈਲ :- ਨਰਿੰਦਰ ਮੋਦੀ ਸਰਕਾਰ ਨੇ ਗੁਜਰਾਤ ਵਿਧਾਨ ਸਭਾ ਵਿਚ ਅੱਜ ਇਕ ਬਿੱਲ ਪੇਸ਼ ਕੀਤਾ ਹੈ, ਜਿਸ ਰਾਹੀਂ ਲੋਕਾਯੁਕਤ ਦੀ ਨਿਯੁਕਤੀ ਦੇ ਮਾਮਲੇ ਵਿਚ ਰਾਜ ਦੀ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਰਾਜਪਾਲ ਦੀ ਪ੍ਰਮੁੱਖਤਾ ਖਤਮ ਕਰ ਦਿੱਤੀ ਗਈ ਹੈ। ਵਿਧਾਨ ਸਭਾ ਨੇ ਬਿੱਲ ਪਾਸ ਕਰ ਦਿੱਤਾ ਪ੍ਰੰਤੂ ਕਾਂਗਰਸ ਇਸ ਸਮੇਂ ਵਾਕਆਊਟ ਕਰ ਗਈ।

ਲੋਕਾਯੁਕਤ ਆਯੋਗ ਬਿੱਲ, 2013 ਵਿਚ ਲੋਕਾਯੁਕਤ ਨਿਯੁਕਤ ਕਰਨ ਦੀਆਂ ਸਾਰੀਆਂ ਤਾਕਤਾਂ ਮੁੱਖ ਮੰਤਰੀ ਦੀ ਅਗਵਾਈ ਵਾਲੀ ਇਕ ਚੋਣਕਾਰ ਕਮੇਟੀ ਨੂੰ ਦਿੱਤੀਆਂ ਗਈਆਂ ਹਨ ਅਤੇ ਰਾਜਪਾਲ ਲਈ ਇਸ ਕਮੇਟੀ ਦੀ ਸਿਫਾਰਸ਼ ’ਤੇ ਕਾਰਵਾਈ ਕਰਨੀ ਲਾਜ਼ਮੀ ਹੋਵੇਗਾ। ਨਵਾਂ ਬਿੱਲ ਉਦੋਂ ਸਾਹਮਣੇ ਲਿਆਂਦਾ ਗਿਆ ਜਦੋਂ ਰਾਜ ਸਰਕਾਰ ਨੂੰ ਲੋਕਾਯੁਕਤ ਜਸਟਿਸ ਆਰ.ਏ. ਮਹਿਤਾ ਦੀ ਨਿਯੁਕਤੀ ਨੂੰ ਲੈ ਕੇ ਰਾਜਪਾਲ ਕਮਲਾ ਬੈਨੀਵਾਲ ਨਾਲ ਚੱਲ ਰਹੀ ਲੜਾਈ ਵਿਚ ਮਾਤ ਖਾਣੀ ਪਈ ਸੀ। ਰਾਜਪਾਲ ਨੇ ਰਾਜ ਸਰਕਾਰ ਦੇ ਵਿਰੋਧ ਦੇ ਬਾਵਜੂਦ ਜਸਟਿਸ ਮਹਿਤਾ ਦੀ ਨਿਯੁਕਤੀ ਕਰ ਦਿੱਤੀ ਸੀ, ਜਿਸ ਨੂੰ ਬਾਅਦ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਵੀ ਮਾਨਤਾ ਮਿਲ ਗਈ ਸੀ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਲੋਕਾਯੁਕਤ ਦੀ ਨਿਯੁਕਤੀ ਵਿਚ ਹਾਈ ਕੋਰਟ ਦੇ ਚੀਫ ਜਸਟਿਸ ਦੀ ਰਾਏ ਪ੍ਰਮੁੱਖ ਹੈ।

ਉਧਰ ਨਰਿੰਦਰ ਮੋਦੀ ਸਰਕਾਰ ਨੇ ਜਿਥੇ ਇਕ ਬੰਨ੍ਹੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦਰੁਸਤੀ ਪਟੀਸ਼ਨ ਦਾਇਰ ਕੀਤੀ ਹੈ, ਉਥੇ ਨਾਲ ਹੀ ਵਿਧਾਨ ਸਭਾ ਵਿਚ ਇਹ ਬਿੱਲ ਲਿਆਂਦਾ ਹੈ। ਮੋਦੀ ਸਰਕਾਰ ਨੇ ਨਿਯੁਕਤੀ ਦੇ ਮਾਮਲੇ ’ਚ ਨਾ ਕੇਵਲ ਮੁੱਖ ਮੰਤਰੀ ਦੀ ਪ੍ਰਮੁੱਖਤਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਗੋਂ ਲੋਕਾਯੁਕਤ ਦੇ ਦਾਇਰੇ ’ਚੋਂ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਬਾਹਰ ਰੱਖਣ ਦਾ ਅਧਿਕਾਰ ਵੀ ਹਾਸਲ ਕਰਨਾ ਚਾਹਿਆ ਹੈ।


ਬਾਬਰੀ ਮਸਜਿਦ ਮਾਮਲਾ

ਅਡਵਾਨੀ ਤੇ ਹੋਰਾਂ ਵਿਰੁੱਧ ਅਪੀਲ ’ਚ ਦੇਰੀ ’ਤੇ ਅਦਾਲਤ ਵਲੋਂ ਜੁਆਬ - ਤਲਬੀ

http://sameydiawaaz.com/Archive%20News/%5B2013%5D/04/03.04.2013%20-%2005.jpg

ਨਵੀਂ ਦਿੱਲੀ 2 ਅਪ੍ਰੈਲ (ਆਰ. ਸੇਦੂਰਾਮਨ) :- ਸੀ. ਬੀ. ਆਈ. ਨੇ ਅੱਜ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ’ਚ ਭਾਜਪਾ ਆਗੂਆਂ ਐਲ. ਕੇ. ਅਡਵਾਨੀ, ਐਮ. ਐਮ. ਜੋਸ਼ੀ ਤੇ ਹੋਰਾਂ ਵਿਰੁੱਧ ਸਾਜ਼ਿਸ਼ ਰਚਣ ਦੇ ਹਟਾਏ ਗਏ ਦੋਸ਼ਾਂ ਵਿਰੁੱਧ ਅਪੀਲ ਦਾਇਰ ਕਰਨ ’ਚ ਹੋਈ 167 ਦਿਨਾਂ ਦੀ ਦੇਰੀ ਲਈ 2-ਜੀ ਸਪੈਕਟਰਮ ਮਾਮਲੇ ਨੂੰ ਕਾਰਨ ਕਰਾਰ ਦਿੱਤਾ ਹੈ ।

ਜਸਟਿਸ ਐਚ. ਐਲ. ਦਾਤੂ ਤੇ ਜੇ. ਐਸ. ਖੇਹਰ ਆਧਾਰਤ ਬੈਂਚ ਅੱਗੇ ਪੇਸ਼ ਹੁੰਦਿਆਂ ਸੀ. ਬੀ. ਆਈ. ਦੇ ਸੀਨੀਅਰ ਵਕੀਲ ਪੀ. ਪੀ. ਰਾਓ ਨੇ ਦੱਸਿਆ ਕਿ ਉਸ ਸਮੇਂ ਸਰਕਾਰ ਦੇ ਸੀਨੀਅਰ ਲਾਅ ਅਧਿਕਾਰੀ, ਅਯੁੱਧਿਆ ਮਾਮਲੇ ’ਚ ਅਪੀਲ ਨੂੰ ਅੰਤਿਮ ਛੋਹਾਂ ਨਹੀਂ ਦੇ ਸਕੇ ਸਨ ਕਿਉਂਕਿ ਉਹ 2-ਜੀ ਸਪੈਕਟਰਮ ਮਾਮਲੇ ਵਿਚ ਉਲਝੇ ਹੋਏ ਸਨ, ਜਿਸ ਦੀ ਸੁਪਰੀਮ ਕੋਰਟ ਦੇ ਹੋਰ ਬੈਂਚ ਅੱਗੇ ਸੁਣਵਾਈ ਚੱਲ ਰਹੀ ਸੀ । ਸੀ. ਬੀ. ਆਈ. ਨੇ ਇਹ ਸਪਸ਼ਟੀਕਰਨ ਅਡਵਾਨੀ ਤੇ ਹੋਰ ਮੁਲਜ਼ਮਾਂ ਵਲੋਂ ਏਜੰਸੀ ਦੀ ਅਪੀਲ ਖਾਰਜ ਕੀਤੇ ਜਾਣ ਦੀ ਮੰਗ ਕਰਨ ’ਤੇ ਦਿੱਤਾ । ਅਡਵਾਨੀ ਤੇ ਹੋਰਾਂ ਦਾ ਕਹਿਣਾ ਸੀ ਕਿ ਏਜੰਸੀ 21 ਮਈ 2010 ਦੇ ਅਲਾਹਾਬਾਦ ਹਾਈਕੋਰਟ ਦੇ ਫੈਸਲੇ ਵਿਰੁੱਧ 90 ਦਿਨਾਂ ਦੇ ਮਿਥੇ ਸਮੇਂ ਦੇ ਵਿਚ - ਵਿਚ ਅਪੀਲ ਕਰਨ ਵਿਚ ਅਸਫਲ ਰਹੀ ਸੀ । ਰਾਓ ਨੇ ਇਹ ਵੀ ਦੱਸਿਆ ਕਿ ਇਹ ਦੇਰੀ ਇਸ ਕਰਕੇ ਵੀ ਹੋਈ ਕਿਉਂਕਿ ਉਸ ਵੇਲੇ ਦੇ ਸਾਲਿਸਿਟਰ ਜਨਰਲ ਗੋਪਾਲ ਸੁਬਰਾਮਣੀਅਮ ਕੁਝ ਦਿਨਾਂ ਲਈ ਬਿਮਾਰ ਪੈ ਗਏ ਸਨ । ਸੀ. ਬੀ. ਆਈ. ਦੀ ਇਸ ਦਲੀਲ ’ਤੇ ਬੈਂਚ ਦੀ ਤਸੱਲੀ ਨਹੀਂ ਹੋਈ ਤੇ ਇਸ ਨੇ ਕਿਹਾ ਕਿ ਦੇਰੀ ਲਈ ਦੱਸੇ ਜਾ ਰਹੇ ਕਾਰਨਾਂ ਦਾ ਖੁਲਾਸਾ ਏਜੰਸੀ ਦੀ ਬਜਾਏ ਸਾਲਿਸਿਟਰ ਜਨਰਲ ਤੇ ਸਰਕਾਰ ਦੇ ਹੋਰ ਕਾਨੂੰਨ ਅਧਿਕਾਰੀਆਂ ਵਲੋਂ ਕੀਤਾ ਜਾਣਾ ਚਾਹੀਦਾ ਹੈ । ਅਦਾਲਤ ਨੇ ਇਸ ਮੰਤਵ ਲਈ ਇਕ ਹਫਤੇ ਦਾ ਸਮਾਂ ਦਿੰਦਿਆਂ ਮਾਮਲੇ ਦੀ ਸੁਣਵਾਈ 16 ਮਾਰਚ ’ਤੇ ਪਾ ਦਿੱਤੀ ।


ਅੰਨਾ ਹਜ਼ਾਰੇ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਆਵਾਜ਼ ਬੁਲੰਦ ਕਰਨ - ਸਿੱਧੂ

http://sameydiawaaz.com/Archive%20News/%5B2013%5D/04/03.04.2013%20-%2008.jpgਮੁਹਾਲੀ 2 ਅਪ੍ਰੈਲ :- ਸਮਾਜ ਸੁਧਾਰਕ ਤੇ ਗਾਂਧੀਵਾਦੀ ਅੰਨਾ ਹਜ਼ਾਰੇ ਦੀ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ‘ਤੇ ਆਪਣੀ ਟਿੱਪਣੀ ਕਰਦਿਆਂ ਸਥਾਨਕ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਅੰਨਾ ਹਜ਼ਾਰੇ ਨੂੰ ਸੂਬੇ ਵਿਚ ਫੈਲੇ ਕਥਿਤ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਬਿਨਾਂ ਕਿਸੇ ਭੈਅ ਤੋਂ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅੱਜ ਇਥੇ ਸ੍ਰੀ ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪੰਜਾਬ ਦੇਸ਼ ਭਰ ਦੇ  ਸਾਰੇ ਸੂਬਿਆਂ ‘ਚੋਂ ਮੋਹਰੀ ਹੈ ਅਤੇ ਬਾਦਲ ਵਜ਼ਾਰਤ ਦੇ ਮੰਤਰੀ ਅਤੇ ਸੰਤਰੀ ਦੋਵੇਂ ਹੱਥੀਂ ਚਿੱਟੇ ਦਿਨ ਪੰਜਾਬ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਨਾਮਜ਼ਦ ਪੰਜਾਬ ਦੇ ਕਈ ਮੰਤਰੀਆਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਵੀ ਦੇਣੇ ਪਏ ਹਨ ਅਤੇ ਕਈ ਮੰਤਰੀਆਂ ਨੂੰ ਅਦਾਲਤਾਂ ਵੱਲੋਂ ਦੋਸ਼ੀ ਠਹਿਰਾਉਂਦੇ ਹੋਏ ਸਜ਼ਾਵਾਂ ਵੀ ਦਿੱਤੀਆਂ ਗਈਆਂ ਹਨ।

ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਇਕ ਪਰਿਵਾਰ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਰੇਤਾ-ਬਜਰੀ ਨੂੰ ਆਟੇ ਦੇ ਭਾਅ ਵੇਚਿਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਸਿੰਘ ਰਾਣਾ, ਜਨਰਲ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਾਬਕਾ ਕੌਂਸਲਰ ਰਿਸ਼ਵ ਜੈਨ, ਅਮਰੀਕ ਸਿੰਘ ਸੋਮਲ, ਮਾ. ਰਾਮ ਸਰੂਪ ਜੋਸ਼ੀ, ਐਮ.ਡੀ.ਐਸ. ਸੋਢੀ, ਇੰਦਰਜੀਤ ਸਿੰਘ ਖੋਖਰ, ਇੰਜ. ਜੀ.ਐਸ. ਮਾਨ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।


ਤਿੰਨ ਸਾਲਾਂ ’ਚ 131 ਪਿੰਡਾਂ ਨੂੰ ਬਣਾ ਦਿਆਂਗੇ ਸ਼ਹਿਰ - ਸੁਖਬੀਰ

 http://sameydiawaaz.com/Archive%20News/%5B2013%5D/04/03.04.2013%20-%2007.jpg

ਜਲਾਲਾਬਾਦ ’ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਤੇ ਉਨ੍ਹਾਂ ਨਾਲ ਸੰਸਦ

ਮੈਂਬਰ ਸ਼ੇਰ ਸਿੰਘ ਘੁਬਾਇਆ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਵਲੇਚਾ ਖੜ੍ਹੇ ਨਜ਼ਰ ਆ ਰਹੇ ਹਨ

ਜਲਾਲਾਬਾਦ 2 ਅਪ੍ਰੈਲ (ਚੰਦਰ ਪ੍ਰਕਾਸ਼ ਕਾਲੜਾ) :- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਕੀਤੇ ਦੌਰੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲਾਲਾਬਾਦ ਹਲਕੇ ਵਿੱਚ 152 ਕਰੋੜ ਰੁਪਏ ਵਿਕਾਸ ਕੰਮਾਂ ਲਈ ਖਰਚ ਕੀਤੇ ਜਾ ਰਹੇ ਹਨ। ਇਸ ਤਹਿਤ ਅੱਜ ਇੱਥੇ ਸ੍ਰੀ ਬਾਦਲ ਨੇ ਲਾਲਾ ਸੁੰਦਰ ਮੱਲ ਰੱਸੇਵੱਟ ਨਵੇਂ ਸਿਵਲ ਹਸਪਤਾਲ ਅਤੇ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ। ਇਹ ਹਸਪਤਾਲ 100 ਬਿਸਤਰਿਆਂ ਦਾ ਬਣਾਇਆ ਜਾਣਾ ਹੈ, ਜਿਸ ਉਪਰ 22 ਕਰੋੜ ਰੁਪਏ ਖਰਚੇ ਜਾਣਗੇ।

ਸ੍ਰੀ ਬਾਦਲ ਨੇ ਕਿਹਾ ਕਿ ਇਹ ਹਸਪਤਾਲ ਬਾਬਾ ਫਰੀਦ ਯੂਨੀਵਰਸਿਟੀ ਤਹਿਤ ਬਣਾਇਆ ਜਾਣਾ ਹੈ ਜੋ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਜਲਾਲਾਬਾਦ ਸ਼ਹਿਰ ਨੂੰ ਨਮੂਨੇ ਦਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਮੁੱਚੇ ਸ਼ਹਿਰ ਦੀਆਂ ਬਿਜਲੀ ਦੀਆਂ ਤਾਰਾਂ ਨੂੰ ਅੰਡਰ ਗਰਾਊਂਡ ਕੀਤਾ ਜਾਵੇਗਾ ਅਤੇ ਚੱਲ ਰਹੇ ਵਿਕਾਸ ਕਾਰਜ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇੱਥੇ 100 ਏਕੜ  ’ਚ ਰਾਇਸ ਹੱਬ ਤੇ 100 ਏਕੜ ’ਚ ਪੁੱਡਾ ਮੰਜ਼ੂਰਸ਼ੁਦਾ ਕਲੋਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 40 ਕਰੋੜ ਰੁਪਏ ਦੀ ਲਾਗਤ ਨਾਲ ਬੇਘਰ ਲੋਕਾਂ ਨੂੰ ਕਰੀਬ 1300 ਗਰੀਬ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣਗੇ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਹਲਕੇ ਦੇ 131 ਪਿੰਡਾਂ ਵਿੱਚ ਆਉਂਦੇ ਤਿੰਨ ਸਾਲਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੇ। ਚਾਲੂ ਵਰ੍ਹੇ ਦੌਰਾਨ 40 ਪਿੰਡਾਂ ’ਚ ਇਹ ਸਹੂਲਤਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਨੇ ਇਸ ਪ੍ਰਾਜੈਕਟ ਤਹਿਤ ਅੱਜ ਪਿੰਡ ਢੰਡੀ ਕਦੀਮ ਅਤੇ ਕਾਠਗੜ੍ਹ ਵਿਖੇ ਵੱਖ ਵੱਖ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਪਹਿਲਾਂ ਫਾਜ਼ਿਲਕਾ ਦੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਪ੍ਰੇਮ ਵਲੇਚਾ ਨੇ ਉਪ ਮੁੱਖ ਮੰਤਰੀ ਨੂੰ ਜੀ ਆਈਆਂ ਕਹਿੰਦਿਆਂ ਇਲਾਕੇ ਵਿੱਚ ਹੋਏ ਵਿਕਾਸ ਕੰਮਾਂ ਦਾ ਜ਼ਿਕਰ ਕੀਤਾ ਤੇ ਹੋਰ ਵਿਕਾਸ ਕੰਮਾਂ ਬਾਰੇ ਮੰਗ ਕੀਤੀ।

ਇਸ ਮੌਕੇ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ, ਅਸ਼ੋਕ ਅਨੇਜਾ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਵੀ ਸੰਬੋਧਨ ਕੀਤਾ। ਸੀ ਬਾਦਲ ਨੇ 1.86 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਜਲਾਲਾਬਾਦ ਨਗਰ ਕੌਂਸਲ ਦੀ ਇਮਾਰਤ ਦਾ ਵੀ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸੁਖੇਰਾ ਬੋਦਲਾ ਤੋਂ ਜੋਧੇਵਾਲਾ, ਜੋਧੇਵਾਲਾ ਤੋਂ ਢਾਣੀ ਅਮਰ ਸਿੰਘ, ਬੱਗੇ ਕੇ ਉਤਾੜ ਤੋਂ ਢਾਣੀ ਇੰਦਰ ਸਿੰਘ, ਰਾਜ ਮੁੱਖ ਮਾਰਗ 20 ਤੋਂ ਪਿਰੇ ਕੇ ਉਤਾੜ ਸੜਕਾਂ ਦੇ ਵਿਸਥਾਰ ਅਤੇ ਜਲਾਲਾਬਾਦ ਲੱਖੇਵਾਲੀ ਸੜਕ ’ਤੇ ਜਲਾਲਾਬਾਦ ਡਰੇਨ ਦੇ ਪੁਲ ਦੇ ਨਿਰਮਾਣ ਦੇ ਸਾਂਝੇ 11.50 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਬਾਅਦ ’ਚ ਉਨ੍ਹਾਂ 46 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੁੱਢਲੇ ਸਿਹਤ ਕੇਂਦਰ ਦਾ ਪਿੰਡ ਚੱਕ ਜਾਨੀਸਰ ’ਚ ਨੀਂਹ ਪੱਥਰ ਰੱਖਿਆ। ਉਪ ਮੁੱਖ ਮੰਤਰੀ ਨੇ ਪਿੰਡ ਸੁਖੇਰਾ ਬੋਦਲਾ ਵਿਖੇ ਸਥਾਪਤ ਕੀਤੇ ਗਏ ਘੁਬਾਇਆ ਕਾਲਜ ਆਫ ਇੰਜਨੀਅਰਿੰਗ ਅਤੇ ਤਕਨਾਲੌਜੀ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕੀਤਾ।  ਇਸ ਮੌਕੇ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ, ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਪ੍ਰੇਮ ਕੁਮਾਰ ਵਲੇਚਾ, ਵਰਦੇਵ ਸਿੰਘ ਮਾਨ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਤੇ ਜ਼ਿਲ੍ਹਾ ਪੁਲੀਸ ਮੁਖੀ ਐਸ.ਐਸ. ਕਾਹਲੋ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਹਾਜ਼ਰ ਸਨ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz