ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

30 ਮਾਰਚ 2013

ਅਖੌਤੀ ਪੰਥਕ ਸਰਕਾਰ ਰਾਜ ਅੰਦਰ ਸਿੱਖ ਨੌਜਵਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ - ਬਾਬਾ ਦਾਦੂਵਾਲ

ਭਾਈ ਜਸਪਾਲ ਸਿੰਘ ਜੀ ਦੀ ਸ਼ਹੀਦੀ ਲਈ ਜਿੰਮੇਵਾਰ ਰਾਜਨੀਤਿਕ ਲੋਕਾਂ

ਦਾ ਮੁਕੰਮਲ ਬਾਈਕਾਟ ਕਰਨ ਦੀ ਅਪੀਲ - ਭਾਈ ਮੋਹਕਮ ਸਿੰਘ

 http://sameydiawaaz.com/Archive%20News/%5B2013%5D/03/30.03.2013%20-%2007.jpg

ਗੁਰਦਾਸਪੁਰ 29 ਮਾਰਚ (ਡਾ: ਹਰਪਾਲ ਬਟਾਲਵੀ, ਹਰਦੇਵ ਖਾਲਸਾ, ਗੁਰਦੇਵ ਸਿੰਘ ਢਿਲੋਂ) :- 29 ਮਾਰਚ 2012 ਦੇ ਚਿੱਟੇ ਦਿਨ ਗੁਰਦਸਪੁਰ ਵਿੱਚ ਸ਼ਾਤਮਈ ਤਰੀਕੇ ਨਾਲ ਬੈਠੇ ਸਿੱਖ ਭਾਈਚਾਰੇ ਤੇ ਪੁਲਿਸ ਨੇ ਅੰਨੇਵਾਹ ਲਾਈਚਾਰਜ ਤੇ ਗੋਲੀਬਾਰੀ ਦੌਰਾਨ ਇੱਕਲੌਤੇ ਸਪੁੱਤਰ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਹੋ ਗਿਆ । ਸ਼ਹੀਦ ਭਾਈ ਜਸਪਾਲ ਸਿੰਘ ਦੀ ਪਹਿਲੀ ਬਰਸੀ ਉਹਨਾਂ ਦੇ ਜੱਦੀ ਪਿੰਡ ਚੌੜ ਸਿਧਵਾਂ ਮਨਾਈ ਗਈ । ਅਮਰ ਸ਼ਹੀਦ ਭਾਈ ਜਸਪਾਲ ਸਿੰਘ ਦੀ ਬਰਸੀ ਤੇ ਸਿੱਖ ਪੰਥਕ ਦੀਆਂ ਵੱਖ - ਵੱਖ ਜਥੇਬੰਦੀਆਂ ਤੋ ਇਲਾਵਾ ਹਜ਼ਾਰਾਂ ਦੇ ਇੱਕਠ ਨੂੰ ਇਨਸਾਫ਼ ਦਿਵਾਉਣ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹਨਾਂ ਦੇ ਜੱਦੀ ਪਿੰਡ ਚੌੜ ਸਿਧਵਾਂ ਵਿਖੇ ਪਹੁੰਚੇ । ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਸਮਾਗਮ ਵਿੱਚ ਸੰਤ ਮਹਾਂਪੁਰਸ਼ ਅਤੇ ਪੰਥਕ ਜਥੇਬੰਦੀਆਂ ਵਿਸ਼ੇਸ ਤੌਰ ਤੇ ਪਹੁੰਚੀਆਂ । ਇਸ ਮੌਕੇ ਬੀਬੀ ਪੁਸ਼ਪਿੰਦਰ ਕੌਰ ਕਵੀਸ਼ਰੀ ਜਥਾ ਸੰਸਾਰ ਪੁਰ ਜੰਲਧਰ ਵਾਲਿਆਂ ਨੇ ਸਹੀਦ ਭਾਈ ਜਸਪਾਲ ਸਿੰਘ ਦੀਆਂ ਯਾਦਾ ਨੂੰ ਤਾਜਾ ਕੀਤਾ ਅਤੇ ਪੰਥਕ ਸਰਕਾਰ ਤੋ ਮੰਗ ਕੀਤੀ ਹੈ ਕਿ ਇੱਕ ਸਾਲ ਬੀਤ ਜਾਣ ਤੇ ਵੀ ਸ਼ਹੀਦ ਪਰਿਵਾਰ ਨੂੰ ਕੋਈ ਇਨਸਾਫ਼ ਨਹੀ ਮਿਲਿਆ । ਸਗੋਂ ਸ਼ਹੀਦ ਭਾਈ ਜਸਪਾਲ ਸਿੰਘ ਦੇ ਕੇਸ ਨੂੰ ਦਬਾਇਆ ਜਾ ਰਿਹਾ ਹੈ ਇਸ ਤੋ ਬਾਅਦ ਭਾਈ ਬਲਦੇਵ ਸਿੰਘ ਵਡਾਲਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਲੋਂ ਰਾਗਮਈ ਵੈਰਾਗ ਵਿੱਚ ਕੀਰਤਨ ਦੁਆਰਾ ਸਰਧਾਂਜਲੀ ਭੇਟ ਕੀਤੀ ਗਈ । ਭਾਈ ਤਰਸੇਮ ਸਿੰਘ ਮੋਰਾਂਵਾਲੀ ਢਾਡੀ ਜਥੇ ਵਲੋਂ ਜੋਸ਼ ਭਰੇ ਅੰਦਾਜ਼ ਨਾਲ ਸਹੀਦ ਦੀਆਂ ਵਾਰਾਂ ਗਾ ਕੇ ਸ਼ਹੀਦ ਜਸਪਾਲ ਸਿੰਘ ਦੀ ਕੁਰਬਾਨੀ ਨੂੰ ਸੰਗਤਾਂ ਦੇ ਰੂ - ਬ - ਰੂ ਕਰਵਾਇਆ ਤੇ ਸਰਧਾਜਲੀ ਭੇਟ ਕੀਤੀ ਗਈ ਇਸ ਤੋ ਬਾਅਦ ਭਾਈ ਬਲਜੀਤ ਸਿੰਘ ਦਾਦੂਵਾਲ ਵਲੋ ਔਖਤੀ ਪੰਥਕ ਸਰਕਾਰ ਦੇ ਲੀਡਰਾਂ ਤੋ ਮੰਗ ਕੀਤੀ ਇੱਕ ਸਾਲ ਦੇ ਬੀਤ ਜਾਣ ਤੇ ਵੀ ਇਨਸਾਫ਼ ਨਾ ਮਿਲਦਾ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ ਸ੍ਰੋਮਣੀ ਅਕਾਲੀ ਦਲ ਮਾਨ ਗਰੁੱਪ ਧਿਆਨ ਸਿੰਘ ਮੰਡ ਵਲੋਂ ਸਰਕਾਰ ਤੋ ਮੰਗ ਕੀਤੀ ਕਿ ਤੁਰੰਤ ਦੋਸ਼ੀਆਂ ਖਿਲਾਫ਼ ਕਾਰਵਾਈ ਕਰਕੇ ਜੇਲ ਅੰਦਰ ਬੰਦ ਕੀਤਾ ਜਾਵੇ । ਭਾਈ ਮੋਹਕਮ ਸਿੰਘ ਖਾਲਸਾ ਐਕਸ਼ਨ ਕਮੇਟੀ ਪ੍ਰਧਾਨ ਵਲੋਂ ਸ਼ਹੀਦ ਪਰਿਵਾਰ ਨਾਲ ਹਮਦਰਦੀ ਕਰਨ ਆਈ ਹਜਾਰਾਂ ਦੀ ਗਿਣਤੀ ਵਿੱਚ ਕਿਹਾ ਜਿਸ ਰਾਜਨੀਤਿਕ ਨੇਤਾ ਦੀ ਸ਼ਹਿ ਤੇ ਇਹ ਕਤਲ ਕੀਤਾ ਗਿਆ ਹੈ ਇਸ ਦਾ ਗੁਰਦਾਸਪੁਰ ਇਲਾਕੇ ਦੇ ਲੋਕ ਚੋਣਾ ਵਿੱਚ ਪੂਰਨ ਤੌਰ ਤੇ ਬਾਈਕਾਟ ਕਰਨ । ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਕਦੇ ਵੀ ਕੇਂਦਰ ਸਰਕਾਰ ਅਤੇ ਸਮੇਂ - ਸਮੇਂ ਦੀ ਸਥਾਨਕ ਸਰਕਾਰਾਂ ਕੋਲੋਂ ਇਨਸਾਫ਼ ਨਹੀ ਮਿਲਿਆ । ਸਗੋਂ ਉਲਟਾ ਸਿੱਖ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ ਇਹਨਾਂ ਤੋ ਇਲਾਵਾ ਬਾਬਾ ਸੁਰਿੰਦਰ ਸਿੰਘ ਜਲੰਧਰ ਵਾਲੇ, ਪ੍ਰੋ: ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਭਾਗੋਵਾਲੀਆਂ, ਸਤਨਾਮ ਸਿੰਘ ਸ਼ਹਿਰੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਮਾਨ ਦਲ, ਸ: ਗੁਰਬਚਨ ਸਿੰਘ ਪਵਾਰ, ਜਥੇ ਸਰੂਪ ਸਿੰਘ ਸ਼ਹੂਰ, ਭਾਈ ਇੰਦਰਪਾਲ ਸਿੰਘ ਗੁਰਦਾਸਪੁਰ, ਹਰਦਿਆਲ ਸਿੰਘ ਗਜ਼ਨੀਪੁਰ ਜ੍ਰਿਲਾ ਪ੍ਰਧਾਨ ਪੀ ਪੀ ਆਦਿ ਹਾਜ਼ਰ ਸਨ । ਇਸ ਮੌਕੇ ਭਾਈ ਲਖਵਿੰਦਰ ਸਿੰਘ ਆਂਦੀ ਦਮਦਮੀ ਟਕਸਾਲ ਵਲੋਂ ਸਟੇਜ ਦੀ ਸਾਰੀ ਭੂਮਿਕਾ ਬਾਖੂਬੀ ਨਿਭਾਈ । ਇਸ ਮੌਕੇ ਸੰਗਤਾਂ ਵਲੋਂ ਪ੍ਰੋ: ਦਵਿੰਦਰਪਾਲ ਭੁੱਲਰ ਦੀ ਫਾਂਸੀ ਨੂੰ ਰੋਕਣ ਲਈ ਪਹਿਰੇਦਾਰ ਵਲੋ ਚਲਾਈ ਦਸਖ਼ਤੀ ਮੁਹਿੰਮ ਵਿੱਚ ਹਜ਼ਾਰਾਂ ਸੰਗਤਾਂ ਨੇ ਭਾਗ ਲਿਆ ।  ਗੁਰੂ ਦਾ ਅਤੁੱਟ ਲੰਗਰ ਵਰਤਿਆ ਗਿਆ ।


ਭਾਈ ਬਲਦੇਵ ਸਿੰਘ ਸਿਰਸਾ ਗ੍ਰਿਫਤਾਰ ਤੇ ਰਿਹਾਅ

http://sameydiawaaz.com/Archive%20News/%5B2013%5D/03/30.03.2013%20-%2011.JPG

ਅੰਮ੍ਰਿਤਸਰ 29 ਮਾਰਚ (ਜਸਬੀਰ ਸਿੰਘ) :- ਬੀਤੇ ਸਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਾਉਣ ਲਈ ਸਿੱਖ ਪੰਥ ਦੇ ਲੱਗੇ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਭਾਈ ਜਸਪਾਲ ਸਿੰਘ ਦੀ ਪਹਿਲੀ ਦੇ ਬਰਸੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਤੋ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੂੰ ਜਾਣ ਤੋ ਰੋਕਣ ਲਈ ਅਜਨਾਲਾ ਪੁਲੀਸ ਨੇ ਘਰੋਂ ਚੁੱਕ ਕੇ ਸਾਰਾ ਦਿਨ ਡੀ. ਐਸ. ਪੀ. ਦੋ ਕੋਠੀ ਵਿੱਚ ਬਿਠਾਈ ਰੱਖਿਆ ਜਿਸ ਦੀ ਵੱਖ - ਵੱਖ ਪੰਥਕ ਜਥੇਬੰਦੀਆ ਨੇ ਨਿਖੇਧੀ ਕਰਦਿਆ ਕਿਹਾ ਕਿ ਭਾਈ ਸਿਰਸਾ ਨੂੰ ਨਜਾਇਜ ਕਿਸੇ ਕਾਰਨ ਥਾਣੇ ਵਿੱਚ ਬੰਦ ਕਰਨਾ ਲੋਕਤੰਤਰ ਦੀਆ ਕਦਰਾਂ ਕੀਮਤਾਂ ਦੀ ਉਲੰਘਣਾ ਹੈ।

ਰਿਹਾਅ ਹੋਣ ਉਪਰੰਤ ਭਾਈ ਸਿਰਸਾ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚੋਂ ਉਹ ਹੀ ਇੱਕ ਇਕੱਲੇ ਵਿਅਕਤੀ ਹਨ ਜਿਹਨਾਂ ਨੂੰ ਸ਼ਹੀਦੀ ਸਮਾਗਮ ਵਿੱਚ ਜਾਣ ਤੋ ਰੋਕਿਆ ਗਿਆ ਹੈ ਕਿਉਕਿ ਸਰਕਾਰ ਨੂੰ ਖਦਸ਼ਾਂ ਸੀ ਕਿ ਸਿਰਸੇ ਨੇ ਉਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਗਈ ਹਿੰਦੀ ਵਿੱਚ ਕਿਤਾਬ ਦਾ ਮੁੱਧਾ ਉਠਾਉਣਾ ਹੈ । ਉਹਨਾਂ ਕਿਹਾ ਕਿ ਡੀ. ਐਸ. ਪੀ ਅਜਨਾਲਾ ਵਲੋਂ ਉਹਨਾਂ ਨੂੰ ਬਾਰ - ਬਾਰ ਚਿਤਾਵਨੀਆ ਦਿੱਤੀਆ ਜਾ ਰਹੀਆ ਸਨ ਕਿ ਸਿੱਖ ਇਤਿਹਾਸ ਦੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪਵਾਈ ਗਈ ਕਿਤਾਬ ਵਿੱਚ ਛਪੇ ਸਿੱਖ ਵਿਰੋਧੀ ਇਤਿਹਾਸ ਨੂੰ ਸੰਗਤਾਂ ਵਿੱਚ ਬਾਰ - ਬਾਰ ਉਜਾਗਰ ਕਰਨ ਤੇ ਪੰਜਾਬ ਸਰਕਾਰ ਤੇ ਸ੍ਰੋਮਣੀ ਕਮੇਟੀ ਉਸ ਤੋਂ ਬਹੁਤ ਦੁੱਖੀ ਹੈ ਇਸ ਲਈ ਇਸ ਕਿਤਾਬ ਦਾ ਪ੍ਰਚਾਰ ਬੰਦ ਕੀਤਾ ਜਾਵੇ । ਉਹਨਾਂ ਦੱਸਿਆ ਕਿ ਇੇਸ ਤਰ੍ਹਾਂ ਤਰਨ ਤਾਰਨ ਤੋਂ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਵਿਰੁੱਧ ਵੀ ਨਸ਼ਿਆ ਦਾ ਸਮੱਗਲਿੰਗ ਕਰਨ ਦਾ ਪਾਇਆ ਜਾਣ ਵਾਲਾ ਰੌਲਾ ਵੀ ਬੰਦ ਕੀਤਾ ਜਾਵੇ । ਭਾਈ ਸਿਰਸਾ ਨੇ ਦੱਸਿਆ ਕਿ ਪੁਲੀਸ ਨੇ ਉਹਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੇਲੇ ਵੀ ਸਰਕਾਰ ਵੱਲੋ ਉਸ ਵਿਰੁੱਧ ਕੋਈ ਵੀ ਝੂਠਾ ਪਰਚਾ ਦਰਜ ਕਰਨ ਦੇ ਆਦੇਸ਼ ਆ ਸਕਦੇ ਹਨ ਤੇ ਜੇਲ ਦੀ ਰੋਟੀਆ ਇਸ ਉਮਰ ਵਿੱਚ ਖਾਣੀਆ ਬਡ਼ੀ ਮੁਸ਼ਕਲ ਹੁੰਦੀਆ ਹਨ । ਉਹਨਾਂ ਵੱਖ ਵੱਖ ਪੰਥਕ ਜਥੇਬੰਦੀਆ ਸੁਚੇਤ ਕਰਦਿਆ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਇਸ ਵੇਲੇ ਨੌਜਵਾਨਾਂ ਦੇ ਵਿਰੁੱਧ ਝੂਠੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਉਸ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਸ਼ਾਤਮਈ ਮਾਹੌਲ ਨੂੰ ਸਰਕਾਰ ਤੇ ਪੰਜਾਬ ਪੁਲੀਸ ਖੁਦ ਖਰਾਬ ਕਰਨਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਸਰਕਾਰ ਤੇ ਪੁਲੀਸ ਭਾਂਵੇ ਜੋ ਉਹਨਾਂ ਦੇ ਖਿਲਾਫ ਜਿੰਨੇ ਮਰਜੀ ਕੇਸ ਦਰਜ ਕਰੇ ਪਰ ਉਹ ਸੱਚ ਦੀ ਅਵਾਜ ਨੂੰ ਹਮੇਸ਼ਾਂ ਬੁਲੰਦ ਕਰਦੇ ਰਹਿਣਗੇ । ਉਹਨਾਂ ਕਿਹਾ ਕਿ ਸੱਚ ਨੂੰ ਬਾਬਰ ਨੇ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸੱਚ ਅੱਜ ਵੀ ਜਿੰਦਾ ਹੈ ਪਰ ਬਾਬਰ ਮੁਰਦਾ ਹੈ ।


ਰਾਜਾਂ ਤੋਂ ਇਕ - ਇਕ ਕਰਕੇ ਅਧਿਕਾਰ ਖੋਹ ਰਹੀ ਹੈ ਕੇਂਦਰ ਸਰਕਾਰ - ਬਾਦਲ

http://sameydiawaaz.com/Archive%20News/%5B2013%5D/03/30.03.2013%20-%2010.jpg

ਚੰਡੀਗੜ੍ਹ 29 ਮਾਰਚ (ਕਮਲਜੀਤ ਸਿੰਘ ਬਨਵੈਤ) :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਸੂਬਿਆਂ ‘ਤੇ ਇਤਬਾਰ ਨਹੀਂ ਰਿਹਾ ਅਤੇ ਰਾਜਾਂ ਤੋਂ ਇੱਕ ਇੱਕ ਕਰਕੇ ਅਧਿਕਾਰ ਵਾਪਸ ਲਏ ਜਾ ਰਹੇ ਹਨ।  ਕੇਂਦਰ ਸਰਕਾਰ ਰਾਜਾਂ ਨੂੰ ਵਿੱਤੀ ਗਰਾਂਟ ਦੇਣ ਦਾ ਢੰਡੋਰਾ ਜ਼ਿਆਦਾ ਪਿੱਟ ਰਹੀ ਹੈ, ਜਦੋਂ ਕਿ ਅਸਲੀਅਤ ਕੁਝ ਹੋਰ ਹੈ। ਉਹ ਅੱਜ ਪਹਿਲੀ ਰਾਜ ਪੱਧਰੀ ਡੈਂਟਲ ਕਾਨਫਰੰਸ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਰਾਜਾਂ ਲਈ ਜਿਹੜੀਆਂ ਸਕੀਮਾਂ ਭਾਈਵਾਲੀ ‘ਚ ਸ਼ੁਰੂ  ਕੀਤੀਆਂ ਗਈਆਂ ਹਨ, ਉਨ੍ਹਾਂ ਵਾਸਤੇ ਇੱਕ ਅੱਧ ਸਾਲ ਪੈਸਾ ਦੇ ਕੇ ਬਾਕੀ ਤੋਂ ਹੱਥ ਪਿੱਛੇ ਖਿੱਚ ਲਿਆ ਜਾਣ ਲੱਗਾ ਹੈ। ਇਸ ਨਾਲ ਕਈ ਵਾਰ ਰਾਜ ਸਰਕਾਰਾਂ ਵੱਲੋਂ ਆਪਣੇ ਪੱਲਿਉਂ ਪਾਏ ਪੈਸੇ ਵੀ ਜ਼ਾਇਆ ਹੋ ਜਾਂਦੇ ਹਨ।  ਉਨ੍ਹਾਂ ਨੇ ਕਿਹਾ ਕਿ ਬਾਵਜੂਦ ਇਸ ਦੇ ਸਿਹਤ ਅਤੇ ਸਿੱਖਿਆ ਦੇ ਖੇਤਰ ਲਈ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।  ਉਨ੍ਹਾਂ ਨੇ ਕਿਹਾ ਕਿ ਸਿਹਤ ਸੇਵਾਵਾਂ ਉਤੇ ਪੈਸਾ ਖ਼ਰਚ ਕਰਨ ਵਾਸਤੇ ਉਹ ਖ਼ਾਲੀ ਚੈੱਕ ਦੇਣ ਲਈ ਵੀ ਤਿਆਰ ਹਨ।  ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਵਧੇਰੇ ਫਿਕਰਮੰਦ ਹੈ ਅਤੇ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਟਾਟਾ ਕੈਂਸਰ ਹਸਪਤਾਲ ਮੁੱਲਾਂਪੁਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਪੰਜਾਬ ਦੇ ਤਿੰਨੋਂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਵਿੱਚ ਕੈਂਸਰ ਦੇ ਇਲਾਜ ਲਈ ਵਿਸ਼ੇਸ਼ ਸੈਂਟਰ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਸੈਂਟਰਾਂ ਵਿੱਚ ਸਸਤੀਆਂ ਦਰਾਂ ‘ਤੇ ਇਲਾਜ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਵਾਜਬ ਭਾਅ ‘ਤੇ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਬਠਿੰਡੇ ਵਿੱਚ ਸੌ ਬੈੱਡਾਂ ਦਾ ਕੈਂਸਰ ਹਸਪਤਾਲ ਵੀ ਛੇਤੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੰਦਾਂ ਦੀਆਂ ਬਿਮਾਰੀਆਂ ਨੂੰ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਦੰਦਾਂ ਦੇ ਡਾਕਟਰਾਂ ਨੂੰ ਵਿਦੇਸ਼ਾਂ ਵਿੱਚ ਵਿਸ਼ੇਸ਼ ਸਿਖਲਾਈ ‘ਤੇ ਭੇਜਣ ਦੀ ਯੋਜਨਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅੱਧੀਆਂ ਬਿਮਾਰੀਆਂ ਦੀ ਜੜ੍ਹ ਦੰਦ ਰੋਗ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਆਪਣੇ ਖੇਤਰ ਵੱਲ ਹੋਰ ਧਿਆਨ ਦੇਣ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਦੰਦਾਂ ਦਾ ਇਲਾਜ ਵਧੇਰੇ ਮਹਿੰਗਾ ਹੈ ਅਤੇ ਵੱਧ ਸਹੂਲਤਾਂ ਮਿਲਣ ਦੀ ਸੂਰਤ ਵਿੱਚ ਪਰਵਾਸੀ ਭਾਰਤੀ ਇਧਰ ਇਲਾਜ ਲਈ ਆ ਸਕਦੇ ਹਨ।

ਇਸ ਤੋਂ ਪਹਿਲਾਂ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਬੋਲਦਿਆਂ ਕਿਹਾ ਕਿ ਵਿਭਾਗ ਵੱਲੋਂ ਦੰਦਾਂ ਦੀਆਂ ਬਿਮਾਰੀਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਹਰੇਕ ਹਸਪਤਾਲ ਵਿੱਚ ਡੈਂਟਲ ਚੇਅਰ ਸਮੇਤ ਹੋਰ ਸਾਜ਼ੋ- ਸਾਮਾਨ ਪੂਰਾ ਕਰਨ ਦਾ ਆਰਡਰ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਪਹਿਲੇ ਪੜ੍ਹਾਅ ‘ਤੇ ਦੰਦਾਂ ਦੇ ਡਾਕਟਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਭਰੀਆਂ ਹਨ।  ਉਨ੍ਹਾਂ  ਕਿਹਾ ਕਿ  ਵਿਭਾਗ ਵੱਲੋਂ ਰਾਜ ਵਿੱਚ ਦੋ ਮੈਗਾ ਮੈਡੀਕਲ ਕੈਂਪ ਲਾਏ ਗਏ ਹਨ। ਭਵਿੱਖ ਵਿੱਚ ਅਜਿਹੇ ਹੋਰ ਕੈਂਪ ਵੀ ਲਾਏ ਜਾਣ ਦੀ ਯੋਜਨਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਮੰਨਿਆ ਕਿ ਚਾਹੇ ਸਰਕਾਰੀ ਹਸਪਤਾਲਾਂ ਵਿੱਚ ਸਾਜ਼ੋ-ਸਾਮਾਨ ਪੂਰਾ ਕੀਤਾ ਜਾ ਰਿਹਾ ਹੈ ਪਰ ਇਹ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਦੇ ਬਰਾਬਰ ਦੇ ਮਿਆਰ ਦਾ ਨਹੀਂ ਹੈ।

ਪੰਜਾਬ ਡੈਂਟਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਆਰ ਐਸ ਮਾਨ ਨੇ ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਿੰਨ ਦਿਨਾ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਦੰਦਾਂ ਦੇ ਮਾਹਿਰ ਡਾਕਟਰ ਸ਼ਾਮਲ ਹੋ ਰਹੇ ਹਨ। ਸਮਾਗਮ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ   ਮੰਤਰੀ ਭਗਤ ਚੁੰਨੀ ਲਾਲ ਅਤੇ ਸਿਹਤ ਸਕੱਤਰ ਵਿੰਨੀ ਮਹਾਜਨ ਨੇ ਵੀ ਸ਼ਿਰਕਤ ਕੀਤੀ। ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੇ ਆਡੀਟੋਰੀਅਮ ਵਿੱਚ ਸ਼ੁਰੂ ਹੋਈ ਕਾਨਫਰੰਸ 31 ਮਾਰਚ ਤਕ ਚੱਲੇਗੀ।


ਉੱਤਰੀ ਕੋਰੀਆ ਨੇ ਮਿਜ਼ਾਈਲਾਂ ਦੇ ਮੂੰਹ ਅਮਰੀਕਾ ਵੱਲ ਘੁੰਮਾਏ

http://sameydiawaaz.com/Archive%20News/%5B2013%5D/03/30.03.2013%20-%2008.jpg

ਦੱਖਣੀ ਕੋਰੀਆ ਨਾਲ ਲਗਦੀ ਸਰਹੱਦ ਨੇੜੇ ਉਤਰੀ ਕੋਰੀਆ ਦਾ ਟੈਂਕ ਸ਼ੁੱਕਰਵਾਰ ਨੂੰ ਜੰਗੀ ਅਭਿਆਸ ਵਿੱਚ ਹਿੱਸਾ ਲੈਂਦਾ ਹੋਇਆ (ਫੋਟੋ: ਰਾਇਟਰਜ਼)

ਸਿਓਲ 29 ਮਾਰਚ (ਏਜੰਸੀਆਂ) :- ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਅਮਰੀਕਾ ਦੀ ਧਰਤੀ ’ਤੇ ਉਸ ਦੇ ਪ੍ਰਸ਼ਾਂਤ ਤੇ ਦੱਖਣੀ ਕੋਰੀਆ ਵਿਚਲੇ ਫੌਜੀ ਅੱਡਿਆਂ ਵੱਲ ਆਪਣੀਆਂ ਮਿਜ਼ਾਈਲਾਂ ਦਾ ਮੂੰਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਜਿਹੜਾ ਜੰਗੀ ਅਭਿਆਸ ਹੋ ਰਿਹਾ ਹੈ, ਉਸ ਦੌਰਾਨ ਜੇਕਰ ਉਸ ਦੀ ਧਰਤੀ ਵੱਲ ਮਾੜੀ ਨਜ਼ਰ ਪਾਈ ਗਈ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਦੱਖਣੀ ਕੋਰੀਆ ਦੀ ਸਰਹੱਦ ਨੇੜੇ ਜੰਗੀ ਅਭਿਆਸ ਵੀ ਤੇਜ਼ ਕਰ ਦਿੱਤਾ ਹੈ।

ਇਨ੍ਹਾਂ ਮਿਜ਼ਾਈਲਾਂ ਦਾ ਮੂੰਹ ਅਮਰੀਕਾ ਵੱਲ ਕਰਨ ਦਾ ਫੈਸਲਾ ਬੀਤੀ ਰਾਤ ਉੱਤਰੀ ਕੋਰੀਆ ਦੇ ਸਿਰਕੱਢ ਫੌਜੀ ਕਮਾਂਡਰਾਂ ਦੀ ਹੋਈ ਹੰਗਾਮੀ ਮੀਟਿੰਗ ਦੌਰਾਨ ਕੀਤਾ ਗਿਆ। ਕੋਰੀਆ ਦੀ ਖ਼ਬਰ ਏਜੰਸੀ ਅਨੁਸਾਰ, ‘‘ਜੇਕਰ ਅਮਰੀਕਾ ਨੇ ਆਪਣੇ ਪਰਮਾਣੂ ਹਥਿਆਰਾਂ ਦੀ ਸਮਰੱਥਾ ਰੱਖਣ ਵਾਲੇ ਬੀ-2 ਲੜਾਕੂ ਹਵਾਈ ਜਹਾਜ਼ਾਂ ਰਾਹੀਂ ਭੜਕਾਊ ਕਾਰਵਾਈ ਕੀਤੀ ਤਾਂ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਅਮਰੀਕਾ ਦੀ ਧਰਤੀ ਹੀ ਨਹੀਂ ਸਗੋਂ ਉਸ ਦੇ ਪ੍ਰਸ਼ਾਂਤ ਸਾਗਰ ’ਚ ਹਵਾਈ, ਗੁਆਮ ਅਤੇ ਦੱਖਣੀ ਕੋਰੀਆ ਤੇ ਹੋਰ ਫੌਜੀ ਟਿਕਾਣਿਆਂ ’ਤੇ ਮਿਜ਼ਾਈਲਾਂ ਦੀ ਬਰਸਾਤ ਕਰ ਦਿੱਤੀ ਜਾਵੇਗੀ।’’ ਇਹ ਤਣਾਅ ਉਦੋਂ ਵਧਿਆ ਜਦੋਂ ਬੀਤੇ ਦਿਨ ਬੀ-2 ਕੋਰੀਆ ਦੀਪ ਉਪਰ ਉਡਾਣ ਕਰ ਰਹੇ ਸਨ। ਭਾਵੇਂ ਇਹ ਜੰਗੀ ਅਭਿਆਸ ਦਾ ਇਕ ਹਿੱਸਾ ਸੀ, ਪਰ ਉੱਤਰੀ ਕੋਰੀਆ ਨੇ ਇਸ ਨੂੰ ਗੰਭੀਰਤਾ ਨਾਲ ਲੈ ਲਿਆ। ਅਮਰੀਕੀ ਫੌਜ ਦਾ ਬੀ-2 ਲੜਾਕੂ ਜਹਾਜ਼ ਅਹਿਮ ਹਿੱਸਾ ਹਨ। ਇਹ ਕਿਸੇ ਰਡਾਰ ’ਤੇ ਨਹੀਂ ਆਉਂਦੇ ਤੇ ਇਨ੍ਹਾਂ ਨੇ ਸਰਬੀਆ, ਅਫਗਾਨਿਸਤਾਨ, ਇਰਾਕ ਤੇ ਲਿਬੀਆ ਵਿੱਚ ਵਿਆਪਕ ਤਬਾਹੀ ਮਚਾਈ ਹੈ। ਦੱਖਣੀ ਕੋਰੀਆ ਤੇ ਅਮਰੀਕਾ ਵਿਚਾਲੇ ਹਰ ਸਾਲ ਜੰਗੀ ਅਭਿਆਸ ਹੁੰਦਾ ਹੈ ਤੇ ਹਰ ਸਾਲ ਉੱਤਰੀ ਕੋਰੀਆ ਇਸ ਨੂੰ ਉਸ ਖ਼ਿਲਾਫ਼ ਜੰਗੀ ਅਭਿਆਸ ਕਰਾਰ ਦਿੰਦਾ ਹੈ। ਅੱਜ-ਕੱਲ੍ਹ ਉੱਤਰੀ ਕੋਰੀਆ ਖੁੱਲ੍ਹ ਕੇ ਬੋਲ ਰਿਹਾ ਹੈ, ਕਿਉਂਕਿ ਬੀਤੇ ਸਾਲ ਦਸੰਬਰ ਵਿੱਚ ਲੰਬੀ ਦੂਰੀ ਦੀ ਮਿਜ਼ਾਈਲ ਤੇ ਇਸ ਸਾਲ ਪ੍ਰਮਾਣੂ ਬੰਬ ਦੀ ਪਰਖ ਕਾਰਨ ਉਸ ’ਤੇ ਅਮਰੀਕਾ ਤੇ ਸੰਯੁਕਤ ਰਾਸ਼ਟਰ ਨੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸੇ ਦੌਰਾਨ ਅਮਰੀਕੀ ਰੱਖਿਆ ਮੰਤਰੀ ਚੁਕ ਹੇਜਲ ਨੇ ਕਿਹਾ ਹੈ, ‘‘ਅਸੀਂ ਤਿਆਰ ਹਾਂ ਤੇ ਸਾਡੇ ਹੱਥਾਂ ਵਿੱਚ ਚੂੜੀਆਂ ਨਹੀਂ ਪਈਆਂ ਹੋਈਆਂ।’’

ਮਾਸਕੋ: ਦੱਖਣੀ ਕੋਰੀਆ ਤੇ ਅਮਰੀਕਾ ਵਲੋਂ ਉੱਤਰੀ ਕੋਰੀਆ ਨੇੜੇ ਫੌਜੀ ਸਰਗਰਮੀਆਂ ਵਧਾਉਣ ਉਪਰ ਰੂਸ ਨੇ ਚਿੰਤਾ ਜ਼ਾਹਿਰ ਕੀਤੀ ਹੈ। ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਇਹ ਸਰਗਰਮੀਆਂ ਘਟਾਈਆਂ ਨਾ ਗਈਆਂ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ। ਉਨ੍ਹਾਂ ਉੱਤਰੀ ਕੋਰੀਆ ਨੇੜੇ ਲੜਾਕੂ ਜਹਾਜ਼ਾਂ ਦੀਆਂ ਉਡਾਣਾਂ ਰੋਕਣ ਲਈ ਕਿਹਾ ਹੈ।


ਮੈਲਬਰਨ ‘ਚ ਸ਼ੁਰੂ ਹੋਈਆਂ ਸਿੱਖ ਖੇਡਾਂ

http://sameydiawaaz.com/Archive%20News/%5B2013%5D/03/30.03.2013%20-%2009.jpg

ਮੈਲਬਰਨ ਵਿਖੇ ਸਿੱਖ ਖੇਡਾਂ ਦੇ ਉਦਘਾਟਨ ਮੌਕੇ ਬਜ਼ੁਰਗ ਦੌੜਾਕ ਫੌਜਾ ਸਿੰਘ

ਮੈਲਬਰਨ 29 ਮਾਰਚ (ਤੇਜਸ਼ਦੀਪ ਸਿੰਘ ਅਜਨੌਦਾ) :- ਮੈਲਬਰਨ ‘ਚ ਹੋ ਰਹੀਆਂ 26ਵੀਆਂ ਆਸਟਰੇਲੀਅਨ ਸਿੱਖ ਖੇਡਾਂ ਦੀ  ਰਸਮੀ ਸ਼ੁਰੂਆਤ ਅੱਜ ਹੋਈ। ਅਰਦਾਸ  ਉਪਰੰਤ ਸ਼ੁਰੂ ਹੋਏ ਇਨ੍ਹਾਂ ਤਿੰਨ ਦਿਨਾਂ ਖੇਡ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਮੁਲਕ ਭਰ ‘ਚੋਂ ਟੀਮਾਂ ਪਹੁੰਚੀਆਂ। ਸਵੇਰ ਮੌਕੇ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਦੇ ਸਮੂਹਿਕ ਉਚਾਰਨ ਮਗਰੋਂ ਆਸਟਰੇਲੀਆ ਦਾ ਕੌਮੀ ਗਾਨ ‘ਅਡਵਾਂਸ ਆਸਟਰੇਲੀਆ ਫੇਅਰ’ ਗਾਇਆ ਗਿਆ।

ਇਸ ਮੌਕੇ ਮਲੇਸ਼ੀਆ ਤੋਂ ਪਹੁੰਚੇ ਬੈਂਡ ਤੇ ਵਿਕਟੋਰੀਆ ਪੁਲੀਸ ਦੇ ਬੈਂਡ ਵੱਲੋਂ ਪੇਸ਼ਕਾਰੀ ਕੀਤੀ ਗਈ। ਉਦਘਾਟਨੀ ਸਮਾਰੋਹ ‘ਚ ਦੁਨੀਆਂ ਦੇ ਬਜ਼ੁਰਗ ਦੌੜਾਕ ਫੌਜਾ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸੂਬੇ ਦੇ ਬਹੁ- ਸਭਿਆਚਾਰਕ ਮਾਮਲਿਆਂ ਦੇ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਸਮੇਤ ਪੁਲੀਸ ਕਮਿਸ਼ਨਰ ਅਤੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਹਸਤੀਆਂ ਨੇ ਇਨ੍ਹਾਂ ਸਮਾਗਮਾਂ ‘ਚ ਸ਼ਿਰਕਤ ਕੀਤੀ।

ਨੌਜਵਾਨਾਂ ਵੱਲੋਂ ਗੱਤਕੇ ਦੇ ਜੌਹਰ ਬਾਖੂਬੀ ਦਿਖਾਏ ਗਏ। ਇਸ ਤੋਂ ਬਾਅਦ ਭੰਗੜੇ ‘ਚ ਗੱਭਰੂਆਂ ਨੇ ਚੰਗਾ ਰੰਗ ਬਨਿ੍ਹਆ। ਕਬੱਡੀ ਮੈਚਾਂ ‘ਚ ਦਰਸ਼ਕਾਂ ਦੀ ਚੰਗੀ ਹਾਜ਼ਰੀ ਦੇਖਣ ਨੂੰ ਮਿਲੀ। ਹਾਕੀ ਤੇ ਵਾਲੀਬਾਲ ਦੇ ਮੁਕਾਬਲੇ ਵੀ ਦਿਲਚਸਪ ਰਹੇ।

ਪ੍ਰਬੰਧਕ ਕਮੇਟੀ ਵੱਲੋਂ ਹਰਭਜਨ ਸਿੰਘ ਖਹਿਰਾ ਨੇ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਦਰਸ਼ਕਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਹਰ ਸਾਲ ਮੁਲਕ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਣ ਵਾਲੀਆਂ ਸਿੱਖ ਖੇਡਾਂ 6 ਸਾਲ ਬਾਅਦ ਮੈਲਬਰਨ ‘ਚ ਹੋ ਰਹੀਆਂ ਹਨ।


ਵਕੀਲ ਨੇ ਮੁਸ਼ੱਰਫ ਵੱਲ ਵਗਾਹ ਕੇ ਸੁੱਟਿਆ ਜੁੱਤਾ

http://sameydiawaaz.com/Archive%20News/%5B2013%5D/03/30.03.2013%20-%2001.jpg  http://sameydiawaaz.com/Archive%20News/%5B2013%5D/03/30.03.2013%20-%2002.jpg

ਕਰਾਚੀ 29 ਮਾਰਚ :- ਸਿੰਧ ਦੀ ਹਾਈ ਕੋਰਟ ਨੇ ਅੱਜ ਜਿੱਥੇ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੀ ਕਈ ਮਾਮਲਿਆਂ ਵਿੱਚ ਅਗਾਊਂ ਜ਼ਮਾਨਤ 15 ਦਿਨਾਂ ਲਈ ਵਧਾ ਦਿੱਤੀ, ਉੱਥੇ ਅਦਾਲਤ ਤੋਂ ਬਾਹਰ ਆਉਂਦਿਆਂ ਹੀ ਇਕ ਵਕੀਲ ਨੇ ਉਨ੍ਹਾਂ ਵੱਲ ਜੁੱਤਾ ਮਾਰਿਆ, ਜੋ ਨਿਸ਼ਾਨੇ ਤੋਂ ਕੁਝ ਫੁੱਟ ਦੂਰ ਜਾ ਕੇ ਡਿੱਗਿਆ। ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ੱਰਫ ਅੱਜ ਸਿੰਧ ਹਾਈ ਕੋਰਟ ਦੇ ਸਿੰਗਲ ਬੈਂਚ ਕੋਲ ਕਈ ਮਾਮਲਿਆਂ, ਜਿਨ੍ਹਾਂ ਵਿੱਚ ਉਹ ਭਗੌੜੇ ਹਨ, ‘ਚ ਗ੍ਰਿਫਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਲੈਣ ਲਈ ਪੁੱਜੇ। ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ 15 ਦਿਨਾਂ ਲਈ ਮਨਜ਼ੂਰ ਕਰ ਲਈ, ਪਰ ਨਾਲ ਹੀ ਕਿਹਾ ਕਿ ਉਹ ਬਗੈਰ ਇਜਾਜ਼ਤ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਜ਼ਮਾਨਤ ਲਈ ਅਰਜ਼ੀ ਉਨ੍ਹਾਂ ਦੇਸ਼ ਵਾਪਸ ਆਉਣ ਤੋਂ ਪਹਿਲਾਂ ਪਾਈ ਸੀ।

ਅਦਾਲਤ ਤੋਂ ਬਾਹਰ ਆਉਂਦਿਆਂ ਹੀ ਇਕ ਵਕੀਲ ਤਾਜਮੁਲ ਲੋਧੀ ਨੇ ਉਨ੍ਹਾਂ ਉਪਰ ਜੁੱਤਾ ਸੁੱਟਿਆ। ਉੱਥੇ ਮੌਜੂਦਾ ਵਕੀਲਾਂ ਸਣੇ ਹੋਰ ਲੋਕ ਬਹੁਤ ਨਾਰਾਜ਼ ਸਨ ਤੇ ਮੁਸ਼ੱਰਫ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।

ਟੀ.ਵੀ. ਫੁਟੇਜ ਵਿੱਚ ਇਕ ਜੁੱਤਾ ਹਵਾ ਵਿੱਚ ਉਛਲਦਾ ਤੇ ਸਾਬਕਾ ਜਰਨੈਲ ਦੇ ਸਾਹਮਣੇ ਕੁਝ ਲੋਕਾਂ ਦੇ ਗਰੁੱਪ ਵਿੱਚ ਡਿੱਗਦਾ ਨਜ਼ਰ ਆ ਰਿਹਾ ਹੈ। ਇਸ ਮਗਰੋਂ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਉਥੋਂ ਲੈ ਗਏ। ਬਾਅਦ ਵਿੱਚ ਲੋਧੀ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਦੱਸੀ ਥਾਂ ਲਿਜਾਇਆ ਗਿਆ। ਇਹ ਪਹਿਲੀ ਵਾਰ ਨਹੀਂ ਜਦੋਂ ਮੁਸ਼ੱਰਫ ਉਪਰ ਜੁੱਤਾ ਸੁੱਟਿਆ ਗਿਆ। ਸਾਲ 2011 ਵਿੱਚ ਇਕ ਵਿਅਕਤੀ ਨੇ ਉਨ੍ਹਾਂ ‘ਤੇ ਉਦੋਂ ਜੁੱਤਾ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਉਹ ਬਰਤਾਨੀਆ ਵਿੱਚ ਇਕ ਸਮਾਗਮ ਦੌਰਾਨ ਬੋਲ ਰਹੇ ਸਨ।

ਸਾਬਕਾ ਰਾਸ਼ਟਰਪਤੀ ਨੂੰ ਅੱਜ ਅਦਾਲਤ ਦੇ ਵੀਆਈਪੀ ਗੇਟ ਰਾਹੀਂ ਲਿਆਂਦਾ ਗਿਆ, ਪਰ ਉਨ੍ਹਾਂ ਦੇ ਆਉਣ ਦੀ ਖ਼ਬਰ ਸੁਣ ਕੇ ਵਕੀਲਾਂ ਵਿੱਚ ਰੋਸ ਪੈਦਾ ਹੋ ਗਿਆ। ਉਨ੍ਹਾਂ ਚੀਫ ਜਸਟਿਸ ਦੇ ਚੈਂਬਰ ਵਿੱਚ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਕੀਲਾਂ ਤੇ ਪੁਲੀਸ ਵਿਚਾਲੇ ਝੜਪ ਵੀ ਹੋਈ। ਅਗਾਊਂ ਜ਼ਮਾਨਤ ਦੀ ਮਿਆਦ ਵਧਾਉਣ ਲਈ ਉਨ੍ਹਾਂ ਦਾ ਨਿੱਜੀ ਤੌਰ ‘ਤੇ ਪੇਸ਼ ਹੋਣਾ ਜ਼ਰੂਰੀ ਸੀ। ਲੋਧੀ ਨੇ ਟੀ.ਵੀ. ਚੈਨਲਾਂ ਨੂੰ ਦੱਸਿਆ ਕਿ ਦੇਸ਼ ਦੀ ਜਮਹੂਰੀਅਤ ਨੂੰ ਖ਼ਤਮ ਕੀਤੇ ਜਾਣ ਕਾਰਨ ਉਹ ਮੁਸ਼ੱਰਫ ਨੂੰ ਨਫ਼ਰਤ ਕਰਦਾ ਹੈ ਤੇ ਇਸੇ ਕਾਰਨ ਮੈਂ ਜੁੱਤਾ ਉਸ ਵੱਲ ਸੁੱਟਿਆ।

ਉਸ ਨੇ ਕਿਹਾ, ”ਮੇਰੀ ਮਾਂ ਸਾਲ 2007 ‘ਚ ਲਾਲ ਮਸਜਿਦ ਉਪਰ ਹੋਈ ਫੌਜੀ ਕਾਰਾਵਈ ਕਾਰਨ ਸਾਬਕਾ ਰਾਸ਼ਟਰਪਤੀ ਨੂੰ ਨਫ਼ਰਤ ਕਰਦੀ ਸੀ ਤੇ ਅੱਜ ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਨੂੰ ਤਸੱਲੀ ਦੇਣ ਲਈ ਕੁਝ ਕਰ ਸਕਿਆ ਹਾਂ।”


ਪਿਸ਼ਾਵਰ ਵਿੱਚ ਫਿਦਾਈਨ ਹਮਲਾ, 12 ਹਲਾਕ

http://sameydiawaaz.com/Archive%20News/%5B2013%5D/03/30.03.2013%20-%2006.jpg

ਪਿਸ਼ਾਵਰ ਵਿੱਚ ਸ਼ੁੱਕਰਵਾਰ ਨੂੰ ਫਿਦਾਇਨ ਬੰਬ ਧਮਾਕਾ ਹੋਣ ਬਾਅਦ ਬਚਾਓ ਦਲ ਦੇ ਦੋ ਕਾਰਕੁਨ ਜ਼ਖਮੀ ਨੂੰ ਸਟਰੇਚਰ 'ਤੇ ਲਿਆਉਂਦੇ ਹੋਏ (ਫੋਟੋ: ਰਾਇਟਰਜ਼)

ਪਿਸ਼ਾਵਰ 29 ਮਾਰਚ :- ਪਾਕਿਸਤਾਨ ਦੇ ਇਸ ਗੜਬੜਜ਼ਦਾ ਉਤਰ ਪੱਛਮੀ ਸ਼ਹਿਰ ਵਿਚ ਇਕ ਫਿਦਾਈਨ ਹਮਲਾਵਰ ਵਲੋਂ ਇਕ ਨੀਮ ਫੌਜੀ ਦਸਤੇ ਦੀ ਕਾਰਵਾਈ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਕਾਰਨ 12 ਵਿਅਕਤੀ ਮਾਰੇ ਗਏ। ਇਹ ਧਮਾਕਾ ਖ਼ੈਬਰ - ਪਖ਼ਤੂਨਖਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਵਿਚ ਸਥਿਤ ਅਮਰੀਕੀ ਕੌਂਸਲਖਾਨੇ ਦੀ ਇਮਾਰਤ ਤੋਂ ਮਹਿਜ਼ 200 ਮੀਟਰ ਦੇ ਫ਼ਾਸਲੇ ਉੱਤੇ ਹੋਇਆ। ਉਂਜ ਅਜਿਹਾ ਹੋਈ ਸੰਕੇਤ ਨਹੀਂ ਮਿਲਿਆ ਕਿ ਇਹ ਇਮਾਰਤ ਹਮਲਾਵਰ ਦੇ ਨਿਸ਼ਾਨੇ ਉੱਤੇ ਸੀ।

ਨੀਮ ਫੌਜੀ ਦਸਤੇ ਫਰੰਟੀਅਰ ਕਾਂਸਟੇਬਲਰੀ ਦੇ ਕਮਾਂਡਰ ਅਬਦੁਲ ਮਜੀਦ ਮਾਰਵਤ ਨੇ ਦਾਅਵਾ ਕੀਤਾ ਕਿ ਇਸ ਹਮਲੇ ਦਾ ਨਿਸ਼ਾਨਾ ਉਹ ਸੀ ਪਰ ਉਹ ਵਾਲ - ਵਾਲ ਬਚ ਗਿਆ। ਇਸ ਦੌਰਾਨ ਦਸਤੇ ਦੇ ਦੋ ਜਵਾਨ ਤੇ ਅੱਠ ਆਮ ਸ਼ਹਿਰੀ ਮਾਰੇ ਗਏ ਤੇ 15 ਹੋਰ ਜ਼ਖ਼ਮੀ ਹੋ ਗਏ।

ਖ਼ਬਰ ਲਿਖੇ ਜਾਣ ਤਕ ਕਿਸੇ ਅਤਿਵਾਦੀ ਜਥੇਬੰਦੀ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਸੀ ਲਈ, ਉਂਜ ਇਸ  ਪਿੱਛੇ ਪਾਕਿਸਤਾਨੀ ਤਾਲਿਬਾਨ ਦਾ ਹੱਥ ਸਮਝਿਆ ਜਾਂਦਾ ਹੈ। ਤਾਲਿਬਾਨ ਪਹਿਲਾਂ ਵੀ ਇਸ ਇਲਾਕੇ ਵਿਚ ਅਜਿਹੇ ਹਮਲੇ ਕਰਦਾ ਆ ਰਿਹਾ ਹੈ। ਮੁਲਕ ਦਾ ਪੁਰਾਤਨ ਸ਼ਹਿਰ ਪਿਸ਼ਾਵਰ ਜੋ ਪੰਜਾਬ ਨੂੰ ਖ਼ੈਬਰ ਦੱਰੇ ਨਾਲ ਜੋੜਦਾ ਹੈ, ਲੰਬੇ ਸਮੇਂ ਤੋਂ ਅਤਿਵਾਦੀ ਹਿੰਸਾ ਦੇ ਨਿਸ਼ਾਨੇ ਉੱਤੇ ਹੈ।


ਇਰਾਕ 'ਚ ਸ਼ੀਆ ਮਸਜਿਦਾਂ 'ਤੇ ਹਮਲੇ - 23 ਹਲਾਕ

http://sameydiawaaz.com/Archive%20News/%5B2013%5D/03/30.03.2013%20-%2004.jpg

ਬਗਦਾਦ 29 ਮਾਰਚ (ਏਜੰਸੀ) :- ਬਗ਼ਦਾਦ ਦੇ ਬਾਹਰਵਾਰ ਤਿੰਨ ਮਸਜਿਦਾਂ ਅਤੇ ਕਿਰਕੁੱਕ ਵਿਚ ਇਕ ਮਸਜਿਦ ਨੇੜੇ ਹੋਏ ਬੰਬ ਧਮਾਕਿਆਂ ਵਿਚ 23 ਵਿਅਕਤੀ ਮਾਰੇ ਗਏ | ਮਰਨ ਵਾਲਿਆਂ ਵਿਚ ਜ਼ਿਆਦਾਤਰ ਲੋਕ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਆਏ ਸਨ | ਪੁਲਿਸ ਨੇ ਇਸ ਸਬੰਧ ਵਿਚ ਦੱਸਿਆ ਕਿ ਇਨ੍ਹਾਂ ਧਮਾਕਿਆਂ ਵਿਚ ਕੁਝ ਲੋਕ ਜ਼ਖ਼ਮੀ ਵੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਮੁਤਾਬਿਕ ਧਮਾਕਿਆਂ ਵੇਲੇ ਲੋਕ ਨਮਾਜ਼ ਅਦਾ ਕਰਕੇ ਵਾਪਸ ਪਰਤ ਰਹੇ ਸਨ |


ਸੰਜੇ ਦੱਤ : ਸ਼ੋਹਰਤ ਦੀ ਬੁਲੰਦੀ ਤੋਂ ਜੇਲ੍ਹ ਤਕ - ਅੰਮ੍ਰਿਤ ਕੌਰ

ਸਾਲ 1993 ਵਿੱਚ ਮੁੰਬਈ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਸਬੰਧ ਵਿੱਚ ਬੀਤੇ ਦਿਨੀਂ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਜਿੱਥੇ ਇਨ੍ਹਾਂ ਧਮਾਕਿਆਂ ਦਾ ਸ਼ਿਕਾਰ ਹੋਏ ਬੇਕਸੂਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲਿਆ ਹੈ, ਉਥੇ ਇਸ ਫ਼ੈਸਲੇ ਨੇ ਬਾਲੀਵੁੱਡ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ ਹੈ। ਪ੍ਰਸਿੱਧ ਫ਼ਿਲਮ ਅਦਾਕਾਰ ਸੁਨੀਲ ਦੱਤ ਤੇ ਨਰਗਿਸ ਦੇ ਪੁੱਤ, ਹਿੰਦੀ ਫ਼ਿਲਮ ਸਨਅਤ ਦੇ ਸੁਪਰ ਸਟਾਰ ਅਤੇ ਆਮ ਲੋਕਾਂ ਵਿੱਚ ਸੰਜੂ ਬਾਬਾ ਦੇ ਨਾਂ ਨਾਲ ਜਾਣੇ ਜਾਂਦੇ ਸੰਜੇ ਦੱਤ ਨੂੰ ਇਨ੍ਹਾਂ ਬੰਬ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਕੋਲੋਂ ਹਥਿਆਰ ਖਰੀਦਣ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਆਪਣੇ ਕੋਲ ਰੱਖਣ ਦੇ ਜੁਰਮ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਸੰਜੇ ਨੂੰ ਟਾਡਾ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਵਿੱਚੋਂ ਇੱਕ ਸਾਲ ਤਾਂ ਘਟਾ ਦਿੱਤਾ ਪਰ ਬਾਕੀ ਬਚਦਾ ਸਾਢੇ ਤਿੰਨ ਸਾਲ ਦਾ ਸਮਾਂ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਰਹਿਣ ਦੀ ਥਾਂ ਪ੍ਰੋਬੇਸ਼ਨ ਵਿੱਚ ਬਦਲਣ ਦੀ ਅਪੀਲ ਖਾਰਜ ਕਰ ਦਿੱਤੀ ਹੈ। ਲੰਮੇ ਸਮੇਂ ਤੋਂ ਜ਼ਮਾਨਤ ’ਤੇ ਬਾਹਰ ਸੰਜੇ ਦੱਤ ਇਸ ਮਾਮਲੇ ਵਿੱਚ 18 ਮਹੀਨੇ ਦੀ ਸਜ਼ਾ ਪਹਿਲਾਂ ਹੀ ਕੱਟ ਚੁੱਕਿਆ ਹੈ ਅਤੇ ਹੁਣ  42 ਮਹੀਨੇ ਹੋਰ ਉਸ ਨੂੰ ਜੇਲ੍ਹ ਵਿੱਚ ਕੱਟਣੇ ਪੈਣੇ ਹਨ।

ਇਸ ਫ਼ੈਸਲੇ ਨਾਲ ਉਨ੍ਹਾਂ ਫ਼ਿਲਮ ਨਿਰਮਾਤਾ-ਨਿਰਦੇਸ਼ਕਾਂ ਲਈ ਸੰਕਟ ਖੜਾ ਹੋ ਗਿਆ ਹੈ ਜਿਨ੍ਹਾਂ ਨੇ ਸੰਜੇ ਦੱਤ ਨੂੰ ਆਪਣੀਆਂ ਫ਼ਿਲਮਾਂ ਲਈ ਸਾਈਨ ਕੀਤਾ ਹੋਇਆ ਹੈ। ਇਸ ਤਰ੍ਹਾਂ ਸੰਜੇ ਦੱਤ ਦੀ ਗੱਡੀ ਲੀਹ ਤੋਂ ਇੱਕ ਵਾਰ ਫਿਰ ਉੱਤਰ ਗਈ ਹੈ। ਉਸ ਦੀ ਭੂਮਿਕਾ ਵਾਲੀਆਂ ਵੱਡੀਆਂ ਫ਼ਿਲਮਾਂ ਦਾ ਭਵਿੱਖ ਵੀ ਖ਼ਤਰੇ ਵਿੱਚ ਪੈ ਗਿਆ ਹੈ ਜਿਨ੍ਹਾਂ ਵਿੱਚ ਜੰਜ਼ੀਰ, ਪੀਕੇ ਅਤੇ ਪੁਲੀਸਗਿਰੀ ਮੁੱਖ ਹਨ। ਇਸ ਤੋਂ ਇਲਾਵਾ ਕਰਨ ਜੌਹਰ ਨੇ ਆਪਣੀ ਫ਼ਿਲਮ ਉਂਗਲੀ ਲਈ ਵੀ ਉਸ ਨੂੰ ਸਾਈਨ ਕੀਤਾ ਹੋਇਆ ਹੈ। ਰਾਜ ਕੁਮਾਰ ਹਿਰਾਨੀ ਦੀ ਮੁੰਨਾਭਾਈ ਦੇ ਤੀਜੇ ਭਾਗ ਵਿੱਚ ਵੀ ਉਹ ਮੁੱਖ ਕਿਰਦਾਰ ਨਿਭਾਉਣ ਵਾਲਾ ਸੀ। ਅਦਾਲਤ ਨੇ ਸੰਜੇ ਨੂੰ ਆਤਮ ਸਮਰਪਣ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਤੇ ਇਸ ਦੌਰਾਨ ਫ਼ਿਲਮਾਂ ਪੂਰੀਆਂ ਨਹੀਂ ਹੋ ਸਕਦੀਆਂ। ਇਸ ਤਰ੍ਹਾਂ ਬਾਲੀਵੁੱਡ ਦੀਆਂ ਇਨ੍ਹਾਂ ਫ਼ਿਲਮਾਂ ਦੇ ਭਵਿੱਖ ’ਤੇ ਵੀ ਸੰਜੇ ਦੇ ਜੇਲ੍ਹ ਜਾਣ ਕਾਰਨ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

53 ਸਾਲਾ ਸੰਜੂ ਬਾਬਾ ਨੇ ਕਦੇ ਸੁਪਨੇ ਵਿੱਚ ਵੀ ਇਸ ਦਿਨ ਦੀ ਕਲਪਨਾ ਨਹੀਂ ਕੀਤੀ ਹੋਣੀ। ਉਂਜ ਸੰਜੇ ਦੱਤ ਦੀ ਹੁਣ ਤਕ ਦੀ ਜ਼ਿੰਦਗੀ ਵੀ ਕਿਸੇ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ। ਅਨੇਕਾਂ ਉਤਰਾਅ-ਚੜਾਅ ਵੇਖ ਚੁੱਕੇ ਸੰਜੇ ਦੱਤ ਨੇ ਕਈ ਵਾਰ ਆਪਣੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਜੁਆਨੀ ਪਹਿਰੇ ਕੀਤੀਆਂ ਗ਼ਲਤੀਆਂ ਨੇ ਉਸ ਦਾ ਪਿੱਛਾ ਨਾ ਛੱਡਿਆ। ਉਸ ਦੀ ਸਜ਼ਾ ਬਾਰੇ ਉਸ ਦੇ ਨਜ਼ਦੀਕੀਆਂ ਤੇ ਫ਼ਿਲਮ ਨਗਰੀ ਵਿੱਚੋਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਉਸ ਦੀ ਨੇਕ ਚਲਣੀ ਤੇ ਚੰਗੇ ਵਿਵਹਾਰ ਸਦਕਾ ਕਈ ਫ਼ਿਲਮ ਹਸਤੀਆਂ ਨੇ ਤਾਂ ਇੱਥੋਂ ਤਕ ਕਿਹਾ ਹੈ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਕੋਰਟ ਸੰਜੇ ਦੱਤ ਨੂੰ ਮੁਆਫ਼ ਕਰ ਦੇਵੇਗੀ।

ਸੰਜੇ ਦੱਤ ਦੀ ਮੁਆਫ਼ੀ ਦੇ ਪੱਖ ਵਿੱਚ ਆ ਰਹੀਆਂ ਅਜਿਹੀਆਂ ਟਿੱਪਣੀਆਂ ਕਈ ਪੱਖੋਂ ਧਿਆਨ ਮੰਗਦੀਆਂ ਹਨ। ਬੇਸ਼ੱਕ ਸੰਜੇ ਦੱਤ ਨੇ ਅਦਾਲਤ ਵਿੱਚ ਕਿਹਾ ਕਿ ਉਸ ਨੇ ਆਪਣੀ ਹਿਫ਼ਾਜ਼ਤ ਲਈ ਹਥਿਆਰ ਰੱਖੇ ਸਨ ਪਰ ਇਸ ਤਰ੍ਹਾਂ ਕਹਿਣ ਨਾਲ ਉਸ ਦਾ ਦੋਸ਼ ਘਟ ਨਹੀਂ ਜਾਂਦਾ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਭਾਵੇਂ ਦੇਰ ਨਾਲ ਆਇਆ ਹੈ ਪਰ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਸਭ ਲਈ ਬਾਰਾਬਰ ਹੈ, ਚਾਹੇ ਉਹ ਕੋਈ ਆਮ ਇਨਸਾਨ ਹੋਵੇ ਜਾਂ ਫਿਰ ਬਾਲੀਵੁੱਡ ਦਾ ਸੁਪਰ ਸਟਾਰ।  ਸਾਡੇ ਮੁਲਕ ਦੀਆਂ ਜੇਲ੍ਹਾਂ ਵਿੱਚ ਅਨੇਕਾਂ ਨੌਜਵਾਨ ਬੰਦ ਹਨ ਜਿਨ੍ਹਾਂ ਨੇ ਜੁਆਨੀ ਵੇਲੇ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਗ਼ਲਤੀ ਕੀਤੀ ਤੇ ਸੰਤਾਪ ਉਨ੍ਹਾਂ ਦੇ ਪਰਿਵਾਰਾਂ ਨੂੰ ਹੰਢਾਉਣਾ ਪੈ ਰਿਹਾ ਹੈ। ਅਜਿਹੇ ਹਜ਼ਾਰਾਂ ਨੌਜਵਾਨ ਆਪਣੀ ਸਜ਼ਾ ਪੂਰੀ ਕਰ ਚੁੱਕੇ ਹੋਣ ਦੇ ਬਾਵਜੂਦ ਅੱਜ ਵੀ ਪੰਜਾਬ, ਕਸ਼ਮੀਰ ਤੇ ਰਾਜਸਥਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਰਹੀ ਗੱਲ ਸੰਜੇ ਦੱਤ ਦੀ, ਉਸ ਨੂੰ ਤਾਂ 20 ਸਾਲ ਦੀ ਲੰਮੀ ਕਾਰਵਾਈ ਮਗਰੋਂ ਹੋਏ ਇਸ ਫ਼ੈਸਲੇ ਨੇ ਕਾਫ਼ੀ ਰਾਹਤ ਦਿੱਤੀ ਹੈ। ਉਸ ਦੀ ਸਜ਼ਾ ਦਾ ਇੱਕ ਸਾਲ ਵੀ ਘਟਾ ਦਿੱਤਾ ਗਿਆ ਹੈ।

ਇਸ ਫ਼ੈਸਲੇ ਨਾਲ ਭਾਰਤੀ ਲੋਕਾਂ ਦਾ ਨਿਆਂ-ਪ੍ਰਣਾਲੀ ਵਿੱਚ ਵਿਸ਼ਵਾਸ ਹੋਰ ਪੱਕਾ ਹੋਇਆ ਹੈ। ਇਹ ਸਾਬਤ ਹੋ ਗਿਆ ਹੈ ਕਿ ਭਾਵਨਾਵਾਂ ਕਾਨੂੰਨ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀਆਂ ਅਤੇ ਅਦਾਲਤ ਦਾ ਇਹ ਫ਼ੈਸਲਾ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਗੁਨਾਹ ਕਰਨ ਤੋਂ ਪਹਿਲਾਂ ਸੋਚਣ ਲਈ ਮਜਬੂਰ ਕਰੇਗਾ ਜਿਹੜੇ ਕਾਨੂੰਨ ਨੂੰ ਰਬੜ ਦੀ ਮੋਹਰ ਸਮਝਦੇ ਹਨ। ਕਾਨੂੰਨ ਨੇ ਆਪਣਾ ਰਾਹ ਅਖਤਿਆਰ ਕੀਤਾ ਹੈ ਪਰ ਸੰਜੇ ਦੱਤ ਨੂੰ ਮਿਲੀ ਸਜ਼ਾ ਤੋਂ ਉਸ ਦੇ ਪ੍ਰਸ਼ੰਸਕਾਂ ਵਿੱਚ ਨਿਰਾਸ਼ਾ ਫੈਲ ਗਈ ਹੈ। ਇਸ ਦਾ ਥੋੜ੍ਹਾ ਬਹੁਤ ਪ੍ਰਭਾਵ ਬਾਲੀਵੁੱਡ ’ਤੇ ਵੀ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz