ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005161315
ਅੱਜ
ਇਸ ਮਹੀਨੇ
91
17039

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.133
   

31 ਮਾਰਚ 2013

ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਰੱਦ ਕਰਾਉਣ ਲਈ ਮਾਰਚ

http://sameydiawaaz.com/Archive%20News/%5B2013%5D/03/31.03.2013%20-%2006.jpg

ਪੰਥਕ ਜਥੇਬੰਦੀਆਂ ਵਲੋਂ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ਼ੀ ਲਈ ਕੱਢੇ ਮਾਰਚ ਦਾ ਦ੍ਰਿਸ਼

ਭਗਤਾ ਭਾਈ 30 ਮਾਰਚ :- ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਸਮੇਤ ਵੱਖ ਵੱਖ ਪੰਥਕ ਜਥੇਬੰਦੀਆਂ ਵਲੋਂ ਅੱਜ ਪ੍ਰੋ. ਭੁੱਲਰ ਦੇ ਪਿੰਡ ਦਿਆਲਪੁਰਾ ਭਾਈਕਾ ਤੋਂ ਬਠਿੰਡਾ ਤੱਕ ਮਾਰਚ ਕੀਤਾ ਗਿਆ। ਇਹ ਮਾਰਚ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਬਾਅਦ ਰਵਾਨਾ ਹੋਇਆ। ਮਾਰਚ ਵਿੱਚ ਸ਼ਾਮਲ ਨੌਜਵਾਨਾਂ ਦੇ ਹੱਥ ਵਿੱਚ ਕੇਸਰੀ ਝੰਡੇ ਅਤੇ ਮਾਟੋ ਫੜ੍ਹੇ ਹੋਏ ਸਨ ਅਤੇ ਉਹ ਪ੍ਰੋ. ਭੁੱਲਰ ਦੀ ਸਜ਼ਾ ਮੁਆਫੀ ਲਈ ਅਪੀਲ ਕਰਦੇ ਨਾਅਰੇ ਲਗਾ ਰਹੇ ਸਨ।

ਮਾਰਚ ਦੇ ਮੁੱਖ ਪ੍ਰਬੰਧਕ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਦੱਸਿਆ ਕਿ ਇਹ ਮਾਰਚ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਬਠਿੰਡਾ ਵਿਖੇ ਪਹੁੰਚੇਗਾ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ, ਸਕੱਤਰ ਜਨਰਲ ਮਨਧੀਰ ਸਿੰਘ, ਜਸਪਾਲ ਸਿੰਘ ਹੇਰਾਂ ਅਤੇ ਬਾਬਾ ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਫਾਂਸੀ ਦੀ ਸਜ਼ਾ ਨੂੰ ਘੱਟ ਗਿਣਤੀਆਂ ਦੇ ਸਿਆਸੀ ਕਤਲ ਲਈ ਇਕ ਹਥਿਆਰ ਵਜੋਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜ਼ਾ ਸਿੱਖ ਹੋਣ ਕਾਰਨ ਹੀ ਦਿੱਤੀ ਗਈ ਹੈ। ਆਗੂਆਂ ਨੇ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੂੰ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫੀ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੁਰਿੰਦਰ ਸਿੰਘ ਠੀਕਰੀਵਾਲ, ਬਾਬਾ ਸਤਨਾਮ ਸਿੰਘ ਦਿਆਲਪੁਰਾ, ਬਾਬਾ ਮੋਹਨ ਸਿੰਘ ਗੁੰਮਟਸਰ, ਬਾਬਾ ਸੰਤੋਖ ਸਿੰਘ ਦਿਆਲਪੁਰਾ ਮਿਰਜ਼ਾ, ਉਂਕਾਰ ਸਿੰਘ ਭਦੌੜ, ਸੁਰਿੰਦਰ ਸਿੰਘ ਨਥਾਣਾ ਅਤੇ ਬਲਵਿੰਦਰ ਸਿੰਘ ਖਾਲਸਾ  ਹਾਜ਼ਰ ਸਨ।

ਬਠਿੰਡਾ :- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਅੱਜ ਧਾਰਮਿਕ ਜਥੇਬੰਦੀਆਂ ਅਤੇ ਲੋਕਾਂ ਨੇ ਪ੍ਰੋ.ਭੁੱਲਰ ਦੇ ਪਿੰਡ ਦਿਆਲਪੁਰਾ ਭਾਈਕਾ ਤੋਂ ਬਠਿੰਡਾ ਤੱਕ ਮਾਰਚ ਕੀਤਾ ਅਤੇ ਇਥੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ। ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਨੇ ਜਥੇਬੰਦੀਆਂ ਤੋਂ ਮੰਗ ਪੱਤਰ ਲਿਆ। ਇਹ ਮਾਰਚ ਪਿੰਡ ਜਲਾਲ, ਗੁਰੂਸਰ, ਹਮੀਰਗੜ੍ਹ, ਭਗਤਾ, ਕੋਠਾ ਗੁਰੂ ਕਾ, ਕਲਿਆਣਾ, ਨਥਾਣਾ, ਗੰਗਾ, ਨਾਥਪੁਰਾ, ਗਿੱਦੜ, ਢੇਲਵਾਂ, ਗੋਬਿੰਦਪੁਰਾ, ਬੀਬੀਵਾਲਾ ਤੋਂ ਹੁੰਦਾ ਹੋਇਆ ਬਠਿੰਡਾ ਵਿਖੇ ਪਹੁੰਚਿਆ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਭਾਰਤ ਸਰਕਾਰ ਦੀ ਇਸ ਦਮਨਕਾਰੀ ਮੁਹਿੰਮ ਦਾ ਮੁਕਾਬਲਾ ਕੇਸਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਲਾਮਬੰਦ ਹੋ ਕੇ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ, ਦਰਸ਼ਨ ਸਿੰਘ, ਜਸਪਾਲ ਸਿੰਘ ਅਤੇ ਜਰਨੈਲ ਸਿੰਘ ਹੁਸਨਪੁਰ ਹਾਜ਼ਰ ਸਨ।


ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਨੇ ਦੇਸ਼ ਦਾ ਸੰਘੀ ਢਾਂਚਾ ਖੇਰੂੰ - ਖੇਰੂੰ ਕੀਤਾ - ਬਾਦਲ

http://sameydiawaaz.com/Archive%20News/%5B2013%5D/03/31.03.2013%20-%2004.jpg

ਪਿੰਡ ਮਹੇਸਰੀ ਵਿਖੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ

ਮੋਗਾ 30 ਮਾਰਚ (ਮਹਿੰਦਰ ਸਿੰਘ ਰੱਤੀਆਂ) :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਪੇਂਡੂ ਖੇਤਰਾਂ ਦੇ ਵਿਕਾਸ ਨੂੰ ਭਰਵਾਂ ਹੁੰਗਾਰਾ ਦੇਣ ਅਤੇ ਸੂਬੇ ਦੇ ਇਕਸਾਰ ਵਿਕਾਸ ਨੂੰ ਯਕੀਨੀ ਬਨਾਉਣ ਲਈ ਕੇਂਦਰ ਸਰਕਾਰ ਨੂੰ ਦੇਸ਼ ਵਿੱਚ ਸੰਘੀ ਢਾਂਚੇ ਨੂੰ ਸਹੀ ਢੰਗ ਨਾਲ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਲੋੜਾਂ ਨੂੰ ਸਮਝਦਿਆਂ ਭਾਰਤੀ ਸੰਵਿਧਾਨ ਘਾੜਿਆਂ ਨੇ ਮੁਲਕ ਲਈ ਸੰਘੀ ਢਾਂਚੇ ਦਾ ਉਪਬੰਧ ਕੀਤਾ ਸੀ, ਪਰ ਕੇਂਦਰ ਵਿਚਲੀਆਂ ਕਾਂਗਰਸ ਸਰਕਾਰਾਂ ਨੇ ਸ਼ਕਤੀਆਂ ਦਾ ਕੇਂਦਰੀਕਰਨ ਕਰ-ਕਰ ਕੇ ਇਸ ਢਾਂਚੇ ਨੂੰ ਖੇਰੂੰ-ਖੇਰੂੰ ਕਰ ਦਿੱਤਾ।

ਉਹ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਹਿਲਾਂ ਉਨ੍ਹਾਂ ਪਿੰਡ ਮਹੇਸਰੀ, ਦਾਰਾਪੁਰ, ਕਾਲੀਏਵਾਲਾ, ਚੋਟੀਆਂ ਕਲਾਂ ਤੇ ਖੁਰਦ ਤੋਂ ਇਲਾਵਾ ਸ਼ਹਿਰ ਦੇ ਤਿੰਨ ਵਾਰਡਾਂ ਵਿਚ ਸੰਗਤ ਦਰਸ਼ਨ ਕਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸ਼ਹਿਰ ਦੇ ਵਾਰਡ ਨੰਬਰ-1 ’ਚ ਸੰਗਤ ਦਰਸ਼ਨ ਦੌਰਾਨ ਬਿਜਲੀ ਚਲੀ ਗਈ ਤਾਂ ਪਾਵਰਕੌਮ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਿੰਡ ਚੋਟੀਆਂ ਖੁਰਦ ਵਿਖੇ ਪਾਵਰਕੌਮ ਅਧਿਕਾਰੀ ’ਤੇ ਰਿਸ਼ਵਤ ਲੈਣ ਦੀ ਸ਼ਕਾਇਤ ਵੀ ਕੀਤੀ ਗਈ। ਇਸ ਮੌਕੇ ਆੜ੍ਹਤੀ ਐਸੋਸ਼ੀਏਸ਼ਨ, ਕਾਰ ਬਜ਼ਾਰ, ਸੀਨੀਅਰ ਸਿਟੀਜ਼ਨ ਅਤੇ ਹੋਰ ਸੰਸਥਾਵਾਂ ਅਤੇ ਆਮ ਲੋਕਾਂ ਨੇ ਮੁੱਖ ਮੰਤਰੀ ਕੋਲ ਵੱਖ-ਵੱਖ ਸ਼ਿਕਾਇਤਾਂ ਪੇਸ਼ ਕੀਤੀਆਂ। ਇਸ ਮੌਕੇ ਕਈ ਵਿਭਾਗਾਂ ਦੇ ਅਧਿਕਾਰੀ ਨਾ ਹੋਣ ਕਾਰਨ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੂੰ ਉਨ੍ਹਾਂ ਦੀ ਜਵਾਬ ਤਲਬੀ ਦੀ ਹਦਾਇਤ ਦਿੱਤੀ।  ਉਨ੍ਹਾਂ ਕਿਹਾ ਕਿ ਸਰਕਾਰ ਦੀ ਸੰਘਵਾਦ ਵਿਰੋਧੀ ਨੀਤੀ ਕਾਰਨ ਮੁਲਕ ਦੇ ਕਈ ਖਿੱਤਿਆਂ ਵਿੱਚ ਇਕਸਾਰ ਵਿਕਾਸ ਨਹੀਂ ਹੋਇਆ ਹੈ, ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇੱਕੋ-ਇੱਕ ਹੱਲ ਦੇਸ਼ ਵਿੱਚ ਸੰਘੀ ਢਾਂਚਾ ਲਾਗੂ ਕਰਨਾ ਹੈ, ਜਿਸ ਨਾਲ ਸੂਬਿਆਂ ਨੂੰ ਹੋਰ ਜ਼ਿਆਦਾ ਸ਼ਕਤੀ ਮਿਲ ਸਕੇ ਤੇ ਲੋਕਾਂ ਦੀ ਭਲਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜੀਆਂ ਹੁੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਜ਼ਿਆਦਾ ਪਤਾ ਹੁੰਦਾ ਹੈ, ਪਰ ਕੇਂਦਰ ਸਰਕਾਰ ਦੀਆਂ ‘ਗਲਤ ਨੀਤੀਆਂ’ ਕਾਰਨ ਅੱਜ ਸੂਬਾ ਸਰਕਾਰਾਂ ਕੇਂਦਰ ਦੇ ਰਹਿਮੋ-ਕਰਮ ਉਤੇ ਚੱਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਛੋਟੇ ਤੋਂ ਛੋਟੇ ਲੋਕ ਭਲਾਈ ਕੰਮਾਂ ਲਈ ਵੀ ਕੇਂਦਰ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰਾਂ ਅੱਜ ਮਿਉਂਸਪਲ ਕਮੇਟੀਆਂ ਵਾਂਗ ਵਿਚਰ ਰਹੀਆਂ ਹਨ ਅਤੇ ਕੇਂਦਰ ਨੂੰ ਵੱਡੇ ਪੱਧਰ ’ਤੇ ਮਾਲੀਆ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਸਹੀ ਗਰਾਂਟਾਂ ਨਹੀਂ ਮਿਲਦੀਆਂ। ਉਹਨਾਂ ਕੇਂਦਰ ਦੀ ਗਰਾਂਟਾਂ ਵੰਡਣ ਦੀ ਨੀਤੀ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਹ ਬਿਲਕੁਲ ਨਾਵਾਜਬ ਗੱਲ ਹੈ ਕਿ ਕਿ ਵੱਡੇ ਪੱਧਰ ’ਤੇ ਮਾਲੀਆ ਦੇਣ ਵਾਲੇ ਸੂਬਿਆਂ ਨੂੰ ਉਸ ਵਿੱਚੋਂ ਕੇਂਦਰ ਸਿਰਫ਼ 32 ਫ਼ੀਸਦੀ ਹੀ ਜਾਰੀ ਕਰੇ।

ਉਨ੍ਹਾਂ ਮੋਗਾ ਜ਼ਿਮਨੀ ਚੋਣ ‘ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਜਿੱਤਾਉਣ ’ਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਹਮੇਸ਼ਾ ਜਨਤਾ ਨਾਲ ਕੀਤੇ ਵਾਅਦਿਆਂ ‘ਤੇ ਪਹਿਰਾ ਦਿੰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਪੇਂਡੂ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਅਤੇ ਲੋਕਾਂ ਨੂੰ ਸਾਫ਼ ਪਾਣੀ ਮਹੁੱਈਆ ਕਰਵਾਉਣਾ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਹੈ।

ਇਸ ਮੌਕੇ ਜਨਮੇਜਾ ਸਿੰਘ ਸੇਖੋਂ ਸਿੰਜਾਈ ਮੰਤਰੀ, ਕੇ. ਜੇ. ਐਸ. ਚੀਮਾ ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ, ਬੀਬੀ ਪਰਮਜੀਤ ਕੌਰ ਗੁਲਸ਼ਨ, ਵਿਧਾਇਕ ਜੋਗਿੰਦਰ ਪਾਲ ਜੈਨ, ਵਿਧਾਇਕ  ਤੋਤਾ ਸਿੰਘ ਤੇ ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਸਾਬਕਾ ਡੀ. ਜੀ. ਪੀ ਅਤੇ ਪਿੰਡਾਂ ਦੇ ਸਰਪੰਚ-ਪੰਚ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।


ਜਲ੍ਹਿਆਂਵਾਲਾ ਬਾਗ ਤੋਂ ਅੱਜ ਝੁੱਲੇਗਾ ਜਨਤੰਤਰ ਯਾਤਰਾ ਦਾ ਝੰਡਾ

ਯਾਤਰਾ ਲਈ ਅੰਨਾ ਹਜ਼ਾਰੇ ਅੰਮ੍ਰਿਤਸਰ ਪੁੱਜੇ

http://sameydiawaaz.com/Archive%20News/%5B2013%5D/03/31.03.2013%20-%2003.jpg

ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਅੰਨਾ ਹਜ਼ਾਰੇ। ਨਾਲ ਬੈਠੇ ਹਨ ਸਾਬਕਾ ਥਲ ਸੈਨਾ ਮੁਖੀ ਵੀ.ਕੇ. ਸਿੰਘ (ਫੋਟੋ: ਵਿਸ਼ਾਲ)

ਅੰਮ੍ਰਿਤਸਰ 30 ਮਾਰਚ :- ਜਨਤੰਤਰ ਮੋਰਚੇ ਦੇ ਆਗੂ ਅੰਨਾ ਹਜ਼ਾਰੇ ਨੇ ਆਖਿਆ ਹੈ ਕਿ ਪੰਜ ਮਹੀਨੇ ਜਾਗਰੂਕਤਾ ਮੁਹਿੰਮ ਚਲਾਉਣ ਮਗਰੋਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਜਨ ਸੰਸਦ ਸੱਦੀ ਜਾਵੇਗੀ। ਇਸ ਵਿੱਚ ਮੋਰਚੇ ਵੱਲੋਂ ਅਗਲੀ ਰਣਨੀਤੀ ਉਲੀਕੀ ਜਾਵੇਗੀ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਜਨਤੰਤਰ ਮੋਰਚਾ ਲੋਕ ਸਭਾ ਚੋਣਾਂ ਵਿੱਚ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਕਰੇਗਾ ਅਤੇ ਨਾ ਖ਼ੁਦ ਚੋਣਾਂ ਲੜੇਗਾ।

ਜਨਤੰਤਰ ਮੋਰਚੇ ਵੱਲੋਂ 31 ਮਾਰਚ ਤੋਂ ਸ਼ੁਰੂ ਕੀਤੀ ਜਾ ਰਹੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਲਈ ਸ੍ਰੀ ਅੰਨਾ ਹਜ਼ਾਰੇ ਇਥੇ ਪੁੱਜੇ ਹਨ। ਇਹ ਜਨਤੰਤਰ ਯਾਤਰਾ ਇਤਿਹਾਸਕ ਜਲ੍ਹਿਆਂਵਾਲਾ ਬਾਗ ਤੋਂ ਸ਼ੁਰੂ ਹੋਵੇਗੀ ਅਤੇ ਲਗਪਗ ਡੇਢ ਸਾਲ ਦੇਸ਼ ਭਰ ਵਿੱਚ ਲੋਕਾਂ ਨੂੰ ਜਾਗਰੂਕ ਕਰੇਗੀ। ਇਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਂਧੀਵਾਦੀ ਆਗੂ ਨੇ ਦੱਸਿਆ ਕਿ ਜਨਤੰਤਰ ਮੋਰਚਾ ਨੇ 25 ਸੂਤਰੀ ਪ੍ਰੋਗਰਾਮ ਬਣਾਇਆ ਹੈ, ਜੋ ਦੇਸ਼ ਦੇ ਹਰ ਵਰਗ ਦੇ ਲੋਕਾਂ ਦੇ ਭਲੇ ਲਈ ਹੈ। ਜਨਤੰਤਰ ਯਾਤਰਾ ਰਾਹੀਂ ਇਸ ਪ੍ਰੋਗਰਾਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪੰਜ ਮਹੀਨੇ ਬਾਅਦ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਜਨ ਸੰਸਦ ਸੱਦੀ ਜਾਵੇਗੀ, ਜਿਸ ਵਿੱਚ ਲੋਕਾਂ ਦੀ ਰਾਏ ਨਾਲ ਮੋਰਚੇ ਵੱਲੋਂ ਆਪਣੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਕੀ ਜਨਤੰਤਰ ਮੋਰਚਾ  ਸਿਆਸੀ ਪਾਰਟੀ ਦੀ ਸ਼ੁਰੂਆਤ ਕਰੇਗਾ? ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਆਖਿਆ ਕਿ ਪੰਜ ਮਹੀਨੇ ਬਾਅਦ ਹੋਣ ਵਾਲੀ ਜਨ ਸੰਸਦ ਹੀ ਭਵਿੱਖ ਦੀ ਰਣਨੀਤੀ ਤੈਅ ਕਰੇਗੀ। ਉਨ੍ਹਾਂ ਆਖਿਆ ਕਿ ਯਾਤਰਾ ਰਾਹੀਂ ਜਿਥੇ ਲੋਕਾਂ ਨੂੰ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਲੋਕਪਾਲ ਬਿੱਲ ਲਿਆਉਣ ਵਾਸਤੇ ਇਕਜੁੱਟ ਕੀਤਾ ਜਾਵੇਗਾ, ਉਥੇ ਦੇਸ਼ ਦੀ ਯੁਵਾ ਸ਼ਕਤੀ ਨੂੰ ਵੀ ਇਕਜੁੱਟ ਕੀਤਾ ਜਾਵੇਗਾ।

ਸ੍ਰੀ ਅੰਨਾ ਹਜ਼ਾਰੇ ਨੇ ਲੋਕਪਾਲ ਬਿੱਲ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਸ ਨੂੰ ਸਰਬਸੰਮਤੀ ਨਾਲ ਸੰਸਦ ਵਿੱਚ ਪਾਸ ਕੀਤਾ ਜਾ ਚੁੱਕਾ ਹੈ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜੋ ਸੰਸਦ ਦਾ ਨਿਰਾਦਰ ਹੈ। ਉਨ੍ਹਾਂ ਆਖਿਆ ਕਿ ਲੋਕ ਸ਼ਕਤੀ ਨਾਲ ਹੀ ਚੋਣਾਂ ਵਿੱਚ ਅਸਮਰੱਥ ਉਮੀਦਵਾਰਾਂ ਨੂੰ ਰੱਦ ਕਰਨ ਦਾ ਅਧਿਕਾਰ ਲਾਗੂ ਕਰਵਾਇਆ ਜਾਵੇਗਾ। ਇਕ ਚੰਗੇ ਉਮੀਦਵਾਰ ਨੂੰ ਪਰਿਭਾਸ਼ਤ ਕਰਦਿਆਂ ਉਨ੍ਹਾਂ ਆਖਿਆ ਕਿ ਉਮੀਦਵਾਰ ਦਾ ਕਿਰਦਾਰ ਠੀਕ ਹੋਣਾ ਚਾਹੀਦਾ ਹੈ, ਉਸ ਖ਼ਿਲਾਫ਼ ਪੁਲੀਸ ਕੇਸ ਨਾ ਹੋਵੇ ਅਤੇ ਉਮੀਦਵਾਰ ਵਿੱਚ ਲੋਕ ਸੇਵਾ ਦੀ ਭਾਵਨਾ ਹੋਵੇ, ਜਦੋਂ ਇਹੋ ਜਿਹੇ ਚੰਗੇ ਉਮੀਦਵਾਰ ਸੰਸਦ ਵਿੱਚ ਜਾਣਗੇ ਤਾਂ ਲੋਕਾਂ ਦਾ ਭਲਾ ਆਪਣੇ ਆਪ ਹੋਵੇਗਾ। ਅੰਦੋਲਨ ਦੌਰਾਨ ਕਈ ਸਾਥੀਆਂ ਦਾ ਸਾਥ ਛੁੱਟ ਜਾਣ ਬਾਰੇ ਗਾਂਧੀਵਾਦੀ ਆਗੂ ਨੇ ਆਖਿਆ ਕਿ ਉਹ ਅੱਜ ਵੀ ਪਹਿਲਾਂ ਵਾਂਗ ਹਨ। ਉਹ ਅੱਜ ਵੀ ਆਮ ਆਦਮੀ ਹਨ ਅਤੇ ਪਹਿਲਾਂ ਵੀ ਆਮ ਆਦਮੀ ਸਨ। ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਸ੍ਰੀ ਕੇਜਰੀਵਾਲ ਨੂੰ ਸੁਝਾਅ ਦਿੱਤਾ ਕਿ ਉਹ ਵਧੇਰੇ ਸਮਾਂ ਭੁੱਖ ਹੜਤਾਲ ’ਤੇ ਨਾ ਬੈਠਣ ਅਤੇ ਲੋਕ ਸ਼ਕਤੀ ਇਕੱਠੀ ਕਰਨ ਵੱਲ ਵਧੇਰੇ ਧਿਆਨ ਦੇਣ। ਜਨਤੰਤਰ ਮੋਰਚਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਜਥੇਬੰਦੀ ਇਕ ਮਹੀਨਾ ਪਹਿਲਾਂ ਸ਼ੁਰੂ ਹੋਈ ਹੈ ਅਤੇ 8 ਲੱਖ ਲੋਕ ਮੋਰਚੇ ਨਾਲ ਜੁੜ ਚੁੱਕੇ ਹਨ। ਜਨਤੰਤਰ ਮੋਰਚੇ ਦੇ ਆਗੂ ਨੇ ਸਪੱਸ਼ਟ ਕੀਤਾ ਕਿ ਮੋਰਚੇ ਵਿੱਚ ਅਹੁਦੇ ਨਹੀਂ ਹੋਣਗੇ ਅਤੇ ਹਰੇਕ ਆਗੂ ਇਕ ਆਮ ਵਰਕਰ ਵਾਂਗ ਲੋਕ ਭਲਾਈ ਲਈ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਧਰਤੀ ਉਨ੍ਹਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੀ ਹੈ ਅਤੇ ਅੱਜ ਉਹ ਮੁੜ ਸ਼ਹੀਦਾਂ ਦੀ ਧਰਤੀ ਜਲ੍ਹਿਆਂਵਾਲਾ ਬਾਗ਼ ਤੋਂ ਪ੍ਰੇਰਨਾ ਲੈਣ ਲਈ ਆਏ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਜਦੋਂ ਉਹ ਭਾਰਤੀ ਫੌਜ ਵਿੱਚ ਨੌਕਰੀ ਕਰਦੇ ਸਨ ਤਾਂ 1965 ਵਿੱਚ ਭਾਰਤ-ਪਾਕਿ ਜੰਗ ਸਮੇਂ ਉਨ੍ਹਾਂ ਦੀ ਡਿਊਟੀ ਖੇਮਕਰਨ ਸਰਹੱਦ ’ਤੇ ਸੀ। ਉਸ ਵੇਲੇ ਉਨ੍ਹਾਂ ਦੇ ਕਈ ਸਾਥੀ ਜੰਗ ਵਿੱਚ ਮਾਰੇ ਗਏ ਪਰ ਉਹ ਬਚ ਗਏ ਅਤੇ ਉਨ੍ਹਾਂ ਇਸ ਨੂੰ ਆਪਣਾ ਨਵਾਂ ਜੀਵਨ ਮੰਨ ਲਿਆ, ਜਿਸ ਨੂੰ ਉਨ੍ਹਾਂ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤਾ। ਸ੍ਰੀ ਅੰਨਾ ਹਜ਼ਾਰੇ ਨੇ ਆਖਿਆ ਕਿ ਦੇਸ਼ ਵਿੱਚ ਬਦਲਾਅ ਲਿਆਉਣ ਲਈ ਪਿੰਡ ਪੱਧਰ ’ਤੇ ਬਦਲਾਅ ਲਿਆਉਣਾ ਜ਼ਰੂਰੀ ਹੈ ਅਤੇ ਉਹ ਪਿੰਡ ਪੱਧਰ ਤੋਂ ਹੀ ਬਦਲਾਅ ਦੀ ਰਵਾਇਤ ਸ਼ੁਰੂ ਕਰ ਰਹੇ ਹਨ। ਉਨ੍ਹਾਂ ਮੌਜੂਦਾ ਸਰਕਾਰ ’ਤੇ ਤਾਨਾਸ਼ਾਹੀ ਅਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ ਹੈ ਅਤੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਦੇਸ਼ ਦਾ ਭਲਾ ਕਿਵੇਂ ਹੋਵੇਗਾ। ਇਸ ਮੌਕੇ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਵੀ.ਕੇ. ਸਿੰਘ (ਸੇਵਾਮੁਕਤ) ਨੇ ਜਨਤੰਤਰ ਯਾਤਰਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਲਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਇਹ ਯਾਤਰਾ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ੁਰੂ ਕੀਤੀ ਜਾਵੇਗੀ, ਜੋ ਰਈਆ, ਬਿਆਸ, ਕਪੂਰਥਲਾ ਹੁੰਦੀ ਹੋਈ ਸ਼ਾਮ ਨੂੰ ਜਲੰਧਰ ਪੁੱਜੇਗੀ। ਇਸ ਮੌਕੇ ਉਨ੍ਹਾਂ ਨਾਲ ਸਈਅਦ ਗੁਲਾਮ ਜਲਾਨੀ ਕਤਾਲ, ਸੰਤੋਸ਼ ਭਾਰਤੀ, ਸਤਪਾਲ ਸਿੰਘ ਸੋਖੀ ਤੇ ਹੋਰ ਆਗੂ ਹਾਜ਼ਰ ਸਨ।


ਅੰਨਾ ਤੇ ਕੇਜਰੀਵਾਲ ਦੇ ਹਮਾਇਤੀਆਂ ਵਿਚਾਲੇ ਤਕਰਾਰ

http://sameydiawaaz.com/Archive%20News/%5B2013%5D/03/31.03.2013%20-%2005.jpg

ਅੰਮ੍ਰਿਤਸਰ ਵਿੱਚ ਰੇਲਵੇ ਸਟੇਸ਼ਨ ਉਤੇ ਜਨਤੰਤਰ ਮੋਰਚੇ ਦੇ ਸਮਰਥਕਾਂ ਨਾਲ ਉਲਝ ਰਹੇ ਆਮ ਆਦਮੀ ਪਾਰਟੀ ਦੇ ਹਮਾਇਤੀ (ਫੋਟੋ: ਵਿਸ਼ਾਲ)

ਅੰਮ੍ਰਿਤਸਰ 30 ਮਾਰਚ :– ਜਨਤੰਤਰ ਮੋਰਚਾ ਦੇ ਆਗੂ ਅੰਨਾ ਹਜ਼ਾਰੇ ਦੀ ਆਮਦ ਤੋਂ ਪਹਿਲਾਂ ਅੱਜ ਰੇਲਵੇ ਸਟੇਸ਼ਨ ਵਿਖੇ ਅੰਨਾ ਹਜ਼ਾਰੇ ਸਮਰਥਕ ਅਤੇ ਆਮ ਆਦਮੀ ਪਾਰਟੀ ਸਮਰਥਕਾਂ ਵਿਚਾਲੇ ਉਸ ਵੇਲੇ ਝਗੜੇ ਵਾਲੀ ਸਥਿਤੀ ਬਣ ਗਈ ਜਦੋਂ ਅੰਨਾ ਹਜ਼ਾਰੇ ਸਮਰਥਕਾਂ ਨੇ ਕੇਜਰੀਵਾਲ ਸਮਰਥਕਾਂ ਨੂੰ ਰੇਲਵੇ ਸਟੇਸ਼ਨ ਤੋਂ ਜਾਣ ਲਈ ਆਖਿਆ। ਅੰਨਾ ਸਮਰਥਕਾਂ ਦਾ ਕਹਿਣਾ ਸੀ ਕਿ ਸ੍ਰੀ ਹਜ਼ਾਰੇ ਉਨ੍ਹਾਂ ਦੇ ਆਗੂ ਹਨ ਅਤੇ ਇਸ ਮੌਕੇ ਕੇਜਰੀਵਾਲ ਸਮਰਥਕਾਂ ਦਾ ਕੋਈ ਕੰਮ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਦੇ ਆਗੂਆਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ, ਜੋ ਝਗੜੇ ਵਿਚ ਬਦਲ ਸਕਦੀ ਸੀ ਪਰ ਇਸ ਦੌਰਾਨ ਰੇਲ ਗੱਡੀ ਪੁੱਜ ਗਈ, ਜਿਸ ਵਿਚ ਸ੍ਰੀ ਹਜ਼ਾਰੇ ਤੇ ਹੋਰ ਆਗੂ ਹਾਜ਼ਰ ਸਨ। ਆਮ ਆਦਮੀ ਪਾਰਟੀ ਸਮਰਥਕ ਮਗਰੋਂ ਸ੍ਰੀ ਹਜ਼ਾਰੇ ਨੂੰ ਮਿਲਣ ਲਈ ਸਰਕਟ ਹਾਊਸ ਵੀ ਗਏ ਪਰ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ।


ਸ਼ਿਵ ਸੈਨਾ ਵਲੋਂ ਫਿਲਮ ‘ਸਾਡਾ ਹੱਕ’ ਖ਼ਿਲਾਫ਼ ਰੋਸ ਪ੍ਰਦਰਸ਼ਨ

http://sameydiawaaz.com/Archive%20News/%5B2013%5D/03/31.03.2013%20-%2008.jpg

ਮੁਕੇਰੀਆਂ ਵਿਖੇ ਸ਼ਿਵ ਸੈਨਾ ਕਾਰਕੁਨ ਫਿਲਮ ‘ਸਾਡਾ ਹੱਕ’ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ (ਫੋਟੋ: ਜਗਜੀਤ)

ਮੁਕੇਰੀਆਂ 30 ਮਾਰਚ (ਏ. ਐਫ. ਪੀ.) :- ਇੱਥੇ ਸ਼ਿਵ ਸੈਨਾ ਵਲੋਂ 5 ਅਪਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਸਾਡਾ ਹੱਕ’ ਦੇ ਖ਼ਿਲਾਫ਼ ਬਾਜ਼ਾਰਾਂ ਵਿੱਚ ਦੀ ਰੋਸ ਮਾਰਚ ਕੀਤਾ ਗਿਆ, ਜਿਹੜਾ ਕਿ ਮੌਨਸਰ ਗਰਾਊਂਡ ਤੋਂ ਸ਼ੁਰੂ ਹੋ ਕੇ ਹਾਜੀਪੁਰ ਚੌਕ ਵਿੱਚ ਸਮਾਪਤ ਹੋਇਆ। ਇਸ ਰੋਸ ਮਾਰਚ ਦੀ ਅਗਵਾਈ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਸੰਜੀਵ ਘਨੌਲੀ ਅਤੇ ਚੇਅਰਮੈਨ ਰਾਜੀਵ ਟੰਡਨ ਨੇ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਇਸ ਫਿਲਮ ਦੇ ਪ੍ਰਦਰਸ਼ਨ ’ਤੇ ਰੋਕ ਲਗਾਈ ਜਾਵੇ ਅਤੇ ਗਾਇਕ ਜੇਜੀ ਬੈਂਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।

ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਇਸ ਫਿਲਮ ਵਿੱਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਬਲਵੰਤ ਸਿੰਘ ਰਾਜੋਆਣਾ ਸਮੇਤ ਜਗਤਾਰ ਸਿੰਘ ਹਵਾਰਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਸ਼ਹੀਦ ਭਗਤ ਸਿੰਘ ਦੇ ਬਰਾਬਰ ਦਰਸਾਇਆ ਗਿਆ ਹੈ, ਜੋ ਕਿ ਨਾ ਸਹਿਣਯੋਗ ਹੈ।

ਇਸ ਮੌਕੇ ਰਾਜੇਸ਼ ਠਾਕੁਰ ਲਵਲੀ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿਚ ਰਾਜੇਸ਼ ਪਲਟਾ ਉੱਪ ਪ੍ਰਧਾਨ, ਬਲਦੇਵ ਭਾਰਦਵਾਜ ਸੀਨੀਅਰ ਮੀਤ ਪ੍ਰਧਾਨ, ਭਾਰਤੀ ਆਂਗਰਾ ਮੀਤ ਪ੍ਰਧਾਨ, ਰਵੀ ਸ਼ਰਮਾ ਜ਼ਿਲ੍ਹਾ ਪ੍ਰਧਾਨ ਪਠਾਨਕੋਟ, ਅਸ਼ਵਨੀ ਸ਼ਰਮਾ ਜ਼ਿਲ੍ਹਾ ਪ੍ਰਧਾਨ ਰੋਪੜ, ਸੰਜੀਵ ਸ਼ਰਮਾ ਯੂਥ ਆਗੂ, ਅੰਕੁਰ ਬੇਦੀ ਕਪੂਰਥਲਾ, ਕਸ਼ਿਸ਼ ਪਰਮਾਰ ਸ਼ਹਿਰੀ ਪ੍ਰਧਾਨ, ਦਿਲਪ੍ਰੀਤ ਗਾਂਧੀ, ਮੀਡੀਆ ਇੰਚਾਰਜ ਮੋਨੂੰ ਭੰਡਾਰੀ ਅਤੇ ਦੀਪਕ ਕੁਮਾਰ ਹਾਜ਼ਰ ਸਨ।


ਜੈਜ਼ੀ ਬੈਂਸ ਦਾ ਵਿਵਾਦਿਤ ਗੀਤ ‘ਬਾਗੀ’ ਫਿਲਮ ‘ਸਾਡਾ ਹੱਕ’ ਦਾ ਹਿੱਸਾ ਹੀ ਨਹੀਂ - ਦਿਨੇਸ਼ ਸੂਦ

http://usimages.jagbani.com/admincontrol/all_multimedia/2013_3image_02_42_388698198144_1015264928324ffh-l.jpg

ਬਹੁ-ਚਰਚਿਤ ਪੰਜਾਬੀ ਫਿਲਮ ‘ਸਾਡਾ ਹੱਕ’ ਦੇ ਪ੍ਰੋਡਿਊਸਰ ਦਿਨੇਸ਼ ਸੂਦ ਨੇ ਅੱਜ ਇਥੇ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਕੁਝ ਹਿੰਦੂ ਸੰਗਠਨਾਂ ਵਲੋਂ ਜੈਜ਼ੀ ਬੈਂਸ ਦੇ ਗੀਤ ‘ਬਾਗੀ’ ਨੂੰ ਫਿਲਮ ਸਾਡਾ ਹੱਕ ਦਾ ਹਿੱਸਾ ਦੱਸਕੇ ਫਿਲਮ ਅਤੇ ਗੀਤ ਦਾ ਵਿਰੋਧ ਜਤਾ ਕੇ ਗੀਤ ਨੂੰ ਫਿਲਮ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ, ਜਦਕਿ ਇਹ ਗੀਤ ਤਾਂ ਪਹਿਲਾਂ ਹੀ ਇਸ ਫਿਲਮ ਦਾ ਹਿੱਸਾ ਨਹੀਂ ਹੈ ।

ਉਨ੍ਹਾਂ ਦੱਸਿਆ ਕਿ ‘ਬਾਗੀ’ ਗੀਤ ਜੈਜ਼ੀ ਨੇ ਸਿਰਫ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਪ੍ਰੋਮੋਸ਼ਨਲ ਟਰੈਕ ਦੇ ਤੌਰ ‘ਤੇ ਤਿਆਰ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਫਿਲਮ ਹਿੰਦੂ - ਸਿੱਖ ਭਾਈਚਾਰੇ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਬਣਾਈ ਗਈ ਹੈ ਅਤੇ ਇਸ ਫਿਲਮ ਵਿਚ ਕਿਸੇ ਵੀ ਧਰਮ ਅਤੇ ਕੌਮ ਦੇ ਵਿਰੁੱਧ ਕੋਈ ਵੀ ਇਤਰਾਜ਼ਯੋਗ ਸ਼ਬਦ ਇਸਤੇਮਾਲ ਨਹੀਂ ਕੀਤਾ ਗਿਆ ।


ਧਰਮ ਪਰਿਵਰਤਨ ਤੋਂ ਸਿੰਧ ਵਿੱਚ ਰੋਸ ਵਿਖਾਵੇ

ਹਿੰਦੂ ਪੰਚਾਇਤ ਚੋਣਾਂ ਮੁਲਤਵੀ

ਇੱਕ ਹਿੰਦੂ ਲੜਕੀ ਵਲੋਂ ਇਸਲਾਮ ਧਾਰਨ ਕਰਨ ਅਤੇ ਮੁਸਲਮਾਨ ਨਾਲ ਵਿਆਹ ਕਰਵਾਉਣ ਮਗਰੋਂ

ਦੱਖਣੀ ਸਿੰਧ ਸੂਬੇ ਵਿੱਚ ਘੱਟ ਹਿੰਦੂ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ ।

http://sameydiawaaz.com/Archive%20News/%5B2013%5D/03/31.03.2013%20-%2002.jpg

ਜੈਕਬਾਬਾਦ ਵਿੱਚ ਰੋਸ ਵਿਖਾਵਾ ਕਰ ਰਹੀਆਂ ਹਿੰਦੂ ਔਰਤਾਂ (ਫੋਟੋ: ਡਾਅਨ)

ਇਸਲਾਮਾਬਾਦ 30 ਮਾਰਚ :- ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਾਂ ਅਤੇ ਹਿੰਦੂ ਭਾਈਚਾਰੇ ਵਿੱਚ ਰੋਸ ਕਾਰਨ ਜੈਕਬਾਬਾਦ ਵਿੱਚ ਕੱਲ੍ਹ ਹਿੰਦੂ ਪੰਚਾਇਤ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਜੈਕਬਾਬਾਦ ਦੇ ਝਾਂਜੜੀ ਗਲੀ ਇਲਾਕੇ ਵਿੱਚੋਂ ਮਿਲੀਆਂ ਰਿਪੋਰਟਾਂ ਅਨੁਸਾਰ ਸੋਨੇ ਦੇ ਵਪਾਰੀ ਅਸ਼ੋਕ ਕੁਮਾਰ ਦੀ ਲੜਕੀ ਗੰਗਾ ਨੇ ਇਸਲਾਮ ਧਾਰਨ ਕਰਨ ਪਿੱਛੋਂ ਇੱਕ ਹੋਰ ਸੋਨੇ ਦੇ ਵਪਾਰੀ ਬਹਾਦੁਰ ਅਲੀ ਦੇ ਪੁੱਤਰ ਆਸਿਫ ਅਲੀ ਨਾਲ ਵਿਆਹ ਕਰਵਾ ਲਿਆ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਗੰਗਾ ਨੇ ਆਪਣਾ ਨਾਂ ਵੀ ਆਸੀਆ ਰੱਖ ਲਿਆ।

ਧਰਮ ਤਬਦੀਲੀ ਬਾਰੇ ਪਤਾ ਲੱਗਣ ਉੱਤੇ ਲੜਕੀ ਦੇ ਮਾਪੇ ਅਤੇ ਰਿਸ਼ਤੇਦਾਰ ਦਰਗਾਹ ਵਿੱਚ ਪੁੱਜ ਗਏ ਪਰ ਉਦੋਂ ਤਕ ਨਿਕਾਹ ਦਰਜ ਹੋ ਚੁੱਕਿਆ ਸੀ। ਇਸ ਮਗਰੋਂ ਉਹ ਜੈਕਬਾਬਾਦ ਪਰਤ ਗਏ ਅਤੇ ਉਨ੍ਹਾਂ ਆਸਿਫ ਅਲੀ, ਉਸ ਦੇ ਪਿਤਾ ਬਹਾਦਰ ਅਲੀ, ਭਰਾ ਆਬਿਦ ਅਲੀ ਅਤੇ ਇੱਕ ਹੋਰ ਵਿਅਕਤੀ ਮੀਰਨ ਬਖ਼ਸ਼ ਖ਼ਿਲਾਫ਼ ਗੰਗਾ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਐਫ.ਆਈ.ਆਰ. ਦਰਜ ਕਰਵਾ ਦਿੱਤੀ। ਪੁਲੀਸ ਨੇ ਛਾਪਾ ਮਾਰ ਕੇ ਬਹਾਦਰ ਅਲੀ ਅਤੇ ਮੀਰਨ ਬਖ਼ਸ਼ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਆਸਿਫ ਅਲੀ ਉਸ ਸਮੇਂ ਘਰ ਨਹੀਂ ਸੀ। ਇਸ ਮਗਰੋਂ ਜੈਕਬਾਬਾਦ ਦੇ ਹਿੰਦੂ ਭਾਈਚਾਰੇ ਨੇ ਗਲੀਆਂ ਵਿੱਚ ਪ੍ਰਦਰਸ਼ਨ ਕੀਤਾ। ਕਈ ਜਥੇਬੰਦੀਆਂ ਨੇ ਹੜਤਾਲ ਦਾ ਸੱਦਾ ਵੀ ਦੇ ਦਿੱਤਾ। ਇਸ ਕਾਰਨ ਮਾਮਲਾ ਹੱਲ ਹੋਣ ਤਕ ਹਿੰਦੂ ਪੰਚਾਇਤ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ।

ਕਰਾਚੀ: ਪਾਕਿਸਤਾਨ ਦੇ ਬੰਦਰਗਾਹੀ ਸ਼ਹਿਰ ਕਰਾਚੀ ਦੇ ਇਕ ਪ੍ਰਾਇਮਰੀ ਸਕੂਲ ਉੱਤੇ ਦੋ ਬੰਦੂਕਧਾਰੀਆਂ ਵੱਲੋਂ ਹਮਲਾ ਕੀਤੇ ਜਾਣ ਕਾਰਨ ਸਕੂਲ ਦੇ ਪ੍ਰਿੰਸੀਪਲ ਦੀ ਮੌਤ ਹੋ ਗਈ ਅਤੇ ਛੇ ਬੱਚੇ ਜ਼ਖ਼ਮੀ ਹੋ ਗਏ। ਮੋਟਰਸਾਈਕਲ ਉੱਤੇ ਆਏ ਹਮਲਾਵਰਾਂ ਨੇ ਸਕੂਲ ਵਿਚ ਗੋਲੇ ਸੁੱਟੇ ਅਤੇ ਫਾਇਰਿੰਗ ਕੀਤੀ। ਇੱਥੇ ਬਲਦੀਆ ਇਤਹਾਦ ਵਿਖੇ ਸਥਿਤ ਇਸ ਸਕੂਲ ਵਿਚ ਇਹ ਘਟਨਾ ਉਦੋਂ ਵਾਪਰੀ ਜਦੋਂ ਇਮਤਿਹਾਨਾਂ ਦੇ ਨਤੀਜੇ ਐਲਾਨੇ ਜਾ ਰਹੇ ਸਨ। ਪੁਲੀਸ ਨੇ ਦੱਸਿਆ ਕਿ ਸਖ਼ਤ ਜ਼ਖ਼ਮੀ ਹੋਏ ਪ੍ਰਿੰਸੀਪਲ ਅਬਦੁਰ ਰਸ਼ੀਦ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹ ਦਮ ਤੋੜ ਗਏ। ਜ਼ਖ਼ਮੀ ਬੱਚਿਆਂ ਦੀ ਉਮਰ ਪੰਜ ਤੋਂ 10 ਸਾਲਾਂ ਦਰਮਿਆਨ ਹੈ ਜੋ ਜ਼ੇਰੇ-ਇਲਾਜ ਹਨ।


ਐਨ. ਆਈ. ਏ. ਮੁਖੀ ਨੂੰ ਨਵਾਂ ‘ਰੁਜ਼ਗਾਰ’ ਦੇਣ ਖ਼ਿਲਾਫ਼ ਭਾਜਪਾ ਡਟੀ

ਸਿਨਹਾ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਥਾਪਣ

ਵਿਰੁੱਧ ਸੁਸ਼ਮਾ ਤੇ ਜੇਤਲੀ ਨੇ ਜਤਾਈ ਲਿਖਤੀ ਅਸਹਿਮਤੀ

http://sameydiawaaz.com/Archive%20News/%5B2013%5D/03/31.03.2013%20-%2001.jpg

ਸੁਸ਼ਮਾ ਸਵਰਾਜ  ਐਸ. ਸੀ. ਸਿਨਹਾ  ਅਰੁਣ ਜੇਤਲੀ

ਨਵੀਂ ਦਿੱਲੀ 30 ਮਾਰਚ :- ਭਾਰਤੀ ਜਨਤਾ ਪਾਰਟੀ ਨੇ ਕੌਮੀ ਤਫ਼ਤੀਸ਼ੀ ਏਜੰਸੀ (ਐਨਆਈਏ) ਦੇ ਮੁਖੀ ਐਸ.ਸੀ. ਸਿਨਹਾ ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਥਾਪਣ ਦੀ ਸਰਕਾਰ ਦੀ ਤਜਵੀਜ਼ ਦਾ ਸਿੱਧਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਸਰਕਾਰ ਦੇ ‘ਇਸ਼ਾਰਿਆਂ ’ਤੇ ਨੱਚਣ ਵਾਲੇ’ ਅਫ਼ਸਰਾਂ ਨੂੰ ਸੇਵਾਮੁਕਤੀ ਮਗਰੋਂ ਵੱਡੇ ਅਹੁਦੇ ਦੇਣ ਦੀ ਪ੍ਰਥਾ ਬੰਦ ਹੋਣੀ ਚਾਹੀਦੀ ਹੈ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਮਨੁੱਖੀ ਅਧਿਕਾਰ ਕਮਿਸ਼ਨ ਵਿਚਲੇ ਅਹੁਦੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਜਾਂ ਸਿਵਿਲ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਦਿੱਤੇ ਜਾਣੇ ਚਾਹੀਦੇ ਹਨ, ਪੁਲੀਸ ਜਾਂ ਸੀਬੀਆਈ ਵਰਗੀਆਂ ਏਜੰਸੀਆਂ ਦੇ ਸਾਬਕਾ ਮੁਖੀਆਂ ਨੂੰ ਨਹੀਂ।

ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਅਤੇ ਰਾਜ ਸਭਾ ਵਿਚ ਉਨ੍ਹਾਂ ਦੇ ਹਮਰੁਤਬਾ ਅਰੁਨ ਜੇਤਲੀ ਨੇ ਕੱਲ੍ਹ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਆਪੋ-ਆਪਣੇ ਅਸਹਿਮਤੀ ਨੋਟ ਡਾ. ਮਨਮੋਹਨ ਸਿੰਘ ਨੂੰ ਸੌਂਪੇ। ਮੀਟਿੰਗ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਵੇਂ ਮੈਂਬਰ ਦੀ ਨਿਯੁਕਤੀ ਦਾ ਫੈਸਲਾ ਕਰਨ ਲਈ ਬੁਲਾਈ ਗਈ ਸੀ। ਸੂਤਰਾਂ ਅਨੁਸਾਰ ਸਰਕਾਰ ਨੇ ਇਸ ਨਿਯੁਕਤੀ ਲਈ ਸ੍ਰੀ ਸਿਨਹਾ ਦਾ ਨਾਮ ਸੁਝਾਇਆ, ਪਰ ਸ੍ਰੀਮਤੀ ਸਵਰਾਜ ਤੇ ਸ੍ਰੀ ਜੇਤਲੀ ਨੇ ਇਸ ’ਤੇ ਤਿੱਖਾ ਇਤਰਾਜ਼ ਕੀਤਾ। ਸ੍ਰੀ ਸਿਨਹਾ ਨੇ ਇਸ ਸਾਲ 31 ਅਕਤੂਬਰ ਨੂੰ ਸੇਵਾਮੁਕਤ ਹੋਣਾ ਹੈ।

ਸ੍ਰੀ ਜੇਤਲੀ ਨੇ ਇਸ ਮੀਟਿੰਗ ਦੌਰਾਨ ਕਿਹਾ ਕਿ ਯੂਪੀਏ ਜਦੋਂ ਦੀ ਸੱਤਾ ਵਿਚ ਆਈ ਹੈ, ਇਸ ਨੇ ਸੀਬੀਆਈ ਸਮੇਤ ਸਾਰੀਆਂ ਤਫਤੀਸ਼ੀ ਏਜੰਸੀਆਂ ਦੇ ਮੁਖੀਆਂ ਨੂੰ ‘ਸੇਵਾਮੁਕਤੀ ਤੋਂ ਬਾਅਦ ਰੁਜ਼ਗਾਰ’ ਦੇਣ ਦੀ ਪ੍ਰਥਾ ਸ਼ੁਰੂ ਕਰ ਦਿੱਤੀ ਹੈ। ਇਹ ਰੁਝਾਨ ਖਤਰਨਾਕ ਹੈ ਅਤੇ ਇਸ ਕਾਰਨ ਤਫ਼ਤੀਸ਼ੀ ਏਜੰਸੀਆਂ ਦੇ ਮੁਖੀਆਂ ਦੀ ਪਹੁੰਚ ਵੀ ਪੱਖਪਾਤੀ ਹੋ ਗਈ ਹੈ।

ਸ੍ਰੀਮਤੀ ਸਵਰਾਜ ਨੇ ਆਪਣੇ ਲਿਖਤੀ ਅਸਹਿਮਤੀ ਨੋਟ ਵਿਚ ਲਿਖਿਆ ਕਿ ਆਈਏਐਸ ਜਾਂ ਆਈਪੀਐਸ ਅਫਸਰਾਂ, ਜਿਨ੍ਹਾਂ ਉਪਰ ਮਨੁੱਖੀ ਹੱਕਾਂ ਦੇ ਘਾਣ ਦੇ ਦੋਸ਼ ਅਕਸਰ ਲੱਗਦੇ ਆਏ ਹਨ, ਦੀ ਥਾਂ ਸਿਵਿਲ ਸੁਸਾਇਟੀ ਜਾਂ ਸਮਾਜ ਦੇ ਪੀੜਤ ਤਬਕਿਆਂ ਦੇ ਨੁਮਾਇੰਦਿਆਂ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਵਰਗੀਆਂ ਏਜੰਸੀਆਂ ਦੇ ਮੈਂਬਰ ਥਾਪਿਆ ਜਾਵੇ ਕਿਉਂਕਿ ਇਹ ਪ੍ਰਤੀਨਿਧ ਮਨੁੱਖੀ ਹੱਕਾਂ ਦੇ ਮਹੱਤਵ ਨੂੰ ਵੱਧ ਸ਼ਿੱਦਤ ਨਾਲ ਸਮਝਦੇ ਹਨ। ਮੀਟਿੰਗ ਵਿਚ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ, ਲੋਕ ਸਭਾ ਸਪੀਕਰ ਮੀਰਾ ਕੁਮਾਰ ਅਤੇ ਰਾਜ ਸਭਾ ਦੇ ਉਪ ਸਭਾਪਤੀ ਪੀ.ਜੇ. ਕੁਰੀਅਨ ਵੀ ਚੋਣ ਪੈਨਲ ਦੇ ਮੈਂਬਰਾਂ ਵਜੋਂ ਹਾਜ਼ਰ ਸਨ। ਸਮਝਿਆ ਜਾਂਦਾ ਹੈ ਕਿ ਵਿਰੋਧੀ ਧਿਰ ਦੀ ਅਸਹਿਮਤੀ ਦੇ ਬਾਵਜੂਦ ਸਰਕਾਰ ਸ੍ਰੀ ਸਿਨਹਾ ਦੀ ਨਿਯੁਕਤੀ ਦੇ ਹੱਕ ’ਚ ਹੈ।


ਉੱਤਰੀ ਕੋਰੀਆ ਵਲੋਂ ਪਰਮਾਣੂ ਟਕਰਾਅ ਦੀ ਧਮਕੀ

http://sameydiawaaz.com/Archive%20News/%5B2013%5D/03/31.03.2013%20-%2007.jpg

ਉੱਤਰੀ ਕੋਰੀਆ ਦੀ ਸੈਂਟਰਲ ਨਿਊਜ਼ ਏਜੰਸੀ ਵੱਲੋਂ ਜਾਰੀ ਕੋਰਿਆਈ ਆਗੂ ਕਿਮ ਜੌਂਗ ਉਨ ਤੇ ਉਨ੍ਹਾਂ ਦੀ ਪਤਨੀ ਰੀ ਸੋਲ ਜੂ ਦੀ ਤਸਵੀਰ।

ਇਹ ਤਸਵੀਰ ਪਿਛਲੇ ਸਾਲ ਜੁਲਾਈ ਨੂੰ ਖਿੱਚੀ ਗਈ ਸੀ ਜਦੋਂ ਉਹ ਪਿਓਂਗਯਾਂਗ ਵਿਖੇ ਇੱਕ ਸਮਾਗਮ ਵਿੱਚ ਪੁੱਜੇ ਸਨ (ਫੋਟੋ: ਏ.ਪੀ.)

ਸਿਓਲ 30 ਮਾਰਚ :- ਉਤਰੀ ਕੋਰੀਆ ਨੇ ਧਮਕੀ ਦਿੱਤੀ ਹੈ ਕਿ ਉਹ ਦੱਖਣੀ ਕੋਰੀਆ ਨਾਲ ‘ਜੰਗ ਵਾਲੀ ਹਾਲਤ’ ਵਿਚ ਪੁੱਜ ਗਿਆ ਹੈ ਅਤੇ ਖ਼ਬਰਦਾਰ ਕੀਤਾ ਹੈ ਕਿ ਕਿਸੇ ਵੀ ਭੜਕਾਹਟ ਦਾ ਸਿੱਟਾ ਪਰਮਾਣੂ ਟਕਰਾਅ ਵਿਚ ਨਿਕਲ ਸਕਦਾ ਹੈ। ਉਤਰੀ ਕੋਰੀਆ ਦੀ ਹਕੂਮਤ ਵੱਲੋਂ ਸਾਰੇ ਸਰਕਾਰੀ ਅਦਾਰਿਆਂ ਲਈ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ, ”ਇਸ ਵੇਲੇ ਹਾਲਤ ਇਹ ਹੈ ਕਿ ਅੰਤਰ-ਕੋਰੀਆਈ ਸਬੰਧ ਵਿਚ ਜੰਗ ਵਾਲੀ ਹਾਲਤ ਵਿਚ ਪੁੱਜ ਗਏ ਹਨ ਅਤੇ ਦੋਵੇਂ ਕੋਰੀਆਵਾਂ ਦਰਮਿਆਨ ਸਾਰੇ ਮਾਮਲੇ ਜੰਗੀ ਨਿਯਮਾਂ ਮੁਤਾਬਕ ਨਜਿੱਠੇ ਜਾਣਗੇ”

ਇਸ ਤਰ੍ਹਾਂ ਦੱਖਣੀ ਕੋਰੀਆ ਤੇ ਉਸ ਦੇ ਭਾਈਵਲ ਅਮਰੀਕਾ ਵੱਲੋਂ ਉਤਰੀ ਕੋਰੀਆ ਨੂੰ ਅਤੇ ਉਤਰ ਵੱਲੋਂ ਦੱਖਣੀ ਕੋਰੀਆ ਨੂੰ ਦਿੱਤੀਆਂ ਜਾ ਰਹੀਆਂ ਲਗਾਤਾਰ ਧਮਕੀਆਂ ਕਾਰਨ ਹਾਲਾਤ ਬੜੇ ਤਣਾਅ ਵਾਲੇ ਬਣੇ ਹੋਏ ਹਨ, ਜਿਸ ਨੇ ਕੌਮਾਂਤਰੀ ਭਾਈਚਾਰੇ ਦੀ ਚਿੰਤਾ ਵਧਾ ਦਿੱਤੀ ਹੈ। ਉਂਜ ਉਤਰੀ ਤੇ ਦੱਖਣੀ ਕੋਰੀਆ 1950-53 ਦੀ ਜੰਗ ਵੇਲੇ ਤੋਂ ਹੀ ਇਕ-ਦੂਜੇ ਖ਼ਿਲਾਫ਼ ਜੰਗ ਵਾਲੀ ਹਾਲਤ ਵਿਚ ਹਨ ਕਿਉਂਕਿ ਇਹ ਜੰਗ ਅਸਥਾਈ ਜੰਗਬੰਦੀ ਦੇ ਆਧਾਰ ਉਤੇ ਰੁਕੀ ਹੋਈ ਹੈ ਤੇ ਇਸ ਪਿੱਛੋਂ ਕੋਈ ਸ਼ਾਂਤੀ-ਸਮਝੌਤਾ ਨਹੀਂ ਸੀ ਹੋਇਆ।

ਉਤਰੀ ਕੋਰੀਆ ਨੇ ਮਾਰਚ ਦੇ ਸ਼ੁਰੂ ਵਿਚ ਐਲਾਨ ਕੀਤਾ ਸੀ ਕਿ ਉਹ ਅਮਰੀਕਾ ਅਤੇ ਦੱਖਣੀ ਕੋਰੀਆ ਵੱਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਜੰਗੀ ਮਸ਼ਕਾਂ ਖ਼ਿਲਾਫ਼ ਦੱਖਣੀ ਕੋਰੀਆ ਨਾਲ ਜੰਗਬੰਦੀ ਅਤੇ ਸਾਰੇ ਅਮਨ ਇਕਰਾਰਨਾਮੇ ਰੱਦ ਕਰ ਰਿਹਾ ਹੈ।

ਦੂਜੇ ਪਾਸੇ ਦੱਖਣੀ ਕੋਰੀਆ ਨੇ ਇਸ ਧਮਕੀ ਨੂੰ ਮਹਿਜ਼ ਇਕ ਭੜਕਾਊ ਕਾਰਵਾਈ ਕਰਾਰ ਦਿੱਤਾ ਹੈ। ਦੱਖਣੀ ਕੋਰੀਆ ਦੇ ਏਕੀਕਰਨ  ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ, ”ਇਹ ਕੋਈ ਨਵੀਂ ਧਮਕੀ ਨਹੀਂ ਹੈ ਸਗੋਂ ਪਹਿਲੀਆਂ ਭੜਕਾਊ ਕਾਰਵਾਈਆਂ ਦਾ ਹੀ ਇਕ ਹਿੱਸਾ ਹੈ।”


ਅਮਰੀਕੀ ਧਮਕੀ ਪ੍ਰਤੀ ਗੰਭੀਰ

ਵਾਸ਼ਿੰਗਟਨ 30 ਮਾਰਚ :- ਅਮਰੀਕਾ ਨੇ ਅੱਜ ਕਿਹਾ ਹੈ ਕਿ ਉਹ ਉਤਰੀ ਕੋਰੀਆ ਵੱਲੋਂ ਦੱਖਣੀ ਕੋਰੀਆ ਨਾਲ ਦਿੱਤੀ ਜੰਗ ਦੀ ਧਮਕੀ ਨੂੰ ਸੰਜੀਦਗੀ ਨਾਲ ਲੈ ਰਿਹਾ ਹੈ ਪਰ ਅਸਲ ਵਿਚ ਪਿਉਂਯਾਂਗ (ਉਤਰੀ ਕੋਰੀਆ ਦੀ ਰਾਜਧਾਨੀ) ਦੀ ਇਹ ਧਮਕੀ ਵੀ ਪਹਿਲਾਂ ਕੀਤੀਆਂ ਜਾ ਰਹੀਆਂ ਅਜਿਹੀਆਂ ਕਾਰਵਾਈਆਂ ਦਾ ਵੀ ਹਿੱਸਾ ਹੈ। ਇਹ ਗੱਲ ਅਮਰੀਕਾ ਦੀ ਕੌਮੀ ਸੁਰੱਖਿਆ ਕੌਂਸਲ ਦੀ ਤਰਜਮਾਨ ਕੈਟਲਿਨ ਹੇਅਡਨ ਨੇ ਕਹੀ। ਉਨ੍ਹਾਂ ਕਿਹਾ, ”ਅਸੀਂ ਉਤਰੀ ਕੋਰੀਆ ਦੇ ਨਵੀਂ ਅਤੇ ਮਾੜੇ ਬਿਆਨ ਉੱਤੇ ਗ਼ੌਰ ਕੀਤੀ ਹੈ…ਅਸੀਂ ਇਨ੍ਹਾਂ ਧਮਕੀਆਂ ਨੂੰ ਸੰਜੀਦਗੀ ਨਾਲ ਲੈ ਰਹੇ ਹਾਂ ਤੇ ਅਸੀਂ ਆਪਣੇ ਭਾਈਵਾਲ ਦੱਖਣੀ ਕੋਰੀਆ ਨਾਲ ਕਰੀਬੀ ਰਾਬਤਾ ਬਣਾਇਆ ਹੋਇਆ ਹੈ।”


ਬੱਚਿਆਂ ਦੇ ਸਰਟੀਫਿਕੇਟਾਂ ’ਤੇ ਬਾਦਲਾਂ ਨੂੰ ਮਿਲੇ ਨੰਬਰ

http://sameydiawaaz.com/Archive%20News/%5B2013%5D/03/31.03.2013%20-%2009.jpg

ਪਿੰਡ ਥੂਹੀ ਦੇ ਬੱਚਿਆਂ ਨੂੰ ਜਾਰੀ ਕੀਤਾ ਗਿਆ ਸਿਆਸੀ ਆਗੂਆਂ ਦੀਆਂ ਤਸਵੀਰਾਂ ਵਾਲਾ ਸਰਟੀਫਿਕੇਟ

ਚੰਡੀਗੜ੍ਹ 30 ਮਾਰਚ (ਦਵਿੰਦਰ ਪਾਲ) :- ਪੰਜਾਬ ਦੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀਆਂ ਤਸਵੀਰਾਂ ਸਕੂਲੀ ਬੱਚਿਆਂ ਦੇ ਸਰਟੀਫਿਕੇਟਾਂ ’ਤੇ ਦਿਖਾਈ ਦੇਣ ਲੱਗੀਆਂ ਹਨ। ਵਿਦਿਅਕ ਸੈਸ਼ਨ ਖ਼ਤਮ ਹੋਣ ’ਤੇ ਸਕੂਲਾਂ ਵੱਲੋਂ ਬੱਚਿਆਂ ਨੂੰ ਸਾਲਾਨਾ ਮੁਲਾਂਕਣ ਦੇ ਜਿਹੜੇ ਸਰਟੀਫਿਕੇਟ ਦਿੱਤੇ ਗਏ ਹਨ, ਉਨ੍ਹਾਂ ਉਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਾਹਨ ਸਿੰਘ ਪੰਨੂ ਤੇ ਜ਼ਿਲ੍ਹਾ ਪੱਧਰ ਦੇ ਹੋਰ ਅਧਿਕਾਰੀਆਂ ਤੇ ਸਕੂਲ ਹੈੱਡ ਟੀਚਰ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ।

ਜ਼ਿਲ੍ਹਾ ਪਟਿਆਲਾ ਦੇ ਪਿੰਡ ਥੂਹੀ ਦੇ ਐਲੀਮੈਂਟਰੀ ਸਕੂਲ ਵੱਲੋਂ ਬੱਚਿਆਂ ਨੂੰ ਵੰਡੇ ਸਰਟੀਫਿਕੇਟ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹਨ। ਇਨ੍ਹਾਂ ਸਰਟੀਫਿਕੇਟਾਂ ’ਤੇ ਪੰਜਾਬ ਦੇ ਦੋ ਉੱਘੇ ਖਿਡਾਰੀਆਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ। ਇਸ ਸਰਟੀਫਿਕੇਟ ਵਿੱਚ ਕਈ ਗ਼ਲਤੀਆਂ ਵੀ ਹਨ। ਪੰਜਾਬ ਦੇ ਸਕੂਲਾਂ ਵਿੱਚ ਵਿੱਦਿਅਕ ਸੈਸ਼ਨ ਦਾ ਅੱਜ ਅੰਤਿਮ ਦਿਨ ਸੀ। ਸਕੂਲਾਂ ਵੱਲੋਂ ਨਤੀਜੇ ਐਲਾਨਣ ਤੋਂ ਬਾਅਦ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਬੱਚਿਆਂ ਨੇ ਜਿਵੇਂ ਹੀ ਸਰਟੀਫਿਕੇਟ ਘਰ ਜਾ ਕੇ ਆਪਣੇ ਮਾਪਿਆਂ ਨੂੰ ਦਿਖਾਏ ਤਾਂ ਮਾਪੇ ਹੈਰਾਨ ਰਹਿ ਗਏ।

ਇਸ ਤੋਂ ਪਹਿਲਾਂ ਕਦੇ ਵੀ ਸਕੂਲੀ ਸਰਟੀਫਿਕੇਟ ’ਤੇ ਕਿਸੇ ਸਿਆਸਤਦਾਨ ਜਾਂ ਨੌਕਰਸ਼ਾਹ ਦੀ ਤਸਵੀਰ ਨਹੀਂ ਦੇਖੀ ਗਈ। ਜ਼ਿਕਰਯੋਗ ਹੈ ਕਿ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਅੱਠਵੀਂ ਜਮਾਤ ਤੱਕ ਬੱਚਿਆਂ ਦੇ ਇਮਤਿਹਾਨ ਸਕੂਲ ਪੱਧਰ ’ਤੇ ਹੀ ਲਏ ਜਾਂਦੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਤੱਥ ਤੋਂ ਅਣਜਾਣ ਹਨ। ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਅੰਜਲੀ ਭਾਵੜਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਸਰਟੀਫਿਕੇਟਾਂ ’ਤੇ ਫੋਟੋਆਂ ਲੱਗਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹਰਿੰਦਰ ਕੌਰ ਦਾ ਕਹਿਣਾ ਹੈ ਕਿ ਅਹਿਮ ਸ਼ਖ਼ਸੀਅਤਾਂ ਦੀਆਂ ਫੋਟੋਆਂ ਸਰਟੀਫਿਕੇਟਾਂ ’ਤੇ ਲਾਉਣ ਦਾ ਫੈਸਲਾ ਪਿੰਡ ਤੇ ਸਕੂਲ ਪੱਧਰ ’ਤੇ ਹੀ ਹੋਇਆ ਹੈ।

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਜਾਂ ਹੋਰ ਕਿਸੇ ਸਿਆਸੀ ਆਗੂ ਦੀ ਫੋਟੋ ਸਰਟੀਫਿਕੇਟਾਂ ’ਤੇ ਲਾਉਣ ਬਾਰੇ ਸਰਕਾਰ ਦੀ ਕੋਈ ਨੀਤੀ ਨਹੀਂ ਹੈ ਤੇ ਉਹ ਖ਼ੁਦ ਇਸ ਮਾਮਲੇ ਨੂੰ ਦੇਖਣਗੇ। ਸ੍ਰੀ ਪੰਨੂ ਦਾ ਕਹਿਣਾ ਹੈ ਕਿ ਵਿਭਾਗ ਨੇ ਅੱਠਵੀਂ ਤੋਂ ਉਪਰਲੀਆਂ ਜਮਾਤਾਂ ਨੂੰ ਸਰਟੀਫਿਕੇਟ ਦੇਣ ਲਈ ਜੋ ਨਮੂਨਾ ਸਰਟੀਫਿਕੇਟ ਜਾਰੀ ਕੀਤਾ ਹੈ, ਉਸ ਉਪਰ ਫੋਟੋ ਨਹੀਂ ਲਾਈ ਗਈ।


ਜੱਜ ਸਾਹਮਣੇ ਖੜ੍ਹਾ ਹੋਣਾ ਮੇਰੇ ਲਈ ਸ਼ਰਮਨਾਕ ਸੀ - ਮੁਸ਼ੱਰਫ

http://sameydiawaaz.com/Archive%20News/%5B2013%5D/03/02.03.2013%20-%2005.jpg

ਵਾਸ਼ਿੰਗਟਨ 30 ਮਾਰਚ (ਏਜੰਸੀ) :- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਇਕ ਬਿਆਨ ਵਿਚ ਕਿਹਾ ਕਿ ਕਰਾਚੀ ਦੀ ਇਕ ਅਦਾਲਤ 'ਚ ਜੱਜ ਸਾਹਮਣੇ ਖੜ੍ਹਾ ਹੋਣਾ ਮੇਰੇ ਲਈ ਕਾਫੀ ਸ਼ਰਮਨਾਕ ਸੀ | ਮੁਸ਼ੱਰਫ ਵੱਖਰੇ ਅਪਰਾਧਿਕ ਮਾਮਲਿਆਂ 'ਚ ਗਿ੍ਫ਼ਤਾਰੀ ਲਈ ਜ਼ਮਾਨਤ ਦੀ ਮੰਗ ਲਈ ਪੇਸ਼ ਹੋਏ ਸਨ | ਕਰੀਬ ਇਕ ਦਹਾਕੇ ਤੱਕ ਪਾਕਿਸਤਾਨ 'ਤੇ ਰਾਜ ਕਰਨ ਵਾਲੇ 69 ਸਾਲਾ ਮੁਸ਼ੱਰਫ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਕਰਾਚੀ ਦੀ ਕਿਸੇ ਅਦਾਲਤ ਵਿਚ ਜੱਜ ਸਾਹਮਣੇ ਪੇਸ਼ ਹੋਏ | ਜ਼ਿਕਰਯੋਗ ਹੈ ਕਿ ਮੁਸ਼ੱਰਫ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਰਕਾਰ ਦਾ ਤਖ਼ਤਾ ਪਲਟ ਕੇ ਸੱਤਾ ਹਾਸਿਲ ਕੀਤੀ ਸੀ | ਮੁਸ਼ੱਰਫ ਨੇ ਸੀ.ਐਨ.ਐਨ. ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਵਾਰ ਕਿਸੇ ਅਦਾਲਤ ਵਿਚ ਪੇਸ਼ ਹੋਣਾ ਪਿਆ ਹੈ | ਜੱਜ ਦੇ ਅਦਾਲਤੀ ਕਮਰੇ ਵਿਚ ਪਹੁੰਚਦਿਆਂ ਹੀ ਮੈਨੂੰ ਉਨ੍ਹਾਂ ਲਈ ਖੜੇ ਹੋਣ ਸਮੇਂ ਕਾਫੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ | ਮੁਸ਼ੱਰਫ ਨੇ ਇਹ ਵੀ ਕਿਹਾ ਕਿ ਕਾਨੂੰਨ ਦੀ ਨਜ਼ਰ 'ਚ ਸਭ ਬਰਾਬਰ ਹਨ ਤੇ ਇਹ ਕਾਨੂੰਨ ਮੇਰੇ 'ਤੇ ਵੀ ਲਾਗੂ ਹੁੰਦਾ ਹੈ | ਸਾਬਕਾ ਸੈਨਿਕ ਸ਼ਾਸਕ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਖਿਲਾਫ ਕੁਝ ਵੀ ਸਾਬਿਤ ਨਹੀਂ ਹੈ ਅਤੇ ਅਦਾਲਤ ਵਿਚ ਹਾਜ਼ਰ ਨਾ ਹੋਣ ਕਰਕੇ ਮੇਰੇ ਖਿਲਾਫ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ | ਹੁਣ ਜਦ ਮੁਸ਼ੱਰਫ ਹੋਰਨਾਂ ਮਾਮਲਿਆਂ 'ਚ ਅਦਾਲਤ ਸਾਹਮਣੇ ਪੇਸ਼ ਹੋ ਗਏ ਹਨ ਉਨ੍ਹਾਂ ਖਿਲਾਫ ਗਿ੍ਫਤਾਰੀ ਦਾ ਕੋਈ ਆਧਾਰ ਹੀ ਨਹੀਂ ਬੱਚਿਆ | ਹੁਣ ਇਨ੍ਹਾਂ ਮਾਮਲਿਆਂ 'ਚ ਸੁਣਵਾਈ ਕਰਨੀ ਚਾਹੀਦੀ ਹੈ | ਕਿਸੇ ਵੀ ਪੱਖ ਨੂੰ ਲੈ ਕੇ ਉਨ੍ਹਾਂ ਖਿਲਾਫ਼ ਕੁਝ ਸਾਬਿਤ ਨਹੀਂ ਹੁੰਦਾ ਇਸੇ ਭਰੋਸੇ ਨਾਲ ਉਹ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਗੇ | ਦੂਜੇ ਪਾਸੇ ਮੁਸ਼ੱਰਫ ਨੇ ਕਿਹਾ ਕਿ ਕਰਾਚੀ ਦੀ ਅਦਾਲਤ 'ਚ ਉਨ੍ਹਾਂ 'ਤੇ ਸੁੱਟੇ ਗਏ ਜੁੱਤੇ ਨੂੰ ਉਨ੍ਹਾਂ ਨੇ ਦੇਖਿਆ ਹੀ ਨਹੀਂ ਅਤੇ ਇਸ ਗੱਲ ਤੋਂ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ | ਉਸ ਵਕਤ ਉਨ੍ਹਾਂ ਦੇ ਆਲੇ-ਦੁਆਲੇ ਸਾਰੇ ਸਮੱਰਥਕ ਮੌਜੂਦ ਸਨ | ਜ਼ਿਕਰਯੋਗ ਹੈ ਕਿ ਵਕੀਲ ਤਾਜਮੁੱਲ ਲੋਧੀ ਨੇ ਸਿੰਧ ਉੱਚ ਅਦਾਲਤ ਦੇ ਵਰਾਂਡੇ 'ਚ ਮੁਸ਼ੱਰਫ 'ਤੇ ਜੁੱਤਾ ਸੁੱਟਿਆ ਸੀ ਜੋ ਉਨ੍ਹਾਂ ਨੂੰ ਨਹੀਂ ਲੱਗਿਆ | ਪਿਛਲੀ 22 ਮਾਰਚ ਨੂੰ ਮੁੱਖ ਜੱਜ ਮੁਸ਼ੀਰ ਆਲਮ ਦੀ ਇਕ ਮੈਂਬਰੀ ਬੈਂਚ ਨੇ ਸਾਬਕਾ ਰਾਸ਼ਟਰਪਤੀ ਨੂੰ 10 ਦਿਨ ਦੀ ਜ਼ਮਾਨਤ ਦਿੱਤੀ ਸੀ | ਜ਼ਿਕਰਯੋਗ ਹੈ ਕਿ ਮੁਸ਼ੱਰਫ ਸਾਲ 2009 ਤੋਂ ਦੇਸ਼ ਤੋਂ ਬਾਹਰ ਰਹਿਣ ਮਗਰੋਂ ਪਿਛਲੇ ਐਤਵਾਰ ਵਾਪਸ ਆਪਣੇ ਮੁਲਕ ਮੁੜੇ ਸਨ | ਅਦਾਲਤ ਨੇ ਉਨ੍ਹਾਂ ਦੀ ਅੰਤਿ੍ਮ ਜ਼ਮਾਨਤ ਦੀ ਮਿਆਦ 15 ਦਿਨਾਂ ਲਈ ਵਧਾ ਦਿੱਤੀ | ਅਦਾਲਤ ਨੇ ਮੁਸ਼ੱਰਫ ਨੂੰ ਬਲੋਚ ਰਾਸ਼ਟਰਵਾਦੀ ਨੇਤਾ ਅਕਬਰ ਬੁਗ਼ਤੀ ਅਤੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਮਾਮਲੇ 'ਚ ਅੰਤਿ੍ਮ ਜ਼ਮਾਨਤ ਦੇ ਦਿੱਤੀ ਹੈ |


ਸੰਸਦੀ ਹਮਲਾ

ਪਰਿਵਾਰਾਂ ਨੇ ਬਹਾਦਰੀ ਤਗ਼ਮੇ ਵਾਪਸ ਲਏ

ਨਵੀਂ ਦਿੱਲੀ 30 ਮਾਰਚ :- ਸੰਸਦ ’ਤੇ 2001 ਵਿਚ ਹੋਏ ਹਮਲੇ ਵਿਚ ਮਾਰੇ ਗਏ ਅੱਠ ਸੁਰੱਖਿਆ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਬਹਾਦਰੀ ਲਈ ਦਿੱਤੇ ਉਹ ਤਗਮੇ ਅੱਜ ਵਾਪਸ ਲੈ ਲਏ, ਜਿਹੜੇ ਉਨ੍ਹਾਂ ਅਫ਼ਜ਼ਲ ਗੁਰੂ ਦੀ ਫਾਂਸੀ ਵਿਚ ਦੇਰੀ ਦੇ ਰੋਸ ਵਜੋਂ 2006 ਵਿਚ ਵਾਪਸ ਕਰ ਦਿੱਤੇ ਸਨ।

ਇਨ੍ਹਾਂ ਪਰਿਵਾਰਾਂ ਨੇ ਅੱਜ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਤਗਮੇ ਹਾਸਲ ਕੀਤੇ। ਅਫ਼ਜ਼ਲ ਗੁਰੂ ਨੂੰ ਪਿਛਲੇ ਮਹੀਨੇ ਫਾਂਸੀ ਦੇਣ ਮਗਰੋਂ ਪਰਿਵਾਰਾਂ ਨੇ ਤਗਮੇ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਇਨ੍ਹਾਂ ਪਰਿਵਾਰਾਂ ਨੇ 13 ਦਸੰਬਰ 2006 ਵਿਚ ਇਹ ਤਗਮੇ ਰਾਸ਼ਟਰਪਤੀ ਭਵਨ ਨੂੰ ਵਾਪਸ ਕਰ ਦਿੱਤੇ ਸਨ।

ਇਸ ਹਮਲੇ ਵਿਚ ਮਾਰੀ ਗਈ ਸੀਆਰਪੀਐਫ ਦੀ ਸਿਪਾਹੀ ਕਮਲੇਸ਼ ਕੁਮਾਰੀ ਦੀ ਧੀ ਸ਼ਵੇਤਾ ਸਿੰਘ ਨੇ ਕਿਹਾ ਕਿ ਉਹ ਇੱਥੇ ਆਪਣੀ ਮਾਂ ਲਈ ਆਈ ਹੈ ਅਤੇ ਉਹ ਰਾਸ਼ਟਰਪਤੀ ਦੀ ਇਸ ਗੱਲੋਂ ਧੰਨਵਾਦੀ ਹੈ ਕਿ ਉਨ੍ਹਾਂ ਅਫ਼ਜ਼ਲ ਗੁਰੂ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ। ਇਹ ਉਸ ਦੀ ਮਾਂ ਦੇ ਬਲਿਦਾਨ ਦਾ ਸਤਿਕਾਰ ਹੈ। ਦਿੱਲੀ ਪੁਲੀਸ ਦੇ ਸਿਪਾਹੀ ਵਿਜੇਂਦਰ ਸਿੰਘ ਦੀ ਪਤਨੀ ਜਯਾਵਤੀ ਨੇ ਕਿਹਾ ਕਿ ਉਹ ਸਰਕਾਰ ਤੋਂ ਇਸ ਹਮਲੇ ਦੇ ਦੋਸ਼ੀਆਂ ਦੀ ਸਜ਼ਾ ਤੋਂ ਇਲਾਵਾ ਕੁਝ ਨਹੀਂ ਮੰਗਦੀ ਸੀ।

ਇਨ੍ਹਾਂ ਪਰਿਵਾਰਾਂ ਨਾਲ ਰਾਸ਼ਟਰਪਤੀ ਭਵਨ ਪੁੱਜੇ ਐਂਟੀ ਟੈਰਾਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਤਗਮੇ ਵਾਪਸ ਕਰਨ ਲਈ ਧੰਨਵਾਦੀ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ ਬਾਕੀ ਰਹਿਮ ਦੀਆਂ ਅਪੀਲਾਂ ਦਾ ਵੀ ਛੇਤੀ ਨਿਬੇੜਾ ਕੀਤਾ ਜਾਵੇ।


ਮਾਮਲਾ ਥਾਣੇਦਾਰ ਦੀ ਮੌਤ ਦਾ

ਚਾਲਕ ਖ਼ਿਲਾਫ਼ ਗ਼ੈਰ ਇਰਾਦਤਨ ਹੱਤਿਆ ਦਾ ਕੇਸ

ਪਟਿਆਲਾ 30 ਮਾਰਚ :- ਏ. ਐਸ. ਆਈ. ਰਵਿੰਦਰ ਸਿੰਘ ਮਾਂਗਟ ਦੀ ਮੌਤ ਦੇ ਮਾਮਲੇ ਵਿੱਚ ਟਿੱਪਰ ਚਾਲਕ ਖ਼ਿਲਾਫ਼ ਥਾਣਾ ਬਖ਼ਸ਼ੀਵਾਲਾ ਵਿਖੇ ਗ਼ੈਰ ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਟਿੱਪਰ ਚਾਲਕ ਮਨਦੀਪ ਸਿੰਘ ਮਥੁਰਾ ਕਲੋਨੀ ਪਟਿਆਲਾ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਕੇਸ ਵਿੱਚ ਧਾਰਾ 353 (ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ) ਤੇ ਧਾਰਾ 186 ਵੀ ਲਾਈ ਗਈ ਹੈ। ਪੁਲੀਸ ਨੇ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਇਸ ਕੇਸ ਵਿੱਚ ਧਾਰਾ 304 ਸ਼ਾਮਲ ਕੀਤੀ, ਜਦੋਂ ਕਿ ਪੀੜਤ ਥਾਣੇਦਾਰ ਨਾਲ ਡਿਊਟੀ ’ਤੇ ਮੌਜੂਦ ਹੌਲਦਾਰ ਕੁਲਦੀਪ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਹ ਜਦੋਂ ਪਿੰਡ ਸਿੱਧੂਵਾਲ ਵਿਖੇ ਲਾਅ ਯੂਨੀਵਰਸਿਟੀ ਵਿਖੇ ਡਿਊਟੀ ਦੇ ਰਹੇ ਸਨ ਤਾਂ ਏ.ਐਸ.ਆਈ. ਰਵਿੰਦਰ ਸਿੰਘ ਮਾਂਗਟ ਨੇ ਤੇਜ਼ ਰਫਤਾਰ ਨਾਲ ਕੈਂਪਸ ਵਿੱਚ ਦਾਖ਼ਲ ਹੋਣ ਲੱਗੇ ਇਕ ਟਿੱਪਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਟਿੱਪਰ ਰੋਕਣ ਦੀ ਬਜਾਏ ਉਨ੍ਹਾਂ ਉਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਪਾਸੇ ਹੋ ਕੇ ਆਪਣਾ ਬਚਾਅ ਕੀਤਾ। ਫਿਰ ਉਨ੍ਹਾਂ ਯੂਨੀਵਰਸਿਟੀ ਅੰਦਰ ਜਾ ਕੇ ਰੁਕੇ ਟਿੱਪਰ ਚਾਲਕ ਕੋਲ ਪੁੱਜ ਕੇ ਜਦੋਂ ਟਿੱਪਰ ਨਾ ਰੋਕਣ ਦਾ ਕਾਰਨ ਪੁੱਛਿਆ ਤਾਂ ਡਰਾਈਵਰ ਮਨਦੀਪ ਸਿੰਘ ਨੇ ਏ.ਐਸ.ਆਈ. ਰਵਿੰਦਰ ਸਿੰਘ ਮਾਂਗਟ ਨਾਲ ਹੱਥੋਪਾਈ ਕੀਤੀ। ਡਰਾਈਵਰ ਨੇ ਡਿੱਗੇ ਪਏ ਰਵਿੰਦਰ ਸਿੰਘ ਦੇ ਠੁੱਡੇ ਮਾਰੇ, ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਏ। ਰਵਿੰਦਰ ਸਿੰਘ ਮਾਂਗਟ ਟਰੈਫਿਕ ਪੁਲੀਸ ਨਾਭਾ ਦਾ ਇੰਚਾਰਜ ਸੀ। ਮਨਦੀਪ ਸਿੰਘ ਨੂੰ ਇਸ ਮਾਮਲੇ ਵਿੱਚ ਕੱਲ੍ਹ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz