ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

29 ਮਾਰਚ 2013

ਖਾਲਸਈ ਜਲੌਅ ਨਾਲ ਹੋਲੇ ਮਹੱਲੇ ਦੀ ਸਮਾਪਤੀ

 http://sameydiawaaz.com/Archive%20News/%5B2013%5D/03/29.03.2013%20-%2001.jpg

ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਸਮਾਪਤੀ ਮੌਕੇ ਦੋ ਘੋੜਿਆਂ ਦੀ ਸਵਾਰੀ ਦੇ ਕਰਤਬ ਦਿਖਾਉਂਦਾ ਇਕ ਨਿਹੰਗ ਸਿੰਘ

ਆਨੰਦਪੁਰ ਸਾਹਿਬ 28 ਮਾਰਚ (ਬੀ. ਐਸ. ਚਾਨਾ, ਪ੍ਰਦੀਪ ਤਿਵਾੜੀ) :- ਹੋਲਾ ਮਹੱਲਾ ਅੱਜ ਪੂਰੀ ਖਾਲਸਈ ਸ਼ਾਨੋ-ਸ਼ੌਕਤ ਦੇ ਨਾਲ ਅਤੇ ਰਵਾਇਤੀ ਖੇਡਾਂ ਨਾਲ ਇਥੇ ਸਮਾਪਤ ਹੋ ਗਿਆ। ਇਸ ਵਾਰ ਛੇ ਦਿਨਾਂ ਦੌਰਾਨ 30 ਲੱਖ ਤੋਂ ਵੱਧ ਸੰਗਤਾਂ ਆਨੰਦਪੁਰ ਸਾਹਿਬ ਵਿਖੇ ਵੱਖ-ਵੱਖ ਗੁਰਦੁਆਰਾ ਸਹਿਬਾਨ ਵਿਖੇ ਨਤਮਸਤਕ ਹੋਈਆਂ। ਹਾਲਾਂਕਿ ਅੱਜ ਸਵੇਰ ਤੋਂ ਹੀ ਮੌਸਮ ਦਾ ਮਿਜ਼ਾਜ਼ ਕੁਝ ਠੀਕ ਨਹੀਂ ਸੀ ਅਤੇ ਰੁਕ-ਰੁਕ ਕੇ ਤੇਜ਼ ਬਰਸਾਤ ਪੈਂਦੀ ਰਹੀ, ਪਰ ਇਸ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ਵਿੱਚ ਕਮੀ ਨਹੀਂ ਆਈ। ਅੱਜ ਆਖਰੀ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ  ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਿੱਖ ਕੌਮ ਦੇ ਨਾਲ ਸੰਦੇਸ਼ ਜਾਰੀ ਕਰਦੇ ਹੋਏ ਸਿੱਖ ਕੌਮ ਨੂੰ ਪਤਿਤਪੁਣਾ, ਨਸ਼ੇ, ਭਰੂਣ ਹੱਤਿਆ ਆਦਿ ਜਿਹੀਆਂ ਸਮਾਜਿਕ ਅਲਾਮਤਾਂ ਨੂੰ ਤਿਆਗ ਕੇ  ਖੰਡੇ ਬਾਟੇ ਦੀ ਦਾਤ ਅੰਮ੍ਰਿਤ ਛਕਣ ਦੀ ਅਪੀਲ ਕੀਤੀ।

ਤਖ਼ਤ ਕੇਸਗੜ੍ਹ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੋਲੇ ਮਹੱਲੇ ਦੇ ਤਿਓਹਾਰ ਦੀ  ਬੁਹਤ ਅਹਿਮੀਅਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਓਹਾਰ ਦੀ ਸ਼ੁਰੂਆਤ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਤੀ ਸੀ ਅਤੇ ਆਪਣੀਆਂ ਫੌਜਾਂ ਦਰਮਿਆਨ ਉਹ ਮਸਨੂਈ ਜੰਗਾਂ ਕਰਵਾਉਂਦੇ ਸਨ।  ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲੇ-ਮਹੱਲੇ ਦੀ ਸਮਾਪਤੀ ਦਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਕਿਲਾ ਅਨੰਦਗੜ੍ਹ ਸਾਹਿਬ, ਨਵੀਂ ਅਬਾਦੀ, ਸਰੋਵਰ ਰੋਡ, ਬੱਸ ਸਟੈਂਡ, ਗੁਰਦੁਆਰਾ ਮਾਤਾ ਜੀਤੋ ਜੀ ਵਿਖੇ ਮੱਥਾ ਟੇਕਣ ਉਪਰੰਤ ਚਰਨ ਗੰਗਾ ਸਟੇਡੀਅਮ ਵਿਖੇ ਹੁੰਦਾ ਹੋਇਆ ਵਾਪਸ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਤੋਂ ਬਾਅਦ ਸਭ ਤੋਂ ਵੱਡੀ ਨਿਹੰਗ ਸਿੰਘ ਜਥੇਬੰਦੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠਾਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ  ਵੱਲੋਂ ਸੈਂਕਿੜਆਂ ਦੀ ਗਿਣਤੀ ਵਿੱਚ ਘੋੜ ਸਵਾਰਾਂ,  ਊਠਾਂ ਤੇ ਹਾਥੀਆਂ ਦੇ ਨਾਲ ਪੰਥਕ ਰਵਾਇਤ ਅਨੁਸਾਰ ਮਹੱਲਾ ਕੱਢਿਆ ਗਿਆ। ਇਸ ਮਹੱਲੇ ਨੂੰ ਵੇਖਣ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸੜਕਾਂ ਦੇ ਦੁਆਲੇ ਮੌਜੂਦ ਸਨ। ਇਹ ਮਹੱਲਾ ਗੁਰਦੁਆਰਾ ਮਾਤਾ ਜੀਤੋ ਜੀ ਅਗੰਮਪੁਰ ਤੋਂ ਹੁੰਦਾ ਹੋਇਆ ਇਤਿਹਾਸਿਕ  ਚਰਨ ਗੰਗਾ ਸਟੇਡੀਅਮ ਵਿਖੇ ਪਹੁੰਚਿਆ। ਇੱਥੇ ਪਹੁੰਚ ਕੇ ਸਮੂਹ ਨਿਹੰਗ ਸਿੰਘਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਸੰਗਤਾਂ ਦੇ ਮਨੋਰੰਜਨ ਦੇ ਲਈ ਘੋੜਸਵਾਰੀ, ਗੱਤਕੇ ਦੇ ਜੌਹਰ ਵਿਖਾਉਣ ਦੇ ਨਾਲ ਹੀ ਜੰਗਜੂ ਕਰਤੱਵ ਵੀ ਦਿਖਾਏ ਗਏ। ਨਿਹੰਗ ਸਿੰਘਾਂ ਦੇ ਕਰਤੱਵ ਇੰਨੇ ਖਤਰਨਾਕ ਸਨ ਕਿ ਸਟੇਡੀਅਮ ਵਿੱਚ ਮੌਜੂਦ ਸੰਗਤਾਂ ਦੰਦਾਂ ਹੇਠ ਜੀਭ ਦੇਣ ਲਈ ਮਜਬੂਰ ਹੋ ਗਈਆਂ। ਹਾਲਾਂਕਿ ਕਰਤੱਬ ਦਿਖਾਉਂਦੇ ਹੋਏ ਕਈ ਨਿਹੰਗ ਸਿੰਘ ਜ਼ਖਮੀ ਵੀ ਹੋ ਗਏ, ਪਰ ਉਨ੍ਹਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ।

ਜ਼ਿਲ੍ਹਾ ਪੁਲੀਸ ਮੁਖੀ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਇਸ ਸਾਲ ਦਾ ਮੇਲਾ ਪਿਛਲੇ ਸਾਲਾਂ ਦੀ ਤੁਲਨਾ ਵਿੱਚ 30 ਤੋਂ 35 ਫੀਸਦੀ ਜ਼ਿਆਦਾ ਭਰਿਆ। ਮੇਲੇ ਦੌਰਾਨ ਪੰਜਾਬ ਪੁਲੀਸ ਵੱਲੋਂ 100 ਦੇ ਕਰੀਬ ਜੇਬ ਕਤਰੇ ਕਾਬੂ ਕੀਤੇ ਗਏ। ਨੰਗਲ ਦੇ ਨਜ਼ਦੀਕ ਪੈਂਦੇ ਪਿੰਡ ਅਜੌਲੀ ਵਿਖੇ ਲੱਗੇ ਲੰਗਰ ਦੌਰਾਨ ਸ਼ਰਧਾਲੂਆਂ ਨੂੰ ਆਵਾਜ਼ਾਂ ਲਗਾ ਕੇ ਲੰਗਰ ਦੀ ਸੇਵਾ ਕਰ ਰਹੇ ਸੱਤ ਸਾਲਾਂ ਬੱਚੇ ਦੀ ਮੌਤ ਹੋਣ ਦੀ ਘਟਨਾ ਨੂੰ ਛੱਡ ਕੇ ਬਾਕੀ ਸਭ ਕੁਝ ਅਮਨ ਅਮਾਨ ਦੇ ਨਾਲ ਸੰਪੰਨ ਹੋਇਆ ਹੈ।


ਜੇਲ੍ਹ ਜਾਵਾਂਗਾ, ਮੁਆਫ਼ੀ ਨਹੀਂ ਮੰਗਾਂਗਾ

ਸੰਜੇ ਦੱਤ ਨੇ ਹੰਝੂ ਕੇਰਦਿਆਂ ਕੀਤਾ ਐਲਾਨ

 http://sameydiawaaz.com/Archive%20News/%5B2013%5D/03/29.03.2013%20-%2002.jpg

ਪ੍ਰੈਸ ਕਾਨਫਰੰਸ ਦੌਰਾਨ ਸੰਜੇ ਦੱਤ

ਮੁੰਬਈ 28 ਮਾਰਚ :- ਬਾਲੀਵੁੱਡ ਸਟਾਰ ਸੰਜੇ ਦੱਤ ਨੇ ਅੱਜ ਆਖ਼ਰ ਆਪਣੀ ਖਾਮੋਸ਼ੀ ਤੋੜਦਿਆਂ ਪਰ ਡੁਸਕਦੇ ਹੋਏ ਐਲਾਨ ਕੀਤਾ ਕਿ ਉਹ 1993 ਦੇ ਮੁੰਬਈ ਬੰਬ ਧਮਾਕਿਆਂ ਸਬੰਧੀ ਅਦਾਲਤ ਵੱਲੋਂ ਦਿੱਤੀ ਸਜ਼ਾ ਭੁਗਤਣ ਲਈ ਮਿੱਥੇ ਸਮੇਂ ਉੱਤੇ ਆਤਮ-ਸਮਰਪਣ ਕਰ ਦੇਵੇਗਾ। ਇਸ ਦੌਰਾਨ ਪਤਾ ਲੱਗਾ ਹੈ ਕਿ ਸੰਜੇ ਦੱਤ ਜੇਲ੍ਹ ਜਾਣ ਤੋਂ ਪਹਿਲਾਂ ਆਪਣੀ ਫਿਲਮ ‘ਪੁਲੀਸਗਿਰੀ’ ਪੂਰੀ ਕਰਨ ਦੀ ਕੋਸ਼ਿਸ਼ ਵਿਚ ਹੈ।

ਗੌਰਤਲਬ ਹੈ ਕਿ 53 ਸਾਲਾ ਸੰਜੇ ਦੱਤ ਨੂੰ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਮਿਲੀ ਸਜ਼ਾ ਨੂੰ ਬੀਤੀ 21 ਮਾਰਚ ਨੂੰ ਸੁਪਰੀਮ ਕੋਰਟ ਨੇ ਬਹਾਲ ਰੱਖਿਆ ਸੀ ਤੇ ਉਸ ਨੂੰ ਚਾਰ ਹਫ਼ਤਿਆਂ ਵਿਚ ਆਤਮ-ਸਮਰਪਣ ਕਰਨ ਲਈ ਕਿਹਾ ਸੀ। ਉਸ ਨੇ ਅੱਜ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਤੁਹਾਨੂੰ ਇਹੋ ਦੱਸਣਾ ਚਾਹੁੰਦਾ ਹਾਂ ਕਿ ਮੈਂ ਮੁਆਫੀ ਦੀ ਅਰਜ਼ੀ ਨਹੀਂ ਦਿੱਤੀ।’’

ਇਸ ਵੇਲੇ ਸੰਜੇ ਦੱਤ ਦੀ ਭੈਣ ਤੇ ਕਾਂਗਰਸ ਐਮ.ਪੀ. ਪ੍ਰਿਆ ਦੱਤ ਵੀ ਉਸ ਦੇ ਨਾਲ ਸੀ। ਗੱਲਬਾਤ ਦੌਰਾਨ ਉਸ ਦਾ ਵਾਰ-ਵਾਰ ਗਲਾ ਭਰਦਾ ਰਿਹਾ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਉਸ ਦੀ ਮੁਆਫੀ ਸਬੰਧੀ ਬਹਿਸ ਖ਼ਤਮ ਹੋ ਜਾਣੀ ਚਾਹੀਦੀ ਹੈ। ਉਸ ਨੇ ਕਿਹਾ, ‘‘ਹੋਰ ਬਹੁਤ ਲੋਕ ਹਨ ਜੋ ਮੁਆਫ਼ੀ ਦੇ ਹੱਕਦਾਰ ਹਨ। ਮੈਂ ਹੱਥ ਜੋੜ ਕੇ ਮੀਡੀਆ ਨੂੰ ਅਤੇ ਦੇਸ਼ ਦੇ ਮਾਣਯੋਗ ਵਾਸ਼ਿੰਦਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਮੁਆਫ਼ੀ ਨਹੀਂ ਮੰਗ ਰਿਹਾ ਤਾਂ ਇਸ ਬਾਰੇ ਬਹਿਸ ਵੀ ਨਹੀਂ ਹੋਣੀ ਚਾਹੀਦੀ।’’ ਉਸ ਨੇ ਕਿਹਾ, ‘‘ਮੈਂ ਸੁਪਰੀਮ ਕੋਰਟ ਵੱਲੋਂ ਦਿੱਤੇ ਸਮੇਂ ਵਿਚ ਸਮਰਪਣ ਕਰ ਦੇਵਾਂਗਾ।’’ ਉਸ ਨੇ ਨਾਲ ਹੀ ਕਿਹਾ, ‘‘ਮੈਂ ਬੁਰੀ ਤਰ੍ਹਾਂ ਹਿੱਲ ਗਿਆ ਹਾਂ ਤੇ ਇਹ ਮੇਰੇ ਲਈ ਔਖਾ ਵਕਤ ਹੈ। ਮੈਂ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਸ਼ਾਂਤੀ ਨਾਲ ਰਹਿਣ ਦਿਓ।’’ ਇਸ ਦੌਰਾਨ ਆਪਣੇ ਸਮਰਪਣ ਤੋਂ ਪਹਿਲਾਂ ਸੰਜੇ ਦੱਤ ਆਪਣੀ ਫਿਲਮ ‘ਪੁਲੀਸਗਿਰੀ’ ਨੂੰ ਮੁਕੰਮਲ ਕਰਨ ਦੀ ਕੋਸ਼ਿਸ਼ ਵਿਚ ਹੈ। ਫਿਲਮ ਦੇ ਪ੍ਰੋਡਿਊਸਰ ਟੀ ਪੀ ਅਗਰਵਾਲ ਨੇ ਕਿਹਾ, ‘‘ਉਹ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਰਿਹਾ ਹੈ। ਸ਼ੂਟਿੰਗ ਕਮਲਿਸਤਾਨ ਸਟੂਡੀਓ ਵਿਚ ਚੱਲ ਰਹੀ ਹੈ।’’ ਦੂਜੇ ਪਾਸੇ ਉਸ ਦੀ ਮੁਆਫੀ ਦੀ ਗੱਲ ਤੋਰਨ ਵਾਲੇ ਭਾਰਤੀ ਪ੍ਰੈਸ ਕੌਂਸਲ ਦੇ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ ਕਿ ਸੰਜੇ ਦੱਤ ਅਤੇ ਧਮਾਕਿਆਂ ਸਬੰਧੀ ਕੇਸ ਦੀ ਇਕ ਹੋਰ ਮੁਜਰਮ ਜ਼ੈਬੂਨਿਧਾ ਦੀ ਮੁਆਫੀ ਦੀ ਕੋਸ਼ਿਸ਼ ਕਰਨਗੇ।


ਜਸਪਾਲ ਸਿੰਘ ਦੀ ਬਰਸੀ ਮੌਕੇ ਪੁਲੀਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ

 http://sameydiawaaz.com/Archive%20News/%5B2013%5D/03/29.03.2013%20-%2003.jpg

ਗੁਰਦਾਸਪੁਰ ਵਿਚ ਫਲੈਗ ਮਾਰਚ ਕਰਦੀ ਹੋਈ ਪੁਲੀਸ

ਗੁਰਦਾਸਪੁਰ 28 ਮਾਰਚ (ਬੈਂਸ) :- ਬੀਤੇ ਸਾਲ ਗੁਰਦਾਸਪੁਰ ਨੇੜੇ ਪੁਲੀਸ ਦੀ ਗੋਲੀ ਲੱਗਣ ਕਾਰਨ ਮਾਰੇ ਗਏ ਪਿੰਡ ਚੌੜ ਸਿੱਧਵਾਂ ਵਾਸੀ ਜਸਪਾਲ ਸਿੰਘ ਦੀ ਪਹਿਲੀ ਬਰਸੀ ਨੂੰ ਸੁੱਖੀ-ਸਾਂਦੀ ਲੰਘਾਉਣ ਲਈ ਸ਼ਹਿਰ ਅਤੇ ਇਲਾਕੇ ਅੰਦਰ ਪੁਲੀਸ ਦਾ ਸਖ਼ਤ ਪਹਿਰਾ ਲਗਾਇਆ ਗਿਆ ਹੈ।

ਜ਼ਿਕਰਯੋਗ  ਹੈ ਕਿ ਮਾਰਚ 2012 ਨੂੰ ਬੇਅੰਤ ਕਤਲ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਦੌਰਾਨ ਸ਼ਹਿਰ ਅੰਦਰ ਦੋ ਫਿਰਕਿਆਂ ਅੰਦਰ ਤਣਾਅ ਪੈਦਾ ਹੋ ਗਿਆ ਸੀ। 29 ਮਾਰਚ ਨੂੰ ਪੁਲੀਸ ਵੱਲੋਂ ਇਨ੍ਹਾਂ ਫਿਰਕਿਆਂ ਨੂੰ ਭਿੜਨ ਤੋਂ ਰੋਕਣ ਲਈ ਚਲਾਈ ਗੋਲੀ ਦੌਰਾਨ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਾਸੀ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ ਅਤੇ ਰਣਜੀਤ ਸਿੰਘ ਨਾਮੀ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ।  ਜਸਪਾਲ ਸਿੰਘ ਦੀ ਬਰਸੀ ਨੂੰ ਮਨਾਉਣ ਲਈ ਸ਼ਹਿਰ ਅਤੇ ਇਲਾਕੇ ਅੰਦਰ ਇਸ਼ਤਿਹਾਰ ਲਗਾਏ ਗਏ ਹਨ।  ਸੂਤਰਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਰਸੀ ਪ੍ਰੋਗਰਾਮਾਂ ਨੂੰ ਲੈ ਕੇ ਸਕਤੇ ਵਿੱਚ ਹੈ ਅਤੇ 29 ਮਾਰਚ ਦਾ ਦਿਨ ਸਹੀ ਸਲਾਮਤ ਲੰਘਾਉਣ ਲਈ ਪੱਬਾਂ ਭਾਰ ਹਨ। ਸ਼ਹਿਰ ਅੰਦਰ ਲਗਾਏ ਇਸ਼ਤਿਹਾਰਾਂ ਨੂੰ ਕਿਸੇ ਵੱਲੋਂ ਫਾੜਨ ਦੀ ਸੂਰਤ ਵਿੱਚ ਪੈਦਾ ਤਣਾਅ ਨੂੰ ਰੋਕਣ ਲਈ ਇਸ਼ਤਿਹਾਰਾਂ ਨੂੰ ਬਚਾਉਣ ਦਾ ਜ਼ਿੰਮਾ ਵੀ ਪੁਲੀਸ ਅਮਲੇ ਨੂੰ ਦਿੱਤਾ ਗਿਆ ਹੈ। ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਅੱਜ ਫੋਰਸ ਵੱਲੋਂ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ ਹੈ। ਸੰਪਰਕ ਕਰਨ ਉੱਤੇ ਜ਼ਿਲ੍ਹਾ ਪੁਲੀਸ ਮੁਖੀ (ਗੁਰਦਾਸਪੁਰ) ਰਾਜਜੀਤ ਸਿੰਘ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਦੱਸਿਆ ਕਿ 850 ਜ਼ਿਲ੍ਹਾ ਪੁਲੀਸ ਦੇ ਜਵਾਨਾਂ ਤੋਂ ਇਲਾਵਾ 1400 ਜਵਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਨਾਕਾਬੰਦੀ ਕਰਕੇ ਹਰੇਕ ਆਉਣ-ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਧਰ ਜਸਪਾਲ ਸਿੰਘ ਦੇ ਪਿਤਾ ਗੁਰਚਰਨ ਸਿੰਘ ਅਤੇ ਦਮਦਮੀ ਟਕਸਾਲ ਦੇ ਭਾਈ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਜਾਣ-ਬੁੱਝ ਕੇ ਲੋਕਾਂ ਅੰਦਰ ਭੈਅ ਪੈਦਾ ਕਰ ਰਹੀ ਹੈ।


ਬੁੜੈਲ ਜੇਲ੍ਹ, ਕੈਦੀਆਂ ਦਾ ਕਰਵਾਏਗੀ ਪਰਿਵਾਰਾਂ ਨਾਲ ਫੋਨ ’ਤੇ ਮੇਲ

 http://sameydiawaaz.com/Archive%20News/%5B2013%5D/03/29.03.2013%20-%2004.jpg

ਚੰਡੀਗੜ੍ਹ 28 ਮਾਰਚ (ਕਮਲਜੀਤ ਸਿੰਘ ਬਨਵੈਤ) :- ਮਾਡਲ ਜੇਲ੍ਹ ਬੁੜੈਲ ਦੇ ਕੈਦੀਆਂ ਨੂੰ ਆਪਣੇ ਪਰਿਵਾਰਾਂ ਨਾਲ  ਟੈਲੀਫੋਨ ’ਤੇ ਦੁੱਖ ਸੁੱਖ ਕਰਨ ਦੀ ਖੁੱਲ੍ਹ ਮਿਲ ਰਹੀ ਹੈ।  ਚੰਡੀਗੜ੍ਹ ਪਸ਼ਾਸਨ ਵਲੋਂ ਕੈਦੀਆਂ ਨੂੰ ਵਿਸਾਖ਼ੀ ਦੇ ਮੌਕੇ ਇਹ ਤੋਹਫਾ ਦੇਣ ਦੀ ਤਿਆਰੀ ਹੋਣ ਲੱਗੀ ਹੈ। ਦੇਸ਼ ਭਰ ਵਿਚੋਂ ਤਿਹਾੜ ਤੋਂ ਬਾਅਦ ਬੁੜੈਲ ਜੇਲ੍ਹ ਦਾ ਨਾਂ ਇਹ ਸਹੂਲਤ ਦੇਣ ਵਾਲਿਆਂ ਵਿੱਚ ਸ਼ੁਮਾਰ ਹੋ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ  ਵਿੱਚ ਬੰਦ ਕੈਦੀਆਂ ਨੂੰ ਹਫਤੇ ਵਿੱਚ ਦੋ ਵਾਰ ਆਪਣੇ ਪਰਿਵਾਰ ਨਾਲ ਗੱਲ ਕਰਨ ਦੀ ਖੁੱਲ੍ਹ ਹੋਵੇਗੀ। ਜੇਲ੍ਹ ਦੇ ਮੁੱਖ ਗੇਟ ਲਾਗੇ ਐਸ ਟੀ ਡੀ ਲਾਈ ਜਾ ਰਹੀ ਹੈ ਜਿੱਥੋਂ  ਉਹ ਆਪਣਿਆਂ ਨਾਲ ਦਿਲ ਦੀਆਂ ਗੱਲਾਂ ਕਰ ਸਕਣਗੇ। ਉਨ੍ਹਾਂ ਦੀ ਗੱਲਬਾਤ ਬਕਾਇਦਾ ਰਿਕਾਰਡ ਹੋਵੇਗੀ ਅਤੇ ਇੱਕ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਰਹੇਗਾ। ਮੁਲਾਜ਼ਮ ਨੂੰ ਕੈਦੀ ਦੇ ਕੋਈ ਇਤਰਾਜ਼ਯੋਗ ਗੱਲ ਕਰਨ ’ਤੇ ਫੋਨ ਵਿਚੋਂ ਹੀ ਕੱਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਹ ਫੈਸਲਾ ਅਜਿਹੇ ਕੈਦੀਆਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਲਿਆ ਗਿਆ ਹੈ ਜਿਨ੍ਹਾਂ ਦੇ ਪਰਿਵਾਰ ਦੂਰ ਦੁਰਾਡੇ ਹੋਣ ਕਾਰਨ ਮੁਲਾਕਾਤ ਕਰਨ ਦੇ ਅਸਮਰੱਥ ਹਨ। ਦੱਸਿਆ ਗਿਆ ਹੈ ਕਿ ਕੈਦੀਆਂ ਲਈ ਹਫਤੇ ਵਿੱਚ ਦੋ ਮੁਲਾਕਾਤਾਂ ਕਰਨ ਦੀ ਸਹੂਲਤ ਹੈ। ਇਸ ਕਰਕੇ ਟੈਲੀਫੂਨ ਕਰਨ ਦੀ ਖੁੱਲ੍ਹ ਵੀ ਦੋ ਵਾਰ ਹੀ ਦਿੱਤੀ ਜਾ ਰਹੀ ਹੈ। ਰੌਚਿਕ ਗੱਲ ਇਹ ਕਿ ਪ੍ਰਸ਼ਾਸਨ ਵਲੋਂ ਹੁਣ ਤਕ ਜੈਮਰ ਲਾ ਕੇ ਟੈਲੀਫੋਨ ਸੰਪਰਕ ਰੋਕਿਆ ਜਾ ਰਿਹਾ ਸੀ ਅਤੇ ਨਵੇਂ ਫੈਸਲੇ ਮੁਤਾਬਿਕ ਕੈਦੀਆਂ ਲਈ ਟੈਲੀਫੋਨ ਦੀ ਸਹੂਲਤ ਮੁਹੱਈਆ ਕਰਾਈ ਜਾਣ ਲੱਗੀ ਹੈ।

ਪ੍ਰਸ਼ਾਸਨ ਨੇ ਇੱਕ ਹੋਰ ਮਹੱਤਵਪੂਰਨ ਫੈਸਲੇ ਰਾਹੀਂ ਮਾਡਲ ਜੇਲ੍ਹ ਵਿੱਚ ਬੰਦ ਕੈਦੀਆਂ ਲਈ ਕਨਵੋਕੇਸ਼ਨ ਕਰਾਉਣ ਦਾ ਫੈਸਲਾ ਲਿਆ ਹੈ। ਕਨਵੋਕੇਸ਼ਨ ਦੌਰਾਨ ਚਾਰ ਦਰਜਨ ਤੋਂ ਵੱਧ ਕੈਦੀ ਅਕਾਦਮਿਕ ਡਿਗਰੀਆਂ ਪ੍ਰਾਪਤ ਕਰਨਗੇ। ਪਤਾ ਲੱਗਾ ਹੈ ਕਿ 45 ਤੋਂ ਵੱਧ ਕੈਦੀਆਂ ਦੀ ਬੀ ਏ ਅਤੇ ਐਮ ਏ ਸਮੇਤ ਹੋਰ ਕਈ ਕੋਰਸਾਂ ਦੀ ਪੜ੍ਹਾਈ ਖ਼ਤਮ ਹੋ ਗਈ ਹੈ। ਦਿਲਚਸਪ ਹੈ ਕਿ ਅੱਧੀ ਦਰਜਨ ਕੈਦੀਆਂ ਵਲੋਂ ਮਨੁੱਖੀ ਅਧਿਕਾਰਾਂ ਬਾਰੇ ਡਿਪਲੋਮਾ ਕੀਤਾ ਗਿਆ ਹੈ। ਪ੍ਰਸ਼ਾਸਨ ਵਲੋਂ ਜੇਲ੍ਹ ਵਿੱਚ ਕੈਦੀਆਂ ਦੇ ਇਲਾਜ ਲਈ ਟੈਲੀਮੈਡੀਸਨ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਦੋ ਲਾਭ ਹੋ ਜਾਣਗੇ। ਇੱਕ ਤਾਂ ਇਹ ਕਿ ਕੈਦੀਆਂ ਨੂੰ ਵਾਰ ਵਾਰ ਹਸਪਤਾਲਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਰਹੇਗੀ। ਦੂਸਰਾ ਇਹ ਕਿ ਉਹ ਵੱਖ ਵੱਖ ਮਾਹਿਰਾਂ ਤੋਂ ਇਲਾਜ ਕਰਾਉਣ ਦੇ ਸਮਰੱਥ ਹੋ ਜਾਣਗੇ। ਇੱਕ ਜਾਣਕਾਰੀ ਅਨੁਸਾਰ ਇਸ ਵੇਲੇ ਰੋਜ਼ਾਨਾ 20 ਦੇ ਕਰੀਬ ਕੈਦੀ ਬਾਹਰ ਇਲਾਜ ਕਰਾਉਣ ਲਈ ਜਾਂਦੇ ਹਨ। ਅਦਾਲਤ ਵਿੱਚ ਪੇਸ਼ੀ ਭੁਗਤਣ ਵਾਲੇ ਕੈਦੀਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਇਸ ਤਰਾਂ੍ਹ ਕੈਦੀਆਂ ਨੂੰ ਬਾਹਰ ਲਿਜਾਣ ਵਿੱਚ ਵੱਡੀ ਗਿਣਤੀ ਮੁਲਾਜ਼ਮ ਲੱਗ ਜਾਂਦੇ ਹਨ।

ਇੱਕ ਵੱਖਰੀ ਜਾਣਕਾਰੀ ਮੁਤਾਬਿਕ ਜੇਲ੍ਹ ਵਿੱਚ ਇੱਕ ਕਮਿਊਨਿਟੀ ਹਾਲ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਹਾਲ ਜੇਲ੍ਹ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਸੱਜੇ ਪਾਸੇ ਬਣਾਏ ਜਾਣ ਦੀ ਤਜ਼ਵੀਜ ਹੈ। ਇਸ ਹਾਲ ਵਿੱਚ ਜਿੱਥੇ ਜੇਲ੍ਹ ਮੁਲਾਜ਼ਮਾਂ ਦੇ ਪਰਿਵਾਰ ਆਪਣੇ ਸਮਾਗਮ ਕਰ ਸਕਣਗੇ ਉੱਥੇ ਮੁਲਾਜ਼ਮਾਂ ਨੂੰ ਟਰੇਨਿੰਗ ਦੇਣ ਜਾਂ ਕੈਦੀਆਂ ਲਈ ਵਰਕਸ਼ਾਪਾਂ ਲਾਊਣ ਦਾ ਕੰਮ ਵੀ ਸੌਖਾ ਹੋ ਜਾਵੇਗਾ। ਇਸ ਵੇਲੇ ਜੇਲ੍ਹ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਆਪਣੇ ਨਿੱਕੇ ਮੋਟੇ ਸਮਾਗਮਾਂ ਲਈ ਬਾਹਰ ਜਾਣਾ ਪੈਂਦਾ ਹੈ,ਜਦੋਂ ਕਿ ਉਨ੍ਹਾਂ ਨੂੰ ਕੰਪਲੈਕਸ ਛੱਡਣ ਦੀ ਸਹਿਜੇ ਆਗਿਆ ਨਹੀਂ ਹੁੰਦੀ ਹੈ।  ਪ੍ਰਸ਼ਾਸਨ ਨੇ ਕੈਦੀਆਂ ਅਤੇ ਮੁਲਾਜ਼ਮਾਂ ਦੇ ਨਾਲ ਨਾਲ ਮੁਲਾਕਾਤੀਆਂ ਨੂੰ ਵੀ ਵਿਸਾਖ਼ੀ ਦਾ ਇੱਕ ਤੋਹਫਾ ਦੇਣ ਦੀ ਤਿਆਰੀ ਕਰ ਲਈ ਹੈ। ਜੇਲ੍ਹ ਦੇ  ਵਿਹੜੇ ਵਿੱਚ ਇੱਕ ਕਾਫ਼ੀ ਹਾਊੁਸ ਬਣਾਇਆ ਜਾ ਰਿਹਾ ਹੈ। ਇਸ ਕਾਫ਼ੀ ਹਾਊਸ ਵਿੱਚ ਮੁਲਾਕਾਤੀ ਆਪਣੀ ਮਿਲਣ ਦੀ ਵਾਰੀ ਆਉਣ ਤਕ ਖਾਣ ਪੀਣ ਦਾ ਆਨੰਦ ਲੈ ਸਕਣਗੇ। ਇਸ ਵੇਲੇ ਮੁਲਾਕਾਤੀਆਂ ਦੇ ਬੈਠਣ ਜਾਂ ਖਾਣਪੀਣ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਉਨ੍ਹਾਂ ਨੂੰ ਮੀਂਹ  ਧੁੱਪ ਵੇਲੇ ਦਰੱਖਤਾਂ ਥੱਲ੍ਹੇ ਖੜ੍ਹ ਕੇ ਸਮਾਂ ਲੰਘਾਉਣਾ ਪੈਂਦਾ ਹੈ।

ਬੁੜੈਲ ਜੇਲ੍ਹ ਵਿੱਚ ਇੱਕ ਹਜ਼ਾਰ ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ। ਜਦੋਂ ਕਿ ਕੇਵਲ 725 ਦੇ ਕਰੀਬ ਕੈਦੀ ਜੇਲ੍ਹ ਵਿੱਚ ਹਨ। ਜੇਲ੍ਹ ਵਿੱਚ ਬੰਦ ਕੈਦੀਆਂ ਦੀਆਂ ਗਤੀਵਿਧੀਆਂ ’ਤੇ ਅੱਖ ਰੱਖਣ ਲਈ 40 ਸੀ ਸੀ ਟੀ ਵੀ ਕੈਮਰੇ ਲਾਏ ਗਏ ਹਨ, ਜਦੋਂ ਕਿ 36 ਹੋਰ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ।


ਸੱਜਣ ਕੁਮਾਰ ਖ਼ਿਲਾਫ਼ ਅਖ਼ਬਾਰੀ ਰਿਪੋਰਟਾਂ ਬਾਰੇ ਅਰਜ਼ੀ ਵਾਪਸ ਲਈ

 http://sameydiawaaz.com/Archive%20News/%5B2013%5D/03/29.03.2013%20-%2005.jpg

ਨਵੀਂ ਦਿੱਲੀ, 28 ਮਾਰਚ :- ਦਿੱਲੀ ਦੰਗਾ ਪੀੜਤਾਂ ਨੇ ਇਸ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਕੇਸ ਦੀ ਸੁਣਵਾਈ ਕਰ ਰਹੀ ਅਦਾਲਤ ਅੱਗੇ ਮੁਲਜ਼ਮ ਦੀ ਸ਼ਮੂਲੀਅਤ ਸਬੰਧੀ 1984 ਦੀਆਂ ਦੋ ਅਖ਼ਬਾਰੀ ਰਿਪੋਰਟਾਂ ਨੂੰ ਰਿਕਾਰਡ ਉੱਤੇ ਲੈਣ ਦੀ ਆਪਣੀ ਅਰਜ਼ੀ ਵਾਪਸ ਲੈ ਲਈ ਕਿਉਂਕਿ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਉੱਤੇ ਗ਼ੌਰ ਕਰਨ ਦਾ ਭਰੋਸਾ ਦਿੱਤਾ ਹੈ। ਅਦਾਲਤ ਨੇ ਇਸ ਮੁਤੱਲਕ ਸਬੰਧਤ ਅੰਗਰੇਜ਼ੀ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਤਲਬ ਕਰਨ ਦੀ ਮੰਗ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਇਸ ਨਾਲ ਕੇਸ ਦੀ ਪ੍ਰਕਿਰਿਆ ਹੋਰ ਪਛੜ ਜਾਵੇਗੀ।

ਗੌਰਤਲਬ ਹੈ ਕਿ ਇਹ ਕੇਸ ਸਿਰੇ ਲੱਗਣ ਦੇ ਕਰੀਬ ਹੈ ਅਤੇ ਜ਼ਿਲ੍ਹਾ ਜੱਜ ਜੇ.ਆਰ. ਆਰਿਅਨ ਨੇ ਬਹਿਸ ਤੇ ਦਲੀਲਾਂ ਦੇਣ ਲਈ ਸੀਬੀਆਈ, ਮੁਲਜ਼ਮ ਤੇ ਪੀੜਤਾਂ ਦੇ ਵਕੀਲ ਨੂੰ 3 ਅਪਰੈਲ ਦੀ ਆਖਰੀ ਤਰੀਕ ਦਿੱਤੀ ਹੋਈ ਹੈ। ਪੀੜਤਾਂ ਵੱਲੋਂ ਪੇਸ਼ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਅਦਾਲਤ ਵੱਲੋਂ ਮਾਮਲੇ ਉੱਤੇ ਗ਼ੌਰ ਕਰਨ ਦਾ ਭਰੋਸਾ ਦਿੱਤੇ ਜਾਣ ਪਿੱਛੋਂ ਅਖ਼ਬਾਰੀ ਰਿਪੋਰਟਾਂ ਸਬੰਧੀ ਅਰਜ਼ੀ ਵਾਪਸ ਲੈ ਲਈ। ਗੌਰਤਲਬ ਹੈ ਕਿ ਸੱਜਣ ਕੁਮਾਰ ਨੇ ਦਲੀਲ ਦਿੱਤੀ ਸੀ ਕਿ ਜੇ ਉਸ ਨੇ ਉਹ ਕੁਝ ਕੀਤਾ ਹੁੰਦਾ ਜੋ ਉਸ ਉੱਤੇ ਦੋਸ਼ ਲੱਗ ਰਹੇ ਹਨ, ਤਾਂ ਘੱਟੋ-ਘੱਟ ਕੋਈ ਇਕ ਅਖ਼ਬਾਰ ਤਾਂ ਇਸ ਸਬੰਧੀ ਰਿਪੋਰਟ ਛਾਪਦਾ। ਇਸ ਦੇ ਜਵਾਬ ਵਿਚ ਸ੍ਰੀ ਫੂਲਕਾ ਨੇ ਸੱਜਣ ਕੁਮਾਰ ਖ਼ਿਲਾਫ਼ 1984 ਵਿਚ ਛਪੀਆਂ ਦੋ ਅਖ਼ਬਾਰਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਸਨ।


ਸਨਅਤਾਂ ਦਾ ਜ਼ਹਿਰੀਲਾ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ

 http://sameydiawaaz.com/Archive%20News/%5B2013%5D/03/29.03.2013%20-%2006.jpg
ਰਾਜਸਥਾਨ ਫੀਡਰ ਦੇ ਪ੍ਰਦੂਸ਼ਿਤ ਪਾਣੀ ਵਿੱਚੋਂ ਨਿਕਲੀਆਂ ਮਰੀਆਂ ਮੱਛੀਆਂ

ਫ਼ਰੀਦਕੋਟ 28 ਮਾਰਚ (ਜਸਵੰਤ ਜੱਸ) :- ਲੁਧਿਆਣਾ ਦੀ ਸਨਅਤ ਵੱਲੋਂ ਰਹਿੰਦ-ਖੂੰਹਦ ਅਤੇ ਜ਼ਹਿਰੀਲੇ ਪਾਣੀ ਨੂੰ ਵੱਡੀ ਪੱਧਰ ’ਤੇ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ। ਇਸ ਦਰਿਆ ਵਿੱਚੋਂ ਨਿਕਲਦੀਆਂ ਦੋ ਵੱਡੀਆਂ ਨਹਿਰਾਂ ਸਰਹਿੰਦ ਅਤੇ ਰਾਜਸਥਾਨ ਫੀਡਰ ਵਿੱਚ ਅੱਜ ਸਾਰਾ ਦਿਨ ਇਹ ਜ਼ਹਿਰੀਲਾ ਵਹਿੰਦਾ ਰਿਹਾ। ਇਸ ਜ਼ਹਿਰੀਲੇ ਪਾਣੀ ਕਾਰਨ ਨਹਿਰ ਦੇ ਕਿਨਾਰਿਆਂ ’ਤੇ ਵੱਡੀ ਗਿਣਤੀ ਵਿੱਚ ਮੱਛੀਆਂ ਮਰੀਆਂ ਦੇਖੀਆਂ ਗਈਆਂ। ਮੱਛੀ ਦਾ ਵਪਾਰ ਕਰਨ ਵਾਲਿਆਂ ਨੇ ਇਸ ਮਰੀ ਹੋਈ ਮੱਛੀ ਨੂੰ ਨਹਿਰਾਂ ਵਿੱਚੋਂ ਕੱਢ ਕੇ ਆਮ ਲੋਕਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ।

ਸਤਲੁਜ ਦਰਿਆ ਵਿੱਚੋਂ ਨਿੱਕਲਦੀ ਰਾਜਸਥਾਨ ਫੀਡਰ ਜਿਸ ਨੂੰ ਇੰਦਰਾ ਗਾਂਧੀ ਨਹਿਰ ਵੀ ਕਿਹਾ ਜਾਂਦਾ ਹੈ, ਵਿੱਚ ਅੱਜ ਇਹ ਦੂਸ਼ਿਤ ਪਾਣੀ ਛੱਡਿਆ ਗਿਆ। ਰਾਜਸਥਾਨ ਨਹਿਰੀ ਵਿਭਾਗ ਦੇ ਸੂਤਰਾਂ ਅਨੁਸਾਰ ਸਤਲੁਜ ਹੈੱਡ ਤੋਂ ਇਸ ਨਹਿਰ ਵਿੱਚ 18 ਕਿਊਸਿਕ ਤੋਂ ਵੱਧ ਪਾਣੀ ਛੱਡਿਆ ਗਿਆ, ਜੋ ਕਰੀਬ 20 ਘੰਟਿਆਂ ਵਿੱਚ 560 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜੈਸਲਮੇਰ ਤੱਕ ਪੁੱਜ ਗਿਆ। ਰਾਜਸਥਾਨ ਦੇ ਮੁੱਖ ਮੰਤਰੀ ਦਫ਼ਤਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਰਾਜਸਥਾਨ ਫੀਡਰ ਵਿੱਚ ਵੱਡੀ ਮਾਤਰਾ ਵਿੱਚ ਜ਼ਹਿਰੀਲਾ ਪਾਣੀ ਆਉਣ ਕਾਰਨ ਉਥੋਂ ਦੇ ਕਿਸਾਨਾਂ ਅਤੇ ਲੋਕਾਂ ਵਿੱਚ ਭਾਰੀ ਰੋਸ ਹੈ। ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਰਾਜਸਥਾਨ ਫੀਡਰ, ਰਾਜਸਥਾਨ ਦੀ ਜੀਵਨ ਰੇਖਾ ਹੈ ਪਰ ਏਨਾ ਦੂਸ਼ਿਤ ਪਾਣੀ ਆਉਣ ਨਾਲ ਰਾਜਸਥਾਨ ਦੇ ਚੌਗਿਰਦੇ, ਖੇਤੀ ਅਤੇ ਮਨੁੱਖੀ ਸਿਹਤ ਉਪਰ ਮਾੜਾ ਅਸਰ ਪਵੇਗਾ।

ਇਸ ਤੋਂ ਪਹਿਲਾਂ ਵੀ ਲੁਧਿਆਣੇ ਦੀਆਂ ਸਨਅਤਾਂ ਵੱਲੋਂ ਸਤਲੁਜ ਵਿੱਚ ਲਗਾਤਾਰ ਦੂਸ਼ਿਤ ਪਾਣੀ ਸੁੱਟਣ ਦਾ ਮਾਮਲਾ ਸਾਹਮਣਾ ਆਉਂਦਾ ਰਿਹਾ ਹੈ। 4 ਅਪਰੈਲ 2008 ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਰਿਆਵਾਂ ਨੂੰ ਜ਼ਹਿਰੀਲੇ ਪਾਣੀ ਤੋਂ ਮੁਕਤ ਕਰਨ ਦਾ ਭਰੋਸਾ ਦਿੱਤਾ ਸੀ। ਬਾਅਦ ਵਿੱਚ ਇਹੀ ਭਰੋਸਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਸੰਬਰ 2011 ਵਿੱਚ ਦੁਹਰਾਇਆ। ਇਸ ਦੇ ਬਾਵਜੂਦ ਦਰਿਆਵਾਂ ਵਿੱਚ ਗੰਦੇ ਪਾਣੀ ਦੀ ਆਮਦ ਨਹੀਂ ਰੁਕ ਸਕੀ। ਇਸ ਕਾਰਨ ਰਾਜਸਥਾਨ ਤੇ ਸਰਹਿੰਦ ਫੀਡਰ ਦੇ ਆਸਪਾਸ ਲੱਗੇ ਸਦੀਆਂ ਪੁਰਾਣੇ ਰੁੱਖ ਸੁੱਕਣੇ ਸ਼ੁਰੂ ਹੋ ਗਏ ਹਨ ਅਤੇ ਇਨ੍ਹਾਂ ਨਹਿਰਾਂ ਦੇ ਆਸਪਾਸ ਰਹਿਣ ਵਾਲੇ ਲੋਕ ਭਿਆਨਕ ਬਿਮਾਰੀਆਂ ਦੀ ਜਕੜ ਵਿੱਚ ਆ ਚੁੱਕੇ ਹਨ। ਭਾਬਾ ਅਟੋਮਿਕ ਸੈਂਟਰ ਮੁੰਬਈ 2008 ਵਿੱਚ ਇਸ ਨਹਿਰ ਵਿੱਚ ਵਗਦੇ ਪਾਣੀ ਦੇ ਨਮੂਨੇ ਇਕੱਤਰ ਕਰਕੇ ਆਪਣੀ ਸਿੱਟਾ ਰਿਪੋਰਟ ਵਿੱਚ ਸਪੱਸ਼ਟ ਕਰ ਚੁੱਕਾ ਹੈ ਕਿ ਮਾਲਵਾ ਵਿੱਚ ਭਿਆਨਕ ਬਿਮਾਰੀਆਂ ਦਾ ਵੱਡਾ ਕਾਰਨ ਸਨਅਤੀ ਰਹਿੰਦ-ਖੂੰਹਦ ਹੈ ਪਰ ਇਸ ਦੇ ਬਾਵਜੂਦ ਸਰਕਾਰ ਨੇ ਦੂਸ਼ਿਤ ਪਾਣੀ ਦੇ ਮਸਲੇ ਦਾ ਕੋਈ ਹੱਲ ਨਹੀਂ ਕੀਤਾ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸਿਹਤ ਵਿਭਾਗ, ਖੇਤੀਬਾੜੀ ਯੂਨੀਵਰਸਿਟੀ ਅਤੇ ਪੀ.ਜੀ.ਆਈ. ਵੀ ਇਸ ਜ਼ਹਿਰੀਲੇ ਪਾਣੀ ਦੀ ਭਿਆਨਕਤਾ ਬਾਰੇ ਆਪਣੀਆਂ ਰਿਪੋਰਟਾਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਦੂਸ਼ਿਤ ਪਾਣੀ ਨਿਰੰਤਰ ਨਹਿਰਾਂ ਰਾਹੀਂ 560 ਕਿਲੋਮੀਟਰ ਦੀ ਆਬਾਦੀ ਨੂੰ ਪ੍ਰਭਾਵਤ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਰਵੀ ਭਗਤ ਨੇ ਕਿਹਾ ਕਿ ਨਹਿਰਾਂ ਵਿੱਚ ਦੂਸ਼ਿਤ ਪਾਣੀ ਆਉਣ ਅਤੇ ਵੱਡੀ ਗਿਣਤੀ ਵਿੱਚ ਮੱਛੀਆਂ ਮਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਨ੍ਹਾਂ ਇਸ ਬਾਰੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਦਿੱਤਾ ਹੈ। ਵਾਤਾਵਰਨ ਪ੍ਰੇਮੀ ਡਾ. ਪ੍ਰਿਤਪਾਲ ਸਿੰਘ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਨੁੱਖੀ ਸਿਹਤ ਅਤੇ ਵਾਤਾਵਰਨ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਨਹੀਂ ਕਰ ਰਹੀ। ਇਸ ਕਰਕੇ ਸਨਅਤਕਾਰ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਨਾਲ ਖਿਲਵਾੜ ਕਰ ਰਹੇ ਹਨ।


ਪਹਿਲੀ ਤੋਂ 690 ਸਰਕਾਰੀ ਸਕੂਲ ਹੋ ਜਾਣਗੇ ਬੰਦ

ਸਿੱਖਿਆ ਵਿਭਾਗ ਵਲੋਂ 1 ਕਿਲੋਮੀਟਰ ਦੇ ਘੇਰੇ 'ਚ ਆਉਂਦੇ ਇਕ ਹਜ਼ਾਰ ਤੋਂ ਜ਼ਿਆਦਾ ਪ੍ਰਾਇਮਰੀ ਸਕੂਲ ਇਕ ਦੂਜੇ 'ਚ ਸ਼ਾਮਿਲ

ਅਧਿਆਪਕ ਜਥੇਬੰਦੀਆਂ ਵਲੋਂ ਨਿਖੇਧੀ

ਚੰਡੀਗੜ੍ਹ 28 ਮਾਰਚ (ਗੁਰਸੇਵਕ ਸਿੰਘ ਸੋਹਲ) :- ਪੰਜਾਬ 'ਚ 1 ਅਪ੍ਰੈਲ ਤੋਂ 690 ਸਰਕਾਰੀ ਸਕੂਲ ਬੰਦ ਹੋ ਜਾਣਗੇ, ਸਿੱਖਿਆ ਵਿਭਾਗ ਨੇ ਸੂਬੇ ਦੇ 1380 ਸਰਕਾਰੀ ਪ੍ਰਾਇਮਰੀ ਸਕੂਲ/ ਜ਼ਿਲ੍ਹਾ ਪ੍ਰੀਸ਼ਦ ਸਕੂਲ ਇਕ ਦੂਜੇ ਵਿਚ ਸ਼ਾਮਿਲ ਭਾਵ ਮਰਜ਼ ਕਰ ਦਿੱਤੇ ਹਨ | ਦੂਜੇ ਲਫ਼ਜ਼ਾਂ ਵਿਚ ਵਿਭਾਗ ਨੇ 1 ਕਿਲੋਮੀਟਰ ਵਿਚ ਪੈਂਦੇ 2-3 ਸਕੂਲਾਂ ਨੂੰ ਇਕ-ਦੂਜੇ ਵਿਚ ਸ਼ਾਮਿਲ ਕਰਕੇ ਇਕੋ ਸਕੂਲ ਬਣਾ ਦਿੱਤਾ ਹੈ, ਨਾਲ ਹੀ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ ਆਉਂਦੀ 1 ਅਪ੍ਰੈਲ ਤੋਂ ਵਿਦਿਆਰਥੀਆਂ ਦਾ ਦਾਖਲਾ ਉਸ ਸਕੂਲ ਵਿਚ ਹੋਵੇਗਾ, ਜਿਸ ਸਕੂਲ ਵਿਚ ਉਨ੍ਹਾਂ ਦਾ ਮੌਜੂਦਾ ਸਕੂਲ ਮਰਜ ਕਰ ਦਿੱਤਾ ਗਿਆ ਹੈ, ਇਸੇ ਤਰ੍ਹਾਂ ਇਨ੍ਹਾਂ ਸਕੂਲਾਂ ਵਿਚ ਪੜ੍ਹਾਉਂਦੇ ਅਧਿਆਪਕਾਂ ਨੂੰ ਵੀ ਉਸ ਸਕੂਲ ਵਿਚ ਹਾਜ਼ਰੀ ਦੇਣੀ ਪਵੇਗੀ, ਜਿਸ ਸਕੂਲ ਵਿਚ ਉਨ੍ਹਾਂ ਦਾ ਮੌਜੂਦਾ ਸਕੂਲ ਮਰਜ ਕੀਤਾ ਗਿਆ ਹੈ | ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਮੈਡਮ ਅੰਜਲੀ ਭਾਵੜਾ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ: ਕਾਹਨ ਸਿੰਘ ਪੰਨੂੰ ਨੇ ਇਸ ਬਾਰੇ ਬਾਕਾਇਦਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ | ਸ: ਪੰਨੂੰ ਦਾ ਕਹਿਣਾ ਹੈ ਕਿ ਪੰਜਾਬ 'ਚ ਕਈ ਸਥਾਨ ਅਜਿਹੇ ਵੇਖੇ ਗਏ ਜਿਨ੍ਹਾਂ ਵਿਚ 1 ਕਿਲੋਮੀਟਰ ਦੇ ਘੇਰੇ ਵਿਚ ਹੀ ਦੋ ਜਾਂ ਤਿੰਨ ਸਰਕਾਰੀ ਪ੍ਰਾਇਮ੍ਰਰੀ ਸਕੂਲ ਹਨ ਪਰ ਸਮ ੱਸਿਆ ਇਹ ਹੈ ਕਿ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਵੇਖੀ ਗਈ, ਬਹੁਤੇ ਸਕੂਲ ਅਜਿਹੇ ਵੇਖੇ ਗਏ ਜਿਨ੍ਹਾਂ ਵਿਚ 10-15 ਬੱਚੇ ਹੀ ਹਨ ਅਤੇ ਅਧਿਆਪਕ 4-5 ਹਨ, ਇਸ ਲਈ ਲੰਬੀ ਵਿਚਾਰ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ 1 ਕਿਲੋਮੀਟਰ ਦੇ ਘੇਰੇ 'ਚ ਪੈਂਦੇ ਸਕੂਲਾਂ ਨੂੰ ਮਰਜ ਕਰ ਦਿੱਤਾ ਜਾਵੇ ਤਾਂ ਕਿ ਬੱਚਿਆਂ ਅਤੇ ਸਕੂਲਾਂ ਨੂੰ ਲੋੜੀਂਦੀ ਗਿਣਤੀ 'ਚ ਅਧਿਆਪਕ ਮਿਲ ਸਕਣ ਅਤੇ ਵਿਭਾਗ ਇਕੋ ਸਕੂਲ ਨੂੰ  ਤਵੱਜੋਂ ਦੇ ਕੇ ਵਧੀਆ ਨਤੀਜੇ ਲਿਆਉਣ ਦੇ ਯਤਨ ਕਰ ਸਕੇ | ਮੈਡਮ ਭਾਵੜਾ ਅਤੇ ਸ: ਪੰਨੂੰ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ) ਨੂੰ ਪੱਤਰ ਜਾਰੀ ਕਰਦਿਆਂ ਅੰਮਿ੍ਤਸਰ ਜ਼ਿਲ੍ਹੇ ਦੇ 142 ਸਕੂਲ ਇਕ ਦੂਜੇ ਵਿਚ ਸ਼ਾਮਿਲ ਕਰ ਦਿੱਤੇ ਗਏ ਹਨ ਭਾਵ ਹੁਣ ਇਹ 71 ਸਕੂਲ ਰਹਿ ਗਏ ਹਨ, ਗੁਰਦਾਸਪੁਰ ਦੇ 156 ਸਕੂਲ, ਹੁਸ਼ਿਆਰਪੁਰ ਦੇ 150, ਜਲੰਧਰ ਦੇ 142, ਕਪੂਰਥਲਾ ਦੇ 52, ਲਿੁਧਆਣਾ ਦੇ 88, ਮੋਗੇ ਦੇ 16, ਮਾਨਸਾ ਦੇ 66, ਅਜੀਤਗੜ੍ਹ ਦੇ 46, ਮੁਕਤਸਰ ਦੇ 16, ਸ਼ਹੀਦ ਭਗਤ ਸਿੰਘ ਨਗਰ ਦੇ 40, ਪਟਿਆਲਾ ਦੇ 128, ਪਠਾਨਕੋਟ ਦੇ 50, ਰੋਪੜ ਦੇ 72, ਸੰਗਰੂਰ ਦੇ 32, ਤਰਨ ਤਾਰਨ ਦੇ 34, ਬਰਨਾਲਾ ਜ਼ਿਲ੍ਹੇ ਦੇ 6 ਸਕੂਲ, ਬਠਿੰਡੇ ਦੇ 8 , ਫਤਹਿਗੜ੍ਹ ਸਾਹਿਬ ਦੇ 58 , ਫਰੀਦਕੋਟ ਦੇ 34, ਫਾਜ਼ਿਲਕਾ ਦੇ 6 ਅਤੇ ਫਿਰੋਜ਼ਪੁਰ ਦੇ 38 ਸਕੂਲ ਇਕ ਦੂਜੇ ਵਿਚ ਸ਼ਾਮਿਲ ਕਰਕੇ ਇਕ ਕਰ ਦਿੱਤੇ ਹਨ | ਵਿਭਾਗ ਨੇ ਬਾਕਾਇਦਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮਰਜ ਸਕੂਲਾਂ ਦੀ ਸੂਚੀ ਵੀ ਭੇਜ ਦਿੱਤੀ ਹੈ | ਓਧਰ, ਪੰਜਾਬ ਦੀਆਂ ਅਧਿਆਪਕ ਜੱਥੇਬੰਦੀਆਂ ਉਕਤ ਫੈਸਲੇ ਪ੍ਰਤੀ ਨਾਖੁਸ਼ ਹਨ, ਬੀ.ਐੱਡ ਅਧਿਆਪਕ ਫਰੰਟ ਪੰਜਾਬ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਸਠਿਆਲਾ ਨੇ ਵਿਭਾਗ ਦੇ ਉਕਤ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਵਿਭਾਗ ਦੇ ਉਪਰੋਕਤ ਫੈਸਲੇ ਨਾਲ ਸਕੂਲਾਂ ਵਿਚ ਰੌਲ-ਘਚੌਲਾ ਮੱਚ ਜਾਵੇਗਾ ਕਿਉਂਕਿ ਮਿੱਡ ਡੇਅ ਮੀਲ ਸਮੇਤ ਇਕ ਸਕੂਲ ਦਾ ਸਾਰਾ ਅਮਲਾ ਦੂਜੇ ਸਕੂਲ ਵਿਚ ਚਲਾ ਜਾਵੇਗਾ |

ਵਿਭਾਗ ਸਿੱਖਿਆ ਅਧਿਕਾਰ ਐਕਟ ਨੂੰ ਨਹੀਂ ਸਮਝ ਸਕਿਆ ਕਿਉਂਕਿ ਐਕਟ ਨੇ ਇਹ ਕਿਹਾ ਸੀ ਕਿ 1 ਕਿਲੋਮੀਟਰ ਦੇ ਘੇਰੇ ਵਿਚ ਘੱਟੋ ਘੱਟ ਇਕ ਸਕੂਲ ਹੋਣਾ ਚਾਹੀਦਾ ਹੈ ਪ੍ਰੰਤੂ ਵਿਭਾਗ ਨੇ ਇਸਦਾ ਅਰਥ ਇਹ ਕੱਢ ਲਿਆ ਕਿ 1 ਕਿਲੋਮੀਟਰ ਵਿਚ ਆਉਂਦੇ 1 ਤੋਂ ਜ਼ਿਆਦਾ ਸਕੂਲ ਬੰਦ ਕਰ ਦਿੱਤੇ ਜਾਣ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz