ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162934
ਅੱਜ
ਇਸ ਮਹੀਨੇ
636
18658

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

21 ਮਾਰਚ 2013

1746 ਕਰੋੜ ਦੇ ਘਾਟੇ ਵਾਲਾ ਪੰਜਾਬ ਬਜਟ ਪੇਸ਼

 http://sameydiawaaz.com/Archive%20News/%5B2013%5D/03/21.03.2013%20-%2001.jpg

ਚੰਡੀਗੜ੍ਹ 20 ਮਾਰਚ (ਦਵਿੰਦਰ ਪਾਲ, ਮਨੋਜ ਮਹਾਜਨ) :- ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਵਿਧਾਨ ਸਭਾ ਵਿੱਚ 1746 ਕਰੋੜ ਰੁਪਏ ਦੇ ਮਾਲੀ ਘਾਟੇ ਵਾਲਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਨੇ ਘਰੇਲੂ ਵਰਤੋਂ ਦੀਆਂ ਕੁਝ ਵਸਤਾਂ ਕਰ-ਮੁਕਤ ਕਰਨ ਅਤੇ ਸਿਗਰਟਾਂ, ਕੋਲਡ ਡ੍ਰਿੰਕਸ ’ਤੇ ਵੈਟ ਵਧਾਉਣ ਦਾ ਵੀ ਐਲਾਨ ਕੀਤਾ ਹੈ। ਵੈਟ ਵਧਾਉਣ ਨਾਲ ਲੋਕਾਂ ’ਤੇ 180 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਤੇ ਵਸਤਾਂ ਦੇ ਕਰ ਮੁਕਤ ਕਰਨ ਨਾਲ ਜਨਤਾ ਨੂੰ 15 ਤੋਂ 20 ਕਰੋੜ ਰੁਪਏ ਦੀ ਰਾਹਤ ਮਿਲੇਗੀ। ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਆਗਾਮੀ ਵਰ੍ਹੇ ਦੇ ਵਿੱਤੀ ਬਜਟ ਨੇ ਸੂਬੇ ਦੀ ਪੂਰੀ ਆਰਥਿਕ ਹਾਲਤ ਦਾ ਝਲਕਾਰਾ ਵੀ ਪੇਸ਼ ਕਰ ਦਿੱਤਾ ਹੈ। ਅਗਲੇ ਵਿੱਤੀ ਵਰ੍ਹੇ ਦੇ ਅੰਤ ਤੱਕ ਕਰਜ਼ੇ ਦਾ ਭਾਰ ਵਧ ਕੇ 1 ਲੱਖ 2 ਹਜ਼ਾਰ 282 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਸਰਕਾਰ ਦੀ ਕੁੱਲ ਕਮਾਈ ਦਾ 80 ਫੀਸਦੀ ਤੋਂ ਵਧੇਰੇ ਹਿੱਸਾ ਬੱਝਵੇਂ ਖਰਚਿਆਂ ਜਿਵੇਂ ਤਨਖਾਹਾਂ, ਪੈਨਸ਼ਨਾਂ, ਸਬਸਿਡੀਆਂ ਆਦਿ ਉਪਰ ਹੀ ਖ਼ਰਚ ਹੋ ਜਾਵੇਗਾ। ਕਰਜ਼ਾ ਲੈਣ ਤੋਂ ਬਾਅਦ ਸਰਕਾਰ ਦੇ ਪੱਲੇ ਵਿਕਾਸ ਕਾਰਜਾਂ ਲਈ ਮਹਿਜ਼ 7512 ਕਰੋੜ ਰੁਪਏ ਬਚਣਗੇ। ਸ੍ਰੀ ਢੀਂਡਸਾ ਨੇ ਆਗਾਮੀ ਵਰ੍ਹੇ ਤੋਂ ਕੁਝ ਨਵੀਆਂ ਯੋਜਨਾਵਾਂ ਚਲਾਉਣ ਦਾ ਐਲਾਨ ਵੀ ਕੀਤਾ ਹੈ। ਸਰਕਾਰ ਵੱਲੋਂ ਇਨ੍ਹਾਂ ਯੋਜਨਾਵਾਂ ਵਿੱਚ ਕਮਜ਼ੋਰ ਵਰਗਾਂ ਨੂੰ ਰਿਝਾਉਣ ਦਾ ਪੂਰਾ ਯਤਨ ਕੀਤਾ ਗਿਆ ਹੈ।

ਪੰਜਾਬ ਸਰਕਾਰ ਨੇ ਆਗਾਮੀ ਵਰ੍ਹੇ ਦੌਰਾਨ ਸਾਰੇ ਵਸੀਲਿਆਂ ਤੋਂ ਆਮਦਨ ਦਾ ਟੀਚਾ 42666 ਕਰੋੜ ਰੁਪਏ ਮਿੱਥਿਆ ਹੈ ਜਦੋਂ ਕਿ ਬੱਝਵੇਂ ਖਰਚੇ 44412 ਕਰੋੜ ਰੁਪਏ ਤੱਕ ਪਹੁੰਚ ਗਏ ਹਨ। ਇਸ ਤਰ੍ਹਾਂ ਨਾਲ ਆਮਦਨ ਤੇ ਖਰਚ ਵਿੱਚ 1746 ਕਰੋੜ ਰੁਪਏ ਦਾ ਪਾੜਾ ਹੈ।  ਸਰਕਾਰ ਦੀ ਕੁੱਲ ਸਾਲਾਨਾ ਯੋਜਨਾ 16123 ਕਰੋੜ ਰੁਪਏ ਦੀ ਹੈ। ਰਾਜ ਸਰਕਾਰ ਅਗਲੇ ਸਾਲ ਦੌਰਾਨ 9258 ਕਰੋੜ ਰੁਪਏ ਦਾ ਕਰਜ਼ਾ ਲਵੇਗੀ। ਸਰਕਾਰ ਨੇ ਬਜਟ ਸਿੱਖਿਆ, ਸਿਹਤ ਤੇ ਖੇਤੀ ਖੇਤਰ ਵੱਲ ਸੇਧਤ ਹੋਣ ਦਾ ਦਾਅਵਾ ਤਾਂ ਕੀਤਾ ਹੈ ਪਰ ਅੰਕੜਿਆਂ ਮੁਤਾਬਕ ਸਰਕਾਰ ਇਨ੍ਹਾਂ ਖੇਤਰਾਂ ਵਿੱਚ ਕੋਈ ਜ਼ਿਆਦਾ ਯੋਗਦਾਨ ਨਹੀਂ ਪਾ ਰਹੀ। ਇਨ੍ਹਾਂ ਖੇਤਰਾਂ ਵਿੱਚ ਸਾਰਾ ਦਾਰੋਮਦਾਰ ਕੇਂਦਰੀ ਸਕੀਮਾਂ ’ਤੇ ਹੀ ਟਿਕਿਆ ਹੋਇਆ ਹੈ। ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਵੈਟ ਦੀ ਵਸੂਲੀ 20,000 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ। ਵਿੱਤ ਮੰਤਰੀ ਵੱਲੋਂ ਕੁਝ ਨਵੀਆਂ ਯੋਜਨਾਵਾਂ ਵਿੱਚ ਪੰਜਾਬ ਵਿੱਚ ਕਰਜ਼ੇ ਦੇ ਭਾਰ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਕਿਸਾਨ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਦੋ ਲੱਖ ਰੁਪਏ ਦੀ ਮਾਲੀ ਮਦਦ ਦੇਣ ਲਈ 66 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।

ਵਿੱਤ ਮੰਤਰੀ ਨੇ ਖੇਤੀਬਾੜੀ ਖੇਤਰ ਤੇ ਪਸ਼ੂ ਪਾਲਣ ਲਈ ਬਜਟ ਵਿੱਚ 23.53 ਫੀਸਦੀ ਭਾਵ 449 ਕਰੋੜ ਰੁਪਏ ਰੱਖੇ ਹਨ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ 300 ਕਰੋੜ ਰੁਪਏ ਦਿੱਤੇ ਜਾਣਗੇ। ਸਰਕਾਰ ਵੱਲੋਂ ਔਰਤਾਂ ਨੂੰ ਪ੍ਰਤੀ ਪਸ਼ੂ ਪਿੱਛੇ 17,500 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। 20 ਪਸ਼ੂਆਂ ਨਾਲ ਅਨੁਮਾਨਤ 27 ਲੱਖ ਰੁਪਏ ਦੀ ਡੇਅਰੀ ਦਾ ਕਿੱਤਾ ਕਰਨ ਵਾਲੀਆਂ ਔਰਤਾਂ ਨੂੰ ਅਨੁਮਾਨਤ 11 ਲੱਖ ਰੁਪਏ ਸਬਸਿਡੀ ਵਜੋਂ ਮਿਲਣਗੇ। ਸਰਕਾਰ ਵੱਲੋਂ ‘ਮੁੱਖ ਮੰਤਰੀ ਆਵਾਸ ਯੋਜਨਾ’ ਤਹਿਤ ਬੇਘਰੇ ਗਰੀਬ ਲੋਕਾਂ ਲਈ ਇਕ ਲੱਖ ਘਰ ਬਣਾ ਕੇ ਦਿੱਤੇ ਜਾਣਗੇ। ਜਨਤਕ ਤੇ ਨਿੱਜੀ ਭਾਈਵਾਲੀ ਨਾਲ 100 ਮਾਡਲ ਸਕੂਲ ਖੋਲ੍ਹੇ ਜਾਣਗੇ, ਜਲ ਸੈਨਾ ਵਿੱਚ ਭਰਤੀ ਦੀ ਸਿਖਲਾਈ ਲਈ ਕੇਂਦਰ ਖੋਲ੍ਹਿਆ ਜਾਵੇਗਾ, ਸੀਨੀਅਰ ਸੈਕੰਡਰੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀ, ਜੋ 80 ਫ਼ੀਸਦੀ ਜਾਂ ਉਸ ਤੋਂ ਵੱਧ ਨੰਬਰ ਲੈਂਦੇ ਹਨ, ਉਹ ਡਾ. ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ ਅਧੀਨ ਸਾਲਾਨਾ 30,000 ਰੁਪਏ ਦਾ ਵਜ਼ੀਫ਼ਾ ਹਾਸਲ ਕਰ ਸਕਣਗੇ। ਗਰੀਬੀ ਰੇਖਾ ਤੋਂ ਹੇਠ ਵਾਲੇ ਸਾਰੇ ਪਰਿਵਾਰਾਂ ਨੂੰ ਭਗਤ ਪੂਰਨ ਸਿੰਘ ਹੈਲਥ ਵੈਲਫ਼ੇਅਰ ਸਕੀਮ ਅਧੀਨ ਘਰ ਦੇ ਹਰ ਮੈਂਬਰ ਲਈ 30,000 ਰੁਪਿਆ ਸਿਹਤ ਬੀਮੇ ਲਈ ਦਿੱਤਾ ਜਾਵੇਗਾ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਾਰੇ ਪਰਿਵਾਰਾਂ ਦਾ 75,000 ਰੁਪਏ ਦਾ ਮੁਫ਼ਤ ਜੀਵਨ ਬੀਮਾ ਕੀਤਾ ਜਾਵੇਗਾ। ਇਨ੍ਹਾਂ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਸਾਰੇ ਬੱਚਿਆਂ ਨੂੰ ਮਹੀਨਾਵਾਰ 200 ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ।

ਸਰਕਾਰੀ ਕਰਮਚਾਰੀਆਂ ਨੂੰ ਕੈਸ਼ਲੈਸ ਬੀਮਾ ਸਕੀਮ ਤਹਿਤ ਕਵਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਐਲ.ਟੀ.ਸੀ. ਦੀ ਸਹੂਲਤ ਪਹਿਲੀ ਅਪਰੈਲ 2013 ਤੋਂ ਬਹਾਲ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਰੂਰਲ ਰੈਪਿਡ ਪੁਲੀਸ ਰਿਸਪਾਂਸ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਅਧੀਨ ਸੂਬੇ ਦੇ ਦੂਰ-ਦੁਰਾਡੇ ਪਿੰਡ ਦੇ ਵਿੱਚ ਲੋੜ ਪੈਣ ’ਤੇ ਫ਼ੋਨ ਕੀਤੇ ਜਾਣ ਤੋਂ 20 ਮਿੰਟ ਦੇ ਅੰਦਰ-ਅੰਦਰ ਸੇਵਾ ਮੁਹੱਈਆ ਕਰਵਾਈ ਜਾਵੇਗੀ। ਇਸੇ ਤਰ੍ਹਾਂ ਦੇਸ਼ ਦੀ ਸਭ ਤੋਂ ਪਹਿਲੀ ਨਿਵੇਕਲੀ ‘ਨਾਈਟ ਪੁਲੀਸਿੰਗ ਸੇਵਾ’ 2013-14 ਤੋਂ ਸ਼ਹਿਰੀ ਬਾਸ਼ਿੰਦਿਆਂ ਦੀ ਸੁਰੱਖਿਆ ਅਤੇ ਜਾਨ-ਮਾਲ ਦੀ ਰਾਖੀ ਲਈ ਸ਼ੁਰੂ ਕੀਤੀ ਜਾ ਰਹੀ ਹੈ, ਜੋ ਸ਼ੁਰੂਆਤੀ ਦੌਰ ਵਿੱਚ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ‘ਸੇਫ਼ ਸਿਟੀ ਪ੍ਰਾਜੈਕਟ’ ਦੇ ਨਾਂ ਹੇਠ ਚਲਾਈ ਜਾਵੇਗੀ। ਸਰਕਾਰ ਇਸ ਪ੍ਰਾਜੈਕਟ ’ਤੇ 135 ਕਰੋੜ ਰੁਪਏ ਖ਼ਰਚਾ ਕਰੇਗੀ। ਪੁਲੀਸ ਦਾ ਬਜਟ 165.20 ਕਰੋੜ ਰੁਪਏ ਤੋਂ ਵਧਾ ਕੇ 333.05 ਕਰੋੜ ਕੀਤਾ ਗਿਆ ਹੈ।

ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਅੰਮ੍ਰਿਤਸਰ, ਪਟਿਆਲਾ, ਫ਼ਰੀਦਕੋਟ ਅਤੇ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ  ਵਿਖੇ ਉੱਚ-ਤਕਨੀਕ ਨਾਲ ਕੈਂਸਰ ਦਾ ਇਲਾਜ ਹੋਵੇਗਾ।  ਇਸ ਕਾਰਜ ਲਈ ਪੰਜਾਬ ਸਰਕਾਰ 300 ਕਰੋੜ ਰੁਪਏ ਦਾ ਵਿਸ਼ੇਸ਼ ਫ਼ੰਡ ਕਾਇਮ ਕਰ ਰਹੀ ਹੈ। ‘ਨੰਨ੍ਹੀ ਛਾਂ’ ਮੁਹਿੰਮ ਤਹਿਤ 15.40 ਲੱਖ ਨੀਲੇ ਕਾਰਡਧਾਰਕ ਗ਼ਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਕਿੱਤਾਮੁਖੀ ਕੋਰਸ ਕਰਨ ਲਈ ਸਾਲਾਨਾ 30,000 ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ। ਸੂਬੇ ਦੀਆਂ ਸਾਰੀਆਂ ਸਰਕਾਰੀ ਆਈ.ਟੀ.ਆਈਜ਼ ਵਿੱਚ ਲੜਕੀਆਂ ਨੂੰ ਮੁਫ਼ਤ ਕਿੱਤਾਮੁਖੀ ਕੋਰਸ ਕਰਵਾਏ ਜਾਣਗੇ। ਸੂਬੇ ਵਿੱਚ ਸਨਅਤੀ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਛੇਤੀ ਹੀ ਨਵੀਂ ‘ਸਨਅਤੀ ਨਿਵੇਸ਼ ਨੀਤੀ’ ਦਾ ਐਲਾਨ ਕਰੇਗੀ। ਖੇਡਾਂ ਨੂੰ ਉਤਸ਼ਾਹਤ ਕਰਨ ਲਈ ਮੁਹਾਲੀ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸੈਂਟਰ ਫ਼ਾਰ ਐਗ਼ਸੀਲੈਂਸ, 4 ਖੇਤਰੀ ਕੈਂਪਸ ਬਠਿੰਡਾ, ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਉਸਾਰੇ ਜਾਣਗੇ। ਨੌਜਵਾਨਾਂ ਨੂੰ ਵੋਕੇਸ਼ਨਲ ਸਿੱਖਿਆ ਲਈ ਪ੍ਰਤੀ ਮਹੀਨਾ 1,000 ਰੁਪਏ ਰੁਜ਼ਗਾਰ ਭੱਤਾ ਦਿੱਤਾ ਜਾਵੇਗਾ।

ਖੇਡਾਂ ਨੂੰ ਲਾਜ਼ਮੀ ਵਿਸ਼ੇ ਵਜੋਂ ਹਰ ਸਕੂਲ ਵਿੱਚ ਲਾਗੂ ਕੀਤਾ ਜਾਵੇਗਾ, 11ਵੀਂ ਦੇ ਵਿਦਿਆਰਥੀਆਂ ਨੂੰ ਇਸੇ ਵਰ੍ਹੇ ਮੁਫ਼ਤ ਟੈਬਲੇਟ ਕੰਪਿਊਟਰ ਦਿੱਤੇ ਜਾਣਗੇ, ਡਾਕਟਰੀ ਇੰਟਰਨਜ਼ ਨੂੰ 30,000 ਰੁਪਏ ਵਜ਼ੀਫ਼ਾ ਦਿੱਤਾ ਜਾਵੇਗਾ। ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬਜਟ 1208.51 ਕਰੋੜ ਰੁਪਏ ਤੋਂ ਵਧਾ ਕੇ 1600 ਕਰੋੜ ਰੁਪਏ ਰੱਖ ਦਿੱਤਾ ਗਿਆ ਹੈ। ਪੰਜਾਬ ਦੀਆਂ ਹੁਕਮਰਾਨ ਪਾਰਟੀਆਂ ਵੱਲੋਂ ਸਾਲ 2012 ਵਿੱਚ ਸੱਤਾ ਹਥਿਆਉਣ ਲਈ ਜਿਹੜੇ ਚੋਣ ਵਾਅਦਿਆਂ ਦਾ ਸਹਾਰਾ ਲਿਆ ਉਨ੍ਹਾਂ ਵਿੱਚੋਂ ਕਿਸੇ ਵੱਡੇ ਵਾਅਦੇ ਨੂੰ ਪੂਰਾ ਕਰਨ ਦੇ ਯਤਨ ਨਹੀਂ ਕੀਤੇ ਗਏ। ਵਿਦਿਆਰਥੀਆਂ ਨੂੰ ਟੇਬਲੈਟਸ ਦੇਣ ਅਤੇ ਲੜਕੀਆਂ ਨੂੰ ਸਾਈਕਲ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਹ ਵਾਅਦੇ ਚਲੰਤ ਮਾਲੀ ਸਾਲ ਦੇ ਬਜਟ ਵਿੱਚ ਵੀ ਕੀਤੇ ਗਏ ਸਨ ਪਰ ਮਾਲੀ ਹਾਲਤ ਕਮਜ਼ੋਰ ਹੋਣ ਕਾਰਨ ਨਿਭਾਏ ਨਹੀਂ ਗਏ।

ਸਸਤੀਆਂ ਹੋਈਆਂ ਵਸਤਾਂ

ਬੱਚਿਆਂ ਦੇ ਦੁੱਧ ਪੀਣ ਦੀਆਂ ਬੋਤਲਾਂ, ਨਿੱਪਲ, ਪਾਣੀ ਦੀਆਂ ਬੋਤਲਾਂ, ਚੋਣਵੀਆਂ ਸਟੇਸ਼ਨਰੀ ਵਸਤਾਂ, ਅੰਗਹੀਣ ਵਿਅਕਤੀਆਂ ਲਈ ਤੁਰਨ ਵਾਲੀ ਸੋਟੀ ਅਤੇ ਸ਼ਿਕੰਜਾ, ਇੰਟਰਾਕੁਲਰ ਲੈਂਜ਼ ਅਤੇ ਸੁਣਨ ਵਾਲੀਆਂ ਮਸ਼ੀਨਾਂ, ਕੰਘਿਆਂ ਅਤੇ ਹੇਅਰ ਪਿੰਨਾਂ ਤੇ ਕਲਿੱਪਾਂ ਨੂੰ ਵੀ ਵੈਟ ਤੋਂ ਮੁਕਤ ਕੀਤਾ ਗਿਆ ਹੈ।

ਮਹਿੰਗੀਆਂ ਹੋਈਆਂ ਵਸਤਾਂ

ਸਿਗਰਟਾਂ ’ਤੇ ਵੈਟ 20.5 ਫੀਸਦੀ ਤੋਂ ਵਧਾ ਕੇ 50 ਫੀਸਦੀ ਤੇ ਕੋਲਡ ਡ੍ਰਿੰਕਸ ’ਤੇ ਵੈਟ 13 ਫੀਸਦੀ ਤੋਂ ਵਧਾ ਕੇ 20.5 ਫੀਸਦੀ ਕਰ ਦਿੱਤਾ ਹੈ। ਇਸ ਨਾਲ ਲੋਕਾਂ ’ਤੇ 180 ਕਰੋੜ ਰੁਪਏ ਦਾ ਮਾਲੀ ਭਾਰ ਪਵੇਗਾ।


ਸਾਕਾ ਨੀਲਾ ਤਾਰਾ ਦੇ ਹਰਜਾਨੇ ਸਬੰਧੀ ਦਿੱਲੀ ਹਾਈਕੋਰਟ 'ਚ

ਦਾਇਰ ਹਲਫ਼ਨਾਮਾ ਵਾਪਸ ਲਵੇਗੀ ਸ਼੍ਰੋਮਣੀ ਕਮੇਟੀ

http://sameydiawaaz.com/Archive%20News/%5B2013%5D/03/21.03.2013%20-%2002.jpg
ਚੰਡੀਗੜ੍ਹ 20 ਮਾਰਚ (ਦੀਪਕ ਸ਼ਰਮਾ) :- ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਐਲਾਨ ਕੀਤਾ ਹੈ ਕਿ ਕਮੇਟੀ ਵਲੋਂ ਦਿੱਲੀ ਹਾਈ ਕੋਰਟ ਵਿਚ ਦਾਇਰ ਕੀਤੀ ਉਹ ਹਲਫਨਾਮਾ ਵਾਪਸ ਲਿਆ ਜਾਵੇਗਾ ਜਿਸ ਰਾਹੀਂ ਅਦਾਲਤ ਨੂੰ ਇਹ ਕਿਹਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਸਾਕਾ ਨੀਲਾ ਤਾਰਾ ਦੌਰਾਨ ਹੋਏ ਨੁਕਸਾਨ ਦੇ ਹਰਜਾਨੇ ਦਾ ਕੇਸ ਵਾਪਸ ਲੈਂਦੀ ਹੈ। ਜਥੇਦਾਰ ਮੱਕੜ ਨੇ ਕਿਹਾ ਕਿ ਅਦਾਲਤ ਵਿਚ ਦਾਇਰ ਕੀਤਾ ਹਲਫਨਾਮਾ ਗਲਤਫਹਿਮੀ ਕਾਰਨ ਦਾਖਲ ਕੀਤਾ ਗਿਆ ਹੈ। ਉਨ੍ਹਾਂ ਇਹ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿਗ ਕਮੇਟੀ ਦੀ ਮੀਟਿੰਗ ਵਿਚ ਇਸ ਸਬੰਧੀ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਅਤੇ ਸਿਰਫ ਪ੍ਰਧਾਨ ਨੂੰ ਇਸ ਬਾਰੇ ਵਿਚਾਰ ਕਰਨ ਲਈ ਅਤੇ ਫੈਸਲਾ ਲੈਣ ਲਈ ਅਧਿਕਾਰ ਦਿੱਤੇ ਗਏ ਸਨ। ਜਥੇਦਾਰ ਮੱਕੜ ਨੇ ਦੱਸਿਆ ਕਿ 23 ਮਾਰਚ ਨੂੰ ਦਿੱਲੀ ਵਿਚ ਸਿੱਖ ਕਾਨੂੰਨਾਨਾਂ ਅਤੇ ਚਿੰਤਕਾਂ ਦੀ ਇਕ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਇਸ ਮੁੱਦੇ ਤੇ ਵਿਚਾਰ ਕੀਤਾ ਜਾਵੇਗਾ ਕਿ ਇਸ ਕੇਸ ਨੂੰ ਕਿਸ ਤਰ੍ਹਾਂ ਲੜਿਆ ਜਾਵੇ। ਚੇਤੇ ਰਹੇ ਕਿ ਸ਼੍ਰੋਮਣੀ ਕਮੇਟੀ ਦੀ ਤਰਫੋਂ ਦਿੱਲੀ ਹਾਈ ਕੋਰਟ ਵਿਚ ਇਕ ਹਲਫਨਾਮਾ ਦਾਇਰ ਕੀਤਾ ਗਿਆ ਜਿਸ ਵਿਚ ਸ਼੍ਰੋਮਣੀ ਕਮੇਟੀ ਵਲੋਂ 27 ਸਾਲ ਪਹਿਲਾਂ ਦਾਇਰ ਕੀਤਾ ਉਹ ਕੇਸ ਵਾਪਸ ਲੈਣ ਦੀ ਅਰਜ਼ੀ ਪਾਈ ਗਈ ਜਿਸ ਰਾਹੀਂ ਸਰਕਾਰ ਤੋਂ ਸਾਕਾ ਨੀਲਾ ਤਾਰਾ ਦੌਰਾਨ ਹੋਏ ਨੁਕਸਾਨ ਬਦਲੇ 1000 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਗਿਆ ਸੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 22 ਅਪ੍ਰੈਲ, 2013 ਨੂੰ ਤੈਅ ਕੀਤੀ ਸੀ। ਜ਼ਿਕਰ ਕਰਨਾ ਬਣਦਾ ਹੈ ਕਿ ਜੇਕਰ ਇਸ ਕੇਸ ਦੀ ਪੈਰਵਾਈ ਕਰਨੀ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ 10 ਕਰੋੜ ਰੁਪਏ ਅਦਾਲਤ ਵਿਚ ਜਮ੍ਹਾ ਕਰਵਾਉਣੇ ਪੈਣਗੇ।


ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਖ਼ਿਲਾਫ਼ ਕੋਈ ਅਵਾਜ਼ ਬੁਲੰਦ ਹੋਵੇ

ਪਹਿਰੇਦਾਰ ਵਿਚ ਲੱਗੀ ਖਬਰ 'ਤੇ ਮਾਨ ਦਾ ਪ੍ਰਤੀਕਰਮ

 http://sameydiawaaz.com/Archive%20News/%5B2013%5D/03/21.03.2013%20-%2003.jpg

ਪਟਿਆਲਾ 20 ਮਾਰਚ (ਗੁਰਨਾਮ ਸਿੰਘ ਅਕੀਦਾ) :- ਪਹਿਰੇਦਾਰ ਦੇ ਪਹਿਲੇ ਸਫੇ ਤੇ ਛਪੀ ਖ਼ਬਰ ''ਪੰਜਾਬ ਪੁਲਿਸ ਦੇ ਭ੍ਰਿਸ਼ਟ ਅਧਿਕਾਰੀਆਂ ਦੇ ਚੇਹਰੇ ਹੋਣਗੇ ਬੇਨਕਾਬ” ਜਿਸ ਵਿਚ ਪੰਜਾਬ ਵਿਚ ਵੱਧ ਰਹੀ ਨਸ਼ਿਆਂ ਦੀ ਤਸਕਰੀ ਬਾਰੇ ਚਿੰਤਾ ਜ਼ਾਹਰ ਕੀਤੀ ਹੈ । ਜਿਸ ਤੇ ਟਿਪਣੀ ਕਰਦਿਆ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਮੇਰੀ ਸਮਝ ਤੋ ਬਾਹਰ ਹੈ ਕਿ ਕਿਵੇ ਬਾਰਡਰਾਂ ਉਤੇ ਸਖ਼ਤ ਪਹਿਰੇਦਾਰੀ ਹੋਣ ਦੇ ਬਾਵਜੂਦ ਇਹ ਨਸ਼ੀਲੀਆਂ ਵਸਤਾਂ ਪੰਜਾਬ ਵਿਚ ਦਾਖਲ ਹੋ ਰਹੀਆਂ ਹਨ । ਪੰਜਾਬ ਦਾ ਬਾਰਡਰ ਤੇ ਪਾਕਿਸਤਾਨ ਦੇ ਨਾਲ 540 ਕਿਲੋਮੀਟਰ ਲੰਮਾਂ ਹੈ । ਜਿਸ ਉਤੇ 9 ਫੁੱਟ ਉੱਚੀ ਕੰਡਿਆਲੀ ਤਾਰ ਵਿਛਾਈ ਹੋਈ ਹੈ । ਰਾਤ ਸਮੇਂ ਇਥੇ ਬਿਜਲੀ ਜਾਣ ਦਾ ਕੋਈ ਮਤਲਬ ਹੀ ਨਹੀ । ਜਦੋਕਿ ਪੰਜਾਬ ਦੇ ਬਸਿੰਦਿਆਂ ਨੂੰ ਪੂਰੀ ਬਿਜਲੀ ਨਹੀ ਮਿਲ ਰਹੀ । ਬੀ.ਐਸ.ਐਫ. ਦਾ ਸਖਤ ਪਹਿਰਾ ਹੈ, ਇਸ ਨੀਮ ਫੌਜੀ ਦਸਤੇ ਨੂੰ ਹੁਕਮ ਹੈ ਕਿ ਜੇ ਚਿੱੜੀ ਵੀ ਫਟਕ ਜਾਵੇ ਤਾਂ ਮਸ਼ੀਨ ਗੰਨ ਫਾਇਰ ਜ਼ਾਇਜ ਹੈ । ਇਸ ਬੀ.ਐਸ.ਐਫ ਦੇ ਪਹਿਰੇ ਤੋ ਬਾਅਦ ਦੂਸਰਾ ਪਹਿਰਾ ਫੌਜ ਦਾ ਹੈ, ਜੋ ਕਿ ਬੀ.ਐਸ.ਐਫ. ਇਸਦੀ ਨਿਗਰਾਨੀ ਹੇਠ ਹੁੰਦੀ ਹੈ, ਮਿਲਟਰੀ ਅਟੈਲੀਜੈਜ ਖੂਫੀਆਂ ਪੁਲਿਸ ਇਸ ਬਾਰਡਰ ਤੇ ਤਾਇਨਾਤ ਹੈ । ਇਸ ਤੋ ਇਲਾਵਾ ਸੈਟਰ ਦੀਆਂ ਏਜੰਸੀਆਂ ਆਈ.ਬੀ. ਅਤੇ ਰਾਅ ਦਾ ਵੀ ਸਖ਼ਤ ਪਹਿਰਾ ਹੈ । ਇਸ ਤੋ ਬਾਅਦ ਪੰਜਾਬ ਪੁਲਿਸ ਦੀ ਨਿਗਰਾਨੀ ਸੁਰੂ ਹੋ ਜਾਂਦੀ ਹੈ ਪੰਜਾਬ ਸੀ.ਆਈ.ਡੀ. ਅਤੇ ਨਾਰਕੋਟੈਕਸ ਮਹਿਕਮਾ ਵੀ ਇਸਦੀ ਨਿਗਰਾਨੀ ਤੇ ਰਹਿੰਦਾ ਹੈ । ਇਸ ਤੋ ਵੀ ਅੱਗੇ ਜਾਕੇ ਹਵਾਈ ਫੌਜ ਪਹਿਰਾ ਦੇ ਰਹੀ ਹੈ ਅਤੇ ਫੋਟੋਆਂ ਵੀ ਖਿੱਚੀਆਂ ਜਾਂਦੀਆਂ ਹਨ । ਸਟੇਲੈਟ ਸਿਸਟਮ ਦੀ ਵੀ ਸਖ਼ਤ ਨਿਗਰਾਨੀ ਹੈ । ਜੇਕਰ ਚੂਹਾ ਵੀ ਇਸ ਬਾਰਡਰ ਤੋ ਕਰੋਸ ਕਰ ਜਾਵੇ ਤਾ ਉਸਦੀ ਵੀ ਤਸਵੀਰ ਆ ਜਾਂਦੀ ਹੈ । ਇਸ ਬਾਰਡਰ ਦੇ ਨਾਲ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਡੀ.ਸੀ. ਅਤੇ ਐਸ.ਐਸ.ਪੀ. ਪੰਜਾਬ ਬਾਰਡਰ ਤੇ ਤਾਇਨਾਤ ਰਹਿੰਦੇ ਹਨ । ਫਿਰ ਅਸੀ ਪੁੱਛਦੇ ਹਾਂ ਕਿ ਇਨ੍ਹਾਂ ਸਖ਼ਤ ਪ੍ਰਬੰਧਾਂ ਅਤੇ ਤਕੜੀ ਨਿਗਰਾਨੀ ਹੋਣ ਦੇ ਬਾਵਜੂਦ ਅਫਗਾਨੀਸਤਾਨ ਤੇ ਪਾਕਿਸਤਾਨ ਤੋ ਅਫ਼ੀਮ, ਹੈਰੋਇਨ ਕਿਵੇ ਆ ਜਾਂਦੀ ਹੈ ? ਹਿਮਾਚਲ ਪ੍ਰਦੇਸ ਤੋ ਗਾਂਜਾ, ਰਾਜਸਥਾਨ ਤੋ ਭੁੱਕੀ ਅਤੇ ਅਫੀਮ, ਕੋਲੰਬੀਆਂ ਤੋ ਕੋਕੀਨ, ਇਹ ਸਾਰੀਆਂ ਨਸ਼ੀਲੀਆਂ ਵਸਤਾਂ (ਧਰੁਗਸ) ਕਿਵੇ ਪੰਜਾਬ ਵਿਚ ਦਾਖਲ ਹੋ ਜਾਂਦੀਆਂ ਹਨ ? ਜੋ ਪੰਜਾਬ ਤੋ ਬਾਹਰਲੇ ਮੁਲਕਾਂ ਨੂੰ ਇਥੋ ਸਮਗਲਿੰਗ ਹੋ ਰਹੀਆਂ ਹਨ, ਫਿਰ ਇਸ ਸਾਰੇ ਕੁਝ ਦੀ ਹਿੰਦ ਦੇ ਵਜ਼ੀਰ-ਏ-ਆਜ਼ਮ ਡਾ. ਮਨਮੋਹਨ ਸਿੰਘ ਅਤੇ ਪੰਜਾਬ ਦੇ ਚੀਫ਼ ਮਨਿਸਟਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਕੀ ਜਿੰਮੇਵਾਰੀ ਬਣਦੀ ਹੈ ? ਕੀ ਇਨ੍ਹਾਂ ਦੀ ਕੋਈ ਜੁਆਬਦੇਹੀ ਨਹੀ ਹੋਣੀ ਚਾਹੀਦੀ ? ਸਿਮਰਨਜੀਤ ਸਿੰਘ ਮਾਨ ਅਨੁਸਾਰ ਅਜਿਹਾ ਤਾ ਹੋ ਰਿਹਾ ਹੈ ਕਿ ਜਦੋਂ ਕਿਸੇ ਵੀ ਹਕੂਮਤ ਨੇ ਘੱਟ ਗਿਣਤੀਆਂ ਨੂੰ ਗੁਲਾਮ ਰੱਖਣਾ ਹੁੰਦਾ ਹੈ ਤਾਂ ਉਹ ਤਿੰਨ ਤਰ੍ਹਾਂ ਦੇ ਘਟੀਆਂ ਤਰੀਕੇ ਅਪਣਾਉਦੀ ਹੈ । ਪਹਿਲਾ ਕਿ ਉਸ ਕੌਮ ਉਤੇ ਜ਼ਬਰ-ਜੁਲਮ ਕੀਤਾ ਜਾਂਦਾ ਹੈ (ਜੋ ਪੰਜਾਬ ਵਿਚ ਅੱਜ ਤੱਕ ਹੋਇਆ ਹੈ ਅਤੇ ਹੋ ਰਿਹਾ ਹੈ) । ਦੂਸਰਾ ਉਸ ਕੌਮ ਦੀ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚ ਫਸਾਇਆ ਜਾਂਦਾ ਹੈ (ਜਿਸ ਤਰ੍ਹਾਂ ਅੱਜ ਪੰਜਾਬ ਦੇ ਨੌਜ਼ਵਾਨ ਨਸ਼ੇ ਵਿਚ ਗ੍ਰਸਤ ਹੋ ਚੁੱਕੇ ਹਨ) । ਤੀਸਰਾ ਉਸ ਕੌਮ ਨੂੰ ਲਿਖਾਈ-ਪੜ੍ਹਾਈ (ਵਿਦਿਆ) ਤੋ ਵਾਂਝਾ ਕੀਤਾ ਜਾਂਦਾ ਹੈ (ਜਿਵੇ ਪੰਜਾਬ ਵਿਚ ਹੁਣ ਤੱਕ ਸਰਕਾਰਾਂ ਨੇ ਵਿਦਿਆ ਤੇ ਕੋਈ ਧਿਆਨ ਨਹੀਂ ਦਿੱਤਾ, ਸਕੂਲਾਂ, ਕਾਲਜ਼ਾਂ ਦੀਆਂ ਬਿਲਡਿੰਗਾ ਮਾੜੀ ਹਾਲਤ ਵਿਚ ਹਨ । ਮਾਸਟਰ, ਪ੍ਰੌਫੈਸਰ ਅਤੇ ਹੋਰ ਲੋੜੀਦੇ ਅਮਲੇ ਵਿਚ ਕਟੋਤੀ ਕੀਤੀ ਹੋਈ ਹੈ) । ਇਨ੍ਹਾਂ ਸਾਰੀਆਂ ਗੱਲਾਂ ਦਾ ਮਤਲਬ ਹੁੰਦਾ ਹੈ ਕਿ ਪੜ੍ਹਨ ਲਿਖਣ ਦੇ ਨਾਲ ਦਲੀਲ ਪੈਦਾ ਹੁੰਦੀ ਹੈ । ਜਿਸ ਨਾਲ ਹਰ ਮਨੁੱਖ ਹਰ ਗੱਲ ਦਾ ਚਿੱੜੀ-ਕਾਂ ਕੱਢਣ ਦੇ ਕਾਬਿਲ ਹੋ ਜਾਂਦਾ ਹੈ । ਜੋ ਦਲੀਲ ਦੇ ਨਾਲ ਗੱਲ ਕਰ ਸਕਦਾ ਹੈ । ਹਿੰਦ ਹਕੂਮਤ ਅਨੁਸਾਰ ਜੇਕਰ ਇਨ੍ਹਾਂ ਘੱਟ ਗਿਣਤੀ ਕੌਮਾਂ (ਸਿੱਖਾਂ) ਵਿਚ ਦਲੀਲ ਪੈਦਾ ਹੋ ਗਈ ਤਾ ਉਹ ਇਹਨਾਂ ਸਿਆਸਤਦਾਨਾਂ ਜੋ ਭ੍ਰਿਸ਼ਟਾਚਾਰ, ਲੁੱਟ-ਖਸੁੱਟ, ਧੋਖਾਧੜੀ ਅਤੇ ਹੋਰ ਕਈ ਤਰ੍ਹਾਂ ਦੇ ਗੈਰ ਕਾਨੂੰਨੀ ਧੰਦੇ ਕਰਦੇ ਹਨ, ਉਹ ਨਹੀਂ ਹੋ ਸਕਣਗੇ । ਲੋਕ ਵੋਟ ਵੀ ਸਮਝਦਾਰੀ ਨਾਲ ਪਾਉਣ ਦੇ ਕਾਬਿਲ ਹੋ ਜਾਣਗੇ । ਇਸੇ ਡਰੋਂ ਇਨ੍ਹਾਂ ਹਿੰਦ ਹਕੂਮਤ ਦੇ ਆਗੂਆਂ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਤੇ ਲਿਆ ਖੜ੍ਹਾ ਕੀਤਾ ਹੈ । ਪੰਜਾਬ ਦੇ ਸਿਆਸੀ ਲੋਕ ਇਹ ਸਾਰਾ ਤਮਾਸ਼ਾ ਵੇਖ ਰਹੇ ਹਨ, ਸੰਤ ਸਮਾਜ ਵੀ ਆਪਣਾ ਮੂੰਹ ਨਹੀ ਖੋਲ੍ਹ ਰਿਹਾ ਤਖ਼ਤਾਂ ਦੇ ਜਥੇਦਾਰਾਂ ਨੇ ਵੀ ਚੁੱਪੀ ਵੱਟੀ ਹੋਈ ਹੈ । ਫਿਰ ਸੋਚਣਾ ਹੋਵੇਗਾ ਕਿ ਬਰਬਾਦ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਕੌਣ ਅੱਗੇ ਆਵੇ ? ਇਸ ਨਸ਼ਿਆਂ ਦੀ ਵੱਧ ਰਹੀ ਤਸਕਰੀ ਬਾਰੇ ਸਮੁੱਚੀ ਪ੍ਰੈਸ ਨੇ ਆਪਣਾ ਬਣਦਾ ਯੋਗਦਾਨ ਨਹੀ ਨਿਭਾਇਆ । ਸਿਰਫ਼ ਪਹਿਰੇਦਾਰ ਅਖ਼ਬਾਰ ਹੀ ਹੈ ਜਿਸ ਨੇ ਇਹ ਕਾਬਲੇ ਤਰੀਫ ਰਿਪੋਰਟ ਆਪਣੇ ਅਖ਼ਬਾਰ ਵਿਚ ਛਾਪੀ ਹੈ । ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਵੈਬਸਾਇਟ ਰਾਹੀ ਇਸ ਹੋ ਰਹੀ ਤਸਕਰੀ ਅਤੇ ਨਸ਼ਿਆਂ ਦੇ ਵੱਧ ਰਹੇ ਰੁਝਾਂਨ ਬਾਰੇ ਯੂ.ਐੱਨ. ਦੇ ਧਰੁਗਸ ਾਚਿÂ ਨੂੰ ਕਈ ਮਹੀਨੇ ਪਹਿਲਾ ਪੂਰੀ ਜਾਣਕਾਰੀ ਇਨ੍ਹਾਂ ਹਾਲਾਤਾਂ ਤੋ ਦੇ ਦਿੱਤੀ ਸੀ । ਪਰ ਉਥੋ ਵੀ ਕੋਈ ਜੁਆਬ ਨਾ ਆਉਣਾ ਹੈਰਾਨੀ ਪੈਦਾ ਕਰਦਾ ਹੈ । ਜੇਕਰ ਅਜਿਹੇ ਹਾਲਾਤ ਬਰਕਰਾਰ ਰਹੇ, ਤਾ ਪੰਜਾਬ ਦੀ ਨੌਜ਼ਵਾਨੀ ਨੂੰ ਕੋਈ ਨਹੀ ਬਚਾ ਸਕਦਾ ।


ਮਾਮਲਾ ’84 ਨਸਲਕੁਸ਼ੀ ਦਾ

ਟਾਈਟਲਰ ਬਾਰੇ ਮੁੜ ਜਾਂਚ ਦਾ ਸੀ. ਬੀ. ਆਈ. ਵਲੋਂ ਵਿਰੋਧ

 http://sameydiawaaz.com/Archive%20News/%5B2013%5D/03/21.03.2013%20-%2007.jpg

ਨਵੀਂ ਦਿੱਲੀ 20 ਮਾਰਚ (ਪੀ. ਟੀ. ਆਈ.) :- ਸੀ. ਬੀ. ਆਈ. ਨੇ ਅੱਜ ਦਿੱਲੀ ਅਦਾਲਤ ’ਚ 1984 ਦੇ ਸਿੱਖ ਨਸਲਕੁਸ਼ੀ ਦੀ ਪੀੜਤ ਦੀ ਉਸ ਅਪੀਲ ਦਾ ਵਿਰੋਧ ਕੀਤਾ ਹੈ, ਜਿਸ ’ਚ ਉਸ ਨੇ ਤਿੰਨ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ ਦੀ ਮੁੜ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ । ਟਾਈਟਲਰ ਨੂੰ ਸੀ. ਬੀ. ਆਈ. ਨੇ ਇਸ ਮਾਮਲੇ ’ਚ ਕਲੀਨ ਚਿੱਟ ਦੇ ਦਿੱਤੀ ਸੀ ।

ਸੀਬੀਆਈ ਦੇ ਵਕੀਲ ਸੰਜੇ ਕੁਮਾਰ ਨੇ ਐਡੀਸ਼ਨਲ ਸੈਸ਼ਨ ਜੱਜ ਅਨੁਰਾਧਾ ਸ਼ੁਕਲਾ ਭਾਰਦਵਾਜ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਲਖਵਿੰਦਰ ਕੌਰ ਜਿਸ ਦਾ ਪਤੀ ਬਾਦਲ ਸਿੰਘ ਦੰਗਿਆਂ ਵਿਚ ਮਾਰਿਆ ਗਿਆ ਸੀ, ਦਾ ਇਸ ਕੇਸ ’ਚ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਬਣਦਾ ਕਿਉਂਕਿ ਉਹ ਹੱਤਿਆਵਾਂ ਦੇ ਮੁੱਖ ਮਾਮਲੇ ’ਚ ਸ਼ਿਕਾਇਤਕਰਤਾ ਨਹੀਂ ਹੈ ।

ਵਕੀਲ ਨੇ ਦਲੀਲ ਦਿੱਤੀ ਕਿ ਉਸ ਦੀ ਪਟੀਸ਼ਨ ਬਣਦੀ ਨਹੀਂ ਹੈ ਤੇ ਇਹ ਖਾਰਜ ਕਰ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਨਾ ਆਪਣੇ ਪਤੀ ਦੀ ਹੱਤਿਆ ਬਾਰੇ ਕਦੇ ਸ਼ਿਕਾਇਤ ਕੀਤੀ, ਨਾ ਪੁਲੀਸ ਨੂੰ ਜਾਣਕਾਰੀ ਦਿੱਤੀ ਤੇ ਨਾ ਹੀ ਗਵਾਹ ਵਜੋਂ ਪੇਸ਼ ਹੋਈ ਸੀ। ਅੰਤਿਮ ਦਲੀਲਾਂ ਹੋ ਨਾ ਸਕੀਆਂ ਕਿਉਂਕਿ ਸੀਨੀਅਰ ਵਕੀਲ ਐਚ.ਐਸ. ਫੂਲਕਾ, ਜੋ ਲਖਵਿੰਦਰ ਕੌਰ ਦੇ ਵਕੀਲ ਹਨ, ਵਕੀਲਾਂ ਦੀ ਹੜਤਾਲ ਕਾਰਨ ਕੜਕੜਡੂਮਾ ਅਦਾਲਤੀ ਕੰਪਲੈਕਸ ’ਚ ਨਹੀਂ ਪੁੱਜ ਸਕੇ। ਪਟੀਸ਼ਨਰ ਦੇ ਵਕੀਲ ਦੇ ਨਾ ਪੁੱਜ ਸਕਣ ਕਾਰਨ ਅਦਾਲਤ ਨੇ ਮਾਮਲਾ 4 ਅਪਰੈਲ ’ਤੇ ਪਾ ਦਿੱਤਾ ।

ਸੀਬੀਆਈ ਦੀ ਕਲੋਜ਼ਰ ਰਿਪੋਰਟ ਅਤੇ ਟਾਈਟਲਰ ਨੂੰ ਕੇਸ ’ਚ ਕਲੀਨ ਚਿੱਟ ਦੇਣ ਦੇ ਮਾਮਲੇ ਵਿਚ ਚੁਣੌਤੀ ਪਟੀਸ਼ਨ ’ਤੇ ਅਦਾਲਤ ਵੱਲੋਂ ਅੰਤਿਮ ਦਲੀਲਾਂ ਸੁਣੀਆਂ ਜਾ ਰਹੀਆਂ ਸਨ। ਇਸੇ ਦੌਰਾਨ ਸਿੱਖ ਦੰਗਾ ਪੀੜਤ ਕੜਕੜਡੂਮਾ ਅਦਾਲਤੀ ਕੰਪਲੈਕਸ ਦੇ ਬਾਹਰ ਇਕੱਠੇ ਹੋ ਗਏ ਤੇ ਨਿਆਂ ਲਈ ਨਾਅਰੇਬਾਜ਼ੀ ਕੀਤੀ ।


ਪਾਰਲੀਮੈਂਟ 'ਚ ਹੰਗਾਮਾ, ਐਮ. ਪੀ. ਹੋਈ ਬੇਹੋਸ਼

 http://sameydiawaaz.com/Archive%20News/%5B2013%5D/03/21.03.2013%20-%2004.jpg

ਨਵੀਂ ਦਿੱਲੀ 20 ਮਾਰਚ (ਏਜੰਸੀਆਂ) :- ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਦੇ ਅਸਤੀਫੇ ਅਤੇ ਤਮਿਲ ਮੁੱਦੇ 'ਤੇ ਹੰਗਾਮੇ ਕਾਰਣ ਬੁੱਧਵਾਰ ਨੂੰ ਸੰਸਦ ਦੇ ਦੋਨਾਂ ਸਦਨਾਂ ਦਾ ਕੰਮ ਕਾਜ ਨਾ ਚੱਲ ਸਕਿਆ। ਰਾਜ ਸਭਾ 'ਚ ਇਸ ਦੌਰਾਨ ਅਜੀਬ ਘਟਨਾ ਦੇਖਣ ਨੂੰ ਮਿਲੀ ।ਦਰਮੁਕ ਐਮ ਪੀ ਵਸੰਤੀ ਸਟਾਲਿਨ ਰਾਜ ਸਭਾ 'ਚ ਸ਼੍ਰੀ ਲੰਕਾਈ ਤਮਿਲਾਂ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਚੁੱਕਣ ਦੌਰਾਨ ਇੰਨੀ ਜ਼ੋਸ਼ 'ਚ ਆ ਗਈ ਕਿ ਉਹ ਸਦਨ 'ਚ ਹੀ ਬੇਹੋਸ਼ ਹੋ ਕੇ ਡਿੱਗ ਪਈ । ਇਹ ਦੇਖਦੇ ਹੀ ਸਦਨ ਦੇ ਹੋਰ ਮੈਂਬਰ ਹੱਕੇ ਬੱਕੇ ਰਹਿ ਗਏ । ਥੋੜੀ ਦੇਰ 'ਚ ਸਟਾਲਿਨ ਲਈ ਸਟਰੇਚਰ ਲਿਆਂਦਾ ਗਿਆ ,ਪਰ ਉਸ ਨੂੰ ਸਟਰੇਚਰ 'Àੇ ਲਿਟਾਉਣ ਦੀ ਬਜਾਏ ਐਮ ਪੀਜ਼ ਨੇ ਸਹਾਰਾ ਦੇ ਕੇ ਖੜਾ੍ਹ ਕੀਤਾ । ਰਾਜ ਸਭਾ 'ਚ ਇਸ ਮੁੱਦੇ 'ਤੇ ਪ੍ਰਸ਼ਨ ਕਾਲ ਸਮਾਪਤ ਹੋਣ ਬਾਅਦ ਦੋਬਾਰਾ 12 ਬਜੇ ਕਾਰਵਾਈ ਸ਼ੁਰੂ ਹੋਈ ਤਾਂ ਦਰਮੁਕ ਅੰਨਾ ਦਰਮੁਕ ਅਤੇ ਸਪਾ ਐਮ ਪੀ ਫਿਰ ਹੰਗਾਮਾ ਕਰਨ ਲੱਗੇ । ਇਸ ਕਾਰਣ ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਅਤੇ ਫਿਰ ਤਿੰਨ ਵਜੇ ਤੱਕ ਮੁਲਤਵੀ ਕਰਨੀ ਪਈ । ਹੰਗਾਮਾ ਨਾ ਰੁੱਕਦਾ ਦੇਖ ਕੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਹੀ ਮੁਲਤਵੀ ਕਰਨੀ ਪਈ । ਦੂਜੇ ਪਾਸੇ ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨਾਲ ਮੁਲਾਕਾਤ ਕੀਤੀ । ਲੋਕ ਸਭਾ 'ਚ ਦਰਮੁਕ ਅਤੇ ਅੰਨਾ ਦਰਮੁਕ ਐਮ ਪੀ ਸ਼੍ਰੀ ਲੰਕਾਈ ਤਮਿਲਾਂ ਦੀ ਦੁਰਦਸ਼ਾ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਨ ਲੱਗੇ ਅਤੇ ਸਪਾ ਮੈਂਬਰ ਬੇਨੀ ਪ੍ਰਸਾਦ ਨੂੰ ਬਰਖਾਸਤ ਕਰਨ ਦੀ ਮੰਗ 'ਤੇ ਅੜੇ ਰਹੇ । ਹੰਗਾਮਾ ਨਾ ਰੁਕਦਾ ਦੇਖ ਕੇ ਹਾਮਿਦ ਅੰਸਾਰੀ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ।


ਬੇਨੀ ਪ੍ਰਸਾਦ ਵਰਮਾ ਨੇ ਮੁਲਾਇਮ ਬਾਰੇ ਟਿੱਪਣੀਆਂ ’ਤੇ ਮੁਆਫ਼ੀ ਮੰਗੀ

http://sameydiawaaz.com/Archive%20News/%5B2013%5D/03/21.03.2013%20-%2008.jpg

ਨਵੀਂ ਦਿੱਲੀ 20 ਮਾਰਚ :- ਕਾਂਗਰਸ ਵਲੋਂ ਖਿਚਾਈ ਕੀਤੇ ਜਾਣ ਮਗਰੋਂ, ਕੇਂਦਰੀ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਵਿਰੁੱਧ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ । ਯਾਦਵ ਨੇ ਪ੍ਰਧਾਨ ਮੰਤਰੀ ਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗਾਂ ਕਰਕੇ ਵਰਮਾ ਦੇ ਅਸਤੀਫੇ ਦੀ ਮੰਗ ਕੀਤੀ ਸੀ । ਵਰਮਾ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਉਸ ਨੇ ਕਿਸੇ ਇੰਟਰਵਿਊ ’ਚ ਇਹ ਨਹੀਂ ਕਿਹਾ ਕਿ ਮੁਲਾਇਮ ਸਿੰਘ ਕਮਿਸ਼ਨ ਲੈ ਕੇ ਸਰਕਾਰ ਨੂੰ ਹਮਾਇਤ ਦਿੰਦੇ ਹਨ, ਪਰ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਤਾਂ ਉਹ ਅਫਸੋਸ ਪ੍ਰਗਟ ਕਰਦੇ ਹਨ । ਉਂਜ ਯਾਦਵ ਦੀ ਇਸ ਪ੍ਰਗਟਾਵੇ ਤੋਂ ਤਸੱਲੀ ਨਹੀਂ ਹੋਈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜਵਾਦੀ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਭਲਕੇ ਹੋ ਰਹੀ ਮੀਟਿੰਗ ’ਚ ਇਹ ਮਾਮਲਾ ਵਿਚਾਰਿਆ ਜਾਏਗਾ । ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਅੱਜ ਦੋਵੇਂ ਸਦਨਾਂ ਦੀ ਕਾਰਵਾਈ ਨਹੀਂ ਚੱਲਣ ਦਿੱਤੀ । ਸੋਨੀਆ ਗਾਂਧੀ ਤੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਮੁਲਾਇਮ ਸਿੰਘ ਨਾਲ ਮੀਟਿੰਗਾਂ ਕੀਤੀਆਂ ।


ਸਰਕਾਰ 'ਚ ਸ਼ਾਮਲ ਨਹੀਂ ਹੋਵਾਂਗੇ - ਮਾਇਆਵਤੀ

 http://sameydiawaaz.com/Archive%20News/%5B2013%5D/03/21.03.2013%20-%2005.jpg

ਨਵੀਂ ਦਿੱਲੀ 20 ਮਾਰਚ (ਏਜੰਸੀਆਂ) :- ਯੂ. ਪੀ. ਏ. ਤੋਂ ਦਰਮੁਕ ਵਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਪੈਦਾ ਪੈਦਾ ਹੋਈ ਸਥਿਤੀ ਦੌਰਾਨ ਬਸਪਾ ਨੇ ਅੱਜ ਕਿਹਾ ਕਿ ਉਹ ਸਰਕਾਰ ਨੂੰ ਬਾਹਰੋਂ ਹੀ ਹਮਾਇਤ ਜਾਰੀ ਰੱਖੇਗੀ ਪਰ ਸਰਕਾਰ 'ਚ ਸ਼ਾਮਲ ਨਹੀਂ ਹੋਵੇਗੀ। ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਉਹ ਸਰਕਾਰ ਦਾ ਹਿੱਸਾ ਨਹੀਂ ਬਣਨਗੇ ਅਤੇ ਸਰਕਾਰ ਬਾਹਰੋਂ ਹਮਾਇਤ ਜਾਰੀ ਰੱਖਣਗੇ। ਮਾਇਆਵਤੀ ਨੂੰ ਪੁੱਛਿਆ ਗਿਆ ਕਿ ਕੀ ਦਰਮੁਕ ਦੇ ਬਾਹਰ ਹੋਣ ਤੋਂ ਬਾਅਦ ਉਹਨਾਂ ਦੀ ਪਾਰਟੀ ਸਰਕਾਰ 'ਚ ਸ਼ਾਮਲ ਹੋਵੇਗੀ ਤਾਂ ਮਾਇਆਵਤੀ ਨੇ ਕਿਹਾ ਕਿ ਇਹ ਗੱਲ ਬਿਕੁਲ ਸਪੱਸ਼ਟ ਹੈ ਕਿ ਉਹ ਯੂਪੀ ਏ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਹਮਾਇਤ ਨਹੀਂ ਕਰਦੇ ਪਰ ਇਸ ਦੇ ਬਾਵਜੂਦ ਕੱਟੜਵਾਦੀ ਸ਼ਕਤੀਆਂ ਨੂੰ ਕਮਜ਼ੋਰ ਕਰਨ ਲਈ ਯੂ ਪੀ ਏ ਸਰਕਾਰ ਨੂੰ ਬਾਹਰੋਂ ਹਮਾਇਤ ਜਾਰੀ ਰੱਖੀ ਜਾਵੇਗੀ । ਇੱਕ ਸਵਾਲ ਦੇ ਜਵਾਬ 'ਚ ਮਾਇਆਵਤੀ ਨੇ ਕਿਹਾ ਕਿ ਲਾਭ ਲੈਣ ਦੇ ਮੱਦੇ 'ਤੇ ਉਹਨਾਂ 'ਤੇ ਲੋਈ ਉਂਗਲ ਨਹੀਂ ਕਰ ਸਕਦਾ । ਉਹਨਾਂ ਕੇਂਦਰੀ ਮੰਤਰੀ ਬੇਨੀ ਪ੍ਰਸਾਦ ਵਰਮਾ ਵਲੋਂ ਸਮਾਜਵਾਦੀ ਪਾਰਟੀ ਨੇਤਾ ਮੁਲਾਇਮ ਸਿੰਘ ਯਾਦਵ ਦੇ ਖਿਲਾਫ ਕੀਤੀ ਟਿੱਪਣੀ 'ਤੇ ਪ੍ਰਤੀਕ੍ਰਿਆ ਤੋਂ ਇਨਕਾਰ ਕਰ ਦਿੱਤਾ।


ਸਿੰਧ ਸੂਬੇ ਦੇ ਡੇਰੇਦਾਰ ਨੂੰ ਪਾਕਿ ਸਰਕਾਰ ਗ੍ਰਿਫ਼ਤਾਰ ਕਰੇ - ਮੱਕੜ

 http://sameydiawaaz.com/Archive%20News/%5B2013%5D/03/21.03.2013%20-%2011.jpg

http://sameydiawaaz.com/Archive%20News/%5B2013%5D/03/21.03.2013%20-%2012.jpg

ਅੰਮ੍ਰਿਤਸਰ 20 ਮਾਰਚ (ਢਿੱਲੋਂ) :- ਪਾਕਿਸਤਾਨ ਵਿਚ ਸੂਬਾ ਸਿੰਧ ਦੇ ਸ਼ਹਿਰ ਸ਼ਿਕਾਰਪੁਰ ਦੇ ਡੇਰਾ ਮੁਖੀ ਸਾਈਂ ਨਾਰਾਇਣ ਭਜਨ ਵੱਲੋਂ  ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸਿਰ ਢਕੇ ਬਿਨਾਂ ਬੈਠਣ ਅਤੇ ਖਾਲੀ ਅੰਗ ਤੇ ਹੋਰ ਧਰਮ ਦਾ ਚਿੰਨ੍ਹ ਬਣਾ ਕੇ ਮਜ਼ਾਕ ਉਡਾਏ ਜਾਣ ਦੀ ਘਟਨਾ ਦੀ ਸ਼੍ਰੋਮਣੀ ਕਮੇਟੀ  ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ । ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਬਿਆਨ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਕਿਹਾ ਕਿ ਸ਼ਰਾਰਤੀ ਲੋਕਾਂ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਫਿਰਕਿਆਂ ਵਿਚ ਮਤਭੇਦ ਪੈਦਾ ਹੁੰਦੇ ਹਨ ।

 http://sameydiawaaz.com/Archive%20News/%5B2013%5D/03/21.03.2013%20-%2013.jpg

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਅਵਤਾਰ ਸਿੰਘ

ਜਗਰਾਉਂ (ਪੱਤਰ ਪ੍ਰੇਰਕ): ਇੱਥੋਂ ਲਾਗੇ ਮਾਣੂੰਕੇ ਵਿਚ ਪੁੱਜੇ ਸ੍ਰੀ ਮੱਕੜ ਨੇ ਪੱਤਰਕਾਰਾਂ ਵੱਲੋਂ ਇਸ ਸਬੰਧੀ ਪੁੱਛੇ ਜਾਣ ਉੱਤੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਇਸ  ਤਰ੍ਹਾਂ ਕੀਤੀ ਗਈ ਬੇਅਦਬੀ ਕਾਰਨ ਦੁਨੀਆਂ ਭਰ ’ਚ ਬੈਠੇ ਸਿੱਖ ਪਰਿਵਾਰਾਂ ਦੇ ਮਨਾਂ ਵਿਚ ਡੂੰਘਾ ਰੋਸ ਹੈ। ਇਸ ਕਾਂਡ ਦੀ ਡੂੰਘਾਈ ਨਾਲ ਛਾਣਬੀਣ ਕਰਨ ਲਈ ਸ਼੍ਰੋਮਣੀ ਕਮੇਟੀ ਆਪਣੇ ਸਰੋਤਾਂ ਰਾਹੀਂ ਪਾਕਿਸਤਾਨ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਰਾਬਤਾ ਕਰੇਗੀ ਅਤੇ ਅੱਗੇ ਤੋਂ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ ਬਾਰੇ ਪਾਕਿਸਤਾਨ ਸਰਕਾਰ ਨੂੰ ਲਿਖੇਗੀ। ਉਨ੍ਹਾਂ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਲਈ ਇਲੈਕਟ੍ਰੋਨਿਕ ਮੀਡੀਏ ਦੇ ਯੋਗਦਾਨ ਸਬੰਧੀ ਦੱਸਿਆ ਕਿ ਕਮੇਟੀ ਦੇ ਧਰਮ ਪ੍ਰਚਾਰ ਜਥੇ ਵੱਲੋਂ ਨੌਜਵਾਨ ਪੀੜ੍ਹੀ ’ਚ ਵਧ ਰਹੇ ਪਤਿਤਪੁਣੇ ਨੂੰ ਰੋਕਣ ਲਈ ਸਿੱਖ ਧਰਮ ਨਾਲ ਜੁੜੀਆਂ ਲਾਸਾਨੀ ਕੁਰਬਾਨੀਆਂ ਦੀਆਂ ਫਿਲਮਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਿਆਰ ਹੋ ਰਹੀਆਂ ਹਨ।  ਉਨ੍ਹਾਂ ਆਖਿਆ ਕਿ ਸਿੱਖ ਧਰਮ ਵਿੱਚ ਹੋਂਦ ਤੋਂ ਲੈ ਕੇ ਸੰਤਾਂ-ਮਹਾਂਪੁਰਖਾਂ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਫੈਡਰੇਸ਼ਨ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਅਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਹਾਜ਼ਰ ਸਨ।


ਕੇਜਰੀਵਾਲ ਜ਼ਮਾਨਤ ਕਰਾਏ ਬਿਨਾਂ 5 ਜੂਨ ਤੱਕ ਰਿਹਾਅ

http://sameydiawaaz.com/Archive%20News/%5B2013%5D/03/21.03.2013%20-%2009.jpg

ਨਵੀਂ ਦਿੱਲੀ 20 ਮਾਰਚ :- ਸਮਾਜਕ ਕਾਰਕੁਨ ਤੋਂ ਸਿਆਸਤਦਾਨ ਬਣੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਸਿਆਸੀ ਸਕੱਤਰ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ਵਿਚ ਜ਼ਮਾਨਤ ਕਰਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਅਦਾਲਤ ਨੇ ਇਕ ਹਲਫ਼ਨਾਮੇ ਦੇ ਆਧਾਰ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ । ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਸੰਜੇ ਬਾਂਸਲ ਨੇ ਮੁੱਖ ਮੰਤਰੀ ਦੀਕਸ਼ਿਤ ਖ਼ਿਲਾਫ਼ ਕੀਤੀਆਂ ਟਿੱਪਣੀਆਂ ਦੇ ਸੰਦਰਭ ਵਿਚ ਸ੍ਰੀ ਕੇਜਰੀਵਾਲ ਨੂੰ ਤਲਬ ਕੀਤਾ ਸੀ । ਉਂਜ ਅਦਾਲਤ ਨੇ ਸਪਸ਼ਟ ਕੀਤਾ ਕਿ ਇਹ ਰਾਹਤ 5 ਜੂਨ ਨੂੰ ਅਗਲੀ ਪੇਸ਼ੀ ਤਕ ਹੀ ਅਮਲ ’ਚ ਰਹੇਗੀ ।


ਰਾਹੁਲ ਗਾਂਧੀ ਦਾ ਐਲਾਨ "ਚੋਣਾਂ ਲਈ ਰਹੋ ਤਿਆਰ"

http://sameydiawaaz.com/Archive%20News/%5B2013%5D/03/21.03.2013%20-%2006.jpg

ਨਵੀਂ ਦਿੱਲੀ 20 ਮਾਰਚ (ਏਜੰਸੀਆਂ) :- ਕਾਂਗਰਸ ਦੇ ਨੌਜਵਾਨ ਨੇਤਾ ਅਤੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਕਹਿਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਚੋਣਾਂ ਲਈ ਤਿਆਰ ਰਹਿਣ । ਰਾਹੁਲ ਨੇ ਯੂ. ਪੀ. ਦੇ ਸੰਸਦ ਮੈਂਬਰਾਂ ਤੋਂ ਅਪੀਲ ਕੀਤੀ ਹੈ ਕਿ ਉਹ ਚੋਣਾਂ ਲਈ ਤਿਆਰ ਰਹਿਣ। ਰਾਹੁਲ ਨੇ ਅਜਿਹੇ ਸਮੇਂ 'ਚ ਇਹ ਐਲਾਨ ਕੀਤਾ ਜਦੋਂ ਕਾਂਗਰਸ ਸਰਕਾਰ ਦੇ ਡਿੱਗਣ ਦੇ ਆਸਾਰ ਦਿਖਾਈ ਦੇਣ ਲੱਗੇ ਹਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਰਮੁਕ ਪਾਰਟੀ ਨੇ ਸ਼੍ਰੀਲੰਕਾਈ ਤਮਿਲਾਂ ਦੇ ਮੁੱਦੇ 'ਤੇ ਪਹਿਲਾਂ ਮਨਮੋਹਨ ਸਰਕਾਰ ਤੋਂ ਸਮਰਥਨ ਵਾਪਸ ਲਿਆ ਤਾਂ ਉੱਥੇ ਦੂਜੇ ਪਾਸੇ ਦਰਮੁਕ ਤੋਂ ਬਾਅਦ ਕਿੰਗਮੇਕਰ ਬਣੇ ਮੁਲਾਇਮ ਸਿੰਘ ਯਾਦਵ ਨੇ ਹਾਲ ਹੀ 'ਚ ਬੇਨੀ ਪ੍ਰਸਾਦ ਵਰਮਾ ਵਲੋਂ ਮੁਲਾਇਮ ਸਿੰਘ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਰਕਾਰ ਨੂੰ ਘੇਰਣ ਦੀ ਤਿਆਰੀ 'ਚ ਹਨ, ਜਦੋਂ ਕਿ ਦੂਜੇ ਪਾਸੇ ਮਨਮੋਹਨ ਸਰਕਾਰ ਦੇ ਮੰਤਰੀ ਆਪਣੀ ਸਰਕਾਰ ਨੂੰ ਵਧੀਆ ਸਥਿਤੀ 'ਚ ਦੱਸ ਰਹੇ ਹਨ । ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਕਿ ਦਰਮੁਕ ਦੇ ਸਰਕਾਰ ਤੋਂ ਵੱਖ ਹੋਣ ਤੋਂ ਬਾਅਦ ਵੀ ਕੇਂਦਰ ਦੀ ਯੂ. ਪੀ. ਏ. ਸਰਕਾਰ ਦੀ ਸਥਿਰਤਾ 'ਤੇ ਕੋਈ ਖਤਰਾ ਨਹੀਂ ਹੈ । ਇਹ ਸੱਤਾ 'ਚ ਬਣੀ ਰਹੇਗੀ ਅਤੇ ਇਸ ਦੌਰਾਨ ਕਈ ਬਿੱਲ ਵੀ ਸੰਸਦ 'ਚ ਪਾਸ ਹੋਣਗੇ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz