ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

22 ਮਾਰਚ 2013

 ਖਾੜਕੂ ਬਲਵਿੰਦਰ ਸਿੰਘ ਪੋਸੀ ਦੇ ਘਰੋਂ 6 ਪਿਸਤੌਲ ਤੇ ਗੋਲੀ - ਸਿੱਕਾ ਬਰਾਮਦ

ਖਾੜਕੂ ਦੀ ਬਿਰਧ ਮਾਂ ਅਤੇ ਭੈਣ ਹਿਰਾਸਤ ’ਚ

 http://sameydiawaaz.com/Archive%20News/%5B2013%5D/03/22.03.2013%20-%2003.jpg

ਪਿੰਡ ਪੋਸੀ ਵਿੱਚ ਵੀਰਵਾਰ ਨੂੰ ਖਾੜਕੂ ਬਲਵਿੰਦਰ ਸਿੰਘ ਪੋਸੀ ਦੇ ਘਰ ਦੇ ਬਾਹਰ ਛਾਪੇ ਸਮੇਂ ਖੜ੍ਹੀਆਂ ਪੁਲੀਸ ਦੀਆਂ ਦੋ ਗੱਡੀਆਂ

ਹੁਸ਼ਿਆਰਪੁਰ/ਮਾਹਿਲਪੁਰ 21 ਮਾਰਚ (ਬਾਵਾ) :- ਹੁਸ਼ਿਆਰਪੁਰ ਪੁਲੀਸ ਨੇ ਜਲੰਧਰ (ਦਿਹਾਤੀ) ਪੁਲੀਸ ਦੇ ਸਹਿਯੋਗ ਨਾਲ ਖਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਅਮਰੀਕਾ ਬੈਠੇ ਖਾੜਕੂ ਬਲਵਿੰਦਰ ਸਿੰਘ ਪੋਸੀ ਦੇ ਜੱਦੀ ਘਰ ’ਤੇ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਅਸਲਾ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਜਲੰਧਰ ਜ਼ੋਨ ਦੀ ਇੰਸਪੈਕਟਰ ਜਨਰਲ ਆਫ਼ ਪੁਲੀਸ ਗੁਰਪ੍ਰੀਤ ਦਿਓ ਨੇ ਸਥਾਨਕ ਪੁਲੀਸ ਲਾਈਨ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਬਲਵਿੰਦਰ ਸਿੰਘ ਦੇ ਜੱਦੀ ਘਰ ’ਚ  ਭਾਰੀ ਮਾਤਰਾ ਵਿਚ ਅਸਲਾ ਪਿਆ ਹੈ, ਜੋ ਅਤਿਵਾਦੀ ਵਾਰਦਾਤਾਂ ਵਿਚ ਵਰਤਿਆ ਜਾਣਾ ਹੈ। ਅੱਜ ਤੜਕੇ ਜਦੋਂ ਪੁਲੀਸ ਨੇ ਉਸ ਦੇ ਘਰ ਪਿੰਡ ਪੋਸੀ ਥਾਣਾ ਮਾਹਿਲਪੁਰ ਵਿਖੇ ਛਾਪਾ ਮਾਰਿਆ ਤਾਂ ਉੱਥੋਂ ਇਕ 7.65 ਐਮ.ਐਮ ਦੀ ਪਿਸਤੌਲ,.9 ਐਮ.ਐਮ ਦੀ ਅਮਰੀਕਾ ਦੀ ਬਣੀ ਪਿਸਤੌਲ,  32 ਬੋਰ ਦਾ ਰਿਵਾਲਵਰ, 30 ਬੋਰ ਦਾ ਮਾਊਜ਼ਰ, ਤਿੰਨ ਮੈਗਜ਼ੀਨ, 32 ਬੋਰ ਦਾ ਦੇਸੀ ਰਿਵਾਲਵਰ, 315 ਬੋਰ ਦਾ ਦੇਸੀ ਪਿਸਤੌਲ ਅਤੇ 89  ਕਾਰਤੂਸ ਬਰਾਮਦ ਹੋਏ, ਜੋ ਤੂੜੀ ਵਿਚ ਰੱਖੇ ਹੋਏ ਸਨ। ਸ੍ਰੀਮਤੀ ਦਿਓ ਨੇ ਕਿਹਾ ਕਿ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਹਥਿਆਰ ਕਦੋਂ ਪਿੰਡ ਪਹੁੰਚੇ ਜਾਂ ਇਨ੍ਹਾਂ ਦੀ ਵਰਤੋਂ ਕਿਸ ਕਾਰਵਾਈ ਲਈ ਹੋਣੀ ਸੀ। ਇਨ੍ਹਾਂ ਸਾਰੀਆਂ ਗੱਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਨਾ ਜ਼ਰੂਰ ਸਪਸ਼ਟ ਹੋ ਗਿਆ ਹੈ ਕਿ ਅਤਿਵਾਦੀਆਂ ਨੂੰ ਹੁਣ ਆਮ ਲੋਕਾਂ ਦਾ ਸਹਿਯੋਗ ਨਹੀਂ ਮਿਲ ਰਿਹਾ,  ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ ।

ਪੁਲੀਸ ਨੇ ਅਮਰੀਕਾ ਵਿੱਚ ਰਹਿ ਰਹੇ ਖਾਨਿਸਤਾਨ ਜ਼ਿੰਦਾਬਾਦ ਫੋਰਸ ਦੇ ਦੇ ਖਾੜਕੂ ਬਲਵਿੰਦਰ ਸਿੰਘ ਪੋਸੀ ਦੀ ਬਜ਼ੁਰਗ ਮਾਂ ਅਤੇ ਭੈਣ ਕੁਲਵਿੰਦਰ ਕੌਰ ਨੂੰ ਹਿਰਾਸਤ ਵਿਚ ਲੈ ਲਿਆ ਹੈ।  ਇਕ ਹੋਰ ਵਿਅਕਤੀ ਰਣਜੀਤ ਸਿੰਘ ਉਰਫ਼ ਰਾਣਾ ਵਾਸੀ ਨੂਰਪੁਰ ਜੱਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਣਾ ਨੇ ਹੀ ਪੋਸੀ ਦੀ ਮਾਂ ਤੇ ਭੈਣ ਨੂੰ ਇਹ ਹਥਿਆਰ ਸਪਲਾਈ ਕੀਤੇ ਸਨ। ਉਸ ਦਾ ਪੁੱਤਰ ਦਲਜੀਤ ਸਿੰਘ ਉਰਫ਼ ਜੀਤੂ ਮਲੇਸ਼ੀਆ ਵਿਚ ਹੈ, ਜਿਸ ਨੂੰ ਅਤਿਵਾਦੀ ਕਾਰਵਾਈਆਂ ਕਾਰਨ ਭਾਰਤ ਭੇਜਣ ਦਾ ਯਤਨ ਕੀਤਾ ਜਾ ਰਿਹਾ ਹੈ। ਪੋਸੀ ਸਾਲ 2006 ਵਿਚ ਜਲੰਧਰ ਵਿਖੇ ਹੋਏ ਬਸ ਸਟੈਂਡ ਬੰਬ ਧਮਾਕੇ ਵਿਚ ਲੋੜੀਂਦਾ ਹੈ।


ਭੁੱਲਰ ਅਤੇ ਰਾਜੋਆਣਾ ਦੇ ਮਾਮਲੇ ਨੂੰ ਗਹੁ ਨਾਲ ਦੇਖ ਰਿਹਾ ਹੈ ਯੂ. ਕੇ.

http://sameydiawaaz.com/Archive%20News/%5B2013%5D/03/22.03.2013%20-%2002.jpg

ਲੰਡਨ 21 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ) :- ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਮਾਮਲੇ ਨੂੰ ਯੂ. ਕੇ. ਦਾ ਵਿਦੇਸ਼ ਮੰਤਰਾਲਾ ਬੜਾ ਗਹੁ ਨਾਲ ਵੇਖ ਰਿਹਾ ਹੈ । ਇਸ ਗੱਲ ਦਾ ਖੁਲਾਸਾ ਯੂ. ਕੇ. ਦੇ ਵਿਦੇਸ਼ ਮੰਤਰੀ ਵਿਲੀਅਮ ਹਾਗ ਨੇ ਆਲ ਪਾਰਲੀਮੈਂਟਰੀ ਗਰੁੱਪ ਫਾਰ ਸਿਖਸ ਦੇ ਚੇਅਰਮੈਨ ਐਮ. ਪੀ. ਫੈਬੀਅਨ ਹਾਮਿਲਟਨ ਨੂੰ ਭੇਜੇ ਗਏ ਇੱਕ ਪੱਤਰ ਵਿਚ ਕੀਤਾ ਹੈ । ਇਹ ਪੱਤਰ ਉਸ ਚਿੱਠੀ ਦਾ ਜਵਾਬ ਹੈ ਜੋ ਮਿ: ਫੈਬੀਅਨ ਵਲੋਂ 13 ਫਰਵਰੀ ਨੂੰ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ਭਾਰਤ ਫੇਰੀ ਤੋਂ ਪਹਿਲਾਂ ਸਿੱਖਾਂ ਦੀ ਮੰਗ ਨੂੰ ਮੱਦੇਨਜ਼ਰ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਲਿਖਿਆ ਗਿਆ ਸੀ । ਵਿਦੇਸ਼ ਮੰਤਰੀ ਨੇ ਲਿਖਿਆ ਕਿ ਮੌਤ ਦੀ ਸਜ਼ਾ ਸਬੰਧੀ ਭਾਰਤ ਦੇ ਨਜ਼ਰੀਏ ਤੋਂ ਨਿਰਾਸ਼ ਹਨ । ਉਨ੍ਹਾਂ ਕਿਹਾ ਕਿ ਬਰਤਾਨਵੀ ਸਿੱਖ ਭਾਈਚਾਰੇ ਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸਾਂ ਸਬੰਧੀ ਚਿੰਤਾ ਤੋਂ ਉਹ ਚੰਗੀ ਤਰ੍ਹਾਂ ਵਾਕਿਫ ਹਨ । ਅਸੀਂ ਭਾਰਤ ਸਰਕਾਰ ਨੂੰ ਇਸ ਬਾਰੇ ਆਪਣੀ ਸਥਿਤੀ ਸ਼ਪੱਸ਼ਟ ਕਰ ਚੁੱਕੇ ਹਾਂ ਅਤੇ ਫਾਂਸੀ ਦੀ ਸਜ਼ਾ ਖ਼ਤਮ ਕਰਨ ਲਈ ਕਹਿ ਰਹੇ ਹਾਂ ।


ਏ. ਕੇ. - 56 ਦੇ ਮਾਮਲੇ ਵਿੱਚ ਸੰਜੇ ਦੱਤ ਨੂੰ ਪੰਜ ਸਾਲ ਦੀ ਕੈਦ

 http://sameydiawaaz.com/Archive%20News/%5B2013%5D/03/22.03.2013%20-%2001.jpg

ਸੁਪਰੀਮ ਕੋਰਟ ਨੇ 1993 ਬੰਬ ਵਿਸਫੋਟ ਦੇ ਮਾਮਲੇ ਵਿੱਚ ਫੈਸਲਾ ਸੁਣਾਇਆ ਹੈ । ਜਿਸ ਮੁਤਾਬਿਕ ਸੰਜੇ ਦੱਤ ਨੂੰ ਨਜ਼ਾਇਜ਼ ਤੌਰ ਤੇ ਏ. ਕੇ. - 56 (AK 56) ਰੱਖਣ ਦੇ ਦੋਸ਼ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ । ਸੰਜੇ ਦੱਤ ਇਸ ਮਾਮਲੇ ਵਿੱਚ ਪਹਿਲਾਂ ਹੀ 18 ਮਹੀਨੇ ਦੀ ਸਜ਼ਾ ਭੁਗਤ  ਚੁੱਕਾ ਹੈ । ਜਿਸਦਾ ਮਤਲਬ ਉਸਨੂੰ ਸਾਢੇ ਤਿੰਨ ਸਾਲ ਦੀ ਸਜ਼ਾ ਕੱਟਣ ਲਈ ਜੇਲ੍ਹ ਜਾਣਾ ਪਵੇਗਾ ।

ਫੈਸਲੇ ਤੋਂ ਬਾਅਦ ਸੰਜੇ ਦੱਤ ਨੇ ਕਿਹਾ ਕਿ ‘ਮੈਂ ਫੈਸਲੇ ਦੀ ਕਾਪੀ ਦੇਖਕੇ ਹੀ ਤਹਿ ਕਰਾਂਗਾ ਕਿ ਮੈਂ ਅੱਗੇ ਕੀ ਕਰਨਾ ਹੈ । ਫਿਰ ਮੈਂ ਕਹਿਣਾ ਚਾਹੂੰਗਾ ਕਿ ਮੈਨੂੰ ਨਿਆਪ੍ਰਣਾਲੀ ਉਪਰ ਪੂਰਾ ਭਰੋਸਾ ਹੈ । ਮੇਰਾ ਪਰਿਵਾਰ ਮੇਰੇ ਨਾਲ ਅਤੇ ਮੈਂ ਵੀ ਹਾਲੇ ਹਿੰਮਤ ਨਹੀਂ ਹਾਰੀ ਹੈ।’ ਇਸ ਮਾਮਲੇ ਵਿੱਚ ਜੇਲ੍ਹ ਵਿੱਚ 18 ਮਹੀਨੇ ਕੱਟ ਚੁੱਕੇ ਸੰਜੇ ਦੱਤ ਦੇ ਕਰੀਅਰ ਵਿੱਚ ‘ਮੁੰਨਾਭਾਈ’ ਸੀਰੀਜ਼ ਦੀਆਂ  ਫਿਲਮਾਂ ਨੇ ਨਵੀਂ ਜਾਨ ਪਾਈ ਸੀ ਪਰ ਇਸ ਫੈਸਲੇ ਮਗਰੋਂ ਇਸ ਸੀਰੀਜ਼ ਦੀ ਤੀਸਰੀ ਫਿਲਮ ਦੇ ਭਵਿੱਖ ਉਪਰ ਸਵਾਲ ਖੜੇ ਹੋ ਗਏ ਹਨ ।


ਸ਼ਿਕਾਰਪੁਰ ਸਿੰਧ ਪਾਕਿਸਤਾਨ ਦੇ ਸਮਾਧਾ ਆਸ਼ਰਮ ਦੇ ਮੁਖੀ ਸਾਂਈ ਨਾਰਾਇਣ ਭਜਨ ਨੇ ਮੁਆਫੀ ਮੰਗੀ

http://sameydiawaaz.com/Archive%20News/%5B2013%5D/03/22.03.2013%20-%2008.jpg


ਸਟਾਲਿਨ ਦੇ ਘਰ ’ਤੇ ਸੀ. ਬੀ. ਆਈ. ਛਾਪੇ ਤੋਂ ਸਰਕਾਰ ਕਸੂਤੀ ਫਸੀ

ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ ਮਤੇ ਦੀ ਭਾਰਤ ਵਲੋਂ ਹਮਾਇਤ, ਡੀ. ਐਮ. ਕੇ. ਫਿਰ ਵੀ ਨਾਖ਼ੁਸ਼

 http://sameydiawaaz.com/Archive%20News/%5B2013%5D/03/22.03.2013%20-%2004.jpg

ਚੇਨਈ/ਨਵੀਂ ਦਿੱਲੀ 21 ਮਾਰਚ :- ਸੀ. ਬੀ. ਆਈ. ਨੇ ਅੱਜ ਡੀ. ਐਮ. ਕੇ. ਆਗੂ ਐਮ. ਕੇ. ਸਟਾਲਿਨ ਦੇ ਘਰ ਉੱਤੇ ਛਾਪਾ ਮਾਰਿਆ । ਡੀ. ਐਮ. ਕੇ. ਵਲੋਂ ਯੂ. ਪੀ. ਏ. ਨਾਲੋਂ ਤੋੜ - ਵਿਛੋੜਾ ਕਰਨ ਤੋਂ ਦੋ ਦਿਨ ਹੋਈ ਕਾਰਵਾਈ ਕਾਰਨ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਨਾਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਕਾਰਵਾਈ ਦਾ ਸਮਾਂ ਬਹੁਤ ਮੰਦਭਾਗਾ ਹੈ। ਇਸ ਦੌਰਾਨ ਅੱਜ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸ੍ਰੀਲੰਕਾ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਸਬੰਧੀ ਅਮਰੀਕਾ ਦਾ ਮਤਾ ਪਾਸ ਹੋ ਗਿਆ। ਭਾਰਤ ਨੇ ਮਤੇ ਦੇ ਹੱਕ ਵਿੱਚ ਵੋਟ ਪਾਈ। ਡੀਐਮਕੇ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਨੇ ਮਤੇ ਨੂੰ ਪਹਿਲਾਂ ਹੀ ਕਮਜ਼ੋਰ ਕਰਵਾ ਦਿੱਤਾ ਸੀ ਜਿਸ ਕਾਰਨ ਸ੍ਰੀਲੰਕਾ ਦੇ ਤਾਮਿਲਾਂ ਨੂੰ ਇਨਸਾਫ ਨਹੀਂ ਮਿਲ ਸਕੇਗਾ।

ਗੁੱਸੇ ਵਿੱਚ ਆਏ ਡੀਐਮਕੇ ਆਗੂਆਂ ਨੇ ਕਿਹਾ ਕਿ ਪਾਰਟੀ ਸੁਪਰੀਮੋ ਐਮ ਕਰੁਣਾਨਿਧੀ ਦੇ ਪੁੱਤਰ ਦੇ ਚੇਨਈ ਸਥਿਤ ਘਰ ’ਤੇ ਸੀਬੀਆਈ ਦਾ ਛਾਪਾ ‘‘ਸਿਆਸੀ ਬਦਲੇਖੋਰੀ’’ ਦੀ ਕਾਰਵਾਈ ਹੈ ਜਦਕਿ ਕੇਂਦਰੀ ਸਰਕਾਰ ਨੇ ਘਰ ਦੀ ਤਲਾਸ਼ੀ ਲਏ ਜਾਣ ਨੂੰ ਗਲਤ ਦੱਸਦਿਆਂ ਇਨ੍ਹਾਂ ਘਟਨਾਵਾਂ ਤੋਂ ਨਾਵਾਕਫ਼ੀ ਜ਼ਾਹਰ ਕੀਤੀ ਹੈ। ਸੀਬੀਆਈ ਨੇ ਆਪਣੀ ਕਾਰਵਾਈ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਉਸ ਨੇ ਬਿਲਕੁਲ ਵਿਧੀ ਅਨੁਸਾਰ ਕਾਰਵਾਈ ਕੀਤੀ ਹੈ ਅਤੇ ਕਿਸੇ ਨੂੰ ਗਿਣ-ਮਿੱਥ ਕੇ ਨਿਸ਼ਾਨਾ ਬਣਾਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨੇ ਛਾਪੇ ਬਾਰੇ ਕੇਂਦਰ ਦੀ ਨਾਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ‘‘ਅਸੀਂ ਸਾਰੇ ਇਨ੍ਹਾਂ ਘਟਨਾਵਾਂ ’ਤੇ ਪ੍ਰੇਸ਼ਾਨ ਹਾਂ। ਸਰਕਾਰ ਦਾ ਇਸ ਵਿੱਚ ਉੱਕਾ ਹੀ ਕੋਈ ਹੱਥ ਨਹੀਂ ਅਤੇ ਮੈਨੂੰ ਇਸ ਦਾ ਯਕੀਨ ਹੈ। ਅਸੀਂ ਵੇਰਵੇ ਲੈ ਰਹੇ ਹਾਂ। ਇਹ ਹੋਣਾ ਨਹੀਂ ਚਾਹੀਦਾ ਸੀ… ਛਾਪੇ ਦਾ ਸਮਾਂ ਬੇਹੱਦ ਮੰਦਭਾਗਾ ਹੈ।’’ ਵਿਦੇਸ਼ੀ ਕਾਰਾਂ ’ਤੇ ਕਰ ਚੋਰੀ ਦੇ ਮਾਮਲੇ ਸਬੰਧੀ ਅੱਜ ਸਵੇਰੇ ਤਾਮਿਲਨਾਡੂ ਭਰ ਵਿੱਚ 19 ਥਾਵਾਂ ’ਤੇ ਛਾਪੇ ਮਾਰੇ ਗਏ ਹਨ ਜਿਨ੍ਹਾਂ ’ਚ ਐਮ ਕੇ ਸਟਾਲਿਨ ਦਾ ਘਰ ਵੀ ਸ਼ਾਮਲ ਸੀ। ਵਿੱਤ ਮੰਤਰੀ ਪੀ ਚਿਦੰਬਰਮ ਸਣੇ ਕਈ ਮੰਤਰੀਆਂ ਨੇ ਛਾਪਿਆਂ ਦੀ ਕਾਰਵਾਈ ਸ਼ੁਰੂ ਹੋਣ ਸਾਰ ਹੀ ਇਸ ਦਾ ਖੰਡਨ ਕੀਤਾ। ਦੂਰਸੰਚਾਰ ਮੰਤਰੀ ਕਪਿਲ ਸਿੱਬਲ ਨੇ ਕਿਹਾ, ‘‘ਕਿਸੇ ਨੇ ਕੋਈ ਸ਼ਰਾਰਤ ਕੀਤੀ ਹੈ’’ ਜਿਸ ਨੂੰ ਸਿਆਸੀ ਹਾਲਾਤ ਦਾ ਪੂਰਾ ਗਿਆਨ ਸੀ।

88 ਸਾਲਾ ਕਰੁਣਾਨਿਧੀ ਦੇ ਸਿਆਸੀ ਵਾਰਸ ਗਿਣੇ ਜਾਂਦੇ 60 ਸਾਲਾ ਸ੍ਰੀ ਸਟਾਲਿਨ ਨੇ ਇਸ ਨੂੰ ਸਿਆਸੀ ਬਦਲੇਖੋਰੀ ਦੀ ਕਾਰਵਾਈ ਕਰਾਰ ਦਿੱਤਾ ਪਰ ਡੀਐਮਕੇ ਸੁਪਰੀਮੋ ਨੇ ਅਜਿਹਾ ਦੋਸ਼ ਲਾਉਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ, ‘‘ਡੀਐਮਕੇ ਨੂੰ ਅਮੂਮਨ ਸਿਆਸੀ ਬਦਲੇਖੋਰੀ ਦਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਇਹ ਅਜਿਹੀ ਕਾਰਵਾਈ ਹੋ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ।’’ ਉਨ੍ਹਾਂ ਇਸ਼ਾਰਾ ਦਿੱਤਾ ਕਿ ਉਹ ਕੇਂਦਰੀ ਮੰਤਰੀਆਂ ਦੇ ਇਸ ਦਾਅਵੇ ਤੋਂ ਸੰਤੁਸ਼ਟ ਹਨ ਕਿ ਤਲਾਸ਼ੀਆਂ ਦੀ ਕਾਰਵਾਈ ਸਰਕਾਰ ਦੀ ਜਾਣਕਾਰੀ ’ਚ ਨਹੀਂ ਸੀ।

ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੀਬੀਆਈ ਦੀ ਕਾਰਵਾਈ ਰੱਦ ਕਰਦਿਆਂ ਕਿਹਾ ‘‘ਇਸ ਦੇ ਜੋ ਵੀ ਕਾਰਨ ਰਹੇ ਹੋਣ ਪਰ ਇਹ ਭੁਲੇਖੇ ਖੜੇ ਕਰਨ ਵਾਲੀ ਕਾਰਵਾਈ ਸੀ। ਮੈਂ ਆਪਣੇ ਵਿਚਾਰ ਇੰਚਾਰਜ ਮੰਤਰੀ ਨੂੰ ਪੁੱਜਦੇ ਕਰ ਦਿੱਤੇ ਹਨ।’’  ਪ੍ਰਧਾਨ ਮੰਤਰੀ ਦਫਤਰ ਦੇ ਮੰਤਰੀ ਵੀ. ਨਰਾਇਣਸਾਮੀ ਅਮਲਾ ਅਤੇ ਸਿਖਲਾਈ ਮੰਤਰੀ ਦੇ ਨਾਲ-ਨਾਲ ਸੀਬੀਆਈ ਦੇ ਇੰਚਾਰਜ ਮੰਤਰੀ ਵੀ ਹਨ। ਭਾਜਪਾ ਆਗੂ ਐਮ ਵੈਂਕਈਆ ਨਾਇਡੂ ਨੇ ਪਾਰਲੀਮੈਂਟ ਵਿੱਚ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਜਿਹੜੀ ਪਾਰਟੀ ਨੇ ਯੂਪੀਏ ਸਰਕਾਰ ਤੋਂ ਹਮਾਇਤ ਵਾਪਸ ਲਈ ਸੀ, ਉਸ ’ਤੇ ਸੀਬੀਆਈ ਛਾਪਾ ਮਰਵਾਇਆ ਗਿਆ ਅਤੇ ਇਸ ਦਾ ਮਤਲਬ ਹੈ ਕਿ ਸਰਕਾਰ ਸੀਬੀਆਈ ਨੂੰ ਕੰਟਰੋਲ ਕਰਦੀ ਹੈ।

ਜਨੇਵਾ: ਭਾਰਤ ਸਣੇ 25 ਮੁਲਕਾਂ ਨੇ ਅੱਜ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਸ੍ਰੀਲੰਕਾ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਲਿਆਂਦੇ ਗਏ ਅਮਰੀਕਾ ਸਮਰਥਨ ਮਤੇ ਦੇ ਹੱਕ ਵਿਚ ਵੋਟ ਪਾ ਕੇ ਇਸ ਨੂੰ ਪਾਸ ਕਰਵਾ ਦਿੱਤਾ। ਇਸ 47 ਮੈਂਬਰੀ ਕੌਂਸਲ ਵਿਚ 13 ਮੈਂਬਰਾਂ ਨੇ ਮਤੇ ਦੇ ਖ਼ਿਲਾਫ਼ ਵੋਟ ਪਾਈ। ਮਤੇ ਦੇ ਖ਼ਿਲਾਫ਼ ਵੋਟ ਪਾਉਣ ਵਾਲਿਆਂ ਵਿਚ ਪਾਕਿਸਤਾਨ ਵੀ ਸ਼ਾਮਲ ਹੈ। ਅੱਠ ਮੁਲਕ ਵੋਟਿੰਗ ਦੌਰਾਨ ਗੈਰ-ਹਾਜ਼ਰ ਰਹੇ। ਗੈਬਨ ਨਾਮੀ ਦੇਸ਼ ਵੋਟਿੰਗ ਦੇ ਅਧਿਕਾਰ ਦੇ ਮਾਮਲੇ ’ਚ ਵਿਵਾਦ ਕਾਰਨ ਵੋਟ ਨਹੀਂ ਪਾ ਸਕਿਆ। ਇਸ ਮਤੇ ਕਾਰਨ ਭਾਰਤ ਵਿਚ ਸਿਆਸਤ ਗਰਮਾ ਗਈ ਸੀ ਤੇ ਡੀਐਮਕੇ ਨੇ ਇਸ ਮੁੱਦੇ ’ਤੇ ਕੇਂਦਰ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। ਇਸ ਮਤੇ ਨੂੰ ਕਾਫੀ ਹਲਕਾ ਕੀਤਾ ਗਿਆ ਹੈ। ਲਿਖਤ ਸੋਧਾਂ ਰਾਹੀਂ ਭਾਰਤ ਨੇ ਕੁਝ ਸੋਧਾਂ ਕਰਵਾ ਲਈਆਂ। ਇਸ ਵਿਚ ਭਾਰਤ ਨੇ ਸੱਦਾ ਦਿੱਤਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤੇ ਸ੍ਰੀਲੰਕਾ ਦੀਆਂ ਦੂਜੀਆਂ ਜਵਾਬਦੇਹੀਆਂ ਸਬੰਧੀ ਸੁਤੰਤਰ ਤੇ ਭਰੋਸੇਯੋਗ ਜਾਂਚ ਕਰਵਾਈ ਜਾਵੇ। ਸ੍ਰੀਲੰਕਾ ਵਿਚ ਸੁਲ੍ਹਾ ਤੇ ਜਵਾਬਦੇਹੀ ਨੂੰ ਉਤਸ਼ਾਹਤ ਕਰਨ ਨਾਲ ਸਬੰਧਤ ਮਤੇ ਬਾਰੇ ਭਾਰਤ ਦੇ ਸਥਾਈ ਪ੍ਰਤੀਨਿਧੀ ਦਿਲੀਪ ਸਿਨਹਾ ਨੇ ਕਿਹਾ, ‘‘ਅਸੀਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤੇ ਨਾਗਰਿਕਾਂ ਨੂੰ ਮਾਰੇ ਜਾਣ ਸਬੰਧੀ ਸੁਤੰਤਰ ਤੇ ਭਰੋਸੇਯੋਗ ਜਾਂਚ ਦੀ ਲੋੜ ਦੁਹਰਾਉਂਦੇ ਹਾਂ।’’

ਮਤੇ ਵਿਚ ਕਿਹਾ ਗਿਆ ਹੈ, ‘‘ਕੌਂਸਲ ਇਸ ਗੱਲ ਤੋਂ ਚਿੰਤਤ ਹੈ ਕਿ ਸ੍ਰੀਲੰਕਾ ਵਿਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਸਬੰਧੀ ਦੋਸ਼ ਬਹੁਤ ਗੰਭੀਰ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਜਿਹੀ ਉਲੰਘਣਾ ਹੁਣ ਵੀ ਹੋ ਰਹੀ ਹੈ।’ ਸ੍ਰੀ ਸਿਨਹਾ ਨੇ ਕਿਹਾ, ‘‘ਸ੍ਰੀਲੰਕਾ ਵੱਲੋਂ ਕੌਂਸਲ ਵਿਚ ਸਾਲ 2009 ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਜੋ ਪ੍ਰਤੀਬੱਧਤਾ ਪ੍ਰਗਟਾਈ ਸੀ, ਉਹ ਉਸ ’ਤੇ ਖਰਾ ਨਹੀਂ ਉੱਤਰ ਰਿਹਾ। ਸਾਡਾ ਸੱਦਾ ਹੈ ਕਿ ਸ੍ਰੀਲੰਕਾ ਆਪਣੀ ਪ੍ਰਤੀਬੱਧਤਾ ’ਤੇ ਅਮਲ ਕਰਕੇ ਆਪਣੀ 13ਵੀਂ ਸੋਧ ਨੂੰ ਪੂਰੀ ਤਰ੍ਹਾਂ ਲਾਗੂ ਕਰੇ।’’

ਅਮਰੀਕਾ ਨੇ ਵੋਟ ਪਾਉਂਦਿਆਂ ਕਿਹਾ, ‘‘ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਸ੍ਰੀਲੰਕਾ ਨੇ ਮਨੁੱਖੀ ਅਧਿਕਾਰਾਂ ਬਾਰੇ ਕੁਝ ਪ੍ਰਗਤੀ ਕੀਤੀ ਹੈ, ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਉਹ ਅਰਥਪੂਰਨ ਕਦਮ ਚੁੱਕੇ ਤੇ ਕੌਮਾਂਤਰੀ ਚਿੰਤਾਵਾਂ ਦੂਰ ਕਰੇ। ਇਸ ਦੌਰਾਨ ਸ੍ਰੀਲੰਕਾ ਦੇ ਪ੍ਰਤੀਨਿਧੀ ਨੇ ਕਿਹਾ, ‘ਸਾਡੀ ਸਰਕਾਰ ਇਸ ਮਤੇ ਨੂੰ ਮੂਲੋਂ ਹੀ ਰੱਦ ਕਰਦੀ ਹੈ।’ ਉਨ੍ਹਾਂ ਕਿਹਾ ਕਿ ਇਸ ਮਤੇ ਵਿਚ ਸ੍ਰੀਲੰਕਾ ਵੱਲੋਂ ਮਨੁੱਖੀ ਅਧਿਕਾਰਾਂ ਬਾਰੇ ਹਾਲ ਹੀ ਦੋ ਸਾਲਾਂ ਦੌਰਾਨ ਕੀਤੇ ਕੰਮਾਂ ਨੂੰ ਅੱਖੋਂ-ਪਰੋਖੇ ਹੀ ਕਰ ਦਿੱਤਾ ਹੈ।

ਇਸ ਮਤੇ ਦੇ ਹੱਕ ਵਿਚ ਭਾਰਤ ਤੋਂ ਇਲਾਵਾ ਬੇਨਿਸਨ, ਲਿਬੀਆ, ਸਿਏਰਾ ਲਿਓਨ, ਅਰਜਨਟੀਨਾ, ਬਰਾਜ਼ੀਲ, ਆਸਟਰੀਆ, ਜਰਮਨੀ, ਆਇਰਲੈਂਡ, ਇਟਲੀ, ਸਪੇਨ, ਸਵਿਟਜ਼ਰਲੈਂਡ ਤੇ ਦੱਖਣੀ ਕੋਰੀਆ ਨੇ ਵੋਟ ਪਾਈ, ਜਦਕਿ ਕਾਂਗੋ, ਮਾਲਦੀਵਜ਼, ਥਾਈਲੈਂਡ, ਯੂ.ਏ.ਈ., ਕਤਰ, ਕੁਵੈਤ ਤੇ ਇਕੁਆਡੋਰ ਵੀ ਸ਼ਾਮਲ ਹਨ। ਮਤੇ ਵੇਲੇ ਕੀਨੀਆ, ਜਪਾਨ, ਮਲੇਸ਼ੀਆ, ਕਜ਼ਾਖਸਤਾਨ, ਇਥੋਪੀਆ ਤੇ ਬੋਤਮਵਾਲਾ ਗੈਰ-ਹਾਜ਼ਰ ਰਹੇ।


ਕਾਂਗਰਸੀ ਮੈਂਬਰ ਹਾਊਸ ਦਾ ਬਾਈਕਾਟ ਕਰਕੇ ਕਿਉਂ ਲਾਉਂਦੇ ਹਨ ਰਜਿਸਟਰ ਤੇ ਹਾਜ਼ਰੀ ?

ਲਾਲ ਸਿੰਘ ਨੇ ਬਜਟ ਨੂੰ ਗਰਦਾਨਿਆ ਹੁਣ ਤਕ ਦਾ ਸਭ ਤੋਂ ਮਾੜਾ ਬਜਟ

 http://sameydiawaaz.com/Archive%20News/%5B2013%5D/03/22.03.2013%20-%2007.jpg

ਚੰਡਗੜ੍ਹ 21 ਮਾਰਚ (ਦੀਪਕ ਸ਼ਰਮਾ) :- ਅੱਜ ਪੰਜਾਬ ਵਿਧਾਨ ਸਭਾ ਚ ਪ੍ਰਸ਼ਨ ਕਾਲ ਦੌਰਾਨ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਕਾਂਗਰਸ ਪਾਰਟੀ ਵਲੋਂ ਲਾਏ ਜਾ ਰਹੇ ਬਨਾਉਟੀ ਸੈਸ਼ਨ ਤੇ ਨਿਸ਼ਾਨਾ ਸਾਧਦਿਆਂ ਕਾਂਗਰਸੀ ਮੈਂਬਰਾਂ ਨੂੰ ਸਵਾਲ ਕੀਤਾ ਕਿ ਉਹ ਵਿਧਾਨ ਸਭਾ ਦੇ ਬਜਟ ਸੈਸ਼ਨ ਚ ਤਾਂ ਆਉਂਦੇ ਨਹੀਂ ਪਰ ਹਾਊਸ ਦੇ ਰਜਿਸਟਰ ਚ ਹਾਜ਼ਰੀ ਜ਼ਰੂਰ ਲਾਉਂਦੇ ਹਨ। ਇਹ ਵੀ ਕਿਹਾ ਗਿਆ ਕਿ ਕਾਂਗਰਸੀ ਅਜਿਹਾ ਸੈਸ਼ਨ ਲਾਉਣ ਬਦਲੇ ਮਿਲਦੇ ਭੱਤੇ ਪ੍ਰਾਪਤ ਕਰਨ ਲਈ ਕਰ ਰਹੇ ਹਨ। ਅੱਜ ਕਾਂਗਰਸੀਆਂ ਦੀ ਗੈਰਹਾਜ਼ਰੀ ਚ ਹਾਕਮ ਧਿਰ ਨੇ ਉਨ੍ਹਾਂ ਵਲੋਂ ਪੁੱਛੇ ਕੁਝ ਸਵਾਲਾਂ ਦੇ ਉਤਰ ਵੀ ਦਿਤੇ। ਦੂਜੇ ਪਾਸੇ ਆਪਣੀ ਬਨਾਉਟੀ ਅਸੈਂਬਲੀ ਚ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਨੇ ਪੇਸ਼ ਕੀਤੇ ਗਏ ਬਜਟ ਨੂੰ ਪੰਜਾਬ ਦਾ ਹੁਣ ਤਕ ਦਾ ਸਭ ਤੋਂ ਮਾੜਾ ਬਜਟ ਕਰਾਰ ਦਿੰਦਿਆਂ ਸੱਤਾਧਾਰੀ ਧਿਰ ਤੇ ਦੋਸ਼ ਲਾਇਆ ਕਿ ਉਸ ਵਲੋਂ ਇਸ ਚ ਅਸਲ ਤੱਥ ਲੁਕਾਅ ਲਏ ਗਏ ਹਨ। ਅੱਜ ਸੁਨੀਲ ਜੋਸ਼ੀ ਨੇ ਉਕਤ ਮੁੱਦਾ ਚੁੱਕਦਿਆਂ ਕਿਹਾ ਕਿ ਕਾਂਗਰਸੀਆਂ ਵਲੋਂ ਅਜਿਹਾ ਕੀਤਾ ਜਾਣਾ ਉਚਿਤ ਨਹੀਂ ਹੈ। ਸੈਸ਼ਨ ਉਪਰੰਤ ਮਦਨ ਮੋਹਨ ਮਿੱਤਲ ਨੇ ਵੀ ਇਸ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸੀ ਮੈਂਬਰਾਂ ਵਲੋਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਇਕ ਪਾਸੇ ਤਾਂ ਬਾਈਕਾਟ ਕਰੀ ਫਿਰਦੇ ਹਨ ਦੂਜੇ ਪਾਸੇ ਹਾਊਸ ਦੇ ਰਜਿਸਟਰ ਚ ਹਾਜ਼ਰੀ ਲੈ ਕੇ ਭੱਤੇ ਲੈਣ ਲਈ ਵੀ ਕਾਹਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਵਿਧਾਨ ਸਭਾ ਚ ਵਿਰੋਧੀ ਧਿਰ ਦੀ ਜਿੰਮੇਵਾਰੀ ਹੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੇ ਤਾਂ ਇਸ ਬਦਲੇ ਹਾਜ਼ਰੀ ਲਾ ਕੇ ਭੱਤੇ ਕਿਸ ਗੱਲ ਦੇ ਭਾਲ ਰਹੇ ਹਨ।।ਅੱਜ ਪ੍ਰਸ਼ਨ ਕਾਲ ਚ ਵਿਰੋਧੀ ਧਿਰ ਦੇ ਮੈਂਬਰਾਂ ਦੀ ਗੈਰਹਾਜ਼ਰੀ ਦੇ ਬਾਵਜੂਦ ਸੱਤਾਧਾਰੀ ਧਿਰ ਵਲੋਂ ਉਨ੍ਹਾਂ ਵਲੋਂ ਪੁੱਛੇ ਸਵਾਲਾ ਦੇ ਜਵਾਬ ਵੀ ਪੇਸ਼ ਕੀਤੇ। ਇਸ ਤਹਿਤ ਸ਼ਰਨਜੀਤ ਢਿਲੋਂ ਨੇ ਦੱਸਿਆ ਕਿ ਵਿਧਾਇਕਾਂ ਦੇ ਚੰਡੀਗੜ੍ਹ ਵਿਚਲੇ ਫਲਾਇਟਾਂ ਦੀ ਮੁਰੰਮਤ ਛੇਤੀ ਹੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹਾਊਸ ਦੀ ਕਮੇਟੀ ਫਲੈਟਾਂ: ਦੀ ਮੁਰੰਮਤ ਦਾ ਜਾਇਜ਼ਾ ਲਏਗੀ, ਜਿਸ ਤਹਿਤ ਇਹ ਕਾਰਜ ਹੋਵੇਗਾ। ਸਰਵਣ ਸਿੰਘ ਫਿਲੌਰ ਨੇ ਦੱਸਿਆ ਕਿ ਸ਼ਹੀਦ ਸੁਖਦੇਵ ਸਿੰਘ ਤੇ ਹੋਰ ਸੁਤੰਤਰਤਾ ਸੰਗਰਾਮੀਆਂ ਦੇ ਘਰਾਂ ਦੀ ਦੇਖਭਾਲ ਲਈ ਸਰਕਾਰ ਵਲੋਂ 3.24 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ।। ਦੂਜੇ ਪਾਸੇ ਕਾਂਗਰਸ ਦੇ ਬਨਾਉਟੀ ਸੈਸ਼ਨ ਚ ਅੱਜ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਨੇ ਸਰਕਾਰ ਦੇ ਬਜਟ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਪੰਜਾਬ ਦਾ ਹੁਣ ਤਕ ਦਾ ਸਭ ਤੋਂ ਮਾੜਾ ਬਜਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਇਸ ਸਮੇਂ ਬਹੁਤ ਮਾੜੀ ਹੈ ਤੇ ਅਗਲੇ ਦਿਨਾਂ ਵਿੱਚ ਵਿਸ਼ਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਨੂੰ ਲੋਨ ਮਿਲਣਾ ਵੀ ਬੰਦ ਹੋ ਜਾਵੇਗਾ। ਪੰਜਾਬ ਨੂੰ ਕੋਈ ਵੀ ਬੈਂਕ 13206 ਕਰੋੜ ਰੁਪਏ ਤੋਂ ਜਿਆਦਾ ਲੋਨ ਨਹੀਂ ਦੇ ਸਕਦਾ ਹੈ, ਕਿਉਂਕਿ ਵਿਸ਼ਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਦੀ ਲੋਨ ਲੈਣ ਦੀ ਲਿਮਟ ਤੱਕ ਖ਼ਤਮ ਹੋਣ ਜਾ ਰਹੀਂ ਹੈ। ਪੰਜਾਬ ਸਰਕਾਰ ਨੂੰ ਅਗਲੇ ਦਿਨਾਂ ਵਿੱਚ 7200 ਕਰੋੜ ਰੁਪਏ ਵਿਆਜ ਅਤੇ 3988 ਕਰੋੜ ਰੁਪਏ ਆਪਣੀ ਕਿਸ਼ਤ ਦੇਣੀ ਹੈ। ਜਿਹੜਾ ਕਿ ਲਿਮਟ ਤੋਂ ਬਕਾਇਆ ਰਹਿੰਦੇ 13206 ਕਰੋੜ ਰੁਪਏ ਲੋਨ 'ਤੇ ਲੈਣ ਤੋਂ ਬਾਅਦ ਚੁਕਾਏ ਜਾਣਗੇ। ਇਸ ਨਾਲ ਸਿਰਫ਼ 1616 ਕਰੋੜ ਰੁਪਏ 'ਤੇ ਪੰਜਾਬ ਸਰਕਾਰ ਨੂੰ ਪੂਰਾ ਸਾਲ ਟਪਾਉਣਾ ਪੈਣਾ ਹੈ। ਇਸ ਸਥਿਤੀ ਵਿੱਚ ਪੰਜਾਬ ਸਰਕਾਰ ਵਿਕਾਸ ਦਾ ਇੱਕ ਕੰਮ ਕਰਨਾ ਤਾਂ ਦੂਰ ਅਗਲੇ ਮਹੀਨੇ ਤੋਂ ਸਰਕਾਰੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਵੀ ਨਹੀਂ ਦੇ ਸਕੇਗੀ। ਜਿਸ ਤੋਂ ਬਾਅਦ ਆਪਣੇ ਆਪ ਪੰਜਾਬ ਵਿੱਚ ਵਿੱਤੀ ਐਂਮਜੈਸੀ ਲਗ ਜਾਵੇਗੀ।


ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ

ਧਾਰਮਿਕ ਡੇਰਿਆਂ ਨੂੰ ਪਾਰਟੀ ਨਾਲ ਜੋੜਨ ਬਾਰੇ ਹੋਈ ਚਰਚਾ

 http://sameydiawaaz.com/Archive%20News/%5B2013%5D/03/22.03.2013%20-%2005.jpg

ਚੰਡੀਗੜ੍ਹ 21 ਮਾਰਚ :- ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਅੱਜ ਦਿੱਲੀ ਵਿਖੇ ਪੰਜਾਬ ਦੇ ਸਮੂਹ ਕਾਂਗਰਸੀ ਲੋਕ ਸਭਾ ਅਤੇ ਰਾਜ ਸਭਾ ਮੈਬਰਾਂ ਨਾਲ ਕੀਤੀ ਮੀਟਿੰਗ ਦੌਰਾਨ ਰਾਜ ਦੇ ਧਾਰਮਿਕ ਡੇਰਿਆਂ ਨੂੰ ਆਪਣੇ ਨਾਲ ਜੋੜਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਬਰ ਵਿਰੁੱਧ ਡਟਕੇ ਖੜ੍ਹੇ ਹੋਣ ਦੇ ਵਿਚਾਰ ਉਭਰਕੇ ਸਾਹਮਣੇ ਆਏ ।

ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਰਾਹੁਲ ਗਾਂਧੀ ਨੇ ਇਹ ਮੀਟਿੰਗ ਪੰਜਾਬ ਦੇ ਸਿਆਸੀ ਹਾਲਾਤ ਦਾ ਜਾਇਜ਼ਾ ਲੈਣ ਲਈ ਸੱਦੀ ਸੀ। ਮੀਟਿੰਗ ਵਿਚ ਪੰਜਾਬ ਨਾਲ ਸਬੰਧਤ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਅੰਬਿਕਾ ਸੋਨੀ, ਅਸ਼ਵਨੀ ਕੁਮਾਰ ਅਤੇ ਪ੍ਰਨੀਤ ਕੌਰ ਵੀ ਸ਼ਾਮਲ ਸਨ। ਸ੍ਰੀ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਸੂਬਾਈ ਇਕਾਈ ਦੀਆਂ ਤਿਆਰੀਆਂ ਉਪਰ ਜਿਥੇ ਚਰਚਾ ਕੀਤੀ ਉਥੇ ਅਕਾਲੀ-ਭਾਜਪਾ ਸਰਕਾਰ ਦੀਆਂ ਗਤੀਵਿਧੀਆਂ ਦੀ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪੰਜਾਬ ਦੇ ਸੰਸਦ ਮੈਂਬਰਾਂ ਨੇ ਕਾਂਗਰਸ ਨਾਲੋਂ ਟੁੱਟੇ ਡੇਰਿਆਂ ਨੂੰ ਨਾਲ ਜੋੜਨ ਦੇ ਜਿਥੇ ਸੁਝਾਅ ਦਿੱਤੇ ਉਥੇ ਪੰਜਾਬ ਦੀਆਂ ਹੋਰ ਸਿਆਸੀ ਧਿਰਾਂ ਨੂੰ ਵੀ ਪਾਰਟੀ ਨਾਲ ਤੋਰਨ ਉਪਰ ਜ਼ੋਰ ਦਿੱਤਾ। ਸੰਸਦ ਮੈਂਬਰ ਨੇ ਕਿਹਾ ਕਿ ਜਿਵੇਂ ਅਕਾਲੀਆਂ ਨੇ ਭਾਜਪਾ ਨਾਲ ਸਾਂਝ ਪਾਈ ਹੈ ਉਸੇ ਤਰ੍ਹਾਂ ਕਾਂਗਰਸ ਨੂੰ ਵੀ ਹਮਖਿਆਲੀ ਪਾਰਟੀਆਂ ਨੂੰ ਨਾਲ ਜੋੜਨਾ ਚਾਹੀਦਾ ਹੈ।  ਮੀਟਿੰਗ ’ਚ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ ਉਪਰ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੁੱਦਾ ਵੀ ਉਠਿਆ ਅਤੇ ਕੇਂਦਰੀ ਸਕੀਮਾਂ ਅਧੀਨ ਪੰਜਾਬ ਨੂੰ ਦਿੱਤੇ ਜਾ ਰਹੇ ਕਰੋੜਾਂ ਰੁਪਏ ਦਾ ਪ੍ਰਚਾਰ ਵੀ ਧੁਰ ਹੇਠਾਂ ਤਕ ਕਰਨ ਦੇ ਸੁਝਾਅ ਦਿੱਤੇ ਗਏ। ਸੰਸਦ ਮੈਂਬਰਾਂ ਨੇ  ਗਾਂਧੀ ਨੂੰ ਪੰਜਾਬ ਵਿਚਲੇ ਪ੍ਰਾਜੈਕਟਾਂ ਦੇ ਉਦਘਾਟਨ ਕੇਂਦਰੀ ਮੰਤਰੀਆਂ ਰਾਹੀਂ ਕਰਵਾਉਣ ਅਤੇ ਅਕਾਲੀਆਂ ਦੇ ਜਬਰ ਨੂੰ ਰੋਕਣ ਲਈ ਕਦਮ ਚੁੱਕਣ ਲਈ ਵੀ ਕਿਹਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜਨਰਲ ਸਕੱਤਰ ਨੂੰ ਦੱਸਿਆ ਕਿ ਉਹ ਅਗਲੇ ਇਕ ਮਹੀਨੇ ਦੌਰਾਨ ਪੰਜਾਬ ਦਾ ਦੌਰਾ ਕਰਕੇ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਨਗੇ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸੱਤਾਧਾਰੀ ਦਲ ਅਤੇ ਕਾਂਗਰਸ ਵਿਧਾਇਕ ਦਲ ਵਿਚਕਾਰ ਪੈਦਾ ਹੋਏ ਟਕਰਾਅ ਬਾਰੇ ਵੀ ਚਰਚਾ ਹੋਣ ਦੇ ਸੰਕੇਤ ਮਿਲੇ ਹਨ। ਸ੍ਰੀ ਰਾਹੁਲ ਗਾਂਧੀ ਨੇ ਇਸ ਮੌਕੇ ਸੰਸਦ ਮੈਂਬਰਾਂ ਨੂੰ ਸਾਲ 2014 ਦੀਆਂ ਲੋਕ ਸਭਾ ਚੋਣਾਂ ਲਈ ਅਗਾਊਂ ਤਿਆਰੀਆਂ ਕਰਨ ਲਈ ਕਿਹਾ ਅਤੇ ਆਸ ਪ੍ਰਗਟ ਕੀਤੀ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚੋਂ ਪਾਰਟੀ ਨੂੰ ਜਿੱਤ ਮਿਲੇਗੀ।


ਇੰਟਰਪੋਲ ਵਲੋਂ ਮੁਸ਼ੱਰਫ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਨਾਂਹ

 http://sameydiawaaz.com/Archive%20News/%5B2013%5D/03/22.03.2013%20-%2006.jpg

ਇਸਲਾਮਾਬਾਦ 21 ਮਾਰਚ :-ਇੰਟਰਪੋਲ ਨੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਖਿਲਾਫ ਬੇਨਜ਼ੀਰ ਭੁੱਟੋ ਕਤਲ ਕੇਸ ਸਬੰਧੀ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਇਸਲਾਮਾਬਾਦ ਦੀ ਬੇਨਤੀ ਇਹ ਕਹਿਕੇ ਰੱਦ ਕਰ ਦਿੱਤੀ ਹੈ ਕਿ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਮੁਸ਼ੱਰਫ ਦੀ ਵਤਨ ਵਾਪਸੀ ਦਾ ਰਾਹ ਸਾਫ ਹੋ ਗਿਆ ਹੈ ਕਿਉਂਕਿ ਹੁਣ ਇੰਟਰਪੋਲ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਦੇ ਕੋਈ ਆਸਾਰ ਨਹੀਂ ਹਨ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz