ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158207
ਅੱਜ
ਇਸ ਮਹੀਨੇ
953
13931

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

23 ਮਾਰਚ 2013

ਸਿੱਖੀ ਮਾਰਗ ਤੋਂ ਭਟਕੇ ਨੌਜਵਾਨ ਵੇਲਾ ਰਹਿੰਦਿਆਂ ਸ਼ਬਦ ਗੁਰੂ ਦੇ ਲੜ੍ਹ ਲੱਗਣ - ਜਥੇ. ਬਲਦੇਵ ਸਿੰਘ

ਸਮਾਗਮਾਂ ਦੌਰਾਨ 537 ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ

http://sameydiawaaz.com/Archive%20News/%5B2013%5D/03/23.03.2013%20-%2009.jpg

ਅੰਮ੍ਰਿਤਸਰ 23 ਮਾਰਚ - ਸ਼੍ਰੋਮਣੀ ਗੁ: ਪ੍ਰ: ਕਮੇਟੀ ਵਲੋਂ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਦੀ ਅਗਵਾਈ 'ਚ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਵਲੋਂ 92ਵੇਂ ਗੇੜ ਦੇ ਪੰਜ ਦਿਨਾਂ ਸਮਾਗਮਾਂ ਦਾ ਮੁੱਖ ਸਮਾਗਮ ਅੱਜ ਪਿੰਡ ਸੰਗਤਪੁਰਾ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਕਰਵਾਇਆ ਗਿਆ । ਸਮਾਗਮ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆ ਨੇ ਗੁਰਬਾਣੀ ਜੱਸ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਵਾਇਆ । ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਢਾਡੀ, ਜਥਿਆਂ, ਪ੍ਰਚਾਰਕਾਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ।

ਇਸ ਮੋਕੇ ਧਰਮ ਪਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਿੱਖੀ ਮਾਰਗ ਤੋਂ ਭਟਕੇ ਨੌਜਵਾਨਾਂ ਨੂੰ ਵੇਲਾ ਰਹਿੰਦਿਆਂ ਡੇਰਾਵਾਦ ਤੋਂ ਬੱਚਕੇ ਦਸ਼ਮੇਸ਼ ਪਿਤਾ ਜੀ ਦੇ ਸਨਮੁੱਖ ਸੱਚ ਦੇ ਮਾਰਗ ਤੇ ਚਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣਾ ਚਾਹੀਦਾ ਹੈ । ਇਸ ਮੌਕੇ ਧਰਮ ਪ੍ਰਚਾਰ ਲਹਿਰ ਦੇ ਮੁੱਖ ਸਲਾਹਕਾਰ ਚੇਅਰਮੈਨ ਸੁਖਰਾਜ ਸਿੰਘ ਵੇਰਕਾ ਨੇ ਕਿਹਾ ਕਿ ਇਹ ਸਮਾਗਮ ਆਪਣੇ ਨਿਸ਼ਾਨੇ 'ਚ ਸਫਲ ਰਹੇ ਹਨ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਨਸ਼ੇ ਛੱਡਣ, ਕੇਸ ਰੱਖਣ ਅਤੇ ਸੰਗਤਾਂ ਅੰਮ੍ਰਿਤਪਾਨ ਕਰਕੇ ਸ਼ਬਦ ਗੂਰੂ ਦੇ ਲੜ੍ਹ ਲਗੀਆਂ ਹਨ । ਇਸ ਮੌਕੇ ਭਾਈ ਕੁਲਦੀਪ ਸਿੰਘ ਤੇੜਾ ਅਤੇ ਧਰਮ ਪ੍ਰਚਾਰ ਲਹਿਰ ਦੇ ਯੁਰੋਪ ਇੰਚਾਰਜ ਭਾਈ ਨਿਸ਼ਾਨ ਸਿੰਘ ਸਰਪੰਚ ਨੇ ਉਚੇਚੇ ਤੌਰ ਤੇ ਸਮਾਗਮ 'ਚ ਹਾਜ਼ਰੀ ਭਰੀ ।

ਇਨ੍ਹਾਂ ਸਮਾਗਮਾਂ ਦਾ ਪਹਿਲਾ ਸਮਾਗਮ ਪਿੰਡ ਮਾਛੀ ਨੰਗਲ ਵਿਖੇ ਕੀਤਾ ਗਿਆ ਜਿਥੇ 53 ਪ੍ਰਾਣੀਆਂ ਨੇ ਅਮ੍ਰਿਤਪਾਨ ਕੀਤਾ, ਪਿੰਡ ਚੇਤਨਪੁਰਾ ਵਿਖੇ 51, ਪਿੰਡ ਕੰਦੋਵਾਲੀ ਵਿਖੇ 101, ਪਿੰਡ ਮਹਿਲ ਜੰਡਿਆਲਾ ਸੰਤੂਨੰਗਲ ਵਿਖੇ 112, ਅੱਜ ਮੁੱਖ ਸਮਾਗਮ ਪਿੰਡ ਸੰਗਤਪੁਰਾ ਵਿਖੇ 220 ਅਤੇ ਪੰਜਾਂ ਪਿੰਡਾਂ ਦੇ ਸਮਾਗਮਾਂ ਦੋਰਾਨ 537 ਪ੍ਰਾਣੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ । ਜਿਨ੍ਹਾਂ ਨੂੰ ਕਕਾਰ ਅਤੇ ਸਿਰੋਪਾਓ ਧਰਮ ਪ੍ਰਚਾਰ ਕਮੇਟੀ ਵਲੋਂ ਭੇਟਾ ਰਹਿਤ ਦਿੱਤੇ ਗਏ । ਸਮਗਮਾਂ ਦੌਰਾਨ 960 ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਅਤੇ ਸਾਬਤ ਸੂਰਤ ਬੱਚਿਆਂ ਅਤੇ ਨੌਜਵਾਨਾਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਗਮ ਦੌਰਾਨ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਸਵਰਣ ਕੌਰ ਤੇੜਾ, ਚੇਅਰਮੈਨ ਸੁਖਰਾਜ ਸਿੰਘ ਵੇਰਕਾ,  ਜਥੇ. ਕੁਲਦੀਪ ਸਿੰਘ ਤੇੜਾ, ਭਾਈ ਵਰਿਆਮ ਸਿੰਘ ਚੇਤਨਪੁਰਾ, ਭਾਈ ਬਲਜੀਤ ਸਿੰਘ ਮਹਿਲ ਜੰਡਿਆਲਾ, ਪ੍ਰਧਾਨ ਸ੍ਰ. ਹਰਦੀਪ ਸਿੰਘ ਸੰਧੂ, ਸਰਪੰਚ ਰਾਜਵਿੰਦਰ ਸਿੰਘ, ਸੁਖਪ੍ਰੀਤ ਸਿੰਘ ਹਨੀ ਚੇਅਰਮੈਨ ਕੋਆਪਰਿਟ ਸੋਸਾਈਟੀ, ਸ੍ਰ. ਗੁਰਨਾਮ ਸਿੰਘ ਪ੍ਰਚਾਰਕ ਭਾਈ ਇੰਦਰਜੀਤ ਸਿੰਘ, ਭਾਈ ਤਜਿੰਦਰ ਸਿੰਘ ਕੰਗ, ਭਾਈ ਮਨਦੀਪ ਸਿੰਘ ਝਡੇਰ ਅਤੇ ਇਲਕੇ ਦੀ ਸੰਗਤ ਵੱਡੀ ਗਿਣਤੀ 'ਚ ਹਾਜ਼ਰ ਸੀ ।


ਅਮਰੀਕੀ ਅਦਾਲਤ ਵਿਚ ਬਾਦਲ ਨੂੰ ਝਟਕਾ

ਸਿਖਸ ਫਾਰ ਜਸਟਿਸ ਖਿਲਾਫ ਅਰਜ਼ੀ ਰੱਦ

 http://sameydiawaaz.com/Archive%20News/%5B2013%5D/03/23.03.2013%20-%2006.jpg

ਦਸੰਬਰ 2012 ਐਸ ਏ ਡੀ (ਅੰਮ੍ਰਿਤਸਰ) ਮੀਟਿੰਗ ਦੀਆਂ ਤਸਵੀਰਾਂ ਜਿਨ੍ਹਾਂ ਵਿਚ ਕਾਲੜਾ ਬੈਠਾ ਦਿਖਾਈ ਦੇ ਰਿਹਾ ਹੈ ਜਦੋਂ ਜੀਤ ਸਿੰਘ ਆਲੋਅਰਖ ਸੰਬੋਧਨ ਕਰ ਰਹੇ ਸੀ ।

ਕੈਲੀਫੋਰਨੀਆ 22 ਮਾਰਚ :- ਅਮਰੀਕੀ ਅਦਾਲਤ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚਲ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਕੇਸ ਵਿਚ ਬਾਦਲ ਨੂੰ ਉਸ ਵੇਲੇ ਭਾਰੀ ਝਟਕਾ ਲੱਗਾ ਜਦੋਂ 20 ਮਾਰਚ ਦੀ ਸਟੇਟਸ ਕਾਨਫਰੰਸ ਦੌਰਾਨ ਜੱਜ ਐਡਲਮੈਨ ਨੇ ਸਿਖਸ ਫਾਰ ਜਸਟਿਸ ਖਿਲਾਫ ਦਾਇਰ ਅਰਜ਼ੀ ਨੂੰ ਰੱਦ ਕਰ ਦਿੱਤਾ ਜਿਸ ਵਿਚ ਬਾਦਲ ਦੇ ਗਵਾਹਾਂ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਉਣ ਲਈ ਸਿਖਸ ਫਾਰ ਜਸਟਿਸ ਵਲੋਂ ਚਲਾਈ ਜਾ ਰਹੀ ਲਹਿਰ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਜੱਜ ਨੇ ਅਧਿਕਾਰ ਸੰਸਥਾ ਨੂੰ 22 ਮਾਰਚ ਤੱਕ ਗਵਾਹ ਪੇਸ਼ ਕਰਨਾ ਜਾਰੀ ਰੱਖਣ ਦੀ ਇਜ਼ਾਜਤ ਦਿੱਤੀ ਹੈ। ਇਥੇ ਵਰਣਯੋਗ ਹੈ ਕਿ ਪੰਜਾਬ ਵਿਚ ਸਿਖ ਭਾਈਚਾਰੇ ਦੇ ਖਿਲਾਫ ਲਗਾਤਾਰ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਅਤੇ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਹਤਿਆਵਾਂ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਦੀ ਪੁਸ਼ਤਪਨਾਹੀ ਦੇ ਦੋਸ਼ਾਂ ਤਹਿਤ ਬਾਦਲ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਚਲ ਰਿਹਾ ਹੈ। ਬੀਤੀ 13 ਮਾਰਚ ਨੂੰ ਬਾਦਲ ਦੇ ਅਟਾਰਨੀ ਨੇ ਇਕ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਸੀ ਕਿ ਬਾਦਲ ਦੇ ਗਵਾਹਾਂ ਬਾਰੇ ਜਨਤਕ ਖੁਲਾਸੇ ਕਰਨ ਅਤੇ ਹੋਰ ਗਵਾਹਾਂ ਨੂੰ ਪੇਸ਼ ਕਰਨ ਤੋਂ ਅਧਿਕਾਰ ਸੰਸਥਾ ਨੂੰ ਰੋਕਿਆ ਜਾਵੇ ।

ਹੁਣ 22 ਮਾਰਚ ਨੂੰ ਦਰਸ਼ਨ ਸਿੰਘ ਧਾਲੀਵਾਲ ਜਿਨ੍ਹਾਂ ਨੇ ਅਗਸਤ 2012 ਵਿਚ ਬਾਦਲ ਦੇ ਵਿਸਕਾਨਸਿਨ ਦੌਰੇ ਦੌਰਾਨ ਸਮਾਗਮ ਦਾ ਆਯੋਜਨ ਕੀਤਾ ਸੀ, ਪੇਸ਼ ਹੋਕੇ ਦਸਣਗੇ ਕਿ ਮੁੱਖ ਮੰਤਰੀ ਬਾਦਲ ਦੇ ਹੱਕ ਵਿਚ ਗਵਾਹ ਨੂੰ ਪੇਸ਼ ਕਰਨ ਵਿਚ ਉਨ੍ਹਾਂ ਦੀ ਕੀ ਸ਼ਮੂਲੀਅਤ ਹੈ ਤੇ ਉਹ ਇਸ ਬਾਰੇ ਕੀ ਜਾਣਦੇ ਹਨ ।

ਵਿਸ਼ਵ ਸਿਖ ਕੌਂਸਲ ਦੇ ਸਾਬਕਾ ਡਾਇਰੈਕਟਰ ਕਾਲਡ਼ਾ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਬਾਦਲ ਦੀ ਬਜਾਏ ਉਨ੍ਹਾਂ ਨੂੰ ਸੰਮਣ ਤਾਮੀਲ ਹੋਏ ਸਨ, ਨੇ ਪੇਸ਼ੀ ਦੌਰਾਨ ਧਾਲੀਵਾਲ ਦਾ ਨਾਂਅ ਲਿਆ ਸੀ ਕਿ ਕਿ ਇਹ ਉਹੀ ਸ਼ਖਸ ਹਨ ਜਿਨ੍ਹਾਂ ਨੇ ਉਨ੍ਹਾਂ ਤੱਕ ਹਲਫੀਆ ਬਿਆਨ ਦੇਣ ਲਈ ਪਹੁੰਚ ਕੀਤੀ ਸੀ ਕਿ 9 ਅਗਸਤ ਨੂੰ ਓਕ ਕ੍ਰੀਕ ਹਾਈ ਸਕੂਲ ਵਿਚ ਸੰਸਣ ਉਨ੍ਹਾਂ ਨੂੰ ਤਾਮੀਲ ਹੋਏ ਸਨ। ਕਾਲਡ਼ਾ ਨੇ ਡੀ ਆਈ ਜੀ ਕਾਉਂਟਰ ਇੰਟੈਲੀਜੈਂਸ ਅਨਨਿਆ ਗੌਤਮ ਦੀ ਵੀ ਪਛਾਣ ਕੀਤੀ ਜਿਸ ਨਾਲ ਉਨ੍ਹਾਂ ਨੇ 21 ਫਰਵਰੀ ਨੂੰ ਗਵਾਹੀ ਦੇਣ ਤੋਂ ਪਹਿਲਾਂ 3 ਘੰਟੇ ਹੋਟਲ ਦੇ ਇਕ ਕਮਰੇ ਵਿਚ ਬਿਤਾਏ ਸਨ ।

ਕਾਲਡ਼ਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਫਰਵਰੀ 2013 ਤੱਕ ਬਾਦਲ ਖਿਲਾਫ ਇਸ ਮੁਕੱਦਮੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕਾਲਡ਼ਾ ਦੇ ਇਸ ਦਾਅਵੇ ਨੂੰ ਚੁਣੌਤੀ ਦਿੰਦਿਆਂ ਸਿਖਸ ਫਾਰ ਜਸਟਿਸ ਨੇ ਪਲਾਟਾਈਨ ਗੁਰਦੁਆਰਾ ਇਲੀਨੋਇਸ ਦੀ ਸਾਬਕਾ ਪ੍ਰਧਾਨ ਸੁਖਦੇਵ ਕੌਰ ਘੁੰਮਣ ਦਾ ਹਲਫੀਆ ਬਿਆਨ ਅਦਾਲਤ ਵਿਚ ਪੇਸ਼ ਕੀਤਾ ਜਿਸ ਵਿਚ ਤਸਦੀਕ ਕੀਤਾ ਗਿਆ ਹੈ ਕਿ ਕਾਲਡ਼ਾ ਦਸੰਬਰ 2012 ਦੀ ਐਸ ਏ ਡੀ (ਅੰਮ੍ਰਿਤਸਰ) ਦੀ ਮੀਟਿੰਗ ਵਿਚ ਸ਼ਾਮਿਲ ਹੋਏ ਸਨ ਜਿਸ ਵਿਚ ਬਾਦਲ ਦੇ ਮੁਕੱਦਮੇ ਅਤੇ ਸੰਮਣ ਦੇ ਤਾਮੀਲ ਦੇ ਮੁੱਦੇ ਬਾਰੇ ਵਿਸਥਾਰ ਨਾਲ ਚਰਚਾ ਹੋਈ ਸੀ। ਮੀਟਿੰਗ ਦੇ ਕਨਵੀਨਰ ਬੂਟਾ ਸਿੰਘ ਖਰੌਦ ਦੇ ਇਕ ਹੋਰ ਹਲਫੀਆ ਬਿਆਨ ਵਿਚ ਕਿਹਾ ਗਿਆ ਹੈ ਕਿ ਕਾਲਡ਼ਾ ਨਾ ਕੇਵਲ ਦਸੰਬਰ ਦੀ ਉਕਤ ਮੀਟਿੰਗ ਵਿਚ ਸ਼ਾਮਿਲ ਹੋਇਆ ਸੀ ਸਗੋਂ ਉਸ ਨੇ ਇਕੱਠ ਨੂੰ ਸੰਬੋਧਨ ਵੀ ਕੀਤਾ ਸੀ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਬਾਦਲ ਨੂੰ ਅਦਾਲਤ ਵਿਚ ਖਡ਼ਾ ਕਰਨ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਸੀ ।

ਸਿਖਸ ਫਾਰ ਜਸਟਿਸ ਨੇ ਐਸ ਏ ਡੀ (ਅੰਮ੍ਰਿਤਸਰ) ਦੀ ਉਸ ਮੀਟਿੰਗ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਵਿਚ ਕਾਲਡ਼ਾ ਇਸਤਗਾਸਾ ਧਿਰ ਦੇ ਮੈਂਬਰ ਜੀਤ ਸਿੰਘ ਆਲੋਅਰਖ ਦੇ ਨਾਲ ਬੈਠਾ ਦਿਖਾਈ ਦੇ ਰਿਹਾ ਹੈ ਜਦੋਂ ਉਹ ਸੰਬੋਧਨ ਕਰ ਰਹੇ ਸੀ ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਨਸਾਫ ਹਾਸਿਲ ਕਰਨ ਲਈ ਬਾਦਲ ਨੂੰ ਸੰਮਣ ਤਾਮੀਲ ਕਰਨ ਨਾਲ ਜੁਡ਼ੇ ਹਰ ਉਸ ਸ਼ਖਸ, ਹਰ ਉਸ ਜਾਣਕਾਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤਾਂ ਜੋ ਸਚਾਈ ਨੂੰ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਵੇ। ਪੰਨੂ ਨੇ ਅੱਗੇ ਕਿਹਾ ਕਿ ਅੱਜ ਅਦਾਲਤ ਨੇ ਪੀਡ਼ਤਾਂ ਦੀ ਅਵਾਜ਼ ਨੂੰ ਦਬਾਉਣ ਦੇ ਇਕ ਯਤਨ ਵਜੋਂ ਦਾਇਰ ਬਾਦਲ ਦੀ ਅਰਜ਼ੀ ਨੂੰ ਰੱਦ ਕਰਕੇ ਵਿਚਾਰਾਂ ਦੀ ਅਜ਼ਾਦੀ ਦੀ ਪਵਿਤਰਤਾ ਨੂੰ ਕਾਇਮ ਰੱਖਿਆ ਹੈ ।

ਇਥੇ ਦਸਣਯੋਗ ਹੈ ਕਿ ਸਿਖਸ ਫਾਰ ਜਸਟਿਸ ਅਤੇ ਐਸ ਏ ਡੀ (ਅੰਮ੍ਰਿਤਸਰ) ਨੇ ਪੰਜਾਬ ਵਿਚ ਸਿਖ ਭਾਈਚਾਰੇ ਦੇ ਖਿਲਾਫ ਲਗਾਤਾਰ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਅਤੇ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਹਤਿਆਵਾਂ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਦੀ ਪੁਸ਼ਤਪਨਾਹੀ ਦੇ ਦੋਸ਼ਾਂ ਤਹਿਤ ਬਾਦਲ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਦਾਇਰ ਕੀਤਾ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ 12 ਤੋਂ ਵੱਧ ਸਾਲਾਂ ਤੋਂ ਪੰਜਾਬ ਵਿਚ ਸਰਕਾਰ ਦੇ ਮੁੱਖੀ ਰਹੇ ਹਨ ਪਹਿਲਾਂ 1997 ਤੋਂ 2002 ਤੱਕ ਅਤੇ ਫਿਰ 2007 ਤੋਂ ਹੁਣ ਤੱਕ ਤੇ ਇਸ ਸਮੇਂ ਦੌਰਾਨ ਉਨ੍ਹਾਂ ਦੇ ਸ਼ਾਸਨ ਵਿਚ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਹਤਿਆਵਾਂ, ਪੁਲਿਸ ਤਸ਼ਦਦ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸੈਂਕਡ਼ੇ ਮਾਮਲੇ ਹੋਏ ਹਨ ।


ਸੰਜੇ ਦੱਤ ਦੀ ਮੁਆਫੀ ਤੇ ਹੰਗਾਮਾ

 http://sameydiawaaz.com/Archive%20News/%5B2013%5D/03/23.03.2013%20-%2001.jpg

ਪ੍ਰੈਸ ਟਰੱਸਟ ਆਫ ਇੰਡੀਆ ਦੇ ਪ੍ਰਧਾਨ ਜਸਟਿਸ ਕਾਟਜੂ ਮਾਰਕਡੇਅ ਕਾਟਜੂ ਦੀ ਉਸ ਅਪੀਲ ਉਪਰ ਸੋ਼ਸ਼ਲ ਮੀਡੀਆ ਵਿੱਚ ਕਾਫੀ ਪ੍ਰਤੀਕਿਰਿਆ ਹੋ ਰਹੀ ਹੈ । ਕਾਟਜੂ ਨੇ ਮਹਾਰਾਸ਼ਟਰ ਦੇ ਗਵਰਨਰ ਨੂੰ ਚਿੱਠੀ ਲਿਖਕੇ ਸੰਜੇ ਦੱਤ ਨੂੰ ਮਾਫੀ ਦੇਣ ਦੀ ਅਪੀਲ ਕੀਤੀ ਹੈ । ਬੀ. ਬੀ. ਸੀ. ਹਿੰਦੀ ਦੇ ਸ਼ੋਸ਼ਲ ਮੀਡੀਆ ਦੇ ਪੰਨੇ ਉਪਰ ਆਏ ਪਵਨ ਕੁਮਾਰ ਕਹਿੰਦੇ ਹਨ, ‘ਕਾਟਜੂ ਸਾਹਿਬ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ, ਅਜਿਹੇ ਹੋਣ ਨਾਲ ਆਮ ਆਦਮੀ ਦਾ ਵਿਸ਼ਵਾਸ਼ ਕਾਨੂੰਨ ਤੋਂ ਉਠ ਜਾਵੇਗਾ ।’

ਸੰਜੇ ਦੱਤ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਾਲੀਵੁੱਡ ਉਸਦੇ ਸਮਰਥਨ ਵਿੱਚ ਆ ਗਿਆ ਸੀ ਅਤੇ ਕਈ ਲੋਕਾਂ ਨੇ ਉਸਦੇ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਸੀ ਪਰ ਕਾਟਜੂ ਦੇ ਪੱਤਰ ਉਪਰ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਜ਼ਾਹਿਰ ਹੋ ਰਹੀ ਹੈ ।

ਜਸਟਿਸ ਕਾਟਜੂ ਨੇ ਮਹਾਰਾਸ਼ਟਰ ਦੇ ਗਵਰਨਰ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਸੰਜੇ ਦੱਤ ਨੇ ਮੁੰਨਾ ਭਾਈ ਵਰਗੀਆਂ ਫਿਲਮਾਂ ਕਰਕੇ ਗਾਂਧੀ ਨੂੰ ਲੋਕਪ੍ਰਿਯ ਕੀਤਾ ਹੈ ਅਤੇ ਇਹ ਸਮਾਜਿਕ ਕਾਰਜ ਵੀ ਹੈ ਇਸ ਲਈ ਉਹਨਾਂ ਨੂੰ ਮਾਫੀ ਮਿਲਣੀ ਚਾਹੀਦੀ ਹੈ ।

ਕਾਟਜੂ ਨੇ ਕਮਾਂਡਰ ਨਾਨਾਵਤੀ ਦਾ ਉਦਾਹਰਨ ਦਿੰਦੇ ਹੋਏ ਗਵਰਨਰ ਨੂੰ ਆਪਣੇ ਵਿਸ਼ੇਸ਼ ਅਧਿਕਾਰ ਦਾ ਉਪਯੋਗ ਕਰਨ ਦੀ ਅਪੀਲ ਕੀਤੀ ਹੈ । ਹਾਲਾਂਕਿ ਉਸਦੀ ਅਪੀਲ ਤੋਂ ਬਹੁਤੇ ਲੋਕ ਖੁਸ਼ ਨਹੀਂ । ਰਾਜਨੀਤਕ ਹਲਕਿਆਂ ਵਿੱਚੋਂ ਖ਼ਬਰ ਮਿਲ ਰਹੀ ਹੈ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ ਨੇ ਉਸਦਾ ਬਚਾਅ ਕੀਤਾ ਹੈ । ਰਾਮ ਗੋਪਾਲ ਯਾਦਵ ਦਾ ਕਹਿਣਾ ਹੈ ਕਿ ਸੰਜੇ ਦੇ ਖਿਲਾਫ਼ ਕੋਈ ਸਬੂਤ ਨਹੀਂ ਇਸ ਲਈ ਉਸਨੂੰ ਮਾਫੀ ਮਿਲਣੀ ਚਾਹੀਦੀ ਹੈ ।  ਸੰਜੇ ਦੱਤ ਨੂੰ ਮਾਫੀ ਮਿਲੇਗੀ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜਸਟਿਸ ਕਾਟਜੂ ਨੇ ਇੱਕ ਵਾਰ ਫਿਰ ਆਪਣੇ ਬਿਆਨ ਨਾਲ ਵਿਵਾਦ ਪੈਦਾ ਕਰ ਹੀ  ਦਿੱਤਾ ਹੈ ।


ਸੰਜੇ ਦੀ ਮੁਆਫ਼ੀ 'ਤੇ ਵਿਚਾਰ ਕਰ ਸਕਦੀ ਹੈ ਸਰਕਾਰ

 http://sameydiawaaz.com/Archive%20News/%5B2013%5D/03/23.03.2013%20-%2004.jpg

ਨਵੀਂ ਦਿੱਲੀ 22 ਮਾਰਚ (ਏਜੰਸੀ) :- ਅਭਿਨੇਤਾ ਸੰਜੇ ਦੱਤ ਨੂੰ ਮਿਲੀ ਆਰਮਜ਼ ਐਕਟ ਅਧੀਨ 5 ਸਾਲ ਜੇਲ੍ਹ ਦੀ ਸਜ਼ਾ 'ਤੇ ਸਿਆਸਤ ਸ਼ੁਰੂ ਹੋ ਚੁੱਕੀ ਹੈ | ਕਾਂਗਰਸ ਤੇ ਸਮਾਜਵਾਦੀ ਪਾਰਟੀ ਸੰਜੇ 'ਤੇ ਹਮਦਰਦੀ ਪ©ਗਟਾ ਰਹੀ ਹੈ ਉੱਧਰ ਭਾਜਪਾ ਤੇ ਜਨਤਾ ਪਾਰਟੀ ਸਜ਼ਾ ਮੁਆਫੀ ਦੇ ਸਖਤ ਖਿਲਾਫ਼ ਹੈ | ਇਸ 'ਤੇ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਸਜ਼ਾ ਮੁਆਫੀ 'ਤੇ ਸੋਚ ਵਿਚਾਰ ਕਰ ਸਕਦੀ ਹੈ | ਸਾਲ 1993 ਦੇ ਬੰਬ ਧਮਾਕੇ ਕੇਸ 'ਚ ਕੱਲ੍ਹ ਨੂੰ ਸੁਪਰੀਮ ਕੋਰਟ ਨੇ ਸੰਜੇ ਦੱਤ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ ਇਸ ਵਿਚੋਂ 18 ਮਹੀਨੇ ਦੀ ਸਜ਼ਾ ਉਹ ਜੇਲ੍ਹ 'ਚ ਕੱਟ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ 3 ਸਾਲ 6 ਮਹੀਨੇ ਜੇਲ੍ਹ 'ਚ ਬਿਤਾਉਣੇ ਹੋਣਗੇ | ਅਦਾਲਤ ਨੇ ਸੰਜੇ ਨੂੰ ਆਤਮ-ਸਮਰਪਣ ਕਰਨ ਲਈ 4 ਹਫ਼ਤੇ ਤੱਕ ਦਾ ਸਮਾਂ ਦਿੱਤਾ ਹੈ |


ਦਿੱਲੀ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ

ਹਿਜ਼ਬੁਲ ਅੱਤਵਾਦੀ ਗਿ੍ਫ਼ਤਾਰ, ਹਥਿਆਰ ਬਰਾਮਦ

ਅਫ਼ਜ਼ਲ ਦੀ ਫਾਂਸੀ ਦਾ ਬਦਲਾ ਲੈਣਾ ਚਾਹੁੰਦੇ ਸਨ

http://sameydiawaaz.com/Archive%20News/%5B2013%5D/03/23.03.2013%20-%2007.jpg

ਨਵੀਂ ਦਿੱਲੀ 22 ਮਾਰਚ (ਏਜੰਸੀਆਂ, ਜਗਤਾਰ ਸਿੰਘ) :- ਦਿੱਲੀ ਪੁਲਿਸ ਨੇ ਰਾਜਧਾਨੀ ਵਿਚ ਹੋਲੀ ਮੌਕੇ ਆਤਮਘਾਤੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਹਿਜ਼ਬੁਲ ਮੁਜਾਹਦੀਨ ਦੇ ਇਕ ਸ਼ੱਕੀ ਅੱਤਵਾਦੀ ਉਤਰ ਪ੍ਰਦੇਸ਼ ਵਿਚੋਂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਤੇ ਨਵੀਂ ਦਿੱਲੀ ਦੇ ਇਕ ਗੈਸਟ ਹਾਊਸ ਵਿਚੋਂ ਵੱਡੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ, ਗਰਨੇਡ ਅਤੇ ਇਕ ਏ. ਕੇ.-56 ਰਾਈਫਲ ਤੇ ਹੋਰ ਗੋਲੀ ਸਿੱਕਾ ਬਰਾਮਦ ਕੀਤਾ ਹੈ | ਇਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀ ਐਸ. ਐਨ. ਵਾਸਤਵਾ ਨੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਦੇ ਕੁਪਵਾੜਾ ਦੇ ਰਹਿਣ ਵਾਲੇ ਸਈਅਦ ਲਿਆਕਤ ਸ਼ਾਹ ਨੂੰ ਦੋ ਦਿਨ ਪਹਿਲਾਂ ਗੋਰਖਪੁਰ (ਯੂ. ਪੀ.) ਤੋਂ ਗਿ੍ਫ਼ਤਾਰ ਕੀਤਾ ਗਿਆ ਜੋ ਨਿਪਾਲ ਰਾਹੀਂ ਕਰਾਚੀ ਤੋਂ ਭਾਰਤ ਦਾਖ਼ਲ ਹੋਇਆ ਸੀ | ਲਿਆਕਤ ਨੇ ਪਾਕਿਸਤਾਨ ਵਿਚ ਸਿਖਲਾਈ ਹਾਸਲ ਕੀਤੀ ਅਤੇ 1997 ਵਿਚ ਪਾਕਿ ਗਿਆ | ਉਹ ਹਿਜ਼ਬੁੱਲ ਦਾ ਉਚ ਕੋਟੀ ਦਾ ਅੱਤਵਾਦੀ ਦੱਸਿਆ ਜਾਂਦਾ ਹੈ | ਪੁਲਿਸ ਨੇ ਦਾਅਵਾ ਕੀਤਾ ਕਿ ਲਿਆਕਤ ਦੀ ਗਿ੍ਫ਼ਤਾਰੀ ਨਾਲ ਆਤਮਘਾਤੀ ਹਮਲਾ ਟਲ ਗਿਆ ਹੈ | ਅੱਤਵਾਦੀ ਹਮਲਾ ਕਰਕੇ ਅਫਜ਼ਲ ਗੁਰੂ ਦੀ ਫਾਂਸੀ ਦਾ ਬਦਲਾ ਲੈਣਾ ਚਾਹੁੰਦੇ ਸਨ | ਲਿਆਕਤ ਕੋਲ ਪਾਕਿ ਪਾਸਪੋਰਟ ਸੀ ਤੇ ਉਸ ਨੂੰ ਕਿਹਾ ਗਿਆ ਸੀ ਕਿ ਕਾਠਮੰਡੂ ਪੁੱਜਦਿਆਂ ਸਾਰ ਇਸ ਪਾਸਪੋਰਟ ਨੂੰ ਨਸ਼ਟ ਕਰ ਦੇਵੇ | ਸੂਤਰਾਂ ਅਨੁਸਾਰ ਹਿਜ਼ਬੁਲ ਅੱਤਵਾਦੀ ਦੀ ਨਿਸ਼ਾਨਦੇਹੀ 'ਤੇ ਛਾਪਾ ਮਾਰਿਆ ਗਿਆ | ਉਕਤ ਗੈਸਟ ਹਾਊਸ ਬਾਰੇ ਅੱਤਵਾਦੀ ਲਿਆਕਤ ਅਲੀ ਸ਼ਾਹ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ | ਗੈਸਟ ਹਾਊਸ ਦੇ ਕਮਰਾ ਨੰਬਰ 304 ਵਿਚੋਂ ਏ. ਕੇ. 56, ਵਿਸਫੋਟਕ ਪਦਾਰਥ ਤੇ ਇਕ ਮਾਈਕਰੋ ਐਸ. ਡੀ. ਕਾਰਡ ਬਰਾਮਦ ਕੀਤਾ ਹੈ | ਲਿਆਕਤ ਅਲੀ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਗਿਆ ਜਦੋਂ ਉਹ ਗੋਰਖਪੁਰ ਤੋਂ ਦਿੱਲੀ ਆਉਣ ਲਈ ਇਕ ਰੇਲ ਗੱਡੀ ਵਿਚ ਸਵਾਰ ਸੀ | ਅਲੀ ਨੂੰ ਵੀਰਵਾਰ ਨੂੰ ਅਦਾਲਤ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ 15 ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ | ਅਲੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਕਤ ਗੈਸਟ ਹਾਊਸ ਵਿਚ ਹਥਿਆਰ ਰੱਖੇ ਗਏ ਹਨ | ਪੁਲਿਸ ਵਲੋਂ ਕੁਝ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ |


ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਕਾਤਿਲਾਂ ਨੂੰ ਰਾਜੋਆਣਾ

ਗ੍ਰਿਫ਼ਤਾਰ ਕਿਉਂ ਨਹੀਂ ਕਰਵਾਉਂਦੇ ? - ਅੰਮਿਤਸਰ ਦਲ

ਚੰਡੀਗੜ੍ਹ 22 ਮਾਰਚ :- ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੇ ਜਿੰਦਾ ਸ਼ਹੀਦ ਬਲਵੰਤ ਸਿੰਘ ਰਾਜੋਆਣਾ ਨੂੰ ਸਰਕਾਰ ਵਲੋਂ ਫਾਂਸੀ ਲਾਉਣ ਦੇ ਸਿੱਖ ਵਿਰੋਧੀ ਅਮਲਾਂ ਦੇ ਰੋਸ ਮੁਜਾਹਰੇ ਵਿਚ ਰੋਸ ਪ੍ਰਗਟ ਕਰਦੇ ਹੋਏ 29 ਮਾਰਚ 2012 ਨੂੰ ਸ਼ਹੀਦੀ ਪਾਈ ਸੀ । ਜਿਸ ਨੂੰ ਪੁਲਿਸ ਵਾਲਿਆਂ ਨੇ ਗੋਲੀ ਚਲਾ ਕੇ ਸ਼ਹੀਦ ਕਰ ਦਿੱਤਾ ਸੀ । ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਭਾਈ ਚੌੜ ਸਿੱਧਵਾਂ ਦੇ ਕਾਤਿਲਾਂ ਨੂੰ ਗ੍ਰਿਫਤਾਰ ਕਰਨ ਅਤੇ ਸਜਾਵਾਂ ਦੇਣ ਲਈ ਉਸ ਸਮੇਂ ਤੋਂ ਹੀ ਨਿਰੰਤਰ ਆਵਾਜ਼ ਉਠਾਈ ਜਾ ਰਹੀ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਅਕਸਰ ਹੀ ਚੋਣਾਂ ਸਮੇ ਸਿੱਖਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ - ਬੀ. ਜੇ. ਪੀ. ਨੂੰ ਵੋਟਾਂ ਪਾਉਣ ਲਈ ਅਪੀਲਾਂ ਅਤੇ ਇਸ਼ਤਿਹਾਰਬਾਜੀ ਕਰਦੇ ਹਨ, ਜਿਸ ਦੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ - ਬੀ. ਜੇ. ਪੀ. ਹਕੂਮਤ ਨਾਲ ਨੇੜਤਾ ਵਾਲੇ ਸੰਬੰਧ ਹਨ, ਉਹ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਕਾਤਿਲਾਂ ਨੂੰ ਗ੍ਰਿਫਤਾਰ ਅਤੇ ਕਾਨੂੰਨੀ ਸਜਾਵਾਂ ਦਿਵਾਉਣ ਲਈ ਆਪਣੇ ਚੰਗੇ ਸੰਬੰਧਾਂ ਦੀ ਵਰਤੋਂ ਕਿਉਂ ਨਹੀਂ ਕਰਦੇ ?

ਇਹ ਉਪਰੋਕਤ ਸਵਾਲ ਅੱਜ ਇੱਥੇ ਸ. ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ, ਸ. ਅਨੂਪ ਸਿੰਘ ਸੰਧੂ, ਜਥੇਦਾਰ ਭਾਗ ਸਿੰਘ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ (ਤਿੰਨੋ ਮੀਤ ਪ੍ਰਧਾਨ), ਜਸਕਰਨ ਸਿੰਘ ਕਾਹਨ ਸਿੰਘਵਾਲਾ, ਪ੍ਰੋ: ਮਹਿੰਦਰਪਾਲ ਸਿੰਘ (ਦੋਵੇ ਜਰਨਲ ਸਕੱਤਰ), ਅਵਤਾਰ ਸਿੰਘ ਖੱਖ, ਪ੍ਰਧਾਨ ਹੁਸ਼ਿਆਰਪੁਰ ਅਤੇ ਕੁਲਦੀਪ ਸਿੰਘ ਭਾਗੋਵਾਲ ਪ੍ਰਧਾਨ ਮੋਹਾਲੀ ਆਦਿ ਆਗੂਆਂ ਨੇ ਭਾਈ ਰਾਜੋਆਣਾ ਨੂੰ ਕਰਦੇ ਹੋਏ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ । ਆਗੂਆਂ ਨੇ ਕਿਹਾ ਕਿ ਸ. ਰਾਜੋਆਣਾ ਅਤੇ ਕਮਲਦੀਪ ਕੌਰ ਜੋ ਉਸ ਦੀ ਭੈਣ ਬਣੀ ਹੋਈ ਹੈ, ਕਹਿੰਦੇ ਹਨ ਕਿ ਸ. ਸਿਮਰਨਜੀਤ ਸਿੰਘ ਮਾਨ, ਰਾਜੋਆਣਾ ਨੂੰ ਫਾਂਸੀ ਦਿਵਾਉਣ । ਜਦੋਂ ਕਿ ਸਮੁੱਚੀ ਸਿੱਖ ਕੌਮ ਨੂੰ ਇਹ ਜਾਣਕਾਰੀ ਹੈ ਕਿ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਪੰਜਾਬ ਜਾਂ ਹਿੰਦ ਵਿਚ ਹੀ ਨਹੀ, ਬਲਕਿ ਸਮੁੱਚੀ ਦੁਨੀਆਂ ਦੇ ਮੁਲਕਾਂ ਵਿਚ ਫਾਂਸੀ ਦੀ ਅਣਮਨੁੱਖੀ ਸਜ਼ਾ ਨੂੰ ਖਤਮ ਕਰਨ ਲਈ ਨਿਰੰਤਰ ਜੱਦੋ - ਜਹਿਦ ਕਰਦਾ ਆ ਰਿਹਾ ਹੈ । ਆਗੂਆਂ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਨੇ ਤਾਂ ਮਕਬੂਲ ਭੱਟ, ਕਸਾਬ ਅਤੇ ਅਫ਼ਜ਼ਲ ਗੁਰੂ ਦੀਆਂ ਫਾਂਸੀਆਂ ਦੀ ਵੀ ਜੋਰਦਾਰ ਵਿਰੋਧਤਾ ਕੀਤੀ ਸੀ । ਫਿਰ ਅਸੀ ਆਪਣੀ ਹੀ ਕੌਮ ਦੇ ਐਲਾਨੇ ਗਏ ਜਿੰਦਾ ਸ਼ਹੀਦ ਨੂੰ ਹਿੰਦ ਹਕੂਮਤ ਵਲੋ ਫਾਂਸੀ ਦੇ ਕੀਤੇ ਜਾ ਰਹੇ ਅਮਲਾਂ ਨੂੰ ਕਿਸ ਤਰਾਂ ਸਹਿਨ ਕਰ ਸਕਦੇ ਹਾਂ ?

ਆਗੂਆਂ ਨੇ ਕਿਹਾ ਕਿ ਸਿੱਖ ਕੌਮ ਨੂੰ ਇਹ ਜਾਣਕਾਰੀ ਹੋਣੀ ਜਰੂਰੀ ਹੈ ਕਿ ਜਦੋਂ ਨਰਸਿੰਮਾ ਰਾਓ ਮਰਹੂਮ ਇੰਦਰਾ ਗਾਂਧੀ ਦੀ ਵਜਾਰਤ ਵਿਚ ਗ੍ਰਹਿ ਵਜੀਰ ਸੀ ਅਤੇ ਪੰਜਾਬ ਵਿਚ ਸ਼੍ਰੀ ਪਾਂਡੇ ਗਵਰਨਰ ਸੀ, ਤਾਂ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਸ. ਬਲਵੰਤ ਸਿੰਘ, ਸ਼੍ਰੀ ਪਾਂਡੇ ਨੂੰ ਗਵਰਨਰ ਹਾਊਸ ਪੰਜਾਬ ਵਿਖੇ ਮਿਲੇ ਸਨ ਅਤੇ ਬਾਅਦ ਵਿਚ ਇਨ੍ਹਾਂ ਨੇ ਦਿੱਲੀ ਜਾ ਕੇ ਨਰਸਿੰਮਾ ਰਾਓ ਨਾਲ ਮੁਲਾਕਾਤ ਕਰਕੇ ਕਿਹਾ ਸੀ ‘‘ਕਿ ਪੰਜਾਬ ਵਿਚ ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਨੌਜਵਾਨਾਂ ਦੀਆਂ ਖਾਲਿਸਤਾਨ ਪੱਖੀ ਕਾਰਵਾਈਆਂ ਨੂੰ ਕਾਬੂ ਕਰਨਾ ਸਾਡੇ ਵੱਸ ਤੋਂ ਬਾਹਰ ਹੈ । ਇਸ ਲਈ ਹੁਣ ਫੌਜੀ ਹਮਲਾ ਕਰਨਾ ਜਰੂਰੀ ਹੋ ਗਿਆ ਹੈ ।‘‘ ਇਨਾਂ ਉਪਰੋਕਤ ਆਗੂਆਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ ਸੀ । ਜਿਸ ਵਿਚ 25.000 ਦੇ ਕਰੀਬ ਬੇਕਸੂਰ ਸਿੱਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਬੀ. ਜੇ. ਪੀ. ਆਗੂ ਸ਼੍ਰੀ ਅਡਵਾਨੀ ਵਰਗੇ ਮੁਤੱਸਵੀਆਂ ਦੀ ਸ਼ਹਿ ਉੱਤੇ ਹੀ ਬਲਿਊ ਸਟਾਰ ਦੀ ਕਾਰਵਾਈ ਹੋਈ । ਅਡਵਾਨੀ ਨੇ ਆਪਣੀ ਕਿਤਾਬ ‘‘ਮੇਰਾ ਦੇਸ਼ ਮੇਰਾ ਜੀਵਨ‘‘ ਵਿਚ ਪ੍ਰਵਾਨ ਕੀਤਾ ਹੈ ਕਿ ਫੌਜੀ ਹਮਲਾ ਅਸੀ ਕਰਵਾਇਆ । ਉਸੇ ਸੋਚ ਉਤੇ ਪਹਿਰਾ ਦਿੰਦੇ ਹੋਏ ਇਨਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿੁਬ ਨਾਲ ਸੰਬੰਧਤ ਸ਼੍ਰੀ ਦਰਬਾਰ ਸਾਹਿਬ ਸਥਿਤ ਗੁਰੂਦਵਾਰਾ ਥਡ਼ਾ ਸਾਹਿਬ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕੁਚਲਦੇ ਹੋਏ, ਇਨਾਂ ਨੇ ਤਬਾਹੀ ਕੀਤੀ ਹੈ । ਜਦੋਂ ਦਿੱਲੀ ਵਿਚ ਗੁਰੂਦਵਾਰਿਆਂ ਦੀਆਂ ਚੋਣਾ ਹੋਈਆਂ ਤਾਂ ਸੋਨੀਆਂ ਗਾਂਧੀ ਨੇ ਕਾਂਗਰਸੀ ਸਿੱਖਾਂ ਦੀਆਂ ਵੋਟਾਂ ਬਾਦਲ ਦੇ ਉਮੀਦਵਾਰਾਂ ਨੂੰ ਪਵਾਈਆਂ । ਜਦੋ 2011 ਵਿਚ ਐਸ. ਜੀ. ਪੀ. ਸੀ. ਦੀਆਂ ਚੋਣਾਂ ਹੋਈਆਂ ਤਾਂ ਸਰਨਾ, ਅਮਰਿੰਦਰ ਸਿੰਘ, ਮੋਹਕਮ ਸਿੰਘ, ਦਲਜੀਤ ਸਿੰਘ ਬਿੱਟੂ, ਦਲ ਖਾਲਸਾ ਅਤੇ ਸ. ਰਵਿਇੰਦਰ ਸਿੰਘ ਦੇ ਰਾਹੀ ਕਾਂਗਰਸ ਨੇ ਪੰਥਕ ਮੋਰਚਾ ਇਸ ਕਰਕੇ ਖਡ਼ਾ ਕੀਤਾ ਤਾਂ ਕਿ ਅੰਮ੍ਰਿਤਸਰ ਦਲ ਦੀ ਸਿੱਧੀ ਲਡ਼ਾਈ ਬਾਦਲ - ਬੀ. ਜੇ. ਪੀ. ਨਾਲ ਨਾਂ ਹੋ ਸਕੇ । ਜੇਕਰ ਅਸੀ ਕਾਂਗਰਸੀ ਹੁੰਦੇ ਤਾਂ ਸਿੱਖਾਂ ਦੇ ਕਾਤਿਲ ਮਰਹੂਮ ਬਿਅੰਤ ਸਿੰਘ ਦੇ ਬੁੱਤ ਦੇ ਗਲ ਵਿਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਤਖਤੀ ਪਾ ਕੇ ਸਿੱਖਾਂ ਦੇ ਕਾਂਗਰਸੀ ਕਾਤਲਾਂ ਨੂੰ ਚੁਨੌਤੀ ਕਿਊਂ ਦਿੰਦੇ ਅਤੇ ਆਪਣੇ ਉੱਤੇ ਦੇਸ਼ ਧਰੋਹੀ ਅਤੇ ਬਗਾਵਤ ਦੇ ਕੇਸ ਕਿਊ ਦਰਜ ਕਰਵਾਉਦੇ ਅਤੇ ਮਾਨਸਿਕ ਅਕੇ ਸਰੀਰਿਕ ਤੌਰ ਤੇ ਜੇਲਾਂ ਵਿਚ ਤਸ਼ੱਦਦ ਕਿਊਂ ਝੱਲਦੇ । ਫਿਰ ਸ. ਰਾਜੋਆਣਾ ਕਿਸ ਦਲੀਲ ਜਾਂ ਸਾਜਿਸ਼ ਅਧੀਨ ਨਾਲ ਸਾਨੂੰ ਜਬਰੀ ਕਾਂਗਰਸੀ ਗਰਦਾਨਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ ? ਫਿਰ ਪ੍ਰ: ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਜਗਤਾਰ ਸਿੰਘ ਹਵਾਰਾ ਕੌਮੀ ਹੀਰਿਆਂ ਵਿਰੁੱਧ ਰਾਜੋਆਣਾ ਵਲੋਂ ਬਿਆਨਬਾਜੀ ਕਰਨ ਪਿੱਛੇ ਕੀ ਮਕਸਦ ਹੈ ? ਜਦੋਂਕਿ ਪੰਜਾਬ ਦੀ ਹਾਈਕੋਰਟ ਅਤੇ ਹਿੰਦ ਦੀ ਸੁਪਰੀਮ ਕੋਰਟ ਨੇ ਸਾਨੂੰ ਇਨ੍ਹਾਂ ਕੇਸਾਂ ਵਿਚੋਂ ਕੇਵਲ ਬਾਇੱਜਤ ਬਰੀ ਹੀ ਨਹੀਂ ਕੀਤਾ, ਬਲਕਿ ਸਾਨੂੰ ਅਦਾਲਤੀ ਹੁਕਮਾਂ ਰਾਹੀਂ ‘‘ਖਾਲਿਸਤਾਨ‘‘ ਦਾ ਆਜਾਦੀ ਨਾਲ ਪ੍ਰਚਾਰ ਕਰਨ, ਮੀਟਿੰਗਾਂ ਕਰਨ ਅਤੇ ਜਲਸੇ ਆਦਿ ਕਰਨ ਦੀ ਕਾਨੂੰਨੀ ਇਜਾਜ਼ਤ ਦਿੱਤੀ ਹੈ । ਲੇਕਿਨ ਇਸ ਗੱਲ ਦਾ ਵੀ ਅਫਸੋਸ ਹੈ ਕਿ ਸ. ਰਾਜੋਆਣਾ ਆਪਣੇ ਬਿਆਨਾ ਵਿਚ ਕਦੀ ਵੀ ਖਾਲਿਸਤਾਨ ਦੀ ਗੱਲ ਕਿਊਂ ਨਹੀਂ ਕਰਦੇ ? ਆਗੂਆਂ ਨੇ ਅੰਤ ਵਿਚ ਸਮੁੱਚੀ ਸਿੰਖ ਕੌਮ ਨੂੰ 29 ਮਾਰਚ ਨੂੰ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੀ ਮਨਾਈ ਜਾ ਰਹੀ ਸ਼ਹੀਦੀ ਬਰਸੀ ਉੱਤੇ ਹੁਮ - ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ ।


ਗੁਰਦਾ ਕਾਂਡ ਦੇ ਦੋ ਦੋਸ਼ੀ ਡਾਕਟਰਾਂ ਨੂੰ ਸੱਤ - ਸੱਤ ਸਾਲ ਦੀ ਕੈਦ

ਪੰਚਕੂਲਾ 22 ਮਾਰਚ (ਪੀ. ਪੀ. ਵਰਮਾ) :- ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਨੇ ਅੱਜ ਇਕ ਮਹੱਤਵਪੂਰਨ ਫੈਸਲੇ ਵਿੱਚ ਡਾਕਟਰ ਅਮਿਤ ਕੁਮਾਰ ਅਤੇ ਡਾਕਟਰ ਉਪਿੰਦਰ ਕੁਮਾਰ ਨੂੰ ਸੱਤ-ਸੱਤ ਸਾਲ ਦੀ ਕੈਦ ਅਤੇ ਦੋਹਾਂ ਨੂੰ 60 - 60 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਕੇਸ ਦੇ ਨਾਲ ਸਬੰਧਤ ਮਨੋਜ ਕੁਮਾਰ, ਮੁਹੰਮਦ ਸ਼ਾਹਿਦ ਅਤੇ ਗਿਆਸੂਦੀਨ ਨੂੰ ਪੰਜ-ਪੰਜ ਸਾਲ ਦੀ ਕੈਦ ਅਤੇ 15-15 ਹਜ਼ਾਰ ਰੁਪਏ ਜੁਰਮਾਨਾ ਕੀਤਾ। ਇਹ ਫੈਸਲਾ ਸੀ.ਬੀ.ਆਈ. ਕੋਰਟ ਦੇ ਸਪੈਸ਼ਲ ਜੱਜ ਵੱਲੋਂ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਦੇ ਬਾਰੇ 13 ਮਾਰਚ 2012 ਨੂੰ ਚਾਰਜਸ਼ੀਟ ਪੇਸ਼ ਕੀਤੀ ਗਈ ਸੀ। ਇਹ ਗੁਰਦਾ ਕਾਂਡ ਗੁੜਗਾਉਂ ਵਿੱਚ ਹੋਇਆ ਸੀ। ਇਸ ਗੁਰਦਾ ਕਾਂਡ ਮਾਮਲੇ ਵਿੱਚ ਮਨੋਜ ਕੁਮਾਰ ਲੈਬ ਤਕਨੀਸ਼ੀਅਨ, ਮੁਹੰਮਦ ਸ਼ਾਹਿਦ ਅਤੇ ਗਿਆਸੂਦੀਨ ਦਲਾਲ ਦੇ ਰੂਪ ਵਿੱਚ ਸਨ। ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਵਲੋਂ 13 ਮਾਰਚ 2012 ਮੁੱਖ ਦੋਸ਼ੀਆਂ ਤੋਂ ਇਲਾਵਾ ਡਾ. ਸਰਜ ਕੁਮਾਰ, ਡਾ. ਗੋਬਿੰਦ, ਡਾ. ਅਮਿਤ ਦੇ ਭਰਾ ਜੀਵਨ ਕੁਮਾਰ, ਨਰਸ ਲੰਡਹਾ, ਮਨੋਜ ਕੁਮਾਰ ਲੈੱਬ ਤਕਨੀਸ਼ੀਅਨ ਅਤੇ ਡਰਾਈਵਰ ਜਗਦੀਸ਼ ਦੇ ਖ਼ਿਲਾਫ਼ ਵੀ ਚਾਰਜਸ਼ੀਟ ਪੇਸ਼ ਕੀਤੀ ਸੀ । ਸੀ. ਬੀ. ਆਈ. ਕੋਰਟ ਨੇ ਇਸ ਮਾਮਲੇ ਵਿੱਚ ਡਾ. ਅਮਿਤ ਕੁਮਾਰ ਦੇ ਭਰਾ ਜੀਵਨ ਕੁਮਾਰ, ਨਰਸ ਲੰਡਹਾ, ਡਰਾਈਵਰ ਜਗਦੀਪ ਨੂੰ ਬਰੀ ਕਰ ਦਿੱਤਾ। ਇਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਪੇਸ਼ ਨਾ ਹੋਏ ।

ਫੈਸਲੇ ਵਿੱਚ ਪੀੜਤਾਂ ਨੂੰ 10 - 10 ਲੱਖ ਦਾ ਮੁਆਵਜ਼ਾ ਦੇਣ ਦਾ ਵੀ ਫੈਸਲਾ ਕੀਤਾ । ਇਹ ਮੁਆਵਜ਼ਾ ਸ਼ਕੀਲ, ਸ਼ਾਹਿਦ ਅਤੇ ਬਾਬੂ ਰਾਮ ਨੂੰ ਦਿੱਤਾ ਜਾਵੇਗਾ । ਇਸ ਮਾਮਲੇ ਵਿੱਚ 8 ਫਰਵਰੀ 2008 ਨੂੰ ਕੇਸ ਦਰਜ ਕੀਤਾ ਸੀ । ਇਸ ਤੋਂ ਬਾਅਦ ਇਹ ਮਾਮਲਾ ਸੀ. ਬੀ. ਆਈ. ਕੋਲ ਜਾਂਚ ਲਈ ਚਲਾ ਗਿਆ ਸੀ । ਸੀ. ਬੀ. ਆਈ. ਨੇ ਗੁਰਦਾ ਕਾਂਡ ਨਾਲ ਸਬੰਧਤ ਵਿਅਕਤੀਆਂ ਉੱਤੇ 120 - ਬੀ, 326, 342, 417, 473, 506 ਅਤੇ 307 ਆਈ. ਪੀ. ਸੀ. ਦੀ ਧਾਰਾ ਲਾਈ ਸੀ ।


ਸਿਨਮਾ ਮੈਨੇਜਰ ਨੂੰ ਜ਼ਖ਼ਮੀ ਕਰਕੇ 3.5 ਲੱਖ ਰੁਪਏ ਲੁੱਟੇ

 http://sameydiawaaz.com/Archive%20News/%5B2013%5D/03/23.03.2013%20-%2003.jpg

ਲੁਧਿਆਣਾ ਦੇ ਸ਼ਿੰਗਾਰ ਸਿਨਮਾ ਦੇ ਮੈਨੇਜਰ ਨੂੰ ਦੋ ਮੋਟਰਸਾਈਕਲ ਸਵਾਰਾਂ ਵਲੋਂ ਗੋਲੀ ਮਾਰੇ ਜਾਣ ਪਿੱਛੋਂ ਪੁਲੀਸ ਅਧਿਕਾਰੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ

ਲੁਧਿਆਣਾ 22 ਮਾਰਚ (ਹਿਮਾਂਸ਼ੂ ਮਹਾਜਨ, ਸਤਿਬੀਰ ਸਿੰਘ) :- ਦੋ ਮੋਟਰ ਸਾਈਕਲ ਸਵਾਰ ਲੁਟੇਰੇ ਅੱਜ ਦਿਨ-ਦਿਹਾੜੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚੋਂ ਸ਼ਿੰਗਾਰ ਸਿਨੇਮਾ ਦੇ ਮੈਨੇਜਰ ਨੂੰ ਗੋਲੀ ਮਾਰ ਕੇ ਉਸ ਪਾਸੋਂ 3.5 ਲੱਖ ਰੁਪਏ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ ਹਨ। ਇਹ ਘਟਨਾ ਦੁਪਹਿਰ ਇਕ ਵਜੇ ਉਸ ਵੇਲੇ ਵਾਪਰੀ ਜਦੋਂ ਸ਼ਿੰਗਾਰ ਸਿਨੇਮਾ ਦਾ ਮੈਨੇਜਰ ਗੁਰਦਾਸ ਸ਼ਿੰਗਾਰ ਰੋਡ ’ਤੇ ਆਪਣੇ ਮੋਟਰਸਾਈਕਲ ਰਾਹੀਂ ਸਿਨੇਮੇ ਦਾ ਕੈਸ਼ ਲੈ ਕੇ ਬੈਂਕ ’ਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿੱਛੋਂ ਆ ਕੇ ਉਸ ਨੂੰ ਰੋਕ ਲਿਆ ਅਤੇ ਉਸ ਦੇ ਖੱਬੇ ਪੱਟ ਵਿੱਚ ਗੋਲੀ ਮਾਰੀ ਅਤੇ ਉਹ ਧਰਤੀ ’ਤੇ ਡਿੱਗ ਪਿਆ। ਪੁਲੀਸ ਅਨੁਸਾਰ ਲੁਟੇਰਿਆਂ ਨੇ ਇਸ ਮੌਕੇ 32 ਬੋਰ ਦੀ ਪਿਸਤੌਲ ਨਾਲ ਦੋ ਫਾਇਰ ਕੀਤੇ। ਚਸ਼ਮਦੀਦ ਗਵਾਹ ਅਸ਼ੋਕ ਕੁਮਾਰ ਨੇ ਦੱਸਿਆ ਕਿ ਲੁਟੇਰੇ ਗੰਦੇ ਨਾਲੇ ਵੱਲ ਫਰਾਰ ਹੋ ਗਏ। ਰਾਕੇਸ਼ ਕੁਮਾਰ ਨਾਂ ਦੇ ਇਕ ਦੁਕਾਨਦਾਰ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਜ਼ਖ਼ਮੀ ਹੋਏ ਮੈਨੇਜਰ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ, ਜਿੱਥੋਂ ਜ਼ਖ਼ਮੀ ਨੂੰ ਸੀਐਮਸੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ।

ਵਾਰਡ ਨੰਬਰ-18 ਦੇ ਕੌਂਸਲਰ ਇੰਦਰ ਅਗਰਵਾਲ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਦੋ ਲੁਟੇਰਿਆਂ ਨੇ ਹੌਜ਼ਰੀ ਮਾਲਕ ਦੇ ਘਰ ਵਿੱਚ ਘੁਸ ਕੇ ਉਸ ਦੀ ਪਤਨੀ, ਧੀ ਅਤੇ ਨੌਕਰ ਨੂੰ ਜ਼ਖ਼ਮੀ ਕਰਕੇ ਕਰੋੜ ਰੁਪਏ ਦੀ ਨਕਦੀ ਤੇ ਜ਼ੇਵਰ ਲੈ ਗਏ ਸਨ। ਭਾਵੇਂ ਪੁਲੀਸ ਨੇ ਇਸ ਏਰੀਏ ਵਿੱਚ ਪੈਟਰੋਲਿੰਗ ਵਧਾ ਰੱਖੀ ਹੈ, ਪਰ ਲੁੱਟਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸੇ ਦੌਰਾਨ ਏਡੀਸੀਪੀ ਨਿਲੰਬਰੀ ਜਗਦਲੇ ਨੇ ਦੱਸਿਆ ਕਿ ਗੁਰਦਾਸ ਪਹਿਲੀ ਵਾਰ ਲੁੱਟ ਦਾ ਸ਼ਿਕਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਦਸੰਬਰ 27, 2012 ਨੂੰ ਲੁਟੇਰੇ ਉਸ ਤੋਂ 1.9 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਪੁਲੀਸ ਨੇ ਦਸੰਬਰ ਮਹੀਨੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ। ਗੁਰਦਾਸ ਨੇ ਪਹਿਲੀ ਘਟਨਾ ਤੋਂ ਸਬਕ ਨਹੀਂ ਸਿੱਖਿਆ। ਉਸ ਨੂੰ ਚਾਹੀਦਾ ਸੀ ਕਿ ਜਦੋਂ ਵੀ ਸਿਨੇਮੇ ਦਾ ਕੈਸ਼ ਜਮ੍ਹਾਂ ਕਰਵਾਉਣ ਜਾਣਾ ਹੋਵੇ, ਪੁਲੀਸ ਚੌਕੀ ਸ਼ਿੰਗਾਰ ਸਿਨੇਮਾ ਨੂੰ ਸੂਚਿਤ ਕੀਤਾ ਜਾਂਦਾ।  ਕੈਸ਼ ਲੈ ਕੇ ਜਾਣ ਲਈ ਉਸ ਨੂੰ ਕਾਰ ਦੀ ਵਰਤੋਂ ਕਰਨੀ ਚਾਹੀਦੀ ਸੀ। ਪ੍ਰੰਤੂ ਉਸ ਵੱਲੋਂ ਅਜਿਹਾ ਨਾ ਕਰਨ ਕਾਰਨ ਉਸ ਨਾਲ ਦੂਜੀ ਵਾਰੀ ਇਹ ਘਟਨਾ ਵਾਪਰੀ ਹੈ।


ਬਜਟ ਸੈਸ਼ਨ ਦਾ ਪਹਿਲਾ ਪੜਾਅ ਰੌਲੇ - ਰੱਪੇ ‘ਚ ਸਮਾਪਤ

 http://sameydiawaaz.com/Archive%20News/%5B2013%5D/03/23.03.2013%20-%2002.jpg

ਨਵੀਂ ਦਿੱਲੀ 22 ਮਾਰਚ :- ਪਾਰਲੀਮੈਂਟ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ ਅੱਜ ਸਮਾਪਤ ਹੋ ਗਿਆ ਤੇ ਆਖਰੀ ਦਿਨ ਰਾਜ ਸਭਾ ‘ਚ ਅੰਨਾ ਡੀਐਮਕੇ ਦੇ ਕੁਝ ਮੈਂਬਰਾਂ ਨੇ ਸਭਾਪਤੀ ਦੇ ਟੇਬਲ ‘ਤੇ ਲੱਗੇ ਮਾਈਕ ਤੋੜ ਦਿੱਤੇ ਤੇ ਹੁੱਲੜਬਾਜ਼ੀ ਕੀਤੀ। ਲੋਕ ਸਭਾ ‘ਚ ਅੱਜ ਲਗਾਤਾਰ ਤੀਜੇ ਦਿਨ ਵੀ ਕੰਮਕਾਰ ਨਾ ਹੋ ਸਕਿਆ ਕਿਉਂਕਿ ਸਦਨ ਦੀ ਕਾਰਵਾਈ ਸ੍ਰੀਲੰਕਾ ਦੇ ਤਾਮਿਲਾਂ ਦੇ ਮੁੱਦੇ ‘ਤੇ ਰੋਕੀ ਜਾਂਦੀ ਰਹੀ। ਰਾਜ ਸਭਾ ‘ਚ ਅੱਜ ਡੀਐਮਕੇ ਤੇ ਅੰਨਾ ਡੀਐਮਕੇ ਦੇ ਮੈਂਬਰਾਂ ਨੇ ਵਾਰ-ਵਾਰ ਸਦਨ ਉਠਾਏ ਜਾਣ ਲਈ ਮਜਬੂਰ ਕੀਤਾ। 22 ਫਰਵਰੀ ਨੂੰ ਸ਼ੁਰੂ ਹੋਇਆ ਬਜਟ ਸੈਸ਼ਨ 4 ਹਫ਼ਤਿਆਂ ਦੀ ਛੁੱਟੀ ਮਗਰੋਂ 22 ਅਪਰੈਲ ਨੂੰ ਮੁੜ ਸ਼ੁਰੂ ਹੋਏਗਾ ਤੇ 10 ਮਈ ਤੱਕ ਚੱਲੇਗਾ।

ਰਾਜ ਸਭਾ ‘ਚ ਰੌਲੇ-ਰੱਪੇ ਲਈ ਅੰਨਾ ਡੀਐਮਕੇ ਦੇ ਮੈਂਬਰ ਵੀ. ਮੈਤਰੇਇਨ ਨੇ ਅਗਵਾਈ ਕੀਤੀ, ਜਿਸ ਦੌਰਾਨ ਕਾਗਜ਼ ਪਾੜ ਕੇ ਹਵਾ ‘ਚ ਉਛਾਲੇ ਗਏ ਤੇ ਸਟੇਸ਼ਨਰੀ ਤੋੜੀ ਗਈ। ਸਭਾਪਤੀ ਰੇਣੂਕਾ ਚੌਧਰੀ ਨੇ ਝੱਟ ਹੀ ਸਦਨ ਉੱਠਾ ਦਿੱਤਾ ਤੇ ਮਗਰੋਂ ਰੋਸ ਪ੍ਰਗਟਾ ਰਹੇ ਮੈਂਬਰਾਂ ‘ਤੇ ਕੋਈ ਟਿੱਪਣੀ ਕਰ ਦਿੱਤੀ, ਜਿਸ ‘ਤੇ ਡੀਐਮਕੇ   ਦੇ ਮੈਂਬਰ ਭੜਕ ਉੱਠੇ। ਚੌਧਰੀ ਤਾਂ ਸਦਨ ‘ਚੋਂ ਚਲੀ ਗਈ, ਪਰ ਕਾਂਗਰਸੀ ਮੈਂਬਰਾਂ ਅੰਬਿਕਾ ਸੋਨੀ, ਜੈਰਾਮ ਰਮੇਸ਼ ਤੇ ਆਰ.ਪੀ. ਐਨ. ਸਿੰਘ ਨੇ ਡੀਐਮਕੇ ਦੇ ਮੈਂਬਰਾਂ ਨੂੰ ਸ਼ਾਂਤ ਕੀਤਾ। ਡੀਐਮਕੇ ਦੇ ਤਿਰੁਚੀ ਸ਼ਿਵਾ ਇਸ ਕਦਰ ਖਫ਼ਾ ਹੋ ਗਏ ਕਿ ਉਨ੍ਹਾਂ ਨੂੰ ਡਾਕਟਰੀ ਮਦਦ ਦਿਵਾਉਣੀ ਪਈ। ਚੌਧਰੀ ਵੱਲੋਂ ਮੁਆਫੀ ਮੰਗਣ ਮਗਰੋਂ ਹੀ ਮਾਮਲਾ ਸ਼ਾਂਤ ਹੋਇਆ। ਰਾਜ ਸਭਾ ਦੋ ਵਾਰ ਉਠਾਉਣੀ ਪਈ। ਪਹਿਲਾਂ ਤਾਂ ਸਦਨ ਜੁੜਦਿਆਂ ਸਾਰ ਤੇ ਫਿਰ ਦੁਪਹਿਰ ਸਮੇਂ ਇਹ ਦਿਨ ਭਰ ਲਈ ਉੱਠਾ ਦਿੱਤੀ ਗਈ।

ਲੋਕ ਸਭਾ ‘ਚ ਵੀ ਡੀਐਮਕੇ ਤੇ ਅੰਨਾ ਡੀਐਮਕੇ ਦੇ ਮੈਂਬਰ ਸਦਨ ਦੇ ਵਿਚਾਲੇ ਪੁੱਜ ਗਏ ਤੇ ਸ੍ਰੀਲੰਕਾ ਮੁੱਦੇ ‘ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਤਾਮਿਲਨਾਡੂ ਤੋਂ ਕਾਂਗਰਸ ਨੂੰ ਛੱਡ ਕੇ ਸਾਰੇ ਮੈਂਬਰ ਸੰਯੁਕਤ ਰਾਸ਼ਟਰ ‘ਚ ਮਾਨਵੀ ਹੱਕਾਂ ਬਾਰੇ ਬਾਡੀ ਅੱਗੇ ਭਾਰਤ ਵੱਲੋਂ ਸਖ਼ਤ ਪੱਖ ਨਾ ਰੱਖੇ ਜਾਣ ਦੀ ਨਿੰਦਾ ਕਰਨ ਲਈ ਸਦਨ ਵਿਚਾਲੇ ਨਾਅਰੇ ਲਾਉਂਦੇ ਰਹੇ। ਇਸ ਦੇ ਜਵਾਬ ਵਿੱਚ ਕਾਂਗਰਸੀਆਂ ਨੇ ਵੀ ਨਾਅਰੇ ਲਾਏ। ਉਹ ਆਂਧਰਾ ਪ੍ਰਦੇਸ਼ ‘ਚ ਤਿਲੰਗਾਨਾ ਪੱਖੀਆਂ ‘ਤੇ ਹੋ ਰਹੇ ਪੁਲੀਸ ਜ਼ੁਲਮਾਂ ਵਿਰੁੱਧ ਵੀ ਨਾਅਰੇ ਲਾ ਰਹੇ ਸਨ।

ਇਸ ਤੋਂ ਪਹਿਲਾਂ ਦਿਨੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਕਮਲਨਾਥ, ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨਾਲ ਗੱਲ ਕਰਦੇ ਦੇਖੇ ਗਏ। ਭੋਜਨ ਸੁਰੱਖਿਆ ਬਿੱਲ ਤੇ ਸੇਬੀ (ਸੋਧ) ਬਿੱਲ ਲੋਕ ਸਭਾ ਦੇ ਏਜੰਡੇ ‘ਤੇ ਸਨ, ਪਰ ਇਹ ਪੇਸ਼ ਨਹੀਂ ਕੀਤੇ ਜਾ ਸਕੇ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਜ਼ਰੀ ‘ਚ ਤਾਮਿਲਨਾਡੂ ਤੋਂ ਸਭ ਪਾਰਟੀਆਂ ਦੇ ਮੈਂਬਰ ਲਿੱਟੇ ਮੁਖੀ ਪ੍ਰਭਾਕਰਨ ਦੇ ਪੁੱਤਰ ਬਾਲਾ ਚੰਦਰਨ ਦੀਆਂ ਤਸਵੀਰਾਂ ਲਹਿਰਾ ਕੇ ‘ਧੋਖਾ, ਧੋਖਾ’ ਤੇ ‘ਨਿਆਂ ਕਰੋ’ ਦੇ ਨਾਅਰੇ ਲਾਉਂਦੇ ਰਹੇ। ਡੀਐਮਕੇ ਤੇ ਅੰਨਾ ਡੀਐਮਕੇ ਦੇ ਮੈਂਬਰਾਂ ਨੇ ਉਪਰਲੇ ਸਦਨ ‘ਚ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੂੰ ਇਤਾਲਵੀ ਜਲ ਸੈਨਿਕਾਂ ਬਾਰੇ ਵੀ ਬਿਆਨ ਨਹੀਂ ਦੇਣ ਦਿੱਤਾ। ਥੋੜ੍ਹੇ ਚਿਰ ਲਈ ਅੰਨਾ ਡੀਐਮਕੇ ਦੇ ਮੈਂਬਰ ਥੱਲੇ ਵੀ ਬੈਠੇ। ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਪਹਿਲਾਂ ਦੁਪਹਿਰ ਤੱਕ ਤੇ ਫਿਰ ਸਾਰੇ ਦਿਨ ਲਈ ਸਦਨ ਉੱਠਾ ਦਿੱਤਾ।


ਉਂਗਲ ਉਠਾਉਣੀ, ਨੁਕਤਾਚੀਨੀ ਕਰਨੀ ਸੌਖੀ, ਸਿੱਖੀ ਨਿਭਾਉਣੀ ਔਖੀ !

http://sameydiawaaz.com/Archive%20News/%5B2013%5D/03/23.03.2013%20-%2008.JPG

ਫਿਨਲੈਂਡ 22 ਮਾਰਚ (ਗੁਲਜਾਰ ਸਿੰਘ ਸਿੱਧੂ, ਮੀਡੀਆ ਪੰਜਾਬ) :- ਨਾਦਰ ਸ਼ਾਹ ਤੇ ਅਬਦਾਲੀ ਵਰਗਿਆ ਨੂੰ ਠੱਲ੍ਹ ਪਾਉਣੀ ਤੇ ਵਿਸ਼ਾਲ ਮੁਗਲ ਸਾਮਰਾਜ ਦੀਆਂ ਜੜਾਂ ਪੁੱਟਕੇ ਮਲੀਆਮੇਟ,ਖੇਹ ਸਵਾਹ, ਢਹਿ - ਢੇਰੀ ਕਰਕੇ ਖਾਕ ਵਿੱਚ ਖਾਕ ਕਰ ਦੇਣ ਵਾਲੇ ਸਿੰਘਾਂ ਦਾ ਕਿਰਦਾਰ ਉਨ੍ਹਾਂ ਬੁਲੰਦੀਆਂ ਨੂੰ ਛੂੰਹਦਾ ਸੀ ਜਿੰਨ੍ਹਾਂ ਬਾਰੇ ਵਿਸਥਾਰ ਪੂਰਵਕ ਜਿਕਰ ਕਰਨ ਵਾਸਤੇ ਸ਼ਾਇਦ ਲਾਲਾ ਦੌਲਤ ਰਾਏ ਵਰਗਾ ਤਾਂ ਕੁੱਛ ਲਿੱਖ ਸਕਦਾ ਹੈ ਪਰ ਕਿਸੇ ਐਰੇ ਗੈਰੇ ਸਿੱਧੂ ਵਰਗੇ ਬੰਦੇ ਦੇ ਵੱਸ ਦੀ ਗੱਲ੍ਹ ਨਹੀਂ ਹੈ । ਮਾਡਰਨ ਦੁਨੀਆਂ ਨੂੰ ਚੇਹਰਾ ਦਿਖਾਉਣ, ਚਮਕਾਉਣ, ਪੈਸਾ ਫੜਨ, ਰਾਜਨੀਤੀ ਵਿੱਚ ਬੋਲਬਾਲਾ ਤੇ ਸ਼ੋਹਰਤ ਦੀ ਕੁੱਖ ਵਿੱਚ ਪਲਦੀ ਭੁੱਖ ਹੀ ਭੁੱਖ ਹੈ - ਦੇਖੋ ਕਲਯੁੱਗ ਨਾਲ ਲਪੇਟਿਆ ਹੋਇਆ ਮਾਡਰਨ ਮਸ਼ੀਨੀ ਬੰਦਾ ਬਾਹਰੋ ਚਿੱਟਾ ਅੰਦਰੋ ਵਹਿਸ਼ੀ ਦਰਿੰਦਾ ਤੇ ਨਸ਼ਿਆਂ ਵਿੱਚ ਧੁੱਤ ਹੋਣ ਕਰਕੇ ਧਰਮ ਵਰਗੇ ਵਿਸ਼ੇ ਨੂੰ ਭੀ ਡੂੰਘੀ ਸੋਚ ਵਿਚਾਰ ਨਾਲ ਪਰਖਣ ਤੇ ਕਿਸੇ ਅਸਲੀ ਨਤੀਜੇ ਤੇ ਪਹੁੰਚਣ ਦੀ ਬਿਜਾਏ ਫੱਟ ਵੱਡੇ - ਵੱਡੇ ਰਾਜਨੀਤਕ ਲੀਡਰਾਂ ਤੇ ਹਮਲਾ ਕਰਕੇ ਆਨੇ ਬਹਾਨੇ ਧਰਮ ਨੂੰ ਭੀ ਜਕੜਨ, ਪਕੜਨ ਤੇ ਆਪਣੇ ਹੱਥ ਦੇ ਪੰਜੇ ਜਾਂ ਕਿਸੇ ਨਾਂ ਕਿਸੇ ਛਿਕੰਜੇ ਵਿੱਚ ਕੈਦ ਕਰਨ ਦੀ ਦੋੜ ਵਿੱਚ ਨੱਠਾ ਭੱਜਾ ਦਿਨ ਰਾਤ ਥਰਥਰਾਉਂਣ ਵਾਲਾ ਅਨਰਥ ਤੇ ਅਨਰਥ ਕਰੀ ਜਾਂਦਾ ਹੈ । ਸੰਤ, ਮਹਾਂਪੁਰਖ ਜਾਂ ਕੋਈ ਸ਼ਰਧਾ ਭਾਵਨਾ ਨਾਲ ਪਾਠ ਪੂਜਾ ਕਰਨ ਵਾਲਾ ਐਂਵੇ ਸਾਧਾਰਨ ਜਿਹਾ ਬੰਦਾ ਭੀ ਕਦੇ ਭੁੱਲਕੇ ਭੀ ਕਿਸੇ ਪ੍ਰਚਾਰਕ ਜਾਂ ਸਿੰਘ ਸਾਹਿਬਾਨ ਬਾਰੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਨ ਦੀ ਕਦੇ ਸੋਚ ਭੀ ਨਹੀਂ ਸਕਦਾ ਪਰ ਸਿੱਖਾਂ ਅੰਦਰ ਛੁੱਪੇ ਹੋਏ ਭੇੜੀਏ, ਜ਼ਹਰੀਲੇ ਸੱਪ, ਖੁੱਦ ਮੈਦਾਨ ਵਿੱਚ ਹਾਰੇ ਹੋਏ ਲੀਡਰੀਆਂ ਦੇ ਭੁੱਖੇ ਕੋਈ ਨਾਂ ਕੋਈ ਮੌਕਾ ਲੱਭਕੇ ਰਾਜਨੀਤੀ ਦੀ ਆੜ ਵਿੱਚ ਧਾਰਮਿਕ ਸੇਵਾਦਾਰਾਂ ਬਾਰੇ ਭੀ ਖਾਹ ਮਖਾਹ ਪੁੱਠੀ ਸਿੱਧੀ ਬਿਆਨਬਾਜੀ ਕਰ ਜਾਂਦੇ ਹਨ ਜਿਸ ਦਾ ਖਮਿਆਜ਼ਾ ਸਮੁੱਚੀ ਸਿੱਖ ਕੌਮ ਨੂੰ ਭੁੱਗਤਣਾ ਪੈਂਦਾ ਹੈ - ਹਾਂ ਹੈ ਬੁੱਧੀਜੀਵੀ ਦੀ ਸ਼ਕਤੀ ਤਾਂ ਸਿਸਟਮ ਨੂੰ ਬਦਲੋ । ਨੁਕਤਾਚੀਨੀ ਕਰਨ ਤੋਂ ਪਹਿਲਾ ਪੈਮਾਨੇ ਨਾਲ ਆਪਣੀ ਅਕਲ ਦਾ ਭੀ ਨਾਪ - ਤੋਲ ਕਰਨਾ ਚਾਹੀਦਾ ਹੈ । ਕੋਈ ਐਸੀ ਕਲ੍ਹਾ ਵਰਤਾਓ ਤੇ ਵੱਡੀਆ ਪਦਵੀਆਂ ਹਾਸਲ ਕਰੋ, ਤਖ਼ਤਾਂ ਤੇ ਬਿਰਾਜਮਾਨ ਹੋਣ ਉਪਰੰਤ ਹੀ ਪਤਾ ਲੱਗ ਸਕਦਾ ਹੈ ਕਿ ਬਘੇਲ ਸਿੰਘ ਵਾਂਗੂ ਧਰਮ ਦੀ ਖਾਤਰ ਦਿੱਲੀ ਵਰਗੇ ਤਖਤ ਨੂੰ ਠੇਡਾ ਮਾਰਨ ਦੀ ਜ਼ੁਰਤ ਹੈ ਜਾਂ ਨਹੀਂ । ਚੈਨਲਾਂ ਤੇ ਜਾਂ ਮੀਡੀਆ ਵਿੱਚ ਜਿਹੜੇ ਭੀ ਮਸਲੇ ਖੜ੍ਹੇ ਹੋ ਜਾਂਦੇ ਹਨ ਪਰ ਸਰਬੋਚ ਮਨੋਰਥ ਸਿਰੇ ਲਾਉਣ ਲਈ ਲੰਬੀ ਸੋਚ, ਸੂਖਮ ਵਿਚਾਰਧਾਰਾ ਤੋਂ ਕੰਮ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਸਿੱਖੀ ਭੇਸ ਵਿੱਚ ਛੁਪੀਆ ਹੋਈਆ ਕਾਲੀਆ ਆਤਮਾਂ ਨੂੰ ਸਮਾਂ ਆਉਣ ਤੇ ਨੰਗ੍ਹਾ ਕੀਤਾ ਜਾ ਸਕੇ । ਮਹਿੰਗਾ, ਮਹਿੰਗਾ ਪੈ ਰਿਹਾ ਹੈ ਸਾਡੀ ਬੋਲੀ, ਸਾਡੇ ਧਰਮ ਤੇ ਪੰਜਾਬੀ ਕਲਚਰ ਦੀ ਹੋਂਦ ਨੂੰ ਕਾਇਮ ਰੱਖਣਾ ਕਿੳਂਕਿ ਸਾਡੇ ਆਪਣਿਆ ਵਿੱਚ ਹੀ ਕਿੰਨ੍ਹੇ ਅੰਨ੍ਹੇ, ਬੋਲੇ, ਕਾਣੇ ਤੇ ਲੰਗੜੇ ਟੁਰੇ ਫਿਰਦੇ ਹਨ । ਸਮੁੱਚੇ ਸਿੱਖ ਜਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ ਹਮਲਾਵਰ ਤਾਂ ਬੁੱਕਲ ਦੇ ਸੱਪ ਬੜ੍ਹੇ ਹੀ ਕੋਲ ਬੈਠੇ ਹਨ - ਸਿੱਖੀ ਨਿਭਾਉਣੀ ਔਖੀ ਹੈ, ਕੋਈ ਮੰਜ, ਜੈਤਾ ਤੇ ਮਹਾਂਸਿੰਘ ਬਣ ਜਾਵੇ ਇਹ ਰੀਤ ਛੇਕੜ ਤੱਕ ਨਿਭਾਉਣੀ ਔਖੀ ਹੈ ।


ਦੇਹਰਾਦੂਨ - ਅੰਮ੍ਰਿਤਸਰ ਵਿਚਾਲੇ ਚੱਲੇਗੀ ‘ਗੋਲਡਨ ਟੈਂਪਲ ਐਕਸਪ੍ਰੈਸ’ ਬੱਸ

ਸ਼ਿਮਲਾ 22 ਮਾਰਚ :- ਦੋ ਸਿੱਖ ਧਾਰਮਿਕ ਸਥਾਨਾਂ ਨੂੰ ਬਿਹਤਰ ਢੰਗ ਨਾਲ ਜੋੜਨ ਲਈ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚ. ਆਰ. ਟੀ. ਸੀ.) ਵਲੋਂ ਦੇਹਰਾਦੂਨ - ਪਾਉਂਟਾ ਸਾਹਿਬ - ਅੰਮ੍ਰਿਤਸਰ ਮਾਰਗ ‘ਤੇ ਇਕ ਨਵੀਂ ਲਗਜ਼ਰੀ ਗੋਲਡਨ ਟੈਂਪਲ ਐਕਸਪ੍ਰੈਸ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ । ਵਿਧਾਨ ਸਭਾ ‘ਚ ਇਕ ਸੁਆਲ ਦੇ ਜੁਆਬ ਵਿਚ ਆਵਾਜਾਈ ਮੰਤਰੀ ਜੀ.ਐਸ. ਬਾਲੀ ਨੇ ਕੱਲ੍ਹ ਦੱਸਿਆ ਕਿ ਇਸ ਬੱਸ ਸੇਵਾ ਦਾ ਮਕਸਦ ਸਿੱਖ ਸ਼ਰਧਾਲੂਆਂ ਦੇ ਧਾਰਮਿਕ ਟੂਰ  ਨੂੰ ਉਤਸ਼ਾਹਿਤ ਕਰਨਾ ਹੈ । 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿਮਾਚਲ ਪ੍ਰਦੇਸ਼ ਵਿਚ ਪਾਉਂਟਾ ਸਾਹਿਬ ਗੁਰਦੁਆਰਾ ਸਥਾਪਤ ਕੀਤਾ ਹੈ, ਜਿਸ ‘ਚ ਦੁਨੀਆਂ ਭਰ ਤੋਂ ਸਿੱਖ ਦਰਸ਼ਨਾਂ ਲਈ ਪੁੱਜਦੇ ਹਨ ।


ਪਾਕਿਸਤਾਨ 'ਚ ਧਮਾਕਾ - 8 ਹਲਾਕ

ਇਸਲਾਮਾਬਾਦ 22 ਮਾਰਚ (ਏਜੰਸੀ) :- ਪਾਕਿਸਤਾਨ ਦੇ ਗੜਬੜ ਵਾਲੇ ਇਲਾਕੇ ਬਲੋਚਿਸਤਾਨ ਦੇ ਡੇਰੇ ਅੱਲ੍ਹਾ ਯਾਰ ਨਗਰ 'ਚ ਅੱਜ ਇਕ ਬਜ਼ਾਰ 'ਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਤੇ 40 ਹੋਰ ਵਿਅਕਤੀ ਜ਼ਖਮੀ ਹੋ ਗਏ | ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜ਼ਾਫਰਾਬਾਦ ਜ਼ਿਲ੍ਹੇ ਦੇ ਮੁੱਖ ਡੇਰੇ ਅੱਲ੍ਹਾ ਯਾਰ 'ਚ ਕਵੇਟਾ ਰੋਡ 'ਤੇ ਇਕ ਬਾਜ਼ਾਰ 'ਚ ਹੋਏ ਇਸ ਧਮਾਕੇ ਕਾਰਨ ਕਈ ਦੁਕਾਨਾਂ ਨਸ਼ਟ ਹੋ ਗਈਆਂ | ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ 'ਚ ਤਿੰਨ ਬੱਚੇ ਵੀ ਸ਼ਾਮਿਲ ਸਨ | ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਭਰਤੀ 'ਚ ਕਰਾਇਆ ਗਿਆ ਜਿਨ੍ਹਾਂ ਚੋ 15 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ | ਟੈਲੀਵਿਜ਼ਨ ਚੈਨਲਾਂ 'ਚ ਦਿਖਾਏ ਜਾਣ ਵਾਲੇ ਦਿ੍ਸ਼ਾਂ 'ਚ ਮੌਜੂਦਾ ਲੋਕ ਜ਼ਖਮੀਆਂ ਨੂੰ ਨਿੱਜੀ ਗੱਡੀਆਂ 'ਤੇ ਹਸਪਤਾਲ ਲਿਜਾਂਦੇ ਦਿਖਾਈ ਦਿੱਤੇ | ਧਮਾਕੇ 'ਚ ਤਿੰਨ ਦੁਕਾਨਾਂ ਅਤੇ ਇਕ ਮੋਟਰਸਾਈਕਲ ਨਸ਼ਟ ਹੋ ਗਿਆ | ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ | ਬਲੋਚਿਸਤਾਨ 'ਚ ਪਿਛਲੇ ਸਾਲ ਤੋਂ ਜਾਤੀ ਅਤੇ ਅੱਤਵਾਦੀ ਹਿੰਸਾ ਜਾਰੀ ਹੈ | ਇਸ ਸਾਲ ਰਾਜਧਾਨੀ ਕਵੇਟਾ 'ਚ ਹੋਏ ਦੋ ਬੰਬ ਧਮਾਕਿਆਂ 'ਚ ਕਬੀਲਾ ਸ਼ੀਆ ਹਜ਼ਾਰਾ ਦੇ 200 ਵਿਅਕਤੀ ਮਾਰੇ ਗਏ ਸਨ |


ਕੇਜਰੀਵਾਲ ਦੀ ਆਮ ਆਦਮੀ ਪਾਰਟੀ ਚੋਣ ਕਮਿਸ਼ਨ ਕੋਲ ਦਰਜ

 http://sameydiawaaz.com/Archive%20News/%5B2013%5D/03/23.03.2013%20-%2005.jpg

ਨਵੀਂ ਦਿੱਲੀ 22 ਮਾਰਚ (ਏਜੰਸੀ)- ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅੱਜ ਚੋਣ ਕਮਿਸ਼ਨ ਵਲੋਂ ਦਰਜ ਕੀਤੀ ਗਈ ਪਰ ਪਾਰਟੀ ਲਈ ਅਜੇ ਕੋਈ ਚੋਣ ਚਿੰਨ੍ਹ ਨਹੀਂ ਨਿਰਧਾਰਤ ਕੀਤਾ ਗਿਆ ਹੈ | ਰਜਿਸਟਰ ਹੋਣ ਮਗਰੋਂ ਪਾਰਟੀ ਵਲੋਂ ਕਿਹਾ ਗਿਆ ਕਿ ਇਹ ਸਾਡੇ ਸਵਰਾਜ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਇਕ ਕਦਮ ਹੈ | ਏ.ਏ.ਪੀ. ਨੇ ਕਿਹਾ ਕਿ ਨਿਯਮਾਂ ਮੁਤਾਬਿਕ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਚੋਣ ਚਿੰਨ੍ਹ ਮਿਲ ਜਾਵੇਗਾ |


http://sameydiawaaz.com/Archive%20News/%5B2013%5D/03/23.03.2013%20-%2010.jpg

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz