ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

24 ਮਾਰਚ 2013

 ਸੰਤ ਦਾਦੂਵਾਲ ਵਲੋਂ ਪ੍ਰਸ਼ਾਸਨ ਦੀ ਕਾਰਵਾਈ ਧੱਕੇਸ਼ਾਹੀ ਕਰਾਰ

 http://sameydiawaaz.com/Archive%20News/%5B2013%5D/03/24.03.2013%20-%2011.jpg

ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੰਤ ਬਲਜੀਤ ਸਿੰਘ ਦਾਦੂਵਾਲ

ਬਠਿੰਡਾ 23 ਮਾਰਚ :- ਪਿੰਡ ਰਾਏਕੇ ਕਲਾਂ ਵਿੱਚ ਗੁਰਦੁਆਰੇ ਦੀ ਸੇਵਾ ਸੰਭਾਲ ਨੂੰ ਲੈ ਕੇ ਚੱਲ ਰਿਹਾ ਵਿਵਾਦ ਰਾਤ ਉਸ ਸਮੇਂ ਭਖ ਗਿਆ ਜਦੋਂ ਥਾਣਾ ਨੰਦਗੜ੍ਹ ਦੀ ਪੁਲੀਸ ਨੇ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਚਾਰ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਗੁਰਦੁਆਰੇ ਦਾ ਪ੍ਰਬੰਧ ਪਿੰਡ ਵਾਸੀਆਂ ਨੂੰ ਸੌਂਪ ਦਿੱਤਾ । ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਸਮਰਥਕਾਂ ’ਤੇ ਕੇਸ ਦਰਜ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ।

ਉਨ੍ਹਾਂ ਆਖਿਆ ਕਿ ਧਾਰਮਿਕ ਮਸਲਿਆਂ ਵਿੱਚ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਗਈ ਕਾਰਵਾਈ ਦਾ ਜਵਾਬ ਦਿੱਤਾ ਜਾਵੇਗਾ । ਬਾਬਾ ਦਾਦੂਵਾਲ ਨੇ ਦੱਸਿਆ ਕਿ ਇਸ ਗੁਰਦੁਆਰੇ ਦਾ ਪ੍ਰਬੰਧ ਪਿੰਡ ਰਾਏਕੇ ਕਲਾਂ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਵਲੋਂ ਮਈ 2011 ਵਿੱਚ ਲਿਖਤੀ ਤੌਰ ’ਤੇ ਉਨ੍ਹਾਂ ਨੂੰ ਸੌਂਪਿਆ ਗਿਆ ਸੀ । ਉਨ੍ਹਾਂ ਕਿਹਾ ਕਿ ਉਹ ਹੁਣ ਵੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਮੈਂਬਰਾਂ ਦੇ ਕਹਿਣ ’ਤੇ ਪ੍ਰਬੰਧ ਪਿੰਡ ਵਾਸੀਆਂ ਨੂੰ ਦੇਣ ਲਈ ਤਿਆਰ ਸਨ । ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਨੇ ਇਕ ਮੀਟਿੰਗ ਵਿੱਚ 5 ਅਪਰੈਲ ਤੱਕ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਕੱਲ੍ਹ ਵਾਅਦਾ ਖ਼ਿਲਾਫ਼ੀ ਕਰਕੇ ਗੁਰਦੁਆਰੇ ’ਤੇ ਕਬਜ਼ਾ ਕਰ ਲਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਇਸ ਕਾਰਵਾਈ ਵਿੱਚ ਕਥਿਤ ਤੌਰ ’ਤੇ ਕੁੱਝ ਡੇਰਾ ਸਮਰਥਕਾਂ ਵੀ ਸ਼ਾਮਲ ਹਨ ਅਤੇ ਡੇਰਾ ਪੈਰੋਕਾਰਾਂ ਵਲੋਂ ਗੁਰਦੁਆਰੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਪ੍ਰਸ਼ਾਸਨ ਦੀ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਅਦਾਲਤ ਨੇ ਉਨ੍ਹਾਂ ਦੇ ਪੱਖ ਵਿੱਚ ਫੈਸਲਾ ਦਿੱਤਾ ਸੀ ਪਰ  ਪ੍ਰਸ਼ਾਸਨ ਨੇ ਅਦਾਲਤਾਂ ਦੇ ਹੁਕਮ ਦੀ ਉਲੰਘਣਾ ਕੀਤੀ ਹੈ । ਬਾਬਾ ਦਾਦੂਵਾਲ ਨੇ ਕਿਹਾ ਕਿ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਹ ਅਦਾਲਤ ਦਾ ਸਹਾਰਾ ਲੈਣਗੇ । ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਪੰਥਕ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਉਹ ਸੰਘਰਸ਼ ਦੀ ਰੂਪਰੇਖਾ ਉਲੀਕਣਗੇ । ਉਨ੍ਹਾਂ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਉਹ ਡੇਰਾ ਪ੍ਰੇਮੀਆਂ ਤੋਂ ਵੋਟਾਂ ਲੈਣ ਖਾਤਰ ਅਜਿਹੀਆਂ ਕਾਰਵਾਈਆਂ ਕਰਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਚਾਰ ਧਾਰਮਿਕ ਦੀਵਾਨਾਂ ਰਾਹੀਂ ਜਾਰੀ ਰਹੇਗਾ ।

ਦੂਜੇ ਪਾਸੇ ਪਿੰਡ ਰਾਏ ਕੇ ਕਲਾਂ ਦੇ ਗੁਰਦੁਆਰੇ ਦੀ ਪਿੰਡ ਵਾਸੀਆਂ ਨੇ ਸੇਵਾ ਸੰਭਾਲ ਲਈ ਹੈ । ਤਣਾਅ ਦੇ ਮਾਹੌਲ ਨੂੰ ਦੇਖਦਿਆਂ ਪੁਲੀਸ ਤਾਇਨਾਤ ਕੀਤੀ ਗਈ ਹੈ ।


ਗਰਦਿਸ਼ ਮੇਂ ਸਿਤਾਰੇ....

ਸੈਫ਼, ਸੋਨਾਲੀ, ਤੱਬੂ ਅਤੇ ਨੀਲਮ 'ਤੇ ਦੋਸ਼ ਆਇਦ

ਕਾਲੇ ਹਿਰਨ ਦੇ ਸ਼ਿਕਾਰ ਦਾ ਮਾਮਲਾ

14 ਸਾਲ ਪੁਰਾਣਾ ਹੈ ਕੇਸ

ਅਗਲੀ ਸੁਣਵਾਈ 27 ਅਪ੍ਰੈਲ ਨੂੰ

 http://sameydiawaaz.com/Archive%20News/%5B2013%5D/03/24.03.2013%20-%2002.jpg http://sameydiawaaz.com/Archive%20News/%5B2013%5D/03/24.03.2013%20-%2003.jpg

ਜੋਧਪੁਰ 23 ਮਾਰਚ (ਏਜੰਸੀਆਂ) :- ਬਾਲੀਵੁੱਡ ਅਦਾਕਾਰਾਂ, ਸੈਫ਼ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਦੇ ਵਿਰੁੱਧ 14 ਸਾਲ ਪੁਰਾਣੇ ਕਾਲੇ ਹਿਰਨ ਸ਼ਿਕਾਰ ਦੇ ਮਾਮਲੇ 'ਚ ਸਥਾਨਕ ਅਦਾਲਤ ਨੇ ਨਵੇਂ ਦੋਸ਼ ਆਇਦ ਕੀਤੇ ਹਨ | ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਚੰਦਰਕਲਾ ਜੈਨ ਨੇ ਜੰਗਲੀ ਜੀਵ ਸੁਰੱਖਿਆ ਐਕਟ ਅਧੀਨ ਲਾਏ ਦੋਸ਼ ਪੜ੍ਹਕੇ ਸੁਣਾਏ ਅਤੇ ਮਾਮਲੇ ਦੀ ਅਗਲੀ ਸੁਣਵਾਈ 27 ਅਪ੍ਰੈਲ 'ਤੇ ਪਾ ਦਿੱਤੀ | ਬੇਸ਼ੱਕ ਅਦਾਕਾਰਾਂ ਨੇ ਮੈਜਿਸਟਰੇਟ ਵਲੋਂ ਸੁਣਾਏ ਗਏ ਦੋਸ਼ਾਂ ਨੂੰ ਮੰਨਣ ਤੋਂ ਨਾਂਹ ਕੀਤੀ ਹੈ | ਸਲਮਾਨ ਖਾਨ ਵੀ ਅਦਾਲਤ ਆਉਣ ਵਾਲੇ ਸਨ ਪ੍ਰੰਤੂ ਉਹ ਹਾਜ਼ਰ ਨਹੀਂ ਹੋ ਸਕੇ | ਹਾਈਕੋਰਟ ਨੇ ਦਸੰਬਰ 2012 'ਚ ਅਦਾਕਾਰਾਂ ਦੇ ਦੋਸ਼ਾਂ ਦੀ ਜਾਂਚ ਕੀਤੀ ਸੀ, ਜਿਸ ਵਿਚ ਸਲਮਾਨ ਖਾਨ 'ਤੇ ਸਥਾਨਕ ਮੁਲਜ਼ਮ ਦੁਸ਼ਯੰਤ ਸਿੰਘ ਵਿਰੁੱਧ ਜੰਗਲੀ ਜੀਵ ਸੁਰੱਖਿਆ ਦੀ ਧਾਰਾ ਅਧੀਨ ਨਵੇਂ ਦੋਸ਼ ਲਗਾਏ ਜਾਣ ਦੇ ਆਦੇਸ਼ ਦਿੱਤੇ ਸਨ | ਫਿਲਮ 'ਹਮ ਸਾਥ ਸਾਥ ਹੈਾ' ਦੀ ਸ਼ੂਟਿੰਗ ਦੇ ਦੌਰਾਨ ਉਨ੍ਹਾਂ 'ਤੇ ਇਕ - ਦੋ ਅਕਤੂਬਰ 1998 ਦੀ ਰਾਤ ਨੂੰ ਜੋਧਪੁਰ ਦੇ ਨੇੜੇ ਕਾਂਕਨੀ ਪਿੰਡ 'ਚ 2 ਕਾਲੇ ਹਿਰਨਾਂ ਦਾ ਸ਼ਿਕਾਰ ਕੀਤੇ ਜਾਣ ਦੇ ਦੋਸ਼ ਹਨ | ਕਾਲਾ ਹਿਰਨ ਸੁਰੱਖਿਅਤ ਜਾਨਵਰ ਹੈ ਅਤੇ ਉਸ ਦਾ ਸ਼ਿਕਾਰ ਕਰਨਾ ਕਾਨੂੰਨਨ ਸਜ਼ਾ ਵਾਲਾ ਜੁਰਮ ਹੈ |


ਹਿੱਟ ਐਂਡ ਰਨ ਮਾਮਲੇ 'ਚ ਕੱਲ੍ਹ ਅਦਾਲਤ 'ਚ ਪੇਸ਼ ਹੋਣਗੇ ਸਲਮਾਨ

 http://sameydiawaaz.com/Archive%20News/%5B2013%5D/03/24.03.2013%20-%2012.jpg

ਮੁੰਬਈ 23 ਮਾਰਚ (ਏਜੰਸੀ) :- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ 2002 ਦੇ ਹਿੱਟ ਐਂਡ ਰਨ ਮਾਮਲੇ 'ਚ 25 ਮਾਰਚ ਨੂੰ ਮੁੰਬਈ ਦੀ ਅਦਾਲਤ 'ਚ ਵਿਅਕਤੀਗਤ ਰੂਪ 'ਚ ਪੇਸ਼ ਹੋ ਸਕਦੇ ਹਨ | ਸੂਤਰਾਂ ਨੇ ਦੱਸਿਆ ਕਿ ਉਹ ਅੱਜ ਰਾਤ ਨੂੰ ਅਮਰੀਕਾ ਤੋਂ ਵਾਪਿਸ ਆਉਣਗੇ ਤੇ ਸੋਮਵਾਰ ਨੂੰ ਅਦਾਲਤ 'ਚ ਪੇਸ਼ ਹੋਣਗੇ | ਮੈਜਿਸਟਰੇਟ ਦੀ ਅਦਾਲਤ ਦੁਆਰਾ ਮਾਮਲੇ ਦੇ ਤਬਦੀਲ ਹੋਣ ਤੋਂ ਬਾਅਦ ਇਹ ਮਾਮਲਾ ਸੈਸ਼ਨ ਕੋਰਟ ਹਵਾਲੇ ਕਰ ਦਿੱਤਾ ਗਿਆ ਹੈ |

ਮੈਜਿਸਟਰੇਟ ਦੀ ਅਦਾਲਤ ਨੇ ਅਭਿਨੇਤਾ 'ਤੇ ਗੈਰ ਇਰਾਦਾ ਹੱਤਿਆ ਦਾ ਮਾਮਲਾ ਪਾਇਆ ਸੀ | ਮੈਜਿਸਟਰੇਟ ਨੇ ਸਲਮਾਨ 'ਤੇ ਗੈਰ ਇਰਾਦਾ ਹੱਤਿਆ ਦਾ ਦੋਸ਼ ਤਹਿ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਚੁਣੌਤੀ ਦਿੱਤੀ ਹੈ | ਗੈਰ ਇਰਾਦਾ ਹੱਤਿਆ ਮਾਮਲੇ 'ਚ ਕੈਦ ਦੀ ਸਜ਼ਾ 10 ਸਾਲ ਹੈ | ਸੂਤਰਾਂ ਨੇ ਦੱਸਿਆ ਕਿ ਸੈਸ਼ਨ ਕੋਰਟ ਦੇ ਜੱਜ ਯੂ. ਬੀ. ਹੇਜਾਬ ਨੇ ਸੁਣਵਾਈ ਦੀ ਮਿਤੀ 25 ਮਾਰਚ ਤਹਿ ਕੀਤੀ ਹੈ ਤੇ ਸਲਮਾਨ ਨੂੰ ਉਸ ਦਿਨ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ | ਬਾਂਦਰਾ ਦੇ ਮੈਜਿਸਟਰੇਟ ਦੀ ਅਦਾਲਤ ਦੁਆਰਾ ਮਾਮਲੇ ਨੂੰ ਸੈਸ਼ਨ ਕੋਰਟ 'ਚ ਤਬਦੀਲ ਕਰਨ ਤੋਂ ਬਾਅਦ ਸਲਮਾਨ ਪਹਿਲੀ ਵਾਰ ਸੈਸ਼ਨ ਕੋਰਟ 'ਚ ਪੇਸ਼ ਹੋਣਗੇ |


ਬਾਜਵਾ ਨੇ ਸੰਭਾਲੀ ਪੰਜਾਬ ਕਾਂਗਰਸ ਦੀ ਕਮਾਨ

http://sameydiawaaz.com/Archive%20News/%5B2013%5D/03/24.03.2013%20-%2004.jpg

http://sameydiawaaz.com/Archive%20News/%5B2013%5D/03/24.03.2013%20-%2006.jpg

http://sameydiawaaz.com/Archive%20News/%5B2013%5D/03/24.03.2013%20-%2005.jpg

ਚੰਡੀਗੜ੍ਹ 23 ਮਾਰਚ (ਐਨ. ਐਸ. ਪਰਵਾਨਾ) :- ਗੁਰਦਾਸਪੁਰ ਤੋਂ ਲੋਕ ਸਭਾ ਦੇ ਕਾਂਗਰਸ ਦੇ ਸੰਸਦ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਂਡ ਸੰਭਾਲ ਲਈ ਹੈ | ਇਸ ਸਬੰਧ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿਚ ਨਵੇਂ ਪ੍ਰਧਾਨ ਨੇ ਆਪਣੇ ਪਹਿਲੇ ਭਾਸ਼ਣ ਵਿਚ ਅਹੁਦਾ ਛੱਡ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ੋਰਦਾਰ ਸ਼ਬਦਾਂ ਵਿਚ ਅਪੀਲ ਕਰਦੇ ਹੋਏ ਕਿਹਾ 'ਮੈਨੂੰ ਅਕਾਲੀ-ਭਾਜਪਾ ਸਰਕਾਰ ਨਾਲ ਟੱਕਰ ਲੈਣ ਅਤੇ ਇਸ ਸਰਹੱਦੀ ਸੂਬੇ ਵਿਚ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਤੁਹਾਡੇ ਆਸ਼ੀਰਵਾਦ ਤੇ ਦਿਸ਼ਾ ਨਿਰਦੇਸ਼ ਦੀ ਲੋੜ ਹੈ | ਮੈਂ ਇਸ ਸਬੰਧ ਵਿਚ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਰੇ ਕਾਂਗਰਸੀਆਂ ਨੂੰ ਨਾਲ ਲੈ ਕੇ ਚੱਲਾਂਗਾ ਤੇ ਉਨ੍ਹਾਂ ਤੋਂ ਪੂਰਾ-ਪੂਰਾ ਸਹਿਯੋਗ ਪ੍ਰਾਪਤ ਕਰਾਂਗਾ |' ਕਾਂਗਰਸ ਭਵਨ ਰਾਜ ਦੇ ਕੋਨੇ-ਕੋਨੇ ਤੋਂ ਆਏ ਕਾਂਗਰਸੀ ਵਰਕਰਾਂ ਅਤੇ ਸ਼ੁੱਭ-ਚਿੰਤਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਤੇ ਆਸੇ ਪਾਸੇ ਦੀਆਂ ਸੜਕਾਂ 'ਤੇ ਵੀ ਕਾਂਗਰਸੀ ਵਰਕਰ ਪਾਰਟੀ ਦੇ ਝੰਡੇ ਚੁੱਕ ਕੇ ਘੁੰਮਦੇ ਫਿਰਦੇ ਵੇਖੇ ਗਏ | ਇਸ ਮੌਕੇ 'ਤੇ ਕਾਂਗਰਸੀ ਵਰਕਰਾਂ 'ਚ ਕਾਫ਼ੀ ਜੋਸ਼ ਵਿਖਾਈ ਦੇ ਰਿਹਾ ਸੀ | ਸ. ਬਾਜਵਾ ਨੇ ਐਲਾਨ ਕੀਤਾ ਕਿ ਉਹ ਅਕਾਲੀ-ਭਾਜਪਾ ਸਰਕਾਰ ਦੇ ਕਥਿਤ ਅੱਤਿਆਚਾਰਾਂ ਦਾ ਸ਼ਿਕਾਰ ਕਾਂਗਰਸੀ ਵਰਕਰਾਂ ਦੀ ਮਦਦ ਕਰਨ ਲਈ 29 ਮਾਰਚ ਤੋਂ ਗੁਰਦਾਸਪੁਰ ਤੋਂ ਰਾਜ ਭਰ ਦਾ ਦੌਰਾ ਸ਼ੁਰੂ ਕਰਨਗੇ, ਜੋ ਦੋ ਮਹੀਨਿਆਂ ਵਿਚ ਮੁਕੰਮਲ ਹੋ ਜਾਏਗਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ 25 ਮਾਰਚ ਨੂੰ ਅੰਮਿ੍ਤਸਰ ਤੋਂ ਟੋਲ ਫ੍ਰੀ ਸੇਵਾ ਦੀ ਸ਼ੁਰੂਆਤ ਕਰਾਂਗਾ, ਜਿੱਥੇ ਪੁਲਿਸੀਆਂ ਦੀਆਂ ਕਥਿਤ ਜ਼ਿਆਦਤੀਆਂ ਦਾ ਸ਼ਿਕਾਰ ਕਾਂਗਰਸੀ ਵਰਕਰ ਤੇ ਸਮਰਥਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ ਤੇ ਪਾਰਟੀ ਉਨ੍ਹਾਂ ਦੀ ਕਾਨੂੰਨੀ ਮਦਦ ਕਰਨ ਲਈ ਵਕੀਲਾਂ ਦੀ ਸੇਵਾ ਪ੍ਰਦਾਨ ਕਰੇਗੀ | ਸ. ਬਾਜਵਾ ਨੇ ਅਕਾਲੀ- ਭਾਜਪਾ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਨਾਂਅ ਲੈ ਕੇ ਉਨ੍ਹਾਂ ਨੂੰ ਪਾਣੀ ਪੀ-ਪੀ ਕੇ ਕੋਸਿਆ | ਇਸ ਸਮਾਗਮ ਦਾ ਦਿਲਚਸਪ ਤੇ ਵਰਨਣਯੋਗ ਪਹਿਲੂ ਇਹ ਸੀ ਕਿ ਪੰਜਾਬ ਦੇ ਲਗਭਗ ਸਾਰੇ ਕਾਂਗਰਸੀ ਵਿਧਾਇਕ ਤੇ ਸੰਸਦ ਮੈਂਬਰ ਮੌਜੂਦ ਸਨ, ਪਰ ਤੇਜ਼ ਤਰਾਰ ਕਾਂਗਰਸੀ ਨੇਤਾ ਸ. ਜਗਮੀਤ ਸਿੰਘ ਬਰਾੜ ਤੇ ਉਸ ਦੇ ਸਮਰਥਕ ਗ਼ੈਰ ਹਾਜ਼ਰ ਪਾਏ ਗਏ | ਚਾਰ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਮਨੀਸ਼ ਤਿਵਾੜੀ, ਬੀਬੀ ਪ੍ਰਨੀਤ ਕੌਰ ਤੇ ਅਸ਼ਵਨੀ ਕੁਮਾਰ ਵੀ ਪਹੰੁਚੇ ਹੋਏ ਸਨ | ਇਨ੍ਹਾਂ ਚਾਰਾਂ ਮੰਤਰੀਆਂ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ. ਬਾਜਵਾ ਨੂੰ ਪੂਰਾ-ਪੂਰਾ ਸਮਰਥਨ ਦੇਣ ਦਾ ਐਲਾਨ ਕਰਦਿਆਂ ਹੱਲਾਸ਼ੇਰੀ ਦਿੱਤੀ ਕਿ ਉਹ ਤਕੜੇ ਹੋ ਕੇ ਪੰਜਾਬ ਦੇ ਹਾਲਾਤ ਠੀਕ ਕਰਨ ਲਈ ਅਕਾਲੀ- ਭਾਜਪਾ ਸਰਕਾਰ ਨਾਲ ਟੱਕਰ ਲੈਣ | ਜਿੰਨੇ ਵੀ ਬੁਲਾਰਿਆਂ ਨੇ ਅੱਜ ਦੇ ਸਮਾਗਮ ਨੂੰ ਸੰਬੋਧਨ ਕੀਤਾ, ਉਨ੍ਹਾਂ ਸਾਰਿਆਂ ਨੇ ਬਾਦਲ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ | ਸਮਾਗਮ ਦੇ ਦੌਰਾਨ ਇੱਕ ਮੌਕੇ 'ਤੇ ਕਾਂਗਰਸ ਭਵਨ ਵਿਚ ਖੜ੍ਹੀ ਇੱਕ ਟੀ.ਵੀ. ਚੈਨਲ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦੇ ਸਿੱਟੇ ਵਜੋਂ ਸਮਾਗਮ ਵਿਚ ਭਗਦੜ ਜਿਹੀ ਮੱਚ ਗਈ ਤੇ ਫ਼ੋਟੋਗ੍ਰਾਫਰ ਵੀ ਸਮਾਗਮ ਦੀਆਂ ਫੋਟੋ ਖਿੱਚਣ ਦੀ ਬਜਾਏ ਅੱਗ ਲੱਗਣ ਵਾਲੀ ਗੱਡੀ ਵੱਲ ਦੌੜ ਗਏ | ਸਮਾਗਮ ਵਿਚ ਅਰੁਣ ਭਾਟੀਆ, ਸਮਸ਼ੇਰ ਸਿੰਘ ਦੂੂਲੋ, ਬੀਬੀ ਬਹਿਲ, ਸ੍ਰੀਮਤੀ ਸੰਤੋਸ਼ ਚੌਧਰੀ, ਮਹਿੰਦਰ ਸਿੰਘ ਕੇ. ਪੀ., ਗੁਲਚੈਨ ਸਿੰਘ ਚੜਕ, ਸੁਖਦੇਵ ਸਿੰਘ ਲਿਬੜਾ, ਐਚ.ਐਸ. ਹੰਸਪਾਲ, ਬੀਬੀ ਅੰਬਿਕਾ ਸੋਨੀ, ਵਿਜੇਂਦਰ ਸਿੰਗਲਾ ਤੇ ਸੁਨੀਲ ਜਾਖੜ ਵੀ ਸ਼ਾਮਿਲ ਸਨ | ਸਮਾਗਮ ਵਿਚ ਕਾਂਗਰਸੀ ਵਰਕਰਾਂ ਦਾ ਦਿਲ ਜਿੱਤਣ ਤੇ ਉਨ੍ਹਾਂ ਦੇ ਮਨ-ਪ੍ਰਚਾਵੇ ਲਈ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਰਛਪਾਲ ਸਿੰਘ ਪਾਲ ਨੇ ਦੋ ਅਜਿਹੇ ਗੀਤ ਪੇਸ਼ ਕੀਤੇ, ਜਿਸ ਨੂੰ ਸੁਣ ਕੇ ਲੋਕ ਝੂਮ ਉੱਠੇ | ਸਮਾਗਮ ਦੇ ਦੌਰਾਨ ਇਕ ਮੌਕੇ 'ਤੇ ਸ: ਬਾਜਵਾ ਨੇ ਪ੍ਰਧਾਨਗੀ ਦਾ ਅਹੁਦਾ ਛੱਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਸਾਰਾ ਫੁੱਲਾਂ ਦਾ ਹਾਰ ਪਾਇਆ ਤੇ ਇਸ ਦੇ ਬਦਲੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲਣ 'ਤੇ ਸ. ਬਾਜਵਾ ਨੂੰ ਵੀ ਵੱਡਾ ਸਾਰਾ ਫੁੱਲਾਂ ਦਾ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ | ਦੋਹਾਂ ਨੇ ਇੱਕ ਦੂਜੇ ਨੂੰ ਸ਼ਾਲ ਵੀ ਭੇਟ ਕੀਤੀ | ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ. ਬਾਜਵਾ ਨੂੰ ਕਿਹਾ ਕਿ ਇਹ ਪ੍ਰਧਾਨਗੀ ਕੰਡਿਆਂ ਦਾ ਤਾਜ ਹੈ | ਪਾਰਟੀ ਨੂੰ 'ਫਾਈਵ ਸਟਾਰ ਹੋਟਲ ਕਲਚਰ' ਤੋਂ ਕੱਢਣ ਦੀ ਲੋੜ ਹੈ ਅਤੇ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ | ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਇੱਕ ਨੌਜਵਾਨ ਨੂੰ ਪੰਜਾਬ-ਕਾਂਗਰਸ ਦੀ ਕਮਾਨ ਸੰਭਾਲੀ ਗਈ ਹੈ | ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਆਪਣੇ ਸੰਬੋਧਨ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਤਾਂ ਪੰਜਾਬ ਦੇ ਪਾਣੀਆਂ ਦਾ ਰਾਖਾ ਹੈ |'' ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਸਮਾਨੰਤਰ ਇਜਲਾਸ ਬੁਲਾ ਕੇ ਕੋਈ ਮਾੜਾ ਕੰਮ ਨਹੀਂ ਕੀਤਾ, ਬਲਕਿ ਇਸ ਨਾਲ ਤਾਂ ਅਕਾਲੀ-ਭਾਜਪਾ ਸਰਕਾਰ ਦੇ ਕੰਨ ਖਿੱਚੇ ਗਏ ਹਨ | ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਵੇਂ ਕਾਂਗਰਸ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਈ ਹੈ, ਪਰ ਉਸ ਨੇ ਹੌਸਲਾ ਨਹੀਂ ਹਾਰਿਆ | ਸ੍ਰੀ ਤਿਵਾੜੀ ਨੇ ਸ: ਬਾਜਵਾ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਸਰਕਾਰ ਨਾਲ ਟੱਕਰ ਲੈਣ ਲਈ ਲੋਕਤੰਤਰ ਅਤੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਸ਼ੁਰੂ ਕਰ ਦੇਣ, ਕਾਂਗਰਸ ਪਾਰਟੀ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੀ ਹੈ | ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਨੇ ਵਿਚਾਰ ਪ੍ਰਗਟ ਕੀਤਾ ਕਿ ਇਸ ਸਮੇਂ ਸਾਡੇ ਲਈ ਸਮਾਂ ਬੜਾ ਔਖਾ ਹੈ ਪਰ ਲੀਡਰਸ਼ਿਪ ਨੂੰ ਹਿੰਮਤ ਕਰਕੇ ਪੰਜਾਬ ਵਿਚ ਕਾਂਗਰਸ ਦਾ ਝੰਡਾ ਬੁਲੰਦ ਕਰਨਾ ਹੋਵੇਗਾ |ਪੰਜਾਬ ਕਾਂਗਰਸ ਮਾਮਲਿਆਂ ਦੇ ਹੁਣੇ ਜਿਹੇ ਨਿਯੁਕਤ ਹੋਏ ਇੰਚਾਰਜ ਹਰੀਸ਼ ਚੰਦਰ ਨੇ ਕਾਂਗਰਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਲਜੁਲ ਕੇ ਕੰਮ ਕਰਨ ਤੇ ਧੜੇਬੰਦੀ ਖ਼ਤਮ ਕਰ ਦੇਣ, ਇਹੋ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਇੱਛਾ ਹੈ | ਗੁਲਚੈਨ ਸਿੰਘ ਚੜਕ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਸ: ਬਾਜਵਾ ਦੀ ਪ੍ਰਦੇਸ਼ ਕਾਂਗਰਸ ਦੀ ਚੋਣ ਕਰਕੇ ਠੀਕ ਕੀਤਾ ਹੈ, ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ | ਬੀਬੀ ਅੰਬਿਕਾ ਸੋਨੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਦਾ ਸ: ਬਾਜਵਾ ਲਈ ਇਹ ਹੀ ਸੰਦੇਸ਼ ਹੈ ਕਿ ਪੰਜਾਬ ਵਿਚ ਪੁਲਿਸ ਦੇ ਡੰਡਾ-ਰਾਜ ਨੂੰ ਖ਼ਤਮ ਕਰਨ ਲਈ ਕਾਂਗਰਸੀਆਂ ਨੂੰ ਕੁਰਬਾਨੀ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ | ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਸ. ਬਾਜਵਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਾਂ ਮੇਰੇ ਪੁਰਾਣੇ ਤੇ ਖ਼ਾਸ ਮਿੱਤਰ ਹਨ'' | ਕਾਂਗਰਸ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨੂੰ ਪੂਰਾ ਪੂਰਾ ਸਹਿਯੋਗ ਦੇਣ | ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਵਿਚ ਸ: ਬਾਜਵਾ ਨੂੰ ਪ੍ਰਧਾਨਗੀ ਸੰਭਾਲਣ 'ਤੇ ਵਧਾਈ ਦਿੱਤੀ ਅਤੇ ਸੰਕੇਤ ਦਿੱਤਾ ਕਿ ਉਹ ਪੰਜਾਬ ਵਿਚ ਹੀ ਰਹਿਣਗੇ ਤੇ ਅਕਾਲੀ- ਭਾਜਪਾ ਸਰਕਾਰ ਵਿਰੁੱਧ ਸ਼ੁਰੂ ਕੀਤੀ ਜਾਣ ਵਾਲੀ ਜੱਦੋ ਜਹਿਦ ਵਿਚ ਸ਼ਾਮਿਲ ਹੋਣਗੇ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੰਜਾਬ ਵਿਚ ਇੱਕ ਨਾ ਇਕ ਦਿਨ ''ਨਵਾਂ ਸਵੇਰਾ'' ਆਏਗਾ | ਕੇਂਦਰੀ ਰੇਲ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਨੇ ਵੀ ਬਾਦਲ ਸਰਕਾਰ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਵਕਤ ਠੀਕ ਨਹੀਂ, ਲੋਕ ਫਿਰ ਤੋਂ ਅਕਾਲੀ-ਭਾਜਪਾ ਸਰਕਾਰ ਬਣਾ ਕੇ ਆਪਣੀ ਗ਼ਲਤੀ ਮਹਿਸੂਸ ਕਰ ਰਹੇ ਹਨ | ਕਾਂਗਰਸੀ ਵਰਕਰਾਂ ਤੇ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਸ. ਬਾਜਵਾ ਨੇ ਕਿਹਾ ਕਿ ਪ੍ਰਧਾਨਗੀ ਦਾ ਅਹੁਦਾ ਕੋਈ ਪੱਕਾ ਨਹੀਂ, ਇਹ ਤਾਂ ਮੇਰੀ ਇੱਕ ਡਿਊਟੀ ਲਾਈ ਗਈ ਹੈ, ਮੈਂ ਇਸ ਨੂੰ ਪੂਰੀ ਤਰ੍ਹਾਂ ਸਿਰੇ ਚੜ੍ਹਾਵਾਂਗਾ | ਉਨ੍ਹਾਂ ਸ. ਬਾਦਲ ਦਾ ਨਾਂਅ ਲੈ ਕੇ ਕਿਹਾ ਕਿ 'ਯੇ ਬਾਜ਼ੂ ਮੇਰੇ ਅਜ਼ਮਾਏ ਹੂਏ ਹੈਂ' | ਪੰਜਾਬ ਦੇ ਕਾਂਗਰਸੀ ਬਾਦਲ ਸਰਕਾਰ ਦੀ ਹਰ ਗੱਲ ਦਾ ਜਵਾਬ ਦੇਣਗੇ | ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਦਾ ਵਚਨ ਦਿੰਦਾ ਹਾਂ ਕਿ ਮੇਰੇ ਸਾਹਮਣੇ ਹੁਣ ਪੰਜਾਬ ਕਾਂਗਰਸ ਵਿਚ ਕੋਈ ਧੜੇਬਾਜ਼ੀ ਨਹੀਂ, ਮੈਨੂੰ ਕੰਮ ਕਰਨ ਦਾ ਮੌਕਾ ਦਿਓ | ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਕੱਥੂ ਨੰਗਲ, ਭਗਵੰਤਪਾਲ ਸਿੰਘ ਸੱਚਰ, ਗੁਰਮੀਤ ਸਿੰਘ ਪਾਹੜਾ ਗੁਰਦਾਸਪੁਰ, ਅਜੇ ਵਰਮਾ, ਸਲਾਮਤ ਮਸੀਹ, ਰਾਜੂ ਘਰਾਲਾ, ਬਘੇਲ ਸਿੰਘ, ਭੁਪਿੰਦਰ ਸਿੰਘ ਠੇਕੇਦਾਰ, ਪਿਆਰਾ ਸਿੰਘ ਪੂਰਨਪੁਰ, ਜਸਵਿੰਦਰ ਸਿੰਘ ਜੌਹਲ, ਰਮਨਦੀਪ ਸਿੰਘ ਜੌਹਲ, ਜਸਦੇਵ ਸਿੰਘ, ਜਸਬੀਰ ਸਿੰਘ, ਪਰਗਟ ਸਿੰਘ, ਹਰਜਿੰਦਰ ਮੰਗੀ, ਮਲਕੀਤ ਸਰੋਆ, ਸੁਖਪੂਰਨ ਕੋਟਲੀ, ਹਰਿੰਦਰ ਸਿੰਘ ਮਹੱਦੀਪੁਰ, ਹਨੀ ਮਹੱਦੀਪੁਰ, ਡਾ: ਬੀ. ਡੀ. ਕਾਲੜਾ, ਨੰਬਰਦਾਰ ਗੁਰਮੇਲ ਸਿੰਘ ਭੋਡੀਪੁਰ, ਸੁਖਬੀਰ ਸਿੰਘ ਬੀਰਾਂ ਨੰਗਲ, ਮੇਜਰ ਸਿੰਘ ਭੈਣੀ, ਗੁਰਦੀਪ ਸਿੰਘ ਭੈਣੀ ਆਦਿ ਹਾਜ਼ਰ ਸਨ |


ਪ੍ਰਤਾਪ ਸਿੰਘ ਬਾਜਵਾ ਦਾ ਮਾਮਾ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ

ਬਟਾਲਾ 23 ਮਾਰਚ :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਜਿੱਥੇ ਚੰਡੀਗੜ੍ਹ ਤਾਜਪੋਸ਼ੀ ਦੇ ਜਸ਼ਨ ਹੋ ਰਹੇ ਸਨ,ਉਥੇ ਉਨ੍ਹਾਂ ਦੇ ਮਾਮਾ ਅਤੇ ਸੇਵਾਮੁਕਤ ਕਰਨਲ ਅਵਤਾਰ ਸਿੰਘ ਖਹਿਰਾ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੇ ਸਮਰਥੱਕਾਂ ਸਮੇਤ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਹਲਕਾ ਇੰਚਾਰਜ ਕਾਦੀਆਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਇਸ ਮੌਕੇ ਕਰਨਲ ਅਤੇ ਹੋਰਾਂ ਦਾ ਸਵਾਗਤ ਕਰਦਿਆਂ ਸ੍ਰੀ ਸੇਖਵਾਂ ਨੇ ਕਿਹਾ ਅੱਜ ਕਾਂਗਰਸ ਦੇ ਡਿੱਗਦੇ ਆਧਾਰ ਦੀ ਪ੍ਰਤੱਖ ਮਿਸਾਲ ਮਿਲ ਰਹੀ ਹੈ।

100 ਤੋਂ ਵੱਧ ਸਾਥੀਆਂ ਨਾਲ ਸ਼ਾਮਲ ਹੋਏ ਕਰਨਲ ਖਹਿਰਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਨ੍ਹਾਂ ਦੀ ਚਾਹੇ ਦੋਵੇਂ ਬਾਜਵਿਆਂ ‘ਪ੍ਰਤਾਪ ਬਾਜਵਾ ਅਤੇ ਫ਼ਤਹਿਜੰਗ ਬਾਜਵਾ’ ਨਾਲ ਰਿਸ਼ਤੇਦਾਰੀ ਹੈ, ਪਰ ਕਾਦੀਆਂ ਸ਼ਹਿਰ ਦਾ ਕਿਸੇ ਨੇ ਵੀ ਕੋਈ ਵਿਕਾਸ ਨਹੀਂ ਕੀਤਾ। ਵਾਰਡ ਨੰਬਰ ਇਕ ਤੋਂ ਕੁਲਵੰਤ ਸਿੰਘ  ਅਤੇ ਮਦਨ ਸਿੰਘ, ਜੋ ਸਾਬਕਾ ਕੌਂਸਲਰ ਕਾਦੀਆਂ ਦੇ ਪੁੱਤਰ ਹਨ, ਆਪਣੇ 400 ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ ਹੋਏ। ਇਸੇ ਪ੍ਰਕਾਰ ਵਾਰਡ ਨੰਬਰ15 ਤੋਂ ਬਲਵਿੰਦਰ ਕੁਮਾਰ ਉਰਫ਼ ਗੇਜਾ ਨੇ ਵੀ ਆਪਣੇ 100 ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਮੂਲੀਅਤ ਕੀਤੀ।


ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਸ਼ੁਰੂ ਹੋਵੇਗੀ 'ਪੌਡ' ਕਾਰ ਪ੍ਰਣਾਲੀ

http://sameydiawaaz.com/Archive%20News/%5B2013%5D/03/24.03.2013%20-%2001.jpg

ਅੰਮਿ੍ਤਸਰ 23 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) :- ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ - ਵਿਦੇਸ਼ ਤੋਂ ਆਉਂਦੇ ਲੱਖਾਂ ਸ਼ਰਧਾਲੂਆਂ ਨੂੰ ਸਹੂਲਤ ਦੇਣ ਅਤੇ ਭੀੜ ਤੋਂ ਰਾਹਤ ਦਿਵਾਉਣ ਦੇ ਮਕਸਦ ਨਾਲ 'ਪਰਸਨਲ ਰੈਪਿਡ ਟਰਾਂਜਿਟ ਪ੍ਰਣਾਲੀ' (ਪੌਡ ਕਾਰ) ਗੁਰੂ ਨਗਰੀ ਅੰਮਿ੍ਤਸਰ 'ਚ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ ਜੋ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ 'ਡਰੀਮ ਪ੍ਰੋਜੈਕਟ' ਹੈ | ਇਸ ਸਬੰਧੀ ਟਰੈਕ ਬਣਾਉਣ ਦਾ ਕੰਮ ਜੂਨ 'ਚ ਸ਼ੁਰੂ ਕੀਤਾ ਜਾ ਰਿਹਾ ਹੈ, ਜਿਹੜਾ ਲਗਭਗ 30 ਮਹੀਨਿਆਂ 'ਚ ਮੁਕੰਮਲ ਹੋਵੇਗਾ | ਨਗਰ ਨਿਗਮ ਅਧਿਕਾਰੀਆਂ ਮੁਤਾਬਿਕ ਇਸ ਤਜ਼ਵੀਜ਼ਸ਼ੁਦਾ ਪੋ੍ਰਜੈਕਟ 'ਤੇ ਲਗਭਗ 200 ਕਰੋੜ ਖ਼ਰਚ ਹੋਣ ਦਾ ਅਨੁਮਾਨ ਹੈ | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਸ਼ਰਧਾਲੂਆਂ ਲਈ ਲਗਭਗ 7 ਥਾਵਾਂ 'ਤੇ ਸਟੇਸ਼ਨ ਬਣਾਏ ਜਾਣਗੇ | ਲਗਭਗ ਪੌਣੇ ਚਾਰ ਕਿਲੋਮੀਟਰ ਦੇ ਸਫ਼ਰ ਲਈ ਇਨ੍ਹਾਂ ਸਤ ਸਟੇਸ਼ਨਾਂ 'ਤੇ 210 ਦੇ ਕਰੀਬ ਪੌਡ ਕਾਰਾਂ ਚੱਲਣਗੀਆਂ, ਜਿਸ ਲਈ ਲਗਭਗ 15 ਫੁੱਟ ਉਚਾ ਟਰੈਕ ਬਣਾਇਆ ਜਾਵੇਗਾ | ਅੰਮਿ੍ਤਸਰ 'ਚ ਲੱਗਦੇ ਜਾਮ ਤੋਂ ਰਾਹਤ ਦਿਵਾਉਣ ਲਈ ਕਾਫ਼ੀ ਸਮਾਂ ਪਹਿਲਾਂ ਸ: ਸੁਖਬੀਰ ਸਿੰਘ ਬਾਦਲ ਨੇ ਗੁਰੂ ਨਗਰੀ 'ਚ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਪ੍ਰਦੂਸ਼ਣ ਰਹਿਤ ਪੌਡ ਕਾਰਾਂ ਦੀ ਜ਼ਰੂਰਤ ਹੈ ਜੋ ਸਭ ਤੋਂ ਪਹਿਲਾਂ ਲੰਦਨ ਦੇ ਹੀਥਰੋ ਹਵਾਈ ਅੱਡੇ 'ਤੇ ਚੱਲੀਆਂ ਸਨ | ਜਿਕਰਯੋਗ ਹੈ ਕਿ ਅੰਮਿ੍ਤਸਰ ਦੇ ਅੰਦਰੂਨੀ ਸ਼ਹਿਰ ਚੋਂ ਭਾਰੀ ਭੀੜ ਕਾਰਨ ਲੱਗਦੇ ਜਾਮਾਂ ਤੋਂ ਸਰਕਾਰ ਤੇ ਪ੍ਰਸ਼ਾਸਨ ਦੁੱਖੀ ਸੀ | ਇਸ ਸਬੰਧੀ ਫੈਸਲਾ ਕੀਤਾ ਗਿਆ ਸੀ ਕਿ ਰੇਲਵੇ ਸਟੇਸ਼ਨ ਤੋਂ ਹਾਲ ਬਜ਼ਾਰ ਦੇ ਰਸਤੇ ਸ੍ਰੀ ਹਰਿਮੰਦਰ ਸਾਹਿਬ ਤੱਕ ਟਰੈਕ ਬਣਾਇਆ ਜਾਵੇਗਾ ਪਰ ਦੁਕਾਨਦਾਰਾਂ ਵਲੋਂ ਭਾਰੀ ਵਿਰੋਧਤਾ ਕਰਨ 'ਤੇ ਹੁਣ ਇਸਦਾ ਰੂਟ ਬਦਲਦਿਆਂ ਗੋਲ ਬਾਗ ਵਾਲੇ ਪਾਸੇ ਤੋਂ ਟਰੈਕ ਬਣਾਉਣ ਦਾ ਕੰਮ ਸ਼ੁਰੂ ਕਰਕੇ ਵਾਇਆ ਰਾਮ ਬਾਗ ਤੇ ਅੱਗੋਂ ਕੈਰੋਂ ਮਾਰਕੀਟ ਦੇ ਰਸਤੇ ਵੱਖ - ਵੱਖ ਸਟੇਸ਼ਨ ਬਣਾਉਣ ਦੀ ਤਜ਼ਵੀਜ਼ ਹੈ | ਪੌਡ ਕਾਰ 'ਚ ਪੰਜ ਵਿਅਕਤੀਆਂ ਦੇ ਬੈਠਣ ਦੀ ਵਿਵਸਥਾ ਹੈ |


ਪਾਕਿ ਆਉਣ 'ਤੇ ਮੁਸ਼ੱਰਫ ਨੂੰ ਜਹੱਨਮ ਪਹੁੰਚਾ ਦਿਆਂਗੇ - ਤਾਲਿਬਾਨ

ਇਸਲਾਮਾਬਾਦ 23 ਮਾਰਚ (ਏਜੰਸੀ) :- ਪਾਕਿ ਤਾਲਿਬਾਨ ਨੇ ਧਮਕੀ ਦਿੱਤੀ ਹੈ ਕਿ 24 ਮਾਰਚ ਨੂੰ ਇਥੇ ਪਹੁੰਚ ਰਹੇ ਸਾਬਕਾ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੂੰ ਬੇਸ਼ੱਕ ਪਾਕਿਸਤਾਨੀ ਅਦਾਲਤ ਨੇ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ ਪ੍ਰੰਤੂ ਉਸ ਨੂੰ ਜਹੱਨਮ ਪਹੁੰਚਾ ਦਿੱਤਾ ਜਾਵੇਗਾ | ਪ੍ਰਾਪਤ ਰਿਪੋਰਟਾਂ ਅਨੁਸਾਰ ਸਿੱਧੀ ਧਮਕੀ ਜਾਰੀ ਕਰਦਿਆਂ ਅੱਤਵਾਦੀ ਜਥੇਬੰਦੀ ਨੇ ਅਐਲਾਨ ਕੀਤਾ ਹੈ ਕਿ ਜੇ ਕਰ ਮੁਸ਼ੱਰਫ਼ ਨੇ ਵਾਪਿਸ ਆਉਂਣ ਦੀ ਯੋਜਨਾ ਬਣਾਈ ਹੈ ਤਾਂ ਉਨ੍ਹਾਂ ਦੇ ਆਤਮਘਾਤੀ ਬੰਬਾਰ ਅਤੇ ਘਾਤ ਲਾ ਕੇ ਗੋਲੀ ਮਾਰਨ ਵਾਲੇ ਕਾਰਕੁਨ ਉਨ੍ਹਾਂ ਨੂੰ ਜਹੱਨਮ ਪਹੁੰਚਾ ਦੇਣਗੇ | ਸਾਬਕਾ ਰਾਸ਼ਟਰਪਤੀ ਮੁਸ਼ੱਰਫ਼ (69) ਸਾਲ 2009 ਤੋਂ ਆਪ ਹੀ ਜਲਾਵਤਨ ਹਨ | ਉਹ ਆਉਣ ਵਾਲੀਆਂ ਚੋਣਾਂ 'ਚ ਆਪਣੀ ਪਾਰਟੀ ਦੀ ਅਗਵਾਈ ਲਈ ਕਰਾਚੀ ਵਾਪਿਸ ਆਉÉਣ ਦੀ ਯੋਜਨਾ ਬਣਾ ਰਹੇ ਹਨ | ਉਹ ਪਾਕਿਸਤਾਨ ਛੱਡਣ ਤੋਂ ਬਾਅਦ ਲੰਡਨ ਅਤੇ ਦੁਬਈ ਵਿਚਾਲੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ | ਇਹ ਧਮਕੀਆਂ ਉਸ ਸਮੇਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਪਾਕਿਸਤਾਨੀ ਅਦਾਲਤ ਨੇ ਉਨ੍ਹਾਂ ਨੂੰ ਬਹੁਤ ਸਾਰੇ ਕੇਸਾਂ, ਜਿਨ੍ਹਾਂ 'ਚ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤੇ ਜਾਣ ਵਾਲੇ ਕੇਸ ਵੀ ਸ਼ਾਮਿਲ ਹਨ, ਵਿਚ ਪੇਸ਼ਗੀ ਜ਼ਮਾਨਤ ਦਿੱਤੀ ਹੋਈ ਹੈ | ਭੁੱਟੋ ਕਤਲ ਕਾਂਡ ਦੀ ਜਾਂਚ 'ਚ ਸਹਿਯੋਗ ਨਾ ਦੇਣ 'ਤੇ ਅੱਤਵਾਦ ਵਿਰੋਧੀ ਅਦਾਲਤ ਨੇ ਮੁਸ਼ਰੱਫ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ ਅਤੇ ਉਨ੍ਹਾਂ ਵਿਰੁੱਧ ਗਿ੍ਫਤਾਰੀ ਵਾਰੰਟ ਜਾਰੀ ਕੀਤੇ ਹੋਏ ਸਨ | ਅੱਤਵਾਦੀ ਜਥੇਬੰਦੀਆਂ ਵੱਲੋਂ ਜਾਨੋਂ ਮਾਰ ਦੇਣ ਲਈ ਹਮਲਾ ਕੀਤੇ ਜਾਣ ਦੇ ਡਰ ਕਾਰਨ, ਮੁਸ਼ੱਰਫ਼ ਨੇ ਸਰਕਾਰ ਨੂੰ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਬੁਲਟ ਪਰੂਫ਼ ਗੱਡੀ ਮੁਹੱਈਆ ਕਰਵਾਈ ਜਾਵੇ | ਵਰਣਨਯੋਗ ਹੈ ਕਿ 11 ਸਤੰਬਰ ਦੇ ਹਮਲਿਆਂ ਤੋਂ ਬਾਅਦ ਮੁਸ਼ੱਰਫ਼ ਵੱਲੋਂ ਅਮਰੀਕਾ ਦੀ ਅੱਤਵਾਦੀ ਮੁਹਿੰਮ 'ਚ ਸ਼ਾਮਿਲ ਹੋਣ ਅਤੇ ਫਿਰ ਪਾਕਿਸਤਾਨ 'ਚ ਅੱਤਵਾਦ ਵਿਰੁੱਧ ਛੇੜੀ ਗਈ ਜੰਗ ਕਾਰਨ ਤਾਲਿਬਾਨ ਉਸ ਤੋਂ ਨਾਰਾਜ਼ ਹੋ ਗਏ ਸਨ | ਮੁਸ਼ੱਰਫ਼ ਨੇ 1999 'ਚ ਰਾਜ ਪਲਟੀ ਕਰਕੇ ਸੱਤਾ ਹਾਸਿਲ ਕੀਤੀ ਸੀ ਅਤੇ ਉਨ੍ਹਾਂ ਨੂੰ 2008 'ਚ ਉਸ ਸਮੇਂ ਅਸਤੀਫਾ ਦੇਣਾ ਪਿਆ ਜਦੋਂ ਉਸ ਦੇ ਸਹਿਯੋਗੀਆਂ ਦਾ ਵੋਟ ਘਟ ਕੇ ਰਹਿ ਗਿਆ ਅਤੇ ਨਵੀਂ ਬਣੀ ਸਰਕਾਰ ਨੇ ਉਨ੍ਹਾਂ 'ਤੇ ਮਹਾਦੋਸ਼ ਲਗਾਉਣ ਦੀ ਧਮਕੀ ਦੇ ਦਿੱਤੀ ਅਤੇ ਉਨ੍ਹਾਂ ਨੇ ਇਕ ਸਾਲ ਦੇ ਬਾਅਦ ਦੇਸ਼ ਛੱਡ ਦਿੱਤਾ ਸੀ |


ਚੀਨ ਨੇ ਪ੍ਰਮਾਣੂ ਰਿਐਕਟਰ ਦੀ ਉਸਾਰੀ ਲਈ ਪਾਕਿ ਨਾਲ ਕੀਤਾ ਗੁਪਤ ਸਮਝੌਤਾ

 http://sameydiawaaz.com/Archive%20News/%5B2013%5D/03/24.03.2013%20-%2010.jpg

ਵਾਸ਼ਿੰਗਟਨ 23 ਮਾਰਚ (ਏਜੰਸੀਆਂ ਰਾਹੀਂ) :- ਚੀਨ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਚਾਸ਼ਮਾ ਵਿਚ ਤੀਸਰਾ ਪ੍ਰਮਾਣੂ ਰਿਐਕਟਰ ਉੁਸਾਰਨ ਲਈ ਪਾਕਿਸਤਾਨ ਨਾਲ ਇਕ ਗੁਪਤ ਸਮਝੌਤਾ ਕੀਤਾ ਹੈ | ਅਮਰੀਕਾ ਦੇ ਓਬਾਮਾ ਪ੍ਰਸ਼ਾਸਨ ਨੇ ਕਿਹਾ ਕਿ ਇਸ ਨਾਲ ਅੰਤਰਰਾਸ਼ਟਰੀ ਪ੍ਰਮਾਣੂ ਹਥਿਆਰਾਂ ਵਿਰੋਧੀ ਸਮਝੌਤੇ ਤਹਿਤ ਚੀਨ ਵਲੋਂ ਕੀਤੇ ਵਾਅਦੇ ਦੀ ਉਲੰਘਣਾਂ ਹੋਵੇਗੀ | 'ਦੀ ਵਾਸ਼ਿੰਗਟਨ ਫਰੀ ਬੇਕਨ' ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਅਮਰੀਕਾ ਦੇ ਖੁਫ਼ੀਆ ਅਤੇ ਕੂਟਨੀਤਕ ਅਧਿਕਾਰੀਆਂ ਮੁਤਾਬਕ ਚਾਸ਼ਮਾ ਤਿੰਨ ਰਿਐਕਟਰ ਬਾਰੇ ਸਮਝੌਤੇ 'ਤੇ ਦਸਤਖਤ ਬੀਜਿੰਗ ਵਿਚ ਹਾਲ ਹੀ ਵਿਚ ਪਾਕਿਸਤਾਨ ਪ੍ਰਮਾਣੂ ਊਰਜਾ ਕਮਿਸ਼ਨ ਦੇ ਇਕ ਵਫਦ ਦੇ 15 ਤੋਂ 18 ਫਰਵਰੀ ਤੱਕ ਚੀਨ ਦੌਰੇ ਦੌਰਾਨ ਕੀਤੇ ਗਏ ਸਨ | ਅਮਰੀਕੀ ਵੈੱਬਸਾਈਟ ਨੇ ਕਿਹਾ ਕਿ ਸਮਝੌਤੇ ਤਹਿਤ ਚੀਨ ਦੀ ਸਰਕਾਰੀ ਚਾਈਨਾ ਨੈਸ਼ਨਲ ਨਿਊਕਲੀਅਰ ਕਾਰਪੋਰੇਸ਼ਨ ਚਾਸ਼ਮਾ ਵਿਚ ਇਕ ਹਜ਼ਾਰ ਮੈਗਾਵਾਟ ਦੀ ਸਮਰਥਾ ਵਾਲਾ ਊਰਜਾ ਪਲਾਂਟ ਦੀ ਉਸਾਰੀ ਕਰੇਗੀ ਜਿਥੇ ਚੀਨ ਨੇ ਪਹਿਲਾਂ ਹੀ ਦੋ ਰਿਐਕਟਰ ਉਸਾਰੇ ਹੋਏ ਹਨ | ਪਾਕਿਸਤਾਨ ਜਾਂ ਚੀਨ ਵਲੋਂ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਗਈ | ਜਦਕਿ 'ਦੀ ਵਾਸ਼ਿੰਗਟਨ ਫਰੀ ਬੇਕਨ' ਨੇ ਇਹ ਖੁਲਾਸਾ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਗੁੰਮਨਾਮ ਅਧਿਕਾਰੀ ਦੇ ਹਵਾਲੇ ਨਾਲ ਕੀਤਾ ਹੈ | ਅਧਿਕਾਰੀ ਨੇ ਕਿਹਾ ਕਿ ਚੀਨ ਵਲੋਂ ਇਸ ਤਰ੍ਹਾਂ ਦਾ ਸਮਝੌਤਾ ਕਰਨਾ ਉਸ ਦੇ ਅੰਤਰਰਾਸ਼ਟਰੀ ਵਾਅਦੇ ਦਾ ਉਲੰਘਣ ਹੋਵੇਗਾ | ਚੀਨ 2005 ਵਿਚ ਪ੍ਰਮਾਣੂ ਸਪਲਾਈ ਗਰੁੱਪ (ਐਨ. ਐਸ. ਜੀ.) ਵਿਚ ਸ਼ਾਮਿਲ ਹੋਇਆ ਸੀ | ਉਸ ਨੇ ਪਾਕਿਸਤਾਨ ਨੂੰ ਪਿਛਲੇ ਸਮੇਂ ਵਿਚ ਵੇਚੇ ਗਏ ਦੋ ਪ੍ਰਮਾਣੂ ਰਿਐਕਟਰਾਂ ਤੋਂ ਇਲਾਵਾ ਹੋਰ ਰਿਐਕਟਰ ਨਾ ਵੇਚਣ ਲਈ ਸਹਿਮਤੀ ਪ੍ਰਗਟ ਕੀਤੀ ਸੀ | ਐਨ. ਐਸ. ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੀਨ ਨੂੰ ਇਸ ਤਰ੍ਹਾਂ ਦੇ ਕਿਸੇ ਦੇਸ਼ ਨੂੰ ਪ੍ਰਮਾਣੂ ਸਮੱਗਰੀ ਵੇਚਣ ਦੀ ਇਜਾਜ਼ਤ ਨਹੀਂ ਜਿਹੜਾ ਪ੍ਰਮਾਣੂ ਊਰਜਾ ਏਜੰਸੀ (ਆਈ. ਏ. ਈ. ਏ.) ਦਾ ਹਿੱਸਾ ਨਹੀਂ | ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐਨ. ਐਸ. ਜੀ. ਵਿਚ ਸ਼ਾਮਿਲ ਦੇਸ਼ਾਂ ਦੀਆਂ ਸਰਕਾਰਾਂ ਨੇ ਐਨ. ਐਸ. ਜੀ.ਦੇ ਪਿਛਲੇ ਕਈ ਮੁਕੰਮਲ ਇਜਲਾਸਾਂ ਦੌਰਾਨ ਚੀਨ ਦੇ ਪ੍ਰਮਾਣੂ ਸਹਿਯੋਗ ਵਧਾਉਣ ਦੇ ਮੁੱਦੇ 'ਤੇ ਚਰਚਾ ਕੀਤੀ ਹੈ | 'ਦੀ ਵਾਸ਼ਿੰਗਟਨ ਫਰੀ ਬੇਕਨ' ਨੇ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਵਾਨਾ ਹੈ ਕਿ ਅਮਰੀਕਾ ਐਨ. ਐਸ. ਜੀ. ਦੀ ਜੂਨ ਵਿਚ ਹੋਣ ਵਾਲੀ ਮੀਟਿੰਗ ਦੌਰਾਨ ਇਸ ਵਿਕਰੀ ਦਾ ਵਿਰੋਧ ਕਰੇਗਾ |


ਹਿਜ਼ਬੁਲ ਅੱਤਵਾਦੀ ਦੇ ਨਿਸ਼ਾਨੇ 'ਤੇ ਸੀ ਦਿੱਲੀ ਦਾ ਚਾਂਦਨੀ ਚੌਕ ਤੇ ਹੋਰ ਇਲਾਕੇ

ਨਵੀਂ ਦਿੱਲੀ 23 ਮਾਰਚ (ਏਜੰਸੀਆਂ) :- ਉਤਰ ਪ੍ਰਦੇਸ਼ ਦੇ ਗੋਰਖਪੁਰ ਜਿਲ੍ਹੇ ਤੋਂ ਗਿ੍ਫ਼ਤਾਰ ਕੀਤੇ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਸਈਅਦ ਲਿਆਕਤ ਸ਼ਾਹ ਦੇ ਬਾਰੇ ਦਿੱਲੀ ਪੁਲਿਸ ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਸ਼ਾਹ ਦੀ ਯੋਜਨਾ ਰਾਜਧਾਨੀ ਵਿਚ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ | ਸ਼ਾਹ ਨੂੰ ਮਕਬੂਜ਼ਾ ਕਸ਼ਮੀਰ ਵਿਚ ਸਿਖਲਾਈ ਦਿੱਤੀ ਗਈ ਤੇ ਉਸ ਦੇ ਆਕਾਵਾਂ ਨੇ ਉਸ ਨੂੰ ਹੋਲੀ ਮੌਕੇ ਦਿੱਲੀ ਦੇ ਭੀੜ-ਭਾੜ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਸੀ | ਸ਼ਾਹ ਦੇ ਨਿਸ਼ਾਨੇ 'ਤੇ ਦੱਖਣੀ ਦਿੱਲੀ ਦਾ ਇਕ ਮਸ਼ਹੂਰ ਮਾਲ ਤੇ ਪੁਰਾਣੀ ਦਿੱਲੀ ਸਥਿਤ ਚਾਂਦਨੀ ਚੌਕ ਵਰਗੇ ਇਲਾਕੇ ਸਨ | ਸਮਝਿਆ ਜਾ ਰਿਹਾ ਹੈ ਕਿ 6 ਹੋਰ ਸ਼ੱਕੀ ਅੱਤਵਾਦੀ ਦਿੱਲੀ ਵਿਚ ਛੁਪੇ ਹਨ | ਦਿੱਲੀ ਪੁਲਿਸ ਪਹਿਲਾਂ ਹੀ ਇਨ੍ਹਾਂ ਦੀ ਤਲਾਸ਼ੀ ਵਿਚ ਜੁੱਟ ਚੁੱਕੀ ਹੈ | ਦਿੱਲੀ ਦੀ ਇਕ ਅਦਾਲਤ ਨੇ ਲਿਆਕਤ ਅਲੀ ਸ਼ਾਹ ਨੂੰ 15 ਦਿਨ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ | ਪੁੱਛਗਿੱਛ ਦੌਰਾਨ ਲਿਆਕਤ ਨੇ ਮੰਨਿਆ ਕਿ ਉਸ ਦੇ ਦੋ ਤਿੰਨ ਸਾਥੀਆਂ ਨੇ ਦਿੱਲੀ ਵਿਚ ਰੇਕੀ ਕੀਤੀ ਸੀ ਤੇ ਉਹ ਦਿੱਲੀ ਵਿਚ ਬੰਬ ਧਮਾਕਿਆਂ ਦੀ ਯੋਜਨਾ ਬਣਾ ਰਹੇ ਸਨ | ਪੁਲਿਸ ਹੋਟਲ ਵਿਚ ਲਿਆਕਤ ਨਾਲ ਮੁਲਾਕਾਤ ਕਰਨ ਵਾਲੇ ਇਕ ਹੋਰ ਸਖ਼ਸ਼ ਦੀ ਤਲਾਸ਼ ਵਿਚ ਜੁੱਟੀ ਹੈ |


ਸਿੱਖ ਨਸਲਕੁਸ਼ੀ ਮਾਮਲਾ

ਸੀ. ਬੀ. ਆਈ. ਵਲੋਂ ਸੱਜਣ ਕੁਮਾਰ ਵਿਰੁੱਧ ਦਲੀਲਾਂ ਮੁਕੰਮਲ

ਅਗਲੀ ਸੁਣਵਾਈ 3 ਅਪ੍ਰੈਲ ਨੂੰ

 http://sameydiawaaz.com/Archive%20News/%5B2013%5D/03/24.03.2013%20-%2008.jpg

ਨਵੀਂ ਦਿੱਲੀ 23 ਮਾਰਚ (ਪੀ. ਟੀ. ਆਈ.) :- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ 5 ਹੋਰਾਂ ਵਿਰੁੱਧ ਚੱਲ ਰਹੀ ਸੁਣਵਾਈ ਦੌਰਾਨ ਆਪਣੀਆਂ ਦਲੀਲਾਂ ਮੁਕੰਮਲ ਕਰ ਲਈਆਂ ਹਨ ਅਤੇ ਬਚਾਅ ਪੱਖ ਨੂੰ ਗਲਤ ਦੱਸਦਿਆਂ ਕਿਹਾ ਕਿ ਜੁਰਮ ਦਾ ਇਕ ਵੱਡਾ ਨੈੱਟਵਰਕ ਅਤੇ ਇਸ ਪਿੱਛੇ ਵੱਡੀ ਸਾਜਿਸ਼ ਨਜ਼ਰ ਆਉਂਦੀ ਹੈ | ਸੀ. ਬੀ. ਆਈ. ਦੇ ਵਿਸ਼ੇਸ਼ ਵਕੀਲ ਬੀ. ਐੱਸ. ਚੀਮਾ ਨੇ ਇਸ ਕੇਸ 'ਚ ਆਪਣੀਆਂ ਦਲੀਲਾਂ ਮੁਕੰਮਲ ਕਰਦਿਆਂ ਕਿਹਾ ਕਿ ਕਾਤਲਾਂ ਦਾ ਬਚਾਅ, ਸਬੂਤ ਗਾਇਬ ਅਤੇ ਕੇਸ ਦਰਜ ਨਾ ਕੀਤੇ ਜਾਣੇ ਇਹ ਸਾਬਤ ਕਰਦੇ ਹਨ ਕਿ ਇਹ ਇਕ ਵੱਡਾ ਨੈੱਟਵਰਕ ਅਤੇ ਵੱਡੀ ਸਾਜਿਸ਼ ਸੀ | ਜ਼ਿਲ੍ਹਾ ਜੱਜ ਸ੍ਰੀ ਜੇ. ਆਰ. ਆਰਿਅਨ ਸਾਹਮਣੇ ਆਪਣਾ ਪੱਖ ਪੇਸ਼ ਕਰਦਿਆਂ ਸ੍ਰੀ ਚੀਮਾ ਨੇ ਦੋਸ਼ ਲਗਾਇਆ ਕਿ ਸੱਜਣ ਕੁਮਾਰ ਉਸ ਸਮੇਂ ਦਿੱਲੀ ਤੋਂ ਸੰਸਦ ਮੈਂਬਰ ਸੀ ਅਤੇ ਕਤਲੇਆਮ 'ਚ ਸ਼ਾਮਿਲ ਸੀ | ਉਨ੍ਹਾਂ ਕਿਹਾ ਕਿ ਜੇਕਰ ਸੱਜਣ ਕੁਮਾਰ ਕਤਲੇਆਮ 'ਚ ਸ਼ਾਮਿਲ ਨਾ ਹੁੰਦਾ ਤਾਂ ਪੁਲਿਸ ਕੇਸ ਜ਼ਰੂਰ ਦਰਜ ਕਰਦੀ, ਜਿਸ ਨੇ ਸਾਰੀ ਵਾਰਦਾਤ ਦੌਰਾਨ ਅੱਖਾਂ ਮੀਟੀ ਰੱਖੀਆਂ | ਸੀ. ਬੀ. ਆਈ. ਨੇ ਇਹ ਵੀ ਦਲੀਲ ਦਿੱਤੀ ਕਿ ਉਸ ਨੇ ਇਕ ਵਾਰ ਵੀ ਸੰਸਦ 'ਚ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਇਕ ਵਾਰ ਵੀ ਆਵਾਜ਼ ਨਹੀਂ ਉਠਾਈ | ਉਨ੍ਹਾਂ ਕਿਹਾ ਇਸ ਕੇਸ 'ਚ ਗਵਾਹ ਮਨਜੀਤ ਸਿੰਘ ਦੀ ਗਵਾਹੀ ਨੂੰ ਸੱਜਣ ਸਮੇਤ ਕਿਸੇ ਵੀ ਦੋੋਸ਼ੀ ਨੇ ਚੁਣੌਤੀ ਨਹੀਂ ਦਿੱਤੀ ਜੋ ਕਿ ਬਹੁਤ ਵੱਡਾ ਸਬੂਤ ਹੈ | ਮਾਮਲੇ ਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ | ਇਸੇ ਦੌਰਾਨ ਸਿੱਖ ਪੀੜਤਾਂ ਦੇ ਵਕੀਲ ਐੱਚ. ਐੱਸ. ਫੂਲਕਾ ਨੇ 8 ਅਤੇ 25 ਨਵੰਬਰ, 1984 ਦੇ ਦੋ ਅਖਬਾਰਾਂ ਦੀਆਂ ਕਾਤਰਾਂ ਪੇਸ਼ ਕੀਤੀਆਂ ਜਿਨ੍ਹਾਂ ਵਿਚ ਇਸ ਕਤਲੇਆਮ 'ਚ ਸੱਜਣ ਦੀ ਸ਼ਮੂਲੀਅਤ ਦੱਸੀ ਗਈ ਹੈ | ਸੱਜਣ ਦੇ ਨਾਲ ਇਸ ਕੇਸ 'ਚ ਬਲਵਾਨ ਖੋਖਰ, ਕਿਸ਼ਨ ਖੋਖਰ, ਮਹਿੰਦਰ ਯਾਦਵ, ਗਿਰਧਾਰੀ ਲਾਲ ਅਤੇ ਕੈਪਟਨ ਭਾਗਮਲ ਸ਼ਾਮਿਲ ਹਨ,ਜਿਨ੍ਹਾਂ ਨੇ ਦਿੱਲੀ ਦੇ ਛਾਉਣੀ ਖੇਤਰ 'ਚ ਸਿੱਖਾਂ ਵਿਰੁੱਧ ਲੋਕਾਂ ਨੂੰ ਭੜਕਾਇਆ |


ਹੈਰੋਇਨ ਤਸਕਰੀ ਮਾਮਲੇ ਵਿੱਚ ਦੋ ਹੋਰ ਗ੍ਰਿਫ਼ਤਾਰ

 http://sameydiawaaz.com/Archive%20News/%5B2013%5D/03/24.03.2013%20-%2007.jpg

ਪੁਲੀਸ ਵਲੋਂ ਗ੍ਰਿਫ਼ਤਾਰ ਰਾਜਿੰਦਰ ਸਿੰਘ ਤੇ ਕੁਲਵੀਰ ਸਿੰਘ

ਫਤਹਿਗੜ੍ਹ ਸਾਹਿਬ 23 ਮਾਰਚ :- ਜ਼ੀਰਕਪੁਰ ਤੋਂ ਬਰਾਮਦ ਹੈਰੋਇਨ ਦੀ ਖੇਪ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਤਸਕਰ ਗਰੋਹ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਨੂੰ ਕਥਿਤ ਤੌਰ ’ਤੇ ਭਿੰਡਰਾਵਾਲਾ ਟਾਈਗਰ ਫੋਰਸ ਦਾ ਖਾੜਕੂ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੋਹਾਂ ਪਾਸੋਂ ਪੁਲੀਸ ਨੇ ਦਸ ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ ਜਿਸਦੀ ਕੌਮਾਂਤਰੀ ਮੰਡੀ ਵਿੱਚ ਕੀਮਤ ਦਸ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਰਜਿੰਦਰ ਸਿੰਘ ਉਰਫ ਰਾਜ ਵਾਸੀ ਦਿੜ੍ਹਬਾ ਤੇ ਕੁਲਵੀਰ ਸਿੰਘ ਵਾਸੀ ਸੈਕਟਰ ਛੇ ਕਰਨਾਲ ਹਰਿਆਣਾ ਵਜੋਂ ਹੋਈ ਹੈ। ਇਸ ਗਰੋਹ ਦੇ ਹੁਣ ਤੱਕ ਫੜੇ ਗਏ ਮੈਂਬਰਾਂ ਦੀ ਗਿਣਤੀ ਦਰਜਨ ਦੇ ਨੇੜ ਹੋ ਗਈ ਹੈ।  ਜ਼ਿਲ੍ਹੇ ਦੇ ਪੁਲੀਸ ਮੁਖੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਕੌਮੀ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਪੁੱਛਗਿੱਛ ਲਈ ਜਲਦੀ ਹੀ ਬੁਲਾਇਆ ਜਾ ਰਿਹਾ ਹੈ ਜਿਸਤੋਂ ਕੌਮੀ ਖਿਡਾਰੀ ਰਾਮ ਸਿੰਘ ਦੀ ਮੌਜੂਦਗੀ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਉਧਰ ਪੁਲੀਸ ਇਸ ਮਾਮਲੇ ਵਿੱਚ ਲੋਂੜੀਦੇ ਪਹਿਲਵਾਨ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕਰਨ ਛਾਪੇ ਮਾਰ ਰਹੀ ਹੈ।  ਜ਼ਿਲ੍ਹਾ ਪੁਲੀਸ ਮੁਖੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਗਿਰੋਹ ਦੇ ਇਨ੍ਹਾਂ ਦੋ ਮੈਂਬਰਾਂ ਨੂੰ ਜੀ.ਟੀ.ਰੋਡ ਉਪਰ ਨਾਕਾਬੰਦੀ ਦੌਰਾਨ ਸਕੌਡਾ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਮੇਰਠ ਤੋਂ ਨਸ਼ੀਲਾ ਪਾਊਡਰ ਲਿਆ ਕੇ ਅਨੂਪ ਸਿੰਘ ਕਾਹਲੋਂ,ਜਗਦੀਸ਼ ਭੋਲਾ, ਸੁੱਖਾ ਗਾਖਲ ਅਤੇ ਰਾਜਾ ਕਦੋਂਲਾ ਨੂੰ ਸਪਲਾਈ ਕਰਦੇ ਸਨ ਜਿਨ੍ਹਾਂ ਵੱਲੋਂ ਅੱਗੇ ਇਹ ਮਾਲ ਮਨੀ ਗਿੱਲ ਅਤੇ ਕੁਲਵਿੰਦਰ ਸਿੰਘ ਉਰਫ ਰੌਕੀ ਨੂੰ ਦਿੱਤਾ ਜਾਂਦਾ ਸੀ। ਮਨੀ ਗਿੱਲ ਨੇ ਹੀ ਇਨ੍ਹਾਂ ਨੂੰ ਤਸਕਰੀ ਲਈ ਸਕੌਡਾ ਕਾਰ ਦਿੱਤੀ ਹੋਈ ਸੀ। ਕੁਲਵੀਰ ਸਿੰਘ ਪੱਕੇ ਤੌਰ ’ਤੇ ਕਸਬਾ ਅਸੰਧ ਕਰਨਾਲ ਦਾ ਰਹਿਣ ਵਾਲਾ ਹੈ ਜੋ 1998 ਤੋਂ ਕਰਨਾਲ ਵਿਖੇ ਮਕਾਨ ਨੰਬਰ 732,ਸੈਕਟਰ ਛੇ ਵਿੱਚ ਕਿਰਾਏ ਉਤੇ ਰਹਿ ਰਿਹਾ ਸੀ। ਇਸਦੇ ਪਹਿਲਾਂ ਖਾੜਕੂਆਂ ਦੀ ਜਥੇਬੰਦੀ ਬੀ.ਟੀ. ਐਫ.ਨਾਲ ਕਥਿਤ ਸਬੰਧ ਰਹੇ ਸਨ ਜਿਸ ਨੇ 1984 ਵਿੱਚ ਕਰਨਾਲ ਵਿੱਚ ਨੇਪਾਲੀ ਗੋਰਖੇ ਦਾ ਕਤਲ ਕੀਤਾ ਸੀ ਅਤੇ ਉਹ ਜੇਲ੍ਹ ਵਿੱਚ ਵੀ ਰਿਹਾ। ਉਸਨੇ ਆਪਣੇ ਫੁੱਫੜ ਰਛਪਾਲ ਸਿੰਘ ਨੂੰ ਵੀ ਅਗਵਾ ਕੀਤਾ ਸੀ। ਉਸਨੂੰ ਆਨੰਦਪੁਰ ਸਾਹਿਬ ਦੀ ਪੁਲੀਸ ਨੇ ਟਾਡਾ ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ ਅਤੇ ਇਹ ਹਰਿਆਣਾ ਦੀ ਜੇਲ੍ਹ ਵਿੱਚ ਵੀ ਰਹਿ ਚੁੱਕਾ ਹੈ। ਜੇਲ੍ਹ ਵਿੱਚ ਹੀ ਇਸਦਾ ਮੇਲ ਬਿੱਟੂ ਵਾਸੀ ਬਿਜਨੌਰ ਅਤੇ ਫੌਜਾ ਸਿੰਘ ਐਨ.ਆਰ.ਆਈ. ਨਾਲ ਹੋਇਆ ਤੇ ਉਹ ਤਸਕਰੀ ਵਿੱਚ ਸ਼ਾਮਲ ਹੋ ਗਿਆ। ਇਸਨੇ 25 ਕਿਲੋ ਐਫਡਰੀਨ ਆਪਣੇ ਸਾਂਢੂ ਦੇ ਰਿਸ਼ਤੇਦਾਰ ਰਾਹੀਂ ਸੁੱਖਾ ਸਿੰਘ ਵਾਸੀ ਗਾਖਲ ਜ਼ਿਲ੍ਹਾ ਜਲੰਧਰ ਨੂੰ ਦਿੱਤੀ ਸੀ। ਬਾਅਦ ਵਿੱਚ ਉਹ ਪਹਿਲਵਾਨ ਜਗਦੀਸ਼ ਭੋਲਾ ਅਤੇ ਉਸਦੇ ਦੋਸਤ ਸਿੱਧੂ ਦ ਸੰਪਰਕ ਵਿੱਚ ਆ ਗਿਆ। ਉਸਨੇ ਜਗਦੀਸ਼ ਭੋਲਾ ਅਤੇ ਰਾਕੂ ਉਰਫ ਗੌਰਵ ਵਾਸੀ ਦੁਰਾਲਾ ਮੇਰਠ ਨੂੰ 25-25 ਕਿਲੋ ਕੈਮੀਕਲ ਅਤੇ ਨਸ਼ੀਲੇ ਪਾਊਡਰ ਦੀ ਖੇਪ 15-16 ਵਾਰ ਦਿੱਤੀ ਸੀ ਜਿਸ ਵਿੱਚ ਇਨ੍ਹਾਂ ਨੇ 24 ਲੱਖ ਦੇ ਕਰੀਬ ਪੈਸੇ ਕਮਾਏ ਸਨ।  ਪੁਲੀਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਦੇ ਸਬੰਧ ਵਿਦੇਸ਼ਾਂ ਵਿੱਚ ਵੀ ਸਨ ਅਤੇ ਕੁਲਵੀਰ ਸਿੰਘ ਦੇ ਸਬੰਧ ਰਾਜਾ ਕਧੋਲਾ ਅਤੇ ਸੁੱਖਾ ਗਾਖਲ ਨਾਲ ਵੀ ਸਨ ਜੋ ਜਲੰਧਰ ਦੇ ਮੁਕੱਦਮੇ ਵਿੱਚ ਵੀ ਭਗੌੜਾ ਚੱਲਿਆ ਆ ਰਿਹਾ ਹੈ।


ਬਾਬਾ ਫੌਜਾ ਸਿੰਘ ਕਰੇਗਾ ਸਿੱਖ ਖੇਡਾਂ ਦਾ ਉਦਘਾਟਨ

 http://sameydiawaaz.com/Archive%20News/%5B2013%5D/03/24.03.2013%20-%2009.jpg

ਮੈਲਬਰਨ 23 ਮਾਰਚ :- ਦੁਨੀਆਂ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਇੱਥੇ 29 ਮਾਰਚ ਨੂੰ 26ਵੇਂ ਆਸਟਰੇਲਿਆਈ ਸਿੱਖ ਖੇਡਾਂ ਦਾ ਉਦਘਾਟਨ ਕਰਨਗੇ । ਭਾਰਤੀ ਮੂਲ ਦੇ ਦੌੜਾਕ ਫੌਜਾ ਸਿੰਘ ਪਹਿਲੀ ਅਪਰੈਲ ਨੂੰ 102 ਸਾਲ ਦੇ ਹੋ ਜਾਣਗੇ । ਹਾਲ ਹੀ ਵਿਚ ਹਾਂਗਕਾਂਗ ਮੈਰਾਥਨ ਵਿਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਨੇ ਮੈਰਾਥਨ ਨੂੰ ਅਲਵਿਦਾ ਕਹਿ ਦਿੱਤੀ ਸੀ ।

ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੌਜਾ ਸਿੰਘ ਨੇ ਕਿਹਾ ਕਿ ਉਨ੍ਹਾਂ ਮੈਰਾਥਨ ਛੱਡ ਦਿੱਤੀ ਹੈ ਪਰ ਉਹ ਦੌੜਦੇ ਰਹਿਣਗੇ । ਦੌੜਨਾ ਉਨ੍ਹਾਂ ਦਾ ਸੌਂਕ ਹੈ ਤੇ ਉਹ ਇਸੇ ਕਰਕੇ ਹੀ ਜਿਉਂਦੇ ਹਨ । ਮੈਰਾਥਨ ਛੱਡਣ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਉਹ ਹੁਣ ਬਹੁਤ ਬੁੱਢੇ ਹੋ ਗਏ ਹਨ ਤੇ ਵਜ਼ਨ ਵੀ ਘਟ ਰਿਹਾ ਹੈ ।

ਪੰਜਾਬ ਦੇ ਖੇਡਾਂ ਦੇ ਪੁੱਤ ਫੌਜਾ ਸਿੰਘ ਨੇ ਲੰਡਨ, ਟੋਰਾਂਟੋ ਤੇ ਨਿਊੂਯਾਰਕ ਵਿਚ 26 ਮੀਲ ਦੀਆਂ ਨੌਂ ਮੈਰਾਥਨ ਦੌੜਾਂ ਪੂਰੀਆਂ ਕੀਤੀਆਂ ਹਨ। ਫੌਜਾ ਸਿੰਘ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਦੌੜਨ ਲਈ ਵੰਗਾਰਿਆ ਸੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਜਿਹਾ ਬਿਆਨ ਨਹੀਂ ਦਿੱਤਾ । ਉਹ ਪ੍ਰਧਾਨ ਮੰਤਰੀ ਦਾ ਬਹੁਤ ਸਨਮਾਨ ਕਰਦੇ ਹਨ ਤੇ ਉਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਵਿਦਵਾਨ ਮੰਨਦੇ ਹਨ । ਫੌਜਾ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਪ੍ਰਧਾਨ ਮੰਤਰੀ ਨੂੰ ਵੇਖ ਸਕਣਾ ਵੀ ਵੱਡੀ ਗੱਲ ਹੈ । ਜ਼ਿਕਰਯੋਗ ਹੈ ਕਿ ਫੌਜਾ ਸਿੰਘ ਨੇ ਸਭ ਤੋਂ ਵਡੇਰੀ ਉਮਰ ਵਿਚ ਮੈਰਾਥਨ ਦੌੜਾਂ ਵਿਚ ਝੰਡੇ ਗੱਡਕੇ ਵਿਸ਼ਵ ਭਰ ਵਿਚ ਨਾਮਣਾ ਖੱਟਿਆ ਹੈ । ਉਨ੍ਹਾਂ ਨੇ ਸਿੱਖਾਂ ਦੀ ਸ਼ਨਾਖਤ ਨੂੰ ਵਿਦੇਸ਼ ਵਿਚ ਉਭਾਰਨ ਲਈ ਵੀ ਵੱਡਾ ਯੋਗਦਾਨ ਪਾਇਆ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz