ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

25 ਮਾਰਚ 2013

 ਆਨੰਦਪੁਰ ਸਾਹਿਬ ’ਚ ਹੋਲਾ - ਮਹੱਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਰਧਾਲੂਆਂ ਦਾ ਸੈਲਾਬ ਉਮੜਿਆ

 http://sameydiawaaz.com/Archive%20News/%5B2013%5D/03/25.03.2013%20-%2012.jpg

ਕੀਰਤਪੁਰ ਸਾਹਿਬ ਦੇ ਗੁਰਦੁਆਰਾ ਗੁਰਦਿੱਤਾ ਜੀ ਵਿਖੇ ਹੋਲਾ ਮੁਹੱਲਾ ਮੌਕੇ ਜੁੜੀ ਸੰਗਤ

ਆਨੰਦਪੁਰ ਸਾਹਿਬ 23 ਮਾਰਚ :- ਭਾਵੇਂ ਆਨੰਦਪੁਰ ਸਾਹਿਬ ਵਿਖੇ  ਹੋਲਾ - ਮਹੱਲਾ ਸ਼ੁਰੂ ਹੋਣ ’ਚ ਅਜੇ ਇੱਕ ਦਿਨ ਬਾਕੀ ਹੈ ਪਰ ਅੱਜ ਇੱਥੇ ਸੰਗਤ ਦਾ ਸੈਲਾਬ ਉਮੜ ਗਿਆ । ਆਲਮ ਇਹ ਸੀ ਕਿ ਵੱਖ - ਵੱਖ ਗੁਰਦੁਆਰਿਆਂ ਵਿਖੇ ਮੱਥਾ ਟੇਕਣ ਲਈ ਸ਼ਰਧਾਲੂਆਂ ਨੂੰ ਲੰਬੀਆਂ ਕਤਾਰਾਂ ਵਿੱਚ ਖੜੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ ।

ਜ਼ਿਕਰਯੋਗ ਹੈ ਕਿ ਆਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ-ਜਲ਼ਾਲ ਦਾ ਪ੍ਰਤੀਕ ਹੋਲਾ-ਮਹੱਲਾ 26 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਚੱਲਣਾ ਹੈ । ਇਸਦੇ ਬਾਵਜੂਦ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਬੀਤੀ ਦੇਰ ਤੋਂ ਹੀ ਭਾਰੀ ਗਿਣਤੀ ਵਿੱਚ ਸ਼ਰਧਾਲੂ ਆਨੰਦਪੁਰ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ ਸਨ । ਭਾਵੇਂ ਦੇਰ ਰਾਤ ਮੀਂਹ ਤੇ ਹਨੇਰੀ ਚੱਲੀ ਸੀ ਪਰ ਇਸਦੇ ਬਾਵਜੂਦ ਵੀ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ ।

ਓਧਰ ਜ਼ਿਲ੍ਹਾ ਪੁਲੀਸ ਮੁਖੀ ਇੰਦਰਮੋਹਨ ਸਿੰਘ ਭੱਟੀ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਿੰਨ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਦੀ ਮੰਗ ਕੀਤੀ ਗਈ ਸੀ ਜਿਨ੍ਹਾਂ ਦੀ ਆਮਦ ਅੱਜ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਰ ਹਾਲਤ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇਗੀ।

ਕੀਰਤਪੁਰ ਸਾਹਿਬ (ਪੱਤਰ ਪ੍ਰੇਰਕ) :- ਹੋਲੇ - ਮਹੱਲੇ ਦੇ ਦੂਜੇ ਦਿਨ ਖ਼ਰਾਬ ਮੌਸਮ ਕਾਰਨ ਘੱਟ ਗਿਣਤੀ ਵਿੱਚ ਸ਼ਰਧਾਲੂਆਂ ਨੇ ਅੱਜ ਇੱਥੋਂ ਦੇ ਵੱਖ - ਵੱਖ ਗੁਰਦੁਆਰਿਆਂ ਵਿਖੇ ਮੱਥਾ ਟੇਕਿਆ । ਸ਼ਰਧਾਲੂਆਂ ਨੂੰ ਇੱਕ ਤੋਂ ਦੂਜੇ ਇਤਿਹਾਸਕ ਸਥਾਨਾਂ ’ਤੇ ਜਾਣ ਸਮੇਂ ਪ੍ਰੇਸ਼ਾਨੀ ਝੱਲਣੀ ਪਈ । ਦੇਸ਼ ਵਿਦੇਸ਼ ਤੋਂ ਪੁੱਜੀ ਸੰਗਤ ਨੇ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ, ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਚਰਨ ਕੰਵਲ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਬਿਬਾਣਗੜ੍ਹ, ਗੁਰਦੁਆਰਾ ਸੀਸ ਮਹਿਲ, ਕੋਟ ਸਾਹਿਬ ਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਵਿਖੇ ਮੱਥਾ ਟੇਕਿਆ ।

ਪ੍ਰਸ਼ਾਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਲੇ - ਮਹੱਲੇ ਦੌਰਾਨ ਵੱਡੀ ਗਿਣਤੀ ਸੰਗਤ ਦੀ ਆਮਦ ਦੀ ਉਮੀਦ ਦੇ ਮੱਦੇਨਜ਼ਰ ਇੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ ਪਰ ਉਸ ਮੁਤਾਬਿਕ ਸੰਗਤ ਦੀ ਗਿਣਤੀ ਘਟ ਹੀ ਹੈ । ਦੂਜੇ ਪਾਸੇ ਜਿਨ੍ਹਾਂ ਲੋਕਾਂ ਨੇ ਵੱਖ ਵੱਖ ਥਾਵਾਂ ਤੋਂ ਇੱਥੇ ਆ ਕੇ ਮੇਲਾ ਕਮਾਉਣ ਲਈ ਆਰਜ਼ੀ ਤੌਰ ’ਤੇ ਦੁਕਾਨਾਂ ਕੀਤੀਆਂ ਸਨ ਉਨ੍ਹਾਂ ਨੂੰ ਵੀ ਦੇਰ ਰਾਤ ਚੱਲੀ ਹਨੇਰੀ ਤੇ ਝੱਖੜ ਨੇ ਪੁੱਟ ਦਿੱਤਾ । ਤਖ਼ਤ ਸ੍ਰੀ ਕੇਸਗੜ੍ਹ ਦੇ ਮੈਨੇਜਰ ਸੁਖਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਗੁਰਦੁਆਰਾ ਪਤਾਲਪੁਰੀ ਦੇ ਮੈਨੇਜਰ ਮਨਜੀਤ ਸਿੰਘ, ਬਾਬਾ ਗੁਰਦਿੱਤਾ ਦੇ ਮੈਨੇਜਰ ਪਲਵਿੰਦਰ ਸਿੰਘ ਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਦੇ ਮਹੰਤ ਦਿਲਬਾਗ ਮੁਹੰਮਦ ਸ਼ਾਹ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਸੰਗਤ ਨੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਕੀਤੇ ਤੇ ਮੱਥਾ ਟੇਕ ਕੇ ਗੁਰੂ ਘਰ ਤੋਂ ਮੰਨਤਾਂ ਮੰਗੀਆਂ ।


ਅਕਾਲ ਤਖ਼ਤ ਦੇ ਹੁਕਮਨਾਮੇ ਤੇ ਸੰਦੇਸ਼ ਅੱਜ ਤੋਂ ਵੈਬਸਾਈਟ ‘ਤੇ ਹੋਣਗੇ ਨਸ਼ਰ

ਅੰਮ੍ਰਿਤਸਰ 24 ਮਾਰਚ (ਜਗਤਾਰ ਸਿੰਘ ਲਾਂਬਾ) :- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ - ਸਮੇਂ ਹੁੰਦੇ ਆਦੇਸ਼, ਸੰਦੇਸ਼ ਤੇ ਹੁਕਮਨਾਮੇ ਅਤੇ ਹੋਰ ਅਹਿਮ ਜਾਣਕਾਰੀਆਂ, ਜੋ ਹੁਣ ਤਕ ਦੇਸ਼ - ਵਿਦੇਸ਼ ਵਿਚ ਸਮੁੱਚੇ ਸਿੱਖ ਭਾਈਚਾਰੇ ਕੋਲ ਨਹੀਂ ਪੁੱਜਦੇ ਸਨ, 25 ਮਾਰਚ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਵੈਬਸਾਈਟ ‘ਤੇ ਦੇਖੇ ਜਾ ਸਕਣਗੇ । ਇਸ ਨਵੀਂ ਵੈਬਸਾਈਟ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਲਕੇ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ‘ਚ ਸ਼ੁਰੂ ਕੀਤਾ ਜਾਵੇਗਾ ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੁਣ ਤਕ ਆਪਣੀ ਕੋਈ ਵੱਖਰੀ ਵੈਬਸਾਈਟ ਨਹੀਂ ਹੈ ਅਤੇ ਸਿੱਖ ਸੰਗਤਾਂ ਨੂੰ ਇਸ ਬਾਰੇ ਕੁਝ ਜਾਣਕਾਰੀ ਸਿਰਫ ਸ਼ੋ੍ਰਮਣੀ ਕਮੇਟੀ ਦੀ ਵੈਬਸਾਈਟ ਤੋਂ ਹੀ ਮਿਲਦੀ ਹੈ । ਨਵੀਂ ਸ਼ੁਰੂ ਕੀਤੀ ਜਾਣ ਵਾਲੀ ਵੈਬਸਾਈਟ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਨਾਲ ਸਬੰਧਤ ਹੋਵੇਗੀ ਅਤੇ ਜਾਣਕਾਰੀ ਭਰਪੂਰ ਹੋਵੇਗੀ । ਇਸ ਵੈਬਸਾਈਟ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਖ - ਵੱਖ ਜਥੇਦਾਰਾਂ ਵਲੋਂ ਸਮੇਂ - ਸਮੇਂ ਕੀਤੇ ਗਏ ਆਦੇਸ਼, ਸੰਦੇਸ਼ ਤੇ ਹੁਕਮਨਾਮੇ ਸ਼ਾਮਲ ਕੀਤੇ ਜਾਣਗੇ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਣ ਤਕ ਦੇ ਜਥੇਦਾਰਾਂ ਬਾਰੇ ਵੇਰਵੇ ਸ਼ਾਮਲ ਹੋਣਗੇ । ਪੰਜ ਤਖਤ ਸਾਹਿਬਾਨ ਅਤੇ ਪੰਜ ਸਿੰਘ ਸਾਹਿਬਾਨ ਬਾਰੇ ਵੀ ਵੇਰਵੇ ਸ਼ਾਮਲ ਹੋਣਗੇ । ਸਿੰਘ ਸਾਹਿਬਾਨ ਵਲੋਂ ਵੱਖ - ਵੱਖ ਧਰਮਾਂ ਦੇ ਆਗੂਆਂ ਨਾਲ ਹੁੰਦੀਆਂ ਵਿਚਾਰ ਗੋਸ਼ਟੀਆਂ ਤੇ ਹੋਰ ਗਤੀਵਿਧੀਆਂ ਵੀ ਇਸ ਵੈਬਸਾਈਟ ਦਾ ਹਿੱਸਾ ਬਣਨਗੀਆਂ । ਇਸ ਤੋਂ ਇਲਾਵਾ ਸਿੱਖ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ ਅਤੇ ਪੰਜ ਸਿੰਘ ਸਾਹਿਬਾਨ ਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੁੰਦੀਆਂ ਇਕੱਤਰਤਾਵਾਂ ਦੇ ਵੇਰਵੇ ਆਦਿ ਸ਼ਾਮਲ ਹੋਣਗੇ ।

ਇਸ ਦੀ ਪੁਸ਼ਟੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਦੇਸ਼ ਵਿਦੇਸ਼ ਦੇ ਦੌਰੇ ਸਮੇਂ ਸਿੱਖ ਭਾਈਚਾਰੇ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਵੱਖਰੀ ਵੈਬਸਾਈਟ ਸ਼ੁਰੂ ਕੀਤੀ ਜਾਵੇ ਤਾਂ ਜੋ ਸਿੱਖ ਸੰਗਤ ਸਮੇਂ ਸਮੇਂ ਸਿੱਖ ਸੰਗਤਾਂ ਦੇ ਨਾਂ ਜਾਰੀ ਹੁੰਦੇ ਆਦੇਸ਼, ਸੰਦੇਸ਼ ਤੇ ਹੁਕਮਨਾਮਿਆਂ ਤੋਂ ਜਾਣੂੰ ਹੋ ਸਕੇ।

ਉਨ੍ਹਾਂ ਆਖਿਆ ਕਿ ਸਿੱਖ ਕੌਮ ਅਤੇ ਸਿੰਘ ਸਾਹਿਬਾਨ ਵਿਚਾਲੇ ਅਜਿਹਾ ਤਾਲਮੇਲ ਨਾ ਹੋਣ ਕਾਰਨ ਇਕ ਵੱਡਾ ਖਲਾਅ ਬਣਿਆ ਹੋਇਆ ਸੀ, ਜਿਸ ਨੂੰ ਵੈਬਸਾਈਟ ਰਾਹੀਂ ਖ਼ਤਮ ਕੀਤਾ ਜਾਵੇਗਾ। ਇਸ ਵੈਬਸਾਈਟ ਤੋਂ ਦੇਸ਼ ਵਿਦੇਸ਼ ਵਿਚ ਦੂਰ ਦੁਰਾਡੇ ਬੈਠੀ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀ ਹਰ ਗਤੀਵਿਧੀ ਤੋਂ ਜਾਣੂੰ ਹੋ ਸਕੇਗੀ। ਇਸ ਵੈਬਸਾਈਟ ਨੂੰ ਸਮੇਂ ਸਮੇਂ ਅਪਡੇਟ ਕੀਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ ਹੁਣ ਤਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਆਦਿ ਬਾਰੇ ਇੰਟਰਨੈਟ ‘ਤੇ ਅਜਿਹਾ ਕੋਈ ਰਿਕਾਰਡ ਨਹੀਂ ਹੈ। ਅਜਿਹੇ ਬਹੁਮੁੱਲੇ ਦਸਤਾਵੇਜ਼ਾਂ ਨੂੰ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਵਲੋਂ ਲਿਖੀ ਪੁਸਤਕ ‘ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼, ਸੰਦੇਸ਼ ਤੇ ਹੁਕਮਨਾਮੇ’ ਵਿਚ ਦਰਜ ਕਰਨ ਦਾ ਯਤਨ ਕੀਤਾ ਗਿਆ ਹੈ ਪਰ ਇਹ ਪੁਸਤਕ ਕੁਝ ਵਿਅਕਤੀਆਂ ਤਕ ਹੀ ਸੀਮਤ ਹੈ।

ਪੰਜ ਸਿੰਘ ਸਾਹਿਬਾਨ ਦੀ ਭਲਕੇ ਹੋਣ ਵਾਲੀ ਇਕੱਤਰਤਾ ਵਿਚ ਨਵੀਂ ਵੈਬਸਾਈਟ ਦੀ ਸ਼ੁਰੂਆਤ ਤੋਂ ਇਲਾਵਾ ਅਮਰੀਕਾ ਦੇ ਰੋਚੇਸਟਰ ਗੁਰਦੁਆਰੇ ਦੇ ਵਿਵਾਦ ਦਾ ਮਾਮਲਾ, ਰਾਜਸਥਾਨ ਦੇ ਖਾਲਸਾ ਕਾਲਜ ਦੇ ਵਿਵਾਦ ਦਾ ਮਾਮਲਾ ਤੇ ਹੋਰ ਪੰਥਕ ਮਾਮਲੇ ਵਿਚਾਰੇ ਜਾਣਗੇ। ਇਕੱਤਰਤਾ ਵਿਚ ਸਿੱਖ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮਾਨਤਾ ਦੇਣ ਤੇ ਉਨ੍ਹਾਂ ਨੂੰ ਰਜਿਸਟਰਡ ਕਰਨ ਬਾਰੇ ਵੀ ਵਿਚਾਰ ਚਰਚਾ ਹੋਵੇਗੀ।


ਨਸ਼ਿਆਂ ਤੇ ਪਤਿਤਪੁਣੇ ਨੂੰ ਦੂਰ ਕਰਨ ਲਈ ਮਹਾਂਪੁਰਸ਼ ਅੱਗੇ ਆਉਣ - ਬਾਦਲ

ਅੱਜ ਠਾਠ ਦਮਦਮਾ ਸਾਹਿਬ ਝੋਰੜਾਂ 'ਚ ਨਗਰ ਕੀਰਤਨ

http://sameydiawaaz.com/Archive%20News/%5B2013%5D/03/25.03.2013%20-%2003.jpg 

ਜਗਰਾਉਂ 24 ਮਾਰਚ (ਹਰਵਿੰਦਰ ਸਿੰਘ ਖਾਲਸਾ) :- ਗੁਰੂਆਂ ਪੀਰਾਂ ਦੀ ਵਰੋਸਾਈ ਧਰਤੀ ਪੰਜਾਬ 'ਤੇ ਅੱਜ ਨਸ਼ਿਆਂ ਦਾ ਵਿਉਪਾਰ ਤੇ ਪਤਿਤਪੁਣਾ ਸਿਖ਼ਰ 'ਤੇ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਕਦਰਾਂ ਕੀਮਤਾਂ ਪ੍ਰਤੀ ਸੁਚੇਤ ਕਰਨ ਲਈ ਵੱਡੇ ਹੰਭਲੇ ਸਮੇਂ ਦੀ ਮੰਗ ਹਨ। ਇਹ ਭਾਵਪੂਰਵਕ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਠਾਠ ਨਾਨਕਸਰ ਦਮਦਮਾ ਸਾਹਿਬ ਝੋਰੜਾਂ ਵਿਖੇ ਮਹਾਂ ਹਰਨਾਮ ਸਿੰਘ ਭੁਚੋ ਵਾਲਿਆਂ ਦੇ 200 ਸਾਲਾਂ ਅਤੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ 100 ਸਾਲਾ ਜਨਮ ਦਿਹਾੜੇ ਦੀ ਖੁਸ਼ੀ 'ਚ ਸੰਤ ਬਾਬਾ ਹਰਭਜਨ ਸਿੰਘ ਨਾਨਕਸਰ ਅਤੇ ਸੰਤ ਬਾਬਾ ਸੁਖਦੇਵ ਸਿੰਘ ਭੁਚੋ ਵਾਲਿਆਂ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਸਮਾਗਮ 'ਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚੰਗੀ ਤਾਲੀਮ ਤੋਂ ਬਿਨ੍ਹਾਂ ਕਿਸੇ ਵੀ ਕੌਮ ਦਾ ਭਵਿੱਖ ਸੰਵਰ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਤਾ ਨਹੀਂ ਕਿਹੜੀ ਹਨੇਰੀ ਝੁੱਲ ਰਹੀ ਹੈ ਕਿ ਇਥੋਂ ਦੇ ਨੌਜਵਾਨਾਂ ਦੇ ਸਿਰ 'ਤੇ ਨਾ ਕੇਸ ਦਿੱਖ ਰਹੇ ਹਨ ਅਤੇ ਨਾ ਹੀ ਹੱਥ 'ਚ ਕਿਰਤ ਹੈ। ਨਵੀਂ ਪੀੜ੍ਹੀ ਦਾ ਵੱਡਾ ਹਿੱਸਾ ਨਸ਼ਿਆਂ ਦਾ ਪੂਰੀ ਤਰ੍ਹਾਂ ਸ਼ਿਕਾਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਤਦ ਤੱਕ ਸਫ਼ਲ ਨਹੀਂ ਹੋ ਸਕਦੇ ਜਦ ਤੱਕ ਧਾਰਮਿਕ ਮਹਾਂਪੁਰਖ ਆਪਣਾ ਵੱਡਮੁੱਲਾ ਯੋਗਦਾਨ ਨਹੀਂ ਪਾਉਂਦੇ। ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੇ ਜੱਦੀ ਪਿੰਡ ਸ਼ੇਰਪੁਰ ਕਲਾਂ ਅਤੇ ਸੰਤ ਬਾਬਾ ਈਸ਼ਰ ਸਿੰਘ ਦੇ ਜੱਦੀ ਪਿੰਡ ਝੋਰੜਾਂ ਨੂੰ ਮਾਡਲ ਪਿੰਡ ਬਣਾਇਆ ਜਾਵੇਗਾ। ਇਸ ਸਮਾਗਮ 'ਚ ਸੰਤ ਬਾਬਾ ਹਰਭਜਨ ਸਿੰਘ ਨਾਨਕਸਰ, ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਵਾਲੇ ਤੇ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਸਿੱਖ ਅਤੇ ਪੰਜਾਬ ਨੂੰ ਖ਼ਤਮ ਕਰਨ ਲਈ ਪੰਜਾਬ ਅੰਦਰ ਪਤਿਤਪੁਣਾ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਬੋਲਬਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਮ ਗਵਾਉਣ ਨਾਲ ਜੀਵਨ ਅਤੇ ਨਸ਼ਿਆਂ ਨਾਲ ਸਰੀਰ ਬਰਬਾਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਰਾਜਸੀ ਮੋਢੀਆਂ ਦਾ ਜੀਵਨ ਅਜਿਹਾ ਹੋਵੇ ਕਿ ਮਹਾਂਪੁਰਖਾਂ 'ਚ ਲੋਕਾਈ ਨੂੰ ਪ੍ਰਮਾਤਮਾ ਅਤੇ ਰਾਜਸੀ ਆਗੂ 'ਚ ਸੰਤ ਮਹਿਸੂਸ ਹੋਵੇ। ਉਨ੍ਹਾਂ ਕਿਹਾ ਸਾਡੀ ਗੱਲ ਦਾ ਦੂਜਿਆਂ 'ਤੇ ਪ੍ਰਭਾਵ ਤਾਂ ਹੀ ਪੈ ਸਕਦਾ ਹੈ ਜੇਕਰ ਕਹੀ ਹੋਈ ਗੱਲ ਨੂੰ ਪਹਿਲਾਂ ਅਸੀਂ ਆਪਣੇ ਜੀਵਨ 'ਚ ਢਾਲਦੇ ਹਾਂ। ਇਸ ਸਮਾਗਮ 'ਚ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਐਸ.ਆਰ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਜੱਥੇਦਾਰ ਜਗਜੀਤ ਸਿੰਘ ਤਲਵੰਡੀ ਤੇ ਸਾਬਕਾ ਚੇਅਰਮੈਨ ਭਾਗ ਸਿੰਘ ਮੱਲਾ ਆਦਿ ਨੇ ਵੀ ਸੰਗਤਾਂ ਨੂੰ ਮਹਾਂਪੁਰਖਾਂ ਦੇ ਜੀਵਨ ਪ੍ਰਤੀ ਜਾਣੂ ਕਰਵਾਇਆ। ਇਸ ਸਮਾਗਮ 'ਚ ਚੱਲ ਰਹੀਆਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ 'ਚ ਸਜਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਅਤੇ ਅਖੀਰਲੀ ਲੜੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ। ਇਸ ਦੌਰਾਨ ਬਾਬਾ ਸੇਵਾ ਸਿੰਘ ਨਾਨਕਸਰ ਵਾਲਿਆਂ ਦੇ ਜੱਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸ਼ਤਾਬਦੀ ਸਮਾਗਮਾਂ ਦੇ ਮੁੱਖ ਬੁਲਾਰੇ ਭਾਈ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਦੱਸਿਆ ਕਿ 25 ਮਾਰਚ ਨੂੰ ਠਾਠ ਨਾਨਕਸਰ ਦਮਦਮਾ ਸਾਹਿਬ ਦੇ ਸਰੋਵਰ ਦੀ ਪ੍ਰਕਰਮਾ 'ਚ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ। 26 ਮਾਰਚ ਨੂੰ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਸੱਜਣਗੇ। ਇਸ ਮੌਕੇ ਹਰੀ ਸਿੰਘ, ਹਰਸੁਰਿੰਦਰ ਸਿੰਘ ਗਿੱਲ, ਲਖਵੀਰ ਸਿੰਘ, ਬਿੰਦਰ ਸਿੰਘ, ਰਵਿੰਦਰ ਸਿੰਘ ਸੋਨੀ, ਦੀਦਾਰ ਸਿੰਘ ਮਲਕ, ਬਾਬਾ ਮਸਤਾਨ ਸਿੰਘ, ਬਾਬਾ ਜੱਸਾ ਸਿੰਘ, ਗੁਰਵਿੰਦਰ ਸਿੰਘ, ਬਿੰਦਰ ਸਿੰਘ, ਡਾ: ਸੁਰਜਨ ਸਿੰਘ ਕਲਸੀ, ਡਾ: ਗੁਰਪ੍ਰੀਤ ਸਿੰਘ ਕਲਸੀ, ਪ੍ਰਧਾਨ ਸੁਖਜੀਤ ਸਿੰਘ ਝੋਰੜਾਂ, ਪ੍ਰਧਾਨ ਮਲਕੀਤ ਸਿੰਘ ਹਠੂਰ, ਡਾ: ਬਲਵੰਤ ਸਿੰਘ, ਡਾ: ਬਲਵਿੰਦਰ ਸਿੰਘ, ਅਤਵਾਰ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਉਪ ਚੇਅਰਮੈਨ ਗੁਰਮੇਲ ਸਿੰਘ ਤੇ ਕਾਰਜਕਾਰੀ ਸਰਪੰਚ ਸਵਰਨ ਸਿੰਘ ਆਦਿ ਹਾਜ਼ਰ ਸਨ।


ਮੈਲਬਰਨ ’ਚ ਬਿਮਾਰ ਬੱਚਿਆਂ ਲਈ ਦੌੜਿਆ ਫੌਜਾ ਸਿੰਘ

http://sameydiawaaz.com/Archive%20News/%5B2013%5D/03/25.03.2013%20-%2017.jpg http://sameydiawaaz.com/Archive%20News/%5B2013%5D/03/25.03.2013%20-%2018.jpg

http://sameydiawaaz.com/Archive%20News/%5B2013%5D/03/25.03.2013%20-%2019.jpg http://sameydiawaaz.com/Archive%20News/%5B2013%5D/03/25.03.2013%20-%2020.jpg

ਮੈਲਬਰਨ 24 ਮਾਰਚ (ਤੇਜਸ਼ਦੀਪ ਸਿੰਘ ਅਜਨੌਦਾ) :- ‘‘ਭਾਵੇਂ ਮੈਂ ਮੈਰਾਥਨ ਤੋਂ ਸੰਨਿਆਸ ਲੈ ਚੁੱਕਾ ਹਾਂ ਪਰ ਸਮਾਜ ਭਲਾਈ ਲਈ ਹੋਣ ਵਾਲੀਆਂ ਦੌੜਾਂ ’ਚ ਹਿੱਸਾ ਲੈਂਦਾ ਰਹਾਂਗਾ ।’’ ਇਹ ਸ਼ਬਦ ਮੈਲਬਰਨ ਦੇ ਰਾਇਲ ਚਿਲਡਰਨ ਹਸਪਤਾਲ ਲਈ ਫੰਡ ਇਕੱਤਰ ਕਰਨ ਹਿੱਤ ਕਰਵਾਈ 15 ਕਿਲੋਮੀਟਰ ਦੀ ਦੌੜ ’ਚ ਹਿੱਸਾ ਲੈਣ ਆਸਟਰੇਲੀਆ ਆਏ ਦੁਨੀਆਂ ਦੇ ਸਭ ਤੋਂ ਬਜ਼ੁਰਗ ਦੌੜਾਕ (101 ਸਾਲਾ) ਬਾਬਾ ਫੌਜਾ ਸਿੰਘ ਨੇ ਕਹੇ । ਉਨ੍ਹਾਂ ਸਥਾਨਕ ਪੰਜਾਬੀਆਂ ਨੂੰ ਹੱਲਾਸ਼ੇਰੀ ਦਿੱਤੀ ਤੇ ਕਿਹਾ, ‘‘ਮੈਂ ਬੀਜ ਬੋਅ ਚੱਲਿਆ ਹਾਂ, ਹੁਣ ਬੂਟੇ ਨੂੰ ਪਾਣੀ ਤੁਸੀਂ ਹੀ ਲਾਉਣਾ ਹੈ ।’’

ਇਹ ਪਹਿਲੀ ਵਾਰ ਸੀ ਕਿ ਸੈਂਕੜੇ ਪੰਜਾਬੀਆਂ ਨੇ ਬਿਮਾਰ ਬੱਚਿਆਂ ਲਈ ਇਕੱਤਰ ਹੋਣ ਵਾਲੇ ਫੰਡ ਵਾਸਤੇ ਦੌੜਾਂ ’ਚ ਹਿੱਸਾ ਲਿਆ । ਕੁੱਲ 35000 ਸਥਾਨਕ ਆਸਟਰੇਲਿਆਈ ਨਾਗਰਿਕ ਇਸ ਦੌੜ ’ਚ ਸ਼ਾਮਲ ਹੋਏ ਤੇ ਦੋ ਮਿਲੀਅਨ ਡਾਲਰ ਦੇ ਕਰੀਬ ਫੰਡ ਇਕੱਠਾ ਹੋ ਗਿਆ । ਫਲਾਇੰਗ ਸਿਖਜ਼ ਆਸਟਰੇਲੀਆ ਦੇ ਨੁਮਾਇੰਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਉਪਰਾਲੇ ਨੂੰ ਭਵਿੱਖ ਵਿਚ ਵੀ ਪੰਜਾਬੀ ਭਾਈਚਾਰੇ ਤੋਂ ਸਹਿਯੋਗ ਦੀ ਉਮੀਦ ਹੈ ।

ਇਸ ਮਗਰੋਂ ਬਲੈਕਬਰਨ ਗੁਰੂਘਰ ’ਚ ਰੱਖੇ ਇਕ ਸਮਾਗਮ ਦੌਰਾਨ ਫੌਜਾ ਸਿੰਘ ਨੇ ਕਿਹਾ ਕਿ ਸਿਰਫ਼ ਦੌੜ ਕਰਕੇ ਉਨ੍ਹਾਂ ਦੀ ਪਛਾਣ ਨਹੀਂ, ਸਗੋਂ ਇਸ ’ਚ ਸਿੱਖੀ ਸਰੂਪ ਦਾ ਵੀ ਵੱਡਾ ਰੋਲ ਹੈ । ਉਨ੍ਹਾਂ ਕਿਹਾ ਕਿ ਟੋਰਾਂਟੋ ਦੀ ਮੈਰਾਥਨ ’ਚ ਪਹਿਲਾਂ ਥੋੜ੍ਹੇ ਸਿੱਖ ਸ਼ਾਮਲ ਹੁੰਦੇ ਸਨ ਪਰ ਹੁਣ ਵੱਡੀ ਗਿਣਤੀ ਵਿਚ ਭਾਈਚਾਰਾ ਉਸ ਦੌੜ ’ਚ ਸ਼ਾਮਲ ਹੁੰਦਾ ਹੈ । ਇੱਥੋਂ ਦੇ ਭਾਈਚਾਰੇ ਨੂੰ ਸਮਾਜ ਭਲਾਈ ਦੇ ਇਨ੍ਹਾਂ ਕਾਰਜਾਂ ’ਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਲੋੜਵੰਦਾਂ ਦੀ ਬਿਹਤਰੀ ਲਈ ਉਪਰਾਲੇ ਚਲਦੇ ਰਹਿਣ । ਅੱਜ ਦੀ ਇਸ ਦੌੜ ਦੌਰਾਨ ਬਾਬਾ ਫੌਜਾ ਸਿੰਘ ਨਾਲ ਫੋਟੋਆਂ ਖਿਚਾਉਣ ਲਈ ਗੋਰੇ ਉਤਾਵਲੇ ਰਹੇ । ਸਥਾਨਕ ਚੈਨਲ 101 ਸਾਲ ਦੇ ਬਾਬੇ ਦੀ ਹਿੰਮਤ ਦੀਆਂ ਬਾਤਾਂ ਪਾਉਂਦੇ ਰਹੇ ।


ਪਾਕਿਸਤਾਨ ਨੂੰ ਬਚਾਉਣ ਲਈ ਵਾਪਸ ਆਇਆ ਹਾਂ - ਮੁਸ਼ੱਰਫ

ਚੋਣਾਂ 'ਚ ਲੈਣਗੇ ਹਿੱਸਾ

4 ਸਾਲ ਬਾਅਦ ਹੋਈ ਵਤਨ ਵਾਪਸੀ

 http://sameydiawaaz.com/Archive%20News/%5B2013%5D/03/25.03.2013%20-%2002.jpg http://sameydiawaaz.com/Archive%20News/%5B2013%5D/03/25.03.2013%20-%2007.jpg

ਕਰਾਚੀ 24 ਮਾਰਚ (ਪੀ. ਟੀ. ਆਈ.) :- ਲਗਭਗ ਚਾਰ ਸਾਲ ਬਾਅਦ ਵਤਨ ਪਰਤੇ ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਬਚਾਉਣ ਲਈ ਵਤਨ ਪਰਤਿਆ ਹੈ ਅਤੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰੇਗਾ | ਤਾਲਿਬਾਨ ਵਲੋਂ ਮਾਰ ਦੇਣ ਦੀਆਂ ਧਮਕੀਆਂ ਦੇ ਬਾਵਜੂਦ 69 ਸਾਲਾ ਮੁਸ਼ੱਰਫ ਉਸ ਦੀ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਸਮਰਥਕਾਂ ਅਤੇ ਪੱਤਰਕਾਰਾਂ ਸਮੇਤ ਲਗਭਗ 150 ਵਿਅਕਤੀਆਂ ਦੇ ਵਫਦ ਨਾਲ ਦੁਬਈ ਤੋਂ ਚਾਰਟਿਡ ਜਹਾਜ਼ ਰਾਹੀਂ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ | ਉਨ੍ਹਾਂ ਨਾਲ ਦੁਬਈ ਤੋਂ ਕਰਾਚੀ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਸਕਰਾ ਰਹੇ ਮੁਸ਼ੱਰਫ ਨੇ ਕਿਹਾ ਕਿ ਇਹ ਬਹੁਤ ਹੀ ਭਾਵੁਕਤਾ ਵਾਲਾ ਪਲ ਹੈ | ਉਹ ਚਾਰ ਸਾਲ ਬਾਅਦ ਪਰਤਿਆ ਹੈ | ਇਥੇ ਬਹੁਤ ਕੁਝ ਬਦਲ ਗਿਆ ਹੈ | ਇਥੇ ਸੁਰੱਖਿਆ ਚੁਣੌਤੀਆਂ, ਕਾਨੂੰਨੀ ਤੇ ਰਾਜਨੀਤਕ ਚੁਣੌਤੀਆਂ ਹਨ ਪਰ ਉਹ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਗੇ | ਚਿੱਟੀ ਸਲਵਾਰ-ਕਮੀਜ਼ ਪਹਿਨੀ ਜਦੋਂ ਮੁਸ਼ੱਰਫ ਜਹਾਜ਼ ਤੋਂ ਉੱਤਰੇ ਤਾਂ ਉਨ੍ਹਾਂ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਲੋਕ ਕਿਥੇ ਹਨ ਜਿਹੜੇ ਕਹਿੰਦੇ ਸੀ ਕਿ ਉਹ ਕਦੇ ਵੀ ਵਤਨ ਨਹੀਂ ਪਰਤੇਗਾ | ਉਸ ਨੂੰ ਮੌਤ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਅਤੇ ਕੁਝ ਲੋਕਾਂ ਨੇ ਉੁਸ ਨੂੰ ਡਰਾਉਣ ਦਾ ਯਤਨ ਕੀਤਾ ਪਰ ਉਹ ਆਪਣੇ ਦੇਸ਼ ਅਤੇ ਲੋਕਾਂ ਦੀ ਖਾਤਰ ਵਤਨ ਪਰਤ ਆਏ ਹਨ | ਸਾਬਕਾ ਕਮਾਂਡੋ ਤੋਂ ਸਿਆਸਦਾਨ ਬਣੇ ਸਾਬਕਾ ਫ਼ੌਜੀ ਸ਼ਾਸਕ ਨੇ ਕਿਹਾ ਕਿ ਉਹ ਛੇਤੀ ਹੀ ਜਨਤਕ ਰੈਲੀਆਂ ਅਤੇ ਮੀਡੀਆ ਨਾਲ ਗੱਲਬਾਤ ਦੀ ਦੇਸ਼ ਵਿਆਪੀ ਮੁਹਿੰਮ ਚਲਾਉਣਗੇ | ਉਨ੍ਹਾਂ ਨੇ ਘਰ ਪਰਤਣ ਦਾ ਵੱਢਾ ਖਤਰਾ ਮੁੱਲ ਲਿਆ ਹੈ ਪਰ ਦੇਸ਼ ਦੀ ਹਾਲਤ ਦੇਖ ਕੇ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ | ਉਨ੍ਹਾਂ ਕਿਹਾ ਕਿ ਉਹ ਪੁੱਛਦੇ ਹਨ ਕਿ ਉਹ ਪਾਕਿਸਤਾਨ ਕਿੱਥੇ ਹੈ ਜਿਹੜਾ ਉਹ ਪੰਜ ਸਾਲ ਪਹਿਲਾਂ ਛੱਡ ਕੇ ਗਏ ਸੀ | ਲੋਕਾਂ ਨੇ ਕਰਾਚੀ ਵਿਚ ਮੇਰੀ ਪਹਿਲੀ ਰੈਲੀ 'ਚ ਵਿਘਨ ਪਾਉਣ ਦਾ ਯਤਨ ਕੀਤਾ ਹੈ ਅਤੇ ਉਨ੍ਹਾਂ ਲਈ ਪਹਿਲਾਂ ਹੀ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਪਰ ਉਹ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ ਭਾਵੇਂ ਉਹ ਸੁਰੱਖਿਆ, ਰਾਜਨੀਤਕ ਜਾਂ ਕਾਨੂੰਨੀ ਮੁੱਦਿਆਂ ਨਾਲ ਸੰਬੰਧਿਤ ਹੋਵੇ | ਸਾਬਕਾ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਜਦੋਂ ਉਹ ਦੇਸ਼ ਤੋਂ ਬਾਹਰ ਸੀ ਤਾਂ ਉਨ੍ਹਾਂ ਨੂੰ ਬਹੁਤ ਸਾਰੇ ਕੇਸਾਂ ਵਿਚ ਫਸਾਇਆ ਗਿਆ ਸੀ ਪਰ ਉਹ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ ਕਿਉਂਕਿ ਉਹ ਪਾਕਿਸਤਾਨ ਨੂੰ ਫਿਰ ਤੋਂ ਖੁਸ਼ਹਾਲ ਦੇਖਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਨਾਅਰਾ ਪਾਕਿਸਤਾਨ ਬਚਾਉਣਾ ਹੈ | ਉਹ ਉਨ੍ਹਾਂ ਦੇ ਸਵਾਗਤ ਲਈ ਆਏ ਬਹੁਤ ਸਾਰੇ ਲੋਕਾਂ ਨੂੰ ਦੇਖ ਕੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ | ਦਿੱਲੀ ਦੇ ਜੰਮਪਲ ਮੁਸ਼ੱਰਫ ਬਹੁਤ ਹੀ ਵਿਵਾਦਪੂਰਨ ਕਾਰਗਿਲ ਜੰਗ ਮੁੱਖ ਯੋਜਨਾਕਾਰ ਸੀ ਜਿਸ ਨੇ ਭਾਰਤ ਨਾਲ ਸ਼ਾਂਤੀ ਗੱਲਬਾਤ ਲੀਹ ਤੋਂ ਲਾਹ ਦਿੱਤੀ ਸੀ | ਇਸ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਹਵਾਈ ਅੱਡੇ ਦੀ ਪੁਰਾਣੀ ਇਮਾਰਤ ਤੋਂ ਉਨ੍ਹਾਂ ਦੇ ਆਖਰੀ ਟਿਕਾਣੇ 'ਤੇ ਲਿਜਾਇਆ ਗਿਆ | ਦੁਬਈ ਤੋਂ ਉਡਾਨ ਭਰਨ ਤੋਂ ਪਹਿਲਾਂ ਟਵਿੱਟਰ 'ਤੇ ਇਕ ਸੰਦੇਸ਼ ਵਿਚ ਮੁਸ਼ੱਰਫ ਨੇ ਲਿਖਿਆ ਕਿ ਉਹ ਅੱਜ 24 ਮਾਰਚ ਨੂੰ ਦੁਪਹਿਰ ਇਕ ਵਜੇ ਕਰਾਚੀ ਪਹੁੰਚੇਗਾ ਅਤੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰੇਗਾ | ਉਧਰ ਕਰਾਚੀ ਵਿਚ ਅਧਿਕਾਰੀਆਂ ਨੇ ਉਸ ਦੀ ਵਾਪਸੀ ਤੋਂ ਕੁਝ ਘੰਟੇ ਪਹਿਲਾਂ ਉਸ ਮੀਟਿੰਗ ਦੀ ਇਜਾਜ਼ਤ ਰੱਦ ਕਰ ਦਿੱਤੀ ਜਿਸ ਨੂੰ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੇ ਮਕਬਰੇ ਨੇੜੇ ਮੁਸ਼ੱਰਫ ਨੇ ਸੰਬੋਧਨ ਕਰਨਾ ਸੀ | ਸਿੰਧ ਪੁਲਿਸ ਦੇ ਬੁਲਾਰੇ ਐਸ. ਐਸ. ਪੀ. ਇਮਰਾਨ ਸ਼ੌਕਤ ਨੇ ਦੱਸਿਆ ਕਿ ਜਨਤਕ ਮੀਟਿੰਗ ਜਿਸ ਨੂੰ ਮੁਸ਼ੱਰਫ ਨੇ ਸੰਬੋਧਨ ਕਰਨਾ ਸੀ ਨੂੰ ਇਤਰਾਜ਼ ਨਹੀਂ ਦਾ ਦਿੱਤਾ ਗਿਆ ਸਰਟੀਫਿਕੇਟ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਦੇਖਦੇ ਹੋਏ ਵਾਪਸ ਲੈ ਲਿਆ ਹੈ | ਸ੍ਰੀ ਸ਼ੌਕਤ ਨੇ ਦੱਸਿਆ ਕਿ ਪੁਲਿਸ ਨੇ ਸਰਕਾਰੀ ਤੌਰ 'ਤੇ ਮੁਸ਼ੱਰਫ ਦੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ ਨੂੰ ਫ਼ੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਆਲ ਪਾਰਟੀ ਮੁਸਲਿਮ ਲੀਗ ਮੀਟਿੰਗ ਰੱਦ ਕਰਨ ਲਈ ਸਹਿਮਤ ਹੋ ਗਈ ਹੈ | ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਕਿਹਾ ਕਿ ਉਸ ਨੇ ਮੁਸ਼ੱਰਫ ਨੂੰ ਉਸ ਦੀ ਵਾਪਸੀ 'ਤੇ ਨਿਸ਼ਾਨਾ ਬਣਾਉਣ ਲਈ ਆਤਮਘਾਤੀ ਮਨੁੱਖੀ ਬੰਬਾਂ ਦਾ ਇਕ ਦਸਤਾ ਤਿਆਰ ਕੀਤਾ ਹੈ |


ਸ਼ਰਦ ਪਵਾਰ ਬੇਹੋਸ਼ ਹੋ ਕੇ ਡਿੱਗੇ, ਹਸਪਤਾਲ ਦਾਖ਼ਲ

http://sameydiawaaz.com/Archive%20News/%5B2013%5D/03/25.03.2013%20-%2008.jpg

ਕੋਹਲਾਪੁਰ 24 ਮਾਰਚ (ਏਜੰਸੀ) :- ਐਨ. ਸੀ. ਪੀ. ਦੇ ਪ੍ਰਧਾਨ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਐਤਵਾਰ ਅਚਾਨਕ ਬੇਹੋਸ਼ ਹੋ ਕੇ ਡਿਗ ਗਏ । ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਪੁਣੇ ਦੇ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ । ਪਾਰਟੀ ਸੂਤਰਾਂ ਮੁਤਾਬਕ ਪਵਾਰ ਇੱਥੇ ਇਕ ਅਖਬਾਰ ਵਲੋਂ ਆਯੋਜਿਤ ਇਕ ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਆਏ ਸਨ । ਇਸ ਦੌਰਾਨ ਉਨ੍ਹਾਂ ਨੂੰ ਛਾਤੀ ‘ਚ ਦਰਦ ਹੋਈ ਤਾਂ ਉਹ ਬੇਹੋਸ਼ ਹੋ ਕੇ ਡਿਗ ਗਏ । ਸੂਤਰਾਂ ਮੁਤਾਬਕ ਪਵਾਰ ਦੀ ਸਿਹਤ ਪਿਛਲੇ ਕੁਝ ਦਿਨ ਤੋਂ ਢਿੱਲੀ ਚੱਲ ਰਹੀ ਹੈ ।


ਕੱਟੜ ਮਾਓਵਾਦੀ ਆਗੂ ਸੁਦਰਸ਼ਨ ਗ੍ਰਿਫ਼ਤਾਰ

ਹੈਦਰਾਬਾਦ 24 ਮਾਰਚ :- ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ ਏ. ਮਾਧਵ ਰੈਡੀ ਅਤੇ ਕਈ ਹੋਰ ਕੇਸਾਂ ‘ਚ ਲੋੜੀਂਦੇ ਕੱਟੜ ਮਾਓਵਾਦੀ ਸ੍ਰੀਰਾਮੁੱਲਾ ਸ੍ਰੀਨਿਵਾਸ ਉਰਫ ਸੁਦਰਸ਼ਨ ਨੂੰ ਪੁਲੀਸ ਨੇ ਖਮਾਮ ਜ਼ਿਲ੍ਹੇ ਤੋਂ ਗ੍ਰਿਫਤਾਰ ਕਰ ਲਿਆ। ਉਸ ਦੇ ਸਿਰ 20 ਲੱਖ ਰੁਪਏ ਦਾ ਇਨਾਮ ਸੀ। ਆਂਧਰਾ-ਉੜੀਸਾ ਬਾਰਡਰ ਸਪੈਸ਼ਲ ਜ਼ੋਨਲ ਕਮੇਟੀ ਦੇ ਮੁੱਖ ਆਗੂ 55 ਸਾਲਾ ਸ੍ਰੀਨਿਵਾਸ ਨੂੰ 2011 ਵਿਚ ਮਲਕਾਨਗਰੀ ਦੇ ਕੁਲੈਕਟਰ ਆਰ. ਵੀਨੀਲ ਕ੍ਰਿਸ਼ਨਾ ਦੇ ਬਦਲੇ ਰਿਹਾਅ ਕੀਤਾ ਗਿਆ ਸੀ।


ਕ੍ਰਿਕਟ ਵਿੱਚ ਭਾਰਤ ਨੇ ਰਚਿਆ ਇਤਿਹਾਸ

 http://sameydiawaaz.com/Archive%20News/%5B2013%5D/03/25.03.2013%20-%2010.jpg

ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਐਤਵਾਰ ਨੂੰ ਚੌਥਾ ਤੇ ਆਖਰੀ ਟੈਸਟ ਮੈਚ ਜਿੱਤਣ ਮਗਰੋਂ ਖੁਸ਼ੀ 'ਚ ਖੀਵੀ ਹੁੰਦੀ ਹੋਈ ਭਾਰਤੀ ਟੀਮ

ਨਵੀਂ ਦਿੱਲੀ 24 ਮਾਰਚ (ਮੁਕੇਸ਼ ਅਗਰਵਾਲ) :- ਭਾਰਤ ਨੇ ਅੱਜ ਆਸਟਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਲੜੀ ਵਿੱਚ ਹੂੰਝਾ ਫੇਰਦਿਆਂ ਇਤਿਹਾਸਕ ਜਿੱਤ ਹਾਸਲ ਕੀਤੀ ਹੈ । ਭਾਰਤ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਆਸਟਰੇਲੀਆ ਨੂੰ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਚੌਥੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਹੀ ਅੱਜ ਖੱਬੂ ਸਪਿੰਨਰ ਰਵਿੰਦਰ ਜਡੇਜਾ (58 ਦੌੜਾਂ ‘ਤੇ ਪੰਜ ਵਿਕਟ) ਦੀ ਸਰਵੋਤਮ ਗੇਂਦਬਾਜ਼ੀ ਅਤੇ ਚੇਤੇਸ਼ਵਰ ਪੁਜਾਰਾ (ਨਾਬਾਦ 82) ਦੇ ਬਿਹਤਰੀਨ ਅਰਧ ਸੈਂਕੜੇ ਦੀ ਮਦਦ ਨਾਲ ਛੇ ਵਿਕਟਾਂ ਨਾਲ ਹਰਾ ਕੇ 4 - 0 ਦੀ ਕਲੀਨ ਸਵੀਪ ਨਾਲ ਨਵਾਂ ਇਤਿਹਾਸ ਲਿਖਿਆ ਹੈ ।

ਭਾਰਤ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਮਿਲਿਆ ਸੀ ਜੋ ਉਸ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ ।


ਕਣਕਾਂ ਪੱਕਣ ਮੌਕੇ ਪਏ ਮੀਂਹ ਨੇ ਕਿਸਾਨਾਂ ਦਾ ਫ਼ਿਕਰ ਵਧਾਇਆ

 http://sameydiawaaz.com/Archive%20News/%5B2013%5D/03/25.03.2013%20-%2011.jpg

ਅਹਿਮਦਗੜ੍ਹ ਨੇੜੇ ਬਾਰਸ਼ ਤੇ ਹਨੇਰੀ ਕਾਰਨ ਵਿਛੀ ਹੋਈ ਕਣਕ

ਚੰਡੀਗੜ੍ਹ 24 ਮਾਰਚ (ਕਮਲਜੀਤ ਸਿੰਘ ਬਨਵੈਤ, ਮਹੇਸ਼ ਸ਼ਰਮਾ) :- ਹਾੜੀ ਦੀ ਫ਼ਸਲ ਪੱਕਣ ਮੌਕੇ ਪਏ ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦਾ ਫ਼ਿਕਰ ਵਧਾ ਦਿੱਤਾ ਹੈ । ਤੇਜ਼ ਹਵਾਵਾਂ ਕਾਰਨ ਕਈ ਥਾਈਂ ਕਣਕ ਦੀ ਫ਼ਸਲ ਡਿੱਗ ਗਈ ਹੈ ਜਿਸ ਨਾਲ ਕਣਕ ਦੀ ਕਟਾਈ ਵਿੱਚ ਮੁਸ਼ਕਲ ਆਉਣ ਅਤੇ ਝਾੜ ਘਟਣ ਦਾ ਡਰ ਬਣ ਗਿਆ ਹੈ ।

ਸਭ ਤੋਂ ਵੱਧ ਮੀਂਹ ਲੁਧਿਆਣਾ ਜ਼ਿਲ੍ਹੇ ਵਿੱਚ ਪਿਆ ਹੈ ਜੋ 23.4 ਮਿਲੀਮੀਟਰ ਰਿਕਾਰਡ ਕੀਤਾ ਗਿਆ ਹੈ । ਪਟਿਆਲਾ ਵਿੱਚ 4.8 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 3.7 ਮਿਲੀਮੀਟਰ ਮੀਂਹ ਪਿਆ ਹੈ । ਜਲੰਧਰ ਅਤੇ ਮੁਹਾਲੀ ਵਿੱਚ 12 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ । ਪੰਜਾਬ ਨਾਲੋਂ ਹਰਿਆਣਾ ਵਿੱਚ ਘੱਟ ਮੀਂਹ ਪਿਆ ਹੈ ਜਦੋਂਕਿ ਹਿਮਾਚਲ ਪ੍ਰਦੇਸ਼ ਵਿੱਚ ਭਰਵਾਂ ਮੀਂਹ ਪੈਣ ਦੀ ਖ਼ਬਰ  ਹੈ । ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ 3.7 ਮਿਲੀਮੀਟਰ ਤੇ ਭਿਵਾਨੀ, ਨਾਰਨੌਲ ਅਤੇ ਹਿਸਾਰ ਵਿੱਚ ਹਲਕਾ ਮੀਂਹ ਪਿਆ ਹੈ ।

ਹਿਮਾਚਲ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ ਮਨਾਲੀ ਵਿੱਚ 43 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ । ਉਸਤੋਂ ਘੱਟ ਧਰਮਸ਼ਾਲਾ ਵਿੱਚ 33.4 ਮਿਲੀਮੀਟਰ ਅਤੇ ਭੁੰਤਰ ਵਿੱਚ 29.1 ਮਿਲੀਮੀਟਰ ਮੀਂਹ ਪਿਆ । ਚੰਡੀਗੜ੍ਹ ਵਿੱਚ 11.9 ਮਿਲੀਮੀਟਰ ਮੀਂਹ ਪੈਣ ਦੀ ਸੂਚਨਾ ਹੈ । ਮੌਸਮ ਵਿਭਾਗ ਨੇ ਭਲਕੇ ਵੀ ਬੱਦਲਵਾਈ ਰਹਿਣ ਤੇ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ । ਅੱਜ ਦਿਨ ਦਾ ਤਾਪਮਾਨ 29.3 ਡਿਗਰੀ ਸੈਲਸੀਅਸ ਰਿਹਾ । ਕਣਕ ਦੀ ਕਟਾਈ ਸ਼ੁਰੂ ਹੋਣ ਤੋਂ ਡੇਢ ਹਫਤਾ ਪਹਿਲਾਂ ਪਏ ਮੀਂਹ ਨੂੰ ਫ਼ਸਲ ਲਈ ਹਾਨੀਕਾਰਕ ਦੱਸਿਆ ਜਾ ਰਿਹਾ ਹੈ । ਜਿੱਥੇ ਤੇਜ਼ ਹਵਾਵਾਂ ਕਾਰਨ ਫ਼ਸਲ ਡਿੱਗ ਗਈ ਹੈ ਉੱਥੇ ਮੀਂਹ ਨਾਲ ਪੀਲੀ ਕੁੰਗੀ ਅਤੇ ਤੇਲਾ ਧੋਤਾ ਗਿਆ ਹੈ ਜੋ ਫ਼ਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ । ਖੇਤੀਬਾੜੀ ਵਿਭਾਗ ਨੂੰ ਅਜੇ ਵੀ ਇਸ ਵਾਰ ਹਾੜੀ ਦੀ ਬੰਪਰ ਫ਼ਸਲ ਹੋਣ ਦੀ ਆਸ ਹੈ ।

ਲੁਧਿਆਣਾ: ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸ਼ਿਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬੀਤੀ ਰਾਤ ਪਏ ਮੀਂਹ ਕਾਰਨ ਸੂਬੇ ਵਿੱਚ ਕਣਕ ਸਣੇ ਹੋਰ ਫ਼ਸਲਾ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਛੇਤੀ ਹੀ ਸਰਵੇਖਣ ਕਰਵਾ ਰਹੀ ਹੈ ਜਿਸ ਮੁਤਾਬਕ ਪ੍ਰਭਾਵਿਤ ਕਿਸਾਨਾਂ ਨੂੰ ਲੋੜੀਂਦਾ ਮੁਆਵਜ਼ਾ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਤ ਕਮਿਸ਼ਨਰ (ਮਾਲ) ਨੂੰ ਹੁਕਮ ਦਿੱਤੇ ਹਨ ਕਿ ਉਹ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨੁਕਸਾਨ ਦਾ ਜਾਇਜ਼ਾ ਲੈਣ ਲਈ ਨਿਰਦੇਸ਼ ਦੇਣ । ਉਨ੍ਹਾਂ ਇਹ ਖੁਲਾਸਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ।


ਪਾਕਿ 'ਚ ਭਗਤ ਸਿੰਘ ਦੀ ਯਾਦ ਮਨਾਉਣ ਨੂੰ ਲੈ ਕੇ ਟਕਰਾਅ ਟਲਿਆ

ਪੁਲਿਸ ਨੂੰ ਵੀ ਦੇਣਾ ਪਿਆ ਦਖ਼ਲ

 http://sameydiawaaz.com/Archive%20News/%5B2013%5D/03/25.03.2013%20-%2016.jpg

ਲਾਹੌਰ 24 ਮਾਰਚ :- ਇਥੇ ਪਾਕਿਸਤਾਨ ਦੇ ਕੱਟੜਪੰਥੀ ਧਾਰਮਿਕ ਗਰੁੱਪ ਦੇ ਕੁਝ ਮੈਂਬਰਾਂ ਅਤੇ ਨਾਗਰਿਕ ਸਮਾਜ ਦੇ ਕਾਰਕੁਨਾਂ ਜਿਹੜੇ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੀ ਬਰਸੀ ਮਨਾਉਣ ਲਈ ਇਕੱਤਰ ਹੋਏ ਸਨ ਵਿਚਕਾਰ ਸੰਭਾਵਤ ਟਕਰਾਅ ਪੁਲਿਸ ਦੇ ਦਖਲ ਨਾਲ ਟਲ ਗਿਆ। ਕਲ੍ਹ ਫ਼ਵਾਰਾ ਚੌਕ ਜਿਥੇ ਬਰਤਾਨਵੀ ਹਕੂਮਤ ਨੇ ਭਗਤ ਸਿੰਘ ਨੂੰ ਫਾਂਸੀ 'ਤੇ ਲਟਕਾ ਦਿੱਤਾ ਸੀ ਵਿਖੇ ਉਸ ਦੀ 82ਵੀਂ ਬਰਸੀ ਮਨਾਉਣ ਲਈ ਨਾਗਰਿਕ ਸਮਾਜ ਦੇ ਕਾਰਕੁਨ ਉਥੇ ਇਕੱਤਰ ਹੋਏ ਸਨ। ਉਨ੍ਹਾਂ ਨੇ ਭਗਤ ਸਿੰਘ ਦੇ ਚਿੱਤਰ ਅੱਗੇ ਮੋਮਬੱਤੀਆਂ ਜਗਾ ਕੇ ਮੰਗ ਕੀਤੀ ਕਿ ਸਰਕਾਰ ਚੌਕ ਦਾ ਨਾਂਅ ਸ਼ਹੀਦ ਭਗਤ ਸਿੰਘ ਚੌਕ ਰੱਖੇ ਅਤੇ ਧਾਰਮਿਕ ਕੱਟੜਪੰਥੀਆਂ ਦੇ ਦਬਾਅ ਅੱਗੇ ਨਾ ਝੁਕੇ। ਭਗਤ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਅਬਦੁਲਾ ਮਲਿਕ ਨੇ ਸਿੰਘ ਨੂੰ ਉਪ ਮਹਾਂਦੀਪ ਦਾ ਹੀਰੋ ਦੱਸਦਿਆਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੇ ਸਹਿਨਸ਼ੀਲਤਾ, ਭਰਾਤਰੀਭਾਵ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਸੀ ਅਤੇ ਅਨਿਆਂ ਅਤੇ ਵਸੀਲਿਆਂ ਦੀ ਕਾਣੀ ਵੰਡ ਖਿਲਾਫ ਆਪਣੀ ਆਵਾਜ਼ ਉਠਾਈ ਸੀ ਇਸ ਲਈ ਸਾਨੂੰ ਆਪਣੇ ਹੱਕਾਂ ਦੇ ਸੰਘਰਸ਼ ਲਈ ਉਨ੍ਹਾਂ ਦੇ ਕਦਮਾਂ 'ਤੇ ਚੱਲਣਾ ਚਾਹੀਦਾ ਹੈ। ਜਦੋਂ ਸ੍ਰੀ ਮਲਿਕ ਸਿੰਘ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸੀ ਤਾਂ ਕੱਟੜਪੰਥੀ ਧਾਰਮਿਕ ਗਰੁੱਪ ਦੇ ਕਾਰਕੁਨ ਉਥੇ ਆ ਪਹੁੰਚੇ ਅਤੇ ਨਾਗਰਿਕ ਸਮਾਜ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਇਥੋਂ ਚਲੇ ਜਾਣ। ਦੋਵਾਂ ਗਰੁੱਪਾਂ ਵਿਚਕਾਰ ਸ਼ਬਦੀ ਜੰਗ ਹੋਈ ਅਤੇ ਕੱਟੜਪੰਥੀਆਂ ਨੇ ਨਾਗਰਿਕ ਸਮਾਜ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਇਥੋਂ ਚਲੇ ਜਾਣ ਕਿਉਂਕਿ ਉਹ ਇਕ ਹਿੰਦੂ ਆਜ਼ਾਦੀ ਘੁਲਾਟੀਏ ਨੂੰ ਸ਼ਰਧਾਂਜਲੀ ਨਹੀਂ ਭੇਂਟ ਕਰ ਸਕਦੇ। ਸਥਿਤੀ ਵਿਗੜਨ ਤੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਦੀ ਬੇਨਤੀ 'ਤੇ ਨਾਗਰਿਕ ਸਮਾਜ ਦੇ ਕਾਰਕੁਨ ਮੌਕੇ ਤੋਂ ਚਲੇ ਗਏ ਜਿਸ ਕਾਰਨ ਦੋਵਾਂ ਧਿਰਾਂ 'ਚ ਟਕਰਾਅ ਟਲ ਗਿਆ। ਸ੍ਰੀ ਮਲਿਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਇਕੱਠ ਵਿਚ ਵਿਘਨ ਪਾਉਣ ਲਈ ਧਾਰਮਿਕ ਗਰੁੱਪ ਦੇ ਕਾਰਕੁਨਾਂ ਨੂੰ ਕਿਸੇ ਨੇ ਭੇਜਿਆ ਹੈ। ਇਸ ਮੁੱਦੇ 'ਤੇ ਭਾਵੁਕ ਹੋਣ ਦਾ ਕੋਈ ਕਾਰਨ ਨਹੀਂ। ਉਨ੍ਹਾਂ ਕਿਹਾ ਕਿ ਭਾਗਤ ਸਿੰਘ ਆਜ਼ਾਦੀ ਦੀ ਜੰਗ ਦਾ ਹੀਰੋ ਸੀ ਜਿਹੜੀ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੇ ਸਾਂਝੇ ਰੂਪ ਵਿਚ ਲੜੀ ਸੀ। ਹਾਲ ਹੀ ਵਿਚ ਅਧਿਕਾਰੀਆਂ ਨੇ ਤਹਿਰੀਕ ਹੁਰਮਤ-ਏ-ਰਸੂਲ ਅਤੇ ਜਮਾਤ-ਉਦ-ਦਵਾ ਸਮੇਤ ਕਟੜਪੰਥੀਆਂ ਅਤੇ ਅੱਤਵਾਦੀ ਗਰੁੱਪਾਂ ਦੇ ਦਬਾਅ ਹੇਠ ਫ਼ਵਾਰਾ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦੀਆਂ ਯੋਜਨਾਵਾਂ ਛੱਡ ਦਿੱਤੀਆਂ ਸਨ। ਕੱਟੜੀਪੰਥੀ ਗਰੁੱਪਾਂ ਨੇ ਸਰਕਾਰ ਦੀ ਕਾਰਵਾਈ ਨੂੰ ਲਾਹੌਰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ ਅਤੇ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ।


ਪੰਜਾਬ ਦੀਆਂ ਜੇਲ੍ਹਾਂ ‘ਚ ਸ਼ਰ੍ਹੇਆਮ ਵਰਤੇ ਜਾ ਰਹੇ ਨੇ ਨਸ਼ੇ ਤੇ ਮੋਬਾਈਲ

ਸ੍ਰਕਾਰੀ ਫਾਇਲਾਂ ਦਾ ਸੱਚ

ਚੰਡੀਗੜ੍ਹ 24 ਮਾਰਚ (ਤਰਲੋਚਨ ਸਿੰਘ) :- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੁਲੀਸ ਮੁਖੀ ਸੁਮੇਧ ਸਿੰਘ ਸੈਣੀ ਪੰਜਾਬ ਨੂੰ ਭਾਵੇਂ ਨਸ਼ਾਮੁਕਤ ਕਰਨ ਦੀਆਂ ਮੁਹਿੰਮਾਂ ਚਲਾ ਰਹੇ ਹਨ ਪਰ 24 ਘੰਟੇ ਬੰਦੂਕਾਂ ਦੀ ਛਾਂ ਹੇਠ ਰਹਿੰਦੀਆਂ ਰਾਜ ਦੀਆਂ ਜੇਲ੍ਹਾਂ ਵਿੱਚ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ।

ਵਧੀਕ ਡਾਇਰੈਕਟਰ ਜਨਰਲ ਪੁਲੀਸ (ਜੇਲ੍ਹਾਂ) ਪੰਜਾਬ ਤੋਂ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਰਾਜ ਦੀਆਂ ਅੱਧੀ ਦਰਜਨ ਜੇਲ੍ਹਾਂ ਦੀ ਹਾਸਲ ਕੀਤੀ ਜਾਣਕਾਰੀ ਅਨੁਸਾਰ ਜਿਥੇ ਜੇਲ੍ਹਾਂ ਵਿਚ ਵੰਨ – ਸੁਵੰਨੇ ਨਸ਼ੇ ਵਰਤੇ ਜਾ ਰਹੇ ਹਨ ਉਥੇ ਮੋਬਾਈਲ ਫੋਨਾਂ ਦੀਆਂ ਘੰਟੀਆਂ ਵੀ ਆਮ ਵੱਜ ਰਹੀਆਂ ਹਨ । ਇਸਦੇ ਨਾਲ ਹੀ ਜੇਲ੍ਹ ਸਟਾਫ ਵਲੋਂ ਕੈਦੀਆਂ ਨੂੰ ਸ਼ਰਾਬ ਮੁਹੱਈਆ ਕਰਨ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਪਿਛਲੇ ਵਰ੍ਹੇ ਦੌਰਾਨ ਕੈਦੀਆਂ ਤੇ ਹਵਾਲਾਤੀਆਂ ਕੋਲੋਂ 20 ਮੋਬਾਈਲ ਫੋਨ ਬਰਾਮਦ ਹੋਏ ਹਨ। ਜ਼ਿਆਦਾਤਰ ਮੋਬਾਈਲ ਫੋਨ ਵਿਚਾਰ ਅਧੀਨ ਕੈਦੀਆਂ (ਹਵਾਲਾਤੀਆਂ) ਕੋਲੋਂ ਬਰਾਮਦ ਹੋਏ ਹਨ । ਇਸ  ਜੇਲ੍ਹ ਵਿਚੋਂ ਬਰਾਮਦ ਹੋਏ ਕੁੱਲ 20 ਮੋਬਾਈਲ ਫੋਨਾਂ ਵਿਚੋਂ 14 ਮੋਬਾਈਲ ਫੋਨ ਹਵਾਲਾਤੀਆਂ ਕੋਲੋਂ ਮਿਲੇ ਹਨ ।

ਇਸਤੋਂ ਇਲਾਵਾ ਇਸ ਜੇਲ੍ਹ ਵਿਚੋਂ ਸਮੈਕ, ਚਰਸ, ਨਸ਼ੀਲਾ ਪਾਊਡਰ ਅਤੇ 1500 ਐਲਪ੍ਰੈਕਸ ਦੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ । ਇਨ੍ਹਾਂ ਵਿਚੋਂ ਇੱਕ ਹਵਾਲਾਤੀ ਕੋਲੋਂ ਐਲਪ੍ਰੈਕਸ ਦੀਆਂ 1000 ਅਤੇ ਇੱਕ ਕੈਦੀ ਕੋਲੋਂ 500 ਐਲਪ੍ਰੈਕਸ ਦੀਆਂ ਗੋਲੀਆਂ ਮਿਲੀਆਂ ਹਨ । ਇਨ੍ਹਾਂ ਦੋਵਾਂ ਕੋਲੋਂ ਪਿਛਲੇ ਸਾਲ ਨਵੰਬਰ ਵਿੱਚ ਇਹ ਗੋਲੀਆਂ ਬਰਾਮਦ ਹੋਈਆਂ । ਇੱਕ ਹੋਰ ਹਵਾਲਾਤੀ ਕੋਲੋਂ 30 ਨਸ਼ੀਲੇ ਕੈਪਸੂਲ ਮਿਲੇ ਹਨ । ਇਸੇ ਤਰ੍ਹਾਂ ਦੋ ਬੰਦੀਆਂ ਕੋਲੋਂ ਸਮੈਕ ਮਿਲੀ ਹੈ ਜਦਕਿ ਇੱਕ ਕੈਦੀ ਕੋਲੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ । ਜਿਹੜੇ ਬੰਦੀਆਂ ਕੋਲੋਂ ਨਸ਼ੀਲੀਆਂ ਤੇ ਵਰਜਿਤ ਵਸਤੂਆਂ ਬਰਾਮਦ ਕੀਤੀਆਂ ਹਨ ਉਨ੍ਹਾਂ ਵਿਰੁੱਧ ਜੇਲ੍ਹ ਮੈਨੂਅਲ ਮੁਤਾਬਕ ਕਾਰਵਾਈ ਕੀਤੀ ਗਈ ਹੈ । ਕੁੱਝ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਹੈ ।

ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਵੀ ਥੋਕ ਵਿੱਚ ਮੋਬਾਈਲ ਫੋਨ ਬਰਾਮਦ ਹੋਏ ਹਨ। ਪਿਛਲੇ ਵਰ੍ਹੇ ਇਸ ਜੇਲ੍ਹ ਵਿਚੋਂ ਕੁੱਲ 28 ਮੋਬਾਈਲ ਫੋਨ ਮਿਲੇ ਹਨ। ਜਿਨ੍ਹਾਂ ਵਿਚੋਂ 8 ਮੋਬਾਈਲ ਫੋਨ ਲਾਵਾਰਿਸ ਹਾਲਤ ਵਿੱਚ ਪਏ ਮਿਲੇ ਹਨ। ਇਸ  ਜੇਲ੍ਹ ਵਿਚੋਂ ਦੋ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ। ਇਸ ਜੇਲ੍ਹ ਵਿਚੋਂ ਇੱਕ ਹਵਾਲਾਤੀ ਕੋਲੋਂ ਢਾਈ ਤੋਲੇ ਅਫੀਮ ਬਰਾਮਦ ਕੀਤੀ ਹੈ ਜਦਕਿ ਇਕ ਹੋਰ ਹਵਾਲਾਤੀ ਕੋਲੋਂ 65 ਗੋਲੀਆਂ ਬਰਾਮਦ ਕੀਤੀਆਂ ਹਨ। ਇੱਕ ਹੋਰ ਬੰਦੀ ਕੋਲੋਂ ਥੋੜ੍ਹੀ ਮਾਤਰਾ ਵਿੱਚ ਅਫੀਮ ਮਿਲੀ ਹੈ ਜਦੋਂਕਿ ਇੱਕ ਹਵਾਲਾਤੀ ਕੋਲੋਂ 20 ਗ੍ਰਾਮ ਭੰਗ ਬਰਾਮਦ ਕੀਤੀ ਗਈ ਹੈ। ਇਸ ਜੇਲ੍ਹ ਦੇ ਇੱਕ ਵਾਰਡਨ ਨੂੰ ਜੇਲ੍ਹ ਅੰਦਰ ਸ਼ਰਾਬ ਦੀਆਂ ਦੋ ਬੋਤਲਾਂ ਪਹੁੰਚਾਉਣ ਦੇ ਦੋਸ਼ ਹੇਠ ਮੁਅੱਤਲ ਵੀ ਕੀਤਾ ਗਿਆ ਹੈ।  ਕੇਂਦਰੀ ਜੇਲ੍ਹ ਲੁਧਿਆਣਾ ਵਿਚੋਂ ਪਿਛਲੇ ਵਰ੍ਹੇ 18,439 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਜਿਨ੍ਹਾਂ ਵਿਚੋਂ 18,248 ਨਸ਼ੇ ਵਾਲੀਆਂ ਲੋਮੋਟਿਲ ਗੋਲੀਆਂ ਹਨ ਜਦਕਿ 191 ਦਸ ਨੰਬਰ ਵਾਲੀਆਂ ਗੋਲੀਆਂ ਹਨ। ਇਸ ਤੋਂ ਇਲਾਵਾ ਇਥੋਂ 4 ਗ੍ਰਾਮ ਅਫੀਮ ਵੀ ਬਰਾਮਦ ਹੋਈ ਹੈ। ਇਸ ਜੇਲ੍ਹ ਵਿਚੋਂ 69 ਮੋਬਾਈਲ ਫੋਨ ਅਤੇ 10 ਸਿਮ ਕਾਰਡ ਬਰਾਮਦ ਮਿਲੇ ਹਨ। ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਇੱਕ ਵਾਰਡਨ ਵਿਰੁੱਧ ਕਾਰਵਾਈ ਕੀਤੀ ਗਈ ਹੈ। ਸਬ ਜੇਲ੍ਹ ਫਾਜ਼ਿਲਕਾ ਵਿੱਚ ਪੰਜਾਬ ਹੋਮ ਗਾਰਡ ਦੇ ਟਾਵਰ ਸੰਤਰੀ ਵਜੋਂ ਤਾਇਨਾਤ ਜਵਾਨ ਨੂੰ ਇੱਕ ਹਵਾਲਾਤੀ ਨੂੰ ਸ਼ਰਾਬ ਦਾ ਅਧੀਆ ਦਿੰਦਿਆਂ ਫੜਿਆ ਗਿਆ ਹੈ ਜਿਸਨੂੰ ਬਾਅਦ ਵਿੱਚ ਪੰਜਾਬ ਹੋਮ ਗਾਰਡ ਦੇ ਕਮਾਂਡੈਂਟ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਬ ਜੇਲ੍ਹ ਬਰਨਾਲਾ ਵਿਚੋਂ ਵੀ ਕੈਦੀਆਂ ਕੋਲੋਂ ਤਿੰਨ ਮੋਬਾਈਲ ਫੋਨ ਬਰਾਮਦ ਹੋਏ ਹਨ। ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਵੀ 8 ਮੋਬਾਈਲ ਫੋਨ ਤੇ 2 ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਸ ਜੇਲ੍ਹ ਵਿਚੋਂ ਥੋੜ੍ਹੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ ਅਤੇ ਇੱਕ ਹੋਰ ਬੰਦੀ ਨੂੰ ਨਸ਼ੀਲੇ ਪਦਾਰਥ ਵਰਤਦਿਆਂ ਫੜਿਆ ਗਿਆ ਹੈ।  ਦੱਸਣਯੋਗ ਹੈ ਕਿ ਜੇਲ੍ਹ ਵਿਭਾਗ ਵੱਲੋਂ ਵੀ ਪਿਛਲੇ ਸਮੇਂ ਜੇਲ੍ਹਾਂ ਨੂੰ ਨਸ਼ਾ ਅਤੇ ਮੋਬਾਈਲ ਫੋਨ ਮੁਕਤ ਕਰਨ ਲਈ ਕਈ ਕਦਮ ਚੁੱਕਣ ਦੇ ਦਾਅਵੇ ਕੀਤੇ ਗਏ ਸਨ। ਸੂਤਰ ਦੱਸਦੇ ਹਨ ਕਿ ਇਹ ਸਾਰਾ ਧੰਦਾ ਸਟਾਫ ਦੀ ਮਿਲੀ ਭੁਗਤ ਨਾਲ ਹੀ ਚੱਲ ਰਿਹਾ ਹੈ।


ਵਾਹਨਵਟੀ ਨੇ ਜੇ. ਪੀ. ਸੀ. ਨੂੰ ਮੇਰੇ ਬਾਰੇ ਗੁੰਮਰਾਹ ਕੀਤਾ - ਰਾਜਾ

 http://sameydiawaaz.com/Archive%20News/%5B2013%5D/03/25.03.2013%20-%2013.jpg

ਨਵੀਂ ਦਿੱਲੀ 24 ਮਾਰਚ :- 2ਜੀ ਸਪੈਕਟ੍ਰਮ ’ਚ ਮੁੱਖ ਮੁਲਜ਼ਮ ਸਾਬਕਾ ਟੈਲੀਕਾਮ ਮੰਤਰੀ ਏ. ਰਾਜਾ ਨੇ ਸਾਂਝੀ ਪਾਰਲੀਮਾਨੀ ਕਮੇਟੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੀਤੀ ਬਾਰੇ ਫੈਸਲਿਆਂ ਤੋਂ ਜਾਣੂ ਸਨ ਤੇ ਨਾਲ ਹੀ ਦੋਸ਼ ਲਾਏ ਕਿ ਅਟਾਰਨੀ ਜਨਰਲ ਜੀ.ਈ. ਵਾਹਨਵਟੀ ਨੇ ਉਸ ਵਿਰੁੱਧ ‘ਲਗਾਤਾਰ ਗਲਤ ਗੱਲਾਂ’ ਦੱਸੀਆਂ ।

ਖੁਦ ਜੇ. ਪੀ. ਸੀ. ਸਾਹਮਣੇ ਪੇਸ਼ ਨਾ ਹੋ ਸਕੇ ਰਾਜਾ ਨੇ ਕਮੇਟੀ ਵਲੋਂ ਭੇਜੀ ਪ੍ਰਸ਼ਨਾਵਲੀ ਦੇ ਜੁਆਬ ਦਿੱਤੇ ਜਿਸ ’ਚ ਉਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੇ ਉਸ ਵੇਲੇ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੂੰ ਲਾਇਸੈਂਸਿੰਗ ਪ੍ਰਣਾਲੀ ਬਾਰੇ ਦੱਸਿਆ ਜਾਂਦਾ ਰਿਹਾ ਸੀ ।

ਆਪਣੇ 17 ਸਫ਼ਿਆਂ ਦੇ ਨੋਟ ’ਚ ਰਾਜਾ ਨੇ ਦੱਸਿਆ ਕਿ ਉਸ ਨੇ 2 ਨਵੰਬਰ 2007 ਨੂੰ ਪ੍ਰਧਾਨ ਮੰਤਰੀ ਨਾਲ ਟੈਲੀਕਾਮ ਸੈਕਟਰ ਦੇ ਵੱਖ-ਵੱਖ ਮੁੱਦਿਆਂ ਬਾਰੇ ‘ਪੱਤਰ ਰਾਹੀਂ ਜਾਣਕਾਰੀ ਦਾ ਆਦਾਨ - ਪ੍ਰਦਾਨ’ ਕੀਤਾ ਸੀ ਤੇ ਖੁਦ ਵੀ ਇਸ ਵਿਸ਼ੇ ’ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ । ਇਨ੍ਹਾਂ ਚਰਚਾਵਾਂ ਦੌਰਾਨ ਇਹ ਸਹਿਮਤੀ ਬਣੀ ਸੀ ਕਿ ਸੰਚਾਰ ਤੇ ਆਈਟੀ ਮੰਤਰੀ ਸ੍ਰੀ ਪ੍ਰਣਬ ਮੁਖਰਜੀ (ਜੋ ਉਸ ਵੇਲੇ ਵਿਦੇਸ਼ ਮੰਤਰੀ ਸਨ) ਨਾਲ ਗੱਲਬਾਤ ਕਰਨਗੇ ਕਿਉਂਕਿ ਉਹ ਸਪੈਕਟ੍ਰਮ ਬਾਰੇ ਮੰਤਰੀ ਸਮੂਹ ਦੇ ਮੁਖੀ ਸਨ । ਰਾਜਾ ਨੇ 13 ਮਾਰਚ ਦੇ ਜੇ. ਪੀ. ਸੀ. ਨੂੰ ਲਿਖੇ ਆਪਣੇ ਨੋਟ ’ਚ ਇਹ ਪੱਖ ਉਭਾਰੇ ਹਨ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੇ ਮੁਖਰਜੀ ਵਿਚਾਲੇ ਦਸੰਬਰ 2007 ’ਚ, ਵਧੀਕ ਸਪੈਕਟ੍ਰਮ ਦੀ ਅਲਾਟਮੈਂਟ ਲਈ ਉਪਭੋਗਤਾ ਆਧਾਰਤ ਮਾਪਦੰਡਾਂ, ਦੂਹਰੀ ਤਕਨਾਲੋਜੀ ਤੇ ਨਵੇਂ ਲਾਇਸੈਂਸਾਂ ਦੇ ਮੁੱਦਿਆਂ ’ਤੇ ਵਿਚਾਰਾਂ ਹੁੰਦੀਆਂ ਰਹੀਆਂ ਸਨ । ਅਗਲੀਆਂ ਘਟਨਾਵਾਂ ਦੀ ਲੜੀ ਦੇ ਵੇਰਵੇ ਦਿੰਦਿਆਂ ਰਾਜਾ ਨੇ ਦੱਸਿਆ ਕਿ ਉਸ ਵੇਲੇ ਸਾਲਿਸਿਟਰ ਜਨਰਲ ਵਾਹਨਵਤੀ ਵੀ ਇਨ੍ਹਾਂ ਚਰਚਾਵਾਂ ’ਚ ਹਾਜ਼ਰ ਹੁੰਦੇ ਸਨ ਕਿਉਂਕਿ ਇਹੋ ਮੁੱਦੇ ਟੈਲੀਕਾਮ ਵਿਵਾਦਾਂ ਦੇ ਹੱਲ ਤੇ ਅਪੀਲਾਂ ਬਾਰੇ ਟ੍ਰਿਬਿਊਨਲ ਅੱਗੇ ਮੁਕੱਦਮੇਬਾਜ਼ੀ ਦਾ ਵਿਸ਼ਾ ਹੁੰਦੇ ਸਨ ।

ਰਾਜਾ ਨੇ ਦੋਸ਼ ਲਾਇਆ ਕਿ ਜਿਹੜੇ ਪ੍ਰੈਸ ਰਿਲੀਜ਼ ਨੂੰ ਵਾਹਨਵਤੀ ਨੇ ਜੇ. ਪੀ. ਸੀ. ਅੱਗੇ ਉਸ (ਰਾਜਾ) ਵਲੋਂ ਆਖਰੀ ਘੜੀ ਤਬਦੀਲ ਕੀਤਾ ਗਿਆ ਕਿਹਾ ਹੈ, ਉਸੇ ਪ੍ਰੈਸ ਰਿਲੀਜ਼ ਦਾ ਉਹਦੇ ਨਾਲ ਵੱਖ - ਵੱਖ ਅਦਾਲਤਾਂ ’ਚ ਪੱਖ ਲੈਂਦੇ ਰਹੇ ਹਨ । ਰਾਜਾ ਨੇ ਦੋਸ਼ ਲਾਏ ਹਨ ਕਿ ਵਾਹਨਵਤੀ ਨੇ ਉਸ (ਰਾਜਾ) ਬਾਰੇ ‘ਇਕ ਤੋਂ ਮਗਰੋਂ ਇਕ ਗਲਤ ਗੱਲਾਂ’ ਦੱਸੀਆਂ ।


ਜਾਮ ਲਾਉਣ ਵਾਲੇ ਅਧਿਆਪਕਾਂ ਦੀ ਪੁਲੀਸ ਵਲੋਂ ਖਿੱਚ - ਧੂਹ

http://sameydiawaaz.com/Archive%20News/%5B2013%5D/03/25.03.2013%20-%2014.jpg  http://sameydiawaaz.com/Archive%20News/%5B2013%5D/03/25.03.2013%20-%2015.jpg

ਬਠਿੰਡਾ 24 ਮਾਰਚ (ਹਰਕ੍ਰਿਸ਼ਨ ਸ਼ਰਮਾ) :- ਬਠਿੰਡਾ - ਗੋਨਿਆਣਾ ਸੜਕ ਜਾਮ ਕਰਨ ਦੀ ਕੋਸ਼ਿਸ਼ ਕਰ ਰਹੇ ਅਨਏਡਿਡ ਸਟਾਫ ਫਰੰਟ ਪੰਜਾਬ ਦੇ ਅਧਿਆਪਕਾਂ ਦੀ ਅੱਜ ਪੁਲੀਸ ਮੁਲਾਜ਼ਮਾਂ ਨੇ ਖਿੱਚਧੂਹ ਕੀਤੀ । ਪੁਲੀਸ ਨੇ ਅਧਿਆਪਕਾਵਾਂ ਨੂੰ ਵੀ ਨਾ ਬਖ਼ਸ਼ਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਨੇਹੀਆਂਵਾਲਾ ਵਿੱਚ ਬੰਦ ਕਰ ਦਿੱਤਾ ।

ਦੁਪਹਿਰ 12 ਵਜੇ ਦੇ ਕਰੀਬ ਅਨਏਡਿਡ ਸਟਾਫ ਫਰੰਟ ਦੇ ਸੈਂਕੜੇ ਮੈਂਬਰ ਭਾਈ ਘਨ੍ਹੱਈਆ ਚੌਕ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ। ਇਸ ਕਾਰਨ ਪਹਿਲਾਂ ਹੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਸੀ। ਇਸ ਮੌਕੇ ਸੂਬਾਈ ਪ੍ਰਧਾਨ ਜਸਪਾਲ ਸਿੰਘ ਅਤੇ ਸੂਬਾਈ ਸਲਾਹਕਾਰ ਜਗਨਾਮ ਸਿੰਘ ਨੇ ਆਖਿਆ ਕਿ ਉਨ੍ਹਾਂ ਦੀਆਂ ਕਈ ਵਾਰ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਰ ਮੀਟਿੰਗ ਵਿੱਚ ਲਾਰੇ ਲਾਏ ਗਏ। ਪ੍ਰਸ਼ਾਸਨ ਵੱਲੋਂ ਕਾਫੀ ਸਮੇਂ ਤੋਂ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਵੀ ਲਾਰੇ ਲਾਏ ਜਾ ਰਹੇ ਹਨ। ਆਗੂਆਂ ਨੇ ਆਖਿਆ ਕਿ 24 ਨਵੰਬਰ ਨੂੰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਮੀਟਿੰਗ ਕਰਵਾ ਦਿੱਤੀ ਜਾਵੇਗੀ ਪਰ ਸੈਸ਼ਨ ਖ਼ਤਮ ਹੋਣ ਵਾਲਾ ਹੋ ਗਿਆ ਹੈ, ਹਾਲੇ ਤੱਕ ਉਨ੍ਹਾਂ ਦੀ ਮੀਟਿੰਗ ਨਹੀਂ ਕਰਵਾਈ ਗਈ। ਇਸ ਮੌਕੇ ਜਸਵੀਰ ਕੌਰ ਨੇ ਕਿਹਾ ਕਿ ਸਰਕਾਰ 30 ਵਿਦਿਆਰਥੀਆਂ ਬਦਲੇ ਇਕ ਅਧਿਆਪਕ ਦੀ ਗੱਲ ਕਰ ਰਹੀ ਹੈ, ਜਦੋਂ ਕਿ ਉਹ ਕਈ ਸਾਲਾਂ ਤੋਂ 80 ਤੋਂ 90 ਬੱਚਿਆਂ ਨੂੰ ਪੜ੍ਹਾ ਰਹੇ ਹਨ ਪਰ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।

ਫਰੰਟ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਵਾਅਦਿਆਂ ਦੀ ਪੰਡ ਸਾੜੀ । ਇਸ ਮਗਰੋਂ ਜਦੋਂ ਅਧਿਆਪਕਾਂ ਨੇ ਬਠਿੰਡਾ - ਗੋਨਿਆਣਾ ਸੜਕ ’ਤੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪੁਲੀਸ ਨੇ ਗੱਡੀਆਂ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ । ਤਲਵੰਡੀ ਸਾਬੋ ਦੀ ਬਲਾਕ ਪ੍ਰਧਾਨ ਜਸਬੀਰ ਕੌਰ ਨੇ ਕਿਹਾ ਕਿ ਜਦੋਂ ਚੌਕ ਵਿੱਚ ਉਨ੍ਹਾਂ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਮੁਲਾਜ਼ਮਾਂ ਨੇ ਜ਼ਬਰਦਸਤੀ ਗੱਡੀਆਂ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦੋਸ਼ ਲਾਇਆ ਕਿ ਮਹਿਲਾ ਪੁਲੀਸ ਮੁਲਾਜ਼ਮ ਹੋਣ ਦੇ ਬਾਵਜੂਦ ਕਈ ਮਰਦ ਮੁਲਾਜ਼ਮਾਂ ਨੇ ਅਧਿਆਪਕਾਵਾਂ ਨੂੰ ਸੜਕ ’ਤੇ ਘੜੀਸਦਿਆਂ ਗੱਡੀਆਂ ਵਿੱਚ ਬਿਠਾਇਆ। ਇਸ ਮਗਰੋਂ ਪੁਲੀਸ ਇਨ੍ਹਾਂ ਅਧਿਆਪਕਾਂ ਨੂੰ ਥਾਣਾ ਨੇਹੀਆਂਵਾਲਾ ਲੈ ਗਈ ।

ਥਾਣਾ ਨੇਹੀਆਂਵਾਲਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਅਧਿਆਪਕਾਵਾਂ ਦੀ ਮਰਦ ਮੁਲਾਜ਼ਮਾਂ ਵਲੋਂ ਖਿੱਚ ਧੂਹ ਦੇ ਲਾਏ ਦੋਸ਼ਾਂ ਨੂੰ ਨਕਾਰਿਆ । ਉਨ੍ਹਾਂ ਆਖਿਆ ਕਿ ਮਹਿਲਾ ਪੁਲੀਸਮੁਲਾਜ਼ਮਾਂ ਨੇ ਅਧਿਆਪਕਾਵਾਂ ਨੂੰ ਹਿਰਾਸਤ ਵਿੱਚ ਲੈ ਕੇ ਗੱਡੀਆਂ ਵਿੱਚ ਬਿਠਾਇਆ । ਉਨ੍ਹਾਂ ਆਖਿਆ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਟਰਾਂਸਪੋਰਟ ਨਗਰ ਵਿੱਚ ਧਰਨੇ ਲਈ ਜਗ੍ਹਾ ਦਿੱਤੀ ਗਈ ਹੈ । ਜੇ ਕਿਸੇ ਜਥੇਬੰਦੀ ਨੇ ਧਰਨਾ ਲਾਉਣਾ ਹੈ ਤਾਂ ਉਥੇ ਹੀ ਲਾਇਆ ਜਾ ਸਕਦਾ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz