ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

13 ਮਾਰਚ 2013

ਸੰਤ ਭਿੰਡਰਾਂਵਾਲਿਆਂ ਦੇ ਜਨਮ ਨਗਰ ਰੋਡੇ ਵਿਖੇ ਸੰਤ ਦਾਦੂਵਾਲ ਦੇ ਗੁਰਮਤਿ ਸਮਾਗਮ ਸ਼ੁਰੂ

ਸੰਤ ਭਿੰਡਰਾਂਵਾਲਿਆਂ ਨੇ ਇਬਾਦਤ ਤੋਂ ਸ਼ਹਾਦਤ ਦਾ ਸਫਰ ਕੀਤਾ - ਦਾਦੂਵਾਲ

ਪੰਜਾਬ ਸਰਕਾਰ ਨੇ ਰੋਡੇ ਪਿੰਡ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ

http://sameydiawaaz.com/Archive%20News/%5B2013%5D/03/13.03.2013%20-%2011.jpg

ਜਿਲ੍ਹਾ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਬਿਲਕੁਲ ਨਜਦੀਕ ਵਸਦੇ ਪਿੰਡ ਰੋਡੇ ਜਿਸਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਨਗਰ ਹੋਣ ਦਾ ਮਾਣ ਪ੍ਰਾਪਤ ਹੈ, ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨਗਰ ਪੰਚਾਇਤ ਅਤੇ ਨੌਜਵਾਨ ਕਲੱਬਾਂ ਦੇ ਉਪਰਾਲੇ ਸਦਕਾ ਦੇਸ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਚੇਤਨਾ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ । ਅੱਜ ਸ਼ੁਰੂ ਹੋਏ ਗੁਰਮਤਿ ਸਮਾਗਮਾਂ ਵਿਚ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਨੇ ਜਥੇ ਸਮੇਤ ਪਹੁੰਚ ਕੇ ਪਹਿਲੇ ਦੀਵਾਨ ਦੀ ਹਾਜ਼ਰੀ ਭਰੀ । ਸਰਕਾਰ ਵੱਲੋਂ ਭਾਰੀ ਪੁਲਿਸ ਫੋਰਸਾਂ ਤਾਇਨਾਤ ਕਰਕੇ ਸਾਰੇ ਰੋਡੇ ਪਿੰਡ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ । ਪ੍ਰਸ਼ਾਸ਼ਨ ਵੱਲੋਂ ਸਿਰਜੇ ਗਏ ਇਸ ਦਹਿਸ਼ਤਗਰਦੀ ਦੇ ਮਾਹੌਲ ਦੇ ਬਾਵਜੁਦ ਵੀ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਦੇ ਉਮਡੇ ਇਕੱਠ ਨੇ ਆਪਣੇ ਕੌਮੀ ਜਰਨੈਲ ਪ੍ਰਤੀ ਦਿਲਾਂ ਵਿਚ ਸ਼ਰਧਾ ਭਾਵਨਾ ਦਾ ਪੁਖਤਾ ਸਬੂਤ ਪੇਸ਼ ਕੀਤਾ । ਸੰਤ ਦਾਦੂਵਾਲ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ, ਇਤਿਹਾਸ ਸੁਣਾ ਕੇ ਨਿਹਾਲ ਕੀਤਾ । ਉਨ੍ਹਾਂ ਕਿਹਾ ਕਿ ਵੀਹਵੀਂ ਸਦੀ ਵਿੱਚ ਭਾਵੇਂ ਅਨੇਕਾਂ ਚੜ੍ਹਦੀਕਲਾ ਵਾਲੇ ਸਿੱਖ ਹੋਏ ਹਨ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੁੱਚੀ ਸਿੱਖ ਕੌਮ ਨੇ ਕਹਿਣੀ ਅਤੇ ਕਰਨੀ ਦੇ ਪੂਰੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੇ ਪਵਿੱਤਰ ਜੀਵਨ ਨੂੰ ਦੇਖ ਕੇ 'ਮਹਾਨ ਸਿੱਖ' ਦਾ ਤਖੱਲਸ ਬਖਸ਼ਿਆ ਹੈ । ਉਨ੍ਹਾਂ ਗੁਰਬਾਣੀ ਪ੍ਰਮਾਣ ਦਿੰਦਿਆਂ ਕਿਹਾ ਕਿ 'ਬੈਕੁੰਠ ਨਗਰ ਜਹਾ ਸੰਤ ਵਾਸਾ' ਜਿਸ ਨਗਰ ਵਿਚ ਏਨੀ ਕਰਣੀ ਕਮਾਈ ਵਾਲੇ ਨਾਮ ਅਭਿਆਸੀ ਅਤੇ ਸਿੱਖ ਹੱਕਾਂ ਦੀ ਰਾਖੀ ਲਈ ਜ਼ਾਲਮ ਹਕੂਮਤਾਂ ਨੂੰ ਵੰਗਾਰਨ ਵਾਲੇ ਮਰਦ-ਏ-ਮੁਜਾਹਿਦ ਦਾ ਜਨਮ ਹੋਇਆ, ਇਹ ਪੂਜਣਯੋਗ ਧਰਤੀ ਸਾਰੀ ਸਿੱਖ ਕੌਮ ਦੇ ਇਤਹਾਸਕ ਅਸਥਾਨ ਵਜੋਂ ਸੰਸਾਰ ਭਰ ਵਿਚ ਪ੍ਰਸਿੱਧ ਹੋ ਚੁੱਕੀ ਹੈ । ਸੰਤ ਭਿੰਡਰਾਂਵਾਲਿਆਂ ਦੀ ਏਨੀ ਗੈਰਤਮੰਦ ਜ਼ਿੰਦਗੀ ਅਤੇ ਸ਼ਾਨੋ-ਸ਼ੌਕਤ ਵਾਲੀ ਅਣਖੀਲੀ ਸ਼ਹਾਦਤ ਉਨ੍ਹਾਂ ਦੀ ਬਚਪਨ ਦੇ ਸਮੇਂ ਤੋਂ ਹੀ ਰੱਬੀ ਨਾਮ ਨਾਲ ਲਗਨ ਕਰਕੇ ਨਸੀਬ ਹੋਈ । ਇਬਾਦਤ ਤੋਂ ਸ਼ਹਾਦਤ ਤੱਕ ਦਾ ਸਫਰ ਤੈਅ ਕਰਨ ਵਾਲੇ ਆਪਣੇ ਕੌਮੀ ਜਰਨੈਲ ਉਤੇ ਮਾਣ ਮਹਿਸੂਸ ਕਰਦਿਆਂ ਸਾਨੂੰ ਉਨ੍ਹਾਂ ਵੱਲੋਂ ਦਰਸਾਏ ਗਏ ਗੁਰਮਤਿ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ । ਸੰਤ ਦਾਦੂਵਾਲ ਨੇ ਸਮਾਗਮ ਦੀ ਸਮਾਪਤੀ ਵਾਲੇ ਦਿਨ 14 ਮਾਰਚ ਨੂੰ ਸਵੇਰੇ 10 ਵਜੇ ਹੋ ਰਹੇ ਅੰਮ੍ਰਿਤ ਸੰਚਾਰ ਵਿਚ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ ।ਮੀਡੀਆ ਵੱਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਸੰਤ ਦਾਦੂਵਾਲ ਨੇ ਕਿਹਾ ਕਿ ਡੇਰਾ ਸਿਰਸਾ ਸਬੰਧੀ ਗੁਰਮਤਿ ਸਮਾਗਮ ਵਿਚ ਕੁੱਝ ਵੀ ਨਾ ਬੋਲਣ ਬਾਰੇ ਲਿਖਤੀ ਸਮਝੌਤੇ ਵਾਲੀ ਗੱਲ ਜੇ ਪ੍ਰਸ਼ਾਸ਼ਨ ਨੇ ਤੁਹਾਡੇ ਕੋਲ ਕੀਤੀ ਹੈ ਤਾਂ ਇਹ ਕਿਸੇ ਗਿਣੀ ਮਿਥੀ ਸਾਜ਼ਿਸ਼ ਅਧੀਨ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ।ਮੈਂ ਸਿੱਖ ਸਿਧਾਤਾਂ ਨਾਲ ਖਿਲਵਾੜ ਕਰਨ ਵਾਲੇ ਦੇਹਧਾਰੀ ਗੁਰੂ ਡੰਮ੍ਹ ਵਿਰੁੱਧ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਹੈ ਉਸੇ ਤਰ੍ਹਾਂ ਹੀ ਪਾਖੰਡੀਆਂ ਦੀ ਪਿੱਠ ਥਾਪੜਣ ਵਾਲੀਆਂ ਸਰਕਾਰਾਂ ਦੀ ਪ੍ਰਵਾਹ ਕੀਤੇ ਬਗੈਰ ਸਿੱਖ ਸੰਗਤਾਂ ਨੂੰ ਜਾਗਰੂਕ ਕਰਕੇ ਸੱਚੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦਾ ਰਹਾਂਗਾ । ਉਨ੍ਹਾਂ ਰਹਿੰਦੇ ਦੋ ਦੀਵਾਨਾਂ ਵਿਚ ਸਿੱਖ ਸੰਗਤਾਂ ਨੂੰ ਹੁੰਮ-ਹੁਮਾ ਕੇ ਪੁੱਜਣ ਲਈ ਬੇਨਤੀ ਕੀਤੀ ।


ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਅਤੇ ਭਾਈ ਪਿੰਦਰਪਾਲ ਸਿੰਘ ਦਾ ਆਕਲੈਂਡ ਵਿੱਚ ਨਿੱਘਾ ਸਵਾਗਤ

http://sameydiawaaz.com/Archive%20News/%5B2013%5D/03/13.03.2013%20-%2008.JPG

http://sameydiawaaz.com/Archive%20News/%5B2013%5D/03/13.03.2013%20-%2009.JPG

ਆਕਲੈਂਡ 12 ਮਾਰਚ (ਮਨਪ੍ਰੀਤ ਸਿੰਘ) :- ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ (ਸ੍ਰੀਨਗਰ ਵਾਲੇ) ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਅਤੇ ਭਾਈ ਕੁਲਵਿੰਦਰ ਸਿੰਘ (ਮੁੱਖ ਅਰਦਾਸਿਏ ਦਰਬਾਰ ਸਾਹਿਬ) ਦਾ ਨਿਊਜੀਲੈਂਡ ਦੇ ਪ੍ਰਮੁੱਖ ਸ਼ਹਿਰ ਆਕਲੈਂਡ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਉਹ ਇਥੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੀ 8ਵੀਂ ਵਰੇਗੰਢ ਮੌਕੇ ਹਾਜ਼ਰੀਆਂ ਭਰਨ ਅਤੇ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਨਿਹਾਲ ਕਰਨ ਲਈ ਪਹੁੰਚੇ ਹਨ। ਭਾਈ ਸਾਹਿਬ ਪਿੰਦਰਪਾਲ ਸਿੰਘ ਜੀ ਅਤੇ ਭਾਈ ਕੁਲਵਿੰਦਰ ਸਿੰਘ ਜੀ ਸ਼ਨੀਵਾਰ ਰਾਤ ਨੂੰ ਆਕਲੈਂਡ ਵਿਖੇ ਪਹੁੰਚ ਚੁੱਕੇ ਸਨ ਅਤੇ ਉਹਨਾਂ ਨੇ ਆਪਣੇ ਦੀਵਾਨਾਂ ਦੀ ਸ਼ੁਰੂਆਤ ਗੁਰਦੁਆਰਾ ਗੁਰੁ ਨਾਨਕ ਦੇਵ ਜੀ ੳਟਾਹੂਹੂ ਤੋਂ ਐਤਵਾਰ ਨੂੰ ਕੀਤੀ ਅਤੇ ਉਹਨਾਂ ਦੇ ਦਿਵਾਨ ਲਗਾਤਾਰ ਸਾਰਾ ਹਫਤਾ ਚਲਣਗੇ ਅਤੇ 17 ਤਰੀਕ ਨੂੰ ਆਕਲੈਂਡ ਵਿਖੇ ਅੰਤਿਮ ਦੀਵਾਨ ਹੋਵੇਗਾ। ਭਾਈ ਹਰਜਿੰਦਰ ਸਿੰਘ ਜੀ ਨੇ ਆਪਣੇ ਦੀਵਾਨਾਂ ਦੀ ਸ਼ੁਰੁਆਤ ਅੱਜ (12 ਫਰਵਰੀ ) ਤੋਂ ਕੀਤੀ ਅਤੇ ਐਤਵਾਰ ਤੱਕ ਉਹ ਵੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਅੱਜ ਦੁਪਹਿਰੇ ਭਾਈ ਹਰਜਿੰਦਰ ਸਿੰਘ ਜੀ ਆਕਲੈਂਡ ਵਿਖੇ ਪਹੁੰਚ ਚੁਕੇ ਹਨ ਅਤੇ ਉਹਨਾਂ ਦਾ ਸਵਾਗਤ ਸੁਪ੍ਰਰੀਮ ਸਿਖ ਕਾਂਉਂਸਲ ਦੇ ਮੈਂਬਰਾਂ ਨੇ ਗਰਮਜੋਸ਼ੀ ਨਾਲ ਕੀਤਾ। ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਦਲਜੀਤ ਸਿੰਘ ਜੇ. ਪੀ., ਅਮਰੀਕ ਸਿੰਘ, ਹਰਜਿੰਦਰ ਸਿੰਘ ਜਿੰਦੀ, ਕਮਲਜੀਤ ਸਿੰਘ ਬੇਨੀਪਾਲ, ਖੜਗ ਸਿੰਘ, ਦਲਵੀਰ ਸਿੰਘ, ਹਰਦੀਪ ਸਿੰਘ ਬਿਲੂ, ਤਰਸੇਮ ਸਿੰਘ ਧੀਰੋਵਾਲ ਅਤੇ ਹੋਰ ਵੀ ਕਈ ਮੈਂਬਰ ਸ਼ਾਮਲ ਸਨ। ਭਾਈ ਹਰਜਿੰਦਰ ਸਿੰਘ ਜੀ ਨੇ ਅੱਜ ਆਪਣੇ ਦੀਵਾਨ ਦੀ ਸ਼ੁਰੁਆਤ ਕੀਤੀ ਅਤੇ ਉਸ ਤੋਂ ਬਾਅਦ ਭਾਈ ਪਿੰਦਰਪਾਲ ਸਿੰਘ ਜੀ ਨੇ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾਇਆ। ਇਹਨਾਂ ਦੀਵਾਨਾਂ ਵਿਚ ਗੁਰੂ ਕਾ ਲੰਗਰ ਹਰ ਰੋਜ ਸਾਰਾ ਦਿਨ ਅਟੁੱਟ ਵਰਤੇਗਾ ਅਤੇ ਆਖਰੀ ਦੀਵਾਨ ਮੌਕੇ 17 ਮਾਰਚ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਟਾਕਾਨੀਨੀ ਵਿਖੇ ਕਬੱਡੀ, ਫੁਟਬਾਲ ਅਤੇ ਹੋਰ ਕਈ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।


ਕੋਲਾ ਖਾਣਾਂ ਦੀ ਵੰਡ 'ਚ ਹੋਈਆਂ ਬੇਨਿਯਮੀਆਂ - ਸੁਪਰੀਮ ਕੋਰਟ

ਰਿਪੋਰਟ ਨੂੰ ਲੈ ਕੇ ਸੀ. ਬੀ. ਆਈ. ਤੇ ਸਰਕਾਰ ਆਪਸ 'ਚ ਉਲਝੇ

 http://sameydiawaaz.com/Archive%20News/%5B2013%5D/03/12.03.2013%20-%2008.jpg

ਨਵੀਂ ਦਿੱਲੀ 12 ਮਾਰਚ (ਏਜੰਸੀਆਂ) :- ਬਹੁਚਰਚਿਤ ਕੋਲਾ ਵੰਡ ਘੁਟਾਲੇ ਦੀ ਜਾਂਚ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਸੀ. ਬੀ. ਆਈ. (ਕੇਂਦਰੀ ਜਾਂਚ ਬਿਊਰੋ ) ਤੇ ਕੇਂਦਰ ਸਰਕਾਰ ਆਪਸ ਵਿਚ ਹੀ ਉਲਝ ਪਏ | ਅਦਾਲਤ ਦੇ ਸਾਹਮਣੇ ਜਾਂਚ ਏਜੰਸੀ ਨੇ ਸਾਂਝੀ ਪ੍ਰਗਤੀਸ਼ੀਲ ਸਰਕਾਰ (ਯੂ. ਪੀ. ਏ.) ਦੇ ਪਹਿਲੇ ਕਾਰਜਕਾਲ ਦੌਰਾਨ ਕੋਲਾ ਬਲਾਕ ਵੰਡ ਵਿਚ ਹੋਈਆਂ ਬੇਨਿਯਮੀਆਂ 'ਤੇ ਉਂਗਲੀ ਉਠਾਈ ਜਦਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ | ਅਦਾਲਤ ਵਿਚ ਪੇਸ਼ ਕੀਤੀ ਪ੍ਰਗਤੀ ਰਿਪੋਰਟ ਵਿਚ ਸੀ. ਬੀ. ਆਈ. ਨੇ ਕਿਹਾ ਕਿ ਸਾਲ 2006 ਤੋਂ ਲੈ ਕੇ 2009 ਦੌਰਾਨ ਕੰਪਨੀਆਂ ਦੇ ਪਿਛੋਕੜ ਨੂੰ ਧਿਆਨ ਵਿਚ ਰੱਖੇ ਬਗੈਰ ਹੀ ਕੋਲਾ ਬਲਾਕ ਵੰਡ ਕਰ ਦਿੱਤੀ ਗਈ | ਦੋਸ਼ ਹੈ ਕਿ ਇਨ੍ਹਾਂ ਕੰਪਨੀਆਂ ਬਾਰੇ ਗਲਤ ਤੱਥ ਪੇਸ਼ ਕੀਤੇ ਗਏ | ਜਸਟਿਸ ਆਰ.ਐਸ ਲੋਧਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਮੋਹਰਬੰਦ ਲਿਫਾਫੇ ਵਿਚ ਪ੍ਰਸਤੂਤ ਰਿਪੋਰਟ ਵੇਖੀ ਤੇ ਕਿਹਾ ਕਿ ਪਹਿਲੀ ਨਜ਼ਰ ਵਿਚ ਇਸ ਰਿਪੋਰਟ ਵਿਚ ਬੇਨਿਯਮੀਆਂ ਦਾ ਦੋਸ਼ ਹੈ ਪਰ ਅਟਾਰਨੀ ਜਨਰਲ ਗੁਲਾਮ ਈ. ਵਾਹਨਵਤੀ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ,'ਸੀ. ਬੀ. ਆਈ. ਇਸ ਮਾਮਲੇ ਦਾ ਅਖੀਰ ਨਹੀਂ |'

ਅਟਾਰਨੀ ਜਨਰਲ ਨੇ ਕਿਹਾ ਕਿ ਜਾਂਚ ਏਜੰਸੀ ਤੋਂ ਸਰਕਾਰ ਨੂੰ ਕੋਈ ਪਰੇਸ਼ਾਨੀ ਨਹੀਂ | ਉਨ੍ਹਾਂ ਜਾਂਚ ਏਜੰਸੀ ਦੀ ਰਿਪੋਰਟ ਦੇ ਕੁਝ ਅੰਸ਼ ਮੁਹੱਈਆ ਕਰਵਾਉਣ ਲਈ ਕਿਹਾ ਜਿਸ ਦਾ ਉਹ ਜਵਾਬ ਦੇਣਗੇ | ਵਾਹਨਵਤੀ ਨੇ ਕਿਹਾ,'ਮੈਂ ਇਸ ਜਾਂਚ ਤੋਂ ਪਹਿਲਾਂ ਕੁਝ ਨਹੀਂ ਕਹਿਣਾ ਚਾਹੁੰਦਾ | ਸੀ.ਬੀ.ਆਈ. ਨੂੰ ਜਾਂਚ ਕਰਨ ਦਿੱਤੀ ਜਾਵੇ |' ਇਸ ਦੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਸਬੰਧ ਵਿਚ ਸਰਕਾਰ ਨੂੰ ਬਹੁਤ ਧਿਆਨ ਨਾਲ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸੀ.ਬੀ.ਆਈ. ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ | ਜੱਜਾਂ ਨੇ ਕਿਹਾ,'ਤੁਹਾਡੀ ਕੋਈ ਵੀ ਟਿੱਪਣੀ ਅਜਿਹੀ ਨਹੀਂ ਹੋਣੀ ਚਾਹੀਦੀ ਕਿ ਜਾਂਚ ਪ੍ਰਭਾਵਿਤ ਹੋਵੇ | ਜੇਕਰ ਤੁਸੀਂ ਇਸ ਵਿਵਾਦ ਦੇ ਸਾਜ਼ਿਸ਼ ਦੇ ਪਹਿਲੂ ਨੂੰ ਹੀ ਚੁਣੌਤੀ ਦੇ ਰਹੇ ਹੋ ਤਾਂ ਇਸ ਨਾਲ ਜਾਂਚ ਪ੍ਰਭਾਵਿਤ ਹੋਵੇਗੀ |' ਅਦਾਲਤ ਨੇ ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਵੀ ਕਿਹਾ ਕਿ ਜੇਕਰ ਕੋਲਾ ਬਲਾਕਾਂ ਦੀ ਵੰਡ ਲਈ ਵੱਡੀ ਗਿਣਤੀ ਵਿਚ ਕੰਪਨੀਆਂ ਨੇ ਅਰਜ਼ੀਆਂ ਦਿੱਤੀਆਂ ਸਨ ਤਾਂ ਫਿਰ ਛੋਟੇ ਸਮੂਹ ਵਾਲੀਆਂ ਕੰਪਨੀਆਂ ਦੀ ਹੀ 'ਚੋਣ' ਹੀ ਕਿਉਂ ਕੀਤੀ ਗਈ | ਅਦਾਲਤ ਨੇ ਸੀ.ਬੀ.ਆਈ. ਦੇ ਨਿਰਦੇਸ਼ਕ ਨੂੰ ਵੀ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਜਿਸ ਵਿਚ ਸਪੱਸ਼ਟ ਕਰਨਾ ਹੋਵੇਗਾ ਕਿ 8 ਮਾਰਚ ਪੇਸ਼ ਕੀਤੀ ਰਿਪੋਰਟ ਦੀ ਜਾਂਚ ਉਨ੍ਹਾਂ ਆਪ ਕੀਤੀ ਸੀ | ਸੁਪਰੀਮ ਕੋਰਟ ਦੇ ਜੱਜ ਆਰ. ਐਮ. ਲੋਧਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕੋਲਾ ਖਾਣਾਂ ਦੀ ਵੰਡ ਦੇ ਬਿਨੈਕਾਰਾਂ ਨਾਲ ਕਿਸੇ ਤਰ੍ਹਾਂ ਦੀ ਵੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਤੇ ਜੇਕਰ ਉਨ੍ਹਾਂ ਏ. ਬੀ. ਸੀ. ਨੂੰਖਾਣਾਂ ਵੰਡ ਦਿੱਤੀਆਂਗਈਆਂ ਹੋਣ ਤੇ ਡੀ. ਈ. ਐਫ. ਨੂੰ ਇਸ ਤੋਂ ਦੂਰ ਰੱਖਿਆ ਗਿਆ ਤਾਂ ਸਾਰੀ ਵੰਡ ਰੱਦ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਕੋਲਾ ਖਾਣਾਂਦੀ ਵੰਡ ਦੀ ਉੱਚਿਤਾ ਦੀ ਜਾਂਚ ਕਰਨਗੇ ਤੇ ਫਿਰ ਸੀ. ਬੀ. ਆਈ. ਇਹ ਦੇਖੇਗੀ ਕਿ ਕੋਲਾ ਖਾਣਾਂ ਦੀ ਵੰਡ 'ਚ ਕਿਸ ਤਰ੍ਹਾਂ ਦੀ ਗੜਬੜੀ ਹੋਈ ਹੈ | ਇਸ ਦੌਰਾਨ ਕੇਂਦਰ ਸਰਕਾਰ ਦਾ ਬਚਾਅ ਕਰਦੇ ਹੋਏ ਅਟਾਰਨੀ ਜਨਰਲ ਜੀ. ਈ. ਵਾਹਨਵਤੀ ਨੇ ਕਿਹਾ ਕਿ ਕੋਲਾ ਖਾਣਾਂ ਦੀ ਵੰਡ 'ਚ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ ਤੇ ਕੇਂਦਰ ਸਰਕਾਰ ਵੱਡੇ ਪੈਮਾਨੇ 'ਤੇ ਵੰਡ ਰੱਦ ਕਰਨ ਦੇ ਹੱਕ 'ਚ ਨਹੀਂ ਹੈ |


ਹੈਰੋਇਨ ਬਰਾਮਦਗੀ ਕੇਸ ਵਿਜੇਂਦਰ ਸਿੰਘ ਨੇ ਖੂਨ ਦਾ ਨਮੂਨਾ ਦਿੱਤਾ

ਚੰਡੀਗੜ੍ਹ/ਪਟਿਆਲਾ 12 ਮਾਰਚ (ਏਜੰਸੀ) :- ਡਰੱਗ ਤਸਕਰੀ ਮਾਮਲੇ 'ਚ ਫਸੇ ਉਲੰਪਿਕ ਮੇਡਲ ਜੇਤੂ ਬਾਕਸਰ ਵਿਜੇਂਦਰ ਸਿੰਘ ਨੇ ਅਖ਼ੀਰ ਮੰਗਲਵਾਰ ਨੂੰ ਆਪਣਾ ਬਲੱਡ ਨਮੂਨਾ ਦੇ ਦਿੱਤਾ | ਸੂਤਰਾਂ ਮੁਤਾਬਿਕ ਵਿਜੇਂਦਰ ਸਿੰਘ ਨੇ ਆਪਣਾ ਬਲੱਡ ਨਮੂਨਾ ਹਰਿਆਣਾ ਪੁਲਿਸ ਨੂੰ ਅੱਜ ਦਿੱਤਾ | ਜਿੱਥੇ ਹਰਿਆਣਾ ਪੁਲਿਸ ਅੱਗੇ ਦੀ ਜਾਂਚ ਲਈ ਇਸ ਨੂੰ ਪੰਜਾਬ ਪੁਲਿਸ ਨੂੰ ਸੌਾਪੇਗੀ | ਜ਼ਿਕਰਯੋਗ ਹੈ ਕਿ ਵਿਜੇਂਦਰ ਸਿੰਘ ਨੇ ਇਸ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਬਲੱਡ ਅਤੇ ਵਾਲਾਂ ਦੇ ਨਮੂਨੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ | ਪੁਲਿਸ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਇਕ ਦਲ ਨੇ ਵਿਜੇਂਦਰ ਸਿੰਘ ਤੋਂ ਪੰਚਕੂਲਾ ਨੇੜੇ ਹਰਿਆਣਾ ਪੁਲਿਸ ਲਾਈਨ 'ਚ ਪੁੱਛਗਿੱਛ ਕੀਤੀ ਅਤੇ ਇਹ ਪੁੱਛਗਿੱਛ ਕਰੀਬ 3.30 ਘੰਟੇ ਚੱਲੀ | ਜਦਕਿ ਇਸ ਤੋਂ ਪਹਿਲਾਂ ਵਿਜੇਂਦਰ ਸਿੰਘ ਨੇ ਕਿਹਾ ਸੀ ਕਿ ਉਸ ਦਾ ਡਰੱਗ ਤਸਕਰੀ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਹ ਕਿਸੇ ਵੇਲੇ ਵੀ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ | ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਮੋਹਾਲੀ ਦੇ ਜ਼ੀਰਕਪੁਰ ਕਸਬੇ ਤੋਂ ਇਕ ਐਨ. ਆਰ. ਆਈ. ਅਨੂਪ ਸਿੰਘ ਦੇ ਘਰੋਂ ਛਾਪੇ ਦੌਰਾਨ 26 ਕਿਲੋ ਹੈਰੋਇਨ ਬਰਾਮਦ ਕੀਤੀ ਸੀ | ਬਰਾਮਦ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ 130 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ |


ਅਸਾਮੀਆਂ 16 - ਨੌਜਵਾਨ 15 ਹਜ਼ਾਰ ਵਰ੍ਹੀਆਂ ਲਾਠੀਆਂ - ਕਈ ਜ਼ਖ਼ਮੀ

http://sameydiawaaz.com/Archive%20News/%5B2013%5D/03/13.03.2013%20-%2001.jpg

ਲੁਧਿਆਣਾ 12 ਮਾਰਚ (ਪਰਮਿੰਦਰ ਸਿੰਘ ਆਹੂਜਾ) :- ਸਥਾਨਕ ਢੋਲੇਵਾਲ ਚੌਕ ਨੇੜੇ ਮਿਲਟਰੀ ਕੈਂਪ ਵਿਚ ਭਰਤੀ ਲਈ ਆਏ ਨੌਜਵਾਨਾਂ ਉਪਰ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਵਿਚ ਕਈ ਨੌਜਵਾਨ ਜ਼ਖਮੀ ਹੋ ਗਏ | ਘਟਨਾ ਅੱਜ ਸਵੇਰੇ ਉਸ ਵਕਤ ਵਾਪਰੀ ਜਦੋਂ ਫੌਜ ਵਿਚ 16 ਅਸਾਮੀਆਂ ਲਈ ਹੋਣ ਵਾਲੀ ਭਰਤੀ ਵਿਚ ਸ਼ਾਮਿਲ ਹੋਣ ਲਈ ਆਏ ਸਨ | ਹਾਲਾਂਕਿ ਅਸਾਮੀਆਂ ਸਿਰਫ਼ 16 ਸਨ, ਪਰ ਭਰਤੀ ਹੋਣ ਵਾਲ ਨੌਜਵਾਨਾਂ ਦੀ ਗਿਣਤੀ 15 ਹਜ਼ਾਰ ਦੇ ਕਰੀਬ ਸੀ | ਇਹ ਨੌਜਵਾਨ ਤੜਕੇ ਤੋਂ ਹੀ ਮਿਲਟਰੀ ਕੈਂਪ ਦੇ ਬਾਹਰ ਲਾਈਨਾਂ ਵਿਚ ਲੱਗਣੇ ਸ਼ੁਰੂ ਹੋ ਗਏ ਸਨ, ਪਰ ਉਨ੍ਹਾਂ ਨੂੰ ਫ਼ੌਜੀ ਅਧਿਕਾਰੀਆਂ ਵੱਲੋਂ ਮਿਲਟਰੀ ਕੈਂਪ ਦੇ ਅੰਦਰ ਆਉਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ | ਜਦੋਂ ਕੈਂਪ ਵਿਚ ਜਾਣ ਦਾ ਸਮਾਂ ਆਇਆ ਤਾਂ ਅਚਾਨਕ ਪਹਿਲਾਂ ਅੰਦਰ ਦਾਖ਼ਲ ਹੋਣ ਦੀ ਕਾਹਲੀ ਵਿਚ ਇਹ ਨੌਜਵਾਨ ਬਕਾਬੂ ਹੋ ਗਏ | ਪ੍ਰਬੰਧਕਾਂ ਦੇ ਇੰਤਜ਼ਾਮ ਠੀਕ ਨਾ ਹੋਣ ਕਾਰਨ ਉਥੇ ਹਫੜਾ-ਦਫੜੀ ਮਚ ਗਈ ਤੇ ਭਾਰੀ ਭੀੜ ਕਾਰਨ ਬੈਰੀਕੇਟ ਅਤੇ ਰੱਸੀਆਂ ਵੀ ਟੁੱਟ ਗਈਆਂ | ਫ਼ੌਜੀ ਅਧਿਕਾਰੀਆਂ ਵੱਲੋਂ ਵੀ ਇਨ੍ਹਾਂ ਨੌਜਵਾਨਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ, ਪਰ ਅਸਫ਼ਲ ਰਹੇ, ਜਿਸ 'ਤੇ ਉਨ੍ਹਾਂ ਨੇ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ | ਥਾਣਾ ਫੋਕਲ ਪੁਆਇੰਟ ਦੇ ਐਸ. ਐਚ. ਓ. ਸ: ਗੁਰਤੇਜ ਸਿੰਘ ਭਾਰੀ ਪੁਲਿਸ ਫੋਰਸ ਲੈ ਕੇ ਮੌਕ 'ਤੇ ਪਹੰੁਚੇ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਨੌਜਵਾਨਾਂ 'ਤੇ ਲਾਠੀਚਾਰਜ ਕਰ ਦਿੱਤਾ | ਪੁਲਿਸ ਵੱਲੋਂ ਕੀਤੀ ਇਸ ਕਾਰਵਾਈ ਕਾਰਨ ਕੁਝ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ ਹਨ | ਪ੍ਰਭਾਵਿਤ ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਸੜਕ 'ਤੇ ਲੰਮੇ ਪਾ ਕੇ ਕੁੱਟਮਾਰ ਕੀਤੀ | ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਪਹਿਲਾਂ ਤੋਂ ਹੀ ਇਹ ਪਤਾ ਸੀ ਕਿ ਭਰਤੀ ਲਈ ਇੰਨੀ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਆਉਣਾ ਹੈ, ਪਰ ਅਧਿਕਾਰੀਆਂ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ | ਇਕ ਸਮੇਂ ਪੁਲਿਸ ਵੱਲੋਂ ਮਿਲਟਰੀ ਕੈਂਪ ਨੂੰ ਆਉਣ ਵਾਲੀ ਸੜਕ 'ਤੇ ਆਵਾਜਾਈ ਰੋਕ ਦਿੱਤੀ ਗਈ ਸੀ, ਜਿਸ ਕਾਰਨ ਕਾਫ਼ੀ ਘੰਟੇ ਆਵਾਜਾਈ ਵਿਚ ਵਿਘਨ ਪਿਆ | ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਲਾਠੀਚਾਰਜ ਕਰਨ ਤੋਂ ਪਹਿਲਾਂ ਕਿਸੇ ਕਿਸਮ ਦੀ ਚਿਤਾਵਨੀ ਵੀ ਨਹੀਂ ਦਿੱਤੀ ਗਈ | ਇਹ ਨੌਜਵਾਨ ਵੱਖ - ਵੱਖ 6 ਸੂਬਿਆਂ ਤੋਂ ਬੀਤੀ ਰਾਤ ਤੋਂ ਹੀ ਇਥੇ ਪਹੰਚੇ ਹੋਏ ਸਨ |Œ ਪਰ ਅਧਿਕਾਰੀਆਂ ਵੱਲੋਂ ਇਨ੍ਹਾਂ ਨੌਜਵਾਨਾਂ ਲਈ ਪਾਣੀ ਦਾ ਵੀ ਪ੍ਰਬੰਧ ਵੀ ਨਹੀਂ ਕੀਤਾ ਹੋਇਆ ਸੀ | ਇਸ ਦੌਰਾਨ ਏ. ਡੀ. ਸੀ. ਪੀ. ਸ: ਭੁਪਿੰਦਰ ਸਿੰਘ ਨੇ ਲਾਠੀਚਾਰਜ ਕਰਨ ਦੀ ਖ਼ਬਰ ਦਾ ਖੰਡਨ ਕੀਤਾ |


ਲੜਕੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਿਸ ਮੁਲਾਜ਼ਮਾਂ ਦਾ 6 ਦਿਨ ਦਾ ਰਿਮਾਂਡ

ਤਰਨ ਤਾਰਨ 12 ਮਾਰਚ (ਹਰਿੰਦਰ ਸਿੰਘ) :- ਪਿਛਲੇ ਦਿਨੀਂ ਤਰਨ ਤਾਰਨ ਦੇ ਗੋਇੰਦਵਾਲ ਰੋਡ ਸਥਿਤ ਪੰਜਾਬ ਪੈਲੇਸ ਦੇ ਬਾਹਰ ਇਕ ਦਲਿਤ ਲੜਕੀ ਹਰਬਿੰਦਰ ਕੌਰ ਨਾਲ ਕੁੱਟਮਾਰ ਕਰਨ ਵਾਲੇ ਗਿ੍ਫਤਾਰ ਕੀਤੇ ਗਏ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ 18 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਬੀਤੀ ਰਾਤ ਥਾਣਾ ਸਿਟੀ ਦੀ ਪੁਲਿਸ ਨੇ ਹਵਾਲਦਾਰ ਦਵਿੰਦਰ ਕੁਮਾਰ ਅਤੇ ਕੰਸਟੇਬਲ ਸਰਤਾਜ ਸਿੰਘ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਨੂੰ ਇਸ ਕੇਸ ਵਿਚ ਨਾਮਜ਼ਦ ਕਰ ਦਿੱਤਾ ਸੀ | ਦੂਜੇ ਪਾਸੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀਆਂ ਪਤਨੀਆਂ ਨੇ ਦਰਜ ਕੀਤੇ ਗਏ ਕੇਸ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਹੈ | ਇਸ ਸਬੰਧੀ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ ਪਤਨੀਆਂ ਨੇ ਇਕੱਠੇ ਹੋ ਕੇ ਇਕ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਵਿਰੁੱਧ ਵੀ ਪੁਲਿਸ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਨ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾਵੇ |


ਫਾਂਸੀ ਨਾਲ ਹੀ ਹੋਈ ਰਾਮ ਸਿੰਘ ਦੀ ਮੌਤ

http://sameydiawaaz.com/Archive%20News/%5B2013%5D/03/13.03.2013%20-%2002.jpg

ਨਵੀਂ ਦਿੱਲੀ 12 ਮਾਰਚ (ਏਜੰਸੀ) :- ਦਿੱਲੀ ਜਬਰ ਜਨਾਹ ਦੇ ਮੁੱਖ ਦੋਸ਼ੀ ਰਾਮ ਸਿੰਘ ਦੀ ਲਾਸ਼ ਦਾ ਅੱਜ ਪੋਸਟ ਮਾਰਟਮ ਹੋ ਗਿਆ ਜਿਸ ਤੋਂ ਇਹ ਪਤਾ ਚੱਲਿਆ ਹੈ ਕਿ ਰਾਮ ਸਿੰਘ ਦੀ ਮੌਤ ਫਾਂਸੀ ਨਾਲ ਹੀ ਹੋਈ ਸੀ | ਪੋਸਟ ਮਾਰਟਮ ਦਿੱਲੀ ਦੇ ਏਮਜ਼ ਹਸਪਤਾਲ 'ਚ ਕੀਤਾ ਗਿਆ | ਜੇਲ੍ਹ ਪ੍ਰਸ਼ਾਸਨ ਮੁਤਾਬਿਕ ਦਿੱਲੀ ਦੀ ਤਿਹਾੜ ਜੇਲ੍ਹ 'ਚ ਰਾਮ ਸਿੰਘ ਨੇ ਆਪਣੀ ਬੈਰਕ 'ਚ ਦਰੀ ਤੇ ਨਾਲੇ ਨਾਲ 9 ਫੁੱਟ ਉੱਚੀ ਗਰਿਲ ਦੇ ਸਹਾਰੇ ਫਾਂਸੀ ਲਈ ਸੀ | ਪ੍ਰਸ਼ਾਸਨ ਦੇ ਇਸ ਬਿਆਨ ਨੂੰ ਰਾਮ ਸਿੰਘ ਦਾ ਵਕੀਲ ਅਤੇ ਉਸ ਦੇ ਘਰ ਵਾਲੇ ਬੇਬੁਨਿਆਦ ਦੱਸ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਸਿੰਘ ਦਾ ਇਕ ਹੱਥ ਖਰਾਬ ਸੀ ਇਸ ਕਰਕੇ ਉਹ ਖੁਦਕੁਸ਼ੀ ਨਹੀਂ ਕਰ ਸਕਦਾ ਸੀ | ਰਾਮ ਸਿੰਘ ਦੇ ਵਕੀਲ ਦਾ ਕਹਿਣਾ ਹੈ ਕਿ ਉਸ 'ਤੇ ਜੇਲ੍ਹ 'ਚ ਬਹੁਤ ਤਸ਼ਦੱਦ ਕੀਤਾ ਜਾ ਰਿਹਾ ਸੀ ਅਤੇ ਤਸ਼ਦੱਦ ਹੀ ਉਸ ਦੀ ਮੌਤ ਦਾ ਨਤੀਜਾ ਹੈ |


ਨਿਸ਼ਾਨੇ ਤੋਂ ਖੁੰਝੀ 'ਨਿਰਭੈ' ਮਿਜ਼ਾਈਲ ਤਬਾਹ

http://sameydiawaaz.com/Archive%20News/%5B2013%5D/03/13.03.2013%20-%2003.jpg

ਬਾਲਾਸੋਰ (ਓਡੀਸ਼ਾ) 12 ਮਾਰਚ (ਏਜੰਸੀਆਂ) :- ਭਾਰਤ ਵਿਚ ਵਿਕਸਿਤ ਕੀਤੀ ਗਈ ਪਹਿਲੀ ਦਰਮਿਆਨੀ ਦੂਰੀ ਤੱਕ ਮਾਰ ਕਰਨ ਵਾਲੀ ਸਬ-ਸੋਨਿਕ ਕਰੂਜ਼ ਮਿਜ਼ਾਈਲ 'ਨਿਰਭੈ' ਦਾ ਪਹਿਲਾ ਪਰੀਖਣ ਅਸਫਲ ਹੋ ਗਿਆ ਤੇ ਇਹ ਮਿਥੇ ਨਿਸ਼ਾਨੇ ਤੋਂ ਭਟਕ ਕੇ ਧਰਤੀ 'ਤੇ ਡਿੱਗ ਕੇ ਤਬਾਹ ਹੋ ਗਈ | ਰੱਖਿਆ ਸੂਤਰਾਂ ਅਨੁਸਾਰ ਇਸ ਮਿਜ਼ਾਈਲ ਦਾ ਪਰੀਖਣ ਅੱਜ ਸਵੇਰੇ 11 ਵੱਜ ਕੇ 50 ਮਿੰਟ 'ਤੇ ਓਡੀਸ਼ਾ ਚਾਂਦੀਪੁਰ ਵਿਖੇ ਕੀਤਾ ਗਿਆ | ਸੂਤਰਾਂ ਮੁਤਾਬਿਕ ਇਹ ਮਿਜ਼ਾਈਲ 25 ਮਿੰਟ ਆਪਣੇ ਪੱਥ 'ਤੇ ਰਹੀ ਤੇ ਬਾਅਦ ਵਿਚ ਓਡੀਸ਼ਾ ਕੇਂਦਰਾਪਾਰਾ ਇਲਾਕੇ ਵਿਚ ਇਕ ਪਿੰਡ ਨੇੜੇ ਡਿੱਗ ਕੇ ਤਬਾਹ ਹੋ ਗਈ | ਇਸ ਦੇ ਡਿੱਗਣ ਨਾਲ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੇ ਵੇਰਵੇ ਨਹੀਂ ਮਿਲੇ | ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ.ਆਰ.ਡੀ.ਓ.) ਦੇ ਬੁਲਾਰੇ ਰਵੀ ਗੁਪਤਾ ਨੇ ਦੱਸਿਆ ਕਿ ਆਰੰਭਕ ਪੜਾਅ ਵਿਚ 'ਨਿਰਭੈ' ਮਿਜ਼ਾਈਲ ਜਿਸ ਦੀ ਰੇਂਜ 1000 ਕਿਲੋਮੀਟਰ ਤੱਕ ਦੀ ਸੀ ਪਹਿਲਾਂ, ਸਹੀ ਦਿਸ਼ਾ ਵੱਲ ਵਧੀ ਪਰ ਬਾਅਦ ਵਿਚ ਮਿਸ਼ਨ ਵਿਚ ਰੁਕਾਵਟ ਆ ਗਈ | ਤੱਟੀ ਸੁਰੱਖਿਆ ਦੇ ਮੱਦੇ ਨਜ਼ਰ ਇਸ ਨੂੰ ਨਸ਼ਟ ਕਰ ਦਿੱਤਾ ਗਿਆ | ਨਿਰਭੈ ਮਿਜ਼ਾਈਲ ਨੂੰ ਡੀ. ਆਰ. ਡੀ. ਓ. ਦੇ ਏ. ਡੀ. ਈ. ਨੇ ਬੰਗਲੌਰ ਵਿਚ ਵਿਕਸਿਤ ਕੀਤਾ ਹੈ ਜਿਸ ਦੀ ਰੇਂਜ 1500 ਕਿਲੋਮੀਟਰ ਤੱਕ ਮੰਨੀ ਗਈ ਹੈ | ਭਾਰਤ ਵੱਲੋਂ ਬ੍ਰਹਮੋਸ ਮਿਜ਼ਾਈਲ ਜੋ ਰੂਸ ਦੇ ਸਹਿਯੋਗ ਨਾਲ ਨੇਪੜੇ ਚਾੜ੍ਹੀ ਗਈ, ਸਬ-ਸੋਨਿਕ ਕਰੂਜ਼ ਮਿਜ਼ਾਈਲ ਦੀ ਤਕਨੀਕ ਮੁਲਕ ਵਿਚ ਹੀ ਵਿਕਸਿਤ ਕੀਤੀ ਗਈ ਹੈ |


ਪਟਿਆਲੇ ਦਾ ਦਿਲ ਸਮਝੀ ਜਾਂਦੀ ਸੈਂਟਰਲ ਸਟੇਟ ਲਾਇਬ੍ਰੇਰੀ ਦੀ ਥਾਂ ਵੇਚਣ ਲੱਗੀ ਸਰਕਾਰ

ਪਿਛਲੇ ਸਾਲ ਤਿੰਨ ਲੱਖ ਦੀ ਗਰਾਂਟ, ਇਸ ਸਾਲ ਸਿਰਫ਼ 18 ਹਜ਼ਾਰ

http://sameydiawaaz.com/Archive%20News/%5B2013%5D/03/13.03.2013%20-%2006.jpg

ਪਟਿਆਲਾ 12 ਮਾਰਚ (ਗੁਰਨਾਮ ਸਿੰਘ ਅਕੀਦਾ) :- ਪੰਜਾਬ ਸਟੇਟ ਦੀ ਇਕੋ ਇਕ ਵੱਡੀ ਤੇ ਇਤਿਹਾਸਕ ਲਇਬ੍ਰੇਰੀ ਨੂੰ ਪੰਜਾਬ ਸਰਕਾਰ ਬੇਕਾਰ ਸਾਬਤ ਕਰਕੇ ਉਸ ਨੂੰ ਕਿਤੇ ਹੋਰ ਤਬਦੀਲ ਕਰਨ ਦੇ ਮੂਡ ਵਿਚ ਹੈ ਤਾਂ ਕਿ ਮਾਲ ਰੋਡ ਤੇ ਜ਼ਿਲਾ ਕਚਿਹਰੀਆਂ ਦੇ ਸਾਹਮਣੇ ਪਟਿਆਲਾ ਸ਼ਹਿਰ ਦੇ ਦਿਲ ਵਿਚਲੀ ਇਸ ਦੀ ਜਗ੍ਹਾਂ ਨੂੰ ਵੇਚ ਵੱਟ ਕੇ ਸਰਕਾਰ ਦੀ ਮਰ ਰਹੀ ਆਰਥਿਕਤਾ ਨੂੰ ਥੋੜੀ ਢਾਰਸ ਦਿਤੀ ਜਾ ਸਕੇ। ਜਦ ਕਿ ਇਹ ਸੈਂਟਰਲ ਸਟੇਟ ਲਾਇਬ੍ਰੇਰੀ ਅਜਿਹਾ ਅਨਮੋਲ ਖਜਾਨਾਂ ਆਪਣੇ ਅੰਦਰ ਸਮੋਈ ਬੈਠੀ ਹੈ ਕਿ ਉਹ ਅੱਜ ਕਿਤੇ ਵੀ ਨਹੀਂ ਮਿਲਦਾ। ਅਜਿਹੀਆਂ ਕਿਤਾਬਾਂ ਦਾ ਭੰਡਾਰ ਹੈ ਇਹ ਲਾਇਬ੍ਰੇਰੀ ਕਿ ਇਸ ਲਾਇਬ੍ਰੇਰੀ ਤੋਂ ਵੱਡੇ ਵੱਡੇ ਰਿਸਰਚ ਸਕੌਲਰ ਅਤੇ ਵਕੀਲ ਬਹੁਤ ਹੀ ਗਵਾਹੀਆਂ ਹਾਸਲ ਕਰਨ ਲਈ ਇਥੇ ਪੁੱਜਦੇ ਹਨ। 1955 ਦੌਰਾਨ ਨੀਂਹ ਰੱਖਣ ਉਪਰੰਤ 1956 ਵਿਚ ਸ਼ੁਰੂ ਹੋਈ ਇਹ ਲਾਇਬ੍ਰੇਰੀ ਦੀ ਕੁਲ ਜਗ੍ਹਾਂ 21 ਵਿਘੇ 6 ਵਿਸਵੇ ਹੈ। ਇਸ ਸਥਾਨ ਵਿਚ 20000 ਮੈਂਬਰਾਂ ਦੀ ਵੱਡੀ ਲਾਇਬ੍ਰੇਰੀ, ਬਚਿਆਂ ਦੇ ਸਾਹਿਤ ਦੀ ਲਾਇਬ੍ਰੇਰੀ, ਰਸਾਲਾ ਵਿਭਾਗ, ਲੈਕਚਰ ਹਾਲ, ਵੱਡਾ ਆਡੀਟੋਰੀਅਮ ਹਾਲ ਤੋਂ ਇਲਾਵਾ ਦਫਤਰਾਂ ਲਈ ਜਗ੍ਹਾ ਅਤੇ ਹੋਰ ਕਾਫੀ ਜਗ੍ਹਾ ਖਾਲੀ ਵੀ ਪਈ ਹੈ ਜਿਥੇ ਕਿ ਆਡੀਟੋਰੀਅਮ ਵਿਚ ਜਦੋਂ ਪ੍ਰੋਗਰਾਮ ਹੁੰਦਾ ਹੈ ਉਸ ਖਾਲੀ ਜਗ੍ਹਾ ਵੀ ਕਾਫੀ ਕੰਮ ਆਉਦੀ ਹੈ। ਇਹ ਲਾਇਬ੍ਰੇਰੀ ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਉਡੇਸ਼ਨ ਕਲੱਕਤਾ ਨਾਲ ਸਬੰਧਤ ਹੈ ਜੋ ਕਿ ਇਸ ਨੂੰ ਜਿਥੇ ਕਿਤਾਬਾਂ ਦੇ ਅਣਮੁਲੇ ਭੰਡਾਰ ਭੇਜਦਾ ਹੈ ਉਥੇ ਹੀ ਮੈਚਿੰਗ ਅਤੇ ਨਾਨ ਮੈਚਿੰਗ ਵੱਡੀ ਰਕਮ ਦੀਆਂ ਗਰਾਂਟ ਵੀ ਭੇਜਦਾ ਹੈ, ਮੈਚਿੰਗ ਗਰਾਂਟ ਵਿਚ ਕੁਝ ਹਿਸਾ ਪੰਜਾਬ ਸਰਕਾਰ ਨੂੰ ਵੀ ਪਾਉਣਾ ਪੈਂਦਾ ਹੈ, ਪਰ ਪਿਛਲੇ ਸਾਲ ਸੈਂਟਰਲ ਸਟੇਟ ਲਇਬ੍ਰੇਰੀ ਨੂੰ 30 ਲੱਖ ਦੀ ਗਰਾਂਟ ਭੇਜੀ ਗਈ ਸੀ ਜਿਸ ਵਿਚ ਪੰਜਾਬ ਸਰਕਾਰ ਨੇ 20 ਲੱਖ ਰੁਪਏ ਪਾਉਣੇ ਸਨ ਪਰ ਪੰਜਾਬ ਸਰਕਾਰ ਨੇ ਇਸ ਮੈÎਚਿੰਗ ਗਰਾਂਟ ਵਿਚ ਆਪਣਾ ਹਿਸਾ ਨਹੀ ਪਾਇਆ ਜਿਸ ਕਰਕੇ ਇਹ ਗਰਾਂਟ 'ਲੈਪਸ' ਹੋ ਗਈ, ਪੰਜਾਬ ਸਰਕਾਰ ਤੇ ਦੋਸ਼ ਹੈ ਕਿ ਉਹ ਨਹੀਂ ਚਾਹੁੰਦੀ ਕਿ ਪੰਜਾਬ ਵਿਚ 'ਲਾਇਬ੍ਰੇਰੀ ਕਲਚਰ' ਜਿੰਦਾ ਰਹੇ ਅਤੇ ਪੰਜਾਬੀ ਪੜ੍ਹ ਲਿਖ ਕੇ ਗਿਆਨ ਵਿਚ ਵਾਧਾ ਕਰਨ। ਇਸ ਤੋਂ ਇਲਾਵਾ ਨਾਨ ਮੈਚਿੰਗ ਗਰਾਂਟ ਵਿਚ ਕੁਝ ਲਿਖਤੀ ਕਾਰਵਾਈ ਕਰਨੀ ਹੁੰਦੀ ਹੈ ਜੋ ਕਿ ਡਾਇਰੈਕਟਰ ਦਫਤਰ ਵਲੋਂ ਕਰਨੀ ਹੁੰਦੀ ਹੈ ਪਰ ਉਹ ਵੀ ਨਹੀਂ ਕੀਤੀ ਗਈ, ਜਿਸ ਕਰਕੇ ਨਾਨ ਮੈਚਿੰਗ ਗਰਾਂਟ ਵੀ ਨਹੀਂ ਮਿਲ ਪਾ ਰਹੀ, ਇਸ ਤੋਂ ਇਲਾਵਾ ਜਾਣਕਾਰੀ ਅਨੁਸਾਰ ਸਲਾਨਾ ਜੋ ਸਰਕਾਰ ਵਲੋਂ ਗਰਾਂਟ ਭੇਜੀ ਜਾਂਦੀ ਹੈ ਉਸ ਵਿਚ ਵੀ ਇਸ ਵਾਰ ਭਾਰੀ ਕੱਟ ਵੱਜਿਆ ਹੈ ਜਿਸ ਤਹਿਤ 2010-11 ਵਿਚ 3 ਲੱਖ ਮਿਲੀ, 2011-12 ਵਿਚ 1.50 ਲੱਖ ਗਰਾਂਟ ਮਿਲੀ, ਹੋਰ ਵੀ ਦੁੱਖ ਦੀ ਬਾਤ ਹੈ ਕਿ ਇਸ ਸਾਲ 2012-13 ਵਿਚ ਇਹ ਗਰਾਂਟ ਸਿਰਫ 18 ਹਜਾਰ ਹੀ ਮਿਲੀ ਹੈ। ਮਿਲੀ ਜਾਣਕਾਰੀ ਵਿਚ ਇਹ ਲਾਇਬ੍ਰੇਰੀ ਜਦੋਂ ਸ਼ੁਰੂ ਹੋਈ ਸੀ ਉਸ ਵੇਲੇ 1956 ਵਿਚ ਇਸ ਕੋਲ 30 ਹਜਾਰ ਕਿਤਾਬਾਂ ਸਨ ਪਰ ਹੁਣ ਇਸ ਕੋਲ 1.50 ਲੱਖ ਕਿਤਾਬਾਂ ਹਨ। ਇਸ ਤੋਂ ਇਲਾਵਾ ਹੋਰ ਜਾਣਕਾਰੀ ਵਿਚ ਸੈਂਟਰਲ ਸਟੇਟ ਲਾਇਬ੍ਰੇਰੀ ਵਿਚ ਹੁਣ ਅਧਿਕਾਰੀਆਂ ਦੀ ਕਮੀ ਤਾਂ ਹੈ ਹੀ ਪਰ ਹੁਣ ਤਾਂ ਇਥੇ ਹੋਰ ਮੁਲਾਜਮਾਂ ਦੀ ਭਾਰੀ ਕਮੀ ਹੈ ਜਿਸ ਕਰਕੇ ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਉਡੇਸ਼ਨ ਵਲੋਂ ਮਿਲਣ ਵਾਲੀਆਂ 10 ਹਜਾਰ ਕਿਤਾਬਾਂ ਤੇ ਕੈਟਾਲੌਗ ਨਹੀਂ ਲਾਏ ਗਏ, ਇਸ ਤੋਂ ਇਲਾਵਾ ਜੋ ਆਰਕਾਈਵਜ਼ ਵਲੋਂ 11 ਹਜਾਰ ਦੇ ਕਰੀਬ ਕਿਤਾਬਾਂ ਸਨ ਉਨ੍ਹਾਂ ਨੂੰ ਸਹੀ ਥਾਂ ਨਹੀ ਮਿਲੀ ਜਿਸ ਕਰਕੇ ਵਿਦੇਸ਼ ਦੇਸੀ ਸਕੌਲਰ ਵਾਪਸ ਮੁੜ ਰਹੇ ਹਨ। 1956 ਵਿਚ ਇਸ ਲਾਇਬ੍ਰੇੇਰੀ ਵਿਚ 6 ਲਾਇਬ੍ਰੇਰੀਅਨ ਦੀਆਂ ਪੋਸ਼ਟਾਂ ਹਨ ਅਤੇ ਇਕ ਚੀਫ ਲਾਇਬ੍ਰੇਰੀਅਨ ਦੀ ਪੋਸ਼ਟ ਹੈ ਜਿਥੇ ਕਿ ਹੁਣ 6 ਪੋਸਟਾਂ ਖਾਲੀ ਹਨ, ਚੀਫ ਲਾਇਬ੍ਰੇਰੀਅਨ ਹੀ ਲਾਇਬ੍ਰੇਰੀਅਨ ਦਾ ਕੰਮ ਵੀ ਕਰਦੀ ਹੈ। ਰੀ-ਸਟੋਰਰ ਦੀਆਂ 1956 ਵਿਚ 5 ਪੋਸਟਾਂ ਸਨ ਪਰ ਅੱਜ 2 ਪੋਸਟਾਂ ਖਾਲੀ ਹਨ, ਇਸੇ ਤਰ੍ਹਾ ਚੌਥਾ ਦਰਜਾ ਦੀਆਂ 4 ਪੋਸਟਾਂ ਖਾਲੀ ਹਨ, ਚੌਕੀਦਾਰ ਦੀਆਂ 4 ਪੋਸਟਾਂ ਖਾਲੀ ਹਨ ਅੱਜ ਸਿਰਫ ਇਕ ਹੀ ਚੌਕੀਦਾਰ ਹੈ। ਇਸ ਇਤਿਹਾਸਕ ਸੈਂਟਰਲ ਸਟੇਟ ਲਾਇਬ੍ਰੇਰੀ ਦੀ ਇਸ ਮਾੜੀ ਦਸ਼ਾ ਬਾਰੇ ਡੀ ਪੀ ਆਈ ਕਾਲਜਜ਼ ਡਾ. ਤਰਸੇਮ ਧਾਰੀਵਾਲ ਨੇ ਕਿਹਾ ਕਿ ਇਸ ਬਾਰੇ ਵਿਚਾਰ ਕਰ ਰਹੇ ਹਾਂ ਇਥੇ ਜੋ ਪੋਸਟਾਂ ਖਾਲੀ ਪਈਆਂ ਹਨ ਉਹ ਵੀ ਭਰੀਆਂ ਜਾਣਗੀਆਂ, ਪਰ ਗਰਾਂਟ ਕਿਉਂ ਘੱਟ ਕੀਤੀ ਗਈ ਹੈ ਬਾਰੇ ਸੁਣ ਕੇ ਉਸ ਨੇ ਕਿਹਾ ਕਿ ਕੱਲ ਵਿਧਾਨ ਸਭਾ ਵਿਚ ਮੰਤਰੀ ਜੀ ਦਾ ਸਵਾਲ ਲੱਗਾ ਹੈ ਇਸ ਕਰਕੇ ਹੁਣ ਮੈਂ ਮੰਤਰੀ ਜੀ ਦੀ ਮੀਟਿੰਗ ਵਿਚ ਪੁੱਜ ਗਿਆ ਹਾਂ ਬਾਕੀ ਗੱਲ ਬਾਅਦ ਵਿਚ ਕਰਾਂਗੇ ਤੇ ਉਸ ਨੇ ਫੋਨ ਕੱਟ ਦਿਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਇਸ ਲਾਇਬ੍ਰੇਰੀ ਦੇ ਸਟਾਫ ਅਤੇ ਕਿਤਾਬਾਂ ਨੂੰ ਸਕੱਤਰੇਤ ਵਿਚ ਤਬਦੀਲ ਕਰਕੇ ਇਸ ਜਗ੍ਹਾ ਨੂੰ ਵੇਚਣਾ ਚਾਹੁੰਦੀ ਹੈ।


ਸੌਦਾ ਸਾਧ ਵਿਰੁੱਧ ਭੁਗਤਿਆ ਇੱਕ ਹੋਰ ਗਵਾਹ

 http://sameydiawaaz.com/Archive%20News/%5B2013%5D/03/13.03.2013%20-%2010.jpg

ਮੋਰਿੰਡਾਂ 12 ਮਾਰਚ (ਭਟੋਆ): ਅੱਜ ਸੌਦਾਸਾਧ ਵਿਰੁੱਧ ਡੇਰੇ ਦੀਆਂ ਸਾਧਵੀਆਂ ਨਾਲ ਜਬਰਜਿਨਾਹ ਕਰਨ ਦੇ ਮਾਮਲੇ ਵਿੱਚ ਇੱਕ ਅਹਿਮ ਗਵਾਹ ਨੇ ਸੀਬੀਆਈ ਦੀ ਪੰਚਕੂਲਾ ਸਥਿਤ ਵਿਸੇਸ ਅਦਾਲਤ ਵਿੱਚ ਜਸਟਿਸ ਸ੍ਰੀ ਨਾਜਰ ਸਿੰਘ ਦੀ ਅਦਾਲਤ ਵਿੱਚ ਆਪਣੀ ਗਵਾਹੀ ਦਰਜ ਕਰਵਾਈ ਜਿਸ ਨਾਲ ਆਉਣ ਵਾਲਾ ਸਮਾ ਸੌਦਾਸਾਧ ਲਈ ਭਾਰੀ ਮੁਸੀਬਤਾਂ ਭਰਿਆ ਹੋਵੇਗਾ! ਇਸਸਬੰਧੀ ਜਾਣਕਾਰੀ ਦਿੰਦਿਆਂ ਸੀਬਾਈ ਦੇ ਐਡਵੋਕੇਟ ਸ੍ਰੀ ਐਚਪੀਐਸ ਵਰਮਾ ਨੇ ਦੱਸਿਆ ਕਿ ਅੱਜ ਸੌਦਾ ਸਾਧ ਵਿਰੁੱਧ ਡੇਰੇ ਦੀਆਂ ਸਾਧਵੀਆਂ ਨਾਲ ਜਬਰਜਿਨਾਹ ਕਰਨ ਸਬੰਧੀ ਅਤੇ ਡੇਰੇ ਦੇ ਰਹਿ ਚੁੱਕੇ ਮੈਨੇਜਰ ਸਵ: ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਅਦਾਲਤੀ ਕਾਰਵਾਈ ਦਰਜ ਕੀਤੀ ਗਈ ਜਿਸ ਵਿੱਚ ਸੌਦਾਸਾਧ ਨੇ ਸਿਰਸਾ ਦੇ ਸੈਸਨ ਜੱਜ ਦੀ ਅਦਾਲਤ ਵਿੱਚੋ ਵੀਡੀਓ ਕਾਨਫਰਾਂਸਿੰਗ ਵਿਧੀ ਰਾਂਹੀ ਸਮੂਲੀਅਤ ਕੀਤੀ ,ਜਿੱਥੇ ਉਹ ਸਵੇਰ 10-00 ਵਜੇ ਤੋ ਲੈਕੇ ਸਾਮੀ 4-00 ਵਜੇ ਤੀਕ ਅਦਾਲਤੀ ਕਟਿਹਰੇ ਵਿੱਚ ਹਾਜਰ ਰਿਹਾ! ਸ੍ਰੀ ਵਰਮਾ ਨੇ ਦੱਸਿਆ ਅੱਜ ਅਦਾਲਤ ਵਿੱਚ ਇੱਕ ਪੀੜਤ ਸਾਧਵੀ ਦੇ ਪਤੀ ਨੇ ਆਪਣੀ ਗਵਾਹੀ ਅਦਾਲਤ ਵਿੱਚ ਦਰਜ ਕਰਵਾਈ ਜਿਸਨੇ ਅਦਾਲਤ ਨੂੰ ਦੱਸਿਆ ਕਿ ਉਸਦੀ ਪਤਨੀ ਨੇ ਸੌਦਾਸਾਧ ਵੱਲੋ ਉਸ ਨਾਲ ਕੀਤੇ ਵਹਿਸੀ ਕਾਰੇ ਸਬੰਧੀ iਾਣਕਾਰੀ ਦਿੱਤੀ ਸੀ ਜਿਸ ਤੇ ਉਸਨੇ ਆਪਣੀ ਪਤਨੀ ਨੂੰ ਹੌਸਲਾ ਦੇਕੇ ਸੀਬੀਆਈ ਕੋਲ ਉਸਦੇ ਬਿਆਨ ਦਰਜ ਕਰਵਾਏ ਸਨ! ਸ੍ਰੀ ਵਰਮਾ ਅਨੁਸਾਰ ਇਸ ਗਵਾਹ ਦੀ ਪਤਨੀ ਪਹਿਲਾਂ ਹੀ ਭਰੀ ਅਦਾਲਤ ਵਿੱਚ ਸੌਦਾਸਾਧ ਤੇ ਉਸ ਨਾਲ ਜਬਰਜਿਨਾਹ ਕਰਨ ਦੇ ਦੋਸ ਲਗਾ ਚੁੱਕੀ ਹੈ! ਸ੍ਰੀ ਵਰਮਾ ਨੇ ਦੱਸਿਆ ਕਿ ਪੀੜਤ ਸਾਧਵੀ ਦੇ ਪਤੀ ਨੇ ਅਦਾਲਤ ਵਿੱਚ ਪੂਰੇ ਵਿਸਥਾਰ ਨਾਲ ਆਪਣੀ ਗਵਾਹੀ ਦਰਜ ਕਰਵਾਈ ਅਤੇ ਉਸਨੇ ਡੇਰੇ ਅੰਦਰ ਉਸਦੀ ਪਤਨੀ ਨਾਲ ਹੋਏ ਕੁਕਰਮ ਬਾਰੇ ਅਦਾਲਤ ਨੂੰ ਜਾਣੂ ਕਰਵਾਇਆ!ਸ੍ਰੀ ਵਰਮਾ ਅਨੁਸਾਰ ਸੌਦਾਸਾਧ ਦੇ ਵੀਕਲਾਂ ਨੇ ਇਸ ਗਵਾਹ ਨਾਲ ਜਿਰਾਹ ਵੀ ਕੀਤੀ ! ਸ੍ਰੀ ਵਰਮਾ ਅਨੁਸਾਰ ਇਸ ਗਵਾਹ ਦੀ ਗਵਾਹੀ ਲੰਮੀ ਹੋਣ ਕਾਰਨ ਅੱਜ ਅਦਾਲਤ ਵਿੱਚ ਸਵ: ਰਣਜੀਤ ਸਿੰਘ ਕਤਲ ਕੇਸ ਸਬੰਧੀ ਕੋਈ ਅਦਾਲਤੀ ਕਾਰਵਾਈ ਦਰਜ ਨਹੀ ਕੀਤੀ ਗਈ! ਜਿਸ ਉਪਰੰੰਤ ਮਾਨਯੋਗ ਜੱਜ ਨੇ ਜਬਰਜਿਨਾਹ ਮਾਮਲੇ ਦੀ ਅਗਲੀ ਸੁਣਵਾਈ ਲਈ 23 ਮਾਰਚ 2013 ਤੇ ਰਣਜੀਤ ਸਿੰਘ ਕਤਲ ਕੇਸ ਵਿੱਚ 6 ਅਪ੍ਰੈਲ 2013 ਦਾ ਦਿਨ ਨਿਸਚਿਤ ਕਰ ਦਿੱਤਾ ਹੈ! ਅੱਜ ਅਦਾਲਤ ਵਿੱਚ ਰਣਜੀਤ ਸਿੰਘ ਕਤਲ ਕੇਸ ਦੇ ਸਹਿ ਦੋਸੀਆਂ ਨੂੰ ਵੀ ਹਰਿਆਣਾ ਪੁਲੀਸ ਵੱਲੋ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ ਕੀਤਾ ਗਿਆ! ਅੱਜ ਦੀ ਅਦਾਲਤੀ ਕਾਰਵਾਈ ਸਮੇ ਵਰਲਡ ਸਿੱਖ ਮਿਸਨ ਦੇ ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ,ਇੰਟਰਨੈਸਨਲ ਸਿੱਖ ਮੰਚ ਦੇ ਆਗੂ ਭਾਈ ਗੁਰਮੱਖ ਸਿੰਘ ਅਤੇ ਹੋਰ ਸਿੱਖ ਸੰਗਤਾ ਵੀ ਹਾਜਰ ਸਨ!


ਹਾਰ ਗਏ ਲੋਕਾਂ ਦਾ ਭਲਾ ਸੋਚਣ ਵਾਲੇ ਪੰਚ ਸਰਪੰਚ

ਸ਼ਰਾਬ ਦੇ ਠੇਕੇ ਨਾ ਖੋਲਣ ਲਈ 119 ਗ੍ਰਾਮ ਪੰਚਾਇਤਾਂ ਦੇ ਮਤਿਆਂ ਚੋਂ 70 ਮਤੇ ਆਬਾਕਾਰੀ ਵਿਭਾਗ ਨੇ ਕੀਤੇ ਰੱਦ

 http://sameydiawaaz.com/Archive%20News/%5B2013%5D/03/13.03.2013%20-%2007.jpg

ਸੰਗਰੂਰ 12 ਮਾਰਚ (ਅਜੈਬ ਸਿੰਘ ਮੋਰਾਂਵਾਲੀ) :- ਪੰਜਾਬ ਦੀਆਂ ਉਹ ਪੰਚਇਤਾ ਜਿਨਾਂ ਨੇ ਪਿੰਡਾ ਨੂੰ ਸਰਾਬ ਨਸ਼ਾ ਮੁੱਕਤ ਕਰਨ ਦਾ ਝੰਡਾ ਚੁੱਕਿਆ ਹੋਇਆ ਹੈ ਇੰਟਰਨੈਸਨਲ ਹਿਉਮਨ ਰਾਇਟਸ ਫਾਉਡੇਸਨ ਫਾਰ ਪੁਲਿਸ ਪਬਲਿਕ ਐਡ ਮੀਡੀਆ ਪੰਜਾਬ ਯੂਥ ਦੇ ਸਟੇਟ ਪ੍ਰਧਾਨ ਹਰਨੇਕ ਸਿੰਘ ਮਹਿਲ ਪਟਿਆਲਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਨਸੇ ਬੰਦ ਕਰਨ ਅਤੇ ਨਸਿਆ ਨੂੰ ਨਕੇਲ ਪਾਉਣ ਦੀ ਗਲ ਕਰਦੀ ਹੈ ਪਰ ਦੂਜੇ ਪਾਸੇ ਸਰਾਬ ਦੇ ਠੇਕਿਆ ਦੀ ਗਿਣਤੀ ਵਧਾ ਕੇ ਸਰਾਬ ਦੀ ਵਿਕਰੀ ਨੂੰ ਇਸ ਸਾਲ ਵਧਾ ਕਿ 3400 ਕਰੋੜ ਤੋ 4020 ਕਰੋੜ ਟੈਕਸ ਇਕੱਠਾ ਕਰਨ ਦੀ ਨਿਤੀ ਤਿਆਰ ਕਰ ਰਹੀ ਹੈ ਪੰਜਾਬ ਵਿਚ 71 ਫੀਸਦੀ ਨੋਜਵਾਨ ਨਸਿਆ ਦੇ ਸਮੁੰਦਰ ਚ ਗਰਕ ਹੋ ਰਹੇ ਹਨ ਅੱਜ ਲੋਕਾ ਦਾ ਭਲਾ ਸੋਚਣ ਵਾਲੇ ਪੰਚ ਸਰਪੰਚ ਵੀ ਪਿੰਡਾ ਚ ਸਰਾਬ ਦੇ ਠੇਕੇ ਬੰਦ ਕਰਨ ਦੇ ਮਤੇ ਪਾ ਕੇ ਹਾਰ ਗਏ ਹਨ ਹਰਨੇਕ ਸਿੰੰਘ ਮਹਿਲ ਨੇ ਦੱਸਿਆ ਕਿ ਪੰਜਾਬ ਵਿਚ ਸਰਾਬ ਦੇ ਠੇਕਿਆ ਖਿਲਾਫ 119 ਗ੍ਰਾਮ ਪੰਚਾਇਤਾ ਨੇ ਆਪਣੇ ਪਿਡ ਵਿਚ ਸਰਾਬ ਦੇ ਠੇਕੇ ਨਾ ਖੋਲਣ ਲਈ ਆਬਾਕਾਰੀ ਵਿਭਾਗ ਨੂੰ ਮਤੇ ਭੇਜੇ ਸਨ ਪਰ ਸਿਰਫ 28 ਪਿੰਡਾ ਵਿਚੋ ਹੀ ਸਰਾਬ ਦੇ ਠੇਕੇ ਬੰਦ ਕਰਨ ਦਾ ਫੈਸਲਾ ਲਿਆ ਹੈ ਅਤੇ 21 ਸ਼ਰਾਬ ਦੇ ਠੇਕਿਆਂ ਨੂੰ ਪਿੰਡ ਦੀ ਹੱਦ ਤੋਂ ਬਾਹਰ ਕੀਤਾ ਗਿਆ ਹੈ। ਜਦੋਂ ਕਿ ਆਬਾਕਾਰੀ ਵਿਭਾਗ ਨੇ ਸੂਬੇ ਦੀਆਂ 70 ਗ੍ਰਾਮ ਪੰਚਾਇਤਾਂ ਦੇ ਮਤੇ ਰੱਦ ਕਰ ਦਿੱਤੇ ਹਨ। ਕਈ ਸਰਪੰਚ ਸਰਪੰਚਾਂ ਪੰਚਾਇਤਾਂ ਨੇ ਰੋਸ ਜਤਾਇਆ ਹੈ ਕਿ ਵਿਭਾਗ ਨੇ ਜਾਣ ਬੁੱਝ ਕੇ ਉਨ੍ਹਾਂ ਦੇ ਮਤਿਆਂ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰ 1 ਅਪ੍ਰੈਲ 2013 ਤੋਂ ਨਵੇਂ ਠੇਕੇ ਸ਼ੁਰੂ ਹੋਣੇ ਹਨ। ਹਰਨੇਕ ਸਿੰਘ ਮਹਿਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਿੰਡ ਵਿੱਚੋਂ ਸ਼ਰਾਬ ਕੱਢਣ ਦੇ ਦੋਸ਼ੀ ਪਾਏ ਇੱਕ ਵਿਅਕਤੀ ਦੀ ਸਜਾ ਸਾਰੇ ਪਿੰਡ ਵਾਲਿਆਂ ਨਾ ਦਿੱਤੀ ਜਾਵੇ ਅਤੇ ਸ਼ਰਾਬ ਦੇ ਠੇਕੇ ਨਾ ਖੋਲ੍ਹੇ ਜਾਣ। ਨਸ਼ਿਆਂ ਵਿਰੁੱਧ ਲਾਮਬੰਦ ਪਟਿਆਲਾ ਸ਼ਹਿਰ ਦੀ ਇੰਟਰਨੈਸ਼ਨਲ ਹਿਊਮਨ ਰਾਇਟਸ ਫਾਊਡੇਸ਼ਨ ਡਿਊਮਨ ਪਬਲਿਕ ਐਂਡ ਮੀਡੀਆ ਅਤੇ ਸੰਗਰੂਰ ਸ਼ਹਿਰ ਦੀ ਸੰਸਥਾ ਸਾਇੰਟਫਿਕ ਅਵੈਅਰਨੈਸ ਐਡ ਸ਼ੋਸ਼ਲ ਵੈਲਫੇਅਰ ਫੋਰਸ ਨਸ਼ਾ ਛੁਡਾਉ ਹਸਪਤਾਲ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਮੋਹਨ ਸ਼ਰਮਾ, ਏ.ਐਸ.ਮਾਨ, ਹਰਨੇਕ ਸਿੰਘ ਮਹਿਲ ਨੇ ਕਿਹਾ ਕਿ ਪੰਜਾਬ ਤੇ ਆਬਾਕਾਰੀ ਵਿਭਾਗ ਨੇ ਇਸ ਸਾਲ 119 ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਆਪਣੇ ਪਿੰਡ ਵਿੱਚ ਖੋਲ੍ਹਣ ਵਿਰੁੱਧ ਮਤੇ ਪਾਸ ਕੀਤੇ ਹਨ। ਸਗਰੂਰ ਦੇ ਪਿੰਡ ਹਰਚੰਦਪੁਰਾ ਦੇ ਸਰਪੰਚ ਸੁਖਮੰਦਰ ਸਿੰਘ ਦਾ ਕਹਿਣਾ ਹੈ ਕਿ ਪੰਚਾਇਤ ਵੱਲੋਂ ਪਿਛਲੇ 5 ਸਾਲਾਂ ਤੋਂ ਸ਼ਰਾਬ ਦੇ ਠੇਕੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮਤੇ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ। ਹਰਚੰਦਪੁਰਾ ਦੇ ਪੰਚ ਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 10-10 ਸਾਲ ਦੇ ਬੱਚੇ ਵੀ ਸ਼ਰਾਬ ਠੇਕੇ ਵਿੱਚ ਜਾ ਕੇ ਸ਼ਰਾਬ ਖਰੀਦੇ ਹਨ। ਹੁਣ ਗ੍ਰਾਮ ਪੰਚਾਇਤਾਂ ਸੰਘਰਸ਼ ਕਰਨ ਦੀ ਰਣ ਨੀਤੀ ਅਪਣਾ ਰਹੀਆਂ ਹਨ। ਏ.ਐਸ.ਮਾਨ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਵੱਲੋਂ ਸ਼ਰਾਬ ਦੇ ਠੇਕਿਆਂ ਵਿਰੁੱਧ (ਬੰਦ ਕਰਨ ਲਈ) ਮਤੇ ਪਾਸ ਕਰਕੇ ਆਬਾਕਾਰੀ ਵਿਭਾਗ ਨੂੰ ਦਿੱਤੇ ਗਏ ਮਤਿਆਂ ਨੂੰ ਰੱਦ ਕਰਨ ਦੀ ਬਜਾਏ ਸ਼ਰਾਬ ਦਾ ਠੇਕਾ ਬੰਦ ਕਰਨ ਦਾ ਅਮਲੀ ਜਾਮਾ ਪਹਿਨਾਇਆ ਜਾਵੇ। ਸੰਗਰੂਰ ਜ਼ਿਲ੍ਹੇ ਵਿੱਚ 43 ਪਿੰਡਾਂ ਦੀਆਂ ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਮਤੇ ਪਾਏ ਸਨ। ਪਰ ਸਿਰਫ 2 ਪਿੰਡਾਂ ਦੇ ਠੇਕਿਆਂ ਨੂੰ ਹੀ ਬੰਦ ਕੀਤਾ ਗਿਆ ਹੈ। ਜਦੋਂ ਇਹ 7 ਪਿੰਡਾਂ ਦੇ ਠੇਕੇ ਪਿੰਡ ਦੀ ਹੱਦ ਤੋਂ ਬਾਹਰ ਕੀਤੇ ਹਨ ਕੈਬਨਿੱਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਸ਼ਹਿਰ ਪਟਿਆਲਾ ਜਿਲ੍ਹੇ ਵਿੱਚ 7 ਪਿੰਡਾਂ ਦੇ ਠੇਕੇ ਬੰਦ ਕੀਤੇ ਹਨ ਅਤੇ 6 ਪਿੰਡਾਂ ਦੇ ਠੇਕਿਆਂ ਨੂੰ ਪਿੰਡ ਦੀ ਹੱਦ ਤੋਂ ਬਾਹਰ ਕੀਤਾ ਗਿਆ ਹੈ। ਪਟਿਆਲਾ ਜਿਲ੍ਹੇ ਦੀਆਂ 20 ਪੰਚਾਇਤਾਂ ਨੇ ਮਤੇ ਪਾ ਕੇ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਅਪੀਲ ਕੀਤੀ ਸੀ ਅਤੇ ਬਰਨਾਲਾ ਜਿਲ੍ਹੇ ਦੀਆਂ 11 ਪੰਚਾਇਤਾਂ ਦੇ ਮਤਿਆ ਵਿੱਚੋਂ 2 ਪਿੰਡਾਂ ਦੇ ਸ਼ਰਾਬ ਦੇ ਠੇਕੇ ਬੰਦ ਕੀਤੇ ਹਨ 3 ਪਿੰਡਾਂ ਦੀ ਹੱਦ ਤੋਂ ਬਾਹਰ ਠੇਕੇ ਕੀਤੇ ਹਨ। ਜਿਲ੍ਹਾ ਫਤਿਹਗੜ੍ਹ ਸਾਹਿਬ ਗ੍ਰਾਮ ਪੰਚਾਇਤਾਂ ਦੇ 4 ਆਏ ਮਤਿਆ ਵਿੱਚੋਂ 3 ਪਿੰਡਾਂ ਦੇ ਠੇਕੇ ਬੰਦ ਕਰ ਦਿੱਤੇ ਹਨ ਜਿਲ੍ਹਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਦੇ 8 ਮਤਿਆ ਵਿੱਚੋਂ 5 ਪਿੰਡਾਂ ਵਿੱਚੋਂ ਸ਼ਰਾਬ ਦੇ ਠੇਕੇ ਬੰਦ ਕੀਤੇ ਹਨ। ਇੱਕ ਪਿੰਡ ਦਾ ਠੇਕਾ ਪਿੰਡ ਤੋਂ ਬਾਹਰ ਕੀਤਾ ਹੈ। ਜਿਲ੍ਹਾ ਫਿਰੋਜਪੁਰ ਤੇ ਤਿੰਨ ਪਿੰਡ ਦੇ ਠੇਕੇ ਬੰਦ ਕੀਤੇ ਹਨ। ਜਦੋਂ ਕਿ ਇੱਕ ਪਿੰਡ ਹੱਦ ਤੋਂ ਬਾਹਰ ਹੋਵੇਗਾ। ਜਿਲ੍ਹਾ ਫਰੀਦਕੋਟ ਦੇ ਕੁਲ 5 ਮਤਿਆ ਵਿੱਚੋਂ 1 ਪਿੰਡ ਦਾ ਠੇਕਾ ਬੰਦ ਅਤੇ 2 ਪਿੰਡ ਦੇ ਬਾਹਰ ਠੇਕੇ ਕਰ ਦਿੱਤੇ ਹਨ। ਮੋਗਾ ਜਿਲ੍ਹੇ ਦੇ ਆਏ 4 ਮਤਿਆ ਚੋ 3 ਪਿੰਡਾਂ ਵਿੱਚੋ ਸ਼ਰਾਬ ਦੇ ਠੇਕੇ ਬੰਦ ਕੀਤੇ ਹਨ। ਜਿਲ੍ਹਾ ਫਾਜਿਲਕਾ 'ਚ 1 ਪਿੰਡ ਦਾ ਠੇਕਾ ਬੰਦ ਅਤੇ 2 ਪਿੰਡ ਦੇ ਮਤੇ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਜਲੰਧਰ ਦਾ ਇੱਕ ਪਿੰਡ ਦਾ ਠੇਕਾ ਬੰਦ, ਮੋਹਾਲੀ ਦਾ ਇੱਕ ਪਿੰਡ ਦਾ ਠੇਕਾ ਹੱਦ ਤੋਂ ਬਾਹਰ। ਆਬਾਕਾਰੀ ਵਿਭਾਗ ਵੱਲੋਂ ਰੋਪੜ, ਕਪੂਰਥਲਾ, ਲੁਧਿਆਣਾ, ਨਵਾ ਸ਼ਹਿਰ, ਗੁਰਦਾਸਪੁਰ, ਮਾਨਸਾ, ਬਠਿੰਡਾ ਆਦਿ ਜਿਲ੍ਹਿਆਂ ਦੀਆਂ ਗ੍ਰਾਮ ਪੰਚਾਇਤਾਂ ਦੇ ਮਤੇ ਰੱਦ ਕੀਤੇ ਹਨ। ਗ੍ਰਾਮ ਪੰਚਾਇਤਾਂ ਦੇ ਆਗੂਆਂ ਨੇ ਵਿਭਾਗ ਅਤੇ ਸਰਕਾਰ ਤੇ ਰੋਸ ਜਿਤਾਇਆ ਗਿਆ ਹੈ ਕਿ ਉਨ੍ਹਾਂ ਦੇ ਪਿੰਡ ਵਿੱਚੋਂ 1 ਬੰਦੇ ਤੋਂ ਫੜੀ ਸ਼ਰਾਬ ਦਾ ਕੇਸ ਦਿਖਾ ਕੇ ਮਤੇ ਰੱਦ ਕਰ ਦਿੱਤੇ ਹਨ। ਕਈ ਸ਼ਰਾਬ ਦੇ ਠੇਕੇਦਾਰਾਂ ਦੀ ਮਿਲੀ ਭੁਗਤ ਨਾਲ ਕੇਸ ਬਣਾਏ ਜਾਂਦੇ ਹਨ ਤਾਂ ਜੋ ਸ਼ਰਾਬ ਦੇ ਠੇਕੇ ਪਿੰਡਾਂ 'ਚ ਬਰਕਰਾਰ ਰੱਖੇ ਜਾਣ। ਆਬਾਕਾਰੀ ਵਿਭਾਗ ਤੇ ਠੇਕੇਦਾਰਾਂ ਦੀ ਗੰਢ ਤੁੱਪ ਅੱਗੇ ਪਿੰਡਾਂ ਦੀਆਂ ਪੰਚਾਇਤਾਂ ਬੇਬੱਸ ਹਨ। ਹਰਨੇਕ ਸਿੰਘ ਮਹਿਲ ਪਟਿਆਲਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਪੰਚਾਇਤੀ ਰਾਜ ਐਕਟ ਦੀ ਧਾਰਾ 40ਵੀ ਦੇ ਅਧੀਨ ਗ੍ਰਾਮ ਪੰਚਾਇਤਾਂ ਦੇ ਮਤੇ ਰੱਦ ਕਰ ਦਿੱਤੇ ਜਾਂਦੇ ਹਨ। ਇਸ ਲਈ ਸਰਕਾਰ ਨੂੰ ਪੰਚਾਇਤੀ ਰਾਜ ਐਕਟ ਦੀ 40ਬੀ ਧਾਰਾ ਵਿੱਚ ਸੋਧ ਕਰਨੀ ਚਾਹੀਦੀ ਹੈ। ਹਰਨੇਕ ਮਹਿਲ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਨੂੰ ਨੌਜਵਾਨਾਂ ਨੂੰ ਇਕੱਠੇ ਕਰਕੇ ਪੰਚਾਇਤਾਂ ਦੇ ਹੱਕ ਵਿੱਚ ਸੰਘਰਸ਼ ਕੀਤਾ ਜਾਵੇਗਾ ਅਤੇ ਪੰਜਾਬ ਵਿਧਾਨ ਸਭਾ ਦੇ 28 ਮਾਰਚ ਤੱਕ ਚਲ ਰਹੇ ਵਿਧਾਨ ਸਭਾ ਦੇ ਸ਼ੈਸ਼ਨ ਦਾ ਘਿਰਾਓ ਕਰਨ ਦੀ ਤਿਆਰੀ ਕੀਤੀ ਜਾਵੇਗੀ। । ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਦਾ ਵਿਰੋਧ ਕਰਨ ਵਾਲੀਆਂ ਪੰਚਾਇਤਾਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ। ਪਿਛਲੇ ਸਾਲ 89 ਗ੍ਰਾਮ ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਨਾ ਖੋਲਣ ਬਾਰੇ ਮਤੇ ਪਾਏ ਸਨ। ਪਰ ਵਿਭਾਗ ਨੇ ਸੁਣਵਾਈ ਤੋਂ ਬਾਅਦ 32 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੰਗਾਂ ਰੱਦ ਕਰ ਦਿੱਤੀਆਂ ਸਨ। 30 ਪਿੰਡਾਂ ਵਿੱਚੋਂ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਸਨ। 28 ਪਿੰਡਾਂ ਵਿਚਲੇ ਸ਼ਰਾਬ ਦੇ ਠੇਕਿਆਂ ਦੀ ਥਾਂ ਤਬਦੀਲ ਕਰ ਦਿੱਤੀ ਸੀ। ਇਸ ਸਾਲ 119 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਕਰ ਤੇ ਆਬਾਕਾਰੀ ਵਿਭਾਗ ਨੂੰ ਭੇਜੇ ਸਨ। ਸਭ ਤੋਂ ਵੱਧ ਮਤੇ ਸੰਗਰੂਰ ਜਿਲ੍ਹੇ ਵਿੱਚੋਂ 43 ਪਿੰਡਾਂ ਦੀਆਂ ਪੰਚਾਇਤਾਂ ਸ਼ਰਾਬ ਦੇ ਠੇਕਿਆਂ ਦੇ ਵਿਰੋਧ ਵਿੱਚ ਨਿਤਰੀਆਂ ਸਨ। ਪਟਿਆਲਾ 20, ਬਰਨਾਲ 13, ਹੁਸ਼ਿਆਰਪੁਰ 8, ਫਤਿਹਗੜ੍ਹ ਸਾਹਿਬ 4, ਗੁਰਦਾਸਪੁਰ 5, ਫਰੀਦਕੋਟ 6, ਬਠਿੰਡਾ 2, ਫਿਰੋਜਪੁਰ 4, ਮੋਗਾ 4, ਫਾਜਿਲਕਾ 3, ਆਮ ਪੰਚਾਇਤਾਂ ਨੇ ਠੇਕੇ ਬੰਦ ਕਰਨ ਦੇ ਮਤੇ ਪਾਏ ਹਨ। ਰੋਪੜ, ਮੋਹਾਲੀ, ਲੁਧਿਆਣਾ, ਜਲੰਧਰ, ਕਪੂਰਥਲਾ, ਨਵਾ ਸ਼ਹਿਰ ਅਤੇ ਮਾਨਸਾ ਵਿੱਚੋਂ 1-1 ਪਿੰਡ ਦੀ ਹੀ ਪੰਚਾਇਤ ਨੇ ਮਤਾ ਪਾਇਆ ਹੈ। ਪੰਜਾਬ 'ਚ ਨਸ਼ਿਆ ਦਾ ਛੇਵਾਂ ਦਰਿਆ ਚੱਲ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਵਿੱਚੋਂ ਗ੍ਰਾਮ ਪੰਚਾਇਤਾਂ ਵੱਲੋਂ ਨਸ਼ਿਆਂ ਦੇ ਵੱਧ ਰਹੇ ਰੁਝਾਉਣ ਨੂੰ ਠੱਲ ਪਾਉਣ ਲਈ ਜਿਹੜੀਆਂ ਗ੍ਰਾਮ ਪੰਚਾਇਤਾਂ ਪਿੱਛਲੇ ਕਈ ਸਾਲਾਂ ਤੋਂ ਆਪਣੇ ਪਿੰਡਾਂ ਵਿੱਚੋਂ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਸਬੰਧਤ ਵਿਭਾਗ ਅਤੇ ਸਰਕਾਰ ਨੂੰ ਅਪੀਲਾਂ ਕਰ ਰਹੀਆਂ ਹਨ। ਪਰ ਲੋਕਾਂ ਦਾ ਭਲਾ ਸੋਚਣ ਵਾਲੇ ਪੰਚ ਸਰਪੰਚ ਦੇ ਮਨਾਂ ਨੂੰ ਆਬਾਕਾਰੀ ਵਿਭਾਗ ਵੱਲੋਂ 119 ਮਤਿਆਂ ਵਿੱਚੋਂ 70 ਮਤੇ ਪੰਚਾਇਤਾਂ ਦੇ ਰੱਦ ਕਰ ਦਿੱਤੇ। ਮਤਿਆਂ ਨੂੰ ਸੁਣ ਕੇ ਮਨ ਨੂੰ ਠੇਸ ਪਹੁੰਚੀ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz