ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158155
ਅੱਜ
ਇਸ ਮਹੀਨੇ
901
13879

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

14 ਮਾਰਚ 2013

ਸ੍ਰੀਨਗਰ 'ਚ ਅੱਤਵਾਦੀ ਹਮਲਾ - 5 ਜਵਾਨ ਸ਼ਹੀਦ

ਕ੍ਰਿਕੇਟਰਾਂ ਦੀ ਭੇਸ ਵਿਚ ਆਏ ਹਮਲਾਵਰ ਵੀ ਮਾਰ ਮੁਕਾਏ

ਹਮਲੇ ਪਿਛੇ ਪਾਕਿਸਤਾਨ - ਗ੍ਰਹਿ ਸਕੱਤਰ

 http://sameydiawaaz.com/Archive%20News/%5B2013%5D/03/14.03.2013%20-%2001.jpg

ਸ੍ਰੀਨਗਰ 13 ਮਾਰਚ (ਏਜੰਸੀ) :- ਸ੍ਰੀਨਗਰ ਦੇ ਬਿਮਨਾ ਇਲਾਕੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ. ਆਰ. ਪੀ. ਐਫ.) ਦੇ ਕੈਂਪ 'ਤੇ ਅੱਤਵਾਦੀਆਂ ਵਲੋਂ ਕੀਤੇ ਫਿਦਾਇਨ ਹਮਲੇ ਵਿਚ 5 ਜਵਾਨ ਸ਼ਹੀਦ ਹੋ ਗਏ ਜਦਕਿ ਦੋ ਅੱਤਵਾਦੀ ਵੀ ਮਾਰੇ ਗਏ । ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਸੀ. ਆਰ. ਪੀ. ਐਫ਼. ਦੇ 7 ਹੋਰ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਜਵਾਨਾਂ ਦੀ ਹਾਲਤ ਗੰਭੀਰ ਹੈ । ਹਮਲਾ ਕਰਨ ਪਿਛੋਂ ਅੱਤਵਾਦੀ ਨੇੜਲੇ ਸਕੂਲ ਵਿਚ ਛਿਪ ਗਏ । ਉਸ ਵੇਲੇ ਸਕੂਲ ਦੇ ਬਾਹਰ ਬੱਚੇ ਖੇਡ ਰਹੇ ਸਨ । ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਸੀ. ਆਰ. ਪੀ. ਐਫ਼. ਦੇ ਜਵਾਨਾਂ ਨੇ ਸਕੂਲ ਦੀ ਘੇਰਾਬੰਦੀ ਕਰ ਲਈ । ਦੋਵਾਂ ਧਿਰਾਂ ਵਿਚ ਹੋਈ ਗੋਲੀਬਾਰੀ ਵਿਚ ਦੋ ਅੱਤਵਾਦੀ ਮਾਰੇ ਗਏ । ਦੋਵਾਂ ਧਿਰਾਂ ਵਿਚਾਲੇ ਕਾਫ਼ੀ ਦੇਰ ਤੱਕ ਮੁਕਾਬਲਾ ਹੁੰਦਾ ਰਿਹਾ । ਵੱਖਵਾਦੀ ਧੜਿਆਂ ਵਲੋਂ ਦਿੱਤੇ ਬੰਦ ਦੇ ਸੱਦੇ ਕਾਰਨ ਅੱਜ ਸਕੂਲ ਬੰਦ ਸੀ । ਪੁਲਿਸ ਨੂੰ ਸ਼ੱਕ ਹੈ ਕਿ ਹਮਲਾ ਕਰਨ ਵਾਲਿਆਂ ਵਿਚ ਇਕ ਹੋਰ ਅੱਤਵਾਦੀ ਵੀ ਸ਼ਾਮਿਲ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ । ਜਵਾਨਾਂ ਨੇ ਬਾਅਦ ਵਿਚ ਸਕੂਲ ਵਿਚ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਦੀਆਂ ਦੋ ਲਾਸ਼ਾਂ ਨੂੰ ਬਰਾਮਦ ਕੀਤਾ । ਸੀ. ਆਰ. ਪੀ. ਐਫ਼. ਦੇ ਜਵਾਨਾਂ ਨੇ ਆਸਪਾਸ ਦੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ । ਪੁਲਿਸ ਨੂੰ ਇਸ ਹਮਲੇ ਪਿਛੇ ਅੱਤਵਾਦੀ ਜਥੇਬੰਦੀ ਲਸ਼ਕਰ - ਏ - ਤੋਇਬਾ ਦਾ ਹੱਥ ਹੋਣ ਦਾ ਸ਼ੱਕ ਹੈ । ਅੱਤਵਾਦੀ ਕ੍ਰਿਕਟ ਕਿੱਟ ਵਿਚ ਹਥਿਆਰ ਛਿਪਾ ਕੇ ਲਿਆਏ ਸਨ । ਇਸ ਸਬੰਧ ਵਿਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ਵਿਚ ਚਾਰ ਜਵਾਨ ਤੇ 3 ਨਾਗਰਿਕ ਜ਼ਖ਼ਮੀ ਹੋਏ ਹਨ । ਘਟਨਾ ਵਾਲੀ ਥਾਂ ਤੋਂ ਸੁਰੱਖਿਆ ਜਵਾਨਾਂ ਨੇ ਵੱਡੀ ਗਿਣਤੀ ਵਿਚ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ । ਸ਼ਹਿਰ ਵਿਚ ਇਸ ਸਾਲ ਦਾ ਇਹ ਪਹਿਲਾ ਅੱਤਵਾਦੀ ਹਮਲਾ ਹੈ । ਇਸ ਹਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਸਕੱਤਰ ਆਰ. ਕੇ. ਸਿੰਘ ਨੇ ਕਿਹਾ ਕਿ ਇਸ ਹਮਲੇ ਪਿਛੇ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਦਾ ਹੱਥ ਹੈ ।


ਪਾਕਿਸਤਾਨ ਤੋਂ ਰਾਜਦੂਤਾਂ ਨੂੰ ਵਾਪਸ ਬੁਲਾਏ ਭਾਰਤ - ਰਾਜਨਾਥ ਸਿੰਘ

 http://sameydiawaaz.com/Archive%20News/%5B2013%5D/03/14.03.2013%20-%2002.jpg

ਕਾਨਪੁਰ 13 ਮਾਰਚ (ਏਜੰਸੀ) :- ਸ਼੍ਰੀਨਗਰ 'ਚ ਫਿਦਾਈਨ ਹਮਲੇ ਦੌਰਾਨ ਸੀ. ਆਰ. ਪੀ. ਐਫ. ਦੇ 5 ਜਵਾਨਾਂ ਦੇ ਸ਼ਹੀਦ ਹੋਣ 'ਤੇ ਡੂੰਘਾ ਦੁਖ ਪ੍ਰਗਟ ਕਰਦਿਆਂ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਸਖਤ ਕਦਮ ਚੁਕਣ ਲਈ ਪਾਕਿਸਤਾਨ ਤੋਂ ਆਪਣੇ ਰਾਜਦੂਤ ਭਾਰਤ ਨੂੰ ਤੁਰੰਤ ਵਾਪਸ ਸੱਦ ਲੈਣੇ ਚਾਹੀਦੇ ਹਨ। ਭਾਜਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਸਰਕਾਰ ਕੋਲ ਅੱਤਵਾਦ ਨੂੰ ਰੋਕਣ ਦੀ ਕੋਈ ਠੋਸ ਕਾਰਜ ਯੋਜਨਾ ਨਹੀਂ ਹੈ। ਇਸ ਲਈ ਵਾਰ-ਵਾਰ ਬੇਦੋਸ਼ੇ ਨਾਗਰਿਕਾਂ ਅਤੇ ਸੈਨਿਕਾਂ ਨੂੰ ਅੱਤਵਾਦੀਆਂ ਹੱਥੋਂ ਆਪਣੀ ਜਾਨ ਗਵਾਉਣੀ ਪੈਂਦੀ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਅੱਤਵਾਦ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਰਕਾਰ ਨੂੰ ਇਨ੍ਹਾਂ ਦੇ ਵਿਰੋਧ ਵਜੋਂ ਪਾਕਿਸਤਾਨ ਤੋਂ ਆਪਣੇ ਡਿਪਲੋਮੈਟ ਤੁਰੰਤ ਵਾਪਸ ਬੁਲਾ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੁਝ ਸਮੇਂ ਲਈ ਦੋਹਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਬਹਾਲੀ ਦੇ ਯਤਨਾਂ ਨੂੰ ਰੋਕ ਦੇਣਾ ਚਾਹੀਦਾ ਹੈ ਅਤੇ ਡਿਪਲੋਮੈਟਿਕ ਰਿਸ਼ਤੇ ਬਹਾਲ ਕਰਨ ਦੀ ਰਫਤਾਰ ਮੱਠੀ ਕਰ ਦੇਣੀ ਚਾਹੀਦੀ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕਸ਼ਮੀਰ ਵਿਚ ਅੱਤਵਾਦੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਹੀ ਜਾਨ ਨਹੀਂ ਲੈ ਰਹੇ, ਸਗੋਂ ਉਹ ਉੱਥੇ ਚੁਣੇ ਹੋਏ ਸਰਪੰਚਾਂ ਨੂੰ ਵੀ ਮਾਰ ਰਹੇ ਹਨ ਜਾਂ ਡਰਾ-ਧਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ 26 ਨਵੰਬਰ ਨੂੰ ਮੁੰਬਈ 'ਤੇ ਹਮਲਾ ਹੋਇਆ ਸੀ ਤਾਂ ਉਨ੍ਹਾਂ ਦੀ ਪਾਰਟੀ ਨੇ ਸਰਕਾਰ ਨੂੰ ਕਿਹਾ ਸੀ ਕਿ ਇਹ ਪਾਕਿਸਤਾਨ ਦਾ ਗਿਣਿਆ-ਮਿੱਥਿਆ ਹਮਲਾ ਹੈ, ਜਿਸ ਦਾ ਸਖਤੀ ਨਾਲ ਵਿਰੋਧ ਕਰਨਾ ਚਾਹੀਦਾ ਸੀ। ਇਸ ਤੋਂ ਪਿੱਛੋਂ ਜਦੋਂ ਹਾਲ ਹੀ ਵਿਚ ਪਾਕਿਸਤਾਨੀ ਫੌਜ ਨੇ ਧੋਖੇ ਨਾਲ 2 ਭਾਰਤੀ ਸੈਨਿਕਾਂ ਨੂੰ ਮਾਰ ਦਿੱਤਾ ਸੀ ਤਾਂ ਵੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਵਿਰੁੱਧ ਸਖਤ ਰੁਖ ਅਪਨਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਢਿੱਲ-ਮੱਠ ਵਾਲੇ ਵਤੀਰੇ ਕਾਰਨ ਅਸੀਂ ਰੋਜ਼ ਨੁਕਸਾਨ ਉੱਠਾ ਰਹੇ ਹਾਂ।


ਪੰਜਾਬ ਵਿਧਾਨ ਸਭਾ 'ਚ ਹੱਥੋਂਪਾਈ

ਸਪੀਕਰ 'ਤੇ ਕਾਗਜ਼ ਤੇ ਕਿਤਾਬਾਂ ਤੱਕ ਸੁੱਟੀਆਂ,

ਕਾਂਗਰਸੀ ਵਿਧਾਇਕ ਕੰਗ ਜਾ ਬੈਠੇ ਸਪੀਕਰ ਦੇ ਆਸਣ 'ਤੇ

ਇਨਸਾਫ ਲਈ ਭਟਕਦੀ ਮੁਟਿਆਰ ਦੀ ਵਿਧਾਨ ਸਭਾ 'ਚ ਵੀ ਕਿਸੇ ਨਾ ਸੁਣੀ

 http://sameydiawaaz.com/Archive%20News/%5B2013%5D/03/14.03.2013%20-%2003.jpg

ਚੰਡੀਗੜ੍ਹ 13 ਮਾਰਚ (ਦੀਪਕ ਸ਼ਰਮਾ) :- ਪੰਜਾਬ ਵਿਧਾਨ ਸਭਾ ਵਿਚ ਅੱਜ ਜੰਮ ਕੇ ਹੱਥੋਪਾਈ ਹੋਈ। ਹੰਗਾਮਾ ਇਸ ਕਦਰ ਵਧ ਗਿਆ ਕਿ ਕਾਂਗਰਸੀ ਵਿਧਾਇਕਾਂ ਨੇ ਸੁਨੀਲ ਜਾਖੜ ਦੀ ਅਗਵਾਈ ਹੇਠ ਸਪੀਕਰ ਵੱਲ ਪਹਿਲਾਂ ਕਿਤਾਬਾਂ ਤੇ ਕਾਗਜ਼ ਉਛਾਲੇ, ਫਿਰ ਉਸਦੇ ਮੰਚ ਤੱਕ ਪਹੁੰਚ ਗਏ। ਇਸ ਦੌਰਾਨ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨਾਲ ਮਾਰਸ਼ਲਾਂ ਦੀ ਜੰਮ ਕੇ ਖਿਚ-ਧੂਹ ਹੋਈ। ਦੂਜੇ ਪਾਸੇ ਚਮਕੌਰ ਸਾਹਿਬ ਦੇ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਸਕੱਤਰ ਦੀ ਕੁਰਸੀ 'ਤੇ ਚੜ੍ਹ ਕੇ ਰਿਪੋਰਟ ਦੀਆਂ ਕਾਪੀਆਂ ਸਪੀਕਰ ਵੱਲ ਸੁੱਟਣ ਲੱਗੇ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਖਰੜ ਤੋਂ ਕਾਂਗਰਸੀ ਵਿਧਾਇਕ ਜਗਮੋਹਨ ਸਿੰਘ ਕੰਗ ਤਾਂ ਸਪੀਕਰ ਦੇ ਆਸਣ 'ਤੇ ਹੀ ਜਾ ਬੈਠੇ। ਦੋ ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਵਿਚ ਮਾਹੌਲ ਨੂੰ ਸ਼ਾਂਤ ਬਣਾ ਕੇ ਸਦਨ ਦੀ ਕਾਰਵਾਈ ਚਲਾਉਣ 'ਤੇ ਸਹਿਮਤੀ ਹੋਈ ਸੀ ਪਰ ਇਹ ਸਭ ਕੁਝ ਉਸ ਵੇਲੇ ਖੇਰੂੰ ਖੇਰੂੰ ਹੋ ਗਿਆ ਜਦੋਂ ਪੰਜਾਬ ਪੁਲਿਸ ਕਾਂਗਰਸ ਦੇ ਦਫਤਰ ਵਿਚੋਂ ਤਰਨਤਾਰਨ 'ਚ ਪੁਲਿਸ ਹਮਲੇ ਦੀ ਸ਼ਿਕਾਰ ਲੜਕੀ ਨੂੰ ਧੂਹਣ ਪਹੁੰਚ ਗਈ। ਇਹ ਸਾਰਾ ਮਾਮਲਾ ਉਸ ਵੇਲੇ ਵਾਪਰਿਆ ਜਦੋਂ ਇਹ ਲੜਕੀ ਆਪਣੇ ਪਿਤਾ ਨਾਲ ਕਾਂਗਰਸੀ ਵਿਧਾਇਕਾਂ ਦੇ ਘੇਰੇ 'ਚ ਸ਼ਾਮਲ ਹੋ ਕੇ ਬਿਨਾ ਪਾਸ ਤੋਂ ਵਿਧਾਨ ਸਭਾ ਅੰਦਰ ਕਾਂਗਰਸੀ ਦਫਤਰ ਵਿਚ ਪਹੁੰਚੀ ਤੇ ਇਥੋਂ ਇਸ ਲੜਕੀ ਨੂੰ ਬਾਹਰ ਕੱਢਣ ਲਈ ਜਦੋਂ ਪੁਲਿਸ ਮੁਲਾਜ਼ਮ ਅੱਗੇ ਵਧੇ ਤਾਂ ਕਾਂਗਰਸੀ ਵਿਧਾਇਕ ਉਹਨਾਂ ਨਾਲ ਭਿੜ ਪਏ। ਜਿਸ ਦੌਰਾਨ ਬਾਕੀ ਪੁਲਿਸ ਮੁਲਾਜ਼ਮ ਤਾਂ ਭੱਜਣ ਵਿਚ ਕਾਮਯਾਬ ਹੋ ਗਏ ਅਤੇ ਇਕ ਅਧਿਕਾਰੀ ਤਾਂ ਅਕਾਲੀਆਂ ਦੇ ਦਫਤਰ ਵਿਚ ਜਾ ਕੇ ਲੁਕ ਗਿਆ। ਪਰ ਗੁਰਦਾਸਪੁਰ ਜ਼ਿਲ੍ਹੇ ਤੋਂ ਆਇਆ ਇਕ ਪੁਲਿਸ ਕਰਮੀ ਜਿਸਦਾ ਨਾਂ ਜੈਪਾਲ ਸਿੰਘ ਦੱਸਿਆ ਜਾ ਰਿਹਾ ਹੈ, ਉਹ ਕਾਂਗਰਸੀ ਵਿਧਾਇਕਾਂ ਦੇ ਹੱਥੇ ਚੜ੍ਹ ਗਿਆ ਤੇ ਜਿਸ ਨੂੰ ਫਿਰ ਕਾਂਗਰਸੀ ਵਿਧਾਇਕਾਂ ਨੇ ਚੰਗਾ ਕੁਟਾਪਾ ਵੀ ਚਾੜ੍ਹਿਆ। ਇਸ ਨੂੰ ਫੜਨ ਵਿਚ ਕੋਟਲੀ ਤੇ ਨਾਗਰਾ ਨੇ ਅਹਿਮ ਰੋਲ ਨਿਭਾਇਆ ਤੇ ਇਸ ਤੋਂ ਬਾਅਦ ਸਦਨ ਵਿਚ ਹੰਗਾਮਾ ਸ਼ੁਰੂ ਹੋ ਗਿਆ। ਇਕ ਪਾਸੇ ਜਿੱਥੇ ਸੱਤਾਧਾਰੀ ਧਿਰ ਗੈਰਕਾਨੂੰਨੀ ਢੰਗ ਨਾਲ ਕੁੜੀ ਨੂੰ ਲਿਆਉਣ 'ਤੇ ਕਾਂਗਰਸ ਨੂੰ ਦੋਸ਼ੀ ਦੱਸ ਰਹੀ ਸੀ, ਉਥੇ ਕਾਂਗਰਸੀਆਂ ਦਾ ਕਹਿਣਾ ਸੀ ਕਿ ਪੁਲਿਸ ਇੱਥੇ ਕਿਵੇਂ ਦਾਖਲ ਹੋਈ। ਇਸ ਹੰਗਾਮੇ ਦੇ ਦਰਮਿਆਨ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਅੰਦਰ ਨਾਅਰੇਬਾਜ਼ੀ ਕਰਦਿਆਂ ਸਪੀਕਰ ਦੀ ਕੁਰਸੀ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। ਉਹਨਾਂ ਜੰਮ ਕੇ ਰਿਪੋਰਟ ਦੀਆਂ ਕਾਪੀਆਂ ਤੇ ਕਿਤਾਬਾਂ ਸਪੀਕਰ ਵੱਲ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਵਿਧਾਨ ਸਭਾ ਦੇ ਸਕੱਤਰ ਕੁਰਸੀ ਛੱਡ ਕੇ ਭੱਜ ਪਏ। ਜਿਸ 'ਤੇ ਫਿਰ ਚਰਨਜੀਤ ਸਿੰਘ ਚੰਨੀ ਜਾ ਚੜ੍ਹੇ ਤੇ ਰਾਜਾ ਵੜਿੰਗ ਤਾਂ ਸਪੀਕਰ ਦੀ ਬਿਲਕੁਲ ਕੁਰਸੀ ਤੱਕ ਪਹੁੰਚ ਗਿਆ, ਜਿਸ ਕਾਰਨ ਮਾਰਸ਼ਲਾਂ ਨਾਲ ਉਹਨਾਂ ਦੀ ਚੰਗੀ ਹੱਥੋ ਪਾਈ ਹੋਈ ਤੇ ਜਿਵੇਂ ਹੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਦਨ ਨੂੰ ਕੱਲ੍ਹ ਤੱਕ ਲਈ ਮੁਲਤਵੀ ਕੀਤਾ ਤਾਂ ਉਸ ਤੋਂ ਬਾਅਦ ਵੀ ਕਾਂਗਰਸੀ ਵਿਧਾਇਕ ਹੰਗਾਮਾ ਕਰਦੇ ਰਹੇ ਤੇ ਖਰੜ ਤੋਂ ਕਾਂਗਰਸੀ ਵਿਧਾਇਕ ਜਗਮੋਹਨ ਸਿੰਘ ਕੰਗ ਸਪੀਕਰ ਦੀ ਕੁਰਸੀ 'ਤੇ ਜਾ ਬੈਠੇ। ਇਕ ਪਾਸੇ ਜਿੱਥੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਲਈ ਹਮਲਾਵਰ ਰੁਖ਼ ਅਖਤਿਆਰ ਕੀਤਾ, ਉਥੇ ਜਵਾਬ ਵਿਚ ਸੱਤਾਧਾਰੀ ਧਿਰ ਵੀ ਉਸੇ ਰੂਪ ਵਿਚ ਨਜ਼ਰ ਆਈ। ਵਿਰੋਧੀ ਧਿਰ ਜਿੱਥੇ ਪੁਲਿਸ ਦੀ ਆਮਦ ਨੂੰ ਗਲਤ ਠਹਿਰਾ ਰਹੀ ਹੈ, ਉਥੇ ਸੱਤਾਧਾਰੀ ਧਿਰ ਲੜਕੀ ਦੀ ਬਿਨਾ ਪਾਸ ਤੋਂ ਆਮਦ ਨੂੰ ਕਾਂਗਰਸੀਆਂ ਦੀ ਵੱਡੀ ਗਲਤੀ ਸਾਬਤ ਕਰ ਰਹੀ ਹੈ। ਇਸ ਦਰਮਿਆਨ ਅੱਜ ਦੇ ਹੰਗਾਮੇ 'ਤੇ ਟਿੱਪਣੀ ਕਰਦਿਆਂ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਵੀਰਵਾਰ ਨੂੰ ਇਸ ਪੂਰੇ ਮਾਮਲੇ 'ਤੇ ਵਿਧਾਨ ਸਭਾ ਵਿਚ ਪ੍ਰਸਤਾਵ ਰੱਖਿਆ ਜਾਵੇਗਾ, ਫਿਰ ਸਦਨ ਦੀ ਜੋ ਮਰਜ਼ੀ ਹੋਵੇਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅੱਜ ਸਾਰਾ ਹੰਗਾਮਾ ਜਿਸ ਮੁੱਦੇ ਨੂੰ ਲੈ ਕੇ ਹੋਇਆ ਪਰ ਉਸ ਮੁੱਦੇ 'ਤੇ ਗੱਲ ਕੁਝ ਨਾ ਹੋ ਸਕੀ ਕਿਉਂਕਿ ਤਰਨਤਾਰਨ ਤੋਂ ਪੁਲਿਸ ਤਸ਼ੱਦਦ ਦੀ ਸ਼ਿਕਾਰ ਪੀੜਤ ਲੜਕੀ ਇਨਸਾਫ ਦੀ ਆਸ ਨਾਲ ਅਤੇ ਆਪਣਾ ਮਾਮਲਾ ਵਿਧਾਨ ਸਭਾ ਵਿਚ ਰੱਖਣ ਲਈ ਕਾਂਗਰਸੀ ਵਿਧਾਇਕਾਂ ਦੀ ਸਹਾਇਤਾ ਨਾਲ ਪਹੁੰਚੀ ਜ਼ਰੂਰ, ਪਰ ਉਸਦੀ ਇੱਥੇ ਵੀ ਕਿਸੇ ਨਾ ਸੁਣੀ, ਉਲਟਾ ਦੋਵੇਂ ਧਿਰਾਂ ਆਪਸ ਵਿਚ ਹੀ ਉਲਝ ਪਈਆਂ ਤੇ ਮੁੱਦਾ ਪੁਲਿਸ ਦੀ ਆਮਦ ਤੇ ਕੁੜੀ ਦੀ ਆਮਦ ਦਾ ਬਣਕੇ ਰਹਿ ਗਿਆ, ਪਰ ਇਨਸਾਫ ਲਈ ਭਟਕਦੀ ਲੜਕੀ ਦੀ ਕਿਸੇ ਨੇ ਸਾਰ ਨਾ ਲਈ।


ਕੱਲ੍ਹ ਨੂੰ ਇਹ ਤਾਂ ਆਪਣੇ ਨਾਲ ਅੱਤਵਾਦੀ ਵੀ ਲੈ ਆਉਣਗੇ - ਬਾਦਲ

http://sameydiawaaz.com/Archive%20News/%5B2013%5D/03/14.03.2013%20-%2004.jpg

ਬਿਨ੍ਹਾਂ ਪਾਸ ਤੋਂ ਪੁਲਿਸ ਵਧੀਕੀ ਦਾ ਸ਼ਿਕਾਰ ਲੜਕੀ ਦੀ ਵਿਧਾਨ ਵਿਚ ਆਮਦ 'ਤੇ ਸੱਤਾਧਾਰੀ ਧਿਰ ਨੇ ਆਖਿਆ ਕਿ ਇੰਝ ਤਾਂ ਕੱਲ੍ਹ ਨੂੰ ਕੋਈ ਅੱਤਵਾਦੀ ਵੀ ਵਿਧਾਨ ਸਭਾ ਵਿਚ ਆ ਸਕਦਾ ਹੈ। ਸੁਖਬੀਰ ਸਿੰਘ ਬਾਦਲ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ ਸਮੇਤ ਅਕਾਲੀ ਅਤੇ ਭਾਜਪਾ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਇਸ ਘਟਨਾ ਨੂੰ ਕਾਂਗਰਸ ਦੀ ਜਿੱਥੇ ਲਾਪ੍ਰਵਾਹੀ ਦੱਸਿਆ, ਉਥੇ ਉਹਨਾਂ ਕਿਹਾ ਕਿ ਇੰਝ ਤਾਂ ਕੱਲ੍ਹ ਨੂੰ ਕੋਈ ਰਿਵਾਲਵਰ ਜਾਂ ਬੰਦੂਕ ਲੈ ਕੇ ਵੀ ਅੰਦਰ ਆ ਸਕਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਕੱਲ੍ਹ ਕਾਂਗਰਸ ਦੇ ਵਿਧਾਇਕ ਕਿਸੇ ਅੱਤਵਾਦੀ ਨੂੰ ਵਿਧਾਨ ਸਭਾ ਵਿਚ ਲਿਆ ਸਕਦੇ ਹਨ।


ਇਨਸਾਫ ਮੰਗਣਾ ਜੇ ਗੁਨਾਹ ਹੈ ਤਾਂ ਮੇਰੇ 'ਤੇ ਕੇਸ ਦਰਜ ਕਰ ਦਿਓ - ਜਾਖੜ

 http://sameydiawaaz.com/Archive%20News/%5B2013%5D/03/14.03.2013%20-%2014.jpg

ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪੁਲਿਸ ਦੇ ਜੁਰਮ ਦਾ ਸ਼ਿਕਾਰ ਦਲਿਤ ਬੱਚੀ ਕੋਈ ਅੱਤਵਾਦੀ ਨਹੀਂ । ਉਹ ਤਾਂ ਵਿਧਾਨ ਸਭਾ ਵਿਚ ਇਨਸਾਫ ਦੀ ਮੰਗ ਲਈ ਆਈ ਸੀ, ਪਰ ਮੁੱਖ ਮੰਤਰੀ ਨੇ ਉਸਦੀ ਤੁਲਨਾ ਅੱਤਵਾਦੀ ਨਾਲ ਕਰਕੇ ਹੱਦ ਮੁਕਾ ਦਿੱਤੀ ਹੈ । ਜਾਖੜ ਨੇ ਆਖਿਆ ਕਿ ਮੈਂ ਵਿਧਾਨ ਸਭਾ ਵਿਚ ਉਸਦੀ ਆਮਦ ਲਈ ਪਾਸ ਅਪਲਾਈ ਕੀਤਾ ਸੀ, ਪਰ ਪਾਸ ਦੇਣੋ ਵਿਧਾਨ ਸਭਾ ਵਲੋਂ ਮਨ੍ਹਾ ਕਰ ਦਿੱਤਾ ਗਿਆ ਤੇ ਅਸੀਂ ਉਸ ਨੂੰ ਆਪਣੇ ਨਾਲ ਲੈ ਆਏ ਤੇ ਜੇ ਇਹ ਜੁਰਮ ਹੈ ਤਾਂ ਸਪੀਕਰ ਮੇਰੇ 'ਤੇ ਕੇਸ ਦਰਜ ਕਰਵਾ ਸਕਦੇ ਹਨ ।


ਪੰਜਾਬ ਜੇਲ੍ਹ ਮੈਨੂਅਲ 'ਚ ਸੋਧ ਹੋਣ ਤੱਕ ਭਾਈ ਰਾਜੋਆਣਾ ਤੇ ਹੋਰਨਾਂ ਦੀ ਫਾਂਸੀ ਨੂੰ ਰੋਕਿਆ ਜਾਵੇ - ਪਟੀਸ਼ਨਰ

ਪਟੀਸ਼ਨ 'ਤੇ ਸੁਣਵਾਈ ਅੱਜ

ਚੰਡੀਗੜ੍ਹ 13 ਮਾਰਚ (ਮੇਜਰ ਸਿੰਘ) :- ਅਫ਼ਜਲ ਗੁਰੂ, ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਆਦਿ ਦੀ ਫਾਂਸੀ ਬਾਅਦ ਲਾਸ਼ ਦਾ ਉਨ੍ਹਾਂ ਦੇ ਪਰਿਵਾਰ ਨੂੰ ਨਾ ਸੌਂਪਣਾ ਮੌਲਿਕ ਅਧਿਕਾਰਾਂ ਦੀ ਵੱਡੀ ਉਲੰਘਨਾ ਹੈ। ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਪਟੀਸ਼ਨਰ ਨੇ ਕਿਹਾ ਹੈ ਕਿ ਪੰਜਾਬ ਜੇਲ੍ਹ ਮੈਨੂਅਲ ਅੰਗਰੇਜਾਂ ਦੇ ਸਮੇਂ ਦਾ ਬਣਾਇਆ ਹੋਇਆ ਇੱਕ ਮੈਨੂਅਲ ਹੈ। ਜਿਸ ਦਾ ਮੁੱਖ ਉਦੇਸ਼ ਉਸ ਸਮੇਂ ਦੇ ਅਜ਼ਾਦੀ ਘੁਲਾਟੀਆਂ ਦੀ ਅਵਾਜ਼ ਨੂੰ ਦਬਾਉਣਾ ਸੀ। ਇਸ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਸਾਲ 1980 ਵਿੱਚ ਸੁਨੀਲ ਬੱਤਰਾ ਦੇ ਕੇਸ ਵਿੱਚ ਇੱਕ ਇਤਿਹਾਸਕ ਫੈਸਲਾ ਸੁਣਾਉਦੇ ਹੋਏ ਦੱਸਿਆ ਸੀ ਕਿ ਜੇਲ੍ਹ ਮੈਨੂਅਲ ਬਹੁਤ ਪੁਰਾਣਾ ਹੋ ਚੁੱਕਿਆ ਹੈ। ਇਸ ਸਾਰੇ ਐਕਟ 'ਚ ਬਹੁਤ ਤਬਦੀਲੀਆਂ ਕੀਤੇ ਜਾਣ ਦੀ ਲੋੜ ਹੈ। ਇਸ ਉਪਰੰਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਸਬੀਰ ਸਿੰਘ ਦੇ ਫੈਸਲੇ 'ਚ ਕਿਹਾ ਸੀ ਕਿ ਪੰਜਾਬ ਜੇਲ੍ਹ ਮੈਨੂਅਲ ਨੂੰ ਮੁੜ ਵਿਚਾਰਨਾ ਚਾਹੀਦਾ ਹੈ। ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਉਕਤ ਫੈਸਲਿਆਂ ਦੀ ਰੋਸ਼ਨੀ ਜਦੋਂ ਤੱਕ ਪੰਜਾਬ ਜੇਲ੍ਹ ਮੈਨੂਅਲ 'ਚ ਸੋਧ ਨਹੀਂ ਹੁੰਦੀ ਉਦੋਂ ਤੱਕ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਫ਼ਾਸੀਆਂ 'ਤੇ ਰੋਕ ਲਗਾਈ ਜਾਵੇ। ਇਸ ਪਟੀਸ਼ਨ 'ਚ ਇਹ ਦੱਸਿਆ ਗਿਆ ਹੈ ਕਿ ਸਰਕਾਰਾਂ ਨੇ ਅਫ਼ਜਲ ਗੁਰੂ ਨੂੰ ਫਾਂਸੀ ਲਗਾਉਣ ਤੋਂ ਪਹਿਲਾ ਉਸ ਦੇ ਨਬਾਲਿਗ ਬੱਚਿਆਂ ਅਤੇ ਉਸ ਦੀ ਪਤਨੀ ਨੂੰ ਮਿਲਣ ਦੀ ਇਜਾਜਤ ਨਾ ਦੇ ਕੇ ਅਤੇ ਉਸਦੀ ਲਾਸ਼ ਪਰਿਵਾਰ ਨੂੰ ਨਾ ਸੌਂਪ ਕੇ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਨਾ ਕੀਤੀ ਹੈ। ਪਟੀਸ਼ਨਰ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਜਿੰਦਾ, ਭਾਈ ਸੁੱਖਾ ਅਤੇ ਅਫਜਲ ਗੁਰੂ ਦੀ ਲਾਸ਼ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਦੇ ਕੇ ਅੰਗਰੇਜ ਹਕੂਮਤ ਵਲੋਂ ਸ਼ਹੀਦ - ਏ - ਆਜਮ ਸਰਦਾਰ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਚੋਰੀ ਛਿੱਪੇ ਫਾਂਸੀ 'ਤੇ ਲਟਕਾਉਣ ਬਾਅਦ ਚੋਰੀ ਛਿੱਪੇ ਹੀ ਉਨ੍ਹਾਂ ਦੀ ਲਾਸ਼ਾਂ ਦਾ ਸੰਸਕਾਰ ਕਰਕੇ ਸਤਲੁਜ ਦਰਿਆ ਵਿੱਚ ਰੋੜਨ ਨੂੰ ਤਸਦੀਕ ਕਰਦਾ ਹੈ। ਇਸ ਪਟੀਸ਼ਨ ਦੀ 14.3.2013 ਜਸਟਿਸ ਜਸਬੀਰ ਸਿੰਘ ਤੇ ਜਸਟਿਸ ਇੰਦਰਜੀਤ ਸਿੰਘ ਦੇ ਦੌਹਰੇ ਬੈਂਚ ਅੱਗੇ ਸੁਣਵਾਈ ਲਈ ਤਹਿ ਹੋਈ ਹੈ। ਉਪ ਪਟੀਸ਼ਨ ਵਕੀਲ ਸਿਮਰਨ ਜੀਤ ਅਤੇ ਵਕੀਲ ਜੀ. ਐਸ. ਸਿੱਧੂ ਵਲੋਂ ਪਾਈ ਗਈ ਹੈ।


ਮਾਮਲਾ ਅਫ਼ਜ਼ਲ ਗੁਰੂ ਦੀ ਫਾਂਸੀ ਦਾ

ਪੀ. ਡੀ. ਪੀ. ਵਲੋਂ ਵਿਧਾਨ ਸਭਾ ਸੈਸ਼ਨ ਦਾ ਬਾਈਕਾਟ

http://sameydiawaaz.com/Archive%20News/%5B2013%5D/03/14.03.2013%20-%2005.jpg

ਜੰਮੂ 13 ਮਾਰਚ :- ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵਲੋਂ ਸੰਸਦ ਉੱਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਲਾਸ਼ ਪਰਿਵਾਰ ਨੂੰ ਵਾਪਸ ਨਾ ਕਰਨ ਦੇ ਮੁੱਦੇ ‘ਤੇ ਜੰਮੂ - ਕਸ਼ਮੀਰ ਦੀ ਮੁੱਖ ਵਿਰੋਧੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ.) ਨੇ ਵਿਧਾਨ ਸਭਾ ਦੇ ਬਾਕੀ ਇਜਲਾਸ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ।

ਅੱਜ ਜੰਮੂ - ਕਸ਼ਮੀਰ ਵਿਧਾਨ ਸਭਾ ‘ਚ ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਅਫ਼ਜ਼ਲ ਗੁਰੂ ਦੀ ਮ੍ਰਿਤਕ ਦੇਹ ਨੂੰ ਵਾਪਸ ਕਰਨ ਤੋਂ ਇਨਕਾਰ ਕਰਕੇ ਸਦਨ ਦੀ ਭਾਵਨਾ ਦੀ ਬੇਇੱਜ਼ਤੀ ਕੀਤੀ ਹੈ ਅਤੇ ਜਿਥੇ ਕੋਈ ਇੱਜ਼ਤ ਨਾ ਹੋਵੇ ਉਥੇ ਬੈਠਣ ਦਾ ਕੋਈ ਲਾਭ ਨਹੀਂ । ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਵਲੋਂ ਅਫ਼ਜ਼ਲ ਗੁਰੂ ਦੀ ਮ੍ਰਿਤਕ ਦੇਹ ਪਰਿਵਾਰ ਵਾਲਿਆਂ ਨੂੰ ਨਾ ਦੇਣ ਦੇ ਬਿਆਨ ਨਾਲ ਕਸ਼ਮੀਰੀਆਂ ਦੀਆਂ ਭਾਵਨਾਵਾਂ ਨਾਲ ਖਿਲਵਾਡ਼ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਰਿਆਸਤ ਅੰਦਰ ਸੱਤਾਧਾਰੀ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਪਾਰਟੀ ਨੇ ਕੇਂਦਰ ਅੱਗੇ ਕਸ਼ਮੀਰੀਆਂ ਦੀ ਹੇਠੀ ਕਰਵਾਈ ਹੈ ।

ਵਿਧਾਨ ਸਭਾ ਦੇ ਅੰਦਰ ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਵਲੋਂ ਬਾਈਕਾਟ ਕਰਨ ਦੇ ਐਲਾਨ ਤੋਂ ਬਾਅਦ ਪੀ. ਡੀ. ਪੀ. ਦੇ ਵਿਧਾਇਕ ਵਾਰੋ - ਵਾਰੀ ਨਾਅਰੇਬਾਜ਼ੀ ਕਰਦੇ ਹੋਏ ਵਿਧਾਨ ਸਭਾ ਤੋਂ ਬਾਹਰ ਆ ਗਏ ।


ਮੰਗਲ ‘ਤੇ ਕਿਸੇ ਵੇਲੇ ਜੀਵਨ ਰਿਹਾ ਹੋਵੇਗਾ - ਨਾਸਾ

http://sameydiawaaz.com/Archive%20News/%5B2013%5D/03/14.03.2013%20-%2006.jpg

ਵਾਸ਼ਿੰਗਟਨ 13 ਮਾਰਚ :- ਅਮਰੀਕਨ ਪੁਲਾੜ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਕਿਊਰੋਸਿਟੀ ਰੋਵਰ ਵੱਲੋਂ ਇਕੱਤਰ ਕੀਤੇ ਨਮੂਨਿਆਂ ਦੀ ਪੁਣਛਾਣ ਤੋਂ ਸੰਕੇਤ ਮਿਲੇ ਹਨ ਕਿ ਮੰਗਲ ਗ੍ਰਹਿ ‘ਤੇ ਕਿਸੇ ਵੇਲੇ ਜੀਵਤ ਅਣੂਆਂ ਲਈ ਸਾਜ਼ਗਾਰ ਹਾਲਾਤ ਹੁੰਦੇ ਹੋਣਗੇ। ਨਾਸਾ ਦੇ ਮੰਗਲ ਖੋਜ ਮਿਸ਼ਨ ਦੇ ਮੁਖੀ ਮਾਈਕਲ ਮੀਅਰ ਨੇ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ”ਇਸ ਮਿਸ਼ਨ ਦਾ ਬੁਨਿਆਦੀ ਸਵਾਲ ਇਹ ਹੈ ਕਿ ਕੀ ਮੰਗਲ ਗ੍ਰਹਿ ‘ਤੇ ਕਦੇ ਰਹਿਣ ਲਾਇਕ ਹਾਲਾਤ ਸਨ। ਹੁਣ ਤੱਕ ਜੋ ਅਸੀਂ ਜਾਣ ਸਕੇ ਹਾਂ, ਉਸ ਅਨੁਸਾਰ ਇਸ ਦਾ ਜੁਆਬ ਹਾਂ ਹੈ।” ਸਾਇੰਸਦਾਨਾਂ ਨੇ ਕਿਊਰੋਸਿਟੀ ਵੱਲੋਂ ਪਿਛਲੇ ਮਹੀਨੇ ਇਸ ਲਾਲ ਗ੍ਰਹਿ ਦੇ ਇੱਕ ਪੁਰਾਤਨ ਪੰਧ ਲਾਗਿਓਂ ਚਟਾਨਾਂ ਵਿਚੋਂ ਇਕੱਤਰ ਕੀਤੀ ਸਮੱਗਰੀ ਨੂੰ ਪੀਸਣ ਤੋਂ ਬਾਅਦ ਪਾਇਆ ਕਿ ਇਸ ਵਿਚ ਸਲਫਰ, ਨਾਈਟਰੋਜਨ, ਹਾਈਡਰੋਜਨ, ਆਕਸੀਜਨ, ਫਾਸਫੋਰਸ ਅਤੇ ਕਾਰਬਨ ਦੇ ਕਣ ਹਨ। ਇਹ ਮੁੱਖ ਰਸਾਇਣ ਹਨ ਜੋ ਜੀਵਨ ਨੂੰ ਆਸਰਾ ਦਿੰਦੇ ਹਨ।

ਕਿਊਰੋਸਿਟੀ ਛੇ ਪਹੀਆਂ ਵਾਲਾ ਇੱਕ ਰੋਬੌਟ ਹੈ ਜਿਸ ਉਪਰ ਦਸ ਵਿਗਿਆਨਕ ਉਪਕਰਨ ਲੱਗੇ ਹੋਏ ਹਨ। ਇਹ ਮੰਗਲ ਗ੍ਰਹਿ ‘ਤੇ ਹੁਣ ਤੱਕ ਭੇਜੇ ਗਏ ਸਾਰੇ ਵਾਹਨਾਂ ਨਾਲੋਂ ਕਿਤੇ ਵੱਧ ਸੁਖਮ ਹੈ। ਇਸ ਵੱਲੋਂ ਇਕੱਤਰ ਕੀਤੇ ਡੇਟਾ ਅਨੁਸਾਰ ਯੈਲੇਨਾਈਫ ਬੇਅ ਇਲਾਕੇ ਵਿਚ ਉਸ ਪੁਰਾਤਨ ਦਰਿਆ ਪ੍ਰਣਾਲੀ ਦਾ ਅੰਤ ਹੋਇਆ ਸੀ ਅਤੇ ਇੱਥੇ ਬਣੀ ਇੱਕ ਝੀਲ ਦੇ ਧਰਾਤਲ ਤੋਂ ਰਸਾਇਣਕ ਊਰਜਾ ਦੇ ਸਰੋਤ ਮਿਲ ਸਕਦੇ ਹਨ ਅਤੇ ਇਸ ਤਰ੍ਹਾਂ ਇੱਥੇ ਜੀਵਨ ਰਹੇ ਹੋਣ ਦਾ ਇੱਕ ਹੋਰ ਸੁਰਾਗ ਮਿਲਿਆ ਹੈ ।

ਕਿਊਰੋਸਿਟੀ ਨੇ ਜਿਸ ਚਟਾਨ ਤੋਂ ਸਮੱਗਰੀ ਪ੍ਰਾਪਤ ਕੀਤੀ ਹੈ ਉਹ ਮਿੱਟੀ ਦੇ ਖਣਿਜਾਂ, ਸਲਫੇਟ ਖਣਿਜਾਂ ਅਤੇ ਹੋਰਨਾਂ ਰਸਾਇਣਾਂ ਤੋਂ ਮਿਲ ਕੇ ਬਣੀਆਂ ਹਨ ।


ਭਾਈ ਨਰੈਣ ਸਿੰਘ ਅਤੇ ਭਾਈ ਪਾਲ ਸਿੰਘ ਤੇ ਭਾਰੀ ਤਸ਼ੱਦਦ ਕੀਤਾ ਜਾ ਰਿਹਾ - ਡੱਲੇਵਾਲ

http://sameydiawaaz.com/Archive%20News/%5B2013%5D/03/14.03.2013%20-%2007.jpg

ਲੰਡਨ 13 ਮਾਰਚ :- ਪੰਜਾਬ ਪੁਲੀਸ ਵਲੋਂ ਪਿਛਲੇ ਦਿਨੀ ਗ੍ਰਿਫਤਾਰ ਕੀਤੇ ਗਏ ਭਾਈ ਨਰੈਣ ਸਿੰਘ ਚੌੜਾ ਅਤੇ ਦੋ ਸਾਲ ਤੋਂ ਜੇਹਲ ਵਿੱਚ ਬੰਦ ਭਾਈ ਪਾਲ ਸਿੰਘ ਫਰਾਂਸ ਉਪਰ ਸਰੀਰਕ ਅਤੇ ਮਾਨਸਿਕ ਤਸ਼ੱਦਦ ਕੀਤਾ ਜਾ ਰਿਹਾ ਹੈ ਜੋ ਕਿ ਤਰੰਤ ਬੰਦ ਹੋਣਾ ਚਾਹੀਦਾ ਹੈ । ਭਾਈ ਨਰੈਣ ਸਿੰਘ ਦੇ ਪਰਵਿਾਰਕ ਮੈਂਬਰਾਂ ਨੂੰ ਉਸ ਨਾਲ ਮਿਲਣ ਤੋਂ ਰੋਕਣਾ ਪੁਲੀਸ ਦੇ ਨਾਦਰ ਅਤੇ ਹਿਟਲਰਸ਼ਾਹੀ ਵਤੀਰੇ ਦਾ ਪ੍ਰਮਾਣ ਹੈ । ਵਾਰ ਵਾਰ ਉਸ ਨੂੰ ਪ੍ਰਡੱਕਸ਼ਨ ਵਰੰਟਾਂ ਤੇ ਲਿਆ ਕੇ ਝੂਠੇ ਕੇਸਾਂ ਵਿੱਚ ਫਸਾਉਣ ਦੇ ਨਾਲ ਨਾਲ ਉਸ ਤੇ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ ।ਭਾਈ ਪਾਲ ਸਿੰਘ ਫਰਾਂਸ ਨੂੰ ਅੰਮ੍ਰਿਤਸਰ ਦੀ ਜੇਹਲ ਚੋਂ ਕੱਢ ਕੇ ਭਾਰੀ ਪੁੱਛਗਿੱਲ ਕੀਤੀ ਗਈ ਹੈ ਜੋ ਕਿ ਬਾਦਲ ਵਲੋਂ ਸਿਆਸੀ ਰੰਜਿਸ਼ ਤਹਿਤ ਕੀਤਾ ਗਿਆ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਪੰਜਾਬ ਪੁਲੀਸ ਅਤੇ ਪੰਜਾਬ ਸਰਕਾਰ ਦੇ ਇਸ ਧੱਕੜ ਅਤੇ ਸ਼ਰੀਕੇਬਾਜ਼ ਨੀਤੀ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਅਤੇ ਪੰਥਕ ਜਥੇਬੰਦੀਆਂ ਨੂੰ ਭਾਈ ਨਰੈਣ ਸਿੰਘ ਦੇ ਹੱਕ ਵਿੱਚ ਡੱਟ ਕੇ ਖੜੋਣ ਅਤੇ ਅਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ਤਾਂ ਕਿ ਪੁਲੀਸ ਉਸ ਨੂੰ ਹੋਰ ਹਜਾਰਾਂ ਸਿੱਖ ਨੌਜਵਾਨਾਂ ਵਾਂਗ ਜਿਸਮਾਨੀ ਤੌਰ ਤੇ ਖਤਮ ਨਾ ਕਰ ਸਕੇ । ਪੁਲੀਸ ਉਸ ਨੂੰ ਲੰਬਾ ਸਮਾਂ ਜੇਹਲ ਵਿੱਚ ਬੰਦ ਰੱਖਣ ਲਈ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਕੁਲਬੀਰ ਸਿੰਘ ਬੜਾਪਿੰਡ ਅਤੇ ਭਾਈ ਦਲਜੀਤ ਸਿੰਘ ਬਿੱਟੂ ਵਾਂਗ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇਹ ਪ੍ਰਸ਼ਨ ਉਠਾਇਆ ਗਿਆ ਕਿ ਅਗਰ ਭਾਈ ਨਰੈਣ ਸਿੰਘ ਕੋਲ ਇੰਨਾ ਅਸਲਾ ਸੀ ਤਾਂ ਕੀ ਉਸਨੇ ਪੱਠੇ ਪਾਉਣ ਲਈ ਰੱਖਿਆ ਹੋਇਆ ਸੀ ? ਇਹ ਅਸਲਾ ਉਸ ਨੇ ਵਰਤਿਆ ਕਿਉਂ ਨਹੀਂ ? ਦਰਅਸਲ ਇਹ ਸਾਰਾ ਡਰਾਮਾ ਪੁਲੀਸ ਆਪਣੀ ਖਾਨਦਾਨੀ ਆਦਤ ਅਨੁਸਾਰ ਹੀ ਕਰ ਰਹੀ ਹੈ ।ਪੰਜਾਬ ਦੇ ਥਾਣਿਆਂ ਵਿੱਚ ਬਣੇ ਹੋਏ ਮਾਲਖਾਨੇ ਅਸਲੇ ਨਾਲ ਭਰੇ ਪਏ ਹਨ ਅਤੇ ਉਹਨਾਂ ਵਿੱਚੋਂ ਕੱਢ ਕੱਢ ਕੇ ਗ੍ਰਿਫਤਾਰ ਸਿੰਘਾਂ ਤੇ ਇਹਨਾਂ ਦੀ ਬਰਾਮਦੀ ਪਾਈ ਜਾ ਰਹੀ ਹੈ ।


ਤਜਿੰਦਰ ਸਿੰਘ ਬਾਰੇ ਅਜੇ ਕੁਝ ਨਹੀ ਨਹੀ ਲੱਗਾ

ਬ੍ਰਮਿੰਘਮ 13 ਮਾਰਚ :- ਬਿੱਲੂ (ਸੁਨਾਮ) ਦਾ ਵੱਡਾ ਭਰਾ ਹੈ । ਮੇਰੇ ਭਰਾ ਨੂੰ ਐਸ. ਐਸ. ਪੀ. ਪ੍ਰਿਤਪਾਲ ਸਿੰਘ ਵਿਰਕ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਅਗਵਾ ਕਰਕੇ ਲਾਪਤਾ ਕਰ ਦਿੱਤਾ ਸੀ , ਉਸ ਵੇਲੇ ਮਿ: ਵਿਰਕ ਸੰਗਰੂਰ ਵਿੱਚ ਐਸ.ਪੀ. ਵਜੋਂ ਤਇਨਾਤ ਸੀ।ਮੇਰੇ ਭਰਾ ਦਾ ਕਲਕੱਤਾ ਵਿੱਚ ਬਿਜਨਸ ਸੀ ਉਹ ਆਪਣੇ ਪਰਿਵਾਰ ਨੂੰ ਮਿਲਣ ਸੁਨਾਮ ਆਇਆ ਹੋਇਆ ਸੀ ਜਦੋਂ ਉਸਨੂੰ ਸਾਡੇ ਪਿਤਾ ਸ੍ਰ: ਬੁੱਧ ਸਿੰਘ ਅਤੇ ਇਕ ਨੌਕਰ ਜੋਗਾ ਸਿੰਘ ਸਮੇਤ ਘਰੋਂ ਚੁੱਕਿਆ ਗਿਆ।ਉਨ੍ਹਾਂ ਸਾਰਿਆਂ ਨੂੰ ਮਿ: ਵਿਰਕ ਅਤੇ ਉਸਦੀ ਪੁਲੀਸ ਪਾਰਟੀ ਨੇ ਬੁਰੀ ਤਰ੍ਹਾਂ ਟਾਰਚਰ ਕੀਤਾ।ਰਿਹਾਅ ਹੋਣ ਤੋਂ ਬਾਦ ਤਜਿੰਦਰ ਸਿੰਘ ਕਲਕੱਤਾ ਚਲਾ ਗਿਆ ਜਿਥੋਂ ਉਸਨੂੰ ਦੁਬਾਰਾ ਅਗਵਾ ਕੀਤਾ ਗਿਆ।ਪਿੱਛੇ ਪੰਜਾਬ ਵਿੱਚ ਮੇਰੇ ਪਿਤਾ ਜੀ ਜਿਨ੍ਹਾਂ ਤੋਂ ਟਾਰਚਰ ਬਰਦਾਸ਼ਤ ਨਹੀਂ ਸੀ ਹੋ ਰਿਹਾ ਉਨ੍ਹਾਂ ਨੂੰ ਮ੍ਰਿਤਕ ਸਮਝ ਕੇ ਪਟਿਆਲਾ ਯੂਨੀਵਰਸਟੀ ਦੇ ਪਿੱਛੇ ਸੁੱਟ ਗਏ ਪਰ ਖੁਸ਼ਕਿਸਮਤੀ ਨਾਲ ਉਹ ਬਚ ਗਏ , ਅਤੇ ਜੋਗਾ ਸਿੰਘ ਨੂੰ ਵੀ ਰਿਹਾਅ ਕਰ ਦਿੱਤਾ।ਮੇਰੇ ਭਰਾ ਨੂੰ ਵਾਪਸ ਪੰਜਾਬ ਵਿੱਚ ਲਿਆ ਕੇ ਵੱਖ ਵੱਖ ਤਸੀਹਾ ਘਰਾਂ ਵਿੱਚ ਰੱਖ ਕੇ ਟਾਰਚਰ ਕੀਤਾ ਗਿਆ ਜਿਵੇਂ ਬਹਾਦਰ ਸਿੰਘ ਵਾਲਾ,ਲੱਧਾ ਕੋਠੀ ਅਤੇ ਮਲੇਰ ਕੋਟਲਾ ਜਿਥੇ ਉਦੋਂ ਦਾ ਇੰਚਾਰਜ ਅਤੇ ਹੁਣ ਡੀ.ਐਸ.ਪੀ. ਹੈ ਅਤੇ ਦੋਸ਼ੀਆਂ ਵਿੱਚ ਸ਼ਾਮਲ ਹੈ ।ਜਿਨ੍ਹਾਂ ਲੋਕਾਂ ਨੇ ਹਿਰਾਸਤ ਦੌਰਾਨ ਮੇਰੇ ਭਰਾ ਨੂੰ ਵੇਖਿਆ ਦੱਸਦੇ ਹਨ ਕਿ ਉਸਦੇ ਗੋਡੇ ਤੋੜੇ ਹੋਏ ਸਨ , ਪੈਰ ਸਾੜੇ ਹੋਏ ਸਨ ਤਾਂ ਕਿ ਉਹ ਚੱਲ ਫਿਰ ਨਾ ਸਕੇ, ਉਸਦੇ ਹੱਥਾਂ ਦੇ ਜੋੜ ਤੋੜੇ ਹੋਏ ਸਨਜਿਸ ਕਾਰਨ ਉਹ ਆਪ ਕੁਝ ਵੀ ਖਾ ਪੀ ਸਕਣ ਤੋਂ ਆਸਮਰੱਥ ਸੀ।ਇਸ ਸਾਰੇ ਸਮੇਂ ਦੌਰਾਨ ਉਹ ਗੈਰ ਕਨੂੰਨੀ ਹਿਰਾਸਤ ਵਿੱਚ ਸੀ ਅਤੇ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ, ਸਾਡੇ ਮਾਤਾ ਪਿਤਾ ਉਸ ਨੂੰ ਲੱਭਣ ਲਈ ਦਰ ਦਰ ਭਟਕ ਰਹੇ ਸਨ। ਪੁਲੀਸ ਟਾਰਚਰ ਦੇ ਝੰਬੇ ਹੋਏ ਮੇਰੇ ਪਿਤਾ ਜੀ ਸ੍ਰ: ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਮਿਲੇ , ਉਹ ਆਪਣੀ ਪਾਰਟੀ ਸਮੇਤ ਪੰਜਾਬ ਵਿੱਚ ਲਾਪਤਾ ਹੋਏ ਨੌਜਵਾਨਾਂ ਦੇ ਕੇਸਾਂ ਦੀ ਬੜੀ ਸਰਗਰਮੀ ਨਾਲ ਪੈਰਵਾਈ ਕਰ ਰਹੇ ਸਨ।ਸ੍ਰ: ਮਾਨ ਸਾਹਿਬ ਦੀ ਮੱਦਦ ਨਾਲ ਸਾਡੇ ਪਰਿਵਾਰ ਨੇ 1994 ਵਿੱਚ 499 ਨੰਬਰ ਪਟੀਸ਼ਨ ਪੰਜਾਬ ਹਾਈਕੋਰਟ ਚੰਡੀਗੜ੍ਹ ਵਿੱਚ ਦਾਇਰ ਕੀਤੀ ਅਤੇ ਪ੍ਰਸਿੱਧ ਵਕੀਲ ਮਿ: ਰੰਜਨ ਲਖਨਪਾਲ ਨੇ ਕੇਸ ਦੀ ਪੈਰਵਾਈ ਸ਼ੁਰੂ ਕੀਤੀ।ਹਾਈਕੋਰਟ ਨੇ ਹਰਿਆਣਾ ਦੇ ਰਿਟਾਇਰਡ ਜੱਜ ਨੂੰ ਇਨਕੁਆਰੀ ਲਈ ਨਿਯੁਕਤ ਕੀਤਾਉਸਨੇ ਆਪਣੀ ਖੋਜ ਵਿੱਚ ਤਜਿੰਦਰ ਸਿੰਘ ਨੂੰ ਪੁਲੀਸ ਦੁਆਰਾ ਲਾਪਤਾ ਕੀਤੇ ਜਾਣ ਨੂੰ ਤਸਦੀਕ ਕੀਤਾ ਅਤੇ ਇਨਕੁਆਰੀ ਰਿਪੋਰਟ ਹਾਈਕੋਰਟ ਨੂੰ ਸੌਪ ਦਿੱਤੀ ।ਹਈਕੋਰਟ ਨੇ ਸਾਰਾ ਕੇਸ ਸੀ.ਬੀ.ਆਈ. ਨੂੰ ਦੇ ਦਿੱਤਾ ਜਿਸਨੇ ਮਿ: ਵੀ.ਸੀ. ਬੈਨਰਜੀ ਨੂੰ ਤਫਤੀਸ਼ ਅਫਸਰ ਨਿਯੁਕਤ ਕੀਤਾ , ਉਹ ਸਾਰੇ ਕੇਸ ਦੀ ਪੜਤਾਲ ਕਰਨ ਲਈ ਕਲਕੱਤੇ ਗਏ ਜਿੱਥੈ ਤਜਿੰਦਰ ਸਿੰਘ ਰਹਿੰਦਾ ਸੀ ਉਥੋਂ ਦੇ ਬੰਗਾਲੀ ਭਾਈਚਾਰੇ ਨੇਪੰਜਾਬ ਪੁਲੀਸ ਦੇ ਅਧਿਕਾਰੀ ਜੋ ਮੇਰੇ ਭਰਾ ਨੂੰ ਅਗਵਾ ਕਰਨ ਉਥੇ ਗਏ ਸੀ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਦਿੱਤੀ।ਸੀ.ਬੀ.ਆਈ. ਨੇ ਮਿ: ਵਿਰਕ ਅਤੇ ਉਸਦੀ ਪੁਲੀਸ ਪਾਰਟੀ ਵਲੋਂ ਵਰਤੀਆਂ ਗਈਆਂ ਗੱਡੀਆਂ ਅਤੇ ਰਸਤੇ ਵਿੱਚ ਕਿੱਥੇ ਕਿੱਥੇ ਰੁਕੇ ਸਮੇਤ ਹਰ ਨਿੱਕੀ ਵੱਡੀ ਘਟਨਾ ਦੀ ਪੂਰੀ ਰਿਪੋਰਟ ਪੰਜਾਬ ਹਾਈਕੋਰਟ ਨੁੰ ਦਿੱਤੀ। ਇਸ ਸਮੇਂ ਦੌਰਾਨ ਇੰਗਲੈਂਡ ਦੇ ਖਾਲਸਾ ਹਿਊਮਨ ਰਾਈਟਸ ਗਰੁੱਪ ਜੋ ਇਸ ਕੇਸ ਤੇ ਕੰਮ ਕਰ ਰਿਹਾ ਸੀ ਨੇ ਵੱਖ ਵੱਕ ਸ਼ਹਿਰਾਂ ਤੇ ਕਸਬਿਆਂ ਤੋਂ ਇੰਗਲੈਂਡ ਦੇ ਵਸਨੀਕਾਂ ਦੇ ਦਸਖਤ ਕਰਵਾ ਕੇ ਮੇਰੇ ਭਰਾ ਦੀ ਫੋਟੋ ਵਾਲੇ ਹਜ਼ਾਰਾਂ ਕਾਰਡ ਉਸ ਵੇਲੇ ਦੇ ਪੁਲੀਸ ਮੁੱਖੀ ਮਿ: ਕੇ.ਪੀ.ਐਸ. ਗਿੱਲ ਨੂੰ ਪੋਸਟ ਕੀਤੇ।ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ 1994 ਦੀ ਸਲਾਨਾ ਰਿਪੋਰਟ ਵਿੱਚ ਪੰਜਾਬ ਸੈਕਸ਼ਨ ਦੇ ਸਫਾ 158 ਤੇ ਸਾਰੇ ਕੇਸ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ। ਸੀ.ਬੀ.ਆਈ. ਪੜਤਾਲ ਦੌਰਾਨ ਪੰਜਾਬ ਪੁਲੀਸ ਸੁਨਾਮ ਵਿੱਚ ਸਾਡੇ ਪਰਿਵਾਰ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਦੀ ਰਹੀ ।ਜੋ ਵੀ ਕੋਈ ਮੇਰੇ ਮਾਤਾ ਪਿਤਾ ਨਾਲ ਅਦਾਲਤ ਨੁੰ ਜਾਂਦਾ ਅਗਲੇ ਦਿਨ ਪੁਲੀਸ ਉਸਨੂੰ ਧਮਕਾਉਂਦੀ । ਆਖਰ ਇਕ ਦਿਨ ਐਸਾ ਆ ਗਿਆ ਕਿ ਸਭ ਨੇ ਸਾਡੇ ਪਰਿਵਾਰ ਨਾਲ ਮੇਲਜੋਲ ਬੰਦ ਕਰ ਦਿੱਤਾ ਕਿਉਂਕਿ ਪੁਲੀਸ ਦੁਆਰਾ ਹਰ ਸਮੇਂ ਸਾਡੇ ਘਰ ਨੂੰ ਘੇਰੀ ਰੱਖਣ ਕਾਰਨ ਉਹ ਡਰ ਗਏ ਸਨ।ਸਾਡੇ ਬੱਚੇ ਸਕੂਲ ਜਾਣ ਤੋਂ ਡਰਦੇ ਸਨ ੳਤੇ ਸਾਡਾ ਪਰਿਵਾਰਕ ਬਿਜਨਸ ਠੱਪ ਹੋ ਕੇ ਰਹਿ ਗਿਆ ਸੀ।ਮੇਰੇ ਤੀਜੇ ਭਰਾ ਨੂੰ ਦੇਸ਼ ਛੱਡਣਾਂ ਪਿਆ ਕਿੳਂਕਿ ਉਹ ਪੁਲੀਸ ਦੇ ਨਿਸ਼ਾਨੇ ਤੇ ਸੀ।ਉਹ ਕਿਸੇ ਤਰ੍ਹਾਂ ਇੰਗਲੈਂਡ ਪਹੁੰਚ ਗਿਆ ਅਤੇ ਉਸਨੂੰ ਰਾਜਸੀ ਸ਼ਰਨ ਮਿਲ ਗਈ ਕਿਉਂਕਿ ਬ੍ਰਿਟਿਸ਼ ਹੋਮ ਆਫਿਸ ਅਤੇ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਸਾਡੇ ਪਰਿਵਾਰਕ ਦੁਖਾਂਤ ਬਾਰੇ ਲਗਾਤਾਰ ਜਾਣੂੰ ਕਰਵਾਇਆ ਜਾਂਦਾ ਰਿਹਾ ਸੀ।ਹਾਈ ਕੋਰਟ ਇਸ ਕੇਸ ਦੀ ਸੁਣਵਾਈ ਸ਼ੁਰੂ ਕਰਨ ਲਈ ਬਹੁਤ ਸਮਾਂ ਲਾ ਰਹੀ ਸੀ ਮੇਰੇ ਸਭ ਤੋਂ ਛੋਟੇ ਭਰਾ ਜੋ ਪਰਿਵਾਰ ਦੀ ਦੇਖ ਭਾਲ ਕਰ ਰਿਹਾ ਸੀ ਨੂੰ ਕੇਸ ਦੀ ਸੁਣਵਾਈ ਤੇਜ਼ ਕਰਵਾਉਣ ਲਈ ਸੁਪਰੀਮ ਕੋਰਟ ਜਾਣਾਂ ਪਿਆ ਅਤੇ ਤਦ ਅਖੀਰ ਜਾ ਕੇ ਕੇਸ ਪਟਿਆਲਾ ਦੀ ਫਾਸਟ ਟਰੈਕ ਸੀ.ਬੀ.ਆਈ. ਕੋਰਟ ਦੇ ਸਪੁਰਦ ਕੀਤਾ ਗਿਆ। ਇੱਥੇ ਇਸ ਕੋਰਟ ਵਿੱਚ ਵੀ ਮਿ: ਵਿਰਕ ਅਤੇ ਉਸਦੀ ਪੁਲੀਸ ਪਾਰਟੀ ਨੇ ਇਸ ਕੇਸ ਨੂੰ ਰੁਕਵਾਉਣ ਲਈ ਹਰ ਹੀਲਾ ਹਰਬਾ ਵਰਇਆ।ਇਸੇ ਕਰਕੇ ਕਰੀਬ 20 ਸਾਲ ਦੇ ਲੰਬੇ ਸਮੇਂ ਬਾਦ ਅਖੀਰ ਜਾ ਕੇ ਨਤੀਜਾ ਸਾਹਮਣੇ ਅਇਆ ਹੈ । ਭਾਵੇਂ ਅਦਾਲਤ ਨੇ ਐਸ.ਐਸ.ਪੀ. ਮਿ: ਵਿਰਕ ਸਮੇਤ 4 ਪੁਲੀਸ ਅਫਸਰਾਂ ਨੂੰ 10 - 10 ਸਾਲ ਅਤੇ 2 ਨੂੰ 3 -3 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਪਰ ਮੇਰੇ ਭਰਾ ਤਜਿੰਦਰ ਸਿੰਘ ਬਾਰੇ ਅਜੇ ਵੀ ਕੁਝ ਨਹੀਂ ਦੱਸਿਆ ਕਿ ਉਹ ਕਿੱਥੇ ਹੈ । ਉਸਦੇ 3 ਬੱਚੇ ਜੋ ਉਸਦੇ ਅਗਵਾ ਕੀਤੇ ਜਾਣ ਸਮੇਂ ਇੰਨੇ ਛੋਟੇ ਸਨ ਕਿ ਉਨ੍ਹਾਂ ਨੂੰ ਆਪਣੇ ਪਿਤਾ ਦਾ ਚਿਹਰਾ ਵੀ ਯਾਦ ਨਹੀਂ ਅੱਜ ਵੀ ਉਸਦੇ ਇਕ ਦਿਨ ਜਿੰਦਾ ਵਾਪਸ ਪਰਤ ਆਉਣ ਦੀ ਉਮੀਦ ਲਾਈ ਬੈਠੇ ਹਨ।

ਪੰਥ ਦਾ ਦਾਸ

ਜਗਵਿੰਦਰ ਸਿੰਘ

27 ਫੇਅਰਪੈਕਸ ਰੋਡ ਲੈਸਟਰ ਐਲ ਈ 4 9ਈ ਐਚ

07961 438312


ਹੈਲੀਕਾਪਟਰ ਘੁਟਾਲਾ

ਹਵਾਈ ਫੌਜ ਦੇ ਸਾਬਕਾ ਮੁਖੀ ਤਿਆਗੀ ਸਮੇਤ 13 ਵਿਰੁੱਧ ਮਾਮਲਾ ਦਰਜ

ਸੀ. ਬੀ. ਆਈ. ਵਲੋਂ ਦਿੱਲੀ ਅਤੇ ਚੰਡੀਗੜ੍ਹ 'ਚ 14 ਥਾਵਾਂ 'ਤੇ ਛਾਪੇ

http://sameydiawaaz.com/Archive%20News/%5B2013%5D/03/14.03.2013%20-%2008.jpg

ਨਵੀਂ ਦਿੱਲੀ 13 ਮਾਰਚ (ਏਜੰਸੀਆਂ) :- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅਤਿ ਮਹੱਤਵਪੂਰਨ ਵਿਅਕਤੀਆਂ ਦੇ ਲਈ 36600 ਕਰੋੜ ਰੁਪਏ ਦਾ ਹੈਲੀਕਾਪਟਰ ਸੌਦੇ 'ਚ ਕਥਿਤ ਧੋਖਾਧੜੀ ਅਤੇ ਮੁਜਰਮਾਨਾ ਸਾਜਿਸ਼ ਦੇ ਮਾਮਲੇ 'ਚ ਅੱਜ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਐੱਸ. ਪੀ. ਤਿਆਗੀ ਅਤੇ 12 ਹੋਰਨਾਂ ਦੇ ਵਿਰੁੱਧ ਮੁੱਢਲੀ ਸੂਚਨਾ ਦਰਜ ਕਰ ਲਈ ਹੈ। ਇਸ ਸੂਚਨਾ 'ਚ ਦੋ ਨਵੇਂ ਨਾਂਅ ਵੀ ਸ਼ਾਮਿਲ ਕੀਤੇ ਗਏ ਹਨ ਜੋ ਕਿ ਏਜੰਸੀ ਦੀ ਮੁੱਢਲੀ ਜਾਂਚ ਦਾ ਹਿੱਸਾ ਨਹੀਂ ਸਨ। ਇਨ੍ਹਾਂ 'ਚ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਬਗਰੋਡੀਆ ਦੇ ਭਰਾ ਅਤੇ ਆਈ. ਡੀ. ਐੱਸ. ਦੇ ਪ੍ਰਧਾਨ ਸਤੀਸ਼ ਬਗਰੋਡੀਆ ਅਤੇ ਇਸੇ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਪ੍ਰਤਾਪ ਅਗਰਵਾਲ ਸ਼ਾਮਿਲ ਹਨ। ਤਿਆਗੀ ਭਾਰਤੀ ਹਵਾਈ ਫੌਜ ਦੇ ਪਹਿਲੇ ਅਜਿਹੇ ਮੁਖੀ ਹਨ, ਜਿਨ੍ਹਾਂ ਦਾ ਨਾਂਅ ਸੀ. ਬੀ. ਆਈ. ਨੇ ਭ੍ਰਿਸ਼ਟਾਚਾਰ ਜਾਂ ਮੁਜਰਮਾਨਾ ਮਾਮਲੇ 'ਚ ਲਿਆ ਹੈ। ਸੀ. ਬੀ. ਆਈ. ਦੇ ਸੂਤਰਾਂ ਨੇ ਦੱਸਿਆ ਕਿ ਏਜੰਸੀ ਵੱਲੋਂ ਦਰਜ ਕੀਤੀ ਗਈ ਮੁੱਢਲੀ ਸੂਚਨਾ 'ਚ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਵਿਧਾਨ ਵੀ ਲਗਾਏ ਗਏ ਹਨ। ਸੂਤਰਾਂ ਨੇ ਦੱਸਿਆ ਕਿ ਸੀ. ਬੀ. ਆਈ. ਦੀਆਂ ਘੱਟ ਤੋਂ ਘੱਟ 12 ਟੀਮਾਂ ਨੇ ਦਿੱਲੀ, ਰਾਸ਼ਟਰੀ ਰਾਜਧਾਨੀ ਖੇਤਰ ਅਤੇ ਚੰਡੀਗੜ੍ਹ ਦੇ ਆਲੀਸ਼ਾਨ ਇਲਾਕਿਆਂ 'ਚ ਸਥਿਤ 14 ਟਿਕਾਣਿਆਂ 'ਤੇ ਇਕੋ ਵੇਲੇ ਛਾਪੇ ਮਾਰੇ, ਜਿਨ੍ਹਾਂ 'ਚ ਤਿਆਗੀ, ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਅਤੇ ਫਿਨਮੇਕੇਨਿਕਾ, ਅਗਸਤਾਵੈਸਟਲੈਂਡ, ਆਈ. ਡੀ. ਐੱਸ. ਇੰਫੋਟੈਕ ਅਤੇ ਏਅਰੋਮੈਟਰਿਕਸ ਦੇ ਦਫਤਰ ਅਤੇ ਹੋਰ ਸਥਾਨ ਸ਼ਾਮਿਲ ਸਨ। ਏਜੰਸੀ ਨੇ ਚਾਰ ਕੰਪਨੀਆਂ, ਇਟਲੀ ਸਥਿਤ ਫਿਨਮੇਕੇਨਿਕਾ, ਬਰਤਾਨੀਆ ਸਥਿਤ ਅਗਸਤਾਵੈਸਟਲੈਂਡ ਅਤੇ ਚੰਡੀਗੜ੍ਹ ਸਥਿਤ ਆਈ. ਡੀ. ਐੱਸ. ਇੰਫੋਟੈਕ ਅਤੇ ਏਅਰੋਮੈਟਰਿਕਸ ਦੇ ਨਾਂਅ ਵੀ ਮਾਮਲੇ 'ਚ ਸ਼ਾਮਿਲ ਕੀਤੇ ਹਨ।

ਸੂਤਰਾਂ ਨੇ ਦੱਸਿਆ ਕਿ ਮੁੱਢਲੀ ਸੂਚਨਾ 'ਚ ਸ਼ੱਕੀ ਯੂਰਪੀ ਵਿਚੋਲਿਆ ਕਾਰਲੋ ਗਾਰੋਸਾ, ਕ੍ਰਿਸਚੀਅਨ ਮਾਈਕਲ ਅਤੇ ਗੁੱਡੋ ਹੈਸ਼ਖੇ, ਏਅਰੋਮੈਟਰਿਕਸ ਦੇ ਨਾਲ ਪਹਿਲਾਂ ਜੁੜੇ ਰਹੇ ਐਡਵੋਕੇਟ ਗੌਤਮ ਖੇਤਾਨ ਅਤੇ ਇਸ ਕੰਪਨੀ ਦੇ ਮੁਖ ਕਾਰਜਕਾਰੀ ਅਧਿਕਾਰੀ ਪ੍ਰਵੀਨ ਬਖਸ਼ੀ, ਫਿਨਮੇਕੇਨਿਕਾ ਦੇ ਸਾਬਕਾ ਚੇਅਰਮੈਨ ਗਿਊਸੇਪ ਓਰਸੀ, ਅਗਸਤਾਵੈਸਟਲੈਂਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਬਰੂਨੋ ਸਪੈਗਨੋਲਿਨੀ ਤਿਆਗੀ, ਜੂਲੀ, ਡੋਕਸਾ ਅਤੇ ਸੰਦੀਪ ਦੇ ਨਾਂਅ ਸ਼ਾਮਿਲ ਹਨ। ਸੀ. ਬੀ. ਆਈ. ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ 16 ਦਿਨਾਂ ਤੱਕ ਚੱਲੀ ਆਪਣੀ ਮੁੱਢਲੀ ਜਾਂਚ ਦੇ ਬਾਅਦ ਮਾਮਲਾ ਦਰਜ ਕਰਨ ਲਈ ਸਬੂਤ ਇਕੱਠੇ ਕੀਤੇ ਹਨ। ਇਹ ਮਾਮਲਾ ਅਗਸਤਾਵੈਸਟਲੈਂਡ ਦੇ ਪੱਖ 'ਚ 12 ਹੈਲੀਕਾਪਟਰਾਂ ਦਾ ਸੌਦਾ ਹਾਸਿਲ ਕਰਨ ਦੇ ਲਈ 362 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦਿੱਤੇ ਜਾਣ ਦੇ ਨਾਲ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਏਜੰਸੀ ਨੂੰ ਇਟਲੀ ਤੋਂ ਕੁਝ ਦਸਤਾਵੇਜ਼ ਅਤੇ ਰੱਖਿਆ ਮੰਤਰਾਲੇ ਤੋਂ ਫਾਈਲਾਂ ਮਿਲ ਗਈਆਂ ਹਨ, ਜਿਨ੍ਹਾਂ 'ਚ ਹੈਲੀਕਾਪਟਰਾਂ ਲਈ ਜ਼ਰੂਰੀ ਨਿਯਮਾਂ ਅਤੇ ਸ਼ਰਤਾਂ 'ਚ ਬਦਲਾਅ ਕਰਨ ਲਈ ਮੁਜਰਮਾਨਾ ਸਾਜਿਸ਼ ਰਚਨ ਦਾ ਸੰਕੇਤ ਮਿਲਦਾ ਹੈ ਜੋ ਅਗਸਤਾਵੈਸਟਲੈਂਡ ਦਾ ਪੱਖ 'ਚ ਸੀ।


ਸਿਨੇਮੇ ਦੇ ਟਿਕਟ ਦੀ ਤਰ੍ਹਾਂ ਵੰਡੇ ਕੋਲਾ ਬਲਾਕ - ਸ਼ਰਦ ਯਾਦਵ

ਸੰਸਦ ਵਿਚ ਫਿਰ ਗੂੰਜਿਆ ਕੋਲਾ ਘੁਟਾਲਾ

 http://sameydiawaaz.com/Archive%20News/%5B2013%5D/03/14.03.2013%20-%2009.jpg

ਨਵੀਂ ਦਿੱਲੀ 13 ਮਾਰਚ (ਏਜੰਸੀ) :- ਲੋਕ ਸਭਾ 'ਚ ਅੱਜ ਜਨਤਾ ਦਲ (ਯੂ) ਨੇਤਾ ਸ਼ਰਦ ਯਾਦਵ ਨੇ ਕਿਹਾ ਕਿ ਸਰਕਾਰ ਨੇ ਕੋਲਾ ਬਲਾਕਾਂ ਦੀ ਵੰਡ ਸਿਨੇਮੇ ਦੀਆਂ ਟਿਕਟਾਂ ਵਾਂਗ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਰੇ ਕੋਲਾ ਬਲਾਕਾਂ ਦੀ ਵੰਡ ਨੂੰ ਰੱਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਕੋਲਾ ਬਲਾਕਾਂ ਦੀ ਵੰਡ ਨਵੇਂ ਸਿਰੇ ਤੋਂ ਕਰਨ। ਉਨ੍ਹਾਂ ਰਿਪੋਰਟ 'ਚ ਕੋਲਾ ਵੰਡ 'ਚ 1.86 ਲੱਖ ਕਰੋੜ ਰੁਪਏ ਦੀ ਗੜਬੜੀ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪਣੇ ਫੈਸਲੇ 'ਚ ਕਿਹਾ ਸੀ ਕਿ ਕੋਲਾ ਬਲਾਕਾਂ ਦੀ ਵੰਡ ਮਨਮਰਜ਼ੀ ਨਾਲ ਕੀਤੀ ਹੈ ਅਤੇ ਸਰਕਾਰ ਨੇ ਜੋ ਪ੍ਰਕਿਰਿਆ ਅਪਣਾਈ ਹੈ ਉਹ ਵਿਧਾਂਨਿਕ ਪ੍ਰਤੀਤ ਨਹੀ ਹੁੰਦੀ। ਇਸ ਕਰਕੇ ਸਰਵਉੱਚ ਅਦਾਲਤ ਦਾ ਵੀ ਵਿਸ਼ਵਾਸ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਖਣਿਜ ਸਾਧਨਾਂ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਹੁੰਦੀ ਤਾਂ ਅੱਜ ਦੇਸ਼ ਤਰੱਕੀ ਕਰ ਚੁੱਕਾ ਹੁੰਦਾ। ਉਨ੍ਹਾਂ ਸਦਨ 'ਚ ਮੌਜੂਦ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਅਦਾਲਤਾਂ ਸਰਕਾਰ ਨਹੀਂ ਚਲਾਉਦੀਆਂ। ਤੁਹਾਨੂੰ ਮਜ਼ਬੂਤੀ ਨਾਲ ਫੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਦੇਸ਼ ਦੀ ਸੰਪਤੀ ਨੂੰ ਬਚਾਉਣ ਅਤੇ ਕੋਲਾਂ ਬਲਾਕਾਂ ਦੀ ਵੰਡ ਨਵੇਂ ਸਿਰੇ ਤੋਂ ਕਰਨ।


ਹਾਈ ਕੋਰਟ ਧਮਾਕਾ

ਵਸੀਮ ਅਕਰਮ ਵਿਰੁੱਧ ਦੋਸ਼ ਆਇਦ

http://sameydiawaaz.com/Archive%20News/%5B2013%5D/03/14.03.2013%20-%2010.jpg

ਨਵੀਂ ਦਿੱਲੀ 13 ਮਾਰਚ (ਪੀ. ਟੀ. ਆਈ.) :- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸਤੰਬਰ, 2011 'ਚ ਦਿੱਲੀ ਹਾਈ ਕੋਰਟ ਵਿਖੇ ਹੋਏ ਧਮਾਕੇ ਦੇ ਸਬੰਧ 'ਚ ਗ੍ਰਿਫਤਾਰ ਕੀਤੇ ਜਾ ਚੁੱਕੇ ਵਸੀਮ ਅਕਰਮ ਮਲਿਕ ਵਿਰੁੱਧ ਹੋਰ ਦੋਸ਼ ਆਇਦ ਕੀਤੇ ਹਨ, ਜਿਨ੍ਹਾਂ ਵਿਚ ਭਾਰਤ ਵਿਰੁੱਧ ਜੰਗ ਛੇੜਣਾ ਵੀ ਸ਼ਾਮਿਲ ਹੈ। ਵਰਣਨਯੋਗ ਹੈ ਕਿ ਇਸ ਧਮਾਕੇ 'ਚ 15 ਵਿਅਕਤੀਆਂ ਦੀਆਂ ਜਾਨਾਂ ਚਲੇ ਗਈਆਂ ਸਨ। ਜ਼ਿਲ੍ਹਾ ਜੱਜ ਨੇ ਆਪਣੇ ਚੈਂਬਰ 'ਚ ਕੀਤੀ ਗਈ ਸੁਣਵਾਈ ਮੌਕੇ ਧਾਰਾ 121, 121 ਏ, 122 ਅਤੇ 123 ਅਧੀਨ ਹੋਰ ਦੋਸ਼ ਆਇਦ ਕੀਤੇ ਹਨ। ਦੋਸ਼ ਲਗਾਏ ਜਾਣ ਤੋਂ ਬਾਅਦ ਬੇਸ਼ੱਕ ਮਲਿਕ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹੈ ਅਤੇ ਉਹ ਮੁਕੱਦਮਾ ਲੜਨ ਲਈ ਤਿਆਰ ਹੈ। ਅਦਾਲਤ ਨੇ ਗਵਾਹੀਆਂ ਲਈ ਮਾਮਲੇ ਦੀ ਸੁਣਵਾਈ ਇਕ ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਗਵਾਹੀਆਂ ਕਲਮਬੱਧ ਕਰਨ ਦਾ ਸਿਲਸਿਲਾ ਇਕ ਹੋਰ ਦੋਸ਼ੀ, ਜੋ ਕਿ ਬਾਅਦ 'ਚ ਵਾਅਦਾ ਮੁਆਫ਼ ਗਵਾਹ ਬਣ ਗਿਆ ਹੈ, ਅਮੀਰ ਅੱਬਾਸ ਦੇਵ ਤੋਂ ਸ਼ੁਰੂ ਹੋਵੇਗਾ। ਦੇਵ ਨੂੰ ਕੌਮੀ ਜਾਂਚ ਏਜੰਸੀ ਨੇ ਇਸ ਮਾਮਲੇ 'ਚ ਸ਼ਾਮਿਲ ਹੋਣ 'ਤੇ ਗ੍ਰਿਫਤਾਰ ਕੀਤਾ ਸੀ ਪ੍ਰੰਤੂ ਸਰਕਾਰੀ ਗਵਾਹ ਬਣ ਜਾਣ 'ਤੇ ਜੱਜ ਨੇ ਉਸ ਨੂੰ ਮੁਆਫੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਬੀਤੇ ਸਾਲ ਪਹਿਲੀ ਅਕਤੂਬਰ ਨੂੰ ਮਲਿਕ ਵਿਰੁੱਧ ਕਤਲ, ਗੈਰ ਕਾਨੂੰਨੀ ਸਰਗਰਮੀਆਂ ਅਤੇ ਧਮਾਕਾ ਕਰਨ ਦੇ ਦੋਸ਼ ਲਗਾਏ ਸਨ।


ਸਰਕਾਰ ਪਿਆਜ਼ ਨਿਰਯਾਤ ਤੋਂ ਪਾਬੰਦੀ ਖਤਮ ਕਰੇਗੀ

http://sameydiawaaz.com/Archive%20News/%5B2013%5D/03/14.03.2013%20-%2011.jpg

ਨਵੀਂ ਦਿੱਲੀ 13 ਮਾਰਚ (ਏਜੰਸੀ) :- ਸਰਕਾਰ ਨੇ ਅੱਜ ਪਿਆਜ਼ ਦੇ ਨਿਰਯਾਤ ਤੋਂ ਪਾਬੰਦੀ ਖਤਮ ਕਰਦੇ ਹੋਏ ਕਿਹਾ ਕਿ ਘਰੇਲੂ ਕੀਮਤਾਂ 'ਚ ਉਛਾਲ ਬੇਮੌਸਮੀ ਬਾਰਸ਼ ਤੇ ਮੰਡੀਆਂ ਬੰਦ ਹੋਣ ਕਾਰਨ ਵਕਤੀ ਤੌਰ 'ਤੇ ਹੈ। ਰਾਜ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਵਣਜ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਸਾਡੇ ਕੋਲ ਪਿਆਜ਼ ਦਾ ਮੁਨਾਸਬ ਭੰਡਾਰ ਹੈ ਤੇ ਕੋਈ ਕਮੀ ਨਹੀਂ ਹੈ। ਆਪਣੀ ਘਰੇਲੂ ਖੱਪਤ ਦਾ ਹਿਸਾਬ ਲਾਉਣ ਤੋਂ ਬਾਅਦ ਵਾਧੂ ਪੈਦਾਵਾਰ ਨੂੰ ਹੀ ਨਿਰਯਾਤ ਕਰਨ ਦੀ ਇਜਾਜ਼ਤ ਮਿਲੇਗੀ। ਉਨ੍ਹਾਂ ਕਿਹਾ ਕਿ 1 ਕਰੋੜ, 50 ਲੱਖ ਟਨ ਦੀ ਮੰਗ ਤੋਂ ਜ਼ਿਆਦਾ ਕੁੱਲ ਪੈਦਾਵਾਰ 1 ਕਰੋੜ, 70 ਲੱਖ ਟਨ ਹੈ। ਦੇਸ਼ 'ਚ ਪਿਆਜ਼ ਦੀ ਕੁੱਲ ਪੈਦਾਵਾਰ ਦਾ ਸਿਰਫ 7 ਪ੍ਰਤੀਸ਼ਤ ਨਿਰਯਾਤ ਕੀਤਾ ਜਾਂਦਾ ਹੈ।


ਖੇਮਕਰਨ ਸੈਕਟਰ 'ਚ 10 ਲੱਖ ਦੀ ਜਾਅਲੀ ਕਰੰਸੀ ਅਤੇ 10 ਕਰੋੜ ਦੀ ਹੈਰੋਇਨ ਬਰਾਮਦ

ਤਿੰਨ ਪਾਕਿਸਤਾਨੀ ਤਸਕਰ ਭੱਜਣ ਵਿਚ ਸਫਲ

http://sameydiawaaz.com/Archive%20News/%5B2013%5D/03/14.03.2013%20-%2013.jpg

ਖੇਮਕਰਨ 13 ਮਾਰਚ (ਰਾਕੇਸ਼ ਬਿੱਲਾ) :- ਖੇਮਕਰਨ ਸੈਕਟਰ ਅੰਦਰ ਭਾਰਤ-ਪਾਕਿ ਸਰਹੱਦ ਉਪਰ ਬੀਤੀ ਰਾਤ ਬੀ. ਐਸ. ਐਫ. ਨੇ ਪਾਕਿ ਤਸਕਰਾਂ ਵੱਲੋਂ ਭਾਰਤੀ ਖੇਤਰ ਅੰਦਰ ਸੁੱਟਣ ਦੀ ਨੀਅਤ ਨਾਲ ਲਿਆਂਦੀ ਕਰੀਬ 10 ਲੱਖ ਰੁਪਏ ਦੀ ਜਾਅਲੀ ਕਰੰਸੀ ਤੇ 10 ਕਰੋੜ ਦੀ ਕੀਮਤ ਵਾਲੀ 2 ਪੈਕੇਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦੋਂਕਿ ਬੀ. ਐਸ. ਐਫ. ਜਵਾਨਾਂ ਵੱਲੋਂ ਕੀਤੀ ਗੋਲੀਬਾਰੀ ਤੋਂ ਬਚ ਕੇ ਪਾਕਿਸਤਾਨੀ ਤਸਕਰ ਪਿੱਛੇ ਭੱਜਣ ਵਿਚ ਕਾਮਯਾਬ ਰਹੇ। ਬੀ. ਐਸ. ਐਫ. ਦੀ ਫਿਰੋਜ਼ਪੁਰ ਰੇਂਜ ਦੇ ਡੀ. ਆਈ. ਜੀ. ਸ੍ਰੀ ਰਵੀ ਜੌਸਫ ਆਈ. ਪੀ. ਐਸ. ਸਥਾਨਿਕ ਬੀ. ਐਸ. ਐਫ. ਹੈੱਡ ਕੁਆਰਟਰ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਸੀਮਾ ਚੌਂਕੀ ਮੁਠਿਆਂਵਾਲਾ ਅਧੀਨ ਪੈਂਦੇ ਸਰਹੱਦੀ ਪਿੱਲਰਾਂ 174/12-13 ਨਜ਼ਦੀਕ ਬੀਤੀ ਰਾਤ ਨੂੰ ਕਰੀਬ ਡੇਢ ਵਜੇ ਕੰਡਿਆਲੀ ਤਾਰ ਤੋਂ ਅੱਗੇ ਪਾਕਿਸਤਾਨੀ ਤਸਕਰ ਸਰਹੱਦ ਟੱਪ ਕੇ ਭਾਰਤੀ ਖੇਤਰ ਅੰਦਰ ਦਾਖ਼ਲ ਹੋਏ, ਜਦ ਉਹ ਕੰਡਿਆਲੀ ਤਾਰ ਨਜ਼ਦੀਕ ਆ ਕੇ ਸਮਾਨ ਕੰਡਿਆਲੀ ਤਾਰ ਤੋਂ ਉਪਰੋਂ ਭਾਰਤੀ ਖੇਤਰ ਵਿਚ ਸੁੱਟਣ ਲੱਗੇ ਤਾਂ ਨਾਕਾ ਪਾਰਟੀ ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਕਰ ਦਿੱਤੀ। ਜਦਵਾਬ ਵਿਚ ਬੀ. ਐਸ. ਐਫ. ਦੇ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ ਪਰ ਤਿੰਨੇ ਤਸਕਰ ਹਨੇਰੇ ਦਾ ਫਾਇਦਾ ਉਠਾ ਕੇ ਪਿੱਛੇ ਭੱਜਣ ਵਿਚ ਸਫਲ ਹੋ ਗਏ। ਜਦ ਜਵਾਨਾਂ ਨੇ ਬਾਅਦ ਵਿਚ ਉਸ ਜਗ੍ਹਾ ਦੀ ਛਾਣ ਬੀਣ ਕੀਤੀ ਤਾਂ ਉਥੋਂ 2 ਪੈਕੇਟ ਹੈਰੋਇਨ ਤੇ ਹੋਰ ਪੈਕਟਾਂ ਵਿਚੋਂ ਕਰੀਬ 9 ਲੱਖ 92 ਹਜ਼ਾਰ ਦੀ ਭਾਰਤੀ ਜਾਅਲੀ ਕਰੰਸੀ ਵਾਲੇ 500-500 ਦੇ ਨੋਟਾਂ ਵਾਲੇ ਬੰਡਲ ਮਿਲੇ। ਅੱਜ ਬਰਾਮਦ ਹੋਈ ਜਾਅਲੀ ਕਰੰਸੀ ਪੰਜਾਬ ਪੁਲਿਸ ਤੇ ਹੈਰੋਇਨ ਦੇ ਪੈਕੇਟ ਐੱਨ.ਸੀ.ਬੀ. ਚੰਡੀਗੜ੍ਹ ਹਵਾਲੇ ਕੀਤੀ ਜਾਵੇਗੀ। ਇਸ ਮੌਕੇ 'ਤੇ ਕਮਾਂਡੈਂਟ ਸ੍ਰੀ ਮਦਨ ਲਾਲ, ਸਹਾਇਕ ਕਮਾਡੈਂਟ ਸ੍ਰੀ ਸਿਮਰਨਜੀਤ ਸਿੰਘ, ਮਾਰਕਸ ਮਸੀਹ, ਸ੍ਰੀ ਪੀ.ਐੱਲ. ਮੀਨਾ ਤੇ ਅਸ਼ੋਕ ਕੁਮਾਰ ਤੋਂ ਇਲਾਵਾ ਬੀ.ਐੱਸ.ਐੱਫ. ਦੇ ਜਵਾਨ ਹਾਜ਼ਰ ਸਨ।


ਗਲਤ ਕਿਤਾਬਾਂ ਵੇਚਕੇ ਲੱਖਾਂ ਰੁਪਏ ਵੱਟ ਗਏ ਵਪਾਰੀਂ

ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ - ਡੀ. ਪੀ. ਆਈ.

 http://sameydiawaaz.com/Archive%20News/%5B2013%5D/03/14.03.2013%20-%2012.jpg

ਚੰਡੀਗੜ੍ਹ 13 ਮਾਰਚ (ਗੁਰਸੇਵਕ ਸਿੰਘ ਸੋਹਲ) :- ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਹੇਠਲੇ ਪੱਧਰ ਅਤੇ ਬੇਹੱਦ ਗ਼ਲਤ ਤੱਥਾਂ ਵਾਲੀਆਂ ਪ੍ਰਯੋਗੀ ਕਾਪੀਆਂ (ਪ੍ਰੈਕਟੀਕਲ ਨੋਟ ਬੁਕਸ) ਵੇਚ ਕੇ ਲੱਖਾਂ ਰੁਪਏ ਵੱਟ ਲੈਣ ਦਾ ਮਾਮਲਾ ਸਾਮ੍ਹਣੇ ਆਇਆ ਹੈ। ਵਿਗਿਆਨ, ਗਣਿਤ, ਸਰੀਰਕ ਸਿੱਖਿਆ ਅਤੇ ਕੰਪਿਊਟਰ ਸਾਇੰਸ ਸਮੇਤ ਹੋਰ ਵਿਸ਼ਿਆਂ ਵਾਲੀਆਂ ਇਨ੍ਹਾਂ ਪ੍ਰਯੋਗੀ ਕਾਪੀਆਂ ਨੂੰ ਵੇਚਣ ਲਈ ਸਿੱਖਿਆ ਵਿਭਾਗ ਦੇ ਡੀ. ਪੀ. ਆਈ. ਸੈਕੰਡਰੀ ਨੇ ਸੰਗਰੂਰ ਦੀ ਇਕ ਨਿੱਜੀ ਫਰਮ ਨੂੰ ਪ੍ਰਵਾਨਗੀ ਦਿੱਤੀ ਸੀ, ਜਿਸ ਤੋਂ ਬਾਅਦ ਸਰਕਾਰੀ ਸਕੂਲਾਂ 'ਚ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਹਜ਼ਾਰਾਂ ਦੀ ਗਿਣਤੀ 'ਚ ਬੱਚਿਆਂ ਨੇ ਇਹ ਕਿਤਾਬਾਂ ਖਰੀਦੀਆਂ, ਪ੍ਰੰਤੂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਡਰਦਿਆਂ ਕਿਸੇ ਵੀ ਸਕੂਲ ਨੇ ਇਨ੍ਹਾਂ ਪ੍ਰਯੋਗੀ ਕਾਪੀਆਂ ਵਿਚਲੇ ਗ਼ਲਤ ਅਤੇ ਹਾਸੋਹੀਣੇ ਤੱਥਾਂ ਬਾਰੇ ਆਵਾਜ਼ ਨਹੀਂ ਕੱਢੀ। ਦਰਅਸਲ, ਇਸ ਮਾਮਲੇ ਦੀਆਂ ਪਰਤਾਂ ਉਦੋਂ ਖੁੱਲ੍ਹੀਆਂ ਜਦੋਂ ਕੁੱਝ ਦਿਨ ਪਹਿਲਾਂ ਮੁੱਖ ਸਕੱਤਰ ਪੰਜਾਬ ਅਤੇ ਸਿੱਖਿਆ ਵਿਭਾਗ ਨੂੰ ਇਕ ਕਾਨੂੰਨੀ ਨੋਟਿਸ ਪਹੁੰਚਿਆ, ਜਿਸ ਵਿਚ ਸਬੂਤਾਂ ਸਹਿਤ ਉਪਰੋਕਤ ਪ੍ਰਯੋਗੀ ਕਾਪੀਆਂ ਦੇ ਪੱਧਰ ਅਤੇ ਇਨ੍ਹਾਂ ਵਿਚਲੀ ਵਿੱਦਿਅਕ ਸਮੱਗਰੀ ਬਾਰੇ ਤੱਥ ਪੇਸ਼ ਕੀਤੇ ਗਏ। ਇਸ ਨੋਟਿਸ ਅਨੁਸਾਰ ਉਪਰੋਕਤ ਪ੍ਰਯੋਗੀ ਕਾਪੀਆਂ 'ਜੇ. ਆਰ. ਪ੍ਰਿੰਟਿੰਗ ਪ੍ਰੈਸ, ਨਾਭਾ ਗੇਟ, ਸੰਗਰੂਰ' ਨੇ ਛਾਪੀਆਂ ਸਨ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਡੀ. ਪੀ. ਆਈ. ਸੈਕੰਡਰੀ ਦੀ ਪ੍ਰਵਾਨਗੀ ਮਗਰੋਂ ਜਦੋਂ ਇਸ ਫਰਮ ਨੇ ਬੀਤੇ ਵਰ੍ਹੇ ਸਤੰਬਰ-ਅਕਤੂਬਰ ਮਹੀਨੇ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਹ ਪ੍ਰਯੋਗੀ ਕਾਪੀਆਂ ਵੇਚਣੀਆਂ ਸ਼ੁਰੂ ਕੀਤੀਆਂ ਤਾਂ ਉਸ ਵੇਲੇ ਅੱਧਾ ਸ਼ੈਸ਼ਨ ਬੀਤ ਚੁੱਕਾ ਸੀ, ਪ੍ਰੰਤੂ ਇਸ ਦੇ ਬਾਵਜੂਦ ਡੀ. ਪੀ. ਆਈ. ਸੈਕੰਡਰੀ ਵੱਲੋਂ ਕਥਿਤ ਤੌਰ 'ਤੇ ਜਿਲ੍ਹਾ ਅਧਿਕਾਰੀਆਂ ਰਾਹੀਂ ਸਕੂਲਾਂ ਵਿਚ ਇਨ੍ਹਾਂ ਪ੍ਰਯੋਗੀ ਕਾਪੀਆਂ ਦੀ ਖ਼ਰੀਦ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ।

ਚੰਡੀਗੜ੍ਹ ਦੇ ਸੀਨੀਅਰ ਐਡਵੋਕੇਟ ਐਚ. ਸੀ. ਅਰੋੜਾ ਵੱਲੋਂ ਜਾਰੀ ਉਪਰੋਕਤ ਕਾਨੂੰਨੀ ਨੋਟਿਸ 'ਚ ਵਿਗਿਆਨ, ਗਣਿਤ, ਸਰੀਰਕ ਸਿੱਖਿਆ ਅਤੇ ਕੰਪਿਊਟਰ ਸਾਇੰਸ ਵਿਚ ਛਾਪੇ ਕੁੱਝ ਗ਼ਲਤ ਤੱਥਾਂ ਵੱਲ ਧਿਆਨ ਦਿਵਾਇਆ ਗਿਆ ਹੈ। ਇਕ ਜਮਾਤ ਦੀਆਂ ਸਰੀਰਕ ਸਿੱਖਿਆ ਦੀਆਂ ਪ੍ਰਯੋਗੀ ਕਾਪੀਆਂ ਵਿਚਲੀਆਂ ਮੁੱਖ ਗ਼ਲਤੀਆਂ ਅਨੁਸਾਰ ਪ੍ਰਯੋਗੀ ਕਾਪੀ ਦੇ ਪੰਨਾ 18 'ਤੇ ਕ੍ਰਿਕਟ ਦੀ ਗੇਂਦ ਦਾ ਭਾਰ ਗਲਤ ਛਾਪਿਆ ਗਿਆ ਹੈ, ਪੰਨਾ 19 'ਤੇ ਖੋ-ਖੋ ਖੇਡ ਦੇ ਖੇਤਰ ਬਾਰੇ ਗ਼ਲਤ ਜਾਣਕਾਰੀ ਛਾਪੀ ਗਈ ਹੈ, ਪੰਨਾ 24 'ਤੇ ਟੇਬਲ ਟੈਨਿਸ ਦੇ ਨੈੱਟ ਦੀ ਲੰਬਾਈ ਗ਼ਲਤ ਛਾਪੀ ਗਈ ਹੈ, ਪੰਨਾ 28 'ਤੇ ਮੁੱਕੇਬਾਜ਼ੀ ਖੇਡ ਦੀ ਰਿੰਗ ਨੂੰ ਆਇਤਕਾਰ (ਰੈਕਟੈਂਗਲਰ) ਦੱਸਿਆ ਗਿਆ ਹੈ, ਪੰਨਾ 35 'ਤੇ ਕਰਾਟੇ ਖੇਡ ਦਾ ਜ਼ਿਕਰ ਹੈ ਜਦਕਿ ਇਹ ਪਾਠਕ੍ਰਮ 'ਚ ਨਹੀਂ ਹੈ, ਪੰਨਾ 42 'ਤੇ ਸਰੀਰਕ ਅਭਿਆਸਾਂ ਬਾਰੇ ਅਧੂਰੀ ਜਾਣਕਾਰੀ ਦਰਜ ਹੈ, ਪਾਠਕ੍ਰਮ ਅਨੁਸਾਰ 1500 ਅਤੇ 3000 ਮੀਟਰ ਦੌੜਾਂ ਦਾ ਜ਼ਿਕਰ ਨਹੀਂ ਕੀਤਾ ਗਿਆ, ਪੰਨਾ 7 'ਤੇ ਪਾਠਕ੍ਰਮ ਤੋਂ ਉਲਟ 200 ਮੀਟਰ ਅਤੇ 400 ਮੀਟਰ ਦੌੜ ਦਾ ਜ਼ਿਕਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਬੇਸ਼ੁਮਾਰ ਗਲਤੀਆਂ ਦੀ ਜ਼ਿਕਰ ਹੈ। ਕਾਨੂੰਨੀ ਨੋਟਿਸ ਅਨੁਸਾਰ 9ਵੀਂ ਜਮਾਤ ਦੀਆਂ ਵਿਗਿਆਨ ਦੀਆਂ ਪ੍ਰਯੋਗੀ ਕਾਪੀਆਂ 'ਚ ਮੁੱਖ ਤੌਰ ਤੇ ਪੰਨਾ 7, 10, 12, 16, 27, 28, 32 'ਤੇ ਗਲਤੀਆਂ ਦਾ ਜ਼ਿਕਰ ਕੀਤਾ ਗਿਆ ਹੈ, ਇਸੇ ਜਮਾਤ ਦੀਆਂ ਹਿਸਾਬ ਦੀਆਂ ਪ੍ਰਯੋਗੀ ਕਾਪੀਆਂ ਵਿਚ ਪੰਨਾ 6, 9, 10, 14, 16, 17, 21, 22, 23, 24, 25, 26, 28, 30, 35, 36 'ਤੇ ਗ਼ਲਤੀਆਂ ਛਪਣ ਦਾ ਜ਼ਿਕਰ ਹੈ। ਦਸਵੀਂ ਜਮਾਤ ਦੀਆਂ ਕੰਪਿਊਟਰ ਸਾਇੰਸ ਦੀਆਂ ਪ੍ਰਯੋਗੀ ਕਾਪੀਆਂ 'ਚ ਪੰਨਾ 5, 8, 11, 14, 18, 19, 20, 21, 22, 23, 24 'ਤੇ ਗ਼ਲਤੀਆਂ ਦਾ ਜ਼ਿਕਰ ਹੈ। ਦਸਵੀਂ ਜਮਾਤ ਦੀ ਹਿਸਾਬ ਦੀ ਪ੍ਰਯੋਗੀ ਕਾਪੀ 'ਚ ਪੰਨਾ 2, 14, 15, 20, 22, 23, 25, 28, 29, 30, 31 'ਤੇ ਗਲਤੀਆਂ ਦਾ ਜ਼ਿਕਰ ਕੀਤਾ ਗਿਆ ਹੈ।

ਐਡਵੋਕੇਟ ਅਰੋੜਾ ਅਨੁਸਾਰ ਉਪਰੋਕਤ ਜ਼ਿਕਰ ਹਾਲੇ ਕੇਵਲ 5 ਪ੍ਰਯੋਗੀ ਕਾਪੀਆਂ ਦਾ ਹੀ ਹੈ ਜਦਕਿ 20 ਅਜਿਹੀਆਂ ਕਾਪੀਆਂ ਹੋਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਯੋਗੀ ਕਾਪੀਆਂ ਨੂੰ ਪ੍ਰਵਾਨਗੀ ਦੇਣ ਵਾਲੇ ਡੀ. ਪੀ. ਆਈ. ਸੈਕੰਡਰੀ ਸ੍ਰੀ ਕਮਲ ਕੁਮਾਰ ਸਮੇਤ ਹੋਰ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ 15 ਦਿਨਾਂ ਦੇ ਵਿਚ ਵਿਚ ਉਨ੍ਹਾਂ ਨੂੰ ਇਸ ਕਾਨੂੰਨੀ ਨੋਟਿਸ ਪ੍ਰਤੀ ਹਾਂਪੱਖੀ ਹੁੰਗਾਰਾ ਨਾ ਮਿਲਿਆ ਤਾਂ ਉਹ ਹਾਈ ਕੋਰਟ 'ਚ ਜਨਹਿੱਤ ਜਾਚਿਕਾ ਦਾਇਰ ਕਰਨਗੇ।

ਇਸ ਬਾਰੇ ਡੀ. ਆਈ. ਸੈਕੰਡਰੀ ਸ੍ਰੀ ਕਮਲ ਕੁਮਾਰ ਗਰਗ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਪਰੋਕਤ ਫਰਮ ਨੂੰ ਬਾਕਾਇਦਾ ਟੈਂਡਰ ਪ੍ਰਕ੍ਰਿਆ ਰਾਹੀਂ ਪ੍ਰਯੋਗੀ ਕਾਪੀਆਂ ਛਾਪਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਗਹੁ ਨਾਲ ਵੇਖਣਗੇ, ਕਿਉਂਕਿ ਪ੍ਰਯੋਗੀ ਕਾਪੀਆਂ ਨੂੰ ਅਧਿਕਾਰੀਆਂ ਦੀ ਕਮੇਟੀ ਵੱਲੋਂ ਪ੍ਰਵਾਨਗੀ ਦਿੱਤੀ ਗਈ ਸੀ ਪ੍ਰੰਤੂ ਜੇ ਇਨ੍ਹਾਂ 'ਚ ਕੁੱਝ ਗ਼ਲਤ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz