ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162934
ਅੱਜ
ਇਸ ਮਹੀਨੇ
636
18658

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

15 ਮਾਰਚ 2013

ਹੈ! ਕੋਈ 200 ਜੇਲ ਬੰਦੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਦੇਣ ਵਾਲਾ?

ਜੇਲ੍ਹ ਪ੍ਰਸਾਸ਼ਨ ਸਮੇਤ ਸ਼੍ਰੋਮਣੀ ਕਮੇਟੀ, ਸੰਤ ਸਮਾਜ ਤੇ ਤਖ਼ਤ ਸਾਹਿਬਾਨ ਨੂੰ ਕਰ ਚੁੱਕੇ ਹਨ ਲਿਖਤੀ ਬੇਨਤੀਆਂ

http://sameydiawaaz.com/Archive%20News/%5B2013%5D/03/15.03.2013%20-%2003.jpg

ਬਰਨਾਲਾ 14 ਮਾਰਚ (ਜਗਸੀਰ ਸਿੰਘ ਸੰਧੂ) :- ਕੇਂਦਰੀ ਜੇਲ੍ਹ ਲੁਧਿਆਣਾ ਵਿਚ 200 ਨੌਜਵਾਨ ਅੰਮ੍ਰਿਤ ਛਕਣ ਲਈ ਤਿੰਨ ਮਹੀਨਿਆਂ ਤੋਂ ਜੱਦੋ-ਜਹਿਦ ਕਰ ਰਹੇ ਹਨ, ਪਰ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਅਤੇ ਕਿਸੇ ਹੋਰ ਸਿੱਖ ਸੰਸਥਾ ਵੱਲੋਂ ਇਹਨਾਂ ਅੰਮ੍ਰਿਤ ਅਭਿਲਾਖੀਆਂ ਨੂੰ ਗੁਰੂ ਵਾਲੇ ਬਣਾਉਣ ਦੇ ਯਤਨ ਕੀਤੇ ਗਏ ਹਨ। ਕੇਂਦਰ ਜੇਲ ਲੁਧਿਆਣਾ ਵਿਚ ਇਹਨਾਂ ਬੰਦੀ ਸਿੰਘਾਂ ਨੂੰ ਮਿਲ ਕੇ ਆਏ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਠੀਕਰਵਾਲਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਤੇ ਹੋਰ ਸਿੱਖ ਸੰਸਥਾਵਾਂ ਸਿੱਖੀ ਦੇ ਪ੍ਰਚਾਰ ਪਸਾਰ ਅਤੇ ਅੰਮ੍ਰਿਤ ਸੰਚਾਰ ਦੀਆਂ ਲਹਿਰਾਂ ਚਲਾਉਣ ਦੇ ਲੱਖ ਦਾਅਵੇ ਕਰਦੀਆਂ ਰਹਿੰਦੀਆਂ ਹਨ, ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੇ। ਜੇਲ੍ਹ ਪ੍ਰਸਾਸ਼ਨ ਵੱਲੋਂ ਜੇਲ੍ਹਾਂ ਵਿਚ ਅਸ਼ਲੀਲ ਗਾਇਕਾਂ ਦੇ ਅਖਾੜੇ ਲਾਉਣ, ਯੋਗਾ ਕੈਂਪਾਂ ਅਤੇ ਦੇਹਧਾਰੀਆਂ ਨੂੰ ਆਪਣਾ ਪ੍ਰਚਾਰ ਕਰਨ ਦੀ ਤਾਂ ਤੁਰੰਤ ਖੁਲ੍ਹ ਦੇ ਦਿੱਤੀ ਜਾਂਦੀ ਹੈ, ਪਰ ਅੰਮ੍ਰਿਤ ਛਕਾਉਣ ਲਈ ਇਜਾਜਤ ਪਤਾ ਨਹੀਂ ਕਿਸ ਕਾਰਨਾਂ ਕਰਕੇ ਨਹੀਂ ਦਿੱਤੀ ਜਾਂਦੀ। ਉਹਨਾਂ ਦੱਸਿਆ ਕਿ ਮਨਦੀਪ ਸਿੰਘ ਕੁੱਬੇ (ਸਾਹਨੇਵਾਲ ਭਈਆ ਕਾਂਡ) ਅਤੇ ਸੁਖਕਿਰਨ ਸਿੰਘ ਸੁੱਖਾ ਟੂਸਾ ਵੱਲੋਂ ਜੇਲ ਵਿਚ ਕੀਤੇ ਸਿੱਖੀ ਦੇ ਪ੍ਰਚਾਰ ਨਾਲ ਹੀ ਜੇਲ ਵਿਚ ਬੰਦ ਇਹਨਾਂ ਵਿਅਕਤੀਆਂ ਵਿਚ ਅੰਮ੍ਰਿਤ ਛਕਣ ਦੀ ਅਭਿਲਾਖਾ ਪੈਦਾ ਹੋਈ ਹੈ। ਜੇਲ ਵਿਚ ਬੰਦ ਇਹਨਾਂ ਸਿੰਘਾਂ ਨੇ ਦੱਸਿਆ ਕਿ ਉਹਨਾਂ ਜੇਲ ਪ੍ਰਸਾਸ਼ਨ ਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਜੇਲ ਵਿਚ ਦੋ ਸੌ ਦੇ ਕਰੀਬ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦਾ ਹੈ, ਇਸ ਲਈ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਜਾਵੇ, ਪਰ ਜੇਲ੍ਹ ਪ੍ਰਸਾਸ਼ਨ ਵੱਲੋਂ ਇਸ ਸਬੰਧੀ ਕੋਈ ਹੁੰਗਾਰਾ ਨਹੀਂ ਭਰਿਆ, ਜਦੋਂ ਕਿ ਪਿਛਲੇ ਸਮੇਂ ਦੌਰਾਨ ਜੇਲ ਵਿਚ ਲੱਚਰ ਗਾਇਕੀ ਦੇ ਅਖਾੜੇ, ਹਿੰਦੂਵਾਦੀ ਪ੍ਰਚਾਰਕ ਦੇ ਪ੍ਰੋਗਰਾਮ, ਯੋਗਾ ਕੈਂਪ ਅਤੇ ਕਈ ਦੇਹਧਾਰੀਆਂ ਨੂੰ ਵੀ ਪ੍ਰਚਾਰ ਕਰਨ ਦੀ ਖੁੱਲ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅੰਮ੍ਰਿਤ ਛਕਣ ਸਬੰਧੀ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ, ਦਮਦਮੀ ਟਕਸਾਲ, ਬਾਬਾ ਬਲਜੀਤ ਸਿੰਘ ਦਾਦੂਵਾਲ ਸਮੇਤ ਕਈ ਸਿੱਖ ਸੰਸਥਾਵਾਂ ਨੂੰ ਲਿਖਤੀ ਤੌਰ 'ਤੇ ਵੀ ਬੇਨਤੀ ਕਰ ਚੁੱਕੇ ਹਨ, ਪਰ ਕਿਸੇ ਪਾਸਿਓਂ ਕੋਈ ਯਤਨ ਨਹੀਂ ਹੋਇਆ। ਇਹਨਾਂ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮਟੀ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ 200 ਤੋਂ ਵੱਧ ਪ੍ਰਾਣੀਆਂ ਨੂੰ ਖੰਡੇ ਦੀ ਪਾਹੁਲ ਦੇ ਕੇ ਗੁਰੂ ਨਾਲ ਜੋੜਨ ਦੇ ਯਤਨ ਕੀਤੇ ਜਾਣ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਸੇਖੇ ਵਾਲੇ, ਬਲਜਿੰਦਰ ਸਿੰਘ ਰੰਗੀਆ, ਹਰਵਿੰਦਰ ਸਿੰਘ ਕਾਲਾ, ਰਾਜਵੀਰ ਸਿੰਘ ਰਾਜੀ, ਅਮਰੀਕ ਸਿੰਘ ਠੁੱਲੀਵਾਲ, ਗੁਰਪ੍ਰੀਤ ਸਿੰਘ ਠੀਕਰੀਵਾਲਾ, ਪਰਮਜੀਤ ਸਿੰਘ ਪੰਮਾ ਆਦਿ ਸਿੰਘ ਹਾਜ਼ਰ ਸਨ।


 9 ਕਾਂਗਰਸੀ ਵਿਧਾਇਕ ਸੈਸ਼ਨ ਚੋਂ ਮੁਅੱਤਲ

ਸਰਕਾਰੀ ਦਬਾਅ ਹੇਠ ਆਪਣੇ ਹੀ ਫੈਸਲੇ ਨੂੰ ਬਦਲ ਦਿੱਤਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ

http://sameydiawaaz.com/Archive%20News/%5B2013%5D/03/15.03.2013%20-%2001.jpg

http://sameydiawaaz.com/Archive%20News/%5B2013%5D/03/15.03.2013%20-%2004.jpg

ਚੰਡੀਗੜ੍ਹ 14 ਮਾਰਚ (ਦੀਪਕ ਸ਼ਰਮਾ) :- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਕੱਲ੍ਹ ਦੇ ਸਾਰੇ ਘਟਨਾਕ੍ਰਮ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਰਦਿਆਂ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ 9 ਕਾਂਗਰਸੀ ਵਿਧਾਇਕਾਂ ਨੂੰ ਸੈਸ਼ਨ 'ਚੋਂ ਮੁਅੱਤਲ ਕਰ ਦਿੱਤਾ। ਸਪੀਕਰ ਵੱਲ ਕਾਗਜ਼, ਕਿਤਾਬਾਂ ਉਛਾਲਣ, ਸਪੀਕਰ ਦੇ ਆਸਣ 'ਤੇ ਕਬਜ਼ਾ ਜਮਾਉਣ ਅਤੇ ਵਿਧਾਨ ਸਭਾ ਵਿਚ ਹੰਗਾਮਾ ਕਰਨ ਦੇ ਚੱਲਦਿਆਂ 9 ਕਾਂਗਰਸੀ ਵਿਧਾਇਕਾਂ ਨੂੰ ਪਹਿਲਾਂ ਅੱਜ ਦੇ ਦਿਨ ਲਈ ਸੈਸ਼ਨ 'ਚੋਂ ਬਰਖਾਸਤ ਕੀਤਾ ਗਿਆ, ਫਿਰ ਸਰਕਾਰੀ ਦਬਾਅ ਹੇਠ ਆਉਂਦਿਆਂ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਉਹਨਾਂ 9 ਵਿਧਾਇਕਾਂ ਨੂੰ ਪੂਰੇ ਸੈਸ਼ਨ 'ਚੋਂ ਹੀ ਸਸਪੈਂਡ ਕਰ ਦਿੱਤਾ। ਜਿਹੜੇ 9 ਕਾਂਗਰਸੀ ਵਿਧਾਇਕ ਸਸਪੈਂਡ ਕੀਤੇ ਗਏ ਉਹਨਾਂ ਜਗਮੋਹਨ ਸਿੰਘ ਕੰਗ, ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਕੁਲਜੀਤ ਸਿੰਘ ਨਾਗਰਾ, ਬਲਵੀਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਹਰਦਿਆਲ ਕੰਬੋਜ਼ ਤੇ ਪਰਮਿੰਦਰ ਪਿੰਕੀ ਦਾ ਨਾਂ ਸ਼ਾਮਲ ਹੈ। ਅੱਜ ਜਿਵੇਂ ਹੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਕੱਲ੍ਹ ਦੇ ਹੰਗਾਮੇ ਨੂੰ ਲੈ ਕੇ ਵਿਰੋਧ ਮਤਾ ਪੇਸ਼ ਕਰਨ ਲਈ ਮਦਨ ਮੋਹਨ ਮਿੱਤਲ ਉਠ ਖੜ੍ਹੇ ਹੋਏ। ਇਸ ਤੋਂ ਪਹਿਲਾਂ ਕਿ ਉਹ ਆਪਣਾ ਕੱਲ੍ਹ ਦੀ ਘਟਨਾ 'ਤੇ ਨਿੰਦਾ ਕਰਨ ਵਾਲਾ ਮਤਾ ਪੇਸ਼ ਕਰਦੇ, ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਉਹਨਾਂ ਨੂੰ ਵਿਚਾਲੇ ਹੀ ਰੋਕ ਲਿਆ ਤੇ ਆਖਿਆ ਕਿ ਮੈਂ ਸਦਨ ਵਿਚ ਕਦੇ ਵੀ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਦੇਖਿਆ। ਸਪੀਕਰ ਨੇ ਕਾਂਗਰਸੀ ਵਿਧਾਇਕ ਵਲੋਂ ਸਦਨ ਦੇ ਮੁਖੀ ਦੇ ਕੁਰਸੀ 'ਤੇ ਬੈਠਣ ਨੂੰ ਨਿੰਦਾਯੋਗ ਕਦਮ ਦੱਸਦਿਆਂ ਇਸ ਨੂੰ ਸਦਨ ਦਾ ਅਤੇ ਸਦਨ ਦੇ ਮੁਖੀ ਦਾ ਅਪਮਾਨ ਕਰਾਰ ਦਿੱਤਾ ਤੇ ਇਸ ਦੇ ਨਾਲ ਹੀ ਉਹਨਾਂ ਉਪਰੋਕਤ 9 ਕਾਂਗਰਸੀ ਵਿਧਾਇਕਾਂ ਨੂੰ ਅੱਜ ਦੇ ਸ਼ੈਸ਼ਨ ਵਿਚੋਂ ਬਾਹਰ ਹੋਣ ਦਾ ਹੁਕਮ ਸੁਣਾ ਦਿੱਤਾ। ਉਹਨਾਂ ਦੇ ਇਸ ਨਰਮ ਰੁਖ ਵਾਲੇ ਫੈਸਲੇ ਨੂੰ ਦੇਖਦਿਆਂ ਸੱਤਾਧਾਰੀ ਧਿਰ ਹੈਰਾਨ ਤੇ ਪ੍ਰੇਸ਼ਾਨ ਹੋ ਗਈ । ਜਦੋਂ ਕਿ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਤੇ ਕਾਂਗਰਸੀਆਂ ਨੇ ਆਪਣੀਆਂ ਕੁਰਸੀਆਂ 'ਤੇ ਖੜ੍ਹੇ ਹੋ ਕੇ ਫਿਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਉੱਤੇ ਸੱਤਾਧਾਰੀ ਧਿਰ ਦੇ ਵਿਧਾਇਕ ਵੀ ਖੜ੍ਹੇ ਹੋ ਕੇ ਜਵਾਬੀ ਸ਼ਬਦੀ ਹਮਲੇ ਕਰਨ ਲੱਗੇ। ਮਾਹੌਲ ਨੂੰ ਗਰਮਾਉਂਦਿਆਂ ਦੇਖ ਕੇ ਸਪੀਕਰ ਨੇ ਇਕ ਘੰਟੇ ਲਈ ਸਦਨ ਉਠਾ ਦਿੱਤਾ। ਇਸ ਤੋਂ ਬਾਅਦ ਸਾਰੀ ਵਿਰੋਧੀ ਧਿਰ ਸਦਨ ਤੋਂ ਬਾਹਰ ਰੋਸ ਵਜੋਂ ਬੈਠ ਗਈ। ਜਾਖੜ ਨੇ ਆਖਿਆ ਕਿ 9 ਨੂੰ ਮੁਅੱਤਲ ਕਰਨ ਦਾ ਮਤਲਬ ਸਾਰੀ ਵਿਰੋਧੀ ਧਿਰ ਨੂੰ ਮੁਅੱਤਲ ਕਰਨਾ ਹੈ। ਪਰ ਦੁਬਾਰਾ ਕਾਰਵਾਈ ਸ਼ੁਰੂ ਹੋਣ 'ਤੇ ਕਾਂਗਰਸੀਆਂ ਦੇ ਹੜਦੁੰਗ ਨੂੰ ਅਧਾਰ ਬਣਾ ਕੇ ਆਪਣੇ ਹੀ ਸੁਣਾਏ ਫੈਸਲੇ ਨੂੰ ਬਦਲਦਿਆਂ ਸਪੀਕਰ ਨੇ ਇਨ੍ਹਾਂ 9 ਵਿਧਾਇਕਾਂ ਨੂੰ ਫਿਰ ਵਿਧਾਨ ਸਭਾ ਦੇ ਪੂਰੇ ਸ਼ੈਸ਼ਨ ਲਈ ਹੀ ਬਰਖਾਸਤ ਕਰ ਦਿੱਤਾ। ਜਾਖੜ ਨੇ ਆਖਿਆ ਕਿ ਜਦੋਂ ਤੱਕ ਇਨ੍ਹਾਂ ਬਰਖਾਸਤ ਕੀਤੇ 9 ਵਿਧਾਇਕਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਅਤੇ ਇਨ੍ਹਾਂ ਦੀ ਬਹਾਲੀ ਨਹੀਂ ਹੁੰਦੀ, ਸਾਡਾ ਬਾਈਕਾਟ ਜਾਰੀ ਰਹੇਗਾ। ਉਹਨਾਂ ਕਿਹਾ ਕਿ ਜੇਕਰ ਪੁਲਿਸ ਅਧਿਕਾਰੀ ਨੇ ਸਾਡੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਅਸੀਂ ਵੀ ਵਿਧਾਨ ਸਭਾ ਦੇ ਗਲਿਆਰੇ ਵਿਚ ਕਾਂਗਰਸ ਦੇ ਦਫਤਰ ਤੱਕ ਪੁਲਿਸ ਦੀ ਨਜਾਇਜ਼ ਐਂਟਰੀ 'ਤੇ ਉਹਨਾਂ ਖਿਲਾਫ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਾਂ। ਆਉਂਦੇ ਦਿਨਾਂ ਵਿਚ ਦੋਵਾਂ ਧਿਰਾਂ ਵਿਚਾਲੇ ਹੋਰ ਗਰਮਾ-ਗਰਮੀ ਦੇਖਣ ਨੂੰ ਮਿਲ ਸਕਦੀ ਹੈ।


6 ਕਾਂਗਰਸੀ ਵਿਧਾਇਕਾਂ 'ਤੇ ਚੰਡੀਗੜ੍ਹ 'ਚ ਪਰਚਾ ਦਰਜ

6 ਕਾਂਗਰਸੀ ਵਿਧਾਇਕਾਂ ਖਿਲਾਫ ਚੰਡੀਗੜ੍ਹ ਵਿਚ ਪਰਚਾ ਦਰਜ ਹੋ ਗਿਆ ਹੈ। ਲੰਘੇ ਕੱਲ੍ਹ ਵਿਧਾਨ ਸਭਾ ਵਿਚ ਤਰਨਤਾਰਨ 'ਚ ਪੰਜਾਬ ਪੁਲਿਸ ਤੋਂ ਪੀੜਤ ਲੜਕੀ ਨੂੰ ਲੈ ਕੇ ਪਹੁੰਚੇ ਕਾਂਗਰਸੀਆਂ ਦੇ ਦਫਤਰ 'ਚੋਂ ਬਾਹਰ ਕੱਢਣ ਲਈ ਵਿਧਾਨ ਸਭਾ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮ ਦਾਖਲ ਹੋਏ ਸਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਫੜਨ ਲਈ ਜਦੋਂ ਕਾਂਗਰਸੀ ਵਿਧਾਇਕ ਅੱਗੇ ਵਧੇ ਤਾਂ ਬਾਕੀ ਤਾਂ ਭੱਜਣ ਵਿਚ ਕਾਮਯਾਬ ਹੋ ਗਏ ਪਰ ਜੈਪਾਲ ਸਿੰਘ ਨਾਂ ਦਾ ਪੰਜਾਬ ਪੁਲਿਸ ਦਾ ਮੁਲਾਜ਼ਮ ਕਾਂਗਰਸੀ ਵਿਧਾਇਕਾਂ ਦੇ ਹੱਥੇ ਚੜ੍ਹ ਗਿਆ, ਜਿਸ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਅੱਜ ਛੇ ਕਾਂਗਰਸੀ ਵਿਧਾਇਕਾਂ ਖਿਲਾਫ ਪਰਚਾ ਦਰਜ ਹੋ ਗਿਆ ਹੈ। ਲੰਘੇ ਕੱਲ੍ਹ ਜੈਪਾਲ ਸਿੰਘ ਨੇ ਚੰਡੀਗੜ੍ਹ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਗਵਾਹ ਨਾ ਹੋਣ ਦਾ ਹਵਾਲਾ ਦੇ ਕੇ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਅਤੇ ਖਾਸ ਕਰ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਦਖਲਅੰਦਾਜ਼ੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਤੇ ਪੁਲਿਸ ਮੁਲਾਜ਼ਮ ਨਾਲ ਧੱਕਾ ਮੁੱਕੀ ਹੁੰਦੀ ਵੀਡੀਓ ਨੂੰ ਅਧਾਰ ਮੰਨ ਕੇ 6 ਕਾਂਗਰਸੀ ਵਿਧਾਇਕਾਂ ਖਿਲਾਫ ਐਫ ਆਰ ਆਈ ਦਰਜ ਕਰ ਲਈ ਹੈ। ਚੰਡੀਗੜ੍ਹ ਪੁਲਿਸ ਵਲੋਂ ਜੈਪਾਲ ਸਿੰਘ ਦੀ ਸ਼ਿਕਾਇਤ ਦੇ ਅਧਾਰ 'ਤੇ ਜਿਹਨਾਂ ਵਿਧਾਇਕਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਵਿਚ ਜਗਮੋਹਨ ਸਿੰਘ ਕੰਗ, ਕੁਲਜੀਤ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਟਲੀ, ਬਲਵੀਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਤੇ ਰਾਣਾ ਗੁਰਜੀਤ ਸ਼ਾਮਲ ਹਨ। ਇਨ੍ਹਾਂ ਖਿਲਾਫ ਧਾਰਾ 332, 353, 384, 147, 149 ਤੇ 186 ਤਹਿਤ ਪਰਚਾ ਦਰਜ ਕੀਤਾ ਗਿਆ ਹੈ।


ਨਾਨਕਸ਼ਾਹੀ ਵਰ੍ਹੇ ਦੀ ਸ਼ੁਰੂਆਤ, ਨਾਨਕਸ਼ਾਹੀ ਕੈਲੰਡਰ ਜਾਰੀ ਕਰਕੇ ਕੀਤੀ ਦਿੱਲੀ ਕਮੇਟੀ ਨੇ

ਕਲਰ ਚੈਨਲ ਗੁਰਬਾਣੀ ਨਾਮ ਦੇ ਨਾਟਕ ਦਾ ਪ੍ਰਸਾਰਣ ਰੋਕੇ - ਜਥੇਦਾਰ ਮੱਕੜ

http://sameydiawaaz.com/Archive%20News/%5B2013%5D/03/15.03.2013%20-%2002.jpg

ਨਵੀਂ ਦਿੱਲੀ 14 ਮਾਰਚ (ਬਲਜੀਤ ਸਿੰਘ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਮਤ 545 ਦੇ ਆਗਮਨ ਅਤੇ ਨਵੇਂ ਨਾਨਕਸ਼ਾਹੀ ਵਰ੍ਹੇ ਦੀ ਸ਼ੁਰੂਆਤ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਗੁਰਮਤਿ ਸਮਾਗਮ ਕਰਕੇ ਕੀਤੀ ਗਈ। ਜਿਸ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਲਖਵਿੰਦਰ ਸਿੰਘ ਜੀ, ਭਾਈ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਹਿਤਾਬ ਸਿੰਘ, ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਜੀ ਅਤੇ ਭਾਈ ਗੁਰਇਕਬਾਲ ਸਿੰਘ ਜੀ ਕੌਲਾਂ ਵਾਲਿਆਂ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕਰਕੇ ਕੀਤਾ। ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ ਜੀ, ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਜੀ, ਬਾਬਾ ਲੱਖਾ ਸਿੰਘ ਮੁੱਖੀ ਨਾਨਕਸਰ ਸੰਪ੍ਰਦਾਇ ਨੇ ਸਾਂਝੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਨਵੇਂ ਨਾਨਕਸ਼ਾਹੀ ਕੈਲੰਡਰ ਦਿੱਲੀ ਦੀਆਂ ਸੰਗਤਾਂ ਨੂੰ ਸਾਂਝੇ ਤੌਰ 'ਤੇ ਜਾਰੀ ਕੀਤੇ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ 2003 ਵਿਚ ਬਣਾਏ ਗਏ ਮੂਲ ਨਾਨਕਸ਼ਾਹੀ ਕੈਲੰਡਰ ਵਿਚ ਤਿੰਨ ਤਰੀਕਾਂ ਪੁਰਾਤਨ ਬਿਕਰਮੀ ਕੈਲੰਡਰ ਦੀਆਂ ਸਨ, ਪਰ ਉਸ ਕੈਲੰਡਰ ਦੇ ਉਪਰ ਪੰਜਾਬ ਤੋਂ ਬਾਹਰ ਦੇ ਦੋ ਤਖਤ ਸਹਿਮਤ ਨਹੀਂ ਸਨ। ਇਸ ਕਰਕੇ ਪੰਜਾਂ ਤਖਤਾਂ ਨੂੰ ਇਕਸੁਰਤਾ ਵਿੱਚ ਪ੍ਰੋਣ ਵਾਸਤੇ ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਜੀ ਦੀ ਅਪੀਲ ਤੇ 4 ਤਰੀਕਾਂ ਪੁਰਾਤਨ 2010 ਵਿਚ ਸੋਧੇ ਗਏ ਕੈਲੰਡਰ ਵਿੱਚ ਪਾਈਆਂ ਗਈਆਂ ਹਨ। ਜਿਸ ਕਰਕੇ ਬਾਬਾ ਖਾਲਸਾ ਜੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਜਾਂਦਾ ਹੈ, ਜੱਥੇਦਾਰ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਕੋਈ ਵੀ ਕੈਲੰਡਰ ਇੱਕ ਦਿਨ ਵਿੱਚ ਤਿਆਰ ਨਹੀਂ ਹੁੰਦਾ, ਜੇਕਰ ਲੋੜ ਮਹਿਸੂਸ ਹੋਈ ਤਾਂ ਇਸ ਕੈਲੰਡਰ ਵਿਚ ਵੀ ਸੋਧਾਂ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੈਂ ਦਿੱਲੀ ਦੀਆਂ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ 'ਤੇ ਵਧਾਈ ਦਿੰਦਾ ਹਾਂ ਤੇ ਨਾਲ ਹੀ ਇਹ ਭਰੋਸਾ ਦਿੰਦਾ ਹਾਂ ਕਿ ਦਿੱਲੀ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼Îਨਾਂ ਵਾਸਤੇ ਜਾਣ ਵਾਲੀ ਸੰਗਤ ਲਈ ਮਾਤਾ ਗੰਗਾ ਨਿਵਾਸ ਵਿਚ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਹਿੰਦੀ ਦੇ ਕਲਰ ਚੈਨਲ ਨੂੰ ਖੁੱਲ੍ਹੇ ਰੂਪ ਵਿੱਚ ਇਹ ਚੇਤਾਵਨੀ ਦਿੱਤੀ ਕਿ ਉਹ ਗੁਰਬਾਣੀ ਨਾਮ ਦੇ ਨਾਟਕ ਦਾ ਪ੍ਰਸਾਰਣ ਰੋਕ ਦੇਵੇ, ਨਹੀਂ ਤਾਂ ਇਸ ਖਿਲਾਫ 295-ਏ ਦਾ ਪਰਚਾ ਦਰਜ ਹੋਣ ਤੋਂ ਇਲਾਵਾ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱੱਲੀ ਕਮੇਟੀ ਦੀਆਂ ਆਮ ਚੋਣਾਂ ਸਮੇਂ ਆਪਣੇ ਚੋਣ ਮਨੋਰਥ ਪੱਤਰ ਵਿਚ ਸੰਗਤਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਦਿੱਲੀ ਕਮੇਟੀ ਦੀ ਸੇਵਾ ਮਿਲਣ ਤੇ ਦਿੱਲੀ ਦੇ ਗੁਰਧਾਮਾਂ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਵੇਗਾ ਅਤੇ ਉਸ ਵਾਅਦੇ ਨੂੰ ਪੂਰਾ ਕਰਨ ਵਾਸਤੇ ਨਵੀਂ ਚੁਣੀ ਗਈ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਤਾਂਕਿ ਦਿੱਲੀ ਦੀ ਸੰਗਤ ਸਾਰੇ ਪੰਥ ਨਾਲ ਆਪਦੇ ਗੁਰੂ ਸਾਹਿਬ ਦੇ ਗੁਰਪੁਰਵ/ਸ਼ਹੀਦੀ ਦਿਵਸ ਇੱਕ ਦਿਨ ਮਨਾਏ ਜਾ ਸਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚੱਤਾ ਕਾਇਮ ਰਹਿ ਸਕੇ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਸਕੱਤਰ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜੱਥੇਦਾਰ ਅਵਤਾਰ ਸਿੰਘ ਹਿੱਤ, ਕੌਮੀ ਮੀਤ ਪ੍ਰਧਾਨ ਜੱਥੇਦਾਰ ਉਂਕਾਰ ਸਿੰਘ ਥਾਪਰ, ਕੌਮੀ ਜੱਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਮੈਂਬਰ ਪਰਮਜੀਤ ਸਿੰਘ ਰਾਣਾ, ਇੰਦਰਜੀਤ ਸਿੰਘ ਮੌਂਟੀ, ਕੁਲਵੰਤ ਸਿੰਘ ਬਾਠ, ਗੁਰਲਾਡ ਸਿੰਘ ਕਾਹਲੋਂ, ਡਾ. ਦਲਜੀਤ ਕੌਰ ਖਾਲਸਾ, ਜਸਬੀਰ ਸਿੰਘ ਜੱਸੀ, ਜਤਿੰਦਰਪਾਲ ਸਿੰਘ ਗੋਲਡੀ, ਅਮਰਜੀਤ ਸਿੰਘ ਪੱਪੂ, ਹਰਵਿੰਦਰ ਸਿੰਘ ਕੇ.ਪੀ., ਸਤਪਾਲ ਸਿੰਘ, ਮਨਮਿੰਦਰ ਸਿੰਘ ਆਯੂਰ, ਹਰਦੇਵ ਸਿੰਘ ਧਨੋਆ, ਅਕਾਲੀ ਦਲ ਦੀ ਨਿਗਮ ਪ੍ਰਸ਼ਾਦ ਬੀਬੀ ਸਤਵਿੰਦਰ ਕੌਰ ਸਿਰਸਾ, ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖÎਸ਼ੀ, ਰਜਿੰਦਰ ਸਿੰਘ, Îਸੁਖਮਨ ਸਿੰਘ, ਹਰਜੀਤ ਸਿੰਘ ਆਦਿ ਨੇ ਹਾਜ਼ਰੀਆਂ ਭਰੀਆਂ 'ਤੇ ਸੰਗਤਾਂ ਦਾ ਧੰਨਵਾਦ ਕੀਤਾ।


ਪਾਕਿਸਤਾਨ ਸੰਸਦ ਵਲੋਂ ਅਫਜ਼ਲ ਗੁਰੂ ਨੂੰ ਫਾਂਸੀ ਲਟਕਾਉਣ ਵਿਰੁੱਧ ਮਤਾ ਪਾਸ

ਇਸਲਾਮਾਬਾਦ 14 ਮਾਰਚ (ਪੀ. ਟੀ. ਆਈ.) :- ਬਲਦੀ 'ਤੇ ਤੇਲ ਪਾਉਣ ਦਾ ਯਤਨ ਕਰਦਿਆਂ ਪਾਕਿਸਤਾਨ ਦੀ ਸੰਸਦ ਨੇ ਅੱਜ ਮਤਾ ਪਾਸ ਕਰਕੇ ਅਫਜ਼ਲ ਗੁਰੂ ਨੂੰ ਫਾਂਸੀ 'ਤੇ ਲਟਕਾਏ ਜਾਣ ਦੀ ਨਿਖੇਧੀ ਕੀਤੀ ਹੈ ਅਤੇ ਉਸ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਾਪਣ ਦੀ ਮੰਗ ਕੀਤੀ ਹੈ | ਕੌਮੀ ਅਸੰਬਲੀ ਵਲੋਂ ਆਪਣੀ ਪੰਜ ਸਾਲਾ ਮਿਆਦ ਪੂਰੀ ਕਰਨ ਤੋਂ ਦੋ ਦਿਨ ਪਹਿਲਾਂ ਜਮਾਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫੈਜ਼ਲਰ ਰਹਿਮਾਨ ਜਿਹੜਾ ਕਸ਼ਮੀਰ ਬਾਰੇ ਸੰਸਦੀ ਕਮੇਟੀ ਦਾ ਮੁਖੀ ਹੈ ਵਲੋਂ ਪੇਸ਼ ਕੀਤੇ ਮਤੇ ਨੂੰ ਪਾਸ ਕਰ ਦਿੱਤਾ ਗਿਆ | 2001 ਵਿਚ ਸੰਸਦ 'ਤੇ ਹਮਲੇ ਦੇ ਦੋਸ਼ੀ ਗੁਰੂ ਨੂੰ ਫਾਂਸੀ 'ਤੇ ਲਟਕਾਉਣ ਦੀ ਨਿਖੇਧੀ ਕਰਨ ਤੋਂ ਇਲਾਵਾ ਫਾਂਸੀ ਪਿੱਛੋਂ ਜੰਮੂ ਤੇ ਕਸ਼ਮੀਰ ਵਿਚ ਪੈਦਾ ਹੋਈ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਗਈ | ਸਦਨ ਨੇ ਅਫਜ਼ਲ ਗੁਰੂ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਾਪਣ ਦੀ ਮੰਗ ਕੀਤੀ | ਗੁਰੂ ਨੂੰ ਤਿਹਾੜ੍ਹ ਜੇਲ੍ਹ ਵਿਚ ਫਾਂਸੀ ਦੇ ਕੇ ਉਥੇ ਹੀ ਦਫਨਾ ਦਿੱਤਾ ਸੀ | ਲਸ਼ਕਰੇ ਤਾਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨੇ ਫਾਂਸੀ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਸੀ | ਸੰਸਦੀ ਮਤੇਤ ਵਿਚ ਅੱਗੇ ਕਿਹਾ ਗਿਆ ਹੈ ਕਿ ਕਸ਼ਮੀਰ ਝਗੜੇ ਦਾ ਹੱਲ ਲੱਭਣ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਮੂਕ ਦਰਸ਼ਕ ਨਹੀਂ ਬਣੇ ਰਹਿਣਾ ਚਾਹੀਦਾ | ਇਸ ਦਾ ਕਹਿਣਾ ਕਿ ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਿਲ ਦੇ ਮਤੇ ਲਾਗੂ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ | ਮਤੇ ਵਿਚ ਜੰਮੂ ਅਤੇ ਕਸ਼ਮੀਰ ਵਿਚ ਕਥਿਤ ਕਤਲ ਰੋਕਣ ਅਤੇ ਕਸ਼ਮੀਰ ਵਾਦੀ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਚੋਂ ਫ਼ੌਜ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ | ਇਸ ਨੇ ਇਹ ਵੀ ਕਿਹਾ ਕਿ ਸਾਰੇ ਕੈਦੀ ਰਿਹਾਅ ਕੀਤੇ ਜਾਣ, ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਖੇਤਰ ਚੋਂ ਕਰਫਿਊ ਹਟਾਇਆ ਜਾਵੇ |


ਔਰਤਾਂ ਸਬੰਧੀ ਜ਼ੁਰਮਾਂ ਬਾਰੇ ਬਿੱਲ ਨੂੰ ਕੈਬਨਿਟ ਵਲੋਂ ਮਨਜ਼ੂਰੀ

ਸਰਕਾਰ ਨੇ ਪੱਛਮੀ ਸੱਭਿਅਤਾ 'ਤੇ ਲਾਈ ਮੋਹਰ

ਨਵੀਂ ਦਿੱਲੀ 14 ਮਾਰਚ (ਏਜੰਸੀਆਂ) :- ਔਰਤਾਂ ਨਾਲ ਬਲਾਤਕਾਰ ਅਤੇ ਹੋਰ ਜ਼ੁਰਮਾਂ ਲਈ ਸਖ਼ਤ ਸਜ਼ਾ ਦੀ ਤਜ਼ਵੀਜ਼ ਵਾਲੇ ਦਿਲ ਨੂੰ ਵੀਰਵਾਰ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ । ਇਸ ਬਿੱਲ 'ਚ ਤੈਜ਼ਾਬੀ ਹਮਲਾ, ਇੱਛਾ ਕਰਨ ਵਾਲੇ, ਘੂਰ-ਘੂਰ ਕੇ ਦੇਖਣ ਵਾਲੇ ਅਤੇ ਲੁੱਕ ਛਿੱਪ ਕੇ ਦੇਖਾ ਦੇਖੀ ਕਰਨ ਨੂੰ ਅਪਰਾਧਿਕ ਕਿਰਿਆ ਮੰਨਿਆ ਜਾਵੇਗਾ । ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਮੀਟਿੰਗ 'ਚ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ। ਇਸ ਬਿੱਲ 'ਚ ਸਹਿਮਤੀ ਨਾਲ ਸੈਕਸ ਕਰਨ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਦੀ ਤਜ਼ਵੀਜ਼ ਰੱਖੀ ਗਈ ਹੈ ।

ਬਲਾਤਕਾਰ ਪੀੜਤਾਂ ਦੀ ਮੌਤ ਹੋਣ ਜਾਂ ਉਸਦੇ ਕੌਮਾ ਵਰਗੀ ਹਾਲਤ ਨੂੰ ਲਿੰਗਕਤਾ ਨਾਲ ਜੁੜੇ ਵਿਸ਼ੇਸ਼ ਅਪਰਾਧ ਮੰਨਿਆ ਗਿਆ ਹੈ, ਯਾਨੀ ਇਸ ਨੂੰ ਮਹਿਲਾ ਕੇਂਦਰਿਤ ਬਣਾਇਆ ਗਿਆ ਹੈ ਅਤੇ ਇਸ ਲਈ ਕੇਵਲ ਮਰਦਾਂ 'ਤੇ ਹੀ ਦੋਸ਼ ਲੱਗੇਗਾ । ਔਰਤਾਂ 'ਤੇ ਅਪਰਾਧ ਨੂੰ ਲੈ ਕੇ ਪਿਛਲੇ ਮਹੀਨੇ ਜਾਰੀ ਨੋਟੀਫਿਕੇਸ਼ਨ 'ਚ ਯੋਨ ਹਮਲਾ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਸੀ, ਜੋ ਠੀਕ ਨਹੀਂ ਸੀ । ਪਹਿਲੀ ਵਾਰ ਤਾੜਨ, ਪਿੱਛਾ ਕਰਨ, ਲੁੱਕ - ਛਿਪ ਕੇ ਦੇਖਾ ਦੇਖੀ ਕਰਨ ਅਪਰਾਧਿਕ ਦੋਸ਼ ਮੰਨਿਆ ਗਿਆ ਹੈ । ਬਿੱਲ ਅਨੁਸਾਰ ਬਲਾਤਕਾਰ ਦੀ ਘੱਟੋ-ਘੱਟ ਸਜ਼ਾ 20 ਸਾਲ ਦੀ ਜੇਲ੍ਹ ਹੈ, ਜਿਸ ਨੂੰ ਵਧਾ ਕੇ ਉਮਰ ਭਰ ਲਈ ਵੀ ਕੀਤਾ ਜਾ ਸਕਦਾ ਹੈ ।


ਸ੍ਰੀਨਗਰ ਅੱਤਵਾਦੀ ਹਮਲੇ ਦੇ ਮੁੱਦੇ 'ਤੇ ਸੰਸਦ 'ਚ ਭਾਰੀ ਹੰਗਾਮਾ

 

http://sameydiawaaz.com/Archive%20News/%5B2013%5D/03/15.03.2013%20-%2005.jpg

ਨਵੀਂ ਦਿੱਲੀ 14 ਮਾਰਚ (ਕੁਲਦੀਪ ਸਿੰਘ ਅਰੋੜਾ, ਏਜੰਸੀਆਂ ਰਾਹੀਂ) :- ਕਸ਼ਮੀਰ ਵਿਚ ਹੋਏ ਅੱਤਵਾਦੀ ਹਮਲੇ ਅਤੇ ਸ੍ਰੀਲੰਕਾ ਵਲੋਂ ਭਾਰਤੀ ਮਛੇਰਿਆਂ ਨੂੰ ਗਿ੍ਫਤਾਰ ਕਰਨ ਨੂੰ ਲੈ ਕੇ ਵਿਰੋਧੀ ਧਿਰ ਅਤੇ ਡੀ. ਐਮ. ਕੇ. ਦੇ ਮੈਂਬਰਾਂ ਵਲੋਂ ਹੰਗਾਮਾ ਕੀਤੇ ਜਾਣ ਕਾਰਨ ਸੰਸਦ ਦੇ ਦੋਵਾਂ ਸਦਨਾਂ 'ਚ ਪ੍ਰਸ਼ਨ ਕਾਲ ਰੋਕਣਾ ਪਿਆ | ਲੋਕ ਸਭਾ ਵਿਚ ਡੀ. ਐਮ. ਕੇ. ਅਤੇ ਅੱਨਾ ਡੀ. ਐਮ. ਕੇ ਦੇ ਮੈਂਬਰ ਸਦਨ ਦੇ ਵਿਚਕਾਰ ਆ ਗਏ ਜਦਕਿ ਰਾਜ ਸਭਾ ਵਿਚ ਅੱਨਾ. ਡੀ. ਐਮ. ਕੇ ਦੇ ਤਿੰਨ ਮੈਂਬਰ ਸਦਨ ਦੇ ਵਿਚਕਾਰ ਧਰਨੇ 'ਤੇ ਬੈਠ ਗਏ ਅਤੇ ਮੰਗ ਕੀਤੀ ਕਿ ਸ੍ਰੀਲੰਕਾ ਜਲ ਸੈਨਾ ਵਲੋਂ ਗਿ੍ਫਤਾਰ ਕੀਤੇ 50 ਤੋਂ ਵੀ ਵੱਧ ਭਾਰਤੀ ਮਛੇਰਿਆਂ ਦੀ ਰਿਹਾਈ ਨੂੰ ਯਕੀਨੀ ਬਣਾਵੇ | ਲੋਕ ਸਭਾ ਵਿਚ ਰੌਲਾ ਰੱਪਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੇ ਸ਼ਰਧਾਂਜਲੀ ਸ਼ਬਦਾਂ ਵਿਚ ਸੀ. ਆਰ. ਪੀ. ਐਫ. ਦੇ ਪੰਜ ਜਵਾਨਾਂ ਦਾ ਜ਼ਿਕਰ ਕੀਤਾ ਜਿਹੜੇ ਕਲ੍ਹ ਸ੍ਰੀਨਗਰ ਵਿਚ ਅੱਤਵਾਦੀ ਹਮਲੇ ਵਿਚ ਮਾਰੇ ਗਏ ਸਨ | ਵਿਰੋਧੀ ਧਿਰ ਦੇ ਨੇਤਾ ਸੁਸ਼ਮਾ ਸਵਰਾਜ ਨੇ ਮੰਗ ਕੀਤੀ ਕਿ ਹਮਲੇ ਸਬੰਧੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਬਿਆਨ ਦੇਵੇ ਜਿਹੜੇ ਸਦਨ ਵਿਚ ਮੌਜੂਦ ਨਹੀਂ ਸਨ | ਸਦਨ ਵਿਚ ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਸਵਰਾਜ ਨੇ ਸੁਆਲ ਕੀਤਾ ਕਿ ਗ੍ਰਹਿ ਮੰਤਰੀ ਕਿੱਥੇ ਹਨ? ਸ੍ਰੀ੍ਰਮਤੀ ਸਵਰਾਜ ਨੇ ਗ੍ਰਹਿ ਮੰਤਰੀ ਤੋਂ ਹਮਲੇ ਬਾਰੇ ਬਿਆਨਦੀ ਮੰਗ ਕੀਤੀ | ਵਿਰੋਧੀ ਧਿਰ ਦੀ ਨੇਤਾ ਨੇ ਇਹ ਵੀ ਸੁਆਲ ਕੀਤਾ ਕਿ ਜਦੋਂ ਵੀ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਸ਼ਹੀਦ ਹੋਏ ਲੋਕਾਂਨੂੰਸ਼ਰਧਾਂਜਲੀਆਂ ਦੇਣ ਤੋਂ ਬਾਅਦ ਸਾਡਾ ਫਰਜ਼ ਪੂਰਾ ਹੋ ਜਾਂਦਾ ਹੈ? ਅੱਤਵਾਦੀ ਸਾਡੇ ਦੇਸ਼ ਵਿਚ ਆਉੁਾਦੇ ਹਨ, ਹਮਲਾ ਕਰਦੇ ਹਨ, ਕਦੇ ਸਾਡੇ ਸੈਨਿਕਾਂ ਦਾ ਸਿਰ ਵੱਢ ਕੇ ਲੈ ਜਾਂਦੇ ਹਨ | ਕਦੇ ਖਿਡਾਰੀਆਂ ਦੀ ਵਰਦੀ ਵਿਚ ਆ ਕੇ ਆਤਮਘਾਤੀ ਹਮਲਾ ਕਰਦੇ ਹਨ, ਆਖਿਰ ਇਹ ਕਦੋਂ ਤੱਕ ਚਲਦਾ ਰਹੇਗਾ?

ਸ੍ਰੀਮਤੀ ਸਵਰਾਜ ਦੀਆਂ ਇਨ੍ਹਾਂ ਤਲਖ ਟਿੱਪਣੀਆਂ ਤੋਂਬਾਅਦ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਆਪਣੀਆਂ-ਆਪਣੀਆਂ ਸੀਟਾਂ'ਤੇ ਖੜ੍ਹੇ ਹੋ ਗਏ ਅਤੇ ਸਰਕਾਰ ਦੇ ਵਿਰੁੱਧ ਨਾਅਰੇ ਲਾਉੁਣਲੱਗ ਪਏ | ਪਾਰਲੀਮਾਨੀ ਮਾਮਲਿਆਂ ਬਾਰੇ ਰਾਜ ਮੰਤਰੀ ਪਵਨ ਸਿੰਘ ਘਟੋਵਰ ਨੇ ਇਸ ਦਰਮਿਆਨ ਸਦਨਨੂੰਯਕੀਨ ਦੁਆਇਆ ਕਿ ਗ੍ਰਹਿ ਮੰਤਰੀ ਦੁਪਹਿਰ ਵੇਲੇ ਬਿਆਨ ਦੇਣਗੇ, ਪਰ ਇਸ ਨਾਲ ਵਿਰੋਧੀ ਧਿਰ ਸੰਤੁਸ਼ਟ ਨਹੀਂ ਹੋਈਆਂ | ਉਨ੍ਹਾਂਨੇ ਇਸ ਹਮਲੇ ਨੂੰਸਰਕਾਰ ਦੀ ਵੱਡੀ ਨਾਕਾਮੀ ਦੱਸਿਆ | ਭਾਰੀ ਸ਼ੋਰ-ਸ਼ਰਾਬੇ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਖਿਲਾਫ਼ ਅਜਮੇਰ ਸ਼ਰੀਫ਼ ਦੀ ਦਰਗਾਹ ਨੇ ਤਾਂ ਆਪਣਾ ਵਿਰੋਧਪ੍ਰਗਟ ਕੀਤਾ | ਉਨ੍ਹਾਂ ਨੇ ਵਿਦੇਸ਼-ਮੰਤਰੀ ਸਲਮਾਨਖੁਰਸ਼ੀਦ ²ਦੀ ਪਾਕਿਸਤਨ ਦੇ ਪ੍ਰਧਾਨ ਮੰਤਰੀ ਨਾਲ ਪਿਛਲੇ ਹਫ਼ਤੇ ਜੈਪੁਰ ਦੇ ਨੇੜੇ ਦੁਪਹਿਰ ਦਾ ਖਾਣਾ ਖਾਣ ਲਈ ਵੀ ਆਲੋਚਨਾ ਕੀਤੀ | ਇਸ ਦੌਰਾਨ ਡੀ. ਐਮ. ਕੇ., ਏ ਆਈ. ਏ. ਡੀ. ਐਮ. ਕੇ, ਸੀ.ਪੀ. ਆਈ. ਅਤੇ ਵੀ. ਸੀ. ਕੇ.ਦੇ ਮੈਂਬਰ ਸਦਨਦੇ ਸਾਹਮਣੇ ਆ ਗਏ ਅਤੇ ਸ੍ਰੀਲੰਕਾ ਵੱਲੋਂ ਗਿ੍²ਫ਼ਤਾਰ ਕੀਤੇ ਭਾਰਤੀ ਮਛੇਰਿਆਂ ਦੀ ਰਿਹਾਈ ਦੀ ਮੰਗ ਉਠਾਈ | ਸਪੀਕਰ ਨੇ ਪ੍ਰਦਰਸ਼ਕਾਰੀਆਂ ਨੂੰ ਆਪਣੀਆਂਸੀਟਾਂ'ਤੇ ਵਾਪਿਸ ਪਰਤਣ ਦੀ ਅਪੀਲ ਕੀਤੀ ਅਤੇ ਭਰੋਸ ਦੁਆਇਆ ਕਿ ਸਿਫ਼ਰ ਕਾਲ ਦੌਰਾਨ ਉਨ੍ਹਾਂ ਨੂੰ ਇਹ ਮੁੱਦਾ ਉਠਾਉੁਣ ਦੀ ਇਜਾਜ਼ਤ ਦੇਣਗੇ, ਪਰ ਵਿਰੋਧੀ ਧਿਰਾਂ ਇਸ ਲਈ ਰਾਜ਼ੀ ਨਹੀਂ ਹੋਈਆਂ ਅਤੇ ਉਨ੍ਹਾਂਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ | ਰਾਜ ਸਭਾ ਵਿਚ ਅੱਨਾ ਡੀ. ਐਮ. ਕੇ ਦੇ ਮੈਂਬਰ ਵੀ ਮੈਤਰੇਯਨ ਨੇ ਮਛੇਰਿਆਂ ਦਾ ਮੁੱਦਾ ਉਠਾਇਆ ਅਤੇ ਸਦਨ ਦੇ ਵਿਚਕਾਰ ਆ ਗਏ | ਜਦੋਂ ਸਭਾਪਤੀ ਹਮਿਦ ਅੰਸਾਰੀ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਤਾਂ ਮੈਤਰੇਯਨ ਦੇ ਨਾਲ ਉਸ ਦੇ ਪਾਰਟੀ ਦੇ ਦੋ ਸਾਥਾੀ ਐਨ ਬਾਲਾਗੰਗਾ ਅਤੇ ਏ. ਐਲਵਰਸਨ ਸਦਨ ਵਿਚ ਧਰਨੇ 'ਤੇ ਬੈਠ ਗਏ | ਇਸ ਤੋਂ ਪਹਿਲਾਂ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਭਾਜਪਾ ਮੈਂਬਰਾਂ ਨੇ ਮੰਗ ਕੀਤੀ ਕਿ ਸ੍ਰੀਨਗਰ 'ਚ ਅੱਤਵਾਦੀ ਹਮਲੇ 'ਤੇ ਚਰਚਾ ਕਰਨ ਲਈ ਪ੍ਰਸ਼ਨ ਕਾਲ ਰੋਕਿਆ ਜਾਵੇ ਪਰ ਬਾਅਦ ਵਿਚਉੁਹ ਆਪਣੀਆਂ ਸੀਟਾਂ 'ਤੇ ਬੈਠ ਗਏ |


ਸ਼ਿੰਦੇ ਨੇ ਫਿਰ ਕੀਤੀ ਗਲਤੀ

ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਅੱਜ ਸ੍ਰੀਨਗਰ ਵਿਚ ਅੱਤਵਾਦੀਆਂ ਦੇ ਹਮਲੇ ਸਬੰਧੀ ਆਪਣੇ ਬਿਆਨ ਨੂੰ ਦੋ ਵਾਰ ਪੜ੍ਹ ਕੇ ਅੱਜ ਫਿਰ ਗਲਤੀ ਕੀਤੀ | ਜਦੋਂ ਸ਼ਿੰਦੇ ਨੇ ਆਪਣੇ ਬਿਆਨ ਨੂੰ ਦੂਸਰੀ ਵਾਰ ਪੜ੍ਹਨਾ ਸ਼ੁਰੂ ਕਰ ਦਿੱਤਾ ਤਾਂ ਕਈ ਭਾਜਪਾ ਮੈਂਬਰ ਉਠ ਕੇ ਖੜ੍ਹੇ ਹੋ ਗਏ ਤੇ ਸਪੀਕਰ ਮੀਰਾ ਕੁਮਾਰ ਨੂੰ ਕਿਹਾ ਕਿ ਬਿਆਨ ਦੁਬਾਰਾ ਪੜਿ੍ਹਆ ਜਾ ਰਿਹਾ ਹੈ | ਇਸ ਗੱਲ ਤੋਂ ਬੇਖ਼ਬਰ ਸ੍ਰੀ ਸ਼ਿੰਦੇ ਆਪਣਾ ਬਿਆਨ ਪੜ੍ਹਦੇ ਰਹੇ ਅਤੇ ਪੰਜ ਪੈਰਿਆਂ ਚੋਂ ਲਗਪਗ ਅੱਧਾ ਬਿਆਨ ਉਨ੍ਹਾਂ ਦੁਬਾਰਾ ਪੜ੍ਹ ਦਿੱਤਾ, ਤਦ ਲੋਕ ਸਭਾ ਦੇ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਜਾ ਕੇ ਰੋਕਿਆ ਤੇ ਦੱਸਿਆ ਕਿ ਉਹ ਇਹ ਬਆਨ ਪਹਿਲਾਂ ਹੀ ਪੜ੍ਹ ਚੁੱਕੇ ਹਨ ਤੇ ਇਸ ਨੂੰ ਦੁਹਰਾ ਰਹੇ ਹਨ | ਕੁਝ ਹਫਤੇ ਪਹਿਲਾਂ ਵੀ ਰਾਜ ਸਭਾ ਵਿਤ ਸ੍ਰੀ ਸ਼ਿੰਦੇ ਨੇ ਇਸ ਤਰ੍ਹਾਂ ਦੀ ਗਲਤੀ ਕੀਤੀ ਸੀ ਜਦੋਂ ਉਨ੍ਹਾਂ ਮਹਾਰਾਸ਼ਟਰ ਦੇ ਭੰਡਾਰਾ ਜਿਲ੍ਹੇ ਵਿਚ ਤਿੰਨ ਲੜਕੀਆਂ ਦਾ ਨਾਂਅ ਦਾ ਜ਼ਿਕਰ ਕਰ ਦਿੱਤਾ ਸੀ ਜਿਨ੍ਹਾਂ ਨੂੰ ਜਬਰਜਨਾਹ ਪਿੱਛੋਂ ਕਤਲ ਕਰ ਦਿੱਤਾ ਸੀ |


ਅੱਤਵਾਦੀਆਂ ਨੂੰ ਨੱਥ ਪਾਉਣ ਲਈ ਪਾਕਿ ਸੰਸਦ ਵਲੋਂ ਦੋ ਬਿੱਲ ਪਾਸ

ਇਸਲਾਮਾਬਾਦ 14 ਮਾਰਚ (ਅ. ਬ.) :- ਪਾਕਿਸਤਾਨੀ ਸੰਸਦ ਦੇ ਦੋਵਾਂ ਸਦਨਾਂ ਨੇ ਦੇਸ਼ ਵਿਚ ਅੱਤਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਦੋ ਅਹਿਮ ਬਿੱਲ ਪਾਸ ਕਰ ਦਿੱਤੇ ਹਨ | ਅੱਤਵਾਦ ਵਿਰੋਧੀ ਕੌਮੀ ਅਥਾਰਟੀ ਦੀ ਸਥਾਪਨਾ ਲਈ ਪਾਕਿਸਤਾਨੀ ਸੈਨਿਟ ਵਲੋਂ ਬਿੱਲ ਪਾਸ ਕੀਤਾ ਗਿਆ ਹੈ ਜਦਕਿ ਕੌਮੀ ਸੁਰੱਖਿਆ ਲਈ ਖਤਰਾ ਬਣੇ ਤੱਤਾਂ ਨਾਲ ਨਜਿੱਠਣ ਵਾਲੇ ਬਿੱਲ ਨੂੰ ਕੌਮੀ ਅਸੰਬਲੀ ਨੇ ਪ੍ਰਵਾਨਗੀ ਦੇ ਦਿੱਤੀ ਹੈ | ਸੈਨੇਟ ਵਲੋਂ ਪਾਸ ਕੀਤੇ ਬਿੱਲ ਮੁਤਾਬਕ ਇਹ ਅਥਾਰਟੀ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਬੋਰਡ ਆਫ ਗਵਰਨਰਜ਼ ਹੋਵੇਗਾ ਅਤੇ ਇਸ ਵਿਚ ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਗਿਲਗਤ-ਬਾਲਤਿਸਤਾਨ ਦਾ ਮੁਖੀ ਅਤੇ ਮਕਬੂਜ਼ਾ ਕਸ਼ਮੀਰ ਦਾ ਮੁੱਖ ਮੰਤਰੀ, ਕਾਨੂੰਨ ਤੇ ਨਿਆਂ ਮੰਤਰੀ, ਆਈ. ਐਸ. ਆਈ. ਦਾ ਮੁਖੀ ਅਤੇ ਹੋਰ ਅਧਿਕਾਰੀ ਸ਼ਾਮਿਲ ਕੀਤੇ ਜਾਣਗੇ | ਇਸੇ ਦੌਰਾਨ ਕੌਮੀ ਅਸੰਬਲੀ ਨੇ ਅੱਤਵਾਦ ਵਿਰੋਧੀ (ਦੂਸਰਾ ਸੋਧ) ਬਿੱਲ 2013 ਪਾਸ ਕਰ ਦਿੱਤਾ ਅਤੇ ਇਸ ਵਿਚ ਵਿਰੋਧੀ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ-ਐਨ, ਐਮ ਕਿਉ ਐਮ ਅਤੇ ਹੋਰਨਾਂ ਵਲੋਂ ਪੇਸ਼ ਕੀਤੀਆਂ 8 ਸੋਧਾਂ ਸ਼ਾਮਿਲ ਕੀਤੀਆਂ ਗਈਆਂ ਹਨ | ਇਸ ਕਾਨੂੰਨ ਤਹਿਤ ਕਿਸੇ ਵੀ ਵਿਅਕਤੀ ਜਿਸ ਨੇ ਕੌਮੀ ਸੁਰੱਖਿਆ ਅਤੇ ਫਿਰਕੂ ਨਫਰਤ ਨਾਲ ਸਬੰਧਤ ਕੋਈ ਅਪਰਾਧ ਕੀਤਾ ਹੋਵੇ ਜਾਂ ਜਿਸ ਦੇ ਖਿਲਾਫ ਕੋਈ ਯੋਗ ਸ਼ਿਕਾਇਤ ਹੋਵੇ ਉੁਸ ਨੂੰ ਇਹਤਿਆਤ ਵਜੋਂ 30 ਦਿਨ ਤਕ ਨਜ਼ਰਬੰਦ ਰੱਖਿਆ ਜਾ ਸਕਦਾ ਹੈ | ਅੱਤਵਾਦ ਵਿਰੋਧੀ ਅਦਾਲਤ ਇਹ ਨਜ਼ਰਬੰਦੀ 90 ਦਿਨ ਤਕ ਵਧਾ ਸਕਦੀ ਹੈ |


ਬਗਦਾਦ ਵਿਖੇ ਬੰਬ ਧਮਾਕਿਆਂ 'ਚ 25 ਮੌਤਾਂ

ਬਗਦਾਦ 14 ਮਾਰਚ (ਏਜੰਸੀ) :- ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅੱਜ ਹੋਏ ਬੰਬ ਧਮਾਕਿਆਂ ਵਿਚ ਘੱਟੋ ਘੱਟ 25 ਵਿਅਕਤੀ ਮਾਰੇ ਗਏ ਜਦਕਿ 50 ਹੋਰ ਜ਼ਖਮੀ ਹੋ ਗਏ | ਪੁਲਿਸ ਸੂਤਰਾਂ ਅਨੁਸਾਰ ਬਗਦਾਦ ਸ਼ਹਿਰ ਦੇ ਕੇਂਦਰੀ ਇਲਾਕੇ ਦੇ ਗ੍ਰੀਨ ਜ਼ੋਨ ਵਿਚ ਅੱਜ ਸ਼ਕਤੀਸ਼ਾਲੀ ਬੰਬ ਧਮਾਕੇ ਹੋਏ | ਇਨ੍ਹਾਂ ਧਮਾਕਿਆਂ ਦੀ ਹਾਲੇ ਤੱਕ ਕਿਸੇ ਨੇ ਜਿੰਮੇਵਾਰੀ ਨਹੀਂ ਲਈ | ਪੁਲਿਸ ਨੇ ਦੱਸਿਆ ਕਿ ਧਮਾਕੇ ਨਿਆਂ ਅਤੇ ਵਿਦੇਸ਼ ਮੰਤਰਾਲੇ ਦੇ ਦਫਤਰਾਂ ਦੇ ਨਜ਼ਦੀਕ ਹੋਏ |


ਚੀਫ਼ ਜਸਟਿਸ ਨੇ ਚੁੱਕੀ ਨਿਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ

http://sameydiawaaz.com/Archive%20News/%5B2013%5D/03/15.03.2013%20-%2006.jpg

ਕਾਠਮੰਡੂ 14 ਮਾਰਚ (ਏਜੰਸੀਆਂ) :- ਮਹੀਨਿਆਂ ਤੋਂ ਜਾਰੀ ਰਾਜਨੀਤਕ ਸੰਕਟ ਖਤਮ ਕਰਦਿਆਂ ਨਿਪਾਲ ਦੇ ਚੀਫ਼ ਜਸਟਿਸ ਖਿਲ ਰਾਜ ਰੇਗਮੀ ਨੇ ਅੱਜ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ | ਰੇਗਮੀ ਨੇ 21 ਜੂਨ ਨੂੰ ਹੋਣ ਵਾਲੀਆਂ ਚੋਣਾਂ ਦੀ ਦੇਖ ਰੇਖ ਦੇ ਲਈ ਗਠਿਤ ਅੰਤਿ੍ਮ ਸਰਕਾਰ ਦੇ ਪ੍ਰਧਾਨ ਦਾ ਇਹ ਅਹੁਦਾ ਸੰਭਾਲਿਆ ਹੈ | ਯੂਨਾਇਟਿਡ ਡੈਮੋਕਰੇਟਿਕ ਮਧੇਸ਼ੀ ਫਰੰਟ (ਯੂ. ਡੀ. ਐੱਮ. ਐੱਫ.) ਸਮੇਤ ਦੇਸ਼ ਦੇ ਚਾਰ ਪ੍ਰਮੁੱਖ ਦਲਾਂ ਨੇ ਕੱਲ੍ਹ ਲੰਮੀ ਬੈਠਕ ਦੌਰਾਨ ਚੀਫ ਜਸਟਿਸ ਦੀ ਅਗਵਾਈ 'ਚ ਚੋਣਾਂ ਦੀ ਦੇਖ ਰੇਖ ਦੇ ਲਈ ਸਰਕਾਰ ਗਠਿਤ ਕਰਨ ਦੇ ਮਕਸਦ ਨਾਲ 11 ਬਿੰਦੂਆਂ ਵਾਲੇ ਰਾਜਨੀਤਕ ਸਹਿਮਤੀ ਦਸਤਾਵੇਜ਼ 'ਤੇ ਹਸਤਾਖਰ ਕੀਤੇ ਸੀ, ਜਿਸ ਤੋਂ ਬਾਅਦ 63 ਸਾਲਾਂ ਦੇ ਰੇਗਮੀ ਨੇ ਅੰਤਿ੍ਮ ਸਰਕਾਰ ਦੇ ਮੁਖੀ ਦੇ ਤੌਰ 'ਤੇ ਸਹੁੰ ਚੁੱਕੀ | ਰਾਸ਼ਟਰਪਤੀ ਰਾਮਬਰਨ ਯਾਦਵ ਨੇ ਰਾਸ਼ਟਰਪਤੀ ਭਵਨ 'ਚ ਇਕ ਸਮਾਗਮ ਦੌਰਾਨ ਰੇਗਮੀ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਸਬੰਧੀ ਸਹੁੰ ਚੁਕਾਈ, ਜਿਸ ਤੋਂ ਬਾਅਦ ਨਵ ਨਿਯੁਕਤ ਪ੍ਰਧਾਨ ਮੰਤਰੀ ਨੇ 2 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ |


ਵਿਗਿਆਨੀਆਂ ਵਲੋਂ 'ਗਾਡ ਪਾਰਟੀਕਲ' ਖੋਜਣ ਦਾ ਦਾਅਵਾ

ਜਨੇਵਾ 14 ਮਾਰਚ (ਰਾਇਟਰ) :- ਸੇਰਨ ਦੇ ਭੌਤਿਕ ਵਿਗਿਆਨ ਕੇਂਦਰ ਨੇ ਅੱਜ ਐਲਾਨ ਕੀਤਾ ਕਿ ਉਹ ਇਸ ਗੱਲ ਨੂੰ ਲੈ ਕੇ ਆਸਵੰਦ ਹੈ ਕਿ ਉਸ ਦੇ ਭੌਤਿਕ ਵਿਗਿਆਨੀਆਂ ਨੇ ਲੰਬੇ ਸਮੇਂ ਤੋਂ ਲੱਭੇ ਜਾ ਰਹੇ ਹਿਗਸ ਕਣ ਦੀ ਖੋਜ ਕਰ ਲਈ ਹੈ | ਯੂਰਪੀਅਨ ਆਰਗਨਾਈਜ਼ੇਸ਼ਨ ਫਾਰ ਨਿਊਕਲੀਅਰ ਰਿਸਰਚ ਮੁਤਾਬਕ ਮੁਢਲੇ ਕਣ ਦੀ ਖੋਜ ਪਿਛਲੇ ਸਾਲ ਗਰਮੀਆਂ ਵਿਚ ਕਰ ਲਈ ਸੀ | ਇਸ ਦੇ ਵਿਸ਼ਲੇਸ਼ਣ ਮਜਬੂਤੀ ਨਾਲ ਇਸ ਗੱਲ ਦੇ ਸੰਕੇਤ ਦੇ ਰਹੇ ਹਨ ਕਿ ਪਿਛਲੇ ਸਾਲ ਖੋਜਿਆ ਗਿਆ ਕਣ ਉਸ ਦਾ ਹੀ ਰੂਪ ਹੈ ਜਿਸ ਨੂੰ ਅਸੀਂ 'ਗਾਡ ਪਾਰਟੀਕਲ' ਕਹਿੰਦੇ ਹਾਂ | ਸੇਰਨ ਦੇ ਭੌਤਿਕ ਵਿਗਿਆਨ ਕੇਂਦਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਗੱਲ ਸਾਫ ਹੈ ਕਿ ਅਸੀਂ 'ਹਿਗਸ ਕਣ' ਵਿਚ ਹੀ ਵਿਹਾਰ ਕਰ ਰਹੇ ਹਾਂ ਪਰ ਇਹ ਜਾਨਣ 'ਚ ਅਜੇ ਸਮਾਂ ਲੱਗੇਗਾ ਕਿ ਇਸ ਕਿਸ ਤਰ੍ਹਾਂ ਦਾ ਹਿਗਸ ਕਣ ਹੈ | ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਜੁਲਾਈ ਵਿਚ ਵਿਗਿਆਨਕਾਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ 'ਹਿਗਸ ਕਣ' ਦੀ ਖੋਜ ਕਰ ਲਈ ਹੈ | ਇਸ ਦੇ ਨਾਲ ਇਹ ਵੀ ਆਖਿਆ ਗਿਆ ਸੀ ਇਹ ਖੋਜ ਅਜੇ ਮੁਢਲੀ ਹੈ ਪਰ ਕਣ ਹੋਣ ਦੇ ਠੋਸ ਸਬੂਤ ਮਿਲੇ ਹਨ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz