ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162949
ਅੱਜ
ਇਸ ਮਹੀਨੇ
651
18673

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

16 ਮਾਰਚ 2013

1984 ਸਿੱਖ ਕਤਲੇਆਮ ਦੀ ਦਿੱਲੀ ਪੁਲੀਸ ਨੇ ਜਾਂਚ ਹੀ ਨਹੀਂ ਕੀਤੀ - ਸੀ. ਬੀ. ਆਈ.

ਉਲਟਾ ਕਤਲੇਆਮ ਦੇ ਮੁੱਖ ਗਵਾਹਾਂ ਨੂੰ ਸ਼ਰਨ ਦੇਣ ਵਾਲਿਆਂ ਨੂੰ ਹੀ ਗ੍ਰਿਫ਼ਤਾਰ ਕਰਦੀ ਰਹੀ ਦਿੱਲੀ ਪੁਲੀਸ

 http://sameydiawaaz.com/Archive%20News/%5B2013%5D/03/16.03.2013%20-%2008.jpg

ਨਵੀਂ ਦਿੱਲੀ 15 ਮਾਰਚ (ਦੀਪਕ ਸ਼ਰਮਾ) :- ਸੀ. ਬੀ. ਆਈ. ਨੇ ਅੱਜ ਦਿੱਲੀ ਪੁਲੀਸ 'ਤੇ ਸਿੱਧਾ ਤੇ ਸਟੀਕ ਦੋਸ਼ ਮੜ੍ਹਦਿਆਂ ਆਖਿਆ ਕਿ 1984 ਵਿਚ ਦਿੱਲੀ ਅੰਦਰ ਹੋਏ ਕਤਲੇਆਮ ਦੀ ਦਿੱਲੀ ਪੁਲੀਸ ਨੇ ਜਾਂਚ ਤੱਕ ਹੀ ਨਹੀਂ ਕੀਤੀ। ਸੀ.ਬੀ.ਆਈ. ਨੇ ਆਖਿਆ ਕਿ ਇਸ ਮਾਮਲੇ ਦੀ ਦਿੱਲੀ ਪੁਲੀਸ ਵਲੋਂ ਜਾਂਚ ਨਹੀਂ ਕੀਤੀ ਗਈ। ਇੰਨਾ ਹੀ ਨਹੀਂ ਸੀ.ਬੀ.ਆਈ. ਨੇ ਦਿੱਲੀ ਪੁਲੀਸ 'ਤੇ ਜਿਥੇ ਇਹ ਦੋਸ਼ ਮੜ੍ਹਿਆ ਕਿ ਦਿੱਲੀ ਪੁਲੀਸ ਨੇ 1984 ਦੇ ਇਸ ਕਤਲੇਆਮ ਵਾਲੀ ਘਟਨਾ ਦੀ ਸ਼ਾਇਦ ਹੀ ਕੋਈ ਜਾਂਚ ਕੀਤੀ ਹੋਵੇ, ਉਥੇ ਇਹ ਵੀ ਵੱਡਾ ਦੋਸ਼ ਲਾਇਆ ਕਿ ਦਿੱਲੀ ਪੁਲੀਸ ਨੇ ਇਸ ਕਤਲੇਆਮ ਦੇ ਮੁੱਖ ਗਵਾਹਾਂ ਨੂੰ ਸ਼ਰਨ ਦੇਣ ਵਾਲਿਆਂ ਤੱਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਦਾ 1984 ਦੇ ਸਿੱਖ ਕਤਲੇਆਮ ਸਬੰਧੀ ਦਿੱਲੀ ਪੁਲੀਸ 'ਤੇ ਅਜਿਹੇ ਪ੍ਰਸ਼ਨ ਚਿੰਨ੍ਹ ਲਗਾਉਣਾ ਇਹ ਸਾਬਿਤ ਕਰਦਾ ਹੈ ਕਿ ਉਸ ਕਤਲੇਆਮ ਤੋਂ ਬਾਅਦ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਵਜਾਏ ਦਿੱਲੀ ਪੁਲੀਸ ਕਾਤਲਾਂ ਦੀ ਹੱਥਠੋਕਾ ਬਣੀ ਰਹੀ। ਜੇਕਰ ਪੁਲੀਸ ਨੇ ਆਪਣੀ ਡਿਊਟੀ ਸਹੀ ਨਿਭਾਈ ਹੁੰਦੀ ਤਾਂ ਅੱਜ ਦੋਸ਼ੀ ਸਲਾਖਾਂ ਪਿੱਛੇ ਹੁੰਦੇ ਤੇ ਇਨਸਾਫ਼ ਲਈ ਦਰ-ਦਰ ਭਟਕ ਰਹੇ ਪੀੜ੍ਹਤ ਪਰਿਵਾਰਾਂ ਨੂੰ ਕੁਝ ਤਾਂ ਰਾਹਤ ਮਿਲੀ ਹੁੰਦੀ। ਸੀ.ਬੀ.ਆਈ. ਦੇ ਇਸ ਸਖ਼ਤ ਰੁਖ ਤੋਂ ਆਸ ਜਾਗੀ ਹੈ ਕਿ ਦੇਰ ਨਾਲ ਹੀ ਸਹੀ ਸ਼ਾਇਦ ਪੀੜ੍ਹਤਾਂ ਨੂੰ ਇਨਸਾਫ਼ ਮਿਲ ਹੀ ਜਾਵੇ।


ਸ਼੍ਰੋਮਣੀ ਕਮੇਟੀ ਵਲੋਂ 2013 -14 ਲਈ ਅੱਠ ਅਰਬ ਛੇ ਕਰੋੜ

ਅੱਠ ਲੱਖ ਬਾਹਠ ਹਜ਼ਾਰ ਚਾਰ ਸੌ ਦੋ ਰੁਪਏ ਦਾ ਸਲਾਨਾ ਬਜਟ ਪਾਸ

 http://sameydiawaaz.com/Archive%20News/%5B2013%5D/03/16.03.2013%20-%2002.jpg

ਅੰਮ੍ਰਿਤਸਰ 15 ਮਾਰਚ (ਸਤਵਿੰਦਰ ਸਿੰਘ ਜੱਜ) :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਨਵੇਂ ਇਕੱਤਰਤਾ ਹਾਲ ਵਿਖੇ ਹੋਈ ਜਿਸ ਵਿੱਚ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਨੇ ਸਾਲ 2013-14 ਦਾ ਸਾਲਾਨਾ ਬਜ਼ਟ ਮੀਟਿੰਗ ਦੌਰਾਨ ਪੇਸ਼ ਕੀਤਾ। ਜਿਸ ਤੇ ਅਹਿਮ ਵਿਚਾਰ ਚਰਚਾ ਕੀਤੀ ਗਈ ਤੇ ਸਰਬ-ਸੰਮਤੀ ਨਾਲ ਸ਼੍ਰੋਮਣੀ ਕਮੇਟੀ ਦਾ 1 ਅਪ੍ਰੈਲ 2013 ਤੋਂ 31 ਮਾਰਚ 2014 ਤੀਕ ਸਾਲਾਨਾ ਬਜ਼ਟ ਅੱਠ ਅਰਬ ਛੇ ਕਰੋੜ ਅੱਠ ਲੱਖ ਬਾਹਠ ਹਜ਼ਾਰ ਚਾਰ ਸੌ ਦੋ ਰੁਪਏ ਪਾਸ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਾਲ 2013-2014 ਦਾ ਸਾਲਾਨਾ ਬਜ਼ਟ ਕੁੱਲ ਅੱਠ ਅਰਬ ਛੇ ਕਰੋੜ ਅੱਠ ਲੱਖ ਬਾਹਠ ਹਜ਼ਾਰ ਚਾਰ ਸੌ ਦੋ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜੋ ਪਿਛਲੇ ਸਾਲ ਨਾਲੋਂ ਇੱਕ ਅਰਬ ਚਾਲੀ ਕਰੋੜ ਉਨਾਹਠ ਲੱਖ ਅਠਤਾਲੀ ਹਜ਼ਾਰ ਦੋ ਸੌ ਛਿਆਹਠ ਰੁਪਏ ( 21.13%) ਵੱਧ ਹੈ। ਇਸ ਦੌਰਾਨ ਦੋ ਮਤੇ ਪੇਸ਼ ਕੀਤੇ ਗਏ ਜਿਸ ਵਿੱਚ ਪਿਛਲੇ ਦਿਨੀਂ ਜਲੰਧਰ ਕੋਲ ਅਕਾਲ ਅਕੈਡਮੀ ਦੇ ਤੇਰਾਂ ਬੱਚਿਆਂ ਦੀ ਦਰਦਨਾਕ ਸੜ੍ਹਕ 'ਚ ਹੋਈ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਤੇ ਸਤਿਗੁਰ ਦੇ ਚਰਨਾਂ ਵਿੱਚ ਵਿੱਛੜੀਆਂ ਆਤਮਾਵਾਂ ਪ੍ਰਤੀ ਅਰਦਾਸ ਕੀਤੀ ਗਈ। ਦੂਸਰੇ ਮਤੇ ਵਿੱਚ ਸਿੱਖ ਘੱਟ ਗਿਣਤੀ ਵੱਲੋਂ ਦੇਸ਼ ਦੀ ਅਜ਼ਾਦੀ ਲਈ ਸਰਹੱਦਾਂ ਤੇ ਰਾਖੀ ਆਪਣੀ ਕੌਮੀਅਤ ਗਿਣਤੀ ਦੇ ਹਿਸਾਬ ਨਾਲੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਖੇਤੀ, ਸਨਅਤ, ਖੇਡਾਂ ਆਦਿ ਹਰ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰ ਸੋਚੀ ਸਮਝੀ ਸਾਜ਼ਿਸ਼ ਤਹਿਤ ਫਿਲਮਾਂ, ਟੀ.ਵੀ. ਸੀਰੀਅਲਾਂ, ਪਾਠ-ਪੁਸਤਕਾਂ ਵਿੱਚ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਸਿੱਖ ਹਿਰਦੇ ਵਲੂੰਧਰੇ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਇਕੱਤਰਤਾ ਸਮੇਂ ਅਜਿਹੀਆਂ ਕੋਝੀਆਂ ਹਰਕਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਫਿਲਮ ਸੈਂਸਰ ਬੋਰਡ ਐਨ.ਸੀ.ਈ.ਆਰ.ਟੀ. ਅਤੇ ਟੈਕਸਟ ਬੁੱਕ ਬੋਰਡਾਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਤੇ ਸਿੱਖ ਨੁਮਾਇੰਦੇ ਸ਼ਾਮਲ ਕੀਤੇ ਜਾਣ। ਮੌਜੂਦਾ ਸਮੇਂ ਵਿੱਚ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦੇ ਮਰੀਜ਼ਾਂ ਲਈ ਕੈਂਸਰ ਰਲੀਫ ਫੰਡ ਸ਼ੁਰੂ ਕੀਤਾ ਗਿਆ ਹੈ ਤੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਨਾਂ ਕਿਸੇ ਭੇਦ-ਭਾਵ 1605 ਕੈਂਸਰ ਪੀੜ੍ਹਤ ਮਰੀਜ਼ਾਂ ਨੂੰ ਤਿੰਨ ਕਰੋੜ ਸਤਾਈ ਲੱਖ ਤਰੇਹਠ ਹਜ਼ਾਰ ਰੁਪਏ ਸਹਾਇਤਾ ਦਿੱਤੀ ਜਾ ਚੁੱਕੀ ਹੈ ਤੇ ਅੱਗੋਂ ਇਸ ਬਜ਼ਟ ਵਿੱਚ ਵਾਧਾ ਕੀਤਾ ਗਿਆ ਹੈ। ਧਰਮੀ ਫੌਜੀਆਂ ਬਾਰੇ ਜਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 260 ਧਰਮੀ ਫੌਜੀਆਂ ਨੂੰ ਇੱਕ ਕਰੋੜ ਅੱਸੀ ਲੱਖ ਰੁਪਏ ਸਹਾਇਤਾ ਦਿੱਤੀ ਗਈ ਹੈ ਤੇ ਬਾਕੀ ਰਹਿੰਦੇ ਧਰਮੀ ਫੌਜੀਆਂ ਨੂੰ ਵੀ ਸਹਾਇਤਾ ਦਿੱਤੀ ਜਾਵੇਗੀ। 1984 ਦੇ ਕਤਲੇਆਮ ਤੋਂ ਪ੍ਰਭਾਵਿਤ ਸਿੱਖ ਪਰਿਵਾਰਾਂ ਦੇ ਪੰਜਾਹ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਵਾਉਣ ਲਈ ਹੁਣ ਤੀਕ ਪੰਝੀ ਲੱਖ ਰੁਪਏ ਸਹਾਇਤਾ ਦਿੱਤੀ ਜਾ ਚੁੱਕੀ ਹੈ ਤੇ ਅੱਗੋਂ ਵੀ ਇਹ ਕਾਰਜ ਜਾਰੀ ਰਹਿਣਗੇ। ਗਰੀਬ ਵਿੱਦਿਆਰਥੀ ਜੋ ਆਪਣੀ ਫੀਸ ਨਹੀਂ ਦੇ ਸਕਦੇ ਪ੍ਰੰਤੂ ਵਿੱਦਿਆ ਗ੍ਰਹਿਣ ਕਰਨਾ ਚਾਹੁੰਦੇ ਹਨ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਲਈ ਹੁਣ ਤੀਕ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਅਰਥ ਫੰਡਾਂ ਵਿੱਚੋਂ ਅਠਵੰਜਾ ਲੱਖ ਰੁਪਏ ਖਰਚ ਕੀਤੇ ਗਏ ਹਨ। ਇਸੇ ਤਰ੍ਹਾਂ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਤੇ ਗੁਰਸਿੱਖੀ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਸੌ ਪੰਝੀ ਗੁਰਮਤਿ ਸਿਖਲਾਈ ਕੈਂਪ ਲਗਾਏ ਗਏ ਤੇ ਪੰਜਾਬ ਵਿੱਚ ਤਕਰੀਬਨ ਇੱਕ ਹਜਾਰ ਸਕੂਲਾਂ ਵਿੱਚ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਨੂੰ ਸੰਗਤਾਂ ਵੱਲੋਂ ਮਿਲੇ ਚੰਗੇ ਹੁੰਗਾਰੇ ਦੇ ਮੱਦੇ ਨਜ਼ਰ ਆਉਣ ਵਾਲੇ ਸਮੇਂ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਿਆ ਦੇ ਮਿਆਰ ਵਿੱਚ ਅੱਗੇ ਵਧਦਿਆਂ ਵਿਦੇਸ਼ੀ ਯੂਨੀਵਰਸਿਟੀ ਆਫ ਕੈਂਬਰਿਜ਼ ਯੂ.ਕੇ. ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਹਰ ਸਾਲ ਪੰਜ ਸਿੱਖ ਵਿੱਦਿਆਰਥੀ ਐਮਫਿਲ, ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕਰਨ ਲਈ ਉਥੇ ਜਾਣਗੇ। ਜਿੰਨ੍ਹਾਂ ਵਿੱਚੋਂ ਤਿੰਨ ਵਿੱਦਿਆਰਥੀ ਇਸ ਸਮੇਂ ਇਸ ਯੂਨੀਵਰਸਿਟੀ ਵਿਖੇ ਵਿੱਦਿਆ ਗ੍ਰਹਿਣ ਕਰ ਰਹੇ ਹਨ। ਇਸ ਮੌਕੇ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ.ਰਜਿੰਦਰ ਸਿੰਘ ਮਹਿਤਾ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਨਿਰਮੈਲ ਸਿੰਘ ਜੌਲਾਂ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਸੂਬਾ ਸਿੰਘ ਡੱਬਵਾਲਾ, ਸ.ਭਜਨ ਸਿੰਘ ਸ਼ੇਰਗਿੱਲ ਤੇ ਸ.ਮੰਗਲ ਸਿੰਘ ਅੰਤ੍ਰਿੰਗ ਮੈਂਬਰ ਸ਼ਾਮਲ ਹੋਏ। ਅੱਜ ਦੀ ਇਕੱਤਰਤਾ ਵਿੱਚ ਸ.ਦਲਮੇਘ ਸਿੰਘ ਖੱਟੜਾ, ਸ. ਰੂਪ ਸਿੰਘ, ਸ.ਤਰਲੋਚਨ ਸਿੰਘ ਤੇ ਸ.ਸਤਿਬੀਰ ਸਿੰਘ ਸਕੱਤਰ, ਸ.ਜੋਗਿੰਦਰ ਸਿੰਘ ਅਦਲੀਵਾਲ ਓ.ਐਸ.ਡੀ., ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਮਹਿੰਦਰ ਸਿੰਘ ਆਹਲੀ, ਸ.ਦਿਲਜੀਤ ਸਿੰਘ 'ਬੇਦੀ' ਤੇ ਸ.ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਕੇਵਲ ਸਿੰਘ, ਸ.ਬਿਜੈ ਸਿੰਘ ਤੇ ਸ.ਰਣਜੀਤ ਸਿੰਘ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਜਵਾਹਰ ਸਿੰਘ ਤੇ ਸ.ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਪਰਮਦੀਪ ਸਿੰਘ, ਸ.ਤਰਵਿੰਦਰ ਸਿੰਘ ਤੇ ਸ.ਗੁਰਦਿੱਤ ਸਿੰਘ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ.ਹਰਿੰਦਰਪਾਲ ਸਿੰਘ ਚੀਫ ਅਕਾਊਟੈਂਟ, ਸ.ਮਿਲਖਾ ਸਿੰਘ ਅਕਾਊਟੈਂਟ ਅਤੇ ਸ.ਹਰਪ੍ਰੀਤ ਸਿੰਘ ਮੀਤ ਮੈਨੇਜਰ ਸ੍ਰੀ ਦਰਬਾਰ ਸਾਹਿਬ ਹਾਜਰ ਸਨ।


ਸਾਬਕਾ ਡੀ. ਸੀ. ਵਿਕਾਸ ਗਰਗ ਗ੍ਰਿਫ਼ਤਾਰ

ਇਕ ਦਿਨਾਂ ਪੁਲਸ ਰਿਮਾਂਡ 'ਤੇ

 http://sameydiawaaz.com/Archive%20News/%5B2013%5D/03/16.03.2013%20-%2001.jpg

ਪਟਿਆਲਾ 15 ਮਾਰਚ (ਗੁਰਨਾਮ ਸਿੰਘ ਅਕੀਦਾ) :- ਪਟਿਆਲਾ ਵਿਖੇ ਸਿਵਲ ਸਰਜਨ ਅਤੇ ਹੋਰ ਕਈ ਦਫਤਰਾਂ ਵਾਲੀ ਕਰੋੜਾਂ ਰੁਪਏ ਦੀ ਥਾਂ ਵੇਚਣ ਦੇ ਮਾਮਲੇ ਵਿਚ ਪਟਿਆਲਾ ਵਿਜੀਲੈਂਸ ਨੇ ਅੱਜ ਵਿਕਾਸ ਗਰਗ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਤੋਂ ਇਕ ਦਿਨਾਂ ਪੁਲਸ ਰਿਮਾਂਡ ਲੈ ਲਿਆ ਹੈ, ਵਿਕਾਸ ਗਰਗ ਪਟਿਆਲਾ ਦੇ ਸਾਬਕਾ ਡੀ ਸੀ ਰਹੇ ਹਨ ਅਤੇ 1998 ਬੈਚ ਦੇ ਆਈ ਏ ਐਸ ਹਨ, ਮੁਲਜਿਮ ਗਰਗ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਸਿਰਫ ਤੋ ਪ੍ਰਾਈਵੇਟ ਮੁਲਜਮ ਹੀ ਵਿਜੀਲੈਂਸ ਦੇ ਅੜਿਕੇ ਤੋਂ ਬਾਹਰ ਰਹਿ ਗਏ ਹਨ। ਜਾਣਕਾਰੀ ਅਨੁਸਾਰ ਡੀ ਸੀ ਵਿਕਾਸ ਗਰਗ ਨੂੰ ਰਾਤੀ 8 ਵਜੇ ਦੇ ਕਰੀਬ ਦਿਲੀ ਤੋਂ ਗ੍ਰਿਫਤਾਰ ਕੀਤਾ ਜਿਥੇ ਕਿ ਸਥਾਨਕ ਦਿਲੀ ਦੀ ਪੁਲਸ ਨੂੰ ਇਤਲਾਹ ਕੀਤੀ ਅਤੇ ਉਸ ਤੋਂ ਬਾਅਦ ਉਸ ਨੂੰ ਪਟਿਆਲਾ ਲਿਆਂਦਾ ਗਿਆ ਪਟਿਆਲਾ ਦੀ ਮਾਨਯੋਗ ਬਲਵੰਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਕਿ ਮਾਨਯੋਗ ਅਦਾਲਤ ਨੇ ਉਸ ਦਾ ਇਕ ਦਿਨ ਦਾ ਰਿਮਾਂਡ ਦਿਤਾ ਹੈ ਕੱਲ ਨੂੰ ਇਸੇ ਸਮੇਂ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਵੀ ਹੋਇਆ ਹੈ। ਇਸ ਤੋਂ ਇਲਾਵਾ ਪਾਵਰ ਆਫ ਅਟਾਰਨੀ ਦੇ ਅਧਾਰ ਤੇ ਜ਼ਮੀਨ ਵੇਚਣ ਵਾਲੇ ਨਵਪ੍ਰੀਤ ਸਿੰਘ ਅਤੇ ਰਵਦੀਪ ਸਿੰਘ ਹੀ ਵਿਜੀਲੈਂਸ ਦੀ ਗ੍ਰਿਫਤ ਤੋਂ ਬਾਹਰ ਰਹਿ ਗਏ ਹਨ। ਸਾਬਕਾ ਡੀ ਸੀ ਗਰਗ ਦਾ ਰਿਮਾਂਡ ਇਸ ਗਰਾਂਉਡ ਤੇ ਮਾਨਯੋਗ ਅਦਾਲਤ ਕੋਲੋਂ ਲਿਆ ਕਿ ਉਸ ਨੂੰ ਪੁਛਣਾ ਹੈ ਕਿ ਇਹ ਕਿਥੇ ਕਿਥੇ ਛੁਪਿਆ ਰਿਹਾ, ਕਿਸ ਕਿਸ ਨੇ ਇਸ ਨੂੰ ਪਨਾਹ ਦਿਤੀ ਕਿਥੇ ਇਸ ਦੇ ਰੁਪਏ ਰੱਖੇ ਹੋਏ ਹਨ। ਜਿਕਰਯੋਗ ਹੈ ਕਿ ਪਟਿਆਲਾ ਦੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਹੋਰਾਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿਅਕਤੀਆਂ ਦੇ ਵਿਰੁੱਧ ਵਿਜੀਲੈਸ ਬਿਊਰੋ ਪਟਿਆਲਾ ਨੇ ਐਫ ਆਈ ਆਰ ਨੰ. 23 ਮਿਤੀ 9-11-2012 ਜੇਰੇ ਦਫਾ 409, 420, 467, 468, 471, 120-ਬੀ ਆਈ ਪੀ ਸੀ ਅਤੇ 13(1) (ਡੀ) ਆਰ/ਡੀਬਲਯੂ 13(2) ਪੀ ਸੀ ਐਕਟ 1988 ਪੁਲਸ ਸਟੇਸ਼ਨ ਪਟਿਆਲਾ ਵਿਖੇ ਕੇਸ ਦਰਜ਼ ਕਰ ਦਿੱਤਾ ਹੈ। ਜਿਹਨਾਂ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ਼ ਕਰਵਾਇਆ ਗਿਆ ਹੈ ਉਨ੍ਹਾਂ ਵਿਚ ਸ਼ਾਮਲ ਹਨ ਵਿਕਾਸ ਗਰਗ ਆਈ ਏ ਐਸ ਸਾਬਕਾ ਡਿਪਟੀ ਕਮਿਸ਼ਨਰ ਪਟਿਆਲਾ, ਐਨ ਪੀ ਸਿੰਘ, ਯਸ਼ਪਾਲ ਅਗਰਵਾਲ, ਦਵਿੰਦਰ ਸਿੰਘ ਸੰਧੂ, ਰਵਦੀਪ ਸਿੰਘ, ਜਤਵੰਤ ਸਿੰਘ, ਰਾਜਬੀਰ ਸਿੰਘ ਸਾਬਕਾ ਡੀ ਆਰ ਓ ਪਟਿਆਲਾ, ਗੁਰਿੰਦਰ ਸਿੰਘ ਵਾਲਿਆ ਨਾਇਬ ਤਹਿਸੀਲਦਾਰ ਪਟਿਆਲਾ, ਪ੍ਰੀਤਪਾਲ ਸਿੰਘ, ਕੰਗੂ, ਸੁਰੇਸ਼ ਕੁਮਾਰ, ਪਟਵਾਰੀ, ਮਾਲ ਹਲਕਾ ਪਟਿਆਲਾ ਅਤੇ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਦੀ ਆਈ.ਜੀ. (ਆਰਥਿਕ ਅਪਰਾਧ ਸ਼ਾਖਾ) ਵੀ. ਨੀਰਜਾ ਵੱਲੋਂ ਪਟਿਆਲਾ ਦੇ ਬਹੁ-ਕਰੋੜੀ ਘਪਲੇ ਵਿੱਚ ਗਰਗ ਅਤੇ ਹੋਰਨਾਂ ਨੂੰ ਕਥਿਤ ਤੌਰ 'ਤੇ ਦੋਸ਼ੀ ਠਹਿਰਾਉਂਦਿਆਂ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਜ਼ਮੀਨ ਦੀ ਕੀਮਤ ਬਾਰੇ ਮੀਡੀਆ ਵਿਚ ਤਕਰੀਬਨ 250 ਕਰੋੜ ਰੁਪਏ ਦੀ ਕੀਮਤ ਦੱਸੀ ਜਾਂਦੀ ਹੈ। ਮਾਮਲੇ ਦੀ ਮੁੱਢਲੀ ਜਾਂਚ ਪਟਿਆਲਾ ਡਿਵੀਜ਼ਨ ਤੇ ਤਤਕਾਲੀਨ ਕਮਿਸ਼ਨਰ ਸੁੱਚਾ ਰਾਮ ਲੱਧੜ ਨੇ ਕੀਤੀ ਸੀ, ਜਿਸ ਦੀ ਰਿਪੋਰਟ 16/4/2012 ਨੂੰ ਭੇਜੀ ਗਈ ਸੀ ਅਤੇ ਉਸ ਤੋਂ ਬਾਅਦ ਹੀ ਵਿਜੀਲੈਂਸ ਨੂੰ ਪੜਤਾਲ ਕੇ ਹੁਕਮ ਦਿਤੇ ਸਨ ਜਿਸ ਤਹਿਤਸ੍ਰੀ ਜੀ ਐਸ ਗਰੇਵਾਲ ਆਈ ਏ ਐਸ ਨੂੰ ਸੇਵਾ ਮੁਕਤ ਹੋਣ ਕਰਕੇ ਕੇਸ ਵਿਚ ਨਹੀਂ ਪਾਇਆ ਗਿਆ ਜਿਸ ਦਾ ਕਾਰਨ ਉਸ ਦੀ ਸੇਵਾ ਮੁਕਤੀ ਦਸਿਆ ਗਿਆ। ਜਦ ਸ੍ਰੀ ਲੱਧੜ ਨੇ ਆਪਣੀ ਜਾਂਚ ਦੌਰਾਨ ਸਾਬਕਾ ਕਮਿਸ਼ਨਰ ਜੀ.ਐਸ. ਗਰੇਵਾਲ, ਡਿਪਟੀ ਕਮਿਸ਼ਨਰ ਵਿਕਾਸ ਗਰਗ, ਜ਼ਿਲ੍ਹਾ ਮਾਲ ਅਫਸਰ ਰਾਜਬੀਰ ਸਿੰਘ, ਨਾਇਬ ਤਹਿਸੀਲਦਾਰ ਗੁਰਿੰਦਰ ਸਿੰਘ ਵਾਲੀਆ, ਹਲਕਾ ਕਾਨੂੰਗੋ ਪ੍ਰਿਤਪਾਲ ਸਿੰਘ ਅਤੇ ਪਟਵਾਰੀ ਸੁਰੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ। ਪਟਿਆਲਾ ਦੇ ਸਿਵਲ ਸਰਜਨ ਦੇ ਦਫ਼ਤਰ ਵਾਲੀ ਜ਼ਮੀਨ ਦੇ ਮਾਮਲੇ ਵਿੱਚ ਜਿਨ੍ਹਾਂ ਪ੍ਰਾਈਵੇਟ ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਸੀ, ਉਨ੍ਹਾਂ ਵਿੱਚ ਰਵਦੀਪ ਸਿੰਘ, ਦਵਿੰਦਰ ਸਿੰਘ ਸੰਧੂ, ਜਸਵੰਤ ਸਿੰਘ, ਯਸ਼ਪਾਲ ਅਗਰਵਾਲ ਅਤੇ ਐਨ.ਪੀ. ਸਿੰਘ ਸ਼ਾਮਲ ਸਨ। ਇਥੇ ਹੋਰ ਵੀ ਜ਼ਿਕਰਯੋਗ ਹੈ ਕਿ ਜਦੋਂ ਇਸ ਜ਼ਮੀਨ ਦੀ ਨਿਸ਼ਾਨ ਦੇਹੀ ਕਰਨ ਦੇ ਹੁਕਮ ਹੋਏ ਸਨ ਤਾਂ ਉਸ ਦੀ ਪੜਤਾਲ ਐਸ ਡੀ ਐਮ ਪਟਿਆਲਾ ਨੇ ਕੀਤੀ ਸੀ ਜਿਸ ਵਿਚ ਪਾਇਅ ਗਿਆ ਸੀ ਕਿ 104 ਖਸਰਾ ਨੰਬਰ ਦੀ ਕੁਲ ਜ਼ਮੀਨ 52 ਵਿਘੇ 9 ਵਿਸ਼ਵੇ ਹੈ ਜਦ ਕਿ ਮਿਣਤੀ ਵਿਚ ਇਹ ਜ਼ਮੀਨ ਸੜਕਾਂ ਆਦਿ ਹੋਰ ਸਭ ਨੂੰ ਮਿਣ ਕੇ 52.10 ਵਿਸ਼ਵੇ ਬਣਦੀ ਹੈ, ਜਿਸ ਕਰਕੇ ਨਾਲ ਦੇ ਖਸਰਾ ਨੰਬਰ 105 ਅਤੇ 106 ਦਾ ਰਕਬਾ ਰਿਕਾਰਡ ਅਨੁਸਾਰ ਇਕ ਵਿਘਾ ਇਕ ਵਿਸ਼ਵਾ ਬਣਦਾ ਸੀ, ਪਰ ਇਸ ਦੀ ਪਮਾਇਸ ਜੇਕਰ ਖਸਰਾ ਨੰਬਰ 104 ਨਾਲ ਮਿਲਾ ਦਿਤਾ ਜਾਵੇ ਤਾਂ ਉਹ ਰਕਬਾ 52.10 ਵਿਸਵੇ ਬਣ ਜਾਂਦਾ ਏ। ਇਸ ਕਰਕੇ ਖਸਰਾ ਨੰਬਰ 106 ਦੇ 106 ਦਾ ਰਕਬਾ ਅਸਲ ਵਿਚ ਖਸਰਾ ਨੰਬਰ 104 ਵਿਚੋਂ ਲਿਆ ਗਿਆ ਹੈ। ਹੋਰ ਵੀ ਜਿਕਰਯੋਗ ਹੈ ਕਿ ਇਸ ਵਿਵਾਦਤ ਜ਼ਮੀਨ ਵਿਚ ਚਲ ਰਹੇ ਦਫਤਰਾਂ ਨੂੰ ਵੀ ਖਾਲੀ ਕਰਨ ਦੇ ਨੋਟਿਸ ਹੋਏ ਸਨ ਜਿਨ੍ਹਾਂ ਵਿਚ ਕਿ ਸਿਵਲ ਸਰਜਨ, ਜ਼ਿਲਾ ਟਾਉਨ ਪਲਾਂਨਰ ਪਟਿਆਲ, ਜ਼ਿਲਾ ਸਿਖਿਆ ਅਫਸਰ (ਸੈਂਕਡਰੀ, ਐਲੀਮੈਂਟਰੀ) ਜ਼ਿਲਾ ਰੋਜ਼ਗਾਰ ਦਫਤਰ, ਡਿਪਟੀ ਕੰਟਰੋਲਰ ਫਾਇਨਾਸ ਅਤੇ ਆਡਿਟ, ਜ਼ਿਲਾ ਪ੍ਰੋਗਰਾਮ ਮੈਨੇਜਰ ਪਟਿਆਲਾ ਸ਼ਾਮਲ ਹਨ। ਇਹ ਨੋਟਿਸ ਜ਼ਮੀਨ ਦੇ ਮਾਲਕ ਕਿਰਨਇੰਦਰ ਸਿੰਘ ਵਲੋਂ ਆਪਦੇ ਵਕੀਲ ਰਾਹੀਂ ਭੇਜੇ ਗਏ ਸਨ ਜਿਸ ਨੂੰ ਡੀ ਸੀ ਨੇ ਅੱਗੇ ਤੋਰਿਆ ਸੀ। ਇਸ ਬਾਰੇ ਵਿਜਲੈਂਸ ਦਾ ਕਹਿਣਾ ਹੈ ਕਿ ਜ਼ਮੀਨ ਦੇ ਮਾਲਕ ਕਿਰਨਇੰਦਰ ਸਿੰਘ ਨੇ ਇਹ ਜ਼ਮੀਨ ਵੇਚਣ ਦੀ ਪਾਵਰ ਆਫ ਅਟਾਰਨੀ ਨਵਪ੍ਰੀਤ ਸਿੰਘ ਅਤੇ ਰਵਦੀਪ ਸਿੰਘ ਨੂੰ ਦਿਤੀ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਜ਼ਮੀਨ ਉਸ ਦੀ ਨਹੀਂ ਹੈ ਤਾਂ ਉਸ ਨੇ ਪਾਵਰ ਆਫ ਅਟਾਰਨੀ ਵਾਪਸ ਲੈ ਲਈ ਸੀ ਪਰ ਫਿਰ ਵੀ ਨਵਪ੍ਰੀਤ ਸਿੰਘ ਅਤੇ ਰਵਦੀਪ ਸਿੰਘ ਨੇ ਜ਼ਮੀਨ ਵੇਚ ਕੇ ਰਾਜਿਸਰੀ ਕਰਵਾ ਦਿਤੀ, ਸਰਕਾਰੀ ਅਵੇਸ਼ਲੇਪਣ ਦੀ ਕਿਆਂਮਤ ਹੈ ਕਿ ਅਜੇ ਤੱਕ ਹੋਈ ਰਜਿਸਟਰੀ ਨੂੰ ਰੱਦ ਨਹੀਂ ਕਰਾਇਆ ਗਿਆ ਅਤੇ ਨਾ ਹੀ ਇੰਤਕਾਲ ਹੀ ਰੱਦ ਕਰਾਏ ਗਏ ਹਨ ਅੱਜ ਵੀ ਜ਼ਮੀਨ ਕਥਿਤ ਜਾਅਲੀ ਖ੍ਰੀਦਦਾਰਾਂ ਦੇ ਨਾਮ ਤੇ ਬੋਲ ਰਹੀ ਹੈ।


 ਸੱਜਣ ਕੁਮਾਰ ਕੇਸ ਦੀ ਅਗਲੀ ਸੁਣਵਾਈ 18 ਨੂੰ

http://sameydiawaaz.com/Archive%20News/%5B2013%5D/03/16.03.2013%20-%2009.jpg

ਨਵੀਂ ਦਿੱਲੀ 15 ਮਾਰਚ (ਦੀਪਕ ਸ਼ਰਮਾ/ਬਲਜੀਤ ਸਿੰਘ) :- ਅੱਜ ਨਵੰਬਰ 1984 ਸਿੱਖ ਨਸਲਕੁਸ਼ੀ ਕੇਸ ਦੀ ਸੁਣਵਾਈ ਕੜਕਡੂੰਮਾ ਸੀ ਬੀ ਆਈ ਕੋਰਟ ਵਿੱਚ ਹੋਈ, ਜਿਸ ਵਿੱਚ ਮੁੱਖ ਦੋਸ਼ੀ ਸੱਜਣ ਕੁਮਾਰ ਸਮੇਤ ਬਲਵਾਨ ਖੌਖਰ,ਮਹਿੰਦਰ ਯਾਦਵ,ਕ੍ਰਿਸ਼ਨ ਖੋਖਰ ਅਤੇ ਗਿਰਧਾਰੀ ਲਾਲ ਬਾਕੀ ਦੋਸ਼ੀ ਵੀ ਅਦਾਲਤ ਵਿੱਚ ਪੇਸ਼ ਹੋਏ। ਮਾਨਯੋਗ ਜੱਜ ਦੇ ਸਾਹਮਣੇ ਸੀਬੀਆਈ ਵੱਲੋਂ ਪੀੜਤ ਧਿਰ ਦੇ ਵਕੀਲ ਆਰ.ਐਸ ਚੀਮਾ, ਡੀ. ਪੀ.ਸਿੰਘ ਅਤੇ ਸਕਸੇਨਾ ਹਾਜਿਰ ਸਨ ਜਦਕਿ ਸੱਜਣ ਕੁਮਾਰ ਤਰਫਂੋ ਐਡਵੋਕੇਟਆਈਯੂ ਖਾਨ ਅਤੇ ਅਨਿਲ ਸ਼ਰਮਾ, ਐਡਵੋਕੇਟ ਹਾਸ਼ਮੀ ਹਾਜਿਰ ਸਨ। ਦੋਵੇਂ ਧਿਰਾਂ ਦੀ ਬਹਿਸ ਲਗਾਤਾਰ ੨ ਘੰਟੇ ਤੱਕ ਚਲਦੀ ਰਹੀ। ਜਿਸ ਵਿੱਚ ਪੀੜਤ ਧਿਰ ਦੇ ਵਕੀਲ ਆਰ.ਐਸ ਚੀਮਾ ਨੇ ਮਾਨਯੋਗ ਜੱਜ ਨੂੰ ਦੱਸਿਆ ਕਿ ਬੀਬੀ ਜਗਦੀਸ਼ ਕੌਰ ਨੇ ਰੰਗਾਨਾਥ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ ਲਗਾਤਾਰ ਐਫੀਡਿਪਟ ਦੇ ਕੇ ਹਰੇਕ ਕਮਿਸ਼ਨ ਸਾਹਮਣੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਜਦਕਿ ਹਮੇਸ਼ਾ ਪ੍ਰਸ਼ਾਸਨ ਤੇ ਪੁਲੀਸ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਰੱਖੀ ਹੈ। ਲੰਬੀ ਬਹਿਸ ਤੋਂ ਬਾਅਦ ਕੇਸ ਦੀ ਅਗਲੀ ਤਰੀਕ ੧੮ ਮਾਰਚ ਪਾ ਦਿੱਤੀ ਹੈ। ਇਸ ਮੌਕੇ ਆਲ ਇੰਡੀਆ ਸਿੱਖ ਸਟੈਡੈਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਨੇ ਦੱਸਿਆ ਕਿ ੧੮ ਮਾਰਚ ਦਿਨ ਸੋਮਵਾਰ ਨੂੰ ਦਿੱਲੀ ਦੀ ਕੜਕਡੂੰਮਾ ਅਦਾਲਤ ਦੇ ਬਾਹਰ ਪੀੜ੍ਹਤ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ੧੮ ਮਾਰਚ ਨੂੰ ਇਸ ਕੇਸ ਦੀ ਆਖਰੀ ਬਹਿਸ ਹੋਣ ਦੀ ਸੰਭਾਵਨਾ ਹੈ। ਇਸ ਮੌਕੇ 'ਤੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ , ਉਨ੍ਹਾਂ ਦਾ ਬੇਟਾ ਗੁਰਦੀਪ ਸਿੰਘ ਗੋਲਡੀ, ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੈਡੈਟਸ ਫੈਡਰੇਸ਼ਨ, ਸਿਮਰਜੀਤ ਕੌਰ,ਕਿਰਨਜੀਤ ਕੌਰ,ਜਸਵੀਰ ਸਿੰਘ, ਬੀਬੀ ਨਿਰਮਲ ਕੌਰ, ਬੀਬੀ ਨਿਰਪ੍ਰੀਤ ਕੌਰ,ਬੀਬੀ ਪੱਪੀ ਕੌਰ, ਬੀਬੀ ਬਲਜੀਤ ਕੌਰ, ਬਾਬੂ ਸਿੰਘ ਦੁਖੀਆ ਸਮੇਤ ਕਈ ਅਨੇਕਾਂ ਪੀੜ੍ਹਤ ਪਰਿਵਾਰ ਮੌਜੂਦ ਸਨ।


ਸੰਸਦ ਵਲੋਂ ਪਾਕਿਸਤਾਨ ਨੂੰ ਸਖ਼ਤ ਤਾੜਨਾ

ਸਮੁੱਚਾ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ

 http://sameydiawaaz.com/Archive%20News/%5B2013%5D/03/16.03.2013%20-%2007.jpg

ਨਵੀਂ ਦਿੱਲੀ 15 ਮਾਰਚ (ਕੁਲਦੀਪ ਸਿੰਘ ਅਰੋੜਾ) :- ਲੋਕ ਸਭਾ ਨੇ ਅੱਜ ਇਕਸੁਰ ਵਿਚ ਜ਼ੋਰਦਾਰ ਅਤੇ ਸਪੱਸ਼ਟ ਤਰੀਕੇ ਨਾਲ ਪਾਕਿਸਤਾਨ ਦੀ ਕੌਮੀ ਅਸੰਬਲੀ ਵੱਲੋਂ ਅਫ਼ਜ਼ਲ ਗੁਰੂ ਦੀ ਫ਼ਾਂਸੀ ਨੂੰ ਲੈ ਕੇ ਨਿੰਦਾ ਪ੍ਰਸਤਾਵ ਦਾ ਮੂੰਹ-ਤੋੜਵਾਂ ਜੁਆਬ ਦਿੱਤਾ ਹੈ ਅਤੇ ਗੁਆਂਢੀ ਮੁਲਕ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਬਾਜ਼ ਆਉਣ ਦੀ ਸਖ਼ਤ ਚਿਤਾਵਨੀ ਦਿੱਤੀ ਹੈ ਅਤੇ ਸਾਫ਼ ਕਰ ਦਿੱਤਾ ਹੈ ਕਿ ਜੰਮੂ-ਕਸ਼ਮੀਰ ਅਤੇ ਮਕਬੂਜ਼ਾ ਕਸ਼ਮੀਰ ਦੇਸ਼ ਦਾ ਅਟੁੱਟ ਹਿੱਸਾ ਹਨ | ਲੋਕ ਸਭਾ ਸਪੀਕਰ ਬੀਬੀ ਮੀਰਾ ਕੁਮਾਰ ਵੱਲੋਂ ਪੇਸ਼ ਇਕ ਮਤੇ ਵਿਚ ਪਾਕਿਸਤਾਨ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਉਸ ਵੱਲੋਂ ਦੇਸ਼ ਦੇ ਘਰੇਲੂ ਮਾਮਲਿਆਂ ਵਿਚ ਕਿਸੇ ਤਰ੍ਹਾਂ ਦੀ ਦਖ਼ਲ-ਅੰਦਾਜ਼ੀ ਦਾ ਜੁਆਬ ਪੂਰੀ ਦਿ੍ੜ੍ਹਤਾ ਅਤੇ ਸੰਪੂਰਨ ਏਕਤਾ ਨਾਲ ਦਿੱਤਾ ਜਾਵੇਗਾ | ਲੋਕ ਸਭਾ ਸਪੀਕਰ ਵੱਲੋਂ ਪੇਸ਼ ਸਖ਼ਤ ਸ਼ਬਦਾਂਅਤੇ ਲਹਿਜ਼ੇ ਵਾਲੇ ਮਤੇ ਦਾ ਸੱਤਾਧਾਰੀ ਅਤੇ ਵਿਰੋਧੀ ਧਿਰਾਂਨੇ ਮੇਜ਼ਾਂ ਥਪ-ਥਪਾ ਕੇ ਸੁਆਗਤ ਕੀਤਾ ਅਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ | ਲੋਕ ਸਭਾ ਦੇ ਮਤੇ ਵਿਚ ਪਾਕਿਸਤਾਨ ਨੂੰ ਯਾਦ ਕਰਵਾਇਆ ਗਿਆ ਹੈ ਕਿ ਇਸ ਨੇ ਭਾਰਤ ਨੂੰ ਇਹ ਵਚਨ ਦਿੱਤਾ ਹੋਇਆ ਹੈ ਕਿ ਉਹ ਆਪਣੀ ਧਰਤੀ ਨੂੰ ਸਾਡੇ ਦੇਸ਼-ਵਿਰੋਧੀ ਅੱਤਵਾਦੀ ਸਰਗਰਮੀਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ | ਲੋਕ ਸਭਾ ਦੇ ਮਤੇ ਵਿਚ ਪਾਕਿਸਤਾਨ ਦੀ ਕੌਮੀ ਅਸੰਬਲੀ ਵੱਲੋਂ ਸੰਸਦ ਦੇ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਅਫ਼ਜ਼ਲ ਗੁਰੂ ਦੀ ਫ਼ਾਂਸੀ ਬਾਰੇ ਕੱਲ੍ਹ ਪਾਸ ਕੀਤੇ ਨਿੰਦਾ ਪ੍ਰਸਤਾਵ ਨੂੰ ਇਕ ਸਿਰੇ ਤੋਂਖਾਰਜ ਕਰ ਦਿੱਤਾ ਗਿਆ ਹੈ ਅਤੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਅਤੇ ਅੱਤਵਾਦੀਆਂ ਦੀ ਕਾਰਵਾਈ ਨੂੰ ਸ਼ਹਿ ਦੇਣ ਤੋਂ ਬਾਜ਼ ਆਉਣ ਲਈ ਕਿਹਾ ਗਿਆ ਹੈ | ਇਸ ਵਿਚ ਬੜੀ ਦਿ੍ੜ੍ਹਤਾ ਅਤੇ ਸਪੱਸ਼ਟਤਾ ਨਾਲ ਦੁਹਰਾਇਆ ਗਿਆ ਹੈ ਕਿ ਜਿੰਨਾ ਚਿਰ ਪਾਕਿਸਤਾਨ ਆਪਣੀ ਧਰਤੀ ਤੋਂ ਭਾਰਤ ਵਿਰੁੱਧ ਦਹਿਸ਼ਤਗਰਦੀ ਕਾਰਵਾਈਆਂ ਨੂੰ ਸ਼ਹਿ ਦੇਣੀ ਬੰਦ ਨਹੀਂ ਕਰਦਾ ਦੋਵਾਂ ਦੇਸ਼ਾਂ ਵਿਚ ਅਮਨ-ਪੂਰਵਕ ਦੋਸਤਾਨਾ ਅਤੇ ਸਾਰਥਕ ਸਬੰਧ ਨਹੀਂ ਬਣਾਏ ਜਾ ਸਕਦੇ | ਇਥੇ ਇਹ ਵੀ ਵਰਨਣਯੋਗ ਹੈ ਕਿ ਭਾਰਤ ਕਾਫ਼ੀ ਦੇਰ ਤੋਂ ਪਾਕਿਸਤਾਨ ਨੂੰ ਦਸਦਾ ਆ ਰਿਹਾ ਹੈ ਕਿ ਉਸ ਦਾ ਭਾਰਤ-ਵਿਰੋਧੀ ਰਵੱਈਆ ਬਰਦਾਸ਼ਤਯੋਗ ਨਹੀਂ ਹੈ, ਹਾਲਾਂ ਕਿ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਰਹਿਮਾਨ ਮਲਿਕ ਨੇ ਵੀ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਬਾਰੇ ਬੇਲੋੜੀ ਟਿੱਪਣੀ ਕੀਤੀ ਸੀ | ਇਸ ਤੋਂ ਪਹਿਲਾਂ ਲੋਕ ਸਭਾ ਵਿਚ ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੋਣ ਤੋਂ ਜਲਦੀ ਬਾਅਦ ਹੀ ਭਾਜਪਾ ਮੈਂਬਰਾਂ ਨੇ ਜ਼ਬਰਦਸਤ ਹੰਗਾਮਾ ਕੀਤਾ ਸੀ ਅਤੇ ਇਸ ਦੇ ਸੀਨੀਅਰ ਮੈਂਬਰ ਸਾਬਕਾ ਵਿਦੇਸ਼ ਮੰਤਰੀ ਯਸ਼ਵੰਤ ਸਿਨਹਾ ਨੇ ਪਾਕਿਸਤਾਨ ਦੀ ਭਾਰਤ ਵਿਰੋਧੀ ਕਾਰਵਾਈ 'ਤੇ ਸੁਆਲ-ਜੁਆਬ ਦੇ ਸਮੇਂ ਨੂੰ ਮੁਅੱਤਲ ਕਰਕੇ ਚਰਚਾ ਦਾ ਨੋਟਿਸ ਦਿੱਤਾ ਸੀ | ਇਸ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ 11.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਪਰ ਜਦੋਂ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਫਿਰ ਸ਼ੋਰ-ਸ਼ਰਾਬਾ ਹੋਣ ਕਰਕੇ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਅੱਗੇ ਪਾ ਦਿੱਤੀ ਗਈ | ਯਸ਼ਵੰਤ ਸਿਨਹਾ ਨੇ ਆਪਣੇ ਨੋਟਿਸ ਵਿਚ ਪਾਕਿਸਤਾਨ ਵਿਰੁੱਧ ਮਤਾ ਪਾਸ ਕਰਨਦੀ ਮੰਗ ਕੀਤੀ ਸੀ | ਇਸ ਦੌਰਾਨ ਰਾਜ ਸਭਾ ਵਿਚ ਵੀ ਵਿਰੋਧੀ ਧਿਰ ਦੇ ਨੇਤਾ ਅਰੁਨ ਜੇਤਲੀ ਨੇ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਨੇ ਆਪਣੀ ਹੱਦ ਪਾਰ ਕੀਤੀ ਹੈ | ਇਸ ਲਈ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ | ਰਾਜ ਸਭਾ ਵੱਲੋਂ ਵੀ ਪਾਕਿਸਤਾਨ ਅਸੰਬਲੀ ਵੱਲੋਂ ਪਾਸ ਮਤੇ ਨੂੰ ਰੱਦ ਕਰ ਦਿੱਤਾ ਗਿਆ | ਇਥੇ ਇਹ ਦੱਸਣਾ ਵੀ ਮਹੱਤਵਪੂਰਨ ਹੈ ਕਿ ਪਾਕਿਸਤਾਨੀ ਕੌਮੀ ਅਸੰਬਲੀ ਵਿਚ ਪਾਸ ਕੀਤੇ ਭਾਰਤ ਵਿਰੋਧੀ ਮਤੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਫ਼ਜ਼ਲ ਗੁਰੂ ਨੂੰ ਫ਼ਾਂਸੀ ਦਿੱਤੇ ਜਾਣ ਬਾਅਦ ਜੰਮੂ-ਕਸ਼ਮੀਰ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ ਅਤੇ ਇਸ ਦੇ ਨਾਲ ਹੀ ਦਿੱਲੀ ਦੀ ਤਿਹਾੜ-ਜੇਲ੍ਹ ਵਿਚ ਦਫ਼ਨ ਉਸ ਦੀ ਲਾਸ਼ ਨੂੰ ਉਸ ਦੇ ਘਰ ਵਾਲਿਆਂ ਨੂੰ ਸੌਾਪਣ ਦੀ ਮੰਗ ਵੀ ਕੀਤੀ ਗਈ ਹੈ | ਇਸ ਦਰਮਿਆਨ ਸੂਤਰਾਂ ਅਨੁਸਾਰ ਲੋਕ ਸਭਾ ਵਿਚ ਪਾਸ ਕੀਤੇ ਮਤੇ ਬਾਰੇ ਮਨਮੋਹਨ ਸਿੰਘ ਸਰਕਾਰ ਨਾਲ ਲਗਭਗ ਸਭਨਾਂ ਰਾਜਸੀ ਪਾਰਟੀਆਂ ਨਾਲ ਭਾਰਤ ਦੇ ਮਤੇ ਸਬੰਧੀ ਖਰੜੇ 'ਤੇ ਵਿਚਾਰ-ਵਟਾਂਦਰਾ ਕੀਤਾ ਹੈ | ਰਾਜ ਸਭਾ ਵਿਚ ਸ੍ਰੀ ਜੇਤਲੀ ਨੇ ਕੇਂਦਰੀ ਸਰਕਾਰ ਦੀ ਅੰਤਰਰਾਸ਼ਟਰੀ ਮੁਹਾਜ਼ 'ਤੇ ਹੋ ਰਹੀ ਫ਼ਜ਼ੀਹਤ 'ਤੇ ਵੀ ਟਿੱਪਣੀ ਕੀਤੀ | ਪਾਕਿਸਤਾਨ ਨਾਲ ਖਿੱਚੋਤਾਣ ਅਤੇ ਇਟਲੀ ਵੱਲੋਂ ਭਾਰਤੀ ਮਛੇਰਿਆਂ ਨੂੰ ਕਤਲ ਕਰਨ ਦੇ ਦੋਸ਼ੀ ਆਪਣੇ ਦੋ ਜਲ ਸੈਨਿਕਾਂ ਨੂੰ ਭਾਰਤ ਵਾਪਸ ਨਾ ਭੇਜਣ ਬਾਰੇ ਜ਼ਾਹਿਰਾ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਭਾਰਤ ਦੀ ਅੰਤਰਰਾਸ਼ਟਰੀ ਪਿੜ ਵਿਚ ਹੋ ਰਹੀ ਬੇਕਦਰੀ ਤੋਂਸਾਫ਼ ਸੰਕੇਤ ਮਿਲਦੇ ਹਨ ਕਿ ਮਨਮੋਹਨ ਸਿੰਘ ਸਰਕਾਰ ਇਸ ਸਬੰਧ ਵਿਚ ਗ਼ਲਤ ਰਸਤੇ 'ਤੇ ਚੱਲ ਰਹੀ ਹੈ |


ਇਟਲੀ ਦੇ ਰਾਜਦੂਤ ਲਈ ਹਵਾਈ ਅੱਡਿਆਂ 'ਤੇ ਅਲਰਟ ਜਾਰੀ

 http://sameydiawaaz.com/Archive%20News/%5B2013%5D/03/16.03.2013%20-%2005.jpg

ਨਵੀਂ ਦਿੱਲੀ, 15 ਮਾਰਚ (ਏਜੰਸੀਆਂ) -ਇਟਲੀ ਦੇ ਰਾਜਦੂਤ ਡੇਨਿਲੇ ਮੇਨਸਿਨੀ ਨੂੰ ਭਾਰਤ ਤੋਂ ਬਾਹਰ ਜਾਣ ਤੋਂ ਰੋਕਣ ਲਈ ਅਲਰਟ ਜਾਰੀ ਕੀਤਾ ਗਿਆ ਹੈ | ਦੇਸ਼ ਭਰ ਦੇ ਹਵਾਈ ਅੱਡਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਤਾਂਕਿ ਇਟਲੀ ਦੇ ਰਾਜਦੂਤ ਭਾਰਤ ਛੱਡ ਕੇ ਨਾ ਜਾ ਸਕਣ | ਬੀਤੇ ਸਾਲ ਕੇਰਲ 'ਚ ਮਛੇਰਿਆਂ ਦੀ ਹੱਤਿਆ ਦੇ ਮਾਮਲੇ 'ਚ ਇਟਲੀ ਦੇ ਦੋ ਜਲ ਸੈਨਿਕਾਂ ਨੂੰ ਵਾਪਸ ਭੇਜਣ ਤੋਂ ਇਨਕਾਰ ਕਰਨ ਦੇ ਬਾਅਦ ਇਟਲੀ ਦੇ ਨਾਲ ਵਧਦੇ ਤਣਾਅ ਦਰਮਿਆਨ ਭਾਰਤ ਨੇ ਰੋਮ 'ਚ ਤਾਇਨਾਤ ਕੀਤੇ ਗਏ ਨਵੇਂ ਰਾਜਦੂਤ ਬਸੰਤ ਕੁਮਾਰ ਗੁਪਤਾ ਨੂੰ ਉਥੇ ਜਾ ਕੇ ਅਹੁਦਾ ਸੰਭਾਲਣ ਤੋਂ ਰੋਕ ਦਿੱਤਾ ਹੈ | ਵਰਨਣਯੋਗ ਹੈ ਕਿ ਨਵੇਂ ਰਾਜਦੂਤ ਬਸੰਤ ਕੁਮਾਰ ਨੇ ਸ਼ੁੱਕਰਵਾਰ ਨੂੰ ਰੋਮ ਲਈ ਰਵਾਨਾ ਹੋਣਾ ਸੀ | ਸਰਕਾਰੀ ਸੂਤਰਾਂ ਅਨੁਸਾਰ ਫਿਲਹਾਲ ਉਨ੍ਹਾਂ ਨੂੰ ਇਟਲੀ ਨਾ ਜਾਣ ਲਈ ਕਿਹਾ ਗਿਆ ਹੈ | ਗੌਰ ਹੋਵੇ ਕਿ ਸੁਪਰੀਮ ਕੋਰਟ ਨੇ ਬਿਨਾਂ ਇਜਾਜ਼ਤ ਇਤਾਲਵੀ ਰਾਜਦੂਤ ਦੇ ਭਾਰਤ ਛੱਡਣ 'ਤੇ ਵੀਰਵਾਰ ਨੂੰ ਰੋਕ ਲਾ ਦਿੱਤੀ ਸੀ | ਉਥੇ ਸਰਕਾਰ ਨੇ ਇਟਲੀ ਦੇ ਨਾਲ ਸੰਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ | ਨਤੀਜੇ ਵਜੋਂ ਮਰੀਨ ਮੁੱਦੇ 'ਤੇ ਕੂਟਨੀਤਕ ਸੰਬੰਧਾਂ ਨੂੰ ਘੱਟ ਕੀਤਾ ਜਾ ਸਕਦਾ ਹੈ | ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਦੋਸ਼ੀ ਜਲ ਸੈਨਿਕਾਂ ਨੂੰ ਵਾਪਸ ਭੇਜਣ ਤੋਂ ਇਟਲੀ ਸਰਕਾਰ ਦੇ ਇਨਕਾਰ ਕਰਨ ਤੋਂ ਨਾਖੁਸ਼ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਰਾਜਦੂਤ ਤੇ ਦੋ ਜਲ ਸੈਨਿਕਾਂ ਮੱਸੀਮਿਲਿਆਨੋ ਲਾਤੋਰ ਤੇ ਸਾਲਵਾਤੋਰ ਗਿਨੋਰ ਨੂੰ ਨੋਟਿਸ ਜਾਰੀ ਕੀਤਾ ਤੇ ਉਨ੍ਹਾਂ ਤੋਂ 18 ਮਾਰਚ ਤੱਕ ਆਪਣਾ ਜਵਾਬ ਦਾਖਲ ਕਰਨ ਨੂੰ ਕਿਹਾ |


 ਕਾਂਗਰਸ ਨੇ ਚਲਾਈ ਆਪਣੀ ਵਿਧਾਨ ਸਭਾ

http://sameydiawaaz.com/Archive%20News/%5B2013%5D/03/16.03.2013%20-%2003.jpg

ਪੰਜਾਬ ਅਸੈਂਬਲੀ ਦਾ ਬਾਈਕਾਟ ਕਰਦਿਆਂ ਅੱਜ ਵਿਰੋਧੀ ਧਿਰ ਕਾਂਗਰਸ ਨੇ ਵਿਧਾਨ ਸਭਾ ਕੰਪਲੈਕਸ ਚ ਸੀ. ਐਲ. ਪੀ. ਦਫਤਰ ਦੇ ਸਾਹਮਣੇ ਆਪਣੀ ਹੀ ਵਿਧਾਨ ਸਭਾ ਬਣਾ ਲਈ ਤੇ ਵਿਧਾਨ ਸਭਾ ਚ ਸਪੀਕਰ ਦੀ ਕੁਰਸੀ ਤੇ ਬੈਠਣ ਵਾਲੇ ਵਿਧਾਇਕ ਜਗਮੋਹਨ ਸਿੰਘ ਕੰਗ ਨੂੰ ਸਰਵਸੰਮਤੀ ਨਾਲ ਸਪੀਕਰ ਚੁਣਿਆ ਗਿਆ ਜਿਨਾਂ ਨੇ ਆਪਣੇ ਪਹਿਲੇ ਹੀ ਭਾਸ਼ਣ ਚ ਪੰਜਾਬ ਸਰਕਾਰ ਨੂੰ ਸ਼ਰਧਾਂਜਲੀ ਵੀ ਦੇ ਦਿਤੀ। ਕਾਂਗਰਸੀ ਪੈਰਰਰਲ ਵਿਧਾਨ ਸਭਾ ਚ ਬਕਾਇਦਾ ਤੌਰ ਤੇ ਸਪੀਕਰ ਦੀ ਚੇਅਰ ਤੇ ਜਗਮੋਹਨ ਕੰਗ, ਸੈਕਟਰੀ ਵਿਧਾਨ ਸਭਾ ਦੀ ਸੀਟ ਤੇ ਰਾਣਾ ਗੁਰਜੀਤ ਸਿੰਘ ਬੈਠੇ। ਪਰ ਇਸ ਕਾਂਗਰਸੀ ਵਿਧਾਨ ਸਭਾ ਚ ਸਪੀਕਰ ਦੀ ਸੀਟ ਦੇ ਦੋਵੇਂ ਪਾਸੇ ਸਿਰਫ ਕਾਂਗਰਸੀ ਵਿਧਾਇਕ ਹੀ ਬਿਰਾਜਮਾਨ ਸਨ। ਅਜੀਤ ਇੰਦਰ ਸਿੰਘ ਮੋਫਰ ਸਪੀਕਰ ਬਣੇ ਕੰਗ ਦੇ ਸੁਰੱਖਿਆ ਕਰਮਚਾਰੀ ਵਜੋਂ ਉਨ੍ਹਾਂ ਦੇ ਨਾਲ ਖੜੇ ਹੋਏ। ਸਪੀਕਰ ਬਣੇ ਕੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੈਰਰਲ ਵਿਧਾਨ ਸਭਾ ਲਾਉਣ ਤੇ ਸੱਤਾਧਾਰੀ ਧਿਰ ਨੇ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਹਾਤਮਾ ਗਾਂਧੀ ਦੇ ਦਰਸਾਏ ਮਾਰਗ ਤੇ ਚਲਦੀ ਹੈ ਪਰ ਸਰਕਾਰ ਵਲੋਂ ਸਾਨੂੰ ਸਦਨ ਚ ਆਪਣੀ ਗੱਲ ਨਹੀਂ ਰੱਖਣ ਦਿਤੀ ਜਾ ਰਹੀ। ਕਾਂਗਰਸੀ ਵਿਧਾਨ ਸਭਾ ਨੂੰ ਬਕਾਇਦਾ ਲਾਲ ਸਿੰਘ, ਕੁਲਜੀਤ ਨਾਗਰਾ, ਰਾਜਾ ਵੜਿੰਗ, ਕਰਨ ਬਰਾੜ, ਅਸ਼ਵਨੀ ਸੇਖੜੀ ਆਦਿ ਵਲੋਂ ਸੰਬੋਧਨ ਵੀ ਕੀਤਾ ਗਿਆ।


ਮੁਅੱਤਲ ਵਿਧਾਇਕਾਂ ਦੀ ਬਹਾਲੀ ਦੀ ਮੰਗ ਨਾਲ ਕਾਂਗਰਸ ਦਾ ਵਾਕਆਊਟ

ਪਹਿਲਾਂ ਕਾਂਗਰਸੀ ਵਿਧਾਇਕ ਮੁਆਫ਼ੀ ਮੰਗਣ, ਫਿਰ ਹੋਵੇਗੀ ਬਹਾਲੀ - ਬਾਦਲ

ਸਮੁੱਚੇ ਘਟਨਾਕ੍ਰਮ 'ਤੇ ਮੈਨੂੰ ਅਫ਼ਸੋਸ, ਮੁਅੱਤਲ ਵਿਧਾਇਕਾਂ ਨੂੰ ਕਰੋ ਬਹਾਲ - ਜਾਖੜ

ਚੰਡੀਗੜ੍ਹ 15 ਮਾਰਚ (ਦੀਪਕ ਸ਼ਰਮਾ) :- ਮੌਜੂਦਾ ਬਜਟ ਸੈਸ਼ਨ 'ਚੋਂ ਮੁਅੱਤਲ ਕੀਤੇ ਗਏ 9 ਕਾਂਗਰਸੀ ਵਿਧਾਇਕਾਂ ਦੀ ਵਾਪਸੀ 'ਤੇ ਜਦੋਂ ਸਪੀਕਰ ਸਹਿਮਤ ਨਾ ਹੋਏ ਤਾਂ ਸਮੁੱਚੀ ਵਿਰੋਧੀ ਧਿਰ ਸਦਨ 'ਚੋਂ ਵਾਕਆਊਟ ਕਰ ਗਈ। ਅੱਜ ਜਿਵੇਂ ਹੀ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ, ਤਾਂ ਜਾਖੜ ਦੀ ਅਗਵਾਈ ਵਿਚ ਵਿਰੋਧੀ ਧਿਰ ਨੇ ਖੜ੍ਹੇ ਹੋ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਨੌਂ ਸਾਥੀ ਵਿਧਾਇਕਾਂ ਦੀ ਮੁਅੱਤਲੀ ਰੱਦ ਕਰਕੇ ਉਨ੍ਹਾਂ ਨੂੰ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ। ਇਸ ਗੱਲ ਲਈ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਹਾਮੀ ਨਾ ਭਰੀ ਤਾਂ ਸਦਨ ਵਿਚ ਮੌਜੂਦ ਸਮੁੱਚੇ ਕਾਂਗਰਸੀ ਵਿਧਾਇਕ ਵਾਕਆਊਟ ਕਰ ਗਏ। ਸਦਨ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਆਪਣੀ ਇਸ ਮੰਗ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਹਿਲਾਂ ਆਪਣੀਆਂ ਸੀਟਾਂ 'ਤੇ ਖੜ੍ਹੇ ਹੋਏ, ਫਿਰ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੇ ਮੰਚ ਵੱਲ ਵਧਣ ਲੱਗੇ। ਪਰ ਸਪੀਕਰ ਨੇ ਉਨ੍ਹਾਂ ਨੂੰ ਰੋਕਦਿਆਂ ਆਪਣੀ ਗੱਲ ਪ੍ਰਸ਼ਨ ਕਾਲ ਸਮੇਂ ਰੱਖਣ ਲਈ ਆਖਿਆ। ਫਿਰ ਪ੍ਰਸ਼ਨ ਕਾਲ ਮੌਕੇ ਜਦੋਂ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਪਿਛਲੇ ਦਿਨੀਂ ਵਾਪਰੇ ਸਮੁੱਚੇ ਘਟਨਾਕ੍ਰਮ 'ਤੇ ਅਫ਼ਸੋਸ ਪ੍ਰਗਟਾਅ ਸੈਸ਼ਨ 'ਚੋਂ ਮੁਅੱਤਲ ਕੀਤੇ ਨੌਂ ਕਾਂਗਰਸੀ ਵਿਧਾਇਕਾਂ ਦੀ ਬਹਾਲੀ ਦੀ ਮੰਗ ਕੀਤੀ, ਤਾਂ ਸਪੀਕਰ ਨੇ ਉਨ੍ਹਾਂ ਦੀ ਮੰਗ ਨੂੰ ਰੱਦ ਕਰ ਦਿੱਤਾ। ਆਪਣੀ ਮੰਗ ਨਾ ਮੰਨੀ ਜਾਣ ਕਾਰਨ ਰੋਸ 'ਚ ਆ ਸਮੁੱਚੀ ਵਿਰੋਧੀ ਧਿਰ ਸਦਨ ਵਿਚੋਂ ਬਾਹਰ ਆ ਗਈ। ਅੱਜ ਵਿਧਾਨ ਸਭਾ 'ਚ ਲੰਘੇ ਦਿਨੀਂ ਵਾਪਰੀ ਘਟਨਾ ਨੂੰ ਨਿੰਦਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਪਿਛਲੇ 60 ਸਾਲਾਂ ਦੌਰਾਨ ਮੈਂ ਅਜਿਹਾ ਕਦੀ ਨਹੀਂ ਦੇਖਿਆ। ਪੰਜਾਬ ਵਿਧਾਨ ਸਭਾ 'ਚ ਜੋ ਕੁਝ ਹੋਇਆ ਉਸ ਨਾਲ ਮੈਂ ਵੀ ਸ਼ਰਮਸਾਰ ਹਾਂ। ਉਨ੍ਹਾਂ ਸਾਫ਼ ਕਿਹਾ ਕਿ ਮੁਅੱਤਲ ਕਾਂਗਰਸੀ ਵਿਧਾਇਕ ਆਪਣੀ ਕਰਨੀ ਦੀ ਮੁਆਫ਼ੀ ਮੰਗ ਲੈਣ, ਤਾਂ ਹੀ ਉਨ੍ਹਾਂ ਦੀ ਬਹਾਲੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸੱਤਾਧਾਰੀ ਧਿਰ ਇਸ ਗੱਲ 'ਤੇ ਅੜੀ ਹੋਈ ਹੈ ਕਿ ਵਿਰੋਧੀ ਧਿਰ ਪਹਿਲਾਂ ਸਦਨ ਅੰਦਰ ਕੀਤੇ ਹੰਗਾਮੇ ਅਤੇ ਸਪੀਕਰ ਦੀ ਕੁਰਸੀ 'ਤੇ ਕਬਜ਼ਾ ਕਰਨ ਵਾਲੀ ਹਰਕਤ ਲਈ ਮੁਆਫ਼ੀ ਮੰਗੇ, ਫਿਰ ਹੀ ਉਨ੍ਹਾਂ ਦੀ ਬਹਾਲੀ ਦਾ ਰਾਹ ਖੁੱਲ੍ਹ ਸਕਦਾ ਹੈ। ਜਦੋਂਕਿ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਤਰਨਤਾਰਨ ਪੁਲੀਸ ਤੋਂ ਪੀੜਤ ਲੜਕੀ ਨੂੰ ਵਿਧਾਨ ਸਭਾ 'ਚ ਬਿਨਾਂ ਪਾਸ ਤੋਂ ਲਿਆਉਣ ਲਈ ਖੁਦ ਨੂੰ ਦੋਸ਼ੀ ਦੱਸ ਕੇ ਆਪਣੇ ਲਈ ਤਾਂ ਸਜ਼ਾ ਮੰਗ ਰਹੇ ਹਨ, ਪਰ ਆਪਣੇ ਸਾਥੀ ਵਿਧਾਇਕਾਂ ਦੇ ਮਾਮਲੇ 'ਤੇ ਮੁਆਫ਼ੀ ਮੰਗਣ ਤੋਂ ਉਹ ਵੀ ਇਨਕਾਰੀ ਹਨ। ਜਾਖੜ ਨੇ ਆਖਿਆ ਕਿ ਸਦਨ 'ਚ ਜੋ ਕੁਝ ਵਾਪਰਿਆ ਉਸਦਾ ਮੈਨੂੰ ਅਫ਼ਸੋਸ ਹੈ। ਉਨ੍ਹਾਂ ਆਪਣੀ ਗੱਲ ਫਿਰ ਦੁਹਰਾਈ ਕਿ ਜਾਂ ਤਾਂ ਮੁਅੱਤਲ ਵਿਧਾਇਕਾਂ ਨੂੰ ਬਹਾਲ ਕੀਤਾ ਜਾਵੇ ਜਾਂ ਫਿਰ ਸਾਨੂੰ ਸਾਰਿਆਂ ਨੂੰ ਹੀ ਮੁਅੱਤਲ ਕਰ ਦਿੱਤਾ ਜਾਵੇ। ਦੂਜੇ ਪਾਸੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਖਿਆ ਕਿ ਪਹਿਲਾਂ ਹੜਦੁੰਗ ਮਚਾਉਣ ਵਾਲੇ ਨੌਂ ਕਾਂਗਰਸੀ ਵਿਧਾਇਕ ਸਦਨ ਤੋਂ ਮੁਆਫ਼ੀ ਮੰਗਣ, ਫੇਰ ਹੀ ਵਿਧਾਨ ਸਭਾ ਦੀ ਕਾਰਵਾਈ ਠੀਕ ਤਰ੍ਹਾਂ ਚੱਲ ਸਕਦੀ ਹੈ। ਇੰਝ ਸੱਤਾਧਾਰੀ ਧਿਰ ਜਿੱਥੇ ਵਿਰੋਧੀਆਂ ਤੋਂ ਮੁਆਫ਼ੀ ਮੰਗਵਾਉਣ 'ਤੇ ਅੜ੍ਹੀ ਰਹੀ, ਉਥੇ ਵਿਰੋਧੀ ਧਿਰ ਨੇ ਆਪਣੇ ਮੁਅੱਤਲ ਵਿਧਾਇਕਾਂ ਦੀ ਬਹਾਲੀ ਦੇ ਮੁੱਦੇ 'ਤੇ ਆਪਣੀ ਅੜ੍ਹੀ ਨੂੰ ਕਾਇਮ ਰੱਖਦਿਆਂ ਵਾਕਆਊਟ ਦਾ ਰਾਹ ਅਖ਼ਤਿਆਰ ਕੀਤਾ।


ਪੈਟਰੋਲ 2 ਰੁ: ਲਿਟਰ ਸਸਤਾ

http://sameydiawaaz.com/Archive%20News/%5B2013%5D/03/16.03.2013%20-%2004.jpg

ਨਵੀਂ ਦਿੱਲੀ 15 ਮਾਰਚ (ਏਜੰਸੀ) :- ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ 2 ਰੁਪਏ ਪ੍ਰਤੀ ਲਿਟਰ ਘਟਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਹ ਫ਼ੈਸਲਾ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ ਪਰ ਡੀਜ਼ਲ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ | ਫਰਵਰੀ ਮਹੀਨੇ ਤੋਂ ਲੈ ਕੇ ਪੈਟਰੋਲ ਦੀ ਕੀਮਤ ਦੋ ਵਾਰ  ਵਧਾਈ ਗਈ ਸੀ | ਪਹਿਲਾਂ 16 ਫਰਵਰੀ ਨੂੰ ਪਟੈਰੋਲ 1.50 ਰੁਪਏ ਪ੍ਰਤੀ ਲਿਟਰ ਮਹਿੰਗਾ ਕੀਤਾ ਗਿਆ ਸੀ ਅਤੇ ਫਿਰ 2 ਮਾਰਚ ਨੂੰ 1.40 ਰੁਪਏ ਪ੍ਰਤੀ ਲਿਟਰ ਪੈਟਰੋਲ ਦੀ ਕੀਮਤ ਵਧਾਈ ਗਈ ਸੀ | ਇਸ ਵਿਚ ਸਥਾਨਕ ਵੈਟ ਸ਼ਾਮਿਲ ਨਹੀਂ ਸੀ | ਜਦੋਂ ਪਿਛਲੀ ਵਾਰ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਗਈਆਂ ਸਨ ਉਸ ਸਮੇਂ ਤੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 112 ਡਾਲਰ ਪ੍ਰਤੀ ਤੋਂ ਘਟ ਕੇ 107 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ | ਇਸ ਨਾਲ ਡੀਜ਼ਲ ਦੀ ਵਿਕਰੀ 'ਤੇ ਪੈ ਰਹੇ ਘਾਟੇ ਨੂੰ ਘਟਾਉਣ ਵਿਚ ਵੀ ਮਦਦ ਮਿਲੇਗੀ | ਇਸ ਤੋਂ ਇਲਾਵਾ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਵੀ ਮਜਬੂਤ ਹੋਇਆ ਹੈ ਅਤੇ ਹੁਣ ਇਕ ਡਾਲਰ ਦੀ ਕੀਮਤ ਵੀ ਵਧ ਕੇ 54.11 ਰੁਪਏ ਹੋ ਗਈ ਹੈ | ਇੰਡੀਅਨ ਆਇਲ ਕਾਰਪੋਰੇਸ਼ਨ ਦਾ ਕਹਿਣਾ ਕਿ ਡੀਜ਼ਲ ਦੀ ਵਿਕਰੀ 'ਤੇ ਇਸ ਮਹੀਨੇ 11.26 ਪ੍ਰਤੀ ਲਿਟਰ ਘਾਟਾ ਪੈ ਰਿਹਾ ਸੀ ਜਿਹੜਾ ਹੁਣ ਘਟ ਕੇ 8.64 ਰੁਪਏ ਪ੍ਰਤੀ ਲਿਟਰ ਰਹਿ ਗਿਆ ਹੈ | ਤੇਲ ਕੰਪਨੀਆਂ ਦਰਾਮਦ ਤੇਲ ਦੀ ਔਸਤ ਕੀਮਤ ਦੇ ਆਧਾਰ 'ਤੇ ਹਰੇਕ ਮਹੀਨੇ ਦੀ ਪਹਿਲੀ ਅਤੇ 16 ਤਾਰੀਕ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਪ੍ਰਚੂਨ ਕੀਮਤ ਤਹਿ ਕਰਦੀਆਂ ਹਨ |


ਅਫਗਾਨਿਸਤਾਨ 'ਚ ਅੱਠ ਟਨ ਟਰੱਕ ਬੰਬ ਫੜਿਆ

ਕਾਬੁਲ 15 ਮਾਰਚ (ਰਾਇਟਰਜ਼) :- ਅਫਗਾਨਿਸਤਾਨ ਦੀ ਖੁਫੀਆ ਏਜੰਸੀ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚੋਂ ਹੁਣ ਤੱਕ ਫੜੀ ਗਈ ਧਮਾਕਾ ਖੇਜ਼ ਸਮੱਗਰੀ 'ਚੋਂ ਸਭ ਤੋਂ ਵੱਡੀ 8 ਟਨ ਵਿਸਫੋਟਕ ਸਮੱਗਰੀ ਵਾਲਾ ਟਰੱਕ ਬੰਬ ਫੜਿਆ ਹੈ | ਖੁਫੀਆ ਫੋਰਸਾਂ ਅਨੁਸਾਰ ਪੱਛਮੀ ਕਾਬੁਲ 'ਚ ਧਮਾਕੇ ਲਈ ਤਿਆਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ | ਅਲਕਾਇਦਾ ਨਾਲ ਸਬੰਧਿਤ ਹਕਾਨੀ ਨੈਟਵਰਕ ਦੇ ਪੰਜ ਅੱਤਵਾਦੀ ਵੀ ਮੁਕਾਬਲੇ 'ਚ ਮਾਰੇ ਗਏ |


ਪਾਕਿਸਤਾਨ ਨਾਲ ਨਹੀਂ ਹੋਣਗੇ ਹਾਕੀ ਮੈਚ

 http://sameydiawaaz.com/Archive%20News/%5B2013%5D/03/16.03.2013%20-%2006.jpg

ਨਵੀਂ ਦਿੱਲੀ 15 ਮਾਰਚ (ਏਜੰਸੀ) :- ਬੀਤੇ ਦਿਨ ਪਾਕਿਸਤਾਨ ਦੀ ਨੈਸ਼ਨਲ ਅਸੰਬਲੀ ਵਲੋਂ ਅਫਜ਼ਲ ਗੁਰੂ ਨੂੰ ਦਿੱਤੀ ਗਈ ਫਾਂਸੀ ਦੀ ਨਿੰਦਾ ਕੀਤੀ ਗਈ ਸੀ, ਜਿਸ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸੰਬੰਧਾਂ 'ਚ ਤਣਾਅ ਵੱਧ ਗਿਆ ਹੈ ਜਿਸ ਦਾ ਅਸਰ ਹੁਣ ਖੇਡ ਖੇਤਰ 'ਤੇ ਵੀ ਦਿਖਾਈ ਦਿੱਤਾ ਹੈ | ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਣ ਵਾਲੀ ਆਗਾਮੀ ਹਾਕੀ ਲੜੀ ਰੱਦ ਕਰ ਦਿੱਤੀ ਹੈ | ਇਹ ਐਲਾਨ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਨੇ ਕੀਤਾ | ਵਿਦੇਸ਼ ਮੰਤਰਾਲੇ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦ ਇਕ ਦਿਨ ਪਹਿਲਾਂ ਵੀਰਵਾਰ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੰਬਲੀ ਨੇ ਪ੍ਰਸਤਾਵ ਪਾਸ ਕਰ ਕੇ ਤਿਹਾੜ ਜੇਲ੍ਹ 'ਚ ਪਿਛਲੇ ਮਹੀਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਦਿੱਤੀ ਗਈ ਫਾਂਸੀ ਦੀ ਨਿੰਦਾ ਕੀਤੀ ਸੀ | ਭਾਰਤ ਤੇ ਪਾਕਿਸਤਾਨ ਦਰਮਿਆਨ ਪੰਜ ਮੈਚਾਂ ਦੀ ਹਾਕੀ ਲੜੀ 5 ਤੋਂ 15 ਅਪ੍ਰੈਲ ਤੱਕ ਕਰਵਾਈ ਜਾਣੀ ਸੀ | ਜਿਸ ਦੇ ਬਾਅਦ ਭਾਰਤ ਨੂੰ ਪਾਕਿਸਤਾਨ ਦਾ ਦੌਰਾ ਕਰ ਕੇ ਉਥੇ 23 ਅਪ੍ਰੈਲ ਤੋਂ ਹੋਣ ਵਾਲੀ ਹਾਕੀ ਲੜੀ ਦੇ ਦੂਜੇ ਗੇੜ 'ਚ ਹਿੱਸਾ ਲੈਣਾ ਸੀ | ਹਾਕੀ ਇੰਡੀਆ (ਐਚ ਆਈ) ਦੇ ਜਨਰਲ ਸਕੱਤਰ ਨਰਿੰਦਰ ਬੱਤਰਾ ਨੇ ਦੱਸਿਆ ਕਿ ਇਸ ਲੜੀ ਨੂੰ ਖੇਡ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨੇ ਮਨਜੂਰੀ ਦਿੱਤੀ ਸੀ ਪਰ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਲੜੀ ਰੱਦ ਕਰ ਦਿੱਤੀ ਗਈ ਹੈ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz