ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

17 ਮਾਰਚ 2013

ਭਾਈ ਰਾਜੋਆਣਾ ਵਲੋਂ ਕੀਤੀ ਗਈ ਸਿੱਖਾਂ ਦੇ ਵੱਖਰੇ ਰਾਜ 'ਖਾਲਿਸਤਾਨ' ਦੀ ਮੰਗ

ਖ਼ੁਦ ਪਟੀਸ਼ਨ ਤਿਆਰ ਕਰਕੇ ਰਾਸ਼ਟਰਪਤੀ ਨੂੰ ਦੇਣ ਲਈ ਖ਼ਾਲਸੇ ਤੋਂ ਦਸਤਖ਼ਤਾਂ ਦੀ ਮੰਗ

 http://sameydiawaaz.com/Archive%20News/%5B2013%5D/03/17.03.2013%20-%2007.jpg

ਪਟਿਆਲਾ 16 ਮਾਰਚ (ਗੁਰਨਾਮ ਸਿੰਘ ਅਕੀਦਾ) :- ਪਟਿਆਲਾ ਜੇਲ ਦੀ ਕੋਠੀ ਨੰਬਰ 16 ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਅੱਜ ਹੋਈ ਉਸ ਦੀ ਭੈਣ ਕਮਲਦੀਪ ਕੌਰ ਦੀ ਮੁਲਾਕਾਤ ਦੌਰਾਨ ਉਸ ਨੇ ਅੱਜ ਦੋ ਚਿੱਠੀਆਂ ਜਾਰੀ ਕੀਤੀਆਂ, ਜਿਸ ਵਿਚ ਇਕ ਚਿੱਠੀ ਖਾਲਸਾ ਜੀ ਦੇ ਨਾਮ ਹੈ ਜਦ ਕਿ ਦੂਜੀ ਚਿਠੀ ਭਾਰਤ ਦੇ ਮਾਨਯੋਗ ਰਾਸਟਰਪਤੀ ਦੇ ਨਾਮ 'ਤੇ ਹੈ। ਅੱਜ ਅਲੋਕਾਰੀ ਅਤੇ ਅਚੰਬੇ ਵਾਲੀ ਗੱਲ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਿੱਖਾਂ ਨੂੰ ਬਚਾਉਣ ਦੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਆਪਣੇ ਵਲੋਂ ਤਿਆਰ ਕੀਤੀ ਪਟੀਸ਼ਨ ਬਣਾਈ ਹੈ ਜੋ ਕਿ ਸਿੱਧੇ ਰੂਪ ਵਿਚ ਭਾਰਤ ਦੇ ਰਾਸਟਰਪਤੀ ਵੱਲ ਕੀਤੀ ਗਈ ਹੈ। ਅਤੇ ਸਿੱਧੇ ਰੂਪ ਵਿਚ ਖਾਲਿਸਤਾਨ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਪਟਿਆਲਾ ਜੇਲ ਵਿਚ ਬੰਦ ਭਾਈ ਰਾਜੋਆਣਾ ਨੇ ਮਾਨਯੋਗ ਰਾਸਟਰਪਤੀ ਨੂੰ ਉਹ ਸਾਰਾ ਕੁਝ ਕਿਹਾ ਹੈ ਜੋ ਕਿ ਸਿੱਖਾਂ ਨਾਲ 1984 ਵਿਚ ਅਤੇ ਉਸ ਤੋਂ ਬਾਅਦ ਵਾਪਰਿਆ, ਬੇਸ਼ਕ ਉਹ ਦਿਲੀ ਦਾ ਸਿੱਖ ਕਤਲੇਆਮ ਹੋਵੇ ਜਾਂ ਫਿਰ ਉਹ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਉਤੇ ਹਮਲੇ ਦੀ ਗੱਲ ਹੋਵੇ, ਇਸ ਤੋਂ ਇਲਾਵਾ ਅੱਜ ਭਾਈ ਰਾਜੋਆਣਾ ਨੇ ਪੂਰੀ ਤਰ੍ਹਾਂ ਸਿਆਸਤ ਦੀਆਂ ਵਲਗਣਾਂ ਵਿਚ ਵੜਦਿਆਂ ਕਿਹਾ ਹੈ ਕਿ ਪੰਜਾਬ ਨੂੰ ਅਜੇ ਤੱਕ ਚੰਡੀਗੜ, ਪੰਜਾਬੀ ਬੋਲਦੇ ਇਲਾਕੇ ਤੱਕ ਨਹੀਂ ਦਿਤੇ ਗਏ ਸਗੋਂ ਪੰਜਾਬ ਨੂੰ ਦਰੜਿਆ ਗਿਆ ਹੈ, ਪੰਜਾਬ ਤੇ ਵਾਧੂ ਟੈਕਸ ਲਾਊਣੇ ਤੇ ਸਬਸਿਡੀਆਂ ਵਿਚ ਕਟੌਤੀ ਕਰਨੀ ਆਦਿ ਹੋਰ ਬਹੁਤ ਸਾਰੇ ਦੋਸ਼ ਕੇਂਦਰ ਦੀ ਕਾਂਗਰਸ ਸਰਕਾਰ ਤੇ ਭਾਈ ਰਾਜੋਆਣਾ ਨੇ ਲਗਾਏ ਹਨ ਅਤੇ ਕਿਹਾ ਹੈ ਕਿ ਜਦੋਂ ਮਾਨਯੋਗ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਜੀ ਵਿੱਤ ਮੰਤਰੀ ਸਨ ਉਸ ਵੇਲੇ ਹੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਇਸ ਕਰਕੇ ਮਾਨਯੋਗ ਰਾਸਟਰਪਤੀ ਜੀ ਜਾਣਦੇ ਹਨ ਕਿ ਸਿੱਖਾਂ ਨਾਲ ਕੀ ਕੀ ਹੋਇਆ ਸੀ, ਭਾਈ ਰਾਜੋਆਣਾ ਮਾਨਯੋਗ ਰਾਸਟਰਪਤੀ ਨੂੰ ਸੰਬੋਧਤ ਹੋਏ ਕਹਿ ਰਹੇ ਹਨ ਕਿ 25000 ਬੇਕਸੂਰ ਸਿੱਖਾਂ ਨੂੰ ਮਾਰਿਆ ਗਿਆ ਹੈ ਜਿਨ੍ਹਾਂ ਦੀ ਅਜੇ ਤੱਕ ਸਨਾਖ਼ਤ ਨਹੀਂ ਹੋ ਸਕੀ, ਤਰਨਤਾਰਨ ਵਿਚ ਪੁਲਸ ਮੁਲਾਜਮ ਇਕ ਕੁੜੀ ਨੂੰ ਕੁਟਦੇ ਹਨ ਜਿਸ ਦੀ ਹੂਕ ਮਾਨਯੋਗ ਸੁਪਰੀਮ ਕੋਰਟ ਤੱਕ ਪੈਂਦੀ ਹੈ ਪਰ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਉਸ ਵੇਲੇ ਕੋਈ ਵੀ ਅਦਾਲਤ ਨਹੀਂ ਜਾਗੀ ਸੀ। ਇਕ ਪਾਸੇ ਸਿੱਖਾਂ ਨੇ ਅਜਾਦੀ ਦੀ ਲੜਾਈ ਵਿਚ ਅਨੇਕਾਂ ਕੁਰਬਾਨੀਆਂ ਦਿਤੀਆਂ ਪਰ ਦੂਜੇ ਪਾਸੇ ਹਿੰਦ ਸਰਕਾਰ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਲੋਕ ਹੋਣ ਦਾ ਗੁਪਤ ਮਤਾ ਪਾਇਅ ਾ ਅਤੇ ਖਾਸ ਨਿਗਾਹ ਇਨ੍ਹਾਂ ਤੇ ਰੱਖਣ ਲਈ ਵੀ ਕਿਹਾ ਗਿਆ। ਇਹ ਪਟੀਸ਼ਨ ਤਿਆਰ ਕਰਕੇ ਦੂਜੀ ਚਿੱਠੀ ਵਿਚ ਖਾਲਸਾ ਨੂੰ ਕਿਹਾ ਗਿਆ ਹੈ ਕਿ ਸਮੁੱਚਾ ਖਾਲਸਾ ਪੰਥ ਖਾਲਿਸਤਾਨ ਦੀ ਮੰਗ ਵਾਲੀ ਇਸ ਪਟੀਸ਼ਨ ਤੇ ਦਸਤਖਤ ਕਰੇ, ਅਤੇ ਨਾਲ ਹੀ ਕਿਹਾ ਹੈ ਕਿ ਜੋ ਵੀ ਹੁਣ ਤੱਕ ਪਟੀਸ਼ਨਾਂ ਦਸਤਖਤ ਕਰਾਈਆਂ ਗਈਆਂ ਹਨ ਉਹ ਕੁਝ ਵੀ ਕਰਨ ਦੇ ਸਮਰੱਥ ਨਹੀਂ ਸਨ, ਯੂ ਐਨ ਓ ਨੇ ਕੁਝ ਨਹੀ ਕਰਨਾ ਨਾ ਹੀ ਕਿਸੇ ਹੋਰ ਨੇ ਕਰਨਾ ਹੈ ਵੱਖਰਾ ਦੇਸ਼ ਸਾਡਾ ਹੱਕ ਹੈ ਇਸ ਕਰਕੇ ਇਸ ਪਟੀਸ਼ਨ ਤੇ ਸਾਰਾ ਹੀ ਖਾਲਸਾ ਪੰਥ ਦਸਤਖਤ ਕਰੇ ਜਿਸ ਵਿਚ ਪਹਿਲੇ ਦਸਤਖਤ ਸਾਰੇ ਸਿੱਖ ਸਹੀਦਾਂ ਦੇ ਹਨ ਦੂਜੇ ਭਾਈ ਰਾਜੋਆਣੇ ਤੇ ਹਨ ਤੀਜੇ ਦਸਤਖਤਾਂ ਲਈ ਜਗ੍ਹਾ ਖਾਲੀ ਛੱਡੀ ਗਈ ਹੈ। ਇਹ ਚਿਠੀਆਂ ਅੱਜ ਭਾਈ ਰਾਜੋਆਣਾ ਦੀ ਧਰਮ ਭੈਣ ਕਮਲਦੀਪ ਕੌਰ ਨੇ ਈ ਮੇਲ ਰਾਹੀਂ ਸਾਰੇ ਮੀਡੀਆ ਨੂੰ ਭੇਜੀਆਂ ਹਨ।


ਸਾਬਕਾ ਡਿਪਟੀ ਕਮਿਸ਼ਨਰ ਗਰਗ ਨੂੰ ਜੇਲ੍ਹ ਭੇਜਿਆ

http://sameydiawaaz.com/Archive%20News/%5B2013%5D/03/17.03.2013%20-%2004.jpg 

ਪਟਿਆਲਾ 16 ਮਾਰਚ (ਜਸਪਾਲ ਸਿੰਘ ਢਿੱਲੋਂ) :- ਬਹੁ-ਕਰੋੜੀ ਕਥਿਤ ਜ਼ਮੀਨੀ ਘੋਟਾਲੇ 'ਚ ਗਿ੍ਫ਼ਤਾਰ ਕੀਤੇ ਪਟਿਆਲਾ ਦੇ ਸਾਬਕਾ ਡਿਪਟੀ ਕਮਿਸ਼ਨਰ ਵਿਕਾਸ ਗਰਗ ਨੂੰ ਅੱਜ ਚੌਕਸੀ ਪੁਲਿਸ ਨੇ ਮੁੱਖ ਨਿਆਇਕ ਮੈਜਿਸਟ੍ਰੇਟ ਮਾਨਯੋਗ ਬਲਵੰਤ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਤੇ ਪੁਲਿਸ ਨੇ ਰਿਮਾਂਡ ਵਗ਼ੈਰਾ ਦੀ ਕੋਈ ਗੱਲ ਨਹੀਂ ਕੀਤੀ | ਮਾਨਯੋਗ ਅਦਾਲਤ ਨੇ ਉਸ ਨੰੂ 30 ਮਾਰਚ ਤੱਕ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ | ਪਿਛਲੇ ਦੋ ਦਿਨ ਦੀ ਚੌਕਸੀ ਪੁਲਿਸ ਦੀ ਕਾਰਵਾਈ ਵੀ ਸ਼ੱਕੀ ਹੀ ਲਗਦੀ ਹੈ ਕਿਉਂਕਿ ਇਕ ਪਾਸੇ ਪੁਲਿਸ ਇਸ ਮਾਮਲੇ ਨੂੰ ਬਹੁ ਕਰੋੜੀ ਦੱਸਦੀ ਹੈ ਦੂਜੇ ਪਾਸੇ ਇਉਂ ਲੱਗਦਾ ਹੈ ਕਿ ਜਿਵੇਂ ਵਿਕਾਸ ਗਰਗ ਦੀ ਗਿ੍ਫ਼ਤਾਰੀ ਮਿੱਤਰਤਾ ਵਾਲੇ ਮੈਚ ਵਾਂਗ ਰਹੀ | ਉਸ ਨੂੰ ਸਰਬ ਉੱਚ ਅਦਾਲਤ ਤੱਕ ਅਗਾਉਂ ਜ਼ਮਾਨਤ ਕਰਵਾਉਣ ਦਾ ਮੌਕਾ ਦਿੱਤਾ ਗਿਆ | ਜਦੋਂ ਸਾਰੇ ਕਾਨੂੰਨੀ ਰਸਤੇ ਬੰਦ ਹੋ ਗਏ ਤਾਂ ਸਾਬਕਾ ਡਿਪਟੀ ਕਮਿਸ਼ਨਰ ਚੌਕਸੀ ਪੁਲਿਸ ਕੋਲ ਪ੍ਰਗਟ ਹੋ ਗਏ | ਚੌਕਸੀ ਪੁਲਿਸ ਜੇਕਰ ਕਿਸੇ ਨਿੱਕੇ ਮੋਟੇ ਮੁਜ਼ਰਮ ਨੂੰੂ ਗਿ੍ਫ਼ਤਾਰ ਕਰ ਲਵੇ ਤਾਂ ਕਈ-ਕਈ ਵਾਰ ਪੁਲਿਸ ਰਿਮਾਂਡ ਦੀ ਪ੍ਰਾਪਤੀ ਕਰਦੀ ਹੈ ਪਰ ਇਸ ਕੇਸ ਵਿਚ 24 ਘੰਟੇ ਵੀ ਵਿਕਾਸ ਗਰਗ ਨੂੰ ਆਪਣੇ ਕੋਲ ਨਹੀਂ ਰੱਖਿਆ ਜੋ ਸਪਸ਼ਟ ਕਰਦਾ ਹੈ ਕਿ ਚੌਕਸੀ ਪੁਲਿਸ ਵੀ ਕਿਸੇ ਦਬਾਅ ਹੇਠ ਸ਼ਾਇਦ ਕੰਮ ਕਰ ਰਹੀ ਹੈ | ਪੁਲਿਸ ਨੇ ਸਿਰਫ਼ ਖਾਨਾ ਪੂਰਤੀ ਹੀ ਕੀਤੀ ਜਾਪਦੀ ਹੈ | ਗੌਰਤਲਬ ਹੈ ਕਿ ਇਸ ਮਾਮਲੇ ਦੇ ਤਿੰਨ ਕਥਿਤ ਦੋਸ਼ੀ ਪਹਿਲਾਂ ਹੀ ਨਿਆਂਇਕ ਹਿਰਾਸਤ ਅਧੀਨ ਕੇਂਦਰੀ ਜੇਲ੍ਹ ਵਿਚ ਹਨ | ਹਾਲੇ ਕੁੱਝ ਹੋਰ ਦੀ ਗਿ੍ਫ਼ਤਾਰੀ ਹਾਲੇ ਬਾਕੀ ਹੈ | ਇਸ ਮਾਮਲੇ 'ਚ ਸਫ਼ਾਈ ਧਿਰ ਦੇ ਵਕੀਲ ਸ੍ਰੀ ਅਸ਼ੋਕ ਮਾਥਰ ਨੇ ਦਲੀਲ ਦਿੱਤੀ ਸੀ ਕਿ ਚੌਕਸੀ ਪੁਲਿਸ ਨੂੰ ਹਰੇਕ ਵਿਅਕਤੀ ਦੀ ਭੂਮਿਕਾ ਬਾਰੇ ਪਹਿਲਾਂ ਹੀ ਪਤਾ ਹੈ ਕਿਉਂਕਿ ਜਾਂਚ ਦਾ ਕੰਮ ਚੱਲ ਰਿਹਾ ਹੈ |


ਅਦਾਕਾਰ ਗੋਵਿੰਦਾ ਖਿਲਾਫ ਦੋਸ਼ ਆਇਦ

http://sameydiawaaz.com/Archive%20News/%5B2013%5D/03/17.03.2013%20-%2005.jpg

ਮੁੰਬਈ 16 ਮਾਰਚ (ਯੂ. ਐਨ. ਆਈ.) :- ਅੱਜ ਇਥੋਂ ਦੀ ਇਕ ਅਦਾਲਤ ਨੇ 2008 ਵਿਚ ਫਿਲਮ ਦੀ ਸ਼ੂਟਿੰਗ ਦੌਰਾਨ ਇਕ ਵਿਅਕਤੀ ਦੇ ਕਥਿਤ ਰੂਪ ਵਿਚ ਥੱਪੜ ਮਾਰਨ ਬਦਲੇ ਬਾਲੀਵੁੱਡ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਗੋਵਿੰਦਾ ਖਿਲਾਫ ਦੋਸ਼ ਆਇਦ ਕਰ ਦਿੱਤੇ ਹਨ। ਮੈਟਰੋਪੋਲੀਟਨ ਅਦਾਲਤ ਨੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 352, 323 ਅਤੇ 506 ਤਹਿਤ ਦੋਸ਼ ਆਇਦ ਕੀਤੇ ਹਨ। ਰੱਖਿਾ ਪੱਖ ਦੇ ਵਕੀਲ ਨੇ ਦੱਸਿਆ ਕਿ ਗੋਵਿੰਦਾ ਖਿਲਾਫ ਲਾਈਆਂ ਧਰਾਵਾਂ ਮੁਤਾਬਕ ਜੇਕਰ ਉਸ ਦੇ ਖਿਲਾਫ ਦੋਸ਼ ਸਾਬਤ ਹੋ ਗਏ ਤਾਂ ਉਸ ਨੂੰ ਚਾਰ ਸਾਲ ਦੀ ਕੈਦ ਹੋ ਸਕਦੀ ਹੈ। ਇਥੇ ਚੇਤੇ ਕਰਵਾਇਆ ਜਾਂਦਾ ਹੈ ਕਿ 2008 ਵਿਚ ਸ਼ੂਟਿੰਗ ਦੌਰਾਨ ਗੋਵਿੰਦਾ ਨੇ ਸੰਤੋਸ਼ ਰਾਏ ਨਾਮੀ ਵਿਅਕਤੀ ਦੇ ਥੱਪੜ ਮਾਰਿਆ ਸੀ। ਪੀੜਤ ਵਿਅਕਤੀ ਨੇ ਅਦਾਕਾਰ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ 'ਤੇ ਅੱਗੇ ਸੁਣਵਾਈ 24 ਅਪ੍ਰੈਲ ਨੂੰ ਹੋਵੇਗੀ।


ਇਟਲੀ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਅੰਦਰ ਚੌਕਸ ਰਹਿਣ ਲਈ ਕਿਹਾ

ਨਵੀਂ ਦਿੱਲੀ 16 ਮਾਰਚ (ਪੀ. ਟੀ. ਆਈ.) :- ਇਟਲੀ ਨੇ ਕੇਰਲਾ ਵਿਚ ਦੋ ਭਾਰਤੀ ਮਛੇਰਿਆਂ ਦੇ ਕਤਲ ਲਈ ਕੇਸ ਦੇ ਸਾਹਮਣਾ ਕਰ ਰਹੇ ਆਪਣੇ ਦੋ ਸੈਨਿਕਾਂ ਨੂੰ ਵਾਪਸ ਭੇਜਣ ਤੋਂ ਇਨਕਾਰ ਕਰਨ ਪਿੱਛੋਂ ਹਮਲੇ ਦੇ ਡਰ ਕਾਰਨ ਆਪਣੇ ਭਾਰਤ ਅੰਦਰ ਖਾਸਕਰ ਕੇਰਲਾ ਵਿਚ ਘੁੰਮ ਰਹੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ | ਇਟਲੀ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਜਾਰੀ ਕਰਦੇ ਹੋਏ ਇਹ ਵੀ ਕਿਹਾ ਕਿ ਉਹ ਕਿਸੇ ਵੀ ਭੀੜ ਵਾਲੀ ਥਾਂ ਤੋਂ ਦੂਰ ਰਹਿਣ | ਇਟਾਲੀਅਨ ਦੂਤਘਰ ਨੇ ਜਾਰੀ ਇਕ ਸਲਾਹ ਵਿਚ ਕਿਹਾ ਕਿ ਜੇਕਰ ਉਸ ਦੇ ਦੋ ਜਲਸੈਨਿਕਾਂ ਨੂੰ ਲੈ ਕੇ ਕੋਈ ਰੋਸ ਮੁਜ਼ਾਹਰਾ ਖਾਸਕਰ ਕੇਰਲਾ ਵਿਚ ਰੋਸ ਮੁਜ਼ਾਹਰਾ ਹੁੰਦਾ ਹੈ ਤਾਂ ਉਹ ਚੌਕਸ ਰਹਿਣ ਅਤੇ ਭੀੜ ਤੋਂ ਦੂਰ ਰਹਿਣ |


ਮਨਮੋਹਣ ਸਿੰਘ ਦਾ ਸਿੱਖਿਆ ਅਤੇ ਸੋਨੀਆ ਦਾ ਧਰਮ ਨਿਰਪੱਖਤਾ 'ਤੇ ਜ਼ੋਰ

 http://sameydiawaaz.com/Archive%20News/%5B2013%5D/03/17.03.2013%20-%2006.jpg

ਕੋਲਕਾਤਾ 16 ਮਾਰਚ (ਏਜੰਸੀਆਂ) :- ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੇ ਦੇਸ਼ ਦੀ ਆਰਥਿਕ ਵਿਕਾਸ ਦਰ ਨੂੰ ਬਰਕਰਾਰ ਰੱਖਣ ਲਈ ਸਿੱਖਿਆ ਉੱਤੇ ਜ਼ੋਰ ਦੇਣ ਦੀ ਗੱਲ ਆਖੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਕੱਟੜਵਾਦੀ ਤਾਕਤਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਦੋਨੋਂ ਸ਼ਨੀਵਾਰ ਨੂੰ ਬੰਗਾਲ ਦੇ ਮਾਲਦਾ ਜਿਲ੍ਹੇ 'ਚ ਸਨ। ਜਿਲ੍ਹੇ ਦੇ ਨਰਾਇਣਪੁਰ 'ਚ ਗਨੀ ਖਾਂ ਚੌਧਰੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਖੇਤਰ ਉੱਤੇ ਧਿਆਨ ਦਿੱਤੇ ਬਿਨਾਂ ਵਿਕਾਸ ਦਰ ਨੂੰ ਬਰਕਰਾਰ ਰੱਖਣਾ ਮੁਸ਼ਕਿਲ ਹੈ। ਵਧੇਰੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਦਿਵਾਉਣੀ ਚਾਹੀਦੀ ਹੈ ਤਾਂ ਕਿ ਭਾਰਤ ਦੇ ਵਿਗਿਆਨੀ ਅਤੇ ਇੰਜੀਨੀਅਰ ਵਿਸ਼ਵ ਪੱਧਰ 'ਤੇ ਆਪਣਾ ਸਥਾਨ ਪ੍ਰਾਪਤ ਕਰ ਸਕਣ। ਮਾਹਿਰਾਂ ਤੋਂ ਬਿਨਾਂ ਅਸੀਂ ਲੰਬੇ ਸਮੇਂ ਤੱਕ ਆਰਥਿਕ ਤੇਜ਼ੀ ਨੂੰ ਬਰਕਰਾਰ ਨਹੀਂ ਰੱਖ ਸਕਾਂਗੇ। ਸਿੱਖਿਆ ਖੇਤਰ 'ਚ ਕੇਂਦਰ ਵੱਲਂੋਂ ਕੀਤੇ ਜਾ ਰਹੇ ਕਾਰਜਾਂ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਉੱਚ ਪੱਧਰੀ ਸਿੱਖਿਆ ਦੀ ਬਿਹਤਰੀ ਲਈ ਕੇਂਦਰ ਸਰਕਾਰ ਨੇ ਵੱਡੀ ਗਿਣਤੀ 'ਚ ਇੰਜੀਨੀਅਰਿੰਗ ਅਦਾਰੇ ਪ੍ਰਾਪਤ ਕੀਤੇ ਹਨ। ਰਾਸ਼ਟਰੀ ਕੌਂਸਲਿੰਗ ਵਿਕਾਸ ਪ੍ਰੀਸ਼ਦ ਵੱਲੋਂ ਕੀਤੀ ਗਈ ਪਹਿਲ ਨਾਲ 5 ਕਰੋੜ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ 'ਚ ਮੁਹਾਰਤ ਹਾਸਲ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਕੱਟੜਵਾਦੀ ਤਾਕਤਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਦੀ ਜ਼ਰੂਰਤ ਹੈ। ਆਰਥਿਕ ਅਤੇ ਸਮਾਜਿਕ ਵਿਕਾਸ ਨਾਲ-ਨਾਲ ਹੋਣਾ ਚਾਹੀਦਾ ਹੈ। ਜਿਸ ਲਈ ਸਾਨੂੰ ਕੱਟੜਪੰਥੀ ਤਾਕਤਾਂ ਨਾਲ ਸੰਘਰਸ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖ ਦੇਸ਼ ਹੈ ਅਤੇ ਧਰਮ ਨਿਰਪੱਖਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਅਤੇ ਪੂੰਜੀ ਹੈ, ਕਾਂਗਰਸ ਦੇਸ਼ ਦੇ ਧਰਮ ਨਿਰਪੱਖ ਸਰੂਪ ਨੂੰ ਬਚਾ ਕੇ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਯੂ.ਪੀ.ਏ. ਵੱਲੋਂ ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਕਲਿਆਣ ਲਈ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਮਨਰੇਗਾ, ਜਵਾਹਰ ਲਾਲ ਨਹਿਰੂ, ਰੋਜ਼ਗਾਰ ਯੋਜਨਾ ਅਤੇ ਭਾਰਤ ਨਿਰਮਾਣ ਯੋਜਨਾ ਵਰਗੇ ਪ੍ਰੋਗਰਾਮ ਇਸ ਖੇਤਰ 'ਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਜਲਦ ਹੀ ਇੱਕ ਬਿੱਲ ਪਾਸ ਕਰਾ ਰਹੀ ਹੈ। ਬਜਟ 'ਚ ਸਰਕਾਰ ਨੇ ਔਰਤਾਂ ਲਈ ਕੌਮੀ ਬੈਂਕ ਬਣਾਉਣ ਦਾ ਐਲਾਨ ਕੀਤਾ ਹੈ। ਜੋ ਇੱਕ ਹਜ਼ਾਰ ਕਰੋੜ ਰੁਪਏ ਦੀ ਸ਼ੁਰੂਆਤ ਪੂੰਜੀ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਸੱਚਰ ਕਮੇਟੀਆਂ ਦੀਆਂ ਸਿਫਾਰਿਸ਼ਾਂ ਵੀ ਲਾਗੂ ਕੀਤੀਆਂ ਜਾਣਗੀਆਂ। ਵਿਦਿਅਕ ਸੰਸਥਾਵਾਂ 'ਚ ਲੜਕੀਆਂ ਲਈ ਵਿਸ਼ੇਸ਼ ਵਜ਼ੀਫੇ ਪ੍ਰਦਾਨ ਕੀਤੇ ਜਾਣਗੇ। ਘੱਟ ਗਿਣਤੀਆਂ ਲਈ ਪ੍ਰਧਾਨ ਮੰਤਰੀ ਦੇ 15 ਨੁਕਾਤੀ ਪ੍ਰੋਗਰਾਮ ਦਾ ਵਿਸਥਾਰ ਕੀਤਾ ਜਾਵੇਗਾ।


ਕਾਂਗਰਸ ਹੁਲੜਬਾਜ਼ੀ ਲਈ ਮੁਆਫ਼ੀ ਮੰਗੇ - ਅਟਵਾਲ

 http://sameydiawaaz.com/Archive%20News/%5B2013%5D/03/17.03.2013%20-%2008.jpg

ਚੰਡੀਗੜ੍ਹ 16 ਮਾਰਚ (ਦੀਪਕ ਸ਼ਰਮਾ) :- ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਹੈ ਕਿ ਕਾਂਗਰਸ ਨੂੰ ਪੰਜਾਬ ਵਿਧਾਨਸਭਾ 'ਚ ਕੀਤੀ ਗਈ ਸ਼ਰਮਨਾਕ ਹਰਕਤ ਲਈ ਮੁਆਫੀ ਮੰਗਣੀ ਚਾਹੀਦੀ ਹੈ। ਵਿਧਾਨ ਸਭਾ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਟਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਵਰਗੇ ਸੁਲਝੇ ਹੋਏ ਬੰਦੇ ਤੋਂ ਇਸ ਤਰ੍ਹਾਂ ਦੀ ਹਰਕਤ ਦੀ ਉਮੀਦ ਨਹੀਂ ਸੀ। ਅਟਵਾਲ ਨੇ ਕਿਹਾ ਕਿ ਜਾਖੜ ਖੁਦ ਵਿਧਾਨ ਸਭਾ 'ਚ ਇਸ ਘਟਨਾ 'ਤੇ ਖੇਦ ਜਤਾ ਚੁੱਕੇ ਹਨ ਤਾਂ ਅਜਿਹੇ 'ਚ ਕਾਂਗਰਸ ਨੂੰ ਇਸ ਪੂਰੇ ਮਸਲੇ 'ਤੇ ਮੁਆਫੀ ਮੰਗਣ 'ਚ ਕੀ ਹਰਜ਼ ਹੈ। ਅਟਵਾਲ ਨੇ ਕਿਹਾ ਕਿ ਕਾਂਗਰਸ ਦੀ ਇਸ ਹਰਕਤ ਨਾਲ ਸਦਨ ਦੀ ਮਰਿਆਦਾ ਭੰਗ ਹੋਈ ਹੈ ਅਤੇ ਸਦਨ ਦਾ ਬੇਸ਼ਕੀਮਤੀ ਸਮਾਂ ਖਰਾਬ ਹੋਇਆ ਹੈ। ਅਟਵਾਲ ਨੇ ਇਸ ਮਾਮਲੇ 'ਚ ਸੁਨੀਲ ਜਾਖੜ ਖਿਲਾਫ ਮਰਿਆਦਾ ਭੰਗ ਕਰਨ ਦਾ ਮਾਮਲਾ ਵੀ ਵਿਧਾਨ ਸਭਾ ਦੀ ਮਰਿਆਦਾ ਕਮੇਟੀ ਨੂੰ ਸੌਂਪ ਦਿੱਤਾ ਹੈ।


ਕਾਂਗਰਸ ਮੁਆਫ਼ੀ ਮੰਗੇ ਤਾਂ ਵਿਧਾਇਕਾਂ ਦੀ ਬਹਾਲੀ 'ਤੇ ਇਤਰਾਜ਼ ਨਹੀਂ - ਬਾਦਲ

 http://sameydiawaaz.com/Archive%20News/%5B2013%5D/03/17.03.2013%20-%2009.jpg

ਚੰਡੀਗੜ੍ਹ 16 ਮਾਰਚ (ਦੀਪਕ ਸ਼ਰਮਾ) :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਵਿਧਾਨਸਭਾ 'ਚ ਕੀਤੀ ਗਈ ਸ਼ਰਮਨਾਕ ਹਰਕਤ ਲਈ ਮੁਆਫੀ ਮੰਗਣੀ ਚਾਹੀਦੀ ਹੈ। ਵਿਧਾਨਸਭਾ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਜੇਕਰ ਕਾਂਗਰਸ ਆਪਣੇ ਵਿਧਾਇਕਾਂ ਵਲੋਂ ਕੀਤੀ ਗਈ ਹੁਲੜ ਬਾਜ਼ੀ ਲਈ ਮੁਆਫੀ ਮੰਗਦੀ ਹੈ ਤਾਂ ਉਨ੍ਹਾਂ ਨੂੰ ਕਾਂਗਰਸੀ ਵਿਧਾਇਕਾਂ ਦੀ ਮੁੜ ਬਹਾਲੀ 'ਤੇ ਕੋਈ ਇਤਰਾਜ਼ ਨਹੀਂ ਹੈ। ਬਾਦਲ ਨੇ ਕਿਹਾ ਕਿ ਕਾਂਗਰਸ ਦੀ ਇਸ ਹਰਕਤ ਨਾਲ ਲੋਕਤੰਤਰ ਸ਼ਰਮਸਾਰ ਹੋਇਆ ਹੈ ਅਤੇ ਅਖਬਾਰਾਂ ਨੇ ਵੀ ਕਾਂਗਰਸ ਦੀ ਇਸ ਹਰਕਤ ਦੀ ਜੰਮ ਕੇ ਨਿਖੇਧੀ ਕੀਤੀ ਹੈ। ਲਿਹਾਜ਼ਾ ਕਾਂਗਰਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਹੁਲੜਬਾਜ਼ੀ ਨਾਲ ਜਨਤਾ 'ਚ ਗਲਤ ਸੰਦੇਸ਼ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਕਾਂਗਰਸ ਦੇ 9 ਵਿਧਾਇਕ ਬਜਟ ਸੈਸ਼ਨ ਲਈ ਸਸਪੈਂਡ ਕਰ ਦਿੱਤੇ ਗਏ ਹਨ ਅਤੇ 6 ਵਿਧਾਇਕਾਂ ਖਿਲਾਫ ਐਫ. ਆਈ. ਆਰ. ਵੀ ਦਰਜ ਹੋਈ ਹੈ।


...ਜਦੋਂ ਬਾਜਵਾ ਦੇ ਪੈਰਾਂ 'ਚ ਰੁਲਦੇ ਰਹੇ ਪਾਰਟੀ ਝੰਡੇ

http://sameydiawaaz.com/Archive%20News/%5B2013%5D/03/17.03.2013%20-%2010.jpg

ਲੁਧਿਆਣਾ 16 ਮਾਰਚ (ਵਰਿੰਦਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਆਪਣੇ ਸਵਾਗਤ ਲਈ ਵੱਡੀ ਗਿਣਤੀ 'ਚ ਪੁੱਜੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਵੇਖ ਕੇ ਇੰਨਾ ਉਤਸ਼ਾਹਿਤ ਹੋਏ ਕਿ ਉਹ ਪਾਰਟੀ ਦੇ ਤਿਰੰਗੇ ਝੰਡੇ ਦੀ ਕਦਰ ਕਰਨੀ ਵੀ ਭੁੱਲ ਗਏ। ਵੱਖੋ-ਵੱਖਰੇ ਆਗੂਆਂ ਅਤੇ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਬੁਕੇ-ਹਾਰ ਅਤੇ ਪਾਰਟੀ ਝੰਡੇ ਫੜ ਫੜ ਕੇ ਆਪਣੇ ਪੈਰਾਂ 'ਚ ਹੀ ਸੁੱਟਦੇ ਨਜ਼ਰ ਆਏ। ਭਾਵੇਂ ਸਟੇਸ਼ਨ ਤੇ ਸ਼ਤਾਬਦੀ ਟ੍ਰੇਨ 3 ਮਿੰਟ ਦੀ ਥਾਂ-ਥਾਂ 7 ਮਿੰਟ ਰੁਕੀ, ਪ੍ਰੰਤੂ ਸ੍ਰ: ਬਾਜਵਾ ਨੇ ਆਗੂਆਂ ਅਤੇ ਵਰਕਰਾਂ ਨੂੰ ਮਿਲਣ ਲਈ ਗੱਡੀ 'ਚੋਂ ਪਲੇਟ ਫਾਰਮ ਤੇ ਉਤਰਨਾ ਵੀ ਮੁਨਾਸਿਬ ਨਹੀਂ ਸਮਝਿਆ, ਜਿਸ ਦੀ ਵਰਕਰਾਂ 'ਚ ਆਮ ਚਰਚਾ ਹੁੰਦੀ ਰਹੀ।


ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ 'ਚ ਨਹੀਂ ਹੈ ਜੇ ਕਿਸਾਨ ਪੱਖੀ ਹੋਵੇ ਤਾਂ ਕਿਸਾਨ ਖੱਜਲ ਖੁਆਰ ਨਾ ਹੋਣ

 http://sameydiawaaz.com/Archive%20News/%5B2013%5D/03/17.03.2013%20-%2011.jpg

ਲੁਧਿਆਣਾ 16 ਮਾਰਚ (ਰਾਜ ਜੋਸ਼ੀ) :- ਪੀ. ਏ. ਯੂ. ਲੁਧਿਆਣਾ ਵਿਖੇ ਲੱਗੇ 15 ਅਤੇ 16 ਮਾਰਚ 2013 ਦੇ ਕਿਸਾਨ ਮੇਲੇ ਵਿਖੇ ਨਵੀਆਂ ਕਿਸਮਾਂ ਦੇ ਬੀਜਾਂ ਦੀ ਖ੍ਰੀਦਾਰੀ ਪੀ.ਏ.ਯੂ. ਦੇ ਅੰਦਰੋਂ ਸਰਕਾਰੀ ਸਟੋਰ ਤੋਂ ਕਰਨ ਆਏ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਖੱਜਲ ਖੁਆਰੀਆਂ ਦਾ ਲੰਬੀਆਂ ਲਾਈਨਾਂ 'ਚ ਖੜ੍ਹ ਕੇ ਸਾਹਮਣਾ ਕਰਨਾ ਪਿਆ, ਉਸ ਕਾਰਨ ਪੰਜਾਬ ਭਰ ਤੋਂ ਆਏ ਕਿਸਾਨਾਂ ਨੇ ਜਿੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਕੋਸਿਆ, ਉਥੇ ਪੰਜਾਬ ਸਰਕਾਰ ਦੀ ਵੀ ਥੂਹ-ਥੂਹ ਕੀਤੀ। ਇਸ ਸਬੰਧੀ ਭਿੰਡਰ ਕਲਾਂ (ਧਰਮਕੋਟ) ਦੇ ਕਿਸਾਨ ਜਸਵਿੰਦਰ ਸਿੰਘ ਜੋ ਯੂਨੀਵਰਸਿਟੀ ਦੇ ਅੰਦਰੋਂ ਬੀਜ ਲੈ ਕੇ ਵਾਪਸ ਜਾ ਰਿਹਾ ਸੀ, ਨੂੰ ਜਦੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਪੀ.ਆਰ. 122 ਕਿਸਮ ਦੀ 50 ਕਿਲੋ ਦਾ ਬੀਜ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਸ ਨੂੰ ਖੱਜਲ ਖੁਆਰ ਹੋ ਕੇ ਸਿਰਫ 12 ਕਿਲੋ ਹੀ ਬੀਜ ਮਿਲ ਸਕਿਆ ਹੈ। ਜਿਸ ਕਾਰਨ ਸਾਡਾ ਇੱਥੇ ਆਉਣ ਦਾ ਮੁੱਲ ਵੀ ਨਹੀਂ ਮੁੜਿਆ। ਇਸੇ ਤਰ੍ਹਾਂ ਫਤਿਹਗੜ੍ਹ ਸ਼ਾਹਿਬ ਸਾਹਿਬ 'ਚ ਪੈਂਦੇ ਪਿੰਡ ਬੁਲਾੜੀ ਕਲਾਂ ਦੇ ਕਿਸਾਨ ਤਰਵਿੰਦਰ ਸਿੰਘ ਨੇ ਵੀ ਲੋੜ ਤੋਂ ਬਹੁਤ ਘੱਟ ਬੀਜ ਪੀ.ਆਰ. 122 ਅਤੇ ਪੂਸਾ ਪੰਜਾਬ-1509 ਜੋ ਸਿਰਫ ਅੱਧਾ ਕਿਲੋ ਹੀ ਮਿਲਿਆ ਤੇ ਨਰਾਜ਼ਗੀ ਜ਼ਾਹਿਰ ਕੀਤੀ। ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੈਲੀ ਦੇ ਕਿਸਾਨ ਨਰਿੰਦਰ ਸਿੰਘ ਨੇ ਯੂਨੀਵਰਸਿਟੀ ਨੂੰ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਉਸਨੂੰ ਪੂਸਾ ਬਾਸਮਤੀ ਪੰਜਾਬ-1509 ਸਿਰਫ ਅੱਧਾ ਕਿਲੋ ਹੀ ਮਿਲੀ ਹੈ, ਵੀ ਲਾਈਨ 'ਚ ਖੜ੍ਹ ਕੇ ਟੋਕਣ ਲੈ ਕੇ ਜਿਸਦਾ ਬੀਜ ਇੱਕ ਕਨਾਲ 'ਚ ਵੀ ਪੂਰਾ ਨਹੀਂ ਆਉਣਾ। ਉਸ ਨੇ ਕਿਹਾ ਕਿ ਪੰਜਾਗਬ ਸਰਕਾਰ ਕਿਸਾਨਾਂ ਵੱਲ ਨੂੰ ਕੋਈ ਧਿਆਨ ਹੀ ਨਹੀਂ ਦੇ ਰਹੀ, ਨਹੀਂ ਤਾਂ ਅਸੀਂ ਇੱਥੇ ਇਸ ਤਰ੍ਹਾਂ ਖੱਜਲ ਖੁਆਰ ਨਾ ਹੋਈਏ। ਜੇ ਪੰਜਾਬ ਸਰਕਾਰ ਪੀ.ਏ.ਯੂ. ਨੂੰ ਪੂਰੀ ਮਾਲੀ ਸਹਾਇਤਾ ਦੇਵੇ ਤਾਂ ਕਿਸਾਨ ਖੱਜਲ ਖੁਆਰੀ ਤੋਂ ਬਚ ਸਕਦੇ ਹਨ ਪਰ ਲੱਗਦਾ ਹੈ ਪੰਜਾਬ ਸਰਕਾਰ ਅਜਿਹਾ ਚਾਹੁੰਦੀ ਹੀ ਨਹੀਂ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz