ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

18 ਮਾਰਚ 2013


ਦੇਸ਼ 'ਚ ਰਾਜਸੀ ਫਾਂਸੀਆਂ ਵਿਰੁੱਧ ਪਹਿਰੇਦਾਰ ਦੀ ਦਸਤਖ਼ਤੀ ਮੁਹਿੰਮ ਨੇ 21 ਲੱਖ ਦਾ ਅੰਕੜਾ ਕੀਤਾ ਪਾਰ

ਪ੍ਰੋ: ਭੁੱਲਰ ਦੇ ਹੱਕ 'ਚ ਸਮੁੱਚਾ ਪੰਥ ਉੱਠ ਖੜ੍ਹਾ ਹੋਇਆ

 http://sameydiawaaz.com/Archive%20News/%5B2013%5D/03/18.03.2013%20-%2011.jpg

ਲੁਧਿਆਣਾ 17 ਮਾਰਚ (ਖਾਲਸਾ, ਜੋਸ਼ੀ) :- ਪੰਥ ਦੇ ਨਿਧੜਕ ਤਰਜ਼ਮਾਨ, ਹੱਕ ਸੱਚ ਦੀ ਬੁਲੰਦ ਅਵਾਜ਼ ਰੋਜ਼ਾਨਾ ਪਹਿਰੇਦਾਰ ਵੱਲੋਂ ਸਰਬੱਤ ਦਾ ਭਲਾ ਮਤਾ ਰਾਹੀਂ ਹਿੰਦੁਸਤਾਨ 'ਚ ਘੱਟ ਗਿਣਤੀਆਂ ਨਾਲ ਹੋ ਰਹੀ ਬੇਇਨਸਾਫੀ, ਧੱਕੇਸ਼ਾਹੀ ਤੇ ਜ਼ੋਰ-ਜ਼ਬਰ ਦੀ ਅਵਾਜ਼ ਨੂੰ ਬੁਲੰਦ ਕਰਦਿਆਂ ਆਪਣੇ ਕੌਮੀ ਨਾਇਕਾਂ ਦੀ ਫਾਂਸੀ ਵਿਰੁੱਧ ਲੋਕਾਂ ਨੇ ਰੋਹ ਤੇ ਰੋਸ ਦਾ ਪ੍ਰਗਟਾਵਾ ਕਰਨ ਲਈ ਵਿੱਢੀ 1 ਕਰੋੜੀ ਦਸਤਖ਼ਤੀ ਮੁਹਿੰਮ ਨੂੰ ਪੂਰੇ ਵਿਸ਼ਵ ਭਰ 'ਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਕਸਬਿਆਂ 'ਚ ਸੰਗਤਾਂ ਦੇ ਵੱਡੇ-ਵੱਡੇ ਇਕੱਠ ਕਰਕੇ, ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੂੰ ਬੁਲਾ ਕੇ ਮਤੇ ਸੌਂਪੇ ਜਾ ਰਹੇ ਹਨ ਅਤੇ ਮੁਹਿੰਮ ਨੂੰ ਸਿੱਖ ਨੌਜਵਾਨਾਂ, ਪੰਥ ਦਰਦੀਆਂ ਨੇ ਆਪਣੇ ਹੱਥੀਂ ਲੈ ਕੇ ਘਰ-ਘਰ ਜਾ ਕੇ ਦਸਤਖ਼ਤ ਕਰਵਾਉਣ ਅਤੇ ਹਰ ਧਾਰਮਿਕ ਸਮਾਗਮਾਂ 'ਤੇ ਕਾਊਂਟਰ ਲਾ ਕੇ ਸੰਗਤਾਂ ਤੋਂ ਵੱਡੀ ਗਿਣਤੀ 'ਚ ਹਸਤਾਖ਼ਤ ਕਰਵਾਏ ਜਾ ਰਹੇ ਹਨ। ਸਿੱਖ ਜੱਥੇਬੰਦੀਆਂ ਵੱਲੋਂ ਗੁਰੂ ਘਰਾਂ 'ਚ ਸਿੱਖ ਸੰਗਤਾਂ ਨੂੰ ਕੌਮੀ ਸਵੈਮਾਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਵੀ ਮੈਦਾਨਾਂ 'ਚ ਨਿੱਤਰੇ ਹੋਏ ਹਨ। ਸਿੱਖ ਨੌਜਵਾਨਾਂ ਵੱਲੋਂ 'ਸਰਬੱਤ ਦਾ ਭਲਾ' ਮਾਰਚ ਵੀ ਆਰੰਭੇ ਜਾ ਚੁੱਕੇ ਹਨ ਜਿਸ ਨਾਲ ਸਿੱਖ ਸੰਗਤਾਂ ਦੇ ਉਤਸ਼ਾਹ 'ਚ ਭਾਰੀ ਵਾਧਾ ਹੋ ਰਿਹਾ ਹੈ। ਵਿਦੇਸ਼ਾਂ 'ਚ ਸਿੱਖਾਂ ਦੇ ਰੇਡੀਓ ਸ਼ਟੇਸ਼ਨਾਂ ਰਾਹੀਂ ਵੀ ਵੱਧ ਤੋਂ ਵੱਧ ਪ੍ਰਚਾਰ ਹੋ ਰਿਹਾ ਹੈ। ਜਿਸ ਨਾਲ ਇਹ ਦਸਤਖ਼ਤੀ ਮੁਹਿੰਮ ਹੁਣ ਵਿਸ਼ਵ ਵਿਆਪੀ ਲਹਿਰ ਬਣ ਗਈ ਹੈ। ਪੰਥਕ ਲਹਿਰ ਦੇ ਤੀਜੇ ਹਫਤੇ ਦੀ ਸਮਾਪਤੀ ਤੋਂ ਬਾਅਦ ਹੁਣ ਤੱਕ 21 ਲੱਖ 43 ਹਜ਼ਾਰ 619 ਦਸਤਖ਼ਤ 'ਸਰਬੱਤ ਦਾ ਭਲਾ' ਮਤੇ 'ਤੇ ਹੋ ਚੁੱਕੇ ਹਨ, ਜਿਸ 'ਚ ਪੰਚਾਇਤਾਂ, ਗੁਰਦੁਆਰਾ ਸਿੰਘ ਸਭਾਵਾਂ, ਸਪੋਰਟਸ ਕਲੱਬਾਂ, ਨੌਜਵਾਨ ਕਲੱਬਾਂ ਤੇ ਸਮਾਜਿਕ ਜੱਥੇਬੰਦੀਆਂ ਦੀ ਗਿਣਤੀ ਹੀ 50 ਹਜ਼ਾਰ ਟੱਪ ਗਈ ਹੈ।


ਸੀ. ਬੀ. ਆਈ. ਵਲੋਂ ਹਵਾਈ ਫ਼ੌਜ ਦੇ ਸਾਬਕਾ ਮੁਖੀ ਤਿਆਗੀ ਤੇ ਹੋਰਨਾਂ ਖਿਲਾਫ਼ ਚੌਕਸੀ ਨੋਟਿਸ ਜਾਰੀ

ਜਾਂਚ ਏਜੰਸੀ ਵਲੋਂ 14 ਥਾਵਾਂ 'ਤੇ ਛਾਪੇ

 http://sameydiawaaz.com/Archive%20News/%5B2013%5D/03/18.03.2013%20-%2001.jpg

ਨਵੀਂ ਦਿੱਲੀ 17 ਮਾਰਚ (ਪੀ. ਟੀ. ਆਈ.) :- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਹਵਾਈ ਫ਼ੌਜ ਦੇ ਸਾਬਕਾ ਮੁਖੀ ਐਸ. ਪੀ. ਤਿਆਗੀ, ਉਨ੍ਹਾਂ ਦੇ ਤਿੰਨ ਰਿਸ਼ਤੇਦਾਰਾਂ ਅਤੇ ਪੰਜ ਹੋਰ ਭਾਰਤੀਆਂ ਖਿਲਾਫ ਚੌਕਸੀ ਨੋਟਿਸ ਜਾਰੀ ਕੀਤਾ ਹੈ ਜਿਨ੍ਹਾਂ ਦੇ ਵਿਰੁੱਧ 3600 ਕਰੋੜ ਰੁਪਏ ਦੇ ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ ਵਿਚ ਕਥਿਤ ਦਲਾਲੀ ਲੈਣ ਲਈ ਕੇਸ ਦਰਜ ਕੀਤਾ ਗਿਆ ਸੀ | ਸੀ. ਬੀ. ਆਈ. ਦੇ ਸੂਤਰਾਂ ਨੇ ਦੱਸਿਆ ਕਿ ਚੌਕਸੀ ਨੋਟਿਸ ਕਥਿਤ ਦੋਸ਼ੀਆਂ ਵੱਲੋਂ ਕਿਸੇ ਹਵਾਈ ਅੱਡੇ ਤੋਂ ਦੇਸ਼ ਤੋਂ ਬਾਹਰ ਜਾਣ ਤੋਂ ਰੋਕਣ ਲਈ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਦੀ ਉਨ੍ਹਾਂ ਮਾਮਲਿਆਂ 'ਚ ਇਹ ਆਮ ਕਾਰਵਾਈ ਹੈ ਜਿਥੇ ਉਸ ਨੂੰ ਖਦਸ਼ਾ ਹੋਵੇ ਕਿ ਦੋਸ਼ੀ ਮੁਕੱਦਮੇ ਤੋਂ ਬਚਣ ਲਈ ਦੇਸ਼ ਤੋਂ ਦੌੜ ਸਕਦਾ ਹੈ | ਏਅਰ ਚੀਫ ਮਾਰਸ਼ਲ (ਸੇਵਾਮੁਕਤ) ਐਸ. ਪੀ. ਤਿਆਗੀ ਭਾਰਤੀ ਹਵਾਈ ਫ਼ੌਜ ਦੇ ਪਹਿਲੇ ਮੁ ਖੀ ਹਨ ਜਿਨ੍ਹਾਂ ਖਿਲਾਫ ਸੀ. ਬੀ. ਆਈ. ਨੇ 12 ਹੋਰ ਵਿਅਕਤੀਆਂ ਸਮੇਤ ਸੌਦੇ ਵਿਚ ਧੋਖਾਧੜੀ, ਭਿ੍ਸ਼ਟਾਚਾਰ ਕਰਨ ਅਤੇ ਅਪਰਾਧਿਕ ਸਾਜ਼ਿਸ਼ ਲਈ ਕੇਸ ਦਰਜ ਕੀਤਾ ਹੈ ਅਤੇ ਏਜੰਸੀ ਨੇ ਉਨ੍ਹਾਂ ਦੀ ਰਿਹਾਇਸ਼ ਸਮੇਤ 14 ਥਾਵਾਂ ਦੀ ਤਲਾਸ਼ੀ ਲਈ ਹੈ | ਸੀ. ਬੀ. ਆਈ. ਦੇ ਸੂਤਰਾਂ ਨੇ ਦੱਸਿਆ ਕਿ ਐਫ. ਆਈ. ਆਰ ਵਿਚ ਹਵਾਈ ਫ਼ੌਜ ਦੇ ਸਾਬਕਾ ਮੁਖੀ, ਉਨ੍ਹਾਂ ਦੇ ਤਿੰਨ ਰਿਸ਼ਤੇ ਚੋਂ ਲਗਦੇ ਭਰਾਵਾਂ ਸੰਜੀਵ ਉਰਫ ਜੂਲੀ, ਰਾਜੀਵ ਉਰਫ ਡੋਕਸਾ ਅਤੇ ਸੰਦੀਪ, ਯੂਰਪੀਅਨ ਵਿਚੋਲੇ ਕਾਰਲੋ ਗੋਰੇਸਾ, ਕ੍ਰਿਸਚੀਅਨ ਮਾਈਕਲ ਅਤੇ ਗਾਇਡੋ ਹੈਛਕੇ ਸਮੇਤ 13 ਦੋਸ਼ੀਆਂ ਦੇ ਨਾਂਅ ਐਫ. ਆਈ. ਆਰ ਵਿਚ ਦਰਜ ਹਨ | ਸੀ. ਬੀ. ਆਈ. ਨੇ ਦੋਸ਼ ਲਾਇਆ ਕਿ ਤਿਆਗੀ ਹਵਾਈ ਫ਼ੌਜ ਦੇ ਮੁਖੀ ਵਜੋਂ ਆਪਣੇ ਕਾਰਜਕਾਲ ਦੌਰਾਨ ਵੀ. ਵੀ. ਆਈ. ਪੀ. ਹੈਲੀਕਾਪਟਰ ਦੇ ਉਡਾਨ ਭਰਨ ਦੀ ਉਚਾਈ 6000 ਮੀਟਰ ਤੋਂ ਘਟਾ ਕੇ 4500 ਮੀਟਰ ਘੱਟ ਕਰਨ ਲਈ ਸਹਿਮਤ ਹੋ ਗਏ ਸਨ | ਇਸ ਨੇ ਦੋਸ਼ ਲਾਇਆ ਕਿ ਹੈਲੀਕਾਪਟਰ ਦੇ ਉਡਣ ਦੀ ਉਚਾਈ ਸਬੰਧੀ ਸ਼ਰਤ ਨੂੰ ਨਰਮ ਕਰਨ ਨਾਲ ਇਟਲੀ ਦੀ ਬਰਤਾਨੀਆ ਆਧਾਰਤ ਕੰਪਨੀ ਅਗਸਟਾ ਵੈਸਟਲੈਂਡ ਬੋਲੀ ਦੇਣ ਦੇ ਸਮਰਥ ਹੋਈ ਸੀ ਨਹੀਂ ਤਾਂ ਉਸ ਦੇ ਹੈਲੀਕਾਪਟਰ ਬੋਲੀ ਦੇਣ ਦੇ ਯੋਗ ਹੀ ਨਹੀਂ ਸਨ | ਦੋ ਨਵੇਂ ਨਾਂਅ ਜਿਹੜੇ ਮੁਢਲੀ ਜਾਂਚ ਦਾ ਹਿੱਸਾ ਨਹੀਂ ਸਨ ਨੂੰ ਵੀ ਐਫ. ਆਈ. ਆਰ. ਵਿਚ ਸ਼ਾਮਿਲ ਕੀਤਾ ਗਿਆ ਹੈ | ਇਨ੍ਹਾਂ ਵਿਚ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਬਗਰੋਦੀਆ ਦਾ ਭਰਾ ਸਤੀਸ਼ ਬਗਰੋਦੀਆ ਅਤੇ ਆਈ. ਡੀ ਐਸ. ਇੰਫੋਟੈਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਤਾਪ ਅਗਰਵਾਲ ਸ਼ਾਮਿਲ ਹਨ |


ਕਾਂਗਰਸੀ ਆਗੂ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ

 http://sameydiawaaz.com/Archive%20News/%5B2013%5D/03/18.03.2013%20-%2002.jpg

ਚਮਕੌਰ ਸਾਹਿਬ, 17 ਮਾਰਚ (ਜਗਮੋਹਣ ਸਿੰਘ ਨਾਰੰਗ)- ਅੱਜ ਸਵੇਰੇ ਨੇੜਲੇ ਪਿੰਡ ਕੰਧੋਲਾ ਦੇ ਬੱਸ ਅੱਡੇ ਨੇੜੇ ਖਰੜ ਦੇ ਕਾਂਗਰਸੀ ਆਗੂ ਰਾਜਵੰਤ ਸਿੰਘ ਸ਼ੇਰਗਿੱਲ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਫੱਟੜ ਕਰ ਦਿੱਤਾ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਵਿਚ ਦਾਖ਼ਲ ਕਰਵਾਇਆ ਗਿਆ ਹੈ | ਸ਼ੇਰਗਿੱਲ ਦੇ ਖੱਬੇ ਮੋਢੇ 'ਤੇ ਗੋਲੀ ਲੱਗੀ ਹੈ ਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ | ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6.30 ਵਜੇ ਕਾਂਗਰਸੀ ਆਗੂ ਰਾਜਵੰਤ ਸਿੰਘ ਸ਼ੇਰਗਿੱਲ ਜੋ ਕਿ ਮਹਾਤਮਾ ਗਾਂਧੀ ਵੈਲਫੇਅਰ ਸੰਗਠਨ ਪੰਜਾਬ ਦੇ ਪ੍ਰਧਾਨ ਵੀ ਹਨ, ਨੇੜਲੇ ਇਤਿਹਾਸਕ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਖਰੜ ਜਾ ਰਹੇ ਸਨ ਕਿ ਚਮਕੌਰ ਸਾਹਿਬ ਨੀਲੋਂ ਮਾਰਗ 'ਤੇ ਪਿੰਡ ਧੋਲਰਾਂ ਦੇ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਤੇ ਲੋਈਆਂ ਲਈਆਂ ਹੋਈਆਂ ਸਨ, ਨੇ, ਪਹਿਲਾਂ ਉਨ੍ਹਾਂ ਦੀ ਕਾਰ 'ਤੇ ਪਿੱਛੋਂ ਗੋਲੀ ਚਲਾ ਦਿੱਤੀ ਜੋ ਕਾਰ ਦੀ ਡਿੱਗੀ ਵਿਚ ਲੱਗੀ ਉਸ ਤੋਂ ਬਾਅਦ ਉਨ੍ਹਾਂ ਕਾਰ ਦੇ ਅੱਗੇ ਲੰਘ ਕੇ ਗੋਲੀ ਚਲਾਈ ਜੋ ਸ਼ੇਰਗਿੱਲ ਦੇ ਖੱਬੇ ਮੋਢੇ ਵਿਚੋਂ ਆਰ-ਪਾਰ ਹੋ ਗਈ | ਉਨ੍ਹਾਂ ਅਨੁਸਾਰ ਸ਼ੇਰਗਿੱਲ ਇਸ ਘਟਨਾ ਤੋਂ ਬਾਅਦ ਕਾਰ ਨੂੰ ਖੁਦ ਹੀ ਚਲਾ ਕੇ ਸਥਾਨਕ ਹਸਪਤਾਲ ਪੁੱਜੇ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਸਰਕਾਰੀ ਐਾਬੂਲੈਂਸ ਰਾਹੀਂ ਪੀ. ਜੀ. ਆਈ. ਭੇਜ ਦਿੱਤਾ | ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵਿਚ ਅੱਜ ਹਰ ਕੋਈ ਸਹਿਮ ਦੇ ਸਾਏ ਹੇਠ ਜੀਅ ਰਿਹਾ ਹੈ |


ਸਵਿਟਜ਼ਰਲੈਂਡ ਸਮੂਹਿਕ ਜਬਰ ਜਨਾਹ ਮਾਮਲੇ 'ਚ 6 ਗਿ੍ਫ਼ਤਾਰ

ਭੁਪਾਲ 17 ਮਾਰਚ (ਏਜੰਸੀ) :- ਸਵਿਟਜ਼ਰਲੈਂਡ ਦੀ ਮਹਿਲਾ ਸੈਲਾਨੀ ਨਾਲ ਹੋਏ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੁਲਿਸ ਨੇ 6 ਵਿਅਕਤੀਆਂ ਨੂੰ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਤੋਂ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਲੈਪਟਾਪ, ਮੋਬਾਈਲ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ | ਮੱਧ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ 'ਚ ਸ਼ੱਕੀ ਤੌਰ 'ਤੇ ਸਨਿਚਰਵਾਰ ਨੂੰ 20 ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ | ਸ਼ੁੱਕਰਵਾਰ ਰਾਤ ਦਤੀਆ ਜ਼ਿਲ੍ਹੇ ਦੇ ਜੰਗਲੀ ਖੇਤਰ ਦੇ ਇਲਾਕੇ ਵਿਚ 7-8 ਵਿਅਕਤੀਆਂ ਨੇ 39 ਸਾਲ ਦੀ ਸਵਿਟਜ਼ਰਲੈਂਡ ਦੀ ਸੈਲਾਨੀ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਕੀਤਾ ਸੀ | ਮਹਿਲਾ ਅਤੇ ਉਸ ਦਾ ਪਤੀ ਆਗਰਾ ਵਿਖੇ ਤਾਜ ਮਹੱਲ ਵੇਖਣ ਜਾ ਰਹੇ ਸਨ ਜੋ ਕਿ ਉੱਤਰ ਪ੍ਰਦੇਸ਼ ਦੇ ਗੁਆਂਢ 'ਚ ਹੀ ਹੈ | ਜਦ ਸੈਲਾਨੀ ਮਹਿਲਾ ਨਾਲ ਜਬਰ ਜਨਾਹ ਕੀਤਾ ਗਿਆ ਤਦ ਉਸ ਦਾ ਪਤੀ ਉਥੇ ਮੌਜੂਦ ਸੀ | ਸੈਲਾਨੀ ਜੋੜੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂਦਾ ਕੈਮਰਾ, 10 ਹਜ਼ਾਰ ਦੀ ਨਕਦੀ ਅਤੇ ਲੈਪਟਾਪ ਗੁਆਚ ਗਿਆ ਹੈ | ਸਵਿਟਜ਼ਰਲੈਂਡ ਦੂਤਘਰ ਨੇ ਤੇਜ਼ੀ ਨਾਲ ਇਸ ਜਬਰ ਜਨਾਹ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ ਤਾਂਕਿ ਪੀੜਤ ਮਹਿਲਾ ਨੂੰ ਨਿਆਂ ਮਿਲ ਸਕੇ | ਗਿ੍ਫਤਾਰ ਦੋਸ਼ੀਆਂ ਦੀ ਪਛਾਣ ਬਾਬਾ, ਭੂਥਾ, ਰਾਮਪਰੋ, ਗਾਜ਼ਾ ਉਰਫ ਬ੍ਰਾਜੇਸ਼, ਵਿਸ਼ਨੂ ਤੇ ਨਿਤਿਨ ਕੰਜਰ ਵਜੋਂ ਹੋਈ ਹੈ | ਡੀ.ਆਈ.ਜੀ ਡੀ. ਕੇ. ਆਰੀਆ ਨੇ ਦੱਸਿਆ ਕਿ ਦੋਸ਼ੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ |


ਕਾਹਲੋਂ ਤੇ ਸਾਥੀ ਦਾ 3 ਦਿਨਾ ਪੁਲਿਸ ਰਿਮਾਂਡ

ਮਾਮਲਾ 130 ਕਰੋੜ ਦੀ ਹੈਰੋਇਨ ਦਾ

 http://sameydiawaaz.com/Archive%20News/%5B2013%5D/03/18.03.2013%20-%2003.jpg

ਅਮਲੋਹ/ਮੰਡੀ ਗੋਬਿੰਦਗੜ੍ਹ 17 ਮਾਰਚ (ਰਾਮ ਸਰਨ ਸੂਦ, ਬਲਜਿੰਦਰ ਸਿੰਘ) :- ਪ੍ਰਵਾਸੀ ਭਾਰਤੀ ਅਨੂਪ ਸਿੰਘ ਕਾਹਲੋਂ, ਜਿਸ ਦੇ ਜ਼ੀਰਕਪੁਰ ਸਥਿਤ ਫਲੈਟ ਵਿਚੋਂ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਵਲੋਂ 1 ਅਰਬ 30 ਕਰੋੜ ਰੁਪਏ ਦੀ ਹੈਰੋਇਨ ਮਿਲਣ ਦਾ ਦਾਅਵਾ ਕੀਤਾ ਸੀ, ਨੂੰ, ਕੱਲ੍ਹ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਵਿਚੋਂ ਮੁਕੱਦਮਾ ਨੰਬਰ 69 ਦੀ ਚੱਲ ਰਹੀ ਤਫ਼ਤੀਸ਼ ਤਹਿਤ ਆਪਣੇ ਕਬਜ਼ੇ ਵਿਚ ਲੈ ਕੇ ਅੱਜ ਅਮਲੋਹ ਵਿਚ ਮਾਨਯੋਗ ਗੁਰਪ੍ਰੀਤ ਕੌਰ ਐਡੀਸ਼ਨਲ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ (ਸੀਨੀਅਰ ਡਵੀਜ਼ਨ) ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | ਕਾਹਲੋਂ ਅਤੇ ਉਸ ਦੇ ਸਾਥੀ ਕੁਲਵਿੰਦਰ ਸਿੰਘ ਰੌਕੀ ਵੱਲੋਂ ਸ: ਗੁਰਿੰਦਰ ਸਿੰਘ ਚੀਮਾ ਤੇ ਸ: ਪ੍ਰੀਤਇੰਦਰ ਸਿੰਘ ਕੋਹਾੜ ਐਡਵੋਕੇਟ ਪੇਸ਼ ਹੋਏ | ਪੁਲਿਸ ਵੱਲੋਂ ਮੁਲਜ਼ਮਾਂ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਪ੍ਰੰਤੂ ਅਦਾਲਤ ਨੇ ਦੋਵਾਂਾ ਧਿਰਾਂ ਦੀ ਦਲੀਲ ਸੁਣਨ ਉਪਰੰਤ ਅਨੂਪ ਸਿੰਘ ਕਾਹਲੋਂ ਅਤੇ ਉਸ ਦੇ ਸਾਥੀ ਦਾ 3 ਦਿਨ ਦਾ ਪੁਲਿਸ ਰਿਮਾਂਡ ਦਿੰਦੇ ਹੋਏ 20 ਮਾਰਚ ਨੂੰ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ |


ਭਾਰਤ ਸ੍ਰੀਲੰਕਾ ਖਿਲਾਫ਼ ਅਮਰੀਕੀ ਮਤੇ ਦੀ ਹਮਾਇਤ ਕਰੇਗਾ - ਚਿਦੰਬਰਮ

 http://sameydiawaaz.com/Archive%20News/%5B2013%5D/03/18.03.2013%20-%2004.jpg

ਚੇਨਈ 17 ਮਾਰਚ (ਏਜੰਸੀਆਂ ਰਾਹੀਂ) :- ਆਪਣੇ ਭਾਈਵਾਲ ਡੀ. ਐਮ. ਕੇ. ਜਿਸ ਨੇ ਸ੍ਰੀਲੰਕਾ ਦੇ ਤਾਮਿਲ ਮੁੱਦੇ 'ਤੇ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਤੋਂ ਬਾਹਰ ਆਉਣ ਦੀ ਧਮਕੀ ਦਿੱਤੀ ਹੋਈ ਹੈ ਤਕ ਪਹੁੰਚ ਬਣਾਉਣ ਦਾ ਯਤਨ ਕਰਦਿਆਂ ਵਿਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਜੇਕਰ ਸੰਯੁਕਤ ਰਾਸ਼ਟਰ ਦਾ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ (ਯੂ. ਐਨ. ਐਚ. ਆਰ. ਸੀ.) 2009 ਵਿਚ ਸ੍ਰੀਲੰਕਾ ਵਿਚ ਕਥਿਤ ਜੰਗੀ ਅਪਰਾਧਾਂ ਦੀ ਸੁਤੰਤਰ ਤੇ ਭਰੋਸੇਯੋਗ ਜਾਂਚ ਦਾ ਸੱਦਾ ਦਿੰਦਾ ਹੈ ਤਾਂ ਭਾਰਤ ਨੂੰ ਕਮਿਸ਼ਨ ਵਿਚ ਸ੍ਰੀਲੰਕਾ ਦੇ ਖਿਲਾਫ ਅਮਰੀਕੀ ਮਤੇ ਦੇ ਹਮਾਇਤ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਮੇਰੀਆਂ ਭਾਵਨਾਵਾਂ ਤੁਹਾਡੀਆਂ ਭਾਵਨਾਵਾਂ ਹਨ ਅਤੇ ਇਹ ਸਾਰੇ ਤਾਮਿਲਾਂ ਦੀਆਂ ਭਾਵਨਾਵਾਂ ਹਨ | ਜੇਕਰ ਮਤੇ ਵਿਚ ਇਸ ਤਰ੍ਹਾਂ ਦੀ ਮੰਗ ਆਉਂਦੀ ਹੈ ਤਾਂ ਭਾਰਤ ਨੂੰ ਇਸ ਦੇ ਪੱਖ ਵਿਚ ਵੋਟ ਪਾਉਣੀ ਚਾਹੀਦੀ ਹੈ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਾਰਿਆਂ ਨੂੰ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ ਅਤੇ ਲੋਕਾਂ ਨੂੰ 22 ਮਾਰਚ ਤਕ ਉਡੀਕ ਕਰਨੀ ਚਾਹੀਦੀ ਹੈ ਜਦੋਂ ਮਤਾ ਕਮਿਸ਼ਨ ਸਾਹਮਣੇ ਪੇਸ਼ ਕੀਤਾ ਜਾਵੇਗਾ | ਬੀਤੀ ਰਾਤ ਆਪਣੇ ਜੱਦੀ ਜ਼ਿਲ੍ਹੇ ਸਿਵਗੰਗਾ ਵਿਚ ਸਥਾਨਕ ਕਾਂਗਰਸ ਵਲੋਂ ਆਯੋਜਿਤ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ | ਉਨ੍ਹਾਂ ਨੂੰ ਭਰੋਸਾ ਹੈ ਅਤੇ ਉਹ ਹਾਂਪੱਖੀ ਭਾਵਨਾ ਤੁਹਾਡੇ ਤਕ ਪਹੁੰਚਾ ਰਹੇ ਹਨ | ਉਹ 22 ਮਾਰਚ ਤਕ ਇਹ ਭਾਵਨਾ ਫੈਲਾਉਂਦੇ ਰਹਿਣਗੇ | ਸ੍ਰੀ ਚਿਦੰਬਰਮ ਦਾ ਬਿਆਨ ਕਿਸੇ ਕਾਂਗਰਸੀ ਨੇਤਾ ਅਤੇ ਇਕ ਕੈਬਨਿਟ ਮੰਤਰੀ ਵਲੋਂ ਇਸ ਤਰ੍ਹਾਂ ਦੀਆਂ ਕੀਤੀਆਂ ਪਹਿਲੀਆਂ ਟਿੱਪਣੀਆਂ ਹਨ ਅਤੇ ਇਹ ਕਾਫੀ ਮਹੱਤਵਪੂਰਨ ਸਮਝੀਆਂ ਜਾ ਰਹੀਆਂ ਹਨ ਕਿਉਂਕਿ ਦੋ ਦਿਨ ਪਹਿਲਾਂ ਡੀ. ਐਮ. ਕੇ. ਦੇ ਮੁਖੀ ਐਮ ਕਰੁਣਾਨਿਧੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਜੰਗੀ ਅਪਰਾਧਾਂ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਮਤੇ ਦੇ ਪੱਖ ਵਿਚ ਭਾਰਤ ਨੇ ਵੋਟ ਨਾ ਪਾਈ ਤਾਂ ਉਹ ਸਰਕਾਰ ਤੋਂ ਬਾਹਰ ਆ ਜਾਣਗੇ | ਸ੍ਰੀਲੰਕਾ ਵਿਰੁੱਧ ਵਿਦਿਆਰਥੀਆਂ ਜਿਨ੍ਹਾਂ ਨੇ 20 ਮਾਰਚ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੋਈ ਦੇ ਵਧ ਰਹੇ ਰੋਸ ਤੋਂ ਜਾਣੂ ਸ੍ਰੀ ਚਿਦੰਬਰਮ ਨੇ ਪਾਰਟੀ ਕਾਰਕੁਨਾਂ ਨੂੰ ਕਿਹਾ ਕਿ ਉਹ ਹਾਂਪੱਖੀ ਭਾਵਨਾ ਵਿਦਿਆਰਥੀਆਂ ਵਿਚ ਵੀ ਫੈਲਾਉਣ | ਕੱਲ੍ਹ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ ਵੀ ਨਰਾਇਣਨ ਸਵਾਮੀ ਨੇ ਡੀ. ਐਮ. ਕੇ. ਦੀ ਨਰਾਜ਼ਗੀ ਦੂਰ ਕਰਨ ਦਾ ਯਤਨ ਕਰਦਿਆਂ ਕਿਹਾ ਸੀ ਕਿ ਅਮਰੀਕੀ ਮਤੇ 'ਤੇ ਅੰਤਿਮ ਫ਼ੈਸਲਾ ਤਾਮਿਲਨਾਡੂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਲਿਆ ਜਾਵੇਗਾ | ਲੋਕ ਸਭਾ ਵਿਚ ਡੀ. ਐਮ. ਕੇ ਦੇ 18 ਸੰਸਦ ਮੈਂਬਰ ਹਨ |


ਦਿੱਲੀ ਦੇ ਤਖ਼ਤ 'ਤੇ ਉਹੀ ਬੈਠੇਗਾ ਜੋ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਵੇਗਾ - ਨਿਤਿਸ਼

http://sameydiawaaz.com/Archive%20News/%5B2013%5D/03/18.03.2013%20-%2006.jpg

http://sameydiawaaz.com/Archive%20News/%5B2013%5D/03/18.03.2013%20-%2005.jpg

ਨਵੀਂ ਦਿੱਲੀ 17 ਮਾਰਚ (ਕੁਲਦੀਪ ਸਿੰਘ ਅਰੋੜਾ) :- ਕੌਮੀ ਰਾਜਧਾਨੀ ਦੇ ਇਤਿਹਾਸਕ ਰਾਮ ਲੀਲ੍ਹਾ ਮੈਦਾਨ²ਵਿਚ ਜਨਤਾ ਦਲ (ਯੂ) ਵੱਲੋਂ ਆਯੋਜਿਤ ਵਿਸ਼ਾਲ ਅਧਿਕਾਰ ਰੈਲੀ ਨੂੰਸੰਬੋਧਨ ਕਰਦਿਆਂ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ 2014 ਦੀਆਂ ਆਮ ਚੋਣਾਂ ਵਿਚ ਆਪਣਾ ਰਾਜਸੀ ਏਜੰਡਾ ²ਸਪੱਸ਼ਟ ਕਰ ਦਿੱਤਾ ਹੈਕਿ ਦਿੱਲੀ ਦੇ ਤਖ਼ਤ 'ਤੇ ਉਹੀ ਬੈਠੇਗਾ ਜੋਉਨ੍ਹਾਂ ਦੇ ਸੂਬੇ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਵੇਗਾ ਅਤੇ ਜੋ ਦੇਸ਼ ਦੇ ਆਮ ਲੋਕਾਂਦਾ ਹਮਦਰਦ ਹੋਵੇਗਾ ਅਤੇ ਸਭ ਨੂੰਨਾਲ ਲੈਕੇ ਚੱਲਣਵਾਲੇ ਵਿਕਾਸ ਮਾਡਲ 'ਤੇ ਅਮਲ ਕਰੇਗਾ | ²ਆਪਣੇ 45 ਮਿੰਟਾਂਦੇ ਭਾਸ਼ਣ ਵਿਚ ²ਸ੍ਰੀ ਕੁਮਾਰ ਨੇ ਆਪਣੇ ਆਪ ਨੂੰਬਿਹਾਰ ਤੱਕ ਹੀ ਸੀਮਿਤ ਨਹੀਂ ਰੱਖਿਆ ਅਤੇ ਆਪਣੀ ਕੌਮੀ ਭੂਮਿਕਾ ਵੱਲ ਸੰਕੇਤ ਕਰਦਿਆਂ ਹੋਰਨਾਂ ਪਛੜੇ ਹੋਏ ਰਾਜਾਂ ਵਾਸਤੇ ਵੀ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣਦੀ ਮੰਗ ਵੀ ਰੱਖੀ ਅਤੇ ਇਸ ਉਦੇਸ਼ ਲਈ ਉਨ੍ਹਾਂਨੇ ਮਨਮੋਹਨ ਸਿੰਘ ਸਰਕਾਰ ਨੂੰਬਜਟ ਭਾਸ਼ਨਵਿਚ ਵਿਸ਼ੇਸ਼ ਦਰਜਾ ਦੇਣਦੇ ਮਾਪਦੰਡਾਂ'ਤੇ ਮੁੜਤੋਂ ਵਿਚਾਰ ਕਰਨ ਦੇ ਭਰੋਸੇ ਨੂੰ ਜਲਦੀ ਤੋਂਜਲਦੀ ਅਮਲੀਜਾਮਾ ਪਹਿਨਾਉੁਣ ਦੀ ਗੁਹਾਰ ਲਾਈ |

ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਲਏ ਬਗੈਰ ਉਨ੍ਹਾਂਨੇ ਵਿਕਾਸ ਦੇ ਮਾਡਲ ਨੂੰਸਮੁੱਚੇ ਦੇਸ਼ ਦੇ ਵਿਕਾਸ ਉੱਤੇ ਸੁਆਲੀਆ ਨਿਸ਼ਾਨਲਾਉੁਾਦੇ ਹੋਏ ਦਾਅਵਾ ਕੀਤਾ ਕਿ ਬਿਹਾਰ ਦੇ ਵਿਕਾਸ ਦਾ ਮਾਡਲ ਸਭਨਾਂਵਰਗਾਂਨੂੰ²ਨਾਲ ਲੈਕੇ ਚੱਲਣ ਵਾਲਾ ਲੋਕ-ਪੱਖੀ ਮਾਡਲ ਹੈ | ਨਰਿੰਦਰ ਮੋਦੀ ਨੇ ਭਾਸ਼ਣ ਵਿਚ ਵਾਰ-ਵਾਰ ਗੁਜਰਾਤ ਦੇ 5 ਕਰੋੜ ਲੋਕਾਦੇ ਸਵੈ-ਮਾਨ ਦੀ ਲੜਾਈ ਲੜਨਦੇ ਦਾਅਵੇ ਦੇ ਜਵਾਬ ਵਿਚ ਬਿਹਾਰ ਦੇ ਮੁੱਖ ਮੰਤਰੀ ਤੇ ਉਨ੍ਹਾਂ ਦਾ ਨਾਂਅ ਲਏ ਬਗੈਰ ਆਪਣੇ ਸੂਬੇ ਦੀ 9 ਕਰੋੜ ਵਸੋਂਅਤੇ ਬਿਹਾਰੀਆਂ ਦੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਫੈਲਾਅ ਦੇ ਦਮ 'ਤੇ 2014 ਦੀਆਂਆਮ ਚੋਣਾਂ ²ਵਿਚ ਵੱਡੀ ਭੂਮਿਕਾ ਲਈ ਤਿਆਰ ਹੋਣ ਦੀ ਗੁਹਾਰ ਵੀ ਲਾਈ | ਸ੍ਰੀ ਕੁਮਾਰ ਨੇ ਉਨ੍ਹਾਂਨੂੰਸੰਬੋਧਨਕਰਦਿਆਂ ਕਿਹਾ ਕਿ ਤੁਸੀਂ ਉਸ ਵੇਲੇ ਨਾ ਤਾਂ ਖੱਬੇ ਵੇਖਣਾ ਹੈ, ਨਾਂ ਸੱਜੇ ਵੇਖਣਾ ਹੈ, ਬੱਸ ਸਿੱਧਾ ਵੇਖਣਾ ਹੈ ਅਤੇ ਦਿੱਲੀ ਦੀ ਰਾਜਸੀ ਸੱਤਾ ਉਸ ਨੂੰਸੌਾਪਣੀ ਹੈ ਜਿਹੜਾ ਬਿਹਾਰ ਨੂੰ ਨਿਆ ਦੇ ਸਕੇ | ਸਰਬ ਪੱਖੀ ਵਿਕਾਸ, ਜੀਵਨ-ਪੱਧਰ ਉੁੱਚਾ ਕਰਨਾ, ਸਵੈ-ਮਾਨ ਨਾਲ ਜੀਣ ਦਾ ਅਧਿਕਾਰ ਸਭਨਾਂ ਨੂੰਹੈ |

ਬਿਹਾਰੀਆਂ ਹੱਕ ਪ੍ਰਾਪਤੀ ਲਈ ਦਿਖਾਈ ਤਾਕਤ: ਉਨ੍ਹਾਂਨੇ ਦਾਅਵਾ ਕੀਤਾ ਕਿ ਜੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲ ਜਾਂਦਾ ਹੈ ਤਾਂਦੇਸ਼ 'ਚ ਕੁੱਲ -ਘਰੇਲੂ ਉਤਪਾਦ ਵਿਚ ਇਸ ਦਾ ਯੋਗਦਾਨ ਵਰਤਮਾਨ 2.9 ਫੀਸਦੀ ਤੋਂਵੱਧ ਕੇ 10 ਫੀਸਦੀ ਤੱਕ ਹੋ ਸਕਦਾ ਹੈ |


ਪੰਜਾਬ ਸਿਵਲ ਸਕੱਤਰੇਤ 'ਚ ਭਿਆਨਕ ਅੱਗ - ਅਹਿਮ ਰਿਕਾਰਡ ਸੜਕੇ ਸੁਆਹ

ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ

 http://sameydiawaaz.com/Archive%20News/%5B2013%5D/03/18.03.2013%20-%2007.jpg http://sameydiawaaz.com/Archive%20News/%5B2013%5D/03/18.03.2013%20-%2008.jpg

ਚੰਡੀਗੜ੍ਹ 17 ਮਾਰਚ (ਗੁਰਸੇਵਕ ਸਿੰਘ ਸੋਹਲ) :- ਪੰਜਾਬ ਸਿਵਲ ਸਕੱਤਰੇਤ (ਮਿੰਨੀ) ਚੰਡੀਗੜ੍ਹ 'ਚ ਲੱਗੀ ਭਿਆਨਕ ਅੱਗ ਕਾਰਨ ਅੱਜ ਖੇਤੀਬਾੜੀ ਵਿਭਾਗ, ਪੰਜਾਬ ਮੰਡੀ ਬੋਰਡ ਤੇ ਜੰਗਲਾਤ ਵਿਭਾਗ ਦਾ ਅਹਿਮ ਰਿਕਾਰਡ ਸੜ ਕੇ ਸੁਆਹ ਹੋ ਗਿਆ, ਇਸ ਤੋਂ ਇਲਾਵਾ 24 ਕੰਪਿਊਟਰ, ਉਨ੍ਹਾਂ ਨਾਲ ਲੱਗੇ ਪਿ੍ੰਟਰ, 6 ਫੋਟੋਸਟੇਟ ਮਸ਼ੀਨਾਂ, 16 ਪੱਖੇ ਤੇ 4 ਨਿਕਾਸੀ ਪੱਖੇ ਸੜਕੇ ਸੁਆਹ ਹੋਣ ਦੀ ਵੀ ਸੂਚਨਾ ਹੈ | ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਜਾਂਚ ਰਿਪੋਰਟ ਇਕ ਹਫ਼ਤੇ ਦੇ ਵਿਚ-ਵਿਚ ਦੇਣ ਲਈ ਕਿਹਾ ਹੈ | ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕੋਈ 4:57 'ਤੇ ਚੰਡੀਗੜ੍ਹ ਦੇ ਅੱਗ ਬੁਝਾਊ ਵਿਭਾਗ ਨੂੰ ਸਕੱਤਰੇਤ ਦੀ ਸੱਤਵੀਂ ਮੰਜ਼ਿਲ 'ਤੇ 702 ਨੰਬਰ ਕਮਰੇ 'ਚ ਅੱਗ ਲੱਗਣ ਦੀ ਸੂਚਨਾ ਮਿਲੀ, ਅੱਗ ਇੰਨੀ ਜ਼ਬਰਦਸਤ ਸੀ ਕਿ ਲਪਟਾਂ ਇਕ ਕਮਰੇ 'ਚੋਂ ਦੂਜੇ ਕਮਰੇ ਵੱਲ ਵਧ ਰਹੀਆਂ ਸਨ | ਪ੍ਰਮੁੱਖ ਸਕੱਤਰ ਐਸ.ਕੇ. ਸੰਧੂ ਅਨੁਸਾਰ ਜਿਸ ਕਮਰੇ 'ਚ ਅੱਗ ਲੱਗੀ ਉਸ ਵਿਚ ਪੰਜਾਬ ਦੇ ਜੰਗਲਾਤ ਵਿਭਾਗ, ਖੇਤੀਬਾੜੀ ਵਿਭਾਗ ਤੇ ਪੰਜਾਬ ਮੰਡੀ ਬੋਰਡ ਦਾ ਰਿਕਾਰਡ ਸੀ, ਜੋ ਇਸ ਘਟਨਾ 'ਚ ਸੁਆਹ ਹੋ ਗਿਆ | ਐਤਵਾਰ ਨੂੰ ਛੁੱਟੀ ਹੋਣ ਕਾਰਨ ਸਕੱਤਰੇਤ ਬੰਦ ਸੀ ਪ੍ਰੰਤੂ ਸਕੱਤਰੇਤ ਬਾਹਰ ਤਾਇਨਾਤ ਸੁਰੱਖਿਆ ਕਰਮੀਆਂ ਨੇ ਸੱਤਵੀਂ ਮੰਜ਼ਿਲ 'ਚੋਂ ਧੂੰਆਂ ਨਿਕਲਦਿਆਂ ਵੇਖ ਚੰਡੀਗੜ੍ਹ ਦੇ ਅੱਗ ਬੁਝਾਊ ਵਿਭਾਗ ਨੂੰ ਸੂਚਨਾ ਦਿੱਤੀ, ਸਕੱਤਰੇਤ 'ਚ ਅੱਗ ਦੀ ਸੂਚਨਾ ਮਿਲਦਿਆਂ ਕਈ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜ ਗਏ | ਪੁਲਿਸ ਮੁੱਖ ਦਫ਼ਤਰ ਨੇੜੇ ਹੋਣ ਕਾਰਨ ਉਥੋਂ ਵੀ ਕਈ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ | ਅੱਗ ਬੁਝਾਊ ਵਿਭਾਗ ਅਨੁਸਾਰ ਹਾਲੇ ਅੱਗ ਲੱਗਣ ਦਾ ਪੁਖ਼ਤਾ ਕਾਰਨ ਸਾਹਮਣੇ ਨਹੀਂ ਆਇਆ | ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਕਮਰੇ 'ਚ ਪਿਆ ਕੋਈ ਕੰਪਿਊਟਰ ਚੱਲ ਰਿਹਾ ਹੋਵੇਗਾ ਤੇ ਉਸਦੇ ਪ੍ਰੋਸੈਸਰ 'ਚ ਸ਼ਾਰਟ ਸਰਕਟ ਭਾਵ ਚੰਗਿਆੜੀ ਨਿਕਲਣ ਕਾਰਨ ਅੱਗ ਲੱਗੀ ਹੋਵੇਗੀ | ਵਿਭਾਗੀ ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਕੱਤਰੇਤ ਦੇ ਇਕ ਕਰਮਚਾਰੀ ਦਿਨੇਸ਼ ਨੇ ਦਿੱਤੀ ਸੀ, ਵਿਭਾਗ ਅਨੁਸਾਰ ਅੱਗ 'ਤੇ ਕਾਬੂ ਪਾਉਣ 'ਚ ਲੱਗਭਗ 30 ਮਿੰਟ ਦਾ ਸਮਾਂ ਲੱਗਾ | ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਡਾ. ਰੋਸ਼ਨ ਸੁੰਕਾਰੀਆ ਸਕੱਤਰ ਜਨਰਲ ਪ੍ਰਸ਼ਾਸਨ ਨੂੰ ਪੰਜਾਬ ਸਿਵਲ ਸਕੱਤਰੇਤ-2 ਦੇ ਰਿਕਾਰਡ ਰੂਮ 'ਚ ਲੱਗੀ ਅੱਗ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਹਨ | ਬੁਲਾਰੇ ਨੇ ਦੱਸਿਆ ਸ. ਬਾਦਲ ਨੇ ਸ੍ਰੀ ਸੁੰਕਾਰੀਆ ਨੂੰ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਤੇ ਭਵਿਖ 'ਚ ਅਜਿਹੀ ਘਟਨਾ ਨੂੰ ਰੋਕਣ ਲਈ ਉਚੇਚੇ ਕਦਮ ਚੁੱਕਣ ਦੇ ਨਿਰਦੇਸ਼ ਦਿਤੇ |


ਚੀਨ ਵਲੋਂ 'ਹੈਕਿੰਗ' ਦੇ ਦੋਸ਼ਾਂ ਦਾ ਖੰਡਨ

http://sameydiawaaz.com/Archive%20News/%5B2013%5D/03/18.03.2013%20-%2009.jpg

ਬੀਜਿੰਗ 17 ਮਾਰਚ (ਏਜੰਸੀ) :- ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਅਮਰੀਕਾ ਤੇ ਕੁਝ ਹੋਰ ਦੇਸ਼ਾਂ ਵੱਲੋਂ ਲਗਾਏ ਜਾ ਰਹੇ ਸਾਈਬਰ ਹਮਲੇ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਇਹ ਜੁਰਮ ਦੇ ਸਬੰਧ 'ਚ ਲਗਾਇਆ ਗਿਆ ਪੂਰਵ ਅਨੁਮਾਨ ਹੈ | ਲੀ ਨੇ ਕਿਹਾ ਕਿ ਸਾਈਬਰ ਸਪੇਸ 'ਚ ਹੈਕਰਾਂ ਦੇ ਹਮਲੇ ਵਿਸ਼ਵ ਪੱਧਰ ਦੀ ਸਮੱਸਿਆ ਹੈ ਅਤੇ ਚੀਨ ਵੀ ਇਸ ਦਾ ਨਿਸ਼ਾਨਾ ਬਣਿਆ ਹੋਇਆ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ 'ਚੀਨ ਅਜਿਹੇ ਹਮਲਿਆਂ ਦਾ ਸਮਰਥਨ ਨਹੀਂ ਕਰਦਾ, ਸਗੋਂ ਇਸ ਦਾ ਪੂਰੀ ਤਰ੍ਹਾਂ ਵਿਰੋਧ ਕਰਦਾ ਹੈ |' ਲੀ ਨੇ ਇਕ ਸਵਾਲ ਦੇ ਜਵਾਬ 'ਚ ਇਹ ਗੱਲ ਆਖੀ | ਉਨ੍ਹਾਂ ਕਿਹਾ ' ਸਾਨੂੰ ਇਕ ਦੂਸਰੇ ਦੇ ਿਖ਼ਲਾਫ਼ ਨਿਰ ਆਧਾਰ ਦੋਸ਼ ਨਹੀਂ ਲਗਾਉਣੇ ਚਾਹੀਦੇ, ਸਗੋਂ ਪ੍ਰਯੋਗੀ ਹੋਣ 'ਤੇ ਜ਼ਿਆਦਾ ਸਮਾਂ ਗੁਜ਼ਾਰਨਾ ਚਾਹੀਦਾ ਹੈ |' ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਮਰੀਕੀ ਕੰਪਨੀਆਂ 'ਤੇ ਹੋਏ ਕੁਝ ਸਾਈਬਰ ਹਮਲੇ ਚੀਨ ਤੋਂ ਹੋਏ ਹਨ ਜੋ ਸਰਕਾਰ ਵੱਲੋਂ ਪ੍ਰਯੋਜਿਤ ਹਨ |


ਡੈਮਾਂ ਨੇ ਆਪਣਾ ਮਹੱਤਵ ਗੁਆ ਦਿੱਤਾ - ਹਜ਼ਾਰੇ

 http://sameydiawaaz.com/Archive%20News/%5B2013%5D/03/18.03.2013%20-%2010.jpg

ਚੰਦਰਪੁਰ 17 ਮਾਰਚ (ਏਜੰਸੀ) :- ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਨੇ ਵਾਤਾਵਰਣ ਦੇ ਬਚਾਅ ਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਪਿੰਡਾਂ ਦੇ ਲੋਕਾਂ ਲਈ ਡੈਮਾਂ ਨੇ ਆਪਣਾ ਮਹੱਤਵ ਗੁਆ ਦਿੱਤਾ ਹੈ ਕਿੳਾੁਕਿ ਡੈਮ ਹੁਣ ਵੱਡੇ ਉਦਯੋਗਾਂ ਦੇ ਕੰਮ ਆ ਰਹੇ ਹਨ ਅਤੇ ਵਾਤਾਵਰਣ ਦੇ ਲਈ ਖ਼ਤਰਾ ਬਣ ਰਹੇ ਹਨ | ਚੰਦਰਪੁਰ, ਗੜਚਿਰੋਲੀ ਅਤੇ ਨਾਗਪੁਰ ਦੇ ਜੰਗਲੀ ਖੇਤਰ ਦੇ ਅੰਤਰਗਤ 'ਸੰਯੁਕਤ ਵਣ ਪ੍ਰਬੰਧਨ' ਕਮੇਟੀਆਂ ਦੀ ਦੋ ਦਿਨਾਂ ਕਾਰਜਸ਼ਾਲਾ ਦੇ ਉਦਘਾਟਨ ਦੇ ਭਾਸ਼ਣ 'ਚ ਅੰਨਾ ਹਜ਼ਾਰੇ ਨੇ ਕਿਹਾ ਕਿ ਪੇਂਡੂ ਲੋੋਕਾਂ ਲਈ ਡੈਮਾਂ ਦਾ ਉਪਯੋਗ ਬਹੁਤ ਘੱਟ ਗਿਆ ਹੈ | ਸੰਯੁਕਤ ਵਣ ਪ੍ਰਬੰਧਨ ਦੀ ਪ੍ਰਕਿਰਿਆ ਨੂੰ 'ਕ੍ਰਾਤੀਕਾਰੀ' ਦੱਸਦੇ ਹੋਏ ਹਜ਼ਾਰੇ ਨੇ ਕਿਹਾ ਕਿ ਡੈਮਾਂ ਦਾ ਜੀਵਨ ਕਾਲ ਨਿਸ਼ਚਿਤ ਹੁੰਦਾ ਹੈ ਅਤੇ ਉਹ ਜਿੰਨੀ ਵੀ ਮਿੱਟੀ ਜਮਾਂ ਕਰਦੇ ਹਨ ਉਹ ਉਪਜਾਊ ਮਿੱਟੀ ਹੁੰਦੀ ਹੈ ਜਿਸ ਦੇ ਨਿਰਮਾਣ ਲਈ ਘੱਟੋ-ਘੱਟ 100 ਸਾਲ ਲੱਗਦੇ ਹਨ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz