ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

19 ਮਾਰਚ 2013

ਬੱਸੀ ਪਠਾਣਾਂ ਨੇੜੇ ਸੜਕ ਹਾਦਸੇ 'ਚ 6 ਪੁਲਿਸ ਮੁਲਾਜ਼ਮਾਂ ਦੀ ਮੌਤ

ਟਾਇਰ ਫਟਣ ਕਾਰਨ ਸਕਾਰਪੀਓ ਪਲਟੀ

ਮ੍ਰਿਤਕਾਂ 'ਚ ਹੌਲਦਾਰ ਤੇ ਇਸਤਰੀ ਮੁਲਾਜ਼ਮ ਸ਼ਾਮਿਲ

ਪਰੇਡ 'ਚ ਸ਼ਾਮਿਲ ਹੋਣ ਜਾ ਰਹੇ ਸਨ ਮੁਲਾਜ਼ਮ

http://sameydiawaaz.com/Archive%20News/%5B2013%5D/03/19.03.2013%20-%2005.jpg  http://sameydiawaaz.com/Archive%20News/%5B2013%5D/03/19.03.2013%20-%2001.jpg

ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾਂ/ਖਮਾਣੋਂ/ਸੰਘੋਲ 18 ਮਾਰਚ (ਭੂਸ਼ਨ ਸੂਦ, ਗੌਤਮ, ਰੁਪਾਲ, ਕਲੇਰ, ਮਾਵੀ) :- ਥਾਣਾ ਖਮਾਣੋਂ ਦੀ ਪੁਲਿਸ ਦੇ 17 ਮੁਲਾਜ਼ਮ ਜੋ ਫ਼ਤਹਿਗੜ੍ਹ ਸਾਹਿਬ ਪੁਲਿਸ ਲਾਈਨ ਦੀ ਪਰੇਡ ਵਿਚ ਸ਼ਾਮਿਲ ਹੋਣ ਲਈ ਇੱਕ ਸਕਾਰਪੀਓ ਗੱਡੀ ਵਿਚ ਆ ਰਹੇ ਸਨ ਕਿ ਪਿੰਡ ਲੌਹਾਰੀ ਕਲਾਂ ਦੇ ਨੇੜੇ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਹੌਲਦਾਰ ਅਤੇ 5 ਸਿਪਾਹੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ ਔਰਤ ਮੁਲਾਜ਼ਮ ਵੀ ਸ਼ਾਮਿਲ ਹੈ | ਜਦੋਂਕਿ 11 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਅਤੇ ਸਿਵਲ ਹਸਪਤਾਲ ਖਮਾਣੋਂ ਦਾਖਲ ਕਰਵਾਇਆ ਗਿਆ, ਸੱਤ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ ਅਤੇ ਹੋਰ ਨਿੱਜੀ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ | ਪ੍ਰਾਪਤ ਸੂਚਨਾ ਅਨੁਸਾਰ 17 ਪੁਲਿਸ ਮੁਲਾਜ਼ਮ, ਜਿਨ੍ਹਾਂ ਵਿਚ 4 ਔਰਤ ਮੁਲਾਜ਼ਮ ਵੀ ਸਨ,ਪੁਲਿਸ ਖਮਾਣੋਂ ਥਾਣੇ ਨਾਲ ਸੰਬੰਧਿਤ ਸਨ | ਇਹ ਸਾਰੇ ਸਰਕਾਰੀ ਸਕਾਰਪੀਓ ਗੱਡੀ ਨੰਬਰ ਪੀ.ਬੀ. 23 ਜੇ.5361 'ਤੇ ਸਵੇਰੇ 6.30 ਵਜੇ ਸਵਾਰ ਹੋ ਕੇ ਪੁਲਿਸ ਲਾਈਨ ਮਹਾਦੀਆਂ ਵਿਖੇ ਹੋਣ ਵਾਲੀ ਹਫ਼ਤਾਵਾਰੀ ਪਰੇਡ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ | ਪ੍ਰਾਪਤ ਸੂਚਨਾ ਅਨੁਸਾਰ ਇਹ ਹਾਦਸਾ ਪੁਲਿਸ ਦੀ ਜੀਪ ਦੇ ਅਚਾਨਕ ਟਾਇਰ ਦੇ ਫਟਣ ਦੇ ਕਾਰਨ ਵਾਪਰਿਆ ਅਤੇ ਜੀਪ ਦਰਖ਼ਤ ਦੇ ਵਿਚ ਵੱਜ ਕੇ ਕਈ ਕਲਾਬਾਜ਼ੀਆਂ ਖਾ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਪੁਲੀਸ ਅਤੇ ਸਿਵਲ ਅਧਿਕਾਰੀ ਅਤੇ ਇਲਾਕੇ ਦੇ ਲੋਕ ਪਹੁੰਚ ਗਏ ਜਿਨ੍ਹਾਂ ਵਿਚ ਆਈ.ਜੀ. ਜਲੰਧਰ ਜ਼ੋਨ ਗੁਰਪ੍ਰੀਤ ਦਿਓ, ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਸ੍ਰੀ ਐਮ. ਐਫ. ਫਾਰੂਕੀ, ਸੀਨੀਅਰ ਪੁਲਿਸ ਕਪਤਾਨ ਸ.ਹਰਦਿਆਲ ਸਿੰਘ ਮਾਨ, ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ੍ਰੀ ਯਸ਼ਵੀਰ ਮਹਾਜਨ, ਉਪ ਮੰਡਲ ਮੈਜਿਸਟਰੇਟ ਸੁਖਦੇਵ ਸਿੰਘ ਮਾਹਲ, ਡੀ. ਐੱਸ. ਪੀ. ਬਸੀ ਪਠਾਣਾਂ ਸਤਿੰਦਰਪਾਲ ਸਿੰਘ, ਡੀ. ਐੱਸ. ਪੀ. ਖਮਾਣੋਂ ਅਮਰਜੀਤ ਸਿੰਘ, ਮੁੱਖ ਅਫ਼ਸਰ ਬਸੀ ਪਠਾਣਾਂ ਪਲਵਿੰਦਰ ਸਿੰਘ ਸ਼ਾਮਿਲ ਸਨ | ਮਿ੍ਤਕਾਂ 'ਚ ਹੌਲਦਾਰ ਮਨਜਿੰਦਰਪਾਲ ਸਿੰਘ ਪੁੱਤਰ ਕਰਨੈਲ ਸਿੰਘ, ਵਾਸੀ ਪ੍ਰੇਮ ਨਗਰ ਬਟਾਲਾ, ਸਿਪਾਹੀ ਅਮਨਦੀਪ ਸਿੰਘ ਪੁੱਤਰ ਬਲਕਾਰ ਸਿੰਘ,ਵਾਸੀ ਪਿੰਡ ਮਾੜੀ ਪੰੁਨੰੂਆ, ਸਿਪਾਹੀ ਗੁਰਪ੍ਰੀਤ ਸਿੰਘ ਪੱੁਤਰ ਸਵਰਗੀ ਹੌਲਦਾਰ ਗੁਰਦਾਸ ਸਿੰਘ, ਵਾਸੀ ਪਿੰਡ ਸਿੱਧੂਪੁਰ ਕਲਾਂ, ਸਿਪਾਹੀ ਕੇਸਰ ਸਿੰਘ ਪੁੱਤਰ ਨਛੱਤਰ ਸਿੰਘ, ਵਾਸੀ ਖਮਾਣੋਂ, ਪੀ. ਐੱਚ. ਜੀ ਵਰਿੰਦਰ ਪ੍ਰਤਾਪ ਪੱੁਤਰ ਪਾਂਡੇ ਵੈਜਨਾਥ, ਵਾਸੀ ਮਾਰਕੀਟ ਖਮਾਣੋਂ, ਇਸਤਰੀ ਸਿਪਾਹੀ ਰਾਜ ਕੌਰ ਪੁੱਤਰੀ ਅਜਮੇਰ ਸਿੰਘ, ਵਾਸੀ ਪਿੰਡ ਪੰਜਕੌਹਾ ਸ਼ਾਮਿਲ ਹਨ | ਇਸ ਘਟਨਾ ਵਿਚ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਪੱੁਤਰ ਕਰਤਾਰ ਸਿੰਘ ਪਿੰਡ ਘਿਉਰਾਂ ਅਤੇ ਸਿਪਾਹੀ ਜਸਪ੍ਰੀਤ ਕੌਰ ਪੁੱਤਰੀ ਲਾਭ ਸਿੰਘ ਵਾਸੀ ਪਿੰਡ ਗੱਗੜਵਾਲ ਨੂੰ ਸਰਕਾਰੀ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਚ ਦਾਖਲ ਕਰਵਾਇਆ ਗਿਆ ਹੈ ਜਦੋਂਕਿ ਸਿਪਾਹੀ ਸੁਖਵੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੰੂ ਇੱਥੋਂ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਹੈ | ਇਸ ਘਟਨਾ ਵਿਚ ਸ਼ਿਕਾਰ ਹੋਏ ਕਰਮਚਾਰੀ ਕੁਲਦੀਪ ਸਿੰਘ ਪੱੁਤਰ ਹਰਪਾਲ ਸਿੰਘ ਪਿੰਡ ਅਮਰਾਲੀ ਨੰੂ ਮੋਹਾਲੀ ਦੇ ਫੋਰਟਿਸ ਵਿਚ ਇਲਾਜ ਦੇ ਲਈ ਭੇਜ ਦਿੱਤਾ ਹੈ ਅਤੇ ਪੀ. ਐੱਚ. ਜੀ. ਸੁਖਦੇਵ ਸਿੰਘ ਪੁੱਤਰ ਗੇਜ ਸਿੰਘ ਵਾਸੀ ਪਿੰਡ ਮਾਨੂੰਪੁਰ, ਸਿਪਾਹੀ ਸੁਖਵੀਰ ਸਿੰਘ ਪੱਤਰ ਬਲਵੀਰ ਸਿੰਘ, ਵਾਸੀ ਬਰੌਗਾ ਜ਼ੇਰ, ਸਿਪਾਹੀ ਰਮਨ ਕੁਮਾਰ ਪੱਤਰ ਸਵਰਗੀ ਬਾਲ ਕ੍ਰਿਸ਼ਨ ਵਾਸੀ ਪਿੰਡ ਅਟਾਰੀ, ਇਸਤਰੀ ਸਿਪਾਹੀ ਪਵਨਦੀਪ ਕੌਰ ਪੱਤਰੀ ਸਵਰਗੀ ਸ਼੍ਰੀ ਨੇਤਰ ਸਿੰਘ, ਵਾਸੀ ਪਿੰਡ ਸੰਗਤਪੁਰਾ, ਇਸਤਰੀ ਸਿਪਾਹੀ ਅਮਨਦੀਪ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਪਿੰਡ ਚੰਡਿਆਲਾ, ਸਿਪਾਹੀ ਰੋਹਿਤ ਕੁਮਾਰ ਪੁੱਤਰ ਮੋਹਣ ਲਾਲ, ਵਾਸੀ ਪਿੰਡ ਰੱਤੇਵਾਲ, ਸਿਪਾਹੀ ਇੰਦਰਜੀਤ ਸਿੰਘ ਪੱਤਰ ਅਵਿਨਾਸ਼ੀ ਸਿੰਘ, ਵਾਸੀ ਪਿੰਡ ਨਵਾਂ ਗਰਾਉ, ਸਿਪਾਹੀ ਸੁਖਵੀਰ ਸਿੰਘ ਪੱਤਰ ਸਵਰਗੀ ਪੀ. ਐੱਚ. ਜੀ.ਹਰਵਿੰਦਰ ਸਿੰਘ, ਵਾਸੀ ਅਮਰਾਲਾ ਨੂੰ ਵੀ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ | ਡਿਪਟੀ ਕਮਿਸ਼ਨਰ ਯਸ਼ਵੀਰ ਮਹਾਜਨ ਅਤੇ ਐੱਸ. ਡੀ.ਐਮ ਬੱਸੀ ਪਠਾਣਾਂ ਸੁਖਦੇਵ ਸਿੰਘ ਮਾਹਲ ਨੇ ਸਰਕਾਰੀ ਹਸਪਤਾਲ ਵਿਖੇ ਪਹੁੰਚ ਕੇ ਮਿ੍ਤਕ ਦੇ ਪਰਿਵਾਰ ਵਾਲਿਆਂ ਦੇ ਨਾਲ ਦੁੱਖ ਸਾਂਝਾ ਕੀਤਾ | ਪਿੰਡ ਦੇ ਕੁੱਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਐਾਬੂਲੈਂਸ 108 ਨੂੰ ਵਾਰ ਵਾਰ ਫ਼ੋਨ ਕਰਨ 'ਤੇ ਉਨ੍ਹਾਂ ਫ਼ੋਨ ਅਟੈਂਡ ਨਹੀਂ ਕੀਤਾ |


ਜੈਕਾਰਿਆਂ ਦੀ ਗੂੰਜ 'ਚ ਗੁਰਦੁਆਰਾ ਥੜ੍ਹਾ ਸਾਹਿਬ ਦੀ ਕਾਰ ਸੇਵਾ ਸ਼ੁਰੂ

 http://sameydiawaaz.com/Archive%20News/%5B2013%5D/03/19.03.2013%20-%2003.jpg

ਅੰਮ੍ਰਿਤਸਰ 18 ਮਾਰਚ (ਸਤਵਿੰਦਰ ਸਿੰਘ ਜੱਜ) :- ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਹੋਰਨਾਂ ਸ਼ਹੀਦਾਂ ਦੀ ਯਾਦ ਵਿੱਚ ਉਸਾਰੀ ਜਾਣ ਵਾਲੀ ਸ਼ਹੀਦੀ ਯਾਦਗਾਰ ਦੀ ਸੇਵਾ ਤੈਅ ਸਮੇਂ ਤੋਂ ਪਹਿਲਾਂ ਮੁਕੰਮਲ ਕਰ ਦੇਣ ਤੋਂ ਪ੍ਰਭਾਵਤ ਹੋਏ ਸ੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਥੜਾ ਸਾਹਿਬ ਦੀ ਇਮਾਰਤ ਦੇ ਨਵ-ਨਿਰਮਾਣ ਕਰਨ ਲਈ ਅਹਿਮ ਫੈਸਲਾ ਕਰਦਿਆਂ ਕਾਰ ਸੇਵਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ ਮਹਿਤਾ ਚੌਂਕ ਨੂੰ ਸੌਂਪੀ ਗਈ। ਕਾਰ ਸੇਵਾ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਤੇ ਅਰਦਾਸ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕੀਤੀ। ਉਪਰੰਤ ਜੈਕਾਰਿਆਂ ਦੀ ਗੂੰਜ 'ਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਮੱਲ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ ਤੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮੁੱਖੀ ਦਮਦਮੀ ਟਕਸਾਲ ਵੱਲੋਂ ਟੱਕ ਲਗਾਇਆ ਗਿਆ ਤੇ ਬਾਬਾ ਅਵਤਾਰ ਸਿੰਘ ਬਿੰਧੀ ਚੰਦ ਸੰਪਰਦਾ, ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਬਾ ਧਰਮ ਸਿੰਘ ਅਮਰੀਕਾ ਵਾਲਿਆਂ ਨੇ ਪਹਿਲੇ ਪੰਜ ਬਾਲਟਿਆਂ ਦੀ ਸੇਵਾ ਕਰਕੇ ਕਾਰ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਜਿਸ ਦੀ ਸੇਵਾ ਅੱਜ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਵੱਲੋਂ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਰ ਸੇਵਾ ਦੌਰਾਨ ਥੜਾ ਸਾਹਿਬ ਤੇ ਪੁਰਾਤਨ ਬੇਰੀ ਦੀ ਦਿਖ ਨੂੰ ਉਵੇਂ ਹੀ ਕਾਇਮ ਰੱਖਿਆ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਛੋਹ ਪ੍ਰਾਪਤ ਗੁਰਦੁਆਰਾ ਥੜ੍ਹਾ ਸਾਹਿਬ ਪ੍ਰਤੀ ਸੰਗਤਾਂ ਦੀ ਅਥਾਹ ਸ਼ਰਧਾ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਵਾਲਿਆਂ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਜੀ ਨੇ ਇਕ ਸਾਲ ਦੇ ਅੰਦਰ 1984 ਦੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਦੇ ਰੂਪ 'ਚ (ਸ਼ਹੀਦੀ ਯਾਦਗਾਰ) ਦੀ ਸੇਵਾ ਤਕਰੀਬਨ ਮੁਕੰੰਮਲ ਕਰ ਲਈ ਹੈ ਤੇ ਜਲਦੀ ਹੀ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ। ਇਸ ਮੌਕੇ ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਤੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਸ.ਗੁਰਬਚਨ ਸਿੰਘ ਕਰਮੂੰਵਾਲਾ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਸ.ਜਗਤਾਰ ਸਿੰਘ ਰੋਡੇ, ਬਾਬਾ ਚਰਨਜੀਤ ਸਿੰਘ, ਬਾਬਾ ਤੇਜਾ ਸਿੰਘ ਤੇ ਸ.ਭਗਵੰਤ ਸਿੰਘ ਸਿਆਲਕਾ, ਸ.ਤਰਲੋਚਨ ਸਿੰਘ ਤੇ ਸ.ਰੂਪ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ, ਐਡੀਸ਼ਨਲ ਸਕੱਤਰ ਸ.ਮਹਿੰਦਰ ਸਿੰਘ ਆਹਲੀ ਤੇ ਸ.ਬਲਵਿੰਦਰ ਸਿੰਘ ਜੌੜਾ, ਮੀਤ ਸਕੱਤਰ ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਜਗਜੀਤ ਸਿੰਘ, ਸ.ਗੁਰਚਰਨ ਸਿੰਘ ਘਰਿੰਡਾ ਤੇ ਸ.ਪਰਮਜੀਤ ਸਿੰਘ ਸਰੋਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਜਵਾਹਰ ਸਿੰਘ ਤੇ ਸ.ਪ੍ਰਤਾਪ ਸਿੰਘ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਕਰਮਬੀਰ ਸਿੰਘ ਕਿਆਮਪੁਰ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ.ਗੁਰਿੰਦਰ ਸਿੰਘ ਐਡੀ:ਮੈਨੇਜਰ, ਸ.ਇਕਬਾਲ ਸਿੰਘ ਕਿਊਰੇਟਰ ਕੇਂਦਰੀ ਸਿੱਖ ਅਜਾਇਬ ਘਰ, ਸਿੱਖ ਚਿੰਤਕ ਸ.ਭਗਵਾਨ ਸਿੰਘ ਜੌਹਲ, ਭਾਈ ਈਸ਼ਰ ਸਿੰਘ ਸਪੁੱਤਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਗਿਆਨੀ ਹਰਦੀਪ ਸਿੰਘ ਹਰਖੋਵਾਲ, ਬਾਬਾ ਮੇਜਰ ਸਿੰਘ ਵਾਂ, ਬਾਬਾ ਹਾਕਮ ਸਿੰਘ ਬਠਿੰਡਾ, ਬਾਬਾ ਸੱਜਣ ਸਿੰਘ, ਸੰਤ ਕਸ਼ਮੀਰ ਸਿੰਘ ਮਹਿਤਾ, ਭਾਈ ਰਘਬੀਰ ਸਿੰਘ ਮਾਲੜੀ ਇੰਗਲੈਂਡ, ਸ.ਪਰਮਜੀਤ ਸਿੰਘ ਖਾਲਸਾ, ਸ.ਅਜਾਇਬ ਸਿੰਘ ਅਭਿਆਸੀ, ਸ.ਅਮਰਬੀਰ ਸਿੰਘ ਢੋਟ, ਸ. ਕਵਰਪਾਲ ਸਿੰਘ ਬਿੱਟੂ ਦਲ ਖਾਲਸਾ, ਸ੍ਰ ਸਰਬਜੀਤ ਸਿੰਘ ਘੁਮਾਣ, ਸ.ਜਸਬੀਰ ਸਿੰਘ ਘੁੰਮਣ, ਸ.ਮਨਜੀਤ ਸਿੰਘ ਭੋਮਾ, ਸ.ਸਰਬਜੀਤ ਸਿੰਘ ਸੋਹਲ, ਸ.ਸੁਖਵਿੰਦਰ ਸਿੰਘ ਅਗਵਾਨ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਹਾਜ਼ਰ ਸਨ।


ਗ਼ਲਤੀ ਲਈ ਮੁਆਫ਼ੀ ਮੰਗਣ 'ਚ ਕੋਈ ਹਰਜ਼ ਨਹੀਂ - ਬਾਦਲ

ਕਾਂਗਰਸ ਵਲੋਂ ਬਜਟ ਸੈਸ਼ਨ ਦਾ ਬਾਈਕਾਟ ਜਾਰੀ

 http://sameydiawaaz.com/Archive%20News/%5B2013%5D/03/19.03.2013%20-%2002.jpg

ਚੰਡੀਗੜ੍ਹ 18 ਮਾਰਚ (ਦੀਪਕ ਸ਼ਰਮਾ) :- ਕਾਂਗਰਸ ਵਲੋਂ ਬਜਟ ਸੈਸ਼ਨ ਦਾ ਬਾਈਕਾਟ ਅੱਜ ਵੀ ਜਾਰੀ ਰਿਹਾ। ਮੁਅੱਤਲ ਵਿਧਾਇਕਾਂ ਦੀ ਬਹਾਲੀ ਦੀ ਮੰਗ ਨਾਲ ਸੈਸ਼ਨ 'ਚੋਂ ਬਾਹਰ ਹੋਏ ਕਾਂਗਰਸੀ ਵਿਧਾਇਕਾਂ ਵਲੋਂ ਬਜਟ ਸੈਸ਼ਨ ਦਾ ਬਾਈਕਾਟ ਅੱਜ ਵੀ ਜਾਰੀ ਰਿਹਾ। ਜਦਕਿ ਸੱਤਾਧਾਰੀ ਧਿਰ ਨੇ ਕੁਝ ਨਰਮ ਰੁਖ਼ ਅਖਤਿਆਰ ਕਰਦਿਆਂ ਆਖਿਆ ਕਿ ਜੇਕਰ ਕਾਂਗਰਸ ਸਪੀਕਰ ਚਰਨਜੀਤ ਸਿੰਘ ਅਟਵਾਲ ਹੋਰਾਂ ਤੋਂ ਹੀ ਮੁਆਫੀ ਮੰਗ ਲੈਣ ਤਾਂ ਵੀ ਉਹ ਸੈਸ਼ਨ ਵਿਚ ਹਿੱਸਾ ਲੈ ਸਕਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਗਲਤੀ ਲਈ ਮੁਆਫੀ ਮੰਗਣ ਵਿਚ ਕੋਈ ਹਰਜ਼ ਨਹੀਂ ਤੇ ਇਹ ਮੁਆਫੀ ਉਹ ਸਪੀਕਰ ਸਾਹਿਬ ਤੋਂ ਹੀ ਮੰਗ ਲੈਣ। ਉਹਨਾਂ ਆਖਿਆ ਕਿ ਜੇਕਰ ਮੁਅੱਤਲ ਵਿਧਾਇਕ ਜਾਂ ਵਿਰੋਧੀ ਧਿਰ ਦੇ ਆਗੂ ਆਪਣੀ ਗਲਤੀ ਲਈ ਮੁਆਫੀ ਮੰਗ ਲੈਂਦੇ ਹਨ ਤਾਂ ਬਹਾਲੀ ਵੀ ਸੰਭਵ ਹੈ ਤੇ ਵਿਰੋਧੀ ਧਿਰ ਸੈਸ਼ਨ ਦੀ ਕਾਰਵਾਈ ਵਿਚ ਵੀ ਹਿੱਸਾ ਲੈ ਸਕਦੀ ਹੈ, ਪਰ ਕਾਂਗਰਸ ਨੇ ਆਪਣੀ ਅੜੀ ਕਾਇਮ ਰੱਖਦਿਆਂ ਨਾ ਤਾਂ ਮੁਆਫੀ ਮੰਗੀ ਤੇ ਨਾ ਹੀ ਸੈਸ਼ਨ ਦੀ ਕਾਰਵਾਈ ਵਿਚ ਹਿੱਸਾ ਲਿਆ। ਮੁਅੱਤਲ ਵਿਧਾਇਕਾਂ ਦੀ ਬਹਾਲੀ ਦੀ ਮੰਗ 'ਤੇ ਕਾਇਮ ਕਾਂਗਰਸੀਆਂ ਨੇ ਆਪਣਾ ਵੱਖਰਾ ਸੈਸ਼ਨ ਅੱਜ ਵੀ ਲਾਇਆ। ਦੂਜੇ ਪਾਸੇ ਬਿਨਾ ਵਿਰੋਧੀ ਧਿਰ ਤੋਂ ਹੀ ਵਿਧਾਨ ਸਭਾ ਵਿਚ ਰਾਜਪਾਲ ਸ਼ਿਵਰਾਜ ਪਾਟਿਲ ਦੇ ਭਾਸ਼ਣ 'ਤੇ ਬਹਿਸ ਹੋਈ ਜਿਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨਾਲ ਬੀਬੀ ਜਗੀਰ ਕੌਰ , ਜਥੇਦਾਰ ਤੋਤਾ ਸਿੰਘ, ਕੇ.ਡੀ. ਭੰਡਾਰੀ, ਵਿਰਸਾ ਸਿੰਘ ਵਲਟੋਹਾ ਅਤੇ ਵਿਧਾਇਕ ਸੋਮ ਨਾਥ ਆਦਿ ਨੇ ਹਿੱਸਾ ਲਿਆ।


ਜਾਖੜ ਮਾਫ਼ੀ ਮੰਗਣ ਨੂੰ ਤਿਆਰ

ਅੱਜ ਦੇਰ ਸ਼ਾਮ ਵਿਰੋਧੀ ਧਿਰ ਆਗੂ ਸੁਨੀਲ ਜਾਖੜ ਨੇ ਕਾਂਗਰਸੀ ਆਗੂਆਂ ਵਲੋਂ ਵਿਧਾਨ ਸਭਾ ਚ ਤੈਨਾਤ ਵਾਚ ਐਂਡ ਵਾਰਡ ਸਟਾਫ ਦੀ ਕੁੱਟਮਾਰ ਦੇ ਮਾਮਲੇ ਤੇ ਅਫਸੋਸ ਜਤਾਇਆ ਹੈ। ਜਾਖੜ ਨੇ ਕਿਹਾ ਕਿ ਉਹ ਵਿਧਾਨ ਸਭਾ ਚ ਕਾਂਗਰਸੀ ਮੈਂਬਰਾਂ ਵਲੋਂ ਸਪੀਕਰ ਦੀ ਕੁਰਸੀ ਤੇ ਚੜਨ ਦੇ ਮਾਮਲੇ ਚ ਮੁਆਫੀ ਨਹੀ ਮੰਗਣਗੇ ਪਰ ਜੋ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਦੀ ਕੁੱਟਮਾਰ ਹੋਈ ਹੈ ਉਸ ਦਾ ਉਨ੍ਹਾਂ ਨੂੰ ਡਾਹਢਾ ਅਫਸੋਸ ਹੈ ਤੇ ਇਸ ਮਾਮਲੇ ਤੇ ਉਹ ਵਿਧਾਨ ਸਭਾ ਦੇ ਸਟਾਫ ਤੋਂ ਮੁਆਫੀ ਮੰਗਣ ਲਈ ਵੀ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਰਸ਼ਲਾਂ ਨੂੰ ਕਾਂਗਰਸ ਪਾਰਟੀ ਵਲੋਂ ਚਾਹ ਪਾਰਟੀ ਦਾ ਸੱਦਾ ਵੀ ਦਿਤਾ ਗਿਆ ਹੈ।। ਅੱਜ ਵਿਧਾਨ ਸਭਾ ਚ ਜਾਰੀ ਡੈਡਲਾਕ ਦੇ ਮੁੱਦੇ ਤੇ ਸਪੀਕਰ ਚਰਨਜੀਤ ਅਟਵਾਲ ਵਲੋਂ ਦਿੱਤੇ ਸੱਦੇ ਉਪਰੰਤ ਜਾਖੜ ਵਲੋਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਹੀ ਜਾਖੜ ਵਲੋਂ ਆਪਣੀ ਪਾਰਟੀ ਦੇ ਇਸ ਸਟੈਂਡ ਬਾਰੇ ਸਪੀਕਰ ਨੂੰ ਜਾਣੂ ਕਰਵਾਇਆ ਗਿਆ। ਇਸ ਦੀ ਜਾਣਕਾਰੀ ਕੁਝ ਚੋਣਵੇਂ ਪੱਤਰਕਾਰਾਂ ਨੂੰ ਦਿੰਦਿਆਂ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਚ ਜੋ ਕੁਝ ਹੋਇਆ ਉਸ ਤੇ ਉਹ ਮੁਆਫੀ ਨਹੀਂ ਮੰਗਣਗੇ ਪਰ ਜੋ ਕੁਝ ਮਾਰਸ਼ਲਾਂ ਨਾਲ ਹੋਇਆ ਉਹ ਮੰਦਭਾਗਾ ਸੀ ਤੇ ਉਸ ਤੇ ਉਨ੍ਹਾਂ ਨੂੰ ਕਾਫੀ ਅਫਸੋਸ ਵੀ ਹੈ। ਉਨ੍ਹਾਂ ਕਿਹਾ ਕਿ ਡਿਊਟੀ ਤੇ ਤੈਨਾਤ ਸਟਾਫ ਦੀ ਕੁੱਟਮਾਰੇ ਦੇ ਮਾਮਲੇ ਚ ਉਹ ਮੁਆਫੀ ਮੰਗਣ ਲਈ ਤੈਨਾਤ ਹਨ ਤੇ ਇਸ ਲਈ ਉਨ੍ਹਾਂ ਮਾਰਸ਼ਲਾਂ ਨੂੰ ਚਾਹ ਪਾਰਟੀ ਦਾ ਸੱਦਾ ਵੀ ਦੇ ਦਿਤਾ ਹੈ। ਚੇਤੇ ਰਹੇ ਕਿ ਜੈਪਾਲ ਸਿੰਘ ਨਾਂ ਦੇ ਪੰਜਾਬ ਪੁਲਸ ਦੇ ਮੁਲਜ਼ਮ ਜੋ ਵਿਧਾਨ ਸਭਾ ਚ ਵਾਚ ਐਂਡ ਵਾਰਡ ਦੀ ਡਿਊਟੀ ਤੇ ਤੈਨਾਤ ਸੀ ਦੀ ਕਾਂਗਰਸੀ ਆਗੂਆਂ ਵਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਕਾਰਨ 6 ਕਾਂਗਰਸੀ ਵਿਧਾਇਕਾਂ ਖਿਲਾਫ ਚੰਡੀਗੜ੍ਹ ਪੁਲਿਸ ਵਲੋਂ ਐਫ. ਆਈ. ਆਰ. ਵੀ ਦਰਜ ਕੀਤੀ ਗਈ ਹੈ।


ਸਵਿਸ ਜਬਰ ਜਨਾਹ ਮਾਮਲਾ 6 ਦੋਸ਼ੀਆਂ ਦਾ ਪੁਲਿਸ ਰਿਮਾਂਡ

 http://sameydiawaaz.com/Archive%20News/%5B2013%5D/03/19.03.2013%20-%2004.jpg

ਦਤੀਆ (ਮੱਧ ਪ੍ਰਦੇਸ਼) 18 ਮਾਰਚ (ਪੀ. ਟੀ. ਆਈ.) :- ਸਥਾਨਕ ਅਦਾਲਤ ਨੇ ਸਵਿਸ ਔਰਤ ਨਾਲ ਜਬਰ ਜਨਾਹ ਕਰਨ ਵਾਲੇ 6 ਦੋਸ਼ੀਆਂ ਦਾ ਇਕ ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ ਹੈ | ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਡੀ. ਕ.ੇ ਆਰਿਆ ਨੇ ਦੱਸਿਆ ਕਿ ਦੋਸ਼ੀਆਂ ਨੂੰ ਅੱਜ ਚੀਫ ਜੁਡੀਸ਼ੀਅਲ ਮੈਜਿਸਟਰੇਟ ਆਰ. ਪੀ. ਯਾਦਵ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਹੁਣ ਔਰਤ ਅਤੇ ਉਸ ਦੇ ਪਤੀ ਦੀ ਦਿੱਲੀ ਤੋਂ ਵਾਪਸੀ ਦੀ ਉਡੀਕ ਕਰ ਰਹੀ ਹੈ ਤਾਂ ਜੋ ਉਹ ਇਨ੍ਹਾਂ ਦੋਸ਼ੀਆਂ ਦੀ ਸ਼ਨਾਖਤ ਕਰ ਸਕਣ | ਪੁਲਿਸ ਨੇ ਇਨ੍ਹਾਂ ਕੋਲੋਂ ਇਕ .12 ਬੋਰ ਦੀ ਬੰਦੂਕ ਅਤੇ ਜੋੜੇ ਤੋਂ ਲੁੱਟੇ ਲੈਪਟੌਪ, ਚਾਰਜਰ, ਮੋਬਾਈਲ ਫੋਨ ਅਤੇ 5500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਪੁਲਿਸ ਨੇ ਇਨ੍ਹਾਂ ਦੀ ਪਛਾਣ ਬਾਬਾ, ਭੁੱਥਾ, ਰਮਪਰੋ, ਗਾਜਾ ਉਰਫ਼ ਬਰਜੇਸ਼, ਵਿਸ਼ਨੂੰ ਕੰਜਰ ਅਤੇ ਨਿਤਿਨ ਕੰਜਰ ਵਜੋਂ ਕੀਤੀ ਹੈ ਅਤੇ ਇਹ ਸਾਰੇ 19 ਤੋਂ 25 ਸਾਲ ਦੀ ਉਮਰ ਦੇ ਹਨ | ਵਰਣਨਯੋਗ ਹੈ ਕਿ 39 ਸਾਲਾਂ ਦੀ ਸਵਿਸ ਔਰਤ ਜੋ ਕਿ ਆਪਣੇ ਪਤੀ ਨਾਲ ਸਾਇਕਲ 'ਤੇ ਭਾਰਤ ਦੌਰਾ ਕਰ ਰਹੀ ਹੈ, ਦੇ ਨਾਲ ਝਾਡੀਆ ਪਿੰਡ 'ਚ 15 ਮਾਰਚ ਦੀ ਰਾਤ ਨੂੰ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ |


ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ

ਏ. ਐਸ. ਆਈ. ਦੀ ਮੌਤ ਸਬੰਧੀ ਜੁਡੀਸ਼ੀਅਲ ਜਾਂਚ ਕਰਵਾਉਣ ਲਈ ਸਰਕਾਰ ਰਾਜ਼ੀ ਹੋਈ

ਬਰਨਾਲਾ 18 ਮਾਰਚ (ਜਗਸੀਰ ਸਿੰਘ ਸੰਧੂ) :- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਆਗੂ ਮਨਜੀਤ ਸਿੰਘ ਧਨੇਰ ਅਤੇ ਦਰਸਨ ਸਿੰਘ ਰਾਏਸਰ ਨੇ ਇੱਕ ਸਾਂਝੇ ਬਿਆਨ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਤਰਨਤਾਰਨ ਮੋਰਚੇ 'ਤੇ ਚੱਲ ਰਹੇ ਕਿਸਾਨ ਸੰਘਰਸ ਵਿੱਚ ਐਸ. ਐਸ. ਪੀ ਤਰਨਤਾਰਨ ਵੱਲੋਂ ਕਿਸਾਨ ਆਗੂਆਂ ਦੀ ਟੈਲੀਫੋਨ ਰਾਹੀਂ ਸਰਕਾਰ ਨਾਲ ਸਿੱਧੀ ਗੱਲਬਾਤ ਕਰਵਾਈ ਗਈ, ਜਿਸ ਵਿੱਚ ਪੰਜਾਬ ਸਰਕਾਰ ਨੇ ਕੱਲ ਤੱਕ ਗ੍ਰਿਫ਼ਤਾਰ ਕੀਤੇ ਗਏ ਸਾਰੇ ਕਿਸਾਨ ਬਿਨਾਂ ਸ਼ਰਤ ਰਿਹਾਅ ਕਰਨ ਦਾ ਵਾਅਦਾ ਕੀਤਾ ਹੈ ਅਤੇ ਤਰਨਤਾਰਨ ਜ਼ਿਲ੍ਹੇ ਵਿੱਚ ਕਿਸਾਨ ਨੂੰ ਗ੍ਰਿਫਤਾਰ ਕਰਨ ਗਏ ਪੁਲਸ ਦੇ ਏ. ਐਸ. ਆਈ ਦੀ ਹੋਈ ਮੌਤ ਦੇ ਮਾਮਲੇ ਦੀ ਜੁਡੀਸੀਅਲ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਇਹਨਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਮਸਲੇ 'ਤੇ ਸੰਘਰਸ਼ ਕਰ ਰਹੀਆਂ ਸਾਰੀਆਂ ਕਿਸਾਨ ਮਜਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਕੱਲ ਭਾਵ 19 ਮਾਰਚ ਨੂੰ ਸ਼ਾਮ ਚਾਰ ਵਜੇ ਮੀਟਿੰਗ ਕਰਨਗੇ। ਇਸ ਮੀਟਿੰਗ ਤੋਂ ਪਹਿਲਾਂ ਸਵੇਰੇ 11 ਵਜੇ ਸਬੰਧਿਤ ਸਾਰੀਆਂ ਕਿਸਾਨ ਮਜਦੂਰ ਜਥੇਬੰਦੀਆਂ ਇੱਕ ਸਾਂਝੀ ਮੀਟਿੰਗ ਕਰਕੇ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਰਣਨੀਤੀ ਤਿਆਰ ਕਰਨਗੀਆਂ। ਇਹਨਾਂ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨ ਮਜਦੂਰਾਂ ਨੂੰ ਬਿਨਾਂ ਸ਼ਰਤ ਕੱਲ ਤੱਕ ਰਿਹਾਅ ਨਹੀਂ ਕਰਦੀ ਅਤੇ ਤਰਨਤਾਰਨ ਜ਼ਿਲ੍ਹੇ 'ਚ ਹੋਈ ਪੁਲਸ ਦੇ ਸਹਾਇਕ ਥਾਣੇਦਾਰ ਦੀ ਮੌਤ ਬਾਰੇ ਜੁਡੀਸੀਅਲ ਜਾਂਚ ਦੇ ਹੁਕਮ ਨਹੀਂ ਦਿੰਦੀ ਤਾਂ ਸਾਰੀਆਂ ਕਿਸਾਨ ਮਜਦੂਰ ਜਥੇਬੰਦੀਆਂ ਆਪਣਾ ਸੰਘਰਸ ਜਾਰੀ ਰੱਖਣਗੀਆਂ ਅਤੇ ਹੋਰ ਤਿੱਖੇ ਐਕਸ਼ਨ ਕਰਨ ਵਿੱਚ ਜੁਟ ਜਾਣਗੀਆਂ, ਜਿਹਨਾਂ ਦੀ ਜਿੰਮੇਵਾਰੀ ਪੰਜਾਬ ਸਰਕਾਰ ਸਿਰ ਹੋਵੇਗੀ।


ਹੈਰੋਇਨ ਬਣਾਉਣ ਲਈ ਵਰਤੀਆਂ ਜਾਂਦੀਆਂ ਪੌਣੇ 2 ਕੁਇੰਟਲ ਗੋਲੀਆਂ ਬਰਾਮਦ

ਇਕ ਅਰਬ 30 ਕਰੋੜ ਦੀ ਹੈਰੋਇਨ ਬਰਾਮਦਗੀ ਨਾਲ ਤਾਰ ਜੁੜੇ ਹੋਣ ਦਾ ਸ਼ੱਕ

ਸਵਾ 2 ਕਰੋੜ ਦੀ ਰਾਸ਼ੀ ਸਣੇ 6 ਤਸਕਰ ਕਾਬੂ

http://sameydiawaaz.com/Archive%20News/%5B2013%5D/03/19.03.2013%20-%2006.jpg

ਚੰਡੀਗੜ੍ਹ 18 ਮਾਰਚ(ਗੁਰਪ੍ਰੀਤ ਸਿੰਘ ਨਿੱਝਰ)-ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ 6 ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਹੈਰੋਇਨ ਬਣਾਉਣ ਲਈ ਵਰਤੀਆਂ ਜਾਂਦੀਆਂ 1 ਕੁਇੰਟਲ 76 ਕਿੱਲੋ ਗੋਲੀਆਂ ਅਤੇ 2 ਕਰੋੜ 31 ਲੱਖ ਦੀ ਨਕਦੀ ਬਰਾਮਦ ਕੀਤੀ ਹੈ। ਚੰਡੀਗੜ੍ਹ ਪੁਲਿਸ ਦੇ ਐੱਸ. ਐੱਸ. ਪੀ. ਆਪ੍ਰੇਸ਼ਨ ਸ. ਆਰ. ਐੱਸ. ਘੁੰਮਣ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਡੀ. ਐੱਸ. ਪੀ. ਸਤਬੀਰ ਸਿੰਘ ਅਤੇ ਅਪਰਾਧ ਸ਼ਾਖਾ ਮੁਖੀ ਰਣਜੋਧ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਐਤਵਾਰ ਨੂੰ ਗਸ਼ਤ 'ਤੇ ਜਾ ਰਹੀ ਸੀ ਤਾਂ ਰਾਤ 10 ਵਜੇ ਦੇ ਲਗਭਗ ਗੱਡੀਆਂ ਦੀ ਜਾਂਚ ਪੜਤਾਲ ਦੌਰਾਨ ਮਨੀਮਾਜਰਾ ਦੇ ਪਾਵਰ ਹਾਊਸ ਨੇੜੇ ਕਿਸ਼ਨਗੜ੍ਹ ਵਾਲੇ ਪਾਸਿਉਂ ਆ ਰਹੀ ਇੱਕ ਮਹਿੰਗੀ ਲਗਜ਼ਰੀ ਗੱਡੀ ਮਹਿੰਦਰਾ ਐਕਸ.ਯੂ.ਵੀ. 500 ਨੰਬਰ ਸੀ.ਐਚ.01 ਏ.ਪੀ. 2074 ਨੂੰ ਰੋਕਿਆ ਗਿਆ। ਉਸ ਗੱਡੀ ਵਿਚ ਦੋ ਨੌਜਵਾਨ ਕਰਨ ਕੱਕੜ, ਵਾਸੀ ਸੈਕਟਰ 15 ਅਤੇ ਚੰਚਲ ਨਾਗ ਉਰਫ਼ ਰਣਵੀਰ, ਵਾਸੀ ਗੁਹਾਟੀ ਸਵਾਰ ਸਨ। ਜਦੋਂ ਅਪਰਾਧਸ਼ਾਖਾ ਟੀਮ ਨੇ ਦੋਵਾਂ ਤੋਂ ਕੁੱਝ ਸਵਾਲ ਪੁੱਛੇ ਤਾਂ ਉਹ ਘਬਰਾ ਗਏ। ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਚੰਚਲ ਨਾਗ ਦੀ ਡੱਬ ਵਿਚੋਂ 32 ਬੋਰ ਦਾ ਦੇਸੀ ਪਿਸਤੌਲ ਬਰਾਮਦ ਹੋਇਆ, ਜਿਸ ਵਿਚ 2 ਕਾਰਤੂਸ ਭਰੇ ਹੋਏ ਸਨ। ਇਸ ਪਿੱਛੋਂ ਉਨ੍ਹਾਂ ਦੀ ਗੱਡੀ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਬਰੀਕੀ ਨਾਲ ਤਲਾਸ਼ੀ ਲਏ ਜਾਣ 'ਤੇ ਗੱਡੀ ਵਿਚੋਂ ਤਿੰਨ ਵੱਖ ਵੱਖ ਲਿਫ਼ਾਫ਼ੇ,ਜਿਨ੍ਹਾਂ ਵਿਚ ਭਾਰੀ ਮਾਤਰਾ ਵਿਚ ਬਿਨਾਂ ਪੱਤਿਆਂ ਤੋਂ ਖੁੱਲ੍ਹੀਆਂ ਗੋਲੀਆਂ ਪਈਆਂ ਸਨ, ਬਰਾਮਦ ਹੋਏ। ਜਦੋਂ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਗੋਲੀਆਂ ਵਿਚ 'ਸੂਡੋਫੈਡਰੀਨ' ਨਾਮਕ ਸਾਲਟ ਹੁੰਦਾ ਹੈ, ਜੋਕਿ ਹੈਰੋਇਨ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਨੀਮਾਜਰਾ ਦੇ ਫਨ ਰਿਪਬਲਿਕ ਸਿਨੇਮਾ ਵਿਖੇ ਮਿਜ਼ੋਰਮ ਤੋਂ ਆਏ ਹੋਏ 4 ਨੌਜਵਾਨ ਜੋਸਾਂਗਾ, ਸਾਂਗਛੂੰਗਾ, ਲਲਨੂੰਹੀਆ ਅਤੇ ਡੈਵਿਥਾਗ ਉਨ੍ਹਾਂ ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ਨੂੰ ਇਹ ਗੋਲੀਆਂ ਸੌਂਪੀਆਂ ਜਾਣੀਆਂ ਸਨ। ਇਸ ਪਿੱਛੋਂ ਅਪਰਾਧ ਸ਼ਾਖਾ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਚਾਰਾਂ ਨੌਜਵਾਨਾਂ ਨੂੰ ਵੀ ਫਨ ਰਿਪਬਲਿਕ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਤੋਂ 2 ਕਰੋੜ 31 ਲੱਖ ਦੀ ਰਾਸ਼ੀ ਵੀ ਬਰਾਮਦ ਕੀਤੀ। ਦੋਸ਼ੀਆਂ ਦੇ ਵਿਰੁੱਧ ਅਸਲਾ ਐਕਟ ਅਤੇ ਨਸ਼ਾ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸੂਤਰਾਂ ਅਨੁਸਾਰ ਪੁਲਿਸ ਇਸ ਮਾਮਲੇ ਨੂੰ ਇਸ ਕਾਰਨ ਵੀ ਗੰਭੀਰਤਾ ਨਾਲ ਲੈ ਰਹੀ ਹੈ, ਕਿਉਂਕਿ ਇਸ ਮਾਮਲੇ ਦੇ ਤਾਰ ਕੁੱਝ ਦਿਨ ਪਹਿਲਾਂ ਜ਼ੀਰਕਪੁਰ ਤੋਂ ਇੱਕ ਪ੍ਰਵਾਸੀ ਭਾਰਤੀ ਤੋਂ ਫੜੀ 1 ਅਰਬ 30 ਕਰੋੜ ਰੁਪਏ ਦੀ ਹੈਰੋਇਨ ਬਰਾਮਦਗੀ ਨਾਲ ਜੁੜੇ ਹੋ ਸਕਦੇ ਹਨ, ਕਿਉਂਕਿ ਇਹ ਗੱਡੀ ਵੀ ਜ਼ੀਰਕਪੁਰ ਵਾਲੇ ਪਾਸਿਉਂ ਹੀ ਚੰਡੀਗੜ੍ਹ ਵੱਲ ਆ ਰਹੀ ਸੀ ਅਤੇ ਉਕਤ ਮਾਮਲੇ ਵਿਚ ਸ਼ਾਮਿਲ ਤਸਕਰ ਵੀ ਮਹਿੰਗੀਆਂ ਲਗਜ਼ਰੀ ਗੱਡੀਆਂ ਰਾਹੀਂ ਹੀ ਤਸਕਰੀ ਕਰਦੇ ਸਨ। ਸੂਤਰਾਂ ਅਨੁਸਾਰ ਉਕਤ ਹੈਰੋਇਨ ਬਰਾਮਦਗੀ ਉਪਰੰਤ ਮੋਹਾਲੀ ਦੇ ਮੁਅੱਤਲ ਡੀ. ਐੱਸ. ਪੀ. ਅਤੇ ਅੰਤਰਰਾਸ਼ਟਰੀ ਪਹਿਲਵਾਨ ਜਗਦੀਸ਼ ਸਿੰਘ ਉਰਫ਼ ਭੋਲਾ ਦੇ ਨਜ਼ਦੀਕੀਆਂ ਤੋਂ ਜੋ ਭਾਰੀ ਮਾਤਰਾ ਵਿਚ ਕੈਮੀਕਲ ਬਰਾਮਦ ਹੋਇਆ ਸੀ, ਉਹ ਵੀ ਹੈਰੋਇਨ ਬਣਾਉਣ ਲਈ ਹੀ ਵਰਤਿਆ ਜਾਂਦਾ ਹੈ, ਇਸੇ ਲਈ ਪੁਲਿਸ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਕਥਿਤ ਤਸਕਰਾਂ ਦਾ ਸਬੰਧ ਵੀ ਉਸੇ ਗਿਰੋਹ ਨਾਲ ਤਾਂ ਨਹੀਂ?


ਕਲਰਜ਼ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ 'ਗੁਰਬਾਣੀ' ਲੜੀਵਾਰ 'ਤੇ ਲੱਗੀ ਰੋਕ

ਮੁਨੀਸ਼ ਤਿਵਾੜੀ ਤੇ ਵਿਭਾਗ ਦੇ ਸਕੱਤਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭਰੋਸਾ ਦਿੱਤਾ

http://sameydiawaaz.com/Archive%20News/%5B2013%5D/03/19.03.2013%20-%2007.jpg

ਅੰਮ੍ਰਿਤਸਰ 18 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) :- ਚਰਚਿਤ ਲੜੀਵਾਰ 'ਗੁਰਬਾਣੀ' ਦਾ ਨਾਂਅ ਤਬਦੀਲ ਕਰਨ ਬਾਰੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਮਨੀਸ਼ ਤਿਵਾੜੀ ਤੇ ਸੰਯੁਕਤ ਸਕੱਤਰ ਭਾਰਤ ਸਰਕਾਰ ਸੁਪਰੀਆ ਨੇ ਸਪੱਸ਼ਟ ਕੀਤਾ ਹੈ ਕਿ ਅੱਜ ਪ੍ਰਸਾਰਿਤ ਹੋਣ ਵਾਲੇ ਉਕਤ ਟੀ. ਵੀ. ਲੜੀਵਾਰ 'ਤੇ ਰੋਕ ਲਾ ਦਿੱਤੀ ਗਈ ਹੈ । ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਨਾਲ ਫੋਨ 'ਤੇ ਗੱਲਬਾਤ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਵਿਸ਼ਵਾਸ਼ ਦੁਆਇਆ ਹੈ ਕਿ ਇਸ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਤੇ ਕਿਸੇ ਵੀ ਚੈਨਲ ਨੂੰ ਅਜਿਹਾ ਕੋਈ ਵੀ ਲੜੀਵਾਰ ਚਲਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ । ਜਥੇ: ਅਵਤਾਰ ਸਿੰਘ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਨਾਲ ਹੋਈ ਗੱਲਬਾਤ ਬਾਰੇ ਵੇਰਵਾ ਦਿੰਦਿਆਂ ਕਿਹਾ ਕਿ ਹੁਣ ਇਸ ਸੀਰੀਅਲ ਦਾ ਨਾਂਅ 'ਗੁਰਬਾਣੀ' ਨਹੀਂ ਹੋਵੇਗਾ ਅਤੇ ਮਹਿਕਮੇ ਦੀ ਸੰਯੁਕਤ ਸਕੱਤਰ ਸੁਪਰੀਆ ਵਲੋਂ ਲੜੀਵਾਰ ਦਾ ਨਾਂਅ ਤਬਦੀਲ ਕਰਨ ਦੀ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ । ਇਸੇ ਦੌਰਾਨ ਜਥੇ: ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਖਤ ਲਫਜ਼ਾਂ ਵਿਚ ਤਾੜਨਾ ਕੀਤੀ ਹੈ ਕਿ ਭਵਿੱਖ ਵਿਚ ਕੋਈ ਵੀ ਚੈਨਲ ਅਜਿਹੀਆਂ ਆਪ - ਹੁਦਰੀਆਂ ਕਾਰਵਾਈਆਂ ਕਰਨ ਦੀ ਹਿੰਮਤ ਨਾ ਕਰੇ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਰੱਬੀ ਪੈਗ਼ਾਮ ਹੀ 'ਗੁਰਬਾਣੀ' ਹੈ ਅਤੇ ਸਿੱਖਾਂ ਅੰਦਰ ਇਸ ਦਾ ਦਰਜਾ ਹਾਜ਼ਰ - ਨਾਜ਼ਰ 'ਗੁਰੂ' ਦਾ ਹੈ । 'ਗੁਰਬਾਣੀ' ਦੇ ਨਾਂਅ 'ਤੇ ਕਿਸੇ ਵੀ ਲੜੀਵਾਰ ਜਾਂ ਉਸ ਦੇ ਪਾਤਰ ਦਾ ਨਹੀਂ ਰੱਖਿਆ ਜਾ ਸਕਦਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਅਜਿਹੇ ਕਿਸੇ ਵੀ ਲੜੀਵਾਰ ਨੂੰ ਚੱਲਣ ਦੀ ਹਰਗਿਜ਼ ਇਜ਼ਾਜਤ ਨਹੀਂ ਦਿੱਤੀ ਜਾਵੇਗੀ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ । ਜ਼ਿਕਰਯੋਗ ਹੈ ਕਿ ਕਲਰਜ ਟੀ. ਵੀ. ਚੈਨਲ ਵਲੋਂ ਇਕ ਲੜਕੀ ਦਾ ਨਾਂਅ ਗੁਰਬਾਣੀ ਰੱਖਕੇ ਅੱਜ ਦਾ ਇਸ ਦਾ ਪ੍ਰਸਾਰਣ ਕਰਨ ਦਾ ਐਲਾਨ ਕੀਤਾ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਗਠਨਾਂ ਨੇ ਤਿੱਖਾ ਵਿਰੋਧ ਕਰਦਿਆਂ ਅੱਜ ਅੰਮ੍ਰਿਤਸਰ ਵਿਖੇ ਪੁਤਲੇ ਵੀ ਸਾੜੇ ਸਨ । ਇਹ ਲੜੀਵਾਰ ਪ੍ਰਵਾਸੀ ਲਾੜਿਆਂ ਵਲੋਂ ਲੜਕੀਆਂ ਨਾਲ ਧੋਖਾ ਕਰਨ ਦੇ ਮਾਮਲੇ ਬਾਰੇ ਤਿਆਰ ਕੀਤਾ ਗਿਆ ਸੀ ।


ਸੱਜਣ ਕੁਮਾਰ ਮਾਮਲੇ ਦੀ ਸੁਣਵਾਈ ਸੁਰੱਖਿਆ ਕਾਰਨਾਂ ਕਰਕੇ 23 ਤੱਕ ਮੁਲਤਵੀ

http://sameydiawaaz.com/Archive%20News/%5B2013%5D/03/19.03.2013%20-%2008.jpg

ਨਵੀਂ ਦਿੱਲੀ 18 ਮਾਰਚ (ਜਗਤਾਰ ਸਿੰਘ) :- ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ਼ ਮਾਮਲੇ ਦੀ ਸੁਣਵਾਈ ਅੱਜ ਸੁਰੱਖਿਆ ਕਾਰਨਾਂ ਕਰਕੇ ਪੂਰੀ ਨਾ ਹੋ ਸਕੀ। ਮਾਮਲੇ ਦੀ ਸੁਣਵਾਈ ਦੁਪਹਿਰ 12.30 ਵਜੇ ਅਰੰਭ ਹੋਈ, ਜਿਸ ਵਿਚ ਸਰਕਾਰੀ ਵਕੀਲ ਆਰ. ਐਸ. ਚੀਮਾ ਨੇ ਸੱਜਣ ਕੁਮਾਰ ਖਿਲਾਫ਼ ਲੱਗੇ ਦੋਸ਼ਾਂ ਦੇ ਪੱਖ ਵਿਚ ਬਹਿਸ ਕੀਤੀ। ਇਸ ਦੌਰਾਨ ਅਦਾਲਤ ਵਿਚ ਮੌਜੂਦ 2 ਸਿੱਖ ਨੌਜਵਾਨ ਸੱਜਣ ਕੁਮਾਰ ਦੇ ਨੇੜੇ ਪੁੱਜ ਗਏ। ਸੁਰੱਖਿਆ ਕਰਮੀਆਂ ਨੇ ਇਸ 'ਤੇ ਇਤਰਾਜ ਕਰਦਿਆਂ ਦੋਵੇਂ ਨੌਜਵਾਨਾਂ ਨੂੰ ਕਮਰੇ ਤੋਂ ਬਾਹਰ ਜਾਣ ਦਾ ਨਿਰਦੇਸ਼ ਦੇ ਦਿੱਤਾ। ਬਾਅਦ ਦੁਪਹਿਰ 1.30 ਵਜੇ ਅਦਾਲਤ ਦੇ ਲੰਚ ਦਾ ਸਮਾਂ ਹੋਣ 'ਤੇ ਮਾਮਲੇ ਦੀ ਸੁਣਵਾਈ ਲੰਚ ਤੋਂ ਬਾਅਤ ਮੁੜ ਤੋਂ ਜਾਰੀ ਹੋਣੀ ਸੀ ਪਰ ਇਸ ਦਰਮਿਆਨ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਅਦਾਲਤੀ ਕੰਪਲੈਕਸ ਵਿਚ ਸੁਰੱਖਿਆ ਮਾਹੌਲ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ 'ਤੇ ਅਦਾਲਤ ਨੇ ਸੁਣਵਾਈ ਨੂੰ 23 ਮਾਰਚ ਤਕ ਲਈ ਮੁਲਤਵੀ ਕਰ ਦਿੱਤਾ। ਇਸ ਤੋਂ ਚਸ਼ਮਦੀਦ ਗਵਾਹਾਂ ਜਗਸ਼ੇਰ ਸਿੰਘ, ਬਲਵਿੰਦਰ ਸਿੰਘ ਅਤੇ ਰਾਮ ਅਵਤਾਰ ਦੀਆਂ ਗਵਾਹੀਆਂ ਦੇ ਅਧਾਰ 'ਤੇ ਬਹਿਸ ਕਰਦਿਆਂ ਸ੍ਰੀ ਚੀਮਾ ਨੇ ਅਦਾਲਤ ਵਿਚ ਕਿਹਾ ਕਿ ਜਗਸ਼ੇਰ ਸਿੰਘ ਆਪਣੀ ਗਵਾਹੀ ਦੌਰਾਨ ਕਿਹਾ ਸੀ ਕਿ ਸੱਜਣ ਕੁਮਾਰ ਉਸਦੇ ਖੇਤਰ ਵਿਚ 1 ਨਵੰਬਰ 1984 ਦੀ ਰਾਤ ਨੂੰ ਆਇਆ ਸੀ ਅਤੇ ਉਸਨੇ ਆਪਣੇ ਸਮਰਥਕਾਂ ਨੂੰ ਸਿੱਖਾਂ ਦਾ ਕਤਲ ਕਰਨ ਲਈ ਭੜਕਾਇਆ ਸੀ। ਜਗਸ਼ੇਰ ਸਿੰਘ ਨੇ ਆਪਣੀ ਜਾਨ ਰਾਮ ਅਵਤਾਰ ਦੇ ਘਰ ਛੁਪ ਕੇ ਬਚਾਈ ਸੀ। ਪੁਲਿਸ ਰਿਕਾਰਡਾਂ ਮੁਤਾਬਿਕ ਉਸ ਖੇਤਰ ਵਿਚ 3 ਨਵੰਬਰ ਤਕ 30 ਸਿੱਖ ਮਾਰੇ ਗਏ ਸਨ ਪਰ ਪੁਲਿਸ ਨੇ ਇਨ੍ਹਾਂ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਸਿੱਖ ਨੂੰ ਸ਼ਰਨ ਦੇਣ ਵਾਲੇ ਰਾਮ ਅਵਤਾਰ ਨੂੰ ਹੀ 4 ਨਵੰਬਰ ਨੂੰ ਆਈ.ਪੀ.ਸੀ. ਦੀ ਧਾਰਾ 107/151 ਅਧੀਨ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਜਗਸ਼ੇਰ ਸਿੰਘ, ਬਲਵਿੰਦਰ ਸਿੰਘ ਅਤੇ ਰਾਮ ਅਵਤਾਰ ਦੀਆਂ ਗਵਾਹੀਆਂ ਬਿਲਕੁਲ ਵਿਸ਼ਵਸਨੀਕ ਹਨ। ਦੂਜੇ ਪਾਸੇ ਸਿੱਖ ਜੱਥੇਬੰਦੀਆਂ ਤੇ ਪੀੜਤਾਂ ਦੋਸ਼ੀਆਂ ਦੀ ਸਜ਼ਾ ਦੀ ਮੰਗ ਨੂੰ ਲੈਕੇ ਕੋਰਟ ਦੇ ਬਾਹਰ ਪ੍ਰਦਰਸ਼ਨ ਕਰਕੇ ਰੋਸ ਜਤਾਇਆ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz