ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

20 ਮਾਰਚ 2013

ਭਾਈ ਲਾਹੋਰੀਆ, ਸੁੱਖੀ, ਭਾਉ ਅਤੇ ਭਾਈ ਮਾਣਕਿਆਂ ਪੁਲਿਸ ਦੀ ਸਖਤ ਸੁਰਖਿਆ ਹੇਠ ਪੇਸ਼

ਅਗਲੀ ਸੁਣਵਾਈ ਹੁਣ 12 ਅਪ੍ਰੈਲ ਨੂੰ

 http://sameydiawaaz.com/Archive%20News/%5B2013%5D/03/20.03.2013%20-%2003.jpg

ਨਵੀਂ ਦਿੱਲੀ 19 ਮਾਰਚ (ਮਨਪ੍ਰੀਤ ਸਿੰਘ ਖਾਲਸਾ) :- ਅਜ ਦਿੱਲੀ ਦੀ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਦਯਾ ਸਿੰਘ ਲਾਹੋਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਅਤੇ ਪੰਜਾਬ ਪੁਲਿਸ ਦੀ ਸੁਰਖਿਆ ਹੇਠ ਭਾਈ ਸੁਖਵਿੰਦਰ ਸਿੰਘ ਸੁਖੀ ਨੂੰ ਅਤੇ ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਹਨ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1), 120 ਬੀ ਅਤੇ 121ਏ ਅਧੀਨ ਜੱਜ ਰਾਕੇਸ਼ ਸਿਧਾਰਥ ਦੀ ਕੋਰਟ ਵਿਚ ਸਮੇਂ ਤੋਂ ਤਕਰੀਬਨ ਦੋ ਘੰਟੇ ਦੇਰੀ ਨਾਲ ਪੇਸ਼ ਕੀਤਾ ਗਿਆ।ਅੱਜ ਭਾਈ ਬਲਜੀਤ ਸਿੰਘ ਭਾਉ ਦੀ ਜਮਾਨਤ ਤੇ ਬਹਿਸ ਹੋਣੀ ਸੀ ਪਰ ਸਰਕਾਰੀ ਵਕੀਲ' ਤੇ ਬਲਜੀਤ ਸਿੰਘ ਭਾਉ ਅਤੇ ਹੋਰ ਸਿੰਘਾਂ ਦਾ ਵਕੀਲ ਦੁਸਰੀ ਕੋਰਟ ਵਿਚ ਮਸ਼ਰੂਫ ਹੋਣ ਕਰਕੇ ਕੇਸ ਦੀ ਕਿਸੇ ਕਿਸਮ ਦੀ ਕਾਰਵਾਈ ਨਾ ਹੋ ਸਕੀ ।ਅੱਜ ਕੋਰਟ ਵਿਚ ਭਾਈ ਭਾਉ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਪਿਤਾ ਜੀ ਹਾਜਿਰ ਸਨ ਅਤੇ ਭਾਈ ਦਯਾ ਸਿੰਘ ਲਾਹੋਰੀਆ ਨੂੰ ਮਿਲਣ ਵਾਸਤੇ ਉਨ੍ਹਾਂ ਦੀ ਧਰਮਸੁਪਤਨੀ ਬੀਬੀ ਕਮਲਜੀਤ ਕੌਰ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਅਜ ਕੋਰਟ ਵਿਚ ਭਾਈ ਦਯਾ ਸਿੰਘ ਲਾਹੋਰੀਆ,ਭਾਈ ਸੁਖਵਿੰਦਰ ਸਿੰਘ ਸੁੱਖੀ, ਭਾਈ ਬਲਜੀਤ ਸਿੰਘ ਭਾਉ ਅਤੇ ਤਰਲੋਚਨ ਸਿੰਘ ਮਾਣਕਿਆਂ ਵਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਅਤੇ ਉਨ੍ਹਾਂ ਦੇ ਅਸਿਸਟੇਂਟ ਗੁਰਮੀਤ ਰੰਧਾਵਾ, ਸੰਜਯ ਚੋਬੇ ਹਜਿਰ ਹੋਏ ਸਨ । ਮਾਮਲੇ ਦੀ ਅਗਲੀ ਸੁਣਵਾਈ ਹੁਣ 12 ਅਪ੍ਰੈਲ ਨੂੰ ਹੋਵੇਗੀ ।


ਖਮਾਣੋਂ ਥਾਣੇ ਦੇ 6 ਮੁਲਾਜ਼ਮਾਂ ਦੇ ਇਕ ਹਾਦਸੇ ਦੌਰਾਨ ਹੋਈ ਮੌਤ ਅਫ਼ਸੋਸਨਾਕ - ਮਾਨ

 http://sameydiawaaz.com/Archive%20News/%5B2013%5D/03/20.03.2013%20-%2002.jpg

ਫ਼ਤਹਿਗਡ਼੍ਹ ਸਾਹਿਬ 19 ਮਾਰਚ (ਅਰੁਣ ਆਹੂਜਾ) :- ''ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖਮਾਣੋਂ ਥਾਣੇ ਨਾਲ ਸੰਬੰਧਿਤ 6 ਪੁਲਿਸ ਮੁਲਾਜ਼ਮਾਂ ਦੇ ਇਕ ਹਾਦਸੇ ਦੌਰਾਨ ਹੋਏ ਦਰਦਨਾਕ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਅਤੇ ਸੰਬੰਧਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਬੀਤੇ ਦਿਨੀ ਬਸ਼ੀ ਪਠਾਣਾਂ-ਸੰਘੋਲ ਸਡ਼ਕ ਉਤੇ ਇਕ ਪੁਲਿਸ ਗੱਡੀ ਜਿਸ ਵਿਚ ਕੋਈ 17 ਦੇ ਕਰੀਬ ਪੁਲਿਸ ਮੁਲਾਜ਼ਮ ਸਵਾਰ ਸਨ, ਦੇ ਪਲਟ ਜਾਣ ਕਰਨ 6 ਮੁਲਾਜ਼ਮਾਂ ਨੂੰ ਆਪਣੀ ਜਿੰਦਗੀ ਤੋ ਹੱਥ ਧੋਣੇ ਪਏ ਅਤੇ ਕੋਈ 11 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ । ਉਹਨਾਂ ਕਿਹਾ ਕਿ ਬੇਸ਼ੱਕ ਪੰਜਾਬ ਪੁਲਿਸ ਦੀ ਕਾਰਗੁਜਾਰੀ ਅੱਜ ਕੱਲ੍ਹ ਸੂਬੇ ਵਿਚ ਕਾਫੀ ਬਦਨਾਮ ਤੇ ਵਿਵਾਦ ਪੂਰਨ ਬਣੀ ਹੋਈ ਹੈ, ਪਰ ਇਹ ਵੀ ਸੱਚ ਹੈ ਕਿ ਕੁਝ ਉੱਚ ਰਿਸ਼ਵਤਖੋਰ ਅਤੇ ਕਾਤਿਲ ਪੁਲਿਸ ਅਫ਼ਸਰਾਂ ਨੂੰ ਛੱਡਕੇ ਥੱਲਡ਼ੇ ਪੱਧਰ ਦੇ ਮੁਲਾਜ਼ਮਾਂ ਦਾ ਅਜਿਹੀਆਂ ਕਾਰਵਾਈਆਂ ਵਿਚ ਕੋਈ ਸਮੂਲੀਅਤ ਨਹੀ ਹੁੰਦੀ ।" ਸ. ਮਾਨ ਨੇ ਕਿਹਾ ਕਿ ਜੇਕਰ 10 ਸੀਟਾਂ ਵਾਲੀ ਗੱਡੀ ਵਿਚ 17 ਮੁਲਾਜ਼ਮਾਂ ਨੂੰ ਜ਼ਬਰਦਸੀ ਲੱਦਿਆ ਗਿਆ ਅਤੇ ਜਿਸ ਕਾਰਨ ਓਵਰ ਲੋਡ ਹੋਣ ਕਾਰਨ ਇਹ ਗੱਡੀ ਪਲਟੀ, ਉਸ ਲਈ ਉੱਚ ਪੁਲਿਸ ਅਫ਼ਸਰਸ਼ਾਹੀ ਦੋਸੀ ਹੈ ਜੋ ਆਪਣੇ ਮੁਲਾਜ਼ਮਾਂ ਦੇ ਆਉਣ ਜਾਣ ਲਈ ਸੁਰੱਖਿਆ ਵਾਲਾ ਪ੍ਰਬੰਧ ਨਹੀ ਕਰ ਸਕੀ । ਉਹਨਾਂ ਕਿਹਾ ਜਦੋ ਪੁਲਿਸ ਅਤੇ ਅਫ਼ਸਰਸ਼ਾਹੀ ਹੀ ਟ੍ਰੈਫਿਕ ਨਿਯਮਾਂ ਅਤੇ ਹੋਰ ਕਾਨੂੰਨਾਂ ਅਤੇ ਸਮਾਜਿਕ ਨਿਯਮਾਂ ਦਾ ਉਲੰਘਣ ਕਰੇ, ਤਾ ਕਿਵੇ ਉਮੀਦ ਕੀਤੀ ਜਾ ਸਕਦੀ ਹੈ ਕਿ ਅਜਿਹੀ ਅਫ਼ਸਰਸ਼ਾਹੀ ਅਤੇ ਨਿਜਾਮ ਇਥੋ ਦੇ ਨਿਵਾਸੀਆਂ ਨੂੰ ਇਨਸਾਫ਼ ਦੇਣਗੇ ? ਉਹਨਾਂ ਕਿਹਾ ਕਿ ਜਦੋ ਤੱਕ ਰਿਸ਼ਵਤਖੋਰ ਅਤੇ ਕਾਤਿਲ ਸ੍ਰੀ ਸੁਮੇਧ ਸੈਣੀ, ਐਸ.ਐਸ.ਵਿਰਕ ਅਤੇ ਕੇ.ਪੀ.ਐਸ. ਗਿੱਲ ਵਰਗੇ ਅਫ਼ਸਰਾਂ ਨੂੰ ਪੰਜਾਬ ਵਿਚ ਤਾਇਨਾਤ ਕਰਨ ਦੇ ਹੋ ਰਹੇ ਅਮਲ ਨੂੰ ਬੰਦ ਨਹੀ ਕੀਤਾ ਜਾਂਦਾ, ਉਦੋ ਤੱਕ ਪੁਲਿਸ ਅਤੇ ਨਿਜਾਮੀ ਪ੍ਰਬੰਧ ਵਿਚ ਆਈਆਂ ਖਾਮੀਆਂ ਨੂੰ ਦੂਰ ਨਹੀ ਕੀਤਾ ਜਾ ਸਕਦਾ । ਇਸ ਲਈ ਜ਼ਰੂਰੀ ਹੈ ''ਚੋਰ ਨੂੰ ਨਹੀ, ਚੋਰ ਜੰਮਣ ਵਾਲੀ ਮਾਂ ਨੂੰ ਖ਼ਤਮ ਕਰੋ" ਤਾ ਕਿ ਉਹ ਇਥੋ ਦੇ ਪ੍ਰਬੰਧ ਅਤੇ ਇਨਸਾਫ਼ ਵਿਚ ਪਾਰਦਰਸੀ ਲਿਆਦੀ ਜਾ ਸਕੇ ਅਤੇ ਇਸ ਤਰਾ੍ਹਂ ਕਿਸੇ ਵੀ ਬੇਕਸੂਰ ਮੁਲਾਜ਼ਮ ਨੂੰ ਆਪਣੀ ਜਿੰਦਗਾਨੀਆਂ ਤੋ ਹੱਥ ਨਾ ਧੋਣੇ ਪੈਣ ਅਤੇ ਕਿਸੇ ਵੀ ਪਰਿਵਾਰ ਦੇ ਬੱਚੇ, ਪਤਨੀ, ਮਾਂ, ਭੈਣ-ਭਰਾਵਾਂ ਨੂੰ ਵੈਣ ਪਾਉਣ ਲਈ ਮਜ਼ਬੂਰ ਨਾ ਹੋਣਾ ਪਵੇ । ਉਹਨਾਂ ਸ. ਬਾਦਲ ਵੱਲੋਂ ਮ੍ਰਿਤਕਾ ਨੂੰ ਦੋ-ਦੋ ਲੱਖ ਰੁਪਏ ਦੇਣ ਦੇ ਐਲਾਣ ਨੂੰ ਮ੍ਰਿਤਕ ਪਰਿਵਾਰਾਂ ਨਾਲ ਕੋਝਾ ਮਜ਼ਾਕ ਕਰਾਰ ਦਿੰਦੇ ਹੋਏ ਜਿਥੇ ਨਿਖੇਧੀ ਕੀਤੀ, ਉਥੇ ਮੰਗ ਕੀਤੀ ਕਿ ਉਹਨਾਂ ਪਰਿਵਾਰਾਂ ਨੂੰ ਘੱਟੋ-ਘੱਟ 10-10 ਲੱਖ ਦੀ ਗ੍ਰਾਂਟ ਅਤੇ ਉਹਨਾਂ ਦੇ ਪਰਿਵਾਰਾਂ ਵਿਚੋਂ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਜ਼ਖਮੀਆਂ ਦੇ ਇਲਾਜ ਸਰਕਾਰੀ ਖ਼ਰਚੇ ਉਤੇ ਕੀਤੇ ਜਾਣ ।


ਮਾਮਲਾ ਗੁਰੂ ਸਾਹਿਬਾਨ ਬਾਰੇ ਭੱਦੀ ਸ਼ਬਦਾਵਲੀ ਵਾਲੀ “ਸਿੱਖ ਇਤਿਹਾਸ” ਨਾਮਕ ਕਿਤਾਬ ਦਾ

ਪੰਚ ਪ੍ਰਧਾਨੀ ਆਗੂ ਅਨੁਸਾਰ ਡਾ: ਦਿਲਗੀਰ ਦੀ ਸਾਜਿਸ਼

http://sameydiawaaz.com/Archive%20News/%5B2013%5D/03/20.03.2013%20-%2013.jpg http://sameydiawaaz.com/Archive%20News/%5B2013%5D/03/20.03.2013%20-%2012.jpg

ਅੰਮ੍ਰਿਤਸਰ :- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਪਵਾਈ ਗਈ ”ਸਿੱਖ ਇਤਿਹਾਸ” ਕਿਤਾਬ ਵਿੱਚ ਗੁਰੂਆਂ ਖਿਲਾਫ ਇੰਨੀ ਭੱਦੀ ਸ਼ਬਦਾਬਲੀ ਲਿਖੀ ਗਈ ਹੈ ਕਿ ਕੋਈ ਸਿੱਖ ਇਸ ਨੂੰ ਪੜ ਵੀ ਨਹੀਂ ਸਕਦਾ । ਇਸ ਕਿਤਾਬ ਨੂੰ ਅਪ੍ਰੈਲ 1999 ਵਿੱਚ ਛਾਪਿਆ ਗਿਆ ਸੀ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਇਸ ਖਿਲਾਫ ਅਵਾਜ ਬਲੰਦ ਕਰਕੇ ਇਸ ਨੂੰ ਛਾਪਣ ਦੇ ਦੋਸ਼ ਵਿੱਚ ਸ਼੍ਰੋਮਣੀ ਕਮੇਟੀ ਨੂੰ ਅਦਲਾਤ ਵਿੱਚ ਘਸੀਟਣ ਦੀ ਅਰੰਭਤਾ ਕੀਤੀ ਹੈ, ਜਦ ਇਸ ਬਾਰ ਪੂਰੀ ਖੋਜ ਕੀਤੀ ਤਾਂ ਜੋ ਅਸਲੀਅਤ ਸਾਹਮਣੇ ਆਈ ਉਸਦਾ ਦਾ ਖੁਲਾਸਾ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ, ਭਾਈ ਮਨਵੀਰ ਸਿੰਘ ਅਤੇ ਭਾਈ ਹਰਜੀਤ ਸਿੰਘ ਵਲੋਂ ਅੱਜ ਅੰਮ੍ਰਿਤਸਰ ਵਿਖੇ ਕੀਤਾ ਗਿਆ । ਇਹਨਾਂ ਸਿੱਖ ਆਗੂਆਂ ਨੇ ਇਸ ਕਿਤਾਬ ਪਿੱਛੇ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਜੀਰ ਨੂੰ ਸਾਜਿਸ਼ਕਾਰੀ ਦੱਸਿਆ । ਇਹਨਾਂ ਨੇ ਦਾਅਵਾ ਕੀਤਾ ਕਿ ਦਿਲਗੀਰ ਸ਼੍ਰੋਮਣੀ ਕਮੇਟੀ ਦੇ ਰਿਸਰਚ ਬੋਰਡ ਦਾ ਡਾਇਰੈਕਟਰ ਸੀ ਅਤੇ ਇਹ ਅਹੁਦਾ ਇਸ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਿਤਾ ਬਣਾ ਕੇ ਪ੍ਰਾਪਤ ਕੀਤਾ ਸੀ । ਇਸ ਗੱਲ ਦਾ ਸਬੂਤ ਇਹ ਹੈ ਕਿ ਇਹ ਜਦੋਂ ਵੀ ਇੰਗਲੈਂਡ ਤੋਂ ਉਸ ਨੂੰ ਫੋਨ ਕਰਦਾ ਸੀ, ਤਾਂ ਪਿਤਾ ਜੀ ਆਖ ਹੀ ਸੰਬੋਧਨ ਕਰਿਆ ਕਰਦਾ ਸੀ । ਇਸ ਦੀਆਂ ਇਹ ਗੱਲਾਂ ਇੰਗਲੈਂਡ ਦੀ ਇੱਕ ਅਖਬਾਰ ਕੋਲ ਰਿਕਾਰਡ ਵੀ ਹਨ, ਜਿਹਨਾਂ ਵਿੱਚ ਇਹ ਟੌਹੜੇ ਨੂੰ ਪਿਤਾ ਜੀ, ਬਾਪੂ ਜੀ ਆਖਦਾ ਹੈ । ਡਾਇਰੈਕਟਰ ਹੁੰਦਿਆਂ ਇਸ ਨੇ ਸ਼੍ਰੋਮਣੀ ਕਮੇਟੀ ਵਿੱਚ ਮੌਜੂਦ ਸਿੱਖ ਇਤਿਹਾਸ ਦੇ ਲਿਟਰੇਚਰ ਨੂੰ ਚੋਰੀ ਕਰ ਲਿਆ ਅਤੇ ਹੋਰ ਕਈ ਅਜਿਹੀਆਂ ਹਰਕਤਾਂ ਕੀਤੀਆਂ । ਜਿਸ ਕਰਕੇ ਸ੍ਰੋਮਣੀ ਕਮੇਟੀ ਨੇ ਇਸ ਨੂੰ ਬਰਤਰਫ ਕਰਨ ਲੱਗੀ ਸੀ, ਤਾਂ ਇਹ ਮਾਰਚ 1999 ਦੇ ਅਖੀਰ ਵਿੱਚ ਭੱਜਕੇ ਫੇਰ ਵਿਦੇਸ਼ ਚਲਾ ਗਿਆ । ਉਦੋਂ ਤੱਕ ਇਸ ਵਲੋਂ ਇਹ ਸਿੱਖ ਇਤਿਹਾਸ ਨਾਮ ਦੀ ਕਿਤਾਬ ਛਪਣ ਵਾਸਤੇ ਭਿਜਵਾਈ ਜਾ ਚੁੱਕੀ ਸੀ ਅਤੇ ਅਪ੍ਰੈਲ ਮਹੀਨੇ ਵਿੱਚ ਹੀ ਇਹ ਹਿੰਦੀ ਵਿੱਚ ਛਪ ਗਈ, ਜਿਸ ਨੂੰ ਦਿੱਲੀ ਅਤੇ ਹੋਰ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਵੰਡਿਆ ਗਿਆ । ਇਸ ਕਿਤਾਬ ਵਿੱਚ ਗੁਰੁ ਤੇਗ ਬਹਾਦਰ ਜੀ ਨੂੰ ਚੋਰ ਲਿਖਿਆ ਗਿਆ ਹੈ । ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਲਿਖਿਆ ਹੈ ਕਿ ਉਸ ਨੇ ਆਤਮ ਹੱਤਿਆ ਕਰ ਲਈ ਸੀ ਅਤੇ ਬਾਅਦ ਹਰਗਬਿੰਦ ਜੀ ਆ ਗਿਆ, ਜੋ ਕਿ ਬਹੁਤ ਹੀ ਡਰਪੋਕ ਸੀ, ਅਰਜਨ ਕੇ ਮਰਨੇ ਕੇ ਬਾਅਦ ਹਰਗਬਿੰਦ ਦਾ ਦਿਮਾਗੀ ਸੰਤੁਲਨ ਖੋ ਗਿਆ । ਹਰਗਬਿੰਦ ਜਬ ਸੋਤਾ ਥਾ ਤੋ ਸਾਥ ਬੰਦੂਕਧਾਰੀ ਪਹਿਰੇ ਪੇ ਖੜੇ ਰਹਿਤੇ, ਹਰ ਰਾਏ ਕੇ ਦੋ ਬੇਟੇ ਥੇ, ਵੱਡੇ ਬੇਟੇ ਕੀ ਉਮਰ 15 ਅਤੇ ਛੋਟੇ ਕੀ 6 ਸਾਲ ਥੀ । ਵੱਡੇ ਬੇਟੇ ਕੋ ਗੱਦੀ ਇਸ ਲਈ ਨਹੀਂ ਦੀ ਕਿਉਂਕਿ ਵੋਹ ਨੌਕਰਾਣੀ ਕਾ ਬੇਟਾ ਥਾ” । ਇਸ ਕਿਤਾਬ ਵਿੱਚ ਅਜਿਹੀ ਹੋਰ ਵੀ ਬਹੁਤ ਦੁੱਖਦਾਈ ਗੱਲਾਂ ਹਨ ਜੋ ਗੁਰੁ ਸਾਹਿਬ ਜੀ ਦਾ ਰੱਜ ਕੇ ਅਪਮਾਨ ਕਰਦੀਆਂ ਹਨ । ਭਾਈ ਸੁੱਜੋਂ ਨੇ ਕਿਹਾ ਕਿ ਦਿਲਗੀਰ ਨੇ ਆਪਣੀ ਬਕਵਾਸ ਰੂਪੀ ਤਵਾਰੀਖ ਵਿੱਚ ਵੀ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਰੱਜਕੇ ਅਪਮਾਨ ਕੀਤਾ ਹੈ । ਉਸ ਵਲੋਂ ਲਿਖੀ ਹੋਈ ਤਵਾਰੀਖ ਅਤੇ ਇਸ ਕਿਤਾਬ ਦੀ ਹਜਾਰਾਂ ਗੱਲਾਂ ਆਪਸ ਵਿੱਚ ਮਿਲਦੀਆਂ ਹਨ । ਸਾਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਕਿਤਾਬ ਉਦੋਂ ਹੀ ਬੈਨ ਕਰ ਦਿੱਤੀ ਗਈ ਸੀ ਪਰ ਉਸ ਦਿਨ ਡੇ ਐਂਡ ਨਾਈਟ ਨਿਊਜ਼ ਤੇ ਭਾਈ ਸਿਰਸਾ ਦੀ ਇੰਟਰਵਿਊ ਦੇਖਕੇ ਇਸ ਤਰ੍ਹਾਂ ਨਹੀਂ ਲੱਗਦਾ । ਕਿਤਾਬ ਤੇ ਪਾਬੰਦੀ ਸੰਬੰਧੀ ਸਾਨੂੰ ਮਿਲੀ ਜਾਣਕਾਰੀ ਦਾ ਕੋਈ ਪੁਖਤਾ ਅਧਾਰ ਨਹੀਂ ਹੈ । ਕੋਈ ਵੀ ਵਿਅਕਤੀ ਇਸ ਵਾਰੇ ਆਪਣੀ ਜਾਣਕਾਰੀ ਸਾਂਝੀ ਕਰ ਸਕਦਾ ਹੈ । ਉਪਰੋਕਤ ਪ੍ਰੈਸ ਨੋਟ ਪੰਚ ਪ੍ਰਧਾਨੀ ਦੇ ਆਗੂ ਚਰਨਜੀਤ ਸਿੰਘ ਸੁਜੋਂ ਵਲੋਂ ਭੇਜਿਆ ਗਿਆ ਹੈ । ਇਸ ਸੰਬੰਧੀ ਸਾਰੀਆਂ ਧਿਰਾਂ ਦਾ ਵੀ ਵਿਚਾਰ ਭੇਜਣ ਲਈ ਹਮੇਸ਼ਾਂ ਸਵਾਗਤ ਹੈ ।


ਵਿਧਾਨ ਸਭਾ 'ਚ ਅਕਾਲੀ ਦਲ ਦਾ ਅਤੇ ਪਾਰਕਿੰਗ 'ਚ ਕਾਂਗਰਸ ਦਾ ਚਲਦਾ ਰਿਹਾ ਸੈਸ਼ਨ

ਕਾਂਗਰਸ ਵਾਪਸ ਲੈ ਸਕਦੀ ਹੈ ਵਿਧਾਨ ਸਭਾ ਸਪੀਕਰ ਅਟਵਾਲ ਨੂੰ ਦਿੱਤੀ ਆਪਣੀ ਹਮਾਇਤ

 http://sameydiawaaz.com/Archive%20News/%5B2013%5D/03/20.03.2013%20-%2001.jpg

ਚੰਡੀਗੜ੍ਹ 19 ਮਾਰਚ (ਦੀਪਕ ਸ਼ਰਮਾ) :- ਅੱਜ ਪੰਜਵੇਂ ਦਿਨ ਵੀ ਵਿਧਾਨ ਸਭਾ 'ਚ ਦੋਵਾਂ ਧਿਰਾਂ ਵਿਚਕਾਰ ਚੱਲਿਆ ਆ ਰਿਹਾ ਰੇੜਕਾ ਬਰਕਰਾਰ ਰਿਹਾ। ਨਾ ਸਪੀਕਰ ਵਲੋਂ ਕਾਂਗਰਸੀ ਵਿਧਾਇਕਾਂ ਦੀ ਬਹਾਲੀ ਹੋਈ ਤੇ ਨਾ ਹੀ ਕਾਂਗਰਸ ਨੇ ਮੁਆਫੀ ਮੰਗੀ। ਇੰਝ ਕਾਂਗਰਸ ਦਾ ਬਾਈਕਾਟ ਜਾਰੀ ਰਿਹਾ। ਇਸ ਦੌਰਾਨ ਚਰਨਜੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਚੱਲ ਰਹੇ ਇਸ ਬਜਟ ਸੈਸ਼ਨ ਦੌਰਾਨ ਅਕਾਲੀ ਦਲ ਦੇ ਵਿਧਾਇਕ ਸਦਨ ਦੇ ਅੰਦਰ ਆਪਣਾ ਸੈਸ਼ਨ ਰਸਮੀ ਤੌਰ 'ਤੇ ਚਲਾਉਂਦੇ ਰਹੇ ਜਦਕਿ ਆਪਣੀ ਜਿੱਦ 'ਤੇ ਅੜੇ ਕਾਂਗਰਸੀ ਵਿਧਾਇਕਾਂ ਨੇ ਅੱਜ ਵੀ ਜਗਮੋਹਨ ਸਿੰਘ ਕੰਗ ਨੂੰ ਸਪੀਕਰ ਦੀ ਕੁਰਸੀ 'ਤੇ ਬਿਠਾ ਕੇ ਵਿਧਾਨ ਸਭਾ ਦੇ ਬਾਹਰ ਪਾਰਕਿੰਗ ਵਿਚ ਆਪਣਾ ਵੱਖਰਾ ਸੈਸ਼ਨ ਚਲਾਇਆ। ਬਿਨਾ ਵਿਰੋਧੀ ਧਿਰ ਤੋਂ ਲਗਾਤਾਰ ਪੰਜ ਦਿਨਾਂ ਤੋਂ ਚੱਲ ਰਹੇ ਸੈਸ਼ਨ ਦੌਰਾਨ ਅੱਜ ਵੀ ਪ੍ਰਸ਼ਨ ਕਾਲ 12 ਕੁ ਮਿੰਟਾਂ ਵਿਚ ਹੀ ਨਿੱਬੜ ਗਿਆ ਤੇ ਇਸ ਤੋਂ ਬਾਅਦ ਸਦਨ ਨੇ ਆਪਣੇ ਰੁਟੀਨ ਦੇ ਕੰਮ ਨਿਪਟਾਏ। ਦੂਜੇ ਪਾਸੇ ਵਿਰੋਧੀ ਧਿਰ ਨੇ ਸੱਤਾਧਾਰੀ ਧਿਰ ਦੀ ਮੁਆਫੀ ਦੀ ਮੰਗ ਨੂੰ ਠੁਕਰਾਉਂਦਿਆਂ ਉਲਟਾ ਉਹਨਾਂ 'ਤੇ ਹੀ ਸਵਾਲੀਆ ਨਿਸ਼ਾਨ ਲਗਾਉਂਦਿਆਂ ਆਖਿਆ ਕਿ ਇਸੇ ਸਦਨ ਅੰਦਰ 1986 ਵਿਚ ਇਕ ਹੰਗਾਮੇ ਦੌਰਾਨ ਸਪੀਕਰ ਸੁਰਜੀਤ ਸਿੰਘ ਮਿਨਹਾਸ ਦੀ ਪੱਗ ਉਛਲੀ ਸੀ, ਪਹਿਲਾਂ ਉਸ ਲਈ ਤਾਂ ਮੁਆਫੀ ਮੰਗੋ। ਪਾਰਕਿੰਗ 'ਚ ਚੱਲ ਰਹੇ ਕਾਂਗਰਸੀ ਸੈਸ਼ਨ ਦੀ ਸਪੀਕਰ ਵਜੋਂ ਅਗਵਾਈ ਕਰ ਰਹੇ ਕੰਗ ਨੇ 1986 ਵਿਚ ਹੋਏ ਹੰਗਾਮੇ ਅਤੇ ਸਪੀਕਰ ਦੀ ਪੱਗ ਉਛਾਲੇ ਜਾਣ ਦੀ ਘਟਨਾ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ 'ਤੇ ਇਕ ਜਾਂਚ ਕਮੇਟੀ ਕਾਇਮ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਕੱਲ੍ਹ ਤੱਕ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਲਕੇ ਪੰਜਾਬ ਦਾ ਬਜਟ ਪੇਸ਼ ਹੋਣਾ ਹੈ ਪਰ ਚੱਲ ਰਹੇ ਹਾਲਾਤਾਂ ਤੋਂ ਇੰਝ ਲੱਗ ਰਿਹਾ ਹੈ ਕਿ ਕੱਲ੍ਹ ਨੂੰ ਵੀ ਇਹ ਰੇੜਕਾ ਬਰਕਰਾਰ ਰਹੇਗਾ ਤੇ ਕਾਂਗਰਸੀ ਵਿਧਾਇਕ ਸਦਨ ਦੇ ਬਾਹਰ ਹੀ ਨਜ਼ਰ ਆਉਣਗੇ।


ਕੇਂਦਰ ਸਰਕਾਰ ਹੋਈ ਡਾਵਾਂਡੋਲ, ਡੀ. ਐਮ. ਕੇ. ਨੇ ਹਮਾਇਤ ਵਾਪਸ ਲਈ

ਨਵੀਂ ਦਿੱਲੀ 19 ਮਾਰਚ (ਏਜੰਸੀਆਂ) :- ਸ਼੍ਰੀਲੰਕਾ ਮੁੱਦੇ 'ਤੇ ਡੀ. ਐੱਮ. ਕੇ. ਨੇ ਯੂ. ਪੀ. ਏ. ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਲੋਕ ਸਭਾ ਵਿਚ ਡੀ. ਐੱਮ. ਕੇ. ਦੇ 18 ਮੈਂਬਰ ਹਨ ਅਤੇ ਇਸ ਤਰ੍ਹਾਂ ਸਰਕਾਰ ਨੂੰ 18 ਸੰਸਦ ਮੈਂਬਰਾਂ ਦਾ ਸਮਰਥਨ ਘੱਟ ਗਿਆ ਹੈ। ਸਰਕਾਰ ਵਿਚ ਵੀ ਡੀ. ਐੱਮ. ਕੇ. ਦੇ 5 ਮੰਤਰੀ ਹਨ। ਅਸਲ ਵਿਚ ਡੀ. ਐੱਮ. ਕੇ. ਅਮਰੀਕਾ ਦੀ ਹਮਾਇਤ ਵਾਲੇ ਯੂ. ਐੱਨ. ਐੱਚ. ਆਰ. ਸੀ. ਪ੍ਰਸਤਾਵ ਵਿਚ ਸ਼੍ਰੀਲੰਕਾਈ ਤਮਿਲਾਂ ਦੇ ਮੁੱਦੇ 'ਤੇ ਕੁਝ ਸੋਧ ਚਾਹੁੰਦੀ ਹੈ।। ਇਸ ਤੋਂ ਪਹਿਲਾਂ ਸਰਕਾਰ ਦੇ ਤਿੰਨ ਮੰਤਰੀ ਪੀ. ਚਿਦਾਂਬਰਮ, ਏ. ਕੇ. ਐਂਟਨੀ ਅਤੇ ਗੁਲਾਮ ਨਬੀ ਆਜ਼ਾਦ ਕਰੁਣਾਨਿਧੀ ਨੂੰ ਮਨਾਉਣ ਚੇਨੱਈ ਗਏ ਸਨ, ਪਰ ਇਨ੍ਹਾਂ ਦਰਮਿਆਨ ਹੋਈ ਬੈਠਕ ਬੇਨਤੀਜਾ ਰਹੀ ਸੀ।। ਇਸ ਤੋਂ ਪਹਿਲਾਂ ਡੀ. ਐੱਮ. ਕੇ. ਨੇ ਸੰਸਦ ਵਿਚ ਹੰਗਾਮਾ ਕੀਤਾ, ਜਿਸ ਕਾਰਣ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇਸ ਤੋਂ ਥੋੜੀ ਦੇਰ ਬਾਅਦ ਹੀ ਡੀ. ਐੱਮ. ਕੇ. ਨੇ ਆਪਣਾ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਡੀ. ਐੱਮ. ਕੇ. ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਸਹਿਯੋਗੀ ਪਾਰਟੀ ਹੈ। ਨਾਲ ਹੀ ਡੀ. ਐੱਮ. ਕੇ. ਨੇ ਇਹ ਵੀ ਕਿਹਾ ਹੈ ਕਿ ਉਹ ਬਾਹਰੋਂ ਵੀ ਸਰਕਾਰ ਨੂੰ ਸਮਰਥਨ ਨਹੀਂ ਦੇਣਗੇ। ਡੀ. ਐੱਮ. ਕੇ. ਤਮਿਲ ਮਨੁੱਖੀ ਅਧਿਕਾਰ ਸੰਬੰਧੀ ਸ਼੍ਰੀਲੰਕਾ ਖਿਲਾਫ ਸਖਤ ਰੁਖ ਦੀ ਮੰਗ ਕਰ ਰਹੀ ਹੈ।


ਔਰਤ ਸੁਰੱਖਿਆ ਬਿਲ ਲੋਕ ਸਭਾ 'ਚ ਪਾਸ

ਔਰਤਾਂ ਦੀ ਸੁਰੱਖਿਆ ਲਈ ਬਲਾਤਕਾਰ ਵਿਰੋਧੀ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ ਅਤੇ ਬੁੱਧਵਾਰ ਨੂੰ ਇਸ ਬਿੱਲ ਨੂੰ ਰਾਜ ਸਭਾ 'ਚ ਸਹਿਮਤੀ ਲਈ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲੋਕ ਸਭਾ 'ਚ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਐਂਟੀ ਰੇਪ ਲਾਅ ਬਿੱਲ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਫੈਸਲਾ ਲਿਆ ਗਿਆ ਸੀ ਕਿ ਸਹਿਮਤੀ ਨਾਲ ਸੈਕਸ ਦੀ ਉਮਰ 18 ਸਾਲ ਹੀ ਰਹੇਗੀ। ਲੜਕੀ ਦਾ ਪਿੱਛਾ ਕੀਤਾ ਜਾਣਾ ਗੈਰ-ਜ਼ਮਾਨਤੀ ਅਪਰਾਧ ਹੋਵੇਗਾ ਪਰ ਸਿਰਫ ਘੂਰ ਕੇ ਦੇਖਣ ਦੇ ਦੋਸ਼ 'ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਸੋਮਵਾਰ ਨੂੰ ਇਸ ਬਿੱਲ 'ਤੇ ਆਮ ਸਹਿਮਤੀ ਬਣ ਸਕੀ ਸੀ, ਸਾਰੀਆਂ ਪਾਰਟੀ ਦੀ ਮੀਟਿੰਗ ਦੌਰਾਨ ਇਹ ਸਹਿਮਤੀ ਬਣੀ ਸੀ। ਕਈ ਪਾਰਟੀਆਂ ਸੈਕਸ ਦੀ ਉਮਰ ਘੱਟ ਕਰਨ 'ਤੇ ਇਤਰਾਜ਼ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਲਈ ਘੱਟੋ-ਘੱਟ ਉਮਰ 18 ਸਾਲ ਕੀਤੀ ਜਾਵੇ, ਸਰਕਾਰ ਨੇ ਇਨ੍ਹਾਂ ਦੀ ਇਹ ਮੰਗ ਮੰਨ ਲਈ ਸੀ। ਸਰਕਾਰ ਨੂੰ ਆਸ ਹੈ ਕਿ ਹੁਣ ਬਿੱਲ ਸੰਸਦ 'ਚ ਪਾਸ ਹੋ ਜਾਵੇਗਾ। ਭਾਜਪਾ, ਬੀ. ਐੱਸ. ਪੀ., ਟੀ. ਐੱਮ. ਸੀ. ਜੇ. ਡੀ. ਯੂ. ਅਤੇ ਸ਼ਿਵਸੈਨਾ ਸਣੇ ਕਈ ਦਲ ਇਸ ਦੇ ਪੱਖ 'ਚ ਰਹੇ। ਸਾਰੀਆਂ ਪਾਰਟੀਆਂ ਨੇ ਕਾਨੂੰਨ ਦੀ ਗਲਤ ਵਰਤੋਂ ਰੋਕਣ ਲਈ ਇਸ 'ਚ ਪੂਰੀ ਵਿਵਸਥਾ ਕਰਨ ਦੀ ਵੀ ਮੰਗ ਕੀਤੀ।


ਕਾਲਜ ਵਿੱਚ ਮਿਸ ਪੂਜਾ ਨੇ ਆਪਣੀ ‘ਪੱਪੀ’ ਵਿਦਿਆਰਥੀਆਂ ਦੇ ਨਾਂਮ ਕੀਤੀ

 http://sameydiawaaz.com/Archive%20News/%5B2013%5D/03/20.03.2013%20-%2014.jpg

ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊੇਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿੱਚ ਗਾਇਕਾ ਮਿਸ ਪੂਜਾ ਨੇ ਆਪਣੀ ਨਵੀਂ ਫਿਲਮ ਦੀ ‘ਪੂਜਾ ਕਿਵੇਂ ਆਂ’ ਦੀ ਮਸ਼ਹੂਰੀ ਕੀਤੀ ਤਾਂ ਦੋ ਅਰਥੇ ਗੀਤਾਂ ਨਾਲ ਕਾਲਜ ਦੇ ਮਾਹੌਲ ਨੂੰ ਗੰਧਲਾ ਕਰ ਦਿੱਤਾ ।

ਬੇਸ਼ੱਕ ਵਿਦਿਆਰਥੀਆਂ ਵਲੋਂ ‘ਮੇਰੀ ਇਹ ਪੱਪੀ ਮੇਰੇ ਆਸ਼ਕਾਂ ਦੇ ਨਾਮ’ ਸੁਣਾਉਣ ਦੀ ਮੰਗ ਕੀਤੀ ਪਰ ਪੂਜਾ ਨੇ ਇੱਕ ਹੋਰ ਦੋ ਅਰਥਾ ਗੀਤ ‘ਪੀਪਣੀ’ ਵੀ ਗਾਇਆ । ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਰਮਸਾਰ ਹੋ ਕੇ ਨੀਵੀਆਂ ਪਾ ਲਈਆਂ ਅਤੇ ਮਨਚਲੇ ਗੱਭਰੂ ਭੰਗੜਾ ਪਾਉਣ ਲੱਗੇ । ਕਾਲਜ ਦਾ ਜਿੰਮੇਵਾਰ ਸਟਾਫ ਕਹਿ ਰਿਹਾ ਹੈ ਕਿ ਪੂਜਾ ਅਜਿਹੇ ਗੀਤ ਗਾਵੇਗੀ ਇਸਦਾ ਉਸਨੂੰ ਪਤਾ ਨਹੀਂ ਸੀ ।


ਕੇਂਦਰ ਸਰਕਾਰ 2-3 ਮਹੀਨਿਆਂ ਦੀ ਪ੍ਰਾਹੁਣੀ - ਸੁਖਬੀਰ

ਗਾਬੜੀਆ ਦੀ ਹੋਈ ਧੂਮ - ਧੜੱਕੇ ਨਾਲ ਤਾਜਪੋਸ਼ੀ

 http://sameydiawaaz.com/Archive%20News/%5B2013%5D/03/20.03.2013%20-%2011.jpg

ਲੁਧਿਆਣਾ 19 ਮਾਰਚ (ਖਾਲਸਾ) :- ਜਿਸ ਤਰੀਕੇ ਕੇਂਦਰ ਦੀ ਯੂ.ਪੀ.ਏ. ਸਰਕਾਰ ਨੂੰ ਡੀ.ਐਮ.ਕੇ. ਵੱਲੋਂ ਹਮਾਇਤ ਵਾਪਸ ਲੈਣ ਅਤੇ ਸਮਾਜਵਾਦੀ ਪਾਰਟੀ ਵੱਲੋਂ ਅਤਵਾਦੀ ਕਹਿਣ ਦੇ ਕਾਰਨ ਕੇਂਦਰੀ ਸਰਕਾਰ ਹੁਣ ਕੁਝ ਸਮੇਂ ਦੀ ਮਹਿਮਾਨ ਰਹਿ ਗਈ ਹੈ ਤੇ ਲੱਗਦਾ ਹੈ ਕਿ 2-3 ਮਹੀਨਿਆਂ 'ਚ ਹੀ ਲੋਕ ਸਭਾ ਚੋਣਾਂ ਹੋ ਜਾਣਗੀਆਂ। ਇਹ ਪ੍ਰਗਟਾਵਾ ਅੱਜ ਇੱਥੇ ਮਿੰਨੀ ਸਕੱਤਰੇਤ ਸਥਿਤ ਬਚਤ ਭਵਨ ਵਿਖੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੱਥੇ: ਹੀਰਾ ਸਿੰਘ ਗਾਬੜੀਆ ਨੂੰ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੀ ਤਾਜਪੋਸ਼ੀ ਕਰਵਾਉਣ ਲਈ ਆਏ ਸਨ। ਤਹਿ ਸ਼ੁਦਾ ਸਮੇਂ ਤੋਂ ਕਰੀਬ 3 ਘੰਟੇ ਲੇਟ ਆਏ ਉਪ ਮੁੱਖ ਮੰਤਰੀ ਨੇ ਇਸ ਸਮੇਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਹੀ ਵਿਕਾਸ ਦੀ ਗੱਲ ਕੀਤੀ ਹੈ ਪਰ ਜੋ ਪੰਜਾਬ ਕਾਂਗਰਸ ਨੇ ਵਿਧਾਨ ਸਭਾ ਵਿੱਚ ਗੈਰ ਲੋਕਤੰਤਰੀ ਰਵੱਈਆ ਅਪਣਾਇਆ ਹੈ, ਉਹ ਅਸੈਂਬਲੀ ਦੇ ਇਤਿਹਾਸ 'ਚ ਪਹਿਲੀ ਵਾਰ ਦੇਖਣ ਨੂੰ ਮਿਲਿਆ। ਪੰਜਾਬ ਅੰਦਰ ਵਿਕਾਸ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ 3 ਸਾਲਾਂ ਵਿੱਚ ਤੁਸੀਂ ਦੇਖੋਗੇ ਕਿ ਆਹ! ਜਿਹੜੀਆਂ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਹਨ, ਪੰਜਾਬ 'ਚ ਸਾਰੀਆਂ ਸੜਕਾਂ ਐਕਸਪ੍ਰੈਸ ਵੇਅ ਹੀ ਬਣ ਜਾਣਗੀਆਂ। ਜਿਨ੍ਹਾਂ ਲਈ ਖੁੱਲ੍ਹੇ ਟੈਂਡਰ ਹੋਣਗੇ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟਾਂ ਦੀ ਰੂਪ ਰੇਖਾ ਦੱਸਣ ਤੋਂ ਉਨ੍ਹਾਂ ਇਨਕਾਰ ਕੀਤਾ ਤੇ ਸਨਅਤ ਨੀਤੀ ਸਬੰਧੀ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਮਹੀਨੇ 'ਚ ਹੀ ਸਨਅਤੀ ਨੀਤੀ ਦਾ ਐਲਾਨ ਸਬੰਧਤ ਮੰਤਰੀ ਵੱਲੋਂ ਕੀਤਾ ਜਾਵੇਗਾ ਤੇ ਨਾਲ ਹੀ ਰੀਅਲ ਇਸਟੇਟ ਦੀ ਨੀਤੀ ਅਤੇ ਇਸ 'ਚ ਨਿਵੇਸ਼ ਨੀਤੀ ਦਾ ਐਲਾਨ ਵੀ ਕੀਤਾ ਜਾਵੇਗਾ। ਪੰਜਾਬ ਵਿੱਚ ਪ੍ਰਾਪਰਟੀ ਟੈਕਸ ਥੋਪੇ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕੋਈ ਪਲਾਨ ਨਹੀਂ ਸੀ ਕਿ ਲੋਕਾਂ ਉੱਪਰ ਪ੍ਰਾਪਰਟੀ ਟੈਕਸ ਲਾਇਆ ਜਾਵੇ ਪਰ ਇਹ ਤਾਂ ਕੇਂਦਰ ਸਰਕਾਰ ਨੇ ਸਾਨੂੰ ਮਜ਼ਬੂਰ ਕੀਤਾ ਹੈ ਕਿ ਜੇ ਕੇਂਦਰ ਸਰਕਾਰੀ ਫੰਡ ਲੈਣੇ ਹਨ। ਮੁਖਤਿਆਰ ਨਾਮਿਆਂ ਉੱਪਰ ਹੋਣ ਵਾਲੀਆਂ ਰਜਿਸਟਰੀਆਂ ਉੱਪਰ 31 ਮਾਰਚ ਤੋਂ ਬਾਅਦ ਲੱਗ ਰਹੀ ਪਾਬੰਦੀ ਸਬੰਧੀ ਸਵਾਲ ਨੂੰ ਉਹ ਇਹ ਕਹਿ ਕੇ ਟਾਲ ਗਏ ਕਿ ਇਹ ਮਹਿਕਮਾ ਤਾਂ ਕਿਸੇ ਹੋਰ ਦਾ ਹੈ। ਇਸ ਤੋਂ ਪਹਿਲਾਂ ਬਚਤ ਭਵਨ ਦੇ ਨਾਲ ਹੀ ਜਿਲ੍ਹਾ ਯੋਜਨਾ ਬੋਰਡ ਦੇ ਬਣੇ ਦਫ਼ਤਰ ਵਿਖੇ ਉਨ੍ਹਾਂ ਜੱਥੇ: ਹੀਰਾ ਸਿੰਘ ਗਾਬੜੀਆ ਨੂੰ ਚੇਅਰਮੈਨ ਵੱਜੋਂ ਗੱਦੀ ਉੱਪਰ ਬਿਰਾਜਮਾਨ ਕਰਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।


ਸ਼੍ਰੋਮਣੀ ਕਮੇਟੀ ਮੈਂਬਰ ਝੱਬਰ ਤੇ ਅਕਾਲੀ ਦਲ (ਅ) ਦੇ ਜਵਾਹਰਕੇ ਨੇ ਸੁਖਬੀਰ ਤੋਂ ਪੁਆਏ ਸਿਰੋਪੇ

 http://sameydiawaaz.com/Archive%20News/%5B2013%5D/03/20.03.2013%20-%2010.jpg

ਚੰਡੀਗੜ੍ਹ 19 ਮਾਰਚ (ਦੀਪਕ ਸ਼ਰਮਾ) :- ਮਾਨ ਦਲ ਨੂੰ ਇਕ ਵਾਰ ਫਿਰ ਜ਼ੋਰ ਦਾ ਝਟਕਾ ਹੌਲੀ ਜਿਹੇ ਉਸ ਵੇਲੇ ਲੱਗਾ ਜਦ ਉਸਦੇ ਮਲਵਈ ਆਗੂ ਸੁਖਬੀਰ ਸਿੰਘ ਬਾਦਲ ਦੇ ਘਰ ਦੀਆਂ ਪੌੜੀਆਂ ਚੜ੍ਹ ਗਏ। ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਅਤੇ ਜੋਗਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਆਪਣੇ ਸੈਂਕੜੇ ਸਾਥੀਆਂ ਸਮੇਤ ਅੱਜ ਚੰਡੀਗੜ੍ਹ ਵਿਚ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ 'ਤੇ ਅਕਾਲੀ ਦਲ 'ਚ ਸ਼ਾਮਲ ਹੋ ਗਏ। ਜਿੱਥੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸਿਰੋਪਾਓ ਪਾ ਕੇ ਇਨ੍ਹਾਂ ਦਾ ਆਪਣੀ ਪਾਰਟੀ ਵਿਚ ਸਵਾਗਤ ਕੀਤਾ। ਇਸ ਰਲੇਵੇਂ ਮੌਕੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਮਾਨਸਾ ਤੋਂ ਵਿਧਾਇਕ ਪ੍ਰੇਮ ਮਿੱਤਲ ਵੀ ਹਾਜ਼ਰ ਸਨ। ਸੁਖਬੀਰ ਬਾਦਲ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਜੀ ਆਇਆਂ ਆਖਦਿਆਂ ਆਖਿਆ ਕਿ ਮਾਨ ਦਲ ਨੂੰ ਇਹ ਵੱਡਾ ਝਟਕਾ ਹੈ ਕਿਉਂਕਿ ਸਿਆਸੀ ਪੱਖੋਂ ਪੰਜਾਬ ਦੇ ਪ੍ਰਮੁੱਖ ਖੇਤਰ ਮਾਲਵਾ 'ਚੋਂ ਲਗਭਗ ਮਾਨ ਦਲ ਦਾ ਅੱਜ ਸਫਾਇਆ ਹੋ ਗਿਆ ਹੈ। ਕਿਉਂਕਿ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਅਕਾਲੀ ਦਲ ਵਿਚ ਸ਼ਾਮਲ ਹੋ ਗਈ। ਇਸ ਮੌਕੇ ਆਪਣੇ ਸਮੱਰਥਕਾਂ ਨੂੰ ਸੰਬੋਧਨ ਕਰਦਿਆਂ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੀਆਂ ਚੋਣਾਂ ਉਪਰੰਤ ਸੁਖਬੀਰ ਸਿੰਘ ਬਾਦਲ ਸਿੱਖਾਂ ਦੇ ਮੁੱਖ ਕੌਮੀ ਆਗੂ ਵਜੋ ਉੱਭਰੇ ਹਨ ਅਤੇ ਉਹ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਅਗਾਂਹਵਧੂ ਨਜ਼ਰੀਏ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਪਸੰਦੀਦਾ ਆਗੂ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾਂ ਪੰਜਾਬ ਦੇ ਵਿਕਾਸ ਅਤੇ ਇਸ ਨੂੰ ਮਾਡਰਨ ਸੂਬਾ ਬਨਾਉਣ ਦੇ ਆਪਣੇ ਟੀਚੇ 'ਤੇ ਹੀ ਧਿਆਨ ਕੇਂਦਰਤ ਕੀਤਾ ਹੈ ਤਾਂ ਕਿ ਭਵਿੱਖ ਵਿੱਚ ਪੰਜਾਬ ਵਿਕਸਤ ਦੇਸ਼ਾਂ ਨਾਲ ਬਰਾਬਰੀ ਕਰ ਸਕੇ। ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਪੰਜਾਬ ਦੀ ਆਰਥਕਤਾ ਪ੍ਰਤੀ ਹਾਂ ਪੱਖੀ ਪਹੁੰਚ 'ਚ ਲੋਕਾਂ ਦਾ ਵਿਸ਼ਵਾਸ ਹਾਸਿਲ ਕਰਦਾ ਆ ਰਿਹਾ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ 'ਚ ਆਪਣੀ ਸ਼ਮੂਲੀਅਤ ਦਾ ਐਲਾਨ ਕਰਦਿਆਂ ਐਸ.ਜੀ.ਪੀ.ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸਿੱਖ ਧਰਮ ਦੀਆਂ ਮੁੱਢਲੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਹੋਰਨਾਂ ਧਰਮਾਂ ਦੇ ਸਮਾਜਕ, ਧਾਰਮਿਕ ਅਤੇ ਸਿਆਸੀ ਵਿਚਾਰਾਂ ਪ੍ਰਤੀ ਅਪਣਾਈ ਗਈ ਪਹੁੰਚ ਤੋਂ ਬੇਹੱਦ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਬਾਦਲ ਦੀ ਇਸ ਪਹੁੰਚ ਸਦਕਾ ਪਾਰਟੀ ਨੇ ਆਪਣੀ ਪੰਥਕ ਵਿਚਾਰਧਾਰਾ ਨੂੰ ਬਰਕਰਾਰ ਰੱਖਦਿਆਂ ਸਮੁੱਚੇ ਸਮਾਜ ਲਈ ਆਪਣੇ ਸਟੈਂਡ ਨੂੰ ਵੀ ਸਪਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੱਭ ਤੋਂ ਛੋਟੀ ਉਮਰ ਦਾ ਐਸ.ਜੀ.ਪੀ.ਸੀ ਮੈਂਬਰ ਹੋਣ ਦੇ ਨਾਤੇ ਉਹ ਸਿੱਖ ਨੌਜਵਾਨਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਨੂੰ ਭਲੀਭਾਂਤ ਸਮਝਦੇ ਹਨ ਅਤੇ ਸੁਖਬੀਰ ਸਿੰਘ ਬਾਦਲ ਵਰਗੇ ਅਗਾਂਹਵਧੂ ਸੋਚ ਵਾਲੇ ਆਗੂ ਹੀ ਇਨ੍ਹਾਂ ਚੁਣੌਤੀਆਂ ਦਾ ਹੱਲ ਲੱਭ ਸਕਦੇ ਹਨ। ਜਵਾਹਰਕੇ ਅਤੇ ਝੱਬਰ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਰਲ ਕੇ ਇਹ ਸੁਨਿਸ਼ਚਤ ਕਰਨ 'ਚ ਕੋਈ ਕਸਰ ਨਹੀਂ ਛੱਡਣਗੇ ਕਿ ਸਾਲ 2014 'ਚ ਹੋਣ  ਵਾਲੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਸਾਰੀਆਂ ਦੀ ਸਾਰੀਆਂ 13 ਸੀਟਾਂ 'ਤੇ ਜਿੱਤ ਹਾਸਿਲ ਕਰੇ।


ਇਰਾਕ ਹਮਲੇ ਦੀ ਵਰ੍ਹੇ ਗੰਢ 'ਤੇ ਧਮਾਕਿਆਂ ਨਾਲ ਦਹਿਲਿਆ ਬਗਦਾਦ - 56 ਹਲਾਕ, 200 ਜ਼ਖ਼ਮੀ

 http://sameydiawaaz.com/Archive%20News/%5B2013%5D/03/20.03.2013%20-%2005.jpg

ਬਗ਼ਦਾਦ 19 ਮਾਰਚ (ਏਜੰਸੀਆਂ) :- ਇਰਾਕ ਵਿਚ ਅਮਰੀਕੀ ਹਮਲੇ ਦੀ ਵਰੇਗੰਢ ਮੌਕੇ ਮੰਗਲਵਾਰ ਨੂੰ ਹੋਏ ਬੰਬ ਧਮਾਕਿਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿਚ 54 ਲੋਕ ਮਾਰੇ ਗਏ ਤੇ 200 ਤੋਂ ਵਧੇਰੇ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਰਾਜਧਾਨੀ ਬਗ਼ਦਾਦ ਵਿਚ ਜ਼ਿਆਦਾਤਰ ਲੋਕ ਕਾਰ ਬੰਬ ਧਮਾਕਿਆਂ ਵਿਚ ਮਾਰੇ ਗਏ ਜਿਨ੍ਹਾਂ ਤਹਿਤ ਭੀੜ-ਭਾੜ ਵਾਲੀਆਂ ਥਾਵਾਂ 'ਤੇ ਛੋਟੇ ਰੈਸਟੋਰੈਂਟਾਂ, ਬੱਸ ਅੱਡਿਆਂ ਤੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਰਾਂ ਧਮਾਕਿਆਂ ਕਾਰਨ ਬਗਦਾਦ ਬੁਰੀ ਤਰ੍ਹਾਂ ਦਹਿਲਿਆ ਗਿਆ। ਸਰਕਾਰ ਵੱਲੋਂ ਜਾਰੀ ਕੀਤੇ ਇਕ ਬਿਆਨ ਵਿਚ ਬਗ਼ਦਾਦ ਦੇ ਜ਼ਿਲ੍ਹੇ ਸ਼ੀਤ ਵਿਚ ਕਰੀਬ 8 ਕਾਰ ਬੰਬ ਧਮਾਕੇ ਹੋਏ ਜਿੰਨਾਂ ਵਿਚ ਵਧੇਰੇ ਮੌਤਾਂ ਹੋਈਆਂ ਤੇ 73 ਤੋਂ ਜ਼ਿਆਦਾ ਜ਼ਖਮੀ ਹੋਏ। ਇਨ੍ਹਾਂ ਹਿੰਸਕ ਘਟਨਾਵਾਂ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਨੇੜੇ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਕਿਸੇ ਅੱਤਵਾਦੀ ਜਥੇਬੰਦੀ ਨੇ ਨਹੀਂ ਲਈ। ਬਗਦਾਦ ਤੋਂ 50 ਕਿਲੋਮੀਟਰ ਦੂਰ ਇਸ਼ਕੰਦਰੀਆ ਵਿਚ ਇਕ ਆਤਮਘਾਤੀ ਹਮਲਾਵਰ ਨੇ ਇਕ ਇਰਾਕੀ ਫ਼ੌਜੀ ਕੈਂਪ 'ਤੇ ਧਾਵਾ ਬੋਲ ਦਿੱਤਾ। ਇਸ ਹਮਲੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਤੋਂ ਵਧੇਰੇ ਜ਼ਖਮੀ ਹੋ ਗਏ। ਇਸੇ ਇਲਾਕੇ ਵਿਚ ਕੀਤੇ ਇਕ ਹੋਰ ਹਮਲੇ ਵਿਚ 12 ਵਿਅਕਤੀ ਜ਼ਖਮੀ ਹੋ ਗਏ। ਬਗਦਾਦ ਤੋਂ 40 ਕਿਲੋਮੀਟਰ ਦੂਰ ਉਤਰ ਵਿਚ ਸਥਿਤ ਤਰਮੀਆ ਵਿਚ ਕਾਰ ਬੰਬ ਧਮਾਕੇ ਵਿਚ 4 ਫ਼ੌਜੀ ਜਵਾਨ ਜ਼ਖ਼ਮੀ ਹੋ ਗਏ। ਧਮਾਕਿਆਂ ਤੋਂ ਬਾਅਦ ਸਮੁੱਚੀ ਰਾਜਧਾਨੀ ਵਿਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ ਤੇ ਥਾਂ-ਥਾਂ 'ਤੇ ਨਾਕੇ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਤਾਜ਼ਾ ਹਮਲਿਆਂ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਰਾਕ ਵਿਚ ਅਜਿਹੇ ਧਮਾਕਿਆਂ ਵਿਚ ਕਮੀ ਆਉਣ ਦੇ ਦਾਅਵਿਆਂ ਦੇ ਬਾਵਜੂਦ ਅਜਿਹੇ ਹਮਲੇ ਆਮ ਗੱਲ ਹੈ।


ਲੜੀਵਾਰ 'ਬਾਣੀ', ਕੁੜੀ ਦਾ ਨਾਂਅ ਅਜੇ ਵੀ 'ਗੁਰਬਾਣੀ'

 http://sameydiawaaz.com/Archive%20News/%5B2013%5D/03/20.03.2013%20-%2008.jpg

ਅੰਮ੍ਰਿਤਸਰ 19 ਮਾਰਚ (ਰੇਸ਼ਮ ਸਿੰਘ) :- ਕਲਰਜ਼ ਟੀ. ਵੀ. ਚੈਨਲ ਤੋਂ ਪ੍ਰਸਾਰਿਤ ਹੋਣ ਵਾਲੇ 'ਗੁਰਬਾਣੀ' ਲੜੀਵਾਰ ਦਾ ਨਾਂਅ ਬਦਲ ਕੇ ਹੁਣ 'ਬਾਣੀ' ਕਰ ਦਿੱਤਾ ਗਿਆ ਹੈ। ਇਹ ਫੈਸਲਾ ਚੈਨਲ ਪ੍ਰਬੰਧਕਾਂ ਵੱਲੋਂ ਸਿੱਖ ਹਲਕਿਆਂ ਵੱਲੋਂ ਜਤਾਏ ਸਖਤ ਵਿਰੋਧ ਉਪਰੰਤ ਕੀਤਾ ਗਿਆ ਹੈ। ਬੀਤੀ ਰਾਤ ਉਕਤ ਲੜੀਵਾਰ ਦੇ ਪ੍ਰਸਾਰਨ ਤੋਂ ਚੰਦ ਮਿੰਟ ਪਹਿਲਾਂ ਹੀ ਉਕਤ ਲੜੀਵਾਰ 'ਬਾਣੀ' ਦੇ ਨਾਂਅ 'ਤੇ ਪੇਸ਼ ਕਰਨ ਦੀ ਸੂਚਨਾ ਪ੍ਰਸਾਰਿਤ ਹੋਈ। ਭਾਵੇਂ ਕਿ ਲੜੀਵਾਰ ਦਾ ਨਾਂਅ ਬਦਲ ਕੇ 'ਬਾਣੀ' ਰੱਖ ਦਿੱਤਾ ਗਿਆ ਹੈ ਪਰ ਇਸ ਦੀ ਮੁੱਖ ਪਾਤਰ 'ਗੁਰਬਾਣੀ' ਨਾਮਕ ਕੁੜੀ ਦਾ ਨਾਂਅ ਨਹੀਂ ਬਲਦਿਆ ਗਿਆ ਅਤੇ ਬੀਤੀ ਰਾਤ ਪ੍ਰਸਾਰਿਤ ਹੋਏ ਉਕਤ ਲੜੀਵਾਰ 'ਚ ਉਸਦਾ ਨਾਂਅ ਗੁਰਬਾਣੀ ਹੀ ਦੱਸਿਆ ਗਿਆ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਵੱਲੋਂ ਸਖਤ ਲਫਜਾਂ ਵਿਚ ਚੈਨਲ 'ਚ ਤਾੜਨਾ ਕੀਤੀ ਸੀ ਕਿ ਕਿਸੇ ਵੀ ਚੈਨਲ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਅਤੇ ਸਿੱਖਾਂ ਦੇ ਗੁਰੂ ਦਾ ਦਰਜਾ ਰੱਖਦਾ 'ਗੁਰਬਾਣੀ' ਦਾ ਨਾਂਅ ਕਿਸੇ ਲੜੀਵਾਰ ਜਾਂ ਉਸਦੇ ਪਾਤਰ ਦਾ ਨਾਂਅ ਰੱਖਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਉਕਤ ਲੜੀਵਾਰ ਦੇ ਪ੍ਰਸਾਰਨ 'ਤੇ ਰੋਕ ਲਾ ਦਿੱਤੀ ਹੈ। ਇਸ ਦੇ ਬਾਵਜੂਦ ਇਹ ਬੀਤੀ ਰਾਤ ਪ੍ਰਸਾਰਿਤ ਹੋਇਆ। ਇਥੇ ਇਹ ਵੀ ਵਰਣਨਯੋਗ ਹੈ ਕਿ ਉਕਤ ਲੜੀਵਾਰ ਪ੍ਰਵਾਸੀ ਲਾੜਿਆਂ ਵੱਲੋਂ ਸਤਾਈਆਂ ਪੰਜਾਬੀ ਧੀਆਂ ਦੇ ਦੁੱਖਾਂ ਦੀ ਦਾਸਤਾਨ ਬਿਆਨ ਕਰਦਾ ਹੈ, ਜਿਸਦੀ ਮੁੱਖ ਪਾਤਰ 'ਗੁਰਬਾਣੀ' ਦਾ ਕਿਰਦਾਰ ਅੰਮ੍ਰਿਤਸਰ ਦੀ ਕੁੜੀ ਸੈਫ਼ਾਲੀ ਸ਼ਰਮਾ ਨਾਮਕ ਵੱਲੋਂ ਨਿਭਾਇਆ ਜਾ ਰਿਹਾ ਹੈ।


ਜੰਮੂ - ਕਸ਼ਮੀਰ ਵਿਧਾਨ ਸਭਾ ਵਲੋਂ ਅਫਜ਼ਲ ਗੁਰੂ ਸੰਬੰਧੀ ਪ੍ਰਸਤਾਵ ਖਾਰਜ

 http://sameydiawaaz.com/Archive%20News/%5B2013%5D/03/20.03.2013%20-%2004.jpg

ਜੰਮੂ 19 ਮਾਰਚ (ਏਜੰਸੀ) :- ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਮੁਬਾਰਕ ਗੁਲ ਨੇ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਨੂੰ ਸਪੁਰਦ ਕਰਨ ਸੰਬੰਧੀ ਪ੍ਰਸਤਾਵ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਫਜ਼ਲ ਗੁਰੂ ਨੂੰ 9 ਫਰਵਰੀ ਨੂੰ ਤਿਹਾੜ ਜੇਲ੍ਹ 'ਚ ਫਾਂਸੀ ਦੇ ਕੇ ਉਸ ਦੀ ਮ੍ਰਿਤਕ ਦੇਹ ਉੱਥੇ ਹੀ ਦਫ਼ਨਾ ਦਿੱਤੀ ਗਈ ਸੀ। ਉਕਤ ਪ੍ਰਸਤਾਵ ਅਜ਼ਾਦ ਵਿਧਾਇਕ ਅਬਦੁੱਲ ਰਸ਼ੀਦ ਇੰਜੀਨੀਅਰ ਵਲੋਂ ਸਾਹਮਣੇ ਲਿਆਂਦਾ ਗਿਆ ਸੀ। ਇੰਜੀਨੀਅਰ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੁਬਾਰਕ ਗੁਲ ਵਲੋਂ ਭੇਜੇ ਇਕ ਪੱਤਰ ਵਿਚ ਪ੍ਰਸਤਾਵ ਖਾਰਜ ਹੋਣ ਬਾਰੇ ਜਾਣਕਾਰੀ ਮਿਲੀ। ਦੇਰ ਰਾਤ ਮਿਲੇ ਇਸ ਪੱਤਰ 'ਚ ਪ੍ਰਸਤਾਵ ਖਾਰਜ ਹੋਣ ਦਾ ਕਾਰਨ ਨਾ ਦੱਸਦੇ ਹੋਏ ਕਿਹਾ ਹੈ ਕਿ ਵਿਧਾਨ ਸਭਾ ਸੰਚਾਲਨ ਦੀ ਧਾਰਾ 179 ਦੇ ਤਹਿਤ ਇਸ ਨੂੰ ਖਾਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਸਾਰ ਰਸ਼ੀਦ ਵਲੋਂ ਨਾਅਰੇਬਾਜ਼ੀ ਕੀਤੀ ਗਈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰਸਤਾਵ ਨੂੰ ਖਾਰਜ ਕਰਕੇ ਸਰਕਾਰ ਵਲੋਂ ਉਨ੍ਹਾਂ ਦੇ ਲੋਕਤੰਤ੍ਰਿਕ ਅਧਿਕਾਰਾਂ ਦਾ ਉਲੰਘਣ ਕੀਤਾ ਗਿਆ ਹੈ । ਇਸ ਤੋਂ ਮਗਰੋਂ ਜੰਮੂ-ਕਸ਼ਮੀਰ ਰਾਸ਼ਟਰੀ ਪੈਂਥਰਜ਼ ਪਾਰਟੀ ਤੇ ਭਾਜਪਾ ਦੇ ਆਗੂਆਂ ਨਾਲ ਰਸ਼ੀਦ ਦੀ ਕਾਫੀ ਹੱਥੋ-ਪਾਈ ਹੋਈ। ਇੰਜੀਨੀਅਰ ਵਲੋਂ ਜੰਮੂ-ਕਸ਼ਮੀਰ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਕੇਂਦਰ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਇੰਜੀਨੀਅਰ ਨੇ ਮੰਗਲਵਾਰ ਨੂੰ ਮੁੜ ਇਸ ਮੁੱਦੇ ਨੂੰ ਚੁੱਕਣ ਦੀ ਗੱਲ ਕੀਤੀ ਤੇ ਕਿਹਾ ਕਿ ਇਸ ਲਈ ਉਹ ਕਿਸੇ ਤਰ੍ਹਾਂ ਦੇ ਨਤੀਜੇ ਭੁਗਤਣ ਲਈ ਤਿਆਰ ਹਨ।


ਜੰਤਰ ਮੰਤਰ ਵਿਖੇ ਕਿਸਾਨਾਂ ਦਾ ਧਰਨਾ ਜਾਰੀ

 http://sameydiawaaz.com/Archive%20News/%5B2013%5D/03/20.03.2013%20-%2007.jpg

ਨਵੀਂ ਦਿੱਲੀ 19 ਮਾਰਚ (ਜਗਤਾਰ ਸਿੰਘ) :- ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਦੇਸ਼ ਭਰ ਦੇ ਕਿਸਾਨਾਂ ਵੱਲੋਂ ਜੰਤਰ ਮੰਤਰ ਵਿਖੇ ਧਰਨਾ ਤੇ ਰੋਸ ਪ੍ਰਦਰਸ਼ਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੋ-ਆਰਡੀਨੇਟਰ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਸ: ਅਜਮੇਰ ਸਿੰਘ ਲੱਖੋਵਾਲ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਮਿਲੇ ਬਿਨਾ ਕਿਸਾਨ ਧਰਨਾ ਖਤਮ ਨਹੀਂ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਧਰਨਾ ਚੁਕਵਾਉਣ ਲਈ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਸੱਦੇ ਤਾਂ ਭੇਜੇ ਜਾ ਰਹੇ ਹਨ ਪਰੰਤੂ ਕਿਸਾਨ ਆਗੂਆਂ ਦੀ ਸਿੱਧੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਾਉਣ ਲਈ ਕੋਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਧਰਨੇ ਪ੍ਰਦਰਸ਼ਨ ਨੂੰ ਅਣਮਿਥੇ ਸਮੇਂ ਲਈ ਜਾਰੀ ਰੱਖਣ ਵਾਸਤੇ ਸਾਰਿਆਂ ਨੂੰ ਸੁਨੇਹੇ ਭੇਜ ਦਿੱਤੇ ਗਏ ਹਨ ਅਤੇ ਲੰਗਰ ਦਾ ਪ੍ਰਬੰਧ ਕਰਨ ਲਈ ਕਹਿ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ, ਜਨਰਲ ਸਕੱਤਰ ਯੁੱਧਵੀਰ ਸਿੰਘ ਤੇ ਹੋਰਨਾ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ 'ਚ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਕਾਫੀ ਜ਼ਿਆਦਾ ਗੁੱਸਾ ਹੈ ਕਿਉਂਕਿ ਸਰਕਾਰ ਵਲੋਂ ਖੇਤੀ ਖੇਤਰ ਤੇ ਨਿਰਭਰ ਲੋਕਾ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਧਰਨੇ ਵਿਚ ਸਵਾਮੀ ਅਗਨੀਵੇਸ਼ ਨੇ ਵੀ ਉੱਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਉਨ੍ਹਾਂ ਦੇ ਨਾਲ ਹਨ। ਭੁਪਿੰਦਰ ਸਿੰਘ ਮਹੇਸਰੀ ਤੇ ਹੋਰਨਾ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵਾਰ ਕਿਸਾਨ ਆਰ-ਪਾਰ ਦੀ ਲੜਾਈ ਦੀ ਫੈਸਲਾ ਕਰਕੇ ਆਏ ਹਨ।


ਖੇਮਕਰਨ ਸਰਹੱਦ 'ਤੇ ਭਾਰਤੀ ਤਸਕਰ ਹਲਾਕ - ਪਾਕਿ ਤਸਕਰਾਂ ਵਲੋਂ

ਸੁੱਟੀ 50 ਕਰੋੜ ਦੀ ਹੈਰੋਇਨ ਤੇ ਪਿਸਤੌਲ ਬਰਾਮਦ

ਦੋ ਪਾਕਿ ਤਸਕਰ ਵੀ ਜ਼ਖ਼ਮੀਂ

 http://sameydiawaaz.com/Archive%20News/%5B2013%5D/03/20.03.2013%20-%2006.jpg

ਖੇਮਕਰਨ 19 ਮਾਰਚ (ਰਾਕੇਸ਼ ਕੁਮਾਰ ਬਿੱਲਾ) :- ਖੇਮਕਰਨ ਸੈਕਟਰ ਵਿਖੇ ਹਿੰਦ-ਪਾਕਿ ਸਰਹੱਦ 'ਤੇ ਬੀ.ਐੱਸ.ਐੱਫ. ਜਵਾਨਾਂ ਬੀਤੀ ਰਾਤ ਇਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਪਾਕਿ ਤਸਕਰਾਂ ਵੱਲੋਂ ਸੁੱਟੀ ਗਈ 10 ਪੈਕੇਟ ਹੈਰੋਇਨ, ਇਕ ਪਿਸਤੌਲ ਦੀ ਖੇਪ ਬਰਾਮਦ ਕੀਤੀ ਜਦਕਿ ਮੁਕਾਬਲੇ ਵਿਚ ਇਕ ਭਾਰਤੀ ਤਸਕਰ ਨੂੰ ਮਾਰਿਆ ਗਿਆ। ਉਸ ਦਾ ਇਕ ਸਾਥੀ ਜ਼ਖ਼ਮੀਂ ਹਾਲਤ ਵਿਚ ਭੱਜਣ ਵਿਚ ਕਾਮਯਾਬ ਹੋ ਗਿਆ, ਜਦੋਂਕਿ ਜਵਾਨਾਂ ਦੀ ਜਵਾਬੀ ਫਾਇਰਿੰਗ ਨਾਲ ਸਰਹੱਦ ਪਾਰ ਦੋ ਪਾਕਿਸਤਾਨੀ ਤਸਕਰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਉਨ੍ਹਾਂ ਦੇ ਸਾਥੀ ਵਾਪਸ ਲਿਜਾਣ ਵਿਚ ਕਾਮਯਾਬ ਹੋ ਗਏ। ਮਾਰੇ ਗਏ ਭਾਰਤੀ ਤਸਕਰ ਦੀ ਪਛਾਣ ਕੁਲਦੀਪ ਸਿੰਘ ਉਰਫ ਭੂਰਾ ਪੁੱਤਰ ਸੁਲੱਖਣ ਸਿੰਘ ਵਾਸੀ ਵਾਰਡ ਨੰਬਰ 11 ਖੇਮਕਰਨ ਵਜੋਂ ਹੋਈ ਹੈ। ਉਸ ਦੀ ਲਾਸ਼ ਨੂੰ ਥਾਣਾ ਖੇਮਕਰਨ ਦੀ ਪੁਲਿਸ ਹਵਾਲੇ ਕੀਤਾ ਗਿਆ ਹੈ। ਅੱਜ ਬੀ.ਐੱਸ.ਐੱਫ. ਦੇ ਅਧਿਕਾਰੀ ਸ੍ਰੀ ਅਦਿੱਤਿਆ ਮਿਸ਼ਰਾ ਨੇ ਸਥਾਨਕ ਬੀ.ਐੱਸ.ਐੱਫ. ਹੈੱਡ ਕੁਆਟਰ ਵਿਖੇ ਦੱਸਿਆ ਕਿ ਸਰਹੱਦੀ ਚੌਕੀ ਹਰਭਜਨ ਨਜ਼ਦੀਕ ਪਿੱਲਰ 54/16-17 ਨਜ਼ਦੀਕ ਬੀਤੀ ਰਾਤ ਜਵਾਨਾਂ ਨੇ ਐੱਚ. ਐੱਚ. ਟੀ. ਕੈਮਰੇ ਰਾਹੀਂ ਸਰਹੱਦ 'ਤੇ ਚਾਰ ਪਾਕਿ ਤਸਕਰਾਂ ਦੀ ਹਰਕਤ ਨੋਟ ਕੀਤੀ। ਕੁਝ ਸਮੇਂ ਬਾਅਦ ਕਰੀਬ ਰਾਤ 2 ਵਜੇ ਸਰਹੱਦ ਉਪਰ ਲੱਗੀ ਕੰਡਿਆਲੀ ਤਾਰ ਨਜ਼ਦੀਕ ਆ ਕੇ ਪਾਕਿ ਸਮੱਗਲਰਾਂ ਨੇ ਕੰਡਿਆਲੀ ਤਾਰ ਵਿਚ ਪਲਾਸਟਿਕ ਦਾ ਪਾਈਪ ਪਾ ਕੇ ਭਾਰਤੀ ਖੇਤਾਂ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ ਤੇ ਖੇਤਾਂ ਵਿਚ ਮੌਜੂਦ ਦੋ ਵਿਅਕਤੀ ਉਸ ਪਾਈਪ ਨੂੰ ਫੜਨ ਲੱਗੇ ਤਾਂ ਜਵਾਨਾਂ ਨੇ ਲਲਕਾਰਿਆ। ਇਸ 'ਤੇ ਤਸਕਰਾਂ ਨੇ ਜਵਾਨਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਮੋਰਚਾ ਸੰਭਾਲ ਲਿਆ। ਤਸਕਰਾਂ ਵੱਲੋਂ ਚਲਾਈ ਗਈ ਗੋਲੀ ਇਕ ਜਵਾਨ ਦੀ ਰਾਈਫਲ ਦੇ ਮੈਗਜ਼ੀਨ 'ਤੇ ਲੱਗੀ ਪਰ ਉਹ ਵਾਲ-ਵਾਲ ਬਚ ਗਿਆ। ਗੋਲੀਬਾਰੀ ਦੌਰਾਨ ਦੋ ਸਮੱਗਲਰਾਂ ਨੂੰ ਗੋਲੀਆਂ ਲੱਗੀਆਂ। ਇਸ ਦੌਰਾਨ ਭਾਰਤੀ ਖੇਤਾਂ ਵਿਚ ਮੌਜੂਦ ਭਾਰਤੀ ਤਸਕਰ ਕੰਡਿਆਲੀ ਤਾਰ ਨਜ਼ਦੀਕ ਗੋਲੀਆਂ ਲੱਗਣ ਕਾਰਨ ਹਲਾਕ ਹੋ ਗਿਆ ਤੇ ਉਸ ਦਾ ਸਾਥੀ ਜ਼ਖ਼ਮੀ ਹੋਣ 'ਤੇ ਵੀ ਹਨ੍ਹੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਦੋ ਪਾਕਿਸਤਾਨੀ ਤਸਕਰ ਵੀ ਗੰਭੀਰ ਜ਼ਖ਼ਮੀਂ ਹੋ ਗਏ ਜਿੰਨਾਂ ਨੂੰ ਉਨ੍ਹਾਂ ਦੇ ਸਾਥੀ ਚੁੱਕ ਕੇ ਵਾਪਸ ਲੈ ਗਏ ਹਨ। ਕੰਡਿਆਲੀ ਤਾਰ ਵਿਚੋਂ ਮਿਲੀ ਪਲਾਸਟਿਕ ਦੀ ਪਾਈਪ ਵਿਚ ਹਰੇ ਰੰਗ ਦੀ ਥੈਲੀ ਵਿਚ ਪਾਏ 10 ਪੈਕੇਟ (1-1 ਕਿਲੋ ਵਾਲੇ) ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਕੀਮਤ 50 ਕਰੋੜ ਰੁਪਏ ਬਣਦੀ ਹੈ। ਜਰਮਨ ਦਾ ਬਣਿਆ ਇਕ 30 ਬੋਰ ਦਾ ਪਿਸਤੌਲ ਜਿਸ ਵਿਚ ਚਾਰ ਗੋਲੀਆਂ ਜਿੰਦਾ ਅਤੇ ਦੋ ਗੋਲੀਆਂ ਚੱਲੀਆਂ ਮਿਲੀਆਂ। ਤਸਕਰਾਂ ਪਾਸੋਂ ਸੈਮਸੰਗ ਕੰਪਨੀ ਦਾ ਮੋਬਾਇਲ, ਜਿਸ ਵਿਚ ਪਾਕਿਸਤਾਨੀ ਸਿਮ ਚੱਲ ਰਿਹਾ ਸੀ, ਮਿਲਿਆ। ਮਾਰੇ ਗਏ ਭਾਰਤੀ ਤਸਕਰ ਦੀ ਜ਼ਮੀਨ ਕੰਡਿਆਲੀ ਤਾਰ ਦੇ ਨਜ਼ਦੀਕ ਹੈ, ਜਿਸ ਵਿਚ ਅਕਸਰ ਹੀ ਉਹ ਖੇਤੀ ਕਰਨ ਆਉਂਦਾ-ਜਾਂਦਾ ਰਹਿਦਾ ਹੈ। ਜਵਾਨਾਂ ਨੇ ਜਦ ਸਵੇਰੇ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਜਾਂਚ ਕੀਤੀ ਤਾਂ ਤਾਰ ਤੋਂ ਲੈ ਕੇ ਜ਼ੀਰੋ ਲਾਈਨ ਤੱਕ ਕਾਫੀ ਖੂਨ ਪਿਆ ਮਿਲਿਆ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪਾਕਿਸਤਾਨੀ ਤਸਕਰ ਗੰਭੀਰ ਜ਼ਖ਼ਮੀਂ ਹੋਏ ਸਨ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz