ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005161315
ਅੱਜ
ਇਸ ਮਹੀਨੇ
91
17039

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.133
   

9 ਮਾਰਚ 2013

'84 ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼

 http://sameydiawaaz.com/Archive%20News/%5B2013%5D/03/09.03.2013%20-%2005.jpg

ਨਵੀਂ ਦਿੱਲੀ, 8 ਮਾਰਚ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਦੇ 28 ਵਰ੍ਹੇ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਸਿੱਖਾਂ ਵੱਲੋਂ ਜੰਤਰ ਮੰਤਰ ਵਿਖੇ ਸਖਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਦੋਂ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਵਾਸਤੇ ਸੰਸਦ ਮਾਰਗ 'ਤੇ ਅੜਿੱਕੇ ਖੜ੍ਹੇ ਕਰ ਦਿੱਤੇ ਗਏ ਤਦ ਰੋਹ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਖੜ੍ਹੇ ਕੀਤੇ ਅੜਿੱਕਿਆਂ ਨੂੰ ਵੀ ਡੇਗ ਦਿੱਤਾ ਅਤੇ ਕਾਤਲਾਂ ਨੂੰ ਫਾਹੇ ਟੰਗਣ ਦੇ ਨਾਅਰੇ ਲਾਏ ਗਏ | ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਾਬੂ 'ਚ ਰੱਖਣ ਲਈ ਕਾਫੀ ਮਸ਼ਕੱਤ ਕਰਨੀ ਪਈ | ਜਸਟਿਸ ਫਾਰ ਵਿਕਟਿਮਸ ਸੰਸਥਾ ਦੀ ਬੀਬੀ ਨਿਰਪ੍ਰੀਤ ਕੌਰ ਅਤੇ ਪੱਤਰਕਾਰ ਜਰਨੈਲ ਸਿੰਘ ਦੀ ਅਗਵਾਈ 'ਚ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਪੀੜਤਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਸੰਸਦ ਦਾ ਘਿਰਾਓ ਕਰਨ ਲਈ ਤੁਰ ਪਏ,ਪਰੰਤੂ ਉਨ੍ਹਾਂ ਨੂੰ ਸੰਸਦ ਮਾਰਗ ਥਾਣੇ ਤੋਂ ਪਹਿਲਾਂ ਹੀ ਰੋਕ ਲਿਆ ਗਿਆ | ਇਸ ਪ੍ਰਦਰਸ਼ਨ ਵਿਚ 1984 ਦੇ ਪੀੜਤਾਂ, ਵਿਧਵਾਵਾਂ, ਸਿੱਖ ਚੇਤਨਾ ਲਹਿਰ ਅਤੇ ਦਿੱਲੀ ਸਿੱਖ ਯੂਥ ਫੋਰਮ ਨੇ ਵੀ ਹਿੱਸਾ ਲਿਆ |

ਦੱਸਣਯੋਗ ਹੈ ਕਿ ਕਤਲੇਆਮ ਦੇ ਮੁੱਖ ਆਰੋਪੀ ਸੱਜਣ ਕੁਮਾਰ ਖਿਲਾਫ ਕੇਸ ਦੀ ਆਖਰੀ ਬਹਿਸ 14,15,16 ਅਤੇ 18 ਮਾਰਚ ਨੂੰ ਕੜਕੜਡੂਮਾ ਅਦਾਲਤ 'ਚ ਹੋਣੀ ਹੈ | ਇਸੇ ਕਰਕੇ ਦਬਾਅ ਬਣਾਉਣ ਲਈ ਦੋ ਰੋਜ਼ਾ ਲਗਾਤਾਰ ਰੋਸ ਮਾਰਚ ਕੀਤਾ ਜਾ ਰਿਹਾ ਹੈ | ਕੱਲ੍ਹ 9 ਮਾਰਚ ਨੂੰ ਇੰਡੀਆ ਗੇਟ 'ਤੇ ਮੋਮਬੱਤੀਆਂ ਜਲਾ ਕੇ ਰੋਸ ਮਾਰਚ ਕਢਿਆ ਜਾਵੇਗਾ | ਜਸਟਿਸ ਫਾਰ ਵਿਕਟਿਮਸ ਸੰਸਥਾ ਦੀ ਬੀਬੀ ਨਿਰਪ੍ਰੀਤ ਕੌਰ, ਜੋ ਕਿ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਹਨ, ਨੇ ਕਿਹਾ ਕਿ ਜੇਕਰ ਕਾਤਲਾਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਸਿੱਖਾਂ ਦਾ ਭਾਰਤੀ ਨਿਆਂ ਵਿਵਸਥਾ 'ਚ ਪਹਿਲਾਂ ਹੀ ਘੱਟਦਾ ਜਾ ਰਿਹਾ ਵਿਸ਼ਵਾਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ | ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਜਬਰ ਜਨਾਹ ਦੀ ਸ਼ਿਕਾਰ ਦਾਮਿਨੀ ਵਾਸਤੇ ਕਈਆਂ ਥਾਂਵਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ ਪਰੰਤੂ 1984 ਦੌਰਾਨ ਵੱਡੀ ਗਿਣਤੀ 'ਚ ਸਿੱਖ ਬੀਬੀਆਂ ਨਾਲ ਜਬਰ ਜਨਾਹ ਕੀਤਾ ਗਿਆ ਉਹ ਕਿਸੇ ਨੂੰ ਯਾਦ ਕਿਉਾ ਨਹੀਂ ਆ ਰਿਹਾ?


ਮੁੱਕੇਬਾਜ਼ ਵਿਜੇਂਦਰ ਨਾਲ ਜੁੜੇ ਹੈਰੋਇਨ ਬਰਾਮਦਗੀ ਦੇ ਤਾਰ

ਮੌਕੇ 'ਤੇ ਮਿਲੀ ਪਤਨੀ ਦੀ ਕਾਰ

ਸਮਗੱਲਰ ਕਾਹਲੋਂ ਦੇ 4 ਸਾਥੀਆਂ ਤੋਂ ਦੋ ਕਿਲੋ ਹੋਰ ਹੈਰੋਇਨ ਬਰਾਮਦ

1 ਕਰੋੜ ਤੋਂ ਵੱਧ ਦੀ ਨਕਦੀ ਤੇ 30 ਕਿਲੋ ਕੈਮੀਕਲ ਪਾਊਡਰ ਵੀ ਮਿਲਿਆ

http://sameydiawaaz.com/Archive%20News/%5B2013%5D/03/09.03.2013%20-%2007.jpg

http://sameydiawaaz.com/Archive%20News/%5B2013%5D/03/09.03.2013%20-%2006.jpg

ਫ਼ਤਹਿਗੜ੍ਹ ਸਾਹਿਬ, 8 ਮਾਰਚ (ਭੂਸ਼ਨ ਸੂਦ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਨਸ਼ੀਲੀਆਂ ਵਸਤਾਂ ਦਾ ਧੰਦਾ ਕਰਨ ਵਾਲੇ ਅੰਤਰਰਾਸ਼ਟਰੀ ਗਰੋਹ ਵੱਲੋਂ ਕਾਬੂ ਕੀਤੇ ਦੋ ਮੈਂਬਰਾਂ ਤੋਂ ਕੀਤੀ ਪੁੱਛਗਿੱਛ ਦੇ ਆਧਾਰ 'ਤੇੇ 4 ਹੋਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 10 ਕਰੋੜ ਰੁਪਏ ਦੀ 2 ਕਿੱਲੋ ਹੈਰੋਇਨ, 1 ਕਰੋੜ 8 ਲੱਖ 70 ਹਜ਼ਾਰ ਰੁਪਏ ਦੀ ਨਕਦੀ ਅਤੇ 30 ਕਿੱਲੋ ਕੈਮੀਕਲ ਪਾਊਡਰ ਬਰਾਮਦ ਕੀਤਾ ਹੈ ਪ੍ਰੰਤੂ ਇਸ ਗਰੋਹ ਦਾ ਸਰਗਨਾ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਅਤੇ ਪੁਲਿਸ ਨੇ ਹਰਿਆਣਾ ਪੁਲਿਸ ਵਿਚ ਸਿਪਾਹੀ ਵਜੋਂ ਕੰਮ ਕਰ ਰਹੇ ਰਾਮ ਸਿੰਘ ਨੂੰ ਵੀ ਇਸ ਮਾਮਲੇ ਵਿਚ ਸੰਮਨ ਕਰਕੇ ਪੇਸ਼ ਹੋਣ ਲਈ ਕਿਹਾ ਹੈ | ਇਸੇ ਦੌਰਾਨ ਐਨ. ਆਰ. ਆਈ. ਅਨੂਪ ਸਿੰਘ ਕਾਹਲੋਂ ਪਾਸੋਂ ਮਿਲੀ ਕਾਰ ਅੰਤਰਰਾਸ਼ਟਰੀ ਬਾਕਸਰ ਵਿਜੇਂਦਰ ਸਿੰਘ ਦੀ ਪਤਨੀ ਅਰਚਨਾ ਸਿੰਘ ਦੀ ਨਿਕਲੀ ਹੈ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਹੋਰ ਵੀ ਵੱਡੇ ਪੱਧਰ 'ਤੇ ਗਿ੍ਫ਼ਤਾਰੀਆਂ ਹੋਣ ਦੀ ਸੰਭਾਵਨਾ ਵੱਧ ਗਈ ਹੈ ਜਦੋਂਕਿ ਵਿਜੇਂਦਰ ਸਿੰਘ ਨੇ ਇਸ ਗਰੋਹ ਨਾਲ ਕਿਸੇ ਵੀ ਕਿਸਮ ਦੇ ਸਬੰਧ ਹੋਣ ਨੂੰ ਮੁਕੰਮਲ ਤੌਰ 'ਤੇ ਰੱਦ ਕਰਦਿਆਂ ਦੱਸਿਆ ਕਿ ਉਹ ਮੰੁਬਈ ਗਿਆ ਹੋਇਆ ਸੀ ਅਤੇ ਉਸ ਦੀ ਕਾਰ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ ਵਿਖੇ ਖੜੀ ਕੀਤੀ ਗਈ ਸੀ | ਡੀ. ਆਈ. ਜੀ. ਲੁਧਿਆਣਾ ਰੇਂਜ ਸ੍ਰੀ ਐਮ. ਐਫ. .ਫਰੂਕੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ: ਹਰਦਿਆਲ ਸਿੰਘ ਮਾਨ ਨੇ ਅੱਜ ਇੱਥੇ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਕਪਤਾਨ ਪੁਲਿਸ ਡਿਟੈਕਟਿਵ ਸ: ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਪਹਿਲਾਂ ਫੜੇ ਅੰਤਰਰਾਸ਼ਟਰੀ ਤਸਕਰ ਅਨੂਪ ਸਿੰਘ ਕਾਹਲੋਂ ਅਤੇ ਉਸ ਦੇ ਸਾਥੀ ਕੁਲਵਿੰਦਰ ਸਿੰਘ ਉਰਫ਼ ਰੌਕੀ ਪਾਸੋਂ 1 ਅਰਬ 30 ਕਰੋੜ ਰੁਪਏ ਦੀ 26 ਕਿਲੋਗਰਾਮ ਹੈਰੋਇਨ ਬਰਾਮਦ ਕੀਤੀ ਸੀ ਜਿਸ ਦਾ ਪੁਲਿਸ ਰਿਮਾਂਡ ਲੈ ਕੇ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਇਸ ਗਰੋਹ ਦੇ ਸਰਗਨਾ ਜਗਦੀਸ਼ ਸਿੰਘ ਉਰਫ਼ ਭੋਲਾ ਵਾਸੀ ਮਕਾਨ ਨੰਬਰ 981 ਅਤੇ 987 ਫੇਸ 10 ਮੁਹਾਲੀ ਦੇ ਘਰ ਤੋਂ 10 ਕਿੱਲੋ ਕੈਮੀਕਲ ਪਾਊਡਰ ਅਤੇ 8 ਲੱਖ 70 ਹਜ਼ਾਰ ਰੁਪਏ ਦੀ ਨਗਦੀ ਅਤੇ ਪੈਕਿੰਗ ਸਮੱਗਰੀ ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਅਫ਼ਸਰ ਸ੍ਰੀ ਦਵਿੰਦਰ ਅੱਤਰੀ ਸਮੇਤ ਪੁਲਿਸ ਪਾਰਟੀ ਵੱਲੋਂ 3 ਮਾਰਚ ਨੂੰ ਕਾਬੂ ਕੀਤੇ ਇਸ ਗਰੋਹ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਅਨੂਪ ਸਿੰਘ ਕਾਹਲੋਂ ਦੇ ਕੈਨੇਡਾ ਵਿਚ ਰਹਿੰਦੇ ਹੋਏ ਇਸ ਦੇ ਸਬੰਧ ਨਸ਼ੀਲੀਆਂ ਵਸਤਾਂ ਦੇ ਸਮੱਗਲਰਾਂ ਨਾਲ ਬਣ ਗਏ ਅਤੇ ਹੋਰ ਯੂਰਪੀਨ ਦੇਸ਼ਾਂ ਅਮਰੀਕਾ ਆਦਿ ਵਿਚ ਇਸ ਦਾ ਨੈੱਟਵਰਕ ਬਣ ਗਿਆ ਅਤੇ ਇਹ ਅਕਸਰ ਭਾਰਤ ਆਉਂਦਾਜਾਂਦਾ ਰਹਿੰਦਾ ਸੀ | ਇਸ ਨੇ ਆਪਣੇ ਸਾਥੀ ਕੁਲਵਿੰਦਰ ਸਿੰਘ ਉਰਫ਼ ਰੌਕੀ ਨਾਲ ਮਿਲ ਕੇ ਭਾਰਤ ਵਿਚ ਵੀ ਆਪਣਾ ਤਸਕਰੀ ਦਾ ਨੈੱਟਵਰਕ ਬਣਾ ਲਿਆ ਸੀ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਗਰੋਹ ਦੇ ਸਰਗਨਾ ਜਗਦੀਸ਼ ਸਿੰਘ ਉਰਫ਼ ਭੋਲਾ ਦੇ ਮਕਾਨ ਵਿਚੋਂ ਇਹ ਸਾਮਾਨ ਬਰਾਮਦ ਕੀਤਾ ਗਿਆ ਜਦੋਂਕਿ ਉਹ ਪਿੁਲਸ ਦੀ ਆਮਦ ਨੂੰ ਭਾਂਪਦੇ ਹੋਏ ਆਪਣੀਆਂ ਗੱਡੀਆਂ ਫਾਰਚੂਨਰ ਅਤੇ ਇੱਕ ਇਨੋਵਾ ਗੱਡੀ ਵਿਚ ਆਪਣੇ ਸਾਥੀਆਂ ਸਮੇਤ ਭਾਰੀ ਮਾਤਰਾ ਵਿਚ ਸਾਮਾਨ ਲੈ ਕੇ ਫਰਾਰ ਹੋ ਗਿਆ ਅਤੇ ਜਿਹੜੀ ਨਗਦੀ ਜਲਦੀ 'ਚ ਰਹਿ ਗਈ ਪੁਲਿਸ ਵਲੋਂ ਬਰਾਮਦ ਕਰ ਲਈ ਗਈ | ਉਨ੍ਹਾਂ ਦੱਸਿਆ ਕਿ ਜਗਦੀਸ਼ ਸਿੰਘ ਭੋਲਾ ਅਤੇ ਉਸ ਦੇ ਸਾਥੀਆਂ ਦੀ ਭਾਲ ਜਾਰੀ ਹੈ | ਸ: ਮਾਨ ਨੇ ਦੱਸਿਆ ਕਿ ਡਰੱਗ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਗਿ੍ਫ਼ਤਾਰ ਵਿਅਕਤੀਆਂ ਦੀ ਪੁੱਛ-ਗਿੱਛ 'ਤੇ ਪੁਲਿਸ ਨੇ ਸਪੈਸ਼ਲ ਨਾਕਾਬੰਦੀ ਦੌਰਾਨ ਪਿੰਡ ਅੰਬੇਮਾਜਰਾ ਜੀ. ਟੀ. ਰੋਡ ਤੇ ਇਕ ਗੱਡੀ ਇੰਡੈਵਰ ਨੰਬਰ ਪੀ ਬੀ 10 ਸੀ ਐਲ-0014 ਨੂੰ ਰੋਕ ਕੇ ਚੈੱਕ ਕੀਤਾ ਤਾਂ ਗੱਡੀ ਵਿਚ ਸਵਾਰ ਮਨਪ੍ਰੀਤ ਸਿੰਘ ਉਰਫ਼ ਮਨੀ ਗਿੱਲ ਪੁੱਤਰ ਦਲਜੀਤ ਸਿੰਘ ਅਤੇ ਗੱਬਰ ਸਿੰਘ ਵਾਸੀ ਢੱਕੋਵਾਲ ਥਾਣਾ ਮੇਹਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ 2 ਕਿੱਲੋ ਹੈਰੋਇਨ, 20 ਕਿਲੋ ਨਸ਼ੀਲਾ ਕੈਮੀਕਲ ਪਾਊਡਰ ਅਤੇ ਹਵਾਲਾ ਦੇ 1 ਕਰੋੜ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕਰਕੇ ਇਨ੍ਹਾਂ ਿਖ਼ਲਾਫ਼ ਥਾਣਾ ਮੰਡੀ ਗੋਬਿੰਦਗੜ੍ਹ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ | ਮਨਪ੍ਰੀਤ ਸਿੰਘ ਉਰਫ਼ ਮਨੀ ਗਿੱਲ ਅਤੇ ਗੱਬਰ ਸਿੰਘ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਮਨੀ ਗਿੱਲ ਵੀ ਕੈਨੇਡਾ ਦਾ ਨਾਗਰਿਕ ਹੈ | ਉਹ ਅਨੂਪ ਸਿੰਘ ਕਾਹਲੋਂ, ਜਗਦੀਸ਼ ਸਿੰਘ ਭੋਲਾ ਅਤੇ ਹੋਰ ਅੰਤਰਰਾਸ਼ਟਰੀ ਸਮੱਗਲਰਾਂ ਨਾਲ ਮਿਲ ਕੇ ਡਰੱਗ ਮਾਫ਼ੀਆ ਅਤੇ ਹਵਾਲਾ ਦਾ ਕਾਰੋਬਾਰ ਕਰ ਰਹੇ ਹਨ, ਇਨ੍ਹਾਂ ਪਾਸੋਂ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਵੀ ਇੰਕਸ਼ਾਫ਼ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕੁਲਵਿੰਦਰ ਸਿੰਘ ਉਰਫ਼ ਰੌਕੀ ਦੇ ਘਰ ਵੀ ਮਾਰਿਆ ਗਿਆ ਜਿੱਥੋਂ ਉਸ ਦੇ ਪਿਤਾ ਕੁਲਦੀਪ ਸਿੰਘ ਅਤੇ ਜੀਜੇ ਮਨਦੀਪ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਜਿਨ੍ਹਾਂ ਨੇ 50 ਕਿਲੋ ਹੈਰੋਇਨ ਨੂੰ ਟਾਇਲਟ ਦੇ ਗਟਰ ਵਿਚ ਸੁੱਟ ਕੇ ਨਸ਼ਟ ਕਰ ਦਿੱਤਾ ਸੀ | ਉਨ੍ਹਾਂ ਪਾਸੋਂ ਗਟਰ ਵਿਚ ਸੁੱਟੇ ਪਾਊਚ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਬਾਕਸਰ ਵਿਜੇਂਦਰ ਸਿੰਘ ਦੀ ਪਤਨੀ ਅਰਚਨਾ ਸਿੰਘ ਦੇ ਨਾਂਅ ਦੀ ਭਾਵੇਂ ਇਸ ਗਰੋਹ ਪਾਸੋਂ ਕਾਰ ਬਰਾਮਦ ਹੋਈ ਹੈ ਪ੍ਰੰਤੂ ਉਸ ਦਾ ਇਸ ਗਰੋਹ ਨਾਲ ਅਜੇ ਤੱਕ ਕੋਈ ਸਬੰਧ ਸਾਹਮਣੇ ਨਹੀਂ ਆਇਆ ਪ੍ਰੰਤੂ ਉਸ ਦੇ ਸਾਥੀ ਰਾਮ ਸਿੰਘ ਜੋ ਹਰਿਆਣਾ ਪੁਲਿਸ ਵਿਚ ਸਿਪਾਹੀ ਹੈ, ਨੰੂ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਡੀ. ਐੱਸ. ਪੀ. ਡੀ. ਸ: ਅਰਸ਼ਦੀਪ ਸਿੰਘ ਗਿੱਲ, ਸਰਹਿੰਦ ਥਾਣਾ ਦੇ ਮੁਖੀ ਸ: ਸੁਖਦੇਵ ਸਿੰਘ, ਫ਼ਤਹਿਗੜ੍ਹ ਸਾਹਿਬ ਦੇ ਮੁਖੀ ਦਵਿੰਦਰ ਅੱਤਰੀ, ਸੀ.ਆਈ.ਏ. ਇੰਚਾਰਜ ਰਮਨਦੀਪ ਸਿੰਘ, ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਸ: ਦਵਿੰਦਰ ਸਿੰਘ ਅਤੇ ਸ: ਅਵਤਾਰ ਸਿੰਘ ਮੌਜੂਦ ਸਨ |


ਵਜਿੰਦਰ ਨੇ ਕਿਹਾ, ਜਾਂਚ 'ਚ ਸਹਿਯੋਗ ਲਈ ਤਿਆਰ ਹਾਂ

 http://sameydiawaaz.com/Archive%20News/%5B2013%5D/03/09.03.2013%20-%2008.jpg

ਪਟਿਆਲਾ, (ਜ. ਸ. ਦਾਖਾ)-ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਕੱਲ੍ਹ ਫੜੀ ਗਈ ਹੈਰੋਇਨ ਦੇ ਮਾਮਲੇ ਵਿਚ ਮੁੱਕੇਬਾਜ਼ ਵਜਿੰਦਰ ਸਿੰਘ ਅਤੇ ਰਾਮ ਸਿੰਘ ਦਾ ਨਾਂਅ ਵੀ ਇਸ ਨਾਲ ਜੋੜਿਆ ਗਿਆ | ਪੁਲਿਸ ਅਨੁਸਾਰ ਜ਼ੀਰਕਪੁਰ ਵਿਚ ਜਿਸ ਘਰ ਵਿਚੋਂ 26 ਕਿੱਲੋ ਹੈਰੋਇਨ ਫੜੀ ਗਈ ਸੀ, ਦੇ ਬਾਹਰ ਜੋ ਕਾਰ ਹੈ, ਉਸ ਦੀ ਆਰ.ਸੀ. ਅਨੁਸਾਰ ਵਜਿੰਦਰ ਦੀ ਪਤਨੀ ਦੀ ਹੈ | ਪੁਲਿਸ ਦਾ ਕਹਿਣਾ ਹੈ ਕਿ ਇਸ ਬਾਰੇ ਜਾਂਚ ਕੀਤੀ ਜਾਵੇਗੀ | ਇਸੇ ਦੌਰਾਨ ਮੁੱਕੇਬਾਜ਼ ਵਜਿੰਦਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੈਰੋਇਨ ਕਾਂਡ ਵਿਚ ਉਸ ਦੀ ਕੋਈ ਸ਼ਮੂਲੀਅਤ ਨਹੀਂ ਹੈ | ਉਸ ਨੇ ਦੱਸਿਆ ਕਿ ਪਹਿਲਾਂ ਵਾਂਗ ਹੀ ਉਸ ਦੇ ਦੋਸਤ ਰਾਮ ਸਿੰਘ ਹੋਰੀਂ ਉਸ ਨੂੰ ਮੁੰਬਈ ਜਾਣ ਲਈ ਪਟਿਆਲਾ ਤੋਂ ਉਸ ਦੀ ਗੱਡੀ ਰਾਹੀਂ ਚੰਡੀਗੜ੍ਹ ਹਵਾਈ ਅੱਡੇ 'ਤੇ ਛੱਡ ਕੇ ਗਏ ਸਨ | ਵਜਿੰਦਰ ਸਿੰਘ ਨੇ ਕਿਹਾ ਕਿ ਇਸ ਬਾਰੇ ਵੀ ਮੀਡੀਆ ਰਾਹੀਂ ਪਤਾ ਲੱਗਿਆ ਹੈ | ਵਜਿੰਦਰ ਸਿੰਘ ਨੇ ਕਿਹਾ ਕਿ ਉਹ ਮੁੰਬਈ ਕਿਸੇ ਇਸ਼ਤਿਹਾਰੀ ਫ਼ਿਲਮ ਦੀ ਸ਼ੂਟਿੰਗ ਦੇ ਸਬੰਧ ਵਿਚ ਆਇਆ ਹੋਇਆ ਹੈ | ਵਜਿੰਦਰ ਨੇ ਕਿਹਾ ਕਿ ਉਹ ਪੁਲਿਸ ਦੀ ਕਿਸੇ ਵੀ ਜਾਂਚ ਪੜਤਾਲ ਵਿਚ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹੈ |


 ਫਰੈਂਕਫਰਟ 'ਚ ਰੈਸਟੋਰੈਂਟ 'ਚ ਲੱਗੀ ਅੱਗ - ਦੋ ਪੰਜਾਬੀਆਂ ਦੀ ਮੌਤ

 http://sameydiawaaz.com/Archive%20News/%5B2013%5D/03/09.03.2013%20-%2004.jpg

ਫਰੈਂਕਫਰਟ, 8 ਮਾਰਚ (ਸੰਦੀਪ ਕੌਰ ਮਿਆਣੀ)-ਬੀਤੇ ਦਿਨ ਫਰੈਂਕਫਰਟ ਓਬਰਰਾਡ 'ਚ ਓਫ਼ਨਬਾਖਰ ਲੈਂਡ ਸਟਰੀਟ 269 ਵਿਚ ਪੈਂਦੇ ਰੈਸਟੋਰੈਂਟ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਜ਼ਹਿਰੀਲੇ ਧੂੰਏਾ ਕਾਰਨ ਮੌਤ ਹੋ ਗਈ | ਇਸ ਹਾਦਸੇ ਦਾ ਪਤਾ ਉਸ ਸਮੇਂਲੱਗਾ, ਜਦੋਂ ਅੱਗ 'ਚ ਫਸੇ ਦੋਵੇਂਆਦਮੀਆਂ ਨੇ ਪਿਛਲੇ ਦਰਵਾਜ਼ੇ ਰਾਹੀਂਬਾਹਰ ਨਿਕਲਣਦੀ ਕੋਸ਼ਿਸ਼ ਵਿਚ ਰੌਲਾ ਪਾਇਆ | ਉਨ੍ਹਾਂ ਦੀਆਂ ਚੀਕਾਂ ਸੁਣ ਕੇ 26 ਸਾਲਾ ਜਤਿੰਦਰ ਨੇ ਰੈਸਟੋਰੈਂਟ ਦੇ ਨਾਲ ਲੱਗਦੇ ਘਰ ਤੋਂਅੱਗ ਲੱਗੀ ਦੇਖੀ ਤਾਂ ਉਹ ਜਲਦੀ ਨਾਲ ਉਨ੍ਹਾਂ ਨੂੰਬਚਾਉਣ ਲਈ ਭੱਜਿਆ, ਪਰ ਉਸ ਦੇ ਪਹੁੰਚਦੇ ਬਹੁਤ ਦੇਰ ਹੋ ਚੁੱਕੀ ਸੀ | ਉਸ ਨੇ ਰੈਸਟੋਰੈਂਟ ਵਿਚੋਂ ਦੋਵਾਂ ਦੀਆਂਲਾਸ਼ਾਂ ਨੂੰਬਾਹਰ ਕੱਢਿਆ ਅਤੇ ਮਦਦ ਲਈ ਆਵਾਜ਼ ਲਗਾਈ | ਅੱਗ ਬੁਝਾਊ ਕਰਮਚਾਰੀਆਂ ਨੂੰ ਇਸ ਦੀ ਸੂਚਨਾ ਦੇਰੀ ਨਾਲ ਮਿਲੀ | ਉਨ੍ਹਾਂ ਨੇ 10 ਮਿੰਟ ਵਿਚ ਅੱਗ ਤਾਂ ਬੁਝਾਅ ਦਿੱਤੀ, ਪਰ ਬਦਕਿਸਮਤੀ ਨਾਲ ਅੱਗ ਦੀ ਲਪੇਟ 'ਚ ਆਏ 24 ਸਾਲਾ ਮਾਲਕ ਤੇਜਿੰਦਰ ਅਤੇ 41 ਸਾਲਾ ਭੁਪਿੰਦਰ ਸਿੰਘ ਕਾਮਾ ਮੌਤ ਦਾ ਸ਼ਿਕਾਰ ਹੋ ਗਏ | ਪੁਲਿਸ ਨੂੰਘਟਨਾ ਸਥਾਨ ਤੋਂ ਕੁਝ ਇਹੋ ਜਿਹੇ ਸੁਰਾਖ ਮਿਲੇ ਹਨ, ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਅੱਗ ਕਿਸੇ ਵੱਲੋਂਜਾਣ- ਬੁੱਝ ਕੇ ਲਗਾਈ ਗਈ ਹੈ | ਪੁਲਿਸ ਵੱਲੋਂਅੱਗ ਲਗਾਉਣ ਵਾਲੇ ਦੀ ਭਾਲ ਜਾਰੀ ਹੈ | ਪੋਸਟਮਾਰਟਮ ਦੀ ਰਿਪੋਰਟ ਤੋਂਪਤਾ ਲੱਗਾ ਹੈ ਕਿ ਮੌਤ ਦਾ ਕਾਰਨ ਜ਼ਹਿਰੀਲਾ ਧੰੂਆਂ ਸੀ | ਮਿ੍ਤਕ ਦੇ ਭਰਾ ਜਤਿੰਦਰ ਨੂੰ ਹਸਪਤਾਲ ਵਿਚ ਇਕ ਦਿਨ ਰਹਿਣ ਤੋਂ ਬਾਅਦ ਘਰ ਭੇਜ ਦਿੱਤਾ ਹੈ |


ਔਰਤਾਂ ਖਿਲਾਫ਼ ਵਧ ਰਹੇ ਜੁਰਮਾਂ ਕਾਰਨ ਸਾਡੇ ਸਿਰ ਸ਼ਰਮ ਨਾਲ ਝੁਕ ਗਏ - ਸੋਨੀਆ

 http://sameydiawaaz.com/Archive%20News/%5B2013%5D/03/09.03.2013%20-%2001.jpg

ਖਾਨਪੁਰ ਕਲਾਂ (ਹਰਿਆਣਾ), 8 ਮਾਰਚ (ਏਜੰਸੀਆਂ) -ਮੁਲਕ ਵਿਚ ਔਰਤਾਂ ਖਿਲਾਫ਼ ਵੱਧ ਰਹੇ ਅਪਰਾਧਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਜਬਰ ਜਨਾਹ ਅਤੇ ਔਰਤਾਂ 'ਤੇ ਹੁੰਦੇ ਹੋਰ ਅਪਰਾਧਿਕ ਮਾਮਲਿਆਂ ਕਰਕੇ ਸਾਡੇ ਸਿਰ ਸ਼ਰਮ ਨਾਲ ਝੁੱਕ ਜਾਂਦੇ ਹਨ | ਭਰੂਣ ਹੱਤਿਆ ਵਰਗੇ ਮਾਮਲਿਆਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਔਰਤ ਨੂੰ ਭਵਿੱਖ ਵਿਚ ਮੁਸ਼ਕਲਾਂ ਖਿਲਾਫ਼ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਹਰ ਮੁਹਾਜ਼ 'ਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਇਥੇ ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਮੌਕੇ ਬੋਲਦਿਆਂ ਸੋਨੀਆ ਨੇ ਕਿਹਾ,'ਮੁਲਕ ਵਿਚ ਜਬਰ ਜਨਾਹ ਤੇ ਹੋਰ ਅਪਰਾਧ ਲਗਾਤਾਰ ਵੱਧ ਰਹੇ ਹਨ | ਅਜਿਹੀਆਂ ਘਟਨਾਵਾਂ ਕਾਰਨ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ |' ਔਰਤ ਦਿਵਸ 'ਤੇ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਔਰਤਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ | ਔਰਤਾਂ ਖਿਲਾਫ਼ ਅਪਰਾਧਾਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਸਬੰਧ ਵਿਚ ਲੋਕ ਸਭਾ ਵਿਚ ਵਿਸ਼ੇਸ਼ ਬਿੱਲ ਪਾਸ ਕਰਵਾਇਆ ਜਾਵੇਗਾ ਤਾਂ ਜੋ ਕਾਨੂੰਨ ਹੋਰ ਸਖ਼ਤ ਬਣਾਇਆ ਜਾ ਸਕੇ |


 ਔਰਤਾਂ ਬਾਰੇ ਕੌਮਾਂਤਰੀ ਦਿਵਸ ਮੌਕੇ ਰੈਲੀ ਕੱਢੀ

 http://sameydiawaaz.com/Archive%20News/%5B2013%5D/03/09.03.2013%20-%2003.jpg

 ਨਵੀਂ ਦਿੱਲੀ, 8 ਮਾਰਚ (ਕੁਲਦੀਪ ਸਿੰਘ ਅਰੋੜਾ)-ਕੌਮੀ ਰਾਜਧਾਨੀ ਵਿਚ ਅੱਜ ਕੌਮਾਂਤਰੀ ਮਹਿਲਾ ਦਿਹਾੜੇ ਦੇ ਮੌਕੇ 'ਤੇ ਮਹਿਲਾ ਜਥੇਬੰਦੀਆਂ, ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਨਾਲ ਸੰਬੰਧਿਤ 2000 ਤੋਂ ਜ਼ਿਆਦਾ ਇਸਤਰੀ ਨੇਤਾਵਾਂ ਅਤੇ ਕਾਰਕੁਨਾਂ ਨੇ ਇਕ ਵਿਸ਼ਾਲ ਰੈਲੀ ਅਤੇ ਮਾਰਚ ਕੱਢਿਆ ਅਤੇ ਕੇਂਦਰੀ ਸਰਕਾਰ ਤੋਂ ਦੇਸ਼ ਅੰਦਰ ਔਰਤਾਂ ਦੀ ਸੁਰੱਖਿਆ ਅਤੇ ਸਵੈ-ਮਾਣ ਹੇਤੂ ਜਸਟਿਸ ਵਰਮਾ ਕਮੇਟੀ ਦੀਆਂਸਿਫਾਰਸ਼ਾਂ 'ਤੇ ਆਧਾਰਿਤ ਸਖ਼ਤ ਕਾਨੂੰਨ ਬਣਾਉਣ, ਔਰਤਾਂਨਾਲ ਹੁੰਦੇ ਅੱਤਿਆਚਾਰ ਨਾਲ ਨਿਪਟਣ ਲਈ ਪਿੁਲਸ ਦੀ ਵਿਸ਼ੇਸ਼ ਸਿਖਲਾਈ ਅਤੇ ਪੁਲਿਸ ਥਾਣਿਆਂ ਵਿਚ ਮਹਿਲਾਵਾਂ ਦੀ ਵਧੇਰੇ ਭਰਤੀ ਦੀ ਮੰਗ ਕੀਤੀ | ਦੇਸ਼ ਦੀਆਂ 20 ਤੋਂ ਵੱਧ ਸਿਰਕੱਢ ਮਹਿਲਾ ਯੂੂਨੀਅਨਾਂ ਅਤੇ ਸੰਸਥਾਵਾਂ ਨੇ ਮੰਡੀ ਹਾਊਸ ਤੋਂ ਚੱਲ ਕੇ ਬਾਰਾਖੰਬਾ ਰੋਡ ਅਤੇ ਜੰਤਰ-ਮੰਤਰ ਦੀਆਂ ਸੜਕਾਂ 'ਤੇ ਪੈਦਲ ਚੱਲ ਕੇ ਪਾਰਲੀਮੈਂਟ ਸਟਰੀਟਤੱਕ ਪ੍ਰਭਾਵਸ਼ਾਲੀ ਕੂਚ ਕੀਤਾ ਅਤੇ ਅੱਜ ਦੇ ਦਿਨ ਨੂੰਪਹਿਲਾ ਹਿੰਸਾ ਵਿਰੋਧੀ ਦਿਵਸ ਵਜੋਂ ਮਨਾਇਆ |


ਓਸਾਮਾ ਬਿਨ ਲਾਦੇਨ ਦੇ ਦਾਮਾਦ ਨੂੰ ਅਮਰੀਕਾ ਲਿਜਾਇਆ ਗਿਆ

 http://sameydiawaaz.com/Archive%20News/%5B2013%5D/03/09.03.2013%20-%2002.jpg

ਵਾਸ਼ਿੰਗਟਨ, 8 ਮਾਰਚ (ਪੀ. ਟੀ. ਆਈ.)-ਅਲਕਾਇਦਾ ਦੇ ਮਰਹੂਮ ਨੇਤਾ ਓਸਾਮਾ ਬਿਨ ਲਾਦੇਨ ਦਾ ਦਾਮਾਦ ਸੁਲੇਮਾਨ ਅਬੂ ਗੈਥ ਜਿਸ ਨੇ ਇਕ ਸਮੇਂ ਅਲਕਾਇਦਾ ਦੇ ਬੁਲਾਰੇ ਵਜੋਂ ਕੰਮ ਕੀਤਾ ਸੀ ਨੂੰ ਫੜ ਲਿਆ ਹੈ ਅਤੇ ਅੱਤਵਾਦ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਮਰੀਕਾ ਲਿਆਂਦਾ ਗਿਆ ਹੈ | ਉਸ ਨੂੰ ਇਨ੍ਹਾਂ ਦੋਸ਼ਾਂ ਵਿਚ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ | ਗੈਥ ਜਿਹੜਾ ਲਾਦੇਨ ਦੀ ਪੁੱਤਰੀਆਂ ਚੋਂ ਇਕ ਫਾਤਿਮਾ ਨਾਲ ਵਿਆਹਿਆ ਹੋਇਆ ਹੈ 'ਤੇ ਅਮਰੀਕੀਆਂ ਨੂੰ ਮਾਰਨ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ ਲਾਏ ਜਾ ਰਹੇ ਹਨ |


ਪਾਕਿਸਤਾਨ ਪ੍ਰਧਾਨ ਮੰਤਰੀ ਦੀ ਅਜਮੇਰ ਸ਼ਰੀਫ ਦੀ ਯਾਤਰਾ ਵਿਵਾਦਾਂ 'ਚ

ਮੁੱਖ ਧਰਮ ਗੁਰੂ ਨੇ ਪਰਾਥਨਾ ਕਰਨ ਤੋਂ ਕੀਤਾ ਇਨਕਾਰ

 http://sameydiawaaz.com/Archive%20News/%5B2013%5D/03/09.03.2013%20-%2009.jpg

ਨਵੀਂ ਦਿੱਲੀ 8 ਮਾਰਚ (ਏਜੰਸੀਆਂ) :- ਅਜਮੇਰ ਦਰਗਾਹ ਦੇ ਮੁਖ ਧਰਮ ਗੁਰੂ ਨੇ ਦਰਗਾਹ 'ਤੇ ਸ਼ਨੀਵਾਰ ਨੂੰ ਆਉਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ ਦੇ ਨਾਲ ਦਰਗਾਹ 'ਚ ਪ੍ਰਾਰਥਨਾ ਕਰਨ ਤੋਂ ਮਨਾ੍ਹ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਉਹ ਇਸ ਯਾਤਰਾ ਦਾ ਬਾਈਕਾਟ ਕਰਨਗੇ। ਦਰਗਾਹ ਦੇ ਦੀਵਾਨ ਜੈਨੁਲ ਅਬੇਦਿਨ ਦਾ ਕਹਿਣਾ ਹੈ ਕਿ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਅਸ਼ਰਫ ਪ੍ਰੋਵੇਜ਼ ਦੀ ਯਾਤਰਾ ਦਾ ਵਿਰੋਧ ਇਸ ਕਰਕੇ ਕਰ ਰਹੇ ਹਨ ਕਿਉਂਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਜਨਵਰੀ 'ਚ ਜੰਮੂ ਕਸ਼ਮੀਰ 'ਚ ਭਾਰਤੀ ਸਰਹੱਦ 'ਚ ਦਾਖਲ ਹੋ ਕੇ ਭਾਰਤੀ ਫੌਜੀਆਂ ਦੇ ਸਿਰ ਵੱਢ ਕੇ ਨਾਲ ਲੈ ਗਏ ਸਨ । ਪਾਕਿਸਤਾਨੀ ਸੈਨਾ ਇਸ ਗੱਲ ਤੋਂ ਸਾਫ ਹੀ ਮੁਕਰ ਗਈ ਸੀ ।  ਦੱਸਣਯੋਗ ਹੈ ਕਿ ਜੈਨੁਕਲ ਦਾ ਵਿਰੋਧ ਪ੍ਰਤੀਕਾਤਮਕ ਹੈ ।  ਇਸ ਦਾ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਦੌਰੇ 'ਤੇ ਕੋਈ ਅਸਰ ਨਹੀਂ ਪਵੇਗਾ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz