ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

10 ਮਾਰਚ 2013

ਭਾਈ ਜਗਤਾਰ ਸਿੰਘ ਹਵਾਰਾ ਨੂੰ ਅਫ਼ਜ਼ਲ ਗੁਰੂ ਵਾਲੀ ਚੱਕੀ 'ਚ ਬੰਦ ਕੀਤਾ

 http://sameydiawaaz.com/Archive%20News/%5B2013%5D/03/10.03.2013%20-%2005.jpg

ਬੀਤੇ ਦਿਨ 7 ਮਾਰਚ 2013 ਨੂੰ ਜੇਲ੍ਹ ਅਧਿਕਾਰੀਆਂ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ 8 ਨੰਬਰ ਜੇਲ੍ਹ ਵਿੱਚੋਂ ਬਦਲ ਕੇ ਜੇਲ੍ਹ ਨੰਬਰ 3 ਵਿੱਚ ਭੇਜ ਦਿੱਤਾ। ਖ਼ਾਸ ਧਿਆਨ ਦੇਣ ਵਾਲ਼ੀ ਗੱਲ ਇਹ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਫ਼ਜ਼ਲ ਗੁਰੂ ਵਾਲ਼ੀ ਚੱਕੀ 'ਚ ਬੰਦ ਕੀਤਾ ਗਿਆ ਹੈ, ਜਿਸ ਨੂੰ ਓਥੋਂ ਕੱਢ ਕੇ ਮਿਤੀ 9 ਫ਼ਰਵਰੀ ਨੂੰ ਫਾਂਸੀ ਦਿੱਤੀ ਗਈ ਸੀ। ਵਿਸ਼ੇਸ਼ ਗੱਲ ਇਹ ਹੈ ਕਿ ਇਹ ਪੂਰਾ ਅਹਾਤਾ ਖ਼ਾਲੀ ਹੈ ਤੇ ਪੂਰੇ ਅਹਾਤੇ ਵਿੱਚ ਸਿਰਫ਼ ਭਾਈ ਹਵਾਰੇ ਨੂੰ ਹੀ ਅਫ਼ਜ਼ਲ ਗੁਰੂ ਵਾਲ਼ੀ ਚੱਕੀ 'ਚ ਬੰਦ ਕੀਤਾ ਗਿਆ ਹੈ, ਜਿੱਥੇ ਕਿ ਸਾਮ੍ਹਣੇ ਬਿਲਕੁਲ ਮਕਬੂਲ ਬੱਟ ਤੇ ਅਫ਼ਜ਼ਲ ਗੁਰੂ ਦੀਆਂ ਕਬਰਾਂ ਹਨ। ਕਿਸੇ ਅਨਜਾਣੇ ਖ਼ੌਫ਼ ਵਿੱਚ ਜੇਲ੍ਹ ਅੰਦਰਲੇ ਸਿਪਾਹੀ ਉਸ ਅਹਾਤੇ ਵਿੱਚ ਡਿਊਟੀ ਕਰਨ ਤੋਂ ਵੀ ਡਰਦੇ ਹਨ। ਭਾਈ ਜਗਤਾਰ ਸਿੰਘ ਹਵਾਰਾ ਜੈਕਾਰੇ ਛੱਡ ਕੇ ਅਫ਼ਜ਼ਲ ਗੁਰੂ ਵਾਲ਼ੀ ਚੱਕੀ ਵਿੱਚ ਦਾਖ਼ਲ ਹੋਏ। ਮਿਤੀ 8 ਮਾਰਚ ਨੂੰ ਤਿਹਾੜ ਜੇਲ੍ਹ ਨੰਬਰ 3 ਵਿੱਚ ਇੱਕ ਮੁਲਾਕਾਤ ਦੌਰਾਨ ਭਾਈ ਹਵਾਰਾ ਨੇ ਹੱਸਦੇ ਹੋਏ ਦੱਸਿਆ ਕਿ ਮੇਰਾ ਸਮਾਨ ਚੁੱਕ ਕੇ ਲਿਆਉਣ ਵਾਲ਼ਾ ਜੇਲ੍ਹ ਦਾ ਸੇਵਾਦਾਰ (ਕੈਦੀ) ਡਰਦਾ ਮਾਰਾ ਚੱਕੀ ਦੇ ਅੰਦਰ ਨਾ ਵੜੇ। ਭਾਈ ਹਵਾਰਾ ਨੇ ਦੱਸਿਆ ਕਿ ਮੈਂ ਮਖ਼ੌਲ ਨਾਲ਼ ਉਸ ਨੂੰ ਅੰਦਰ ਦਾਖ਼ਲ ਹੋਣ ਲਈ ਬਥੇਰਾ ਕਿਹਾ, ਪਰ ਉਹ ਡਰਦਾ ਹੋਇਆ ਕਹੇ ਕਿ ਹਮ ਅੰਦਰ ਨਹੀਂ ਆਏਂਗੇ। ਉਸ ਨੇ ਚੱਕੀ ਦੇ ਬਾਹਰੋਂ ਹੀ ਸਾਰਾ ਸਮਾਨ ਅੰਦਰ ਭਾਈ ਹਵਾਰੇ ਨੂੰ ਫੜਾਇਆ। ਭਾਈ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਅਧਿਕਾਰੀਆਂ ਤੇ ਵਿਅੰਗ ਕਰਦਿਆਂ ਕਿਹਾ ਕਿ ਸ਼ਾਇਦ ਇਹ ਸੋਚਦੇ ਹੋਣਗੇ ਕਿ ਮੈਨੂੰ ਇਕੱਲੇ ਨੂੰ ਇਸ ਅਹਾਤੇ 'ਚ ਬੰਦ ਰੱਖ ਕੇ ਮੈਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਲੈਣਗੇ, ਪਰ ਇਹਨਾਂ ਨੂੰ ਕੀ ਪਤਾ ਕਿ ਸਿੰਘ ਤਾਂ ਪਹਿਲਾਂ ਹੀ ਰੂਪੋਸ਼ੀ ਵਿੱਚ ਕਬਰਾਂ-ਮੜ੍ਹੀਆਂ ਵਿੱਚ ਰਾਤਾਂ ਕੱਟਦੇ ਰਹੇ ਹਨ। ਭਾਈ ਹਵਾਰਾ ਦਾ ਕਹਿਣਾ ਹੈ ਕਿ ਮੈਨੂੰ ਵੀਰ ਅਫ਼ਜ਼ਲ ਗੁਰੂ ਦੀ ਚੱਕੀ 'ਚ ਬੰਦ ਹੋਣ ਦਾ ਫ਼ਖ਼ਰ ਹੈ ਤੇ ਮੈਂ ਉਸ ਸ਼ਹੀਦ ਨੂੰ ਕੈਦ ਰੱਖਣ ਵਾਲ਼ੀ ਇਸ ਚੱਕੀ ਨੂੰ ਇੱਕ ਇਤਿਹਾਸਕ ਚੱਕੀ ਮੰਨਦਾ ਹਾਂ। ਭਾਈ ਹਵਾਰਾ ਨੂੰ ਇਸ ਅਹਾਤੇ ਵਿੱਚ ਇਕੱਲੇ ਨੂੰ ਬੰਦ ਕੀਤੇ ਜਾਣ ਤੇ ਕਈ ਜੇਲ੍ਹ ਮੁਲਾਜ਼ਮਾਂ ਨੂੰ ਇਹ ਖ਼ਦਸ਼ਾ ਪੈਦਾ ਹੋ ਗਿਆ ਕਿ ਕਿਤੇ ਹੁਣ ਭਾਈ ਹਵਾਰਾ ਨੂੰ ਫਾਂਸੀ ਦਿੱਤੀ ਜਾਣੀ ਹੈ। ਇਹ ਵੀ ਯਾਦ ਰੱਖਿਆ ਜਾਵੇ ਕਿ ਸੀ.ਬੀ.ਆਈ. ਤੇ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਹ ਅਪੀਲ ਦਾਇਰ ਕੀਤੀ ਹੋਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਮੁਲਾਕਾਤ ਦੌਰਾਨ ਬਹੁਤ ਹੀ ਖ਼ੁਸ਼ ਅਤੇ ਚੜ੍ਹਦੀ ਕਲਾ ਵਿੱਚ ਨਜ਼ਰ ਆ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੇ ਸਿੱਖ ਪੰਥ ਨੂੰ ਕੌਮੀ ਅਜ਼ਾਦੀ ਦੇ ਨਿਸ਼ਾਨੇ ਪ੍ਰਤੀ ਇਕਮੁੱਠ ਹੋਣ ਦਾ ਸੱਦਾ ਦਿੱਤਾ। ਉਹਨਾਂ ਨੇ ਸ੍ਰ. ਸਿਮਰਨਜੀਤ ਸਿੰਘ ਮਾਨ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤਯਾਬੀ ਦੀ ਕਾਮਨਾ ਕੀਤੀ।


ਭਾਈ ਲਾਹੋਰੀਆ, ਸੁੱਖੀ, ਭਾਉ ਅਤੇ ਭਾਈ ਮਾਣਕਿਆਂ ਪੁਲਿਸ ਦੀ ਸਖ਼ਤ ਸੁਰਖਿਆ ਹੇਠ ਪੇਸ਼

 http://sameydiawaaz.com/Archive%20News/%5B2013%5D/03/10.03.2013%20-%2004.jpg

ਨਵੀਂ ਦਿੱਲੀ 9 ਮਾਰਚ (ਏਜੰਸੀਆਂ): ਅਜ ਦਿੱਲੀ ਦੀ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਦਯਾ ਸਿੰਘ ਲਾਹੋਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਅਤੇ ਪੰਜਾਬ ਪੁਲਿਸ ਦੀ ਸੁਰਖਿਆ ਹੇਠ ਭਾਈ ਸੁਖਵਿੰਦਰ ਸਿੰਘ ਸੁਖੀ ਨੂੰ ਅਤੇ ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਹਨ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1), 120 ਅਤੇ 121 ਅਧੀਨ ਜੱਜ ਰਾਕੇਸ਼ ਸਿਦਾੱਰਥ ਦੀ ਕੋਰਟ ਵਿਚ ਸਮੇਂ ਸਿਰ ਪੇਸ਼ ਕੀਤਾ ਗਿਆ।ਅਜ ਭਾਈ ਬਲਜੀਤ ਸਿੰਘ ਭਾਉ ਦੀ ਜਮਾਨਤ ਤੇ ਬਹਿਸ ਹੋਣੀ ਸੀ ਪਰ ਸਰਕਾਰੀ ਵਕੀਲ ਅਜ ਦੁਸਰੀ ਕੋਰਟ ਵਿਚ ਮਸ਼ਰੂਫ ਹੋਣ ਕਰਕੇ ਸਿੰਘਾਂ ਦੇ ਵਕੀਲਾਂ ਨੂੰ ਤਕਰੀਬਨ ਦੋ ਘੰਟੇ ਤਕ ਇੰਤਜਾਰ ਕਰਨੀ ਪਈ ਸੀ, ਸਮਾਂ ਜਿਆਦਾ ਹੋਣ ਕਰਕੇ ਕਿਸੇ ਕਿਸਮ ਦਾ ਫੈਸਲਾ ਨਾ ਲਇਆ ਜਾ ਸਕਿਆ । ਅਜ ਕੋਰਟ ਵਿਚ ਪੁਲਿਸ ਅਤੇ ਸਪੈਸ਼ਲ ਸੈਲ ਵਲੋਂ ਬਹੁਤ ਹੀ ਜਿਆਦਾ ਸਖਤੀ ਕੀਤੀ ਹੋਈ ਸੀ ਤੇ ਕਿਸੇ ਨੂੰ ਵੀ ਸਿੰਘਾਂ ਨਾਲ ਮਿਲਣ ਨਹੀਂ ਦੇ ਰਹੇ ਸਨ । ਪੇਸ਼ੀ ਉਪੰਰਤ ਭਾਈ ਭਾਉ ਨੇ ਚੋਣਵੇ ਰਿਪੋਟਰਾਂ ਨਾਲ ਗਲਬਾਤ ਕਰਦਿਆਂ ਭਾਈ ਲੱਖਾ ਦੇ ਭੈਣ ਜੀ ਦੇ ਅੰਨਦ ਕਾਰਜ ਦੀ ਵਧਾਈ ਦਿੱਤੀ ਅਤੇ ਕੌਮ ਨੂੰ ਨਸ਼ੇ ਤਿਆਗ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ । ਅਜ ਕੋਰਟ ਵਿਚ ਭਾਈ ਭਾਉ ਨੂਮ ਮਿਲਣ ਵਾਸਤੇ ਉਨ੍ਹਾਂ ਦੇ ਭਰਾ ਅਤੇ ਰਿਸ਼ਤੇਦਾਰ ਹਾਜਿਰ ਸਨ । ਅਜ ਕੋਰਟ ਵਿਚ ਭਾਈ ਦਯਾ ਸਿੰਘ ਲਾਹੋਰੀਆ,ਭਾਈ ਸੁਖਵਿੰਦਰ ਸਿੰਘ ਸੁੱਖੀ, ਭਾਈ ਬਲਜੀਤ ਸਿੰਘ ਭਾਉ ਅਤੇ ਤਰਲੋਚਨ ਸਿੰਘ ਮਾਣਕਿਆਂ ਵਲੋਂ ਵਕੀਲ ਵਿਕਾਸ ਪੰਢੋਰਾ ਅਤੇ ਸੀਨੀਅਰ ਵਕੀਲ ਮਨਿੰਦਰ ਸਿੰਘ ਅਤੇ ਉਨ੍ਹਾਂ ਦੇ ਅਸਿਸਟੇਂਟ ਗੁਰਮੀਤ ਰੰਧਾਵਾ, ਸੰਜਯ ਚੋਬੇ ਹਜਿਰ ਹੋਏ ਸਨ । ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਮਾਰਚ ਨੂੰ ਹੋਵੇਗੀ ।


ਰਾਜੋਆਣਾ ਦੀ ਫਾਂਸੀ ਸਾਡੇ ਧਿਆਨ 'ਚ, ਪਹਿਰੇਦਾਰ ਦੀ ਦਸਤਖ਼ਤ ਮੁਹਿੰਮ ਸ਼ਲਾਘਾਯੋਗ - ਸੁਖਬੀਰ

ਪੰਜਾਬ ਦੇ ਉਪ ਮੁੱਖ ਮੰਤਰੀ ਨੇ ਚੌਂਕ ਮਹਿਤਾ ਪਾਈ ਫੇਰੀ, ਬਾਬਾ ਖਾਲਸਾ ਨਾਲ ਕੀਤੀ ਬੰਦ ਕਮਰਾ ਮੀਟਿੰਗ

 http://sameydiawaaz.com/Archive%20News/%5B2013%5D/03/10.03.2013%20-%2001.jpg

ਚੌਂਕ ਮਹਿਤਾ 9 ਮਾਰਚ (ਸਤਨਾਮ ਜੱਜ): ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਨਤਮਸਤਕ ਹੁੰਦੇ ਹੋਏ ,ਦਿੱਲੀ ਗੁਦੁਆਰਾ ਪ੍ਰਬੰਧਕ ਚੋਣਾਂ ਵਿੱਚ ਸੰਤ ਸਮਾਜ ਦੇ ਵੱਡੇ ਯੋਗਦਾਨ ਲਈ ਸੰਤ ਸਮਾਜ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਬਾਬਾ ਹਰਨਾਮ ਸਿੰਘ ਖਾਲਸਾ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਦੇ ਨਾਲ ਸਨ।ਦੇਰ ਸ਼ਾਮ ਗੁਰਦੁਆਰਾ ਸਾਹਿਬ ਪਹੁੰਚੇ ਸ੍ਰ.ਬਾਦਲ ਨੇ ਖਾਲਸਾ ਜੀ ਨਾਲ ਸਵਾ ਘੰਟਾ ਬੰਦ ਕਮਰੇ ਵਿੱਚ ਗੁਪਤ ਮੀਟਿੰਗ ਕੀਤੀ। ਜਿੱਥੇ ਪਹਿਲਾਂ ਤਾਂ ਪੱਤਰਕਾਰਾ ਨੂੰ ਕਮਰੇ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ। ਬਾਹਰ ਆਉਣ ਤੇ ਸ੍ਰ.ਬਾਦਲ ਨੇ ਪੱਤਰਕਾਰਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਸਿਰਫ ਇੱਕ ਧੰਨਵਾਦੀ ਦੌਰਾ ਹੈ ਜਿਸਦਾ ਕੋਈ ਸਿਆਸੀ ਮਨੋਰਥ ਨਾ ਹੋ ਕੇ ਖਾਲਸਾ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਅਤੇ ਦਿੱਲੀ ਜਿੱਤ ਲਈ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਕੀਤੇ ਜਾ ਰਹੇ ਸਮਾਗਮ ਲਈ ਸੱਦਾ ਦੇਣਾ ਸੀ। ਭਾਈ ਰਾਜੋਆਣਾ, ਪ੍ਰੋ.ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਬਾਰੇ ਕਿਹਾ ਕਿ ਇਹ ਮਸਲਾ ਸਾਡੇ ਧਿਆਨ ਵਿੱਚ ਹੈ । ਬਾਦਲ ਨੇ ਪਹਿਰੇਦਾਰ ਅਖਬਾਰ ਵੱਲੋਂ ਰਾਜਨੀਤਿਕ ਫਾਂਸੀਆਂ ਅਤੇ ਭੁੱਲਰ ਦੀ ਫਾਂਸੀ ਬਾਰੇ ਵਿੱਢੀ ਦਸਤਖਤ ਮੁਹਿੰਮ ਨੂੰ ਸ਼ਲਾਘਾਂ ਯੋਗ ਕਿਹਾ। ਇਸ ਮੁਹਿੰਮ ਨਾਲ ਆਪਣੇ ਹੱਕਾਂ ਪ੍ਰਤੀ ਸਿੱਖ ਪੰਥ ਵਿੱਚ ਜਾਗ੍ਰਤੀ ਆਵੇਗੀ। ਇਸ ਮੌਕੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੁਖਬੀਰ ਸਿੰਘ ਬਾਦਲ ਉਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਅਤੇ ਹੋਰ ਸੰਗਤਾਂ ਨੂੰ ਜੀ ਆਇਆਂ ਆਂਖਿਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਜਸਬੀਰ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਹਲਕਾ ਵਿਧਾਇਕ,ਕੌਸਲਰ ਰਾਜੀਵ ਸੋਨੀ ਫਤਿਹਗੜ੍ਹ ਚੂੜੀਆਂ,ਡੀ.ਸੀ ਅੰਮ੍ਰਿਤਸਰ ਰਜਤ ਅਗਰਵਾਲ, ਏ.ਆਈ.ਜੀ ਰਛਪਾਲ ਸਿੰਘ, ਸਰਪੰਚ ਕਸ਼ਮੀਰ ਸਿੰਘ ਕਾਲਾ ,ਗੁਰਪ੍ਰੀਤ ਸਿੰਘ ਪੀ.ਏ.,ਭਾਈ ਜਗਤਾਰ ਸਿੰਘ ਭੈਣੀ, ਜਤਿੰਦਰਪਾਲ ਸਿੰਘ ਲੱਧਾ ਮੁੰਡਾ,ਰਾਜਬੀਰ ਸਿੰਘ ਉਦੋਨੰਗਲ,ਗੁਰਧਿਆਨ ਸਿੰਘ ਮਹਿਤਾ,ਕੰਵਰਜੀਤ ਸਿੰਘ ਮਾਨ,ਬਲਕਾਰ ਸਿੰਘ ਨੰਗਲੀ,ਲਖਵਿੰਦਰ ਸਿੰਘ ਸੋਨਾ,ਰਜਿੰਦਰ ਸਿੰਘ ਸ਼ਾਹ,ਤੇਜਿੰਦਰ ਸਿੰਘ ਲਾਡੀ,ਭਾਈ ਸੁੱਚਾ ਸਿੰਘ,ਗੁਰਦੀਪ ਸਿੰਘ ਡੀ.ਪੀ.,ਬਾਬਾ ਜੀਵਾ ਸਿੰਘ,ਬਾਬਾ ਅਜੀਤ ਸਿੰਘ,ਬਾਬਾ ਪ੍ਰਕਾਸ਼ ਸਿੰਘ, ਬਾਬਾ ਪ੍ਰਣਾਮ ਸਿੰਘ, ਭਾਈ ਗੁਰਪ੍ਰੀਤ ਸਿੰਘ,ਬਾਬਾ ਬੋਹੜ ਸਿੰਘ, ਸਤੀਸ਼ ਕੁਮਾਰ ਸੇਠੀ ਆਦਿ ਮੌਜੂਦ ਸਨ।


ਵਿਰੋਧ ਦਰਮਿਆਨ ਪਾਕਿਸਤਾਨ ਪ੍ਰਧਾਨ ਮੰਤਰੀ ਵਲੋਂ ਅਜਮੇਰ ਸ਼ਰੀਫ 'ਚ ਜ਼ਿਆਰਤ

ਦਰਗਾਹ 'ਤੇ 48 ਮੀਟਰ ਲੰਬੀ ਮਖਮਲੀ ਚਾਦਰ ਚੜ੍ਹਾਈ

http://sameydiawaaz.com/Archive%20News/%5B2013%5D/03/10.03.2013%20-%2008.jpg

ਅਜਮੇਰ, 9 ਮਾਰਚ (ਏਜੰਸੀਆਂ ਰਾਹੀਂ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ ਨੇ ਅੱਜ ਅਜਮੇਰ ਵਿਚ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਚਾਦਰ ਚੜ੍ਹਾਈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ 48 ਮੈਂਬਰੀ ਵਫਦ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੁਝ ਘੰਟੇ ਪਹਿਲਾਂ ਪਾਕਿਸਤਾਨੀ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਜੈਪੁਰ ਦੇ ਸੰਗਨੇਰ ਹਵਾਈ ਅੱਡੇ 'ਤੇ ਪੁੱਜੇ। ਜੈਪੁਰ ਦੇ ਰਾਮਬਾਗ ਹੋਟਲ ਵਿਚ ਉਨ੍ਹਾਂ ਦੇ ਸਨਮਾਨ ਵਿਚ ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਦੁਪਿਹਰ ਦੇ ਖਾਣੇ ਦੀ ਦਾਅਵਤ ਦਿੱਤੀ। ਇਸ ਪਿੱਛੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਫਦ ਦੇ ਮੈਂਬਰ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਰਾਹੀਂ ਅਜਮੇਰ ਲਈ ਰਵਾਨਾ ਹੋਏ। ਹੈਲੀਕਾਪਟਰ ਰਾਹੀਂ ਅਜਮੇਰ ਦੇ ਹੈਲੀਪੈਡ 'ਤੇ ਉਤਰਨ ਪਿੱਛੋਂ ਅਸ਼ਰਫ ਸਿੱਧੇ ਖਵਾਜਾ ਦੀ ਦਰਗਾਹ 'ਤੇ ਪੁੱਜੇ ਜਿਥੇ ਦਰਗਾਹ ਦੇ ਖਾਦਮਾਉਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਜਾ ਪ੍ਰਵੇਜ਼ ਅਸ਼ਰਫ ਵਲੋਂ ਦਰਗਾਹ 'ਤੇ 48 ਮੀਟਰ ਲੰਬੀ ਮਖਮਲੀ ਚਾਦਰ ਚੜ੍ਹਾਈ ਗਈ। ਖਵਾਜਾ ਦੀ ਦਰਗਾਹ 'ਤੇ ਜਿਆਰਤ ਕਰਨ ਸਮੇਂ ਰਾਜਾ ਦਾ ਪਰਿਵਾਰ ਵੀ ਉਨ੍ਹਾਂ ਨਾਲ ਸੀ। ਦਰਗਾਹ ਦੇ ਖਾਦਮਾਉਂ ਵਲੋਂ ਉਨ੍ਹਾਂ ਦੀ ਦਸਤਾਰਬੰਦੀ (ਸਾਫਾ ਪਹਿਨਾਇਆ ) ਵੀ ਕੀਤੀ ਗਈ। ਸ੍ਰੀ ਅਸ਼ਰਫ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਸੀ।

ਵਿਰੋਧ ਪ੍ਰਦਰਸ਼ਨ

ਅਜਮੇਰ, 9 ਮਾਰਚ (ਏਜੰਸੀ)-ਪਾਕਿਸਤਾਨੀ ਫੌਜ ਦੁਆਰਾ ਕਤਲ ਕੀਤੇ ਭਾਰਤੀ ਸੈਨਿਕਾਂ ਅਤੇ ਸਿਰ ਕਲਮ ਕਰ ਦੇਣ ਦੀ ਘਟਨਾ ਵਿਰੁੱਧ ਸਥਾਨਕ ਵਕੀਲ ਅਤੇ ਅਜਮੇਰ ਦਰਗਾਹ ਮਾਰਕੀਟ ਸਭਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ ਦੀ ਯਾਤਰਾ ਵਿਰੁੱਧ ਪ੍ਰਦਰਸ਼ਨ ਕੀਤਾ ਇਕ ਦਿਨ ਪਹਿਲਾਂ ਹੀ ਅਮਮੇਰ ਸਰੀਫ ਦਰਗਾਹ ਦੇ ਦੀਵਾਨ ਜੇਨੁਅਲ ਆਬਦੀਨ ਅਲੀ ਖਾਨ ਨੇ ਕਿਹਾ ਸੀ ਕਿ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦੌਰੇ ਦਾ ਬਾਈਕਾਟ ਕਰਾਂਗੇ। ਦਰਗਾਹ ਮਾਰਕੀਟ ਸਭਾ ਦੇ ਮੈਂਬਰ ਜੋਧਾ ਟੇਕਚੰਦਾਨੀ ਨੇ ਕਿਹਾ ਕਿ ਸੁਰੱਖਿਆ ਸਬੰਧੀ ਕਾਰਨਾਂ ਕਰਕੇ ਅਹਿਮ ਵਿਅਕਤੀਆਂ ਦੇ ਦੌਰੇ ਸਮੇਂ ਬਜ਼ਾਰ ਬੰਦ ਕਰ ਦਿੱਤਾ ਜਾਂਦਾ ਹੈ ਪਰ ਇਸ ਵਾਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਤਹਿਤ ਕੀਤੇ ਸਮੇਂ ਤੋਂ ਪਹਿਲਾਂ ਹੀ ਆਪਣੀ ਮਰਜ਼ੀ ਨਾਲ ਦੁਕਾਨਾਂ ਬੰਦ ਕਰ ਰਹੇ ਹਾਂ। ਇਹ ਸਭ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦੌਰੇ ਖਿਲਾਫ਼ ਵਿਰੋਧ ਦਰਜ ਕਰਨ ਲਈ ਕਰ ਰਹੇ ਹਾਂ।


11 ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸ਼ੈਸ਼ਨ ਸਬੰਧੀ ਸਰਬ ਪਾਰਟੀ ਮੀਟਿੰਗ

ਵਿਧਾਨ ਸਭਾ ਦੀ ਕਾਰਵਾਈ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਰੀਆਂ ਪਾਰਟੀਆਂ ਸਹਿਮਤ

http://sameydiawaaz.com/Archive%20News/%5B2013%5D/03/10.03.2013%20-%2002.jpg

ਚੰਡੀਗੜ੍ਹ 9 ਮਾਰਚ (ਦੀਪਕ ਸ਼ਰਮਾ): 14ਵੀਂ ਵਿਧਾਨ ਸਭਾ ਦੇ ਚੌਥੇ ਵਿਧਾਨ ਸਭਾ ਸਮਾਗਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਸਬੰਧਿਤ ਮਾਮਲਿਆਂ ਨੂੰ ਦੇਖਣ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਿਨ ਕਰ ਦਿੱਤਾ ਗਿਆ ਹੈ ਜਿਸ ਵਿਚ ਵਿਧਾਨ ਸਭਾ ਦੇ ਸਪੀਕਰ, ਪੰਜਾਬ ਦੇ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਮੈਂਬਰ ਬਣਾਏ ਗਏ ਹਨ। ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਵਲੋਂ 11 ਮਾਰਚ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਸਮਾਗਮ ਨੂੰ ਵਧੀਆ ਮਾਹੌਲ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਸੱਦੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਸ. ਅਟਵਾਲ ਨੇ ਦੱਸਿਆ ਕਿ ਇਹ ਕਮੇਟੀ ਵਿਧਾਨ ਸਭਾ ਦੀ ਕਾਰਵਾਈ ਨਾਲ ਸਬੰਧਿਤ ਮੁੱਦਿਆਂ ਨੂੰ ਵਿਚਾਰੇਗੀ ਜਿਸ ਦੀ ਮੀਟਿੰਗ ਵਿਧਾਨ ਸਭਾ ਦਾ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਰੱਖੀ ਜਾਵੇਗੀ। ਅੱਜ ਹੋਈ ਸਰਬ ਪਾਰਟੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਕਾਂਗਰਸ ਵਲੋਂ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਰਜਿੰਦਰ ਕੌਰ ਭੱਠਲ, ਅਸ਼ਵਨੀ ਸੇਖੜੀ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਸਥਾਨਕ ਸਰਕਾਰ ਮੰਤਰੀ ਚੂਨੀ ਲਾਲ ਭਗਤ ਅਤੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਹਾਜ਼ਰ ਸਨ। ।ਸ. ਅਟਵਾਲ ਨੇ ਦੱਸਿਆ ਕਿ ਵਿਧਾਨ ਸਭਾ ਦੇ ਪਿਛਲੇ ਸਮਾਗਮ ਦੌਰਾਨ ਵਿਧਾਨ ਸਭਾ ਦੀ ਕਾਰਵਾਈ ਵਿਚ ਕੁੱਝ ਟਿੱਪਣੀਆਂ ਕੱਢਣ ਦੇ ਬਾਵਜੂਦ ਵੀ ਉਨ੍ਹਾਂ ਦੇ ਪ੍ਰਦਰਸ਼ਨ ਸਣੇ ਕੁਝ ਇਤਰਾਜ਼ ਆਏ ਸਨ। ਇਨ੍ਹਾਂ ਨੂੰ ਅੱਜ ਦੀ ਮੀਟਿੰਗ ਵਿਚ ਵਿਚਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਸਾਰੀਆਂ ਧਿਰਾਂ ਨੇ ਚਾਹਿਆ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਚੰਗੀ ਤਰ੍ਹਾਂ ਚੱਲੇ ਅਤੇ ਪਿਛਲੇ ਸਮਾਗਮ ਦੌਰਾਨ ਵਾਪਰੀਆਂ ਘਟਨਾਵਾਂ ਵਰਗਾ ਕੁੱਝ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦਾ ਹੱਲ ਇਹ ਕਮੇਟੀ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਰੇਗੀ। ।ਸ. ਅਟਵਾਲ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾ ਵਿਚ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ ਅਤੇ ਵਿਧਾਨ ਸਭਾ ਮੈਂਬਰਾਂ ਨੂੰ ਲੈਪਟਾਪ ਵਗੈਰਾ ਲੈ ਕੇ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੀ ਖਰੀਦ ਲਈ ਟੈਂਡਰ ਮੰਗੇ ਜਾਣਗੇ ਤਾਂ ਜੋ ਵਧੀਆ ਤੇ ਵਾਜਿਬ ਮੁੱਲ 'ਤੇ ਇਹ ਸਮਾਨ ਮਿਲੇ।


ਨਰਮੇ ਦੀ ਬੋਲੀ ਨਾ ਲੱਗਣ ਤੋਂ ਭੜਕੇ ਕਿਸਾਨਾਂ ਕੀਤਾ ਰਾਸ਼ਟਰੀ ਰਾਜ ਮਾਰਗ ਜਾਮ

ਮਲੋ, 9 ਮਾਰਚ (ਰਾਜਵਿੰਦਰਪਾਲ ਸਿੰਘ) :- ਮਲੋਟ ਰਾਸ਼ਟਰੀ ਰਾਜ ਮਾਰਗ ਤੇ ਬੱਸ ਅੱਡੇ ਦੇ ਸਾਹਮਣੇ ਅੱਜ ਸਵੇਰ ਕਰੀਬ 11 ਵਜੇ ਉਸ ਸਮੇਂ ਅਫੜਾ ਤਫੜੀ ਮੱਚ ਗਈ ਜਦ ਇਕੱਠੇ ਹੋਏ ਕਿਸਾਨਾਂ ਨੇ ਅਚਾਨਕ ਧਰਨਾ ਲਾ ਕੇ ਰਾਸ਼ਟਰੀ ਰਾਜ ਮਾਰਗ ਜਾਮ ਕਰ ਦਿੱਤਾ। ਲੱਗਭਗ ਅੱਧਾ ਘੰਟਾ ਮਗਰੋਂ ਥਾਣਾ ਮੁੱਖੀ ਮਲੋਟ ਮੋਹਣ ਲਾਲ ਨੇ ਪੁੱਜ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਧਰਨਾ ਚੁਕਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਕੱਖਾਂਵਾਲੀ ਨੇ ਦੱਸਿਆ ਕਿ ਅੱਜ ਸਵੇਰ ਜਦ ਕਿਸਾਨ ਦਾਣਾ ਮੰਡੀ ਵਿਖੇ ਆਪਣੇ ਨਰਮੇ ਦੀਆਂ ਟਰਾਲੀਆਂ ਲੈ ਕੇ ਪੁੱਜੇ ਤਾਂ ਮਿਥੇ ਸਮੇਂ ਅਨੁਸਾਰ 10 ਵਜੇ ਸਥਾਨਕ ਬੋਲੀਕਾਰਾਂ ਨੇ ਬੋਲੀ ਲਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੱਸਿਆ ਕਿ ਬਾਹਰ ਦੇ ਕੁਝ ਵਪਾਰੀ ਕੀਮਤਾਂ ਵਿਚ ਘਾਟਾ ਕਰਨ ਲਈ ਸਥਾਨਕ ਬੋਲੀਕਾਰਾਂ ਨੂੰ ਵੀ ਬੋਲੀ ਨਾ ਲਾਉਣ ਲਈ ਦਬਾ ਬਣਾ ਰਹੇ ਸਨ। ਉਹਨਾਂ ਕਿਹਾ ਕਿ ਥੱਕਹਾਰ ਕੇ ਮਜਬੂਰਨ ਕਿਸਾਨਾਂ ਨੂੰ ਰਾਸ਼ਟਰੀ ਰਾਜ ਮਾਰਗ ਜਾਮ ਕਰਨਾ ਪਿਆ ਜਿਸ ਪਿਛੋਂ ਸਥਾਨਕ ਥਾਣਾ ਮੁੱਖੀ ਨੇ ਆ ਕੇ ਬੋਲੀਕਾਰਾਂ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ। ਉਹਨਾਂ ਕਿਹਾ ਕਿ ਕਿਸਾਨਾਂ ਦਾ ਹਰ ਥਾਂ ਰੱਜ ਕੇ ਸੋਸ਼ਨ ਹੋ ਰਿਹਾ ਹੈ ਤੇ ਵਪਾਰੀ ਚਿੱਟੇ ਦਿਨ ਲੁੱਟ ਕਰ ਰਿਹਾ ਹੈ ਪਰ ਕਿਸਾਨ ਦਾ ਨਾਂ ਤਾ ਸਰਕਾਰ ਸੋਚਦੀ ਹੈ ਤੇ ਨਾ ਹੀ ਪ੍ਰਸ਼ਾਸਨ। ਇਸ ਮੌਕੇ ਹੋਰਨਾਂ ਤੋ ਇਲਾਵਾ ਕਾਕਾ ਸਿੰਘ, ਗੁਰਦਿੱਤ ਸਿੰਘ, ਵਿਸਾਖਾ ਰਾਮ, ਹਰਬੰਸ ਸਿੰਘ ਕੱਖਾਂਵਾਲੀ, ਮਿਠਾ ਰਾਮ ਕੱਖਾਂਵਾਲੀ, ਮਨਜੀਤ ਸਿੰਘ ਧੌਲਾ ਆਦਿ ਹਾਜਰ ਸਨ ।


ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਮਰਿਆਦਾ ਨੂੰ ਲਾਗੂ ਕੀਤਾ ਜਾਵੇਗਾ - ਜੀ. ਕੇ.

 http://sameydiawaaz.com/Archive%20News/%5B2013%5D/03/10.03.2013%20-%2003.jpg

ਨਵੀਂ ਦਿੱਲੀ 9 ਮਾਰਚ (ਬਲਜੀਤ ਸਿੰਘ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸਕੱਤਰ ਹਰਮੀਤ ਸਿੰੰਘ ਕਾਲਕਾ, ਅਵਤਾਰ ਸਿੰਘ ਹਿੱਤ ਕੌਮੀ ਜਨਰਲ ਸਕੱਤਰ, ਉਂਕਾਰ ਸਿੰਘ ਥਾਪਰ ਕੌਮੀ ਮੀਤ ਪ੍ਰਧਾਨ, ਕੁਲਦੀਪ ਸਿੰਘ ਭੋਗਲ ਕੌਮੀ ਜੱਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਦਿੱਲੀ ਦੀਆਂ ਸਿੱਖ ਸੰਗਤਾਂ ਨਾਲ ਜੋ ਵਾਅਦਾ ਕੀਤਾ ਸੀ ਕਿ ਸੇਵਾ ਮਿਲਦੇ ਹੀ ਦਿੱਲੀ ਦੇ ਗੁਰਦੁਆਰਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਮਰਿਆਦਾ ਨੂੰ ਲਾਗੂ ਕੀਤਾ ਜਾਵੇਗਾ, ਉਸ ਨੂੰ ਪੂਰਾ ਕਰਨ ਵਾਸਤੇ ਅਸੀਂ ਨਾਨਕਸ਼ਾਹੀ ਕੈਲੰਡਰ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਹੈ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ 13 ਮਾਰਚ ਸ਼ਾਮ ਨੂੰ ਕੀਰਤਨ ਸਮਾਗਮ ਦੇ ਦੋਰਾਨ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਜੱਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜ਼ੂਦਗੀ ਵਿਚ ਲਾਗੂ ਕਰਨ ਦਾ ਫੈਂਸਲਾ ਕੀਤਾ ਹੈ। ਇਸ ਮੌਕੇ ਤੇ ਦਿੱਲੀ ਦੇ ਸਾਰੇ ਇਤਿਹਾਸਿਕ ਗੁਰਦੁਆਰੇ ਸੁੰਦਰ ਰੋਸ਼ਨੀ ਨਾਲ ਸਜਾਏ ਜਾਣਗੇ ਅਤੇ ਸੰਗਤਾਂ ਵਲੋਂ ਨਵੇਂ ਸਾਲ ਦੀ ਆਮਦ ਤੇ ਦੀਪਮਾਲਾ ਕੀਤੀ ਜਾਵੇਗੀ। ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਦਿੱਲੀ ਦੀ ਸੰਗਤ ਪੁਰਾਣੇ ਪ੍ਰਬੰਧਕਾਂ ਵਲੋਂ ਦੋ-ਦੋ ਸੰਗਰਾਂਦਾ ਅਤੇ ਦੋ-ਦੋ ਗੁਰਪੁਰਬ ਮਨਾਉਣ ਦੇ ਕਾਰਨ ਦੁਵਿਧਾ ਵਿਚ ਸੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦਾ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੀ ਸਿੱਖਾਂ ਦੇ ਦਿਲਾਂ ਵਿਚ ਅਥਾਹ ਸ਼ਰਧਾ ਹੈ ਅਤੇ ਦਿੱਲੀ ਦਾ ਸਿੱਖ ਜਦ ਇਹ ਵੇਖਦਾ ਸੀ ਕਿ ਦਿੱਲੀ ਦੇ ਗੁਰਦੁਆਰਿਆਂ ਵਿਚ ਪ੍ਰਬੰਧਕਾਂ ਦੀ ਜਿੱਦ ਦੇ ਕਾਰਣ ਗੁਰੂ ਮਹਾਰਾਜ ਕੇ ਦਿਨ-ਤਿਉਹਾਰ ਅਲਗ-ਅਲਗ ਦਿਨ ਮਨਾਏ ਜਾ ਰਹੇ ਹਨ ਅਤੇ ਦਿੱਲੀ ਦੇ ਪ੍ਰਬੰਧਕ ਪੂਰੇ ਸੰਸਾਰ ਤੋਂ ਅਲਗ ਅਪਣੀ ਡਫਲੀ ਵਜਾਕੇ ਸਿੱਖਾਂ ਵਿਚ ਫੁੱਟ ਪੁਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਤੇ ਜਿਸ ਕਰਕੇ ਆਪਣੇ ਆਪ ਨੂੰ ਦਿੱਲੀ ਦਾ ਸਿੱਖ ਬਹੁਤ ਹੀ ਦੁਖੀ ਮਹਿਸੁਸ ਕਰਦਾ ਸੀ। ਅਸੀਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਅਤੇ ਕੌਮ ਨੁੰ ਇਕ ਝੰਡੇ ਦੇ ਹੇਠਾਂ ਖੜਾ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਕਾਇਮ ਰਖਣ ਵਾਸਤੇ ਚੇਤ ਦੀ ਸੰਗਰਾਂਦ ਤੋਂ ਜਿਸ ਦਿਨ ਸਿੱਖਾਂ ਦੇ ਨਵੇਂ ਸਾਲ ਦੀ ਸੁਰੂਆਤ ਹੁੰਦੀ ਹੈ ਲਾਗੂ ਕੀਤਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਜੋ ਕਿ ਇਕ ਵਫਦ ਦੀ ਅਗਵਾਈ ਕਰਨ ਤੋਂ ਬਾਅਦ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਕੇ ਪਰਤ ਕੇ ਦਸਿਆ ਕਿ ਪਾਕਿਸਤਾਨ ਸਰਕਾਰ ਦੇ ਉੱਚ ਅਧਿਕਾਰੀ ਸਇਦ ਹਾਸ਼ਮੀ ਚੇਅਰਮੈਨ ਵਕਫ ਬੋਰਡ ਪਾਕਿਸਤਾਨ, ਖਾਲਿਦ ਅਲੀ ਮੁਖ ਸਕੱਤਰ ਸ਼ਰਾਇਨ ਅਤੇ ਹੋਰ ਅਧਿਕਾਰੀਆਂ ਨੇ ਦਿੱਲੀ ਕਮੇਟੀ ਵਲੋਂ ਪਾਕਿਸਤਾਨ ਵਿਖੇ ਕੀਤੀ ਜਾ ਰਹੀ ਕਾਰ ਸੇਵਾ ਦੌਰਾਨ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੁ ਕਰਵਾਇਆ ਤੇ ਪਾਕਿਸਤਾਨ ਅਧਿਕਾਰੀਆਂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਦਿੱਲੀ ਕਮੇਟੀ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ, ਪਾਕਿਸਤਾਨ ਦੇ ਗੁਰਦੁਆਰਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਜਾਵੇਗਾ ਅਤੇ ਜਿਤਨੇ ਸੰਗਤਾ ਦੇ ਜੱਥੇ ਅਤੇ ਦਿੱਲੀ ਕਮੇਟੀ ਦੇ ਮੈਂਬਰ / ਸਟਾਫ / ਕਾਰੀਗਰ ਇਥੇ ਚਲ ਰਹੀ ਕਾਰ ਸੇਵਾ ਵਿਚ ਹਿੱਸਾ ਲੈਣ ਆਉਣਾ ਚਾਹੁੰਦਾ ਹਨ, ਨੂੰ ਖੁਲੇ ਵੀਜ਼ੇ ਦਿੱਤੇ ਜਾਣਗੇ। ਸ. ਸਿਰਸਾ ਦੀ ਅਗਵਾਈ ਹੇਠ ਗਏ ਵਫਦ ਨੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਨਾਲ ਲਗਦੇ ਪਾਰਕ ਨੂੰ ਯਾਤਰੀ ਨਿਵਾਸ (ਸਰਾਂ) ਬਣਾਉਣ ਲਈ ਦਿੱਲੀ ਕਮੇਟੀ ਨੂੰ ਦੇਣ ਦੀ ਵੀ ਮੰਗ ਕੀਤੀ ਜਿਸਤੇ ਅਧਿਕਾਰਿਆਂ ਵਲੋਂ ਛੇਤੀ ਫੈਸਲਾ ਲੈਣ ਦੀ ਗੱਲ ਆਖੀ ਗਈ ਹੈ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਆਨੰਦ, ਗੁਰਮਿੰਦਰ ਸਿੰਘ ਮਠਾਰੂ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਜੱਥੇਦਾਰ ਸੁਰਜੀਤ ਸਿੰਘ, ਗੁਰਵਿੰਦਰਪਾਲ ਸਿੰਘ, ਪਰਮਜੀਤ ਸਿੰਘ ਰਾਣਾ, ਚਮਨ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਮਨਜੀਤ ਸਿੰਘ ਪੱਪੂ, ਹਰਵਿੰਦਰ ਸਿੰਘ ਕੇ. ਪੀ., ਪਰਮਜੀਤ ਸਿੰਘ ਚੰਡੋਕ, ਸਤਪਾਲ ਸਿੰਘ, ਜਸਬੀਰ ਸਿੰਘ ਜੱਸੀ, ਸਮਰਦੀਪ ਸਿੰਘ ਸੱਨੀ, ਬੀਬੀ ਧੀਰਜ ਕੌਰ, ਗੁਰਮੀਤ ਸਿੰਘ ਲੁਬਾਣਾ, ਜਤਿੰਦਰਪਾਲ ਸਿੰਘ ਗੋਲਡੀ, ਗੁਰਦੇਵ ਸਿੰਘ ਭੋਲਾ, ਜੀਤ ਸਿੰਘ ਖੋਖਰ, ਹਰਵਿੰਦਰ ਸਿੰਘ, ਅਰਵਿੰਦਰ ਸਿੰਘ ਲਵਲੀ, ਦਰਸ਼ਨ ਸਿੰਘ, ਰਵੇਲ ਸਿੰਘ, ਮਨਮੋਹਨ ਸਿੰਘ ਮਿੰਟੂ ਅਤੇ ਬੀਬੀ ਮਬਦੀਪ ਕੌਰ ਬਖਸ਼ੀ ਪ੍ਰਧਾਨ ਇਸਤ੍ਰੀ ਅਕਾਲੀ ਦਲ ਦਿੱਲੀ ਪ੍ਰਦੇਸ਼ ਮੌਜੂਦ ਸੀ।


14 ਨੂੰ ਪਟਿਆਲਾ ਰਹੇਗਾ ਬੰਦ

ਪਟਿਆਲਾ ਵਪਾਰ ਬਚਾਓ ਸੰਘਰਸ ਕਮੇਟੀ ਨੇ ਕੀਤਾ ਐਲਾਨ

ਪਟਿਆਲਾ 9 ਮਾਰਚ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਵਪਾਰ ਬਚਾਓ ਸੰਘਰਸ਼ ਕਮੇਟੀ ਵਲੋਂ ਅੱਜ ਇਕ ਅਹਿਮ ਬੈਠਕ ਕਰਦਿਆਂ ਪ੍ਰਾਪਰਟੀ ਟੈਕਸ ਦੇ ਵਿਰੋਧ ਵਿਚ 14 ਮਾਰਚ ਨੂੰ ਪਟਿਆਲਾ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ। ਪਟਿਆਲਾ ਬੰਦ ਦੋਰਾਨ ਵਪਾਰੀਆਂ ਨੇ ਸ਼ਹਿਰ ਵਿਚੋਂ ਰੋਸ ਰੈਲੀ ਕੱਢਣ ਤੇ ਨਗਰ ਨਿਗਮ ਦਫਤਰ ਨੂੰ ਘੇਰਣ ਦਾ ਫੈਸਲਾ ਲਿਆ ਹੈ। ਪਟਿਆਲਾ ਵਪਾਰ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਰਕੇਸ਼ ਗੁਪਤਾ ਨੇ ਵਪਾਰੀਆਂ ਦੀ ਹੋਈ ਬੈਠਕ ਸਬੰਧੀ ਦੱਸਿਆ ਕਿ ਸਕੂਲ ਤੇ ਕਾਲਜ ਵਿਚ ਵਿਦਿਆਰਥੀਆਂ ਦੇ ਪੇਪਰ ਚਲ ਰਹੇ ਹਲ ਇਸ ਲਈ ਵਿਦਿਅਕ ਸੰਸਥਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੰਸਥਾਵਾਂ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਰਿਹਾਇਸ਼ੀ, ਕਮਰਸ਼ੀਅਲ ਅਤੇ ਖਾਲੀ ਪਲਾਟਾਂ 'ਤੇ ਜਰੂਰਤ ਤੋਂ ਜਿਆਦਾ ਲਗਾਇਆ ਜਾ ਰਿਹਾ ਹੈ, ਖਾਸ ਕਰਕੇ ਕਿਰਾਏ ਦੀਆਂ ਦੁਕਾਨਾਂ ਵਾਲੇ ਵਪਾਰੀਆਂ 'ਤੇ ਇਸਦਾ ਜਿਆਦਾ ਟੈਕਸ ਦਾ ਬੋਝ ਪਾਇਆ ਜਾ ਰਿਹਾ ਹੈ। ਇਸ ਪ੍ਰਾਪਰਟੀ ਟੈਕਸ ਨੂੰ ਲੈ ਕੇ ਸਮੂਹ ਵਪਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਧਾਨ ਨੇ ਕਮੇਟੀ ਵਲੋਂ ਸਮਾਜਿਕ, ਧਾਰਮਿਕ, ਐਸੋਸੀਏਸ਼ਨ, ਮੁਲਾਜਮ, ਰਾਜਨੀਤਿਕ ਦਲ, ਡੀਲਰ ਐਸੋਸੀਏਸ਼ਨ, ਵਪਾਰਕ ਸੰਸਥਾਵਾਂ ਤੇ ਸਮੂਹ ਸ਼ਹਿਰਵਾਸੀਆਂ ਨੂੰ ਬੰਦ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪ੍ਰਧਾਨ ਗੁਪਤਾ ਨੇ ਕਿਹਾ ਕਿ ਪਟਿਆਲਾ ਵਪਾਰ ਬਚਾਓ ਸੰਘਰਸ਼ ਕਮੇਟੀ ਇਕ ਗੈਰ ਰਾਜਨੀਤਿਕ ਸੰਸਥਾ ਹੈ ਤੇ ਜੋ ਲੋਕ ਰਾਜਨੀਤਿਕ ਸੰਸਥਾ ਹੋਣ ਦਾ ਝੂਠਾ ਪ੍ਰਚਾਰ ਕਰ ਰਹੇ ਹਨ ਉਹ ਵਪਾਰੀਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਪ੍ਰਾਪਰਟੀ ਟੈਕਸ ਸਿਰਫ ਵਪਾਰੀਆਂ 'ਤੇ ਹੀ ਨਹੀਂ ਸਗੋਂ ਆਮ ਲੋਕਾਂ 'ਤੇ ਵੀ ਲਗਾਇਆ ਜਾ ਰਿਹਾ ਹੈ ਤੇ ਇਹ ਸੰਘਰਸ਼ ਸਾਰਿਆ ਦੇ ਭਲੇ ਲਈ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਜਿਸ ਤਰ੍ਹਾ ਪਹਿਲਾਂ ਵਪਾਰੀਆਂ ਤੋਂ ਹਾਊਸ ਟੈਕਸ ਦੀ ਵਸੂਲੀ ਕਰ ਰਹੀ ਸੀ ਉਸ ਵਿਚ 10 ਫੀਸਦੀ ਵਾਧੇ ਦੇ ਨਾਲ ਵਪਾਰੀਆਂ ਤੋਂ ਟੈਕਸ ਵਸੂਲ ਕਰੇ। ਹਾਊਸ ਟੈਕਸ ਨਾਲ ਵਪਾਰੀਆਂ ਨੂੰ ਕੋਈ ਇਤਰਾਜ ਨਹੀਂ ਹੈ, ਪਰ ਜਿਸ ਤਰ੍ਹਾਂ ਪ੍ਰਾਪਰਟੀ ਟੈਕਸ ਲਗਾਇਆ ਜਾ ਰਿਹਾ ਹੈ ਉਸਤੋਂ ਸਾਰੇ ਹੀ ਨਿਰਾਸ਼ ਹਨ। ਪਹਿਲਾਂ ਹੀ ਵਪਾਰੀਆਂ 'ਤੇ ਸੇਲ ਟੈਕਸ, ਇਨਕਮ ਟੈਕਸ, ਵੈਟ ਟੈਕਸ ਦਾ ਬੋਝ ਹੈ। ਉਨ੍ਹਾਂ ਕਿਹਾ ਕਿ 14 ਮਾਰਚ ਦਿਨ ਵੀਰਵਾਰ ਨੂੰ ਬੰਦ ਦਾ ਐਲਾਨ ਕੀਤਾ ਹੈ ਤੇ ਉਸੇ ਦਿਨ ਅਗਲੇ ਸੰਘਰਸ਼ ਦੀ ਰੂਪ ਰੇਖਾ ਵੀ ਤਿਆਰ ਕੀਤੀ ਜਾਵੇਗੀ ਤੇ ਵਪਾਰੀ ਵਰਗ ਕਿਸੇ ਵੀ ਸੂਰਤ ਵਿਚ ਪ੍ਰਾਪਰਟੀ ਟੈਕਸ ਨਹੀਂ ਦੇਵੇਗਾ। ਅੱਜ ਦੀ ਬੈਠਕ ਵਿਚ ਉਪ ਪ੍ਰਧਾਨ ਭਗਵਾਨ ਦਾਸ ਚਾਵਲਾ, ਨਿਰਮਲ ਦਾਸ ਮਲਹੋਤਰਾ, ਸਤਪ੍ਰਕਾਸ਼ ਭਾਰਦਵਾਜ, ਬਲਵੀਰ ਸਿੰਘ, ਓਮ ਪ੍ਰਕਾਸ਼ ਛਾਬੜਾ, ਕੁੰਦਨ ਗੋਗੀਆ, ਵਿਜੇ ਕੂਕਾ, ਅਤੁਲ ਜੋਸ਼ੀ, ਨਰਿੰਦਰ ਗੋਇਲ, ਰਜੀਵ ਮਿੱਤਲ, ਵਿਨੋਦ ਕਪੂਰ, ਧਰਮਪਾਲ ਗਰਗ, ਸੰਜੀਵ ਜੈਨ ਆਦਿ ਨੇ ਹਿੱਸਾ ਲਿਆ।


ਵੀਰ ਜੀ ਚੜ੍ਹਦੀ ਕਲਾ 'ਚ ਹਨ - ਭੈਣ ਕਮਲਦੀਪ ਕੌਰ

http://sameydiawaaz.com/Archive%20News/%5B2013%5D/03/10.03.2013%20-%2012.jpg

ਪਟਿਆਲਾ, 9 ਮਾਰਚ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਹਫਤਾਵਾਰੀ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਨੇ ਦੱਸਿਆ ਕਿ ਵੀਰ ਜੀ ਪੂਰੀ ਚੜ੍ਹਦੀ ਕਲਾ 'ਚ ਹਨ ਅਤੇ ਉਨ੍ਹਾਂ ਨੇ ਅੱਜ 45 ਮਿੰਟ ਲੰਬੀ ਮੁਲਾਕਾਤ 'ਚ ਉਨ੍ਹਾਂ ਬਾਰੇ ਫੈਲਾਈ ਗਈ ਝੂਠੀ ਅਫਵਾਹ ਸਬੰਧੀ ਵਿਚਾਰ ਚਰਚਾ ਤੋਂ ਇਲਾਵਾ ਕੋਈ ਹੋਰ ਪੰਥਕ ਮੁੱਦਿਆਂ 'ਤੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਵੀਰ ਜੀ ਨੇ ਅੱਜ ਦੋ ਚਿੱਠੀਆਂ ਵੀ ਜਾਰੀ ਕੀਤੀਆਂ । ਜਿਨ੍ਹਾਂ 'ਚ ਉਨ੍ਹਾਂ ਦੀ ਫਾਂਸੀ ਨੂੰ ਲੈ ਕੇ ਫੈਲਾਈ ਗਈ ਅਫਵਾਹ ਸਬੰਧੀ ਉਨ੍ਹਾਂ ਨੇ ਜ਼ਿੰਮੇਵਾਰ ਤਾਕਤਾਂ ਦਾ ਪਰਦਾ ਫਾਸ਼ ਕੀਤਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਵਿਰੁੱਧ ਆਰੰਭੀ ਮੁਹਿੰਮ ਸਬੰਧੀ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਭਾਈ ਰਾਜੋਆਣਾ ਨੇ ਆਖਿਆ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ ਕਿ ਕੌਣ ਕਿੰਨਾ ਚਿਰ ਜੀਵਿਆ ਸਗੋਂ ਮਹੱਤਵ ਇਸ ਗੱਲ ਦਾ ਹੈ ਕਿ ਕੌਣ ਕਿਸ ਤਰ੍ਹਾਂ ਜੀਵਿਆ। ਇਹ ਲੋਕ ਮੇਰਾ ਸਰੀਰ ਖਤਮ ਕਰਕੇ ਮੈਨੂੰ ਮਾਰ ਨਹੀਂ ਸਕਣਗੇ ਮੇਰਾ ਤਾਂ ਹਰ ਪਲ ਪ੍ਰੀਤਮ ਨੂੰ ਮਿਲਣ ਦੇ ਇੰਤਜਾਰ ਦੇ ਆਨੰਦ ਵਿਚ ਬੀਤ ਰਿਹਾ ਹੈ। ਅੱਜ ਭੈਣ ਕਮਲਦੀਪ ਕੌਰ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਵੀਰ ਜੀ ਚੜਦੀਕਲਾ ਵਿਚ ਹਨ ਜੋ ਅਫਵਾਹਾਂ ਹਨ ਉਹ ਬਿਲਕੁਲ ਹੀ ਝੂਠੀਆਂ ਸਾਬਤ ਹੋਈਆਂ। ਭਾਈ ਰਾਜੋਆਣਾ ਦੀ ਪਟਿਆਲਾ ਦੀ ਅਦਾਲਤ ਵਿਚ ਅਗਲੀ ਪੇਸ਼ੀ 16 ਮਾਰਚ ਦੀ ਹੈ।


ਵਜਿੰਦਰ ਤੋਂ ਪੁੱਛ - ਗਿੱਛ ਬਾਰੇ ਅਜੇ ਕੋਈ ਫੈਸਲਾ ਨਹੀਂ

ਚੰਡੀਗੜ੍ਹ 9 ਮਾਰਚ (ਦੀਪਕ ਸ਼ਰਮਾ): ਜ਼ੀਰਕਪੁਰ 'ਚ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ 'ਚ ਓਲੰਪਿਕ ਕਾਂਸਾ ਤਮਗਾ ਜੇਤੂ ਮੁੱਕੇਬਾਜ਼ ਵਜਿੰਦਰ ਸਿੰਘ ਤੋਂ ਪੁੱਛ-ਗਿੱਛ ਦੇ ਮਾਮਲੇ 'ਚ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਹਰਿਆਣਾ ਪੁਲਸ 'ਚ ਪੁਲਸ ਅਫਸਰ ਦੇ ਅਹੁਦੇ 'ਤੇ ਤਾਇਨਾਤ ਵਜਿੰਦਰ ਦਾ ਨਾਂ ਮੋਹਾਲੀ ਜ਼ਿਲ੍ਹੇ 'ਚ ਇਕ ਪ੍ਰਵਾਸੀ ਭਾਰਤੀ ਅਨੂਪ ਸਿੰਘ ਕਾਹਲੋਂ ਦੇ ਘਰ ਤੋਂ ਜ਼ਬਤ ਕੀਤੀ ਗਈ 130 ਕਰੋੜ ਰੁਪਏ ਦੀ ਹੈਰੋਈਨ ਦੀ ਬਰਾਮਦਗੀ ਦੇ ਮਾਮਲੇ 'ਚ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸਿਲਸਿਲੇ 'ਚ ਕਾਹਲੋਂ ਅਤੇ ਵਜਿੰਦਰ ਦੇ ਇਕ ਸਾਥੀ ਮੁੱਕੇਬਾਜ਼ ਰਾਮ ਸਿੰਘ ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਚਕਾਰ ਮਾਮਲੇ ਦੇ ਮੁੱਖ ਦੋਸ਼ੀ ਕਾਹਲੋਂ ਨੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਜਾਣਕਾਰੀ ਮੁਤਾਬਕ ਕਾਹਲੋਂ ਨੇ ਨਹਾਉਣ ਲਈ ਵਰਤੋਂ ਹੋਣ ਵਾਲੀ ਬਾਲਟੀ ਤੋਂ ਤਾਰ ਕੱਢ ਕੇ ਆਪਣੀ ਨੱਸ ਕੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਖਤਰੇ ਤੋਂ ਬਾਹਰ ਹੈ। ਵਜਿੰਦਰ ਤੋਂ ਪੁੱਛ-ਗਿੱਛ ਹੋਵੇਗੀ, ਇਸ ਬਾਰੇ ਅਜੇ ਕੋਈ ਆਖਰੀ ਫੈਸਲਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਪੁਲਸ ਵਜਿੰਦਰ ਦੇ ਸਾਥੀ ਮੁੱਕੇਬਾਜ਼ ਰਾਮ ਸਿੰਘ ਤੋਂ ਪੁੱਛ-ਗਿੱਛ ਕਰ ਰਹੀ ਹੈ। ਰਾਮ ਸਿੰਘ ਨੇ ਮੰਨਿਆ ਹੈ ਕਿ ਉਸ ਨੇ ਕਾਹਲੋਂ ਤੋਂ ਘੱਟੋਂ-ਘੱਟ 6 ਵਾਰ ਹੈਰੋਇਨ ਲਈ ਸੀ ਅਤੇ ਵਜਿੰਦਰ ਨਾਲ ਮਿਲ ਕੇ ਇਸ ਦਾ ਸੇਵਨ ਕੀਤਾ ਸੀ। ਇਸ ਦੌਰਾਨ ਵਜਿੰਦਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਵਜਿੰਦਰ ਨੇ 2008 'ਚ ਬੀਜਿੰਗ ਓਲੰਪਿਕ ਖੇਡਾਂ 'ਚ ਕਾਂਸਾ ਦਾ ਤਮਗਾ ਜਿੱਤਿਆ ਸੀ।


ਅਮਰੀਕੀ ਰੱਖਿਆ ਮੰਤਰੀ ਦੀ ਫੇਰੀ ਦੌਰਾਨ ਅਫਗਾਨਿਸਤਾਨ 'ਚ 2 ਆਤਮਘਾਤੀ ਧਮਾਕੇ

18 ਮੌਤਾਂ, 14 ਜ਼ਖ਼ਮੀ

ਰੱਖਿਆ ਮੰਤਰਾਲੇ ਅਤੇ ਪੁਲਿਸ ਚੌਕੀ ਨੂੰ ਬਣਾਇਆ ਨਿਸ਼ਾਨਾ

ਤਾਲਿਬਾਨ ਨੇ ਲਈ ਜ਼ਿੰਮੇਵਾਰੀ

http://sameydiawaaz.com/Archive%20News/%5B2013%5D/03/10.03.2013%20-%2006.jpgਕਾਬੁਲ 9 ਮਾਰਚ (ਏਜੰਸੀਆਂ) :- ਅਫਗਾਨਿਸਤਾਨ 'ਚ ਅਮਰੀਕਾ ਦੇ ਰੱਖਿਆ ਮੰਤਰੀ ਚਕ ਹੈਗਲ ਦੀ ਫੇਰੀ ਮੌਕੇ ਹੋਏ ਵੱਖ ਵੱਖ 2 ਆਤਮਘਾਤੀ ਧਮਾਕਿਆਂ 'ਚ 18 ਵਿਅਕਤੀ ਮਾਰੇ ਗਏ ਅਤੇ 14 ਹੋਰ ਜ਼ਖ਼ਮੀ ਹੋ ਗਏ। ਪਹਿਲਾ ਧਮਾਕਾ ਕਾਬੁਲ 'ਚ ਰੱਖਿਆ ਮੰਤਰਾਲੇ ਦੇ ਦਰਵਾਜ਼ੇ 'ਤੇ ਹੋਇਆ ਜਿਥੇ 9 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਸ ਤੋਂ ਅੱਧੇ ਘੰਟੇ ਦੇ ਬਾਅਦ ਹੀ ਖੋਸਟ ਪੁਲਿਸ ਚੌਕੀ 'ਤੇ ਹੋਏ ਦੂਸਰੇ ਆਤਮਘਾਤੀ ਧਮਾਕੇ 'ਚ ਵੀ ਇਕ ਅਫਗਾਨ ਸਿਪਾਹੀ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਅਫ਼ਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਜਨਰਲ ਮੁਹੰਮਦ ਜ਼ਹੀਰ ਅਮੀਨੀ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਤੋਂ ਕੁਝ ਪਲ ਪਹਿਲਾਂ ਸਾਈਕਲ ਸਵਾਰ ਇਕ ਆਤਮਘਾਤੀ ਨੇ ਮੰਤਰਾਲੇ ਦੇ ਮੁੱਖ ਦਰਵਾਜ਼ੇ ਤੋਂ ਕਰੀਬ 50 ਮੀਟਰ ਦੀ ਦੂਰੀ 'ਤੇ ਆਪਣੇ ਆਪ ਨੂੰ ਉਡਾ ਲਿਆ, ਜਿਸ ਕਾਰਨ ਇਥੇ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਸੂਤਰਾਂ ਅਨੁਸਾਰ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਹੈਗਲ ਇਸ ਇਮਾਰਤ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੂੰ ਇਸ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਲਿਆਂਦਾ ਗਿਆ ਅਤੇ ਉਹ ਤੁਰੰਤ ਕਾਬੁਲ ਨੇੜੇ ਬਗਰਾਮ ਹਵਾਈ ਅੱਡੇ 'ਤੇ ਕਮਾਡਰਾਂ ਨਾਲ ਬੰਦ ਕਮਰਾ ਬੈਠਕ ਕਰਨ ਲਈ ਰਵਾਨਾ ਹੋ ਗਏ। ਅਫਗਾਨ ਤਾਲਿਬਾਨ ਨੇ ਇਸ ਧਮਾਕੇ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਮੰਤਰਾਲਾ ਹੀ ਸੀ ਅਤੇ ਹੈਗਲ ਲਈ ਇਹ ਇਕ ਸੰਦੇਸ਼ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਧਮਾਕੇ ਤੋਂ ਕਰੀਬ ਅੱਧਾ ਘੰਟਾ ਬਾਅਦ ਖੋਸਟ ਪੁਲਿਸ ਚੌਕੀ ਵਿਖੇ ਵੀ ਆਤਮਘਾਤੀ ਧਮਾਕਾ ਹੋਇਆ ਜਿਥੇ ਇਕ ਅਫਗਾਨ ਸਿਪਾਹੀ ਸਮੇਤ 9 ਵਿਅਕਤੀ ਮਾਰੇ ਗਏ। ਵਰਣਨਯੋਗ ਹੈ ਕਿ ਹੈਗਲ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਇਥੋਂ ਅਮਰੀਕੀ ਫੌਜਾਂ ਕੱਢੇ ਜਾਣ ਦੇ ਸਬੰਧ 'ਚ ਗੱਲਬਾਤ ਕਰਨ ਲਈ ਪੁੱਜੇ ਸਨ।


ਭਨਿਆਰਾ ਮਾਮਲੇ ਦੇ ਮੁੱਖ ਗਵਾਹ ਦੀ ਅਚਾਨਕ ਮੌਤ

http://sameydiawaaz.com/Archive%20News/%5B2013%5D/03/10.03.2013%20-%2010.jpg

ਮੋਰਿੰਡਾ 9 ਮਾਰਚ (ਪ੍ਰਿਤਪਾਲ ਸਿੰਘ) :- ਭਨਿਆਰਾ ਅਤੇ ਉਸ ਦੇ ਚੇਲਿਆਂ ਵੱਲੋਂ ਨਜ਼ਦੀਕੀ ਪਿੰਡ ਰਤਨਗੜ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਚੁੱਕ ਕੇ ਪਿੰਡ ਰਸੂਲਪੁਰ ਦੇ ਬਸ ਸਟੈਂਡ ਵਿਖੇ ਅਗਨ ਭੇਟ ਕਰਨ ਦੇ ਮਾਮਲੇ ਵਿਚ ਸਿੱਖ ਪੰਥ ਵੱਲੋਂ ਭਨਿਆਰਾ ਵਾਲੇ ਸਾਧ ਦੇ ਖਿਲਾਫ ਗਵਾਹੀ ਦੇਣ ਵਾਲੇ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਲਾਡੀ ਰਤਨਗੜ ਦੀ ਬੀਤੇ ਦਿਨੀ ਅਚਾਨਕ ਮੌਤ ਹੋ ਗਈ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਜਿਥੇ ਪਿੰਡ ਵਾਸੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਉਥੇ ਵੱਖ-ਵੱਖ ਸਿੱਖ ਨੇਤਾਵਾਂ, ਜਥੇਬੰਦੀਆਂ ਅਤੇ ਇਲਾਕੇ ਭਰ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇ: ਜਗਜੀਤ ਸਿੰਘ ਰਤਨਗੜ, ਮੌਜੂਦਾ ਮੈਂਬਰ ਜਥੇ: ਬਲਵੀਰ ਸਿੰਘ ਗਿੱਲ, ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਮਨਜੀਤ ਕੌਰ ਵੜੈਚ, ਸੀਨੀਅਰ ਯੂਥ ਆਗੂ ਛੱਤਰਜੀਤ ਸਿੰਘ ਵੜੈਚ, ਸੀਨੀਅਰ ਅਕਾਲੀ ਨੇਤਾ ਗੁਰਪ੍ਰੀਤ ਸਿੰਘ ਜੀ. ਪੀ, ਵਰਲਡ ਸਿੰਖ ਮਿਸ਼ਨ ਦੇ ਸਰਪ੍ਰਸਤ ਬਾਈ ਬਚਨ ਸਿੰਘ ਬਡਵਾਲੀ, ਜਨਰਲ ਸਕੱਤਰ ਸੁਖਵਿੰਦਰ ਸਿੰਘ ਲੁਠੇੜੀ, ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਰਨੈਲ ਸਿੰਘ, ਕਾਕਾ ਸਿੰਘ ਦਤਾਰਪੁਰ, ਸਤਵੰਤ ਸਿੰਘ ਦਤਾਰਪੁਰ, ਗਿਆਨੀ ਕੁਲਵਿੰਦਰ ਸਿੰਘ ਕਲਹੇੜੀ, ਰਾਜਵਿੰਦਰ ਸਿੰਘ ਰਾਜੂ, ਹਰਿੰਦਰ ਸਿੰਘ, ਬਾਈ ਗੁਰਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਆਗੂ ਮੋਹਨ ਲਾਲ ਕਾਲਾ, ਕੈਪਟਨ ਗੁਰਮੀਤ ਸਿੰਘ ਤਾਜਪੁਰਾ, ਕਾਕਾ ਰਾਮ ਸਾਬਕਾ ਸਰਪੰਚ ਬਲਦੇਵ ਨਗਰ ਨੇ ਸੁਖਵਿੰਦਰ ਸਿੰਘ ਲਾਡੀ ਦੀ ਮੌਤ ਨੂੰ ਸਿੱਖ ਪੰਥ ਲਈ ਬਹੁਤ ਵੱਡਾ ਘਾਟਾ ਦੱਸਿਆ ਜੋ ਪੂਰਿਆਂ ਨਹੀਂ ਜਾ ਸਕਦਾ। ਸੁਖਵਿੰਦਰ ਸਿੰਘ ਲਾਡੀ ਨਮਿਤ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 17 ਮਾਰਚ ਨੂੰ ਪਿੰਡ ਰਤਨਗੜ ਵਿਖੇ ਹੋਵੇਗੀ।


ਪਾਕਿ ਬੰਬ ਧਮਾਕੇ 'ਚ 6 ਹਲਾਕ, 30 ਜ਼ਖ਼ਮੀ

http://sameydiawaaz.com/Archive%20News/%5B2013%5D/03/10.03.2013%20-%2007.jpg

ਇਸਲਾਮਾਬਾਦ 9 ਮਾਰਚ (ਏਜੰਸੀ) :- ਪਿਸ਼ਾਵਰ ਵਿਚ ਇਕ ਮਸਜਿਦ ਨੇੜੇ ਹੋਏ ਬੰਬ ਧਮਾਕੇ ਵਿਚ 6 ਵਿਅਕਤੀ ਹਲਾਕ ਅਤੇ 30 ਹੋਰ ਜ਼ਖ਼ਮੀ ਹੋ ਗਏ । ਸੂਤਰਾਂ ਅਨੁਸਾਰ ਭੀੜ - ਭੜੱਕੇ ਵਾਲੇ ਮਸਜਿਦ ਨੇੜਲੇ ਮੀਨਾ ਬਾਜ਼ਾਰ ਵਿਚ ਦੁਪਹਿਰ ਵੇਲੇ ਧਮਾਕਾ ਹੋਇਆ । ਘਟਨਾ ਵੇਲੇ ਮਸਜਿਦ ਵਿਚ 30 ਅਤੇ ਬਾਜ਼ਾਰ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ । ਹਸਪਤਾਲ ਸੂਤਰਾਂ ਮੁਤਾਬਿਕ ਜ਼ਖ਼ਮੀਆਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਧਮਾਕੇ ਦੀ ਜ਼ਿੰਮੇਵਾਰੀ ਕਿਸੇ ਅੱਤਵਾਦੀ ਜਥੇਬੰਦੀ ਨੇ ਨਹੀਂ ਲਈ । ਮਿਲੇ ਵੇਰਵਿਆਂ ਅਨੁਸਾਰ ਧਮਾਕੇ ਕਾਰਨ ਮਸਜਿਦ ਨੂੰ ਵੀ ਨੁਕਸਾਨ ਪੁੱਜਾ । ਧਮਾਕੇ ਤੋਂ ਬਾਅਦ ਲੋਕਾਂ ਵਿਚ ਹਫੜਾ - ਦਫੜੀ ਮੱਚ ਗਈ ।


ਦਿੱਲੀ ਕਮੇਟੀ ਵਲੋਂ ਅਕਾਲ ਤਖ਼ਤ ਤੋਂ ਜਾਰੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਫੈਸਲਾ

ਨਵੀਂ ਦਿੱਲੀ 9 ਮਾਰਚ (ਜਗਤਾਰ ਸਿੰਘ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਨਾਨਕਸ਼ਾਹੀ ਕੈਲੰਡਰ ਨੂੰ ਦਿੱਲੀ 'ਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ । ਅੱਜ ਦਿੱਲੀ ਗ. ਕਮੇਟੀ ਦੇ ਦਫ਼ਤਰ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਕਮੇਟੀ ਪ੍ਰਧਾਨ ਜਥੇ. ਮਨਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਚੋਣ ਮਨੋਰਥ ਪੱਤਰ 'ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਅਮਲੀ ਰੂਪ ਦੇਣ ਦਾ ਫੈਸਲਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ 13 ਮਾਰਚ 2013 ਦੀ ਸ਼ਾਮ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਕਰਵਾਏ ਜਾ ਰਹੇ ਕੀਰਤਨ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਦੀ ਮੌਜੂਦਗੀ ਵਿਚ ਇਸ ਕੈਲੰਡਰ ਨੂੰ ਲਾਗੂ ਕਰਨ ਦੀ ਰਸਮ ਨਿਭਾਈ ਜਾਵੇਗੀ । ਜਥੇ. ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸਾਡੀ ਕਮੇਟੀ ਤੋਂ ਪਹਿਲਾਂ ਗੁਰਪੁਰਬ ਅਤੇ ਹੋਰ ਦਿਹਾੜੇ ਵੱਖ - ਵੱਖ ਤਰੀਕਾਂ 'ਤੇ ਮਨਾਏ ਜਾਣ ਦੀ ਪੁਰਾਣੇ ਪ੍ਰਬੰਧਕਾਂ ਦੀ ਜਿੱਦ ਕਾਰਨ ਕੌਮ 'ਚ ਦੁਬਿਧਾ ਵਧਦੀ ਜਾ ਰਹੀ ਸੀ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਕਾਇਮ ਰੱਖਣ ਲਈ ਸਿੱਖਾਂ ਦੇ ਨਵੇਂ ਵਰ੍ਹੇ ਦੀ ਸ਼ੁਰੂਆਤ ਵਾਲੇ ਦਿਨ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ 14 ਮਾਰਚ ਨੂੰ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਿੱਖ ਵਾਤਾਵਰਨ ਦਿਹਾੜੇ ਮੌਕੇ ਸੰਗਤਾਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਦੀ ਪ੍ਰੇਰਨਾ ਕਰਦਿਆਂ ਦਿੱਲੀ ਕਮੇਟੀ ਵਲੋਂ ਪੌਦੇ ਵੰਡੇ ਜਾਣਗੇ । ਜਥੇ. ਜੀ. ਕੇ. ਨੇ ਕੇਂਦਰ ਸਰਕਾਰ ਵਲੋਂ ਸਿਲਿ ਪ੍ਰੀਖਿਆ ਵਿਚ ਪਾਸ ਹੋਣ ਵਾਸਤੇ ਅੰਗਰੇਜੀ ਵਿਸ਼ੇ ਨੂੰ ਮੈਰਿਟ ਦੇ ਆਧਾਰ 'ਤੇ ਪਾਸ ਕਰਨ ਨੂੰ ਲਾਜ਼ਮੀ ਕਰਾਰ ਦਿੱਤੇ ਜਾਣ ਦੇ ਫੈਸਲੇ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਵੀ ਪੱਤਰ ਲਿਖ ਕੇ ਪੁਰਾਣੀ ਪ੍ਰਣਾਲੀ ਬਹਾਲ ਕਰਨ ਦੀ ਮੰਗ ਕੀਤੀ ਜਾਵੇਗੀ । ਪਾਕਿਸਤਾਨੀ ਦੌਰੇ ਤੋਂ ਪਰਤੇ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਸ: ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਦੇ ਓਕਾਫ ਬੋਰਡ ਦੇ ਚੇਅਰਮੈਨ ਸਈਅਦ ਹਾਸ਼ਮੀ, ਮਸਜਿਦ ਦੇ ਮੁੱਖ ਸਕੱਤਰ ਖਾਲਿਦ ਅਲੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ ਕਮੇਟੀ ਵਲੋਂ ਪਾਕਿਸਤਾਨ ਵਿਚ ਕੀਤੀ ਜਾ ਰਹੀ ਕਾਰ ਸੇਵਾ ਦੌਰਾਨ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ । ਸ: ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਗੁਰਧਾਮਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਨਾਨਕਸ਼ਾਹੀ ਕੈਲੰਡਰ ਦੀ ਮਰਿਆਦਾ ਨੂੰ ਲਾਗੂ ਕੀਤਾ ਜਾਵੇਗਾ । ਇਸ ਕਾਨਫਰੰਸ ਵਿਚ ਦਿੱਲੀ ਕਮੇਟੀ ਅਹੁਦੇਦਾਰ ਰਵਿੰਦਰ ਖੁਰਾਣਾ ਤੇ ਤਨਵੰਤ ਸਿੰਘ ਤੋਂ ਇਲਾਵਾ ਜਥੇ. ਅਵਤਾਰ ਸਿੰਘ ਹਿੱਤ ਤੇ ਕੁਲਦੀਪ ਸਿੰਘ ਭੋਗਲ ਸਮੇਤ ਦਿੱਲੀ ਕਮੇਟੀ ਦੇ ਕਈ ਮੈਂਬਰ ਮੌਜੂਦ ਸਨ ।


ਕਸ਼ਮੀਰ 'ਚ ਤਾਜ਼ਾ ਹਿੰਸਾ - ਪੁਲਿਸ ਅਫਸਰ ਸਮੇਤ 20 ਜ਼ਖ਼ਮੀ

http://sameydiawaaz.com/Archive%20News/%5B2013%5D/03/10.03.2013%20-%2009.jpg 

ਸ੍ਰੀਨਗਰ 9 ਮਾਰਚ (ਯੂ. ਐੱਨ. ਆਈ.) :- ਉੱਤਰੀ ਕਸ਼ਮੀਰ ਦੇ ਕੁਝ ਹਿੱਸਿਆਂ 'ਚ ਹੋਈ ਤਾਜ਼ਾ ਹਿੰਸਾ ਦੌਰਾਨ ਇਕ ਪੁਲਿਸ ਅਫਸਰ, ਇਕ ਗਰਭਵਤੀ ਔਰਤ ਅਤੇ ਇਕ ਬੱਚੇ ਸਮੇਤ 20 ਵਿਅਕਤੀ ਜ਼ਖ਼ਮੀ ਹੋ ਗਏ । ਬੀਤੇ ਇਕ ਹਫਤੇ ਦੌਰਾਨ ਕਸ਼ਮੀਰ ਵਾਦੀ 'ਚ ਹੋਈਆਂ ਵੱਖ - ਵੱਖ ਘਟਨਾਵਾਂ ਦੌਰਾਨ 400 ਤੋਂ ਵੀ ਜ਼ਿਆਦਾ ਲੋਕ, ਜਿਨ੍ਹਾਂ ਵਿਚ ਅੱਧੇ ਸੁਰੱਖਿਆ ਜਵਾਨ ਸ਼ਾਮਿਲ ਹਨ, ਜ਼ਖ਼ਮੀ ਹੋ ਗਏ ਅਤੇ 150 ਤੋਂ ਵੱਧ ਗੱਡੀਆਂ ਨੂੰ ਨੁਕਸਾਨ ਪੁੱਜਾ ਹੈ । ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੋਪੋਰ ਇਲਾਕੇ 'ਚ ਜਦੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ 'ਤ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ । ਇਸ ਤਰ੍ਹਾਂ ਹੀ ਸੀਲੂ, ਅਸੀਰ, ਮੁਸਲਿਮਪੀਰ, ਚਨਖਨ, ਅਮਰਗੜ੍ਹ, ਸੰਗਰਾਮਾ ਅਤੇ ਰਣਜੀ ਵਿਖੇ ਗੱਡੀਆਂ 'ਤੇ ਵੀ ਪਥਰਾਅ ਕੀਤਾ ਗਿਆ, ਜਿਸ ਕਾਰਨ 2 ਦਰਜਨ ਨਿੱਜੀ ਗੱਡੀਆਂ ਨੂੰ ਨੁਕਸਾਨ ਪੁੱਜਾ ਅਤੇ ਇਕ ਗਰਭਵਤੀ ਔਰਤ ਅਤੇ ਉਸ ਦੇ 2 ਸਾਲਾਂ ਦੇ ਬੱਚੇ ਸਮੇਤ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ । ਪੁਲਿਸ ਨੇ ਪਥਰਾਅ ਕਰਨ ਵਾਲੇ ਲੋਕਾਂ ਦੀ ਪਿੱਛਾ ਕਰਕੇ ਉਨ੍ਹਾਂ ਨੂੰ ਦੌੜਾਅ ਦਿੱਤਾ । ਬੁਲਾਰੇ ਨੇ ਦੱਸਿਆ ਕਿ ਸੋਪੋਰ ਦੇ ਐਸ. ਐਚ. ਓ. 5 ਪੁਲਿਸ ਮੁਲਾਜ਼ਮ ਅਤੇ ਸੀ. ਆਰ. ਪੀ. ਐਫ. ਦੇ 3 ਜਵਾਨ ਜ਼ਖ਼ਮੀ ਹੋ ਗਏ । ਮੈਸੂਮਾ, ਜਿਥੇ ਜੰਮੂ ਅਤੇ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੁਖ ਦਫਤਰ ਹੈ ਵਿਖੇ ਹਾਲਾਤ ਤਣਾਅ ਪੂਰਨ ਬਣੇ ਹੋਏ ਹਨ ।


ਮਿਸਰ ਦੀ ਅਦਾਲਤ ਵਲੋਂ 21 ਫੁੱਟਬਾਲ ਪ੍ਰੇਮੀਆਂ ਨੂੰ ਮੌਤ ਦੀ ਸਜ਼ਾ ਦੀ ਪੁਸ਼ਟੀ

  http://sameydiawaaz.com/Archive%20News/%5B2013%5D/03/10.03.2013%20-%2011.jpg

ਕਾਹਿਰਾ 9 ਮਾਰਚ (ਰਾਇਟਰ) :- ਅੱਜ ਮਿਸਰ ਦੀ ਇਕ ਅਦਾਲਤ ਨੇ ਪਿਛਲੇ ਸਾਲ ਪੋਰਟ ਸੈਦ ਵਿਚ ਇਕ ਸਟੇਡੀਅਮ ਵਿਖੇ ਹੋਏ ਦੰਗਿਆਂ ਵਿਚ 21 ਫੁੱਟਬਾਲ ਪ੍ਰੇਮੀਆਂ ਦੀ ਭੂਮਿਕਾ ਲਈ ਉਨ੍ਹਾਂ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਹੈ । ਇਸ ਘਟਨਾ ਕਾਰਨ ਸਵੇਜ਼ ਨਹਿਰ ਸ਼ਹਿਰ ਵਿਚ ਮਾਰੂ ਝੜਪਾਂ ਹੋਈਆਂ ਸਨ । ਸਟੇਡੀਅਮ ਵਿਖੇ ਫਰਵਰੀ 2012 ਨੂੰ ਕਾਹਿਰਾ ਦੇ ਅਲ - ਅਹਿਮਲੀ ਅਤੇ ਅਲ - ਮਸਰੀ ਕਲੱਬਾਂ ਵਿਚਕਾਰ ਮੈਚ ਖਤਮ ਹੋਣ ਸਮੇਂ ਹੋਏ ਦੰਗਿਆਂ ਵਿਚ ਕਈ ਵਿਅਕਤੀ ਮਾਰੇ ਗਏ ਸਨ । ਟੈਲੀਵਜ਼ਨ 'ਤੇ ਨਾਲੋ ਨਾਲ ਪ੍ਰਸਾਰਤ ਕੀਤੇ ਫ਼ੈਸਲੇ ਵਿਚ ਅਦਾਲਤ ਨੇ ਦੰਗਿਆਂ ਲਈ ਪੰਜ ਹੋਰ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz