ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

11 ਮਾਰਚ 2013

ਪਹਿਰੇਦਾਰ ਦੀ ਦਸਤਖ਼ਤੀ ਮੁਹਿੰਮ ਨੇ ਕੀਤਾ 11 ਲੱਖ ਦਾ ਅੰਕੜਾ ਪਾਰ

ਪੰਥਕ ਲਹਿਰ ਘਰ - ਘਰ ਪੁੱਜੀ, ਸਮੂਹ ਸਿੱਖ ਜਥੇਬੰਦੀਆਂ ਹੋਈਆਂ ਸ਼ਾਮਲ

http://sameydiawaaz.com/Archive%20News/%5B2013%5D/03/11.03.2013%20-%2001.jpg

ਲੁਧਿਆਣਾ 10 ਮਾਰਚ (ਖਾਲਸਾ) :- ਪਹਿਰੇਦਾਰ ਵੱਲੋਂ ਦੇਸ਼ 'ਚ ਰਾਜਸੀ ਫਾਂਸੀਆਂ ਵਿਰੁੱਧ ਵਿੱਢੀ ਮੁਹਿੰਮ, ਜਿਸ ਦੀ ਸ਼ੁਰੂਆਤ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਵਿੱਢੀ ਇੱਕ ਕਰੋੜੀ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਸ ਦੇ ਦੂਜੇ ਹਫਤੇ ਦੀ ਸਮਾਪਤੀ ਤੱਕ 11 ਲੱਖ 53 ਹਜ਼ਾਰ ਦਸਤਖ਼ਤ ਦਾ ਵੱਡਾ ਹੁੰਗਾਰਾ ਮਿਲਿਆ ਹੈ । ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਇਸ ਲਹਿਰ ਨੂੰ ਵੱਡਾ ਹੁਲਾਰਾ ਮਿਲਿਆ ਹੈ । ਪਿੰਡ - ਪਿੰਡ ਗਲੀ - ਮੁਹੱਲੇ, ਸਕੂਲਾਂ - ਕਾਲਜਾਂ 'ਚ ਦਸਤਖ਼ਤੀ ਮੁਹਿੰਮ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ । ਪਹਿਰੇਦਾਰ ਦੇ ਪੱਤਰਕਾਰਾਂ ਵੱਲੋਂ ਸਹਿਯੋਗੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਥਾਂ-ਥਾਂ ਦਸਤਖ਼ਤੀ ਕਾਊਂਟਰ ਲਾਏ ਜਾ ਰਹੇ ਹਨ । ਜਿਨ੍ਹਾਂ 'ਤੇ ਭਾਰੀ ਭੀੜਾਂ ਇਕੱਠੀਆਂ ਹੋ ਕੇ ਦਸਤਖ਼ਤ ਕਰ ਰਹੀਆਂ ਹਨ। ਹੁਣ ਤੱਕ 13 ਵਿਧਾਇਕ, 37 ਸ਼੍ਰੋਮਣੀ ਕਮੇਟੀ ਮੈਂਬਰ, 107 ਜਿਲਾਂ ਪ੍ਰੀਸ਼ਦ ਮੈਂਬਰ, 967 ਬਲਾਕ ਸੰਮਤੀ ਮੈਂਬਰ, 7207 ਪੰਚਾਇਤਾਂ, 12319 ਗੁਰਦੁਆਰਾ ਪ੍ਰਬੰਧਕ ਕਮੇਟੀਆਂ, 21007 ਕਲੱਬਾਂ ਵੱਲੋਂ ਸਰਬੱਤ ਦਾ ਭਲਾ ਮਤੇ 'ਤੇ ਆਪਣੀ ਸਹੀ ਪਾਈ ਗਈ ਹੈ । ਉਤਸ਼ਾਹੀ ਸਿੱਖ ਨੌਜਵਾਨਾਂ ਵੱਲੋਂ ਘਰ-ਘਰ ਜਾ ਕੇ ਦਸਤਖ਼ਤ ਕਰਵਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ । ਪ੍ਰੋ: ਭੁੱਲਰ ਦੇ ਕੇਸ 'ਚ ਹੋਈਆਂ ਬੇਇਮਾਨੀਆਂ, ਕਾਨੂੰਨੀ ਪੱਖਾਂ ਦੀ ਅਣਦੇਖੀ ਅਤੇ ਸਿੱਖਾਂ ਨਾਲ ਹੁੰਦੀ ਵਿਤਕਰੇਬਾਜ਼ੀ ਦੀ ਚਰਚਾ ਵੀ ਇਸ ਮੁਹਿੰਮ ਨਾਲ ਹਰ ਹੱਟੀ - ਭੱਠੀ ਤੇ ਥਾਂ - ਥਾਂ ਹੋਣ ਲੱਗ ਪਈ ਹੈ । ਵਿਦੇਸ਼ਾਂ 'ਚ ਵੀ ਮੁਹਿੰਮ ਪ੍ਰਤੀ ਭਾਰੀ ਉਤਸ਼ਾਹ ਹੈ, ਵਿਦੇਸ਼ਾਂ 'ਚ ਚੱਲਦੇ ਰੇਡੀਓ ਸਟੇਸ਼ਨਾਂ 'ਤੇ ਇਸ ਮੁਹਿੰਮ ਅਤੇ ਪ੍ਰੋ: ਭੁੱਲਰ ਦੀ ਫਾਂਸੀ ਨੂੰ ਲੈ ਕੇ ਚਰਚਾ ਲਗਾਤਾਰ ਹੋ ਰਹੀ ਹੈ । ਵਿਦੇਸ਼ਾਂ 'ਚ ਦਸਤਖ਼ਤੀ ਮੁਹਿੰਮ ਅਧੀਨ ਸਵਾ ਲੱਖ ਤੋਂ ਵੱਧ ਦਸਤਖ਼ਤ ਹੋ ਚੁੱਕੇ ਹਨ ।


ਪਹਿਰੇਦਾਰ ਅਖ਼ਬਾਰ ਵਲੋਂ ਸ਼ੁਰੂ ਕੀਤੀ ਖਾਲਸਾਈ ਬਾਣਾ ਪਾ ਕੇ ਸਿੱਖੀ ਕਦਰਾਂ - ਕੀਮਤਾਂ

 ਨੂੰ ਢਾਹ ਲਾਉਂਦੀ ਮੁਹਿੰਮ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ।

 

ਸਤਿਕਾਰਯੋਗ ਖਾਲਸਾ ਜੀ,

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ॥

ਸੱਭ ਤੋਂ ਮੈਂ ਸਮੁੱਚੇ ਖਾਲਸਾ ਪੰਥ ਦੀ ਚਡ਼੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਪਹਿਰੇਦਾਰ ਅਖ਼ਬਾਰ ਵੱਲੋਂ ਜੋ ਪ੍ਰੋ: ਭੁੱਲਰ ਅਤੇ ਮੇਰੀ ਫ਼ਾਂਸੀ ਦੀ ਸਜ਼ਾ ਨੂੰ ਰੱਦ ਕਰਾਉਣ ਲਈ ਇੱਕ ਕਰੋਡ਼ ਸਿੱਖਾਂ ਤੋਂ ਦਸਤਖ਼ਤ ਕਰਵਾ ਕੇ ਦੇਸ਼ ਦੇ ਉਨਾਂ ਹੁਕਮਰਾਨਾਂ ਅੱਗੇ ਜਿਹਡ਼ੇ ਸਿੱਖ ਧਰਮ ਤੇ ਹਮਲਾ ਕਰਣ ਲਈ ਜਿੰਮੇਵਾਰ ਹਨ ,ਜਿਹਡ਼ੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਹਨ , ਅੱਗੇ ਕੀਤੀ ਜਾਣ ਰਹਿਮ ਦੀ ਅਪੀਲ ਦੀ ਮੁਹਿੰਮ ਬਾਰੇ ਮੈਂ ਆਪਣੇ ਵਿਚਾਰ ਸਪੱਸਟ ਕਰਨਾ ਚਾਹੁੰਦਾ ਹਾਂ । ਖਾਲਸਾ ਜੀ , ਮੈਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਵੱਲੋਂ ਸਿੱਖ ਸ਼ੰਘਰਸ ਵਿਚ ਪਾਏ ਯੋਗਦਾਨ ਅੱਗੇ ਆਪਣਾ ਸਿਰ ਝੁਕਾਉਂਦਾ ਹਾਂ ਅਤੇ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਅਵਸਥਾ ਉੱਪਰ ਦੁੱਖ ਪ੍ਰਗਟ ਕਰਦਾ ਹਾਂ , ਉਨ੍ਹਾਂ ਦੇ ਸਤਿਕਾਰਯੋਗ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਹਮਦਰਦੀ ਪ੍ਰਗਟ ਕਰਦਾ ਹਾਂ ।ਖਾਲਸਾ ਜੀ , ਜਿਥੋਂ ਤੱਕ ਪ੍ਰੋ: ਭੁੱਲਰ ਅਤੇ ਮੇਰੀ ਸੋਚ ਦਾ ਸਬੰਧ ਹੈ , ਪ੍ਰੋ: ਭੁੱਲਰ ਹੁਣਾਂ ਨੇ ਸ਼ੁਰੂ ਤੋਂ ਹੀ ਭਾਰਤੀ ਅਦਾਲਤਾਂ ਵਿਚ ਆਪਣਾ ਕੇਸ ਲਡ਼੍ਹਿਆ , ਆਪਣੇ ਆਪ ਨੂੰ ਨਿਰਦੋਸ਼ ਕਿਹਾ , ਅਦਾਲਤ ਵੱਲੋਂ ਮਿਲੀ ਆਪਣੀ ਸਜ਼ਾ ਦੇ ਖਿਲਾਫ਼ ਅਦਾਲਤਾਂ ਵਿਚ ਅਤੇ ਰਾਸਟਰਪਤੀ ਅੱਗੇ ਅਪੀਲ ਕੀਤੀ ਇਸ ਲਈ ਪ੍ਰੋ: ਭੁੱਲਰ ਹੁਣਾਂ ਦੀ ਸਜ਼ਾ ਮਾਫ਼ ਕਰਾਉਣ ਲਈ ਕਿਸੇ ਵੀ ਅਦਾਰੇ ਵੱਲੋਂ , ਕਿਸੇ ਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਉਪਰਾਲੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ।ਇਸ ਸਬੰਧੀ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕਾਂ ਵੱਲੋਂ ਖਾਲਸਾ ਪੰਥ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ  ਕਿ ਹੌਲੇ ‐ ਮੁਹੱਲੇ ਵਾਲੇ ਦਿਨ ਸ੍ਰੀ ਆਨੰਦਪਰ ਜਾਣ ਵਾਲੇ ਸਾਰੇ ਸਰਧਾਲੂ ਪ੍ਰੋ: ਭੁੱਲਰ ਅਤੇ ਮੇਰੀ ਫੋਟੋ ਵਾਲੇ ਬੈਨਟ ਲਾਉਣ , ਆਪਣੇ ਆਵਾਜਾਈ ਦੇ ਸਾਧਨਾਂ ਤੇ ਕੇਸਰੀ ਝੰਡੇ ਲਗਾਉਣ ਅਤੇ ਆਨੰਦਪੁਰ ਸਾਹਿਬ ਪਹੁੰਚਣ , ਉਥੇ ਇਨ੍ਹਾਂ ਪ੍ਰਬੰਧਕਾਂ ਵੱਲੋਂ ਦੇਸ਼ ਦੇ ਹੁਕਮਰਾਨਾਂ ਨੂੰ ਰਹਿਮ ਦੀ ਅਪੀਲ ਕਰਨ ਵਾਲੀ ਮੁਹਿੰਮ ਸਬੰਂਧੀ ਦਸਤਖ਼ਤ ਕਰਨ ਵਾਸਤੇ ਦਸ ਕਾਊਂਟਰ ਖੋਲੇ ਜਾਣਗੇ ।

ਖਾਲਸਾ ਜੀ, ਪਹਿਰੇਦਾਰ ਅਖ਼ਬਾਰ ਵੱਲੋਂ ਇਸ ਮੁਹਿੰਮ ਵਿਚ ਬਹੁਤ ਹੀ ਗੁਮਰਾਹਕੁੰਨ ਤਰੀਕੇ ਨਾਲ ਮੇਰਾ ਨਾਮ ਲਿਆ ਜਾ ਰਿਹਾ ਹੈ । ਮੈਂ ਫਿਰ ਵੀ ਇਨ੍ਹਾਂ ਪ੍ਰਬੰਧਕਾਂ ਨੂੰ ਅਤੇ ਸਮੁੱਚੇ ਖਾਲਸਾ ਪੰਥ ਨੂੰ ਇਹ ਸਪੱਸਟ ਕਰਦਾ ਹਾਂ ਕਿ ਮੈਂ ਕਦੇ ਵੀ ਕਿਸੇ ਨੂੰ ਵੀ ਆਪਣੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਨਾ ਕਦੇ ਕਿਹਾ ਹੈ ਅਤੇ ਨਾ ਹੀ ਕਦੇ ਕਹਾਂਗਾ, ਮੇਰਾ ਇਨ੍ਹਾਂ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਕੋਈ ਬੇਨਤੀ ਜਾ ਕਿਸੇ ਕਿਸਮ ਦੀ ਅਪੀਲ ਕਰਨ ਦਾ ਕੋਈ ਇਰਾਦਾ ਨਹੀਂ ਹੈ । ਖਾਲਸਾ ਜੀ, ਮੈਂ ਪਹਿਰੇਦਾਰ ਦੇ ਪ੍ਰਬੰਧਕਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਜਿਹਡ਼ੇ ਅਕਸਰ ਆਪਣੇ ਬੈਂਡ-ਰੂਮੀ ਲੇਖਾਂ ਵਿਚ ਕੌਮੀ ਸਵੈਮਾਨ, ਕੌਮੀ ਫ਼ਰਜਾਂ, ਕੌਮੀ ਅਣਖ਼ ਅਤੇ ਗੈਰਤ ਦੇ ਉਪਦੇਸ਼ ਦਿੰਦੇ ਰਹਿੰਦੇ ਹਨ, ਕੀ ਕਿਸੇ ਸਿੱਖ ਦੇ ਹੱਥ ਵਿਚ ਕੇਸਰੀ ਝੰਡਾ ਵੀ ਹੋਵੇ, ਉਹ ਧਰਮ ਤੇ ਹਮਲਾ ਕਰਨ ਵਾਲੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ, ਬਲਾਤਕਾਰੀ ਹੁਕਮਰਾਨਾਂ ਅੱਗੇ ਰਹਿਮ ਦੀ ਅਪੀਲ ਵੀ ਕਰ ਰਿਹਾ ਹੋਵੇ, ਇਸ ਤੋਂ ਹਾਸੋਹੀਣੀ ਗੱਲ ਹੋਰ ਕੀ ਹੋ ਸਕਦੀ ਹੈ, ਇਹ ਦ੍ਰਿਸ਼ ਤਾਂ ਕਿਸੇ ਕਾਮੇਡੀ ਸੀਨ ਵਾਂਗ ਹੈ ਕਿ ਇਸ ਤਰ੍ਹਾਂ ਕਰਨਾ ਕੌਮੀ ਸਵੈਮਾਨ ਦੇ ਪ੍ਰਤੀਕ ਕੇਸਰੀ ਝੰਡੇ ਦਾ ਅਪਮਾਨ ਕਰਨਾ ਮਜ਼ਾਕ ਉਡਾਉਣਾ ਨਹੀਂ ਹੈ ? ਕੀ ਇਸ ਤਰ੍ਹਾਂ ਦੀ ਮੁਹਿੰਮ ਦਾ ਮਨੋਰਥ ਪਿਛਲੇ ਸਾਲ ਮਾਰਚ ਮਹੀਨੇ ਵਿਚ ਸਮੁੱਚੇ ਖਾਲਸਾ ਪੰਥ ਵੱਲੋਂ ਕੌਮੀ ਸਵੈਮਾਨ ਲਈ ਲਹਿਰਾਏ ਗਏ ਕੇਸਰੀ ਝੰਡਿਆਂ ਦੇ ਸਨਮਾਨ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣਾ ਨਹੀਂ ਹੈ ?

ਖਾਲਸਾ ਜੀ, ਸ੍ਰੀ ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਰਬੰਸਦਾਨੀ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਕ ਅਲੌਕਿਕ ਵਰਤਾਰਾ ਕਰਕੇ ਜ਼ੁਲਮ ਅਤੇ ਜ਼ੁਲਮ ਨਾਲ ਟੱਕਰ ਲੈਣ ਲਈ ਸਿੱਖ ਸਮਾਜ ਨੂੰ ਸ਼ਸਤਰਧਾਰੀ ਬਣਾ ਕੇ, ਅੰਮ੍ਰਿਤ ਦੀ ਦਾਤ ਬਖ਼ਸ਼ਿਸ ਕਰਕੇ ਖਾਲਸਾ ਪੰਥ ਦੀ ਸਿਰਜਨਾ ਕੀਤੀ ।ਇਸ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਕੇ ਖਾਲਸੇ ਨੇ ਰਣਤੱਤੇ ਵਿਚ ਜੰਗ ਦੇ ਉਹ ਜੌਹਰ ਦਿਖਾਏ ਜਿਸ ਨੂੰ ਪਡ਼੍ਹ ਸੁਣ ਕੇ ਅੱਜ ਵੀ ਦੁਸ਼ਮਣ ਭੈਅ-ਭੀਤ ਹੋ ਜਾਂਦੇ ਹਨ ।ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਵਾ ਸਵਾ ਲੱਖ ਫ਼ੌਜਾਂ ਨਾਲ ਇੱਕ ਇੱਕ ਸਿੰਘ ਲਡ਼੍ਹਦਾ ਰਿਹਾ, ਚਿਡ਼ੀਆਂ ਅੰਮ੍ਰਿਤ ਦੀ ਦਾਤ ਪੀ ਕੇ ਬਾਜ਼ਾਂ ਨਾਲ ਟਕਰਾਉਂਦੀਆਂ ਰਹੀਆਂ, ਮਾਵਾਂ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾ ਵਿਚ ਪਵਾਉਂਦੀਆਂ ਰਹੀਆਂ ।ਖਾਲਸੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਦੇ ਕਾਤਲਾਂ ਅਤੇ ਜ਼ਾਲਮਾਂ ਅੱਗੇ ਸਿਰ ਨਹੀਂ ਝੁਕਾਇਆ , ਸਗੋਂ ਅਡੋਲ ਰਹਿ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ।ਜ਼ਾਲਮ ਹੁਕਮਰਾਨਾਂ ਵੱਲੌਂ ਦਿੱਤੀ ਹਰ ਸਜ਼ਾ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ।ਪਰ ਖਾਲਸਾ ਜੀ , ਅੱਜ 314 ਸਾਲਾਂ ਬਾਅਦ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਹਾਂ ,ਉਸੇ ਆਨੰਦਪੁਰ ਦੀ ਪਵਿੱਤਰ ਧਰਤੀ ਤੇ ਸਾਡੇ ਹੱਥਾਂ ਵਿਚ ਕੇਸਰੀ ਝੰਡਾ ਵੀ ਹੋਵੇਗਾ , ਸਾਡਾ ਅੰਮ੍ਰਿਤ ਵੀ ਛਕਿਆ ਹੋਵੇਗਾ ,ਸਾਡਾ ਬਾਣਾ ਵੀ ਖਾਲਸਾਈ ਪਾਇਆ ਹੋਵੇਗਾ ਪਰ ਇੱਥੇ ਉਹ ਦ੍ਰਿਸ਼ ਕਿੰਨਾ ਸ਼ਰਮਨਾਕ ਹੋਵੇਗਾ ਆਪਣੇ ਆਪ ਨੂੰ ਸਿੱਖ ਬੁੱਧੀਜੀਵੀ ਅਖਵਾਉਣ ਵਾਲੇ ਲੋਕਾਂ ਵੱਲੋਂ ਇਸੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦੱਸ ਕਾਊਂਟਰ ਖੋਲੇ ਜਾਣਗੇ ਜਿੱਥੇ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਹਿੰਦੋਸਤਾਨੀ ਹੁਕਮਰਾਨਾਂ ਤੋਂ ਰਹਿਮ ਦੀ ਅਪੀਲ ਕਰਦੇ ਕਾਗਜ਼ਾਂ ਤੇ ਇੱਕ ਕਰੋਡ਼ ਸਿੱਖ ਦਸਤਖ਼ਤ ਕਰਨਗੇ ਕੌਮ ਦੇ ਸਵੈਮਾਨ ਨੂੰ, ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਦਾ ਨਾਪਾਕ ਯਤਨ ਕਰਨਗੇ ।ਇਸ ਬਦਲੇ ਦਿੱਲੀ ਦੇ ਹੁਕਮਰਾਨਾਂ ਦੀਆਂ ਖ਼ੁਸੀਆਂ ਪ੍ਰਾਪਤ ਕਰਨਗੇ ।ਖਾਲਸਾ ਜੀ ,ਮੇਰਾ ਖਾਲਸਾਈ ਬਾਣਾ ਪਾ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਂਦੀ ਕਿਸੇ ਤਰ੍ਹਾਂ ਦੀ ਮੁਹਿੰਮ ਨਾਲ ਦੂਰ ਦਾ ਸਬੰਧ ਨਹੀਂ ਹੈ ।ਕਿਸੇ ਦੇ ਸਿਵਿਆਂ ਤੇ ਰੋਟੀ ਸੇਕਣ ਵਾਲੇ ਲੋਕਾਂ ਦੀ ਹਮਦਰਦੀ ਦੀ ਮੈਨੂੰ ਕੋਈ ਲੋਡ਼ ਨਹੀਂ ਹੈ ।

ਖਾਲਸਾ ਜੀ, ਮੇਰੇ ਵੱਲੋਂ ਅਦਾਲਤਾਂ ਵਿਚ ਕੇਸ ਲਡ਼੍ਹਨ ਅਤੇ ਆਪਣੀ ਫ਼ਾਂਸੀ ਦੀ ਸਜ਼ਾ ਦੇ ਮਾਮਲੇ ਵਿਚ ਮੇਰੇ ਵੱਲੋਂ ਸ਼ੁਰੂ ਤੋਂ ਅਪਣਾਈ ਗਈ ਸਪੱਸਟ ਸੋਚ ਦੇ ਵਾਰੇ ਜਾਣਦੇ ਹੋਏ ਵੀ ਮੇਰੀ ਸੋਚ ਤੋਂ ਉਲਟ ਜਾ ਕੇ ਮੇਰੀ ਫਾਂਸੀ ਨੂੰ ਰੱਦ ਕਰਵਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕੀ ਢਾਂਚੇ ਦੇ ਕਾਫ਼ੀ ਲੋਕ ਆਪਣੀਆ ਫੇਸ ਬੁੱਕਾਂ ਤੇ ਮੇਰੇ ਖਿਲਾਫ਼ ਪਿਛਲੇ ਕਾਫੀ ਸਮੇਂ ਤੋਂ ਕੂਡ਼ ਪ੍ਰਚਾਰ ਕਰ ਰਹੇ ਹਨ ਅਤੇ ਉਪਰੋਂ ਮੇਰੇ ਹਮਦਰਦ ਹੋਣ ਦਾ ਢੋਂਗ ਵੀ ਕਰ ਰਹੇ ਹਨ ।ਖਾਲਸਾ ਜੀ , ਮੇਰਾ ਕਦੇ ਵੀ ਕਿਸੇ ਦਾ ਅਪਮਾਨ ਕਰਨ ਦਾ ਜਾਂ ਕਿਸੇ ਵੀ ਕਿਸਮ ਦਾ ਨੁਕਸਾਨ ਕਰਨ ਦਾ ਕਦੇ ਕੋਈ ਇਰਾਦਾ ਨਹੀਂ ਹੁੰਦਾ ਪਰ ਜਦੋਂ ਜਦੋਂ ਵੀ ਕੋਈ ਆਪਣੇ ਨਿੱਜੀ ਹਿੱਤਾ ਲਈ ਮੇਰਾ ਨਾਮ ਵਰਤ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ ਕਰੇਗਾ ਤਾਂ ਮੈਂ ਹਰ ਵਾਰ ਖਾਲਸਾ ਪੰਥ ਅੱਗੇ ਆਪਣਾ ਪੱਖ ਸਪੱਸਟ ਕਰਦਾ ਰਹਾਂਗਾ ।

ਖਾਲਸਾ ਜੀ, ਅੱਜ ਜਦੋਂ ਕੌਮ ਦੇ ਰਹਿਬਰ ਅਤੇ ਬੁੱਧੀਜੀਵੀ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਰਹਿਮ ਦੀ ਅਪੀਲ ਕਰਦੀ ਮੁਹਿੰਮ ਨੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਦਸਤਖ਼ਤ ਕਰਕੇ ਸ਼ੁਰੂ ਕਰਨਗੇ , ਗੁਰਦੁਆਰਾ ਸਾਹਿਬਾਨ ਵਿਚ ਅਪੀਲ਼ ਕਰਦੀ ਮੁਹਿੰਮ ਦੇ ਕਾਊਂਟਰ ਖੋਲਣਗੇ ,ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਇਸ ਮੁਹਿੰਮ ਲਈ ਵਰਤਣਗੇ ਤਾਂ ਇਸ ਵਰਤਾਰੇ ਤੇ ਮੈਂ ਬਹੁਤ ਹੀ ਦੁਖੀ ਮਨ ਨਾਲ ਇਹੀ ਕਹਾਂਗਾ ਕਿ ਅੱਜ ਸੱਚਮੁਚ ਹੀ ਸਿੱਖੀ ਦਾ ਭਵਿੱਖ ਖ਼ਤਰੇ ਵਿਚ ਹੈ ।ਦੁਸ਼ਮਣਾਂ ਨੇ ਸਾਡੀਆਂ ਧਾਰਮਿਕ ਅਤੇ ਵਿਦਿਅਕ ਸ਼ੰਸਥਾਵਾਂ ਦੇ ਧੁਰ ਅੰਦਰ ਤੱਕ ਘੁਸਪੈਠ ਕਰ ਲਈ ਹੈ ।ਮੇਰੀ ਕੌਮ ਦੇ ਸਮੁੱਚੇ ਧਾਰਮਿਕ ਅਤੇ ਰਾਜਸੀ ਨੇਤਾਵਾਂ ਨੂੰ , ਬੁੱਧੀਜੀਵੀਆਂ ਨੂੰ ਦੋਨੋਂ ਹੱਥ ਜੋਡ਼ ਕੇ ਇਹ ਬੇਨਤੀ ਹੈ ਕਿ ਅਗਰ ਤੁਸੀਂ ਧਰਮ ਤੇ ਹਮਲਾ ਕਰਨ ਵਾਲੇ ਕਾਤਲਾਂ ,ਬਲਾਤਕਾਰੀ ਹੁਕਮਰਾਨਾਂ ਅੱਗੇ ਅਪੀਲ ਕਰਦੀ ਕਿਸੇ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਇਨ੍ਹਾਂ ਅਪੀਲ ਕਰਦੇ ਕਾਗਜ਼ਾਂ ਤੇ ਦਸਤਖ਼ਤ ਕਰਵਾਉਣ ਲਈ ਕਾਊਂਟਰ ਗੁਰੂ ਘਰਾਂ ਵਿਚ ਨਹੀਂ ਸਗੋਂ ਕਾਊਟਰ ਸਿਨੇਮੇ ਘਰਾਂ ਵਿਚ ,ਸਾਪਿੱਗ ਮਾਲਾਂ ਵਿਚ , ਸ਼ਰਾਬ ਦੇ ਠੇਕਿਆਂ ਤੇ , ਸ਼ਰਾਬ ਪੀਣ ਵਾਲੇ ਹਾਤਿਆਂ ਵਿਚ  ਲਗਾਏ ਜਾਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘੱਟੋ ਤੋਂ ਘੱਟ ਸਿੱਖੀ ਕਦਰਾਂ ‐ ਕੀਮਤਾਂ ਦਾ ਮਜ਼ਾਕ ਤਾਂ ਨਹੀਂ ਉਡੇਗਾ ।ਅਗਰ ਤੁਸੀਂ ਇਸ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਤੁਹਾਡੇ ਹੱਥਾਂ ਵਿਚ ਕੇਸਰੀ ਝੰਡੇ ਨਹੀਂ ਸਗੋਂ ਤੁਹਾਡੇ ਸਿਰ ਨੀਵੇਂ ਹੋਣੇ ਚਾਹੀਦੇ ਹਨ ।ਇਸ ਤਰ੍ਹਾਂ ਕਰਨ ਨਾਲ ਘੱਟੋ ਘੱਟ ਕੇਸਰੀ ਝੰਡੇ ਦੇ ਸਨਮਾਨ ਨੂੰ ਤਾਂ ਬਚਾਇਆ ਜਾ ਸਕੇਗਾ ।

ਖਾਲਸਾ ਜੀ , ਮੌਜੂਦਾ ਸਮੇਂ ਵਿਚ ਜਦੋਂ ਸਾਡੇ ਧਰਮ ਪ੍ਰਚਾਰਕਾਂ , ਲੇਖਕਾਂ ਦੇ ਉਪਦੇਸ਼ਾਂ , ਰਾਜਸੀ ਆਗੂਆਂ ਦੇ ਵੱਡੇ-ਵੱਡੇ ਭਾਸਣਾਂ ਅਤੇ ਉਹਨਾਂ ਦੇ ਜੀਵਨ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ ।ਅੱਜ ਜਦੋਂ ਸਿੱਖੀ ਦੀ ਆਜ਼ਾਦ ਸੋਚ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਦੇ ਅਧੀਨ ਹੋ ਗਈ ਹੈ ਤਾਂ ਅਜਿਹੇ ਸਮੇਂ ਸਿੱਖੀ ਦੇ ਹਰਿਆਵਲ ਬੂਟੇ ਨੂੰ ਬਚਾਉਣ ਲਈ ਸਿਰਫ ਧਰਮ ਪ੍ਰਚਾਰ ਦੀ ਹੀ ਨਹੀਂ ਸਗੋਂ ਸਿੱਖੀ ਸਿਧਾਤਾਂ ਨੂੰ ਅਪਣਾ ਕੇ ਸੱਚ ਦੇ ਮਾਰਗ ਤੇ ਚੱਲ ਕੇ ਆਪਣੀ ਜੀਵਨ ਰੂਪੀ ਪ੍ਰਚਾਰ ਨਾਲ ਹੀ ਸਿੱਖੀ ਨੂੰ ਬਚਾਇਆ ਜਾ ਸਕਦਾ ਹੈ । ਖਾਲਸਾ ਜੀ , ਮੈਂ ਸਿੱਖੀ ਜੀਵਨ ਜਾਚ ਦਾ ਦੁਸ਼ਮਣਾਂ ਅਤੇ ਦੋਸਤਾਂ ਨੂੰ ਅਹਿਸਾਸ ਕਰਵਾਉਂਦਾ ਹੋਇਆ ਆਪਣੇ ਰਾਹਾਂ ਤੇ ਬਿਨਾਂ ਕਿਸੇ ਲੋਭ ਲਾਲਚ ਦੇ , ਬਿਨਾਂ ਕਿਸੇ ਨਿੱਜੀ ਸਵਾਰਥ ਦੇ ਸਿਰਫ ਉਸ ਅਕਾਲ ‐ ਪੁਰਖ ਵਾਹਿਗੁਰੂ ਨੂੰ ਸਰਮਪਿਤ ਹੋ ਕੇ ਆਖ਼ਰੀ ਸਾਹਾਂ ਤੱਕ ਚਲਦਾ ਰਹਾਂਗਾ । ਖਾਲਸਾ ਪੰਥ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਹੀ ਮੇਰੀ ਤਾਕਤ ਹੈ ਇਸ ਲਈ ਮੈਂ ਹਮੇਸ਼ਾਂ ਖਾਲਸਾ ਪੰਥ ਦਾ ਰਿਣੀ ਰਹਾਂਗਾ ।

ਖਾਲਸਾ ਜੀ, ਮੈਨੂੰ ਫ਼ਾਂਸੀ ਕੱਲ ਹੋਵੇ ਜਾਂ ਅੱਜ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ ਜਦੋਂ ਵੀ ਵਕਤ ਆਇਆ ਮੈਂ ਹੱਸ ਕੇ ਫਾਂਸੀ ਦੇ ਤਖ਼ਤੇ ਤੇ ਚਡ਼੍ਹ ਜਾਵਾਂਗਾ ਇਸ ਲਈ ਨਹੀਂ ਕਿ ਮੈਂ ਫਾਂਸੀ ਨਾਲ ਹੀ ਮਰਨਾ ਚਾਹੁੰਦਾ ਹਾਂ ਸਗੋਂ ਇਸ ਲਈ ਕਿ ਮੇਰੀ ਕੌਮ ਦੀਆਂ ਆਉਣ ਵਾਲੀਆਂ ਪੀਡ਼੍ਹੀਆਂ ਅਤੇ ਜਵਾਨ ਹੋ ਰਹੀਆਂ ਪੀਡ਼੍ਹੀਆਂ ਅਣਖ਼ ਅਤੇ ਗੈਰਤ ਨਾਲ ਸਿਰ ਉਚਾ ਚੁੱਕ ਕੇ ਜੀਅ ਸਕਣ । ਛਲ, ਕਪਟ , ਕੂਡ਼ ਰੂਪੀ ਹਨੇਰੇ ਅਤੇ ਤੂਫਾਨਾਂ ਵਿਚ ਸਿੱਖੀ ਦੀ ਜੋਤ ਜਗਦੀ ਰਹਿ ਸਕੇ । ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚਡ਼੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ ਤੁਹਾਡਾ ਆਪਣਾ

ਬਲਵੰਤ ਸਿੰਘ ਰਾਜੋਆਣਾ

ਕੋਠੀ ਨੰ: 16

ਕੇਂਦਰੀ ਜੇਲ੍ਹ ਪਟਿਆਲਾ

 ਮਿਤੀ

 9-3-2013

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਅਸਲੀ ਖਤ ਦੀ ਕਾਪੀ ਨੂੰ ਵੱਡੇ ਆਕਾਰ ਵਿੱਚ ਪੜ੍ਹਣ ਲਈ ਖਤ ਦੇ ਪੇਜ਼ ਤੇ ਕਲਿੰਕ ਕਰੋ ਜੀ ।

http://sameydiawaaz.com/Archive%20News/%5B2013%5D/03/Balwant%20Singh%20Rajoana%20-%2009.03.2013%20-%20I.jpg http://sameydiawaaz.com/Archive%20News/%5B2013%5D/03/Balwant%20Singh%20Rajoana%20-%2009.03.2013%20-%20II.jpg http://sameydiawaaz.com/Archive%20News/%5B2013%5D/03/Balwant%20Singh%20Rajoana%20-%2009.03.2013%20-%20III.jpg http://sameydiawaaz.com/Archive%20News/%5B2013%5D/03/Balwant%20Singh%20Rajoana%20-%2009.03.2013%20-%20IV.jpg http://sameydiawaaz.com/Archive%20News/%5B2013%5D/03/Balwant%20Singh%20Rajoana%20-%2009.03.2013%20-%20V.jpg

ਹੈਰੋਇਨ ਤਸਕਰੀ ਮਾਮਲਾ

ਮੁੱਖ ਸਰਗਣੇ ਭੋਲੇ ਦੀ ਭਾਲ ਲਈ ਛਾਪੇਮਾਰੀ - ਇਕ ਗਿ੍ਫ਼ਤਾਰ

ਵਿਜੇਂਦਰ ਤੋਂ ਵੀ ਹੋਵੇਗੀ ਪੁੱਛਗਿੱਛ

 http://sameydiawaaz.com/Archive%20News/%5B2013%5D/03/11.03.2013%20-%2006.jpg

ਫ਼ਤਹਿਗੜ੍ਹ ਸਾਹਿਬ 10 ਮਾਰਚ (ਭੂਸ਼ਨ ਸੂਦ) :- ਪਰਵਾਸੀ ਭਾਰਤੀ ਅਨੂਪ ਸਿੰਘ ਕਾਹਲੋਂ ਦੇ ਘਰੋਂ 26 ਕਿਲੋਗਰਾਮ ਹੈਰੋਇਨ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਬਰਾਮਦ ਕੀਤੇ ਜਾਣ ਬਾਅਦ ਜਿੱਥੇ ਪੁਲਿਸ ਨੇ 8 ਮਾਰਚ ਨੂੰ ਇਸ ਗਰੋਹ ਦੇ 4 ਹੋਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਚੋਂ ਦੋ ਪਾਸੋਂ 2 ਕਿੱਲੋ ਹੋਰ ਹੈਰੋਇਨ ਅਤੇ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਬਰਾਮਦ ਕੀਤੀ ਸੀ ਉੱਥੇ ਇਨ੍ਹਾਂ ਦੀ ਪੁੱਛਗਿੱਛ 'ਤੇ ਪੁਲਿਸ ਨੇ ਅੱਜ ਲੁਧਿਆਣਾ ਦੇ ਹੰਬੜਾ ਰੋਡ 'ਤੇ ਸਥਿਤ ਕੈਮਿਸਟ ਐਡੀਫ਼ਿਸ ਫ਼ੈਕਟਰੀ 'ਤੇ ਛਾਪਾ ਮਾਰ ਕੇ ਇਸ ਫੈਕਟਰੀ ਵਿਚ ਕੰਮ ਕਰਦੇ ਸੁਨੀਲ ਕਤਿਆਲ ਪੁੱਤਰ ਮਦਨ ਲਾਲ ਵਾਸੀ ਮਕਾਨ ਨੰਬਰ 81 ਨਸੀਬ ਇਨਕਲੇਵ ਲੁਧਿਆਣਾ ਨੂੰ ਗਿ੍ਫ਼ਤਾਰ ਕਰ ਲਿਆ | ਜ਼ਿਲ੍ਹਾ ਪੁਲਿਸ ਮੁਖੀ ਸ: ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਇਹ ਵਿਅਕਤੀ ਇਸ ਫ਼ਰਮ ਦੇ ਮਾਲਕ ਮੁਨੀਸ਼ ਸ਼ਰਮਾ ਕੋਲ ਕਰੀਬ 22-23 ਸਾਲ ਤੋਂ ਪੋ੍ਰਡਕਸ਼ਨ ਦਾ ਕੰਮ ਕਰਦਾ ਸੀ ਅਤੇ ਇਸ ਦੀ ਮਨਪ੍ਰੀਤ ਸਿੰਘ ਉਰਫ਼ ਮਨੀ ਨਾਲ ਵਾਕਫ਼ੀਅਤ ਸੀ | ਮਨੀ ਨੇ ਆਪਣੇ ਸਾਥੀ ਗੱਬਰ ਸਿੰਘ ਕੋਲ ਕਈ ਵਾਰ ਕੈਮੀਕਲ ਦੇ ਸੈਂਪਲ ਜੋ 10 ਤੋਂ 15 ਗਰਾਮ ਦੀ ਮਾਤਰਾ ਵਿਚ ਹੁੰਦੇ ਸਨ, ਸੁਨੀਲ ਕਤਿਆਲ ਪਾਸ ਭੇਜ ਕੇ ਟੈੱਸਟ ਕਰਵਾਏ ਸਨ | ਸੁਨੀਲ ਇਹ ਟੈੱਸਟ ਇੰਡੀਅਨ ਫਾਰਮਾ ਕੋਪੀਆ ਫ਼ਾਰਮੂਲੇ ਤਹਿਤ ਕਰਦਾ ਸੀ ਅਤੇ ਇਸ ਦੀ ਸ਼ੁੱਧਤਾ ਟਾਈਟਰੇਸ਼ਨ ਵਿਧੀ ਨਾਲ ਚੈੱਕ ਕਰਦਾ ਸੀ | ਉਨ੍ਹਾਂ ਦੱਸਿਆ ਕਿ ਇਸ ਡਰੱਗ ਵਿਚ ਸੂਡੋਫਿਡਰੀਨ ਅਤੇ ਕੈਟਾਮਿਨ ਡਰੱਗਜ਼ ਪਾਇਆ ਜਾਂਦਾ ਸੀ ਅਤੇ ਇਸ ਪਾਸੋਂ ਸਹੀ ਰਿਪੋਰਟ ਹਾਸਲ ਕਰਨ ਤੋਂ ਬਾਅਦ ਅੱਗੇ ਭੇਜ ਦਿੱਤਾ ਜਾਂਦਾ ਸੀ | ਉਨ੍ਹਾਂ ਦੱਸਿਆ ਕਿ ਇਸ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਕਾਫ਼ੀ ਸੁਰਾਗ ਲੱਗਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਸ ਫ਼ਰਮ ਦੇ ਮਾਲਕ ਦੀ ਕਿਸੇ ਕਿਸਮ ਦੀ ਮਿਲੀ ਭੁਗਤ ਦਾ ਮਾਮਲਾ ਸਾਹਮਣੇ ਨਹੀਂ ਆਇਆ | ਦੂਸਰੇ ਪਾਸੇ ਪੁਲਿਸ ਵਲੋਂ ਅੱਜ ਇਸ ਗਰੋਹ ਦੇ ਮੁੱਖ ਸਰਗਣਾ ਰੁਸਤਮੇ-ਹਿੰਦ ਜਗਦੀਸ਼ ਸਿੰਘ ਭੋਲਾ ਜੋ ਕਿ ਪੰਜਾਬ ਪੁਲਿਸ ਦਾ ਬਰਖਾਸਤ ਡੀ.ਐੱਸ.ਪੀ. ਹੈ, ਨੂੰ ਗਿ੍ਫ਼ਤਾਰ ਕਰਨ ਲਈ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰਾਂ ਅਤੇ ਕਾਰੋਬਾਰਾਂ 'ਤੇ ਛਾਪਾਮਾਰੀ ਕੀਤੀ ਅਤੇ ਇਸ ਜ਼ਿਲੇ੍ਹ ਦੇ ਪਿੰਡ ਝਾਂਮਪੁਰ ਦੇ ਇਕ ਸ਼ੈਲਰ ਵਿਚ ਛਾਪਾ ਮਾਰ ਕੇੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਿਨ੍ਹਾਂ ਵਿਚ ਇਕ ਸ਼ੈਲਰ ਦਾ ਮੁਨੀਮ ਅਤੇ ਦੂਸਰਾ ਚੌਕੀਦਾਰ ਸ਼ਾਮਲ ਹੈ | ਇਹ ਸ਼ੈਲਰ ਭੋਲੇ ਦੇ ਕਰੀਬੀ ਰਿਸ਼ਤੇਦਾਰ ਮਨਪ੍ਰੀਤ ਸਿੰਘ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਇਸ ਸ਼ੈਲਰ ਦਾ ਅਸਲ ਮਾਲਕ ਭੋਲਾ ਹੀ ਹੈ | ਪੁਲਿਸ ਦੀ ਇਸ ਕਾਰਵਾਈ ਬਾਅਦ ਸ਼ੈਲਰ ਸੰੁਨਸਾਨ ਹੋ ਗਿਆ | ਪੁਲਿਸ ਵਲੋਂ ਹੋਰ ਵੀ ਕਈ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਮਿਲੀ ਹੈ | ਇਸੇ ਦੌਰਾਨ ਪੁਲਿਸ ਕੋਲ ਕਲ੍ਹ ਪੇਸ਼ ਹੋਏ ਮੁੱਕੇਬਾਜ਼ ਰਾਮ ਸਿੰਘ ਜੋ ਕਿ ਪੰਜਾਬ ਪੁਲਿਸ ਵਿਚ ਹੌਲਦਾਰ ਹੈ ਪਾਸੋਂ ਕੀਤੀ ਪੁੱਛ-ਗਿੱਛ ਤੋਂ ਬਾਅਦ ਪੁਲਿਸ ਲਈ ਓਲੰਪੀਅਨ ਮੁੱਕੇਬਾਜ਼ ਵਿਜੇਂਦਰ ਸਿੰਘ ਜੋ ਕਿ ਹਰਿਆਣਾ ਪੁਲਿਸ ਵਿਚ ਬਤੌਰ ਡੀ.ਐੱਸ.ਪੀ. ਕੰਮ ਕਰ ਰਿਹਾ ਹੈ ਨੂੰ ਸੰਮਨ ਕਰਕੇ ਪੁੱਛਗਿੱਛ ਵਿਚ ਸ਼ਾਮਿਲ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਸ: ਮਾਨ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਮ ਸਿੰਘ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਥਿਤ ਤੌਰ 'ਤੇ ਮੰਨੀ ਹੈ ਕਿ ਉਸਨੇ ਅਤੇ ਓਲੰਪੀਅਨ ਵਿਜੇਂਦਰ ਸਿੰਘ ਨੇ ਅਨੂਪ ਸਿੰਘ ਕਾਹਲੋਂ ਕੋਲੋਂ ਹੈਰੋਇਨ ਲੈ ਕੇ ਤਾਕਤ ਵਧਾਉਣ ਵਾਲੀ ਖ਼ੁਰਾਕ ਵਜੋਂ ਕਦੇ-ਕਦੇ ਇਸ ਦੀ ਵਰਤੋਂ ਕੀਤੀ ਸੀ ਪ੍ਰੰਤੂ ਇਸ ਦੀ ਵਰਤੋਂ ਕਰਕੇ ਉਹ ਮੁਕਾਬਲਿਆਂ ਵਿਚ ਸ਼ਾਮਲ ਨਹੀਂ ਹੋਏ | ਉਸਨੇ ਕਿਹਾ ਕਿ ਤਜਰਬੇ ਦੇ ਤੌਰ 'ਤੇ ਹੀ ਉਨ੍ਹਾਂ ਨੇ ਇਸਦੀ ਵਰਤੋ ਕੀਤੀ ਸੀ | ਉਨ੍ਹਾਂ ਦੱਸਿਆ ਕਿ ਰਾਮ ਸਿੰਘ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਸਗੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਜੋ ਕਿ ਅਜੇ ਵੀ ਜਾਰੀ ਰਹੇਗੀ ਅਤੇ ਇਸ ਪੁੱਛਗਿੱਛ ਵਿਚ ਆਉਣ ਵਾਲੇ ਦਿਨਾਂ ਵਿਚ ਵਿਜੇਂਦਰ ਸਿੰਘ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ | ਸ: ਮਾਨ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਇਸ ਗਰੋਹ ਦੇ ਮੈਂਬਰਾਂ ਪਾਸੋਂ ਕੀਤੀ ਪੁੱਛਗਿੱਛ ਦੌਰਾਨ ਇਨ੍ਹਾਂ ਅੱਧੀ ਦਰਜਨ ਹੋਰ ਵਿਅਕਤੀਆਂ ਦੇ ਇਸ ਗਰੋਹ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਨੂੰ ਵੀ ਕਾਬੂ ਕਰਨ ਲਈ ਪੁਲਿਸ ਕਾਰਵਾਈ ਕਰ ਰਹੀ ਹੈ | ਉਨ੍ਹਾਂ ਇਨ੍ਹਾਂ ਵਿਅਕਤੀਆਂ ਦੇ ਹਾਲ ਦੀ ਘੜੀ ਨਾਂਅ ਦੱਸਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਸਦੇ ਨਾਲ ਕੇਸ ਦੀ ਤਫ਼ਤੀਸ਼ ਉੱਪਰ ਅਸਰ ਪਵੇਗਾ ਅਤੇ ਕਥਿਤ ਦੋਸ਼ੀ ਇਸ ਦਾ ਲਾਭ ਲੈ ਲੈਣਗੇ | ਸ: ਮਾਨ ਨੇ ਦੱਸਿਆ ਕਿ ਜਗਦੀਸ਼ ਸਿੰਘ ਭੋਲਾ ਅਤੇ ਉਸ ਦੇ ਸਾਥੀਆਂ ਦੇ ਵਿਦੇਸ਼ ਜਾਣ ਦੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਹਵਾਈ ਅੱਡਿਆਂ 'ਤੇ ਵੀ ਸੂਚਿਤ ਕਰ ਦਿੱਤਾ ਗਿਆ ਹੈ | ਸ: ਮਾਨ ਨੇ ਦੱਸਿਆ ਕਿ ਅੱਜ ਲੁਧਿਆਣਾ ਤੋਂ ਗਿ੍ਫ਼ਤਾਰ ਕੀਤੇ ਸੁਨੀਲ ਕਤਿਆਲ ਪਾਸੋਂ ਕੋਈ ਕੈਮੀਕਲ ਬਰਾਮਦ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਇਹ ਪਿਛਲੇ ਦੋ ਸਾਲ ਤੋਂ ਇਸ ਗਰੋਹ ਨਾਲ ਮਿਲ ਕੇ ਇਹ ਕਾਰੋਬਾਰ ਕਰ ਰਿਹਾ ਸੀ ਅਤੇ ਪਿਛਲਾ ਲੈਣ-ਦੇਣ ਦਸੰਬਰ ਮਹੀਨੇ ਤੱਕ ਹੀ ਹੋਇਆ ਹੈ |


ਦਿੱਲੀ ਗੈਂਗ ਰੇਪ ਦੇ ਮੁੱਖ ਦੋਸ਼ੀ ਰਾਮ ਸਿੰਘ ਵਲੋਂ ਜੇਲ੍ਹ ਵਿੱਚ ਖੁਦਕਸ਼ੀ

ਦਿੱਲੀ ਵਿੱਚ ਚੱਲਦੀ ਬੱਸ ਵਿੱਚ ਗੈਂਗਰੇਪ ਕਰਨ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਰਾਮ ਸਿੰਘ ਨੇ ਅੱਜ ਤਿਹਾੜ ਜੇਲ੍ਹ ਵਿੱਚ ਆਪਣੇ ਆਪ ਨੂੰ ਫਾਹੇ ਲਾ ਕੇ ਜੀਵਨ ਲੀਲਾ ਖਤਮ ਕਰ ਲਈ । ਜੇਲ੍ਹ ਨੰ: 3 ਵਿੱਚ ਇਹ ਘਟਨਾ ਸਵੇਰੇ 5 ਵਜੇ ਵਾਪਰੀ । ਉਸਦੀ ਲਾਸ਼ ਨੂੰ ਪੋਸਟ ਮਾਰਟਮ ਲਈ  ਭੇਜ ਦਿੱਤਾ ਗਿਆ ਹੈ । ਰਾਮ ਸਿੰਘ ਸਕੂਲ ਬੱਸ ਦਾ ਡਰਾਈਵਰ ਸੀ, ਉਹ ਦਿੱਲੀ ਗੈਂਗ ਰੇਪ ਦਾ ਮੁੱਖ ਦੋਸ਼ੀ ਗਿਣਿਆ ਗਿਆ ਸੀ ।


ਕਿਸਾਨਾਂ ਦੇ ਸੰਘਰਸ਼ ਦੀ ਦਹਿਸ਼ਤ ਪੰਜਾਬ 'ਚ ਥਾਂ - ਥਾਂ ਲੱਗੇ ਪੁਲਿਸ ਨਾਕੇ

ਬਠਿੰਡਾ 'ਚ ਬਣੇ ਕਰਫ਼ਿਊ ਵਰਗੇ ਮਾਹੌਲ, 13 ਥਾਵਾਂ ਤੋਂ ਨਾਕਾਬੰਦੀ ਕਰਕੇ ਸੈਂਕੜੇ ਔਰਤਾਂ ਸਮੇਤ ਕਿਸਾਨ - ਮਜ਼ਦੂਰ ਕੀਤੇ ਗ੍ਰਿਫ਼ਤਾਰ

ਪੰਜਾਬ 'ਚ ਬਣਾਈ ਦਹਿਸ਼ਤ ਦਾ ਦੇਵਾਂਗੇ ਮੂੰਹ ਤੋੜ ਜਵਾਬ, ਜਲਦ ਹੋਵੇਗਾ 'ਫੌਰੀ ਐਕਸ਼ਨ' ਦਾ ਐਲਾਨ

 http://sameydiawaaz.com/Archive%20News/%5B2013%5D/03/11.03.2013%20-%2003.jpg

ਬਠਿੰਡਾ 10 ਮਾਰਚ (ਅਨਿਲ ਵਰਮਾ): ਬੀਤੇ ਦਿਨ ਤਰਨਤਾਰਨ ਵਿਖੇ ਹੱਕੀ ਮੰਗਾਂ ਨੂੰ ਲੈਕੇ ਸੰਘਰਸ਼ ਕਰਨ ਜਾਂਦੇ ਕਿਸਾਨਾਂ ਦੇ ਪੁਲਿਸ ਨਾਲ ਹੋਏ ਟਕਰਾਅ ਤੇ ਉਸ ਦੌਰਾਨ ਮਾਰੇ ਗਏ ਏ.ਐਸ.ਆਈ. ਦੀ ਘਟਨਾ ਜਿਸ ਵਿੱਚ 9 ਕਿਸਾਨਾਂ ਨੂੰ ਨਾਮਜਦ ਕਰਦਿਆਂ 304 ਆਈ ਪੀ ਸੀ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਪਰ ਹੁਣ ਉਸ ਪਰਚੇ ਨੂੰ ਕਤਲ ਦੀ ਧਾਰਾ 302 ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਿੱਥੇ ਪੁਲਿਸ ਵੱਲੋਂ ਸੂਬੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਦੀਆਂ ਨੈਸ਼ਨਲ ਹਾਈਵੇ ਤੇ ਵੱਖ ਵੱਖ ਜਿਲ੍ਹਿਆਂ ਦੀਆਂ ਮੁੱਖ ਸ਼ਹਿਰੀ ਸੜ੍ਹਕਾਂ ਚੁਫੇਰਿਓਂ ਸੀਲ ਕਰ ਦਿੱਤੀਆਂ ਉਥੇ ਹੀ ਪਿਛਲੇ ਤਿੰਨ ਦਿਨਾਂ ਤੋਂ ਸੂਬੇ ਵਿੱਚ ਕਿਸਾਨਾਂ ਦੀ ਫੜ੍ਹੋ-ਫੜ੍ਹੀ ਵੀ ਲਗਾਤਾਰ ਜਾਰੀ ਰਹੀ। ਸ਼ਹਿਰ ਬਠਿੰਡਾ ਵਿੱਚ ਤਾਂ ਅੱਜ ਕਰਫਿਊ ਵਰਗੇ ਮਾਹੌਲ ਬਣੇ ਰਹੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਵੱਲੋਂ ਕਿਸਾਨ ਮਜਦੂਰ ਮੰਗਾਂ ਨੂੰ ਲੈਕੇ ਮਿੰਨੀ ਸਕੱਤਰੇਤ ਬਠਿੰਡਾ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਜਿਲ੍ਹੇ ਦੀਆਂ ਵੱਖ-ਵੱਖ ਸੜ੍ਹਕਾਂ ਤੇ ਸਖਤ ਨਾਕਾਬੰਦੀ ਕਰਕੇ ਪੁਲਿਸ ਨੇ ਉਸ ਧਰਨੇ ਨੂੰ ਤਾਰਪੀਡੋ ਹੀ ਨਹੀਂ ਕਰ ਦਿੱਤਾ ਬਲਕਿ ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਸ਼ਹਿਰ ਬਠਿੰਡਾ ਦੀਆਂ ਮੁੱਖ ਸੜ੍ਹਕਾਂ ਤੇ ਵੀ ਨਾਕਾਬੰਦੀ ਕਰਕੇ ਬੱਸਾਂ ਨੂੰ ਬੱਸ ਅੱਡੇ ਵਿੱਚ ਆਉਣ ਨਾ ਦਿੱਤਾ ਜਿਸ ਕਰਕੇ ਬੱਸ ਅੱਡੇ ਵਿੱਚ ਵੀ ਸੁੰਨ ਮਸਾਣ ਰਹੀਂ ਉਥੇ ਹੀ ਯਾਤਰੀਆਂ ਨੂੰ ਵੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮਲੋਟ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ ਦੇ ਯਾਤਰੀਆਂ ਨੂੰ ਬਰਨਾਲਾ, ਚੰਡੀਗੜ੍ਹ, ਮਾਨਸਾ, ਡੱਬਵਾਲੀ, ਸਿਰਸਾ ਆਊਣ ਜਾਣ ਲਈ 5-5 ਕਿਲੋਮੀਟਰ ਤੱਕ ਤੁਰਨਾ ਪਿਆ। ਸ਼ਹਿਰ ਵਿੱਚ ਵੀ ਹਰ ਪਾਸੇ ਪੁਲਿਸ ਵੱਲੋਂ ਵੱਡੀ ਨਾਕਾਬੰਦੀ ਕੀਤੀ ਗਈ ਤੇ ਮਿੰਨੀ ਸਕੱਤਰੇਤ ਦੀਆਂ ਮੁੱਖ ਸੜ੍ਹਕਾਂ ਨੂੰ ਵੀ ਸੀਲ ਕਰ ਦਿੱਤਾ ਤੇ ਸ਼ਹਿਰ ਵਿੱਚ ਆਉਣ ਜਾਣ ਵਾਲੇ ਹਰ ਵਹੀਕਲ ਦੀ ਚੈਕਿੰਗ ਕੀਤੀ ਗਈ ਉਥੇ ਹੀ ਬੀਤੀ ਸ਼ਾਮ ਵੱਖ-ਵੱਖ ਪਿੰਡਾਂ ਵਿੱਚ ਵੀ ਪੁਲਿਸ ਸੁਰੱਖਿਆ ਪ੍ਰਬੰਧਾਂ ਬਾਰੇ ਅਨਾਊਂਸਮੈਂਟ ਕੀਤੀ ਗਈ ਤਾਂ ਜੋ ਲੋਕ ਘਰਾਂ ਵਿੱਚੋਂ ਬਾਹਰ ਨਾ ਨਿਕਲਣ। ਆਈ.ਜੀ. ਨਿਰਮਲ ਸਿੰਘ ਢਿੱਲੋਂ ਵੱਲੋਂ ਬੀਤੇ ਦਿਨ ਹੀ ਸਮੂਹ ਜਿਲ੍ਹਾ ਪੁਲਿਸ ਮੁਖੀਆਂ ਰਾਹੀਂ ਜਿਲ੍ਹੇ ਦੀ ਚੁਫੇਰਿਓਂ ਨਾਕਾਬੰਦੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਐਸ.ਐਸ. ਪੀ. ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਸਰਕਾਰ ਪੁਲਿਸ ਡੰਡੇ ਨਾਲ ਹੱਕ ਮੰਗਦੇ ਕਿਸਾਨ ਮਜਦੂਰਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਪਰ ਸਰਕਾਰ ਦੇ ਇਹ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ ਕਿਉਂਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਮਜਦੂਰ ਵਿਰੋਧੀ ਸਾਜਿਸਾਂ ਅਤੇ ਦਮਨਕਾਰੀ ਨੀਤੀਆਂ ਕਾਰਨ ਹੀ ਕਿਸਾਨ ਮਜਦੂਰਾਂ ਦੀ ਦੁਰਗਤੀ ਹੋ ਰਹੀ ਹੈ ਜਿਸ ਕਰਕੇ ਆਪਣੇ ਹੱਕ ਲੈਣ ਲਈ ਸੜ੍ਹਕਾਂ ਤੇ ਉਤਰਨਾ ਪੈ ਰਿਹਾ ਹੈ, ਪਰ ਜਿਸ ਤਰੀਕੇ ਨਾਲ ਕਿਸਾਨ ਹਿਤੈਸ਼ੀ ਅਖਵਾਉਂਦੀ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਵਿੱਚ ਗੁੰਡਾਰਾਜ ਪੈਦਾ ਕਰਕੇ ਕਿਸਾਨਾਂ ਮਜਦੂਰਾਂ ਦੀ ਫੜ੍ਹੋ ਫੜ੍ਹੀ ਕੀਤੀ ਜਾ ਰਹੀ ਹੈ, ਬੇਵਜਾਹ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਇਸ ਨਾਲ ਆਉਣ ਵਾਲਾ ਸਮਾਂ ਸੂਬੇ ਲਈ ਘਾਤਕ ਸਿੱਧ ਹੋ ਸਕਦਾ ਹੈ ਜਿਸ ਲਈ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਯੂਨੀਅਨ ਦੇ ਸ਼ਿੰਗਾਰਾ ਸਿੰਘ ਮਾਨ ਨੇ ਏਐਸਆਈ ਦੀ ਮੌਤ ਤੇ ਕਿਸਾਨਾਂ ਖਿਲਾਫ ਕੀਤੇ ਕਤਲ ਦੇ ਪਰਚੇ ਦਰਜ ਦੀ ਨਿੰਦਾ ਅਤੇ ਪਿਛਲੇ ਦੋ ਦਿਨਾਂ ਤੋਂ ਕਿਸਾਨ ਮਜਦੂਰ ਵਰਕਰਾਂ ਦੀ ਕੀਤੀ ਜਾ ਰਹੀ ਫੜ੍ਹੋ ਫੜ੍ਹੀ ਦੀ ਨਿੰਦਾ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਕਿਸਾਨ ਮਜਦੂਰ ਦੀਆਂ ਹੱਕੀ ਮੰਗਾਂ ਨੂੰ ਲੈਕੇ ਸੂਬੇ ਦੇ ਦੋ ਜਿਲ੍ਹਿਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਬਠਿੰਡਾ ਵਿੱਚ ਉਹਨਾਂ ਵੱਲੋਂ ਸ਼ਾਂਤਮਈ ਰੋਸ ਧਰਨੇ ਦਿੱਤੇ ਜਾਣੇ ਸਨ ਪਰ ਪੁਲਿਸ ਨੇ ਪੂਰੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਂਦਿਆਂ ਨਾਕਾਬੰਦੀ ਕਰਕੇ ਵਰਕਰ ਗ੍ਰਿਫਤਾਰ ਕੀਤੇ ਗਏ ਤੇ ਜਿਲ੍ਹਾ ਬਠਿੰਡਾ ਵਿੱਚ 13 ਥਾਵਾਂ ਤੇ ਨਾਕਾਬੰਦੀ ਕਰਕੇ ਸੈਂਕੜੇ ਵਰਕਰ ਜਿਹਨਾਂ ਵਿੱਚ ਬਹੁਗਿਣਤੀ ਔਰਤਾਂ ਵੀ ਸ਼ਾਮਲ ਹਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਉਹ ਕਿਸਾਨਾਂ ਸਿਰ ਚੜ੍ਹੇ ਕਰਜੇ ਦੀ ਮੁਕਤੀ, ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਅਤੇ ਪੱਕੀ ਨੌਕਰੀ, ਬੇਜਮੀਨੇ ਗਰੀਬ ਲੋਕਾਂ ਨੂੰ ਜਮੀਨ ਦੇਣ ਦੀ ਮੰਗ ਤੇ ਕਿਸਾਨ ਮਜਦੂਰਾਂ ਦੇ ਬੇਰੁਜ਼ਗਾਰ ਲੜਕਿਆਂ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈਕੇ ਰੋਸ ਧਰਨਾ ਦੇਣਾ ਸੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੁਲਿਸ ਦੇ ਡੰਡੇ ਨਾਲ ਪੰਜਾਬ ਵਿੱਚ ਜੋ ਦਹਿਸ਼ਤ ਦਾ ਮਾਹੌਲ ਬਣਾ ਕੇ ਆਵਾਜ਼ ਦਬਾਈ ਜਾ ਰਹੀ ਹੈ ਉਸ ਦਾ ਮੂੰਹ ਤੋੜ ਜਵਾਬ ਜਲਦੀ ਦਿੱਤਾ ਜਾਵੇਗਾ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਇਸ ਕਾਰਵਾਈ ਖਿਲਾਫ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਫੌਰੀ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਮੋਹਨ ਸਿੰਘ ਚੱਠੇਵਾਲਾ, ਗੁਰਪਾਸ ਸਿੰਘ ਮੁਕਤਸਰ, ਬਲਵੀਰ ਸਿੰਘ ਗਿੱਦੜ, ਅਮਰੀਕ ਸਿੰਘ ਸਿਵੀਆਂ, ਕੁਲਵੀਰ ਸਿੰਘ ਰਾਏਕੇ ਕਲਾਂ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਮਜਦੂਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ।


ਅਡਵਾਨੀ ਭਾਜਪਾ ਤੋਂ ਨਿਰਾਸ਼ ਪਾਰਟੀ ਤੇ ਲਾਈ ਦੋਸ਼ਾਂ ਦੀ ਝੜੀ

http://sameydiawaaz.com/Archive%20News/%5B2013%5D/03/11.03.2013%20-%2002.jpg

ਨਵੀਂ ਦਿੱਲੀ 10 ਮਾਰਚ (ਏਜੰਸੀਆਂ) :- ਭਾਜਪਾ ਵਿੱਚ ਨਰਿੰਦਰ ਮੋਦੀ ਦੇ ਤੇਜੀ ਨਾਲ ਵੱਧ ਰਹੇ ਸਿਆਸੀ ਕੱਦ ਦੇ ਸੀਨੀਅਰ ਭਾਜਪਾ ਆਗੂ ਲਾਲਾ ਕ੍ਰਿਸ਼ਨ ਅਡਵਾਨੀ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਬਿਆਨ ਦਾਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਨਾਲ-ਨਾਲ ਭਾਜਪਾ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਅਡਵਾਨੀ ਨੇ ਕਰਨਾਟਕ ਵਿਵਾਦ ਨਿਪਟਾਉਣ ਦੇ ਤੌਰ-ਤਰੀਕਿਆਂ ਤੇ ਵੀ ਪਾਰਟੀ ਦੀ ਖੂਬ ਖਿਚਾਈ ਕੀਤੀ ਹੈ। ਉਹਨਾਂ ਕਿਹਾ ਕਿ ਪਾਰਟੀ ਤੋਂ ਕਰਨਾਕਟ ਮਾਮਲਾ ਸੁਲਝਾਉਣ ਵਿੱਚ ਗ਼ਲਤੀ ਹੋਈ ਹੈ। ਸਾਬਕਾ ਮੁੱਖ ਮੰਤਰੀ ਵਾਈ. ਐਸ. ਯੇਦੂਰੱਪਾ ਉੱਪਰ ਝੂਠੇ ਦੋਸ਼ ਲੱਗੇ ਸਨ। ਉਹਨਾਂ ਇਸ ਬਿਆਨ ਨੂੰ ਨਿਤਿਨ ਗਡਕਰੀ ਦੇ ਕਾਰਜ ਕਾਲ ਦੀ ਅਲੋਚਨਾ ਵੱਲੋਂ ਦੇਖੇ ਜਾ ਰਹੇ ਹਨ, ਕਿਉਂ ਕਿ ਉਸ ਵੇਲੇ ਗਡਕਰੀ ਪਾਰਟੀ ਦੇ ਕੌਮੀ ਪ੍ਰਧਾਨ ਸਨ। ਅਡਵਾਨੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਉਹ ਮਹਿਸੂਸ ਕਰ ਰਹੇ ਹਨ ਕਿ ਲੋਕ ਸੱਤਾ ਧਾਰੀ ਪਾਰਟੀ ਤੋਂ ਨਾਰਾਜ਼ ਹਨ, ਇਹਨਾਂ ਵਿੱਚ ਭਾਜਪਾ ਦੇ ਰਾਜ ਵਾਲੇ ਸੂਬਿਆਂ ਦੀਆਂ ਸਰਕਾਰਾਂ ਵੀ ਸ਼ਾਮਲ ਹਨ।


ਭਾਰਤ - ਪਾਕਿ ਗੱਲਬਾਤ 'ਚ ਸਫ਼ਲਤਾ ਇਕ ਦਿਨ ਦਾ ਕੰਮ ਨਹੀਂ - ਸਲਮਾਨ ਖੁਰਸ਼ੀਦ

ਸੀ. ਆਈ. ਐਸ. ਐਫ਼. ਨੇ ਮਨਾਇਆ ਸਥਾਪਨਾ ਦਿਵਸ

 http://sameydiawaaz.com/Archive%20News/%5B2013%5D/03/11.03.2013%20-%2005.jpg

ਗਾਜ਼ੀਆਬਾਦ 10 ਮਾਰਚ (ਪੀ. ਟੀ. ਆਈ.) :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ ਦੀ ਭਾਰਤ ਫੇਰੀ ਨੂੰ ਗੈਰ-ਸਰਕਾਰੀ ਦੱਸਦਿਆਂ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਅੱਜ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਦੇ ਦੁਵੱਲੇ ਮੁੱਦਿਆਂ ਵਿਚ ਸਫਲਤਾ ਨੂੰ ਸਮਾਂ ਲਗਦਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਮੇਂ ਬਾਰੇ ਵੀ ਕੁਝ ਨਹੀਂ ਦੱਸ ਸਕਦੇ ਕਿ ਦੋਵਾਂ ਰਾਸ਼ਟਰਾਂ ਵਿਚਕਾਰ ਭਵਿੱਖ ਵਿਚ ਕਦੋਂ ਗੱਲਬਾਤ ਹੋਵੇਗੀ | ਨੀਮ ਫ਼ੌਜ ਬਲ ਸੀ ਆਈ. ਐਸ. ਐਫ. ਦੇ ਸਥਾਪਨਾ ਦਿਵਸ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸ੍ਰੀ ਖੁਰਸ਼ੀਦ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਮੁੱਦਿਆਂ 'ਤੇ ਗੱਲਬਾਤ ਵਿਚ ਸਫਲਤਾ ਇਕ ਦੋ ਦਿਨ ਦਾ ਕੰਮ ਨਹੀਂ | ਪਹਿਲਾਂ ਮੁੱਢ ਬੰਨਣਾ ਪੈਂਦਾ ਹੈ ਅਤੇ ਫਿਰ ਕਿਲ੍ਹਾ ਬਣਾਉਣ ਲਈ ਅੱਗੇ ਵਧਣਾ ਪੈਂਦਾ ਹੈ | ਉਨ੍ਹਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਕਲ੍ਹ ਜੈਪੁਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਪਿੱਛੋਂ ਦੁਵੱਲੇ ਸਬੰਧਾਂ ਵਿਚ ਕੋਈ ਪ੍ਰਗਤੀ ਹੋਈ ਹੈ ਜਾਂ ਨਹੀਂ | ਸ੍ਰੀ ਖੁਰਸ਼ੀਦ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਫੇਰੀ ਸਰਕਾਰੀ ਦੌਰਾ ਨਹੀਂ ਸੀ ਅਤੇ ਇਹ ਤਾਂ ਅਸ਼ਰਫ ਵਲੋਂ ਸੂਫੀ ਸੰਤ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਪਰਿਵਾਰ ਸਮੇਤ ਆਉਣ ਦੀ ਇੱਛਾ ਜ਼ਾਹਿਰ ਕਰਨ ਪਿੱਛੋਂ ਭਾਰਤ ਸਰਕਾਰ ਨੇ ਸ਼ਿਸਟਤਾ ਦਿਖਾਈ ਸੀ | ਉਨ੍ਹਾਂ ਕਿਹਾ ਕਿ ਇਹ ਸ਼ਿਸਟਤਾ ਹੀ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਨੂੰ ਰੂਹ ਅਤੇ ਮਨ ਦੀ ਸ਼ਾਂਤੀ ਲਈ ਉਸ ਦੇ ਪ੍ਰਾਰਥਨਾ ਵਾਲੀ ਥਾਂ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਰਤ ਤੋਂ ਲੋਕ ਪਾਕਿਸਤਾਨ ਵਿਚ ਤੀਰਥ ਯਾਤਰਾ ਲਈ ਗੁਰਦੁਆਰਿਆਂ 'ਚ ਜਾਂਦੇ ਹਨ | ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ ਨੇ ਬੀਤੇ ਦਿਨ ਅਜਮੇਰ ਵਿਖੇ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਪੁੱਜ ਕੇ ਜ਼ਿਆਰਤ ਕੀਤੀ ਸੀ | ਉਨ੍ਹਾਂ ਦੇ ਦੌਰੇ ਨੂੰ ਲੈ ਕੇ ਵੱਡੇ ਪੱਧਰ 'ਤੇ ਵਿਰੋਧ ਹੋਇਆ ਸੀ |


ਮਿਡਲ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਸ਼ਰਤ ਨਰਮ ਕੀਤੀ ਜਾਵੇ - ਬਾਦਲ

http://sameydiawaaz.com/Archive%20News/%5B2013%5D/03/11.03.2013%20-%2007.jpg

ਚੰਡੀਗੜ੍ਹ 10 ਮਾਰਚ :- ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਡਾ: ਮੰਗਾਪੱਟੀ ਪੱਲਮ ਰਾਜੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ | ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ: ਬਾਦਲ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਮਿਡਲ ਸਕੂਲਾਂ ਨੂੰ ਸੈਕੰਡਰੀ ਸਕੂਲਾਂ 'ਚ ਅਪਗਰੇਡ ਕਰਨ ਲਈ ਪੰਜ ਕਿਲੋਮੀਟਰ ਦੇ ਫ਼ਾਸਲੇ ਦੀ ਸ਼ਰਤ ਨੂੰ ਨਰਮ ਕੀਤਾ ਜਾਵੇ ਕਿਉਂਕਿ ਸੂਬੇ ਵਿੱਚ ਪਿੰਡਾਂ ਦਰਮਿਆਨ ਘੱਟ ਫ਼ਾਸਲਾ ਅਤੇ ਸੰਘਣੀ ਆਬਾਦੀ ਹੋਣ ਕਰਕੇ ਸੂਬੇ ਦੀ ਸਥਿਤੀ ਦੂਜੇ ਸੂਬਿਆਂ ਨਾਲੋਂ ਬਿਲਕੁਲ ਹੀ ਵੱਖਰੀ ਹੈ | ਸ: ਬਾਦਲ ਨੇ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਵਿਕਾਸ ਮੰਤਰੀ ਨੂੰ ਦੱਸਿਆ ਕਿ ਨਰੋਟ ਜੈਮਲ ਸਿੰਘ ਤੇ ਗੁਰੂ ਹਰਸਹਾਏ ਵਿਖੇ ਦੋ ਹੋਰ ਮਾਡਰਨ ਕਾਲਜ ਸਥਾਪਤ ਕਰਨ ਲਈ ਪ੍ਰਵਾਨਗੀ ਦੇਣ ਤੋਂ ਇਲਾਵਾ ਵੇਰਕਾ ਤੇ ਮੂਨਕ ਵਿਖੇ ਦੋ ਹੋਰ ਯੂਨੀਵਰਸਿਟੀ ਕਾਲਜਾਂ ਨੂੰ ਪ੍ਰਵਾਨਗੀ ਦਿੱਤੀ ਜਾਵੇ | ਮੁੱਖ ਮੰਤਰੀ ਨੇ ਡਾ: ਪੱਲਮ ਰਾਜੂ ਨੂੰ ਅਪੀਲ ਕੀਤੀ ਕਿ ਬਠਿੰਡਾ ਵਿਖੇ ਬਣਾਈ ਜਾ ਰਹੀ ਕੇਂਦਰੀ ਯੂਨੀਵਰਸਿਟੀ ਦੀ ਉਸਾਰੀ ਤੇ ਹੋਰ ਸਬੰਧਿਤ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ ਕਿਉਂ ਜੋ ਸੂਬਾ ਸਰਕਾਰ ਨੇ ਆਪਣੇ ਵੱਲੋਂ ਸਾਰੀਆਂ ਰਸਮਾਂ ਮੁਕੰਮਲ ਕਰ ਲਈਆਂ ਹਨ |

ਸ: ਬਾਦਲ ਨੇ ਕੇਂਦਰੀ ਮੰਤਰੀ ਨੂੰ ਆਖਿਆ ਕਿ ਸਰਬ ਸਿੱਖਿਆ ਅਭਿਆਨ ਤਹਿਤ ਸੂਬੇ ਲਈ ਸਕੂਲ ਗਰਾਂਟ, ਵਰਦੀ ਭੱਤੇ ਅਤੇ ਮੈਨੇਜਮੈਂਟ ਲਾਗਤ 3.5 ਤੋਂ ਵਧਾ ਕੇ 6 ਫੀਸਦੀ ਕੀਤੀ ਜਾਵੇ | ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕੌਮਾਂਤਰੀ ਸਰਹੱਦ ਨੇੜਲੇ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਲਈ ਢੁੱਕਵੀਆਂ ਰਿਹਾਇਸ਼ੀ ਸਹੂਲਤਾਂ ਨਾ ਹੋਣ ਦਾ ਮਾਮਲਾ ਉਠਾਉਂਦਿਆਂ ਸੁਝਾਅ ਦਿੱਤਾ ਕਿ ਭਾਰਤ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਦੇ ਸਾਂਝੇ ਉੱਦਮ ਨਾਲ ਰਿਹਾਇਸ਼ ਪ੍ਰਦਾਨ ਕਰ ਸਕਦੀ ਹੈ |


ਮਹਾਸ਼ਿਵਰਾਤਰੀ ਦੇ ਮੌਕੇ ਬਾਰਾਂਬੰਕੀ 'ਚ ਭਗਦੜ, ਦੋ ਮਰੇ

 http://sameydiawaaz.com/Archive%20News/%5B2013%5D/03/11.03.2013%20-%2004.jpg

ਬਾਰਾਂਬੰਕੀ 10 ਮਾਰਚ (ਏਜੰਸੀਆਂ) :- ਮਹਾਸ਼ਿਵਰਾਤਰੀ ਦੇ ਮੌਕੇ ਯੂ .ਪੀ ਦੇ ਬਾਰਾਂਬੰਕੀ 'ਚ ਇੱਕ ਸ਼ਿਵ ਮੰਦਿਰ 'ਚ ਮੱਚੀ ਭਗਦੜ 'ਚ ਦੋ ਲੋਕਾਂ ਦੀ ਮੌਤ ਹੋ ਗਈ ਇਸ ਹਾਦਸੇ 'ਚ 10 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ । ਇਹ ਘਟਨਾ ਬਾਰਾਂਬੰਕੀ ਦੇ ਮਹਾਲੋਕੇਸ਼ਵਰ ਮੰਦਿਰ 'ਚ ਬੈਰੀ ਕੇਟ ਟੁੱਟਣ ਕਾਰਣ ਵਾਪਰੀ।ਇਥੇ ਦੱਸਯਯੋਗ ਹੈ ਕਿ ਕੁੰਭ ਮੇਲੇ 'ਚ ਆਖਰੀ ਦਿਨ ਸ਼ਾਹੀ ਇਸ਼ਨਾਨ ਮੌਕੇ ਵੀ ਬੈਰੀ ਕੇਟ ਟੁੱਟਣ ਕਾਰਣ ਜ਼ਬਰਦਸਤਤ ਹੰਗਾਮਾ ਹੋਇਆ ਸੀ ।


ਹਿਯੂਗੋ ਸ਼ਾਵੇਜ ਨੂੰ ਜ਼ਹਿਰ ਦੇ ਕੇ ਮਾਰਨ ਦੀ ਸ਼ੰਕਾ

http://sameydiawaaz.com/Archive%20News/%5B2013%5D/03/11.03.2013%20-%2008.jpg

ਕਰਾਕਸ 10 ਮਾਰਚ (ਏਜੰਸੀ) :- ਕੈਂਸਰ ਦੀ ਬਿਮਾਰੀ ਨਾਲ ਦੋ ਸਾਲ ਜੂਝਦਿਆਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਦਾ 58 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਪਰ ਹੁਣ ਉਨ੍ਹਾਂ ਦੀ ਮੌਤ ਨੂੰ ਲੈ ਕੇ ਤਰ੍ਹਾਂ - ਤਰ੍ਹਾਂ ਦੇ ਅਨੁਮਾਨ ਲਏ ਜਾ ਰਹੇ ਹਨ | ਬੋਲੀਵੀਆ ਦੇ ਰਾਸ਼ਟਰਪਤੀ ਦੇਵੋ ਮੋਰਾਲੈਂਸ ਵਲੋਂ ਕਿਹਾ ਗਿਆ ਕਿ ਉਹ ਇਸ ਗੱਲ ਨੂੰ ਨਿਸਚਿਤ ਤੌਰ 'ਤੇ ਕਹਿ ਸਕਦੇ ਹਨ ਕਿ 'ਸਾਮਰਾਜ' ਨੇ ਹਿਯੂਗੋ ਨੂੰ ਜ਼ਹਿਰ ਦੇ ਕੇ ਮਾਰਿਆ ਹੈ | ਸ਼ਾਵੇਜ ਨੇ 14 ਸਾਲਾਂ ਤੱਕ ਵੈਨਜ਼ੂਏਲਾ 'ਤੇ ਰਾਜ ਕੀਤਾ | ਸ਼ਾਵੇਜ ਦੇ ਅਧੀਨ ਰਹੇ ਉਪ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਹੁਣ ਕਾਰਜਸ਼ੀਲ ਰਾਸ਼ਟਰਪਤੀ ਬਣਾਇਆ ਗਿਆ ਹੈ | ਮਾਦੂਰੋ ਨੇ ਸ਼ਾਵੇਜ ਦੀ ਬਿਮਾਰੀ ਲਈ ਵੈਨਜੂਏਲਾ ਦੇ ਦੁਸ਼ਮਣਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਖਾਸ ਅਧਿਕਾਰਾਂ ਵਾਲੇ ਕਮਿਸ਼ਨ ਤੋਂ ਕਰਵਾਈ ਜਾਵੇਗੀ | ਸ਼ਾਵੇਜ ਦੇ ਅੰਤਿਮ ਸੰਸਕਾਰ ਮੌਕੇ ਮੋਰਾਲਿਸ ਨੇ ਸ਼ਾਵੇਜ ਨੂੰ ਕੈਂਸਰ ਦੀ ਬਿਮਾਰੀ ਦੀ ਜਾਣਕਾਰੀ ਹੋਣ ਬਾਰੇ ਦੱਸਿਆ | ਮੋਰਾਲੇਸ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸ਼ਾਵੇਜ ਨੂੰ ਇਕ ਵਾਰੀ ਕਾਫੀ ਦੀ ਪੇਸ਼ਕਸ਼ ਕੀਤੀ ਸੀ, ਜਿਸ 'ਤੇ ਉਨ੍ਹਾਂ ਦੇ ਅੰਗ ਰੱਖਿਅਕਾਂ ਨੇ ਇਤਰਾਜ਼ ਕੀਤਾ ਸੀ | ਸ਼ਾਵੇਜ ਦੀ ਅੰਤਿਮ ਯਾਤਰਾ 'ਚ 30 ਤੋਂ ਵੱਧ ਦੇਸ਼ਾਂ ਦੇ ਅਧਿਕਾਰੀਆਂ ਨੇ ਭਾਗ ਲਿਆ | ਸ਼ਾਵੇਜ ਦੇ ਉੱਤਰਾ ਅਧਿਕਾਰੀ ਦੀ ਚੋਣ ਲਈ 14 ਅਪ੍ਰੈਲ ਨੂੰ ਚੋਣਾਂ ਹੋਣਗੀਆਂ | ਇਹ ਜਾਣਕਾਰੀ ਇਕ ਖਾਸ ਬੈਠਕ ਦੌਰਾਨ ਉੱਚ ਅਧਿਕਾਰੀਆਂ ਵਲੋਂ ਦਿੱਤੀ ਗਈ |


ਸਿਹਤ ਨਾਲ ਜੁੜੇ ਉਤਪਾਦਾਂ ਲਈ ਪੰਜਾਬ 'ਚ ਨਹੀਂ ਮਿਲ ਰਹੇ ਲਾਇਸੰਸ

ਕੰਪਣੀਆਂ ਹਿਮਾਚਲ ਜਾਣ ਲਈ ਮਜ਼ਬੂਰ

 http://sameydiawaaz.com/Archive%20News/%5B2013%5D/03/11.03.2013%20-%2009.jpg

ਜਲੰਧਰ 10 ਮਾਰਚ (ਸ਼ਿਵ) :- ਸਿਹਤ ਨਾਲ ਜੁੜੇ ਉਤਪਾਦਾਂ ਨੂੰ ਤਿਆਰ ਕਰਨ ਵਾਲੀਆਂ ਕਈ ਕੰਪਨੀਆਂ ਨੂੰ ਪੰਜਾਬ 'ਚ ਲਾਇਸੰਸ ਨਾ ਮਿਲਣ ਕਾਰਨ ਮਜ਼ਬੂਰੀ ਵੱਸ ਹਿਮਾਚਲ ਜਾਣਾ ਪੈ ਰਿਹਾ ਹੈ | ਸਿਹਤ ਨਾਲ ਜੁੜੇ ਉਤਪਾਦਾਂ ਜਿਨ੍ਹਾਂ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਬੱਚਿਆਂ ਲਈ ਪਾਊਡਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਲਾਇਸੰਸ ਪ੍ਰਦਾਨ ਕਰਨ ਵਾਸਤੇ ਕੋਈ ਵੱਖਰਾ ਵਿਭਾਗ ਨਹੀਂ ਬਣਾਇਆ ਗਿਆ ਹੈ | ਪਿਛਲੇ ਦੋ ਸਾਲਾਂ ਤੋਂ ਜ਼ਿਆਦਾ ਸਮੇਂ ਵਿਚ ਕਈ ਵੱਡੀਆਂ ਕੰਪਨੀਆਂ ਨੇ ਸਿਹਤ ਦੀ ਤੰਦਰੁਸਤੀ ਲਈ ਉਤਪਾਦ ਲਾਇਸੰਸ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਪ੍ਰੰਤੂ ਉਨ੍ਹਾਂ ਨੂੰ ਟਾਲਾ ਹੀ ਲਾਇਆ ਜਾ ਰਿਹਾ ਹੈ | ਉਂਜ ਇਹ ਚਰਚਾ ਰਹੀ ਹੈ ਕਿ ਕੁੱਝ ਲਾਇਸੰਸ ਚੋਰ ਦਰਵਾਜ਼ੇ ਰਾਹੀਂ ਜਾਰੀ ਵੀ ਹੋ ਰਹੇ ਹਨ | ਕਈਆਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਲਾਇਸੰਸ ਕੇਂਦਰ ਸਰਕਾਰ ਜਾਰੀ ਕਰੇਗੀ |

2008 ਤੱਕ ਨਿਗਮਾਂ ਤੇ ਕਮੇਟੀਆਂ ਵੱਲੋਂ ਇਹੋ ਜਿਹੇ ਉਤਪਾਦ ਤਿਆਰ ਕਰਨ ਲਈ ਲਾਇਸੰਸ ਪ੍ਰਦਾਨ ਕੀਤੇ ਜਾਂਦੇ ਸਨ ਪ੍ਰੰਤੂ ਇਨ੍ਹਾਂ ਤੋਂ ਇਹ ਅਧਿਕਾਰ ਵਾਪਿਸ ਲਏ ਜਾਣ ਤੋਂ ਬਾਅਦ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਲਾਇਸੰਸ ਸਿਹਤ ਵਿਭਾਗ ਨੇ ਜਾਂ ਹੋਰ ਕਿਸੇ ਨੇ ਵਿਭਾਗ ਜਾਰੀ ਕਰਨੇ ਹਨ | ਕੰਪਨੀਆਂ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਉਹ ਕੇਂਦਰ ਕੋਲੋਂ ਲਾਇਸੰਸ ਪ੍ਰਾਪਤ ਕਰਨ | ਜਦਕਿ ਦੂਸਰੇ ਪਾਸੇ ਕੁੱਝ ਸਮੇਂ ਤੋਂ ਕੇਂਦਰ ਨੇ ਦੇਸ਼ ਭਰ ਵਿਚ 'ਫੂਡ ਸੇਫ਼ਟੀ ਐਾਡ ਸਟੈਂਡਰਡ ਐਕਟ ਆਫ਼ ਇੰਡੀਆ' ਲਾਗੂ ਕਰ ਦਿੱਤਾ ਹੈ ਜਿਸ ਦੇ ਤਹਿਤ ਕਿਸੇ ਵੀ ਤਰ੍ਹਾਂ ਦਾ ਖਾਣ ਵਾਲਾ ਸਾਮਾਨ ਤਿਆਰ ਕਰਨ ਲਈ ਲਾਇਸੰਸ ਪ੍ਰਾਪਤ ਕਰਨਾ ਹੋਏਗਾ | ਜਦੋਂ ਕੰਪਨੀਆਂ ਵਾਲੇ ਕੇਂਦਰ ਤੋ ਉਤਪਾਦ ਤਿਆਰ ਕਰਨ ਲਈ ਲਾਇਸੰਸ ਲੈਣ ਜਾਂਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਲਾਇਸੰਸ ਸੂਬਾ ਸਰਕਾਰਾਂ ਨੇ ਦੇਣੇ ਹਨ | ਉਨ੍ਹਾਂ ਨੇ ਤਾਂ ਅਰਜ਼ੀਆਂ 2014 ਨੂੰ ਲੈਣੀਆਂ ਹਨ | ਸੂਬੇ ਵਿਚ ਕਈ ਕੰਪਨੀਆਂ ਖ਼ੁਰਾਕ ਤੱਤਾਂ ਦੀ ਘਾਟ ਤਿਆਰ ਕਰਨ ਵਾਲੇ ਵਿਟਾਮਿਨ ਦੇ ਕੈਪਸੂਲ ਅਤੇ ਪਾਊਡਰ ਤਿਆਰ ਕਰਨ ਦਾ ਕੰਮ ਕਰਨਾ ਚਾਹੁੰਦੀਆਂ ਹਨ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ | ਉਨ੍ਹਾਂ ਨੂੰ ਲਾਇਸੰਸ ਪ੍ਰਦਾਨ ਕਰਨ ਲਈ ਕੋਈ ਵੀ ਅਲੱਗ ਵਿਭਾਗ ਨਹੀਂ ਬਣਾਇਆ ਗਿਆ ਹੈ | ਕੰਮ ਕਰਨ ਦੀ ਚਾਹਵਾਨ ਕੰਪਨੀਆਂ ਛੋਟੇ ਉਦਯੋਗਾਂ ਨਾਲ ਸਬੰਧਿਤ ਹਨ ਜਿਨ੍ਹਾਂ ਦੇ ਲੱਗਣ ਦੇ ਨਾਲ ਵੱਡੀ ਗਿਣਤੀ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਕੰਮ ਮਿਲੇਗਾ ਕਿਉਂਕਿ ਸੂਬੇ ਵਿਚ ਛੋਟੇ ਉਦਯੋਗਾਂ ਵਿਚ 80 ਫ਼ੀਸਦੀ ਤੋਂ ਜ਼ਿਆਦਾ ਨੌਜਵਾਨ ਹੀ ਕੰਮ ਕਰਦੇ ਹਨ | ਪੰਜਾਬ ਵਿਚ ਜਿੱਥੇ ਲਾਇਸੰਸ ਨਹੀਂ ਮਿਲ ਰਹੇ ਜਦਕਿ ਦੂਸਰੇ ਪਾਸੇ ਹਿਮਾਚਲ ਪ੍ਰਦੇਸ਼ 'ਚ ਕੁੱਝ ਦਿਨਾਂ ਵਿਚ ਲਾਇਸੰਸ ਦੇ ਦਿੱਤਾ ਜਾਂਦਾ ਹੈ | ਇਸ ਨਾਲ ਸਿੱਧਾ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ ਹੈ | ਹਿਮਾਚਲ ਪ੍ਰਦੇਸ਼ ਵਿਚ ਪਹਿਲਾਂ ਹੀ ਪੰਜਾਬ ਦੇ ਹਜ਼ਾਰਾਂ ਯੂਨਿਟ ਛੱਡ ਕੇ ਚਲੇ ਗਏ ਹਨ | ਇਨ੍ਹਾਂ ਵਿਚ ਦਵਾਈਆਂ ਦੇ ਯੂਨਿਟਾਂ ਦੇ ਹਿਮਾਚਲ ਪ੍ਰਦੇਸ਼ ਜਾਣ ਨਾਲ ਕੇਂਦਰ ਨੂੰ 8 ਸਾਲਾਂ ਵਿਚ 20000 ਕਰੋੜ ਰੁਪਏ ਦਾ ਕਰ ਪ੍ਰਾਪਤ ਨਹੀਂ ਹੋਇਆ ਹੈ |


ਪੰਜਾਬ ਵਿੱਚ ਏਡਜ ਦੀ ਮਾਰ ਦਿਨੋ ਦਿਨ ਵੱਧ ਰਹੀ, 34360 ਮਰੀਜ਼

ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਵਲੋਂ ਸਾਲ 2012 ਵਿੱਚ ਇਕੱਤਰ ਕੀਤੇ ਅੰਕੜਿਆਂ ਮੁਤਾਬਿਕ 1993 ਤੋਂ ਲੈ ਕੇ 2012 ਤੱਕ ਪੰਜਾਬ ਅੰਦਰ 15 ਲੱਖ 41 ਹਜ਼ਾਰ 51 ਵਿਅਕਤੀਆਂ ਦੇ ਐਚ. ਆਈ. ਵੀ. ਟੈਸਟ ਕੀਤੇ ਗਏ । ਜਿਹਨਾਂ ਵਿੱਚੋਂ 34360 ਵਿਅਕਤੀ ਏਡਜ਼ ਤੋਂ ਪੀੜਤ ਸਾਹਮਣੇ ਆਏ ਹਨ ਜਦਕਿ 2597 ਲੋਕਾਂ ਦੀ ਮੌਤ ਇਸ ਬਿਮਾਰੀ ਕਾਰਨ ਹੋ ਚੁੱਕੀ ਹੈ । ਅੰਕੜਿਆਂ ਮੁਤਾਬਿਕ 10122 ਏਡਜ਼ ਪੀੜਤ ਅੰਮ੍ਰਿਤਸਰ ਜਿ਼ਲ੍ਹੇ ਵਿੱਚ ਹਨ ਜਦਕਿ ਦੂਜਾ ਨੰਬਰ ਪਟਿਆਲਾ ਦਾ ਆਉਂਦਾ ਹੈ ਜਿੱਥੇ 4459 ਪੀੜਤ ਹਨ ।

ਜਦਕਿ ਤੀਜੇ ਨੰਬਰ 'ਤੇ ਜਲੰਧਰ ਜ਼ਿਲ੍ਹੇ ਅੰਦਰ 3661 ਵਿਅਕਤੀ ਏਡਜ਼ ਤੋਂ ਪੀੜਤ ਹਨ । ਇਸੇ ਤਰ੍ਹਾਂ ਸ਼ਹਿਰ ਲੁਧਿਆਣਾ 'ਚ 3569, ਬਰਨਾਲਾ 'ਚ 227, ਬਠਿੰਡਾ 'ਚ 1028, ਫਰੀਦਕੋਟ 'ਚ 1017, ਫਤਹਿਗੜ੍ਹ ਸਾਹਿਬ 'ਚ 307, ਫਿਰੋਜ਼ਪੁਰ 'ਚ 730 ਤੇ ਫਾਜ਼ਿਲਕਾ 'ਚ 34 ਵਿਅਕਤੀ ਏਡਜ਼ ਤੋਂ ਪੀੜਤ ਹਨ । ਇਸ ਤੋਂ ਇਲਾਵਾ ਗੁਰਦਾਸਪੁਰ 'ਚ 1972, ਹੁਸ਼ਿਆਰਪੁਰ 'ਚ 1150, ਕਪੂਰਥਲਾ 'ਚ 631, ਮਾਨਸਾ 'ਚ 340, ਮੋਗਾ 'ਚ 809, ਅਜੀਤਗੜ੍ਹ 'ਚ 449, ਮੁਕਤਸਰ 'ਚ 242, ਨਵਾਂਸ਼ਹਿਰ 'ਚ 462, ਰੋਪੜ 'ਚ 843, ਸੰਗਰੂਰ ਵਿਚ 938 ਤੇ ਤਰਨਤਾਰਨ 'ਚ 1295 ਵਿਅਕਤੀ ਏਡਜ਼ ਤੋਂ ਪੀੜਤ ਹਨ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz