ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

12 ਮਾਰਚ 2013

 ਪੁਲਿਸ ਅਫ਼ਸਰਾਂ ਲਈ ਕਰੜਾ ਰਿਹਾ ਅੱਜ ਦਾ ਦਿਨ

ਅਦਾਲਤਾਂ ਨੇ ਐਸ. ਐਸ. ਪੀ. ਸਮੇਤ ਕਈ ਵੱਡੇ ਅਫ਼ਸਰਾਂ ਨੂੰ ਦਿੱਤੀ ਭਾਰੀ ਸਜ਼ਾ

ਐਸ. ਐਸ. ਪੀ. ਵਿਰਕ ਅਤੇ 3 ਹੋਰਾਂ ਨੂੰ 10 - 10 ਸਾਲ ਦੀ ਕੈਦ,

ਇਕ ਡੀ. ਐਸ. ਪੀ. ਤੇ ਇਕ ਹੌਲਦਾਰ ਨੂੰ ਵੀ 3 - 3 ਸਾਲ ਦੀ ਸਜ਼ਾ

http://sameydiawaaz.com/Archive%20News/%5B2013%5D/03/12.03.2013%20-%2001.jpg

ਪਟਿਆਲਾ 10 ਮਾਰਚ (ਗੁਰਨਾਮ ਸਿੰਘ ਅਕੀਦਾ): 20 ਸਾਲਾਂ ਦੇ ਸਖਤ ਜੀਵਨ ਜਿਉਂਦੇ ਹੋਏ ਇਕ ਪਰਵਾਰ ਨੂੰ ਇਨਸਾਫ ਮਿਲਿਆ ਹੈ ਜਿਸ ਪਰਵਾਰ ਦਾ ਚਿਰਾਗ ਪੰਜਾਬ ਪੁਲਸ ਦੀ ਦਰਿੰਦਗੀ ਨੇ ਬੁਝਾ ਦਿਤਾ ਸੀ ਜਿਸ ਦਾ ਅਤੇ ਤੱਕ ਵੀ ਕੋਈ ਥਹੁ ਪਤਾ ਨਹੀ ਲੱਗਾ ਪਰ ਸੀ ਬੀ ਆਈ ਦੀ ਮਾਨਯੋਗ ਅਦਾਲਤ ਨੇ ਅੱਜ ਪੰਜਾਬ ਪੁਲਸ ਦੇ ਇਕ ਐਸ ਐਸ ਪੀ ਸ੍ਰੀ ਅਮ੍ਰਿਤਸਰ ਦਿਹਾਤੀ ਸਮੇਤ ਦੋ ਡੀ ਐਸ ਪੀ, ਇਕ ਇਨਸਪੈਕਟਰ, ਦੋ ਹੋਲਦਾਰਾਂ ਨੂੰ ਸਜਾ ਸੁਣਾ ਕਿ ਇਨਸਾਫ ਦੀ ਕਦਰ ਤੇ ਕੀਮਦ ਬਚਾ ਲਈ ਹੈ। ਅੱਜ ਪਟਿਆਲਾ ਵਿਚ ਸਥਿਤ ਪੰਜਾਬ ਦੀ ਸੀ ਬੀ ਆਈ ਦੀ ਮਾਨਯੋਗ ਅਦਾਲਤ ਵਿਚ ਮਾਨਯੋਗ ਜੱਜ ਹੇਮੰਤ ਗੋਪਾਲ ਨੇ ਇਸ ਕੇਸ ਵਿਚ ਆਪਣਾ ਫੈਸਲਾ ਸੁਣਾਦਿਆਂ ਕਿਹਾ ਹੈ ਕਿ ਇਨ੍ਹਾਂ ਮੁਜਰਮਾਂ ਨੂੰ ਸਿੱਧਾ ਹੀ ਜੇਲ ਵਿਚ ਲੈ ਜਾਇਆ ਜਾਵੇ, ਕੋਈ ਵੀ ਢਿਲ ਨਾ ਕੀਤੀ ਜਾਵੇ, ਜਿਨ੍ਹਾਂ ਵਿਚ ਚਾਰ ਜਣਿਆਂ ਵਿਚ ਇਕ ਐਸ ਐਸ ਪੀ ਸ੍ਰੀ ਅਮ੍ਰਿਤਸਰ ਦਿਹਾਤੀ ਪ੍ਰੀਤਪਾਲ ਸਿੰਘ ਵਿਰਕ, ਡੀ ਐਸ ਪੀ ਸੇਵਾ ਮੁਕਤ ਸ਼ਮਸ਼ੇਰ ਸਿੰਘ, ਅਵਤਾਰ ਸਿੰਘ ਇਨਸਸਪੈਕਟਰ ਭਵਾਨੀਗੜ੍ਹ ਜ਼ਿਲਾ ਸੰਗਰੂਰ, ਹੋਲਦਾਰ ਬਲਬੀਰ ਸਿੰਘ ਸੰਗਰੂਰ ਨੂੰ ਮਾਨਯੋਗ ਅਦਾਲਤ ਨੇ 10-10 ਸਾਲ ਦੀ ਸਜਾ ਸੁਣਾਈ ਹੈ ਜਦ ਕਿ ਇਕ ਹੋਲਦਾਰ ਗੰਡਾ ਸਿੰਘ ਅਤੇ ਡੀ ਐਸ ਪੀ ਰਾਜਿੰਦਰ ਸਿੰਘ ਸੋਹਲ ਮੋਹਾਲੀ ਨੂੰ ਤਿੰਨ ਤਿੰਨ ਸਾਲ ਦੀ ਸਜਾ ਸੁਣਾਈ ਗਈ ਹੈ। ਮਾਨਯੋਗ ਅਦਾਲਤ ਵਲੋਂ ਦੋਸ਼ੀਆਂ ਨੂੰ ਸਜਾ ਸੁਣਾਏ ਜਾਣ ਤੋਂ ਬਾਅਦ ਪੁਲਸ ਵਲੋਂ ਗੁੰਮ ਕੀਤੇ ਤੇਜਿੰਦਰ ਸਿੰਘ ਦੇ ਪਰਵਾਰ ਨੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਚ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਦਸਣਾ ਬਣਦਾ ਹੈ ਕਿ 1993 ਵਿਚ ਤੇਜਿੰਦਰ ਸਿੰਘ ਆਪਣੇ ਪਿਤਾ ਨਾਲ ਕਲੱਕਤਾ ਵਿਚ ਦੁੱਧ ਦੀ ਡੇਅਰੀ ਦਾ ਬਿਜਨਿਸ ਕਰਦਾ ਸੀ ਅਤੇ ਉਹ ਫੁੱਟਵਾਲ ਦਾ ਖਿਡਾਰੀ ਸੀ, ਬਾਕੀ ਪਰਵਾਰ ਸੁਨਾਮ ਰਹਿੰਦਾ ਸੀ, ਤੇਜਿੰਦਰ ਸਿੰਘ ਦੇ ਭਰਾ ਜਗਰੂਪ ਸਿੰਘ ਨੇ ਦਸਿਆ ਕਿ ਸਾਡੇ ਕੋਲੋਂ ਪੁਲਸ ਨੇ ਇਕ ਲੱਖ ਰੁਪਏ ਮੰਗੇ ਸਨ ਪਰ ਸਾਡੇ ਕੋਲ ਰੁਪਏ ਨਾ ਹੋਣ ਕਰਕੇ ਅਸੀਂ ਰੁਪਏ ਨਹੀਂ ਦੇ ਸਕੇ, ਜਿਸ ਕਰਕੇ ਮੇਰੇ ਭਰਾ ਨੂੰ ਜਦੋਂ ਉਸ ਦੀ ਉਮਰ 30 ਸਾਲ ਦੀ ਸੀ ਕਲੱਕਤਾ ਤੋਂ ਚੁੱਕ ਕੇ ਗਾਇਬ ਹੀ ਕਰ ਦਿਤਾ ਸੀ, ਜਿਸ ਦਾ ਪਤਾ ਨਹੀਂ ਲੱਗਾ, ਜਗਰੂਪ ਸਿੰਘ ਨੇ ਦਸਿਆ ਕਿ ਅਸੀਂ ਬਹੁਤ ਹੀ ਤਰਲੇ ਕੀਤੇ ਕਿ ਸਾਡੇ ਭਰਾ ਨੂੰ ਛੱਡ ਦਿਤਾ ਜਾਵੇ, ਪਰ ਪੁਲਸ ਨੇ ਸਾਡੀ ਇਕ ਵੀ ਨਾ ਸੁਣੀ, ਫੇਰ ਅਸੀਂ 1994 ਵਿਚ ਮਾਨਯੋਗ ਹਾਈਕੋਰਟ ਵਿਚ ਇਸਤਗਾਸਾ ਪਾਇਆ ਜਿਸ ਤੇ ਮਾਨਯੋਗ ਹਾਈਕੋਰਟ ਨੇ ਪੜਤਾਲ ਕਰਾਈ, ਜਿਸ ਪੜਤਾਲ ਵਿਚ ਸਾਡਾ ਪੱਖ ਸਹੀ ਪਾਇਆ ਗਿਆ ਅਤੇ ਪੁਲਸ ਦੋਸੀ ਪਾਈ ਗਈ, ਉਸ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਇਹ ਕੇਸ ਦੁਹਰੀ ਪੜਤਾਲ ਲਈ ਹਰਿਅਣਾ ਵਿਜੀਲੈਂਸ ਦੇ ਮਾਨਯੋਗ ਜੱਜ ਆਰ ਸੀ ਕਥੂਰੀਆ ਦੇ ਹਵਾਲੇ ਕਰ ਦਿਤਾ। ਉਨ੍ਹਾਂ ਵਲੋਂ ਕੀਤੀ ਗਈ ਪੜਤਾਲ ਦੀ ਰਿਪੋਰਟ ਵਿਚ ਵੀ ਪੁਲਸ ਦੋਸੀ ਪਾਈ ਗਈ, ਉਸ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਤੀਹਰੀ ਪੜਤਾਲ ਸੀ ਬੀ ਆਈ ਦੇ ਹਵਾਲੇ ਕਰ ਦਿਤੀ, ਜਿਸ ਤਹਿਤ 1997 ਵਿਚ ਸੀ ਬੀ ਆਈ ਨੇ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਪ੍ਰਕ੍ਰਿਆ ਸ਼ੁਰੂ ਕੀਤੀ। ਜਗਰੂਪ ਸਿੰਘ ਕਹਿੰਦੇ ਹਨ ਕਿ ਸੀ ਬੀ ਆਈ ਵਲੋਂ ਸ਼ੁਰੂ ਕੀਤੀ ਇਸ ਕਾਨੂੰਨੀ ਪ੍ਰਕ੍ਰਿਆ ਵਿਚ ਸਾਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਵਿਚ ਨੂੰ ਗੁਜਰਨਾ ਪਿਆ ਮੇਰੇ ਗਾਇਬ ਕੀਤੇ ਬੱਚੇ ਅਸੀਂ ਵਿਦੇਸ਼ ਵਿਚ ਭੇਜੇ, ਸਾਨੂੰ ਵਿਧਾਇਕ ਭਗਵਾਨ ਦਾਸ ਨੇ ਵੀ ਕਿਹਾ ਕਿ ਪੁਲਸ ਬਹੁਤ ਮਾੜੀ ਹੁੰਦੀ ਹੈ ਪਰ ਉਨ੍ਹਾਂ ਨਾਲ ਹੀ ਪੁਲਸ ਨੂੰ ਵੀ ਕਿਹਾ ਕਿ ਤੁਸੀਂ ਇਨ੍ਹਾਂ ਦੇ ਗੁੰਮ ਕੀਤੇ ਤੇਜਿੰਦਰ ਸਿੰਘ ਨੂੰ ਦੇ ਦੇਵੋ ਤਾਂ ਇਹ ਕੇਸ ਵਾਪਸ ਲੈ ਲੈਣਗੇ, ਉਸ ਤੋਂ ਬਾਅਦ ਵਿਚ ਸਾਡੇ ਤੇ ਬਹੁਤ ਦਬਾਅ ਪਾਏ ਗਏ ਰੁਪਇਆਂ ਦੀ ਪੇਸ਼ਕਸ ਕੀਤੀ ਗਈ ਪਰ ਅਸੀਂ ਆਪਣਾ ਕੇਸ ਲੜਦੇ ਰਹੇ, ਅੱਜ ਸਾਨੂੰ ਮਾਨਯੋਗ ਅਦਾਲਤ ਨੇ ਇਨਸਾਫ ਦਿਤਾ ਹੈ ਜਿਸ ਕਰਕੇ ਸਾਨੂੰ ਥੋੜੀ ਤਸੱਲੀ ਮਿਲੀ ਹੈ ਇਹ ਤਾਂ ਪਤਾ ਹੈ ਕਿ ਮੇਰਾ ਭਰਾ ਤੇਜਿੰਦਰ ਸਿੰਘ ਹੁਣ ਵਾਪਸ ਤਾਂ ਨਹੀਂ ਆਵੇਗਾ ਪਰ ਇਹ ਵੀ ਜਰੂਰ ਹੈ ਕਿ ਪੁਲਸ ਦੀ ਕਰੂਰਤਾ ਨੂੰ ਸਜਾ ਮਿਲੀ ਹੈ ਇਹ ਵੀ ਸ਼ਪਸ਼ਟ ਹੋ ਗਿਆ ਹੈ ਕਿ ਪੁਲਸ ਦੀਆਂ ਮਨਮਜੀਆਂ ਵਿਚ ਕਾਲੇ ਦੌਰ ਦੌਰਾਨ ਬਹੁਤ ਸਾਰੀਆਂ ਮਾਵਾਂ ਤੇ ਪੁੱਤਰ ਅਤੇ ਬਹੁਤ ਸਾਰੇ ਬਚਿਆਂ ਦੇ ਬਾਪ ਅਤੇ ਬਹੁਤ ਸਾਰੀਆਂ ਔਰਤਾਂ ਦੇ ਸਿਰ ਦੇ ਸਾਈਂ ਦੁਨੀਆਂ ਵਿਚੋਂ ਚਲੇ ਗਏ ਹਨ।


84 ਦਾ ਸਿੱਖ ਕਤਲੇਆਮ ਦੇਸ਼ ਦੀ ਆਤਮਾ 'ਤੇ ਕਲੰਕ - ਰਾਜਪਾਲ ਪਾਟਿਲ

ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਤੁਰੰਤ ਪੰਜਾਬ ਨੂੰ ਦੇਣ ਦੀ ਕੀਤੀ ਮੰਗ

 http://sameydiawaaz.com/Archive%20News/%5B2013%5D/03/12.03.2013%20-%2004.jpg

ਚੰਡੀਗੜ੍ਹ 11 ਮਾਰਚ (ਦੀਪਕ ਸ਼ਰਮਾ) :- ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੇ ਵਿਧਾਨ ਸਭਾ ਵਿਚ ਪੰਜਾਬ ਦੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ 1984 ਵਿਚ ਹੋਇਆ ਸਿੱਖ ਕਤਲੇਆਮ ਦੇਸ਼ ਦੀ ਆਤਮਾ 'ਤੇ ਲੱਗਾ ਇਕ ਦਾਗ ਹੈ। ਉਹਨਾਂ ਵਿਧਾਨ ਸਭਾ ਦੇ ਚੌਥੇ ਇਜਲਾਸ ਦੇ ਉਦਘਾਟਨੀ ਭਾਸ਼ਣ ਦੌਰਾਨ ਜਿੱਥੇ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਸੂਬੇ ਪੰਜਾਬ ਲਈ ਮੰਗੇ, ਉਥੇ ਔਰਤਾਂ ਦੇ ਮਾਣ ਸਨਮਾਨ ਦੀ ਰਾਖੀ ਲਈ ਦ੍ਰਿੜ੍ਹ ਸੰਕਲਪ ਸੂਬਾ ਸਰਕਾਰ ਦੀ ਪਿੱਠ ਵੀ ਥਾਪੜੀ। ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੇ ਅੱਜ ਔਰਤਾਂ ਦੇ ਮਾਣ ਤੇ ਸਤਿਕਾਰ ਦੀ ਰਾਖੀ ਲਈ ਅਕਾਲੀ-ਭਾਜਪਾ ਸਰਕਾਰ ਦੀ ਪੂਰਨ ਵਚਨਬੱਧਤਾ ਜ਼ਾਹਰ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਲਿੰਗ ਬਰਾਬਰਤਾ ਅਤੇ ਇਸਤਰੀ ਦੇ ਉਚ ਮਾਣ ਤੇ ਸਤਿਕਾਰ 'ਤੇ ਆਧਾਰਤ ਸਮਾਜ ਦੀ ਸਥਾਪਨਾ ਲਈ ਦ੍ਰਿੜ੍ਹ ਹੈ। ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਪਵਿੱਤਰ ਅਤੇ ਬਹਾਦਰ ਸਮੁੱਚੀ ਨਾਰੀ ਜਾਤੀ ਦੀ ਹੋ ਰਹੀ ਲਗਾਤਾਰ ਬੇਅਦਬੀ ਅਤੇ ਪੀੜਾ ਪ੍ਰਤੀ ਸੂਬਾ ਸਰਕਾਰ ਦੀ ਗੰਭੀਰ ਫਿਕਰਮੰਦੀ ਜ਼ਾਹਰ ਕੀਤੀ। ਇਸ ਅਨੁਸਾਰ ਇਸਤਰੀ ਪੁਲਿਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਕੁਝ 3233 ਇਸਤਰੀ ਕਾਂਸਟੇਬਲਾਂ ਦੀ ਭਰਤੀ ਕੀਤੀ ਗਈ ਹੈ ਅਤੇ 1200 ਹੋਰ ਇਸਤਰੀ ਕਾਂਸਟੇਬਲ ਅਤੇ 338 ਇਸਤਰੀ ਸਬ-ਇੰਸਪੈਕਟਰਾਂ ਦੀ ਭਰਤੀ ਅਗਲੇ ਤਿੰਨ ਸਾਲਾਂ ਵਿੱਚ ਕੀਤੀ ਜਾਵੇਗੀ। ਰਾਜ ਵਿੱਚ ਔਰਤਾਂ ਵਿਰੁੱਧ ਜੁਰਮਾਂ ਦੀ ਜਾਂਚ ਲਈ ਵੀ 20 ਸਮਰਪਿਤ ਅਦਾਲਤਾਂ ਦੀ ਪ੍ਰਵਾਨਗੀ ਦਿੱਤੀ ਗਈ। ਰਾਜਪਾਲ ਨੇ ਕਿਹਾ ਕਿ ਰਾਜ ਸਰਕਾਰ ਮੰਗ ਕਰਦੀ ਹੈ ਕਿ ਫੰਡਾਂ ਦੀ ਵੰਡ ਲਈ ਫਾਰਮੂਲਾ ਰਾਜਾਂ ਦੇ ਹਿਤ ਵਿਚ ਬਣਾਇਆ ਜਾਣਾ ਚਾਹੀਦਾ ਹੈ ਅਤੇ ਰਾਜਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਅਤੇ ਯੋਜਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੇ ਫੰਡਾਂ ਦੀ ਅਲਾਟਮੈਂਟ ਕੀਤੀ ਜਾਣੀ ਚਾਹੀਦੀ ਹੈ। ਰਾਜਾਂ ਤੋਂ ਇਕੱਤਰ ਕੀਤੇ ਮਾਲੀਏ ਦਾ 50 ਫ਼ੀਸਦੀ ਹਿੱਸਾ ਰਾਜਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਰਾਜਪਾਲ ਨੇ ਆਪਣਾ ਭਾਸ਼ਣ ਜਾਰੀ ਰੱਖਦਿਆਂ ਪੰਜਾਬ ਨੂੰ ਦਰਿਆਈ ਪਾਣੀਆਂ ਦੇ ਮਾਮਲੇ ਵਿੱਚ ਭਾਰੀ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪਿਆ। ਜਦੋਂ ਕਦੇ ਵੀ ਦੇਸ਼ ਨੇ ਅਨਾਜ ਦੀ ਕਿੱਲਤ ਦਾ ਸਾਹਮਣਾ ਕੀਤਾ, ਪੰਜਾਬ ਦੇ ਕਿਸਾਨ ਸਦਾ ਹੀ ਦੇਸ਼ ਦੇ ਬਚਾਅ ਲਈ ਸਾਹਮਣੇ ਆਏ ਅਤੇ ਇਸ ਦੀ ਸ਼ਾਨ ਨੂੰ ਬਰਕਰਾਰ ਰੱਖਿਆ। ਫਿਰ ਵੀ ਇਸ ਪ੍ਰਕਿਰਿਆ ਵਿਚ ਉਨ੍ਹਾਂ ਕੋਲ ਜਿਹੜੇ ਕੇਵਲ ਦੋ ਕੁਦਰਤੀ ਸਰੋਤ ਉਪਜਾਊ ਭੂਮੀ ਅਤੇ ਧਰਤੀ ਹੇਠਲਾ ਪਾਣੀ ਸਨ, ਦੀ ਕੁਰਬਾਨੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਫੌਰੀ ਤੌਰ 'ਤੇ ਇਸ ਦਾ ਕੋਈ ਇਲਾਜ ਨਾ ਕੀਤਾ ਗਿਆ ਰਾਜ ਦੇ ਪ੍ਰਮੁੱਖ ਖੇਤਰਾਂ ਨੂੰ ਤੁਰੰਤ ਰੇਗਿਸਤਾਨ ਵਿਚ ਤਬਦੀਲ ਹੋਣ ਦਾ ਡਰ ਹੈ। ਰਾਜਪਾਲ ਨੇ ਅੱਗੇ ਆਖਿਆ ਕਿ ਆਰਥਿਕ ਅਤੇ ਰਾਜਨੀਤਕ ਮੁਹਾਜ਼ਾਂ 'ਤੇ ਬੇਇਨਸਾਫ਼ੀ ਤੋਂ ਇਲਾਵਾ ਰਾਜ ਦੇ ਲੋਕਾਂ ਦੀ ਧਾਰਮਿਕ ਮਾਨਸਿਕਤਾਂ 'ਤੇ ਵੀ ਗੰਭੀਰ ਪ੍ਰਭਾਵ ਪਿਆ। ਨਵੰਬਰ, 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਭਾਗਾਂ ਵਿਚ ਬੇਕਸੂਰ ਸਿੱਖਾਂ ਦੇ ਜ਼ਾਲਮਾਨਾ ਅਤੇ ਗ਼ੈਰ ਮਨੁੱਖੀ ਕਤਲੇਆਮ ਦਾ ਦੇਸ਼ ਦੀ ਆਤਮਾ 'ਤੇ ਅਜੇ ਵੀ ਇਕ ਵੱਡਾ ਧੱਬਾ ਲੱਗਿਆ ਹੋਇਆ ਹੈ।


ਤਰਨਤਾਰਨ ਕੁੱਟਮਾਰ ਮਾਮਲਾ

ਸੁਪਰੀਮ ਕੋਰਟ ਵਲੋਂ ਪੰਜਾਬ ਨੂੰ ਫਿਟਕਾਰ

ਪੁਲਿਸ ਲੋਕਾਂ ਨਾਲ ਕਰਦੀ ਹੈ ਜਾਨਵਰਾਂ ਵਾਲਾ ਵਿਵਹਾਰ

7 ਦਿਨਾਂ ਅੰਦਰ ਮੰਗਿਆ ਹਲਫ਼ਨਾਮਾ

 http://sameydiawaaz.com/Archive%20News/%5B2013%5D/03/12.03.2013%20-%2008.jpg

ਨਵੀਂ ਦਿੱਲੀ 11 ਮਾਰਚ (ਏਜੰਸੀਆਂ) :- ਸੁਪਰੀਮ ਕੋਰਟ ਨੇ ਪੰਜਾਬ 'ਚ ਤਰਨ ਤਾਰਨ ਅਤੇ ਬਿਹਾਰ 'ਚ ਪਟਨਾ ਵਿਖੇ ਪੁਲਿਸ ਵੱਲੋਂ ਔਰਤਾਂ ਦੀ ਕੁੱਟਮਾਰ ਕੀਤੇ ਜਾਣ ਵਾਲੀਆਂ ਘਟਨਾਵਾਂ 'ਤੇ ਸਖਤ ਨਾਰਾਜ਼ਗੀ ਜਾਹਿਰ ਕਰਦਿਆਂ ਪੰਜਾਬ ਅਤੇ ਬਿਹਾਰ ਦੀ ਪੁਲਿਸ ਦੀ ਚੰਗੀ ਖਿਚਾਈ ਕੀਤੀ ਹੈ। ਸੁਪਰੀਮ ਕੋਰਟ ਨੇ 7 ਦਿਨਾਂ ਦੇ ਅੰਦਰ ਅੰਦਰ ਦੋਵਾਂ ਸੂਬਿਆਂ ਦੀ ਪੁਲਿਸ ਨੂੰ ਜਵਾਬ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਇਹ ਜਾਣਨਾ ਚਾਹਿਆ ਹੈ ਕਿ ਆਖਿਰ ਦੋਸ਼ੀ ਪੁਲਿਸ ਵਾਲਿਆਂ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ? ਅਦਾਲਤ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਪੁਲਿਸ ਵਾਲੇ ਲੋਕਾਂ ਨਾਲ ਜਾਨਵਰਾਂ ਵਾਲਾ ਵਿਵਹਾਰ ਕਰਦੇ ਹਨ। ਸੁਪਰੀਮ ਕੋਰਟ ਨੇ ਤਰਨ ਤਾਰਨ 'ਚ ਔਰਤ ਦੀ ਕੁੱਟਮਾਰ ਦੀ ਘਟਨਾ ਦੀ ਤੁਲਨਾ ਜਲ੍ਹਿਆਂ ਵਾਲਾ ਬਾਗ ਨਾਲ ਕੀਤੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਅਦਾਲਤ ਦੇ ਆਦੇਸ਼ਾਂ ਦਾ ਪਾਲਣ ਕਿਉਂ ਨਹੀਂ ਕੀਤਾ ਜਾ ਰਿਹਾ? ਜਸਟਿਸ ਸ੍ਰੀ ਜੀ. ਐੱਸ. ਸਿੰਘਵੀ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਇਕ ਹਲਫ਼ਨਾਮਾ ਦੇਣ ਦੇ ਲਈ ਕਿਹਾ ਹੈ ਕਿ ਉਨ੍ਹਾਂ ਨੇ ਪੁਲਿਸ ਵੱਲੋਂ ਔਰਤ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਦੋਸ਼ੀ ਪੁਲਿਸ ਵਾਲਿਆਂ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ। ਇਸ ਘਟਨਾ ਨੂੰ ਟੀ. ਵੀ. 'ਤੇ ਸਾਰੇ ਦੇਸ਼ ਨੇ ਵੇਖਿਆ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਦਾ ਬਹਾਨਾ ਲਾ ਕੇ ਸਰਕਾਰ ਇਸ ਮਾਮਲੇ ਨੂੰ ਜ਼ਿਆਦਾ ਦਿਨਾਂ ਤੱਕ ਦਬਾ ਕੇ ਨਹੀਂ ਰੱਖ ਸਕਦੀ। ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਮੈਜਿਸਟਰੇਟ ਤੋਂ ਉਪਰ ਹੈ, ਇਸ ਲਈ ਪੁਲਿਸ ਨੂੰ ਸਿੱਧੇ ਸੁਪਰੀਮ ਕੋਰਟ ਨੂੰ ਇਸ ਮਾਮਲੇ 'ਤੇ ਜਵਾਬ ਦੇਣਾ ਪਵੇਗਾ। ਨਾਲ ਹੀ ਸੁਪਰੀਮ ਕੋਰਟ ਨੇ ਦੇਸ਼ ਦੇ ਸਾਰਿਆਂ ਸੂਬਿਆਂ ਦੀਆਂ ਸਰਕਾਰਾਂ ਅਤੇ ਕੇਂਦਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ ਕਿ ਉਹ ਪੁਲਿਸ ਸੋਧਾਂ ਨੂੰ ਲੈ ਕੇ ਕੀ ਸੋਚਦੀਆਂ ਹਨ? ਵਰਣਨਯੋਗ ਹੈ ਕਿ 4 ਮਾਰਚ ਨੂੰ ਤਰਨ ਤਾਰਨ 'ਚ ਇਕ ਔਰਤ ਅਤੇ ਉਸ ਦੇ ਪਿਤਾ ਨੂੰ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਪਿਤਾ ਨੂੰ ਬਹੁਤ ਬੁਰ੍ਹੀ ਤਰ੍ਹਾਂ ਕੁੱਟਿਆ ਸੀ ਜਦੋਂ ਉਹ ਇਕ ਟਰੱਕ ਵਾਲੇ ਵਿਰੁੱਧ ਛੇੜਛਾੜ ਕੀਤੇ ਜਾਣ ਸਬੰਧੀ ਸ਼ਿਕਾਇਤ ਦੇਣ ਗਈ ਸੀ। ਇਸ ਤਰ੍ਹਾਂ ਹੀ ਬਿਹਾਰ ਦੀ ਪੁਲਿਸ ਨੇ 5 ਮਾਰਚ ਨੂੰ ਪਟਨਾ 'ਚ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਰਹੀਆਂ ਅਧਿਆਪਕਾਵਾਂ 'ਤੇ ਡਾਂਗਾਂ ਵਰ੍ਹਾਈਆਂ ਅਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ ਸਨ।


ਪਾਕਿਸਤਾਨ ਵਿਛਾਉਂਦਾ ਹੈ ਬਾਰੂਦੀ ਸੁਰੰਗਾਂ - ਐਂਟਨੀ

 http://sameydiawaaz.com/Archive%20News/%5B2013%5D/03/12.03.2013%20-%2006.jpg

ਨਵੀਂ ਦਿੱਲੀ 11 ਮਾਰਚ (ਏਜੰਸੀਆਂ) :- ਸਦਨ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਦੱਸਿਆ ਕਿ ਪਾਕਿਸਤਾਨੀ ਤੱਤਾਂ ਨੇ ਕੰਟਰੋਲ ਰੇਖਾ 'ਤੇ ਬੀਤੇ ਸਾਲ 24-26 ਨਵੰਬਰ ਨੂੰ ਕ੍ਰਿਸ਼ਨਾ ਘਾਟੀ ਖੇਤਰ 'ਚ ਬਾਰੂਦੀ ਸੁਰੰਗਾਂ ਵਿਛਾਈਆਂ ਸਨ। ਉਨ੍ਹਾਂ ਕਿਹਾ ਕਿ ਸੂਹੀਆ ਰਿਪੋਰਟਾਂ ਤੋਂ ਪਤਾ ਚਲਦਾ ਰਹਿੰਦਾ ਹੈ ਕਿ ਪਾਕਿਸਤਾਨ ਭਾਰਤੀ ਜਵਾਨਾਂ ਦੀਆਂ ਜਾਨਾਂ ਲੈਣ ਲਈ ਕੰਟਰੋਲ ਰੇਖਾ 'ਚ ਅਕਸਰ ਬਾਰੂਦੀ ਸੁਰੰਗਾਂ ਵਿਛਾਉਂਦਾ ਰਹਿੰਦਾ ਹੈ। ਕ੍ਰਿਸ਼ਨਾ ਘਾਟੀ 'ਚ ਹੀ ਜਨਵਰੀ ਮਹੀਨੇ ਪਾਕਿਸਤਾਨੀ ਫੌਜ ਨੇ 2 ਭਾਰਤੀ ਜਵਾਨਾਂ ਦੇ ਸਿਰ ਕਲਮ ਕਰ ਦਿੱਤੇ ਸਨ। ਸ੍ਰੀ ਐਂਟਨੀ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਵੱਲੋਂ ਬਾਰ ਬਾਰ ਗੋਲੀਬੰਦੀ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਭਾਰਤ ਇਸ ਬਾਰੇ ਹਾਟਲਾਈਨ, ਫਲੈਗ ਮੀਟਿੰਗਾਂ ਅਤੇ ਫੌਜੀ ਡਾਇਰੈਕਟਰ ਜਨਰਲਾਂ ਰਾਹੀਂ ਉਸ ਨੂੰ ਜਾਣੂ ਕਰਵਾਉਂਦਾ ਹੈ।


ਅਜਮੇਰ ਦਰਗਾਹ ਦੇ ਦੀਵਾਨ ਨੂੰ ਭਾਰਤ ਰਤਨ ਮਿਲਣਾ ਚਾਹੀਦਾ - ਉਧਵ ਠਾਕਰੇ

 http://sameydiawaaz.com/Archive%20News/%5B2013%5D/03/12.03.2013%20-%2003.jpg

ਮੁੰਬਈ 11 ਮਾਰਚ ( ਏਜੰਸੀ) :- ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਪ੍ਰਵੇਜ਼ ਅਸ਼ਰਫ ਦੀ ਅਜਮੇਰ ਯਾਤਰਾ ਦਾ ਵਿਰੋਧ ਕਰਨ ਲਈ ਖ਼ਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਦੇ ਦੀਵਾਨ ਜ਼ੈਨਉਲ ਅਬੈਦੀਨ ਅਲੀ ਖਾਨ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। ਅੱਜ ਪਾਰਟੀ ਦੇ ਅਖ਼ਬਾਰ 'ਸਾਮਨਾ' ਦੀ ਸੰਪਾਦਕੀ 'ਚ ਠਾਕਰੇ ਨੇ ਕਿਹਾ ਕਿ ਆਪਣੇ ਦੇਸ਼ ਲਈ ਪਿਆਰ ਤੇ ਦੇਸ਼ਭਗਤੀ ਨਾਲ ਦੀਵਾਨ ਨੇ ਵਿਖਾ ਦਿੱਤਾ ਕਿ ਉਹ ਦੇਸ਼ ਦਾ ਅਸਲੀ ਹੀਰਾ ਹੈ ਤੇ ਉਸ ਨੂੰ ਦੇਸ਼ ਦਾ ਸਭ ਤੋਂ ਵੱਡਾ ਈਨਾਮ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ। ਠਾਕਰੇ ਨੇ ਕਿਹਾ ਕਿ ਉਸ ਨੇ ਸਹੀ ਮਹਿਸੂਸ ਕੀਤਾ ਕਿ ਪਾਕਿ ਆਗੂਆਂ ਦੀਆਂ ਧਾਰਮਿਕ ਰਸਮਾਂ ਭਾਰਤੀ ਸੈਨਿਕਾਂ ਦੀ ਬੇਇੱਜ਼ਤੀ ਦੇ ਬਰਾਬਰ ਹਨ ਜਿਨ੍ਹਾਂ ਨੂੰ ਪਾਕਿ ਸੈਨਾ ਨੇ ਕਰੂਰਤਾ ਨਾਲ ਮਾਰ ਦਿੱਤਾ ਸੀ। ਉਸ ਨੇ ਇਹ ਵੀ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਦੇ ਜਾਣ ਤੋਂ ਬਾਅਦ ਲੋਕਾਂ ਨੇ ਉਹ ਸੜਕਾਂ ਸਾਫ ਕੀਤੀਆਂ ਜਿਨ੍ਹਾਂ ਤੋਂ ਪ੍ਰਧਾਨ ਮੰਤਰੀ ਗੁਜ਼ਰੇ ਸਨ ਤੇ ਮੁਸਲਮਾਨਾਂ ਨੇ ਵੀ ਪੂਰੇ ਦਿਲ ਨਾਲ ਸਾਥ ਦਿੱਤਾ। ਸੈਨਾ ਪ੍ਰਮੁੱਖ ਨੇ ਕਿਹਾ ਕਿ ਦੀਵਾਨ ਦਾ ਇਹ ਕਦਮ ਦੇਸ਼ ਦੀ ਸਰਕਾਰ ਤੇ ਕੱਟੜਵਾਦੀ ਮੁਸਲਮਾਨਾਂ ਲਈ ਅੱਖਾਂ ਖੋਲ੍ਹਣ ਤੇ ਪੂਰਨੇ ਪਾਉਣ ਵਾਲਾ ਸੀ। ਦੀਵਾਨ ਨੇ ਅਜਮੇਰ 'ਚ 800 ਸਾਲ ਪੁਰਾਣੀ ਸੂਫੀ ਦਰਗਾਹ ਲਈ ਅਸ਼ਰਫ ਦੀ ਯਾਤਰਾ ਦਾ ਬਾਈਕਾਟ ਕੀਤਾ ਤੇ ਪੁਜਾਰੀਆਂ ਨੇ ਉਨ੍ਹਾਂ ਤੋਂ ਦਾਨ ਲੈਣ ਤੋਂ ਵੀ ਇਨਕਾਰ ਕਰ ਦਿੱਤਾ।


ਹੈਰੋਇਨ ਚੋਰੀ ਮਾਮਲੇ 'ਚ ਉੱਚ ਪੁਲਿਸ ਅਫ਼ਸਰ ਨੂੰ 13 ਸਾਲ ਦੀ ਕੈਦ, ਕਈ ਸਾਥੀ ਵੀ ਟੰਗੇ

ਚੰਡੀਗੜ੍ਹ ਦੀ ਕੋਰਟ ਨੇ ਨਾਰਕੋਟਿਕ ਕੰਟਰੋਲ ਬਿਊਰੋ ਦੇ ਸਾਬਕਾ ਜ਼ੋਨਲ ਨਿਦੇਸ਼ਕ ਸਾਬਕਾ ਆਈ. ਪੀ. ਐਸ. ਅਧਿਕਾਰੀ ਸ਼ਾਜ਼ੀ ਮੋਹਨ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸਮੱਗਲਰਾਂ ਦੀ ਮਦਦ ਕਰਨ ਦੇ ਦੋਸ਼ 'ਚ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸ਼ਾਜ਼ੀ ਮੋਹਨ ਦੇ ਸਾਥੀ ਬਲਵਿੰਦਰ ਨੂੰ ਵੀ ਇਸ ਮਾਮਲੇ ਵਿਚ 13 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਜ਼ੀਮੋਹਨ ਨੂੰ 2009 ਵਿਚ 12 ਕਿਲੋ ਹੈਰੋਇਨ ਦੇ ਨਾਲ ਏ. ਟੀ. ਐਸ. ਨੇ ਗ੍ਰਿਫਤਾਰ ਕੀਤਾ ਸੀ। ਸ਼ਾਜ਼ੀ ਮੋਹਨ ਹਨ ਅਤੇ ਉਨ੍ਹਾਂ 'ਤੇ 30 ਕਿਲੋ ਹੈਰੋਇਨ ਵੇਚਣ ਦਾ ਦੋਸ਼ ਹੈ। 8 ਮਾਰਚ ਨੂੰ ਚੰਡੀਗੜ੍ਹ ਦੀ ਅਦਾਲਤ ਨੇ ਸ਼ਾਜ਼ੀ ਮੋਹਨ ਖਿਲਾਫ ਚੱਲ ਰਹੇ ਮਾਮਲੇ ਦੀ ਸੁਣਵਾਈ ਪੂਰੀ ਕੀਤੀ ਸੀ ਅਤੇ ਉਨ੍ਹਾਂ 'ਤੇ ਇਸ ਮਾਮਲੇ ਵਿਚ ਦੋਸ਼ ਸਾਬਿਤ ਹੋ ਗਏ ਸਨ। ਕੋਰਟ ਨੇ ਸਜ਼ਾ ਸੁਣਾਉਣ ਲਈ ਸੋਮਵਾਰ ਦਾ ਸਮਾਂ ਨਿਰਧਾਰਤ ਕੀਤਾ ਸੀ। ਲਿਹਾਜ਼ਾ ਅੱਜ ਇਸ ਮਾਮਲੇ ਵਿਚ ਕੋਰਟ ਨੇ ਆਪਣਾ ਫੈਸਲਾ ਦੇ ਦਿੱਤਾ।


ਹੁਣ ਯਸ਼ਵੰਤ ਸਿਨਹਾ ਨੇ ਭਾਜਪਾ ਨੂੰ ਧਮਕਾਇਆ

 http://sameydiawaaz.com/Archive%20News/%5B2013%5D/03/12.03.2013%20-%2002.jpg

ਨਵੀਂ ਦਿੱਲੀ 11 ਮਾਰਚ (ਏਜੰਸੀਆਂ) :- ਭਾਜਪਾ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਨੇ ਪਾਰਟੀ ਨੂੰ ਲੋਕ ਸਭਾ ਤੋਂ ਅਸਤੀਫਾ ਦੇਣ ਦੀ ਧਮਕੀ ਦਿੱਤੀ ਹੈ। ਉਹ ਆਪਣੀ ਪਾਰਟੀ ਤੋਂ ਨਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪਾਰਟੀ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਤਾਂ ਉਸ ਪਾਰਟੀ 'ਚ ਰਹਿਣ ਦਾ ਕੋਈ ਫਾਇਦਾ ਨਹੀਂ, ਸੂਚਨਾ ਅਨੁਸਾਰ ਯਸ਼ਵੰਤ ਸਿਨਹਾ ਨੇ ਪਾਰਟੀ ਦੀ ਕੌਮੀ ਕਾਰਜਕਾਰਨੀ ਨੂੰ ਵੀ ਛੱਡਣ ਦੀ ਧਮਕੀ ਦਿੱਤੀ ਹੈ। ਉਹ ਅੱਜ ਕੱਲ੍ਹ ਝਾਰਖੰਡ ਦੇ ਭਾਜਪਾ ਪ੍ਰਧਾਨ ਦੇ ਰਵਿੰਦਰ ਰਾਏ ਨੂੰ ਪਾਰਟੀ ਦੇ ਸੂਬਾ ਇਕਾਈ ਦਾ ਪ੍ਰਧਾਨ ਬਣਾਏ ਜਾਣ ਤੋਂ ਨਰਾਜ਼ ਹਨ। ਸੋਮਵਾਰ ਸਵੇਰੇ ਯਸ਼ਵੰਤ ਸਿਨਹਾ ਨੇ ਪਾਰਟੀ ਦੀ ਕੌਮੀ ਸੰਮਤੀ ਦੇ ਕੋਰ ਗਰੁੱਪ ਦੀ ਮੀਟਿੰਗ 'ਚ ਹਿੱਸਾ ਲਿਆ। ਜਿੱਥੇ ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਪੈਰ ਛੂਹੇ ਅਤੇ ਕਿਹਾ ਕਿ ਬਸ! ਹੁਣ ਬਹੁਤ ਹੋ ਚੁੱਕਾ ਹੈ, ਉਹ ਇੰਨੀ ਗੱਲ ਕਹਿ ਕੇ ਹੀ ਨਹੀਂ ਰੁਕੇ ਸਗੋਂ ਉਨ੍ਹਾਂ ਨੇ ਆਪਣੀ ਲੋਕ ਸਭਾ ਮੈਂਬਰੀ ਵੀ ਛੱਡਣ ਦੀ ਧਮਕੀ ਦਿੱਤੀ। ਦੱਸਿਆ ਜਾਂਦਾ ਹੈ ਕਿ ਯਸ਼ਵੰਤ ਸਿਨਹਾ ਨੇ ਆਪਣੀ ਨਰਾਜ਼ਗੀ ਸਬੰਧੀ ਪਾਰਟੀ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ। ਰਾਜਨਾਥ ਸਿੰਘ ਨੇ ਵਿਸ਼ਵਾਸ ਦੁਆਇਆ ਹੈ ਕਿ ਕੋਲਕਾਤਾ ਤੋਂ ਵਾਪਸ ਪਰਤਣ ਉਪਰੰਤ ਉਹ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕਰਨਗੇ। ਸੂਤਰਾਂ ਅਨੁਸਾਰ ਯਸ਼ਵੰਤ ਸਿਨਹਾ ਨੇ ਪਾਰਟੀ ਹਾਈਕਮਾਂਡ ਨੂੰ ਅਸਤੀਫਾ ਨਹੀਂ ਭੇਜਿਆ। ਪਾਰਟੀ ਦੇ ਬੁਲਾਰੇ ਸ਼ਾਹਨਿਵਾਜ਼ ਹੁਸੈਨ ਨੇ ਸਿਰਫ ਐਨਾ ਹੀ ਕਿਹਾ ਹੈ ਕਿ ਯਸ਼ਵੰਤ ਸਿਨਹਾ ਪਾਰਟੀ ਦੇ ਸੀਨੀਅਰ ਆਗੂ ਹਨ। ਜੋ ਪਾਰਟੀ ਦੇ ਫਾਇਦੇ ਲਈ ਕੰਮ ਕਰਦੇ ਹਨ।


ਦੇਸ਼ ਭਰ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਵੱਡੀ ਜੰਗ ਦਾ ਐਲਾਨ

18 ਨੂੰ ਸੰਸਦ ਮੂਹਰੇ ਨਿਰੰਤਰ ਧਰਨਾ ਲਾਉਣ ਦਾ ਐਲਾਨ

ਸਰਕਾਰ ਸਮੱਸਿਆਵਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ - ਕਿਸਾਨ ਆਗੂ

ਨਵੀਂ ਦਿੱਲੀ 11 ਮਾਰਚ (ਜਗਤਾਰ ਸਿੰਘ) :- ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਦੇ ਰੋਸ ਵਜੋਂ ਕਿਸਾਨ ਜੱਥੇਬੰਦੀਆਂ ਨੇ ਵੱਡੀ ਜੰਗ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ 18 ਮਾਰਚ ਨੂੰ ਦੇਸ਼ ਦੇ ਕੋਨੇ-ਕੋਨੇ ਵਿਚੋਂ ਲੱਖਾਂ ਦੀ ਗਿਣਤੀ 'ਚ ਕਿਸਾਨ ਦਿੱਲੀ ਪੁੱਜ ਕੇ ''ਕਿਸਾਨ ਮਹਾਪੰਚਾਇਤ" ਵਿਚ ਹਿੱਸਾ ਲੈਣਗੇ ਅਤੇ ਮੰਗਾਂ ਨਾ ਮੰਨੇ ਜਾਣ ਤਕ ਸੰਸਦ ਮੂਹਰੇ ਹੀ ਡੇਰੇ ਲਾਈ ਰੱਖਣਗੇ। ਅੱਜ ਇੱਥੋਂ ਦੇ ਪੰਜਾਬ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ (ਰਜਿ:) ਵੱਲੋਂ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ,ਜਿਸ ਦੇ ਕਾਰਨ ਹੀ ਕਿਸਾਨਾਂ ਨੂੰ ਸੰਸਦ ਮੂਹਰੇ ਡੇਰੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨੀ ਹਿੱਤਾਂ ਦੀ ਰਾਖੀ ਵੱਲ ਕੋਈ ਕਦਮ ਨਹੀਂ ਚੁੱਕਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਭਰ ਦੇ ਕਿਸਾਨ ਯੂ.ਪੀ.ਏ. ਸਰਕਾਰ ਨੂੰ ਚਲਦਾ ਕਰ ਦੇਣਗੇ। ਜੱਥੇਬੰਦੀ ਦੇ ਕੌਮੀ ਕੋਆਰਡੀਨੇਟਰ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਕੇ ਕੇਂਦਰੀ ਬਜਟ ਵਿਚ ਖੇਤੀਬਾੜੀ ਲਈ ਕੁਲ ਬਜਟ ਦਾ 1 ਫੀਸਦੀ ਹਿੱਸਾ ਰੱਖਿਆ ਗਿਆ ਹੈ,ਜਦ ਕਿ ਜਿਸ ਖੇਤੀਬਾੜੀ ਖੇਤਰ 'ਤੇ ਦੇਸ਼ ਦੀ 65 ਫੀਸਦੀ ਆਬਾਦੀ ਨਿਰਭਰ ਕਰਦੀ ਹੈ, ਜਿਸ ਨੂੰ ਬਿਲਕੁਲ ਹੀ ਅੱਖੋਂ-ਪਰੋਖੇ ਕਰ ਕਰ ਦਿੱਤਾ ਗਿਆ ਹੈ।

ਇਸ ਮੌਕੇ ਜੱਥੇਬੰਦੀ ਦੇ ਮੁੱਖ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਅਤੇ ਜੱਥੇਬੰਦੀ ਦੇ ਜਨਰਲ ਸਕੱਤਰ ਚੌਧਰੀ ਯੁੱਧਵੀਰ ਸਿੰਘ ਨੇ ਕੇਂਦਰੀ ਹੁਕਮਰਾਨਾਂ ਦੀਆਂ ਪਿਛਲੇ 50 ਵਰ੍ਹਿਆਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਹੁਣ ਦੇਸ਼ ਦੇ ਕਿਸਾਨ ਅਜਿਹੇ ਬੇਰਹਿਮ ਹਾਕਮਾਂ ਦੇ ਕਾਲੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਜੇਕਰ ਸਰਕਾਰ ਨੇ ਕਿਸਾਨੀ ਹਿੱਤਾਂ ਦੀ ਰਾਖੀ ਨਾ ਕੀਤੀ ਤਾਂ ਲੋਕ ਸਭਾ ਚੋਣਾਂ ਵਿਚ ਦੇਸ਼ ਭਰ ਦੇ ਕਿਸਾਨ ਯੂ.ਪੀ.ਏ. ਸਰਕਾਰ ਨੂੰ ਚਲਦਾ ਕਰ ਦੇਣਗੇ। ਕੇਂਦਰ ਸਰਕਾਰ ਦੀ ਕਰਜ਼ਾ ਮੁਆਫੀ ਦੀ ਸਕੀਮ ਸਬੰਧੀ ਕੈਗ ਵੱਲੋਂ ਕੀਤੀਆਂ ਟਿਪੱਣੀਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਸ ਦਾ ਫਾਇਦਾ ਗਰੀਬ ਕਿਸਾਨਾਂ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਇਸ ਦਾ ਫਾਇਦਾ ਅਸਲ ਹੱਕਦਾਰਾਂ ਤਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ। ਇਸ ਕਾਨਫਰੰਸ'ਚ ਮੌਜੂਦ ਕਿਸਾਨ ਆਗੂ ਸ: ਪੂਰਨ ਸਿੰਘ ਸਾਹਕੋਟ, ਭੁਪਿੰਦਰ ਸਿੰਘ ਮਹੇਸ਼ਰੀ, ਸੁਖਮੀਤ ਸਿੰਘ ਕਾਦੀਆਂ, ਗੁਰਨਾਮ ਸਿੰਘ, ਸਤਨਾਮ ਸਿੰਘ ਚੀਮਾ, ਸੁਖਦੇਵ ਸਿੰਘ ਤੇ ਹੋਰਨਾਂ ਨੇ ਉਪਰੋਕਤ ਮੰਗਾਂ ਤੋਂ ਇਲਾਵਾ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਸਬੰਧੀ ਡਾ: ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ, ਕਿਸਾਨਾਂ ਦੇ ਕਰਜੇ ਮੁਆਫ ਕਰਨ, ਕਿਸਾਨਾਂ ਲਈ ਬੁੱਢਾਪਾ ਪੈਨਸ਼ਨ ਲਾਗੂ ਕਰਨ, ਫਸਲਾਂ ਦਾ ਕੁਦਰਤੀ ਆਫਤਾਂ ਤੋਂ ਬੀਮਾ ਕਰਨ ਅਤੇ ਕਿਸਾਨਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਕਰਨ ਦੀ ਮੰਗ ਵੀ ਕੀਤੀ।


ਆਮਦਨ ਕਰ ਵਿਭਾਗ ਵਲੋਂ ਉੱਤਰੀ ਕੇਰਲ 'ਚ 200 ਕਰੋੜ ਦੇ ਕਾਲੇ ਧਨ ਦਾ ਪਰਦਾਫਾਸ਼

 http://sameydiawaaz.com/Archive%20News/%5B2013%5D/03/12.03.2013%20-%2007.jpg

ਕੋਝੀਕੋਡੇ 11 ਮਾਰਚ (ਯੂ. ਐਨ. ਆਈ.) :- ਆਮਦਨ ਕਰ ਵਿਭਾਗ ਨੇ ਇਸ ਵਿੱਤੀ ਵਰ੍ਹੇ 'ਚ ਉੱਤਰੀ ਕੇਰਲ 'ਚ 200 ਕਰੋੜ ਰੁਪਏ ਦੇ ਕਾਲੇ ਧਨ ਦਾ ਪਰਦਾਫਾਸ਼ ਕੀਤਾ ਹੈ। ਆਮਦਨ ਕਰ ਵਿਭਾਗ ਦੇ ਕਮਿਸ਼ਨਰ ਪੀ. ਐੱਨ. ਦੇਵਾਦਾਸਨ ਨੇ ਪੱਤਰਕਾਰਾਂ ਕੋਲ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਵਿਚੋਂ ਆਮਦਨ ਕਰ ਵਿਭਾਗ ਨੂੰ 70 ਕਰੋੜ ਰੁਪਏ ਹਾਸਿਲ ਹੋਣਗੇ। ਉਨ੍ਹਾਂ ਦੱਸਿਆ ਕਿ ਇਕੱਲੇ ਕੋਝੀਕੋਡੇ ਜ਼ਿਲ੍ਹੇ 'ਚ ਹੀ 22 ਕਰੋੜ ਰੁਪਏ ਦਾ ਕਾਲਾ ਧਨ ਹੈ। ਵਿਭਾਗ ਨੇ ਇਸ ਸਾਲ 60 ਸਰਵੇ ਅਤੇ ਤਲਾਸ਼ੀ ਮੁਹਿੰਮਾਂ ਚਲਾਈਆਂ। ਉਨ੍ਹਾਂ ਕਿਹਾ ਟੈਕਸ ਨਾ ਦੇਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।


ਭਾਰਤ - ਪਾਕਿ ਸਰਹੱਦ ਤੋਂ 35 ਕਰੋੜ ਦੀ ਹੈਰੋਇਨ ਬਰਾਮਦ

 http://sameydiawaaz.com/Archive%20News/%5B2013%5D/03/12.03.2013%20-%2005.jpg

ਕਲਾਨੌਰ 11 ਮਾਰਚ (ਸਤਵੰਤ ਸਿੰਘ ਕਾਹਲੋਂ) :- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨੇੜੇ ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਅੱਜ ਬੀ.ਐਸ.ਐਫ ਨੇ ਪਾਕਿਸਤਾਨ ਦੇ ਤਸਕਰਾਂ ਵੱਲੋਂ 35 ਕਰੋੜ ਦੀ ਬਜ਼ਾਰੀ ਕੀਮਤ ਵਾਲੀ 7 ਕਿਲੋ ਹੈਰੋਇਨ ਅਤੇ ਕੁਝ ਮਾਤਰਾ ਵਿਚ ਚੂਰਾ ਪੋਸਤ ਬਰਾਮਦ ਕੀਤਾ ਹੈ। ਬੀ.ਐਸ.ਐਫ ਗੁਰਦਾਸਪੁਰ ਦੇ ਡੀ.ਆਈ.ਜੀ. ਸ੍ਰੀ ਪੀ.ਐਸ. ਬੈਂਸ ਨੇ ਦੱਸਿਆ ਕਿ ਅੱਜ ਤੜਕੇ ਕਰੀਬ 3:40 ਵਜੇ ਹਨੇਰੇ 'ਚ ਬੀ.ਐਸ.ਐਫ ਦੀ ਚੌੜਾ ਪੋਸਟ ਬੁਰਜੀ 24-1 ਦਰਮਿਆਨ ਜਵਾਨਾਂ ਨੂੰ ਗਸ਼ਤ ਕਰਨ ਮੌਕੇ ਪਾਕਿ ਵਾਲੇ ਪਾਸੇ ਪੈਂਦੀ ਤਕੀਆ ਖਾਨਪੁਰ ਪੋਸਟ ਦੇ ਸਾਹਮਣੇ ਕੁੱਝ ਹਰਕਤ ਦਿਖਾਈ ਦਿੱਤੀ। ਇਸ ਸਥਾਨ ਦਾ ਨਿਰੀਖਣ ਕਰਨ 'ਤੇ ਜਵਾਨਾਂ ਨੂੰ ਤਾਰ ਵਿੱਚ ਫਸੀ ਇੱਕ ਨੀਲੇ ਰੰਗ ਦੀ ਪਾਇਪ ਮਿਲੀ ਜਿਸ ਵਿੱਚ ਕੁੱਝ ਚਿੱਟੇ ਕੱਪੜੇ ਵਿੱਚ ਲਪੇਟੇ ਹੋਏ ਪੈਕਟ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜਵਾਨਾਂ ਨੇ ਇਸ ਪਾਇਪ ਨੂੰ ਕਬਜੇ ਵਿੱਚ ਲੈ ਕੇ ਇਲਾਕੇ ਦੀ ਨਾਕਾਬੰਦੀ ਕਰਕੇ ਤਲਾਸ਼ੀ ਅਪਰੇਸ਼ਨ ਸ਼ੁਰੂ ਕੀਤਾ ਅਤੇ ਖੇਤਾਂ ਵਿੱਚ ਛਾਣਬੀਣ ਕਰਨ 'ਤੇ ਭਾਰਤ ਵਾਲੇ ਪਾਸੇ ਕੁੱਝ ਨਸ਼ੀਲਾ ਪਦਾਰਥ ਚੂਰਾ ਪੋਸਤ ਵੀ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਨੀਲੀ ਪਾਇਪ 'ਤੇ ਪਾਕਿ ਦੇ ਸ਼ਹਿਰ ਕਰਾਚੀ ਦੀ ਮੋਹਰ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਦੌਰਾਨ ਸੈਕਟਰ ਗੁਰਦਾਸਪੁਰ ਅੰਦਰ ਬੀ.ਐਸ.ਐਫ ਦੀ 38 ਬਟਾਲੀਅਨ ਵਲੋਂ ਹੈਰੋਇਨ ਬਰਾਮਦ ਕਰਨ ਦੀ ਇਹ ਦੂਸਰੀ ਘਟਨਾ ਹੈ। ਇਸ ਮੌਕੇ 'ਤੇ ਡੀ. ਸੀ. ਜੀ ਅਜੇ ਪਾਲ, 38 ਬਟਾਲੀਅਨ ਦੇ ਕਮਾਂਡੈਂਟ ਰਵੀ ਕਾਂਤ, ਮਹਿੰਦਰ ਕੁਮਾਰ ਕੰਪਨੀ ਕਮਾਂਡਰ ਆਦੀਆਂ, ਇੰਸਪੈਕਟਰ ਹਰਪਾਲ ਸਿੰਘ ਆਦਿ ਵੀ ਹਾਜਰ ਸਨ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz