ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

8 ਮਾਰਚ 2013

ਭਾਈ ਰਾਜੋਆਣਾ ਦੀ ਸਜ਼ਾ ਬਾਰੇ ਜਲਦਬਾਜ਼ੀ 'ਚ ਫ਼ੈਸਲਾ ਨਾ ਲਿਆ ਜਾਵੇ - ਸਿੰਘ ਸਾਹਿਬ

 http://sameydiawaaz.com/Archive%20News/%5B2013%5D/03/08.03.2013%20-%2012.jpg

ਪਾਤੜਾਂ 7 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ) :- ਕੇਂਦਰ ਸਰਕਾਰ ਵਲੋਂ ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਬਹਾਲ ਰੱਖਿਆ ਗਿਆ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੀਤਾ | ਉਹ ਇੱਥੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ ਦੇ ਭਰਾ ਰਾਗੀ ਸੁਖਚੈਨ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਿਲ ਹੋਣ ਆਏ ਸਨ | ਉਨ੍ਹਾਂ ਦੇ ਧਿਆਨ ਵਿਚ ਭਾਈ ਰਾਜੋਆਣਾ ਨੂੰ ਦਿੱਲੀ ਵਿਚ ਲੈ ਜਾਣ ਦਾ ਮਾਮਲਾ ਧਿਆਨ ਵਿਚ ਲਿਆਂਦੇ ਜਾਣ 'ਤੇ ਉਨ੍ਹਾਂ ਕਿਹਾ ਕਿ ਅਜਿਹਾ ਅਜੇ ਕੋਈ ਸਪੱਸ਼ਟ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਦੀ ਸਜ਼ਾ ਦਾ ਮਾਮਲਾ ਸਿੱਖ ਕੌਮ ਦੇ ਜਜ਼ਬਾਤਾਂ ਦੇ ਨਾਲ ਜੁੜਿਆ ਹੈ | ਕੇਂਦਰ ਸਰਕਾਰ ਨੂੰ ਇਸ 'ਤੇ ਕੋਈ ਜਲਦਬਾਜ਼ੀ ਵਿਚ ਫ਼ੈਸਲਾ ਨਹੀਂ ਲੈਣਾ ਚਾਹੀਦਾ ਤੇ ਰਹਿਮ ਦੀ ਅਪੀਲ ਮਨਜ਼ੂਰ ਕਰਨੀ ਚਾਹੀਦੀ ਹੈ | ਸਿੰਘ ਸਾਹਿਬ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਲਈ 3 ਦਿਨਾਂ ਦੇ ਸਿਖਲਾਈ ਕੈਪ ਲਾਏ ਜਾਣਗੇ | ਧਰਮ ਦੇ ਪ੍ਰਚਾਰ ਲਈ ਨਵੀਨਤਮ ਢੰਗ ਅਪਣਾਏ ਜਾ ਰਹੇ ਹਨ | ਇਸ ਮੌਕੇ ਬੀਬੀ ਵਨਿੰਦਰ ਕੌਰ ਲੂੰਬਾ ਵਿਧਾਇਕਾ ਹਲਕਾ ਸ਼ੁਤਰਾਣਾ, ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ, ਗੁਰਦੀਪ ਸਿੰਘ ਖਾਂਗ ਪ੍ਰਧਾਨ ਸਰਕਲ ਦਿਹਾਤੀ, ਲਖਵਿੰਦਰ ਸਿੰਘ ਮੌਲਵੀਵਾਲਾ, ਗੁਰਬਚਨ ਸਿੰਘ ਮੌਲਵੀਵਾਲਾ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਵੈਦ, ਹਰਨੇਕ ਸਿੰਘ ਹੰਸ ਪ੍ਰਧਾਨ ਗੁਰਦੁਆਰਾ ਕਮੇਟੀ, ਬਲਜਿੰਦਰ ਸਿੰਘ ਮਾਨ, ਹਰਦੀਪ ਸਿੰਘ ਸੋਹਲ ਆਦਿ ਮੌਜੂਦ ਸਨ |


ਪਟਿਆਲਾ ਜੇਲ੍ਹ 'ਚ ਹਨ ਭਾਈ ਬਲਵੰਤ ਸਿੰਘ ਰਾਜੋਆਣਾ

ਮਾਮਲੇ ਦੀ ਸੁਣਵਾਈ 16 ਮਾਰਚ ਨੂੰ

http://sameydiawaaz.com/Archive%20News/%5B2013%5D/03/08.03.2013%20-%2011.jpg

ਪਟਿਆਲਾ, 7 ਮਾਰਚ (ਜਸਵਿੰਦਰ ਸਿੰਘ ਦਾਖਾ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਇਸ ਵੇਲੇ ਵੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੀ ਕੋਠੀ ਨੰਬਰ 16 ਵਿਚ ਬੰਦ ਹੈ। ਇਸ ਦੀ ਪੁਸ਼ਟੀ ਜੇਲ੍ਹਾਂ ਬਾਰੇ ਵਧੀਕ ਡਾਇਰੈਕਟਰ ਜਨਰਲ ਸ੍ਰੀ ਰਾਜਪਾਲ ਮੀਨਾ ਨੇ ਵੀ ਕਰਦਿਆਂ ਕਿਹਾ ਕਿ ਉਸ ਨੂੰ ਨਵੀਂ ਦਿੱਲੀ ਵਿਚ ਤਬਦੀਲ ਕੀਤੇ ਜਾਣ ਬਾਰੇ 'ਸਿਰਫ਼ ਅਫ਼ਵਾਹਾਂ' ਹਨ। ਮੀਡੀਆ ਦੇ ਇੱਕ ਹਿੱਸੇ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਨਵੀਂ ਦਿੱਲੀ ਵਿਚ ਤਬਦੀਲ ਕੀਤੇ ਜਾਣ ਦੀਆਂ ਛਪੀਆਂ ਖ਼ਬਰਾਂ ਨੂੰ ਉਨ੍ਹਾਂ ਨੇ ਨਿਰਾਧਾਰ ਦੱਸਿਆ ਹੈ। ਜਦੋਂ ਇਸ ਪੱਤਰਕਾਰ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਜੇਲ੍ਹ ਸੁਪਰਡੈਂਟ ਸ: ਭੁਪਿੰਦਰ ਸਿੰਘ ਵਿਰਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਨਵੀਂ ਦਿੱਲੀ ਤਾਂ ਕੀ ਕਿਤੇ ਵੀ ਹੋਰ ਤਬਦੀਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਮ ਵਾਂਗ ਪਟਿਆਲਾ ਜੇਲ੍ਹ ਵਿਚ ਦਿਨ ਗੁਜ਼ਾਰਿਆ ਹੈ। ਇਹੋ ਨਹੀਂ ਜ਼ਿਲ੍ਹਾ ਮੈਜਿਸਟ੍ਰੇਟ ਸ: ਜੀ. ਕੇ. ਸਿੰਘ ਨੇ ਵੀ ਕਿਹਾ, 'ਅਜਿਹਾ ਹੁੰਦਾ ਤਾਂ ਉਨ੍ਹਾਂ ਕੋਲ ਬਤੌਰ ਜ਼ਿਲ੍ਹਾ ਮੈਜਿਸਟ੍ਰੇਟ ਕੋਈ ਕਾਗ਼ਜ਼ ਪੱਤਰ ਆਉਂਦੇ ਪਰ ਅਜਿਹਾ ਨਹੀਂ ਹੈ ਨਾ ਹੀ ਗ੍ਰਹਿ ਸਕੱਤਰ ਦਾ ਕੋਈ ਟੈਲੀਫ਼ੋਨ ਸੁਨੇਹਾ ਆਇਆ ਹੈ।' ਇਹੋ ਨਹੀਂ ਪਟਿਆਲਾ ਦੀ ਅਦਾਲਤ ਵਿਚ ਆਰਮਜ਼ ਐਕਟ ਤਹਿਤ ਕੇਸ ਵਿਚ 2 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਭਾਈ ਰਾਜੋਆਣਾ ਨੂੰ ਪੇਸ਼ ਕੀਤਾ ਸੀ ਜਿੱਥੇ ਅਦਾਲਤ ਨੇ ਅਗਲੀ ਸੁਣਵਾਈ 16 ਮਾਰਚ ਨੂੰ ਨਿਰਧਾਰਿਤ ਕੀਤੀ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਜਿਸ ਨੇ ਆਪਣਾ ਨਾ ਕੋਈ ਵਕੀਲ ਤੇ ਨਾ ਹੀ ਕੋਈ ਅਪੀਲ ਕੀਤੀ ਹੈ, ਦੀ ਭੈਣ ਕਮਲਜੀਤ ਕੌਰ ਹੀ ਉਸ ਦੇ ਚਿੱਠੀ ਪੱਤਰ ਲੈ ਕੇ ਆਉਂਦੀ ਹੈ। ਦੱਸਣਯੋਗ ਹੈ ਕਿ ਭਾਈ ਰਾਜੋਆਣਾ ਨੇ ਕੋਈ ਵੀ ਅਜਿਹੀ ਅਰਜ਼ੀ ਆਪਣੇ ਵੱਲੋਂ ਦਾਇਰ ਨਹੀਂ ਕੀਤੀ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੰਵਿਧਾਨ ਤਹਿਤ ਸੰਵਿਧਾਨਕ ਜਾਇਜ਼ਾ ਅਰਜ਼ੀ ਦਾਇਰ ਕੀਤੀ ਹੈ, ਜਿਸ 'ਤੇ ਰਾਸ਼ਟਰਪਤੀ ਨੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ।


ਬਾਦਲ ਦੀ ਬਾਜਵਾ ਨੂੰ ਵਧਾਈ

 http://sameydiawaaz.com/Archive%20News/%5B2013%5D/03/08.03.2013%20-%2013.jpg

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ । ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਖੁਦ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਬਾਜਵਾ ਨੂੰ ਫੋਨ ਕਰਕੇ ਨਵੀਂ ਜ਼ਿੰਮੇਵਾਰੀ ਦੀ ਮੁਬਾਰਕਬਾਦ ਦਿੱਤੀ ।

ਬਾਦਲ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਬਾਜਵਾ ਦੀ ਅਗਵਾਈ 'ਚ ਵਿਰੋਧੀ ਧਿਰ ਸਰਕਾਰ ਨਾਲ ਮਿਲਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰੇਗਾ । ਬਾਦਲ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਯੋਜਨਾ ਹੈ ਜਾਂ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਕੋਈ ਸ਼ਿਕਾਇਤ ਹੈ ਤਾਂ ਉਹ ਖੁਦ ਵਿਰੋਧੀ ਧਿਰ ਦੇ ਆਗੂਆਂ ਦੇ ਘਰ ਜਾ ਕੇ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਹਨ ।

ਬਾਦਲ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਬਾਜਵਾ ਦੇ ਪ੍ਰਦੇਸ਼ ਪ੍ਰਧਾਨ ਬਨਣ ਤੋਂ ਬਾਅਦ ਬਦਲਾਖੋਰੀ ਵਾਲੀ ਰਾਜਨੀਤੀ ਦਾ ਅੰਤ ਹੋਵੇਗਾ ਅਤੇ ਦੋਵੇਂ ਧਿਰਾਂ ਸੂਬੇ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਗੀਆਂ ।


ਗੁਲਜਾਰ ਸਿੰਘ ਰਣੀਕੇ ਫਿਰ ਮੰਤਰੀ ਬਣੇ

 http://sameydiawaaz.com/Archive%20News/%5B2013%5D/03/08.03.2013%20-%2010.jpg

ਬਾਰਡਰ ਏਰੀਆ ਡਿਵੈਲਪਮੈਂਟ ਫੰਡ 'ਚ ਘਪਲੇਬਾਜ਼ੀ ਦੇ ਦੋਸ਼ ਲੱਗਣ ਤੋਂ ਬਾਅਦ ਅਸਤੀਫਾ ਦੇਣ ਵਾਲੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਾਣਿਕੇ ਨੂੰ ਵੀਰਵਾਰ ਸ਼ਾਮ ਨੂੰ ਫਿਰ ਕੈਬਨਿਟ 'ਚ ਸ਼ਾਮਲ ਕਰ ਲਿਆ ਗਿਆ । ਪੰਜਾਬ ਦੇ ਰਾਜਪਾਲ ਸ਼ਿਵ ਰਾਜ ਪਾਲ ਪਾਟਿਲ ਨੇ ਰਾਣਿਕੇ ਨੂੰ ਅਹੁਦੇ ਦੀ ਸਹੁੰ ਚੁਕਾਈ । ਇਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਣਿਕੇ ਕਲੀਨ ਚਿੱਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ ।

ਰਾਣਿਕੇ 'ਤੇ ਅਗਸਤ 2012 'ਚ ਬਾਰਡਰ ਏਰੀਆ ਡਿਵੈਲਪਮੈਂਟ ਫੰਡ 'ਚ ਘਪਲੇ ਕਰਨ ਦੇ ਦੋਸ਼ ਲੱਗੇ ਸਨ । ਪੰਜਾਬ ਤੋਂ ਛੱਪਦੀ ਇਕ ਅੰਗਰੇਜ਼ੀ ਅਖਬਾਰ 'ਚ ਆਪਣੀ ਰਿਪੋਰਟ 'ਚ ਇਸ ਫੰਡ 'ਚ ਢਾਈ ਕਰੋੜ ਰੁਪਏ ਦੀ ਬੇਨਿਅਮੀ ਹੋਣ ਦਾ ਖੁਲਾਸਾ ਕੀਤਾ ਸੀ । ਜਿਸ 'ਤੇ ਰਾਣਿਕੇ ਨੇ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦਿੱਤਾ ਸੀ । ਰਾਣਿਕੇ ਨੂੰ ਪਹਿਲਾਂ ਵਾਲੇ ਮਹਿਕਮੇ ਹੀ ਦਿੱਤੇ ਜਾਣਗੇ ।


ਜਦੋਂ ਮਿਸ ਪੂਜਾ ਨੂੰ 'ਪੂਜਾ ਕਿਵੇ ਆ' ਦਾ ਪ੍ਰਚਾਰ ਮਹਿੰਗਾ ਪਿਆ

ਭੱਜ ਕੇ ਕਾਰ 'ਚ ਵੜੀ

http://sameydiawaaz.com/Archive%20News/%5B2013%5D/03/08.03.2013%20-%2002.jpg

ਅਬੋਹਰ 7 ਮਾਰਚ (ਸੁਖਜੀਤ ਸਿੰਘ ਬਰਾੜ) :- ਪੰਜਾਬੀ ਗਾਇਕਾ ਮਿਸ ਪੂਜਾ ਨੂੰ ਆਪਣੀ ਨਵੀਂ ਆਉਣ ਵਾਲੀ ਪੰਜਾਬੀ ਫ਼ਿਲਮ 'ਪੂਜਾ ਕਿਵੇ ਆ' ਦਾ ਪ੍ਰਚਾਰ ਅੱਜ ਉਸ ਵੇਲੇ ਮਹਿੰਗਾ ਪਿਆ ਜਦੋਂ ਅਸ਼ਲੀਲ ਗਾਇਕੀ 'ਤੇ ਸਿਰਫ਼ ਡੇਢ ਗਾਣਾ ਗਾ ਕੇ ਭੱਜਣ ਲੱਗੀ ਮਿਸ ਪੂਜਾ 'ਤੇ ਦਰਸ਼ਕਾਂ ਦੀ ਭੀੜ ਨੇ ਕੁਰਸੀਆਂ, ਪਾਣੀ ਦੀਆਂ ਬੋਤਲਾਂ ਤੇ ਛਿਤਰਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ | ਇਸ ਦੌਰਾਨ ਮਿਸ ਪੂਜਾ ਨੂੰ ਭੱਜ ਕੇ ਆਪਣੀ ਕਾਰ ਵਿਚ ਵੜਕੇ ਬਚਾਅ ਕਰਨਾ ਪਿਆ | ਇਹ ਗਾਇਕਾ ਅੱਜ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਦਾ ਪ੍ਰਚਾਰ ਕਰਨ ਲਈ ਇੱਥੋਂ ਦੇ ਅਭਿਸ਼ੇਕ ਪੋਲੀਟੈਕਨਿਕ ਕਾਲਜ ਵਿਚ ਸਟੇਜ ਸ਼ੋਅ ਕਰਨ ਲਈ ਆਈ ਸੀ | ਕਾਲਜ ਕਮੇਟੀ ਦੇ ਸਵਾਗਤ ਤੋਂ ਬਾਅਦ ਹਾਲੇ ਉਸ ਨੇ ਸਿਰਫ਼ ਡੇਢ ਕੁ ਗਾਣਾ ਹੀ ਗਾਇਆ ਸੀ ਕਿ ਸੁਣਨ ਵਾਲਿਆਂ ਦੀ ਭੀੜ ਘੱਟ ਹੋਣ ਕਾਰਨ ਉਹ ਬਹਾਨੇ ਨਾਲ ਮਾਇਕ ਆਪਣੇ ਸਹਾਇਕ ਨੂੰ ਫੜਾ ਆਪਣੀ ਕਾਰ ਵੱਲ ਜਾਣ ਦੀ ਤਿਆਰੀ ਹੀ ਕਰ ਰਹੀ ਸੀ ਕਿ ਸਹਾਇਕ ਨੇ ਮਾਇਕ ਰਾਹੀਂ ਮੁੰਡੇ-ਕੁੜੀਆਂ ਦੀਆਂ ਅਸ਼ਲੀਲ ਟੋਟਕੇ (ਗੱਲਾਂ) ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ | ਇਨ੍ਹਾਂ ਅਸ਼ਲੀਲ ਗੱਲਾਂ ਤੋਂ ਖਫ਼ਾ ਹੋ ਕੇ ਤੇ ਇਸ ਦੇ ਬਹਾਨੇ ਵਿਚ ਭੱਜ ਕੇ ਜਾ ਰਹੀ ਗਾਇਕਾ ਮਿਸ ਪੂਜਾ 'ਤੇ ਭੀੜ ਨੇ ਧਾਵਾ ਬੋਲ ਦਿੱਤਾ | ਜਿਵੇਂ ਹੀ ਭੀੜ ਦਾ ਧਾਵਾ ਸ਼ੁਰੂ ਹੋਇਆ ਤਾਂ ਗਾਇਕਾ ਨੇ ਆਪਣੀ ਨਿੱਜੀ ਸੁਰੱਖਿਆ ਕਰਮੀਆਂ ਦੇ ਸਹਾਰੇ ਹਿੰਮਤ ਨਾਲ ਭੱਜ ਕੇ ਆਪਣੀ ਕਾਰ ਵਿਚ ਵੜ ਕੇ ਬਚਾਅ ਕੀਤਾ | ਗਾਇਕਾ ਦੀ ਕਾਰ ਕਾਲਜ ਤੋਂ ਸੁਰੱਖਿਅਤ ਕੱਢਣ ਲਈ ਪੁਲਿਸ ਨੂੰ ਭੀੜ 'ਤੇ ਡੰਡਾ ਵੀ ਚਲਾਉਣਾ ਪਿਆ | ਭੀੜ ਦਾ ਗੁੱਸਾ ਇਹ ਸੀ ਕਿ ਉਹ ਸਵੇਰ ਤੋਂ ਆਪਣਾ ਕੀਮਤੀ ਸਮਾਂ ਕੱਢ ਕੇ ਮਿਸ ਪੂਜਾ ਦਾ ਸ਼ੋਅ ਸੁਣਨ ਲਈ ਆਏ ਸਨ | ਪਰ ਉਹ ਸਿਰਫ਼ ਡੇਢ ਗਾਣਾ ਗਾ ਕੇ ਹੀ ਚਲੀ ਗਈ | ਇਸ ਤੋਂ ਪਹਿਲਾਂ ਕਾਲਜ ਕਮੇਟੀ ਦੇ ਚੇਅਰਮੈਨ ਸੰਜੀਵ ਮਿੱਢਾ ਤੇ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ |


ਜਿਵੇਂ ਅਮਰਿੰਦਰ ਨੂੰ ਹਟਾਇਆ, ਐਦਾਂ ਤਾਂ ਕੋਈ ਚਪੜਾਸੀ ਨੂੰ ਵੀ ਨਹੀਂ ਹਟਾਉਂਦਾ - ਬਾਦਲ

 http://sameydiawaaz.com/Archive%20News/%5B2013%5D/03/08.03.2013%20-%2014.jpg

ਚੰਡੀਗੜ੍ਹ 7 ਮਾਰਚ :- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਦੇ ਤਰੀਕੇ 'ਤੇ ਹੈਰਾਨੀ ਜਤਾਈ ਹੈ । ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਜਿਵੇਂ ਅਮਰਿੰਦਰ ਨੂੰ ਹਟਾਇਆ, ਐਦਾਂ ਤਾਂ ਕੋਈ ਚਪੜਾਸੀ ਨੂੰ ਵੀ ਨਹੀਂ ਹਟਾਉਂਦਾ ।

ਆਲ ਇੰਡੀਆ ਕਾਂਗਰਸ ਕਮੇਟੀ ਨੇ ਮੰਗਲਵਾਰ ਰਾਤ ਨੂੰ ਅਚਾਨਕ ਲਏ ਗਏ ਇਕ ਫੈਸਲੇ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਨ ਸੌਂਪ ਦਿੱਤੀ ਸੀ । ਬਾਜਵਾ ਦੀ ਨਿਯੁਕਤੀ ਤੋਂ ਬਾਅਦ ਪ੍ਰਦੇਸ਼ ਕਾਂਗਰਸ ਦੇ ਇਕ ਧੜੇ 'ਚ ਕਾਫੀ ਖੁਸ਼ੀ ਦਾ ਮਾਹੌਲ ਹੈ ।


ਦਿੱਲੀ ਵਿਚ 19 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ

ਨਵੀਂ ਦਿੱਲੀ 7 ਮਾਰਚ (ਏਜੰਸੀ) :- ਇਕ ਹੋਰ ਸਨਸਨੀਖੇਜ਼ ਘਟਨਾ 'ਚ ਦਿੱਲੀ ਨਜ਼ਦੀਕ ਗਾਜ਼ੀਆਬਾਦ 'ਚ ਤਿੰਨ ਲੋਕਾਂ ਵਲੋਂ 19 ਸਾਲਾ ਲੜਕੀ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਗਿਆ । ਇਹ ਘਟਨਾ 2 ਮਾਰਚ, ਸ਼ਾਮ ਨੂੰ ਵਾਪਰੀ ਜਦੋਂ ਲੜਕੀ ਨੇ ਘਰ ਜਾਣ ਲਈ ਸ਼ਿਪਰਾ ਮਾਲ ਸਥਿਤ ਇੰਦਰਾ ਪੂਰਮ ਤੋਂ ਆਟੋ ਲਿਆ ਜਿਸ 'ਚ ਪਹਿਲਾਂ ਤੋਂ ਤਿੰਨ ਲੜਕੇ ਬੈਠੇ ਹੋਏ ਸਨ । ਲੜਕੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਤਿੰਨੇ ਲੜਕੇ ਉਸ ਨੂੰ ਗਾਜ਼ੀਆਬਾਦ ਨੇੜਲੇ ਇਲਾਕੇ ਦਸਨਾ ਵਿਖੇ ਲੈ ਗਏ ਤੇ ਉੱਥੇ ਉਨ੍ਹਾਂ ਉਸ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਤੇ ਉਸ ਕੋਲੋਂ ਸਮਾਨ ਵੀ ਲੁੱਟ ਕੇ ਲੈ ਗਏ । ਸੂਤਰਾਂ ਮੁਤਾਬਿਕ ਕਿਸੇ ਰਾਹਗੀਰ ਨੇ ਉਸ ਨੂੰ ਖੂਨ 'ਚ ਲਥ ਪਥ ਦੇਖਕੇ ਐਨ. ਐਚ. 24 ਦੇ ਪੁਲਿਸ ਥਾਣੇ ਪਹੁੰਚਾ ਦਿੱਤਾ । ਪੁਲਿਸ ਨੇ ਛਾਣ ਬੀਣ ਕਰਦਿਆਂ ਦੋ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ।


ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੰਧ ਟੱਪ ਕੇ ਨਿਕਲ ਗਏ ਨਛੱਤਰ ਗਿੱਲ

 http://sameydiawaaz.com/Archive%20News/%5B2013%5D/03/08.03.2013%20-%2004.jpg

ਲੁਧਿਆਣਾ 7 ਮਾਰਚ :- ਰੇਪ, ਅਸ਼ਲੀਲ ਐਮ. ਐਮ. ਐਸ. ਅਤੇ ਬਲੈਕ ਮੇਲਿੰਗ ਦੇ ਮਾਮਲੇ 'ਚ ਉਲਝੇ ਪੰਜਾਬੀ ਗਾਇਕ ਨਛੱਤਰ ਗਿੱਲ ਮੰਗਲਵਾਰ ਸ਼ਾਮ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੰਧ ਟੱਪ ਗਏ । ਉਹ ਉਥੇ ਏ. ਸੀ. ਪੀ. (ਵੈਸਟ) ਦੇ ਦਫਤਰ 'ਚ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਹੋਏ ਸਨ । ਪੁਲਸ ਸੂਤਰਾਂ ਤੋਂ ਪਤਾ ਲੱਗਾ ਕਿ ਜਾਂਚ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਤੈਅ ਸਮੇਂ 'ਤੇ ਨਹੀਂ ਪਹੁੰਚੇ । ਸ਼ਾਮ ਸਾਢੇ ਤਿੰਨ ਵਜੇ ਪੁਲਸ ਨੇ ਉਨ੍ਹਾਂ ਨੂੰ ਫੋਨ ਕੀਤਾ । ਜਿਸ 'ਤੇ ਸ਼ਾਮ ਸਾਢੇ ਚਾਰ ਵਜੇ ਉਹ ਆਪਣੇ ਸਮਰਥਕਾਂ ਅਤੇ ਸਾਥੀ ਕਲਾਕਾਰਾਂ ਨਾਲ ਉਥੇ ਪਹੁੰਚੇ । 7 ਵਜੇ ਜਦੋਂ ਮੀਡੀਆ ਏ. ਡੀ. ਸੀ. ਪੀ. ਨਾਲ ਗੱਲ ਕਰ ਰਹੀ ਸੀ, ਤਾਂ ਉਹ ਪਿੱਛੇ ਦੀ ਕੰਧ ਨਾਲ ਕੁਰਸੀ ਲਗਾ ਕੇ ਨਿਕਲ ਗਏ । ਜ਼ਿਕਰਯੋਗ ਹੈ ਕਿ ਨਛੱਤਰ ਗਿੱਲ ਜਿਸ ਗੱਡੀ 'ਚ ਆਏ ਸਨ ਉਸ ਗੱਡੀ ਦੇ ਸ਼ੀਸ਼ੇ ਵੀ ਕਾਲੇ ਸਨ ਜਦੋਂ ਮੀਡੀਆ ਨੇ ਪੁਲਸ ਤੋਂ ਗੱਡੀ ਬਾਰੇ ਪੁਛਣਾ ਚਾਹਿਆ ਤਾਂ ਕੋਈ ਵੀ ਕੈਮਰੇ ਅੱਗੇ ਨਹੀਂ ਆਇਆ ।

ਪੁਲਸ ਵੀ ਇਸ ਮਾਮਲੇ ਨੂੰ ਬਲਾਤਕਾਰ ਦਾ ਨਾ ਮੰਨਦੇ ਹੋਏ ਛੇੜਛਾੜ ਦਾ ਦੱਸ ਕੇ ਗੋਲ ਕਰਦੀ ਨਜ਼ਰ ਆਈ । ਮਾਮਲੇ ਦੀ ਜਾਂਚ ਕਰ ਰਹੀ ਏ. ਡੀ. ਸੀ. ਪੀ. - 1 ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਛੇੜਛਾੜ ਦਾ ਉਕਤ ਮਾਮਲਾ ਤਕਰੀਬਨ 5 ਸਾਲ ਪੁਰਾਣਾ ਹੈ । ਇਸ ਦੀ ਜਾਂਚ ਲਈ ਗਾਇਕ ਨਛੱਤਰ ਗਿੱਲ ਨਾਲ ਤਿੰਨ ਹੋਰ ਲੋਕਾਂ ਨੂੰ ਬੁਲਾਇਆ ਗਿਆ ਹੈ । ਸਭ ਦੇ ਬਿਆਨ ਦਰਜ ਕਰਨ ਤੋਂ ਬਾਅਦ ਰਿਪੋਰਟ ਬਣਾ ਕੇ ਕਮਿਸ਼ਨਰ ਪੁਲਸ ਨੂੰ ਭੇਜੀ ਜਾ ਰਹੀ ਹੈ । ਇਸ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।

ਕੈਮਰੇ ਅੱਗੇ ਨਾ ਆਉਣ ਦੀ ਗੱਲ ਕਹਿਕੇ ਪੀੜਤ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਇਕ ਮਸ਼ਹੂਰ ਪੰਜਾਬੀ ਗਾਇਕ ਦੀ ਮਦਦ ਨਾਲ ਉੱਚ ਪੁਲਸ ਅਧਿਕਾਰੀ ਨੂੰ ਪਾ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਸਬੰਧੀ ਗੱਲ ਕਰਨ 'ਤੇ ਉਕਤ ਪੁਲਸ ਅਧਿਕਾਰੀ ਨੇ ਮਾਮਲੇ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਇਲਾਕਾ ਕਿਉਂਕਿ ਉਨ੍ਹਾਂ ਦੇ ਕਾਰਜ ਖੇਤਰ 'ਚ ਆਉਂਦਾ ਹੈ, ਇਸ ਲਈ ਉਹ ਬਿਆਨ ਦਰਜ ਹੋਣ ਦੇ ਸਮੇਂ ਉਥੇ ਗਏ ਸਨ । ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ - ਦੇਣਾ ਨਹੀਂ ਹੈ । ਜ਼ਿਕਰਯੋਗ ਹੈ ਕਿ ਹੈਬੋਵਾਲ ਇਲਾਕੇ ਦੀ ਇਕ ਮਾਡਲ ਨੇ ਗਾਇਕ ਨਛੱਤਰ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ । ਇਸ ਦੇ ਮੁਤਾਬਕ ਮਾਡਲ ਦੀ 2006 'ਚ ਜਲੰਧਰ 'ਚ ਆਯੋਜਿਤ ਪੰਜਾਬੀ ਬਿਊਟੀ ਕਾਨਟੈਸਟ 'ਚ ਗਾਇਕ ਨਾਲ ਮੁਲਾਕਾਤ ਹੋਈ ਸੀ । ਉਸੇ ਦੌਰਾਨ ਗਾਇਕ ਨੇ ਮਾਡਲਿੰਗ 'ਚ ਬਿਹਤਰ ਭਵਿੱਖ ਬਣਾਉਣ ਦਾ ਝਾਂਸਾ ਦੇ ਕੇ ਉਸ ਦਾ ਨੰਬਰ ਲੈ ਲਿਆ ਅਤੇ ਦੋਹਾਂ ਦੀ ਮੁਲਾਕਾਤ ਹੋਣ ਲੱਗੀ । ਫਿਰ ਚੰਡੀਗੜ੍ਹ ਦੇ ਇਕ ਹੋਟਲ 'ਚ ਨਸ਼ੀਲਾ ਪਦਾਰਥ ਦੇ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਅਤੇ ਉਸ ਤੋਂ ਬਾਅਦ ਕਈ ਵਾਰ ਰੇਪ ਕੀਤਾ ਗਿਆ ।


 ਰਾਜਾ ਭਈਆ 'ਤੇ ਸ਼ਿਕੰਜਾ, ਹੱਤਿਆ ਦਾ ਕੇਸ ਦਰਜ

http://sameydiawaaz.com/Archive%20News/%5B2013%5D/03/08.03.2013%20-%2009.jpg

ਲਖਨਊ 7 ਮਾਰਚ :- ਯੂ. ਪੀ. ਦੇ ਡੀ. ਐਸ. ਪੀ. ਜ਼ਿਆ - ਉਲ - ਹੱਕ ਦੀ ਹੱਤਿਆ ਦੇ ਮਾਮਲੇ ਵਿਚ ਸੀ. ਬੀ. ਆਈ. ਨੇ ਰਾਜਾ ਭਈਆ 'ਤੇ ਸ਼ਿਕੰਜਾ ਕੱਸ ਦਿੱਤਾ ਹੈ । ਇਸ ਮਾਮਲੇ ਵਿਚ ਸੀ. ਬੀ. ਆਈ. ਨੇ ਰਾਜਾ ਭਈਆ ਵਿਰੁੱਧ ਅਪਰਾਧਿਕ ਸਾਜ਼ਿਸ਼ ਅਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ । ਹੁਣ ਰਾਜਾ ਭਈਆ ਦੀ ਗ੍ਰਿਫਤਾਰੀ ਜਲਦੀ ਹੋਵੇਗੀ ।


ਫਤਿਹਗੜ੍ਹ ਸਾਹਿਬ ਪੁਲਿਸ ਵਲੋਂ 1 ਅਰਬ 30 ਕਰੋੜ ਦੀ ਹੈਰੋਇਨ ਬਰਾਮਦ

http://sameydiawaaz.com/Archive%20News/%5B2013%5D/03/08.03.2013%20-%2001.jpg

ਫ਼ਤਹਿਗੜ੍ਹ ਸਾਹਿਬ 7 ਮਾਰਚ (ਭੂਸ਼ਨ ਸੂਦ) :- ਅੰਤਰਰਾਸ਼ਟਰੀ ਪੱਧਰ 'ਤੇ ਯੂਰਪ, ਕੈਨੇਡਾ, ਅਮਰੀਕਾ ਸਮੇਤ ਕਈ ਦੇਸਾਂ ਵਿਚ ਅਰਬਾਂ ਰੁਪਏ ਦੇ ਨਸ਼ੇ ਦੀ ਸਪਲਾਈ ਕਰਨ ਵਾਲੇ ਗੈਂਗ ਦੇ ਕਾਬੂ ਕੀਤੇ ਦੋ ਮੈਂਬਰਾਂ ਪਾਸੋਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਪੁਲਿਸ ਨੇ 26 ਕਿੱਲੋਗਰਾਮ ਹੈਰੋਇਨ ਬਰਾਮਦ ਕਰਕੇ 1 ਅਰਬ 30 ਕਰੋੜ ਰੁਪਏ ਦੀ ਰਾਸ਼ੀ ਦਾ ਨਸ਼ਾ ਕਾਬੂ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਸ: ਹਰਦਿਆਲ ਸਿੰਘ ਮਾਨ ਨੇ ਅੱਜ ਇੱਥੇ ਇੱਕ ਭਰਵੀਂ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਪ੍ਰਾਪਤੀ ਨੂੰ ਦੇਸ਼ ਦੀ ਵੱਡੀ ਨਸ਼ੇ ਦੀ ਪ੍ਰਾਪਤੀ ਕਰਾਰ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਗੈਂਗ ਦੇ ਮੈਂਬਰਾਂ ਵਲੋਂ ਇਕ ਬੈਗ ਵਿਚ ਰੱਖੀ 50 ਕਿੱਲੋ ਦੇ ਕਰੀਬ ਹੈਰੋਇਨ ਨੂੰ ਪਾਣੀ ਵਿਚ ਵਹਾ ਦਿੱਤਾ ਗਿਆ | ਇਹ ਨਸ਼ਾ ਭਾਰਤ ਦੀ ਸਰਹੱਦ ਪਾਰ ਤੋਂ ਆਉਂਦਾ ਸੀ ਅਤੇ ਇਸ ਅੰਤਰ-ਰਾਸ਼ਟਰੀ ਗੈਂਗ ਵਿਚ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਵੀ ਕਈ ਮੈਂਬਰ ਸ਼ਾਮਿਲ ਹਨ | ਡਾਇਰੈਕਟਰ ਜਨਰਲ ਪੰਜਾਬ ਵਲੋਂ 9 ਅਧਿਕਾਰੀਆਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਤਰੱਕੀਆਂ ਦਿੱਤੀਆਂ ਹਨ | ਕਪਤਾਨ ਪੁਲਿਸ ਡਿਟੈਕਟਿਵ ਸ: ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ 3 ਦਿਨ ਪਹਿਲਾਂ ਫੜੇ ਗਏ ਅੰਤਰਰਾਸ਼ਟਰੀ ਡਰੱਗਜ਼ ਸਮਗਲਰ ਅਨੂਪ ਸਿੰਘ ਕਾਹਲੋਂ ਪੁੱਤਰ ਕੁਲਦੀਪ ਸਿੰਘ ਵਾਸੀ ਜੰਡੂ ਸਿੰਘਾਂ ਥਾਣਾ ਮਕਸੂਦਾਂ, ਜ਼ਿਲ੍ਹਾ ਜਲੰਧਰ ਦਿਹਾਤੀ ਤੇ ਉਸਦੇ ਸਾਥੀ ਕੁਲਵਿੰਦਰ ਸਿੰਘ ਉਰਫ਼ ਰੌਕੀ ਪੁੱਤਰ ਕੁਲਦੀਪ ਸਿੰਘ ਵਾਸੀ ਨਵਾਂ ਸ਼ਹਿਰ ਬਡਾਲਾ ਥਾਣਾ ਖਰੜ ਜ਼ਿਲ੍ਹਾ ਮੁਹਾਲੀ ਪਾਸੋਂ ਪੁੱਛਗਿੱਛ ਦੌਰਾਨ ਹੋਏ ਖੁਲਾਸੇ ਦੌਰਾਨ ਯੂਰਪੀਨ ਦੇਸ਼ਾਂ ਤੇ ਹੋਰ ਦੇਸ਼ਾਂ ਵਿਚ ਡਰਗੱਜ਼ ਮਾਫ਼ੀਆ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ | ਪੁਲਿਸ ਪਾਰਟੀ ਨੇ ਇਕ ਇਨੋਵਾ ਗੱਡੀ ਨੰਬਰ ਪੀ. ਬੀ. 08 ਬੀ. ਐਮ. - 1626 ਵਿਚੋਂ ਅਨੂਪ ਸਿੰਘ ਕਾਹਲੋਂ ਪਾਸੋਂ 540 ਗ੍ਰਾਮ ਹੈਰੋਇਨ ਤੇ ਵੱਖੋ-ਵੱਖਰੇ ਨਾਂਅ ਦੇ 2 ਜਾਅਲੀ ਡਰਾਈਵਿੰਗ ਲਾਇਸੰਸ ਜਿਨ੍ਹਾਂ ਉੱਪਰ ਅਨੂਪ ਸਿੰਘ ਦੀ ਫ਼ੋਟੋ ਲੱਗੀ ਹੋਈ ਸੀ ਤੇ ਇੱਕ ਲਾਇਸੰਸ ਚੰਡੀਗੜ੍ਹ ਅਤੇ ਦੂਸਰਾ ਮੋਗੇ ਤੋਂ ਬਣਿਆ ਹੋਇਆ ਸੀ ਬਰਾਮਦ ਕੀਤੇ | ਅਟੈਚੀ ਕੇਸ ਵਿਚੋਂ 8 ਲੱਖ 94 ਹਜ਼ਾਰ 800 ਰੁਪਏ ਦੀ ਭਾਰਤੀ ਕਰੰਸੀ ਅਤੇ ਵਿਦੇਸ਼ੀ ਕਰੰਸੀ 9045 ਕੈਨੇਡੀਅਨ ਡਾਲਰ, 4 ਅਮਰੀਕੀ ਡਾਲਰ ਅਤੇ ਇੰਗਲੈਂਡ ਦੀ ਕਰੰਸੀ ਦੇ 05 ਪੌਾਡ ਕੁੱਲ 13 ਲੱਖ 86 ਹਜ਼ਾਰ ਰੁਪਏ ਬਰਾਮਦ ਹੋਏ ਸੀ ਅਤੇ ਡਰਾਈਵਰ ਕੁਲਵਿੰਦਰ ਸਿੰਘ ਉਰਫ਼ ਰੋਕੀ ਦੀ ਤਲਾਸ਼ੀ ਤੇ ਜੇਬ ਵਿਚੋਂ 4 ਕਾਰਤੂਸ 32 ਬੋਰ ਨਜਾਇਜ਼ ਬਰਾਮਦ ਹੋਏ ਹਨ | ਇਨ੍ਹਾਂ ਿਖ਼ਲਾਫ਼ ਥਾਣਾ ਫ਼ਤਹਿਗੜ੍ਹ ਸਾਹਿਬ ਦਰਜ ਕੀਤਾ ਗਿਆ ਹੈ | ਕਥਿਤ ਦੋਸ਼ੀਆਂ ਦਾ 8 ਮਾਰਚ ਤੱਕ ਪੁਲਿਸ ਰਿਮਾਂਡ ਹੈ | ਪੁੱਛਗਿੱਛ ਦੌਰਾਨ ਅਨੂਪ ਸਿੰਘ ਨੇ ਦੱਸਿਆ ਕਿ ਉਹ 1995 ਤੋਂ ਕੈਨੇਡਾ ਵਿਚ ਸਮੇਤ ਪਰਿਵਾਰ ਰਹਿ ਰਿਹਾ ਹੈ ਤੇ ਉੱਥੇ ਟਰੱਕ ਚਲਾਉਂਦਾ ਸੀ | ਆਪਣੇ ਸਾਥੀ ਕੁਲਵਿੰਦਰ ਸਿੰਘ ਉਰਫ਼ ਰੌਕੀ ਨਾਲ ਮਿਲ ਕੇ ਭਾਰਤ ਵਿਚ ਡਰੱਗਜ਼ ਸਮਗਿਲੰਗ ਦਾ ਨੈੱਟਵਰਕ ਬਣਾ ਲਿਆ ਸੀ | ਜ਼ੀਰਕਪੁਰ ਜ਼ਿਲ੍ਹਾ ਮੁਹਾਲੀ ਵਿਚ ਅਨੂਪ ਸਿੰਘ ਦੇ ਫਲੈਟ ਜਿਸ ਦੀ ਨਿਗਰਾਨੀ ਕੁਲਵਿੰਦਰ ਸਿੰਘ ਉਰਫ਼ ਰੌਕੀ ਕਰਦਾ ਸੀ ਜੋ ਜ਼ੀਰਕਪੁਰ ਵਿਖੇ ਫਲੈਟ ਵਿਚੋਂ 16 ਕਿੱਲੋਗਰਾਮ ਹੈਰੋਇਨ ਤੇ ਕੁਲਵਿੰਦਰ ਸਿੰਘ ਉਰਫ਼ ਰੌਕੀ ਦੇ ਫਲੈਟ ਵਿਚ ਖੜੀ ਕਾਰ ਏਸੈਂਟ ਦੀ ਡਿੱਗੀ ਵਿਚੋਂ 10 ਕਿੱਲੋਗਰਾਮ ਹੈਰੋਇਨ ਕੁਲ 26 ਕਿੱਲੋਗਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸ ਮੌਕੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਸ੍ਰੀ ਦਵਿੰਦਰ ਅੱਤਰੀ, ਸੀ. ਆਈ. ਏ. ਇੰਚਾਰਜ ਸ. ਰਮਨਦੀਪ ਸਿੰਘ ਅਤੇ ਮੰਡੀ ਗੋਬਿੰਦਗੜ੍ਹ ਦੇ ਥਾਣਾ ਮੁਖੀ ਅਵਤਾਰ ਸਿੰਘ ਆਦਿ ਹਾਜ਼ਰ ਸਨ |


ਜਾਰਡਨ 'ਚ ਲਾਦੇਨ ਦਾ ਜਵਾਈ ਸੁਲੇਮਾਨ ਅਬੂ ਘਾਇਥ ਗਿ੍ਫ਼ਤਾਰ

http://sameydiawaaz.com/Archive%20News/%5B2013%5D/03/08.03.2013%20-%2003.jpg

ਵਾਸ਼ਿੰਗਟਨ, 7 ਮਾਰਚ (ਰਾਇਟਰਜ਼)-ਮਈ 2011 ਵਿਚ ਅਮਰੀਕੀ ਕਮਾਂਡੋ ਦਸਤੇ ਹੱਥੋਂ ਮਾਰੇ ਗਏ ਅਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਜਵਾਈ ਸੁਲੇਮਾਨ ਅਬੂ ਘਾਇਥ ਨੂੰ ਜਾਰਡਨ ਵਿਚ ਗਿ੍ਫਤਾਰ ਕੀਤੇ ਜਾਣ ਦੀ ਖ਼ਬਰ ਹੈ | ਐਫ ਬੀ ਆਈ ਅਤੇ ਅਮਰੀਕੀ ਅਧਿਕਾਰੀਆਂ ਅਨੁਸਾਰ ਸੁਲੇਮਾਨ ਅਲ ਕਾਇਦਾ ਦਾ ਬੁਲਾਰਾ ਸੀ ਅਤੇ ਸਾਲ 2001 ਵਿਚ ਵਰਲਡ ਟਰੇਡ ਸੈਂਟਰ 'ਤੇ ਹੋਏ ਅੱਤਵਾਈ ਹਮਲੇ ਤੋਂ ਬਾਅਦ ਅਲ ਕਾਇਦਾ ਵੱਲੋਂ ਜਾਰੀ ਕੀਤੀ ਵੀਡੀਓ ਵਿਚ ਰਾਹੀਂ ਸਾਹਮਣੇ ਆਇਆ ਸੀ | ਉਸ ਨੂੰ ਜਾਰਡਨ ਦੇ ਅਧਿਕਾਰੀਆਂ ਨੇ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਗਿ੍ਫਤਾਰ ਕੀਤਾ | ਐਫ ਬੀ ਆਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਨਿਊਯਾਰਕ ਵਿਖੇ ਲਿਆਂਦਾ ਗਿਆ ਹੈ | ਸੁਲੇਮਾਨ 'ਤੇ ਵਰਲਡ ਟਰੇਡ ਸੈਂਟਰ 'ਤੇ ਸਾਲ 2001 ਵਿਚ ਹੋਏ ਹਮਲੇ ਸਬੰਧੀ ਮੁਕਦਮਾ ਚਲਾਉਣ ਦੀ ਸੰਭਾਵਨਾ ਹੈ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz