ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

7 ਮਾਰਚ 2013

ਸ੍ਰੀ ਅਕਾਲ ਤਖ਼ਤ ਵਲੋਂ ਪਹਿਰੇਦਾਰ ਦੀ ਦਸਤਖ਼ਤੀ ਮੁਹਿੰਮ 'ਚ ਸਮੂਹ ਸਿੱਖ ਸੰਗਤਾਂ ਨੂੰ ਸ਼ਾਮਲ ਹੋਣ ਦਾ ਦਿੱਤਾ ਸੱਦਾ

 http://sameydiawaaz.com/Archive%20News/%5B2013%5D/03/07.03.2013%20-%2003.jpg

ਅੰਮ੍ਰਿਤਸਰ 6 ਮਾਰਚ (ਸਤਵਿੰਦਰ ਸਿੰਘ ਜੱਜ, ਗਗਨਦੀਪ ਸਿੰਘ) :- ਕੌਮੀ ਨਾਇਕਾਂ ਪ੍ਰੋ: ਦਵਿੰਦਰਪਾਲ ਸਿੰਘ ਭੁਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਖਿਲਾਫ ਪਹਿਰੇਦਾਰ ਵਲੋਂ ਸ਼ੁਰੂ ਕੀਤੀ ਮੁਹਿੰਮ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਮੂਹ ਸਿੱਖ ਸੰਗਤਾਂ ਨੂੰ ਇਸ ਦਸਤਖਤੀ ਮੁਹਿੰਮ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਦੀ ਅਗਵਾਈ ਕਰੇ। ਉਨਾਂ ਕਿਹਾ ਕਿ ਸਿੱਖ ਨੌਜਵਾਨਾਂ ਦੀ ਫਾਂਸੀ ਮੁਆਫੀ ਵਾਸਤੇ ਪਹਿਰੇਦਾਰ ਵਲੋਂ ਸ਼ੁਰੂ ਕੀਤਾ ਉਪਰਾਲਾ ਸ਼ਲਾਘਾਯੋਗ ਕਦਮ ਹੈ । ਉਨਾਂ ਨੇ ਸਮੁੱਚੀਆਂ ਧਿਰਾਂ ਨੂੰ ਕਿਹਾ ਕਿ ਇਸ ਮੁਹਿੰਮ ਨਾਲ ਜੁੜਨ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ । ਜਥੇਦਾਰ ਨੇ ਕਿਹਾ ਕਿ 13 ਦੇਸ਼ਾਂ ਵਿੱਚ ਫਾਂਸੀ ਦੀ ਸਜਾ ਖਤਮ ਹੋ ਚੁੱਕੀ ਹੈ । ਮੌਤ ਦੀ ਸਜਾ ਸਭਿਅਕ ਸਮਾਜ ਦੇ ਮੱਥੇ ਤੇ ਕਲੰਕ ਹੈ । ਗਿਆਨੀ ਗੁਰਬਚਨ ਸਿੰਘ ਨੇ ਅੱਗੇ ਕਿਹਾ ਕਿ ਪ੍ਰੋ ਭੁਲਰ ਦੀ ਸਰੀਰਕ ਹਾਲਤ ਵੀ ਠੀਕ ਨਹੀਂ ਅਤੇ ਉਹ ਉਮਰ ਕੈਦ ਤੋਂ ਵਧੇਰੇ ਸਮਾਂ ਜੇਲ ਵਿੱਚ ਗੁਜਾਰ ਚੁੱਕੇ ਹਨ । ਜੇਲ ਅੰਦਰ ਉਨਾਂ ਨਾਲ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ । ਇਸਦੇ ਨਾਲ ਹੀ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਭਾਰਤ ਲਿਆਂਦੇ ਗਏ ਪ੍ਰੋ ਭੁਲਰ ਨੂੰ ਕਾਨੂੰਨੀ ਤੌਰ ਤੇ ਫਾਂਸੀ ਦਿੱਤੇ ਜਾਣਾ ਜਾਇਜ ਨਹੀਂ । ਉਨਾਂ ਅੱਗੇ ਕਿਹਾ ਕਿ ਸਿੱਖ ਕਤਲੇਆਮ ਵਾਸਤੇ ਜਿੰਮੇਵਾਰ ਵਿਅਕਤੀਆਂ ਨੂੰ ਤਾਂ ਫਾਂਸੀਆਂ ਦੀ ਜਗਾ ਵਜੀਰੀਆਂ ਦਿੱਤੀਆਂ ਗਈਆਂ ਜਦ ਕਿ ਸਿੱਖ ਨੌਜਵਾਨਾਂ ਨੂੰ ਫਾਂਸੀਆਂ ਤੇ ਲਟਕਾਉਣ ਦੇ ਯਤਨ ਕੀਤੇ ਜਾ ਰਹੇ ਹਨ ।


ਪ੍ਰੋ. ਭੁੱਲਰ ਅਤੇ ਭਾਈ ਰਾਜੋਆਣਾ ਨੂੰ ਫਾਸੀਂ ਦੀ ਅਫ਼ਵਾਹ ਨੇ ਪੰਜਾਬ ਫਿਰ ਹਿਲਾਇਆ

ਪੰਜਾਬ ਵਿਚ ਪੁਲਸ ਦੀ ਭਾਰੀ ਤਾਇਨਾਤੀ ਦੇਖ ਸਿੱਖਾਂ ਦੇ ਮੱਥੇ ਠਣਕੇ

ਸਵੇਰੇ ਤੋਂ ਹੀ ਅਫਵਾਹਾਂ ਉਡੀਆਂ ਕਿ ਭਾਈ ਰਾਜੋਆਣਾ ਨੂੰ ਪਟਿਆਲਾ ਜੇਲ ਤੋਂ ਦਿਲੀ ਤਬਦੀਲ ਕਰ ਦਿਤਾ ਹੈ,

ਅਜਿਹੀਆਂ ਅਫਵਾਹਾਂ ਏਜੰਸੀਆਂ ਫੈਲਾਉਦੀਆਂ ਹਨ ਵੀਰ ਜੀ ਚੜਦੀ ਕਲਾ ਵਿਚ - ਭੈਣ ਕਮਲਦੀਪ ਕੌਰ

http://sameydiawaaz.com/Archive%20News/%5B2013%5D/03/07.03.2013%20-%2011.jpeg

ਪਟਿਆਲਾ 6 ਮਾਰਚ (ਗੁਰਨਾਮ ਸਿੰਘ ਅਕੀਦਾ) :- ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿਲੀ ਵਿਖੇ ਫਾਸੀਂ ਦੇਣ ਦੀ ਅਜਿਹੀ ਅਫਵਾਹ ਉਡੀ ਕਿ ਪੰਜਾਬ ਵਿਚ ਇਕ ਦਮ ਹੀ ਤਰਥੱਲੀ ਮੱਚ ਗਈ, ਪੰਜਾਬ ਵਿਚ ਥਾਂ - ਥਾਂ ਤੇ ਲੱਗੀ ਪੁਲਸ ਵੀ ਪੰਜਾਬੀਆਂ ਨੂੰ ਇਹੀ ਸੰਕੇਤ ਦੇ ਰਹੀ ਸੀ, ਕਿ ਕੋਈ ਅਣਹੋਣੀ ਘਟਨਾ ਨਾ ਵਾਪਰ ਗਈ ਹੋਵੇ ? ਪਰ ਸ਼ਾਮ ਤੱਕ ਸੁੱਖ ਦਾ ਸਾਹ ਹੀ ਆਇਆ ਕਿ ਕਿਸੇ ਵੀ ਟੀਵੀ ਚੈਨਲ ਤੇ ਕੋਈ ਅਜਿਹੀ ਖਬਰ ਨਹੀਂ ਆਈ । ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਇਹ ਅਫਵਾਹ ਫੈਲੀ ਕਿ ਪ੍ਰੋ: ਭੁੱਲਰ ਜਾਂ ਫਿਰ ਭਾਈ ਰਾਜੋਆਣਾ ਨੂੰ ਫਾਸੀਂ ਦਿਤੀ ਜਾ ਰਹੀ ਹੈ, ਦੋਵਾਂ ਵਿਚੋਂ ਕਿਸੇ ਇਕ ਦਾ ਅੱਜ ਨੰਬਰ ਲੱਗਣ ਵਾਲਾ ਹੈ, ਜਿਸ ਬਾਰੇ ਇਹ ਵੀ ਅਫਵਾਹ ਆਈ ਕਿ ਅੱਜ ਭਾਈ ਰਾਜੋਆਣਾ ਨੂੰ ਪਟਿਆਲਾ ਜੇਲ ਵਿਚੋਂ ਦਿਲੀ ਲੈਜਾਇਆ ਗਿਆ ਹੈ, ਜਿਥੇ ਕਿ ਮਾੜੀ ਘਟਨਾ ਵਾਪਰਨ ਵਾਲੀ ਹੈ, ਪਰ ਜਦੋਂ ਇਸ ਬਾਰੇ ਜੇਲ ਸੁਪਰਡੈਂਟ ਸ੍ਰੀ ਭੁਪਿੰਦਰ ਸਿੰਘ ਵਿਰਕ ਕੋਲੋਂ ਪੁÎਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਉਨ੍ਹਾਂ ਕਿਹਾ ਕਿ ਸਾਨੂੰ ਪਤਾ ਨਹੀਂ ਲੱਗਾ ਕਿ ਇਹ ਅਫਵਾਹ ਕਿਸ ਵਲੋਂ ਫੈਲਾਈ ਗਈ ਹੈ । ਦੂਜੇ ਪਾਸੇ ਜਦੋਂ ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਪੁਛਿਆ ਗਿਆ ਤਾਂ ਉਹਨਾਂ ਆਖਿਆ ਕਿ ਅਜਿਹੀਆਂ ਅਫਵਾਹਾਂ ਫੈਲਾਉਣ ਦਾ ਕੰਮ ਏਜੰਸੀਆਂ ਦਾ ਹੈ ਪਰ ਇਹ ਸਹੀ ਨਹੀਂ ਹੈ, ਵੀਰ ਜੀ ਚੜਦੀ ਕਲਾ ਵਿਚ ਹਨ । ਜਿਕਰਯੋਗ ਹੈ ਕਿ ਇਸ ਅਫਵਾਹ ਭਰੀ ਚਰਚਾ ਨੇ ਪੰਜਾਬ ਵਿਚ ਇਕ ਵਾਰ ਗਰਮ ਕਰ ਦਿਤਾ ਸੀ, ਜਿਸ ਕਰਕੇ ਜਿਸ ਪੰਜਾਬੀ ਕੋਲ ਵੀ ਇਹ ਗੱਲ ਪੁੱਜੀ ਉਹ ਠਠੰਬਰਿਆ ਗਿਆ ਸ਼ਾਮ ਨੂੰ ਸਾਰਿਆਂ ਨੇ ਸ਼ੁਕਰ ਮਨਾਇਆ ਕਿ ਇਹ ਸਿਰਫ ਅਫਵਾਹ ਹੀ ਸੀ । ਪਟਿਆਲਾ ਵਿਚ ਇਕ - ਇਕ ਨਾਕੇ ਤੇ 20 ਤੋਂ ਵੱਧ ਪੁਲਸ ਮੁਲਾਜ਼ਮ ਖੜੇ ਸਨ, ਜਿਸ ਕਰਕੇ ਇਸ ਅਫਵਾਹ ਨੂੰ ਪੱਕਾ ਹੁੰਦਿਆਂ ਦੇਰ ਨਹਂ ਲੱਗੀ ਪਰ ਇਸ ਪਿੱਛੇ ਕਾਰਨ ਇਹ ਪਤਾ ਲੱਗਾ ਕਿ ਅੱਜ 17 ਕਿਸਾਨ ਜਥੇਬੰਦੀਆਂ ਨੇ ਧਰਨਾ ਦਿਤਾ ਅਤੇ ਜ਼ੋਰਦਾਰ ਮੁਜਾਹਰਾ ਵੀ ਕੀਤਾ ਹੈ । ਜਿਸ ਕਰਕੇ ਪੁਲਸ ਨੂੰ ਭਾਜੜਾਂ ਪੈ ਗਈਆਂ ਸਨ ।


1984 ਦੇ ਸ਼ਹੀਦਾਂ ਦੀ ਯਾਦਗਾਰ ਦੀ ਉਸਾਰੀ ਆਖਰੀ ਪੜਾਅ ‘ਤੇ

http://sameydiawaaz.com/Archive%20News/%5B2013%5D/03/07.03.2013%20-%2002.jpg

ਅੰਮ੍ਰਿਤਸਰ 6 ਮਾਰਚ :- ਇੱਥੇ ਚੱਲ ਰਹੀ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੀ ਉਸਾਰੀ ਹੁਣ ਆਖਰੀ ਪਡ਼ਾਅ ‘ਤੇ ਹੈ ਅਤੇ ਇਹ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਬਣ ਕੇ ਤਿਆਰ ਹੋ ਜਾਵੇਗੀ । ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚ ਅਕਾਲ ਤਖ਼ਤ ਸਾਹਿਬ ਦੇ ਨੇਡ਼ੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਕੋਲ ਬਣ ਰਹੀ ਇਸ ਯਾਦਗਾਰ ਦਾ 80 ਫੀਸਦੀ ਤੋਂ ਵਧੇਰੇ ਕੰਮ ਮੁਕੰਮਲ ਹੋ ਚੁੱਕਾ ਹੈ । ਹੁਣ ਪੱਥਰ ਦੀ ਰਗਡ਼ਾਈ ਅਤੇ ਪੱਥਰ ਦੀ ਕਢਾਈ ਦਾ ਕੰਮ ਜਾਰੀ ਹੈ, ਜੋ ਆਖਰੀ ਪਡ਼ਾਅ ‘ਤੇ ਹੈ । ਇਸ ਦੀ ਕਾਰ ਸੇਵਾ ਸ਼ੋ੍ਰਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਨੂੰ ਸੌਂਪੀ ਗਈ ਹੈ, ਜਿਸ ਦਾ ਦਾਅਵਾ ਹੈ ਕਿ ਇਸ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਕੀਤਾ ਜਾਵੇਗਾ । ਸ਼ਹੀਦੀ ਯਾਦਗਾਰ ਦੀ ਇਮਾਰਤ ਗੁਰਦੁਆਰੇ ਦੇ ਰੂਪ ‘ਚ ਬਣਾਈ ਗਈ ਹੈ, ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ । ਇਹ ਇਮਾਰਤ 8 ਕੋਨੀ ਹੈ, ਜਿਸ ਵਿਚ ਤਿੰਨ ਪਾਸੇ ਦਰਵਾਜ਼ੇ ਹਨ । ਯਾਦਗਾਰ ਦੇ ਕੰਪਲੈਕਸ ਲਈ ਹੁਣ 60x 65 ਫੁੱਟ ਰਕਬਾ ਰੱਖਿਆ ਗਿਆ ਹੈ, ਜਿਸ ਵਿਚੋਂ 31×31 ਫੁੱਟ ‘ਚ ਇਮਾਰਤ ਉਸਾਰੀ ਗਈ ਹੈ । ਇਹ ਇਮਾਰਤ ਨੇਡ਼ੇ ਹੀ ਸਥਾਪਿਤ ਇਤਿਹਾਸਕ ਗੁਰਦੁਆਰਾ ਥਡ਼ਾ ਸਾਹਿਬ ਦੀ ਇਮਾਰਤ ਨਾਲ ਦੋ ਫੁੱਟ ਨੀਵੀਂ ਰੱਖੀ ਗਈ ਹੈ ਤਾਂ ਜੋ ਗੁਰੂ ਸਾਹਿਬ ਨਾਲ ਸਬੰਧਤ ਗੁਰਧਾਮ ਦਾ ਦਰਜਾ ਵੱਡਾ ਬਣਿਆ ਰਹੇ । ਗੁਰਦੁਆਰੇ ਦੀ ਇਮਾਰਤ ਦਾ ਗੁੰਬਦ ਨਾ ਹੋਣ ਕਾਰਨ ਯਾਦਗਾਰ ਦੀ ਇਮਾਰਤ ‘ਤੇ ਵੀ ਗੁੰਬਦ ਨਹੀਂ ਬਣਾਇਆ ਗਿਆ । ਇਸ ਇਮਾਰਤ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚਲੀਆਂ ਇਮਾਰਤਾਂ ਵਾਂਗ ਬਣਾਇਆ ਗਿਆ ਹੈ ਤਾਂ ਜੋ ਇਹ ਸਮੂਹ ਦਾ ਹੀ ਇਕ ਹਿੱਸਾ ਪ੍ਰਤੀਤ ਹੋਵੇ । ਯਾਦਗਾਰ ਦੀ ਇਮਾਰਤ ਦੀ ਉਸਾਰੀ ਕਰਵਾ ਰਹੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਇਮਾਰਤ ਦੀ ਚਿਣਾਈ ਅਤੇ ਪਲਸਤਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ । ਇਮਾਰਤ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਚਿੱਟੇ ਰੰਗ ਦਾ ਵਿਸ਼ੇਸ਼ ਸੰਗਮਰਮਰ ਦਾ ਪੱਥਰ ਲਾਇਆ ਗਿਆ ਹੈ । ਹੁਣ ਇਥੇ ਪੱਥਰ ਦੀ ਰਗਡ਼ਾਈ ਹੋ ਰਹੀ ਹੈ ਅਤੇ ਪੱਥਰ ਵਿਚ ਕਢਾਈ ਦਾ ਕੰਮ ਚਲ ਰਿਹਾ ਹੈ । ਪੱਥਰ ਵਿਚ ਕਢਾਈ (ਟੁਕਡ਼ੀ ਵਰਕ) ਲਈ ਵੱਖ - ਵੱਖ ਰੰਗਾਂ ਦੇ ਬਹੁਮੁੱਲੇ ਪੱਥਰ ਕਈ ਮੁਲਕਾਂ ਤੋਂ ਮੰਗਾਏ ਗਏ ਹਨ । ਉਨ੍ਹਾਂ ਦੱਸਿਆ ਕਿ ਸਫੈਦ ਪੱਥਰ ਮਕਰਾਨੇ ਤੋਂ ਮੰਗਾਇਆ ਗਿਆ ਹੈ ਜਦੋਂਕਿ ਨਿਕਾਸ਼ੀ ਅਤੇ ਕਢਾਈ ਲਈ ਨਗੀਨਾ ਪੱਥਰ ਇਰਾਕ, ਅਫਗਾਨਿਸਤਾਨ, ਜਰਮਨੀ, ਜੈਪੁਰ ਅਤੇ ਮਕਰਾਨੇ ਤੋਂ ਮੰਗਾਇਆ ਹੈ। ਇਸ ਕੰਮ ਲਈ ਆਗਰਾ ਅਤੇ ਮਕਰਾਨੇ ਤੋਂ ਕਾਰੀਗਰ ਸੱਦੇ ਗਏ ਹਨ, ਜੋ ਪੱਥਰ ਵਿਚ ਕਢਾਈ ਦਾ ਕੰਮ ਕਰ ਰਹੇ ਹਨ । ਕਢਾਈ ਦੇ ਇਹ ਡਿਜ਼ਾਈਨ ਸ੍ਰੀ ਹਰਿਮੰਦਰ ਸਾਹਿਬ, ਦਰਸ਼ਨੀ ਡਿਉਢੀ ਅਤੇ ਅਕਾਲ ਤਖ਼ਤ ਸਾਹਿਬ ਤੋਂ ਲਏ ਗਏ ਹਨ। ਉਨ੍ਹਾਂ ਦੱਸਿਆ ਕਿ 6 ਜੂਨ ਤੋਂ ਪਹਿਲਾਂ ਯਾਦਗਾਰ ਦੀ ਇਮਾਰਤ ਮੁਕੰਮਲ ਕਰਕੇ ਸ਼ੋ੍ਰਮਣੀ ਕਮੇਟੀ ਨੂੰ ਸੌਂਪ ਦਿੱਤੀ ਜਾਵੇਗੀ । ਯਾਦਗਾਰ ਦੀ ਇਮਾਰਤ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ । ਇਕ ਹਿੱਸਾ ਜ਼ਮੀਨਦੋਜ਼ ਹੈ ਜਦੋਂਕਿ ਮੁੱਖ ਹਿੱਸਾ ਗੁਰਦੁਆਰੇ ਦੇ ਰੂਪ ਵਿਚ ਉਪਰ ਹੈ ।


ਕਰਜ਼ਾ ਮਾਫੀ 'ਚ ਕੁਤਾਹੀ ਹੋਣ 'ਤੇ ਕਾਰਵਾਈ ਹੋਵੇਗੀ - ਮਨਮੋਹਨ ਸਿੰਘ

ਚਿੰਦਬਰਮ ਨੇ ਬਜਟ 'ਚ ਪੇਸ਼ ਕੀਤੇ ਝੂਠੇ ਅੰਕੜੇ

http://sameydiawaaz.com/Archive%20News/%5B2013%5D/03/07.03.2013%20-%2005.jpg

ਨਵੀਂ ਦਿੱਲੀ 6 ਮਾਰਚ (ਏਜੰਸੀਆ) :- ਕਿਸਾਨਾਂ ਦੀ ਕਰਜ਼ਾਂ ਮਾਫੀ ਯੋਜਨਾ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸਰਕਾਰ 'ਤੇ ਹਮਲਿਆਂ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੇ ਗ਼ਲਤੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਵਿਸ਼ਵਾਸ ਦੁਵਾਇਆ ਹੈ । ਪ੍ਰਧਾਨ ਮੰਤਰੀ ਇਹ ਵਿਸ਼ਵਾਸ ਰਾਜ ਸਭਾ ਵਿੱਚ ਉਸ ਵੇਲੇ ਦਿੱਤਾ ਜਦੋਂ ਭਾਜਪਾ ਨੇ ਕਿਸਾਨਾਂ ਦੀ ਕਰਜ਼ਾ ਮਾਫੀ ਯੋਜਨਾ ਸਬੰਧੀ ਕੈਗ ਰਿਪੋਰਟ ਦਾ ਜਿਕਰ ਕਰਦੇ ਹੋਏ ਦੋਸ਼ ਲਗਾਇਆ ਗਿਆ ਕਿ ਇਹ ਘੋਟਾਲਾ ਹੈ । ਵਿਰੋਧੀ ਧਿਰ ਦੇ ਹੰਗਾਮੇ 'ਤੇ ਟਿੰਪਣੀ ਕਰਦਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਜ਼ਾ ਮਾਫੀ 'ਤੇ ਕੈਗ ਰਿਪੋਰਟ ਦਾ ਜਿਕਰ ਕੀਤਾ ਗਿਆ । ਉਹਨਾਂ ਕਿਹਾ ਕਿ ਇਹ ਮਾਮਲਾ ਲੋਕ ਲੇਖਾ ਕਮੇਟੀ ਨੂੰ ਸੋਂਪਿਆ ਜਾਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਬੇਨਿਯਮੀ ਹੋਈ ਹੈ ਤਾਂ ਬੇਨਿਯਮੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਪ੍ਰਧਾਨ ਮੰਤਰੀ ਦੀ ਇਸ ਟਿੰਪਣੀ ਤੋਂ ਬਾਅਦ ਭਾਜਪਾ ਦੇ ਰਵੀ ਸ਼ੰਕਰ ਪ੍ਰਸ਼ਾਦ ਨੇ ਸਿਫਰ ਕਾਲ ਵਿੱਚ ਇਹ ਮੁੱਦਾ ਚੁੱਕਿਆ । ਪ੍ਰਧਾਨ ਮੰਤਰੀ ਦੇ ਜਵਾਬ ਤੋਂ ਅਸਤੁੰਸ਼ਟ ਭਾਜਪਾ ਮੈਂਬਰ ਸਪੀਕਰ ਦੀ ਕੁਰਸੀ ਦੇ ਸਾਹਮਣੇ ਆ ਗਏ ਅਤੇ ਡਿਪਟੀ ਸਪੀਕਰ ਪੀ. ਜੇ. ਕੁਰੀਅਨ ਨੇ ਕਾਰਵਾਈ 12 ਵਜੇ ਤੋਂ ਲੈ ਕੇ 12.10 ਤੱਕ ਮੁਲਤੱਵੀ ਕਰ ਦਿੱਤੀ । ਇਸ ਤੋਂ ਬਾਅਦ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੈਗ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੱਖਾਂ ਅਜਿਹੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ ਜੋ ਕਿ ਹੱਕਦਾਰ ਨਹੀਂ ਸਨ ਅਤੇ ਦੂਜੇ ਪਾਸੇ ਲੱਖਾਂ ਕਿਸਾਨ ਇਸ ਦੇ ਹੱਕਦਾਰ ਹੋਣ ਦੇ ਬਾਵਜੂਦ ਇਸ ਦੇ ਲਾਭ ਤੋਂ ਵਾਂਝੇ ਰਹਿ ਗਏ । ਉਹਨਾਂ ਕਿਹਾ ਕਿ ਇਹ ਪ੍ਰਤੱਖ ਰੂਪ ਵਿੱਚ ਘੋਟਾਲੇ ਦਾ ਮਾਮਲਾ ਹੈ । ਇਸੇ ਕਰਕੇ ਬਹੁਤ ਸਾਰੀਆਂ ਥਾਵਾਂ 'ਤੇ ਕਿਸਾਨ ਕਰਜ਼ੇ ਕਾਰਨ ਆਤਮ - ਹੱਤਿਆ ਕਰਨ ਲਈ ਮਜ਼ਬੂਰ ਹੋਏ ਹਨ । ਉਹਨਾਂ ਕਿਹਾ ਕਿ ਕਿਸਾਨਾਂ ਦੀ ਕੀਮਤ 'ਤੇ ਅਸਲੀ ਫਾਇਦਾ ਮਾਇਕਰੋ ਫਾਈਨਾਸ ਕੰਪਨੀਆਂ ਨੂੰ ਹੋ ਰਿਹਾ ਹੈ । ਉਹਨਾਂ ਰਿਜਰਵ ਬੈਂਕ ਦੇ ਇੱਕ ਪੱਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬੈਂਕਾਂ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ । ਉਹਨਾਂ ਕਿਹਾ ਕਿ ਵਿੱਤ ਮੰਤਰੀ ਨੂੰ ਇੱਹ ਦੱਸਣਾ ਚਾਹੀਦਾ ਹੈ ਕਿ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ 'ਤੇ ਕੀ ਕਾਰਵਾਈ ਕੀਤੀ ਗਈ ।


ਮੇਰੇ ਨਾਲ ਸਲਾਹ ਨਹੀਂ ਕੀਤੀ ਗਈ - ਕੈਪਟਨ

http://sameydiawaaz.com/Archive%20News/%5B2013%5D/03/07.03.2013%20-%2008.jpg

ਨਵੀਂ ਦਿੱਲੀ 6 ਮਾਰਚ :- ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਹੁਦੇ ਤੋਂ ਹਟਾਏ ਗਏ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਸ ਬਾਰੇ ਸਲਾਹ ਕੀਤੀ ਜਾਂਦੀ ਤਾਂ ਉਹ ਇਸ ਅਹੁਦੇ ਲਈ ਕਿਸੇ ਹੋਰ ਦਾ ਨਾਂ ਦੱਸਦੇ ।

ਮੰਗਲਵਾਰ ਦੇਰ ਰਾਤ ਗੁਰਦਾਸਪੁਰ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਅਮਰਿੰਦਰ ਸਿੰਘ ਦੀ ਜਗ੍ਹਾ ਪਾਰਟੀ ਦੀ ਇਕਾਈ ਦੀ ਕਮਾਨ ਸੌਂਪ ਦਿੱਤੀ ਗਈ । ਸਿੰਘ ਨੇ ਕਿਹਾ ਕਿ ਮੇਰੇ ਨਾਲ ਇਸ ਫੈਸਲੇ ਬਾਰੇ ਗੱਲ ਨਹੀਂ ਕੀਤੀ ਗਈ । ਜੇਕਰ ਕੀਤੀ ਜਾਂਦੀ ਤਾਂ ਮੈਂ ਇਸ ਨਾਜ਼ੁਕ ਮੌਕੇ 'ਤੇ ਪਾਰਟੀ ਦੀ ਕਮਾਨ ਸੰਭਾਲਣ ਲਈ ਕੋਈ ਹੋਰ ਨਾਂ ਸੁਝਾਉਂਦਾ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਦਲਣ ਦੀ ਗੱਲ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਸੀ ਕਿਉਂਕਿ ਪਾਰਟੀ ਉਨ੍ਹਾਂ ਦੀ ਜਗ੍ਹਾ ਲੈਣ ਅਤੇ ਪਾਰਟੀ ਦੀ ਅਗਵਾਈ ਕਰਨ ਲਈ ਇਕ ਯੋਗ ਨੇਤਾ ਲੱਭ ਰਹੀ ਸੀ ।

70 ਸਾਲਾ ਨੇਤਾ ਨੇ ਜ਼ਿੰਮੇਵਾਰੀ ਤੋਂ ਹਟਾਏ ਜਾਣ ਦੇ ਬਾਵਜੂਦ ਪਾਰਟੀ 'ਚ ਆਪਣੀ ਆਸਥਾ ਬਣਾਏ ਰੱਖੀ ਅਤੇ ਸੋਨੀਆ ਗਾਂਧੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਪ੍ਰਤੀ ਆਪਣੀ ਵਿਸ਼ਵਾਸ ਅਤੇ ਭਰੋਸਾ ਜਤਾਇਆ । ਕਾਂਗਰਸ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਨਿਰਾਸ਼ਾਜਨਕ ਹਾਰ ਦੀ ਪਿੱਠਭੂਮੀ 'ਚ ਅਮਰਿੰਦਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਹੈ ।


ਪ੍ਰਤਾਪ ਬਾਜਵਾ ਪੁਰਾਣੀ ਬੋਤਲ 'ਚ ਨਵੀਂ ਸ਼ਰਾਬ - ਬਾਦਲ

http://sameydiawaaz.com/Archive%20News/%5B2013%5D/03/07.03.2013%20-%2010.jpg

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਪੁਰਾਣੀ ਬੋਤਲ 'ਚ ਨਵੀਂ ਸ਼ਰਾਬ ਦੱਸਿਆ ਹੈ । ਮੰਗਲਵਾਰ ਦੇਰ ਰਾਤ ਹੋਈ ਬਾਜਵਾ ਦੀ ਤਾਜਪੋਸ਼ੀ ਤੋਂ ਬਾਅਦ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਬਾਜਵਾ ਦੇ ਪ੍ਰਦੇਸ਼ ਪ੍ਰਧਾਨ ਬਣਨ ਨਾਲ ਕਾਂਗਰਸ ਦੀਆਂ ਨੀਤੀਆਂ ਵਿਚ ਕੋਈ ਬਦਲਾਅ ਨਹੀਂ ਹੋਣ ਵਾਲਾ । ਲਿਹਾਜ਼ਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਾਂਗਰਸ ਦਾ ਪ੍ਰਧਾਨ ਕੌਣ ਹੈ ।


ਹਾਈਕੋਰਟ ਦੇ ਵਕੀਲ ਤੇ ਚੰਡੀਗੜ੍ਹ ਪੁਲਿਸ ਹੋਈ ਆਹਮੋ - ਸਾਹਮਣੇ

ਖਾਕੀ ਵਰਦੀ ਨੇ ਨਹੀਂ ਬਖਸ਼ੇ ਕਾਲੇ ਕੋਟ ਵਾਲੇ

http://sameydiawaaz.com/Archive%20News/%5B2013%5D/03/07.03.2013%20-%2006.jpg

ਚੰਡੀਗੜ੍ਹ 6 ਮਾਰਚ (ਦੀਪਕ ਸ਼ਰਮਾ) :- ਲੰਘੇ ਦਿਨੀਂ ਚੰਡੀਗੜ੍ਹ ਪੁਲਿਸ ਦੇ ਇਕ ਮੁਲਾਜ਼ਮ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਇਕ ਸੀਨੀਅਰ ਵਕੀਲ ਨੂੰ ਥੱਪੜ ਮਾਰਨ ਕਾਰਨ ਵਕੀਲਾਂ ਅਤੇ ਚੰਡੀਗੜ੍ਹ ਪੁਲਿਸ 'ਚ ਤਲਖੀ ਵਾਲਾ ਮਾਹੌਲ ਬਣਿਆ ਹੋਇਆ ਹੈ । ਇਸੇ ਮੁੱਦੇ ਨੂੰ ਲੈ ਕੇ ਜਦੋਂ ਹਾਈਕੋਰਟ ਦੇ ਵਕੀਲ ਗਵਰਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਤਦ ਚੰਡੀਗੜ੍ਹ ਪੁਲਿਸ ਨੇ ਰਾਹ ਰੋਕਕੇ ਇਨ੍ਹਾਂ ਨੂੰ ਅੱਗੇ ਵਧਣੋਂ ਰੋਕ ਦਿੱਤਾ, ਜਿਸ 'ਤੇ ਦੋਵੇਂ ਧਿਰਾਂ ਆਹਮੋ - ਸਾਹਮਣੇ ਹੋ ਗਈਆਂ ਤੇ ਮਾਹੌਲ 'ਚ ਤਲਖੀ ਵਧਣ ਲੱਗੀ, ਪਰ ਚੰਡੀਗੜ੍ਹ ਪੁਲਿਸ ਨੇ ਵਕੀਲਾਂ ਨੂੰ ਗਵਰਨਰ ਹਾਊਸ ਵੱਲ ਜਾਣ ਤੋਂ ਜਬਰੀ ਰੋਕਦਿਆਂ ਪਾਣੀ ਦੀਆਂ ਬੁਛਾੜਾਂ ਨਾਲ ਉਹਨਾਂ ਨੂੰ ਪਿੱਛੇ ਧਕੇਲ ਦਿੱਤਾ । ਰੋਹ 'ਚ ਆਏ ਸਮੂਹ ਵਕੀਲ ਉਥੇ ਸੜਕ 'ਤੇ ਹੀ ਧਰਨਾ ਮਾਰਕੇ ਬੈਠ ਗਏ ਅਤੇ ਉਹਨਾਂ ਚੰਡੀਗੜ੍ਹ ਪੁਲਿਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਮੁਲਾਜ਼ਮ ਵਲੋਂ ਹਾਈਕੋਰਟ ਦੇ ਵਕੀਲ ਨੂੰ ਥੱਪੜ ਮਾਰਨ ਵਾਲੇ ਦਿਨ ਤੋਂ ਹਾਈਕੋਰਟ ਦੇ ਵਕੀਲਾਂ ਨੇ ਕੰਮ ਕਾਜ ਠੱਪ ਕੀਤਾ ਹੋਇਆ ਹੈ ਤੇ ਉਹ ਲਗਾਤਾਰ ਹੜਤਾਲ 'ਤੇ ਚੱਲ ਰਹੇ ਹਨ, ਜਦੋਂ ਕਿ ਇਸੇ ਸਬੰਧ ਵਿਚ ਪੁਲਿਸ ਨੇ ਪਿਛਲੇ ਦਿਨੀਂ 20 ਵਕੀਲਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ । ਜਿਸ ਦੇ ਚੱਲਦਿਆਂ ਇਹ ਮਾਮਲਾ ਹੋਰ ਵਧ ਗਿਆ ।


ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਗਏ ਥਾਣੇਦਾਰ ਦੀ ਭੇਦਭਰੀ ਹਾਲਤ 'ਚ ਮੌਤ

ਕਿਸਾਨਾਂ ਵਲੋਂ ਏ. ਐਸ. ਆਈ. ਦੀ ਮੌਤ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ

http://sameydiawaaz.com/Archive%20News/%5B2013%5D/03/07.03.2013%20-%2007.jpg

ਤਰਨਤਾਰਨ 6 ਮਾਰਚ (ਹਰਦਿਆਲ ਸਿੰਘ, ਕੁਲਦੀਪ ਦੀਪਾ) :- ਕਿਸਾਨ ਅਤੇ ਮਜਦੂਰ ਜਥੇਬੰਦੀਆਂ ਵਲੋਂ 6 ਮਾਰਚ ਨੂੰ ਰੇਲ ਰੋਕੋ ਅੰਦੋਲਨ ਨੂੰ ਨਾਕਾਮਯਾਬ ਬਣਾਉਣ ਲਈ ਕਿਸਾਨਾਂ ਦੇ ਘਰ ਛਾਪਾਮਾਰੀ ਕਰਨ ਗਏ ਇੱਕ ਏ. ਐਸ. ਆਈ. ਸਮੇਤ ਪੁਲਿਸ ਪਾਰਟੀ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ। ਰਾਤ ਦੇ ਹਨੇਰੇ ਵਿੱਚ ਕਿਸਾਨਾਂ ਨੂੰ ਚਕਮਾ ਦੇ ਕੇ ਭੱਜ ਨਿਕਲੇ ਏ. ਐਸ. ਆਈ. ਦੀ ਪਿੰਡ ਝਾਮਕਾ ਦੀ ਡਰੇਨ ਦੇ ਕੋਲੋਂ ਲਾਸ਼ ਮਿਲੀ ਹੈ । ਏ. ਐਸ. ਆਈ. ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦਾ ਖੁਲਾਸਾ ਤਾਂ ਪੋਸਟ ਮਾਰਟਮ ਰਿਪੋਰਟ ਦੇ ਬਾਅਦ ਹੀ ਹੋਵੇਗਾ । ਲੇਕਿਨ ਅੱਜ ਪੂਰਾ ਦਿਨ ਪਿੰਡ ਜੀਓਬਾਲਾ ਵਿਖੇ ਜਿੱਥੇ ਕਿਸਾਨਾਂ ਦਾ ਧਰਨਾ ਚੱਲਦਾ ਰਿਹਾ । ਉਥੇ ਚੱਪੇ ਚੱਪੇ ਉਤੇ ਪੁਲਿਸ ਪਾਰਟੀ ਵੀ ਦੇਖੀ ਗਈ । ਕਈ ਵਾਰ ਦੋਵਾਂ ਵਿੱਚ ਤਕਰਾਰ ਹੁੰਦਾ ਹੁੰਦਾ ਬਚਿਆ । ਕਿਸਾਨ ਸੰਘਰਸ਼ ਕਮੇਟੀ ਮਾਣੋਚਾਹਲ ਜੋਨ ਦੇ ਇੰਚਾਰਜ ਸਲਵਿੰਦਰ ਸਿੰਘ ਜੀਓਬਾਲਾ ਨੇ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ ਕਿਸਾਨਾਂ ਅਤੇ ਮਜਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਾਂ ਰੋਕਣ ਦਾ ਐਲਾਨ ਕਰ ਰੱਖਿਆ ਸੀ । ਲੇਕਿਨ ਪੁਲਿਸ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਇਸ ਅੰਦੋਲਨ ਨੂੰ ਨਾਕਾਮਯਾਬ ਬਣਾਉਣਾ ਚਾਹੁੰਦੀ ਸੀ । ਇਸੇ ਕਾਰਵਾਈ ਦੌਰਾਨ ਹੀ ਥਾਣਾ ਸਦਰ ਤਰਨਤਾਰਨ ਦੇ ਅਧੀਨ ਆਉਂਦੀ ਚੌਂਕੀ ਮਾਣੋਚਾਹਲ ਦੇ ਇੰਚਾਰਜ ਏ. ਐਸ. ਆਈ. ਕੁਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਅੱਧੀ ਰਾਤ ਕਰੀਬ 2.30 ਵਜੇ ਪਿੰਡ ਜੀਓਬਾਲਾ ਵਿਖੇ ਕਿਸਾਨ ਪਲਵਿੰਦਰ ਸਿੰਘ ਨੂੰ ਫੜਨ ਲਈ ਉਸ ਦੇ ਘਰ ਪਹੁੰਚੇ । ਪਰ ਪਰਿਵਾਰਕ ਮੈਂਬਰਾਂ ਵੱਲੋਂ ਦੇਰ ਰਾਤ ਦਰਵਾਜਾ ਨਾ ਖੋਲ੍ਹਣ 'ਤੇ ਪੁਲਿਸ ਮੁਲਾਜਮ ਘਰ ਦੀਆਂ ਕੰਧਾਂ ਟੱਪ ਕੇ ਅਤੇ ਲੋਹੇ ਦਾ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ । ਪੁਲਿਸ ਮੁਲਾਜਮਾਂ ਨੇ ਕਿਸਾਨ ਆਗੂ ਨੂੰ ਜਬਰਦਸਤੀ ਚੁੱਕ ਕੇ ਸਰਕਾਰੀ ਗੱਡੀ ਵਿੱਚ ਸੁੱਟ ਲਿਆ। ਕਿਸਾਨ ਪਲਵਿੰਦਰ ਸਿੰਘ ਦੀ ਬਜੁਰਗ ਮਾਤਾ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਫੜਨ ਆਈ ਪੁਲਿਸ ਪਾਰਟੀ ਦੇ ਇੰਚਾਰਜ ਏ. ਐਸ. ਆਈ. ਕੁਲਬੀਰ ਸਿੰਘ ਨਸ਼ੇ ਦੀ ਹਾਲਤ ਵਿੱਚ ਸੀ । ਇਸ ਦੌਰਾਨ ਕਿਸਾਨ ਦੇ ਘਰ ਵਿੱਚ ਮੌਜੂਦ ਦੋ ਔਰਤਾਂ ਸਮੇਤ ਉਸ ਦੀ ਬਜੁਰਗ ਮਾਤਾ ਅਤੇ ਉਸ ਦਾ 14/15 ਸਾਲ ਦੇ ਲੜਕੇ ਵੱਲੋਂ ਇਸ ਦਾ ਵਿਰੋਧ ਕੀਤਾ ਅਤੇ ਪੁਲਿਸ ਪਾਰਟੀ ਦੀ ਜੀਪ ਅੱਗੇ ਲੇਟ ਗਏ। ਇਸ ਕਾਰਵਾਈ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਕਿਸਾਨ ਪਿੰਡ ਜੀਓਬਾਲਾ ਵਿੱਚ ਇਕੱਠੇ ਹੋ ਗਏ ਅਤੇ ਪੁਲਿਸ ਪਾਰਟੀ ਨੂੰ ਘਰ ਦੇ ਬਾਹਰ ਘੇਰ ਲਿਆ । ਰਾਤ ਸਮੇਂ ਹਨੇਰਾ ਅਤੇ ਧੁੰਦ ਹੋਣ ਕਾਰਨ ਏ. ਐਸ. ਆਈ. ਕੁਲਬੀਰ ਸਿੰਘ ਕਿਸਾਨਾਂ ਨੂੰ ਚਕਮਾ ਦੇ ਕੇ ਖੇਤਾਂ ਦੇ ਰਸਤੇ ਉਥੋਂ ਭੱਜ ਨਿਕਲਿਆ । ਇਸ ਘਟਨਾ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਸਵੇਰੇ ਤਕਰੀਬਨ 9 ਵਜੇ ਪੁਲਿਸ ਨੂੰ ਏ. ਐਸ. ਆਈ. ਦੀ ਲਾਸ਼ ਪਿੰਡ ਝਾਮਕਾ ਦੀ ਡਰੇਨ ਤੋਂ ਬਰਾਮਦ ਹੋਈ । ਇਸ ਘਟਨਾ ਤੋਂ ਬਾਅਦ ਇਹ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ । ਸਵੇਰੇ ਮੌਕੇ ਤੇ ਪਹੁੰਚੇ ਜਿਲ੍ਹੇ ਦੇ ਐਸ. ਐਸ. ਪੀ. ਕਮਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸਾਨਾਂ ਵਲੋਂ ਰੇਲ ਰੋਕਣ ਦੇ ਸੱਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨਾਂ ਨੂੰ ਪ੍ਰਵੈਂਟਲ ਅਰੈਸਟ ਕੀਤਾ ਜਾ ਰਿਹਾ ਸੀ । ਇਸੇ ਕੜੀ ਦੇ ਚੱਲਦਿਆਂ ਹੀ ਏ. ਐਸ. ਆਈ. ਕੁਲਬੀਰ ਸਿੰਘ ਇਸ ਪਿੰਡ ਵਿੱਚ ਪਹੁੰਚੇ ਸਨ । ਜਿੱਥੇ ਕਿਸਾਨਾਂ ਨੇ ਪੁਲਿਸ ਨੂੰ ਬੰਦੀ ਬਣਾ ਲਿਆ। ਜਦ ਏ. ਐਸ. ਆਈ. ਕੁਲਬੀਰ ਸਿੰਘ ਕਿਸਾਨਾਂ ਨੂੰ ਚਕਮਾ ਦੇ ਕੇ ਖੇਤਾਂ ਦੇ ਰਸਤੇ ਰਾਹੀਂ ਭੱਜ ਰਿਹਾ ਸੀ ਤਾਂ ਹੋ ਸਕਦਾ ਹੈ ਕਿ ਪੈਰ ਫਿਸਲ ਜਾਣ ਕਾਰਨ ਜਮੀਨ ਉਤੇ ਡਿੱਗ ਕੇ ਉਨ੍ਹਾਂ ਦੀ ਮੌਤ ਹੋ ਗਈ ਹੋਵੇ । ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ । ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ । ਉਧਰ ਕਿਸਾਨਾਂ ਨੇ ਪਿੰਡ ਵਿੱਚ ਪੁਲਿਸ ਦੇ ਖਿਲਾਫ ਧਰਨਾ ਲਗਾ ਕੇ ਜੋਰਦਾਰ ਨਾਅਰੇਬਾਜੀ ਵੀ ਸਾਰਾ ਦਿਨ ਜਾਰੀ ਰੱਖੀ । ਦੁਪਹਿਰ ਤੱਕ ਦੂਜੇ ਜਿਲ੍ਹਿਆਂ ਤੋਂ ਪੁਲਿਸ ਮੰਗਵਾ ਕੇ ਪੂਰੇ ਜਿਲ੍ਹੇ ਵਿੱਚ ਤਾਇਨਾਤ ਕਰ ਦਿੱਤੀ ਗਈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾਂ ਨੂੰ ਰੋਕਿਆ ਜਾ ਸਕੇ । ਏ. ਐਸ. ਆਈ. ਦੀ ਮੌਤ ਦੀ ਹੋਵੇ ਨਿਆਂਇਕ ਜਾਂਚ - ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਦੇਸ਼ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ ਅਤੇ ਜਮਹੂਰੀ ਕਿਸਾਨ ਸਭਾ ਦੇ ਪ੍ਰਦੇਸ਼ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮਾਣੋਚਾਹਲ ਦੇ ਚੌਂਕੀ ਇੰਚਾਰਜ ਕੁਲਬੀਰ ਸਿੰਘ ਦੀ ਮੌਤ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਨਿਆਂਇਕ ਜਾਂਚ ਵਿੱਚ ਹੀ ਅਸਲੀ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇਗੀ ।


ਸਾਬਕਾ ਹਵਾਈ ਫੌਜ ਮੁਖੀ ਤੋਂ ਹੋਈ ਪੁੱਛ - ਗਿੱਛ

http://sameydiawaaz.com/Archive%20News/%5B2013%5D/03/07.03.2013%20-%2009.jpg

ਨਵੀਂ ਦਿੱਲੀ 6 ਮਾਰਚ (ਏਜੰਸੀਆਂ) :- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 3600 ਕਰੋੜ ਦੇ ਹੈਲੀਕਾਪਟਰ ਸੌਦੇ 'ਚ ਕਥਿਤ ਦਲਾਲੀ ਨੂੰ ਲੈ ਕੇ ਸਾਬਕਾ ਹਵਾਈ ਫੌਜ ਮੁੱਖ ਏਅਰਚੀਫ ਮਾਰਸ਼ਲ ਐਸ. ਪੀ. ਤਿਆਗੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਬੁੱਧਵਾਰ ਨੂੰ ਪੁੱਛ - ਗਿੱਛ ਕੀਤੀ । ਸੀ. ਬੀ. ਆਈ. ਦੇ ਏਅਰਚੀਫ ਮਾਰਸ਼ਲ ਤਿਆਗੀ ਨੂੰ ਬੁੱਧਵਾਰ ਨੂੰ ਆਪਣੇ ਹੈਡ ਕੁਆਰਟਰ 'ਚ ਬੁਲਾਇਆ ਅਤੇ ਹੈਲੀਕਾਪਟਰ ਸੌਦੇ ਦੇ ਸਿਲਸਿਲੇ 'ਚ ਉਨ੍ਹਾਂ ਤੋਂ ਪੁੱਛ - ਗਿੱਛ ਕੀਤੀ । ਉਨ੍ਹਾਂ ਦੇ ਤਿੰਨ ਰਿਸ਼ਤੇਦਾਰਾਂ ਜੂਲੀ ਤਿਆਗੀ, ਡੋਕਸਾ ਤਿਆਗੀ ਅਤੇ ਸੰਦੀਪ ਤਿਆਗੀ ਤੋਂ ਸੀ. ਬੀ. ਆਈ. ਹੈਡ ਕੁਆਰਟਰ 'ਚ ਸਵੇਰ ਤੋਂ ਪੁੱਛ - ਗਿੱਛ ਕੀਤੀ ਗਈ । ਸੀ. ਬੀ. ਆਈ. ਨੇ ਇਸ ਸੌਦੇ 'ਚ ਭਾਰਤ 'ਚ 362 ਕਰੋੜ ਰੁਪਏ ਦੀ ਰਿਸ਼ਤਵਤ ਦਿੱਤੇ ਜਾਣ ਬਾਰੇ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਪਰ ਇਸ ਸਿਲਸਿਲੇ 'ਚ ਉਸ ਦੇ ਸ਼ੁਰੂਆਤੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਇਸ ਸੌਦੇ 'ਚ ਦਲਾਲੀ ਨੂੰ ਲੈ ਕੇ ਏਅਰਚੀਫ ਮਾਰਸ਼ਲ ਤਿਆਗੀ ਅਤੇ ਉਨ੍ਹਾਂ ਦੇ ਤਿੰਨ ਰਿਸ਼ਤੇਦਾਰਾਂ ਦਾ ਨਾਂ ਆਇਆ ਸੀ । ਹਾਲਾਂਕਿ ਉਨ੍ਹਾਂ ਨੇ ਇਸ 'ਚ ਆਪਣਾ ਹੱਥ ਹੋਣ ਤੋਂ ਸਾਫ ਇਨਕਾਰ ਕੀਤਾ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz