ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

6 ਮਾਰਚ 2013

http://sameydiawaaz.com/Archive%20News/%5B2013%5D/03/06.03.2013%20-%2009.jpg


ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਦਰਬਾਰ ਸਾਹਿਬ ਹੋਏ ਨਤਮਸਤਕ

ਬੜੈਚ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਲਈ ਕਾਰਸੇਵਾ ਹੋਈ ਆਰੰਭ

 http://sameydiawaaz.com/Archive%20News/%5B2013%5D/03/06.03.2013%20-%2001.jpg

ਅੰਮ੍ਰਿਤਸਰ 5 ਮਾਰਚ (ਸਤਵਿੰਦਰ ਸਿੰਘ ਜੱਜ) :- ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਇੱਕ ਵਾਰ ਮੁੜ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮਥਾ ਟੇਕਣ ਪੁੱਜੇ। ਉਹ ਸ਼ਾਮ ਚਾਰ ਵੱਜ ਕੇ ਪੰਜ ਮਿੰਟ ਤੇ ਪੁਜੇ ਅਤੇ ਪੰਜ ਵੱਜ ਕੇ ਪੰਜ ਮਿੰਟ ਤੱਕ ਇੱਥੇ ਰਹੇ। ਕੁਝ ਸਮਾਂ ਪਹਿਲਾਂ ਵੀ ਢਿਲੋਂ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਸਨ। ਉਸ ਵੇਲੇ ਉਨ੍ਹਾਂ ਦੀ ਫੇਰੀ ਏਨੀ ਗੁਪਤ ਸੀ ਕਿ ਕਿਸੇ ਨੂੰ ਪਤਾ ਨਹੀਂ ਸੀ ਲੱਗਾ, ਪਰ ਮੀਡੀਏ ਵਿੱਚ ਇਸ ਦੀ ਚਰਚਾ ਖੂਬ ਹੋਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਸੇਵਕ ਜਥਾ ਦੇ ਭਾਈ ਮੋਹਕਮ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਧਿਆਨ ਸਿੰਘ ਮੰਡ, ਸਤਨਾਮ ਸਿੰਘ ਮਨਾਵਾਂ, ਜਰਨੈਲ ਸਿੰਘ ਸਖੀਰਾ ਗੁਰਸੇਵਕ ਸਿੰਘ ਜਵਾਹਰਕੇ, ਸ਼੍ਰੋਮਣੀ ਕਮੇਟੀ ਦੇ ਸਾਲ 2011 ਵਾਲੇ ਹਾਊਸ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਦਿ ਸ੍ਰੀ ਢਿਲੋ ਨੂੰ ਲੈ ਕੇ ਬੇਹਦ ਚੁੱਪ ਚਪੀਤੇ ਢੰਗ ਨਾਲ ਸ੍ਰੀ ਦਰਬਾਰ ਸਾਹਿਬ ਪੁੱਜੇ ਸਨ ਪਰ ਇਸ ਦੀ ਸੂਚਨਾਂ ਸ਼ਹਿਰ ਵਿਚ ਫੈਲ ਜਾਣ ਕਰਕੇ ਪੱਤਰਕਾਰ ਸ੍ਰੀ ਦਰਬਾਰ ਸਾਹਿਬ ਜਾ ਪੁੱਜੇ ਜਿਥੇ '' ਸੇਵਕ ਜਥੇ ਦੇ ਸੇਵਕ'' ਤੇ ਡੇਰਾ ਬਿਆਸ ਤੋ ਸ੍ਰੀ ਢਿਲੋ ਦੇ ਨਾਲ ਆਏ ਸੁਰਖਿਆ ਕਰਮਚਾਰੀ ਪਰਕਰਮਾਂ ਵਿਚ ਹੀ ਪੱਤਰਕਾਰਾਂ ਨਾਲ ਧੱਕਾ ਮੁਕੀ ਕਰਦੇ ਰਹੇ ਤੇ ਸ੍ਰੀ ਢਿਲੋ ਦੀਆਂ ਤਸਵੀਰਾਂ ਖਿਚਣ ਤੋ ਰੋਕਦੇ ਰਹੇ, ਪਰ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਜਥੇਦਾਰ ਸ੍ਰ ਪਰਮਜੀਤ ਸਿੰਘ ਨੇ ਦਖਲ ਦੇ ਕੇ ਸੇਵਕ ਜਥੇ ਦੇ ਸੇਵਕਾਂ ਤੇ ਡੇਰਾ ਬੁਆਸ ਦੇ ਮੁਖੀ ਦੀ ਸੁਰਖਿਆ ਲਈ ਆਏ ਸੁਰਖਿਆ ਕਰਮਚਾਰੀਆਂ ਨੂੰ ਪੱਤਰਕਾਰਾਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਤੋ ਸਖਤੀ ਨਾਲ ਵਰਜਿਆ। ਚਿੱਟਾ ਕੁੜਤਾ ਪਜਾਮਾ, ਮੋਤੀਆ ਪੱਗ ਤੇ ਕਾਲੀ ਐਨਕ ਲਗਾਈ ਢਿਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕਰੀਬ ਤਿੰਨ ਵਜੇ ਸੇਵਕ ਜਥੇ ਦੇ ਸੇਵਕਾਂ ਨਾਲ ਪੁੱਜੇ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਨ ਕੀਤਾ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਗਏ। ਜਿਥੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਮਥਾ ਟੇਕਿਆਂ। ਵੜੈਚ ਗੁਰਦਵਾਰਾ ਸਾਹਿਬ ਦੀ ਮੁੜ ਉਸਾਰੀ ਲਈ ਬਣੇ ਸ੍ਰੀ ਅਕਾਲ ਤਖ਼ਤ ਸਾਹਿਬ ਸੇਵਕ ਜਥਾ ਦੇ ਆਗੂ ਸ੍ਰੀ ਢਿਲੋ ਨੂੰ ਸ੍ਰੀ ਦਰਬਾਰ ਸਾਹਿਬ ਦੇ ਯਾਦਗਾਰ ਵਾਲੇ ਰਸਤੇ ਤੋ ਵਾਪਸ ਉਨ੍ਹਾਂ ਦੀ ਕਾਰ ਤਕ ਛਡਣ ਲਈ ਆਏ। ਸ੍ਰੀ ਦਰਬਾਰ ਸਾਹਿਬ ਤੋ ਬਾਹਰ ਨਿਕਲਦੇ ਸਾਰ ਹੀ ਪ੍ਰਕਰਮਾਂ ਵਿਚ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਮਥਾ ਟੇਕ ਕੇ ਵਾਪਸ ਆਉਂਦੇ ਸਾਰ ਹੀ ਸੇਵਕ ਜਥਾ ਦੇ ਸੇਵਕਾਂ ਨੇ ਆਪਣੇ ਗਲਾਂ ਵਿਚ ਪਾਏ ਹਜੂਰੀਏ ਨਾਲ ਸ੍ਰੀ ਢਿਲੋ ਦਾ ਚਿਹਰਾ ਲੁਕਾਉਣ ਦੀ ਭਰਪੂਰ ਕੋਸ਼ਿਸ ਕੀਤੀ। ਸ੍ਰੀ ਢਿਲੋ ਵੀ ਵਾਰ ਵਾਰ ਆਪਣੇ ਹਥਾਂ ਨਾਲ ਆਪਣਾ ਚਿਹਰਾ ਢਕਦੇ ਰਹੇ। ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਤੋ ਬਾਹਰ ਨਿਕਲਦੇ ਸਾਰ ਹੀ ਸ੍ਰੀ ਢਿਲੋ ਨੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਤੇ ਸੰਖੇਪ ਜਿਹੀ ਗਲ ਕਰਦਿਆਂ ਕਿਹਾ ਕਿ ਅੱਜ ਉਹ ਸ਼ੁਕਰਾਨੇ ਵਜੋ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਹਨ। ਨਵੇ ਉਸਾਰੇ ਜਾ ਰਹੇ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਡੇਰਾ ਜਾਂ ਪੰਥ ਕੋਲ ਹੋਣ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਢਿਲੋ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸਿੱਖ ਪੰਥ ਦਾ ਹੀ ਇਕ ਹਿੱਸਾ ਮਨੰਦੇ ਹਨ ਤੇ ਅਸੀ ਪੰਥ ਤੋ ਵਖ ਨਹੀ ਹਾਂ। ਉਨ੍ਹਾਂ ਕਿਹਾ ਕਿ ਮੈ ਗੁਰੂ ਨਹੀ ਹਾਂ ਬਲਕਿ ਮੈ ਆਪਣਾ ਰਹਿਬਰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਹਾਂ। ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਬਾਰੇ ਪੁਛੇ ਜਾਣ ਤੇ ਸ੍ਰੀ ਢਿਲੋ ਨੇ ਕਿਹਾ ਕਿ ਉਹ ਗੁਰੂ ਘਰ ਵਿਚ ਪੂਰੀ ਸ਼ਰਧਾ ਤੇ ਵਿਸ਼ਵਾਸ ਰਖਦੇ ਹਨ ਤੇ ਹਰ ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਜਰੂਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਬਿਆਸ ਵਿਖੇ 1978 ਤੋ ਪਹਿਲਾਂ ਵਾਲੀ ਸਥਿਤੀ ਨੂੰ ਜਲਦ ਬਹਾਲ ਕਰਕੇ ਉਥੇ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸੇਵਕ ਜਥਾ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਅੱਜ ਅਸੀ ਡੇਰਾ ਮੁਖੀ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਡੇਰੇ ਨੇ ਗੁਰਦਵਾਰਾ ਸਾਹਿਬ ਨੂੰ ਢਾਹੇ ਜਾਣ ਤੇ ਪੰਥ ਕੋਲੋ ਮੁਆਫੀ ਮੰਗੀ ਹੈ ਤੇ ਉਸ ਗੁਰਦਵਾਰਾ ਸਾਹਿਬ ਦੀ ਜਲਦ ਹੀ ਉਸਾਰੀ ਹੋ ਜਾਵੇਗੀ। ਬਾਬਾ ਦਾਦੂਵਾਲ ਨੇ ਕਿਹਾ ਕਿ ਅੱਜ ਡੇਰੇ ਵਿਖੇ ਪੰਜ ਪਿਆਰਿਆ ਜਿੰਨਾ ਵਿਚ ਉਨ੍ਹਾਂ ਦੇ ਇਲਾਵਾ ਭਾਈ ਮੋਹਕਮ ਸਿੰਘ, ਭਾਈ ਧਿਆਨ ਸਿੰਘ ਮੰਡ, ਭਾਈ ਗੁਰਪ੍ਰੀਤ ਸਿੰਘ ਝਬਰ ਅਤੇ ਸਤਨਾਮ ਸਿੰਘ ਮਨਾਵਾਂ ਨੇ ਨੀਹ ਪਥਰ ਰਖਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਗੁਰਦਵਾਰਾ ਕਾਰ ਸੇਵਾ ਦੇ ਰੂਪ ਵਿਚ ਬਨਾ ਕੇ ਪੰਥ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਬੜਾ ਹੀ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਡੇਰਾ ਤੇ ਪੰਥ ਸਾਝੇ ਤੌਰ ਤੇ ਇਕ ਗੁਰਦਵਾਰਾ ਸਾਹਿਬ ਬਨਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਅੱਜ ਦੇ ਇਸ ''ਇਤਿਹਾਸਕ ਮੌਕੇ '' ਤੇ ਸੰਤ ਮਹਾਂਪੁਰਖ ਉਚੈਚੇ ਡੇਰਾ ਬਿਆਸ ਪੁੱਜੇ ਸਨ ਜਿੰਨਾ ਦੀ ਕੋਈ ਸੂਚੀ ਦੇਣ ਤੋ ਅਸਮਰਥ ਰਹੇ ਬਾਬਾ ਦਾਦੂਵਾਲ ਨੇ ਕਿਹਾ ਕਿ ਮਹਾਂਪੁਰਖਾਂ ਵਿਚ ਬਾਬਾ ਨਛਤਰ ਸਿੰਘ ਕਲਰਭੈਣੀ ਅਤੇ ਬਾਬਾ ਪ੍ਰਦੀਪ ਸਿੰਘ ਚਾਂਦਪੂਰਾ ਹਾਜਰ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਾਇਕਾਟ ਦੇ ਸੱਦੇ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਬਾਬਾ ਦਾਦੂਵਾਲ ਨੇ ਕਿਹਾ ਕਿ ਜਥੇਦਾਰ ਦਾ ਬਾਇਕਾਟ ਜਾਰੀ ਰਹੇਗਾ।


ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਬਣੇ ਨਵੇਂ ਪ੍ਰਧਾਨ

ਕੈਪਟਨ ਨੇ ਪਾਰਟੀ ਹਾਈਕਮਾਂਡ ਦੇ ਫੈਸਲੇ ਦਾ ਕੀਤਾ ਸਵਾਗਤ

ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦਾ ਐਲਾਨ

http://sameydiawaaz.com/Archive%20News/%5B2013%5D/03/06.03.2013%20-%2006.jpg http://sameydiawaaz.com/Archive%20News/%5B2013%5D/03/06.03.2013%20-%2007.jpg

ਚੰਡੀਗੜ੍ਹ 5 ਮਾਰਚ (ਹਰਕਵਲਜੀਤ ਸਿੰਘ) :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਸਬੰਧੀ ਲੰਬੇ ਸਮੇਂ ਤੋਂ ਚੱਲ ਰਹੀ ਅਨਿਸਚਿਤਤਾ ਨੂੰ ਖ਼ਤਮ ਕਰਦਿਆਂ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਪੰਜਾਬ 'ਚ ਪੰਜਾਬ ਕਾਂਗਰਸ ਦੇ ਪੁਨਰਗਠਨ ਨੂੰ ਹਰੀ ਝੰਡੀ ਦਿੰਦਿਆਂ ਅੱਜ ਰਾਤ ਰਾਜ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸ: ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ | ਕਾਂਗਰਸ ਪ੍ਰਧਾਨ ਦੀ ਪ੍ਰਵਾਨਗੀ ਤੋਂ ਬਾਅਦ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਜਨਾਰਦਨ ਦਿਵੇਦੀ ਵੱਲੋਂ ਅੱਜ ਰਾਤ ਉਕਤ ਤਬਦੀਲੀ ਦਾ ਐਲਾਨ ਕੀਤਾ ਗਿਆ | ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਦੀ ਵਿਧਾਨ ਸਭਾ ਚੋਣਾਂ ਵਿਚ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਕਾਂਗਰਸ ਪ੍ਰਧਾਨ ਨੂੰ ਜੋ ਅਸਤੀਫਾ ਸੌਾਪਿਆ ਗਿਆ ਸੀ, ਉਸ ਨੂੰ ਅੱਜ ਕੋਈ ਇਕ ਸਾਲ ਬਾਅਦ ਪ੍ਰਵਾਨ ਕਰ ਲਿਆ ਗਿਆ | ਸ: ਪ੍ਰਤਾਪ ਸਿੰਘ ਬਾਜਵਾ ਨੇ 'ਅਜੀਤ' ਨਾਲ ਟੈਲੀਫੋਨ 'ਤੇ ਗੱਲ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਾਪੀ ਗਈ ਹੈ, ਉਹ ਉਸ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਪੂਰਾ ਕਰਨਗੇ | ਉਨ੍ਹਾਂ ਕਿਹਾ ਕਿ 30 ਸਾਲ ਪਹਿਲਾਂ ਸ੍ਰੀ ਰਾਜੀਵ ਗਾਂਧੀ ਨੇ 1983 ਵਿਚ ਮੈਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਅਤੇ ਸਬੱਬ ਦੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਸ੍ਰੀ ਰਾਹੁਲ ਗਾਂਧੀ ਨੇ ਦੁਬਾਰਾ ਮੈਨੂੰ ਹੁਣ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਸੌਾਪਣ ਦਾ ਫੈਸਲਾ ਲਿਆ ਹੈ | ਸ: ਬਾਜਵਾ ਜੋ 4 ਸਾਬਕਾ ਕਾਂਗਰਸੀ ਮੁੱਖ ਮੰਤਰੀਆਂ ਮਰਹੂਮ ਬੇਅੰਤ ਸਿੰਘ ਤੇ ਸ: ਹਰਚਰਨ ਸਿੰਘ ਬਰਾੜ ਤੋਂ ਇਲਾਵਾ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਵਿਚ ਮੰਤਰੀ ਰਹੇ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਮਗਰਲੀਆਂ ਪਾਰਲੀਮਾਨੀ ਚੋਣਾਂ ਦੌਰਾਨ ਗੁਰਦਾਸਪੁਰ ਤੋਂ ਉਮੀਦਵਾਰ ਰੱਖਿਆ ਗਿਆ ਅਤੇ ਉਹ ਸਰਹੱਦੀ ਖੇਤਰ 'ਚੋਂ ਚੋਣ ਜਿੱਤਣ ਵਾਲੇ ਇਕੱਲੇ ਪਾਰਟੀ ਉਮੀਦਵਾਰ ਸਨ, ਜਦੋਂਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਕਾਦੀਆ ਤੋਂ ਉਨ੍ਹਾਂ ਦੀ ਪਤਨੀ ਸ੍ਰੀਮਤੀ ਚਰਨਜੀਤ ਕੌਰ ਬਾਜਵਾ ਇਸ ਵੇਲੇ ਵਿਧਾਇਕ ਹਨ | 55 ਸਾਲਾ ਸ. ਪ੍ਰਤਾਪ ਸਿੰਘ ਬਾਜਵਾ ਦਾ ਨਾਮ ਮਗਰਲੇ ਕੁਝ ਸਮੇਂ ਤੋਂ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਲਈ ਚੱਲ ਰਿਹਾ ਸੀ, ਪਰ ਉਨ੍ਹਾਂ ਵੱਲੋਂ ਪਾਰਟੀ ਧੜੇਬੰਦੀ ਤੋਂ ਨਿਰਲੇਪ ਰਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਉਨ੍ਹਾਂ ਅੱਜ 'ਅਜੀਤ' ਨੂੰ ਕਿਹਾ ਕਿ ਉਹ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਪੰਜਾਬ ਵਿਚ ਕਾਂਗਰਸ ਦੀ ਮਜ਼ਬੂਤੀ ਲਈ ਪਿੰਡ-ਪਿੰਡ ਤੱਕ ਜਾਣਗੇ ਅਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕਾਇਮ ਕੀਤੇ ਜਾ ਰਹੇ ਦਹਿਸ਼ਤ ਦੇ ਮਾਹੌਲ ਵਿਰੁੱਧ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨਗੇ | ਵਰਨਣਯੋਗ ਹੈ ਕਿ ਮਗਰਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਵਿਚੋਂ ਕੈਪਟਨ ਅਮਰਿੰਦਰ ਸਿੰਘ ਨੂੰ ਤਬਦੀਲ ਕਰਨ ਲਈ ਲਗਾਤਾਰ ਆਵਾਜ਼ਾਂ ਉਠ ਰਹੀਆਂ ਸਨ ਅਤੇ ਉਨ੍ਹਾਂ ਦੀ ਕਾਰਜ਼ਸੈਲੀ ਸਬੰਧੀ ਵੀ ਇਤਰਾਜ਼ ਉਠਾਏ ਜਾ ਰਹੇ ਸਨ, ਪਰ ਪਾਰਟੀ ਵੱਲੋਂ ਉਨ੍ਹਾਂ ਦੀ ਅਗਵਾਈ ਵਿਚ ਹੀ ਮਗਰਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਲਿਆ ਗਿਆ, ਪਰ ਇਨ੍ਹਾਂ ਚੋਣਾਂ ਵਿਚ ਹਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਭਾਵੇਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਪਾਰਟੀ ਅੰਦਰੋਂ ਪੰਜਾਬ ਕਾਂਗਰਸ ਦੇ ਪੁਨਰਗਠਨ ਦੀ ਵੀ ਜ਼ੋਰਦਾਰ ਮੰਗ ਲਗਾਤਾਰ ਉਠ ਰਹੀ ਸੀ, ਪ੍ਰੰਤੂ ਪਾਰਟੀ ਹਾਈਕਮਾਂਡ ਨੇ ਕੈਪਟਨ ਦਾ ਅਸਤੀਫਾ ਪ੍ਰਵਾਨ ਕਰਨ ਲਈ ਕਾਫੀ ਲੰਬਾ ਸਮਾਂ ਲਿਆ | ਪੰਜਾਬ ਕਾਂਗਰਸ ਭਵਨ ਵਿਖੇ ਆਪਣੇ ਨਵੇਂ ਅਹੁਦੇ ਦਾ ਚਾਰਜ ਸੰਭਾਲੇ ਜਾਣ ਸਬੰਧੀ ਸ. ਬਾਜਵਾ ਨੇ ਕਿਹਾ ਕਿ ਉਹ ਇਸ ਸਬੰਧੀ ਪ੍ਰੋਗਰਾਮ ਇਕ-ਅੱਧ ਦਿਨ ਵਿਚ ਬਣਾਉਣਗੇ | ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਤੋਂ ਇਲਾਵਾ ਹਰੀਸ਼ ਚੌਧਰੀ ਨੂੰ ਕੁੱਲ ਹਿੰਦ ਕਾਂਗਰਸ ਦਾ ਸਕੱਤਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਗੁਲਚੈਨ ਸਿੰਘ ਚੜੱਕ ਨਾਲ ਜੋੜਿਆ ਗਿਆ ਹੈ |

ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੋ ਅੱਜ ਸ਼ਾਮ ਹੀ ਦਿੱਲੀ ਤੋਂ ਚੰਡੀਗੜ੍ਹ ਪੁੱਜੇ ਸਨ | ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰਨ ਅਤੇ ਸ. ਪ੍ਰਤਾਪ ਸਿੰਘ ਬਾਜਵਾ ਨੂੰ ਨਵਾਂ ਪ੍ਰਧਾਨ ਨਿਯੁਕਤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਉਹ ਮਗਰਲੇ 15 ਸਾਲ ਤੋਂ ਲਗਾਤਾਰ ਪਾਰਟੀ ਦੀ ਕਮਾਂਡ ਸੰਭਾਲ ਰਹੇ ਸਨ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਮੈਨੂੰ ਏਨਾ ਲੰਮਾ ਸਮਾਂ ਰਾਜ ਵਿਚ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਏਨਾ ਲੰਬਾ ਸਮਾਂ ਇਕੋ ਸਥਾਨ 'ਤੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੀ ਸ਼ਾਇਦ ਤਰੱਕੀ ਮਿਲੇਗੀ, ਪ੍ਰੰਤੂ ਉਨ੍ਹਾਂ ਆਪਣੀ ਇਸ ਟਿੱਪਣੀ ਦਾ ਕੋਈ ਵਿਸਥਾਰ ਨਹੀਂ ਦਿੱਤਾ | ਉਨ੍ਹਾਂ ਦੱਸਿਆ ਕਿ ਕੱਲ੍ਹ ਚੰਡੀਗੜ੍ਹ ਵਿਖੇ ਉਨ੍ਹਾਂ ਮੋਗਾ ਜ਼ਿਮਨੀ ਚੋਣ ਵਿਚ ਕੰਮ ਕਰਨ ਵਾਲੇ ਸਾਰੇ ਆਗੂਆਂ ਨੂੰ ਦੁਪਹਿਰ ਦੇ ਖਾਣੇ 'ਤੇ ਸਲਾਹ-ਮਸ਼ਵਰੇ ਲਈ ਸੱਦਿਆ ਹੈ ਅਤੇ ਉਹ ਇਸ ਮੰਤਵ ਨਾਲ ਹੀ ਅੱਜ ਸ਼ਾਮ ਚੰਡੀਗੜ੍ਹ ਆਏ ਸਨ |


ਦੂਜੇ ਦਿਨ ਵੀ ਨਹੀਂ ਚੱਲੀ ਪਾਰਲੀਮੈਂਟ

ਉੱਤਰ ਪ੍ਰਦੇਸ਼ ਨੂੰ ਲੈ ਕੇ ਹੰਗਾਮਾ

 http://sameydiawaaz.com/Archive%20News/%5B2013%5D/03/06.03.2013%20-%2008.jpg

ਨਵੀਂ ਦਿੱਲੀ 5 ਮਾਰਚ (ਏਜੰਸੀਆਂ) :- ਸੰਸਦ ਦੀ ਕਾਰਵਾਈ ਅੱਜ ਲਗਾਤਾਰ ਦੂਜੇ ਦਿਨ ਵੀ ਠੱਪ ਰਹੀ। ਸੋਮਵਾਰ ਨੂੰ ਪੈਟਰੋਲ ਦਾ ਮੱਦਾ ਸੀ ਅਤੇ ਅੱਜ ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਮੁੱਦਾ ਬਣੀ ਰਹੀ । ਲਗਾਤਾਰ ਨਾਅਰੇਬਾਜ਼ੀ ਅਤੇ ਹੰਗਾਮੇ ਕਾਰਣ ਦੋਨਾਂ ਸਦਨਾਂ 'ਚ ਕੋਈ ਕੰਮ ਕਾਜ ਨਾ ਹੋ ਸਕਿਆ। ਲੋਕ ਸਭਾ ਦੀ ਬੈਠਕ ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ 12 ਵਜੇ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਬਸਪਾ, ਸਪਾ, ਵਾਮ ਅਤੇ ਅੰਨਾਦਰਮੁਕ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਸਾਹਮਣੇ ਆ ਕੇ ਵੱਖ ਵੱਖ ਮੁੱਦੇ ਉਠਾਉਣੇ ਸ਼ੁਰੂ ਕਰ ਦਿੱਤੇ। ਬਸਪਾ ਨੇ ਉਤਰ ਪ੍ਰਦੇਸ਼ 'ਚ ਇੱਕ ਪੁਲਿਸ ਅਧਿਕਾਰੀ ਦੀ ਹੱਤਿਆ ਸੰਬੰਧੀ ਕਾਨੂੰਨ ਵਿਵਸਥਾ ਨੂੰ ਮੁੱਦਾ ਬਣਾਇਆ। ਇਸੇ ਦੌਰਾਨ ਬਸਪਾ ਅਤੇ ਸਪਾ ਮੈਂਬਰਾਂ ਨੇ ਇੱਕ ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ। ਤਮੋਲ ਐਮ ਪੀਜ਼ ਨੇ ਸ਼੍ਰੀ ਲੰਕਾਈ ਤਮਿਲਾਂ ਦੀ ਹਾਲਤ ਦਾ ਮੁੱਦਾ ਉਠਾਇਆ ਦਰਮੁਕ ਮੈਂਬਰ ਵਿਰੋਧ ਜਤਾਉਣ ਲਈ ਕਾਲੀਆਂ ਕਮੀਜ਼ਾਂ ਪਾ ਕੇ ਆਏ ਸਨ। ਜਦਕਿ ਅੰਨਾ ਦਰਮੁਕ ਮੈਂਬਰਾਂ ਦੇ ਹੱਥ 'ਚ ਪਸਟਰ ਸਨ । ਇਸ ਦੌਰਾਨ ਨਾਅਰੇਬਾਜ਼ੀ ਵੀ ਹੋਈ। ਮੈਬਰਾਂ ਨੇ ਪੱਛਮ ਬੰਗਾਲ 'ਚ ਇੱਕ ਆਦੀਵਾਸੀ ਔਰਤ ਨਾਲ ਬਲਾਤਕਾਰ ਅਤੇ ਪੰਜਾਬ 'ਚ ਪੁਲਿਸ ਵੱਲੋਂ ਇੱਕ ਔਰਤ ਦੀ ਮਾਰਕੁਟਾਈ ਦੇ ਮੁੱਦੇ ਵੀ ਉਠਾਏ ਗਏ। ਮਹਾਰਾਸ਼ਟਰ 'ਚ ਉੱਤਰ ਭਾਰਤੀਆਂ ਦੀ ਮਨਸੇ ਵਰਕਰਾਂ ਵੱਲੋਂ ਮਾਰ ਕੁਟਾਈ ਦਾ ਮੁੱਦਾ ਉੱਪਰਲੇ ਸਦਨ 'ਚ ਉਠਾਇਆ ਗਿਆ। ਪੱਛਮੀ ਬੰਗਾਲ 'ਚ ਇੱਕ ਆਦੀਵਾਸੀ ਔਰਤ ਨਾਲ ਬਲਾਤਕਾਰ ਅਤੇ ਸੂਬੇ 'ਚ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਲੈ ਕੇ ਖੱਬੇਪੱਖੀਆਂ ਨੇ ਤ੍ਰਿਣਮੂਲ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨਾਂ੍ਹ ਦੇ ਹੱਥਾਂ 'ਚ ਪੋਸਟਰ ਸਨ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ ਕਿ ਪੱਛਮੀ ਬੰਗਾਲ ਔਰਤਾਂ ਲਈ ਅਸੁਰੱਖਿਅਤ ਹੈ। ਰਾਜ ਸਭਾ 'ਚ ਉੱਤਰ ਪ੍ਰਦੇਸ਼ ਦਾ ਮੁੱਦਾ ਵੀ ਉੱਠਿਆ। ਬਸਪਾ ਮੈਂਬਰਾਂ ਨੇ ਸ਼ਨੀਵਾਰ ਨੂੰ ਭੀੜ ਵੱਲੋਂ ਡੀ.ਐਸ.ਦੀ. ਦੀ ਹੱਤਿਆ ਕੀਤੇ ਜਾਣ ਦਾ ਮੁੱਦਾ ਪੂਰੇ ਜ਼ੋਰ ਸ਼ੋਰ ਨਾਲ ਉਠਾਇਆ। ਲੋਕ ਸਭਾ ਦੇ ਸਪੀਕਰ ਮੀਰਾ ਕੁਮਾਰ ਵੱਲੋਂ ਮਕਦੂਨੀਆ ਤੋਂ ਆਏ ਵਫਦ ਦਾ ਸਵਾਗਤ ਕਰਨ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਪੰਜਾਬ 'ਚ ਇੱਕ ਔਰਤ ਅਤੇ ਉਸਦੇ ਬਜ਼ੁਰਗ ਪਿਤਾ ਦੀ ਪੁਲਿਸ ਵੱਲੋਂ ਮਾਰ ਕੁਟਾਈ ਕੀਤੇ ਜਾਣ ਦੇ ਮੁੱਦੇ 'ਤੇ ਸੂਬੇ ਦੇ ਕੁਝ ਕਾਂਗਰਸੀ ਸਪੀਕਰ ਦੀ ਕੁਰਸੀ ਸਾਹਮਣੇ ਆ ਕੇ ਪੰਜਾਬ ਦੀ ਅਕਾਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਜਿਹਨਾਂ 'ਚ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ, ਸੰਤੋਸ਼ ਚੌਧਰੀ ਆਦਿ ਨੇ ਆਪਣੇ ਹੱਥਾਂ 'ਚ ਅਖਬਾਰਾਂ ਦੀਆਂ ਕਾਪੀਆਂ ਫੜੀਆਂ ਹੋਈਆਂ ਸਨ। ਸੀਨੀਅਰ ਆਗੂ ਗਿਰਜਾ ਵਿਆਸ ਉਨ੍ਹਾਂ ਨੂੰ ਆਪਣੀਆਂ ਸੀਟਾਂ 'ਤੇ ਵਾਪਸ ਜਾਣ ਦੀ ਅਪੀਲ ਕਰਦੀ ਦੇਖੀ ਗਈ। ਰਾਜ ਸਭਾ 'ਚ ਬਸਪਾ ਨੇ ਉੱਤਰ ਪ੍ਰਦੇਸ਼ ਦੇ ਕਾਨੂੰਨ ਵਿਵਸਥਾ ਦੀ ਹਾਲਤ ਦਾ ਮੁੱਦਾ ਉਠਾਇਆ ਤਾਂ ਅੰਨਾ ਦਰਮੁੱਕ ਨੇ ਸ਼੍ਰੀਲੰਕਾਈ, ਤਾਮਿਲਾਂ ਅਤੇ ਜਨਤਾ ਦਲ ਯੂਨਾਈਟੇਡ ਨੇ ਮਹਾਂਰਾਸ਼ਟਰ 'ਚ ਉੱਤਰ ਭਾਰਤੀਆਂ ਦੀਆਂ ਮਨਸੇ ਵਰਕਰਾਂ ਵੱਲੋਂ ਮਾਰ ਕੁਟਾਈ ਦੇ ਮੁੱਦੇ ਉਠਾਏ। ਨਾਅਰੇਬਾਜ਼ੀ ਦੇ ਹੰਗਾਮੇ ਦੌਰਾਨ ਮੀਟਿੰਗ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਜਦੋਂ 2 ਵਜੇ ਵੀ ਹਾਲਾਤ ਜਿਉਂ ਦੇ ਤਿਉਂ ਰਹੇ ਤਾਂ ਉੇਪ ਰਾਸ਼ਟਰਪਤੀ ਪੀ.ਜੇ. ਕੁਰੀਅਨ ਨੇ ਮੀਟਿੰਗ ਦਿਨ ਭਰ ਲਈ ਮੁਲਤਵੀ ਕਰ ਦਿੱਤੀ।


ਤਰਨ ਤਾਰਨ ਘਟਨਾ ਦੀ ਨਿਆਇਕ ਜਾਂਚ ਦੇ ਆਦੇਸ਼

ਡੀ. ਜੀ. ਪੀ. ਨੇ ਘਟਨਾ ਲਈ ਮੁਆਫੀ ਮੰਗੀ

http://sameydiawaaz.com/Archive%20News/%5B2013%5D/03/06.03.2013%20-%2004.jpg http://sameydiawaaz.com/Archive%20News/%5B2013%5D/03/06.03.2013%20-%2003.jpg

ਚੰਡੀਗੜ੍ਹ 5 ਮਾਰਚ :- ਬੀਤੇ ਦਿਨ ਤਰਨਤਾਰਨ ਵਿਖੇ ਇਕ ਔਰਤ ਨਾਲ ਸਥਾਨਕ ਪੁਲਿਸ ਕਰਮਚਾਰੀਆਂ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਬਦਸਲੂਕੀ ਅਤੇ ਉਸ ਸਬੰਧੀ ਦੇਸ਼ ਭਰ ਦੇ ਟੀ.ਵੀ. ਚੈਨਲਾਂ ਵੱਲੋਂ ਵਿਖਾਈ ਗਈ ਵੀਡੀਓ ਤੋਂ ਪ੍ਰੇਸ਼ਾਨ ਰਾਜ ਸਰਕਾਰ ਵਲੋਂ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਸਾਰੀ ਘਟਨਾ ਦੀ ਮੈਜਿਸਟਰੇਟ ਰਾਹੀਂ ਜਾਂਚ ਦੇ ਹੁਕਮ ਜਾਰੀ ਕੀਤੇ ਹਨ | ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਅਨੁਸਾਰ ਤਰਨ ਤਾਰਨ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ 3 ਹਫਤਿਆਂ ਅੰਦਰ ਆਪਣੀ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ | ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਜਿਹੀ ਕੋਈ ਵੀ ਘਟਨਾ ਬਰਦਾਸ਼ਤ ਤੋਂ ਬਾਹਰ ਹੈ ਅਤੇ ਕੋਈ ਵੀ ਵਿਅਕਤੀ ਅਜਿਹੇ ਅਪਰਾਧ ਲਈ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਮੇਧ ਸੈਣੀ ਨੇ ਵੀ ਅੱਜ ਸ਼ਾਮ ਇਕ ਪੱਤਰਕਾਰ ਸੰਮੇਲਨ ਵਿਚ ਉਕਤ ਘਟਨਾ ਨੂੰ ਬੇਹੱਦ ਅਫਸੋਸਨਾਕ ਕਰਾਰ ਦਿੰਦਿਆਂ ਇਸ ਘਟਨਾ ਲਈ ਮੁਆਫੀ ਮੰਗੀ | ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਭੜਕਾਉਣ ਲਈ ਭਾਵੇਂ ਕੁਝ ਵੀ ਕਾਰਨ ਕਿਉਂ ਨਾ ਹੋਣ ਪ੍ਰੰਤੂ ਉਨ੍ਹਾਂ ਦਾ ਵਿਵਹਾਰ ਗ਼ਲਤ ਸੀ | ਉਨ੍ਹਾਂ ਸਪੱਸ਼ਟ ਕੀਤਾ ਕਿ ਮੈਜਿਸਟਰੇਟ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਜੇ ਕਿਸੇ ਹੋਰ ਕਰਮਚਾਰੀ ਦਾ ਵੀ ਘਟਨਾ ਵਿਚ ਨਾਂਅ ਆਇਆ, ਉਸ ਵਿਰੁੱਧ ਵੀ ਕਾਰਵਾਈ ਹੋਵੇਗੀ | ਪੱਤਰਕਾਰਾਂ ਨਾਲ ਗੱਲਬਾਤ ਵਿਚ ਪੁਲਿਸ ਦੇ ਐਡੀਸ਼ਨਲ ਡੀ. ਜੀ. ਪੀ. ਅਮਨ ਕਾਨੂੰਨ ਸ੍ਰੀ ਦਿਨਕਰ ਗੁਪਤਾ ਅਤੇ ਐਡੀਸ਼ਨਲ ਡੀ. ਜੀ. ਪੀ. ਇੰਟੈਲੀਜੈਂਸ ਸ੍ਰੀ ਹਰਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਝਗੜਾ ਡਰਾਈਵਰਾਂ ਅਤੇ ਬਰਾਤ ਵਿਚ ਆਈਆਂ ਸਵਾਰੀਆਂ ਵਿਚ ਹੋਇਆ, ਜਿਸ ਵਿਚ ਕਾਫੀ ਲੋਕ ਸ਼ਾਮਿਲ ਸਨ ਅਤੇ ਵਿਆਹ ਵਾਲੀ ਲੜਕੀ ਦੇ ਪਿਤਾ ਸੱਤਪਾਲ ਸਿੰਘ ਜੋ ਕਿ ਪੁਲਿਸ ਦੇ ਮੁਲਾਜ਼ਮ ਹਨ, ਵੱਲੋਂ ਇਸ ਝਗੜੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਰਕੁੱਟ ਨਾਲ ਸਬੰਧਤ ਲੜਕੀ ਦੇ ਪਿਤਾ ਨੂੰ ਜਦੋਂ ਪੁਲਿਸ ਵੱਲੋਂ ਮੌਕੇ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੜਕੀ ਵੱਲੋਂ ਪੁਲਿਸ ਅਧਿਕਾਰੀਆਂ ਵਿਰੁੱਧ ਭੱਦੀ ਭਾਸ਼ਾ ਵਰਤੀ ਗਈ, ਜਿਸ ਤੋਂ ਪੁਲਿਸ ਕਰਮਚਾਰੀ ਤੈਸ਼ ਵਿਚ ਆਏ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਲੜਕੀ ਵੱਲੋਂ ਦਰਜ ਕਰਵਾਏ ਗਏ ਕੇਸ ਅਤੇ ਲੜਕੀ ਦੇ ਪਿਤਾ ਵੱਲੋਂ ਦਿੱਤੇ ਗਏ ਬਿਆਨਾਂ ਵਿਚ ਪੁਲਿਸ ਵਿਰੁੱਧ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਅਤੇ ਪਿਤਾ ਕਸ਼ਮੀਰ ਸਿੰਘ ਵੱਲੋਂ ਵਾਪਰੀ ਘਟਨਾ ਲਈ ਲਿਖਤੀ ਮੁਆਫੀ ਵੀ ਮੰਗੀ ਗਈ ਹੈ | ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਕੇਵਲ ਟੀ.ਵੀ. ਵਿਚ ਵਿਖਾਏ ਗਏ ਝਗੜੇ ਦੀ ਘਟਨਾ ਤੋਂ ਇਲਾਵਾ ਇਸ ਘਟਨਾ ਪਿੱਛੇ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਵਿਆਹ ਦੌਰਾਨ ਬਹੁਤ ਸਾਰੇ ਲੋਕਾਂ ਸ਼ਰਾਬ ਦਾ ਸੇਵਨ ਵੀ ਕੀਤਾ ਹੋਇਆ ਸੀ, ਜਿਸ ਕਾਰਨ ਵਿਆਹ ਵਿਚ ਸ਼ਾਮਿਲ ਬਹੁਤ ਸਾਰੇ ਲੋਕ ਇਸ ਝਗੜੇ ਵਿਚ ਉਲਝੇ ਜਦੋਂਕਿ ਇਸ ਝਗੜੇ ਦੀ ਸ਼ੁਰੂਆਤ ਕਥਿਤ ਲੜਕੀ ਵੱਲੋਂ ਉਸ ਨਾਲ ਛੇੜਛਾੜ ਦੀ ਸ਼ਿਕਾਇਤ ਕਾਰਨ ਹੋਈ | ਪੱਤਰਕਾਰਾਂ ਜਦੋਂ ਪੁਲਿਸ ਮੁਖੀ ਸ੍ਰੀ ਸੁਮੇਧ ਸੈਣੀ ਨੂੰ ਪੁੱਛਿਆ ਕਿ ਕੀ ਉਨ੍ਹਾਂ ਵੱਲੋਂ ਟੀ.ਵੀ. ਚੈਨਲਾਂ ਵੱਲੋਂ ਇਸ ਘਟਨਾ ਸਬੰਧੀ ਵਿਖਾਈ ਗਈ ਵੀਡੀਓ ਦੇਖੀ ਹੈ ਤਾਂ ਉਨ੍ਹਾਂ ਕਿਹਾ ਮੈਂ ਇਹ ਵੀਡੀਓ ਨਹੀਂ ਦੇਖੀ | ਜਦੋਂ ਇਕ ਪੱਤਰਕਾਰ ਨੇ ਪੁੱਛਿਆ ਕਿ ਉਨ੍ਹਾਂ ਇਹ ਵੀਡੀਓ ਕਿਉਂ ਦੇਖਣੀ ਜ਼ਰੂਰੀ ਨਹੀਂ ਸਮਝੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਸਾਰਾ ਦਿਨ ਟੀ.ਵੀ. ਦੇਖਣਾ ਸੰਭਵ ਨਹੀਂ ਹੈ |


ਪਿਤਾ ਦੀ ਪੱਗ ਰੋਲਣ ਵਾਲਿਆਂ ਨੂੰ ਕਦੇ ਮੁਆਫ਼ ਨਹੀਂ ਕਰਾਂਗੀ - ਪੀੜਤ ਲੜਕੀ

ਤਰਨ ਤਾਰਨ 5 ਮਾਰਚ (ਪ੍ਰਭਾਤ ਮੌਗਾ, ਹਰਿੰਦਰ ਸਿੰਘ) :- ਤਰਨ ਤਾਰਨ ਵਿਖੇ ਇਕ ਵਿਆਹ ਵਿਚ ਸ਼ਾਮਲ ਹੋਣ ਆਈ ਦਲਿਤ ਲੜਕੀ ਹਰਬਰਿੰਦਰ ਕੌਰ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਮਾਰ ਕੁਟਾਈ ਕਰਨ ਤੋਂ ਬਾਅਦ ਵੀ ਪੀੜ੍ਹਤ ਲੜਕੀ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ | ਲੜਕੀ ਨੇ ਕਿਹਾ ਕਿ ਉਸਦੇ ਸਾਹਮਣੇ ਉਸਦੇ ਪਿਤਾ ਦੀ ਪੱਗ ਰੋਲਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਉਹ ਕਦੇ ਵੀ ਮੁਆਫ ਨਹੀਂ ਕਰੇਗੀ ਅਤੇ ਇਨਸਾਫ ਲੈਣ ਤੱਕ ਆਪਣੀ ਲੜਾਈ ਜਾਰੀ ਰੱਖੇਗੀ | ਪਿੰਡ ਉਸਮਾ ਵਿਖੇ ਗੱਲਬਾਤ ਕਰਦਿਆਂ ਪੀੜ੍ਹਤ ਲੜਕੀ ਨੇ ਕਿਹਾ ਕਿ ਇਹ ਦਿਨ ਉਸਨੂੰ ਕਦੇ ਵੀ ਨਹੀਂ ਭੁੱਲੇਗਾ, ਜਦ ਉਸਦੇ ਪਿਤਾ ਅਤੇ ਭਰਾ ਨੂੰ ਉਸਦੇ ਸਾਹਮਣੇ ਪੁਲਿਸ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ, ਜਦ ਉਸਨੇ ਆਪਣੇ ਪਿਤਾ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਵੀ ਖਿੱਚ ਧੂਹ ਕਰਕੇ ਕੁੱਟਮਾਰ ਕੀਤੀ ਗਈ | ਉਸਨੇ ਕਿਹਾ ਕਿ ਉਨ੍ਹਾਂ ਦਾ ਕਸੂਰ ਇਹ ਹੈ ਕਿ ਉਨ੍ਹਾਂ ਨੇ ਉਸ ਨਾਲ ਛੇੜ ਛਾੜ ਕਰਨ ਵਾਲੇ ਵਿਅਕਤੀਆਂ ਦੀ ਸ਼ਿਕਾਇਤ ਕਰਕੇ ਇਨਸਾਫ ਦੀ ਗੁਹਾਰ ਲਗਾਈ | ਲੜਕੀ ਨੇ ਮੰਗ ਕੀਤੀ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਉਸ ਨਾਲ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਤਾਂ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ | ਲੜਕੀ ਨੇ ਦੇਸ਼ ਦੀਆਂ ਹੋਰ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਹੋ ਰਹੇ ਅੱਤਿਆਚਾਰਾਂ ਖਿਲਾਫ ਆਵਾਜ਼ ਬੁਲੰਦ ਕਰਨ, ਕਿਉਂਕਿ ਘਰ ਬੈਠਣ ਨਾਲ ਇਨਸਾਫ ਨਹੀਂ ਮਿਲਦਾ |


ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਰਾਜ ਸਰਕਾਰ ਤੋਂ ਜਵਾਬ ਤਲਬੀ

ਚੰਡੀਗੜ੍ਹ 5 ਮਾਰਚ (ਗੁਰਪ੍ਰੀਤ ਸਿੰਘ ਨਿੱਝਰ) :- –ਤਰਨਤਾਰਨ ਸ਼ਹਿਰ ਵਿਖੇ ਇੱਕ ਲੜਕੀ ਅਤੇ ਉਸ ਦੇ ਪਿਤਾ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਕੁੱਟਮਾਰ ਕਰਨ ਦੇ ਮਾਮਲੇ 'ਚ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਐਸ. ਐਸ. ਪੀ. ਤਰਨਤਾਰਨ ਰਾਹੀਂ ਰਾਜ ਸਰਕਾਰ ਅਤੇ ਗ੍ਰਹਿ ਵਿਭਾਗ ਪੰਜਾਬ ਤੋਂ ਜਵਾਬ ਤਲਬੀ ਕੀਤੀ ਹੈ | ਕਮਿਸ਼ਨ ਅਨੁਸਾਰ ਖੁਦ ਨਾਲ ਜਿਸਮਾਨੀ ਛੇੜਛਾੜ ਦੀ ਸ਼ਿਕਾਇਤ ਕਰਨ ਵਾਲੀ ਲੜਕੀ ਅਤੇ ਉਸ ਦੇ ਪਿਤਾ ਨਾਲ ਚਾਰ ਪੁਲਿਸ ਮੁਲਾਜ਼ਮਾਂ ਵਲੋਂ ਸੜਕ ਕੰਢੇ ਲੋਕਾਂ ਸਾਹਮਣੇ ਕੁੱਟਮਾਰ ਕਰਨਾ ਬੇਹੱਦ ਸ਼ਰਮਨਾਕ ਘਟਨਾ ਹੈ | ਕਮਿਸ਼ਨ ਨੇ ਆਪਣੇ ਤੌਰ 'ਤੇ ਮਾਮਲੇ ਦਾ ਨੋਟਿਸ ਲੈਂਦਿਆਂ ਪੁੱਛਿਆ ਹੈ ਕਿ ਕੀ ਉਕਤ ਪੁਲਿਸ ਮੁਲਾਜ਼ਮਾਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ ਜਾਂ ਨਹੀਂ ? ਉਕਤ ਪੁਲਿਸ ਮੁਲਾਜ਼ਮਾਂ ਵਿਰੁੱਧ ਕੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ? ਕਮਿਸ਼ਨ ਨੇ ਇਨ੍ਹਾਂ ਸਾਰੀਆਂ ਗੱਲਾਂ ਦਾ 15 ਅਪ੍ਰੈਲ ਤੱਕ ਜਵਾਬ ਦੇਣ ਲਈ ਕਿਹਾ ਹੈ |


ਮਾਲਦੀਵ ਦਾ ਸਾਬਕਾ ਰਾਸ਼ਟਰਪਤੀ ਨਸ਼ੀਦ ਗਿ੍ਫ਼ਤਾਰ

 http://sameydiawaaz.com/Archive%20News/%5B2013%5D/03/06.03.2013%20-%2005.jpg

ਮਾਲੇ 5 ਮਾਰਚ (ਪੀ. ਟੀ. ਆਈ.) :- ਆਪਣੇ ਸ਼ਾਸਨ ਦੌਰਾਨ ਇਕ ਮੈਜਿਸਟਰੇਟ ਨੂੰ ਗਿ੍ਫਤਾਰ ਕਰਕੇ ਹਿਰਾਸਤ ਵਿਚ ਰੱਖਣ ਦੇ ਸਬੰਧ ਵਿਚ ਇਥੋਂ ਦੀ ਇਕ ਅਦਾਲਤ ਵਲੋਂ ਜਾਰੀ ਵਾਰੰਟ ਪਿੱਛੋਂ ਪੁਲਿਸ ਨੇ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੂੰ ਗਿ੍ਫਤਾਰ ਕਰ ਲਿਆ ਹੈ | ਨਸ਼ੀਦ ਨੂੰ ਭਾਰਤੀ ਹਾਈ ਕਮਿਸ਼ਨ ਜਿਥੇ ਉਸ ਨੇ ਅਦਾਲਤ ਵਲੋਂ ਪਹਿਲਾਂ ਜਾਰੀ ਦੋ ਗਿ੍ਫ਼ਤਾਰੀ ਵਾਰੰਟਾਂ ਤੋਂ ਬਚਣ ਲਈ ਪਨਾਹ ਲਈ ਹੋਈ ਸੀ ਤੋਂ ਬਾਹਰ ਜਾਣ ਤੋਂ 15 ਦਿਨਾਂ ਤੋਂ ਵੀ ਘੱਟ ਸਮੇਂ ਦੇ ਅੰਦਰ-ਅੰਦਰ ਗਿ੍ਫਤਾਰ ਕਰ ਲਿਆ ਹੈ | ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਵਹੀਦ ਦੇ ਪ੍ਰੈੱਸ ਸਕੱਤਰ ਮਸੂਦ ਇਮਾਦ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਨਸ਼ੀਦ ਨੂੰ ਗਿ੍ਫਤਾਰ ਕਰ ਲਿਆ ਹੈ | ਉਹ ਪੁਲਿਸ ਹਿਰਾਸਤ ਵਿਚ ਰਹੇਗਾ ਅਤੇ ਉਸ ਨੂੰ ਕੱਲ੍ਹ ਸ਼ਾਮ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਫ਼ੌਜਦਾਰੀ ਜੱਜ ਅਬਦੁੱਲਾ ਮੁਹੰਮਦ ਦੀ ਗਿ੍ਫਤਾਰੀ ਅਤੇ ਪਿੱਛੋਂ ਹਿਾਰਸਤ 'ਚ ਰੱਖਣ ਬਦਲੇ ਹਲਹੂਮਾਲੇ ਮੈਜਿਸਟਰੇਟ ਅਦਾਲਤ ਨੇ ਉਸ ਨੂੰ ਕੱਲ੍ਹ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਸਾਹਮਣੇ ਪੇਸ਼ ਕਰਨ ਲਈ ਪੁਲਿਸ ਨੂੰ ਦਿੱਤੇ ਹੁਕਮ ਪਿੱਛੋਂ ਨਸ਼ੀਦ ਨੂੰ ਹਿਰਾਸਤ 'ਚ ਲਿਆ ਗਿਆ ਹੈ |


ਬਾਰਾਮੁੱਲਾ 'ਚ ਫੌਜ ਵਲੋਂ ਪ੍ਰਦਰਸ਼ਨਕਾਰੀਆਂ 'ਤੇ ਚਲਾਈ ਗੋਲੀ ਨਾਲ ਨੌਜਵਾਨ ਦੀ ਮੌਤ

http://sameydiawaaz.com/Archive%20News/%5B2013%5D/03/06.03.2013%20-%2002.jpg

ਸ੍ਰੀਨਗਰ - ਜੰਮੂ 5 ਮਾਰਚ (ਪੀ. ਟੀ. ਆਈ.) :- ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਕਸਬੇ 'ਚ ਇਕ ਪ੍ਰਦਰਸ਼ਨ ਮੌਕੇ ਸੁਰੱਖਿਆ ਦਸਤਿਆਂ ਵੱਲੋਂ ਚਲਾਈ ਗਈ ਗੋਲੀ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਇਹਤਿਆਤ ਵਜੋਂ ਕਸ਼ਮੀਰ ਵਾਦੀ ਦੇ 10 ਪੁਲਿਸ ਥਾਣਿਆਂ 'ਚ ਕਰਫਿਉ ਲਗਾ ਦਿੱਤਾ ਗਿਆ | ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ | ਸਰਕਾਰੀ ਸੂਤਰਾਂ ਅਨੁਸਾਰ ਫੌਜ ਵੱਲੋਂ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਏ ਜਾਣ ਦੇ ਰੋਸ ਵਜੋਂ ਬਾਰਾਮੁੱਲਾ ਕਸਬੇ ਦੇ ਸੈਂਕੜੇ ਵਸਨੀਕ ਗਲੀਆਂ 'ਚ ਪ੍ਰਦਰਸ਼ਨ ਕਰ ਰਹੇ ਸਨ ਕਿ ਉਨ੍ਹਾਂ ਨੇ ਫੌਜੀ ਜਵਾਨਾਂ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਫੌਜ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਗੋਲੀ ਚਲਾ ਦਿੱਤੀ | ਗੋਲੀਆਂ ਲੱਗਣ ਨਾਲ 5 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਬਾਅਦ 'ਚ ਮੌਤ ਹੋ ਗਈ, ਜਿਸ ਦੀ ਪਛਾਣ ਤਾਹਿਰ ਲਤੀਫ ਸੋਫੀ (20) ਵਜੋਂ ਹੋਈ | ਸੂਤਰਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ 'ਤੇ ਵੀ ਪਥਰਾਅ ਕੀਤਾ ਜਿਸ ਨਾਲ ਉਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ | ਫੌਜ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਘਟਨਾ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਹਨ | ਜੰਮੂ 'ਚ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਦੱਸਿਆ ਕਿ ਨੌਜਵਾਨ ਦੀ ਮੌਤ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਤੇ ਜ਼ਿੰਮੇਵਾਰ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣਾ ਬੇਇਨਸਾਫੀ ਹੈ | ਬਾਰਾਮੁੱਲਾ ਦੇ ਡਿਪਟੀ ਕਮਿਸ਼ਨਰ ਜੀ. ਐੱਮ. ਖਵਾਜਾ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀ ਚਲਾਉਣ ਵਾਲੀ ਫੌਜੀ ਯੁਨਿਟ ਵਿਰੁੱਧ ਪੁਲਿਸ ਨੂੰ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ ਹੈ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz