ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162949
ਅੱਜ
ਇਸ ਮਹੀਨੇ
651
18673

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

5 ਮਾਰਚ 2013

ਸੜਕ ਹਾਦਸੇ ਨੇ ਫਿਰ ਨਿਗਲੇ ਮਾਸੂਮ ਸਕੂਲੀ ਬੱਚੇ

12 ਸਕੂਲੀ ਬੱਚਿਆਂ ਦੀ ਦਰਦਨਾਕ ਸੜਕ ਹਾਦਸੇ 'ਚ ਜਲੰਧਰ ਕੋਲ ਮੌਤ

ਮੁੱਖ ਮੰਤਰੀ ਵਲੋਂ ਪੀੜ੍ਹਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਾ ਐਲਾਨ

ਸਮਾਜ ਸੇਵੀ ਸੰਸਥਾਵਾਂ ਨੇ ਮੁੱਢਲੀ ਸਹਾਇਤਾ ਦਿੱਤੀ

http://sameydiawaaz.com/Archive%20News/%5B2013%5D/03/05.03.2013%20-%2002.jpg http://sameydiawaaz.com/Archive%20News/%5B2013%5D/03/05.03.2013%20-%2005.jpg

http://sameydiawaaz.com/Archive%20News/%5B2013%5D/03/05.03.2013%20-%2004.jpg

ਜਲੰਧਰ 4 ਮਾਰਚ (ਗੁਰਿੰਦਰਪਾਲ ਢਿੱਲੋਂ) :- ਇਥੋਂ ਥੋੜ੍ਹੀ ਦੂਰ ਜਲੰਧਰ-ਨਕੋਦਰ ਰੋਡ 'ਤੇ ਸਥਿਤ ਪਿੰਡ ਗੁਹੀਰਾਂ ਦੇ ਨਜ਼ਦੀਕ ਸਵੇਰੇ 7-45 ਵਜੇ ਦੇ ਕਰੀਬ ਉਸ ਸਮੇਂ ਇਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਸਕੂਲੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਉਸ ਦੀ ਇੱਟਾਂ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ। ਬੱਸ ਵਿਚ 24 ਦੇ ਕਰੀਬ ਬੱਚੇ ਸ਼ਾਮਲ ਸਨ। ਇਸ ਹਾਦਸੇ ਵਿਚ 13 ਬੱਚਿਆਂ ਅਤੇ ਬੱਸ ਦੇ ਡਰਾਈਵਰ ਵਿਸ਼ਾਲ ਦੀ ਵੀ ਮੌਤ ਹੋ ਗਈ ਜਦਕਿ ਉਸ ਦੇ ਭਰਾ ਕੰਡਕਟਰ ਗੁਰਦੀਪ ਸਿੰਘ ਸਮੇਤ 8 ਬੱਚੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਜਲੰਧਰ ਅਤੇ ਨਕੋਦਰ ਦੇ ਅਲੱਗ-ਅਲੱਗ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ ਗੁਰਜੋਬਨ ਸਿੰਘ ਪੁੱਤਰ ਜਸਕਰਨ ਸਿੰਘ, ਮਨਪ੍ਰੀਤ ਸਿੰਘ, ਹਰਜਸਪ੍ਰੀਤ ਕੌਰ, ਸੁਖਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ, ਜਸਕਰਨਦੀਪ ਸਿੰਘ, ਕਿਰਨਦੀਪ ਕੌਰ ਪੁੱਤਰੀ ਸੁਖਦੀਪ ਸਿੰਘ ਵਾਸੀ ਪਿੰਡ ਮੁੱਧਾਂ, ਕੰਵਰਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ, ਜਸਨਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ, ਗੁਰਜੋਤ ਸਿੰਘ ਪੁੱਤਰ ਮੇਜਰ, ਗੁਰਲੀਨ ਕੌਰ ਪੁੱਤਰੀ ਕਰਨੈਲ ਸਿੰਘ, ਨਵਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਉਕਤ ਬੱਚੇ ਪਿੰਡ ਤਲਵੰਡੀ ਭਰੋ ਦੱਸੇ ਗਏ ਹਨ, ਸਾਰੇ ਮ੍ਰਿਤਕ ਬੱਚੇ 10 ਸਾਲ ਦੀ ਉਮਰ ਦੇ ਵਿਚਕਾਰ ਸਨ। ਬੱਸ ਦੇ ਡਰਾਈਵਰ ਦੀ ਪਹਿਚਾਣ ਵਿਸ਼ਾਲ ਕੁਮਾਰ ਨਿਵਾਸੀ ਬੋਪਾਂਰਾਏ ਕਲਾਂ ਵਜੋਂ ਹੋਈ ਜਦ ਕਿ ਇਸ ਘਟਨਾ ਵਿਚ ਟਰੱਕ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿਚ 7 ਬੱਚਿਆਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਜਦਕਿ 6 ਬੱਚਿਆਂ ਦੀ ਮੌਤ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਦੌਰਾਨ ਹੋਈ। ਮਿਲੀ ਜਾਣਕਾਰੀ ਅਨੁਸਾਰ ਅਕਾਲ ਅਕੈਡਮੀ (ਕਲਗੀਧਰ ਸੁਸਾਇਟੀ) ਬੋਪਾਂਰਾਏ ਜੋ ਕਿ ਬੜੂ ਸਾਹਿਬ ਦੀ ਬ੍ਰਾਂਚ ਹੈ, ਦੀ ਬੱਸ ਜਿਸ ਨੂੰ ਵਿਸ਼ਾਲ ਕੁਮਾਰ ਚਲਾ ਰਿਹਾ ਸੀ ਅੱਜ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਪਿੰਡ ਮੁੱਧਾਂ ਤੇ ਤਲਵੰਡੀ ਭਰੋ ਦੇ ਨਾਲ ਦੇ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ ਜਿਉਂ ਹੀ ਉਹ ਪਿੰਡ ਗੁਹੀਰਾਂ ਦੇ ਨਜ਼ਦੀਕ ਪੁੱਜਾ ਤਾਂ ਦੂਸਰੀ ਸਾਈਡ ਤੋਂ ਇੱਟਾਂ ਨਾਲ ਭਰਿਆ ਟਰੱਕ ਆ ਰਿਹਾ ਸੀ। ਬੱਸ ਦੀ ਰਫਤਾਰ ਜ਼ਿਆਦਾ ਤੇਜ਼ ਹੋਣ ਕਾਰਨ ਟਰੱਕ ਨਾਲ ਜਾ ਟਕਰਾਈ। ਇਹ ਟੱਕਰ ਏਨੀ ਭਿਆਨਕ ਸੀ ਕਿ ਸਕੂਲੀ ਬੱਸ (ਟੈਂਪੂ ਟ੍ਰੈੱਵਲ) ਦੇ ਪਰਖਚੇ ਉਡ ਗਏ, ਵਿਚ ਸਵਾਰ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਕੁਝ ਦੀ ਮੌਕੇ 'ਤੇ ਮੌਤ ਹੋ ਗਈ। ਸਥਾਨਕ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਤੁਰੰਤ ਹੀ ਨਕੋਦਰ ਦੇ ਕਮਲ ਹਸਪਤਾਲ ਵਿਖੇ ਪਹੁੰਚਾਇਆ। 13 ਬੱਚਿਆਂ ਦੀ ਮੌਤ ਨਕੋਦਰ ਦੇ ਕਮਲ ਹਸਪਤਾਲ ਵਿਚ ਹੋ ਗਈ ਅਤੇ ਚਾਰ ਗੰਭੀਰ ਬੱਚਿਆਂ ਨੂੰ ਜਲੰਧਰ ਦੇ ਓਹਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਚਾਰ ਬੱਚੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਐਸ.ਐਸ.ਪੀ.ਦਿਹਾਤੀ ਸ੍ਰੀ ਯੁਰਿੰਦਰ ਸਿੰਘ ਅਨੁਸਾਰ ਟੱਰਕ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ ਉਸ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਉਹ ਮੋਗੇ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਮੋਗਾ ਵਿਖੇ ਉਸ ਦੀ ਗ੍ਰਿਫਤਾਰੀ ਲਈ ਭੇਜ ਦਿਤਾ ਗਿਆ ਅਤੇ ਜਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਘਟਨਾ ਵਾਲੀ ਜਗ੍ਹਾ 'ਤੇ ਜਲੰਧਰ ਦੀ ਡੀ.ਸੀ. ਸ੍ਰੀਮਤੀ ਸ਼ਰੂਤੀ ਸਿੰਘ, ਐਸ.ਐਸ.ਪੀ. ਯੁਰਿੰਦਰ ਸਿੰਘ, ਐਸ.ਪੀ (ਡੀ) ਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦੁਆਇਆ। ਡੀ.ਸੀ. ਸ਼ਰੂਤੀ ਸਿੰਘ ਨੇ ਘਟਨਾ ਵਾਲੀ ਜਗ੍ਹਾ 'ਤੇ ਹੀ ਐਲਾਨ ਕੀਤਾ ਕਿ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਅਤੇ ਜ਼ਖਮੀ ਹੋਏ ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਉਨ੍ਹਾਂ ਜਲੰਧਰ ਦੇ ਸਿਵਲ ਸਰਜਨ ਆਰ.ਐਲ.ਬੱਸਣ ਨੂੰ ਨਿਰਦੇਸ਼ ਦਿਤੇ ਕਿ ਜ਼ਖਮੀ ਹੋਏ ਬੱਚਿਆਂ ਦਾ ਵਧੀਆ ਇਲਾਜ ਕੀਤਾ ਜਾਵੇ ਅਤੇ ਇਲਾਜ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਇਸ ਮੌਕੇ ਘਟਨਾ ਵਾਲੀ ਜਗ੍ਹਾ 'ਤੇ ਵੀ ਸੰਸਦੀ ਸਕੱਤਰ ਕੇ.ਡੀ.ਭੰਡਾਰੀ ਅਤੇ ਹੋਰ ਲੀਡਰ ਵੀ ਪੁੱਜੇ ਜਿਨ੍ਹਾਂ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਤਾ। ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਜਲੰਧਰ-ਨਕੋਦਰ ਰੋਡ 'ਤੇ ਪਿੰਡ ਗੁਹੀਰਾਂ ਨੇੜੇ ਇਕ ਸਕੂਲ ਬੱਸ ਤੇ ਇਕ ਟਰੱਕ ਵਿੱਚ ਹੋਈ ਭਿਆਨਕ ਟੱਕਰ ਵਿੱਚ 12 ਸਕੂਲੀ ਬੱਚਿਆਂ ਤੇ ਬਸ ਡਰਾਈਵਰ ਦੀ ਮੌਤ ਹੋ ਜਾਣ ਅਤੇ ਚਾਰ ਸਕੂਲੀ ਵਿਦਿਆਰਥੀਆਂ ਦੇ ਗੰਭੀਰ ਜ਼ਖਮੀਆਂ ਹੋ ਜਾਣ ਦੀ ਘਟਨਾ 'ਤੇ ਗਹਿਰੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਆਪਣੀ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਸਦੀਵੀਂ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਇਹ ਅਸਹਿ ਤੇ ਅਕਹਿ ਘਾਟਾ ਸਹਿਣ ਦੀ ਸਮਰਥਾ ਬਖਸ਼ਣ। ਇਸ ਦੌਰਾਨ ਸ. ਬਾਦਲ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸਾਰੇ ਜ਼ਖਮੀਆਂ ਨੂੰ ਫੌਰੀ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾਵੇ। ਅੱਜ ਸਵੇਰੇ ਜਿਉਂ ਹੀ ਜਿਸ ਕਿਸੇ ਵੀ ਬੱਚਿਆਂ ਦੇ ਐਕਸੀਡੈਂਟ ਦੀ ਖਬਰ ਸੁਣੀ ਤੇ ਸਾਰੇ ਲੋਕਾਂ ਦਾ ਮਨ ਉਦਾਸ ਹੋ ਗਏ ਅਤੇ ਹਰ ਵਿਅਕਤੀ ਨੇ ਇਹ ਅਰਦਾਸ ਕੀਤੀ ਕਿ ਜੋ ਬੱਚੇ ਜ਼ਖਮੀ ਹਨ ਉਨ੍ਹਾਂ ਨੂੰ ਹੱਥ ਦੇ ਕੇ ਰੱਖੀ। ਇਸ ਮੌਕੇ ਕਈ ਸਮਾਜ ਸੇਵੀ ਸੰਸਥਾਵਾਂ ਘਟਨਾ ਵਾਲੀ ਜਗ੍ਹਾ 'ਤੇ ਪੁੱਜੀਆਂ। ਘਟਨਾ ਵਾਲੀ ਜਗ੍ਹਾ 'ਤੇ ਦ੍ਰਿਸ਼ ਬਹੁਤ ਹੀ ਭਿਆਨਕ ਸੀ ਬੱਚਿਆਂ ਦੇ ਬੂਟ, ਕਿਤਾਬਾਂ, ਰੋਟੀ ਦੇ ਡੱਬੇ ਇਧਰ-ਓਧਰ ਖੂਨ ਨਾਲ ਲੱਥਪੱਥ ਦਿਖਾਈ ਦੇ ਰਹੇ ਸਨ। ਨਕੋਦਰ ਦੇ ਹਸਪਤਾਲ ਵਿਚ ਜ਼ਖਮੀ ਬੱਚਿਆਂ ਦੀ ਸਾਰ ਪੁੱਜੇ ਲੋਕਾਂ ਨੇ ਹਰ ਸੰਭਵ ਸਹਾਇਤਾ ਬੱਚਿਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕਈ ਲੋਕਾਂ ਨੇ ਖੂਨ ਵੀ ਦਾਨ ਕੀਤਾ। ਜਲੰਧਰ ਦੇ ਓਹਰੀ ਹਸਪਤਾਲ ਵਿਚ 4 ਗੰਭੀਰ ਰੂਪ ਵਿਚ ਜ਼ਖਮੀ ਬੱਚਿਆਂ ਨੂੰ ਲਿਆਂਦਾ ਗਿਆ ਬੱਚੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਜਿਉਂ ਹੀ ਇਨ੍ਹਾਂ ਬੱਚਿਆਂ ਨੂੰ ਓਹਰੀ ਹਸਪਤਾਲ ਵਿਖੇ ਲਿਆਂਦਾ ਗਿਆ ਬੱਚਿਆਂ ਦੇ ਮਾਪਿਆਂ ਕੋਈ ਪੈਸਾ ਨਹੀਂ ਸੀ। ਇਸ ਮੌਕੇ ਏ.ਡੀ.ਸੀ.ਪੀ. ਸਿਟੀ-1 ਸ੍ਰੀ ਨਰੇਸ਼ ਡੋਗਰਾ ਨੇ ਕਿਹਾ ਕਿ ਬੱਚਿਆਂ ਦੇ ਇਲਾਜ ਵਿਚ ਜਿੰਨਾ ਵੀ ਪੈਸਾ ਲੱਗੇਗਾ ਮੈਂ ਲਗਾਂਵਾਗਾ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਹੌਂਸਲਾ ਦਿਤਾ। ਇਸੇ ਤਰ੍ਹਾਂ ਕੁਝ ਬੱਚਿਆਂ ਦੀ ਜ਼ਿਆਦਾ ਖੂਨ ਵਹਿਣ ਕਾਰਨ ਉਨ੍ਹਾਂ ਨੂੰ ਖੂਨ ਦੀ ਜ਼ਰੂਰਤ ਪਈ ਤਾਂ ਪ੍ਰਿੰਟ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਨੇ ਕਿਹਾ ਕਿ ਜਿਸ ਵੀ ਬੱਚੇ ਨੂੰ ਖੂਨ ਦੀ ਲੋੜ ਪਵੇਗੀ ਪੱਤਰਕਾਰ ਖੂਨ ਦੇਣਗੇ। ਇਸ ਮੌਕੇ ਫੋਟੋਗ੍ਰਾਫਰ ਕੁਲਦੀਪ ਨਈਅਰ ਨੇ ਆਪਣਾ ਖੂਨ ਇਕ ਬੱਚੇ ਨੂੰ ਦਿਤਾ। ਜਿਸ ਦਾ ਕਾਫੀ ਖੂਨ ਵਹਿ ਗਿਆ ਸੀ ਤੇ ਡਾਕਟਰਾਂ ਨੇ ਕਿਹਾ ਕਿ ਜਲਦੀ ਹੀ ਖੂਨ ਦਾ ਇੰਤਜਾਮ ਕੀਤਾ ਜਾਵੇ ਕਿਉਂਕਿ ਬੱਚੇ ਦਾ ਖੂਨ ਕਾਫੀ ਵਹਿ ਚੁੱਕਾ ਹੈ। ਓਹਰੀ ਹਸਪਤਾਲ ਵਿਖੇ ਪੱਤਰਕਾਰਾਂ ਨੇ ਆਪਣੀ ਕਵਰੇਜ ਕਰਨ ਮੌਕੇ ਐਮਰਜੈਂਸੀ ਕਮਰੇ ਵਿਚ ਜਿਥੇ ਬੱਚੇ ਜ਼ੇਰੇ ਇਲਾਜ ਸਨ ਉਥੇ ਹੀ ਇਕ ਹੀ ਕੈਮਰਾਮੈਨ ਨੂੰ ਫੋਟੋ ਖਿੱਚਣ ਲਈ ਭੇਜਿਆ ਗਿਆ ਤਾਂ ਕਿ ਬੱਚੇ ਦੇ ਇਲਾਜ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆ ਸਕੇ। ਇਸੇ ਤਰ੍ਹਾਂ ਕਈ ਸਮਾਜ ਸੇਵੀ ਸੰਸਥਾਵਾਂ ਨੇ ਆਪਣੀ ਉਸ ਸਮੇਂ ਭੂਮਿਕਾ ਨਿਭਾਈ ਜਦੋਂ ਬੱਚਿਆਂ ਨੂੰ ਅਲੱਗ-ਅਲੱਗ ਹਸਪਤਾਲਾਂ ਵਿਚ ਲਿਜਾਇਆ ਗਿਆ। ਉਨ੍ਹਾਂ ਦੀ ਇਸ ਮਦਦ ਨਾਲ ਕਈ ਬੱਚਿਆਂ ਦੀ ਜਾਨ ਬਚ ਸਕੀ।


ਇਉਂ ਕੀਤੀ ਜਾਂਦੀ ਹੈ ਔਰਤਾਂ ਦੀ ਸੁਰੱਖਿਆ.....

http://sameydiawaaz.com/Archive%20News/%5B2013%5D/03/05.03.2013%20-%2003.jpg

ਤਰਨਤਾਰਨ 4 ਮਾਰਚ (ਹਰਦਿਆਲ ਸਿੰਘ) :- 'ਰਾਜ ਨਹੀਂ ਸੇਵਾ' ਔਰਤਾਂ ਨੂੰ ਸਮਾਜ ਵਿੱਚ ਪੂਰਾ ਮਾਨ ਸਨਮਾਨ ਦੇਣ ਵਾਲੀ ਪੰਜਾਬ ਸਰਕਾਰ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਗੁਣ ਗਾਉਂਦੀ ਨਹੀਂ ਥੱਕਦੀ। ਲੇਕਿਨ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਂਦੇ ਸਮੇਂ ਗਰੀਬ ਅਤੇ ਦੱਬੇ ਕੁਚਲੇ ਨੂੰ ਆਪਣਾ ਹੱਕ ਦਿਵਾਉਣ ਲਈ ਰਾਜ ਨਹੀਂ ਸੇਵਾ ਦਾ ਨਾਅਰਾ ਬੁਲੰਦ ਕੀਤਾ ਸੀ। ਲੇਕਿਨ ਇਸ ਸਰਕਾਰ ਦੇ ਰਾਜ ਵਿੱਚ ਖਾਕੀ ਵਰਦੀ ਧਾਰੀ ਪੁਲਿਸ ਮੁਲਾਜਮਾਂ ਵੱਲੋਂ ਕਦੇ ਤਾਂ ਆਪਣਾ ਹੱਕ ਮੰਗਣ ਵਾਲੇ ਬੇਰੁਜਗਾਰ ਲਾਈਨਮੈਨਾਂ 'ਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ ਅਤੇ ਕਿਤੇ ਔਰਤ ਨੂੰ ਜੀ.ਟੀ.ਰੋਡ ਉਤੇ ਸ਼ਰੇਆਮ ਕੁੱਟਿਆ ਜਾਂਦਾ ਹੈ। ਕੀ ਇਹੀ ਹੈ ਰਾਜ ਨਹੀਂ ਸੇਵਾ? ਇਹ ਸਵਾਲ ਪੰਜਾਬ ਦੀ ਜਨਤਾ ਸਰਕਾਰ ਨੂੰ ਕਰ ਰਹੀ ਹੈ। ਅਜਿਹਾ ਹੀ ਇੱਕ ਪੁਲਿਸ ਵੱਲੋਂ ਔਰਤ ਦੀ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਦੇ ਗੋਇੰਦਵਾਲ ਜੀ.ਟੀ.ਰੋਡ 'ਤੇ ਸਥਿਤ ਪੰਜਾਬ ਪੈਲੇਸ ਵਿਖੇ। ਜਿੱਥੇ ਇੱਕ ਵਿਆਹ ਸਮਾਗਮ ਵਿੱਚ ਸ਼ਾਮ ਵੇਲੇ ਕੁਝ ਲੜਕਿਆਂ ਵੱਲੋਂ ਮੁਰਾਦਪੁਰ ਦੀ ਨਿਵਾਸੀ ਲੜਕੀ ਹਰਵਿੰਦਰ ਕੌਰ ਨਾਲ ਛੇੜ ਛਾੜ ਕੀਤੀ ਤਾਂ ਉਕਤ ਲੜਕੀ ਨੇ ਇਸ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਲੜਕੀ ਦੇ ਪਰਿਵਾਰ ਅਤੇ ਸ਼ਰਾਰਤੀ ਲੜਕਿਆਂ ਵਿੱਚ ਤੂੰ ਤੂੰ-ਮੈਂ ਮੈਂ ਦੌਰਾਨ ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੋਵਾਂ ਧੜਿਆਂ ਵਿੱਚ ਹੱਥੋ ਪਾਈ ਹੋ ਗਈ। ਪੁਲਿਸ ਨੇ ਦੋਵਾਂ ਧੜਿਆਂ ਨੂੰ ਫੜਨ ਦੀ ਬਜਾਏ ਅੰਨ੍ਹੇਵਾਹ ਡਾਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਿਸ ਨੇ ਬਿਨ੍ਹਾ ਕਿਸੇ ਦੀ ਗੱਲ ਸੁਣੇ ਔਰਤਾਂ ਅਤੇ ਬਜੁਰਗਾਂ ਨੂੰ ਰੱਜ ਕੇ ਕੁੱਟਿਆ। ਲੜਕੀ ਦੇ ਪਿਤਾ ਅਤੇ ਭਰਾ ਦੇ ਕਾਫੀ ਸੱਟਾਂ ਵੀ ਲੱਗੀਆਂ। ਇਸ ਤੋਂ ਬਾਅਦ ਪੀੜ੍ਹਤ ਲੜਕੀ ਅਤੇ ਉਸ ਦੇ ਘਰ ਵਾਲਿਆਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਕੋਲ ਮਾਰ ਪੀਟ ਕਰਨ ਵਾਲੇ ਮੁਲਾਜਮਾਂ ਖਿਲਾਫ ਕਾਰਵਾਈ ਕਰਨ ਲਈ ਮੰਗ ਵੀ ਕੀਤੀ ਗਈ। ਪ੍ਰੰਤੂ ਕਾਰਵਾਈ ਨਾ ਹੁੰਦਾ ਦੇਖ ਉਨ੍ਹਾਂ ਨੇ ਥਾਣਾ ਸਿਟੀ ਅੱਗੇ ਧਰਨਾ ਦੇ ਕੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਜਦੋਂ ਇਸ ਸਬੰਧੀ ਡੀ.ਐਸ.ਪੀ. ਸਿਟੀ ਦਲਜੀਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਰਨਤਾਰਨ ਵਿਖੇ ਸਥਿਤ ਪੰਜਾਬ ਪੈਲੇਸ ਵਿੱਚ ਚੱਲ ਰਹੇ ਵਿਆਹ ਸਮਾਗਮ ਵਿੱਚ ਹੋਏ ਝਗੜੇ ਸਬੰਧੀ ਜਦ ਪੁਲਿਸ ਮੁਲਾਜਮ ਮੌਕੇ ਤੇ ਪਹੁੰਚੇ ਤਾਂ ਦੋ ਧੜਿਆਂ ਵਿੱਚ ਹੋ ਰਹੀ ਹੱਥੋ ਪਾਈ ਦੌਰਾਨ ਕੁਝ ਲੋਕ ਪੁਲਿਸ ਮੁਲਾਜਮਾਂ ਦੇ ਗਲ ਪਏ ਹਨ। ਜਿਸ ਦੌਰਾਨ ਕੁਝ ਪੁਲਿਸ ਮੁਲਾਜਮਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਜਦੋਂ ਉਨ੍ਹਾਂ ਨੇ ਪੁਲਿਸ ਮੁਲਾਜਮਾਂ ਵੱਲੋਂ ਲੜਕੀ ਦੀ ਕੁੱਟ ਮਾਰ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਸਾਫ ਇਨਕਾਰ ਕਰਦਿਆਂ ਕਿਹਾ ਕਿ ਪੀੜ੍ਹਤ ਲੜਕੀ ਵੱਲੋਂ ਦਰਖਾਸਤ ਦਿੱਤੀ ਗਈ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੈ ਕਿ ਪੰਜਾਬ ਵਿੱਚ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਪੀੜ੍ਹਤ ਲੜਕੀ ਨਾਲ ਕੀ ਇਨਸਾਫ ਕਰਦੀ ਹੈ। ਇਹ ਤਾਂ ਸਮਾਂ ਹੀ ਦੱਸੇਗਾ।


ਪ੍ਰਣਬ ਮੁਖਰਜੀ ਦੇ ਹੋਟਲ ਦੇ ਬਾਹਰ ਬੰਬ ਧਮਾਕਾ

ਪ੍ਰਣਬ ਮੁਖਰਜੀ ਦੇ ਹੋਟਲ ਦੀ ਸੁਰੱਖਿਆ ਹੋਰ ਮਜ਼ਬੂਤ ਕੀਤੀ ਗਈ

http://sameydiawaaz.com/Archive%20News/%5B2013%5D/03/05.03.2013%20-%2001.jpg

ਢਾਕਾ 4 ਮਾਰਚ (ਏਜੰਸੀ) :- ਰਾਸ਼ਟਰਪਤੀ ਪ੍ਰਣਬ ਮੁਖਰਜੀ ਇੱਥੇ ਜਿਸ ਹੋਟਲ 'ਚ ਠਹਿਰੇ ਹੋਏ ਹਨ, ਉਸ ਹੋਟਲ ਦੇ ਬਾਹਰ ਸੋਮਵਾਰ ਨੂੰ ਇਕ ਦੇਸੀ ਬੰਬ ਸੁੱਟਿਆ ਗਿਆ। ਇਹ ਹਾਦਸਾ ਲਗਭਗ ਦੁਪਿਹਰ ਦੇ 2 ਵਜੇ ਵਾਪਰਿਆ। ਇਸ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਸ ਥਾਣੇ ਦੇ ਪ੍ਰਭਾਵੀ ਮੁਤਾਬਕ 2 ਲੋਕ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਨੇ ਹੋਟਲ ਤੋਂ ਕਰੀਬ 50 ਗਜ਼ ਦੀ ਦੂਰੀ 'ਤੇ ਟੋਪੀ 'ਚ ਢਕਿਆ ਇਕ ਬੰਬ ਸੁੱਟਿਆ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਲੋਕ ਫਰਾਰ ਹੋਣ 'ਚ ਸਫਲ ਹੋ ਗਏ ਅਤੇ ਇਸ ਸੰਬੰਧੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਘਟਨਾ ਤੋਂ ਬਾਅਦ ਹੋਟਲ ਕੋਲ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਬੰਗਲਾਦੇਸ਼ ਦੇ 3 ਦਿਨਾਂ ਦੌਰੇ 'ਤੇ ਆਏ ਰਾਸ਼ਟਰਪਤੀ ਇਸ ਸਮੇਂ ਹੋਟਲ ਦੇ ਅੰਦਰ ਸਨ ਜਾਂ ਬਾਹਰ। ਇਸ ਦੌਰਾਨ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਵੇਣੂ ਰਾਜਾਮਣੀ ਨੇ ਇਕ ਬਿਆਨ 'ਚ ਕਿਹਾ ਕਿ ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਇੱਥੇ ਦੇਸੀ ਵਿਸਫੋਟਕ ਪਾਇਆ ਗਿਆ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਵਫਦ ਦੇ ਕਿਸੇ ਵੀ ਮੈਂਬਰ ਨੇ ਕਿਸੇ ਵਿਸਫੋਟ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਹੀ ਕਿਸੇ ਨੂੰ ਇਸ ਤਰ੍ਹਾਂ ਦੀ ਘਟਨਾ ਬਾਰੇ ਪਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਭਾਰਤੀ ਸੁਰੱਖਿਆ ਅਧਿਕਾਰੀਆਂ ਦਾ ਨਜ਼ਰੀਆ ਹੈ ਕਿ ਇਹ ਇਕ ਛੋਟਾ ਧਮਾਕਾ ਸੀ। ਇਹ ਵੀ ਦੱਸਿਆ ਗਿਆ ਹੈ ਕਿ ਢਾਕਾ 'ਚ ਜਿਸ ਹੋਟਲ 'ਚ ਰਾਸ਼ਟਰਪਤੀ ਠਹਿਰੇ ਹਨ, ਉਸ ਹੋਟਲ 'ਚ ਅਤੇ ਉਸ ਦੇ ਆਸ-ਪਾਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਸਧਾਰਨ ਹੈ।


ਪੰਜਾਬ 'ਚ 18 ਵੱਡੇ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ

ਮੋਗਾ, ਫਾਜ਼ਿਲਕਾ, ਖੰਨਾ ਦੇ ਐਸ.ਐਸ.ਪੀ ਨੂੰ ਵੀ ਕੀਤਾ ਤਬਦੀਲ

ਚੰਡੀਗੜ੍ਹ 4 ਮਾਰਚ (ਦੀਪਕ ਸ਼ਰਮਾ) :- ਪੰਜਾਬ ਸਰਕਾਰ ਨੇ ਅੱਜ ਪੰਜਾਬ ਪੁਲਿਸ 'ਚ ਇਕ ਵੱਡੀ ਰੱਦੋਬਦਲ ਕਰਦਿਆਂ 16 ਆਈ. ਪੀ. ਐਸ. ਅਫਸਰਾਂ ਸਮੇਤ 18 ਸੀਨੀਅਰ ਪੁਲਿਸ ਅਫਸਰਾਂ ਦਾ ਤਬਾਦਲਾ ਤੇ ਕੁਝ ਨੂੰ ਵਾਧੂ ਚਾਰਜ ਦਿਤਾ ਹੈ। ਤਬਦੀਲ ਕੀਤੇ ਗਏ ਅਫਸਰਾਂ 'ਚ ਏ. ਡੀ. ਜੀ. ਪੀ., ਡੀ. ਆਈ. ਜੀ. ਤੇ ਐਸ. ਐਸ. ਪੀ. ਪੱਧਰ ਦੇ ਅਫਸਰ ਸ਼ਾਮਲ ਹਨ। ਇਸ ਤੋਂ ਇਲਾਵਾ ਖੰਨਾ, ਫਾਜਿਲਕਾ, ਲੁਧਿਆਣਾ ਦਿਹਾਤੀ ਦੇ ਐਸ. ਐਸ. ਪੀ. ਤਬਦੀਲ ਕੀਤੇ ਗਏ ਹਨ ਜਦਕਿ ਐਸ. ਐਸ. ਪੀ. ਫਰੀਦਕੋਟ ਗੁਰਪ੍ਰੀਤ ਸਿੰਘ ਤੂਰ ਨੂੰ ਐਸ. ਐਸ. ਪੀ. ਮੋਗਾ ਦਾ ਵਾਧੂ ਚਾਰਜ ਦਿਤਾ ਗਿਆ ਹੈ। ਜਾਰੀ ਆਦੇਸ਼ਾਂ ਅਨੁਸਾਰ ਐਮ.ਕੇ ਤਿਵਾੜੀ, ਏ.ਡੀ.ਜੀ.ਪੀ, ਪ੍ਰਸਾਸ਼ਨ ਨੂੰ ਏ.ਡੀ.ਜੀ.ਪੀ, ਪ੍ਰੋਵਿਜਨਿੰਗ ਦਾ ਵਾਧੂ ਕਾਰਜਭਾਰ ਸੰਭਾਲਿਆ ਗਿਆ ਹੈ। ਇਸ ਤੋਂ ਇਲਾਵਾ ਸੀ.ਐਸ.ਆਰ. ਰੈਡੀ ਨੂੰ ਏ.ਡੀ.ਜੀ.ਪੀ, ਆਈ.ਟੀ. ਅਤੇ ਟੀ, ਹਰਪ੍ਰੀਤ ਸਿੰਘ ਸਿੱਧੂ ਨੂੰ ਆਈ.ਜੀ.ਪੀ, ਹੋਮ ਗਾਰਡਜ਼, ਪਰਮਰਾਜ ਸਿੰਘ ਨੂੰ ਡੀ.ਆਈ.ਜੀ, ਬਾਰਡਰ ਰੇਂਜ, ਪ੍ਰਮੋਦ ਬਾਨ, ਡੀ.ਆਈ.ਜੀ, ਆਈ.ਆਰ.ਬੀ ਨੂੰ ਡੀ.ਆਈ.ਜੀ, ਫਿਰੋਜ਼ਪੁਰ ਦਾ ਵਾਧੂ ਕਾਰਜਭਾਰ, ਸ਼ਿਵ ਕੁਮਾਰ ਵਰਮਾ ਨੂੰ ਡੀ.ਆਈ.ਜੀ, ਪਟਿਆਲਾ ਰੇਂਜ, ਜਤਿੰਦਰ ਸਿੰਘ ਔਲਖ ਨੂੰ ਡੀ.ਆਈ.ਜੀ, ਪ੍ਰਸਾਸ਼ਨ ਪੰਜਾਬ, ਅਮਰ ਸਿੰਘ ਚਾਹਲ ਨੂੰ ਡੀ.ਆਈ.ਜੀ, ਬਠਿੰਡਾ, ਬਲਕਾਰ ਸਿੰਘ ਸਿੱਧੂ ਨੂੰ ਡੀ.ਆਈ.ਜੀ, ਕਰਾਈਮ ਪੰਜਾਬ, ਮੋਹਨੀਸ਼ ਚਾਵਲਾ ਨੂੰ ਡੀ.ਆਈ.ਜੀ, ਇੰਟੈਲੀਜੈਂਸ ਅੰਮ੍ਰਿਤਸਰ, ਸ਼੍ਰੀਮਤੀ ਵਿਭੂ ਰਾਜ ਨੂੰ ਡੀ.ਆਈ.ਜੀ, ਆਈ.ਟੀ ਐਂਡ ਟੀ ਪੰਜਾਬ, ਮੁਖਵਿੰਦਰ ਸਿੰਘ ਛੀਨਾ ਨੂੰ ਡੀ.ਆਈ.ਜੀ, ਪ੍ਰੋਵਿਜਨਿੰਗ, ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਡੀ.ਆਈ.ਜੀ-ਕਮ-ਜਾਇੰਟ ਡਾਇਰੈਕਟਰ ਪੀ.ਪੀ.ਏ, ਫਿਲੌਰ, ਐਸ.ਕੇ. ਸਿੰਘ ਨੂੰ ਡੀ.ਆਈ.ਜੀ, ਕਮਾਂਡੋ ਪੰਜਾਬ, ਗੁਰਿੰਦਰ ਸਿੰਘ ਢਿੱਲੋਂ ਨੂੰ ਡੀ.ਆਈ.ਜੀ, ਇੰਟੈਲੀਜੈਂਸ ਪ੍ਰਸਾਸ਼ਨ, ਚੰਡੀਗੜ੍ਹ, ਐਸ. ਭੂਪਤੀ ਨੂੰ ਐਸ.ਐਸ.ਪੀ, ਖੰਨਾ, ਸੁਖਦੇਵ ਸਿੰਘ ਕਾਹਲੋਂ ਨੂੰ ਐਸ.ਐਸ.ਪੀ, ਫਾਜਿਲਕਾ ਅਤੇ ਆਸ਼ੀਸ਼ ਚੌਧਰੀ ਨੂੰ ਐਸ.ਐਸ.ਪੀ, ਲੁਧਿਆਣਾ ਦਿਹਾਤੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਤੂਰ ਐਸ.ਐਸ.ਪੀ ਫਰੀਦਕੋਟ ਨੂੰ ਐਸ.ਐਸ.ਪੀ ਮੋਗਾ ਦਾ ਵੀ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।


ਪੈਟਰੋਲ ਕੀਮਤਾਂ 'ਚ ਵਾਧੇ ਨੂੰ ਲੈ ਕੇ ਸੰਸਦ 'ਚ ਭਾਰੀ ਹੰਗਾਮਾ

ਨਵੀਂ ਦਿੱਲੀ 4 ਮਾਰਚ (ਏਜੰਸੀਆਂ) :- —ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ 'ਚ ਭਾਜਪਾ, ਖੱਬੇਪੱਖੀਆਂ ਅਤੇ ਤਿ੍ਣਾਮੂਲ ਕਾਂਗਰਸ ਆਦਿ ਦੇ ਭਾਰੀ ਹੰਗਾਮੇ ਦੇ ਕਾਰਨ ਦੋਵੇਂ ਸਦਨ ਕੱਲ੍ਹ ਤੱਕ ਲਈ ਮੁਲਤਵੀ ਕਰ ਦੇਣੇ ਪਏ | ਪ੍ਰਸ਼ਨਕਾਲ 'ਚ ਅੱਜ ਪਹਿਲਾ ਪ੍ਰ੍ਰਸ਼ਨ ਅਤਿ ਮਹੱਤਵਪੂਰਨ ਵਿਅਕਤੀਆਂ ਲਈ ਹੈਲੀਕਾਪਟਰ ਸੌਦੇ ਨਾਲ ਜੁਡ਼ਿਆ ਹੋਇਆ ਸੀ ਅਤੇ ਦੂਸਰਾ ਪ੍ਰਸ਼ਨ ਪ੍ਰਚੂਨ ਖੇਤਰ 'ਚ ਵਿਦੇਸ਼ੀ ਨਿਵੇਸ਼ 'ਤੇ ਸੀ | ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਸਦਨ ਨੂੰ ਜਲੰਧਰ 'ਚ ਸਡ਼ਕ ਦੁਰਘਟਨਾ 'ਚ 12 ਬੱਚਿਆਂ ਦੀ ਮੌਤ ਦੀ ਜਾਣਕਾਰੀ ਦਿੱਤੀ ਅਤੇ ਸੰਸਦ ਮੈਂਬਰਾਂ ਨੇ ਕੁਝ ਪਲ ਮੌਨ ਰੱਖ ਕੇ ਸ਼ਰਧਾਂਜ਼ਲੀ ਦਿੱਤੀ | ਇਸ ਤੋਂ ਬਾਅਦ ਸਪੀਕਰ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਪ੍ਰੰਤੂ ਭਾਜਪਾ, ਖੱਬੇਪੱਖੀਆਂ, ਤਿ੍ਣਾਮੂਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਅੰਨਾਦਰੁਮਕ ਦੇ ਮੈਂਬਰ ਪੈਟਰੋਲ ਦੀਆਂ ਕੀਮਤਾਂ 'ਚ ਕੀਤਾ ਗਿਆ ਵਾਧਾ ਵਾਪਿਸ ਲੈਣ ਦੀ ਮੰਗ ਕਰਨ ਲੱਗੇ | ਖੱਬੇਪੱਖੀਆਂ ਅਤੇ ਤਿ੍ਣਾਮੂਲ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੀ ਕੁਰਸੀ ਦੇ ਕੋਲ ਆ ਗਏ | ਸਪੀਕਰ ਨੇ ਪ੍ਰਸ਼ਨ ਕਾਲ ਚੱਲਣ ਦੇਣ ਅਤੇ ਆਪਣੀ ਗੱਲ ਨੂੰ ਸਿਫ਼ਰ ਕਾਲ 'ਚ ਉਠਾਉਣ ਲਈ ਕਿਹਾ, ਪ੍ਰੰਤੂ ਮੈਂਬਰ ਨਹੀਂ ਮੰਨੇ | ਹੰਗਾਮਾ ਰੁਕਦਾ ਨਾ ਦੇਖ ਕੇ ਕਾਰਵਾਈ ਮੁਲਤਵੀ ਕਰ ਦਿੱਤੀ ਗਈ | ਦੂਸਰੇ ਪਾਸੇ ਰਾਜ ਸਭਾ 'ਚ ਵੀ ਇਹੋ ਨਜ਼ਾਰਾ ਵੇਖਣ ਨੂੰ ਮਿਲਿਆ ਅਤੇ ਇਥੇ ਵੀ ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਨੂੰ ਵਾਪਿਸ ਲਏ ਜਾਣ ਦੀ ਮੰਗ 'ਤੇ ਹੰਗਾਮਾ ਹੋਣ ਕਾਰਨ ਚੇਅਰਮੈਨ ਹਾਮਿਦ ਅੰਸਾਰੀ ਨੇ ਸਦਨ ਪੂਰੇ ਦਿਨ ਲਈ ਉਠਾ ਦਿੱਤਾ |

ਦੂਸਰੇ ਪਾਸੇ ਰਾਜ ਸਭਾ 'ਚ ਵੀ ਵਿਰੋਧੀ ਪਾਰਟੀਆਂ ਦੇ ਨਾਲ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਨੇ ਵੀ ਉਪਰੋਕਤ ਮੁੱਦੇ 'ਤੇ ਹੰਗਾਮਾ ਕੀਤਾ ਜਿਸ ਕਾਰਨ ਚੇਅਰਮੈਨ ਹਾਮਿਦ ਅੰਸਾਰੀ ਨੇ ਸਦਨ ਪੂਰੇ ਦਿਨ ਲਈ ਉਠਾ ਦਿੱਤਾ |


ਉਮਰ ਨੇ ਅਫਜ਼ਲ ਗੁਰੂ ਨੂੰ 'ਸਾਹਬ' ਕਿਹਾ

http://sameydiawaaz.com/Archive%20News/%5B2013%5D/03/05.03.2013%20-%2008.jpg

ਜੰਮੂ 4 ਮਾਰਚ (ਏਜੰਸੀ) :- ਜੰਮੂ - ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੂਬੇ ਦੇ ਬਜਟ ਇਜਲਾਸ ਦੌਰਾਨ ਆਪਣੇ ਭਾਸ਼ਣ ਵਿਚ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ 'ਸਾਹਬ' ਕਹਿ ਕੇ ਨਵਾਂ ਵਿਵਾਦ ਖਡ਼ਾ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੀ ਵਿਧਾਨ ਸਭਾ 'ਚ ਮੁੱਖ ਵਿਰੋਧੀ ਪਾਰਟੀ ਪੀ. ਡੀ. ਪੀ. ਵਲੋਂ ਕੰਮ ਰੋਕੂ ਮਤੇ ਦੌਰਾਨ ਅਫਜ਼ਲ ਦੀ ਫਾਂਸੀ ਅਤੇ ਉਸ ਦੀ ਲਾਸ਼ ਉਸ ਦੇ ਘਰਦਿਆਂ ਨੂੰ ਵਾਪਿਸ ਕਰਨ ਬਾਰੇ ਸਰਕਾਰ ਤੋਂ ਮੰਗੀ ਗਈ ਜਾਣਕਾਰੀ ਸਬੰਧੀ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਸ ਨੇ ਅਫਜ਼ਲ ਗੁਰੂ 'ਸਾਹਬ' ਬਾਰੇ ਇਸ ਮੁੱਦੇ ਲਈ ਕੇਂਦਰ ਸਰਕਾਰ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਇਸ ਬਾਬਤ ਚਿੱਠੀ ਵੀ ਲਿਖੀ ਗਈ ਹੈ।


ਅੰਬਾਲਾ ਦੀ ਅਦਾਲਤ ਵਲੋਂ ਭਨਿਆਰਾ ਅਤੇ ਉਸ ਦੇ ਚੇਲੇ ਬਰੀ

http://sameydiawaaz.com/Archive%20News/%5B2013%5D/03/05.03.2013%20-%2006.jpg

ਮੋਰਿੰਡਾ 4 ਮਾਰਚ (ਕੰਗ) :- ਅੰਬਾਲਾ ਦੇ ਚੀਫ ਜੁਡੀਸ਼ੀਅਲ ਮੈਜਿਸਟੇ੍ਰਟ ਸ੍ਰੀ ਏ. ਕੇ. ਜੈਨ ਨੇ ਪਿਆਰਾ ਸਿੰਘ ਭਨਿਆਰਾ ਅਤੇ ਉਸ ਦੇ ਦਰਜਨ ਦੇ ਕਰੀਬ ਚੇਲੇ, ਚੇਲੀਆਂ ਨੂੰ ਇਕ ਵਿਵਾਦਮਈ ਕਿਤਾਬ ਲਿਖਵਾਉਣ ਸਬੰਧੀ ਦਰਜ ਕੀਤੇ ਇਕ ਮਾਮਲੇ ਵਿਚ ਗਵਾਹਾਂ ਅਤੇ ਤੱਥਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ | ਬਾਕੀ ਰਹਿੰਦੇ ਤਿੰਨ ਕੇਸਾਂ ਦੀ ਅਗਲੀ ਸੁਣਵਾਈ 3 ਅਪ੍ਰੈਲ 2013 ਤੱਕ ਮੁਲਤਵੀ ਕਰ ਦਿੱਤੀ ਹੈ | ਇਸ ਕੇਸ ਦੀ ਪੈਰਵਾਈ ਕਰ ਰਹੇ ਵਰਲਡ ਸਿੱਖ ਮਿਸ਼ਨ ਪ੍ਰਧਾਨ ਨਰਿੰਦਰ ਸਿੰਘ ਅਰਨੌਲੀ ਨੇ ਦੱਸਿਆ ਕਿ ਉਹ ਫੈਸਲੇ ਦੀ ਕਾਪੀ ਲੈ ਕੇ ਵਕੀਲਾਂ ਦੀ ਸਲਾਹ ਨਾਲ ਉੱਚ ਅਦਾਲਤ ਵਿਚ ਇਸ ਫੈਸਲੇ ਵਿਰੁੱਧ ਅਪੀਲ ਦਾਇਰ ਕਰਨਗੇ |


ਸੁਪਰੀਮ ਕੋਰਟ ਵਲੋਂ ਭਰੂਣ ਹੱਤਿਆ ਖਿਲਾਫ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼

ਨਵੀਂ ਦਿੱਲੀ 4 ਮਾਰਚ (ਏਜੰਸੀ) :- ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਭਰੂਣ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਿਖ਼ਲਾਫ਼ ਸਖਤ ਕਦਮ ਚੁੱਕਣ ਲਈ ਨਿਰਦੇਸ਼ ਜਾਰੀ ਕੀਤੇ ਹਨ | ਸੁਪਰੀਮ ਕੋਰਟ ਨੇ ਇਹ ਵੀ ਨਿਰਦੇਸ਼ ਜਾਰੀ ਕੀਤੇ ਹਨ ਕਿ ਪੀ. ਐਨ. ਡੀ. ਟੀ (ਲਿੰਗ ਨਿਰਧਾਰਣ ਸਬੰਧੀ) ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ | ਸਰਬ ਉੱਚ ਅਦਾਲਤ ਨੇ ਸਰਕਾਰਾਂ ਨੂੰ 3 ਮਹੀਨੇ ਦੇ ਅੰਦਰ ਸਾਰੇ ਅਲਟਰਾਸਾਊਾਡ ਕਲੀਨਿਕਾਂ ਨੂੰ ਸਾਹਮਣੇ ਲਿਆਉਣ ਲਈ ਕਿਹਾ ਹੈ | ਅਦਾਲਤ ਨੇ ਹੇਠਲੀਆਂ ਅਦਾਲਤਾਂ ਨੂੰ ਪੀ. ਐਨ. ਡੀ. ਟੀ. ਕਾਨੂੰਨ ਦੀ ਉਲੰਘਣਾਂ ਕਰਨ ਵਾਲਿਆਂ ਦੇ ਵਿਚਾਰ ਅਧੀਨ ਮਾਮਲਿਆਂ ਨੂੰ 6 ਮਹੀਨੇ 'ਚ ਨਿਬੇਡ਼ਨ ਲਈ ਵੀ ਨਿਰਦੇਸ਼ ਜਾਰੀ ਕੀਤੇ ਹਨ | ਜਸਟਿਸ ਕੇ. ਐਸ. ਰਾਧਾਕ੍ਰਿਸ਼ਨਨ ਅਤੇ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਰਾਜ ਸਰਕਾਰਾਂ ਅਤੇ ਇਸ ਕਾਨੂੰਨ ਅਧੀਨ ਅਧਿਕਾਰੀਆਂ ਨੂੰ ਸਾਰੇ ਰਜਿਸਟਰਡ ਅਤੇ ਅਣ ਰਜਿਸਟਰਡ ਅਲਟਰਾਸਾਊਾਡ ਕਲੀਨਿਕਾਂ ਨੂੰ 3 ਮਹੀਨੇ ਦੇ ਅੰਦਰ-ਅੰਦਰ ਸਾਹਮਣੇ ਲਿਆਉਣ ਲਈ ਨਿਰਦੇਸ਼ ਦਿੱਤੇ ਹਨ | ਬੈਂਚ ਨੇ ਰਾਜ ਸਰਕਾਰਾਂ ਅਤੇ ਸੰਘੀ ਇਕਾਈਆਂ ਨੂੰ ਇਕ ਵਿਸ਼ੇਸ਼ ਸੈੱਲ ਦਾ ਗਠਨ ਕਰਨ ਲਈ ਵੀ ਨਿਰਦੇਸ਼ ਜਾਰੀ ਕੀਤੇ ਹਨ ਜੋ ਇਸ ਕਾਨੂੰਨ ਸਬੰਧੀ ਅਦਾਲਤਾਂ 'ਚ ਵਿਚਾਰ ਅਧੀਨ ਮਾਮਲਿਆਂ ਦੇ ਛੇਤੀ ਨਿਬੇਡ਼ੇ ਲਈ ਤੇਜ਼ ਕਾਰਵਾਈ ਕਰ ਸਕਣ |


ਹੈਦਰਾਬਾਦ ਧਮਾਕੇ ਦਾ ਦੋਸ਼ੀ ਰਾਂਚੀ ਤੋਂ ਗ੍ਰਿਫ਼ਤਾਰ

http://sameydiawaaz.com/Archive%20News/%5B2013%5D/03/05.03.2013%20-%2007.jpg

ਰਾਂਚੀ 4 ਮਾਰਚ (ਏਜੰਸੀ) :- ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਐਤਵਾਰ ਰਾਤ ਇਥੋਂ ਦੀ ਪੁਲਿਸ ਤੇ ਰਾਸ਼ਟਰੀ ਜਾਂਚ ਏਜੰਸੀ ਨੇ ਛਾਪਾ ਮਾਰ ਕੇ ਹੈਦਰਾਬਾਦ 'ਚ ਹੋਏ ਧਮਾਕਿਆਂ ਦੇ ਦੋਸ਼ੀ (ਇੰਡੀਅਨ) ਮੁਜਾਹਦੀਨ ਦੇ ਮੰਜਰ ਇਮਾਮ ਨੂੰ ਗ੍ਰਿਫ਼ਤਾਰ ਕਰ ਲਿਆ। ਰਾਂਚੀ ਦੇ ਸੀਨੀਅਰ ਪੁਲਿਸ ਅਧਿਕਾਰੀ ਸਾਕੇਤ ਕੁਮਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਰਾਤ ਨੂੰ 2.30 ਵਜੇ ਰਾਂਚੀ ਦੇ ਬਰਿਆਤ ਦੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ । ਉਹ ਦੋਸ਼ੀ ਨੂੰ ਪਿਛਲੇ ਦੋ ਸਾਲਾਂ ਤੋਂ ਉਸ 'ਤੇ ਪਏ ਕਈ ਅੱਤਵਾਦੀ ਘਟਨਾਵਾਂ ਦੇ ਸਿਲਸਿਲੇ 'ਚ ਭਾਲ ਰਹੇ ਸਨ। ਪੁਲਿਸ ਦੋਸ਼ੀ ਨੂੰ ਪਿਛਲੇ ਕਈ ਦਿਨਾਂ ਤੋਂ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾ ਰਹੀ ਸੀ। ਅੱਜ ਉਸ ਨੂੰ ਇਥੋਂ ਦੀ ਇਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਜਾਵੇਗਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz