ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

4 ਮਾਰਚ 2013

ਪ੍ਰੋ: ਭੁੱਲਰ, ਭਾਈ ਰਾਜੋਆਣਾ ਸਮੇਤ ਰਾਜਸੀ ਫ਼ਾਂਸੀਆਂ ਵਿਰੁੱਧ ਪਹਿਰੇਦਾਰ ਦੀ ਮੁਹਿੰਮ ਬਣੀ ਪੰਥਕ ਲਹਿਰ

ਹਰ ਪਾਸੇ ਭਰਵਾਂ ਹੁੰਗਾਰਾ, ਪਹਿਲੇ ਹਫ਼ਤੇ ਹੋਏ 5 ਲੱਖ ਦਸਤਖ਼ਤ, ਵਿਦੇਸ਼ਾਂ 'ਚ ਵੀ ਭਾਰੀ ਉਤਸ਼ਾਹ

http://sameydiawaaz.com/Archive%20News/%5B2013%5D/03/04.03.2013%20-%2010.jpg

ਲੁਧਿਆਣਾ 3 ਮਾਰਚ (ਆਰ. ਐਸ. ਖਾਲਸਾ) :- ਪੰਥ ਦੇ ਨਿਧੱੜਕ, ਤਰਜਮਾਨ, ਸਿੱਖੀ ਸਿਧਾਂਤਾਂ ਦੇ ਪਹਿਰੇਦਾਰ, ਅਦਾਰਾ ਪਹਿਰੇਦਾਰ ਵਲੋਂ ਕੌਮ ਦੇ ਕੌਮੀ ਨਾਇਕਾਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਦੇਸ਼ 'ਚ ਰਾਜਸੀ ਫ਼ਾਂਸੀ ਦੇ ਖ਼ਾਤਮੇ ਵਿਰੁੱਧ ਵਿੱਢੀ ਇੱਕ ਕਰੋੜੀ ਦਸਤਖ਼ਤੀ ਮੁਹਿੰਮ, ਇਸ ਸਮੇਂ 'ਪੰਥਕ ਲਹਿਰ' ਬਣ ਚੁੱਕੀ ਹੈ ਅਤੇ ਹਰ ਪੰਥ ਦਰਦੀ ਅਤੇ ਸਿੱਖੀ ਸੋਚ ਵਾਲਾ ਵਿਅਕਤੀ ਇਸ ਲਹਿਰ ਦਾ ਹਿੱਸਾ ਬਣਨ ਲਈ ਉਤਾਵਲਾ ਹੈ । ਪਹਿਰੇਦਾਰ ਵਲੋਂ ਆਰੰਭੀ ਇਸ ਦਸਤਖ਼ਤੀ ਮੁਹਿੰਮ ਦੇ ਪਹਿਲੇ ਹਫ਼ਤੇ ਹੀ ਪੰਜਾਬ ਭਰ 'ਚ 5 ਲੱਖ ਲੋਕਾਂ 6719 ਪੰਚਾਇਤਾਂ, 8561 ਗੁਰਦੁਆਰਾ ਕਮੇਟੀਆਂ ਅਤੇ 13577 ਕਲੱਬਾਂ ਨੇ ਇਸ ਮੁਹਿੰਮ 'ਚ ਆਪਣਾ ਯੋਗਦਾਨ ਦਸਤਖ਼ਤਾਂ ਦੇ ਰੂਪ 'ਚ ਪਾ ਦਿੱਤਾ ਹੈ । ਹੁਣ ਇਹ ਲਹਿਰ ਪੰਜਾਬ ਤੱਕ ਹੀ ਸੀਮਤ ਨਹੀਂ, ਸਗੋਂ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਬੈਠਾ ਹੈ, ਉਥੇ ਤੱਕ ਪੁੱਜ ਚੁੱਕੀ ਹੈ । ਵਿਦੇਸ਼ਾਂ 'ਚ ਵੀ ਸਿੱਖਾਂ ਵਲੋਂ ਇਸ ਦਸਤਖ਼ਤੀ ਮੁਹਿੰਮ ਪ੍ਰਤੀ ਭਾਰੀ ਉਤਸ਼ਾਹ ਅਤੇ ਅਮਰੀਕਾ, ਕਨੇਡਾ, ਜਰਮਨੀ, ਨਿਊਜ਼ੀਲੈਂਡ, ਆਸਟ੍ਰੇਲੀਆ, ਬੈਲਜ਼ੀਅਮ, ਫਰਾਂਸ ਆਦਿ ਦੇਸ਼ਾਂ 'ਚ ਦਸਤਖ਼ਤੀ ਮੁਹਿੰਮ ਵੱਡੇ ਪੱਧਰ 'ਤੇ ਸ਼ੁਰੂ ਹੋ ਚੁੱਕੀ ਹੈ । ਅਦਾਰਾ ਪਹਿਰੇਦਾਰ ਦੇ ਮੁੱਖ ਸੰਪਾਦਕ ਨੇ ਇਸ ਸਮੇਂ ਦੱਸਿਆ ਕਿ ਇਹ ਲਹਿਰ ਸਿੱਖੀ ਸਵੈਮਾਣ ਦੀ ਰਾਖ਼ੀ ਲਈ ਅਤੇ ਦੁਨੀਆਂ ਨੂੰ ਇਸ ਦੇਸ਼ 'ਚ ਘੱਟ ਗਿਣਤੀਆਂ ਨਾਲ ਹੁੰਦੀਆਂ ਬੇਇਨਸਾਫ਼ੀਆਂ ਨੂੰ ਦੁਨੀਆਂ ਸਾਹਮਣੇ ਲੈ ਕੇ ਜਾਣਾ ਹੈ । ਉਨ੍ਹਾਂ ਆਖਿਆ ਕਿ ਸਾਰੀਆਂ ਪੰਥਕ ਧਿਰਾਂ ਵਲੋਂ ਇਸ ਲਹਿਰ ਨੂੰ ਦਿੱਤਾ ਗਿਆ ਸਮਰਥਨ ਦੱਸਦਾ ਹੈ ਕਿ ਕੌਮੀ ਸਵੈਮਾਣ ਦੀ ਰਾਖ਼ੀ ਲਈ ਹਰ ਸੱਚਾ ਸਿੱਖ ਤੱਤਪਰ ਹੈ । ਉਨ੍ਹਾਂ ਸਾਰੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਸਤਖ਼ਤੀ ਲਹਿਰ ਨੂੰ ਵੱਧ ਤੋਂ ਵੱਧ ਅੱਗੇ ਹੋ ਕੇ ਮਜ਼ਬੂਤ ਬਣਾਉਣ । ਇਸ ਸਮੇਂ ਇਹ ਲਹਿਰ ਗੁਰੂ ਘਰਾਂ ਤੋਂ ਸ਼ੁਰੂ ਹੋ ਕੇ ਘਰ - ਘਰ ਪੁੱਜ ਚੁੱਕੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਹੋਲੇ ਮੁਹੱਲੇ ਤੱਕ ਪਹਿਰੇਦਾਰ ਵੱਲੋਂ ਰੱਖਿਆ ਟੀਚਾ ਮੁਕੰਮਲ ਹੋ ਜਾਵੇਗਾ । ਪਹਿਰੇਦਾਰ ਵਲੋਂ ਹੋਲੇ ਮੁਹੱਲੇ ਮੌਕੇ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਤੋਂ ਦਸਤਖ਼ਤ ਕਰਵਾਉਣ ਲਈ 10 ਕਾਊਂਟਰ ਲਾਏ ਜਾ ਰਹੇ ਹਨ ਅਤੇ ਰਸਤੇ 'ਚ ਲੱਗਣ ਵਾਲੇ ਹਰ ਲੰਗਰ ਤੇ ਵੀ ਇਹ ਕਾਊਂਟਰ ਲਾਏ ਜਾਣਗੇ । ਹੇਰਾਂ ਨੇ ਇਸ ਸਮੇਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੋਲੇ ਮੁਹੱਲੇ ਤੇ ਜਾਣ ਸਮੇਂ ਆਪੋ - ਆਪਣੇ ਗੱਡੀਆਂ, ਟ੍ਰੈਕਟਰ - ਟ੍ਰਾਲੀਆਂ, ਟਰੱਕਾਂ, ਬੱਸਾਂ ਤੇ ਦੋ - ਦੋ ਕੇਸਰੀ ਝੰਡੇ ਅਤੇ ਪ੍ਰੋ: ਭੁੱਲਰ ਤੇ ਭਾਈ ਰਾਜੋਆਣਾ ਦੀਆਂ ਫੋਟੋਆਂ ਵਾਲਾ ਫ਼ਾਂਸੀ ਵਿਰੋਧੀ ਬੈਨਰ ਜ਼ਰੂਰ ਲਗਾਉਣ ।


ਕਰਾਚੀ 'ਚ 2 ਬੰਬ ਧਮਾਕੇ - 48 ਮਰੇ

ਕਈ ਇਮਾਰਤਾਂ, ਦੁਕਾਨਾਂ ਤੇ ਕਾਰਾਂ ਤਬਾਹ

http://sameydiawaaz.com/Archive%20News/%5B2013%5D/03/04.03.2013%20-%2001.jpg

ਕਰਾਚੀ 3 ਮਾਰਚ (ਏਜੰਸੀ) :- ਪਾਕਿਸਤਾਨ ਦੇ ਉੱਤਰ - ਪੱਛਮੀ ਬੰਦਰਗਾਹੀ ਸ਼ਹਿਰ ਕਰਾਚੀ 'ਚ ਸ਼ੀਆ ਆਬਾਦੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਬੰਬ ਧਮਾਕਿਆਂ 'ਚ ਔਰਤਾਂ ਅਤੇ ਬੱਚਿਆਂ ਸਮੇਤ 48 ਲੋਕ ਮਾਰੇ ਗਏ ਹਨ, ਜਦਕਿ 140 ਹੋਰ ਜ਼ਖ਼ਮੀ ਹੋ ਗਏ । ਇਨ੍ਹਾਂ ਬੰਬ ਧਮਾਕਿਆਂ ਚੋਂ ਪਹਿਲਾ ਬੰਬ ਧਮਾਕਾ ਅਬਾਸ ਟਾਊਨ 'ਚ ਸ਼ੀਆ ਪ੍ਰਾਰਥਨਾ ਹਾਲ (ਇਮਾਮਬਰਗਾਹ) ਦੇ ਬਾਹਰ ਸ਼ਾਮੀ ਕਰੀਬ 7 ਵਜੇ ਹੋਇਆ, ਜਦ ਸ਼ੀਆ ਭਾਈਚਾਰੇ ਦੇ ਲੋਕ ਪ੍ਰਾਰਥਨਾ ਕਰਨ ਤੋਂ ਬਾਅਦ ਬਾਹਰ ਆ ਰਹੇ ਸਨ ਅਤੇ ਦੂਸਰਾ ਬੰਬ ਧਮਾਕਾ ਜੋ ਕਿ ਪਹਿਲੇ ਧਮਾਕੇ ਤੋਂ ਘੱਟ ਸ਼ਕਤੀਸ਼ਾਲੀ ਸੀ, ਪਹਿਲੇ ਬੰਬ ਧਮਾਕੇ ਤੋਂ 10 ਮਿੰਟ ਬਾਅਦ ਹੋਇਆ । ਰਿਪੋਰਟਾਂ ਅਨੁਸਾਰ ਪਹਿਲਾਂ ਬੰਬ ਧਮਾਕਾ ਕਾਰ 'ਚ ਰੱਖੀ ਵਿਸਫੋਟਕ ਸਮੱਗਰੀ ਕਾਰਨ ਹੋਇਆ ਜੋ ਕਿ ਅੱਬਾਸ ਟਾਊਨ ਦੇ ਪ੍ਰਵੇਸ਼ ਦੁਆਰ 'ਤੇ ਖਡ਼ੀ ਕੀਤੀ ਹੋਈ ਸੀ । ਧਮਾਕਿਆਂ ਤੋਂ ਬਾਅਦ ਪੂਰੇ ਸ਼ਹਿਰ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਇਨ੍ਹਾਂ ਧਮਾਕਿਆਂ ਨਾਲ ਸ਼ੀਆ ਆਬਾਦੀ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਸ ਇਲਕੇ 'ਚ ਸ਼ੀਆ ਲੋਕ ਜ਼ਿਆਦਾ ਗਿਣਤੀ 'ਚ ਹਨ । ਇਨ੍ਹਾਂ ਧਮਾਕਿਆਂ ਨਾਲ ਨੇਡ਼ੇ ਦੀਆਂ ਇਮਾਰਤਾਂ ਢਹਿ ਗਈਆਂ ਹਨ ਜਦਕਿ ਇਲਾਕੇ ਦੀਆਂ 20 ਦੁਕਾਨਾਂ ਅਤੇ ਨੇੜੇ ਖੜ੍ਹੀਆਂ ਕਾਰਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਹਨ । ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਲਸ਼ਕਰ - ਏ - ਝਾਂਗਵੀ ਦਾ ਇਸ ਪਿਛੇ ਹੱਥ ਹੋ ਸਕਦਾ ਹੈ ਕਿਉਂਕਿ ਕੁਏਟਾ ਸ਼ਹਿਰ 'ਚ ਵੀ ਸ਼ੀਆ ਆਬਾਦੀ ਨੂੰ ਇਸੇ ਸਮੂਹ ਨੇ ਨਿਸ਼ਾਨਾ ਬਣਾਇਆ ਸੀ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੋ ਕਿ ਇਸ ਵੇਲੇ ਕਰਾਚੀ 'ਚ ਹੀ ਹਨ ਧਮਾਕਿਆਂ 'ਤੇ ਦੁੱਖ ਜਾਹਿਰ ਕੀਤਾ ਹੈ ਅਤੇ ਇਨ੍ਹਾਂ ਧਮਾਕਿਆਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ । ਇਹ ਧਮਾਕੇ ਉਸ ਵੇਲੇ ਹੋਏ ਜਦੋਂ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ, ਚੋਟੀ ਦੇ ਰਾਜਸੀ ਆਗੂ ਤੇ ਅਧਿਕਾਰੀ ਸ਼ਹਿਰ ਵਿਚ ਸਨ । ਉਹ ਇਥੇ ਸਿੰਧ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ਼ਰਮੀਲਾ ਫਾਰੂਕੀ ਦੇ ਮੰਗਣੀ ਸਮਾਗਮ ਵਿਚ ਹਿੱਸਾ ਲੈਣ ਆਏ ਸਨ ਜਿਸ ਕਾਰਨ ਸ਼ਹਿਰ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਸਨ ਪਰੰਤੂ ਫਿਰ ਵੀ ਅੱਤਵਾਦੀ ਆਪਣੇ ਮਨਸੂਬੇ ਵਿਚ ਸਫਲ ਹੋ ਗਏ । ਡੀ. ਐਸ. ਪੀ. ਕਮਰ ਅਹਿਮਦ ਨੇ ਦੱਸਿਆ ਕਿ ਮੁੱਢਲੀ ਜਾਂਚ ਪਡ਼ਤਾਲ ਤੋਂ ਪਤਾ ਲੱਗਾ ਹੈ ਕਿ ਪਹਿਲਾ ਧਮਾਕਾ ਘੱਟ ਸ਼ਕਤੀਸ਼ਾਲੀ ਸੀ ਜਦਕਿ ਦੂਸਰਾ ਧਮਾਕਾ ਜੋ ਕਾਰ ਵਿਚ ਹੋਇਆ ਬਹੁਤ ਸ਼ਕਤੀਸ਼ਾਲੀ ਸੀ । ਇਕ ਹੋਰ ਪੁਲਿਸ ਅਧਿਕਾਰੀ ਉਸਮਾਨ ਆਰੀਅਨ ਅਨੁਸਾਰ ਧਮਾਕਿਆਂ ਕਾਰਨ ਰਿਹਾਇਸ਼ੀ ਇਮਾਰਤਾਂ ਦੇ ਕੁਝ ਬਲਾਕ, ਦਰਜਨਾਂ ਦੁਕਾਨਾਂ ਤੇ 2 ਬੈਂਕਾਂ ਪੂਰੀ ਤਰਾਂ ਤਬਾਹ ਹੋ ਗਈਆਂ ਹਨ ।


ਬੰਗਲਾਦੇਸ਼ 'ਚ ਹਿੰਸਾ ਜਾਰੀ - 19 ਹੋਰ ਮਰੇ

http://sameydiawaaz.com/Archive%20News/%5B2013%5D/03/04.03.2013%20-%2004.jpg

ਢਾਕਾ 3 ਮਾਰਚ :- ਉਤੱਰੀ ਬੰਗਲਾਦੇਸ਼ 'ਚ ਫੌਜ ਲਗਾਏ ਜਾਣ ਦੇ ਬਾਵਜੂਦ ਜਮਾਤ - ਏ - ਇਸਲਾਮੀ ਦੇ ਨੇਤਾ ਸਈਦੀ ਦੀ ਫਾਂਸੀ ਤੋਂ ਬਾਅਦ ਭਡ਼ਕੇ ਦੰਗਿਆਂ ਕਾਰਨ 19 ਹੋਰ ਲੋਕਾਂ ਦੀ ਮੌਤ ਹੋ ਗਈ ਹੈ । ਇਸ ਤਰ੍ਹਾਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 70 ਹੋ ਗਈ ਹੈ । ਜਮਾਤ - ਏ - ਇਸਲਾਮੀ ਦੇ ਵਰਕਰਾਂ ਨੇ ਬੀਤੀ ਰਾਤ ਇਕ ਰੇਲ ਗੱਡੀ ਨੂੰ ਅੱਗ ਲਗਾ ਦਿੱਤੀ ਸੀ ਜਦਕਿ ਉੱਤਰ ਪੱਛਮੀ ਬੰਗਲਾਦੇਸ਼ ਦੇ ਕਈ ਪੁਲਿਸ ਥਾਣਿਆਂ 'ਤੇ ਵੀ ਹਮਲਾ ਕੀਤਾ । ਇਨ੍ਹਾਂ ਵਰਕਰਾਂ ਨੇ ਆਪਣੇ ਨੇਤਾਵਾਂ 'ਤੇ ਚੱਲ ਰਹੇ ਮੁਕੱਦਮਿਆਂ ਕਾਰਨ 48 ਘੰਟਿਆਂ ਦੇ ਦੇਸ਼ ਵਿਆਪੀ ਬੰਦ ਦਾ ਸੱਦਾ ਵੀ ਦਿੱਤਾ ਹੈ । ਬੰਗਲਾਦੇਸ਼ ਸਰਕਾਰ ਨੇ ਇਸ ਬੰਦ ਦੇ ਚੱਲਦਿਆਂ ਸੁਰੱਖਿਆ ਬਲਾਂ ਨੂੰ ਪੂਰੀ ਤਰ੍ਹਾਂ ਮੁਸਤੈਦ ਕੀਤਾ ਹੋਇਆ ਹੈ । ਜਮਾਤ - ਏ - ਇਸਲਾਮੀ ਦੇ ਬੰਦ ਦਾ ਸਮਰਥਨ ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਅਤੇ ਖਾਲਿਦਾ ਜਿਆ ਦੀ ਪਾਰਟੀ ਬੰਗਲਾਦੇਸ਼ ਰਾਸ਼ਟਰਵਾਦੀ ਪਾਰਟੀ ਵਲੋਂ ਕੀਤਾ ਜਾ ਰਿਹਾ ਹੈ । ਪ੍ਰਸ਼ਾਸਨ ਨੇ ਇਸ ਬੰਦ ਦੇ ਸੱਦੇ ਤੋਂ ਬਾਅਦ ਅਤੇ ਭਾਰਤ ਦੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ ਬੰਗਲਾਦੇਸ਼ ਦੇ ਦੌਰੇ ਕਾਰਨ ਦੇਸ਼ 'ਚ ਕਾਨੂੰਨ ਵਿਵਸਥਾ ਨੂੰ ਵੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ।


'ਪੰਜਾਬ ਮਾਈਨਰ ਮਿਨਰਲ ਰੂਲ 2013' ਪਾਸ

ਚੰਡੀਗਡ਼੍ਹ 3 ਮਾਰਚ :- ਪੰਜਾਬ ਸਰਕਾਰ ਵਲੋਂ ਰਾਜ ਭਰ ਵਿਚ ਇੱਟਾਂ, ਬੱਜਰੀ ਤੇ ਰੇਤੇ ਦੀ ਸਪਲਾਈ ਸੁਖਾਲੀ ਬਣਾਉਣ ਅਤੇ ਲੋਕਾਂ ਨੂੰ ਵਾਜਬ ਰੇਟਾਂ 'ਤੇ ਮੁਹੱਈਆ ਕਰਵਾਉਣ ਹਿੱਤ 'ਨਵੇਂ ਪੰਜਾਬ ਮਾਈਨਰ ਮਿਨਰਲ ਰੂਲ 2013' ਪਾਸ ਕਰ ਦਿੱਤੇ ਗਏ ਹਨ । ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕਰਨ ਏ. ਸਿੰਘ, ਪ੍ਰਮੁੱਖ ਸਕੱਤਰ ਉਦਯੋਗ ਅਤੇ ਵਣਜ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਤਹਿਤ ਰੇਤੇ, ਬੱਜਰੀ, ਸਾਧਾਰਨ ਮਿੱਟੀ ਆਦਿ ਦੀਆਂ 5 ਹੈਕਟੇਅਰ ਰਕਬੇ ਤੱਕ ਦੀਆਂ ਖਾਣਾਂ ਦੀ ਪ੍ਰਵਾਨਗੀ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਦਿੱਤੀ ਜਾਵੇਗੀ । ਇਸ ਕਮੇਟੀ ਦੇ ਮੁਖੀ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ ਅਤੇ ਸੰਬੰਧਿਤ ਜਨਰਲ ਮੈਨੇਜਰ - ਕਮ - ਮਾਈਨਿੰਗ ਅਫ਼ਸਰ ਮੈਂਬਰ ਸਕੱਤਰ ਹੋਣਗੇ । ਇਹ ਕਮੇਟੀ ਪੰਜ ਹੈਕਟੇਅਰ ਤੱਕ ਦੀਆਂ ਖਾਣਾਂ ਸਬੰਧੀ ਵਾਤਾਵਰਨ ਦਾ ਮੈਨੇਜਮੈਂਟ ਪਲਾਨ ਪ੍ਰਵਾਨ ਕਰਦੇ ਹੋਏ ਇਹ ਯਕੀਨੀ ਬਣਾਏਗੀ ਕਿ ਛੋਟੇ ਖਣਿਜਾਂ ਦੀ ਨਿਕਾਸੀ ਸੁਚੱਜੇ ਢੰਗ ਨਾਲ ਕੀਤੀ ਜਾਵੇ ।

ਉਨ੍ਹਾਂ ਨਾਲ ਹੀ ਕਿਹਾ ਕਿ ਇਸ ਤੋਂ ਇਲਾਵਾ ਨਵੇਂ ਪਾਸ ਕੀਤੇ ਰੂਲਾਂ ਤਹਿਤ ਪੰਜਾਬ ਭਰ ਦੀਆਂ 241 ਛੋਟੀਆਂ ਖਾਣਾਂ, ਜਿਨ੍ਹਾਂ ਦਾ ਕੰਮ ਪਿਛਲੇ ਲਗਭਗ ਛੇ ਮਹੀਨੇ ਤੋਂ ਬੰਦ ਸੀ, ਜ਼ਿਲ੍ਹਾ ਪੱਧਰੀ ਕਮੇਟੀ ਦੀ ਪ੍ਰਵਾਨਗੀ ਉਪਰੰਤ ਜਲਦ ਸ਼ੁਰੂ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰੇਤੇ ਤੇ ਬੱਜਰੀ ਦੀ ਸਪਲਾਈ ਵਧਾਉਣ ਅਤੇ ਆਮ ਲੋਕਾਂ ਤੱਕ ਸਸਤੀ ਪਹੁੰਚਾਉਣ ਲਈ ਪੰਜ ਹੈਕਟੇਅਰ ਰਕਬੇ ਤੱਕ ਦੀਆਂ ਲਗਭਗ 100 ਨਵੀਆਂ ਖਾਣਾਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਦੀ ਅਗਲੇ ਮਹੀਨੇ ਤੱਕ ਬੋਲੀ ਕੀਤੀ ਜਾਵੇਗੀ ।


ਕਾਂਗਰਸ ਦਾ ਇਕੋ ਇਕ ਬਦਲ ਐਨ. ਡੀ. ਏ. - ਭਾਜਪਾ

http://sameydiawaaz.com/Archive%20News/%5B2013%5D/03/04.03.2013%20-%2002.jpg  http://sameydiawaaz.com/Archive%20News/%5B2013%5D/03/04.03.2013%20-%2003.jpg

ਨਵੀਂ ਦਿੱਲੀ 3 ਮਾਰਚ (ਪੀ. ਟੀ. ਆਈ.) :- ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਆਪ ਨੂੰ ਕਾਂਗਰਸ ਦਾ ਇਕੋ ਇਕ ਬਦਲ ਦੱਸਦਿਆਂ ਇਕਜੁੱਟਤਾ ਨਾਲ ਅੱਗੇ ਵਧਣ ਅਤੇ ਕੌਮੀ ਜਮਹੂਰੀ ਗਠਜੋਡ਼ (ਐਨ. ਡੀ. ਏ.) ਦਾ ਵਿਸਥਾਰ ਦਾ ਪ੍ਰਣ ਕਰਦਿਆਂ ਕਿਹਾ ਕਿ ਸਾਂਝਾ ਪ੍ਰਗਤੀਸ਼ੀਲ ਗਠਜੋਡ਼ (ਯੂ. ਪੀ. ਏ.) ਭਿ੍ਸ਼ਟ ਗਠਜੋਡ਼ ਹੈ ਅਤੇ ਇਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਜਾਵੇਗਾ । ਯੂ. ਪੀ. ਏ. ਸਰਕਾਰ ਨੂੰ ਘੁਟਾਲਿਆਂ ਦੀ ਸਰਕਾਰ ਕਰਾਰ ਦਿੰਦਿਆਂ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਦੌਰਾਨ ਇਕ ਰਾਜਨੀਤਕ ਮਤੇ 'ਚ ਦੇਸ਼ ਨੂੰ ਭਿ੍ਸ਼ਟਾਚਾਰ, ਕੁਸ਼ਾਸਨ, ਮਹਿੰਗਾਈ ਅਤੇ ਆਮ ਆਦਮੀ ਦੀ ਜ਼ਿੰਦਗੀ ਨੂੰ ਦੁੱਭਰ ਬਣਾਏ ਜਾਣ ਤੋਂ ਨਿਜ਼ਾਤ ਦਿਵਾਉਣ ਲਈ ਬਦਲਾਅ ਦਾ ਫੈਸਲਾ ਲਿਆ ਗਿਆ । ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ 'ਚ ਕਿਹਾ ਗਿਆ ਕਿ ਇਹ ਗਠਜੋਡ਼ ਸਰਕਾਰ ਨਹੀਂ ਸਗੋਂ ਇਹ ਭਿ੍ਸ਼ਟ ਗਠਜੋਡ਼ ਹੈ ਅਤੇ ਵਧੀਆ ਸ਼ਾਸਨ ਦੇਣ ਦੇ ਰਿਕਾਰਡ ਵਾਲੀ ਭਾਜਪਾ ਹੀ ਇਸ ਦਾ ਇਕੋ ਇਕ ਬਦਲ ਹੈ । ਯੂ. ਪੀ. ਏ. ਨੇ ਭਾਰਤ ਨੂੰ ਅਸੁਰੱਖਿਅਤ ਅਤੇ ਸੰਕਟ ਵਾਲਾ ਭਾਰਤ ਬਣਾ ਦਿੱਤਾ ਹੈ । ਭਾਰਤ ਨੂੰ ਇਸ ਵੇਲੇ ਭਾਜਪਾ ਦੀ ਅਗਵਾਈ ਵਾਲੇ ਐਨ. ਡੀ. ਏ. ਦੀ ਲੋਡ਼ ਹੈ । ਇਹ ਸਮਾਂ ਦੇਸ਼ ਨੂੰ ਜਗਾਉਣ, ਐਨ. ਡੀ. ਏ. ਦਾ ਵਿਸਥਾਰ ਕਰਨ ਅਤੇ ਜਦੋਂ ਵੀ ਚੋਣਾਂ ਹੋਣ ਬਦਲਾਅ ਦਾ ਫੈਸਲਾ ਲੈਣ ਦਾ ਹੈ । ਮਤੇ 'ਚ ਕਿਹਾ ਗਿਆ ਹੈ ਕਿ ਕਾਂਗਰਸ ਦੀ ਅਗਵਾਈ ਵਾਲੇ ਗਠਜੋਡ਼ ਦੇ ਕੁਸ਼ਾਸਨ ਅਤੇ ਘੁਟਾਲਿਆਂ ਤੋਂ ਨਿਜ਼ਾਤ ਲਈ ਬਦਲ ਸਪੱਸ਼ਟ ਹੈ ਜੋ ਕਿ ਭਾਜਪਾ ਦੀ ਅਗਵਾਈ ਵਾਲਾ ਐਨ. ਡੀ. ਏ. ਹੀ ਜਿਸ ਦਾ ਵਧੀਆ ਸ਼ਾਸਨ ਵਾਲਾ ਪੁਰਾਣਾ ਰਿਕਾਰਡ ਸਭ ਦੇ ਸਾਹਮਣੇ ਹੈ । ਰਾਜ ਸਭਾ 'ਚ ਪਾਰਟੀ ਦੇ ਉਪ ਆਗੂ ਰਵੀ ਸ਼ੰਕਰ ਨੇ ਭਾਜਪਾ ਦਾ ਇਹ ਰਾਜਨੀਤਕ ਮਤਾ ਪੇਸ਼ ਕੀਤਾ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਇਸ ਦਾ ਸਮਰਥਨ ਕੀਤਾ ਅਤੇ ਨਾਲ ਹੀ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲਾਂ 6 ਸੂਬਿਆਂ 'ਚ ਹੋ ਰਹੀਆਂ ਚੋਣਾਂ ਦੇ ਟੈਸਟ ਦਾ ਸਾਹਮਣਾ ਕਰਨਾ ਪਵੇਗਾ । ਉਨ੍ਹਾਂ ਕਿਹਾ ਕਿ ਭਾਜਪਾ ਮੱਧ ਪ੍ਰਦੇਸ਼ ਅਤੇ ਛੱਤੀਸਗਡ਼੍ਹ 'ਚ ਆਪਣੀ ਸੱਤਾ ਕਾਇਮ ਰੱਖਦਿਆਂ ਕਾਂਗਰਸ ਕੋਲੋਂ ਰਾਜਸਥਾਨ ਅਤੇ ਦਿੱਲੀ ਦਾ ਰਾਜ ਵੀ ਖੋਹ ਲਵੇਗੀ ਅਤੇ ਇਸ ਦੇ ਨਾਲ ਹੀ ਕਰਨਾਟਕ ਅਤੇ ਝਾਰਖੰਡ 'ਚ ਵੀ ਸਥਿਰ ਸਰਕਾਰ ਲਿਆਵੇਗੀ । ਦੇਸ਼ ਦੇ ਲੋਕ ਕੇਂਦਰ ਦੀ ਭਿ੍ਸ਼ਟ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਇਨ੍ਹਾਂ ਦੀ ਸੋਚ 'ਤੇ ਖਰੇ ਉਤਰਨਾ ਸਾਡੇ ਲਈ ਚੁਣੌਤੀ ਬਣ ਗਿਆ ਹੈ । ਅਸੀਂ ਹੁਣ ਦੇਸ਼ ਨੂੰ ਉਨ੍ਹਾਂ ਹੱਥਾਂ 'ਚ ਨਹੀਂ ਰਹਿਣ ਦਿਆਂਗੇ ਜੋ ਦਿਨ - ਬ - ਦਿਨ ਇਸ ਨੂੰ ਲੁੱਟੀ ਜਾ ਰਹੇ ਹਨ ।


ਆਰਥਿਕ ਵਿਕਾਸ ਲਈ ਨਵੇਂ ਐਲਾਨ ਜਲਦ - ਚਿਦੰਬਰਮ

http://sameydiawaaz.com/Archive%20News/%5B2013%5D/03/04.03.2013%20-%2009.jpg

ਨਵੀਂ ਦਿੱਲੀ 3 ਮਾਰਚ (ਏਜੰਸੀ) :- ਵਿੱਤੀ ਬਿੱਲ ਸੰਸਦ ਵਿਚ ਪਾਸ ਹੋਣ ਤੋਂ ਪਹਿਲਾਂ ਸਰਕਾਰ ਸੀਮਾ ਕਰ, ਉਤਪਾਦ ਕਰ, ਸੇਵਾ ਕਰ, ਬੀਮਾ ਅਤੇ ਬੈਂਕਿੰਗ ਖੇਤਰ ਨਾਲ ਸੰਬੰਧਿਤ ਕਈ ਹੋਰ ਗ਼ੈਰ - ਵਿਧਾਨਕ ਫ਼ੈਸਲਿਆਂ ਦਾ ਐਲਾਨ ਕਰੇਗੀ ਜਿਸ ਨਾਲ ਆਰਥਿਕ ਵਿਕਾਸ ਦਰ ਨੂੰ ਕਾਫੀ ਉਤਸ਼ਾਹ ਮਿਲੇਗਾ । ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਉਨ੍ਹਾਂ ਦੁਆਰਾ 28 ਫਰਵਰੀ ਨੂੰ ਐਲਾਨਿਆ ਬਜਟ ਵਿਧਾਨਕ ਖੇਤਰ ਅਤੇ ਸਪੱਸ਼ਟ ਏਜੰਡੇ 'ਤੇ ਆਧਾਰਤ ਹੈ । ਇਸ ਤੋਂ ਮਗਰੋਂ ਸਰਕਾਰ ਆਪਣਾ ਧਿਆਨ ਗ਼ੈਰ - ਵਿਧਾਨਕ ਫ਼ੈਸਲਿਆਂ ਵੱਲ ਕੇਂਦਰਿਤ ਕਰੇਗੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਸੀਮਾ ਕਰ, ਉਤਪਾਦ ਕਰ, ਸੇਵਾ ਕਰ, ਬੀਮਾ ਅਤੇ ਬੈਂਕਿੰਗ ਖੇਤਰ ਸ਼ਾਮਿਲ ਹਨ । ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿੱਤੀ ਬਿੱਲ ਦੀ ਚਰਚਾ ਦੌਰਾਨ ਕਈ ਨਵੇਂ ਐਲਾਨ ਅਤੇ ਨਵੇਂ ਫ਼ੈਸਲੇ ਲਏ ਜਾਣਗੇ । ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਵਾਧਾ ਦਰ ਨੂੰ ਵਧਾਉਣ ਲਈ ਉਨ੍ਹਾਂ ਵਲੋਂ ਐਲਾਨੇ ਬਜਟ ਤੋਂ ਉਹ ਖੁਸ਼ ਹਨ । ਚਿਦੰਬਰਮ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਫੀ ਖੁਸ਼ ਹੈ ਤੇ ਵਿਰੋਧੀ ਦਲ ਤਾਂ ਆਲੋਚਨਾ ਕਰੇਗਾ ਹੀ ਕਿਉਂਕਿ ਇਹ ਉਨ੍ਹਾਂ ਦਾ ਕੰਮ ਹੈ ।  ਉਹ ਅਜਿਹੀਆਂ ਆਲੋਚਨਾਵਾਂ ਤੋਂ ਨਹੀਂ ਡਰਦੇ । ਇਨ੍ਹਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਇਹ ਕਾਫੀ ਮਨੋਰੰਜਕ ਹੁੰਦਾ ਹੈ । ਬਜਟ ਵਿਚ ਕੋਈ ਵੱਡਾ ਐਲਾਨ ਨਾ ਹੋਣ ਦੇ ਸਵਾਲ ਨੂੰ ਹੱਸਕੇ ਟਾਲਦਿਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਐਲਾਨ 'ਚ ਸਿਰਫ ਮੀਡੀਆ ਨੂੰ ਰੁਚੀ ਹੁੰਦੀ ਹੈ । ਆਮ ਆਦਮੀ ਸਿਰਫ ਛੋਟੇ ਅਤੇ ਅਹਿਮ ਫ਼ੈਸਲਿਆਂ ਨੂੰ ਤਰਜੀਹ ਦਿੰਦਾ ਹੈ, ਜਿਹਡ਼ੇ ਉਨ੍ਹਾਂ ਦੇ ਸੁਪਨੇ ਪੂਰੇ ਕਰ ਸਕਣ ।

ਸ੍ਰੀ ਚਿਦੰਬਰਮ ਨੇ ਹੁਣ ਤੋਂ ਮਈ 2014 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਹੱਤਵਪੂਰਨ ਐਲਾਨ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਸਿਰਫ ਪੰਜ ਬਜਟ ਪੇਸ਼ ਕਰ ਸਕਦੀ ਹੈ ਅਤੇ ਯੂ. ਪੀ. ਏ. ਨੇ ਆਪਣਾ ਪੰਜਵਾਂ ਬਜਟ ਪੇਸ਼ ਕਰ ਦਿੱਤਾ ਹੈ । ਅਗਲੇ ਸਾਲ ਫਰਵਰੀ 'ਚ ਲੇਖਾ - ਅਨੁਦਾਨ ਪੇਸ਼ ਹੋਵੇਗਾ ਅਤੇ ਉਸ ਤੋਂ ਬਾਅਦ ਚੋਣਾਂ ਕਰਵਾਈਆਂ ਜਾਣਗੀਆਂ । ਇਕ ਘੰਟੇ ਦੀ ਲੰਬੀ ਤੇ ਅਹਿਮ ਇੰਟਰਵਿਊ ਵਿਚ ਉਨ੍ਹਾਂ ਦੁਆਰਾ ਕਈ ਵਿਸ਼ਿਆਂ ਜਿਵੇਂ ਧਨਾਢਾਂ 'ਤੇ ਕਰ, ਕਰ - ਚੋਰੀ ਰੋਕਣ ਦੇ ਉਪਾਅ, ਕਾਲੇ ਧਨ ਨੂੰ ਵਾਪਸ ਲਿਆਉਣ ਸੰਬੰਧੀ ਸਵਾਲਾਂ ਦੇ ਉੱਤਰ ਦਿੱਤੇ ਗਏ । ਅਗਲੇ ਸਾਲ ਚੋਣਾਂ ਦੇ ਬਾਵਜੂਦ ਬਜਟ ਅਨੁਕੂਲ ਅਤੇ ਮਹੱਤਵਪੂਰਨ ਕਿਉਂ ਨਹੀਂ ਹੈ ? ਸਵਾਲ ਦੇ ਜਵਾਬ 'ਤੇ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਮਝਦੀ ਹੈ ਕਿ ਆਰਥਿਕ ਬਦਲ ਅਜੇ ਸੀਮਤ ਹੈ ਤੇ ਦੇਸ਼ ਲਈ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਆਰਥਿਕ ਵਿਕਾਸ ਦਰ ਨੂੰ ਸ਼ੁਰੂ ਕਰਨਾ ਅਤੇ ਇਸ ਦੀ ਰਫ਼ਤਾਰ ਨੂੰ ਨਿਰੰਤਰ ਵਧਾਉਣਾ ਹੈ । ਨਵੇਂ ਫ਼ੈਸਲਿਆਂ ਦੇ ਮਕਸਦ ਬਾਰੇ ਸਵਾਲ ਪੁੱਛੇ ਜਾਣ 'ਤੇ ਪੀ. ਚਿਦੰਬਰਮ ਨੇ ਕਿਹਾ ਕਿ ਅਜੇ ਸੰਸਦ ਦਾ ਇਜਲਾਸ ਚੱਲ ਰਿਹਾ ਹੈ, ਸਾਡਾ ਮਕਸਦ ਸਿਰਫ ਤੇ ਸਿਰਫ ਵਿਕਾਸ ਦਰ ਵਧਾਉਣਾ ਹੈ ।


ਵਾਜਪਾਈ ਦੀ ਟਿੱਪਣੀ ਯਾਦ ਕਰਨ ਮੋਦੀ - ਤਿਵਾੜੀ

http://sameydiawaaz.com/Archive%20News/%5B2013%5D/03/04.03.2013%20-%2005.jpg

ਨਵੀਂ ਦਿੱਲੀ 3 ਮਾਰਚ :- ਭਾਜਪਾ ਆਗੂ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 2002 ਦੌਰਾਨ ਗੁਜਰਾਤ 'ਚ ਹੋਏ ਦੰਗਿਆਂ ਦੇ ਬਾਅਦ ਸੂਬੇ ਦੇ ਮੁੱਖ ਮੰਤਰੀ ਨੂੰ ਰਾਜ ਧਰਮ ਦੀ ਯਾਦ ਦਿਵਾਈ ਸੀ । ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਬੈਠਕ 'ਚ ਮੋਦੀ ਦੇ ਭਾਸ਼ਣ 'ਤੇ ਟਿੱਪਣੀ ਕਰਦਿਆਂ ਤਿਵਾੜੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ 'ਚ ਦੇਸ਼ ਨੇ ਪਹਿਲੀ ਵਾਰ 1974 'ਚ ਪ੍ਰਮਾਣੂ ਤਜਰਬਾ ਕੀਤਾ ਸੀ । ਤਿਵਾੜੀ ਨੇ ਟਵਿੱਟਰ 'ਤੇ ਲਿਖਿਆ ਕਿ ਕੀ ਇਹ ਸੱਚ ਨਹੀਂ ਹੈ ਕਿ ਵਾਜਪਈ ਨੇ 2002 'ਚ ਇਕ ਮੁੱਖ ਮੰਤਰੀ ਨੂੰ ਰਾਜ ਧਰਮ ਦੀ ਯਾਦ ਦਿਵਾਈ ਸੀ । ਉਨ੍ਹਾਂ ਨੇ ਸਵਾਲ ਕੀਤਾ ਕਿ 2004 'ਚ ਆਪਣੀ ਹਾਰ ਹੋਣ 'ਤੇ ਵਾਜਪਾਈ ਨੇ ਕੀ ਵਜ੍ਹਾ ਦੱਸੀ ਸੀ ? ਸਾਲ 2004 ਦੀਆਂ ਚੋਣਾਂ 'ਚ ਕੌਮੀ ਜਮਹੂਰੀ ਗਠਜੋੜ ਦੀ ਹਾਰ ਦੇ ਬਾਅਦ ਵਾਜਪਾਈ ਨੇ ਇਸ ਹਾਰ ਲਈ ਗੁਜਰਾਤ ਦੰਗਿਆਂ ਨੂੰ ਵੀ ਇਕ ਵਜ੍ਹਾ ਦੱਸਿਆ ਸੀ । ਤਿਵਾੜੀ ਨੇ ਕਿਹਾ ਕਿ ਇੰਦਰਾ ਗਾਂਧੀ ਨੇ 1974 'ਚ ਸ਼ਾਂਤੀਪੂਰਨ ਪ੍ਰਮਾਣੂ ਤਜ਼ਰਬਾ ਕੀਤਾ, ਬਾਅਦ 'ਚ ਵੱਖ - ਵੱਖ ਕਾਂਗਰਸ ਸਰਕਾਰਾਂ ਨੇ ਕੂਟਨੀਤਕ ਪ੍ਰੋਗਰਾਮਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਅਤੇ ਮਨਮੋਹਨ ਸਿੰਘ ਨੇ ਪ੍ਰਮਾਣੂ ਮਾਮਲੇ 'ਚ ਦੇਸ਼ ਦੇ ਅਲੱਗ ਥਲੱਗ ਹੋ ਜਾਣ ਦੀ ਸਥਿਤੀ ਨੂੰ ਖਤਮ ਕੀਤਾ । ਮੋਦੀ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਵਾਜਪਾਈ ਨੇ ਦਿਖਾਇਆ ਸੀ ਕਿ ਇਕ ਇਕੱਲਾ ਆਗੂ ਕੀ ਨਹੀਂ ਕਰ ਸਕਦਾ । ਉਨ੍ਹਾਂ ਕਿਹਾ ਸੀ ਕਿ ਵਾਜਪਾਈ ਦੀ ਅਗਵਾਈ 'ਚ ਭਾਰਤ ਨੇ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ 11 ਅਤੇ 13 ਮਈ 1998 ਨੂੰ ਪ੍ਰਮਾਣੂ ਤਜਰਬੇ ਕੀਤੇ ਸਨ ।


ਮੋਦੀ ਸੱਪ ਅਤੇ ਬਿੱਛੂ ਵਾਂਗ - ਮਣੀਸ਼ੰਕਰ

ਨਵੀਂ ਦਿੱਲੀ, 3 ਮਾਰਚ (ਏਜੰਸੀ): ਭਾਜਪਾ ਆਗੂ ਅਤੇ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਵਲੋਂ ਕਾਂਗਰਸ ਨੂੰ ਸਿਉਂਕ ਕਹੇ ਜਾਣ ਦੇ ਬਾਅਦ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਜਵਾਬ 'ਚ ਕਾਂਗਰਸੀ ਆਗੂ ਮਣੀਸ਼ੰਕਰ ਅਈਅਰ ਨੇ ਭਾਜਪਾ ਨੂੰ ਮੁਸਲਮਾਨਾਂ ਦਾ ਕਤਲ ਕਰਨ ਵਾਲੀ ਪਾਰਟੀ ਦੱਸਿਆ ਹੈ ਅਤੇ ਨਰਿੰਦਰ ਮੋਦੀ ਨੂੰ ਸੱਪ ਅਤੇ ਬਿੱਛੂ ਕਰਾਰ ਦਿੱਤਾ ਹੈ। ਅਈਅਰ ਨੇ ਕਿਹਾ ਕਿ ਭਾਜਪਾ ਦੇਸ਼ ਦੀ ਏਕਤਾ ਨੂੰ ਭੰਗ ਕਰਦੀ ਹੈ, ਨਰਿੰਦਰ ਮੋਦੀ ਮੁਸਲਮਾਨਾਂ ਦੇ ਵਿਰੁੱਧ ਹਨ। ਇਸ ਲਈ ਉਨ੍ਹਾਂ ਨੂੰ ਰਾਸ਼ਟਰਵਾਦੀ ਨੇਤਾ ਨਹੀਂ ਕਿਹਾ ਜਾ ਸਕਦਾ। ਸੰਸਦੀ ਮਾਮਲੇ ਮੰਤਰੀ ਰਾਜੀਵ ਸ਼ੁਕਲਾ ਨੇ ਵੀ ਭਾਜਪਾ ਇਜਲਾਸ 'ਚ ਮੋਦੀ ਵਲੋਂ ਦਿੱਤੇ ਗਏ ਬਿਆਨ 'ਤੇ ਕਾਫੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਹੰਕਾਰ ਦੇ ਨਸ਼ੇ 'ਚ ਚੂਰ ਹੈ। ਉਨ੍ਹਾਂ ਮੋਦੀ ਦੇ ਬਿਆਨ ਨੂੰ ਝੂਠ ਦਾ ਪੁਲੰਦਾ ਕਿਹਾ। ਉਥੇ ਕਾਂਗਰਸ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਭਾਜਪਾ ਵਰਕਰਾਂ ਦੀ ਮੀਟਿੰਗ 'ਚ ਭਾਜਪਾ ਆਗੂ ਵਰਕਰਾਂ 'ਚ ਜੋਸ਼ ਭਰਨ ਲਈ ਕਾਂਗਰਸੀ ਮਹਾਰਥੀਆਂ ਦੇ ਨਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੋਲ ਕੋਈ ਨੇਤਾ ਨਹੀਂ ਹੈ। ਇਸ ਲਈ ਪ੍ਰਣਬ ਮੁਖਰਜੀ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।


ਕੋਲਕਾਤਾ 'ਚ ਫਲਾਈਓਵਰ ਦਾ ਵੱਡਾ ਹਿੱਸਾ ਡਿੱਗਿਆ

http://sameydiawaaz.com/Archive%20News/%5B2013%5D/03/04.03.2013%20-%2006.jpg

ਕੋਲਕਾਤਾ 3 ਮਾਰਚ (ਲੁਧਿਆਣਵੀ) :- ਅੱਜ ਸਵੇਰੇ ਕੋਲਕਾਤਾ ਵਿਖੇ ਇਕ ਪੁਲ ਦਾ ਵੱਡਾ ਹਿੱਸਾ ਢਹਿ ਜਾਣ ਕਾਰਨ ਟਰੱਕ ਹੇਠਾਂ ਨਦੀ ਵਿਚ ਡਿੱਗ ਗਿਆ । ਇਸ ਨਾਲ ਡਰਾਈਵਰ ਸਮੇਤ ਦੋ ਹੋਰ ਬੰਦੇ ਜ਼ਖ਼ਮੀ ਹੋ ਗਏ । ਪੁਲਿਸ ਅਨੁਸਾਰ ਅੱਗ ਬੁਝਾਊ ਦਲ ਦੇ ਕਰਮਚਾਰੀਆਂ ਨੇ ਜ਼ਖਮੀਆਂ ਨੂੰ ਨਦੀ ਵਿਚੋਂ ਬਾਹਰ ਕੱਢਿਆ । ਇਹ ਪੁਲ ਵੀ. ਆਈ. ਪੀ. ਮਾਰਗ 'ਤੇ ਹਵਾਈ ਅੱਡੇ ਨੂੰ ਈ. ਐਮ. ਬਾਈਪਾਸ 'ਤੇ ਪੂਰਬੀ ਅਤੇ ਦੱਖਣੀ ਉੱਪ - ਨਗਰਾਂ ਨੂੰ ਜੋਡ਼ਦਾ ਹੈ । ਸ਼ਹਿਰੀ ਵਿਕਾਸ ਮੰਤਰੀ ਫਿਰਹਦ ਹਕੀਮ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਕਿਹਾ ਕਿ ਡੇਢ ਸਾਲ ਪਹਿਲਾਂ ਇਸ ਪੁਲ ਵਿਚ ਇਕ ਦਰਾਡ਼ ਦਾ ਪਤਾ ਲੱਗਾ ਸੀ ਅਤੇ ਜਾਦਵਪੁਰ ਵਿਸ਼ਵ ਵਿਦਿਆਲਾ ਦੇ ਮੁਖੀ ਇਸ ਦੀ ਜਾਂਚ ਕਰ ਰਹੇ ਸਨ । ਉਨ੍ਹਾਂ ਨੇ ਕਿਹਾ ਕਿ ਇਹ ਸੰਭਾਲ ਦੇ ਕਾਰਨ ਨਹੀਂ ਸਗੋਂ ਤਕਨੀਕੀ ਖਰਾਬੀ ਦੇ ਕਾਰਨ ਸਮੱਸਿਆ ਪੈਦਾ ਹੋਈ । ਇਸ ਪੁਲ ਦਾ ਨਿਰਮਾਣ ਦੋ ਸਾਲ ਪਹਿਲਾਂ ਖੱਬੇ - ਪੱਖੀ ਸਰਕਾਰ ਦੇ ਕਾਰਜਕਾਲ ਵਿਚ ਹੋਇਆ ਸੀ । ਸ੍ਰੀ ਹਕੀਮ ਨੇ ਕਿਹਾ ਕਿ ਦੋਸ਼ੀ ਇੰਜੀਨੀਅਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਕਸ਼ਤੋਪੁਰ ਨਾਂਅ ਦੀ ਨਹਿਰ ਵਿਚ ਡਿੱਗੇ ਮਲਬੇ ਨੂੰ ਕੱਢਣ ਲਈ ਕਰੇਨਾਂ ਦੀ ਵਰਤੋਂ ਕੀਤੀ ਜਾਵੇਗੀ ।


ਬਠਿੰਡਾ ਜਬਰ ਜਨਾਹ ਮਾਮਲੇ 'ਚ ਤਿੰਨ ਗਿ੍ਫ਼ਤਾਰ

http://sameydiawaaz.com/Archive%20News/%5B2013%5D/03/04.03.2013%20-%2008.jpg

http://sameydiawaaz.com/Archive%20News/%5B2013%5D/03/04.03.2013%20-%2007.jpg

ਬਠਿੰਡਾ 3 ਮਾਰਚ (ਕੰਵਲਜੀਤ ਸਿੰਘ ਸਿੱਧੂ) :- ਬਠਿੰਡਾ ਪੁਲਿਸ ਨੇ ਬੀਤੀ 28 ਫ਼ਰਵਰੀ ਨੂੰ ਮਾਂ ਨਾਲ ਘਰੋਂ ਰੁੱਸ ਕੇ ਗਾਇਬ ਹੋਣ ਵਾਲੀ ਲੜਕੀ ਦੇ ਮਾਮਲੇ 'ਚ 3 ਨੌਜਵਾਨਾਂ ਨੂੰ 2 ਗੱਡੀਆਂ ਸਮੇਤ ਕਾਬੂ ਕਰਕੇ ਧਾਰਾ 363, 376 ਅਤੇ 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ । ਅੱਜ ਪ੍ਰੈਸ ਕਾਨਫਰੰਸ ਦੌਰਾਨ ਐਸ. ਐਸ. ਪੀ ਬਠਿੰਡਾ ਸ: ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਪੀਡ਼ਤ ਲਡ਼ਕੀ ਜੋ ਸਥਾਨਕ ਸਕੂਲ ਵਿਖ਼ੇ ਮੈਟਿ੍ਕ ਦੀ ਵਿਦਿਆਰਥਣ ਹੈ, ਦਾ ਬੀਤੀ 28 ਫ਼ਰਵਰੀ ਨੂੰ ਆਪਣੀ ਮਾਂ ਨਾਲ ਮੋਬਾਈਲ ਨੂੰ ਲੈ ਕੇ ਝਗਡ਼ਾ ਹੋ ਗਿਆ ਸੀ ਤੇ ਉਹ ਰੁੱਸ ਕੇ 100 ਫੁੱਟ ਰੋਡ ਚੌਕ ਵਿਚ ਜਾ ਪੁੱਜੀ ਸੀ, ਜਿਥੇ ਖਡ਼੍ਹੀ ਇਕ ਅਲਟੋ ਕਾਰ ਸਵਾਰ ਨੌਜਵਾਨ ਵਰਿੰਦਰ ਜੀਤ ਤੋਂ ਲਿਫ਼ਟ ਮੰਗੀ ਤੇ ਕਾਰ 'ਚ ਬੈਠ ਗਈ । ਵਰਿੰਦਜੀਤ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਕਿੱਥੇ ਜਾਣਾ ਤਾਂ ਉਸ ਨੇ ਕੋਈ ਉੱਤਰ ਨਾ ਦਿੱਤਾ । ਉਹ ਕਾਰ ਲੈ ਕੇ ਚੱਲ ਪਿਆ ਅਤੇ ਆਪਣੇ ਜੁੜਵਾਂ ਭਰਾ ਵਰਿੰਦਰਜੀਤ ਉਰਫ਼ ਬੱਬੂ ਨੂੰ ਵੀ ਬੁਲਾ ਲਿਆ ਅਤੇ ਤਿੰਨੋਂ ਕਾਰ ਜਗ੍ਹਾ ਦੀ ਤਲਾਸ਼ ਵਿਚ ਘੁੰਮਦੇ ਰਹੇ ਅਤੇ ਬਾਅਦ 'ਚ ਵਰਿੰਦਰਜੀਤ ਨੇ ਆਪਣੇ ਇਕ ਹੋਰ ਸਾਥੀ ਗੁਰਜੀਤ ਉਰਫ਼ ਕਾਲਾ ਨੂੰ ਵੀ ਬੁਲਾ ਲਿਆ ਜੋ ਕਿ ਚਿੱਟੇ ਰੰਗ ਦੀ ਜ਼ਾਇਲੋ ਗੱਡੀ ਲੈ ਕੇ ਆ ਗਿਆ ਅਤੇ ਇਹ ਸਾਰੇ ਬੀਡ਼ ਤਲਾਬ ਬਸਤੀ ਨੰਬਰ 6 ਵਿਖੇ ਚਲੇ ਗਏ ਜਿਥੇ ਗੁਰਜੀਤ ਦੀ ਮਤਰੇਈ ਮਾਂ ਰਹਿੰਦੀ ਸੀ । ਗੁਰਜੀਤ ਨੂੰ ਪਤਾ ਸੀ ਕਿ ਉਹ ਅੱਜ ਘਰ ਨਹੀਂ ਹੈ ਅਤੇ ਘਰ ਦੀ ਚਾਬੀ ਵੀ ਉਸ ਨੂੰ ਪਤਾ ਸੀ ਕਿ ਕਿੱਥੇ ਰੱਖੀ ਹੁੰਦੀ ਹੈ । ਲੜਕੀ ਨੂੰ ਉਥੇ ਲਿਆਂਦਾ ਗਿਆ ਅਤੇ ਵਰਿੰਦਰ ਅਤੇ ਵਜਿੰਦਰ ਨੇ ਉਸ ਨਾਲ ਜਬਰ ਜਨਾਹ ਕੀਤਾ ਅਤੇ 1 ਮਾਰਚ ਨੂੰ ਉਸ ਨੂੰ ਗਿੱਦਡ਼ਬਾਹਾ ਛੱਡ ਆਏ । ਉਥੋਂ ਲਡ਼ਕੀ ਪਿੰਡ ਮਹਿਤਾ ਆ ਗਈ ਜਿਥੋਂ ਦੇ ਵਸਨੀਕ ਲੜਕੇ ਨਾਲ ਉਸ ਦੀ ਪਹਿਲਾਂ ਤੋਂ ਹੀ ਦੋਸਤੀ ਸੀ । ਪਿੰਡ ਪੁੱਜਕੇ ਉਕਤ ਲਡ਼ਕੀ ਨੇ ਉਥੋਂ ਉਸ ਲਡ਼ਕੇ ਬਾਰੇ ਪੁੱਛਗਿੱਛ ਕੀਤੀ ਪਰ ਉਸ ਦੇ ਦੋਸਤਾਂ ਨੇ ਉਸ ਨੂੰ ਕਿਹਾ ਕਿ ਉਹ ਪਿੰਡ ਵਿਚ ਨਹੀਂ ਹੈ ਜਿਸ ਉਪਰੰਤ ਉਕਤ ਲਡ਼ਕੀ ਸ਼ਾਮ ਨੂੰ ਆਪਣੇ ਘਰ ਵਾਪਿਸ ਆ ਗਈ ਅਤੇ ਪੁਲਿਸ ਪਾਸ ਉਸ ਨਾਲ ਵਾਪਰੀ ਘਟਨਾ ਦਾ ਖੁਲਾਸਾ ਕੀਤਾ ਗਿਆ । ਐਸ. ਐਸ. ਪੀ ਬਰਾੜ ਨੇ ਦੱਸਿਆ ਕਿ ਉਕਤ ਦੋਵੇਂ ਲਡ਼ਕੇ ਆਪਣੇ ਪਾਸਟਰ ਪਿਤਾ ਨਾਲ ਕੰਮ ਕਰਦੇ ਸਨ, ਜਦੋਂਕਿ ਗੁਰਜੀਤ ਉਰਫ਼ ਕਾਲਾ ਜ਼ਾਇਲੋ ਗੱਡੀ ਦਾ ਡਰਾਈਵਰ ਸੀ, ਜੋ ਕਿ ਪਾਵਰ ਕਾਮ ਦੇ ਉਚ ਅਧਿਕਾਰੀ ਲਈ ਪ੍ਰਾਈਵੇਟ ਫਰਮ ਵਲੋਂ ਮਹੀਨਾਵਾਰ ਕਿਰਾਏ ਲਈ ਗਈ ਗੱਡੀ ਦੀ ਡਰਾਇਵਰੀ ਕਰਦਾ ਸੀ । ਇਨ੍ਹਾਂ ਸਾਰਿਆਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ । ਇਸ ਮੌਕੇ ਏ. ਐਸ. ਪੀ. ਸਿਟੀ ਮੈਡਮ ਅਲਕਾ ਮੀਨਾ ਐਸ. ਆਈ. ਅਤੇ ਸੀ. ਆਈ. ਏ. ਇੰਚਾਰਜ ਰਜਿੰਦਰ ਕੁਮਾਰ ਵੀ ਹਾਜ਼ਰ ਸਨ ।


ਜਾਂਚ 'ਚ ਸਹਿਯੋਗ ਦੇਵੇਗੀ ਹਵਾਈ ਸੈਨਾ

ਨਵੀਂ ਦਿੱਲੀ, 3 ਮਾਰਚ (ਏਜੰਸੀਆਂ): ਭਾਰਤੀ ਹਵਾਈ ਸੈਨਾ ਅਤੇ ਰੱਖਿਆ ਲੇਖਾ ਵਿਭਾਗ ਦੇ ਅਧਿਕਾਰੀ 3600 ਕਰੋੜ ਰੁਪਏ ਦੇ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦੇ 'ਚ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਸੀ.ਬੀ.ਆਈ. ਟੀਮ ਨੂੰ ਸਹਿਯੋਗ ਦੇਵੇਗੀ। ਸੀ.ਬੀ.ਆਈ. ਦੇ ਸੂਤਰਾਂ ਨੇ ਦੱਸਿਆ ਕਿ ਹਵਾਈ ਫੌਜ ਦੇ ਇੱਕ ਅਧਿਕਾਰੀ ਰੱਖਿਆ ਲੇਖਾ ਕੰਟਰੋਲਰ ਦੇ ਕੁਝ ਅਧਿਕਾਰੀਆਂ ਦੇ ਨਾਲ ਸੀ.ਬੀ.ਆਈ. ਟੀਮ ਵੀ ਸ਼ਾਮਲ ਹੋਣਗੇ। ਇਹ ਟੀਮ ਦਸਤਾਵੇਜ਼ਾਂ ਦੇ ਨਾਲ ਹੀ ਅਗਸਤਾ ਵੇਸਟਲੈਂਡ ਹੈਲੀਕਾਪਟਰ ਦੀ ਮੂਲ ਇਤਾਲਵੀ ਕੰਪਨੀ ਫਿਨ ਮੈਕੇਨੀਕਾ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕਰੇਗੀ। ਸੂਤਰਾਂ ਨੇ ਦੱਸਿਆ ਕਿ ਆਮਦਨ ਟੈਕਸ ਵਿਭਾਗ ਦੇ ਅਧਿਕਾਰੀ ਲਈ ਇਸ ਟੀਮ ਨੂੰ ਸਹਿਯੋਗ ਦੇਣਗੇ ਅਤੇ ਇਹ ਲੋਕ ਰਿਸ਼ਵਤ ਦੇ ਦੋਸ਼ਾਂ ਦੇ ਨਾਲ ਹੀ ਹੈਲੀਕਾਪਟਰ ਦੇ ਬਿਓਰੇ 'ਚ ਬਦਲਾਅ ਦੀ ਵੀ ਜਾਂਚ ਕਰਨਗੇ। ਇਸ ਮਾਮਲੇ 'ਚ ਏਜੰਸੀ ਵੱਲੋਂ 24 ਫਰਵਰੀ ਨੂੰ ਦਰਜ ਐਫ.ਆਈ.ਆਰ. 'ਚ ਜਿਨ੍ਹਾਂ 11ਲੋਕਾਂ ਦੇ ਨਾਮ ਹਨ, ਉਨ੍ਹਾਂ 'ਚ ਹਵਾਈ ਸੈਨਾ ਦੇ ਸਾਬਕਾ ਮੁੱਖੀ ਐਸ.ਪੀ. ਤਿਆਗੀ ਅਤੇ ਉਨ੍ਹਾਂ ਦੇ ਤਿੰਨ ਰਿਸ਼ਤੇਦਾਰ ਸ਼ਾਮਲ ਹਨ। ਇਸ 'ਚ ਚਾਰ ਕੰਪਨੀਆਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz