ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

3 ਮਾਰਚ 2013

ਭਾਈ ਜਗਤਾਰ ਸਿੰਘ ਹਵਾਰਾ ਸਖ਼ਤ ਸੁੱਰਖਿਆ ਹੇਠ ਅਦਾਲਤ 'ਚ ਪੇਸ਼

http://sameydiawaaz.com/Archive%20News/%5B2013%5D/03/03.03.2013%20-%2006.jpg http://sameydiawaaz.com/Archive%20News/%5B2013%5D/03/03.03.2013%20-%2007.jpg

ਨਵੀਂ ਦਿੱਲੀ 2 ਮਾਰਚ (ਬਲਜੀਤ) :- ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ. ਆਈ. ਆਰ. ਨੰ. 229 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਤੋਂ ਤਕਰੀਬਨ ਪੋਣਾਂ ਘੰਟਾ ਦੇਰੀ ਨਾਲ ਪੇਸ਼ ਕੀਤਾ । ਭਾਈ ਸੁਰਿੰਦਰ ਸਿੰਘ ਦੇ ਪਿਤਾ ਜੀ ਦੀ ਤਬੀਅਤ ਜਿਆਦਾ ਖਰਾਬ ਹੋਣ ਕਰਕੇ ਅਜ ਉਹ ਪੇਸ਼ ਨਹੀ ਹੋ ਸਕੇ । ਭਾਈ ਹਵਾਰਾ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕੌਮ ਨੂੰ ਭਾਈ ਲਖਵਿੰਦਰ ਸਿੰਘ ਲੱਖਾ ਦੇ ਭੈਣ ਜੀ ਦੇ ਅੰਨਦ ਕਾਰਜ ਦੀ ਲੱਖ - ਲੱਖ ਵਧਾਈ ਦਿੱਤੀ ਅਤੇ ਸਿੱਖ ਕੌਮ ਨੂੰ ਵਗ ਰਹੇ ਨਸ਼ੇ ਦੇ ਦਰਿਆ ਨੂੰ ਛੱਡਕੇ ਨਾਮ ਬਾਣੀ ਨਾਲ ਜੁੜਨ ਦੀ ਅਪੀਲ ਕੀਤੀ । ਭਾਈ ਹਵਾਰਾ ਨੇ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਅਤੇ ਬੀਬੀ ਮਨਜੀਤ ਕੌਰ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਸਾਨੂੰ ਕੌਮੀ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਜਰੂਰ ਮਨਾਉਣਾ ਚਾਹੀਦਾ ਹੈ ਤਾਂ ਕਿ ਨਵੀਂ ਪਨੀਰੀ ਨੂੰ ਸਾਡੇ ਇਤਿਹਾਸ ਅਤੇ ਸਰਕਾਰਾਂ ਵਲੋਂ ਸਾਡੇ ਤੇ ਕੀਤੇ ਜ਼ੁਲਮਾਂ ਬਾਰੇ ਜਾਣਕਾਰੀ ਮਿਲਦੀ ਰਹੇ । ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਅਮਰੀਕ ਸਿੰਘ ਦਮਦਮੀ ਟਕਸਾਲ ਵਾਲੇ ਅਪਣੇ ਵਿਦਿਆਰਥੀਆਂ ਸਣੇ ਉਚੇਚੇ ਤੋਰ ਤੇ ਆਏ ਸੀ ਅਤੇ ਭਾਈ ਬਲਬੀਰ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਹਰਵਿੰਦਰਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਪਹੁੰਚੇ ਹੋਏ ਸੀ । ਭਾਈ ਹਵਾਰਾ ਵਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਅਪਣੇ ਅਸਿਟਟੇਂਟ ਗੁਰਮੀਤ ਰੰਧਾਵਾ ਅਤੇ ਸੰਜਯ ਚੋਬੇ ਨਾਲ ਪੇਸ਼ ਹੋਏ ਸਨ । ਮਾਮਲੇ ਦੀ ਅਗਲੀ ਸੁਣਵਾਈ ਹੁਣ 1 ਅਪ੍ਰੈਲ ਨੂੰ ਹੋਵੇਗੀ ।


ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਪਟਿਆਲਾ ਅਦਾਲਤ ਨਹੀਂ ਲਿਜਾਇਆ ਗਿਆ

ਵੀਡੀਓ ਕਾਨਫਰਸਿੰਗ ਰਾਹੀਂ ਹੋਈ ਪੇਸ਼ੀ

http://sameydiawaaz.com/Archive%20News/%5B2013%5D/03/03.03.2013%20-%2008.jpg

ਪਟਿਆਲਾ 2 ਮਾਰਚ (ਗੁਰਨਾਮ ਸਿੰਘ ਅਕੀਦਾ) :- ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅੱਜ ਮਾਨਯੋਗ ਅਦਾਲਤ ਵਲੋਂ ਜੇਲ ਵਿਚ ਹੀ ਵੀਡੀਓ ਕਾਂਨਫਰੰਸਿੰਗ ਰਾਹੀਂ ਪੇਸ਼ੀ ਭੁਗਤਾਈ ਗਈ । ਇਹ ਕੇਸ ਪਟਿਆਲਾ ਸਦਰ ਥਾਣੇ ਵਿਚ ਦਰਜ ਨਜਾਇਜ ਅਸਲਾ ਰੱਖਣ ਦੇ ਸਬੰਧਤ ਸੀ, ਜਿਸ ਤਹਿਤ ਮਾਨਯੋਗ ਅਦਾਲਤ ਨੇ ਅਗਲੀ ਪੇਸ਼ੀ 16 ਮਾਰਚ ਰੱਖੀ ਹੈ । ਵੀਡੀਓ ਕਾਂਨਫਰਸਿੰਗ ਰਾਹੀਂ ਪਈ ਪੇਸ਼ੀ ਦੀ ਪੁਸ਼ਟੀ ਜੇਲ ਸੁਪਰਡੈਂਟ ਸ੍ਰੀ ਭੁਪਿੰਦਰ ਸਿੰਘ ਵਿਰਕ ਨੇ ਕੀਤੀ, ਜਿਕਰਯੋਗ ਹੈ ਕਿ ਦਸੰਬਰ 2012 ਵਿਚ ਸਰਕਾਰ ਦਾ ਇਹ ਫੈਸਲਾ ਹੋਇਆ ਸੀ ਕਿ ਭਾਈ ਰਾਜੋਆਣਾ ਦੀ ਪੇਸ਼ੀ ਕਾਨਫਰਸਿੰਗ ਰਾਹੀਂ ਕੀਤੀ ਜਾਵੇ ਕਿਉਂਕਿ ਭਾਈ ਰਾਜੋਆਣਾ ਦੀ ਪੇਸ਼ ਸਮੇਂ ਭਾਰੀ ਸੁਰਖਿਆ ਦੀ ਲੋੜ ਪੈਂਦੀ ਹੈ । 28 ਫਰਵਰੀ 2013 ਨੂੰ ਪਟਿਆਲਾ ਦੇ ਐਸ. ਐਸ. ਪੀ. ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਮਾਨਯੋਗ ਅਦਾਲਤ ਨੂੰ ਲਿਖਿਆ ਸੀ ਕਿ ਪਟਿਆਲਾ ਵਿਚ ਵੀ. ਆਈ. ਪੀ. ਸੁਖਬੀਰ ਸਿੰਘ ਬਾਦਲ ਆ ਰਹੇ ਹਨ ਇਸ ਹਾਲਤ ਵਿਚ ਭਾਈ ਰਾਜੋਆਣਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਨਹੀਂ ਕੀਤਾ ਜਾ ਸਕਦਾ । ਇਸ ਤੋਂ ਪਹਿਲਾਂ ਭਾਈ ਰਾਜੋਆਣਾ ਨੇ ਵੀਡੀਓ ਕਾਂਨਫਰਸਿੰਗ ਰਾਹੀਂ ਪੇਸ਼ੀ ਦਾ ਬਾਈਕਾਟ ਇਹ ਕਹਿਕੇ ਕੀਤਾ ਸੀ ਕਿ ਜੇਕਰ ਹੋਰਾਂ ਕੈਦੀਆਂ ਜਾਂ ਹਵਾਲਾਤੀਆਂ ਨੂੰ ਮਾਨਯੋਗ ਅਦਾਲਤ ਦੇ ਕੋਰਟ ਕੰਪਲੈਕਸ ਵਿਚ ਪੇਸ਼ ਕੀਤਾ ਜਾਂਦਾ ਹੈ ਤਾਂ ਫੇਰ ਮੈਨੂੰ ਕਿਉਂ ਨਹੀਂ ਕੀਤਾ ਜਾ ਰਿਹਾ, ਜਿਸ ਤੇ ਭਾਈ ਰਾਜੋਆਣਾ ਨੂੰ ਮਾਨਯੋਗ ਅਦਾਲਤ ਵਿਚ ਸਰੀਰਕ ਤੌਰ ਤੇ ਪੇਸ਼ ਕੀਤਾ ਗਿਆ ਸੀ ਪਰ ਅੱਜ ਉਸ ਦੇ ਵੀਡੀਓ ਕਾਂਨਫਰਸਿੰਗ ਰਾਹੀਂ ਪੇਸ਼ੀ ਦੇ ਆਰਡਰ ਪਾਸ ਹੋਏ ਹਨ ਜਿਸ ਕਰਕੇ ਅੱਜ ਭਾਈ ਰਾਜੋਆਣਾ ਦੀ ਪੇਸ਼ੀ ਕਾਂਨਫਰਸਿੰਗ ਰਾਹੀਂ ਕੀਤੀ ਗਈ ।


ਹੁਣ ਡੀਜ਼ਲ ਦੇ ਵਧੇ ਭਾਅ

ਬਿਨ੍ਹਾਂ ਸਬਸਿਡੀ ਵਾਲਾ ਸਿਲੰਡਰ 37,50 ਰੁਪਏ ਸਸਤਾ

 http://sameydiawaaz.com/Archive%20News/%5B2013%5D/03/03.03.2013%20-%2001.jpg

ਨਵੀਂ ਦਿੱਲੀ, 2 ਮਾਰਚ (ਏਜੰਸੀ): ਰੇਲਵੇ ਜਿਹੇ ਥੋਕ ਗ੍ਰਾਹਕਾਂ ਲਈ ਡੀਜ਼ਲ ਦੀ ਕੀਮਤ ਕਰੀਬ 1 ਰੁਪਏ ਪ੍ਰਤੀ ਲੀਟਰ ਵਧ ਗਈ ਹੈ ਜਦੋਂਕਿ ਬਿਨਾਂ ਸਬਸਿਡੀ ਵਾਲਾ ਰਸੋਈ ਗੈਸ (ਐਲ. ਪੀ. ਜੀ.) ਦੀ ਕੀਮਤ 37.50 ਰੁਪਏ ਪ੍ਰਤੀ ਸਿਲੰਡਰ ਘੱਟ ਹੋਈ ਹੈ। ਫਿਲਹਾਲ ਪੈਟਰੋਲ ਪੰਪਾਂ 'ਤੇ ਵਿਕਣ ਵਾਲੇ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਨਾ ਹੀ ਘਰਾਂ 'ਚ ਸਬਸਿਡੀ 'ਤੇ ਮਿਲਣ ਵਾਲੇ ਸਿਲੰਡਰਾਂ ਦੀਆਂ ਕੀਮਤਾਂ 'ਤੇ ਕੋਈ ਬਦਲਾਅ ਹੋਇਆ ਹੈ। ਸਰਕਾਰ ਨੇ ਇਸ ਸਾਲ ਜਨਵਰੀ 'ਚ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੂੰ ਥੋਕ ਡੀਜ਼ਲ ਲੈਣ ਵਾਲੇ ਗ੍ਰਾਹਕਾਂ ਨੂੰ ਬਾਜ਼ਾਰੀ ਕੀਮਤ 'ਤੇ ਇੰਧਣ ਵੇਚਣ ਦੀ ਇਜਾਜ਼ਤ ਦਿੱਤੀ ਹੈ। ਇਸ ਫੈਸਲੇ ਦੇ ਮੱਦੇਨਜ਼ਰ ਤੇਲ ਕੰਪਨੀਆਂ ਰੱਖਿਆ, ਰੇਲਵੇ ਅਤੇ ਸੂਬਾ ਪਰਿਵਾਹਨ ਨਿਗਮ ਜਿਵੇਂ ਥੋਕ ਉਪਭੋਗਤਾਵਾਂ ਨੂੰ ਡੀਜ਼ਲ 58.58 ਰੁਪਏ ਪ੍ਰਤੀ ਲੀਟਰ ਵੇਚਦੀ ਹੈ। ਉਧਰ ਦਿੱਲੀ 'ਚ ਪੈਟਰੋਲ ਪੰਪਾਂ 'ਤੇ ਗ੍ਰਾਹਕਾਂ ਨੂੰ ਡੀਜ਼ਲ 48.16 ਰੁਪਏ ਲੀਟਰ ਮਿਲਦਾ ਹੈ। ਉਦੋਗ ਸੂਤਰਾਂ ਨੇ ਕਿਹਾ ਕਿ ਤੇਲ ਕੰਪਨੀਆਂ ਨੇ ਥੋਕ ਉਪਭੋਗਤਾਵਾਂ ਲਈ ਡੀਜ਼ਲ ਦੀਆਂ ਕੀਮਤਾਂ 94 ਪੈਸੇ ਪ੍ਰਤੀ ਲੀਟਰ ਵਧਾ ਦਿੱਤੀਆਂ। ਇਸ 'ਚ ਸਥਾਨਕ ਟੈਕਸ ਜਾਂ ਵੈਟ ਸ਼ਾਮਲ ਨਹੀਂ ਹੈ। ਉਪਭੋਗਤਾਵਾਂ 'ਤੇ ਅਸਲ ਵਾਧਾ 1.25 ਰੁਪਏ ਪ੍ਰਤੀ ਲੀਟਰ ਤੱਕ ਹੋਵੇਗਾ।ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਮੱਦੇਨਜ਼ਰ ਥੋਕ ਗ੍ਰਾਹਕਾਂ ਲਈ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ । ਇਸ 'ਚ ਪੈਟਰੋਲ ਪੰਪਾਂ ਰਾਹੀਂ ਵਿਕਣ ਵਾਲੇ ਡੀਜ਼ਲ 'ਤੇ ਘਾਟਾ 11.26 ਰੁਪਏ ਲੀਟਰ ਹੋ ਗਿਆ ਹੈ ਜੋ ਪਿਛਲੇ ਸਾਲ 10.72 ਰੁਪਏ ਲੀਟਰ ਸੀ ।


ਰਾਮਦੇਵ ਨੇ ਕ੍ਰਿਸ਼ਨ ਤੇ ਚਾਣਕਿਆ ਨਾਲ ਗੁਰੂ ਸਾਹਿਬ ਦਾ ਹਵਾਲਾ ਦਿੱਤਾ

 http://sameydiawaaz.com/Archive%20News/%5B2013%5D/03/03.03.2013%20-%2005.jpg

ਚੰਡੀਗੜ੍ਹ 2 ਮਾਰਚ (ਦੀਪਕ ਸ਼ਰਮਾ) :- ਯੋਗਾ ਗੁਰੂ ਸਵਾਮੀ ਰਾਮਦੇਵ ਵਲੋਂ ਅਰਵਿੰਦ ਕੇਜਰੀਵਾਲ ਵਾਂਗ ਰਾਜਨੈਤਿਕ ਸੰਸਥਾਵਾਂ, ਲੋਕ ਸਭਾ ਅਤੇ ਵਿਧਾਨ ਸਭਾਵਾਂ ਆਦਿ ਦੀਆਂ ਚੋਣਾਂ ਲੜਨ ਲਈ ਰਾਜਸੀ ਪਾਰਟੀ ਬਣਾਏ ਜਾਣ ਦੇ ਕੀਤੇ ਗਏ ਐਲਾਨ ਦਾ ਸੁਆਗਤ ਕਰਦਿਆਂ ਉਸਦੇ ਸਮਰਥਕਾਂ ਵਲੋਂ ਇਸ ਫੈਸਲੇ ਨੂੰ ਜਾਇਜ਼ ਕਰਾਰ ਦੇਣ ਲਈ ਜਿਸ ਤਰ੍ਹਾਂ ਕ੍ਰਿਸ਼ਨ, ਚਾਣਕਿਆ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਵਾਲਾ ਦਿੱਤਾ ਹੈ, ਉਸਦਾ ਸ਼੍ਰੋਮਣੀ ਪੰਥਕ ਫੋਰਮ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਅਤੇ ਜਨਰਲ ਸਕਤ੍ਰ ਸ. ਕੁਲਬੀਰ ਸਿੰਘ ਨੇ ਸਖਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਸਵਾਮੀ ਰਾਮਦੇਵ ਨੂੰ ਰਾਜਸੀ ਸੱਤਾ ਹਾਸਲ ਕਰਨ ਲਈ ਕੋਈ ਵੀ ਰਾਜਸੀ ਪਾਰਟੀ ਬਣਾਏ ਜਾਣ ਦਾ ਪੂਰਾ ਅਧਿਕਾਰ ਹੈ ਤੇ ਉਸਦੇ ਸਮਰਥਕਾਂ ਵਲੋਂ ਇਸਦਾ ਸੁਆਗਤ ਵੀ ਕੀਤਾ ਜਾ ਸਕਦਾ ਹੈ। ਇਥੇ ਜਾਰੀ ਬਿਆਨ ਚ ਉਕਤ ਵਿਚਾਰਾਂ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥਕ ਫੋਰਮ ਆਗੂਆਂ ਕਿਹਾ ਕਿ ਇਸ ਫੈਸਲੇ ਨੂੰ ਜਾਇਜ਼ ਕਰਾਰ ਦੇਣ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਲਾਰਡ ਕ੍ਰਿਸ਼ਨਾ ਅਤੇ ਚਾਣਕਿਆ ਦਾ ਹਵਾਲਾ ਦੇਣਾ ਵੀ ਠੀਕ ਹੋ ਸਕਦਾ ਹੈ, ਪ੍ਰੰਤੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹਵਾਲਾ ਦੇਣਾ ਕਿਸੇ ਵੀ ਤਰ੍ਹਾਂ ਨਾ ਤਾਂ ਠੀਕ ਅਤੇ ਨਾ ਹੀ ਜਾਇਜ਼ ਹੈ। ਇਨ੍ਹਾਂ ਮੁਖੀਆਂ ਨੇ ਕਿਹਾ ਕਿ ਸਵਾਮੀ ਰਾਮਦੇਵ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਆਪਣੇ ਕਿਸੇ ਫੈਸਲੇ ਦੇ ਸੰਦਰਭ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਦੂਸਰੇ ਸਿੱਖ ਗੁਰੂ ਸਾਹਿਬਾਨ ਵਿਚੋਂ ਕਿਸੇ ਦਾ ਹਵਾਲਾ ਦੇਣ ਤੋਂ ਪਹਿਲਾਂ ਸਿੱਖ ਇਤਿਹਾਸ ਦੀ ਚੰਗੀ ਤਰ੍ਹਾਂ ਘੋਖ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਦੂਸਰੇ ਸਿੱਖ ਗੁਰੁ ਸਾਹਿਬਾਨ ਨੇ ਕਿਸੇ ਰਾਜਸੀ ਸੱਤਾ ਨੂੰ ਹਾਸਲ ਕਰਨ ਜਾਂ ਕਾਇਮ ਕਰਨ ਲਈ ਸੰਘਰਸ਼ ਨਹੀਂ ਸੀ ਕੀਤਾ ਅਤੇ ਨਾ ਹੀ ਇਸ ਉਦੇਸ਼ ਲਈ ਉਨ੍ਹਾਂ ਖਾਲਸੇ ਦੀ ਸਿਰਜਨਾ ਕੀਤੀ ਸੀ। ਗੁਰੂ ਸਾਹਿਬਾਨ ਨੇ ਨਾ ਕੇਵਲ ਆਪ ਜੀਵਨ ਭਰ ਜਬਰ - ਜ਼ੁਲਮ ਅਤੇ ਜ਼ਾਲਮ ਦੇ ਨਾਸ਼ ਅਤੇ ਗਰੀਬ - ਮਜ਼ਲੂਮ ਦੀ ਰਖਿਆ ਲਈ ਸੰਘਰਸ਼ ਕੀਤਾ ਸਗੋਂ ਦੇਸ਼ ਵਾਸੀਆਂ ਨੂੰ ਵੀ ਇਸਦੇ ਲਈ ਤਿਆਰ ਕੀਤਾ ਸੀ। ਖਾਲਸੇ ਦੀ ਸਿਰਜਨਾ ਵੀ ਉਨ੍ਹਾਂ ਇਸੇ ਸੰਘਰਸ਼ ਨੂੰ ਲਗਾਤਾਰ ਜਾਰੀ ਰਖਣ ਲਈ ਹੀ ਕੀਤੀ ਸੀ।


ਜੇਲ੍ਹ ‘ਚ ਬੰਦ ‘ਹਿੰਦੂ ਅੱਤਵਾਦੀ ਪੁਰੋਹਿਤ’ ਨੂੰ ਭਾਰਤੀ ਫੌਜ ਦੇ ਰਹੀ ਹੈ ਤਨਖਾਹ !

 http://sameydiawaaz.com/Archive%20News/%5B2013%5D/03/03.03.2013%20-%2002.jpg

ਚੰਡੀਗੜ੍ਹ :- ਅੱਤਵਾਦ ਦੇ ਨਾਮ ਉੱਤੇ ਕੀ ਭਾਰਤ ਦੀਆਂ ਜਾਂਚ ਏਜੰਸੀਆਂ ਦੇਸ਼ ਦੀ ਜਨਤਾ ਨੂੰ ਧੋਖਾ ਦੇ ਰਹੀਆਂ ਹਨ? ਇਹ ਸਵਾਲ ਅੱਤਵਾਦੀ ਘਟਨਾਵਾਂ ਦੇ ਦੋਸ਼ਾਂ ‘ਚ ਜੇਲ੍ਹ ਵਿੱਚ ਬੰਦ ਭਾਰਤੀ ਫੌਜ ਦੇ ਮੇਜਰ ਰਮੇਸ਼ ਉਪਾਧਿਆਏ ਦੇ ਲਿਖੇ ਪੱਤਰ ਵਿੱਚੋਂ ਖੜ੍ਹੇ ਹੁੰਦੇ ਹਨ। ਰਮੇਸ਼ ਉਪਾਧਿਆਏ ਨੇ ਜੇਲ੍ਹ ‘ਚੋਂ ਲਿਖੇ ਇੱਕ ਪੱਤਰ ਵਿੱਚ ਸਨਸਨੀਖੇਜ ਖੁਲਾਸੇ ਕੀਤੇ ਹਨ। ਰਮੇਸ਼ ਨੂੰ ਆਰæ ਟੀæ ਆਈæ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਕਈ ਵੱਡੀਆਂ ਅੱਤਵਾਦੀ ਘਟਨਾਵਾਂ ਦਾ ਮੁਜ਼ਰਮ ਲੈਫਟੀਨੈਂਟ ਕਰਨਲ ਪ੍ਰੋਹਿਤ ਪੰਜ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਭਾਰਤੀ ਫੌਜ ਵਲੋਂ ਪੂਰੀ ਤਨਖਾਹ ਲੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰਨਲ ਪ੍ਰੋਹਿਤ, ਸਾਧਵੀ ਪ੍ਰੱਗਿਆ ਠਾਕੁਰ, ਸਵਾਮੀ ਅਸੀਮਾਨੰਦ ਤੇ ਉਨ੍ਹਾਂ ਦੇ ਕਈ ਸਾਥੀ ਹਿੰਦੂ ਕੱਟੜਪੰਥੀਆਂ ਨੂੰ ਸਮਝੌਤਾ ਐਕਸਪ੍ਰੈੱਸ ਰੇਲ ਗੱਡੀ ਅਤੇ ਮਾਲੇਗਾਓਂ ਬੰਬ ਧਮਾਕਿਆਂ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੋਇਆ ਹੈ। ਪਹਿਲਾਂ ਇਸ ਦਾ ਦੋਸ਼ ਮੁਸਲਿਮ ਜਥੇਬੰਦੀਆਂ ਸਿਰ ਮੜਿਆ ਗਿਆ ਸੀ, ਪਰ ਬਾਅਦ ਵਿੱਚ ਇਹ ਘਟੀਆ ਕਾਰਾ ਹਿੰਦੂ ਕੱਟੜਪੰਥੀ ਜਥੇਬੰਦੀਆਂ ਅਤੇ ਭਾਰਤੀ ਫੌਜ ਵਿੱਚ ਬੈਠੇ ਉਨ੍ਹਾਂ ਦੇ ਕਾਰਕੁੰਨਾਂ ਦਾ ਨਿਕਲਿਆ ਸੀ। ਰੱਖਿਆ ਮੰਤਰਾਲੇ ਦੇ ਫੌਜੀ ਵਿਭਾਗ ਤੋਂ ਸੂਚਨਾ ਦੇ ਅਧਿਕਾਰ ਦੇ ਤਹਿਤ ਮਿਲੀ ਜਾਣਕਾਰੀ ਦੇ ਮੁਤਾਬਿਕ ਮਾਲੇਗਾਂਵ ਬੰਬ ਧਮਾਕੇ 2008 ਮਾਮਲੇ ਵਿੱਚ ਗ੍ਰਿਫਤਾਰ ਲੈਫਟੀਨੈਂਟ ਕਰਨਲ ਪ੍ਰਸਾਦ ਸ਼੍ਰੀਕਾਂਤ ਪ੍ਰੋਹਿਤ ਨੂੰ ਲਗਾਤਾਰ ਤਨਖਾਹ ਭੱਤਾ ਮਿਲ ਰਿਹਾ ਹੈ।ਆਰ. ਟੀ. ਆਈ. ਦੇ ਜਵਾਬ ਵਿੱਚ ਪ੍ਰਿੰਸੀਪਲ ਕੰਟਰੋਲਰ ਆਫ ਡਿਫੈਂਸ ਅਕਾਉਂਟ, ਪੁਣੇ (ਪੱਤਰ ਗਿਣਤੀ 05 /084 /182292 ) ਦੱਸਦੇ ਹਨ ਕਿ ’ਲੈਫਟੀਨੈਂਟ ਕਰਨਲ ਪ੍ਰਸਾਦ ਸ਼੍ਰੀਕਾਂਤ ਪ੍ਰੋਹਿਤ, ਜਿਨ੍ਹਾਂ ਦਾ ਆਈ.ਸੀ. 55,224 ਹੈ, ਨੂੰ ਲਗਾਤਾਰ ਪੂਰੀ ਤਨਖਾਹ ਅਤੇ ਭੱਤੇ ਦਿੱਤੇ ਜਾ ਰਹੇ ਹਨ’।ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਅੱਤਵਾਦ ਵਿੱਚ ਲਿਪਤ ‘ਦੇਸ਼ ਦਾ ਦੁਸ਼ਮਣ’ ਫੌਜ ਤੋਂ ਤਨਖਾਹ ਕਿਵੇਂ ਲੈ ਰਿਹਾ ਹੈ? ਇਹੀ ਨਹੀਂ, ਕਰਨਲ ਪ੍ਰੋਹਿਤ ਦੇ ਨਾਲ ਹੀ ਗ੍ਰਿਫਤਾਰ ਹੋਏ ਮੇਜਰ ਰਮੇਸ਼ ਉਪਾਧਿਆਏ ਉਸ ਉੱਤੇ ਹੋਰ ਵੀ ਸੰਗੀਨ ਇਲਜ਼ਾਮ ਲਗਾ ਰਹੇ ਹਨ। ਜੇਲ੍ਹ ਤੋਂ ਲਿਖੇ ਇਸ ਪੱਤਰ ਵਿੱਚ ਰਮੇਸ਼ ਉਪਾਧਿਆਏ ਨੇ ਦਾਅਵਾ ਕੀਤਾ ਹੈ ਕਿ ਪ੍ਰੋਹਿਤ ਨੇ ਆਰ ਐਸ਼ ਐਸ਼ ਪ੍ਰਮੁੱਖ ਮੋਹਨ ਭਾਗਵਤ ਅਤੇ ਆਰæਐਸ਼ਐਸ਼ ਨੇਤਾ ਇੰਦਰੇਸ਼ ਕੁਮਾਰ ਦੀ ਸੁਪਾਰੀ ਵੀ ਲਈ ਸੀ। ਰਮੇਸ਼ ਉਪਾਧਿਆਏ ਨੇ ਇਸਦੀ ਜਾਣਕਾਰੀ ਮਹਾਰਾਸ਼ਟਰ ਦੀ ਐਂਟੀ ਟੈਰੋਰਿਸਟ ਸਕਵਾਇਡ ਨੂੰ ਵੀ ਦਿੱਤੀ ਪਰ ਇਸਦੇ ਚੀਫ ਰਾਕੇਸ਼ ਮਾਰਿਆ ਨੇ ਇਸ ਮੁੱਦੇ ਦੀ ਅੱਗੇ ਕਦੇ ਜਾਂਚ ਨਹੀਂ ਕੀਤੀ। ਮਾਮਲਾ ਫਿਲਹਾਲ ਐਨ ਆਈ ਏ ਦੇ ਕੋਲ ਹੈ।ਆਪਣੇ ਪੱਤਰ ਵਿੱਚ ਮੇਜਰ ਰਮੇਸ਼ ਉਪਾਧਿਆਏ ਰਮੇਸ਼ ਅੱਗੇ ਲਿਖਦੇ ਹਨ, ‘ਮੈਂ ਆਪ ਬੇਗੁਨਾਹ ਹਾਂ। ਮੈਂ ਕਦੇ ਕੋਈ ਗੁਨਾਹ ਨਹੀਂ ਕੀਤਾ ਹੈ। ਫਿਰ ਵੀ ਮਹਾਰਾਸ਼ਟਰ ਸਰਕਾਰ ਅਤੇ ਭਾਰਤ ਸਰਕਾਰ ਦੀ ਸਿਆਸਤ ਦੇ ਚੱਕਰ ਕਾਰਨ ਜੇਲ੍ਹ ਵਿੱਚ ਹਾਂ। ਮੇਰੇ ਵਰਗੇ ਹੋਰ ਵੀ ਹਨ, ਹਿੰਦੂ ਵੀ, ਮੁਸਲਮਾਨ ਵੀ।’ਮੇਜਰ ਰਮੇਸ਼ ਉਪਾਧਿਆਏ ਸਰਕਾਰ ਉੱਤੇ ਇਲਜ਼ਾਮ ਲਗਾਉਂਦਾ ਹੋਇਆ ਲਿਖਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਜਾਂਚ ਏਜੰਸੀਆਂ ਵਿੱਚ ਸੱਚਾਈ ਦਾ ਪਤਾ ਲਗਾਉਣ ਅਤੇ ਅਸਲੀ ਕਸੂਰਵਾਰ ਨੂੰ ਫੜਨ ਅਤੇ ਸਜ਼ਾ ਦਿਵਾਉਣ ਵਿੱਚ ਦਿਲਚਸਪੀ ਨਹੀਂ ਹੈ। ਬਸ ਨਾਟਕਬਾਜ਼ੀ ਚਾਲੂ ਹੈ ਅਤੇ ਇਨਸਾਫ ਦੀ ਉਮੀਦ ਘੱਟ ਹੁੰਦੀ ਜਾ ਰਹੀ ਹੈ।


ਮੋਗਾ ਦੀ ਜਿਮਨੀ ਚੌਣ ਹਾਰਨ ਤੋ ਬਾਅਦ ਕਾਂਗਰਸੀਆਂ ਵਿਚ ਲੜ੍ਹਾਈ ਤੇਜ

ਕੈਪਟਨ ਅਮਰਿੰਦਰ ਸਿੰਘ ਵਲੋ ਕੁਝ ਵਿਧਾਇਕਾਂ ਨੂੰ ਨੋਟਿਸ ਜਾਰੀ ਕਰਨ ਤੋ ਬਾਅਦ ਲੜ੍ਹਾਈ ਤੇਜ ਹੋਈ

 http://sameydiawaaz.com/Archive%20News/%5B2013%5D/03/03.03.2013%20-%2003.jpg

ਚੰਡੀਗੜ੍ਹ 2 ਮਾਰਚ :- ਮੋਗਾ ਜਿਮਨੀ ਚੌਣ ਹਾਰਨ ਤੋ ਬਾਅਦ ਕਾਂਗਰਸੀਆਂ ਵਿਚ ਲੜ੍ਹਾਈ ਹੋਰ ਤੇਜ ਹੋ ਗਈ ਹੈ। ਹਾਰ ਤੋ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਕਾਂਗਰਸੀ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਸਨ। ਜਿਨ੍ਹਾ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਉਨ੍ਹਾਂ ਇਨ੍ਹਾਂ ਨੋਟਿਸਾਂ ਦਾ ਵਿਰੋਧ ਕੀਤਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਬ੍ਰਹਮ ਮਹਿੰਦਰਾ, ਕਾਕਾ ਰਣਦੀਪ ਸਿੰਘ, ਅਵਤਾਰ ਹੈਨਰੀ, ਰਾਕੇਸ਼ ਪਾਂਡੇ ਆਦਿ ਨੂੰ ਨੋਟਿਸ ਜਾਰੀ ਕਰਨ ਤੋ ਬਾਅਦ ਇਨ੍ਹਾਂ ਵਿਧਾਇਕਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸੂਤਰਾਂ ਅਨੁਸਾਰ ਕਾਕਾ ਰਣਦੀਪ ਸਿੰਘ ਜੋਕਿ ਅਮਲੋਹ ਹਲਕੇ ਤੋ ਵਿਧਾਇਕ ਹਨ, ਨੂੰ ਅੱਜ ਨੋਟਿਸ ਪ੍ਰਾਪਤ ਹੋਇਆ ਹੈ। ਅੱਜ ਰਾਤ ਕਾਂਗਰਸੀ ਵਿਧਾਇਕਾਂ ਰਾਣਾ ਕੇ ਪੀ ਸਿੰਘ, ਰਾਣਾ ਗੁਰਜੀਤ ਸਿੰਘ, ਰਾਣਾ ਸੋਢੀ, ਅਜਾਇਬ ਸਿੰਘ ਭੱਟੀ, ਸੁਖਜਿੰਦਰ ਰੰਧਾਵਾ, ਫਤਹਿ ਜੰਗ ਬਾਜਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਕੇ ਬ੍ਰਹਮ ਮਹਿੰਦਰਾ ਅਤੇ ਕਾਕਾ ਰਣਦੀਪ ਸਿੰਘ ਨਾਭਾ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਕਿਹਾ ਹੈ ਕਿ ਪਾਰਟੀ ਵਲੋ ਸੌਂਪੀ ਜਿੰਮੇਵਾਰੀ ਨਿਭਾਇਆ ਪਾਰਟੀ ਨੇਤਾਵਾਂ ਦਾ ਫਰਜ ਹੈ, ਨਾ ਕਿ ਉਨ੍ਹਾਂ ਨੂੰ ਸੱਦਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਝ ਨੇਤਾ ਆਪਣੀ ਜਿੰਮੇਵਾਰੀ ਤੋ ਬਚਣ ਲਈ ਗਲਤ ਬਿਆਨਬਾਜੀ ਕਰ ਰਹੇ ਹਨ ਪਰ ਜਿੰਮੇਵਾਰੀ ਨਿਭਾਉਣਾ ਸਾਰਿਆਂ ਦਾ ਫਰਜ ਹੈ। ਇਨ੍ਹਾ ਵਿਧਾਇਕਾਂ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬ੍ਰਹਮ ਮਹਿੰਦਰਾ ਅਤੇ ਕਾਕਾ ਰਣਦੀਪ ਸਿੰਘ ਨੇ ਮੋਗਾ ਜਿਮਨੀ ਚੌਣ ਵਿਚ ਜਾ ਕੇ ਪ੍ਰਚਾਰ ਕਿਉਂ ਨਹੀਂ ਕੀਤਾ ਜਦੋਕਿ ਦੂਜੇ ਪਾਸੇ ਸਾਰੀ ਕਾਂਗਰਸ ਪਾਰਟੀ ਉਥੇ ਮੌਜੂਦ ਸੀ ਅਤੇ ਲੜ੍ਹਾਈ ਲੜ੍ਹ ਰਹੀ ਸੀ। ਇਨ੍ਹਾਂ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗੁਲਚੈਣ ਸਿੰਘ ਚੜ੍ਹਕ ਦੇ ਧਿਆਨ ਵਿਚ ਸਾਰਾ ਮਾਮਲਾ ਲੈ ਕੇ ਜਾਂਦਾ ਜਾਵੇ ਅਤੇ ਦੋਵਾਂ ਨੇਤਾਂ ਵਿਰੁਧ ਅਨੁਸ਼ਾਸ਼ਨੀ ਕਾਰਵਾਈ ਕਰਨ ਦੀ ਮੰਗ ਕੀਤੀ।ਕੈਪਟਨ ਅਮਰਿੰਦਰ ਸਿੰਘ ਵਲੋ ਜਾਰੀ ਨੋਟਿਸ ਸੰਬੰਧੀ ਬ੍ਰਹਮ ਮਹਿੰਦਰਾ ਦਾ ਬਿਆਨ ਕਿ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ ਤੋ ਸਪਸ਼ਟ ਹੈ ਕਿ ਉਹ ਆਪਣੇ ਬਿਆਨ ਦਾ ਆਪ ਹੀ ਖੰਡਨ ਕਰ ਰਹੇ ਹਨ। ਇਸ ਪਾਸੇ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮੌਗਾ ਚੌਣ ਦੇ ਪ੍ਰਚਾਰ ਸੰਬੰਧੀ ਸੂਚਿਤ ਨਹੀਂ ਕੀਤਾ ਗਿਆ ਪਰ ਦੂਜੇ ਪਾਸੇ ਮਹਿੰਦਰਾ ਕਹਿ ਰਹੇ ਹਨ ਕਿ ਉਨ੍ਹਾਂ ਪਾਰਟੀ ਦੇ ਉਮੀਦਵਾਰ ਵਾਸਤੇ ਚੌਣ ਪ੍ਰਚਾਰ ਕੀਤਾ। ਬ੍ਰਹਮ ਮਹਿੰਦਰਾ ਵਿਰੁੱਧ ਡਟੇ ਵਿਧਾਇਕਾਂ ਨੇ ਕਿਹਾ ਕਿ ਮਹਿੰਦਰਾ ਕੇਵਲ ਇਕ ਵਾਰ ਮੌਗਾ ਗਏ ਅਤੇ ਉਹ ਉੁਨ੍ਹਾਂ ਨੂੰ ਅਲਾਟ ਕੀਤੇ ਖੇਤਰ ਵਿਚ ਜਾ ਕੇ ਚੌਣ ਪ੍ਰਚਾਰ ਨਹੀਂ ਕਰ ਸਕਦੇ, ਇਸ ਦਾ ਕਾਰਨ ਉਹ ਹੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਸ੍ਰੀ ਮਹਿੰਦਰਾ ਪਾਰਟੀ ਦੇ ਇਕ ਸੀਨੀਅਰ ਨੇਤਾ ਹਨ ਅਤੇ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਮੈਬਰ ਹਨ, ਇਸ ਲਈ ਹੈਰਾਨੀਜਨਕ ਗੱਲ ਹੈ ਕਿ ਉਹ ਪਾਰਟੀ ਦੇ ਚੌਣ ਪ੍ਰਚਾਰ ਤੋ ਦੂਰ ਰਹੇ। ਇਸ ਮੱਦੇ ਤੋ ਧਿਆਨ ਬਦਲ ਕੇ ਉਹ ਬਚ ਨਹੀਂ ਸਕਦੇ। ਇਨ੍ਹਾਂ ਨੇਤਾਵਾਂ ਨੇ ਕਾਕਾ ਰਣਦੀਪ ਸਿੰਘ ਬਾਰੇ ਕਿਹਾ ਕਿ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਤਬੀਦਤ ਠੀਕ ਨਹੀਂ ਸੀ ਅਤੇ ਕੁਝ ਪਰਿਵਾਰਕ ਰੁਝੇਵੇ ਸਨ, ਕਹਿ ਕੇ ਬਚਣ ਦੀ ਕੋਸ਼ਿਸ਼ ਕੀਤੀ ਹੈ ਪਰ ਕਾਕਾ ਰਣਦੀਪ ਸਿੰਘ ਵਿਰੁਧ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਗੋਲਫ ਕਲੱਬ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਸੀ। ਇਸ ਕਾਰਨ ਸਾਰਿਆਂ ਨੂੰ ਨਾਮੋਸ਼ੀ ਦਾ ਸਾਮ•ਣਾ ਕਰਨਾ ਪਿਆ ਸੀ, ਕਿਉਂਕਿ ਉਸ ਸਮੇਂ ਸਾਰੀ ਕਾਂਗਰਸ ਪਾਰਟੀ ਮੋਗਾ ਵਿਚ ਲੜ੍ਹਾਈ ਲੜ੍ਹ ਰਹੀ ਸੀ। ਇਕ ਪਾਸੇ ਕਾਕਾ ਰਣਦੀਪ ਸਿੰਘ ਨੇ ਕਾਂਗਰਸੀ ਵਿਧਾਇਕਾਂ ਨੇ ਹਮਲਾ ਕੀਤਾ ਹੈ ਪਰ ਦੂਜੇ ਪਾਸੇ ਅਮਲੋਹ ਹਲਕੇ ਵਿਚ ਅੱਜ ਕਲ• ਇਹ ਅਫਵਾਹ ਬੜੇ ਜੋਰ ਸ਼ੋਰ ਨਾਲ ਫਲਾਈ ਜਾ ਰਹੀ ਹੈ ਕਿ ਜੋਗਿੰਦਰਪਾਲ ਜੈਨ ਤੋ ਬਾਅਦ ਕਾਕਾ ਰਣਦੀਪ ਸਿੰਘ ਅਮਲੋਹ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਕਾਂਗਰਸ ਛੱਡ ਕੇ ਚੌਣ ਲੜਣਗੇ।

ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ ਬ੍ਰਹਮ ਮਹਿੰਦਰਾ ਨੇ ਨੋਟਿਸ ਦਾ ਤਿੱਖੇ ਸ਼ਬਦਾਂ ਵਿਚ ਜਵਾਬ ਦਿੱਤਾ ਹੈ ਅਤੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਹੈ ਅਤੇ ਕਿਹਾ ਹੈ ਕਿ ਉਹ ਵੀ ਮੋਗਾ ਚੌਣ ਵਿਚ ਨਹੀਂ ਗਏ। ਇਸ ਲਈ ਉਨ੍ਹਾਂ ਵਿਰੁਧ ਕਿਉਂ ਕਾਰਵਾਈ ਨਹੀਂ ਹੋ ਰਹੀ ਹੈ। ਸੂਤਰਾਂ ਅਨੁਸਾਰ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਹੈ ਅਤੇ ਕਿਹਾ ਹੈ ਕਿ ਉਹ ਇਸ ਗੱਲ ਦਾ ਮੰਥਣ ਕਰਨ ਕਿ ਕਾਂਗਰਸ 2007 ਅਤੇ 2012 ਵਿਚ ਵਿਧਾਨ ਸਭਾ ਚੌਣ ਕਿਉਂ ਹਾਰੀ। ਸ੍ਰੀ ਮਹਿੰਦਰਾ ਨੇ ਕੈਪਟਨ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਸਾਥੀ ਵਿਧਾਇਕਾਂ ਦੀ ਆਵਾਜ ਨੂੰ ਨਾ ਦਬਾਉਣ, ਇਸ ਕਾਰਨ ਕਾਂਗਰਸ ਪਾਰਟੀ ਨੇ ਪਹਿਲਾਂ ਹੀ ਕਾਫੀ ਨੁਕਸਾਨ ਉਠਾਇਆ ਹੈ।


ਭਾਰਤ - ਬੰਗਲਾ ਦੇਸ਼ ਸਰਹੱਦ 'ਤੇ ਭੂਚਾਲ ਦੇ ਝਟਕੇ

ਕਰੀਮਗੰਜ 2 ਮਾਰਚ (ਏਜੰਸੀਆਂ) :- ਭਾਰਤ - ਬੰਗਲਾ ਦੇਸ਼ ਸਰਹੱਦ 'ਤੇ ਸ਼ਨੀਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਇਸ ਭੂਚਾਲ ਦੀ ਤੀਬਰਤਾ ਸਵੇਰੇ 7 ਵਜੇ ਰਿਐਕਟਰ ਪੈਮਾਨੇ 'ਤੇ 5.2 ਮਾਪੀ ਗਈ । ਵਿਭਾਗ ਅਨੁਸਾਰ ਭੂਚਾਲ ਦਾ ਕੇਂਦਰ ਭਾਰਤ - ਬੰਗਲਾ ਸਰਹੱਦ ਖੇਤਰ 'ਚ ਅਸਾਮ ਦੇ ਕਰੀਮਗੰਜ ਜਿਲ੍ਹੇ 'ਚ ਸੀ । ਹਾਲਾਂਕਿ ਭੂਚਾਲ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ । ਭਾਰਤ ਦੇ ਭੂ ਵਿਗਿਆਨੀ ਸਰਵੇਖਣ 'ਚ ਦੇਸ਼ ਦੇ ਪੂਰਬ - ਉੱਤਰ ਖੇਤਰ 'ਚ ਭੂਚਾਲ ਦੇ ਝਟਕਿਆਂ ਦਾ ਪੂਰਵ ਅਨੁਮਾਨ ਲਾਇਆ ਗਿਆ ਸੀ । ਭਾਰਤ ਦਾ ਪੂਰਬ - ਉੱਤਰ ਇਲਾਕਾ ਵਿਸ਼ਵ ਦੇ ਸਭ ਤੋਂ ਵਧੇਰੇ ਭੂਚਾਲ ਸੰਭਾਵਿਤ ਖੇਤਰਾਂ 'ਚ 6ਵੇਂ ਸਥਾਨ 'ਤੇ ਆਉਂਦਾ ਹੈ ।


ਭਾਜਪਾ ਨੇ ਨਰਿੰਦਰ ਮੋਦੀ ਨੂੰ ਅੱਗੇ ਲਿਆਉਣ ਦਾ ਕੀਤਾ ਇਸ਼ਾਰਾ

ਕਾਰਜਕਾਰਨੀ ਦੇ ਬੈਠਕ 'ਚ ਮੋਦੀ ਦੀ ਹੋਈ ਜੈ-ਜੈਕਾਰ

ਜਿਵੇਂ ਰਾਮ ਨੇ ਰਾਵਣ, ਕ੍ਰਿਸ਼ਨ ਨੇ ਕੰਸ ਨੂੰ ਮਾਰਿਆ ਉਂਝ ਹੀ ਭ੍ਰਿਸ਼ਟਾਚਾਰ ਕਾਂਗਰਸ ਨੂੰ ਮਾਰੇਗਾ - ਭਾਜਪਾ

 http://sameydiawaaz.com/Archive%20News/%5B2013%5D/03/03.03.2013%20-%2004.jpg

ਨਵੀਂ ਦਿੱਲੀ 2 ਮਾਰਚ (ਏਜੰਸੀ) :- ਭਾਜਪਾ ਦੀ ਤਿੰਨ ਦਿਨੀਂ ਕੌਮੀ ਕਾਰਜਕਾਰਨੀ ਦੀ ਬੈਠਕ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਜੈਕਾਰਿਆਂ ਨਾਲ ਭਾਜਪਾ ਦੇ ਕੌਮੀ ਇਜਲਾਸ ਦੌਰਾਨ ਦੇਸ਼ ਦੀ ਰਾਜਧਾਨੀ ਦਾ ਤਾਲਕਟੋਰਾ ਸਟੇਡੀਅਮ ਗੂੰਜ ਉਠਿਆ। ਪਾਰਟੀ ਦੇ ਕੌਮੀ ਪ੍ਰਧਾਨ ਰਾਜਨਾਧ ਸਿੰਘ ਨੇ ਨਰਿੰਦਰ ਮੋਦੀ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਗੁਜਰਾਤ 'ਚ ਨਰਿੰਦਰ ਮੋਦੀ ਦੀ ਅਗਵਾਈ 'ਚ ਲਗਾਤਾਰ ਤੀਜੀ ਵਾਰ ਜਿੱਤ 'ਤੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ। ਮੋਦੀ ਨੂੰ ਉਨ੍ਹਾਂ ਨੇ ਸਭ ਤੋਂ ਹਰਮਨਪਿਆਰਾ ਮੁੱਖ ਮੰਤਰੀ ਕਰਾਰ ਦਿੱਤਾ। ਨਾਲ ਹੀ ਉਨ੍ਹਾਂ ਨੇ ਉਨ੍ਹਾਂ ਨੂੰ ਮਾਲਾ ਪਹਿਨਾ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਧਰ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਸੁਸ਼ਮਾ ਸਵਰਾਜ, ਵੈਂਕਇਆ ਨਾਇਡੂ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਣੇ ਮੁੱਖ ਨੇਤਾਵਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਂਗਰਸ ਯੂ. ਪੀ. ਏ. ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਰਾਮ ਨੇ ਰਾਵਣ ਨੂੰ, ਕ੍ਰਿਸ਼ਨ ਨੇ ਕੰਸ ਨੂੰ, ਓਬਾਮਾ ਨੇ ਓਸਾਮਾ ਨੂੰ ਮਾਰਿਆ ਉਂਝ ਹੀ ਭ੍ਰਿਸ਼ਟਾਚਾਰ ਕਾਂਗਰਸ ਨੂੰ ਮਾਰੇਗਾ। ਰਾਜਨਾਥ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਸਾਰੀ ਦੁਨੀਆ 'ਚ ਸਾਡੀ ਸਾਖ 'ਤੇ ਜੋ ਧੱਬਾ ਲੱਗਾ ਹੈ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਸਾਡੀ ਗਿਣਤੀ ਦੁਨੀਆ ਦੇ ਭ੍ਰਿਸ਼ਟ ਦੇਸ਼ਾਂ 'ਚ ਹੋਣ ਲੱਗੀ ਹੈ। ਉਨ੍ਹਾਂ ਨੇ ਕਿਹਾ,''ਸਾਡਾ ਇਹ ਦੋਸ਼ ਹੈ ਕਿ 9 ਸਾਲ 'ਚ ਭ੍ਰਿਸ਼ਟਾਚਾਰ 'ਚ ਇਸ ਦਾਨਵੀਏ ਵਿਸਤਾਰ ਲਈ ਕਾਂਗਰਸ ਹੀ ਜ਼ਿੰਮੇਵਾਰ ਹੈ। ਅੱਜ ਕਾਂਗਰਸ ਸਰਕਾਰ ਇਸ ਕਦਰ ਭ੍ਰਿਸ਼ਟਾਚਾਰ 'ਚ ਰਚ ਬੱਸ ਗਈ ਹੈ ਕਿ ਇਸ ਸਰਕਾਰ ਨੇ ਤਾਂ ਇਬਰਾਹਿਮ ਲਿੰਕਨ ਦੀ ਲੋਕਤੰਤਰ ਦੀ ਪਰੀਭਾਸ਼ਾ ਦੇਣ ਵਾਲੀ ਯੁਕਤੀ ਨੂੰ ਹੀ ਬਦਲ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਇਹ ਸਰਕਾਰ ਭ੍ਰਿਸ਼ਟਾਚਾਰ ਵੱਲੋਂ ਭ੍ਰਿਸ਼ਟਾਚਾਰ ਦੀ ਅਤੇ ਭ੍ਰਿਸ਼ਟਾਚਾਰ ਲਈ ਹੈ।'' ਰਾਜਨਾਥ ਨੇ ਕਿਹਾ,''ਭਾਰਤ 'ਚ ਨਾਮਰਾਸ਼ੀਆਂ ਦੀ ਚਰਚਾ ਹੁੰਦੀ ਹੈ ਅਤੇ ਕਿਤੇ ਨਾ ਕਿਤੇ ਕੁਦਰਤ ਕਿਸੇ ਵੀ ਸਮੱਸਿਆ ਦਾ ਨਿਦਾਨ ਨਾਮਰਾਸ਼ੀ ਦੇ ਅੱਖਰਾਂ 'ਚ ਸ਼ਾਮਲ ਕਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਯੂ. ਪੀ. ਏ. ਸਰਕਾਰ ਦੇ ਪਿਛਲੇ 9 ਸਾਲ ਦੇ ਸ਼ਾਸਨ 'ਚ ਭ੍ਰਿਸ਼ਟਾਚਾਰ ਦੇ ਅਜਿਹੇ ਕਾਲੇ ਅਧਿਆਏ ਲਿੱਖੇ ਗਏ ਹਨ, ਜਿਸ 'ਚ ਇਕ ਨਿਸ਼ਚਿਤ ਪ੍ਰਵਿਰਤੀ ਨਜ਼ਰ ਆਉਂਦੀ ਹੈ। ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜੋ ਅਤੇ ਕਿਸੇ ਤਰ੍ਹਾਂ ਉਸ ਦੇ ਤਾਰ ਪੂਰਬਵਰਤੀ ਰਾਜਗ ਸਰਕਾਰ ਨਾਲ ਜੋੜ ਦੇਵੋ।


ਦਿੱਲੀ ਨਾਬਾਲਗ ਜਬਰ ਜਨਾਹ ਮਾਮਲਾ ਦੋਸ਼ੀ ਪਕੜ ਤੋਂ ਬਾਹਰ - 200 ਤੋਂ ਪੁੱਛਗਿੱਛ

ਨਵੀਂ ਦਿੱਲੀ 2 ਮਾਰਚ (ਏਜੰਸੀ) :- ਉੱਤਰੀ ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਨਗਰ ਨਿਗਮ ਵਲੋਂ ਸੰਚਾਲਤ ਇਕ ਸਕੂਲ ਵਿਚ ਦੂਜੀ ਜਮਾਤ ਦੀ ਅੱਠ ਸਾਲਾ ਵਿਦਿਆਰਥਣ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ । ਵਾਰਦਾਤ ਦੀ ਖ਼ਬਰ ਮਿਲਣ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਸਕੂਲ ਅਤੇ ਹਸਪਤਾਲ ਬਾਹਰ ਕਾਫੀ ਹੰਗਾਮਾ ਕੀਤਾ ਤੇ ਸਰਕਾਰੀ ਜਾਇਦਾਦ ਦਾ ਕਾਫੀ ਨੁਕਸਾਨ ਕੀਤਾ ਗਿਆ, ਜਿਸ ਕਾਰਨ ਪੁਲਿਸ ਵੱਲੋਂ 17 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਪਰ ਜਬਰ ਜਨਾਹ ਦੇ ਦੋਸ਼ੀ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਜਦ ਕਿ 200 ਤੋਂ ਵੱਧ ਲੋਕਾਂਤੋਂ ਪੁੱਛਗਿੱਛ ਕੀਤੀ ਗਈ ਹੈ । ਇਹ ਘਟਨਾ ਉਸ ਵਕਤ ਵਾਪਰੀ ਜਦ ਲੜਕੀ ਦੁਪਹਿਰ ਦੇ ਖਾਣੇ ਲਈ ਚੱਲੀ ਸੀ । ਸਰਕਾਰੀ ਅਧਿਕਾਰੀ ਵਲੋਂ ਦੱਸਿਆ ਗਿਆ ਕਿ ਲੜਕੀ ਦੇ ਲਹੂ ਵਗਦਾ ਵੇਖ ਕੇ ਲੜਕੀ ਦੇ ਘਰ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲੱਗਾ । ਇਸ ਪਰਿਵਾਰ ਦੇ ਇਕ ਗੁਆਂਢੀ ਨੇ ਦੱਸਿਆ ਕਿ ਘਟਨਾ ਦੀ ਸ਼ਿਕਾਰ ਲੜਕੀ ਕਾਫੀ ਡਰੀ ਹੋਈ ਸੀ ਤੇ ਘਟਨਾ ਬਾਰੇ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ । ਸ਼ੁੱਕਰਵਾਰ ਨੂੰ ਲੜਕੀ ਨੂੰ ਸੰਜੇ ਗਾਂਧੀ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਉਸ ਦੀ ਡਾਕਟਰੀ ਜਾਂਚ ਵਿਚ ਜਬਰ ਜਨਾਹ ਦੀ ਪੁਸ਼ਟੀ ਹੋਈ । ਪੁਲਿਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ ਤੇ ਸਕੂਲ ਦੇ ਦੋ ਅਧਿਆਪਕਾਂ ਅਤੇ ਚੌਕੀਦਾਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਲੜਕੀ ਨੇ ਦੱਸਿਆ ਕਿ ਉਹ ਦੋਸ਼ੀਆਂ ਨੂੰ ਨਹੀਂ ਜਾਣਦੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz