ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162949
ਅੱਜ
ਇਸ ਮਹੀਨੇ
651
18673

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

2 ਮਾਰਚ 2013

ਨਰਾਇਣ ਸਿੰਘ ਚੌੜਾ ਦਾ, ਪੁਲਿਸ ਝੂਠਾ ਮੁਕਾਬਲਾ ਬਣਾਉਣ ਦੀ ਸਾਜ਼ਿਸ ਨਾ ਰਚੇ - ਮਾਨ

ਬਿਨ੍ਹਾਂ ਰਸ਼ੀਦ ਤੋ ਉਸਦੇ ਘਰੋਂ ਸਮਾਨ ਚੁੱਕਣਾ ਕਾਨੂੰਨ ਦੇ ਖੋਖਲੇਪਣ ਦਾ ਸਬੂਤ

http://sameydiawaaz.com/Archive%20News/%5B2013%5D/03/02.03.2013%20-%2009.jpg

ਫਤਹਿਗੜ੍ਹ ਸਾਹਿਬ 1 ਮਾਰਚ :- ''ਮਨੁੱਖੀ ਅਧਿਕਾਰਾਂ ਲਈ ਅਤੇ ਮਨੁੱਖਤਾ ਲਈ ਬੀਤੇ ਸਮੇਂ ਤੋ ਕੰਮ ਕਰਦੇ ਆ ਰਹੇ ਨਰਾਇਣ ਸਿੰਘ ਚੌੜਾ ਨੂੰ ਤਰਨਤਾਰਨ ਅਤੇ ਕੁਰਾਲੀ ਦੀ ਪੁਲਿਸ ਵਲੋਂ ਵਿਸ਼ਫੋਟਕ ਸਮੱਗਰੀ ਦਿਖਾਕੇ ਅਤੇ ਉਸ ਉਤੇ ਕਈ ਤਰ੍ਹਾਂ ਦੀ ਸੰਗੀਨ ਜੁਰਮ ਲਗਾਕੇ ਗ੍ਰਿਫ਼ਤਾਰ ਕਰਨ ਦੇ ਅਮਲ ਅਸਲੀਅਤ ਵਿਚ ਸਿੱਖ ਕੌਮ ਉਤੇ ਹੋ ਰਹੇ ਜ਼ਬਰ - ਜੁਲਮ ਦੀ ਅਵਾਜ ਨੂੰ ਬੁਲੰਦ ਕਰਨ ਤੋ ਰੋਕਣ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਲਈ ਹੋਏ ਹਨ । ਸਾਨੂੰ ਇਹ ਵੀ ਡੂੰਘੀ ਸੰਕਾ ਹੈ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਡੀ. ਜੀ. ਪੀ. ਸੁਮੇਧ ਸੈਣੀ ਨੇ ਸ. ਚੌੜਾ ਨੂੰ ਗ੍ਰਿਫਤਾਰ ਕਰਵਾਕੇ ਖੁਦ ਇੰਟੈਰੋਗੇਟ ਕੀਤਾ ਹੈ, ਜਦੋਕਿ ਡੀ. ਜੀ. ਪੀ. ਖੁਦ ਕਦੀ ਵੀ ਇੰਟੈਰੋਗੇਟ ਨਹੀ ਕਰਦੇ । ਉਸ ਨੂੰ ਝੂਠਾ ਪੁਲਿਸ ਮੁਕਾਬਲਾ ਦਿਖਾਕੇ ਸਰੀਰਕ ਤੌਰ ਤੇ ਖ਼ਤਮ ਕਰਨ ਦੀ ਸਾਜ਼ਿਸ ਵੀ ਰਚ ਸਕਦੀ ਹੈ । ਜੇਕਰ ਪੁਲਿਸ ਨੇ ਅਜਿਹੀ ਘਿਨੋਣੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਨੁੱਖੀ ਅਧਿਕਾਰਾ ਦਾ ਘੋਰ ਉਲੰਘਣ ਕਰਨ ਦੇ ਤੁੱਲ ਸਿੱਖ ਕੌਮ ਨੂੰ ਚੁਣੋਤੀ ਦੇਣ ਵਾਲੀ ਕਾਰਵਾਈ ਹੋਵੇਗੀ । ਜਿਸਦੇ ਨਤੀਜੇ ਅੱਛੇ ਨਹੀ ਹੋਣਗੇ ।

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਬਾਦਲ - ਬੀ. ਜੇ. ਪੀ. ਹਕੂਮਤ ਅਤੇ ਪੰਜਾਬ ਪੁਲਿਸ ਵਲੋਂ ਸ. ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰਨ ਅਤੇ ਉਸਦੇ ਘਰ 200 - 250 ਪੁਲਿਸ ਕਰਮਚਾਰੀਆਂ ਦੇ ਕਾਫਲੇ ਨਾਲ ਧਾਵਾ ਬੋਲਕੇ ਦਹਿਸ਼ਤ ਪਾਉਦੇ ਹੋਏ, ਕੰਪਿਊਟਰ, ਲੈਪਟਾਪ, ਇਤਿਹਾਸਿਕ ਸੱਚਾਈਆਂ ਨੂੰ ਬਿਆਨ ਕਰਦੀਆਂ ਸੈਂਕੜੇ ਸੀਡੀਜ, ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ ਸੰਬੰਧੀ ਵੀਡੀਓ ਪਿਕਚਰਜ਼ ਅਤੇ ਹੋਰ ਸਿੱਖ ਕੌਮ ਸੰਬੰਧੀ ਇਤਿਹਾਸਿਕ ਦਸਤਾਵੇਜ ਅਤੇ ਹੋਰ ਕੀਮਤੀ ਸਮਾਨ ਬਿਨ੍ਹਾਂ ਕਿਸੇ ਰਸੀਦ ਤੋ ਜ਼ਬਰੀ ਚੁੱਕ ਕੇ ਲੈ ਜਾਣ ਦੀ ਗੈਰ ਕਾਨੂੰਨੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਉਸ ਉਤੇ ਕੋਈ ਕੇਸ ਨਹੀ ਸੀ ਅਤੇ ਬੀਤੇ ਕਈ ਸਾਲਾਂ ਤੋ ਉਹ ਸਮਾਜਿਕ ਅਤੇ ਕਾਨੂੰਨੀ ਕਦਰਾ - ਕੀਮਤਾ ਉਤੇ ਪਹਿਰਾ ਦਿੰਦੇ ਹੋਏ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਗਰਮੀਆਂ ਕਰਦਾ ਆ ਰਿਹਾ ਸੀ, ਉਸ ਉਤੇ ਏ. ਕੇ. 56, 20 ਕਾਰਤੂਸ, 30 ਮਾਊਜਰ, 5 ਹੱਥ ਗੋਲੇ ਅਤੇ ਹੋਰ ਵਿਸ਼ਫੋਟਿਕ ਸਮੱਗਰੀ ਪਾਕੇ ਝੂਠੇ ਕੇਸ ਦਰਜ ਕਰਨ ਦੇ ਅਮਲ ਪੰਜਾਬ ਪੁਲਿਸ ਤੇ ਬਾਦਲ ਹਕੂਮਤ ਵਲੋਂ ਕੀਤੇ ਜਾ ਰਹੇ ਜ਼ਬਰ - ਜੁਲਮਾਂ ਨੂੰ ਸਪੱਸਟ ਕਰਦੇ ਹਨ । ਸ. ਮਾਨ ਨੇ ਪੰਜਾਬ ਵਿਚ ਮਨੁੱਖੀ ਅਧਿਕਾਰਾ ਦੀ ਰਾਖੀ ਲਈ ਕੰਮ ਕਰ ਰਹੀਆ ਜਥੇਬੰਦੀਆਂ, ਸਖਸ਼ੀਅਤਾਂ, ਅਮਨੈਸਟੀ ਇਨਟਰਨੈਸ਼ਨਲ, ਏਸੀਆ ਵਾਚ ਹਿਊਮਨ ਰਾਇਟਸ ਆਦਿ ਸਭ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਦਲ - ਬੀ. ਜੇ. ਪੀ. ਹਕੂਮਤ ਵਲੋਂ ਪੰਜਾਬ ਦੇ ਲਗਾਏ ਗਏ ਡੀ. ਜੀ. ਪੀ. ਸਿੱਖ ਕੌਮ ਦੇ ਕਾਤਿਲ ਹਨ, ਜਿਨ੍ਹਾਂ ਦੇ ਹੱਥ ਕੌਮ ਦੇ ਖ਼ੂਨ ਨਾਲ ਰੰਗੇ ਹੋਏ ਹਨ ਅਤੇ ਜਿਸ ਨੂੰ ਨਿਯੁਕਤ ਵੀ ਇਸ ਲਈ ਕੀਤਾ ਗਿਆ ਹੈ ਤਾਂ ਕਿ ਉਹ ਬਾਦਲ ਦਲੀਆਂ ਦੇ ਸਿਆਸੀ ਦੁਸ਼ਮਣਾਂ ਅਤੇ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਡਰਤਾ ਨਾਲ ਅਵਾਜ਼ ਬੁਲੰਦ ਕਰਨ ਵਾਲੀਆਂ ਸਖਸ਼ੀਅਤਾਂ ਅਤੇ ਸੰਗਠਨਾਂ ਨੂੰ ਪੁਲਿਸ ਜ਼ਬਰ ਨਾਲ ਦਬਾਅ ਸਕਣ । ਇਸ ਲਈ ਇਹ ਜਥੇਬੰਦੀਆਂ ਇਥੇ ਹੋ ਰਹੇ ਜ਼ਬਰ - ਜੁਲਮ ਅਤੇ ਬੇਇਨਸਾਫ਼ੀਆਂ ਨੂੰ ਖ਼ਤਮ ਕਰਵਾਉਣ ਲਈ ਅੱਗੇ ਹੋ ਕੇ ਸਾਨੂੰ ਸਾਥ ਦੇਣ ਤਾਂ ਕਿ ਪੰਜਾਬ ਵਿਚ ਅਜਿਹੇ ਜ਼ਾਲਮ ਅਫ਼ਸਰਾਂ ਦੀਆਂ ਅਣਮਨੁੱਖੀ ਕਾਰਵਾਈਆਂ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਕਾਰਵਾਈਆਂ ਕਰਨ ਵਾਲੀ ਪੁਲਿਸ ਅਤੇ ਸਿਵਲ ਅਫ਼ਸਰਸ਼ਾਹੀ ਨੂੰ ਅਮਲੀ ਰੂਪ ਵਿਚ ਚੁਣੋਤੀ ਦਿੱਤੀ ਜਾ ਸਕੇ । ਸ. ਮਾਨ ਨੇ ਉਹਨਾਂ ਪੰਥਕ ਆਗੂਆਂ ਨੂੰ ਵੀ ਅਪੀਲ ਕੀਤੀ ਜੋ ਬਾਦਲ - ਬੀ. ਜੇ. ਪੀ. ਹਕੂਮਤ ਦੀ ਹਰ ਤਰ੍ਹਾਂ ਇਮਦਾਦ ਕਰ ਰਹੇ ਹਨ ਕਿ ਉਹ ਬਾਦਲ - ਬੀ. ਜੇ. ਪੀ. ਹਕੂਮਤ ਨਾਲ ਆਪਣੇ ਸੰਬੰਧਾਂ ਨੂੰ ਇਸ ਤਰੀਕੇ ਵਰਤਣ ਕਿ ਭਾਈ ਨਰਾਇਣ ਸਿੰਘ ਚੌੜਾ ਦਾ ਕੋਈ ਸਾਜ਼ਸੀ ਝੂਠਾ ਪੁਲਿਸ ਮੁਕਾਬਲਾ ਨਾ ਬਣ ਸਕੇ ।


 ਬਜਟ ਤੋਂ ਅਗਲੇ ਦਿਨ ਹੀ ਲੱਗੀ ਪੈਟਰੌਲ ਨੂੰ ਅੱਗ , 1.40 ਰੁਪਏ ਪ੍ਰਤੀ ਲੀਟਰ ਵਾਧਾ

 http://sameydiawaaz.com/Archive%20News/%5B2013%5D/03/02.03.2013%20-%2002.jpg

ਨਵੀਂ ਦਿੱਲੀ :- ਵਿੱਤ ਮੰਤਰੀ ਪੀ. ਚਿੰਦਬਰਮ ਨੇ ਵੀਰਵਾਰ ਨੂੰ ਪੇਸ਼ ਕੀਤੇ ਗਏ ਆਪਣੇ ਬਜਟ ਵਿੱਚ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਦਿੱਤੀ, ਉਲਟਾ ਪੈਟਰੌਲ ਕੰਪਨੀਆਂ ਨੇ ਕੀਮਤ ਵਧਾਉਣ ਦਾ ਫੈਸਲਾ ਕਰ ਲਿਆ ਹੈ । ਹੁਣ ਪੈਟਰੌਲ 1.40 ਰੁਪਏ ਪ੍ਰਤੀ ਲੀਟਰ ਵਧਾ ਦਿੱਤੇ ਗਏ ਅਤੇ ਇਹ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ । 15 ਦਿਨਾਂ ਦੇ ਅੰਦਰ ਤੇਲ ਵਿੱਚ ਇਹ ਵਾਧਾ ਦੂਜੀ ਵਾਰ ਹੈ । ਜਿ਼ਕਰਯੋਗ ਹੈ ਕਿ 16 ਫਰਵਰੀ ਨੂੰ ਹੀ ਤੇਲ ਕੰਪਨੀਆਂ ਨੇ 1.50 ਰੁਪਏ ਪ੍ਰਤੀ ਲੀਟਰ ਪੈਟਰੌਲ ਅਤੇ 45 ਪੈਸੇ ਪ੍ਰਤੀ ਲਿਟਰ ਡੀਜ਼ਲ ਵਿੱਚ ਵਾਧਾ ਕੀਤਾ ਸੀ ।


ਸੁਰਖੀਆਂ 'ਚ ਆਉਣ ਲਈ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਨੇ ਕਾਰ ਖਰੀਦ ਕੇ ਲਾਈ ਅੱਗ

 http://sameydiawaaz.com/Archive%20News/%5B2013%5D/03/02.03.2013%20-%2006.jpg

ਮੁੰਬਈ 1 ਮਾਰਚ (ਏਜੰਸੀ) :- ਸੁਰਖੀਆਂ 'ਚ ਆਉਣ ਲਈ ਰਾਜ ਠਾਕਰੇ ਦੀ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਨੇ ਇਕ ਨਵੇਂ ਤਰੀਕੇ ਦੇ ਵਿਰੋਧ ਪ੍ਰਦਰਸ਼ਨ ਦਾ ਸਹਾਰਾ ਲਿਆ । ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਜੀਤ ਪਵਾਰ ਦੇ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਅਤੇ ਕੈਮਰਿਆਂ ਦੇ ਸਾਹਮਣੇ ਆਉਣ ਲਈ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਵਲੋਂ ਇਕ ਕਾਰ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਵਿਚ ਮੁੰਬਈ ਪੁਲਿਸ ਵਲੋਂ ਦਰਜ ਰਿਪੋਰਟ ਮੁਤਾਬਿਕ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਦੇ ਕਾਰਜਕਰਤਾਵਾਂ ਨੇ ਗੁੱਸਾ ਭਡ਼ਕਾਉਣ ਤੇ ਆਪਣੇ ਨੇਤਾਵਾਂ ਨੂੰ ਖੁਸ਼ ਕਰਨ ਲਈ 35.000 ਰੁਪਏ ਦੀ ਇਕ ਮਾਰੂਤੀ - 800 ਖਰੀਦੀ ਅਤੇ ਕੁਰਲਾ ਦੀ ਜ਼ਿਆਦਾ ਆਵਾਜਾਈ ਵਾਲੀ ਐਲ. ਬੀ. ਐਸ. ਸੜਕ'ਤੇ ਕਾਰ ਨੂੰ ਅੱਗ ਲਾ ਦਿੱਤੀ ।

ਕਾਰ ਵਿਚ ਲੱਗੀ ਅੱਗ ਦੀਆਂ ਤਸਵੀਰਾਂ ਸਾਰੇ ਖਬਰਾਂ ਦੇ ਚੈਨਲਾਂ 'ਤੇ ਦਿਖਾਈਆਂ ਗਈਆਂ, ਜਿਸ ਤੋਂ ਬਾਅਦ ਕਈ ਸ਼ਹਿਰਾਂ ਅਤੇ ਰਾਜਾਂ ਵਿਚ ਤਣਾਅ ਦਾ ਮਾਹੌਲ ਬਣ ਗਿਆ । ਅੱਗ ਲਗਾਉਣ ਦੀ ਇਸ ਕਾਰਵਾਈ ਪਿੱਛੇ ਦੱਸੇ ਜਾਣ ਵਾਲੇ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਦੇ ਕਾਰਜਕਰਤਾਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ।

ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਦੇ ਕਾਰਜਕਰਤਾਵਾਂ 'ਤੇ ਦੰਗੇ ਭੜਕਾਉਣ ਅਤੇ ਸ਼ਾਂਤੀ ਭੰਗ ਕਰਨ ਦਾ ਇਲਜ਼ਾਮ ਲਾਇਆ ਗਿਆ ।

ਜ਼ਿਕਰਯੋਗ ਹੈ ਕਿ ਸ਼ੱਕੀ ਕਾਂਗਰਸ ਕਾਰਜਕਰਤਾਵਾਂ ਨੇ ਅਹਿਮਦਾਬਾਦ ਵਿਚ ਰਾਜ ਠਾਕਰੇ ਦੇ ਕਾਫਲੇ 'ਤੇ ਪਥਰਾਅ ਕੀਤਾ ਸੀ ਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਸੀ । ਰਾਸ਼ਟਰ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਵਲੋਂ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਦੀ ਆਲੋਚਨਾ ਕੀਤੇ ਜਾਣ ਤੋਂ ਨਾਰਾਜ਼ ਸਨ । ਆਪਣੇ ਇਕ ਭਾਸ਼ਣ ਵਿਚ ਰਾਜ ਠਾਕਰੇ ਨੇ ਰਾਜ ਵਿਚ ਪੈਣ ਵਾਲੇ ਸੋਕੇ ਲਈ ਅਜੀਤ ਪਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ । ਸੋਲਾਪੁਰ ਦੀ ਇਕ ਸਭਾ ਵਿਚ ਰਾਜ ਠਾਕਰੇ ਨੇ ਸੂਬੇ ਵਿਚ ਪਾਣੀ ਦੀ ਘਾਟ ਲਈ ਅਜੀਤ ਪਵਾਰ 'ਤੇ ਨਿਸ਼ਾਨਾ ਸਾਧਿਆ ਸੀ । ਸਾਲ 1999 ਤੋਂ 2009 ਤੱਕ ਜਲ ਸੰਸਾਧਨ ਮੰਤਰਾਲਾ ਅਜੀਤ ਪਵਾਰ ਕੋਲ ਸੀ ।


ਅਫ਼ਜ਼ਲ ਦੀ ਫਾਂਸੀ ਬਾਰੇ ਵਿਧਾਨ ਸਭਾ ਵਿੱਚ ਦੂਜੇ ਦਿਨ ਵੀ ਹੰਗਾਮਾ

ਅਫਜ਼ਲ ਦੀ ਲਾਸ਼ ਦੀ ਮੰਗ ਨੂੰ ਲੈ ਕੇ ਵਾਦੀ ‘ਚ ਹੜਤਾਲ

ਜੰਮੂ 1 ਮਾਰਚ :- ਸੰਸਦ ‘ਤੇ ਹਮਲੇ ਦੇ ਦੋਸ਼ ਵਿੱਚ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੇ ਮੁੱਦੇ ‘ਤੇ ਅੱਜ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਜਬਰਦਸਤ ਹੰਗਾਮਾ ਹੋਇਆ ਜਿਸ ਕਾਰਨ ਸਦਨ ਦੀ ਕਾਰਵਾਈ ਨੂੰ ਰੋਕਣਾ ਪਿਆ। ਅੱਜ ਕਾਰਵਾਈ  ਸ਼ੁਰੂ ਹੁੰਦੇ ਹੀ ਮੁੱਖ ਵਿਰੋਧੀ ਦਲ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਅਫਜ਼ਲ ਦੇ ਮੁੱਦੇ ‘ਤੇ ਚਰਚਾ ਕਰਾਉਣ ਦੀ ਮੰਗ ਕੀਤੀ। ਸੱਤਾ ਧਿਰ ਨੈਸ਼ਨਲ ਕਾਨਫਰੰਸ (ਨੈਕਾ) ਦੇ ਮੈਂਬਰਾਂ ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਇਕਲੌਤੇ ਮੈਂਬਰ ਨੇ ਵੀ ਉਨ੍ਹਾਂ ਦੀ ਮੰਗ ਦੀ ਹਮਾਇਤ ਕੀਤੀ।ਪੀਡੀਪੀ ਦੇ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕਰਕੇ ਬਹਿਸ ਕਰਨਾ ਚਾਹੁੰਦੇ ਹਨ ਪਰ ਸਰਕਾਰ ਟਾਲ-ਮਟੋਲ ਕਰ ਰਹੀ ਹੈ। ਨੈਸ਼ਨਲ ਕਾਨਫਰੰਸ ਦੇ ਆਗੂ ਨਾਸਿਰ ਅਸਲਮ ਵਾਨੀ ਤੇ ਮਾਕਪਾ ਆਗੂ ਯੂਸਫ਼ ਤਾਰਿਗਾਮੀ ਨੇ ਵੀ ਇਸ ਦੀ ਹਮਾਇਤ ਕੀਤੀ ਪਰ ਵਿਧਾਨ ਸਭਾ ਸਪੀਕਰ ਮੁਬਾਰਕ ਗੁੱਲ ਨੇ ਕਿਹਾ ਕਿ ਇਸ ਬਾਰੇ ਫੈਸਲਾ ਲੈਣ ਲਈ ਕੁਝ ਵਕਤ ਚਾਹੀਦਾ ਹੈ ਜਿਸ ਕਰਕੇ ਪੀਡੀਪੀ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸਪੀਕਰ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਪਰ ਹੰਗਾਮਾ ਜਾਰੀ ਰਿਹਾ ਜਿਸ ਕਾਰਨ ਉਨ੍ਹਾਂ ਨੇ ਸਦਨ ਦੀ ਕਾਰਵਾਈ ਇੱਕ ਘੰਟੇ ਲਈ ਮੁਲਤਵੀ ਕਰ ਦਿੱਤੀ। ਪੀਡੀਪੀ ਤੇ ਸੀਪੀਐਮ ਨੇ ਅਫਜ਼ਲ ਦੇ ਮੁੱਦੇ ‘ਤੇ ਬਹਿਸ ਕਰਾਉਣ ਲਈ ਕੰਮ ਰੋਕੂ ਪ੍ਰਸਤਾਵ ਦਿੱਤਾ ਸੀ।ਜਦੋਂ ਵਿਧਾਨ ਸਭਾ ਮੁੜ ਸ਼ੁਰੂ ਹੋਈ ਤਾਂ ਪੀਡੀਪੀ ਦੇ ਵਿਧਾਇਕ ਅਫਜ਼ਲ ਗੁਰੂ ਦੀ ਲਾਸ਼ ਪਰਿਵਾਰ ਨੂੰ ਸੌਂਪਣ ਦੇ ਨਾਅਰੇ ਮਾਰਦੇ ਹੋਏ ਸਪੀਕਰ ਦੀ ਕੁਰਸੀ ਦੇ ਨਜ਼ਦੀਕ ਪਹੁੰਚ ਗਏ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਪੈਂਥਰਜ਼ ਪਾਰਟੀ ਦੇ ਵਿਧਾਇਕਾਂ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਜਾਸੂਸ ਚਮੇਲ ਸਿੰਘ ਦੀ ਲਾਸ਼ ਦੀ ਮੰਗ ਰੱਖੀ। ਪੈਂਥਰਜ਼ ਪਾਰਟੀ ਦੇ ਵਿਧਾਇਕ ਹਰਸ਼ਦੇਵ ਸਿੰਘ ਨੇ ਕਿਹਾ ਕਿ ਦੇਸ਼ ਭਗਤ ਦੀ ਲਾਸ਼ ਨੂੰ ਆਪਣਾ ਵਤਨ ਨਸੀਬ ਨਹੀਂ ਹੋ ਰਿਹਾ। ਵਿਧਾਨ ਸਭਾ ਹਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਨਾ ਬਚਾਉਣ ਲਈ ਉਮਰ ਅਬਦੁੱਲਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਤੇ ਤਮਿਲਨਾਡੂ ਆਪਣੇ ਲੋਕਾਂ ਨੂੰ ਫਾਂਸੀ ਤੋਂ ਬਚਾ ਸਕਦੇ ਹਨ ਤਾਂ ਜੰਮੂ-ਕਸ਼ਮੀਰ ਕਿਉਂ ਨਹੀਂ।  ਉਨ੍ਹਾਂ  ਕਿਹਾ ਕਿ ਸਰਕਾਰ ਅਫਜ਼ਲ ਗੁਰੂ ਦੇ ਮਸਲੇ ‘ਤੇ ਚਰਚਾ ਨਹੀਂ ਕਰਵਾਉਣਾ ਚਾਹੁੰਦੀ ਤੇ ਕਸ਼ਮੀਰੀ ਅਵਾਮ ਨੂੰ ਵੱਖਵਾਦ ਵੱਲ ਧੱਕਣਾ ਚਾਹੁੰਦੀ ਹੈ।ਉਧਰ, ਅਖਨੂਰ ਤੋਂ ਕਾਂਗਰਸ ਦੇ ਵਿਧਾਇਕ ਸ਼ਾਮ ਲਾਲ ਸ਼ਰਮਾ ਨੇ ਵਿਧਾਨ ਸਭਾ ਵਿੱਚ ਬੋਲਦੇ ਹੋਏ ਕਿਹਾ ਆਜ਼ਾਦ ਵਿਧਾਇਕ ਇੰਜਨੀਅਰ ਅਬਦੁੱਲ ਰਸ਼ੀਦ ਵੱਲੋਂ ਅਫਜ਼ਲ ਗੁਰੂ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਉਣਾ ਸੰਵਿਧਾਨਕ ਨਹੀਂ ਹੈ। ਇਸ ਲਈ ਇੰਜਨੀਅਰ ਅਬਦੁੱਲ ਰਸ਼ੀਦ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ‘ਤੇ ਵਿਧਾਇਕ ਅਬਦੁੱਲ ਰਸ਼ੀਦ ਨੇ ਕਿਹਾ ਕਿ ਉਹ ਹਰ ਮਸਲਾ ਵਿਧਾਨ ਸਭਾ ਵਿੱਚ ਉਠਾਉਂਦੇ ਰਹੇ ਹਨ ਤੇ ਉਠਾਉਂਦੇ ਰਹਿਣਗੇ।ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਅਤੇ ਕਸ਼ਮੀਰ ਵਾਦੀ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖਵਾਦੀ ਸੰਗਠਨਾਂ ਵਲੋਂ ਅਫਜ਼ਲ ਗੁਰੂ ਦੀ ਲਾਸ਼ ਵਾਪਸ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਆਮ ਹੜਤਾਲ ਦੇ ਦਿੱਤੇ ਸੱਦੇ ਕਾਰਨ ਜ਼ਿੰਦਗੀ ਪ੍ਰਭਾਵਿਤ ਹੋਈ। ਸੜਕਾਂ ‘ਤੇ ਆਵਾਜਾਈ ਨਾ ਦੇ ਬਰਾਬਰ ਸੀ। ਵਪਾਰਕ ਅਦਾਰੇ ਬੰਦ ਸਨ।


ਭਾਜਪਾ ਦੀ ਮੀਟਿੰਗ 'ਚ ਛਾਏ ਰਹੇ ਮੋਦੀ, ਪਾਰਟੀ ਦਾ ਨਵਾਂ ਨਾਅਰਾ 'ਸੁਸਾਸ਼ਨ, ਵਿਕਾਸ ਅਤੇ ਸੁਰੱਖਿਆ'

http://sameydiawaaz.com/Archive%20News/%5B2013%5D/03/02.03.2013%20-%2001.jpg

ਨਵੀਂ ਦਿੱਲੀ 1 ਮਾਰਚ (ਏਜੰਸੀਆਂ) :- ਭਾਜਪਾ ਦੀ ਕਾਰਜਕਾਰਨੀ ਮੀਟਿੰਗ ਦੇ ਪਹਿਲੇ ਦਿਨ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ 2014 ਅਤੇ 21ਵੀਂ ਸਦੀ ਭਾਜਪਾ ਦੀ ਹੋਵੇਗੀ । ਰਾਜਨਾਥ ਸਿੰਘ ਦੇ ਭਾਸ਼ਣ ਦੀ ਜਾਣਕਾਰੀ ਭਾਜਪਾ ਦੇ ਬੁਲਾਰੇ ਰਵੀਸ਼ੰਕਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਮੀਟਿੰਗ 'ਚ ਲਗਾਤਾਰ ਤਿੰਨ ਵਾਰ ਜਿੱਤਣ ਵਾਲੇ ਮੋਦੀ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਹ ਭ੍ਰਿਸ਼ਟਾਚਾਰ, ਕੁਸ਼ਾਸਨ ਅਤੇ ਅਰਥ ਵਿਵਸਥਾ ਦਾ ਦੌਰ ਹੈ । ਯੂ. ਪੀ. ਏ. ਸਰਕਾਰ ਸਾਰੇ ਮੋਰਚਿਆਂ 'ਤੇ ਫੇਲ੍ਹ ਹੈ । ਆਮ ਬਜਟ ਨੇ ਵੀ ਲੋਕਾਂ ਨੂੰ ਨਿਰਾਸ਼ ਕੀਤਾ ਹੈ । ਹੁਣ ਨਿਵੇਸ਼ਕ ਵੀ ਦੇਸ਼ 'ਚ ਆਉਣ ਤੋਂ ਕੰਨੀ ਕਤਰਾ ਰਹੇ ਹਨ । ਭਾਜਪਾ ਨੇ ਸੁਸ਼ਾਸਨ ਅਤੇ ਸੁਰੱਖਿਆ ਦਾ ਨਾਅਰਾ ਦਿੱਤਾ ਹੈ । ਇਸ ਮੀਟਿੰਗ 'ਚ ਰਾਜਨਾਥ ਸਿੰਘ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਕੁਮਾਰ ਸਿੰਘ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਦੇ ਯਤਨਾਂ ਦੀ ਤਾਰੀਫ ਕੀਤੀ । ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਸਰਕਾਰਾਂ ਦੇ ਸ਼ਾਸਨ ਦੀ ਚਰਚਾ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਹੋ ਰਹੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਅਟਲ ਜੀ ਦੀ ਗ਼ੈਰ ਮੌਜੂਦਗੀ ਚੁੱਭ ਰਹੀ ਹੈ । ਭਾਜਪਾ ਪ੍ਰਧਾਨ ਨੇ ਉਨ੍ਹਾਂ ਦੇ ਜਲਦੀ ਸੇਹਤਯਾਬ ਹੋਣ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਅਟਲ ਜੀ ਦੀ ਗੈਰ ਹਾਜ਼ਰੀ 'ਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਹਾਜ਼ਰੀ ਵਾਜਪਾਈ ਜੀ ਦੀ ਗੈਰ ਹਾਜ਼ਰੀ ਨੂੰ ਪੂਰਾ ਕਰਦੀ ਹੈ । ਉਨ੍ਹਾਂ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਵਲੋਂ ਸੰਸਦ 'ਚ ਕੀਤੀ ਜਾ ਰਹੀ ਕਾਰਵਾਈ ਦੀ ਸਿਫਤ ਕੀਤੀ ਅਤੇ ਨਾਲ ਹੀ ਸੁਸ਼ਾਸਨ ਅਤੇ ਸੁਰੱਖਿਆ ਦਾ ਵਿਸ਼ਵਾਸ ਦਿਵਾਇਆ ।


52 ਇੰਜੀਨੀਅਰਿੰਗ ਕਾਲਜ ਬੰਦ, 25 ਬੰਦ ਹੋਣ ਕੰਢ

ਨਵੀਂ ਦਿੱਲੀ 1 ਮਾਰਚ (ਪ. ਬ.) :- ਪ੍ਰਾਪਤ ਗਿਣਤੀ 'ਚ ਵਿਦਿਆਰਥੀਆਂ ਦੇ ਨਹੀਂ ਮਿਲਣ ਅਤੇ ਘਾਟੇ 'ਚ ਹੋਣ ਦੀ ਵਜ੍ਹਾ ਨਾਲ ਪਿਛਲੇ ਦੋ ਸਾਲਾਂ 'ਚ ਦੇਸ਼ 'ਚ 52 ਇੰਜੀਨੀਅਰਿੰਗ ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਅਗਲੇ ਸਾਲ ਤੋਂ 25 ਹੋਰ ਕਾਲਜਾਂ ਨੂੰ ਬੰਦ ਕੀਤੇ ਜਾਣ ਦੀ ਬੇਨਤੀ ਕੀਤੀ ਹੈ । ਮਾਨਵ ਸੰਸਥਾਧਨ ਵਿਕਾਸ ਮੰਤਰੀ ਐਮ. ਐਮ. ਪੱਲਮ ਰਾਜੂ ਨੇ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਸਾਲ 2011 - 12 'ਚ ਦੇਸ਼ 'ਚ 35 ਅਤੇ ਸਾਲ 2012 - 13 'ਚ 17 ਇੰਜੀਨੀਅਰਿੰਗ ਕਾਲਜ ਬੰਦ ਹੋਏ ਹਨ । ਸਿੱਖਿਅਕ ਸਾਲ 2013 - 14 'ਚ ਬੰਦ ਲਈ 25 ਇੰਜੀਨੀਅਰਿੰਗ ਕਾਲਜਾਂ ਨੂੰ ਬੇਨਤੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਸਾਲ 2011 - 12 ਅਤੇ ਸਾਲ 2012 - 13 'ਚ ਇੰਜੀਨੀਅਰਿੰਗ ਕਾਲਜਾਂ ਦੇ ਬੰਦ ਹੋਣ ਨਾਲ 194 ਵਿਦਿਆਰਥੀ ਪ੍ਰਭਾਵਿਤ ਹੋਏ ਸਨ ਜਿਨ੍ਹਾਂ ਨੂੰ ਸੰਬੰਧਿਤ ਯੂਨੀਵਰਸਿਟੀਆਂ ਦੇ ਨੇੜਲੇ ਕਾਲਜਾਂ 'ਚ ਦਾਖਲਾ ਦਿੱਤਾ ਗਿਆ ।


ਦਿੱਲੀ ਦੇ ਸਕੂਲ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ

 http://sameydiawaaz.com/Archive%20News/%5B2013%5D/03/02.03.2013%20-%2003.jpg http://sameydiawaaz.com/Archive%20News/%5B2013%5D/03/02.03.2013%20-%2004.jpg

ਨਵੀਂ ਦਿੱਲੀ 1 ਮਾਰਚ (ਪੀ. ਟੀ. ਆਈ.) :- ਉੱਤਰੀ ਦਿੱਲੀ ਮਿਊਸਪਲ ਕਾਰਪੋਰੇਸ਼ਨ ਵਲੋਂ ਚਲਾਏ ਜਾ ਰਹੇ ਇਕ ਸਕੂਲ 'ਚ 'ਕ ਸੱਤ ਸਾਲਾ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਉੱਤਰ - ਪੱਛਮੀ ਦਿੱਲੀ ਵਿਖੇ ਮੰਗੌਲਪੁਰੀ ਵਿਖੇ ਇਕ ਪ੍ਰਾਇਮਰੀ ਸਕੂਲ ਵਿਖੇ ਦੂਸਰੀ ਜਮਾਤ 'ਚ ਪੜ੍ਹਦੀ ਸੱਤ ਸਾਲਾ ਬੱਚੀ ਨੂੰ ਬੀਤੇ ਕੱਲ੍ਹ ਸਕੂਲ ਵਿਚ ਹੀ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ । ਇਹ ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਬੱਚੀ ਦੇ ਮਾਤਾ - ਪਿਤਾ ਨੇ ਅੱਜ ਸਵੇਰੇ ਕਰੀਬ 9:00 ਵਜੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ । ਪੁਲਿਸ ਨੇ ਦੱਸਿਆ ਉਕਤ ਮਾਮਲਾ ਸਾਹਮਣੇ ਆਉਣ 'ਤੇ ਲੜਕੀ ਨੂੰ ਸੰਜੇ ਗਾਂਧੀ ਹਸਪਤਾਲ ਵਿਚ ਲਿਜਾ ਕੇ ਉਸ ਦਾ ਮੁਆਇਨਾ ਕਰਵਾਇਆ ਗਿਆ, ਜਿਸ ਦੌਰਾਨ ਜਬਰ ਜਨਾਹ ਦੀ ਪੁਸ਼ਟੀ ਹੋਈ । ਪੁਲਿਸ ਨੇ ਸਕੂਲ ਦੇ ਦੋਵਾਂ ਪੁਰਸ਼ ਅਧਿਆਪਕਾਂ ਅਤੇ ਸੇਵਾਦਾਰ ਤੋਂ ਪੁੱਛ - ਗਿੱਛ ਕੀਤੀ ਪਰ ਲੜਕੀ ਹਾਲੇ ਤੱਕ ਜਬਰ ਜਨਾਹ ਦੇ ਦੋਸ਼ੀ ਦੀ ਸ਼ਨਾਖਤ ਨਹੀਂ ਕਰ ਸਕੀ । ਪੁਲਿਸ ਨੇ ਭਰੋਸਾ ਦਿੱਤਾ ਹੈ ਜਾਂਚ ਕਰਕੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ । ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਉਣ 'ਤੇ ਸਥਾਨਕ ਲੋਕਾਂ ਦਾ ਗੁੱਸਾ ਭੜਕ ਪਿਆ ਅਤੇ ਉਨ੍ਹਾਂ ਸੰਜੈ ਗਾਂਧੀ ਹਸਪਤਾਲ ਦੇ ਕੋਲ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ । ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਹਸਪਤਾਲ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ । ਭੜਕੇ ਲੋਕਾਂ ਨੇ ਤਿੰਨ ਸਰਕਾਰੀ ਬੱਸਾਂ ਅਤੇ ਪੀ. ਸੀ. ਆਰ. ਦੀ ਵੈਨ ਨੂੰ ਅੱਗ ਲਗਾ ਦਿੱਤੀ । ਇਸ ਦੌਰਾਨ ਘੱਟੋ - ਘੱਟ ਤਿੰਨ ਸਰਕਾਰੀ ਬੱਸਾਂ ਸਥਿਤੀ ਨੂੰ ਕਾਬੂ ਕਰਨ ਆਏ ਪੁਲਿਸ ਕਰਮਚਾਰੀਆਂ 'ਤੇ ਪੁਲਿਸ ਨੇ ਪਥਾਰਅ ਕੀਤਾ, ਜਦਕਿ ਪੁਲਿਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕਰਨਾ ਪਿਆ । ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ । ਇਸੇ ਦੌਰਾਨ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰ - ਪਰਸਨ ਮਮਤਾ ਸ਼ਰਮਾ ਨੇ ਕਿਹਾ ਹੈ ਕਿ ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ । ਉੱਤਰੀ ਦਿੱਲੀ ਮਿਊਸਪਲ ਕਾਰਪੋਰੇਸ਼ਨ ਨੇ ਭਰੋਸਾ ਦਿਵਾਇਆ ਹੈ ਕਿ ਪੀੜਤ ਦੀ ਹਰ ਤਰਾਂ ਨਾਲ ਮਦਦ ਕੀਤੀ ਜਾਵੇਗੀ ।


ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਵਲੋਂ ਪਾਕਿਸਤਾਨ ਪਰਤਣ ਦਾ ਐਲਾਨ

http://sameydiawaaz.com/Archive%20News/%5B2013%5D/03/02.03.2013%20-%2005.jpg

ਦੁਬਈ 1 ਮਾਰਚ (ਪੀ. ਟੀ. ਆਈ.) :- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਸੈਨਿਕ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੇ ਅੱਜ ਆਪਣੀ ਸਵੈ - ਜਲਾਵਤਨੀ ਖਤਮ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਅੰਤਰਿਮ ਸਰਕਾਰ ਦੇ ਗਠਨ ਤੋਂ ਇਕ ਹਫਤੇ ਦੇ ਅੰਦਰ - ਅੰਦਰ ਪਾਕਿਸਤਾਨ ਪਰਤ ਆਵੇਗਾ । ਮੁਸ਼ੱਰਫ ਨੇ ਕਿਹਾ ਕਿ ਉਹ ਕਰਾਚੀ, ਇਸਲਾਮਾਬਾਦ ਜਾਂ ਰਾਵਲਪਿੰਡੀ ਉੱਤਰੇਗਾ ਅਤੇ ਅਦਾਲਤਾਂ ਵਿਚ ਕੇਸਾਂ ਦਾ ਸਾਹਮਣਾ ਕਰੇਗਾ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਿਲ ਆਪਣੇ ਦੇਸ਼ ਲਈ ਖੂਨ ਵਹਾ ਰਿਹਾ ਹੈ । ਉਹ ਪਾਕਿਸਤਾਨ ਕੋਈ ਦੁਸ਼ਮਣੀ ਪੈਦਾ ਕਰਨ ਨਹੀਂ ਜਾ ਰਿਹਾ । ਇਹ ਉਨ੍ਹਾਂ ਸਾਰਿਆਂ ਲਈ ਇਕੱਠੋ ਹੋਣ ਦਾ ਮੌਕਾ ਹੈ ਜੋ ਪਾਕਿਸਤਾਨ ਨੂੰ ਪਿਆਰ ਕਰਦੇ ਹਨ, ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਪਾਕਿਸਤਾਨ ਪਰਤ ਰਿਹਾ ਹੈ ਕਿਉਂਕਿ ਉਹ ਪਾਕਿਸਤਾਨ ਨੂੰ ਪਿਆਰ ਕਰਦਾ ਹੈ । ਉਨ੍ਹਾਂ ਕਿਹਾ ਕਿ ਧਾਰਮਿਕ ਅੱਤਵਾਦ ਸਾਨੂੰ ਦੇਸ਼ ਦੇ ਅੰਦਰੋਂ ਹੀ ਖਾ ਰਿਹਾ ਹੈ । ਲੋਕ ਧਰਮ ਦੇ ਨਾਂਅ 'ਤੇ ਪਾਕਿਸਤਾਨ ਨੂੰ ਬਰਬਾਦ ਕਰ ਰਹੇ ਹਨ । 2011 ਤੋਂ ਇਹ ਵਾਰ - ਵਾਰ ਰਿਪੋਰਟਾਂ ਮਿਲ ਰਹੀਆਂ ਹਨ ਕਿ ਮੁਸ਼ੱਰਫ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਪਰਤੇਗਾ ।


ਬੰਗਲਾਦੇਸ਼ ਵਿੱਚ ਨੀਮ ਫ਼ੌਜੀ ਬਲ ਤਾਇਨਾਤ

http://sameydiawaaz.com/Archive%20News/%5B2013%5D/03/02.03.2013%20-%2008.jpg

ਢਾਕਾ 1 ਮਾਰਚ :- ਬੰਗਲਾਦੇਸ਼ ਵਿੱਚ ਜਮਾਤ - ਏ - ਇਸਲਾਮੀ ਦੇ 73 ਸਾਲਾ ਉਪ - ਪ੍ਰਧਾਨ ਦਿਲਵਰ ਹੁਸੈਨ ਸਾਦਿਕੀ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੂਰੇ ਦੇਸ਼ ਵਿਚ ਦੰਗੇ ਭੜਕ ਗਏ ਹਨ ਜਿਸ ਵਿੱਚ 42 ਵਿਅਕਤੀਆਂ ਦੀ ਮੌਤ ਹੋ ਗਈ ਹੈ । ਹਾਲਾਤ ਦੀ ਨਾਜ਼ੁਕਤਾ ਨੂੰ ਵੇਖਦਿਆਂ ਸਰਕਾਰ ਨੇ ਪੈਰਾ ਮਿਲਟਰੀ ਬਾਰਡਰ ਗਾਰਡ ਤਾਇਨਾਤ ਕਰ ਦਿੱਤੇ ਹਨ ।

ਬਾਰਡਰ ਗਾਰਡ ਬੰਗਲਾਦੇਸ਼ ਦੇ ਮੁਖੀ ਮੇਜਰ ਜਨਰਲ ਅਜ਼ੀਜ਼ ਅਹਿਮਦ ਨੇ ਕਿਹਾ ਕਿ ਗੜਬੜੀ ਵਾਲੇ 15 ਜ਼ਿਲਿਆਂ ਵਿਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਗਾਰਡਾਂ ਨੂੰ 24 ਘੰਟੇ ਚੌਕਸ ਰਹਿਣ ਲਈ ਕਿਹਾ ਹੈ ਤਾਂ ਜੋ ਲੋੜ ਪੈਣ ‘ਤੇ ਕਿਤੇ ਵੀ ਤੁਰੰਤ ਭੇਜਿਆ ਜਾ ਸਕੇ । ਜ਼ਿਕਰਯੋਗ ਹੈ ਕਿ ਲੰਘੇ ਦਿਨ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਕੱਟੜਪੰਥੀ ਆਗੂ ਸਾਦਿਕੀ ਨੂੰ 1971 ਵਿੱਚ ਪਾਕਿਸਤਾਨ ਵਿਰੋਧੀ ਨੌਂ ਮਹੀਨੇ ਦੀ ਜੰਗ - ਏ - ਆਜ਼ਾਦੀ ਦੌਰਾਨ ਸਮੂਹਿਕ ਹੱਤਿਆਵਾਂ ਤੇ ਜਬਰਜਨਾਹ ਦੇ ਦੋਸ਼ਾਂ ਵਿਚ ਮੌਤ ਦੀ ਸਜ਼ਾ ਸੁਣਾਈ ਹੈ ।

ਸਜ਼ਾ ਸੁਣਾਏ ਜਾਣ ਤੋਂ ਬਾਅਦ ਜਮਾਤ ਦੇ ਹਮਾਇਤੀਆਂ ਨੇ ਦੇਸ਼ ਵਿੱਚ ਜ਼ਬਰਦਸਤ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਹਨ ਜਿਸ ਵਿਚ 42 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ । ਪੁਲੀਸ ਦਾ ਕਹਿਣਾ ਹੈ ਕਿ ਜਮਾਤ ਤੇ ਸਾਦਿਕੀ ਦੇ ਹਮਾਇਤੀ ਹੋਰ ਹਿੰਸਕ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ । ਇਸ ਲਈ ਦੇਸ਼ ਭਰ ਵਿੱਚ ਚੌਕਸੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ । ਇਸ ਪ੍ਰਦਰਸ਼ਨ ਨੇ ਹਿੰਸਕ ਰੂਪ ਉਸ ਵੇਲੇ ਧਾਰਿਆ ਜਦੋਂ ਸੱਤਾਧਾਰੀ ਅਵਾਮੀ ਲੀਗ ਦੇ ਹਮਾਇਤੀਆਂ ਨੇ ਸਾਦਿਕੀ ਨੂੰ ਸਜ਼ਾ ਸੁਣਾਏ ਜਾਣ ਦੀ ਖੁਸ਼ੀ ਵਿੱਚ ਢਾਕਾ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ । ਦੂਜੇ ਪਾਸੇ ਸਾਦਿਕੀ ਦੇ ਹਮਾਇਤੀ ਵੀ ਸੜਕਾਂ ‘ਤੇ ਆ ਗਏ ਤੇ ਉਨ੍ਹਾਂ ਦੀਆਂ ਪੁਲੀਸ ਤੇ ਸੁਰੱਖਿਆ ਬਲਾਂ ਨਾਲ ਤਿੱਖੀਆਂ ਝੜਪਾਂ ਹੋਈਆਂ । ਮੁਜ਼ਾਹਰਾਕਾਰੀਆਂ ਨੇ ਚਾਰ ਪੁਲੀਸ ਵਾਲਿਆਂ ਨੂੰ ਕੁੱਟ - ਕੁੱਟ ਕੇ ਮਾਰ ਦਿੱਤਾ । ਜ਼ਿਕਰਯੋਗ ਹੈ ਕਿ ਸਾਦਿਕੀ ਤੀਜਾ ਕੱਟੜਪੰਥੀ ਆਗੂ ਹੈ ਜਿਸ ਨੂੰ ਸਜ਼ਾ ਸੁਣਾਈ ਗਈ ਹੈ ।


ਬਾਬਾ ਰਾਮਦੇਵ ਵੱਲੋਂ ਪਾਰਟੀ ਬਣਾਉਣ ਦਾ ਐਲਾਨ

http://sameydiawaaz.com/Archive%20News/%5B2013%5D/03/02.03.2013%20-%2010.jpg

ਚੰਡੀਗੜ੍ਹ 1 ਮਾਰਚ (ਸੰਤੋਸ਼ ਤਿਵਾੜੀ) :- ਯੋਗ ਗੁਰੂ ਵਲੋਂ ਪ੍ਰਸਿੱਧੀ ਪ੍ਰਾਪਤ ਕਰਨ ਅਤੇ ਭ੍ਰਿਸ਼ਟਾਚਾਰ ਤੇ ਕਾਲੇ ਧਨ ਖ਼ਿਲਾਫ਼ ਅਨਸ਼ਨ ਕਰਨ ਬਾਅਦ ਹੁਣ ਬਾਬਾ ਰਾਮਦੇਵ ਨੇ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ।  ਉਨ੍ਹਾਂ ਦੱਸਿਆ ਕਿ ਪਾਰਟੀ ਦਾ ਗਠਨ ਜਲਦੀ ਕਰਕੇ ਸਿਆਸੀ, ਸਮਾਜਕ ਤੇ ਆਰਥਿਕ ਮੁੱਦਿਆਂ ਉਪਰ ਲੋਕਾਂ ਨੂੰ ਲਾਮਵੰਦ ਕੀਤਾ ਜਾਵੇਗਾ। ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿਚ ਉਮੀਦਵਾਰ ਉਤਾਰੇ ਜਾਣਗੇ ਅਤੇ ਸਮਾਨ ਵਿਚਾਰਾਂ ਵਾਲੀਆਂ ਪਾਰਟੀਆਂ ਨਾਲ ਗੱਠਜੋੜ ਬਣਾਇਆ ਜਾਵੇਗਾ ।

ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਪਾਰਟੀ ਦਾ ਆਚਰਣ ਜ਼ਾਬਤਾ ਹੋਵੇਗਾ ਅਤੇ ਭ੍ਰਿਸ਼ਟਾਚਾਰੀਆਂ, ਬਲਾਤਕਾਰੀਆਂ ਤੇ ਹੱਤਿਆਰਿਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾਵੇਗਾ । ਦਾਗ਼ਦਾਰ ਲੋਕਾਂ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਰਹਿਣਗੇ । ਉਨ੍ਹਾਂ ਇਹ ਵੀ ਸ਼ਪਸ਼ਟ ਕੀਤਾ ਕਿ ਉਹ ਆਪ ਚੋਣਾਂ ਨਹੀਂ ਲੜਨਗੇ ਤੇ ਨਾ ਹੀ ਕੋਈ ਅਹੁਦਾ ਪ੍ਰਵਾਨ ਕਰਨਗੇ ਪ੍ਰੰਤੂ ਪਾਰਟੀ ਆਪਣੇ ਮਾਰਗ ਤੋਂ ਨਾ ਭਟਕ ਜਾਏ, ਉਸ ਦੀ ਨਿਗਰਾਨੀ ਰੱਖਣਗੇ ।

ਉਨ੍ਹਾਂ ਇਹ ਦਾਅਵਾ ਕਰਦਿਆਂ ਕਿ ਕੋਈ ਵੀ ਸਿਆਸੀ ਪਾਰਟੀ ਸਿਆਸੀ, ਆਰਥਿਕ ਤੇ ਸਮਾਜਕ ਮੁੱਦਿਆਂ ਉਪਰ ਇਮਾਨਦਾਰ ਨਜ਼ਰ ਨਹੀਂ ਆ ਰਹੀ । ਇਸ ਕਰਕੇ ਉਨ੍ਹਾਂ ਨੂੰ ਪਾਰਟੀ ਬਣਾਉਣ ਦੀ ਲੋੜ ਮਹਿਸੂਸ ਹੋਈ ਹੈ । ਉਨ੍ਹਾਂ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨੂੰ ਸੱਤਾ ਤੋਂ ਹਟਾਉਣਾ ਦੇਸ਼ ਦੇ ਹਿੱਤ ਵਿਚ ਹੈ ।


ਸਰਬਜੀਤ ਦੇ ਵਕੀਲ ਨੂੰ ਤਾਲਿਬਾਨ ਦੀ ਧਮਕੀ

ਪਾਕਿਸਤਾਨ 1 ਮਾਰਚ :- ਤਾਲਿਬਾਨ ਵਲੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਵਕੀਲ ਓਵੈਸ ਸੇ਼ਖ ਨੂੰ ਧਮਕੀ ਮਿਲੀ ਹੈ ਕਿ ਉਹ ਉਸਦਾ ਕੇਸ ਲੜਨਾ ਛੱਡ ਦੇਣ । ਪੀ. ਟੀ. ਆਈ. ਦੇ ਲਾਹੌਰ ਤੋਂ ਖ਼ਬਰ ਦਿੱਤੀ ਹੈ ਕਿ ਅਤਿਵਾਦੀ ਧੜਾ ਤਹਿਰੀਕ - ਏ - ਤਾਲਿਬਾਨ ਦੇ ਇੱਕ ਗੁੰਮਨਾਮ ਕਾਰਕੁੰਨ ਵਲੋਂ ਲਿਖੇ ਇੱਕ ਪੱਤਰ ਵਿੱਚ ਸੇ਼ਖ ਦੇ ਪਤਨੀ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਪਤੀ ਨੂੰ ਸਰਬਜੀਤ ਦਾ ਕੇਸ ਲੜਣ ਤੋਂ ਰੋਕੇ । ਸ਼ੇਖ ਦੇ ਮੁਤਾਬਿਕ ਪੱਤਰ ਵਿੱਚ ਲਿਖਿਆ ਹੈ, ‘ਮੇਰਾ ਸਬੰਧ ਤਹਿਰੀਕ - ਏ - ਤਾਲਿਬਾਨ ਪਾਕਿਸਤਾਨ ਨਾਲ ਹੈ ਅਤੇ ਮੈਂ ਫੈਸਲਾਬਾਦ ਜਿ਼ਲ੍ਹੇ ਦਾ ਰਹਿਣ ਵਾਲਾ ਹਾਂ । ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਪਤੀ ਸਰਬਜੀਤ ਸਿੰਘ ਦਾ ਕੇਸ ਲੜ ਰਹੇ ਹਨ । ਸਰਬਜੀਤ ਸਿੰਘ ਬੰਬ ਧਮਾਕੇ ਵਿੱਚ ਮੇਰੇ ਪੂਰੇ ਪਰਿਵਾਰ ਦੀ ਹੱਤਿਆ ਲਈ ਜਿੰਮੇਦਾਰ ਹੈ । ਤੁਹਾਡੇ ਪਤੀ ਸਰਬਜੀਤ ਸਿੰਘ ਬਾਰੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਹਨ ।’  ਖਤ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਸੇ਼ਖ ਪੱਤਰਕਾਰ ਸੰਮੇਲਨ ਨੂੰ ਸੰਬੋਧਿਨ ਕਰਦੇ ਰਹੇ ਤਾਂ ਇਹ ਉਸਦਾ ਆਖਰੀ ਦਿਨ ਹੋਵੇਗਾ ਅਤੇ ਪਰਿਵਾਰ ਦੇ ਹਰ ਮੈਂਬਰ ਨੂੰ ਮਾਰ ਦਿੱਤਾ ਜਾਵੇਗਾ । ਇਹ ਵੀ ਲਿਖਿਆ ਹੈ, ‘ਕੱਲ੍ਹ ਸਵੇਰੇ ਤਾਂ ਤੁਹਾਡੇ ਬੱਚਿਆਂ ਦੀ ਲਾਸ਼ਾਂ ਮਿਲ ਜਾਣਗੀਆਂ । ਮੈਂ ਤੁਹਾਡੇ ਬੱਚਿਆਂ ਨੂੰ ਜਾਣਦਾ ਹਾਂ । ਮੈਂ ਉਹਨਾਂ ਨੂੰ ਅਗਵਾ ਕਰ ਲਵਾਂਗਾ ਅਤੇ ਉਹਨਾਂ ਦੀ ਲਾਸ਼ ਤੁਹਾਨੂੰ ਭੇਜ ਦਿਆਂਗਾ । ਜੇ ਤੁਸੀ ਚਾਹੁੰਦੇ ਹੋ ਕਿ ਬੱਚੇ ਜਿਊਂਦੇ ਰਹਿਣ ਤਾਂ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਨਾ ਕਰੋ ।’ ਓਵੈਸ ਸ਼ੇਖ ਨੇ ਕਿਹਾ ਕਿ ਉਸਨੂੰ ਲਾਹੌਰ ਪ੍ਰੈਸ ਕਲੱਬ ਵਿੱਚ ਸਰਬਜੀਤ ਸਿੰਘ ਉਪਰ ਲਿਖੀ ਕਿਤਾਬ ਨੂੰ ਰਿਲੀਜ਼ ਕਰਨ ਤੋਂ ਰੋਕਿਆ ਗਿਆ ਹੈ । ਐਡਵੋਕੇਟ ਸ਼ੇਖ ਜਦੋਂ ਪ੍ਰੈਸ ਕਲੱਬ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਪ੍ਰੈਸ ਕਾਨਫਰੰਸ ਕਰਨ ਤੋਂ ਰੋਕਿਆ ਗਿਆ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz