ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

1 ਮਾਰਚ 2013

 ਆਮ ਆਦਮੀ ਨੂੰ ਰਾਹਤ ਨਹੀਂ, ਅਮੀਰਾਂ 'ਤੇ ਵਧਾਇਆ ਸਰਚਾਰਜ

http://sameydiawaaz.com/Archive%20News/%5B2013%5D/03/01.03.2013%20-%2002.jpg

ਨਵੀਂ ਦਿੱਲੀ 28 ਫਰਵਰੀ (ਏਜੰਸੀਆਂ ਰਾਹੀਂ) :- ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸੰਭਲਕੇ ਕਦਮ ਚੁੱਕਦੇ ਹੋਏ ਵਿਤ ਮੰਤਰੀ ਪੀ. ਚਿਦੰਬਰਮ ਨੇ ਅੱਜ ਆਮਦਨ ਕਰ ਦਾਤਾਵਾਂ ਨੂੰ ਮਾਮੂਲੀ ਰਾਹਤ ਦਿੱਤੀ ਪਰ ਵਿਅਕਤੀਗਤ ਇਕ ਕਰੋੜ ਦਾ ਸਾਲਾਨਾ ਆਮਦਨ ਵਾਲੇ ਲੋਕਾਂ ਅਤੇ ਕੰਪਨੀਆਂ 'ਤੇ 10 ਫ਼ੀਸਦੀ ਸਰਚਾਰਜ ਲਾ ਦਿੱਤਾ ਹੈ । ਉਨ੍ਹਾਂ ਵਿਰਸੇ ਵਿਚ ਮਿਲਣ ਵਾਲੇ ਜਾਇਦਾਦ 'ਤੇ ਟੈਕਸ ਅਤੇ ਮੋਬਾਈਲ ਫੋਨਾਂ, ਸਿਗਰਟਾਂ ਅਤੇ ਐਸ਼ੋ - ਆਰਾਮ ਵਾਲੀਆਂ ਮੋਟਰ ਗੱਡੀਆਂ 'ਤੇ ਡਿਊਟੀ ਵਧਾ ਦਿੱਤੀ ਹੈ । ਵਿਦੇਸ਼ੀ ਅਰਾਮਦਾਇਕ ਕਾਰਾਂ ਅਤੇ ਸਪੋਰਟਸ ਯੂਟਲਿਟੀ ਮੋਟਰ ਗੱਡੀਆਂ, ਸਿਗਰਟਾਂ, ਸਿਗਾਰ, 2000 ਰੁਪਏ ਤੋਂ ਵੱਧ ਕੀਮਤ ਵਾਲੇ ਮੋਬਾਈਲ ਫੋਨ, ਰੈਸਟੋਰੈਂਟਾਂ 'ਚ ਖਾਣਾ ਅਤੇ ਟੈਲੀਵੀਜ਼ਨਾਂ ਦੇ ਸੈੱਟ ਟਾਪ ਬਾਕਸ ਮਹਿੰਗੇ ਹੋ ਜਾਣਗੇ ਜਦਕਿ ਸੂਤੀ ਅਤੇ ਸਪੱਨ ਦਾ ਧਾਗਾ ਸਸਤਾ ਹੋ ਜਾਵੇਗਾ । 2013 - 14 ਲਈ ਬਜਟ ਵਿਚ ਆਪਣੀਆਂ ਟੈਕਸ ਤਜਵੀਜ਼ਾਂ ਰਾਹੀਂ 18000 ਕਰੋੜ ਰੁਪਏ ਜੁਟਾਉਣ ਅਤੇ 5 ਲੱਖ ਦੀ ਆਮਦਨ ਤਕ ਵਾਲੇ ਵਿਅਕਤੀਗਤ ਕਰਦਾਤਾਵਾਂ ਨੂੰ 2000 ਰੁਪਏ ਦਾ ਲਾਭ ਦਿੱਤਾ ਹੈ ਪਰ ਉਨ੍ਹਾਂ ਆਮਦਨ ਦੀ ਸਲੈਬ ਜਾਂ ਨਿੱਜੀ ਆਮਦਨ ਕਰ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਅਤੇ ਇਹ ਪਹਿਲਾਂ ਵਾਂਗ 10, 20 ਅਤੇ 30 ਫ਼ੀਸਦੀ ਜਾਰੀ ਰਹੇਗੀ । ਇਸ ਨਾਲ 1.80 ਕਰੋੜ ਕਰਦਾਤਾਵਾਂ ਨੂੰ 3600 ਕਰੋੜ ਰੁਪਏ ਦਾ ਲਾਭ ਮਿਲਣ ਦੀ ਆਸ ਹੈ । ਨਿਰੰਤਰ ਵਿਕਾਸ ਅਤੇ ਨਿਰਮਾਣ ਖੇਤਰ ਨੂੰ ਮੁੜ ਸੁਰਜੀਤ ਕਰਕੇ ਉਚ ਵਿਕਾਸ ਦਰ ਦੇ ਉਦੇਸ਼ ਨਾਲ ਸ੍ਰੀ ਚਿਦੰਬਰਮ ਨੇ ਸਿਹਤ, ਪਾਣੀ ਅਤੇ ਸਫਾਈ, ਅਨੁਸੂਚਿਤ ਜਾਤਾਂ ਤੇ ਸੂਚੀ ਦਰਜ ਕਬੀਲਿਆਂ ਅਤੇ ਪੇਂਡੂ ਵਿਕਾਸ ਲਈ ਬਜਟ ਵਿਚ ਰਕਮ ਵਧਾ ਦਿੱਤੀ ਹੈ । ਪੂੰਜੀਗਤ ਖਰਚ ਲਈ 86741 ਕਰੋੜ ਰੁਪਏ ਸਮੇਤ ਰੱਖਿਆ ਬਜਟ ਵਧਾ ਕੇ 203, 672 ਕਰੋੜ ਰੁਪਏ ਕਰ ਦਿੱਤਾ ਹੈ । 25 ਲੱਖ ਤੋਂ ਉੁਪਰ ਦੀ ਲਾਗਤ ਵਾਲਾ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਮਕਾਨ ਲੈਣ ਲਈ ਕਰਜ਼ੇ 'ਤੇ ਇਕ ਲੱਖ ਰੁਪਏ ਤਕ ਵਿਆਜ 'ਚ ਛੋਟ ਦਿੱਤੀ ਜਾਵੇਗੀ ਜਦਕਿ ਮਕਾਨ ਲਈ 25 ਲੱਖ ਤਕ ਦੇ ਕਰਜ਼ੇ 'ਤੇ 1.50 ਲੱਖ ਰੁਪਏ ਵਿਆਜ 'ਚ ਛੋਟ ਮਿਲੇਗੀ । ਪਹਿਲਾਂ ਇਹ ਛੋਟ 10 ਲੱਖ ਰੁਪਏ ਤੱਕ ਸੀ । ਅਮੀਰਾਂ 'ਤੇ ਜ਼ਿਆਦਾ ਕਰ ਬਹੁਤ ਹੀ ਚਰਚਿਤ ਤਜਵੀਜ਼ ਨੂੰ ਲਾਗੂ ਕਰਦਿਆਂ ਸ੍ਰੀ ਚਿਦੰਬਰਮ ਨੇ ਇਕ ਕਰੋੜ ਅਤੇ ਇਸ ਤੋਂ ਵੱਧ ਆਮਦਨ 'ਤੇ 10 ਫ਼ੀਸਦੀ ਸਰਚਾਰਜ ਲਾ ਦਿੱਤਾ ਹੈ ਜਦਕਿ ਉਨ੍ਹਾਂ ਘਰੇਲੂ ਕੰਪਨੀਆਂ 'ਤੇ ਸਰਚਾਰਜ 5 ਤੋਂ 10 ਫ਼ੀਸਦੀ ਲੱਗੇਗਾ ਜਿਨ੍ਹਾਂ ਦੀ ਆਮਦਨ ਸਲਾਨਾ 10 ਕਰੋੜ ਰੁਪਏ ਤੋਂ ਵੱਧ ਹੈ । ਵਿਦੇਸ਼ੀ ਕੰਪਨੀਆਂ ਜਿਹੜੀਆਂ ਕੰਪਨੀ ਕਰ ਦੀ ਉਚੀ ਦਰ ਅਦਾ ਕਰਦੀਆਂ ਹਨ 'ਤੇ ਸਰਚਾਰਜ 2 ਤੋਂ 5 ਫ਼ੀਸਦੀ ਲੱਗੇਗਾ । ਉਨ੍ਹਾਂ ਲਾਭ ਅੰਸ਼ ਵਿਤਰਣ ਕਰ 'ਤੇ ਮੌਜੂਦਾ 5 ਫ਼ੀਸਦੀ ਸਰਚਾਰਜ 10 ਫ਼ੀਸਦੀ ਕਰਨ ਦਾ ਪ੍ਰਸਤਾਵ ਕੀਤਾ ਹੈ । ਪਿਛਲੇ ਸਾਲ ਵਿਤ ਮੰਤਰਾਲਾ ਮੁੜ ਸੰਭਾਲਣ ਪਿੱਛੋਂ ਆਪਣਾ ਅੱਠਵਾਂ ਬਜਟ ਪੇਸ਼ ਕਰਦਿਆਂ ਸ੍ਰੀ ਚਿਦੰਬਰਮ ਨੇ 50 ਲੱਖ ਤੋਂ ਉੱਪਰ ਮੁੱਲ ਵਾਲੀ ਅਚਲ ਜਾਇਦਾਦ ਦੇ ਤਬਾਦਲੇ 'ਤੇ ਇਕ ਫ਼ੀਸਦੀ ਕਰ ਲਾਗੂ ਕੀਤਾ ਹੈ । ਸਾਰੇ ਕਰ ਦਾਤਾਵਾਂ 'ਤੇ 3 ਫ਼ੀਸਦੀ ਸਿੱਖਿਆ ਸੈੱਸ ਜਾਰੀ ਰੱਖਦਿਆਂ ਉਨ੍ਹਾਂ ਵਾਅਦਾ ਕੀਤਾ ਕਿ ਨਵੇਂ ਸਰਚਾਰਜ ਸਿਰਫ ਇਕ ਸਾਲ 2013 - 14 ਲਈ ਹੀ ਲਾਗੂ ਰਹਿਣਗੇ । ਇਹ ਗੱਲ ਸਵੀਕਾਰ ਕਰਦਿਆਂ ਕਿ ਭਾਰਤੀ ਅਰਥ ਵਿਵਸਥਾ ਅਜੇ ਤੇਜ਼ੀ ਨਾਲ ਅੱਗੇ ਵਧਣ ਦੇ ਰਸਤੇ 'ਤੇ ਨਹੀਂ ਆਈ, ਸ੍ਰੀ ਚਿਦੰਬਰਮ ਨੇ ਐਲਾਨ ਕੀਤਾ ਕਿ ਪੇਂਡੂ ਵਿਕਾਸ ਮੰਤਰਾਲੇ ਨੂੰ 2013 - 14 ਵਿਚ 80194 ਕਰੋੜ ਰੁਪਏ ਦਿੱਤੇ ਜਾਣਗੇ ਜਦਕਿ 33000 ਕਰੋੜ ਰੁਪਏ ਮਨਰੇਗਾ ਲਈ ਰੱਖੇ ਗਏ ਹਨ । ਉਨ੍ਹਾਂ ਕਿਹਾ ਕਿ ਜਿਨ੍ਹਾਂ ਰਾਜਾਂ ਵਿਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਮੁਕੰਮਲ ਹੋ ਗਈ ਹੈ ਉਹ ਦੂਸਰੀ ਪ੍ਰਧਾਨ ਮੰਤਰੀ ਯੋਜਨਾ ਲਈ ਯੋਗ ਹੋਣਗੇ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕੀਤਾ । ਖੇਤੀਬਾੜੀ ਮੰਤਰਾਲੇ ਨੂੰ 27049 ਕਰੋੜ ਰੁਪਏ ਦਿੱਤੇ ਗਏ ਹਨ । ਅਨਾਜ ਦੀ ਮਹਿੰਗਾਈ ਨੂੰ ਚਿੰਤਾ ਦਾ ਵੱਡਾ ਕਾਰਨ ਦੱਸਦਿਆਂ ਵਿਤ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਨੂੰ ਕਾਬੂ ਕਰਨ ਲਈ ਉਤਪਾਦਨ ਵਧਾਉਣ ਲਈ ਕਦਮ ਚੁੱਕਗੀ । ਸਾਨੂੰ ਉਸ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਪਵੇਗਾ ਜਿਹੜਾ ਸਾਡੇ ਆਰਥਿਕ ਉਦੇਸ਼ਾਂ ਦੀ ਪੂਰਤੀ ਕਰਦਾ ਹੋਵੇ । ਸਾਡੇ ਕੋਲ ਖਰਚ ਨੂੰ ਤਰਕ ਸੰਗਤ ਬਣਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ । 2010 ਪਿੱਛੋਂ ਸਾਡੀ ਅਰਥ ਵਿਵਸਥਾ ਦੀ ਚਾਲ ਮੱਠੀ ਪੈ ਗਈ ਅਤੇ ਆਰਥਿਕ ਵਿਕਾਸ ਦਰ ਨੂੰ 8 ਫ਼ੀਸਦੀ 'ਤੇ ਵਾਪਸ ਲਿਆਉਣਾ ਦੇਸ਼ ਸਾਹਮਣੇ ਚੁਣੌਤੀ ਹੈ । ਸ੍ਰੀ ਚਿਦੰਬਰਮ ਕਿਹਾ ਕਿ ਉਚ ਵਿਕਾਸ ਦਰ ਹਾਸਿਲ ਕਰਨਾ ਕੋਈ ਅਨੋਖੀ ਗੱਲ ਨਹੀਂ ਅਸੀਂ ਇਸ ਨੂੰ ਹਾਸਿਲ ਕਰ ਸਕਦੇ ਹਾਂ । ਉਨ੍ਹਾਂ ਅੱਗੇ ਕਿਹਾ ਕਿ ਕੇਵਲ ਚੀਨ ਅਤੇ ਇੰਡੋਨੇਸ਼ੀਆ ਦੀ ਵਿਕਾਸ ਦਰ ਭਾਰਤ ਨਾਲੋਂ ਤੇਜ਼ ਹੈ ਫਿਰ ਵੀ ਸਾਨੂੰ ਉਦਾਸ ਹੋਣ ਦੀ ਲੋੜ ਨਹੀਂ ।


ਮੋਗਾ ਜਿੱਤ ਨੇ ਸੁਖਬੀਰ ਦੀ ਸਰਦਾਰੀ ਤੇ ਲਾਈ ਪੱਕੀ ਮੋਹਰ

ਕਾਂਗਰਸੀ ਵਿਧਾਇਕ ਨੂੰ ਅਕਾਲੀ ਵਿਧਾਇਕ ਬਣਾਉਣ 'ਤੇ ਮੋਗੇ ਵਾਲਿਆਂ ਲਾਈ ਮੋਹਰ

ਜੈਨ ਨੇ ਸਾਥੀ ਨੂੰ 18,849 ਵੋਟਾਂ ਨਾਲ ਹਰਾਇਆ

 http://sameydiawaaz.com/Archive%20News/%5B2013%5D/03/01.03.2013%20-%2001.jpg

ਮੋਗਾ 28 ਫਰਵਰੀ (ਪਰਮਜੀਤ ਸਿੰਘ ਜੰਡੂ) :- ਮੋਗਾ ਦੀ ਜਿਮਨੀ ਚੋਣ ਸੱਤਾਧਾਰੀ ਧਿਰ ਬਾਦਲ ਦਲ ਨੇ ਕਾਂਗਰਸ ਨੂੰ ਲੱਕ ਤੋੜਵੀਂ ਹਾਰ ਦੇ ਕੇ, ਇਸ ਸੀਟ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਹੋਰ ਕਾਂਗਰਸੀ ਵਿਧਾਇਕਾਂ ਦੀ ਦਲ ਬਦਲੀ ਦਾ ਰਾਹ ਖੋਲ੍ਹ ਦਿੱਤਾ ਹੈ । ਪਿੰਡਾਂ 'ਚ ਬਾਦਲ ਦਲ ਨੇ ਕਾਂਗਰਸ ਦੇ ਕਿਤੇ ਪੈਰ ਨਹੀਂ ਲੱਗਣ ਦਿੱਤੇ ਪ੍ਰੰਤੂ ਹੈਰਾਨੀ ਇਹ ਰਹੀ ਕਿ ਮੋਗਾ ਸ਼ਹਿਰ ਜਿੱਥੇ ਕਾਂਗਰਸ ਨੂੰ ਹਮੇਸ਼ਾ ਲੀਡ ਮਿਲਦੀ ਰਹੀ ਹੈ, ਇਸ ਵਾਰ ਕਾਂਗਰਸ ਮੋਗਾ ਸ਼ਹਿਰ 'ਚ ਵੀ ਸਾਢੇ ਤਿੰਨ ਹਜ਼ਾਰ ਵੋਟਾਂ ਨਾਲ ਪਿਛੜ ਗਏ । ਜਦਕਿ ਪਿੰਡਾਂ 'ਚ ਕਾਂਗਰਸ ਦੀ ਹਾਰ ਦਾ ਫਰਕ 15 ਹਜ਼ਾਰ ਵੋਟਾਂ ਦੇ ਆਸ - ਪਾਸ ਰਿਹਾ । ਕੈਪਟਨ ਬਿਨਾਂ ਸ਼ੱਕ ਜਿੱਤ ਦੇ ਚੈਂਪੀਅਨ ਬਣਕੇ ਉਭਰੇ ਹਨ । ਉਨ੍ਹਾਂ ਆਪਣੇ ਇਸ ਫੰਡੇ ਨਾਲ ਸਾਰੀਆਂ ਵਿਰੋਧੀ ਧਿਰਾਂ ਦਾ ਲੱਕ ਤੋੜ ਛੱਡਿਆ ਹੈ । ਮੋਗਾ ਜਿੱਤ ਨਾਲ ਉਨ੍ਹਾਂ ਆਪਣੀ ਸ਼ਕਤੀ ਦਾ ਲੋਹਾ ਵੀ ਮਨਵਾ ਲਿਆ ਹੈ । ਹੁਣ ਲੋੜ ਹੈ ਕਿ ਉਹ ਪੰਜਾਬ ਦੇ ਸਮੁੱਚੇ ਢਾਂਚੇ ਅਤੇ ਖਾਸ ਕਰਕੇ ਆਰਥਿਕ ਢਾਂਚੇ ਦੇ ਸੁਧਾਰ ਵੱਲ ਸਾਰਾ ਧਿਆਨ ਅਤੇ ਸ਼ਕਤੀ ਲਾਉਣ । ਲੋਕਾਂ ਦਾ ਭਰੋਸਾ ਸਭ ਤੋਂ ਵੱਡੀ ਅਤੇ ਪੱਕੀ ਜਿੱਤ ਹੁੰਦਾ ਹੈ, ਉਹ ਆਪਣੀ ਸ਼ਕਤੀ ਨੂੰ ਇਸ ਪਾਸੇ ਲਾ ਦੇਣ ਜਿਸ ਨਾਲ ਉਨ੍ਹਾਂ ਨੂੰ ਅਜਿਹੀਆਂ ਵਕਤੀ ਜਿੱਤਾਂ ਦਰਜ ਕਰਵਾਉਣ ਲਈ ਸਾਰੀ ਸ਼ਕਤੀ ਝੋਕਣ ਦੀ ਲੋੜ ਨਹੀਂ ਰਿਹਾ ਕਰੇਗੀ । ਵੋਟਤੰਤਰ ਅਤੇ ਲੋਕਤੰਤਰ ਲੰਬੇ ਸਮੇਂ ਦੇ ਸਾਥੀ ਨਹੀਂ ਰਹਿ ਸਕਦੇ ਕਿਉਂਕਿ ਲੋਕ ਭਾਵਨਾਵਾਂ ਦਾ ਜਵਾਹਰਭਾਟਾ ਲੰਬਾ ਸਮਾਂ ਰੋਕਿਆ ਨਹੀਂ ਜਾ ਸਕਦਾ ।


ਹੇਰਾਫੇਰੀ ਕਰਕੇ ਅਕਾਲੀਆਂ ਨੇ ਜਿੱਤੀ ਉਪ ਚੋਣ - ਅਮਰਿੰਦਰ

 ਟੈਕਸੇਸ਼ਨ ਵਿਭਾਗ ਨੇ ਵਪਾਰੀਆਂ 'ਤੇ ਪਾਇਆ ਦਬਾਅ

ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੁਚਲਿਆ

http://sameydiawaaz.com/Archive%20News/%5B2013%5D/03/01.03.2013%20-%2003.jpg

ਜਲੰਧਰ 28 ਫਰਵਰੀ (ਧਵਨ) :- ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਵੋਟਰਾਂ ਅਤੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਪ ਚੋਣ ਨੂੰ ਅਕਾਲੀਆਂ ਨੇ ਹੇਰਾਫੇਰੀ ਕਰਕੇ ਜਿੱਤਿਆ ਹੈ, ਜਿਸ 'ਚ ਧਨ ਅਤੇ ਸੱਤਾ ਦੀ ਤਾਕਤ ਅਤੇ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੁਰਵਰਤੋਂ ਕੀਤੀ ਗਈ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇਹ ਧਮਕੀ ਵੀ ਦੇ ਦਿੱਤੀ ਸੀ ਕਿ ਜੇਕਰ ਮੋਗਾ ਦੇ ਲੋਕਾਂ ਨੇ ਅਕਾਲੀ ਦਲ ਨੂੰ  ਵੋਟ ਨਾ ਪਾਈ ਤਾਂ  ਮੋਗੇ ਨਾਲ ਭੇਦਭਾਵ ਕੀਤਾ ਜਾਵੇਗਾ । ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਮੋਗਾ ਦੇ ਲੋਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਅਨੇਕਾਂ ਦਬਾਵਾਂ ਦੇ ਬਾਵਜੂਦ ਲੋਕ ਤੰਤਰਿਕ  ਪ੍ਰਕਿਰਿਆ ਵਿਚ ਹਿੱਸਾ ਲਿਆ । ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਨਤੀਜੇ ਨੂੰ ਆਪਣੇ ਪੱਖ ਵਿਚ ਕਰਨ ਲਈ ਵੋਟਰਾਂ 'ਤੇ ਜਿਹਡ਼ਾ ਦਬਾਅ ਬਣਾਇਆ ਸੀ, ਉਹ ਲੋਕ ਸਭਾ ਚੋਣਾਂ ਵਿਚ ਨਹੀਂ ਰਹੇਗਾ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਪ ਚੋਣ ਦਾ ਨਤੀਜਾ ਅਕਾਲੀ ਸਰਕਾਰ ਦੀ ਲੋਕਪ੍ਰਿਯਤਾ ਨੂੰ ਨਹੀਂ ਦਰਸਾਉਂਦਾ ਹੈ ਕਿਉਂਕਿ ਪੂਰੀ ਸਰਕਾਰੀ ਮਸ਼ੀਨਰੀ ਅਤੇ ਅਧਿਕਾਰੀਆਂ ਦੀ ਤਾਕਤ 'ਤੇ ਜਿੱਤੀ ਗਈ ਉਪ ਚੋਣ ਜਨਤਾ ਦੀਆਂ ਭਾਵਨਾਵਾਂ ਨੂੰ ਨਹੀਂ ਦਰਸਾਉਂਦੀ ਹੈ ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਾਦਲ ਜਿਹੜੇ ਨਰਮ ਸੁਭਾਅ ਦੇ ਹਨ, ਨੂੰ ਵੀ ਮੋਗਾ ਦੇ ਲੋਕਾਂ ਨੂੰ ਧਮਕੀ ਦੇਣੀ ਪਈ । ਉਨ੍ਹਾਂ ਕਿਹਾ ਕਿ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ  ਦੀ ਖੂਬ ਦੁਰਵਰਤੋਂ ਹੋਈ, ਜਿਨ੍ਹਾਂ ਨੇ ਹਰੇਕ ਵਪਾਰੀ ਦੀਆਂ ਫਾਈਲਾਂ ਖੋਲ੍ਹ ਲਈਆਂ ਸਨ ।


ਚੁਣੌਤੀਆਂ ਦੇ ਮੱਦੇਨਜ਼ਰ ਵਧੀਆ ਬਜਟ - ਪ੍ਰਧਾਨ ਮੰਤਰੀ

 http://sameydiawaaz.com/Archive%20News/%5B2013%5D/03/01.03.2013%20-%2005.jpg

ਨਵੀਂ ਦਿੱਲੀ (ਯੂ. ਐਨ. ਆਈ.) :- ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਵਿੱਤ ਮੰਤਰੀ ਪੀ. ਚਿਦੰਬਰਮ ਦੀ ਤਰਫੋਂ ਪੇਸ਼ ਬਜਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਵਿਚ ਅਰਥ ਵਿਵਸਥਾ ਦੇ ਸਾਹਮਣੇ ਚੁਣੌਤੀਆਂ ਨੂੰ ਵੇਖਦੇ ਹੋਏ ਸਲਾਹੁਣਯੋਗ ਕੰਮ ਕੀਤਾ ਗਿਆ ਹੈ । ਵਿੱਤ ਮੰਤਰੀ ਨੇ ਬਜਟ 'ਚ ਨਿਵੇਸ਼ ਦੇ ਲਈ ਇਕ ਵਧੀਆ  ਮਾਰਗ ਦਰਸ਼ਕ ਮਾਨ ਚਿੱਤਰ ਪੇਸ਼ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਅਰਥ ਵਿਵਸਥਾ ਨੂੰ ਲੈ ਕੇ ਨਿਰਾਸ਼ਾਵਾਦੀ ਮੂਡ ਨੂੰ ਪਲਟਣ ਦੇ ਲਈ ਵੀ ਕੁਝ ਮਹੱਤਵ ਪੂਰਨ ਕਦਮ ਉਠਾਏ ਹਨ । ਪ੍ਰਧਾਨ ਮੰਤਰੀ ਨੇ ਆਪਣੀ ਗੱਲ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਸਮੇਂ ਦੇਸ਼ ਦੀ ਅਰਥ ਵਿਵਸਥਾ ਦੇ ਸਾਹਮਣੇ ਤਿੰਨ ਪ੍ਰਮੁਖ ਚੁਣੌਤੀਆਂ, ਮੁਦਰਾ ਸਫੀਤੀ, ਮਾਲੀਆ ਘਾਟਾ ਅਤੇ ਚਾਲੂ ਖਾਤੇ ਦਾ ਘਾਟਾ ਹਨ ਅਤੇ ਇਨ੍ਹਾਂ ਦੇ ਮੁਕਾਬਲੇ ਲਈ ਬਹੁਮੰਤਵੀ ਰਣਨੀਤੀ ਬਣਾਏ ਜਾਣ ਦੀ ਲੋੜ ਹੈ ।


ਬਾਜ਼ੀਗਰੀ ਦਾ ਬਜਟ - ਭਾਜਪਾ

 http://sameydiawaaz.com/Archive%20News/%5B2013%5D/03/01.03.2013%20-%2006.jpg

ਨਵੀਂ ਦਿੱਲੀ 28 ਫਰਵਰੀ (ਕੁਲਦੀਪ ਅਰੋੜਾ) :- ਭਾਰਤੀ ਜਨਤਾ ਪਾਰਟੀ ਨੇ ਖਜ਼ਾਨਾ ਮੰਤਰੀ ਸ੍ਰੀ ਚਿਦੰਬਰਮ ਵਲੋਂ ਅੱਜ ਲੋਕ ਸਭਾ ਵਿਚ ਪੇਸ਼ ਵਿੱਤੀ ਸਾਲ 2013 - 14 ਦੇ ਕੇਂਦਰੀ ਬਜਟ ਨੂੰ 'ਬਾਜ਼ੀਗਰੀ ਦਾ ਬਜਟ' ਕਹਿਕੇ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਦੇਸ਼ ਸਾਹਮਣੇ ਆਰਥਿਕ ਚੁਣੌਤੀਆਂ ਜਿਵੇਂ ਕਿ ਮਹਿੰਗਾਈ, ਵਿੱਤੀ ਘਾਟੇ ਨੂੰ ਦੂਰ ਕਰਨ ਅਤੇ ਪੂੰਜੀ ਨਿਵੇਸ਼ ਨੂੰ ਉਤਸ਼ਾਹਤ ਕਰਨ ਵਿਚ ਅਸਫ਼ਲ ਰਿਹਾ ਹੈ । ਕੇਂਦਰੀ ਬਜਟ ਬਾਰੇ ਵੇਰਵੇ ਸਹਿਤ ਪ੍ਰਤੀਕਰਮ ਦਿੰਦਿਆਂ, ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਖਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਨੇ ਸੰਸਦ ਦੇ ਅਹਾਤੇ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਬਜਟ ਵਿਚ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਖੇਤੀਬਾਡ਼ੀ ਜਿਹੇ ਮਹੱਤਵ ਪੂਰਨ ਖੇਤਰਾਂ ਲਈ ਕੋਈ ਨਵੀਂ ਆਸ ਲੈ ਕੇ ਨਹੀਂ ਆਇਆ ।


ਧੋਖਾਧੜੀ ਵਾਲਾ ਬਜਟ - ਕਮਿਊਨਿਸਟ ਪਾਰਟੀ

 http://sameydiawaaz.com/Archive%20News/%5B2013%5D/03/01.03.2013%20-%2007.jpg

ਲੋਕ ਸਭਾ ਵਿਚ ਕਮਿਊਨਿਸਟ ਪਾਰਟੀ ਦੇ ਨੇਤਾ ਗੁਰੂ ਦਾਸ ਗੁਪਤਾ ਨੇ ਕੇਂਦਰੀ ਬਜਟ ਨੂੰ ਇਕ ਸੰਕੇਤਕ ਅਤੇ ਧੋਖਾਧੜੀ ਦਾ ਬਜਟ ਦੱਸਿਆ ਹੈ । ਕਾਮਰੇਡ ਦਾਸ ਗੁਪਤਾ ਨੇ ਕਿਹਾ ਕਿ ਇਸ ਬਜਟ ਨਾਲ ਮਹਿੰਗਾਈ ਨਾਲ ਪ੍ਰੇਸ਼ਾਨ ਦੇਸ਼ - ਵਾਸੀਆਂ ਨੂੰ ਰਾਹਤ ਨਹੀਂ ਮਿਲੇਗੀ । ਇਹ ਲਾਲੀ ਪਾਪ ਚੁਣਾਵੀ ਬਜਟ ਹੈ, ਜਿਸ ਵਿਚ ਸਰਕਾਰੀ ਆਮਦਨ ਵਧਾਉਣ ਪ੍ਰਤੀ ਗੰਭੀਰਤਾ ਨਹੀਂ ਵਿਖਾਈ ਗਈ ਹੈ । ਇਸ ਦੇ ਉਲਟ ਇਸ ਵਿਚ 68,000 ਕਰੋੜ ਰੁਪਏ ਦੇ ਸਰਕਾਰੀ ਲਾਭ ਨੂੰ ਪਹਿਲਾਂ ਹੀ ਤਿਲਾਂਜਲੀ ਦੇ ਦਿੱਤੀ ਗਈ ਹੈ । ਇਸ ਵਿਚ ਨਾ ਤਾਂ ਮਹਿੰਗਾਈ ਨੂੰ ਕਾਬੂ ਕਰਨ, ਆਰਥਿਕ ਮੰਦੀ ਨਾਲ ਨਿਪਟਣ ਲਈ ਲੋੜੀਂਦੇ ਉਪਾਵਾਂ ਦਾ ਜ਼ਿਕਰ ਹੈ ਅਤੇ ਨਾ ਹੀ ਨੌਜੁਆਨਾਂ ਲਈ ਨਵੇਂ ਰੁਜ਼ਗਾਰ ਪੈਦਾ ਕਰਨ ਬਾਰੇ ਕੋਈ ਨਵੀਂ ਪਹਿਲਾਂ ਉਨ੍ਹਾਂ ਨੇ ਇਹ ਵੀ ਜਾਨਣਾ ਚਾਹਿਆ ਕਿ 1000 ਕਰੋੜ ਰੁਪਏ ਨਾਲ ਇਸਤਰੀਆਂ 'ਚ ਸਨਮਾਨ ਅਤੇ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਹੈ । ਸੀ. ਪੀ. ਆਈ. ਦੇ ਰਾਜ ਸਭਾ ਦੇ ਮੈਂਬਰ ਡੀ. ਰਾਜਾ ਨੇ ਕਿਹਾ ਕਿ ਇਹ ਬਜਟ ਬੇਬਸੀ ਅਤੇ ਹਤਾਸ਼ਾ ਦਾ ਪ੍ਰਤੀਕ ਹੈ । ਇਸ ਵਿਚ ਨਵਾਂ ਕੁਝ ਵੀ ਨਹੀਂ ਹੈ ।


ਪੋਪ ਨੇ ਦਿੱਤਾ ਅਸਤੀਫ਼ਾ

http://sameydiawaaz.com/Archive%20News/%5B2013%5D/03/01.03.2013%20-%2004.jpg

ਕਾਸਟਲ ਗੰਡੋਲਫੋ (ਇਟਲੀ) 28 ਫਰਵਰੀ (ਏ. ਪੀ.) :- ਪੋਪ ਬੈਨੇਡਿਕਟ XV9 ਨੇ ਅੱਜ ਰਾਤ ਅਸਤੀਫਾ ਦੇ ਦਿੱਤਾ ਹੈ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਰਿਹਾਇਸ਼ ਤੋਂ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੱਤਾ ਤੇ ਆਪਣੇ ਆਖਰੀ ਸੰਦੇਸ਼ ਵਿਚ ਕਿਹਾ ਕਿ ਉਹ ਜ਼ਿੰਦਗੀ ਦਾ ਆਖਰੀ ਪੜਾਅ ਇਕ ਸਾਧਾਰਨ ਸ਼ਰਧਾਲੂ ਵਜੋਂ ਸ਼ੁਰੂ ਕਰਨ ਜਾ ਰਹੇ ਹਨ । ਪੋਪ ਬੈਨੇਡਿਕਟ XV9 600 ਸਾਲਾਂ ਦੇ ਇਤਿਹਾਸ ਵਿਚ ਅਸਤੀਫਾ ਦੇਣ ਵਾਲੇ ਪਹਿਲੇ ਪੋਪ ਬਣ ਗਏ ਹਨ । ਉਹ ਇੱਥੇ ਕੁਝ ਮਹੀਨੇ ਠਹਿਰਣਗੇ । ਇਸ ਮੌਕੇ ਇਕੱਠੇ ਹੋਏ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਹੰਝੂਆਂ ਵਿਦਾਇਗੀ ਦਿੱਤੀ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz