ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

ਮੋਗਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ

 http://sameydiawaaz.com/Archive%20News/%5B2013%5D/02/28.02.2013%20-%2001.jpg

ਮੋਗਾ 27 ਫਰਵਰੀ (ਸੁਰਿੰਦਰਪਾਲ ਸਿੰਘ) :- ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਰਹੀ ਮੋਗਾ ਜ਼ਿਮਨੀ ਚੋਣ ਲਈ 23 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 28 ਫਰਵਰੀ ਨੂੰ ਸਥਾਨਕ ਸ਼ਹਿਰ ਦੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਵੇਗੀ । ਜਿਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਗਿਣਤੀ ਨੂੰ ਲੈ ਕੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਦਿਲ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ । ਸੱਤਾਧਾਰੀ ਪਾਰਟੀ ਦੇ ਉਮੀਦਵਾਰ ਅਤੇ ਸਮਰਥਕ ਜਿਥੇ ਆਪਣੀ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਉਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਮਰਥਕ ਵੀ ਸ਼ਹਿਰੀ ਵੋਟ 'ਤੇ ਟੇਕ ਲਾ ਕੇ ਆਪਣਾ ਦਾਅਵਾ ਜਿਤਾ ਰਹੇ ਹਨ । ਸੱਤਾਧਾਰੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਵਲੋਂ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਸੁੱਖਾਂ ਵੀ ਸੁੱਖੀਆਂ ਜਾ ਰਹੀਆਂ ਹਨ । ਵੱਖ - ਵੱਖ ਲੋਕਾਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਮੋਗਾ ਜ਼ਿਮਨੀ ਵਿਚ ਜੋਗਿੰਦਰਪਾਲ ਜੈਨ ਦਾ ਜਿੱਤਣਾ ਇਸ ਲਈ ਜ਼ਰੂਰੀ ਹੈ ਤਾਂ ਜੋ ਸੱਤਾਧਾਰੀ ਪਾਰਟੀ ਚੋਣ ਜਿੱਤਕੇ ਹਲਕਾ ਮੋਗਾ ਦਾ ਵਿਕਾਸ ਕਰਵਾ ਸਕੇ ਤੇ ਕੁੱਝ ਲੋਕਾਂ ਤੇ ਸਿਆਸੀ ਮਾਹਿਰਾਂ ਦਾ ਇਹ ਤਰਕ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਸਾਥੀ ਦੀ ਜਿੱਤ ਨਾਲ ਸੱਤਾਧਾਰੀ ਪਾਰਟੀ ਦਾ ਜਿਥੇ ਹੰਕਾਰ ਟੁੱਟੇਗਾ ਤੇ ਉਥੇ ਪੰਜਾਬ ਦੀ ਰਾਜਨੀਤੀ ਵਿਚ ਵੀ ਬਦਲਾਅ ਆਵੇਗਾ ਤਾਂ ਜੋ ਅੱਗੇ ਤੋਂ ਕੋਈ ਵੀ ਲੀਡਰ ਸਿਆਸੀ ਦਲਬਦਲੀ ਕਰਨ ਤੋਂ ਗੁਰੇਜ ਕਰੇਗਾ ਤੇ ਪਾਰਟੀ ਤੇ ਲੋਕਾਂ ਨਾਲ ਵਿਸ਼ਵਾਸ਼ਘਾਤ ਨਹੀਂ ਕਰੇਗਾ । ਮੋਗਾ ਜ਼ਿਮਨੀ ਚੋਣ ਲਈ 23 ਫਰਵਰੀ ਨੂੰ ਕੁੱਲ 1 ਲੱਖ 26 ਹਜ਼ਾਰ 212 ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ ਤੇ ਇਸ ਦੀ ਔਸਤ 70.31 ਫੀਸਦੀ ਰਹੀ ਜਦੋਂ ਕਿ ਫਰਵਰੀ 2012 ਵਿਚ ਹੋਈਆਂ ਚੋਣਾਂ ਵਿਚ 76.5 ਫੀਸਦੀ ਵੋਟਾਂ ਪਈਆਂ ਸਨ ਤੇ ਕੁੱਲ 1 ਲੱਖ 34 ਹਜ਼ਾਰ 65 ਵੋਟਰਾਂ ਨੇ ਵੋਟ ਪਾਈ ਸੀ ਤੇ ਇਸ ਵਾਰ ਕਰੀਬ 6 ਫੀਸਦੀ ਵੋਟਾਂ ਦੇ ਭੁਗਤਾਨ ਵਿਚ ਕਮੀ ਆਈ ਹੈ । ਮੋਗਾ ਜ਼ਿਮਨੀ ਚੋਣ ਦੇ ਨਤੀਜੇ ਨੇ ਜਿਥੇ ਰਾਜਸੀ ਫਿਜ਼ਾ ਵਿਚ ਆਪਣਾ ਵਿਸ਼ੇਸ਼ ਪ੍ਰਭਾਵ ਦੇਣਾ ਹੈ ਉਥੇ ਇਸ ਚੋਣ ਨੇ ਆਉਣ ਵਾਲੀਆਂ 2014 ਸੰਸਦੀ ਚੋਣਾਂ ਦਾ ਮੁੱਢ ਵੀ ਬੰਨਣਾ ਹੈ । ਇਸ ਲਈ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਦੀ ਨਜ਼ਰ ਇਸ ਜ਼ਿਮਨੀ ਚੋਣ 'ਤੇ ਟਿਕੀ ਹੋਈ ਹੈ ।


ਕੋਲਕਾਤਾ 'ਚ ਭਿਆਨਕ ਅੱਗ - 20 ਮਰੇ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਥਿਤੀ ਦਾ ਲਿਆ ਜਾਇਜ਼ਾ

http://sameydiawaaz.com/Archive%20News/%5B2013%5D/02/28.02.2013%20-%2002.jpg

ਕੋਲਕਾਤਾ 27 ਫਰਵਰੀ (ਏਜੰਸੀ, ਰਣਜੀਤ ਸਿੰਘ ਲੁਧਿਆਣਵੀ) :- ਮੱਧ ਕੋਲਕਾਤਾ ਦੇ ਸਿਆਲਦਾ ਇਲਾਕੇ 'ਚ ਅੱਜ ਤੜਕੇ ਇਕ ਬਜ਼ਾਰ 'ਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ । ਇਸ ਬਜ਼ਾਰ 'ਚ ਕਈ ਦਫਤਰ ਅਤੇ ਇਕ ਗੁਦਾਮ ਵੀ ਸਥਿਤ ਹੈ । ਇਕ ਪੁਲਿਸ ਅਧਿਕਾਰੀ ਜਾਵੇਦ ਸ਼ਮੀਮ ਨੇ ਦੱਸਿਆ ਕਿ ਮਿ੍ਤਕਾਂ 'ਚ ਇਕ ਔਰਤ ਵੀ ਸ਼ਾਮਿਲ ਹੈ । ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 15 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ । ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ । ਅੱਗ ਬੁਝਾਊ ਸੇਵਾ ਮੰਤਰੀ ਜਾਵੇਦ ਖਾਨ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ 'ਚ ਘਿਰੇ ਗੁਦਾਮ ਚੋਂ 6 ਲੋਕਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਬਾਹਰ ਕੱਢਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਦਸਤੇ ਦੀਆਂ 26 ਗੱਡੀਆਂ ਨੇ 3 ਘੰਟੇ ਦੀ ਵੱਡੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ । ਅੱਗ ਬੁਝਾਊ ਦਸਤੇ ਅਤੇ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ । ਅੱਗ ਲੱਗਣ ਦੀ ਵਜ੍ਹਾ ਦਾ ਹਾਲੇ ਕੋਈ ਪਤਾ ਨਹੀਂ ਚੱਲਿਆ ਹੈ ।

ਸਥਾਨਕ ਲੋਕਾਂ ਨੇ ਅਜੇ ਵੀ ਕਈ ਲੋਕਾਂ ਦੇ ਫਸੇ ਹੋਣ ਦੀ ਗੱਲ ਕਹੀ ਹੈ ਜਿਸ ਕਾਰਨ ਜ਼ਖ਼ਮੀਆਂ ਜਾਂ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਣ ਦੀ ਸੰਭਾਵਣਾ ਹੈ । ਇਸੇ ਦੌਰਾਨ ਮੰਤਰੀ ਜਾਵੇਦ ਖਾਨ ਨੇ ਕਿਹਾ ਹੈ ਕਿ ਇਸ ਘਟਨਾ ਲਈ ਸਬੰਧਿਤ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ । ਪੱਛਮੀ ਬੰਗਾਲ 'ਚ ਵਿਰੋਧੀ ਧਿਰ ਦੇ ਨੇਤਾ ਸੂਰੀਆ ਕਾਂਤ ਮਿਸ਼ਰਾ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ।


ਖਾੜਕੂ ਨਰਾਇਣ ਸਿੰਘ ਚੌੜਾ ਸਮੇਤ 3 ਗਿ੍ਫ਼ਤਾਰ

10 ਲੱਖ ਦਾ ਸੀ ਇਨਾਮ

ਅਦਾਲਤ ਨੇ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

http://sameydiawaaz.com/Archive%20News/%5B2013%5D/02/28.02.2013%20-%2003.jpg

ਅੰਮਿ੍ਤਸਰ 27 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋਡ਼ੂ/ਰੇਸ਼ਮ ਸਿੰਘ) :- ਅੰਮਿ੍ਤਸਰ ਅਤੇ ਤਰਨ ਤਾਰਨ ਪੁਲਿਸ ਵਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਅਕਾਲ ਫ਼ੈਡਰੇਸ਼ਨ ਅਤੇ ਖਾਲਿਸਤਾਨ ਲਿਬਰੇਸ਼ਨ ਫ਼ਰੰਟ ਨਾਮਕ ਖਾੜਕੂ ਜਥੇਬੰਦੀਆਂ ਦੇ ਸੰਸਥਾਪਕ ਨਰਾਇਣ ਸਿੰਘ ਚੌੜਾ ਸਮੇਤ 3 ਖਾੜਕੂਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ । ਪੁਲਿਸ ਮੁਤਾਬਕ ਖਾੜਕੂ ਚੌੜਾ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੈਰੋਵਾਲ ਤੋਂ ਬੀਤੀ ਰਾਤ ਗਿ੍ਫ਼ਤਾਰ ਕੀਤਾ ਗਿਆ ਹੈ ਜੋ ਕਿ ਥਾਣਾ ਸਿਵਲ ਲਾਈਨ 'ਚ ਬੀਤੇ 8 ਮਈ 2010 ਦੇ ਧਮਾਕਾਖ਼ੇਜ਼ ਸਮੱਗਰੀ ਆਰ. ਡੀ. ਐਕਸ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦਾ ਸੀ । ਗਿ੍ਫ਼ਤਾਰ ਕਰਨ ਉਪਰੰਤ ਖਾੜਕੂ ਚੌੜਾ ਨੂੰ ਇਥੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਚੌੜਾ ਤੇ ਸਾਥੀਆਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ । ਦੂਜੇ ਪਾਸੇ ਖਾੜਕੂ ਚੌੜਾ ਦੇ ਪੁੱਤਰ ਬਲਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਨੂੰ ਪੁਲਿਸ ਝੂਠੇ ਮਾਮਲੇ 'ਚ ਫ਼ਸਾ ਰਹੀ ਹੈ, ਜਦੋਂ ਕਿ ਪੁਲਿਸ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਹਿਰਾਸਤ 'ਚ ਲਿਆ ਸੀ । ਪੁਲਿਸ ਵਲੋਂ ਭੇਜੀ ਜਾਣਕਾਰੀ ਅਨੁਸਾਰ ਉਕਤ ਕਾਰਵਾਈ ਸੁਖਦੇਵ ਸਿੰਘ ਡੀ. ਐਸ. ਪੀ. ਤਰਨ ਤਾਰਨ ਦੀ ਅਗਵਾਈ ਵਾਲੀ ਟੁਕਡ਼ੀ, ਜਿਸ 'ਚ ਇੰ: ਸੰਜੀਵ ਕੁਮਾਰ ਅੰਮਿ੍ਤਸਰ ਵੀ ਸ਼ਾਮਿਲ ਸਨ, 'ਤੇ ਆਧਾਰਿਤ ਟੀਮ ਵਲੋਂ ਨੇਪਰੇ ਚਾਡ਼੍ਹੀ ਗਈ ਹੈ । ਚੌੜਾ ਤੋਂ ਕੀਤੀ ਮੁੱਢਲੀ ਪੁੱਛਗਿਛ ਉਪਰੰਤ ਪੁਲਿਸ ਨੇ ਉਸ ਦੇ ਹੋਰ ਸਾਥੀਆਂ ਨੂੰ ਵੀ ਪਿੰਡ ਜਲਾਲਾਬਾਦ (ਤਰਨ ਤਾਰਨ) ਅਤੇ ਪੰਡੋਰੀ (ਅੰਮਿ੍ਤਸਰ) ਤੋਂ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖ਼ਤ ਸੁਖਵੰਤ ਸਿੰਘ ਅਤੇ ਸੁਖਦੇਵ ਸਿੰਘ ਵਜੋਂ ਹੋਈ ਹੈ । ਇਨ੍ਹਾਂ ਵਿਰੁੱਧ ਗੈਰ ਕਾਨੂੰਨੀ ਸਰਗਰਮੀਆਂ ਦੇ ਮਾਮਲੇ ਥਾਣਾ ਵੈਰੋਵਾਲ, ਤਰਨ ਤਾਰਨ ਅਤੇ ਥਾਣਾ ਕੰਬੋ, ਅੰਮਿ੍ਤਸਰ ਵਿਖੇ ਦਰਜ ਕੀਤੇ ਗਏ ਹਨ । ਮਿਲੇ ਵੇਰਵੇ ਅਨੁਸਾਰ ਨਰਾਇਣ ਸਿੰਘ ਉਰਫ਼ ਚੌੜਾ, ਵਾਸੀ ਪਿੰਡ ਚੌੜਾ, ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ, ਜੋ ਕਿ ਸ਼ਮਸ਼ੇਰ ਸਿੰਘ ਸ਼ੇਰਾ ਉਰਫ਼ ਚਮਕੌਰ ਸਿੰਘ ਉਰਫ਼ ਕਪੂਰ ਸਿੰਘ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ । ਪੁਲਿਸ ਮੁਤਾਬਿਕ ਚੌੜਾ ਸੰਨ 1980 ਤੋਂ ਖਾੜਕੂਵਾਦ 'ਚ ਸਰਗਰਮ ਸੀ ਅਤੇ ਸੰਨ 1984 'ਚ ਉਹ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਿਆ ਗਿਆ, ਜਿੱਥੋਂ ਉਹ ਹਥਿਆਰਾਂ ਤੇ ਧਮਾਕਾਖੇਜ ਸਮੱਗਰੀ ਦੀ ਪੰਜਾਬ 'ਚ ਤਸਕਰੀ ਕਰਦਾ ਸੀ । ਉਸ ਨੇ ਪਾਕਿਸਤਾਨ 'ਚ ਗੁਰੀਲਾ ਯੁੱਧ ਨੀਤੀ 'ਤੇ ਇਕ ਕਿਤਾਬ ਵੀ ਲਿਖੀ । ਸੰਨ 1986 'ਚ ਇਹ ਵਾਪਸ ਭਾਰਤ ਪਰਤਿਆ ਅਤੇ ਸੰਨ 1989 'ਚ ਫਿਰ ਸਰਗਰਮ ਹੋ ਗਿਆ ਤੇ ਅਕਾਲ ਫੈਡਰੇਸ਼ਨ ਅਤੇ ਖਾਲਿਸਤਾਨ ਲਿਬਰੇਸ਼ਨ ਆਰਮੀ ਦਾ ਸੰਸਥਾਪਕ ਬਣਿਆ । ਪੁਲਿਸ ਮੁਤਾਬਿਕ ਉਹ ਪੰਜਾਬ 'ਚ ਮੁੜ ਖਾੜਕੂਵਾਦ ਫੈਲਾਉਣ ਦੀ ਤਾਕ 'ਚ ਸੀ ਅਤੇ 2 ਦਰਜਨ ਤੋਂ ਵਧੇਰੇ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦਾ ਸੀ ।

ਦਸੰਬਰ 2009 'ਚ ਅਤੇ ਜਨਵਰੀ 2010 'ਚ ਉਸ ਨੇ ਪਾਕਿਸਤਾਨ ਤੋਂ ਅਸਲਾ ਤੇ ਧਮਾਕਾਖ਼ੇਜ਼ ਸਮੱਗਰੀ ਮੰਗਵਾਈ ਤਾਂ ਜੋ ਇੱਥੇ ਖਾੜਕੂਵਾਦ ਲਈ ਵਰਤੀ ਜਾ ਸਕੇ । ਇਸੇ ਸਮੱਗਰੀ ਚੋਂ ਹੀ ਪੁਲਿਸ ਨੇ ਆਰ. ਡੀ. ਐਕਸ ਸਥਾਨਕ ਸਟੇਸ਼ਨ ਨੇੜਿਓਂ ਖੜ੍ਹੀ ਮਾਰੂਤੀ ਕਾਰ ਚੋਂ ਬਰਾਮਦ ਕੀਤਾ ਅਤੇ ਇਸ ਸਬੰਧੀ ਥਾਣਾ ਸਿਵਲ ਲਾਈਨ 'ਚ 8 ਮਈ 2010 ਨੂੰ ਵੱਖ - ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਅਤੇ ਖਾੜਕੂ ਸੁਖਦੇਵ ਸਿੰਘ ਉਰਫ਼ ਸੁੱਖਾ ਚਿੜਾ ਅਤੇ ਗੁਰਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ, ਜਦਕਿ ਚੌਡ਼ਾ ਮੌਕੇ ਤੋਂ ਫ਼ਰਾਰ ਹੋ ਗਿਆ । ਇਸੇ ਮਾਮਲੇ 'ਚ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ । ਹਥਿਆਰਾਂ ਦੀ ਖੇਪ ਦਾ ਕੁਝ ਹਿੱਸਾ ਜਿਸ 'ਚ ਏ. ਕੇ - 74 ਸਬ ਮਸ਼ੀਨ ਗੰਨ, ਇਕ ਪਿਸਤੌਲ, ਇਕ ਰਿਵਾਲਵਰ, ਇਕ ਏ. ਕੇ - 47, 15 ਕਿਲੋ ਆਰ. ਡੀ. ਐਕਸ ਸਟੇਟ ਆਪ੍ਰੇਸ਼ਨ ਸੈਲ ਵਲੋਂ ਵੀ ਬਰਾਮਦ ਕੀਤੇ ਗਏ ਸਨ । ਪੁਲਿਸ ਨੇ ਉਸ ਵੇਲੇ ਵੀ ਖਾੜਕੂ ਚੌੜਾ ਦੇ ਕੁਝ ਸਾਥੀਆਂ ਨੂੰ ਗਿ੍ਫ਼ਤਾਰ ਕਰ ਲਿਆ, ਪਰ ਖਾੜਕੂ ਚੌੜਾ ਫ਼ਿਰ ਖਿਸਕ ਗਿਆ । ਜੂਨ 2011 ਤੋਂ ਉਹ ਪੂਰੀ ਤਰ੍ਹਾਂ ਰੂਪੋਸ਼ ਹੋ ਗਿਆ ਸੀ । ਇਸ ਉਪਰੰਤ ਪੁਲਿਸ ਵਲੋਂ ਉਸ ਦੇ ਸਿਰ 'ਤੇ 10 ਲੱਖ ਦਾ ਇਨਾਮ ਰੱਖਿਆ ਗਿਆ ਸੀ । ਵਧੀਕ ਡਾਇਰੈਕਟਰ ਜਨਰਲ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੂਰੀ ਕਾਰਵਾਈ ਨੂੰ ਅੰਜ਼ਾਮ ਦੇਣ 'ਚ ਵਿਭਾਗ ਵਲੋਂ ਇਕ ਸਬ ਇੰਸਪੈਕਟਰ ਨੂੰ ਤਰੱਕੀ ਦੇ ਕੇ ਇੰਸਪੈਕਟਰ, ਚਾਰ ਹੌਲਦਾਰਾਂ ਨੂੰ ਥਾਣੇਦਾਰ, 5 ਸਿਪਾਹੀਆਂ ਨੂੰ ਹੌਲਦਾਰ ਵਜੋਂ ਤਰੱਕੀ ਦਿੱਤੀ ਗਈ ਹੈ ।


ਸਵਿੱਟਜ਼ਰਲੈਂਡ ‘ਚ ਗੋਲੀਬਾਰੀ, ਹਮਲਾਵਰ ਸਮੇਤ 3 ਮਰੇ

http://sameydiawaaz.com/Archive%20News/%5B2013%5D/02/28.02.2013%20-%2004.jpg

ਜੇਨੇਵਾ 27 ਫਰਵਰੀ (ਏ. ਐਫ. ਸੀ.) :- ਸਵਿੱਟਜ਼ਰਲੈਂਡ ਦੇ ਸ਼ਹਿਰ ਲੁਸਰਨ ਨੇੜੇ ਮੈਂਜ਼ਨਾਊ ਵਿਚ ਇਕ ਫੈਕਟਰੀ ਦੇ ਅਹਾਤੇ ‘ਚ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਜਣਿਆਂ ਦੀ ਹੱਤਿਆ ਕਰ ਦਿੱਤੀ । ਇਸ ਘਟਨਾ ਵਿਚ 7 ਵਿਅਕਤੀ ਜ਼ਖ਼ਮੀ ਹੋ ਗਏ । ਸੁਰੱਖਿਆ ਜਵਾਨਾਂ ਵਲੋਂ ਕੀਤੀ ਜੁਆਬੀ ਕਾਰਵਾਈ ਵਿਚ ਬੰਦੂਕਧਾਰੀ ਵੀ ਮਾਰਿਆ ਗਿਆ । ਐਮਰਜੈਂਸੀ ਪੁਲੀਸ ਨੇ ਤਿੰਨ ਹੈਲੀਕਾਪਟਰਾਂ ਦੀ ਮਦਦ ਨਾਲ ਵੱਡੀ ਕਾਰਵਾਈ ਕਰਦਿਆਂ ਇਲਾਕੇ ਨੂੰ ਖਾਲੀ ਕਰਾ ਕੇ ਘੇਰਾਬੰਦੀ ਕਰ ਲਈ ਸੀ ।


ਰਾਜ ਠਾਕਰੇ ਦੇ ਕਾਫ਼ਲੇ 'ਤੇ ਪਥਰਾਅ

http://sameydiawaaz.com/Archive%20News/%5B2013%5D/02/28.02.2013%20-%2005.jpg

ਮੁੰਬਈ 27 ਫਰਵਰੀ (ਏਜੰਸੀਆਂ) :- ਮਹਾਂਰਾਸ਼ਟਰ 'ਚ ਐਮ. ਐਨ. ਐਸ. ਅਤੇ ਐਨ. ਸੀ. ਪੀ. ਦਾ ਯੁੱਧ ਸੜਕਾਂ 'ਤੇ ਆ ਗਿਆ ਹੈ, ਮੰਗਲਵਾਰ ਦੀ ਰਾਤ ਅਹਿਮਦ ਨਗਰ 'ਚ ਐਮ. ਐਨ. ਐਸ. ਮੁੱਖੀ ਰਾਜ ਠਾਕਰੇ ਦੇ ਕਾਫਲੇ 'ਤੇ ਪੱਥਰਬਾਜ਼ੀ ਕੀਤੀ ਗਈ । ਇਸ ਦਾ ਦੋਸ਼ ਅਜਿਤ ਪਵਾਰ ਦੇ ਹਮਾਇਤੀਆਂ 'ਤੇ ਲਾਇਆ ਗਿਆ ਹੈ । ਜਵਾਬ 'ਚ ਐਮ. ਐਨ. ਐਸ. ਵਰਕਰਾਂ ਨੇ ਮੁੰਬਈ ਅਤੇ ਥਾਣੇ 'ਚ ਐਨ. ਸੀ. ਪੀ. ਦੇ ਦਫਤਰਾਂ 'ਤੇ ਹਮਲੇ ਕੀਤੇ ਅਤੇ ਅਜਿਤ ਪਵਾਰ ਦੇ ਪੁਤਲੇ ਸਾੜੇ । ਪੁਲਿਸ ਨੇ ਪੁਤਲਾ ਸਾੜ ਰਹੇ 15 - 20 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ।


ਨਛੱਤਰ ਗਿੱਲ 'ਤੇ ਵੀ ਲੱਗੇ ਬਲਾਤਕਾਰ ਦੇ ਦੋਸ਼

http://sameydiawaaz.com/Archive%20News/%5B2013%5D/02/28.02.2013%20-%2006.jpg

ਲੁਧਿਆਣਾ/ਜਲੰਧਰ 27 ਫਰਵਰੀ :- ਲੁਧਿਆਣਾ ਦੇ ਪੁਲਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਵਲੋਂ ਗਾਇਕ ਨਛੱਤਰ ਗਿੱਲ ਅਤੇ ਉਸ ਦੇ ਸਾਥੀਆਂ 'ਤੇ ਲੱਗੇ ਜਬਰ - ਜਿਨਾਹ ਦੇ ਕਥਿਤ ਦੋਸ਼ਾਂ ਸਬੰਧੀ ਦਿੱਤੇ ਗਏ ਜਾਂਚ ਦੇ ਹੁਕਮਾਂ ਉਪਰੰਤ ਪੁਲਸ ਦੀ ਟੀਮ ਨੇ ਨਛੱਤਰ ਗਿੱਲ ਦਾ ਪਿਛਲੇ ਦਿਨਾਂ ਦਾ ਰਿਕਾਰਡ ਲੱਭਣਾ ਸ਼ੁਰੂ ਕਰ ਦਿੱਤਾ ਹੈ । ਇਸ ਮਾਮਲੇ ਦੀ ਜਾਂਚ ਏ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ ਨੂੰ ਸੰਭਾਲੀ ਗਈ ਹੈ ਜਦੋਂਕਿ ਜਾਂਚ ਟੀਮ ਵਿਚ ਆਈ. ਪੀ. ਐਸ. ਅਧਿਕਾਰੀ ਮੈਡਮ ਨਿਲੰਬਰੀ ਜਗਦਲੇ ਵੀ ਸ਼ਾਮਲ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹੈਬੋਵਾਲ ਦੀ ਰਹਿਣ ਵਾਲੀ ਇਕ ਲੜਕੀ ਨੇ ਨਛੱਤਰ ਗਿੱਲ ਅਤੇ ਉਸ ਦੇ ਤਿੰਨ ਹੋਰ ਸਾਥੀਆਂ 'ਤੇ ਜਬਰ - ਜਿਨਾਹ ਦੇ ਕਥਿਤ ਦੋਸ਼ ਲਗਾਏ ਹਨ । ਲੜਕੀ ਦਾ ਕਹਿਣਾ ਹੈ ਕਿ ਉਕਤ ਗਾਇਕ ਉਸ ਨੂੰ ਮਾਡਲ ਬਣਾਉਣ ਦੇ ਲਾਅਰੇ ਲਗਾ ਕੇ ਉਸ ਨਾਲ ਕਈ ਵਾਰ ਬਲਾਤਕਾਰ ਕਰ ਚੁੱਕਾ ਹੈ । ਲੜਕੀ ਦਾ ਕਹਿਣਾ ਹੈ ਕਿ ਪਹਿਲੀ ਵਾਰ ਉਕਤ ਗਾਇਕ ਉਸ ਨੂੰ ਬਹਾਨੇ ਨਾਲ ਚੰਡੀਗੜ੍ਹ ਦੇ ਇਕ ਹੋਟਲ 'ਚ ਲੈ ਗਿਆ ਸੀ ਜਿਥੇ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਆ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ । ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਤਿੰਨ ਸਾਥੀ ਵੀ ਉਸ ਦਾ ਵਾਰ - ਵਾਰ ਸ਼ੋਸ਼ਣ ਕਰਦੇ ਰਹੇ ਅਤੇ ਇਕ ਵਾਰ ਉਸ ਨੂੰ ਬਹਾਨੇ ਨਾਲ ਵਿਦੇਸ਼ ਵੀ ਲੈ ਗਏ ਜਿਥੇ ਉਸ ਨਾਲ ਬਲਾਤਕਾਰ ਕੀਤਾ ਗਿਆ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਲੜਕੀ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ । ਲੜਕੀ ਵਲੋਂ ਜਿਹੜੇ ਹੋਟਲਾਂ ਅਤੇ ਸਥਾਨਾਂ ਦਾ ਨਾਂ ਲਿਆ ਗਿਆ ਹੈ ਉਥੋਂ ਦਾ ਰਿਕਾਰਡ ਵੀ ਤਲਬ ਕੀਤੇ ਜਾਣ ਦੀ ਸੰਭਾਵਨਾ ਹੈ । ਪੁਲਸ ਨੇ ਗਾਇਕ ਨੂੰ 5 ਮਾਰਚ ਨੂੰ ਆਪਣਾ ਪੱਖ ਪੇਸ਼ ਕਰਨ ਨੂੰ ਬੁਲਾਇਆ ਹੈ । ਇਸ ਦੌਰਾਨ ਨਛੱਤਰ ਗਿੱਲ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਹੈ ਪਰ ਉਸ ਨੂੰ ਭਰੋਸਾ ਹੈ ਕਿ ਪੁਲਸ ਅਤੇ ਮੌਜੂਦਾ ਨਿਆ ਪ੍ਰਣਾਲੀ 'ਚ ਉਸ ਨਾਲ ਇਨਸਾਫ ਹੋਵੇਗਾ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz