ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

ਮਨਜੀਤ ਸਿੰਘ ਜੀ. ਕੇ. ਦਿੱਲੀ ਕਮੇਟੀ ਦੇ ਸਰਬਸਮੰਤੀ ਨਾਲ ਪ੍ਰਧਾਨ ਬਣੇ

 http://sameydiawaaz.com/Archive%20News/%5B2013%5D/02/27.02.2013%20-%2002.jpg

ਨਵੀਂ ਦਿੱਲੀ 26 ਫਰਵਰੀ (ਬਲਜੀਤ ਸਿੰਘ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਨਾਲ ਮਨਜੀਤ ਸਿੰਘ ਜੀ ਕੇ ਪ੍ਰਧਾਨ ਚੁਣੇ ਗਏ ਹਨ। ਇਸ ਮੌਕੇ ਸਿੱਖਾਂ ਦੇ ਸਰਵਉੱਚ ਅਸਥਾਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ। ਗੁਰਦੁਆਰਾ ਕਮੇਟੀ ਦੇ ਕਾਨਫਰੰਸ ਹਾਲ ਵਿੱਚ ਸਿੱਖੀ ਰਹੁ-ਰੀਤਾਂ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਚੋਣ ਪ੍ਰੀਕ੍ਰਿਆ ਆਰੰਭ ਕੀਤੀ ਗਈ। ਦਿੱਲੀ ਚੋਣਾਂ ਦੇ ਇੰਚਾਰਜ ਸ੍ਰ: ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਭੇਜਿਆ ਲਿਫਾਫਾ ਖੋਲ੍ਹਣ ਲਈ ਜੱਥੇਦਾਰ ਅਵਤਾਰ ਸਿੰਘ ਨੂੰ ਸੌਂਪਿਆ ਗਿਆ। ਜੱਥੇ: ਹਿੱਤ ਵੱਲੋਂ ਲਿਫਾਫੇ 'ਚੋਂ ਪੜ ਕੇ ਸ੍ਰ: ਮਨਜੀਤ ਸਿੰਘ ਜੀ ਕੇ ਦਾ ਨਾਂ ਪ੍ਰਧਾਨਗੀ ਦੇ ਅਹੁਦੇ ਲਈ ਐਲਾਨਿਆ ਗਿਆ। ਜਿਸ ਦਾ ਸਵਾਗਤ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਕੀਤਾ। ਸ੍ਰ: ਬਾਦਲ ਵੱਲੋਂ ਭੇਜੀ ਗਈ ਅਹੁਦੇਦਾਰਾਂ ਨੇ ਨਾਵਾਂ ਦੀ ਸੂਚੀ ਨੂੰ ਪੜ੍ਹਦਿਆਂ ਜੱਥੇ: ਹਿੱਤ ਨੇ ਰਾਵਿੰਦਰ ਸਿੰਘ ਖੁਰਾਣਾ ਸੀਨੀਅਰ ਮੀਤ ਪ੍ਰਧਾਨ, ਤਨਵੰਤ ਸਿੰਘ ਜੂਨੀਅਰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਅਤੇ ਹਰਮੀਤ ਸਿੰਘ ਕਾਲਕਾ ਜੁਆਇੰਟ ਸਕੱਤਰ ਐਲਾਨ ਕੀਤੇ। ਇਸ ਮੌਕੇ ਐਗਜ਼ੈਕਟਿਵ ਮੈਂਬਰਾਂ 'ਚ ਬੀਬੀ ਦਲਜੀਤ ਕੌਰ, ਕੁਲਵੰਤ ਸਿੰਘ ਬਾਠ, ਜਤਿੰਦਰ ਪਾਲ ਸਿੰਘ ਗੋਲਡੀ, ਹਰਵਿੰਦਰ ਸਿੰਘ ਕੇ.ਪੀ., ਕੈਪਟਨ ਇੰਦਰਪ੍ਰੀਤ ਸਿੰਘ, ਅਮਰਜੀਤ ਸਿੰਘ ਪੱਪੂ, ਇੰਦਰਜੀਤ ਸਿੰਘ ਮੋਂਟੀ, ਚਮਨ ਸਿੰਘ ਸ਼ਾਹਪੁਰਾ, ਜਸਬੀਰ ਸਿੰਘ ਜੱਸੀ ਅਤੇ ਤਰਵਿੰਦਰ ਸਿੰਘ ਮਰਵਾਹਾ ਆਦਿ ਵੀ ਚੁਣੇ ਗਏ। ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਗਿਆਨੀ ਗੁਰਬਚਨ ਸਿੰਘ ਨੇ ਮੈਂਬਰਾਂ ਨੂੰ ਵਧਾਈ ਦਿਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਆਦੇਸ਼ਾਂ 'ਤੇ ਡੱਟ ਕੇ ਪਹਿਰਾ ਦੇਵੇ ਤਾਂ ਜੋ ਕੌਮ ਵਿੱਚ ਏਕਤਾ ਬਣੀ ਰਹੇ। ਉਨ੍ਹਾਂ ਕਿਹਾ ਕਿ ਉਹ ਹਰ ਮਹੀਨੇ ਦਿੱਲੀ ਪੁੱਜ ਕੇ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਿਆ ਕਰਨਗੇ। ਬਲਵੰਤ ਸਿੰਘ ਰਾਮੂਵਾਲੀਆ ਨੇ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਗੁਰਦੁਆਰਿਆਂ ਅੰਦਰ ਲਗਾਏ ਨਿੱਜੀ ਬੋਰਡ ਪੁੱਟ ਕੇ ਸੁੱਟ ਦਿੱਤੇ ਜਾਣ ਅਤੇ ਭਵਿਖ 'ਚ ਬੋਰਡ ਲਗਾਉਣ ਤੇ ਵੀ ਪਾਬੰਦੀ ਲਾਈ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਗੁਰਪੁਰਬ ਅਤੇ ਹੋਰ ਧਾਰਮਿਕ ਸਮਾਗਮਾਂ 'ਚ ਸਿਆਸੀ ਪ੍ਰਚਾਰ ਤੋਂ ਸੰਕੋਚ ਕੀਤਾ ਜਾਵੇ। ਨਵੇਂ ਚੁਣੇ ਗਏ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਗੁਰਦੁਆਰਾ ਕਮੇਟੀ ਵੱਲੋਂ ਦੂਸ਼ਣਬਾਜ਼ੀ ਛੱਡ ਕੇ ਨਵਾਂ ਅਧਿਆਏ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਦੇ ਪਹਿਲੇ ਇਜਲਾਸ ਵਿੱਚ 1. ਕਮੇਟੀ ਵਿਦਿਅਕ ਅਦਾਰਿਆਂ ਦੇ ਮਿਆਰ ਨੂੰ ਉੱਚਾ ਚੁੱਕੇਗੀ, 2. ਨਵੇਂ ਵਿਦਿਅਕ ਅਦਾਰੇ ਖੋਲ੍ਹੇ ਜਾਣਗੇ, 3. ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਵਾਧਾ ਕਰਨਾ, 4. ਕਮੇਟੀ ਦੇ ਮੁਲਾਜ਼ਮਾਂ ਅਤੇ ਗੁਰਦੁਆਰਿਆਂ ਦੇ ਚੱਲ ਰਹੇ ਅਦਾਲਤੀ ਮੁਕੱਦਮੇ ਘਟਾਏ ਜਾਣਗੇ, 5. ਸੰਗਤਾਂ ਦੀਆਂ ਸਹੂਲਤਾਂ, ਗੁਰਦੁਆਰਿਆਂ ਦੀ ਸੇਵਾ ਸੰਭਾਲ, ਧਰਮ ਪ੍ਰਚਾਰ, ਗੁਰਮਤਿ ਪ੍ਰਚਾਰ, ਲੋਕ ਭਲਾਈ ਦੇ ਕਾਰਜ, ਮੁਲਾਜ਼ਮਾਂ ਦੀ ਭਲਾਈ ਲਈ ਬਜਟ ਵਧਾਇਆ ਜਾਵੇਗਾ, 6. ਸਰਕਾਰ ਅਤੇ ਨਿੱਜੀ ਲੋਕਾਂ ਨੂੰ ਗੁਰਦੁਆਰਿਆਂ ਦੀ ਜਾਇਦਾਦ ਹੈ, ਕਬਜ਼ਾ ਨਾ ਕਰਨ ਦੇਣ ਸਬੰਧੀ ਮਤੇ ਪੇਸ਼ ਕੀਤੇ। ਜਿਨ੍ਹਾਂ ਨੂੰ ਸਮੂਹ ਮੈਂਬਰਾਂ ਨੇ ਸਰਵਸੰਮਤੀ ਨਾਲ ਪਾਸ ਕੀਤਾ।


ਰੇਲ ਬਜਟ 'ਚ ਬੋਲਿਆ ਪੰਜਾਬ ਦਾ ਨਾਮ

ਪੰਜਾਬ ਦੀ ਝੋਲੀ ਪਈਆਂ 7 ਐਕਸਪ੍ਰੈੱਸ ਗੱਡੀਆਂ, ਅਸਿਧੇ ਢੰਗ ਨਾਲ ਵਧਾਏ ਰੇਲ ਭਾੜੇ, ਸੁਪਰਫਾਸਟ ਗੱਡੀਆਂ ਦੇ ਕਿਰਾਏ 'ਚ ਵਾਧਾ

 http://sameydiawaaz.com/Archive%20News/%5B2013%5D/02/27.02.2013%20-%2003.jpg

ਨਵੀਂ ਦਿੱਲੀ 26 ਫਰਵਰੀ (ਦੀਪਕ ਸ਼ਰਮਾ) :- ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਅੱਜ 2013-14 ਦਾ ਰੇਲ ਬਜਟ ਲੋਕ ਸਭਾ ਚ ਪੇਸ਼ ਕੀਤਾ। ਇਸ ਬਜਟ ਚ ਭਾਵੇਂ ਸਿਧੇ ਤੌਰ ਤੇ ਯਾਤਰੀ ਕਿਰਾਇਆਂ ਭਾੜਿਆਂ ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਪਰ ਅਸਿਧੇ ਢੰਗ ਨਾਲ ਸਰਚਾਰਜ ਲਾ ਕੇ ਕਿਰਾਇਆਂ ਚ ਵਾਧਾ ਜ਼ਰੂਰ ਕਰ ਦਿਤਾ ਗਿਆ ਹੈ। ਦੂਜੇ ਪਾਸੇ ਸੁਪਰਫਾਸਟ ਰੇਲਾਂ ਦੇ ਕਿਰਾਇਆਂ ਚ ਸਿਧੇ ਤੌਰ ਤੇ ਵਾਧਾ ਕੀਤਾ ਗਿਆ ਹੈ। ਆਪਣਾ ਪਲੇਠਾ ਰੇਲ ਬਜਟ ਪੇਸ਼ ਕਰਦਿਆਂ ਬਾਂਸਲ ਨੇ ਕਿਹਾ ਕਿ ਸਾਡਾ ਜ਼ਿਆਦਾ ਧਿਆਨ ਰੇਲਾਂ ਚ ਸੁਰੱਖਿਆ ਮਾਪਦੰਡਾਂ ਚ ਸੁਧਾਰ ਕਰਨ ਦੇ ਨਾਲ ਨਾਲ ਯਾਤਰੀਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ ਇਸ ਸਾਲ ਦੇ ਅੰਤ ਤਕ ਈ-ਟਿਕਟਿੰਗ ਤੋਂ ਇਲਾਵਾ ਮੋਬਾਈਲਾਂ ਦੇ ਟਿਕਟ ਬੁੱਕ ਕਰਨ ਦੀ ਸਹੂਲਤ ਵੀ ਉਪਲਬਧ ਕਾਰਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 27 ਨਵੀਆਂ ਯਾਤਰੀ ਅਤੇ 67 ਐਕਸਪ੍ਰੈਸ ਰੇਲ ਗੱਡੀਆਂ ਚਲਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਬਾਂਸਲ ਦੇ ਨਵੇਂ ਬਜਟ ਅਨੁਸਾਰ ਰਿਜ਼ਰਵੇਸ਼ਨ ਕਰਾਉਣ, ਟਿਕਟ ਕੈਂਸਲ ਕਰਾਉਣ ਆਦਿ ਤੇ ਲਗਦੀ ਫੀਸ ਚ ਵੀ ਵਾਧਾ ਕੀਤਾ ਗਿਆ ਹੈ। ਹੁਣ ਜਦੋਂ ਵੀ ਡੀਜ਼ਲ ਆਦਿ ਦੀਆਂ ਕੀਮਤਾਂ ਚ ਵਾਧਾ ਹੋਵੇਗਾ ਤਾਂ ਉਸ ਦੇ ਮੁਤਾਬਕ ਰੇਲ ਕਿਰਾਇਆਂ ਤੇ ਸਰਚਾਰਜ ਲੱਗੇਗਾ। ਪੰਜਾਬ ਨੂੰ ਐਲਾਨਿਆਂ ਰੇਲ ਕਾਰਖਾਨਾਂ ਹਰਿਆਣਾ ਦੇ ਸੋਨੀਪਤ ਨੂੰ ਦੇ ਦਿਤਾ ਗਿਆ ਹੈ ਜਦਕਿ ਪੰਜਾਬ ਲਈ ਅੰਮ੍ਰਿਤਸਰ-ਅਟਾਰੀ ਬਾਰਡਰ ਸਿਧੇ ਲਿੰਕ ਵਾਸਤੇ ਫਿਰੋਜ਼ਪੁਰ ਤੋਂ ਪੱਟੀ ਦਰਮਿਆਨ ਨਵੀਂ ਰੇਲ ਲਾਈਨ ਬਣਾਉਣ, ਰਾਮਾ ਮੰਡੀ-ਤਲਵੰਡੀ ਸਾਬੋ-ਮੌੜ ਲਈ ਨਵੀਂ ਰੇਲ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਗਾਧਾਰੀ-ਸਧੌਰਾ-ਚੰਡੀਗੜ੍ਹ ਦਰਮਿਆਨ ਨਵੀਂ ਰੇਲ ਚਲਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ-ਬਠਿੰਡਾ, ਧੂਰੀ-ਰਾਜਪੁਰਾ-ਬਠਿੰਡਾ, ਬਠਿੰਡਾ-ਅਬੋਹਰ-ਸ਼੍ਰੀਗੰਗਾਨਗਰ ਅਤੇ ਬਠਿੰਡਾ-ਸੂਰਤਗੜ੍ਹ ਆਦਿ ਰੇਲ ਟ੍ਰੈਕ ਨੂੰ ਡਬਲ ਕੀਤਾ ਜਾਏਗਾ। ਰੇਲ ਮੰਤਰੀ ਨੇ ਪੰਜਾਬ ਲਈ ਕੁਝ ਨਵੀਆਂ ਐਕਸਪ੍ਰੈੱਸ ਗੱਡੀਆਂ ਚਲਾਉਣ ਦਾ ਵੀ ਐਲਾਨ ਕੀਤਾ। ਇਨ੍ਹਾਂ ਐਕਸਪ੍ਰੈੱਸ ਗੱਡੀਆਂ 'ਚ ਅੰਮ੍ਰਿਤਸਰ-ਲਾਲਕੂਆਂ ਵਾਇਆ ਚੰਡੀਗੜ੍ਹ (ਹਫਤਾਵਾਰੀ), ਬਠਿੰਡਾ- ਜੰਮੂਤਵੀ ਵਾਇਆ ਪਟਿਆਲਾ-ਰਾਜਪੁਰਾ, ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਮੋਹਾਲੀ-ਲੁਧਿਆਣਾ, ਦਿੱਲੀ-ਫਿਰੋਜ਼ਪੁਰ ਵਾਇਆ ਬਠਿੰਡਾ, ਦਿੱਲੀ-ਹੁਸ਼ਿਆਰਪੁਰ, ਚੰਡੀਗੜ੍ਹ-ਇੰਦੌਰ ਵਾਇਦਾ ਦੇਵਾਸ, ਉਜੈਨ, ਗਵਾਲੀਅਰ, ਊਨਾ?ਨੰਗਲਡੈਮ, ਹਜ਼ੂਰ ਸਾਹਿਬ, ਨਾਂਦੇੜ ਵਾਇਆ ਆਨੰਦਪੁਰ ਸਾਹਿਬ, ਮੋਰਿੰਡਾ, ਚੰਡੀਗੜ੍ਹ-ਅੰਬਾਲਾ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਤੋਂ ਧੂਰੀ ਯਾਤਰੂ ਗੱਡੀ ਵੀ ਚਲਾਉਣ ਦਾ ਐਲਾਨ ਕੀਤਾ ਗਿਆ। ਧੂਰੀ-ਹਿਸਾਰ -ਲੁਧਿਆਣਾ ਯਾਤਰੂ ਗੱਡੀ ਦਾ ਵਿਸਥਾਰ ਕਰਕੇ ਉਸ ਨੂੰ ਸਿਰਸਾ ਤੱਕ ਕੀਤਾ ਜਾਏਗਾ। ਰੇਲ ਮੰਤਰੀ ਨੇ ਪੰਜਾਬ ਲਈ ਕੁਝ ਨਵੀਆਂ ਗੱਡੀਆਂ ਦਾ ਐਲਾਨ ਕੀਤਾ ਅਤੇ ਕੁਝ ਗੱਡੀਆਂ ਦਾ ਵਿਸਥਾਰ ਕਰਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ 'ਚ ਫਿਰੋਜ਼ਪੁਰ ਤੋਂ ਪੱਟੀ ਤੱਕ ਨਵੀਂ ਰੇਲ ਪਟੜੀ ਵਿਛਾਈ ਜਾਏਗੀ। ਇਸ ਤੋਂ ਇਲਾਵਾ ਫਿਰੋਜ਼ਪੁਰ-ਬਠਿੰਡਾ, ਧੂਰੀ-ਰਾਜਪੁਰਾ-ਬਠਿੰਡਾ, ਬਠਿੰਡਾ-ਅਬੋਹਰ-ਸ਼੍ਰੀਗੰਗਾਨਗਰ ਅਤੇ ਬਠਿੰਡਾ-ਸੂਰਤਗੜ੍ਹ ਆਦਿ ਰੇਲ ਟ੍ਰੈਕ ਨੂੰ ਡਬਲ ਕੀਤਾ ਜਾਏਗਾ। ਰੇਲ ਮੰਤਰੀ ਨੇ ਪੰਜਾਬ ਲਈ ਕੁਝ ਨਵੀਆਂ ਐਕਸਪ੍ਰੈੱਸ ਗੱਡੀਆਂ ਚਲਾਉਣ ਦਾ ਵੀ ਐਲਾਨ ਕੀਤਾ। ਇਨ੍ਹਾਂ ਐਕਸਪ੍ਰੈੱਸ ਗੱਡੀਆਂ 'ਚ ਅੰਮ੍ਰਿਤਸਰ-ਲਾਲਕੂਆਂ ਵਾਇਆ ਚੰਡੀਗੜ੍ਹ (ਹਫਤਾਵਾਰੀ), ਬਠਿੰਡਾ- ਜੰਮੂਤਵੀ ਵਾਇਆ ਪਟਿਆਲਾ-ਰਾਜਪੁਰਾ, ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਮੋਹਾਲੀ-ਲੁਧਿਆਣਾ, ਦਿੱਲੀ-ਫਿਰੋਜ਼ਪੁਰ ਵਾਇਆ ਬਠਿੰਡਾ, ਦਿੱਲੀ-ਹੁਸ਼ਿਆਰਪੁਰ, ਚੰਡੀਗੜ੍ਹ-ਇੰਦੌਰ ਵਾਇਦਾ ਦੇਵਾਸ, ਉਜੈਨ, ਗਵਾਲੀਅਰ, ਊਨਾ?ਨੰਗਲਡੈਮ, ਹਜ਼ੂਰ ਸਾਹਿਬ, ਨਾਂਦੇੜ ਵਾਇਆ ਆਨੰਦਪੁਰ ਸਾਹਿਬ, ਮੋਰਿੰਡਾ, ਚੰਡੀਗੜ੍ਹ-ਅੰਬਾਲਾ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਤੋਂ ਧੂਰੀ ਯਾਤਰੂ ਗੱਡੀ ਵੀ ਚਲਾਉਣ ਦਾ ਐਲਾਨ ਕੀਤਾ ਗਿਆ। ਧੂਰੀ-ਹਿਸਾਰ -ਲੁਧਿਆਣਾ ਯਾਤਰੂ ਗੱਡੀ ਦਾ ਵਿਸਥਾਰ ਕਰਕੇ ਉਸ ਨੂੰ ਸਿਰਸਾ ਤੱਕ ਕੀਤਾ ਜਾਏਗਾ। 


ਸੱਜਣ ਕੁਮਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

9 ਮਾਰਚ ਨੂੰ ਸੋਨੀਆ ਗਾਂਧੀ ਦੇ ਘਰ ਦਾ ਘਿਰਾਉ ਕਰਾਂਗੇ - ਪੀਰ ਮੁਹੰਮਦ

 http://sameydiawaaz.com/Archive%20News/%5B2013%5D/02/27.02.2013%20-%2004.jpg

ਨਵੀਂ ਦਿੱਲੀ 26 ਫਰਵਰੀ (ਦੀਪਕ ਸ਼ਰਮਾ) :- ਅੱਜ ਕੜਕਡੂੰਮਾ ਸੀ. ਬੀ. ਆਈ. ਕੋਰਟ ਦੇ ਬਾਹਰੀ ਗੇਟ 'ਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ਼ ਸਿੰਘ ਪੀਰ ਮੁਹੰਮਦ ਅਤੇ ਨੈਸ਼ਨਲ ਵਿਕਟਮਸ 1984 ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ ਦੀ ਅਗਵਾਈ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਸੱਜਣ ਕੁਮਾਰ, ਬਲਵਾਨ ਖੋਖਰ, ਮਹਿੰਦਰ ਯਾਦਵ, ਗਿਰਧਾਰੀ ਲਾਲ, ਕ੍ਰਿਸ਼ਨ ਖੋਖਰ ਅਤੇ ਕੈਪਟਨ ਭਾਗਮੱਲ ਖਿਲਾਫ ਜਲਦੀ ਤੋਂ ਜਲਦੀ ਅਦਾਲਤੀ ਫੈਸਲਾ ਹੋਣਾ ਚਾਹੀਦਾ ਹੈ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਕਿ 9 ਮਾਰਚ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਮੂਹਰੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਘਿਰਾਉ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਿੱਖਾਂ ਦੇ ਕਾਤਿਲ ਕਾਂਗਰਸੀ ਨੇਤਾਵਾਂ ਨੂੰ ਉੱਚ ਅਹੁਦੇ ਦੇ ਕੇ ਨਿਵਾਜ਼ ਰਹੀ ਹੈ। ਉਹਨਾਂ ਕਿਹਾ ਕਿ ਜਗਦੀਸ਼ ਟਾਈਟਲਰ ਨੂੰ ਕਾਂਗਰਸ ਦੀ ਉੜੀਸਾ ਯੂਨਿਟ ਦਾ ਇੰਚਾਰਜ਼ ਬਣਾਇਆ ਗਿਆ ਹੈ ਜਦਕਿ ਕਮਲ ਨਾਥ ਨੂੰ ਕੇਂਦਰੀ ਮੰਤਰੀ ਦੇ ਅਹਿਮ ਅਹੁਦੇ ਉੱਤੇ ਬਿਠਾਇਆ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਸੱਜਣ ਕੁਮਾਰ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਮੌਕੇ ਦੇ ਪ੍ਰਸਿੱਧ ਪੱਤਰਕਾਰ ਜਰਨੈਲ਼ ਸਿੰਘ ਨੇ ਕਿਹਾ ਕਿ ਅਜ਼ਾਦ ਭਾਰਤ ਅੰਦਰ ਸਿੱਖਾਂ ਨਾਲ ਗੁਲਾਮਾਂ ਵਾਲਾ ਸਲੂਕ ਲਗਾਤਾਰ ਅਜੇ ਵੀ ਜਾਰੀ ਹੈ। ਇਸ ਮੌਕੇ ਬਾਬੂ ਸਿੰਘ ਦੁਖੀਆ ਨੇ ਐਲਾਨ ਕੀਤਾ ਕਿ ਉਹ 9 ਮਾਰਚ ਨੂੰ ਵੱਡੀ ਗਿਣਤੀ ਵਿੱਚ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਸੋਨੀਆ ਗਾਂਧੀ ਦੇ ਘਰ ਦਾ ਘਿਰਾਉ ਕਰਨਗੇ। ਅੱਜ ਅਦਾਲਤ ਅੰਦਰ ਵਕੀਲਾਂ ਦੀ ਹੜਤਾਲ ਹੋਣ ਕਰਕੇ ਮਾਨਯੋਗ ਜੱਜ ਨੇ ਅਗਲੀ ਪੇਸ਼ੀ 14,15,16 ਅਤੇ 18 ਮਾਰਚ ਨੂੰ ਪਾ ਦਿੱਤੀ ਹੈ ਤੇ ਸੀਬੀਆਈ ਨੂੰ ਹਦਾਇਤ ਕੀਤੀ ਹੈ ਕਿ ਉਹ ਲਿਖਤੀ ਬਹਿਸ ਅਦਾਲਤ ਵਿੱਚ ਪੇਸ਼ ਕਰੇ। ਇਸ ਮੌਕੇ ਫਾਰਗੈਟਨ ਸਿਟੀਜਨ ਨਵੰਬਰ 1984 ਨਾਮ ਦੀ ਸਿੱਖ ਜੱਥੇਬੰਦੀ ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ, ਹਰਮਿੰਦਰ ਸਿੰਘ ਖਾਲਸਾ, ਗਿਆਨੀ ਸੱਤੂ ਸਿੰਘ, ਗਵਾਹ ਨਿਰਪ੍ਰੀਤ ਕੌਰ, ਪੱਪੀ ਕੌਰ, ਨਿਰਮਲ ਕੌਰ, ਸਿਮਰਨ ਕੌਰ ਸਮੇਤ ਅਨੇਕਾਂ ਪੀੜਤ ਪਰਿਵਾਰ ਹਾਜ਼ਿਰ ਸਨ। ਇਸ ਮੌਕੇ ਪੀੜਤ ਧਿਰ ਦੇ ਵਕੀਲ ਐਚ ਐਸ ਫੂਲਕਾ, ਸਿੱਖਸ ਫਾਰ ਜਸਟਿਸ ਦੀ ਐਡਵੋਕੇਟ ਮੈਡਮ ਕਾਮਨਾ ਬੋਹਰਾ ਵੀ ਹਾਜ਼ਰ ਸਨ, ਜਦਕਿ ਦੂਜੀ ਧਿਰ ਸੱਜਣ ਕੁਮਾਰ ਦੇ ਵਕੀਲ ਅਨਿਲ ਕੁਮਾਰ ਸ਼ਰਮਾ ਹਾਜ਼ਰ ਸਨ।


ਦਿੱਲੀ ਔਰਤਾਂ ਵਿਰੁੱਧ ਅਪਰਾਧਾਂ ਦੀ ਰਾਜਧਾਨੀ ਨਹੀਂ - ਸ਼ਿੰਦੇ

http://sameydiawaaz.com/Archive%20News/%5B2013%5D/02/Sushil%20Kumar%20Shinde.jpg

ਨਵੀਂ ਦਿੱਲੀ 26 ਫਰਵਰੀ :- ਵਿਰੋਧੀ ਧਿਰ ਵਲੋਂ ਦਿੱਲੀ ਔਰਤਾਂ ਵਿਰੁੱਧ ਅਪਰਾਧਾਂ ਦੀ ਰਾਜਧਾਨੀ ਦੇ ਲਾਏ ਗਏ ਦੋਸ਼ਾਂ ਨੂੰ ਰੱਦ ਕਰਦਿਆਂ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਹੈ ਕਿ ਇਸ ਕਿਸਮ ਦੇ ਦੋਸ਼ ਕੌਮੀ ਰਾਜਧਾਨੀ ਦੀ ਕੇਵਲ ਗਲਤ ਤਸਵੀਰ ਪੇਸ਼ ਕਰਦੇ ਹਨ । ਲੋਕ ਸਭਾ ਵਿਚ ਦਿੱਲੀ 'ਚ ਔਰਤਾਂ ਵਿਰੁੱਧ ਵਧ ਰਹੇ ਅਪਰਾਧਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਨੇ ਵੀ ਦਿੱਲੀ ਨੂੰ ਔਰਤਾਂ ਵਿਰੁੱਧ ਅਪਰਾਧਾਂ ਦੀ ਰਾਜਧਾਨੀ ਨਹੀਂ ਐਲਾਨਿਆ । ਕਿਸੇ ਵੀ ਅਧਿਕਾਰੀ, ਸਰਕਾਰ ਜਾਂ ਪੁਲਿਸ ਨੇ ਅਜਿਹਾ ਨਹੀਂ ਕਿਹਾ ਇਸ ਲਈ ਇਹ ਕਹਿਣਾ ਗਲਤ ਹੈ ਕਿ ਦਿੱਲੀ ਅਪਰਾਧਾਂ ਦੀ ਰਾਜਧਾਨੀ ਹੈ । ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਗ੍ਰਹਿ ਰਾਜ ਮੰਤਰੀ ਰਾਮਾਚੰਦਰਨ ਮੁਲਾਪਾਲੀ ਦੇ ਬਿਆਨ ਤੋਂ ਸੰਤੁਸ਼ਟ ਨਹੀਂ ਹੋਈਆਂ ਜਿਸ ਕਾਰਨ ਗ੍ਰਹਿ ਮੰਤਰੀ ਨੂੰ ਜਵਾਬ ਦੇਣਾ ਪਿਆ । ਸਰਕਾਰ ਨੇ ਸਦਨ ਨੂੰ ਇਹ ਭਰੋਸਾ ਦੇਣ ਦਾ ਵੀ ਯਤਨ ਕੀਤਾ ਕਿ ਸ਼ਹਿਰੀਆਂ ਵਿਚ ਭਰੋਸੇ ਦਾ ਮਹੌਲ ਪੈਦਾ ਕਰਨ ਲਈ ਪੁਲਿਸ ਤੇ ਸੁਰੱਖਿਆ ਨਾਲ ਜੁਡ਼ੀਆਂ ਹੋਰ ਏਜੰਸੀਆਂ ਨੂੰ ਮਜਬੂਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ।


ਬਿਹਾਰ ਦੇ ਬਦਮਾਸ਼ ਹੁਣ ਪੁਰਾਣੀਆਂ ਤਕਨੀਕਾਂ ਵਰਤਣ ਲੱਗੇ

ਪਟਨਾ 26 ਫਰਵਰੀ :- ਬਿਹਾਰ ਵਿਚ ਬਦਮਾਸ਼ਾਂ ਤੇ ਹੋਰ ਅਪਰਾਧੀ ਕਿਸਮ ਦੇ ਲੋਕਾਂ ਨੇ ਮੋਬਾਇਲ ਫੋਨ ਦੀ ਵਰਤੋਂ ਬੰਦ ਕਰ ਦਿੱਤੀ ਹੈ ਤੇ ਉਸ ਦੀ ਥਾਂ ਡਾਕ ਤੇ ਕੋਰੀਅਰ ਸੇਵਾ ਰਾਹੀ ਧਮਕੀਆਂ ਫਿਰੌਤੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ । ਬਦਮਾਸ਼ ਅਜਿਹਾ ਪੁਲੀਸ ਦੀ ਨਿਗਰਾਨੀ ਤੋਂ ਬਚਣ ਲਈ ਕਰ ਰਹੇ ਹਨ ਕਿਉਂਕਿ ਮੋਬਾਇਲ ਫੋਨਾਂ ਉਤੇ ਜਲਦੀ ਫੜੇ ਜਾਂਦੇ ਹਨ । ਇਕ ਪੁਲੀਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਅਪਰਾਧੀ ਕਿਸਮ ਦੇ ਲੋਕ ਆਪਣੇ ਸਾਥੀਆਂ ਨੂੰ ਸੁਨੇਹੇ ਦੇਣ ਜਾਂ ਲੋਕਾਂ ਨੂੰ ਧਮਕੀਆਂ ਦੇਣ ਲਈ ਮੋਬਾਈਲ ਤੇ ਈਮੇਲਾਂ ਕਰਨ ਤੋਂ ਡਰਨ ਲੱਗੇ ਹਨ ਕਿਉਂਕਿ ਉਨ੍ਹਾਂ ਨੂੰ ਫੜੇ ਜਾਣ ਦਾ ਡਰ ਰਹਿੰਦਾ ਹੈ । ਇਥੇ ਪੁਲੀਸ ਹੈਡਕੁਆਰਟਰ ਵਿਚ ਤਾਇਨਾਤ ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਹੁਣ ਉਨ੍ਹਾਂ ਨੇ ਪੁਰਾਣਾ ਢੰਗ ਵਰਤਣਾ ਸ਼ੁਰੂ ਕਰ ਦਿੱਤਾ ਹੈ ਤੇ ਉਨ੍ਹਾਂ ਨੇ ਸਾਨੂੰ ਇਕ ਸਲਿੱਪ ਦੇਣੀ ਪਛਾਣ ਤੇ ਟਿਕਾਣੇ ਨੂੰ ਗੁਪਤ ਰੱਖਣ ਲਈ ਡਾਕ ਤੇ ਕੋਰੀਅਰ ਸੇਵਾ ਦਾ ਸਹਾਰਾ ਲੈ ਰਹੇ ਹਨ । ਇਕ ਹੋਰ ਪੁਲੀਸ ਅਧਿਕਾਰੀ ਨੇ ਵੀ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਬਦਮਾਸ਼ ਧਮਕੀਆਂ ਦੇਣ ਲਈ ਤੇ ਫਿਰੌਤੀਆਂ ਮੰਗਣ ਲਈ ਡਾਕ ਸੇਵਾ ਦਾ ਸਹਾਰਾ ਲੈ ਰਹੇ ਹਨ ।


ਫਾਰੂਕ ਅਬਦੁੱਲਾ ਨੇ ਆਪਣੀ ਹੀ ਸਰਕਾਰ ਤੇ ਬੋਲਿਆ ਹਮਲਾ

ਨਵੀਂ ਦਿੱਲੀ 26 ਫਰਵਰੀ :- ਅਫਜ਼ਲ ਗੁਰੂ ਦੀ ਫਾਂਸੀ ਨੂੰ ਲੈ ਕੇ ਨੈਸ਼ਨਲ ਕਾਨਫਰੰਸ ਨੇ ਇਕ ਵਾਰ ਫਿਰ ਮਨਮੋਹਨ ਸਿੰਘ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ । ਖਾਸ ਗੱਲ ਹੈ ਕਿ ਪਾਰਟੀ ਨੇ ਅਫਜ਼ਲ ਦੀ ਫਾਂਸੀ ਨੂੰ ਆਪਣੇ ਨਾਲ ਧੋਖਾ ਦੱਸਦੇ ਹੋਏ ਕਿਹਾ ਹੈ ਕਿ ਯੂ. ਪੀ. ਏ. ਵਿਚ ਬਣੇ ਰਹਿਣਾ ਉਸ ਦੀ ਮਜਬੂਰੀ ਹੈ । ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਐਮ. ਪੀ. ਮਹਿਬੂਬ ਬੇਗ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਅਤੇ ਰਾਜੀਵ ਗਾਂਧੀ ਦੇ ਹਤਿਆਰਿਆਂ ਨੂੰ ਫਾਂਸੀ ਤੇ ਚਡ਼੍ਹਾਉਣ ਦੀ ਚੁਣੌਤੀ ਦਿੰਦਾ ਹਾਂ । ਉਹ ਅਜਿਹਾ ਨਹੀ ਕਰਨਗੇ । ਉਨ੍ਹਾਂ ਲਈ ਪੰਜਾਬ ਅਤੇ ਤਾਮਿਲਨਾਡੂ ਚੋਣ ਲਿਹਾਜ਼ ਨਾਲ ਜੰਮੂ - ਕਸ਼ਮੀਰ ਦੀ ਤੁਲਨਾ ਵਿਚ ਕਾਫੀ ਅਹਿਮ ਹੈ । ਉਨ੍ਹਾਂ ਨੇ ਅਫਜ਼ਲ ਗੁਰੂ ਦੀ ਗੁਪਤ ਫਾਂਸੀ ਦੀ ਸਜ਼ਾ ਨੂੰ ਕੇਂਦਰ ਦਾ ਵਿਸ਼ਵਾਸਘਾਤ ਕਰਾਰ ਦਿੰਦੇ ਹੋਏ ਕਿਹਾ ਕਿ ਯੂ. ਪੀ. ਏ. ਸਰਕਾਰ ਨੂੰ ਸਮਰਥਨ ਜਾਰੀ ਰਖਣ ਦੀ ਵੀ ਗੱਲ ਕਹੀ । ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸਿਆਸੀ ਮਜਬੂਰੀ ਹੈ । ਓਧਰ ਪੀ. ਐਮ. ਦੇ ਅਹੁਦੇ ਨੂੰ ਲੈ ਕੇ ਦਿੱਤੇ ਗਏ ਸ਼ਸ਼ੀ ਥਰੂਰ ਦੇ ਇਕ ਬਿਆਨ ਤੋਂ ਬਾਅਦ ਭਾਜਪਾ ਨੇ ਪ੍ਰਧਾਨ ਮੰਤਰੀ ਨੂੰ ਘੇਰਿਆ ਹੈ ਜਦਕਿ ਟਰੈਰਿਰ ਵਿਚ ਅੱਤਵਾਦੀ ਧਮਾਕਿਆਂ ਦੌਰਾਨ ਸੁਸ਼ੀਲ ਕੁਮਾਰ ਸ਼ਿੰਦੇ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ ।


ਪਾਕਿਸਤਾਨ ਵਿਚ ਕੈਟਰੀਨਾ ਕੈਫ ਨੂੰ ਬਣਾਇਆ ਨਿਸ਼ਾਨਾ

http://sameydiawaaz.com/Archive%20News/%5B2013%5D/02/27.02.2013%20-%2007.jpg

ਇਸਲਾਮਾਬਾਦ 26 ਫਰਵਰੀ :- ਪਾਕਿਸਤਾਨ ਵਿਚ ਕਟੜਪੰਥੀ ਸੰਗਠਨ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਹੋਰਡਿੰਗ ਨੂੰ ਨਿਸ਼ਾਨਾ ਬਣਾ ਰਹੇ ਹਨ । ਦੋ ਦਰਜਨਾਂ ਹੋਰਡਿੰਗਸ ਨੂੰ ਕਾਲੇ ਪੋਸਟਰਾਂ ਨਾਲ ਡੱਕ ਦਿੱਤਾ ਗਿਆ ਹੈ । ਇਨ੍ਹਾਂ ਪੋਸਟਰਾਂ ਵਿਚ ਲਿਖਿਆ ਗਿਆ ਹੈ ਕਿ ਕਪੜੇ ਵੇਚੋ ਆਤਮ ਸਨਮਾਨ ਨਹੀ । ਕਿਸੇ ਵੀ ਸੰਗਠਨ ਨੇ ਇਸਦੀ ਜ਼ਿੰਮੇਵਾਰੀ ਨਹੀ ਲਈ । ਸੂਤਰਾਂ ਅਨੁਸਾਰ ਪਾਕਿਸਤਾਨ ਵਿਚ ਬਾਲੀਵੁੱਡ ਅਦਾਕਾਰਾ ਦੇ ਹੋਰਡਿੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਕੱਟੜਪੰਥੀਆਂ ਨੇ ਕਰਾਚੀ ਵਿਚ ਦੋ ਦਰਜਨ ਹੋਰਡਿੰਗਾਂ ਨੂੰ ਢੱਕ ਦਿੱਤਾ ਸੀ । ਇਨ੍ਹਾਂ ਬਾਲੀਵੁੱਡ ਅਦਾਕਾਰਾ ਵਿਚ ਕੈਟਰੀਨਾ ਕੈਫ ਨੂੰ ਹੋਰਡਿੰਗ ਵੀ ਸ਼ਮਿਲ ਹਨ । ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਪਿਛੇ ਧਾਰਮਿਕ ਕਟੜਪੰਥੀਆਂ ਦਾ ਹੱਥ ਹੈ । ਕੈਟਰੀਨਾ ਇਸ ਹੇਅਰ ਰਿਮੂਵਲ ਕ੍ਰੀਮ ਦੇ ਲਈ ਐਡ ਕਰਦੀ ਹੈ । ਕ੍ਰੀਮ ਬਣਾਉਣ ਵਾਲੀ ਕੰਪਨੀ ਨੇ ਪਾਕਿਸਤਾਨ ਵਿਚ ਵੀ ਹੋਰਡਿੰਗ ਲਗਾਏ ਹਨ । ਪਿਛਲੇ ਸਾਲ ਕੱਟੜਪੰਥੀ ਨੇ ਇਨ੍ਹਾਂ ਪੋਸਟਰਾਂ ਵਿਚ ਕਾਲਖ ਪੋਥ ਦਿੱਤੀ ਸੀ । ਹੁਣ ਕੱਟੜਪੰਥੀਆਂ ਦੇ ਅੱਗੇ ਝੁੱਕਦੇ ਹੋਏ ਦੋ ਕੰਪਨੀਆਂ ਨੇ ਬਾਲੀਵੁੱਡ ਅਦਾਕਾਰਾ ਵਾਲੇ ਸਾਰੇ ਹੋਰਗਿੰਡਾਂ ਨੂੰ ਹਟਾ ਲਿਆ ਹੈ ।


ਹੈਲੀਕਾਪਟਰ ਸੌਦੇ 'ਤੇ ਅੱਜ ਹੋ ਸਕਦੀ ਹੈ ਰਾਜ ਸਭਾ 'ਚ ਚਰਚਾ

ਨਵੀਂ ਦਿੱਲੀ 26 ਫਰਵਰੀ (ਏਜੰਸੀਆਂ) :- ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ 'ਚ ਕਥਿਤ ਤੌਰ 'ਤੇ ਰਿਸ਼ਵਤ ਦਿੱਤੇ ਜਾਣ ਦੇ ਮਾਮਲੇ 'ਚ ਰਾਜ ਸਭਾ 'ਚ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਬੁੱਧਵਾਰ ਨੂੰ ਇਸ ਮੁੱਦੇ 'ਤੇ ਸਦਨ 'ਚ ਚਰਚਾ ਕਰਵਾਉਣ ਲਈ ਤਿਆਰ ਹੈ। ਭਾਜਪਾ ਦੇ ਨੇਤਾ ਪ੍ਰਕਾਸ਼ ਜਾਵਡੇਕਰ ਨੇ ਪ੍ਰਸ਼ਨਕਾਲ ਤੋਂ ਬਾਅਦ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਹੈਲੀਕਾਪਟਰ ਸੌਦੇ 'ਚ 400 ਕਰੋੜ ਰੁਪਏ ਦੀ ਰਿਸ਼ਵਤ ਦਿੱਤੇ ਜਾਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਮਾਮਲੇ 'ਚ ਪੂਰਾ ਦੇਸ਼ ਸੱਚਾਈ ਨੂੰ ਜਾਣਨਾ ਚਾਹੁੰਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਸ ਮੁੱਦੇ 'ਤੇ ਸਦਨ 'ਚ ਤੁਰੰਤ ਚਰਚਾ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰੱਖਿਆ ਮੰਤਰਾਲੇ ਨਾਲ ਜੁੜਿਆ ਬੇਹੱਦ ਗੰਭੀਰ ਮਾਮਲਾ ਹੈ ਅਤੇ ਇਸ ਬਾਰੇ ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਇਸ 'ਤੇ ਸੰਸਦੀ ਕਾਰਜ ਰਾਜ ਮੰਤਰੀ ਰਾਜੀਵ ਸ਼ੁਕਲਾ ਨੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ 'ਤੇ ਚਰਚਾ ਕਰਾਉਣ 'ਤੇ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਰੇ ਰੱਖਿਆ ਮੰਤਰੀ ਨਾਲ ਗੱਲ ਕਰਨਗੇ ਅਤੇ ਜੇਕਰ ਅਗਲੇ ਹਫਤੇ ਇਸ ਮੁੱਦੇ 'ਤੇ ਚਰਚਾ ਕਰਵਾਈ ਜਾਵੇ ਤਾਂ ਰੱਖਿਆ ਮੰਤਰੀ ਨੂੰ ਪੂਰਾ ਸਮਾਂ ਮਿਲ ਸਕੇਗਾ। ਭਾਜਪਾ ਦੇ ਉਪ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਉਨ੍ਹਾਂ ਦੇ ਇਸ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਇਸ 'ਤੇ ਤੁਰੰਤ ਚਰਚਾ ਕਰਵਾਈ ਜਾਣੀ ਚਾਹੀਦੀ ਹੈ। ਸ਼ੁਕਲਾ ਨੇ ਇਸ ਦੇ ਜਵਾਬ 'ਚ ਕਿਹਾ ਕਿ ਭਾਜਪਾ ਨੇਤਾ ਐੱਮ. ਵੈਂਕਈਆ ਨਾਇਡੂ ਦੀ ਮੰਗ 'ਤੇ ਬੁੱਧਵਾਰ ਨੂੰ ਕਿਸਾਨਾਂ ਦੇ ਮੁੱਦੇ 'ਤੇ ਸਦਨ 'ਚ ਚਰਚਾ ਨਿਰਧਾਰਤ ਕੀਤੀ ਗਈ ਹੈ। ਕੀ ਵਿਰੋਧੀ ਧਿਰ ਇਸ ਗੱਲ ਨੂੰ ਤਿਆਰ ਹਨ ਕਿ ਕਿਸਾਨਾਂ ਦੇ ਮੁੱਦੇ ਦੀ ਬਜਾਏ ਇਸ 'ਤੇ ਚਰਚਾ ਕਰਵਾਈ ਜਾਵੇ। ਨਾਇਡੂ ਨੇ ਵੀ ਇਸ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਬੁੱਧਵਾਰ ਨੂੰ ਇਸ 'ਤੇ ਚਰਚਾ ਕਰਵਾ ਲਈ ਜਾਵੇ ਅਤੇ ਕਿਸਾਨਾਂ ਦੇ ਮੁੱਦੇ 'ਤੇ ਬਾਅਦ 'ਚ ਚਰਚਾ ਕੀਤੀ ਜਾਵੇ। ਸ਼ੁਕਲਾ ਨੇ ਇਸ ਮੁੱਦੇ 'ਤੇ ਬੁੱਧਵਾਰ ਨੂੰ ਚਰਚਾ ਕਰਵਾਉਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ 12 ਅਗਸਤਾਵੇਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰਾਂ ਦੀ ਸਪਲਾਈ ਦੇ ਖਾਤਰ 3600 ਕਰੋੜ ਰੁਪਏ ਦਾ ਸੌਦਾ ਹਾਸਲ ਕਰਨ ਲਈ ਇਟਲੀ ਦੀ ਇਕ ਕੰਪਨੀ ਵੱਲੋਂ ਬਿਚੌਲਿਆਂ ਨੂੰ ਕਥਿਤ ਤੌਰ 'ਤੇ ਰਿਸ਼ਵਤ ਦਿੱਤੇ ਜਾਣ ਦਾ ਦੋਸ਼ ਹੈ। ਇਸ ਸੰਬੰਧ 'ਚ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।


ਬਾਦਲ ਵਲੋਂ ਰੇਲਵੇ ਬਜਟ ਨਿਰਾਸ਼ਾਜਨਕ ਕਰਾਰ

 http://sameydiawaaz.com/Archive%20News/%5B2013%5D/02/27.02.2013%20-%2006.jpg

ਚੰਡੀਗੜ੍ਹ 26 ਫਰਵਰੀ :- ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕੇਂਦਰੀ ਰੇਲ ਬਜਟ ਨੂੰ ਗ਼ਰੀਬ ਅਤੇ ਮੱਧਮ ਵਰਗ ਲਈ ਆਮ ਤੌਰ 'ਤੇ ਅਤੇ ਪੰਜਾਬ ਦੇ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਵੱਡਾ ਨਿਰਾਸ਼ਾਜਨਕ ਦੱਸਿਆ ਹੈ । ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿਚ ਸ. ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਆਮ ਆਦਮੀ ਉੱਪਰ ਲੁਕਵੇਂ ਢੰਗ ਨਾਲ ਪਿਛਲੇ ਦਰਵਾਜ਼ੇ ਤੋਂ ਵਾਧੂ ਵਿੱਤੀ ਬੋਝ ਪਾਇਆ ਗਿਆ ਹੈ । ਜਦੋਂ ਕਿ ਗ਼ਰੀਬ ਅਤੇ ਮੱਧ ਵਰਗ ਦੇ ਯਾਤਰੀਆਂ ਲਈ ਕੋਈ ਵੀ ਵਿਸ਼ੇਸ਼ ਨਵੀਂ ਸਹੂਲਤ ਨਹੀਂ ਦਿੱਤੀ ਗਈ । ਸਰਕਾਰ ਪੰਜਾਬ ਵਿਚ ਇੱਕ ਬੁਨਿਆਦੀ ਕੋਚ ਫ਼ੈਕਟਰੀ ਸਥਾਪਤ ਕਰਨ ਦੇ ਆਪਣੇ ਕੀਤੇ ਵਾਅਦੇ ਤੋਂ ਵੀ ਮੁਨਕਰ ਹੋਈ ਹੈ । ਬਜਟ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰੀ ਹੈ ਕਿ ਸਰਕਾਰ ਵਲੋਂ ਕਿਰਾਏ ਭਾੜੇ ਵਿਚ ਕਿਸੇ ਕਿਸਮ ਦਾ ਵਾਧਾ ਨਾ ਕੀਤੇ ਜਾਣ ਦੇ ਵਾਅਦੇ ਤੋਂ ਪੈਰ ਖਿੱਚਦੇ ਹੋਏ ਰੇਲ ਸਫ਼ਰ ਨਾਲ ਸਬੰਧਤ ਵੱਖ - ਵੱਖ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਹਰ ਵਰਗ ਦੇ ਵਿਸ਼ੇਸ਼ ਕਰਕੇ ਗ਼ਰੀਬ ਤੇ ਮੱਧ ਵਰਗ ਨਾਲ ਜ਼ਿਆਦਤੀ ਕੀਤੀ ਗਈ ਹੈ ।


'ਚਾਰ ਸਾਹਿਬਜ਼ਾਦੇ' 3 ਡੀ ਐਨੀਮੇਸ਼ਨ ਫਿਲਮ ਦਾ ਪੋਸਟਰ ਜਾਰੀ

 http://sameydiawaaz.com/Archive%20News/%5B2013%5D/02/27.02.2013%20-%2005.jpg

ਮੁੰਬਈ :- ਨਿਰਦੇਸ਼ਕ ਹੈਰੀ ਬਾਵੇਜਾ ਨੇ ਆਪਣੀ ਪੰਜਾਬੀ 3 ਡੀ ਐਨੀਮੇਸ਼ਨ ਫਿਲਮ 'ਚਾਰ ਸਾਹਿਬਜ਼ਾਦੇ' ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ । ਗੁਰੂ ਗੋਬਿੰਦ ਸਿੰਘ 'ਤੇ ਬਣਾਈ ਗਈ ਇਸ ਪਹਿਲੀ ਫਿਲਮ ਨੂੰ ਹੈਰੀ ਕੌਮਾਂਤਰੀ ਭਾਸ਼ਾਵਾਂ ਵਿਚ ਵੀ ਪ੍ਰਦਰਸ਼ਿਤ ਕਰਨਗੇ । ਹੈਰੀ ਨੇ ਕਿਹਾ ਕਿ ਸਿਨੇਮਾ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਵਿਸ਼ੇ 'ਤੇ ਫਿਲਮ ਬਣ ਰਹੀ ਹੈ । ਕੌਮਾਂਤਰੀ ਬਾਜ਼ਾਰ ਵਿਚ ਇਸ ਦੇ ਲਈ ਬਹੁਤ ਸੰਭਾਵਨਾਵਾਂ ਹਨ ਅਤੇ ਅਸੀਂ ਲੱਗਭਗ ਸਾਰੇ ਕੌਮਾਂਤਰੀ ਭਾਸ਼ਾਵਾਂ ਵਿਚ ਇਸ ਨੂੰ ਪ੍ਰਦਰਸ਼ਿਤ ਕਰਾਂਗੇ ।


ਮੂੰਹ ਦੀ ਸਫਾਈ ਤੇ ਧਿਆਣ ਦੇਣ ਨਾਲ ਘਟ ਸਕਦੇ ਮੂੰਹ ਦੇ ਕੈਂਸਰ ਦੇ ਮਾਮਲੇ

ਨਵੀਂ ਦਿੱਲੀ 26 ਫਰਵਰੀ :- ਮੂੰਹ ਦੇ ਕੈਂਸਰ ਤੋਂ ਬਚਣ ਲਈ ਤੰਬਾਕੂ ਉਤਪਾਦਾਂ ਅਤੇ ਅਲਕੋਹਲ ਦੇ ਸੇਵਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਮੂੰਹ ਦੀ ਸਾਫ - ਸਫਾਈ ਤੇ ਧਿਆਨ ਦਿੱਤਾ ਜਾਵੇ ਤਾਂ ਸਾਡੇ ਦੇਸ਼ ਵਿਚ ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿਚ ਬਹੁਤ ਕਮੀ ਆ ਸਕਦੀ ਹੈ । ਰਾਜਧਾਨੀ ਦੇ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਵਿਚ ਓਂਕੋਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ: ਸੁਨੀਲ ਗੁਪਤਾ ਨੇ ਦੱਸਿਆ ਕਿ ਮੂੰਹ ਦੀ ਸਾਫ - ਸਫਾਈ ਇਕ ਅਹਿਮ ਪਹਿਲੂ ਹੈ । ਛੋਟੇ ਬੱਚੇ ਅਤੇ ਕਈ ਵਾਰ ਵੱਡੇ ਲੋਕ ਵੀ ਲਿਖਦੇ ਸਮੇਂ ਪੈੱਨ ਜਾਂ ਪੈਨਸਿਲ ਦਾ ਪਿਛਲਾ ਹਿੱਸਾ ਮੂੰਹ ਵਿਚ ਪਾਉਂਦੇ ਹਨ । ਕਿਤਾਬਾਂ ਜਾਂ ਕਾਪੀਆਂ ਦੇ ਪੰਨੇ ਪਲਟਦੇ ਸਮੇਂ ਜ਼ਿਆਦਾਤਾਰ ਲੋਕ ਉਂਗਲੀ ਜਾਂ ਅੰਗੂਠੇ ਨੂੰ ਜੀਭ ਤੇ ਲਗਾ ਕੇ ਉਸ ਨੂੰ ਥੁੱਕ ਨਾਲ ਗਿੱਲਾ ਕਰਦੇ ਹਨ । ਨੋਟ ਗਿਣਦੇ ਸਮੇਂ ਵੀ ਕਈ ਲੋਕ ਅਜਿਹਾ ਕਰਦੇ ਹਨ । ਗਿੱਲੇ ਅੰਗੂਠੇ ਜਾਂ ਉਗਲੀ ਨਾਲ ਪੰਨਾ ਜਾਂ ਨੋਟ ਨੂੰ ਪਲਟਣਾ ਤਾਂ ਸੌਖਾ ਹੋ ਜਾਂਦਾ ਹੈ ਪਰ ਅਜਿਹਾ ਕਰਨ ਨਾਲ ਕਾਗਜ਼ ਦੀ ਡਾਈ ਵੀ ਮੂੰਹ ਵਿਚ ਚਲੀ ਜਾਂਦੀ ਹੈ ਅਤੇ ਮੂੰਹ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ । ਮੱਛਰ ਭਜਾਉਣ ਲਈ ਜੋ ਰੇਪਲੈਂਟ ਵਰਤੋਂ ਕੀਤੀ ਜਾਂਦੀ ਹੈ ਉਹ ਵੀ ਮੂੰਹ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz