ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

ਸਵ: ਗੁਰਦੀਪ ਸਿੰਘ ਜੰਡਾ ਦੀ ਯਾਦ ´ਚ ਸਮਾਗਮ

http://sameydiawaaz.com/Photos/24.02.2013%20-%20GSDSS%20Koeln%20-%20Gurdeep%20Singh%20Janda%20-%20Barsi/24.02.2013%20-%2016.jpg

http://sameydiawaaz.com/Photos/24.02.2013%20-%20GSDSS%20Koeln%20-%20Gurdeep%20Singh%20Janda%20-%20Barsi/24.02.2013%20-%2026.jpg

http://sameydiawaaz.com/Photos/24.02.2013%20-%20GSDSS%20Koeln%20-%20Gurdeep%20Singh%20Janda%20-%20Barsi/24.02.2013%20-%2013.jpg

http://sameydiawaaz.com/Photos/24.02.2013%20-%20GSDSS%20Koeln%20-%20Gurdeep%20Singh%20Janda%20-%20Barsi/24.02.2013%20-%2009.jpg  http://sameydiawaaz.com/Photos/24.02.2013%20-%20GSDSS%20Koeln%20-%20Gurdeep%20Singh%20Janda%20-%20Barsi/24.02.2013%20-%2010.jpg

 

http://sameydiawaaz.com/Photos/24.02.2013%20-%20GSDSS%20Koeln%20-%20Gurdeep%20Singh%20Janda%20-%20Barsi/24.02.2013%20-%2004.jpg http://sameydiawaaz.com/Photos/24.02.2013%20-%20GSDSS%20Koeln%20-%20Gurdeep%20Singh%20Janda%20-%20Barsi/24.02.2013%20-%2003.jpg

 

http://sameydiawaaz.com/Photos/24.02.2013%20-%20GSDSS%20Koeln%20-%20Gurdeep%20Singh%20Janda%20-%20Barsi/24.02.2013%20-%2017.jpg http://sameydiawaaz.com/Photos/24.02.2013%20-%20GSDSS%20Koeln%20-%20Gurdeep%20Singh%20Janda%20-%20Barsi/24.02.2013%20-%2014.jpg

 

 http://sameydiawaaz.com/For%20more%20Picture%20click%20here.GIF

ਕਲੋਨ 24 ਫਰਵਰੀ :- ਕਬੱਡੀ ਪ੍ਰਮੋਟਰ ਸਵ: ਗੁਰਦੀਪ ਸਿੰਘ ਜੰਡਾ ਦੀ ਯਾਦ ´ਚ 24.02.2013 ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ । ਜਿਸ ਵਿੱਚ ਸ੍ਰ: ਜੰਡਾ ਦੀ ਧਰਮ ਸੁਪਤਨੀ ਬੀਬੀ ਗੁਰਮੀਤ ਕੌਰ ਅਤੇ ਸਮੂਹ ਪ੍ਰਵਾਰ ਵਲੋਂ ਉਨ੍ਹਾਂ ਦੀ ਤੀਜੀ ਸਲਾਨਾ ਬਰਸੀ ਦੀ ਯਾਦ ਤਾਜ਼ਾ ਕਰਦਿਆਂ ਸਮੂਹ ਸੱਜਣਾ, ਮਿੱਤਰਾਂ ਅਤੇ ਬਿਜਨਿਸਮੈਨਾਂ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ।

ਜਰਮਨ ਵਿੱਚ ਅੱਜ ਬਹੁਤ ਜ਼ਿਆਦਾ ਬਰਫ਼ਵਾਰੀ ਹੋਣ ਕਰਕੇ ਮੌਸਮ ਬਹੁਤ ਹੀ ਖਰਾਬ ਸੀ । ਫਿਰ ਵੀ ਸੰਗਤਾਂ ਆਪਣੇ ਸੁਨੇਹ ਨੂੰ ਯਾਦ ਰੱਖਦਿਆਂ, ਉਸ ਪਿਆਰੇ ਵੀਰ ਦੀ ਯਾਦ ´ਚ ਪਹੁੰਚਕੇ ਆਪਣੀ ਮਨੋ ਕਾਮਨਾ ਦੀ ਸ਼ਰਧਾਜ਼ਲੀ ਅਰਪਨ ਕੀਤੀ ।

ਸਵੇਰੇ 11 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਉਪ੍ਰੰਤ 12 ਵਜੇ ਗੁਰੂ ਘਰ ਦੇ ਬੱਚਿਆਂ ਵਲੋਂ ਵੀ ਕੀਰਤਨ ਕਰਕੇ ਸੋਗਮਈ ਸ਼ਬਦ ਪੜ੍ਹਕੇ ਹਾਜ਼ਰੀ ਲਗਵਾਈ ਗਈ । ਉਸਤੋਂ ਬਾਅਦ ਗੁਰੂ ਘਰ ਦੇ ਗ੍ਰੰਥੀ ਭਾਈ ਮੱਖਣ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਗੁਰੂ ਵੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।

ਉਸਤੋਂ ਬਾਅਦ ਗੁਰੂ ਘਰ ਦੇ ਮੁੱਖ ਸੇਵਾਦਾਰ ਸ੍ਰ: ਸਤਨਾਮ ਸਿੰਘ ਬੱਬਰ ਵਲੋਂ ਸਵ: ਗੁਰਦੀਪ ਸਿੰਘ ਜੰਡਾ ਦੀ ਜੀਵਨ ਯਾਤਰਾ ਤੇ ਕੀਤੇ ਚੰਗੇ ਕੰਮਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਭਾਵੇਂ ਸਾਡੀਆਂ ਵਿਦੇਸ਼ਾਂ ਵਿੱਚ ਪ੍ਰਵਾਰਕ ਰਿਸ਼ਤੇਦਾਰੀਆਂ ਜਾਂ ਖੂਨ ਦੇ ਰਿਸ਼ਤਿਆਂ ਦੀਆਂ ਸਾਂਝਾਂ ਬਹੁਤ ਘੱਟ ਹੁੰਦੀਆਂ ਹਨ ਐਪਰ 25/30 ਸਾਲਾਂ ਦੇ ਆਪਸੀ ਭਰਾਵਾਂ ਵਾਂਗ ਮਿਲਿਆ ਰਿਸ਼ਤਿਆਂ ਦੀਆਂ ਸਾਂਝਾਂ ਹੋਰ ਵੀ ਡੂੰਘੀਆਂ ਹੋ ਜਾਂਦੀਆਂ ਹਨ । ਉਵੇਂ ਹੀ ਅਸੀਂ ਵੀਰ ਕਰਨੈਲ ਸਿੰਘ ਭੋਡੀਪੁਰ ਅਤੇ ਜੰਡਾ ਦੀ ਸਾਂਝ ਤੋਂ ਜੋ ਸਕੇ ਭਰਾਵਾਂ ਵਾਂਗ ਨਿਭਦਿਆਂ ਵੇਖੀ ਹੈ । ਜਿਸ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਲਈ ਮਿਲਿਆ ਹੈ ।

ਏਥੇ ਹੀ ਬਸ ਨਹੀਂ, ਵੀਰ ਗੁਰਦੀਪ ਸਿੰਘ ਜੰਡਾ ਨੇ ਨਿਰਾ ਜਰਮਨ ਜਾਂ ਯੌਰਪ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਪੰਜਾਬ ਦੀ ਹਰਮਨ ਪਿਆਰੀ ਖੇਡ "ਕਬੱਡੀ" ਲਈ ਜਿਹੜੀ ਘਾਲਣਾ ਘਾਲੀ ਅਤੇ ਅੱਜ ਉਹ "ਕਬੱਡੀ" ਪੂਰੀ ਦੁਨੀਆਂ ਵਿੱਚ ਇੱਕ ਅਹਿਮ ਮੁਕਾਮ ਬਣਾ ਚੁੱਕੀ ਹੈ । ਸਾਨੂੰ ਜਰਮਨ ਵਸਦੇ ਸਾਰੇ ਪੰਜਾਬੀਆਂ ਨੂੰ ਇਸ ਕੀਤੇ ਕਾਰਜ ਤੇ ਬੜਾ ਫਖਰ ਤੇ ਮਾਣ ਏ ਅਤੇ ਹਮੇਸ਼ਾਂ ਰਹੇਗਾ ।

ਸ੍ਰ: ਰਾਜਿੰਦਰ ਸਿੰਘ ਬੱਬਰ ਵਲੋਂ ਵੀ ਜਿੱਥੇ ਪਿਆਰ ਭਿੰਨੀ ਸ਼ਰਧਾਜ਼ਲੀ ਦਿੱਤੀ ਅਤੇ ਆਪਣੇ ਨਾਲ ਵਾਪਰੀ ਇੱਕ ਘਟਨਾ ਦਾ ਵੀ ਜਿਕਰ ਕੀਤਾ ਕਿ ਇੱਕ ਟੂਰਨਾਮੈਂਟ ਵਿੱਚ ਮੈਨੂੰ ਪੁਲਿਸ ਨੇ ਚੈਕ ਕਰ ਲਿਆ ਅਤੇ ਮੇਰੇ ਪਾਸ ਉਸ ਸਮੇਂ ਸਹੀ ਡਾਕੂਮੈਂਟ ਨਹੀਂ ਸਨ । ਪੁਲਿਸ ਵਾਲੇ ਮੈਨੂੰ ਥਾਣੇ ਨਾਲ ਲੈ ਗਏ । ਇਸ ਵੀਰ ਜੰਡਾ ਨੇ ਉਸੇ ਵੇਲੇ ਹੀ ਦੋ ਸਿੰਘਾਂ ਦੀ ਡਿਊਟੀ ਲਗਾਈ ਕਿ ਭਾਵੇਂ ਜਿੰਨਾਂ ਮਰਜ਼ੀ ਖਰਚਾ ਹੋ ਜਾਵੇ, ਇਸ ਸਿੰਘ ਦੇ ਕੇਸ ਦੀ ਪੈਰਵੀ ਮੈਂ ਕਰਾਂਗਾ । ਉਨ੍ਹਾਂ ਵੀਰਾਂ ਚੋਂ ਪ੍ਰਤਾਪ ਸਿੰਘ ਬੱਬਰ ਅੱਜ ਵੀ ਸੰਗਤ ਵਿੱਚ ਮੌਜੂਦ ਹਨ, ਜਿਨ੍ਹਾਂ ਨੂੰ ਸਭ ਕੁੱਝ ਪਤਾ ਹੈ ।

ਜਰਮਨ  ਵਿੱਚ ਕਬੱਡੀ ਖੇਡ ਨੂੰ ਮਾਣ ਦੇਣ ਵਾਲਾ ਅਤੇ ਸਿਰਤੋੜ ਯਤਨ ਕਰਨ ਵਾਲਾ ਐਹੋ ਜਿਹਾ ਇਨਸਾਨ ਸ਼ਾਇਦ ਹੀ ਕੋਈ ਹੋਵੇ । ਕੌਮ, ਸਮਾਜ ਲਈ ਕੀਤੇ ਨੇਕੀ ਦੇ ਕਾਰਜ ਹਮੇਸ਼ਾਂ ਉਨ੍ਹਾਂ ਲੋਕਾਂ ਨੂੰ ਯਾਦ ਰੱਖਦੇ ਹਨ ।

ਸਟੇਜ ਸਕੱਤਰ ਸ੍ਰ: ਹਰਪਾਲ ਸਿੰਘ ਹੋਰਾਂ ਸਟੇਜ ਦੀ ਸੇਵਾ ਬਾਖੂਭੀ ਨਿਭਾਈ ਅਤੇ ਸ੍ਰ: ਜੰਡਾ ਦੇ ਪ੍ਰਵਾਰ ਨਾਲ ਦਿਲੀ ਹਮਦਰਦੀ ਵੀ ਪ੍ਰਗਟਾਈ । ਉਨ੍ਹਾਂ ਜਿਕਰ ਕਰਦਿਆਂ ਕਿਹਾ ਕਿ ਭਾਵੇਂ ਜਰਮਨ ਵਿੱਚ ਹੋਰ ਵੀ ਕਈ ਕਬੱਡੀ ਕਲੱਬਾਂ ਨੇ ਆਪੋ ਆਪਣਾ ਯੋਗਦਾਨ ਕਿਉਂ ਨਾ ਪਾਇਆ ਹੋਵੇ, ਐਪਰ ਜੋ ਸ੍ਰ: ਗੁਰਦੀਪ ਸਿੰਘ ਜੰਡਾ ਦੀ ਪਹਿਲ ਕਦਮੀ ਹੈ ਉਹ ਬਹੁਤ ਹੀ ਸਲਾਹੁਣਯੋਗ ਹੈ । ਇਸੇ ਕਰਕੇ ਹੀ ਆਪਾਂ ਸਾਰੇ ਉਸ ਪਿਆਰੇ ਵੀਰ ਦੀ ਯਾਦ ´ਚ ਜੁੜੇ ਹਾਂ । ਸਮੂਹ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।


ਮਰਹੂਮ ਐਸ. ਐਸ. ਪੀ. ਘੋਟਣੇ ਦੀ ਅੰਤਿਮ ਅਰਦਾਸ ਗੁਰਦੁਆਰਾ

ਸਾਹਿਬ ਵਿਖੇ ਹੋਣ ਤੋਂ ਰੋਕਣ ਵਾਲੇ ਸਿੰਘਾਂ ਨੂੰ ਕੀਤਾ ਗ੍ਰਿਫ਼ਤਾਰ

ਬਾਬਾ ਕਸ਼ਮੀਰਾ ਸਿੰਘ ਨੇ ਦਿੱਤੀ ਸ਼ਰਧਾਂਜ਼ਲੀ

ਜਲੰਧਰ 24 ਫਰਵਰੀ (ਗੁਰਿੰਦਰਪਾਲ ਸਿੰਘ ਢਿੱਲੋਂ) :- ਖਾੜਕੂਵਾਦ ਸਮੇਂ ਸਿੱਖ ਨੌਜਵਾਨਾਂ 'ਤੇ ਅੰਨ੍ਹਾ ਤਸ਼ੱਦਦ ਅਤੇ ਝੂਠੇ ਪੁਲਿਸ ਮੁਕਾਬਲੇ ਲਈ ਵਿਵਾਦਾਂ 'ਚ ਰਹੇ ਪੰਜਾਬ ਪੁਲਿਸ ਦੇ ਮਰਹੂਮ ਸਾਬਕਾ ਐਸ. ਐਸ. ਪੀ. ਸਵਰਨ ਸਿੰਘ ਘੋਟਣਾ ਮੌਤ ਤੋਂ ਬਾਅਦ ਵੀ ਵਿਵਾਦਿਤ ਰਿਹਾ। ਬੀਤੀ ਰਾਤ ਘੋਟਣੇ ਦੀ ਅੰਤਿਮ ਅਰਦਾਸ ਨੂੰ ਜਲੰਧਰ ਅਰਬਨ ਅਸਟੇਟ ਫੇਸ-1 ਦੇ ਗੁਰਦੁਆਰਾ ਸਾਹਿਬ ਵਿਖੇ ਹੋਣ ਤੋਂ ਰੋਕਣ ਲਈ ਦੋ ਸਿੰਘ ਭਾਈ ਸਤਨਾਮ ਸਿੰਘ ਅਤੇ ਭਾਈ ਬਲਵੰਤ ਸਿੰਘ ਗੋਪਾਲਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੋਲ ਗਏ ਅਤੇ ਉਸਨੂੰ ਇਹ ਸਮਾਗਮ ਰੋਕਣ ਲਈ ਬੇਨਤੀ ਕੀਤੀ। ਪ੍ਰਧਾਨ ਨੇ ਇਹ ਆਖ ਕੇ ਪੱਲਾ ਝਾੜ ਲਿਆ ਕਿ ਉਹ ਪਹਿਲਾਂ ਹਾਮੀ ਭਰ ਚੁੱਕੇ ਹਨ ਅਤੇ ਪਰਿਵਾਰ ਵੀ ਪ੍ਰਭਾਵਸ਼ਾਲੀ ਹੈ ਅਤੇ ਸਮਾਗਮ ਰੋਕਣ ਤੋਂ ਅਸਮਰੱਥਾ ਪ੍ਰਗਟਾਈ। ਜਿਸ 'ਤੇ ਦੋਹਾਂ ਸਿੰਘਾਂ ਨੇ ਆਖਿਆ ਕਿ ਉਹ ਹਰ ਹੀਲੇ ਇਸ ਸਮਾਗਮ ਨੂੰ ਰੋਕਣਗੇ, ਇਹ ਆਖ ਕੇ ਉਹ ਗੁਰੂ ਘਰ ਦੇ ਦਰਵਾਜ਼ੇ ਅੱਗੇ ਡੱਟ ਗਏ। ਬੀਤੀ ਰਾਤ 9 ਵਜੇ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ ਬੰਦ ਹੋ ਗਏ ਅਤੇ ਉਨ੍ਹਾਂ ਦੀ ਕੋਈ ਉੱਘ-ਸੁੱਘ ਨਾ ਲੱਗੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਬਾਅਦ ਦੁਪਹਿਰ ਫੋਨ ਆਇਆ ਕਿ ਉਨ੍ਹਾਂ ਨੂੰ ਕਪੂਰਥਲਾ ਜੇਲ੍ਹ ਭੇਜਿਆ ਜਾ ਰਿਹਾ ਹੈ, ਬੀਤੀ ਰਾਤ ਉਨ੍ਹਾਂ ਨੂੰ ਸਬੰਧਤ ਥਾਣੇ 'ਚ ਰੱਖਿਆ ਗਿਆ ਸੀ ਅਤੇ ਅੱਜ 107/51 ਅਧੀਨ ਜੇਲ੍ਹ ਭੇਜ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਇਸ ਸਮੇਂ ਇਹ ਵੀ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਭਾਈ ਮੋਹਕਮ ਸਿੰਘ, ਦਲ ਖਾਲਸਾ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਧਿਆਨ 'ਚ ਲਿਆ ਦਿੱਤਾ ਸੀ। ਉਕਤ ਜੱਥੇਬੰਦੀਆਂ ਨੇ ਪੁਲਿਸ ਵੱਲੋਂ ਇਨ੍ਹਾਂ ਸਿੰਘਾਂ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।

ਪੰਜਾਬ 'ਚ ਖਾੜਕੁ ਸਮੇਂ ਦੌਰਾਨ ਸਭ ਤੋਂ ਵੱਧ ਵਿਵਾਦਗ੍ਰਸਤ ਰਹੇ ਪੁਲੀਸ ਅਫਸਰ ਸਵਰਨ ਸਿੰਘ ਘੋਟਣੇ ਦੀ ਅੰਤਮ ਅਰਦਾਸ 'ਚ ਕਿਸੇ ਨੇ ਵੀ ਸ਼ਰਧਾਂਜਲੀ ਭੇਂਟ ਨਹੀਂ ਕੀਤੀ । ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਤੇ ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ ਵੀ ਬੱਸ ਥੋੜ੍ਹੇ ਸਮੇਂ ਲਈ ਹੀ ਆਏ ਤੇ ਮੱਥਾ ਟੇਕ ਕੇ ਚਲੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਉਲੰਪੀਅਨ ਪ੍ਰਗਟ ਸਿੰਘ ਨੇ ਵੀ ਇਸ ਵਿਵਦਾਗ੍ਰਸ਼ਤ ਰਹੇ ਪੁਲੀਸ ਅਫਸਰ ਦੀ ਅੰਤਮ ਅਰਦਾਸ ਦੀ ਹਾਜ਼ਰੀ ਭਰੀ। ਰਾਜਨੀਤਿਕ ਆਗੂਆਂ 'ਚ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇ. ਪੀ. ਸਾਬਕਾ ਮੰਤਰੀ ਅਵਤਾਰ ਸਿੰਘ ਹੈਨਰੀ, ਮੁੱਖ ਸੰਸਦੀ ਸੱਕਤਰ ਕੇ. ਡੀ ਭੰਡਾਰੀ ਤੇ ਹੋਰ ਲੋਕਲ ਲੀਡਰ ਹਾਜ਼ਰ ਸਨ। ਇੱਥੋ ਦੇ ਗੜ੍ਹਾ ਇਲਾਕੇ ਦੇ ਰਹਿਣ ਵਾਲੇ ਬਾਬਾ ਕਸ਼ਮੀਰਾ ਸਿੰਘ ਨੇ ਆਪਣੇ ਕੀਤੇ ਪ੍ਰਵਚਨਾਂ ਵਿੱਚ ਹੀ ਸਵਰਨ ਸਿੰਘ ਘੋਟਣਾ ਵਰਗੇ ਵਿਵਾਦਾਂ 'ਚ ਘਿਰੇ ਰਹੇ ਪੁਲੀਸ ਅਫਸਰ ਨੂੰ ਬਹਾਦਰ ਪੁਲੀਸ ਅਫਸਰ ਦੱਸਦਿਆ ਕਿਹਾ ਕਿ ਅਸੀਂ ਦੋਵਾਂ ਨੇ ਇੱਕਠਿਆ ਪੁਲੀਸ 'ਚ ਕੰਮ ਕੀਤਾ ਹੈ। ਜਾਣਕਾਰੀ ਅਨੁਸਾਰ ਐਸ. ਐਸ. ਪੀ. ਸਵਰਨ ਸਿੰਘ ਦੀ ਅੰਤਮ ਅਰਦਾਸ ਸਮੇਂ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਐਨ ਆਖਰੀ ਮੌਕੇ ਬਦਲਿਆ ਗਿਆ ਸੀ ਤੇ ਸਿਰਫ ਪ੍ਰੀਵਾਰ ਵਲੋਂ ਬਾਬਾ ਕਸ਼ਮੀਰਾ ਸਿੰਘ ਨੂੰ ਹੀ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਲਈ ਕਿਹਾ ਗਿਆ ਸੀ। ਬਾਬਾ ਕਸ਼ਮੀਰਾ ਸਿੰਘ ਆਪ ਵੀ ਕਾਫੀ ਸਮਾਂ ਪਹਿਲਾ ਪੁਲੀਸ 'ਚ ਹੀ ਕੰਮ ਕਰਦੇ ਰਹੇ ਸਨ। ਉਹ ਬਾਆਦ ਵਿੱਚ ਹੀ 'ਰੂਹਾਨੀਅਤ' ਵਾਲੇ ਪਾਸੇ ਆਏ ਸਨ। ਇਸ ਅੰਤਮ ਅਰਦਾਸ 'ਚ ਪੁਲੀਸ ਅਫਸਰ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ। ਸਵਰਨ ਸਿੰਘ ਦੇ ਸਸਕਾਰ ਵਾਲੇ ਦਿਨ ਵੀ ਪੁਲੀਸ ਅਫਸਰ ਵੱਡੀ ਗਿਣਤੀ 'ਚ ਹਾਜ਼ਰ ਰਹੇ ਸਨ। ਇੰਨ੍ਹਾਂ ਦੀ ਅਰਬਨ ਅਸਟੇਟ ਫੇਜ਼ ਇੱਕ ਵਿਚਲੀ ਰਿਹਾਇਸ਼ ਤੋਂ ਅਰਥੀ ਲੈ ਜਾਣ ਸਮੇਂ ਵੀ ਟ੍ਰੈਫਿਕ ਪੁਲੀਸ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨ 'ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ । ਉਸ ਦਿਨ ਕੰਮ ਕਾਰ ਤੇ ਹਸਪਤਾਲ ਜਾਣ ਵਾਲੇ ਮਰੀਜ਼ਾ ਨੂੰ ਵੀ ਪੁਲੀਸ ਨੇ ਰੋਕੀ ਰੱਖਿਆ ਸੀ ਜਦੋਂ ਤੱਕ ਪੁਲੀਸ ਅਫਸਰਾਂ ਦੀਆਂ ਧਾੜਾਂ ਲੰਘ ਨਹੀਂ ਗਈਆ। ਜਦੋਂ ਕੋਈ ਆਪਣੀ ਮਜ਼ਬੂਰੀ ਦੱਸਦਾ ਸੀ ਤਾਂ ਪੁਲੀਸ ਵਾਲੇ ਉਸ ਨੂੰ ਖਾਣ ਨੂੰ ਪੈਂਦੇ ਸਨ। ਅੰਤਮ ਅਰਦਾਸ 'ਚ ਬਹੁਤ ਸਾਰੇ ਰਾਜਸੀ ਲੋਕਾਂ ਨੇ ਆਉਣ ਤੋਂ ਗੁਰੇਜ ਕੀਤਾ ਸੀ । ਕਿਉਕਿ ਦਰਬਾਰ ਸਾਹਿਬ ਦੇ ਹਾਜ਼ੂਰੀ ਰਾਗੀਆਂ ਵਲੋਂ ਸਵਰਣ ਸਿੰਘ ਘੋਟਣੇ ਦੀ ਅੰਤਮ ਅਰਦਾਸ 'ਚ ਕੀਰਤਨ ਕਰਨ ਤੋਂ ਮਨਾ ਕਰ ਦਿੱਤਾ ਸੀ। ਲੋਕਾਂ ਦੀ ਵੀ ਵੱਧ ਚੜ੍ਹਕੇ ਸ਼ਮੂਲੀਅਤ ਨਾ ਕਰਨ ਤੋਂ ਇਹ ਸ਼ਪੱਸ਼ਟ ਸੰਕੇਤ ਗਿਆ ਹੈ ਕਿ ਲੋਕ ਅਜੇ ਵੀ ਉਸ ਸਮੇਂ ਪੁਲੀਸ ਵਲੋਂ ਕੀਤੇ ਗਏ ਜ਼ੁਲਮਾਂ ਨੂੰ ਭੁੱਲੇ ਨਹੀਂ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਐਸ. ਐਸ. ਪੀ. ਸਵਰਣ ਸਿੰਘ ਨੂੰ ਕੋਈ ਇੰਨ੍ਹਾ ਨਹੀਂ ਜਾਣਦਾ ਸੀ ਪਰ ਉਸ ਦੇ ਨਾਂਅ ਨਾਲ ਜੁੜੇ ਘੋਟਣਾ ਸ਼ਬਦ ਕਾਰਨ ਹੀ ਉਹ ਆਖਰੀ ਸਾਹ ਤੱਕ ਜਾਣੇ ਜਾਂਦੇ ਰਹੇ। ਬੇਕਸੂਰ ਸਿੱਖ ਮੁੰਡਿਆਂ 'ਤੇ ਕੀਤੇ ਤੱਸ਼ਦਦ ਦੌਰਾਨ ਪੁਲੀਸ ਵਲੋਂ ਥਰਡ ਡਿਗਰੀ ਵਾਲਾ ਹਥਿਆਰ 'ਘੋਟਣਾ' ਹੀ ਵਰਤਿਆ ਜਾਂਦਾ ਸੀ। ਜਾਣਕਾਰੀ ਅਨੁਸਾਰ ਪੁਲੀਸ ਵਲੋਂ ਘੋਟਣਾ ਫੇਰਨ ਨਾਲ ਸਿੱਖ ਮੁੰਡਿਆਂ ਦੀਆਂ ਲੱਤਾਂ ਜਵਾਬ ਦੇ ਜਾਂਦੀਆਂ ਸਨ ਤੇ ਉਹ ਸਾਰੀ ਉਮਰ ਲਈ ਵੀ ਨਿਕਾਰੇ ਜਾਂਦੇ ਸਨ। ਇਹ ਪਹਿਲਾ ਮੌਕਾ ਹੈ ਕਿ ਕਿਸੇ ਪੁਲੀਸ ਅਫਸਰ ਦੇ ਸੇਵਾਮੁਕਤ ਹੋਣ ਤੋਂ 20 ਸਾਲਾਂ ਬਾਆਦ ਵੀ ਲੋਕਾਂ ਦੇ ਮਨਾਂ 'ਚ ਗੁੱਸਾ ਬਰਕਰਾਰ ਹੈ। ਹਾਲਾਂਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹਜ਼ੂਰੀ ਰਾਗੀਆਂ ਵਲੋਂ ਕੀਰਤਨ ਨਾ ਕਰਨ ਦੇ ਮਾਮਲੇ ਨੂੰ ਤੂਲ ਦੇ ਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦੀਆਂ ਨੀਤੀਆਂ 'ਚ ਇਹ ਗੱਲ ਸ਼ਾਮਿਲ ਹੈ ਕਿ ਸਿੱਖਾਂ ਦਾ ਹਰ ਪੱਧਰ 'ਤੇ ਅੰਦਰਖਾਤੇ ਘਾਣ ਕੀਤਾ ਜਾਵੇ। ਉਧਰ ਇੰਗਲੈਂਡ ਤੋਂ ਯੂਨਾਈਟਿਡ ਖਾਲਸਾ ਦਲ ਦੇ ਆਗੂ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਸਵਰਨ ਸਿੰਘ ਘੋਟਣੇ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਹਨ। ਪੁਲੀਸ ਦੇ ਜ਼ੁਲਮਾਂ ਕਾਰਨ ਹੀ ਕਈ ਸਿੱਖਾਂ ਨੂੰ ਅਜੇ ਵੀ ਕਾਲੀ ਸੂਚੀ ਰੱਖਿਆ ਜਾ ਰਿਹਾ ਹੈ।


ਲਸ਼ਕਰ-ਏ-ਤੋਏਬਾ ਨੇ ਲਈ ਹੈਦਰਾਬਾਦ ਵਿਸਫੋਟਾਂ ਦੀ ਜ਼ਿੰਮੇਵਾਰੀ

ਪ੍ਰਧਾਨ ਮੰਤਰੀ ਨੇ ਕੀਤਾ ਹੈਦਰਾਬਾਦ ਦਾ ਦੌਰਾ

http://sameydiawaaz.com/Archive%20News/%5B2013%5D/02/25.02.2013%20-%2001.jpg

ਹੈਦਰਾਬਾਦ 24 ਫਰਵਰੀ (ਏਜੰਸੀਆਂ) :- ਆਂਧਰਾ ਪ੍ਰਦੇਸ਼ ਭਾਜਪਾ ਮੁਖੀ ਜੀ. ਕਿਸ਼ਨ ਰੇਡੀ ਨੇ ਦਾਅਵਾ ਕੀਤਾ ਕਿ ਕਥਿਤ ਤੌਰ 'ਤੇ ਲਸ਼ਕਰ ਏ ਤੋਏਬਾ ਵਲੋਂ ਲਿਖਿਆ ਗਿਆ ਪੱਤਰ ਮਿਲਿਆ ਹੈ ਜਿਸ 'ਚ ਉਸ ਨੇ ਦਿਲਸੁਖ ਨਗਰ ਬੰਬ ਵਿਸਫੋਟ ਦੀ ਜ਼ਿੰਮੇਵਾਰੀ ਲਈ ਹੈ । ਰੇਡੀ ਨੇ ਇਥੇ ਇਕ ਪੱਤਰਕਾਰ ਸੰਮੇਲਨ 'ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪੱਤਰ ਸ਼ਨੀਵਾਰ ਨੂੰ ਡਾਕ ਰਾਹੀਂ ਮਿਲਿਆ ਜੋ ਕਿ ਉਰਦੂ ਅਤੇ ਅੰਗਰੇਜ਼ੀ ਭਾਸ਼ਾ 'ਚ ਲਿਖਿਆ ਹੈ । ਫਿਲਹਾਲ ਉਨ੍ਹਾਂ ਨੇ ਇਹ ਕਹਿੰਦੇ ਹੋਏ ਪੱਤਰ ਦੀ ਕਾਪੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਇਸ ਨੂੰ ਐਬਿਡਸ ਪੁਲਸ ਥਾਮੇ ਨੂੰ ਸੌਂਪ ਦਿੱਤਾ ਹੈ । ਉਨ੍ਹਾਂ ਨੇ ਦਾਅਵਾ ਕੀਤਾ ਕਿ ਪੱਤਰ 'ਚ ਲਸ਼ਕਰ - ਏ - ਤੋਏਬਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਬੇਗਮ ਬਾਜ਼ਾਰ ਹੈ । ਬੇਗਮ ਬਾਜ਼ਾਰ ਸ਼ਹਿਰ ਦਾ ਦੂਜਾ ਭੀੜਭਾੜ ਵਾਲਾ ਥੋਕ ਬਾਜ਼ਾਰ ਹੈ । ਸੰਪਰਕ ਕਰਨ 'ਤੇ ਪੁਲਸ ਨੇ ਕਿਹਾ ਕਿ ਸਾਨੂੰ ਅੱਜ ਕਿਸ਼ਨ ਰੇਡੀ ਵਲੋਂ ਪੱਤਰ ਮਿਲਿਆ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ । ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਪਹੁੰਚੇ ਡਾ: ਮਨਮੋਹਨ ਸਿੰਘ ਨੇ ਯਸ਼ੋਧਾ ਅਤੇ ਮਨੀ ਹਸਪਤਾਲ 'ਚ ਐਤਵਾਰ ਨੂੰ ਬੰਬ ਧਮਾਕਿਆਂ ਦੇ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਲਈ ਗਏ ਅਤੇ ਕਿਹਾ ਕਿ ਉਹ ਉਹਨਾਂ ਦਾ ਦਰਦ ਵੰਡਾਉਣ ਆਏ ਹਨ, ਇਸ ਤੋਂ ਪਹਿਲਾਂ ਉਹ ਦਿਲਸੁੱਖ ਨਗਰ 'ਚ ਘਟਨਾ ਵਾਲੀ ਥਾਂ 'ਤੇ ਵੀ ਗਏ, ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਕਿਰਨ ਰੈੱਡੀ ਅਤੇ ਪੁਲਿਸ ਦੇ ਆਲਾ ਅਧਿਕਾਰੀ ਵੀ ਸਨ । ਐਤਵਾਰ ਸਵੇਰੇ 11 ਵਜੇ ਹੈਦਰਾਬਾਦ ਪਹੁੰਚਣ 'ਤੇ ਮਨਮੋਹਨ ਸਿੰਘ ਦਾ ਸਵਾਗਤ ਸੂਬੇ ਦੇ ਮੁੱਖ ਮੰਤਰੀ ਅਤੇ ਰਾਜਪਾਲ ਨੇ ਕੀਤਾ । ਇਸ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਕਾਫਲਾ ਦਿਲਸੁੱਖ ਨਗਰ ਅਤੇ ਫਿਰ ਯਸ਼ੋਦਾ ਹਸਪਤਾਲ 'ਚ ਚਲ ਪਿਆ । ਜਿੱਥੇ ਉਨ੍ਹਾਂ ਨੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ । ਉਨ੍ਹਾਂ ਕਿਹਾ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਬਕਸ਼ਿਆ ਨਹੀਂ ਜਾਵੇਗਾ । ਡਾ: ਮਨਮੋਹਨ ਸਿੰਘ ਅੱਜ ਸੂਬੇ ਦੇ ਮੁੱਖ ਮੰਤਰੀ ਨਾਲ ਸੂਬੇ ਦੇ ਤਾਜ਼ਾ ਹਾਲਾਤਾਂ ਦੇ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ ਨਾਲ ਗੱਲਬਾਤ ਕਰਨਗੇ । ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ, ਭਾਜਪਾ ਪ੍ਰਧਾਨ ਰਾਜਨਾਥ ਸਿੰਘ ਵੀ ਘਟਨਾ ਵੀ ਥਾਂ ਦਾ ਦੌਰਾ ਕਰ ਚੁੱਕੇ ਹਨ । ਹੁਣ ਤੱਕ ਪੁਲਿਸ ਨੇ ਇਸ ਹਮਲੇ ਦੀ ਜ਼ਿੰਮੇਵਾਰ ਦੇ ਤੌਰ 'ਤੇ ਕਿਸੇ ਦਾ ਨਾਮ ਨਹੀਂ ਲਿਆ । ਪੁਲਿਸ ਦਾ ਦਾਅਵਾ ਹੈ ਕਿ ਉਸਨੂੰ ਸੀ. ਸੀ. ਟੀ. ਵੀ. ਫੁਟੇਜ ਤੋਂ ਕੁਝ ਅਹਿਮ ਸਬੂਤ ਮਿਲੇ ਹਨ । ਜਿਸ 'ਚ ਇੱਕ ਵਿਅਕਤੀ ਸਾਈਕਲ 'ਤੇ ਆਉਂਦੇ ਅਤੇ ਫਿਰ ਕੁਝ ਦੇਰ ਬਾਅਦ ਪੈਦਲ ਜਾਂਦਾ ਦਿਖਾਈ ਦੇ ਰਿਹਾ ਹੈ । ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸੇ ਵਿਅਕਤੀ ਨੇ ਸਾਈਕਲ 'ਚ ਬੰਬ ਰੱਖਿਆ । ਜਿਸ ਨਾਲ ਦਿਲਸੁੱਖ ਨਗਰ 'ਚ ਧਮਾਕਾ ਹੋਇਆ ਸੀ । ਇਸ ਘਟਨਾ ਦੀ ਜਾਂਚ ਲਈ 15 ਟੀਮਾਂ ਦਾ ਗਠਨ ਕੀਤਾ ਗਿਆ ਹੈ ।


ਹੈਦਰਾਬਾਦ 'ਚ ਧਮਾਕੇ ਕਸਾਬ ਅਤੇ ਅਫਜ਼ਲ ਗੁਰੂ

ਦੀ ਮੌਤ ਦਾ ਬਦਲਾ ਲੈਣ ਲਈ ਕੀਤੇ ਗਏ - ਸ਼ਿੰਦੇ

http://sameydiawaaz.com/Archive%20News/%5B2013%5D/02/25.02.2013%20-%2002.jpg

ਕੋਲਕਾਤਾ 24 ਫਰਵਰੀ (ਪੀ. ਟੀ. ਆਈ.) :- ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਹੈ ਕਿ ਬੀਤੇ ਦਿਨੀਂ ਹੈਦਰਾਬਾਦ ਦੇ ਦਿਲਸੁਖ ਨਗਰ ਵਿਚ ਹੋਏ ਦੋ ਬੰਬ ਧਮਾਕੇ ਅੱਤਵਾਦੀ ਅਜ਼ਮਲ ਕਸਾਬ ਅਤੇ ਸੰਸਦ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੀ ਪ੍ਰਤੀਕਿਰਿਆ ਵਜੋਂ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਕਸਾਬ ਅਤੇ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਇਹ ਸ਼ੱਕ ਸੀ ਕਿ ਅੱਤਵਾਦੀ ਸੰਗਠਨ ਦੋਵਾਂ ਦੀ ਮੌਤ ਦਾ ਬਦਲਾ ਲੈਣ ਲਈ ਅੱਤਵਾਦੀ ਗਤੀਵਿਧੀਆਂ ਵਿਚ ਤੇਜ਼ੀ ਲਿਆਉਣਗੇ, ਇਸ ਲਈ ਸਾਰੇ ਰਾਜਾਂ ਨੂੰ ਅਲਰਟ ਜਾਰੀ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਹੈਦਰਾਬਾਦ ਹਮਲਿਆਂ ਦੇ ਦੋਸ਼ੀਆਂ ਨੂੰ ਜਲਦੀ ਹੀ ਗਿਫਤਾਰ ਕਰ ਲਿਆ ਜਾਵੇਗਾ । 

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz