ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

ਹੈਦਰਾਬਾਦ 'ਚ ਸੀਰੀਅਲ ਬੰਬ ਧਮਾਕੇ, 16 ਤੋਂ ਵੱਧ ਮਰੇ

http://sameydiawaaz.com/Archive%20News/%5B2013%5D/02/22.02.2013%20-%2001.jpg

http://sameydiawaaz.com/Archive%20News/%5B2013%5D/02/22.02.2013%20-%2004.jpg

http://sameydiawaaz.com/Archive%20News/%5B2013%5D/02/22.02.2013%20-%2005.jpg

ਹੈਦਰਾਬਾਦ 21 ਫਰਵਰੀ (ਏਜੰਸੀਆਂ) :- ਹੈਦਰਾਬਾਦ ਦੇ ਦਿਲਸੁਖ ਨਗਰ ਇਲਾਕੇ 'ਚ ਵੀਰਵਾਰ ਸ਼ਾਮ ਹੋਏ ਸੀਰੀਅਲ ਬੰਬ ਧਮਾਕਿਆਂ 'ਚ 16 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ । ਇਨ੍ਹਾਂ ਧਮਾਕਿਆਂ 'ਚ 50 ਲੋਕ ਜ਼ਖਮੀ ਹੋਏ ਹਨ । ਹੈਦਰਾਬਾਦ ਦੇ ਜਿਸ ਇਲਾਕੇ 'ਚ ਧਮਾਕੇ ਹੋਏ ਹਨ ਉਹ ਕਾਫੀ ਭੀੜਭਾੜ ਵਾਲਾ ਇਲਾਕਾ ਹੈ । ਹੈਦਰਾਬਾਦ ਦੇ ਸਿਨੇਮਾ ਹਾਲ, ਬਸ ਸਟੈਂਡ, ਇਲਾਕਿਆਂ 'ਚ ਧਮਾਕਿਆਂ ਦੀ ਖਬਰ ਤੋਂ ਬਾਅਦ ਪੁਲਸ ਹਰਕਤ 'ਚ ਆ ਗਈ ਹੈ ਅਤੇ ਧਮਾਕਿਆਂ 'ਚ ਜ਼ਖਮੀ ਲੋਕਾਂ ਨੂੰ ਹਸਪਤਾਲਾਂ 'ਚ ਇਲਾਜ ਲਈ ਭੇਜਿਆ ਜਾ ਰਿਹਾ ਹੈ । ਪੁਲਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ । ਧਮਾਕਿਆਂ ਤੋਂ ਬਾਅਦ ਪੁਰਾਣੇ ਹੈਦਰਾਬਾਦ ਇਲਾਕੇ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ । ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ।


ਜਾਗੋ ਪੰਥ ਖਾਲਸਾ ਜੀ! ਕਿਤੇ ਸੁੱਤਿਆਂ ਹੀ ਸੂਲੀ ਨਾ ਟੰਗ ਦੇਣ ਪ੍ਰੋ: ਭੁੱਲਰ ਨੂੰ

ਮਾਮਲਾ : ਸੁਪਰੀਮ ਕੋਰਟ ਵਲੋਂ ਵੀਰੱਪਨ ਦੇ ਚਾਰ ਸਾਥੀਆਂ ਦੀ ਫਾਂਸੀ 'ਤੇ ਰੋਕ ਲਗਾ ਕੇ ਪ੍ਰੋ: ਭੁੱਲਰ ਦੀ ਪਟੀਸ਼ਨ ਦਾ ਫੈਸਲਾ ਉਡੀਕਣ ਦਾ

http://sameydiawaaz.com/Archive%20News/%5B2013%5D/02/22.02.2013%20-%2006.jpg

ਚੰਡੀਗੜ੍ਹ 21 ਫਰਵਰੀ (ਦੀਪਕ ਸ਼ਰਮਾ) :- ਸਿੱਖ ਜਥੇਬੰਦੀਆਂ ਵਿਚ ਉਸ ਵੇਲੇ ਅਚਾਨਕ ਹਲਚਲ ਵਧ ਗਈ ਜਦੋਂ ਇਹ ਸੰਕੇਤ ਮਿਲੇ ਕਿ ਆਉਂਦੇ ਚਾਰ-ਛੇ ਹਫਤਿਆਂ ਦਰਮਿਆਨ ਹੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ 'ਤੇ ਅੰਤਿਮ ਫੈਸਲਾ ਆ ਸਕਦਾ ਹੈ। ਸਿੱਖ ਜਥੇਬੰਦੀਆਂ ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੋ ਜਿਹੀ ਕਸਾਬ ਅਤੇ ਅਫਜ਼ਲ ਨਾਲ ਹੋਈ ਹੈ ਕਿਤੇ ਉਹੀ ਵਰਤਾਰਾ ਭੁੱਲਰ ਦੇ ਮਾਮਲੇ ਵਿਚ ਵੀ ਨਾ ਵਾਪਰ ਜਾਵੇ। ਜ਼ਿਕਰਯੋਗ ਹੈ ਕਿ ਵੀਰੱਪਨ ਦੇ ਚਾਰ ਸਾਥੀਆਂ ਦੀ ਫਾਂਸੀ 'ਤੇ ਅਗਲੇ ਹੁਕਮਾਂ ਤੱਕ ਰੋਕ ਲਾਉਂਦਿਆਂ ਸੁਪਰੀਮ ਕੋਰਟ ਨੇ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਨੂੰ ਅਧਾਰ ਬਣਾਇਆ ਅਤੇ ਆਸ ਪ੍ਰਗਟਾਈ ਕਿ ਪ੍ਰੋ. ਦਵਿੰਦਰਪਾਲ ਭੁੱਲਰ ਦੇ ਮਾਮਲੇ 'ਚ ਜਜਮੈਂਟ ਚਾਰ-ਛੇ ਹਫਤਿਆਂ ਦਰਮਿਆਨ ਆ ਸਕਦੀ ਹੈ। ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਵੀਰੱਪਨ ਦੇ ਚਾਰ ਸਾਥੀਆਂ ਦੀ ਫਾਂਸੀ ਦਾ ਮਾਮਲਾ ਵੀ ਪ੍ਰੋ. ਭੁੱਲਰ ਦੇ ਮਾਮਲੇ ਨਾਲ ਮੇਲ ਖਾਂਦਾ ਹੈ, ਇਸ ਲਈ ਪ੍ਰੋ. ਭੁੱਲਰ ਦੇ ਮਾਮਲੇ 'ਚ ਫੈਸਲੇ ਦੀ ਉਡੀਕ ਕਰ ਲਈ ਜਾਵੇ। ਸੁਪਰੀਮ ਕੋਰਟ ਦੇ ਇਨ੍ਹਾਂ ਬੋਲਾਂ ਨੇ ਰਾਜਨੀਤੀ ਤੋਂ ਪ੍ਰੇਰਿਤ ਫਾਂਸੀ ਦੇ ਖਿਲਾਫ ਲੋਕਾਂ ਅਤੇ ਪੰਥਕ ਧਿਰਾਂ ਵਿਚ ਚਿੰਤਾ ਵਧਾ ਦਿੱਤੀ ਹੈ। ਜਿਵੇਂ ਹੀ ਇਹ ਗੱਲ ਸਾਹਮਣੇ ਆਈ ਦੇਸ਼ਾਂ ਵਿਦੇਸ਼ਾਂ ਤੋਂ ਪੰਥਕ ਧਿਰਾਂ ਵਲੋਂ ਇਹ ਆਵਾਜ਼ ਉੱਠੀ ਕਿ ਜਾਗੋ ਪੰਥ ਖਾਲਸਾ ਜੀ ਕਿਤੇ ਸੁੱਤਿਆਂ ਹੀ ਸੂਲੀ ਨਾ ਟੰਗ ਦੇਣ ਪ੍ਰੋ. ਭੁੱਲਰ ਨੂੰ। ਬੇਸ਼ੱਕ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਕਸਾਬ ਅਤੇ ਅਫਜ਼ਲ ਗੁਰੂ ਤੋਂ ਬਿਲਕੁਲ ਵੱਖਰਾ ਹੈ, ਪਰ ਜਿਸ ਤਰ੍ਹਾਂ ਸੁੱਤੇ ਪਏ ਦੇਸ਼ ਨੂੰ ਤੜਕੇ ਉਠ ਕੇ ਹੀ ਪਤਾ ਲੱਗਾ ਕਿ ਇਨ੍ਹਾਂ ਦੋਵਾਂ ਨੂੰ ਫਾਂਸੀ ਦਿੱਤੀ ਗਈ ਉਸੇ ਤਰ੍ਹਾਂ ਪ੍ਰੋ. ਭੁੱਲਰ ਵੀ ਸੂਲੀ ਨਾ ਟੰਗ ਦਿੱਤਾ ਜਾਵੇ ਇਸ ਲਈ ਪਹਿਰੇਦਾਰ ਅਖਬਾਰ ਵਲੋਂ ਵਿੱਢੀ ਮੁਹਿੰਮ ਦੇ ਸਮਰਥਨ ਵਿਚ ਜਿੱਥੇ ਫਾਂਸੀ ਦੇ ਖਿਲਾਫ ਵਾਲੀਆਂ ਧਿਰਾਂ ਅਤੇ ਪੰਥਕ ਜਥੇਬੰਦੀਆਂ ਖੁੱਲ੍ਹ ਕੇ ਸਮਰਥਨ ਵਿਚ ਸਾਹਮਣੇ ਆ ਰਹੀਆਂ ਹਨ, ਉਥੇ ਸੁਪਰੀਮ ਕੋਰਟ ਦੇ ਇਸ ਤਾਜ਼ੇ ਕੁਮੈਂਟ ਦੇ ਮੱਦੇਨਜ਼ਰ ਸਿੱਖ ਜਗਤ ਦੀਆਂ ਮੋਹਤਬਰ ਹਸਤੀਆਂ ਦਾ ਕਹਿਣਾ ਹੈ ਕਿ ਵੇਲਾ ਹੁਣ ਜਾਗਣ ਦਾ ਹੈ, ਦਿੱਲੀ ਦਾ ਬੂਹਾ ਖੜਕਾਉਣ ਦਾ ਹੈ ਕਿਉਂਕਿ ਪ੍ਰੋ. ਭੁੱਲਰ 17 ਵਰ੍ਹੇ ਤੋਂ ਜ਼ਿਆਦਾ ਜੇਲ੍ਹ ਕੱਟ ਚੁੱਕਿਆ ਹੈ ਤੇ ਉਹ ਮਾਨÎਸਿਕ ਪੱਖੋਂ ਵੀ ਲਗਾਤਾਰ ਬਿਮਾਰ ਚੱਲ ਰਿਹਾ ਹੈ। ਇਸ ਗੰਭੀਰ ਮਸਲੇ 'ਤੇ ਪਹਿਰੇਦਾਰ ਅਖਬਾਰ ਨਾਲ ਗੱਲ ਕਰਦਿਆਂ ਐਡਵੋਕੇਟ ਨਵਕਿਰਨ ਸਿੰਘ ਨੇ ਆਖਿਆ ਕਿ ਫਾਂਸੀ ਦੇ ਖਿਲਾਫ ਵਾਲੀਆਂ ਧਿਰਾਂ ਨੂੰ ਇਕਜੁਟ ਹੋ ਕੇ ਹੁਣ ਇਹ ਮੁਹਿੰਮ ਤੇਜ਼ ਕਰ ਦੇਣੀ ਚਾਹੀਦੀ ਹੈ ਕਿ ਇਹ ਸਿਆਸੀਕਰਨ ਤੋਂ ਪ੍ਰੇਰਿਤ ਹੋ ਕੇ ਦਿੱਤੀਆਂ ਜਾਣ ਵਾਲੀਆਂ ਫਾਂਸੀਆਂ ਬੰਦ ਹੋਣ। ਪੰਥਕ ਜਥੇਬੰਦੀਆਂ ਨੂੰ ਹੁਣ ਖੁੱਲ੍ਹ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੁਕਵਾਉਣ ਲਈ ਤਕੜਾ ਰੋਲ ਅਦਾ ਕਰਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਪ੍ਰੋ. ਭੁੱਲਰ ਦਾ ਮਾਮਲਾ ਬਿਲਕੁਲ ਸਾਫ ਹੈ, ਅਜਿਹੇ ਵਿਚ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ, ਪਰ ਸੁਪਰੀਮ ਕੋਰਟ ਨੂੰ ਜਿਵੇਂ ਆਸ ਹੈ ਕਿ ਚਾਰ-ਛੇ ਹਫਤਿਆਂ ਵਿਚ ਹੀ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਜਜਮੈਂਟ ਆ ਜਾਵੇਗੀ ਤਾਂ ਇਸ ਨੂੰ ਮੱਦੇਨਜ਼ਰ ਰੱਖ ਕੇ ਪੰਥਕ ਜਥੇਬੰਦੀਆਂ ਨੂੰ ਜਿੱਥੇ ਚੌਕਸ ਰਹਿਣ ਦੀ ਲੋੜ ਹੈ, ਉਥੇ ਫਾਂਸੀ ਨੂੰ ਰੁਕਵਾਉਣ ਲਈ ਇਕ ਲਹਿਰ ਖੜ੍ਹੀ ਕਰਨ ਦੀ ਵੀ ਲੋੜ ਹੈ। ਇਸੇ ਗੰਭੀਰ ਮਾਮਲੇ 'ਤੇ ਗੱਲ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਆਖਿਆ ਕਿ ਬਿਨਾ ਦੇਰ ਕੀਤਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸਾਰੇ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਨਾਲ ਲੈ ਕੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਅਤੇ ਆਪਣੀ ਸਿਆਸੀ ਪਹੁੰਚ ਦਾ ਸਹੀ ਇਸਤੇਮਾਲ ਕਰਕੇ ਪ੍ਰੋ. ਭੁੱਲਰ ਦੀ ਫਾਂਸੀ ਰੁਕਵਾਉਣੀ ਚਾਹੀਦੀ ਹੈ। ਪੀਰਮੁਹੰਮਦ ਨੇ ਆਖਿਆ ਕਿ ਸਹੀ ਮਾਅਨਿਆਂ ਵਿਚ ਪ੍ਰੋ. ਭੁੱਲਰ ਦਾ ਮਾਮਲਾ ਸਿਆਸਤ ਦੀ ਉਪਜ ਹੈ। ਇਸ ਲਈ ਇਸ ਨੂੰ ਸਿਆਸੀ ਤਰੀਕੇ ਨਾਲ ਹੀ ਨਿਬੇੜਨਾ ਚਾਹੀਦਾ ਹੈ। ਨਾਲ ਹੀ ਉਹਨਾਂ ਇਹ ਵੀ ਆਖਿਆ ਕਿ ਚਿੰਤਾ ਹੁੰਦੀ ਹੈ ਕਿ ਇਸ ਮੁਲਕ ਵਿਚ ਸੱਤ ਫਾਂਸੀਆਂ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ ਕਿਸ਼ੋਰੀ ਲਾਲ ਦੀ ਸਜ਼ਾ ਨੂੰ ਤਾਂ ਉਮਰ ਕੈਦ ਵਿਚ ਬਦਲ ਦਿੱਤਾ ਜਾਂਦਾ ਹੈ, ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ 84 ਵਿਚ ਕਤਲ ਕਰਨ ਵਾਲਿਆਂ ਨੂੰ ਕੋਈ ਸਜ਼ਾ ਨਹੀਂ ਮਿਲਦੀ, ਪਰ ਇਕ ਉਹ ਇਨਸਾਨ ਜੋ ਮੌਤ ਦੀ ਸਜ਼ਾ ਦਾ ਹੱਕਦਾਰ ਵੀ ਨਹੀਂ ਅਤੇ 17 ਸਾਲਾਂ ਤੋਂ ਸਲਾਖਾਂ ਪਿੱਛੇ ਹੈ, ਮਾਨਸਿਕ ਰੋਗੀ ਹੋ ਚੁੱਕਾ ਹੈ, ਉਸ ਨੂੰ ਫਾਂਸੀ ਲਾਉਣ ਦੀਆਂ ਸਾਜਿਸ਼ਾਂ ਘੜੀਆਂ ਜਾਂਦੀਆਂ ਹਨ। ਉਹਨਾਂ ਪਹਿਰੇਦਾਰ ਅਖਬਾਰ ਦੀ ਮੁਹਿੰਮ ਦਾ ਸਮਰਥਨ ਕਰਦਿਆਂ ਕਿਹਾ ਕਿ ਪ੍ਰੋ. ਭੁੱਲਰ ਦੀ ਫਾਂਸੀ ਰੁਕਵਾਉਣ ਲਈ ਸਾਹਮਣੇ ਆਈ ਮੀਡੀਆ ਜਗਤ ਦੀ ਇਕ ਸੁਹਿਰਦ ਸ਼ਾਖ ਪਹਿਰੇਦਾਰ ਦਾ ਸਭਨਾਂ ਨੂੰ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਅਸੀਂ ਪ੍ਰੋ. ਭੁੱਲਰ ਦੀ ਫਾਂਸੀ ਰੁਕਵਾਉਣ ਲਈ ਪਹਿਲਾਂ ਤੋਂ ਹੀ ਯਤਨਸ਼ੀਲ ਹਾਂ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਗੀ ਕਰਦੀ ਹੈ ਇਸ ਲਈ ਅਸੀਂ ਸਿਆਸਤ ਤੋਂ ਪਰ੍ਹੇ ਰਹਿ ਕੇ ਪ੍ਰੋ. ਭੁੱਲਰ ਦੀ ਫਾਂਸੀ ਰੁਕਵਾਉਣ ਲਈ ਯਤਨਸ਼ੀਲ ਹਾਂ ਤੇ ਇਹ ਕਾਰਜ ਅਸੀਂ ਆਪਣੇ ਤਰੀਕੇ ਨਾਲ ਹੀ ਨੇਪਰੇ ਚਾੜਾਂਗੇ।


ਡੇਰਾ ਮੁਖੀ ਨੂੰ ਨਿੱਜੀ ਪੇਸ਼ੀ ਤੋਂ ਛੋਟ ਮਿਲੀ

ਬਠਿੰਡਾ 21 ਫਰਵਰੀ (ਅਵਤਾਰ ਸਿੰਘ ਤੁੰਗਵਾਲੀ) :- ਡੇਰਾ ਸਿਰਸਾ ਦੀ ਕੱਲ੍ਹ ਹੋਣ ਵਾਲੀ ਪੇਸ਼ੀ ਤੋਂ ਚੀਫ ਜੁਡੀਸੀਅਲ ਮੈਜਿਸਟ੍ਰੇਟ ਨੇ ਨਿੱਜੀ ਪੇਸ਼ੀ ਤੋ ਛੋਟ ਦੇ ਦਿੱਤੀ ਹੈ । ਜੱਜ ਸਾਹਿਬਾਨ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਕੱਲ੍ਹ 22 ਫਰਵਰੀ ਨੂੰ ਹੋਣੀ ਹੈ ਇਸ ਲਈ ਅਗਲੀ ਤਾਰੀਖ ਕੱਲ੍ਹ ਨਿਸ਼ਚਿਤ ਹੋਵੇਗੀ ਜਿਸ ਉਪਰ ਡੇਰਾ ਮੁੱਖੀ ਪੇਸ਼ ਹੋਣਾ ਹੀ ਪਵੇਗਾ । ਡੇਰਾ ਪੈਰੋਕਾਰਾਂ ਵਲੋਂ ਦਿੱਤੀ ਅਰਜ਼ੀ ਉਪਰ ਦਿੱਤੇ ਫੈਸਲੇ ਮਗਰੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੇ ਇੱਕ ਵਾਰ ਸੁੱਖ ਦਾ ਸਾਹ ਲਿਆ ਹੈ । ਕਿਉਂਕਿ ਡੇਰਾ ਮੁਖੀ ਦੀ ਪੇਸ਼ੀ ਦੇ ਮੁੱਦੇਨਜ਼ਰ ਇੱਥੇ ਪੁਲੀਸ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਰਾਜ ਵਿੱਚ ਲਗਭਗ 18.000 ਪੁਲੀਸ ਕਰਮੀ ਇੱਥੇ ਤਾਇਨਾਤ ਕੀਤੇ ਸਨ । ਪੁਲੀਸ ਨੇ ਮੁਸ਼ਤੈਦੀ ਵਰਤਦੇ ਹੋਏ ਜਿ਼ਲ੍ਹਾ ਅਦਾਲਤ ਨੂੰ ਜਾਂਦੇ ਸਾਰੇ ਰਸਤੇ ਸੀਲ ਕਰਕੇ ਪੱਕੇ ਬੈਰੀਕੇਡ ਲਾਈ ਹੋਏ ਸਨ ।


ਸੌਦਾ ਸਾਧ ਨੂੰ ਨਿੱਜੀ ਪੇਸ਼ੀ ਤੋਂ ਛੂਟ ਦੇਣ ਦਾ ਅਦਾਲਤੀ ਫੈਸਲਾ ਦੁਖਦਾਈ - ਭਾਈ ਸਿੱਧੂ

ਬਠਿੰਡਾ 21 ਫਰਵਰੀ (ਅਨਿਲ ਵਰਮਾ) :- ਸਿੱਖ ਭਾਵਨਾਵਾਂ ਭੜ੍ਹਕਾਉਣ ਦੇ ਦਰਜ ਮਾਮਲੇ ਤਹਿਤ ਡੇਰਾ ਮੁਖੀ ਨੂੰ 22 ਫਰਵਰੀ ਨੂੰ ਬਠਿੰਡਾ ਦੀ ਸੀ. ਜੀ. ਐਮ. ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣ ਤੋਂ ਅੱਜ ਮਾਨਯੋਗ ਸੀ. ਜੀ. ਐਮ. ਦੀ ਅਦਾਲਤ ਵਲੋਂ ਛੂਟ ਦੇਣ ਦਾ ਫੈਸਲਾ ਦੁਖਦਾਈ ਹੈ ਕਿਉਂਕਿ ਬੜੀ ਮੁਸ਼ਕਲ ਨਾਲ ਲੰਬਾ ਸਮਾਂ ਚੱਲੇ ਇਸ ਕੇਸ ਦੀ ਸੁਣਵਾਈ ਤੋਂ ਬਾਅਦ ਡੇਰਾ ਮੁਖੀ ਮੁਲਜ਼ਮ ਬਣਕੇ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਆ ਰਿਹਾ ਸੀ ਪਰ ਜਿਲ੍ਹਾ ਪੁਲਿਸ ਪ੍ਰਸਾਸਨ ਵਲੋਂ ਸੁੱਖਿਆ ਪ੍ਰਬੰਧਾਂ ਦੀ ਘਾਟ ਦਾ ਬਹਾਨਾ ਲਾ ਕੇ ਦਰਖਾਸਤ ਲਾਉਂਦਿਆਂ ਲਈ ਗਈ ਨਿੱਜੀ ਪੇਸ਼ੀ ਤੋਂ ਛੂਟ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਡੇਰਾ ਮੁਖੀ ਤੇ ਸਿੱਖ ਭਾਵਨਾਵਾਂ ਭੜ੍ਹਕਾਉਣ ਦਾ ਕੇਸ ਦਰਜ ਕਰਾਉਣ ਵਾਲੇ ਸ਼ਿਕਾਇਤਕਰਤਾ ਭਾਈ ਰਜਿੰਦਰ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਅਜਿਹੇ ਫੈਸਲਿਆਂ ਕਰਕੇ ਹੀ ਜੂਡੀਸ਼ੀਅਲੀ ਤੋਂ ਆਮ ਵਿਅਕਤੀ ਦਾ ਵਿਸ਼ਵਾਸ ਉਠਦਾ ਹੈ ਕਿਉਂਕਿ ਕਾਨੂੰਨ ਆਮ ਵਿਅਕਤੀ ਅਤੇ ਡੇਰਾ ਮੁਖੀ ਵਰਗੇ ਵੱਡੇ ਲੋਕਾਂ ਲਈ ਬਰਾਬਰ ਹੋਣਾ ਚਾਹੀਦਾ ਹੈ ਨਾ ਕਿ ਰਾਜਨੀਤਿਕ ਸਾਜਿਸ਼ਾਂ ਤਹਿਤ ਨਿੱਜੀ ਫਾਇਦੇ ਲੈਣੇ ਚਾਹੀਦੇ ਹਨ ਕਿਉਂਕਿ ਡੇਰਾ ਮੁਖੀ ਵਲੋਂ ਸਾਜਿਸ਼ ਤਹਿਤ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ ਤੇ ਉਸ ਕੀਤੀ ਗਈ ਗਲਤੀ ਦੀ ਡੇਰਾ ਮੁਖੀ ਨੂੰ ਹਰ ਹਾਲਤ ਵਿੱਚ ਸਜਾ ਮਿਲਣੀ ਚਾਹੀਦੀ ਹੈ ਪਰ ਉਹ ਅਦਾਲਤ ਦੇ ਫੈਸਲੇ ਨੂੰ ਸਿਰ ਮੱਥੇ ਮੰਨਦੇ ਹਨ ਤੇ ਉਮੀਦ ਕਰਦੇ ਹਨ ਕਿ ਅਦਾਲਤ ਅਗਲੀ ਪੇਸ਼ੀ ਤੇ ਜਰੂਰ ਡੇਰਾ ਮੁਖੀ ਨੂੰ ਪੇਸ਼ ਹੋਣ ਲਈ ਸਖਤ ਆਦੇਸ਼ ਦੇਵੇਗੀ । ਉਹਨਾ ਕਿਹਾ ਕਿ ਉਹਨਾਂ ਸਿੱਖ ਭਾਵਨਾਵਾਂ ਨੂੰ ਪਹੁੰਚੀ ਠੇਸ ਤੇ ਪਰਚਾ ਦਰਜ ਕਰਵਾਇਆ ਸੀ ਪਰ ਸਰਕਾਰ ਨੇ ਤਾਂ ਉਹਨਾ ਦੀ ਹੀ ਸੁਰੱਖਿਆ ਦਾਅ ਤੇ ਲਾ ਦਿੱਤੀ ਤੇ ਗੰਨਮੈਨ ਤੱਕ ਵਾਪਸ ਲੈ ਲਏ ਜਿਸ ਕਰਕੇ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਵਿੱਚ ਭੜਕੇ ਮਾਹੌਲ ਕਰਕੇ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰਦਿਆਂ ਉਹ ਤਾਂ ਘਰ ਨੂੰ ਤਾਲਾ ਲਾ ਕੇ ਰੂਪੋਸ਼ ਹੋ ਗਏ ।


ਕਾਂਗਰਸ ਪਾਰਟੀ ਜਿਸ ਸੂਬੇ ’ਚ ਲਗਾਤਾਰ ਦੋ ਵਾਰ ਹਾਰੀ

ਦੁਬਾਰਾ ਸੱਤਾ ਵਿਚ ਨਹੀਂ ਆਈ - ਪ੍ਰਕਾਸ਼ ਸਿੰਘ ਬਾਦਲ

http://sameydiawaaz.com/Archive%20News/%5B2013%5D/02/22.02.2013%20-%2003.JPG 

ਮੋਗਾ 21 ਫਰਵਰੀ :- ਹਿੰਦੋਸਤਾਨ ਦੀ ਸਿਆਸਤ ਦਾ ਇਤਿਹਾਸ ਗਵਾਹ ਹੈ ਕਿ ਜਿੱਥੇ - ਜਿੱਥੇ ਕਾਂਗਰਸ ਪਾਰਟੀ ਦੋ ਵਾਰ ਲਗਾਤਾਰ ਹਾਰੀ ਉੱਥੇ ਮੁਡ਼ ਸੱਤਾ ਵਿਚ ਨਹੀਂ ਆਈ । ਉਨਾਂ ਕਿਹਾ ਕਿ ਮਹਾਂਰਾਸ਼ਟਰ, ਗੁਜਰਾਤ, ਬੰਗਾਲ, ਤਾਮਿਲਨਾਡੂ, ਯੂ. ਪੀ. ਤੇ ਉਡ਼ੀਸਾ ਵਰਗੇ ਸੂਬੇ ਇਸ ਹਕੀਕਤ ਦੇ ਪ੍ਰਤੱਖ ਗਵਾਹ ਹਨ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੋਗਾ ਦੋਸਾਂਝ ਰੋਡ ’ਤੇ ਸਥਿਤ ਗਰੀਨ ਵੈਲੀ ਵਿਖੇ ਭਾਰੀ ਗਿਣਤੀ ਵਿਚ ਇਕੱਤਰ ਹੋਏ ਸੇਵਾ ਮੁਕਤ ਸੁਰੱਖਿਆ ਜਵਾਨਾਂ, ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ । ਉਨਾਂ ਆਖਿਆ ਕਿ ਜਿਵੇਂ ਖੇਤਾਂ ਵਿਚ ਨਦੀਨਾਂ ਨੂੰ ਖਤਮ ਕਰਨ ਲਈ ਰੋਟਾਵੇਟਰ ਫੇਰਿਆ ਜਾਂਦਾ ਹੈ ਉਸੇ ਤਰਾਂ ਮੋਗਾ ਵਾਸੀਆਂ ਨੂੰ ਚੋਣ ਦੌਰਾਨ ਵੋਟ ਦਾ ਇਸਤੇਮਾਲ ਕਰਦਿਆਂ ਅਜਿਹਾ ਰੋਟਾਵੇਟਰ ਫੇਰਨ ਕਿ ਕਾਂਗਰਸ ਜਮਾਤ ਦਾ ਨਾਮੋ ਨਿਸ਼ਾਨ ਖਤਮ ਹੋ ਜਾਵੇ । ਇਸ ਮੌਕੇ ਉਨਾਂ ਫੌਜ ਵਿਚ ਪੰਜਾਬੀ ਅਫਸਰਾਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਵਿਸ਼ੇਸ਼ ਅਕੈਡਮੀਆਂ ਆਰੰਭ ਕਰਨ ਦੀ ਲੋਡ਼ ਤੇ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀਆਂ ਨੂੰ ਫੌਜ ਵਿਚ ਅਫਸਰ ਵਜੋਂ ਭਰਤੀ ਹੋਣ ਲਈ ਤਿਆਰ ਕੀਤਾ ਜਾ ਸਕੇ । ਇਸ ਮੌਕੇ ਬਲਵਿੰਦਰ ਸਿੰਘ ਭੂੰਦਡ਼, ਪਰਮਜੀਤ ਸਿੰਘ ਲਾਲੀ ਬਾਦਲ, ਸਾਬਕਾ ਖੇਤੀਬਾਡ਼ੀ ਮੰਤਰੀ ਜਥੇਦਾਰ ਤੋਤਾ ਸਿੰਘ, ਟੀ. ਐਸ. ਮਾਨ, ਮੇਜਰ ਜਨਰਲ ਯੂ. ਐਸ. ਸਿੱਧੂ, ਗੁਰਮੇਲ ਸਿੰਘ ਸੰਗਤਪੁਰਾ ਐਸ. ਜੀ. ਪੀ. ਸੀ. ਮੈਂਬਰ, ਅੰਗਰੇਜ਼ ਸਿੰਘ ਖੋਸਾ, ਕੁਲਦੀਪ ਸਿੰਘ ਗਰੀਨ ਵੈਲੀ, ਰਜਿੰਦਰ ਬਿੱਟੂ, ਲਖਵੀਰ ਸਿੰਘ ਲੱਖਾ, ਸਰਪੰਚ ਹਰਵਿੰਦਰ ਸਿੰਘ, ਸਰਪੰਚ ਨਿਹਾਲ ਸਿੰਘ, ਨਵਦੀਪ ਨਿੱਪੀ, ਸੁਖਜੀਵਨ ਸਿੰਘ ਬਰਾਡ਼, ਬੱਬੂ ਥਰਾਜ, ਪਰਮਿੰਦਰ ਖੋਸਾ, ਦੀਪਾ ਅਜੀਤਵਾਲ, ਗੁਰਚਰਨ ਸਿੰਘ ਸਮਰਾ ਆਦਿ ਅਕਾਲੀ ਆਗੂ ਅਤੇ ਸਾਬਕਾ ਫੌਜੀ ਅਫਸਰ ਤੇ ਜਵਾਨ ਹਾਜ਼ਰ ਸਨ । ਇਸ ਮੌਕੇ ਕੀਰਤੀ ਚੱਕਰ ਪ੍ਰਾਪਤ ਸੂਬੇਦਾਰ ਗੁਰਚਰਨ ਸਿੰਘ ਨੂੰ ਸ: ਬਾਦਲ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।


ਨਿਵੇਕਲੀ ਪਹਿਲ
ਧੀ ਨੂੰ ਦਹੇਜ ਵਿੱਚ ਕਿਤਾਬ ਦਿੱਤੀ ਜਾਵੇਗੀ

http://sameydiawaaz.com/Archive%20News/%5B2013%5D/02/22.02.2013%20-%2002.jpg

ਅੰਮ੍ਰਿਤਸਰ :- ਇੱਕ ਡਾਕਟਰ ਪਿਤਾ ਦੀ ਡਾਕਟਰ ਬੇਟੀ ਦਾ ਵਿਆਹ ਹੋਵੇ ਤਾਂ ਸੋਚੇ ਕਿੰਨ੍ਹਾਂ ਖਰਚ ਹੋ ਜਾਂਦਾ ਹੈ । ਬਰਾਤ ਦਾ ਸਵਾਗਤ, ਖਾਣ - ਪੀਣ, ਮਿਲਣੀ ਅਤੇ ਵਿਦਾਈ ਜਿਸ ਵਿੱਚ ਲੱਖਾਂ ਦਾ ਖਰਚ ਹੋ ਜਾਂਦਾ ਹੈ ਪਰ ਅਸੀਂ ਇਸ ਦੇ ਉਲਟ ਕਹਾਣੀ ਸਾਂਝੀ ਕਰ ਰਹੇ ਹਾਂ ।

ਇੱਥੇ ਨਾ ਬਰਾਤ ਦੀ ਭੀਡ਼ ਹੋਵੇਗੀ ਨਾ ਹੀ ਲੱਖਾਂ ਦਾ ਦਹੇਜ ਦਿੱਤਾ ਜਾਵੇਗਾ । ਬਰਾਤ ਦੇ ਸਵਾਗਤ ਵਿੱਚ ਕੁਝ ਗੁਲਾਬ ਦੇ ਫੁੱਲ ਅਤੇ ਦਹੇਜ ਵਿੱਚ ਕਿਤਾਬ ਦੀ ਕੁਝ ਕਾਪੀਆਂ ਦਿੱਤੀਆਂ ਜਾਣਗੀਆਂ । ਡਾ: ਸਿ਼ਆਮ ਸੁੰਦਰ ਦੀਪਤੀ ਆਪਣੀ ਲਡ਼ਕੀ ਦੇ ਵਿਆਹ ਉਪਰ ਅਜਿਹੀ ਰਵਾਇਤ ਦੀ ਸੁਰੂਆਤ ਕਰ ਰਹੇ ਹਨ । ਡਾ: ਦੀਪਤੀ ਸਰਕਾਰੀ ਮੈਡੀਕਲ ਕਾਲਜ ਵਿੱਚ ਪ੍ਰੋਫੈਸਰ ਹੋਣ ਦੇ ਨਾਲ - ਨਾਲ ਸ਼ਾਇਰ ਵੀ ਹਨ । ਉਹਨਾਂ ਨੇ ਦੋ ਦਰਜ਼ਨ ਦੇ ਕਰੀਬ ਕਿਤਾਬਾਂ ਲਿਖੀਆਂ ਹਨ ਅਤੇ ਕਾਫੀ ਕਿਤਾਬਾਂ ਸੰਪਾਦਿਤ ਕੀਤੀਆਂ ਹਨ । ਉਹਨਾਂ ਦੀ ਬੇਟੀ ਰਿਤੂ ਦਾ ਵਿਆਹ ਰਾਹੋਂ (ਨਵਾ ਸ਼ਹਿਰ) ਦੇ ਡਾ: ਰਾਕੇਸ਼ ਪਾਲ ਨਾਲ 23 ਫਰਵਰੀ ਨੂੰ ਹੋਣੀ ਹੈ । ਰਿੱਤੂ, ਮਾਤਾ ਕੌਲਾਂ, ਹਸਤਪਾਲ ਵਿੱਚ ਮੈਡੀਕਲ ਅਫਸਰ ਹੈ ।

ਡਾ: ਦੀਪਤੀ ਮੰਨਦੇ ਹਨ ਕਿ ਮੱਧ ਵਰਗੀ ਪਰਿਵਾਰ ਦੀ ਲਡ਼ਕੀ ਦੇ ਵਿਆਹ ਉਪਰ 30 ਤੋਂ 35 ਲੱਖ ਰੁ: ਖਰਚ ਹੋ ਜਾਂਦੇ ਹਨ । ਲੋਕਾਂ ਨੂੰ ਇਹ ਸੋਚ ਤੋਂ ਬਾਹਰ ਕੱਢਣ ਲਈ ਅਜਿਹੀ ਸੁਰੂਆਤ ਕੀਤੀ ਹੈ । ਬਰਾਤ ਵਿੱਚ ਦੋਵਾਂ ਹੀ ਪਾਸਿਆਂ ਦੇ ਚੁਣੇ ਹੋਏ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ । ਕਾਰਡ ਦੇ ਨਾਲ ਡਾ: ਦੀਪਤੀ ਦੁਆਰਾ ਲਿਖੀ ਕਿਤਾਬ ‘ਇਕਮਿਕਤਾ ਦਾ ਆਨੰਦ’ ਵੀ ਭੇਜੀ ਗਈ ਹੈ । ਉਸਦੀ ਪਤਨੀ ਉਸ਼ਾ ਦੀਪਤੀ ਦਾ ਕਹਿਣਾ ਹੈ ਕਿ ਬਰਾਤ ਦਾ ਸਵਾਗਤ ਗੁਲਾਬ ਦੇ ਫੁੱਲ ਭੇਂਟ ਕਰਕੇ ਕੀਤਾ ਜਾਵੇਗਾ । ਪਰਿਵਾਰਿਕ ਮੈਂਬਰ ਹੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ । ਦੋ ਘੰਟੇ ਦੇ ਬਾਅਦ ਵਿਦਾਈ ਮੌਕੇ ਹਰੇਕ ਬਰਾਤੀ ਨੂੰ ਕਿਤਾਬ ਅਤੇ ਗੁਲਾਬ ਭੇਂਟ ਕੀਤੇ ਜਾਣੇ ਹਨ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz