ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

ਭਾਈ ਰਾਜੋਆਣਾ ਨੂੰ ਅੱਜ ਅਦਾਲਤ 'ਚ ਨਹੀਂ ਕੀਤਾ ਪੇਸ਼, ਅਗਲੀ ਪੇਸ਼ੀ 2 ਮਾਰਚ ਨੂੰ

ਅੱਜ ਜਾਰੀ ਕੀਤੀ ਚਿੱਠੀ 'ਚ ਕੀਤੀ ਅਫਜ਼ਲ ਦੀ ਫਾਂਸੀ 'ਤੇ ਟਿਪਣੀ

ਭਾਈ ਰਾਜੋਆਣਾ ਦੀ ਚਿੱਠੀ ਵਿਚ ਸੰਕੇਤ ਹੈ ਕਿ ਹਿੰਦ ਸਰਕਾਰ ਉਸਨੂੰ ਕਦੇ ਵੀ ਫ਼ਾਂਸੀ ਤੇ ਚੜਾ

ਸਕਦੀ ਹੈ : ਮੇਰੀ ਮੌਤ ਤੋਂ ਬਾਅਦ ਆਪੋ ਆਪਣੇ ਘਰਾਂ ਤੇ ਕੇਸਰੀ ਝੰਡੇ ਜ਼ਰੂਰ ਲਹਿਰਾਉਣਾ

http://sameydiawaaz.com/Archive%20News/%5B2013%5D/02/17.02.2013%20-%2002.jpg

ਪਟਿਆਲਾ 16 ਫਰਵਰੀ (ਗੁਰਨਾਮ ਸਿੰਘ ਅਕੀਦਾ) :- ਪੰਜਾਬ ਦੇ ਕਾਲੇ ਦੌਰ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਨਾਲ ਕਥਿਤ ਉਡਾਉਣ ਦੇ ਅਪਰਾਧ ਤਹਿਤ ਫਾਸੀਂ ਦੀ ਸਜਾ ਤਹਿਤ ਪਟਿਆਲਾ ਜੇਲ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ, ਜਿਸ ਤਹਿਤ ਮਾਨਯੋਗ ਸੰਜੀਵ ਬੇਰੀ ਦੀ ਅਦਾਲਤ ਨੇ ਅਗਲੀ ਪੇਸ਼ੀ 2 ਮਾਰਚ ਦੀ ਪਾਈ ਹੈ । ਅੱਜ ਦੀ ਪੇਸ਼ੀ ਭਾਈ ਰਾਜੋਆਣਾ ਦੀ ਸਦਰ ਥਾਣਾ ਪਟਿਆਲਾ ਵਿਚ ਐਫ. ਆਈ. ਆਰ. ਨੰਬਰ 302/95 ਅਧੀਨ ਧਾਰਾ 25, 54, 59 ਨਜਾਇਜ ਅਸਲਾ ਰੱਖਣ ਦੇ ਦੋਸ਼ ਵਿਚ ਦਰਜ ਕੇਸ ਦੀ ਰੱਖੀ ਗਈ ਸੀ । ਮਾਨਯੋਗ ਅਦਾਲਤ ਦੇ ਮਾਨਯੋਗ ਜੱਜ ਸ੍ਰੀ ਸੰਜੀਵ ਬੇਰੀ ਦੀ ਅੱਜ ਛੁੱਟੀ ਹੋਣ ਕਰਕੇ ਭਾਈ ਰਾਜੋਆਣਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ ਪਰ ਜਦੋਂ ਭਾਈ ਰਾਜੋਆਣਾ ਨੂੰ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਮਿਲਣ ਲਈ ਗਈ ਤਾਂ ਉਨ੍ਹਾਂ ਨੇ ਅੱਜ ਫੇਰ ਇਕ ਪੱਤਰ ਜੇਲ ਵਿਚ ਲਿਖਿਆ ਹੋਇਆ ਆਪਣੀ ਭੈਣ ਰਾਹੀਂ ਮੀਡੀਆ ਨੂੰ ਦਿਤਾ, ਇਸ ਪੱਤਰ ਵਿਚ ਦਰਜ ਸ਼ਬਦਾਵਲੀ ਸਪਸ਼ਟ ਕਰਦੀ ਹੈ ਕਿ ਭਾਈ ਰਾਜੋਆਣਾਂ ਨੂੰ ਵੀ ਇਲਮ ਹੋ ਗਿਆ ਹੈ ਕਿ ਉਸ ਨੂੰ ਵੀ ਹੁਣ ਫਾਸੀਂ ਵਰਗੀ ਸਜਾ ਦੇ ਦਰਵਾਜੇ ਵਿਚ ਗੁਜਰਨਾ ਪਵੇਗਾ । ਉਹ ਅੱਜ ਦੀ ਜੇਲ ਚਿੱਠੀ ਵਿਚ ਜਿਥੇ ਅਫਜਲ ਗੁਰੂ ਨੂੰ ਦਿਤੀ ਫਾਸੀਂ ਦਾ ਜਿਕਰ ਕਰਦਾ ਹੈ ਉਥੇ ਹੀ ਕਾਂਗਰਸ ਨੂੰ ਪੰਜਾਬ ਵਿਚੋਂ ਭਜਾਉਣ ਲਈ ਵੀ ਕਹਿ ਰਿਹਾ ਹੈ, ਇਸੇ ਤਰ੍ਹਾਂ ਉਹ ਆਪਣੀ ਜੇਲ ਚਿੱਠੀ ਵਿਚ ਆਪਣੇ ਵਾਰਸਾਂ ਬਾਰੇ ਵੀ ਭਰਮ ਭੁਲੇਖੇ ਕੱਢਦਾ ਹੋਇਆ ਕਹਿੰਦਾ ਹੈ ਕਿ ਮੇਰੇ ਵਾਰਸ ਦਿਲੀ ਦਰਬਾਰੀ ਨਹੀਂ ਹਨ ਜਿਨ੍ਹਾਂ ਦਾ ਖਾਲਿਸਤਾਨ ਕਾਂਗਰਸ ਦੇ ਰਾਜ ਆਉਣ ਨਾਲ ਹੀ ਬਣ ਜਾਂਦਾ ਹੈ ਅਤੇ ਕਾਂਗਰਸ ਦਾ ਰਾਜ ਚਲੇ ਜਾਣ ਤੋਂ ਉਨ੍ਹਾਂ ਦਾ ਖਾਲਿਸਤਾਨ ਵੀ ਖੁਸ ਜਾਂਦਾ ਹੈ । ਉਹ ਸਪਸ਼ਟ ਕਰ ਰਿਹਾ ਹੈ ਕਿ ਮੈਂ ਹਿੰਦੂਸਤਾਨ ਦੀ ਕਿਸੇ ਅਦਾਲਤ ਵਿਚ ਜਾਂ ਫਿਰ ਰਾਸਟਰਪਤੀ ਕੋਲ ਕੋਈ ਰਹਿਮ ਦੀ ਅਪੀਲ ਨਹੀਂ ਕਰਾਂਗਾ ਚਾਹੇ ਮੈਨੂੰ ਜਦੋਂ ਮਰਜੀ ਫਾਸੀਂ ਤੇ ਲਟਕਾ ਦਿਤਾ ਜਾਵੇ ਇਹ ਮੇਰੇ ਲਈ ਫਕਰ ਦੀ ਗੱਲ ਹੋਵੇਗੀ । ਭਾਈ ਰਾਜੋਆਣਾ ਵਲੋਂ ਭੇਜੀ ਚਿੱਠੀ ਜੇਕਰ ਹੂ - ਬ - ਹੂ ਇਥੇ ਅੰਕਿਤ ਕੀਤੀ ਜਾਵੇ ਤਾਂ ਇਸ ਚਿੱਠੀ ਦੀ ਇਬਾਰਤ ਤੋਂ ਖੁੱਦ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅੱਜ ਦੀ ਭਾਈ ਰਾਜੋਆਣਾ ਦੀ ਸ਼ਬਦਾਵਲੀ ਜਿਥੇ ਸਖ਼ਤ ਹੈ ਉਥੇ ਹੀ ਪਹਿਲਾਂ ਨਾਲੋਂ ਕੁਝ ਵੱਖਰੀ ਵੀ ਜਾਪ ਰਹੀ ਹੈ । ਚਿਠੀ ਦੀ ਇਬਾਰਤ ਭਾਈ ਰਾਜੋਆਣਾ ਨੂੰ ਆਉਣ ਵਾਲੇ ਸਮੇਂ ਤੋਂ ਸੁਚੇਤ ਹੋਣ ਦੀ ਗਵਾਹੀ ਭਰਦੀ ਹੈ । ਉਹ ਕਾਂਗਰਸ ਨੂੰ ਹਰਾਉਣ ਦੀ ਗੱਲ ਕਰ ਰਿਹਾ ਹੈ, ਜਿਕਰਯੋਗ ਹੈ ਕਿ ਪੰਜਾਬ ਵਿਚ ਮੋਗਾ ਦੀ ਜਿਮਨੀ ਚੋਣ ਹੋ ਰਹੀ ਹੈ ਇਸ ਸਮੇਂ ਭਾਈ ਰਾਜੋਆਣਾ ਦਾ ਇਹ ਬਿਆਨ ਆਉਣਾ ਵੋਟਰਾਂ ਦਾ ਮਨ ਕਾਂਗਰਸ ਵਿਰੁੱਧ ਕਰ ਸਕਦਾ ਹੈ । ਇਸੇ ਤਰ੍ਹਾਂ ਦਿਲੀ ਦਰਬਾਰੀਆਂ ਤੇ ਸਿੱਧੇ ਰੂਪ ਵਿਚ ਵਰਨ੍ਹਾਂ ਭਾਈ ਰਾਜੋਆਣਾ ਕਈ ਗੁਪਤ ਸੰਕੇਤ ਦੇ ਰਿਹਾ ਹੈ ਪਰ ਇਹ ਚਰਚਾ ਹੈ ਕਿ ਭਾਈ ਰਾਜੋਆਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਾਈਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਬਾਰੇ ਵੀ ਜੇਕਰ ਕੁਝ ਕਹਿੰਦੇ ਤਾਂ ਤੱਥ ਸਪਸ਼ਟ ਹੋ ਜਾਣੇ ਸਨ । ਜੇਕਰ ਕਾਂਗਰਸ ਸਿੱਖਾਂ ਦੀ ਕਾਤਲ ਹੈ ਤਾਂ ਭਾਜਪਾ ਸਿੱਖਾਂ ਦੇ ਕਤਲ ਕਰਾਉਣ ਵਿਚ ਅਤੇ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਵਿਚ ਪ੍ਰੇਸ਼ਰ ਗਰੁੱਪ ਦਾ ਕੰਮ ਵੀ ਕਰਦੀ ਰਹੀ ਹੈ । ਕੀ ਭਾਜਪਾ ਨਾਲ ਬਾਦਲ ਦਲ ਦੇ ਗੱਠਜੋੜ ਨੂੰ ਭਾਈ ਰਾਜੋਆਣਾ ਸਹੀ ਮੰਨਦੇ ਹਨ ਜਾਂ ਫਿਰ ਇਸ ਬਾਰੇ ਉਨ੍ਹਾਂ ਦਾ ਹੋਰ ਸੰਕੇਤ ਹੈ ?


ਅਟੱਲ ਬਿਹਾਰੀ ਵਾਜਪਈ ਨਾਲ ਜੁੜੇ ਹੈਲੀਕਾਪਟਰ ਘੁਟਾਲੇ ਦੇ ਤਾਰ

http://sameydiawaaz.com/Archive%20News/%5B2013%5D/02/17.02.2013%20-%2004.jpg

ਨਵੀਂ ਦਿੱਲੀ 16 ਫਰਵਰੀ (ਏਜੰਸੀਆਂ) :- ਹੈਲੀਕਾਪਟਰ ਸੌਦੇ 'ਚ ਲਗਾਤਾਰ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ । ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਈ ਨਾਲ ਵੀ ਇਸ ਮਾਮਲੇ ਦੇ ਤਾਰ ਜੁੜਦੇ ਨਜ਼ਰ ਆ ਰਹੇ ਹਨ । ਦਰਅਸਲ ਜਿਹੜੇ ਤਿੰਨ ਤਿਆਗੀ ਭਰਾਵਾਂ ਦਾ ਨਾਮ ਸਾਹਮਣੇ ਆਇਆ ਹੈ, ਉਨ੍ਹਾਂ 'ਚੋਂ ਇੱਕ ਡਾਕਟਰ ਰਾਜੀਵ ਤਿਆਗੀ ਸਾਬਕਾ ਪ੍ਰਧਾਨ ਮੰਤਰੀ, ਅਟੱਲ ਬਿਹਾਰੀ ਵਾਜਪਈ ਦੇ ਚੋਣ ਖੇਤਰ ਲਖਨਊ ਦਾ ਕੰਮਕਾਜ ਦੇਖਦੇ ਸਨ । ਇਹ ਗੱਲ ਇੱਕ ਅਖਬਾਰ ਨਾਲ ਗੱਲਬਾਤ ਦੌਰਾਨ ਅਟੱਲ ਬਿਹਾਰੀ ਵਾਜਪਈ ਦੇ ਦਾਮਾਦ ਰੰਜਨ ਭੱਟਾਚਾਰੀਆ ਨੇ ਸਵੀਕਾਰ ਕੀਤੀ ਹੈ । ਰਾਜੀਵ ਤਿਆਗੀ ਨੇ ਬਾਬਰੀ ਮਸਜਿਦ ਦੇ ਮੁੱਦੇ 'ਤੇ ਲਖਨਊ 'ਚ ਅਟੱਲ ਬਿਹਾਰੀ ਵਾਜਪਈ ਅਤੇ ਮੁਸਲਿਮ ਆਗੂਆਂ ਵਿਚਕਾਰ ਅਹਿਮ ਭੁਮਿਕਾ ਨਿਭਾਈ ਸੀ ਅਤੇ ਨਾਲ ਹੀ 1984 'ਚ ਜਦੋਂ ਅਮਿਤਾਬ ਬਚਨ ਨੇ ਇਲਾਹਾਬਾਦ ਤੋਂ ਚੋਣ ਲੜੀ ਸੀ ਤਾਂ ਉਨ੍ਹਾਂ ਨੇ ਅਮਿਤਾਬ ਦੀ ਵੀ ਡੱਟਵੀਂ ਮਦਦ ਕੀਤੀ ਸੀ । ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਲਖਨਊ 'ਚ ਬਾਬਰੀ ਮਸਜਿਦ ਨਾਲ ਜੁੜੇ ਕਈ ਮੁਸਲਿਮ ਵਰਕਰਾਂ ਨੇ ਕਿਹਾ ਕਿ ਰਾਜੀਵ ਤਿਆਗੀ ਖੁਦ ਨੂੰ ਅਟੱਲ ਬਿਹਾਰੀ ਵਾਜਪਈ ਦੇ ਨੁਮਾਇੰਦੇ ਦੇ ਤੌਰ 'ਤੇ ਪੇਸ਼ ਕਰਦੇ ਸਨ । ਤਿਆਗੀ ਨੇ ਲਖਨਊ ਦੇ ਅਯੁੱਧਿਆ ਮੁੱਦੇ 'ਤੇ ਸਰਗਰਮ ਕਈ ਮੁਸਲਿਮ ਆਗੂਆਂ ਨਾਲ ਸੰਪਰਕ ਕੀਤਾ ਸੀ, ਉਹ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਦੇ ਮੁੱਦੇ 'ਤੇ ਹੱਲ ਲਈ ਮੁਸਲਿਮ ਧਾਰਮਿਕ ਆਗੂਆਂ ਦੀ ਅਟੱਲ ਬਿਹਾਰੀ ਵਾਜਪਈ ਨਾਲ ਮੀਟਿੰਗ ਕਰਵਾਉਣਾ ਚਾਹੁੰਦੇ ਸਨ । ਆਲ ਇੰਡੀਆ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਕਨਵੀਨਰ ਅਤੇ ਹਾਈਕੋਰਟ ਦੇ ਸੀਨੀਅਰ ਵਕੀਲ ਜ਼ਫਰਯਾਬ ਜਲਾਨੀ ਨੇ ਕਿਹਾ ਕਿ ਜਦੋਂ ਅਟੱਲ ਦੀ ਪ੍ਰਧਾਨ ਮੰਤਰੀ ਸਨ ਤਾਂ ਤਿਆਗੀ ਨੇ ਦੋ ਵਾਰ ਉਨ੍ਹਾਂ ਨਾਲ ਸੰਪਰਕ ਕੀਤਾ ਸੀ, ਉਹ ਬਾਬਰੀ ਮਸਜਿਦ - ਰਾਮ ਜਨਮ ਭੂਮੀ ਮੁੱਦੇ ਦਾ ਹੱਲ ਕਰਨਾ ਚਾਹੁੰਦੇ ਸਨ । ਜਲਾਨੀ ਨੇ ਤਿਆਗੀ ਨੂੰ ਇਹ ਕਹਿਕੇ ਅਟੱਲ ਬਿਹਾਰੀ ਵਾਜਪਈ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਸ ਮੁੱਦੇ 'ਤੇ ਕਿਸੇ ਤਰ੍ਹਾਂ ਦਾ ਸਮਝੋਤਾ ਨਹੀਂ ਕਰਨਾ ਚਾਹੁੰਦੇ ਸਨ । ਮੀਡੀਆ ਅਨੁਸਾਰ ਅਟੱਲ ਬਿਹਾਰੀ ਵਾਜਪਈ ਦੇ ਦਾਮਾਦ ਰੰਜਨ ਭੱਟਾਚਾਰੀਆ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ । ਉਨ੍ਹਾਂ ਦੱਸਿਆ ਕਿ ਲਖਨਊ 'ਚ ਉਨ੍ਹਾਂ ਦੀ ਰਾਜੀਵ ਤਿਆਗੀ ਨਾਲ ਕਦੇ - ਕਦੇ ਲਾਲ ਜੀ ਟੰਡਨ ਦੇ ਦਫਤਰ 'ਚ ਮੁਲਾਕਾਤ ਹੋ ਜਾਂਦੀ ਸੀ । ਇਸ ਤੋਂ ਇਲਾਵਾ ਉਨ੍ਹਾਂ ਦਾ ਰਾਜੀਵ ਤਿਆਗੀ ਨਾਲ ਕੋਈ ਲੈਣ - ਦੇਣ ਨਹੀਂ ਹੈ । ਇੱਥੇ ਦੱਸਣਯੋਗ ਹੈ ਕਿ ਅਟੱਲ ਬਿਹਾਰੀ ਵਾਜਪਈ ਦੇ ਪ੍ਰਮੁੱਖ ਸਕੱਤਰ ਬਰਜੇਸ਼ ਮਿਸ਼ਰਾ ਨੇ ਵੀ 2003 'ਚ ਵਿਵਾਦਾਂ 'ਚ ਘਿਰੇ ਹੈਲੀਕਾਪਟਰ ਦੇ ਨਿਯਮ ਬਦਲਾਉਣ ਲਈ ਸਾਬਕਾ ਹਵਾਈ ਫੌਜ ਮੁੱਖੀ ਨੂੰ ਚਿੱਠੀ ਲਿਖੀ ਸੀ । ਇਹ ਇਟਲੀ ਦੀ ਜਾਂਚ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਤਿੰਨ ਤਿਆਗੀ ਭਰਾ: ਰਾਜੀਵ ਤਿਆਗੀ, ਸੰਜੀਵ ਤਿਆਗੀ ਅਤੇ ਸੰਦੀਪ ਤਿਆਗੀ ਸਾਬਕਾ ਹਵਾਈ ਫੌਜ ਮੁੱਖੀ ਐਸ. ਪੀ. ਤਿਆਗੀ ਦੇ ਰਿਸ਼ਤੇਦਾਰ ਹਨ ।


ਰਾਹੁਲ ਨੇ ਉਸ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਣ ਵਾਲਿਆਂ ਨੂੰ ਝਿੜਕਿਆ

http://sameydiawaaz.com/Archive%20News/%5B2013%5D/02/17.02.2013%20-%2003.jpg

ਨਵੀਂ ਦਿੱਲੀ 16 ਫਰਵਰੀ (ਏਜੰਸੀਆਂ) :- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੇ ਜਾਣ 'ਤੇ ਉਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਨੂੰ ਝਿੜਕ ਦਿੱਤਾ । ਰਾਹੁਲ ਨੇ ਬਹੁਗੁਣਾ ਨੂੰ ਯਾਦ ਦਿਵਾਇਆ ਕਿ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਮਨਮੋਹਨ ਸਿੰਘ ਬਿਰਾਜਮਾਨ ਹਨ । ਨਾਲ ਹੀ ਕਿਹਾ ਕਿ ਸਮੱਸਿਆ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਨਹੀਂ ਹੈ ਸਗੋਂ ਪਾਰਟੀ ਸੰਗਠਨ ਨਾਲ ਜੁੜੀ ਹੋਈ ਹੈ ਜਿਸ ਨਾਲ ਪਹਿਲਾਂ ਨਿਪਟਣ ਦੀ ਲੋੜ ਹੈ । ਰਾਹੁਲ ਨੇ ਪ੍ਰਦੇਸ਼ ਕਾਂਗਰਸ ਮੁਖੀ ਅਤੇ ਵਿਧਾਇਕ ਦਲ ਦੇ ਨੇਤਾਵਾਂ ਨਾਲ ਆਪਣੀ ਦੋ ਦਿਨੀ ਬੈਠਕ ਦੇ ਆਖਰੀ ਦਿਨ ਕਿਹਾ ਕਿ ਮੈਂ ਦੁਬਾਰਾ ਇਸ ਤਰ੍ਹਾਂ ਦੀ (ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੀ) ਚੀਜ਼ ਨੂੰ ਨਹੀਂ ਸੁਣਨਾ ਚਾਹੁੰਦਾ । ਬਹੁਗੁਣਾ ਦੇ ਸੁਝਾਅ ਦਾ ਕਈ ਪ੍ਰਦੇਸ਼ ਕਾਂਗਰਸ ਮੁਖੀਆਂ ਅਤੇ ਵਿਧਾਇਕ ਦਲ ਦੇ ਨੇਤਾਵਾਂ ਨੇ ਤੁਰੰਤ ਸਵਾਗਤ ਕੀਤਾ ਪਰ ਜਦੋਂ ਉਨ੍ਹਾਂ ਨੂੰ ਇਹ ਲੱਗਿਆ ਕਿ ਰਾਹੁਲ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤਾਂ ਉਹ ਸਾਰੇ ਚੁੱਪ ਹੋ ਕੇ ਬੈਠ ਗਏ । ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੀ ਕਾਂਗਰਸੀਆਂ ਦੀ ਪੁਰਜ਼ੋਰ ਮੰਗ ਦੇ ਬਾਵਜੂਦ ਪਾਰਟੀ ਨੇ ਅਜਿਹਾ ਕਰਨ ਤੋਂ ਇਹ ਕਹਿੰਦੇ ਹੋਏ ਪਰਹੇਜ਼ ਕੀਤਾ ਕਿ ਇਸ ਦਾ ਫੈਸਲਾ ਬਾਅਦ 'ਚ ਕੀਤਾ ਜਾਏਗਾ ।


ਪਾਕਿਸਤਾਨ 'ਚ ਧਮਾਕਾ, 47 ਦੀ ਮੌਤ ਤੇ 100 ਜ਼ਖਮੀ

 http://sameydiawaaz.com/Archive%20News/%5B2013%5D/02/17.02.2013%20-%2005.jpg

ਇਸਲਾਮਾਬਾਦ :- ਪਾਕਿਸਤਾਨ ਦੇ ਕਵੇਟਾ ਸ਼ਹਿਰ 'ਚ ਸ਼ਿਆ ਬਹੁਲ ਇਲਾਕੇ 'ਚ ਸ਼ਨੀਵਾਰ ਨੂੰ ਹੋਏ ਧਮਾਕੇ 'ਚ ਘੱਟ ਤੋਂ ਘੱਟ 47 ਲੋਕਾਂ ਦੀ ਮੌਤ ਹੋ ਗਈ ਅਤੇ 100 ਲੋਕ ਜ਼ਖਮੀ ਹੋ ਗਏ । ਮਾਰੇ ਗਏ ਲੋਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ । ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਕਵੇਟਾ ਨੇੜੇ ਕਿਰਾਲੀ ਰੋਡ 'ਤੇ ਹੋਇਆ । ਇਹ ਇਕ ਸ਼ਿਆ ਬਹੁਲ ਇਲਾਕਾ ਹੈ । ਧਮਾਕੇ ਸਮੇਂ ਇਲਾਕੇ 'ਚ ਵੱਡੀ ਗਿਣਤੀ 'ਚ ਭੀੜ ਸੀ । ਬੋਲਾਲ ਮੇਇਕਲ ਕੰਪਲੈਕਸ ਅਤੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤਕ 47 ਲਾਸ਼ਾਂ ਬਰਾਮਦ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਮਾਰੇ ਗਏ ਲੋਕਾਂ 'ਚ ਦੋ ਔਰਤਾਂ ਅਤੇ ਕਈ ਬੱਚੇ ਸ਼ਾਮਲ ਹਨ । ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ 'ਚ 100 ਲੋਕ ਜ਼ਖਮੀ ਹੋ ਗਏ ਹਨ । ਜ਼ਖਮੀਆਂ 'ਚ ਕੁਝ ਦੀ ਹਾਲਤ ਗੰਭੀਰ ਹੈ । ਧਮਾਕੇ ਨਾਲ ਖਿੜਕੀਆਂ, ਕਈ ਘਰਾਂ ਦੀਆਂ ਇਮਾਰਤਾਂ ਅਤੇ ਦੁਕਾਨਾਂ ਨੂੰ ਨੁਕਸਾਨ ਪੁੱਜਾ ਹੈ । ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਲੋਕਾਂ ਨੂੰ ਘਟਨਾ ਵਾਲੀ ਥਾਂ ਵੱਲ ਜਾਣ ਤੋਂ ਰੋਕ ਰਹੇ ਹਨ । ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz