ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   
ਰੂਸ 'ਚ ਉਲਫਾ ਪਿੰਡ ਡਿਗਿਆ

 

http://de.rian.ru/images/26553/20/265532065.jpg http://de.rian.ru/images/26553/28/265532895.jpg

 

http://newsticker.sueddeutsche.de/images/dpa-infoline/jpeg-14849E001E2A3333-20130215-img_40635984.onlineBild.jpg    http://de.rian.ru/images/26553/53/265535398.jpg

 

http://www.bz-berlin.de/multimedia/archive/00409/meteorit-russland2_40982618.jpg   http://cdn3.spiegel.de/images/image-461466-galleryV9-dths.jpg

ਮਾਸਕੋ 15 ਫਰਵਰੀ (ਏਜੰਸੀਆਂ) :- ਰੂਸ ਦੇ ਯੂਰਾਲ ਮਾਊਟੇਨ 'ਤੇ ਸ਼ੁਕਰਵਾਰ ਸਵੇਰੇ ਉਲਫਾਪਿੰਡ ਡਿੱਗਣ ਨਾਲ ਜ਼ਬਰਦਸਤ ਧਮਾਕੇ ਹੋਏ, ਜਿਸ ਨਾਲ 1200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ । ਕਾਫੀ ਲੋਕ ਘਰਾਂ ਦੇ ਸ਼ੀਸ਼ੇ ਟੁੱਟਣ ਨਾਲ ਜ਼ਖਮੀ ਹੋ ਗਏ । ਉਲਫਾਪਿੰਡ ਦੇ ਡਿੱਗਣ ਨਾਲ ਚਾਰੋਂ ਪਾਸੇ ਅਫਰਾ - ਤਫਰੀ ਮੱਚ ਗਈ । ਲੋਕਾਂ ਦੀ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਕੀ ਹੋ ਰਿਹਾ ਹੈ ? ਚੇਲਯਾਬਿੰਸਕ ਇਲਾਕੇ 'ਚ ਰਹਿਣ ਵਾਲੇ ਸਰਗੋਈ ਹਾਮੇਤੋਵ ਨੇ ਦੱਸਿਆ ਕਿ ਹਰ ਆਦਮੀ ਦੂਜੇ ਘਰ 'ਚ ਹਾਲ ਚਾਲ ਪੁੱਛਣ ਲਈ ਜਾ ਰਿਹਾ ਸੀ । ਇਹ ਜਗਾ੍ਹ ਮਾਸਕੋ ਦੇ ਪੂਰਵ 'ਚ 1500 ਕਿਲੋਮੀਟਰ ਦੂਰ ਹੈ । ਚੇਲਯਾਬਿੰਸਕ 'ਚ ਹੀ ਇਸਦਾ ਜ਼ਿਆਦਾ ਪ੍ਰਭਾਵ ਪਿਆ ਹੈ । ਸਰਗੋਈ ਨੇ ਦੱਸਿਆ ਕਿ ਪਹਿਲਾਂ ਤੇਜ਼ ਰੋਸ਼ਨੀ ਦੇਖੀ ਗਈ ਫਿਰ ਧਮਾਕਾ ਹੋਇਆ, ਜਦੋਂ ਅਸੀਂ ਬਾਹਰ ਨਿਕਲੇ ਤਾਂ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ ।


ਜਥੇਦਾਰ ਨੰਦਗੜ ਨੇ ਲਿਆ ਸਰਕਾਰੀ ਅਦਾਰਿਆਂ 'ਚ 18 ਫਰਵਰੀ

ਨੂੰ 'ਸੂਰਜ ਨਮਸਕਾਰ ਮਹਾਂਯੱਗ' ਦੇ ਫੈਸਲੇ ਦਾ ਸਖ਼ਤ ਨੋਟਿਸ

ਸੂਰਜ ਨੂੰ ਮੱਥਾ ਟੇਕਣਾ ਸਿੱਖ ਕੌਮ ਦੇ ਸਿਧਾਂਤਾਂ ਦੇ ਵਿਰੁੱਧ - ਗਿਆਨੀ ਨੰਦਗੜ੍ਹ

http://www.amritsartimes.com/wp-content/uploads/2011/03/Balwant-Singh-Nandgarh.jpg

ਬਰਨਾਲਾ 15 ਫਰਵਰੀ (ਜਗਸੀਰ ਸਿੰਘ ਸੰਧੂ) :- ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗਡ਼੍ਹ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਸ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਹੈ, ਜਿਸ ਵਿੱਚ ਬੋਰਡ ਵਲੋਂ ਪੰਜਾਬ ਦੇ ਸਾਰੇ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਸੁਆਮੀ ਵਿਵੇਕਾਨੰਦ ਦੀ 150 ਵੀਂ ਵਰੇਗੰਢ ਮਨਾਉਣ ਦੀ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਸਿੱਖਿਆ ਵਿਭਾਗ ਵੱਲੋਂ ਸਾਰੇ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਚਿੱਠੀਆਂ ਭੇਜਕੇ ਨਾਦਰਸ਼ਾਹੀ ਹੁਕਮ ਕੀਤੇ ਗਏ ਹਨ ਕਿ ਸਾਰੇ ਸਰਕਾਰੀ ਸਕੂਲਾਂ - ਕਾਲਜਾਂ ਦੇ ਵਿਦਿਆਰਥੀਆਂ ਵਲੋਂ 'ਸੂਰਯ ਨਮਸਕਾਰ ਮਹਾਂਯੱਗ' ਤਹਿਤ 18 ਫਰਵਰੀ ਨੂੰ ਸਵੇਰੇ 9 ਵਜੇ ਸੂਰਜ ਨੂੰ ਮੱਥਾ ਟੇਕਣਾ ਯਕੀਨੀ ਬਣਾਇਆ ਜਾਵੇ । ਜਥੇਦਾਰ ਨੰਦਗੜ੍ਹ ਨੇ ਇਸ ਨੂੰ ਸਿੱਖ ਪੰਥ 'ਤੇ ਬੜਾ ਗੁੱਝਾ ਹਮਲਾ ਅਤੇ ਬੜਾ ਖਤਰਨਾਕ ਰੁਝਾਨ ਦੱਸਦਿਆਂ ਕਿਹਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੂਰਜ ਨੂੰ ਮੱਥਾ ਟੇਕਣ ਦਾ ਵਿਰੋਧ ਕੀਤਾ ਹੈ ਅਤੇ ਇਹ ਸਿੱਖ ਕੌਮ ਦੇ ਅਕੀਦੇ ਦੇ ਬਿਲਕੁਲ ਉਲਟ ਹੈ। ਉਹਨਾਂ ਕਿਹਾ ਕਿ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਿੱਖਾਂ ਦੇ ਬੱਚਿਆਂ ਨੂੰ ਗਲਤ ਪਾਸੇ ਲਾਕੇ ਹਿੰਦੂ ਧਰਮ ਵਿੱਚ ਜਜਬ ਕਰਨ ਦੀ ਇਹ ਇੱਕ ਕੋਝੀ ਚਾਲ ਹੈ । ਉਹਨਾਂ ਕਿਹਾ ਕਿ ਹਿੰਦੂਆਂ ਬੱਚੇ ਭਾਵੇਂ ਲੱਖ ਵਾਰੀ ਸੂਰਜ ਨੂੰ ਮੱਥੇ ਟੇਕੀ ਜਾਣ, ਇਸ ਨਾਲ ਸਾਨੂੰ ਕੋਈ ਗਿਲਾ ਨਹੀਂ ਹੈ ਪਰ ਪੰਜਾਬ ਦੇ ਸਕੂਲਾਂ ਵਿੱਚ ਤਾਂ ਬਹੁ ਗਿਣਤੀ ਸਿੱਖਾਂ ਦੇ ਬੱਚਿਆਂ ਦੀ ਹੈ ਅਤੇ ਸਰਕਾਰੀ ਤੌਰ 'ਤੇ ਅਜਿਹਾ ਕਰਨਾ ਕਿਸੇ ਤੌਰ 'ਤੇ ਵੀ ਉਚਿਤ ਨਹੀਂ ਹੈ । ਉਹਨਾਂ ਕਿਹਾ ਕਿ ਬਿਪਰਵਾਦੀ ਕੋਈ ਵੀ ਰੀਤ ਜਬਰਦਸਤੀ ਕਿਸੇ ਦੂਸਰੇ ਧਰਮ ਦੇ ਬੱਚਿਆਂ 'ਤੇ ਥੋਪਣੀ ਕਿਸੇ ਵੀ ਲੋਕਤੰਤਰ ਕਹਾਉਂਦੇ ਦੇਸ ਵਿੱਚ ਕਿਸੇ ਤਰਾਂ ਵੀ ਜਾਇਜ਼ ਨਹੀਂ ਕਹੀ ਜਾ ਸਕਦੀ, ਇਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਸਿਖਿਆ ਵਿਭਾਗ ਦੇ ਇਸ ਫੈਸਲੇ 'ਤੇ ਰੋਕ ਲਾਉਣੀ ਚਾਹੀਦੀ ਹੈ, ਕਿਉਂਕਿ ਸਿੱਖ ਧਰਮ ਵਿੱਚ ਇਹਨਾਂ ਕਰਮਕਾਂਡਾਂ ਲਈ ਕੋਈ ਵੀ ਜਗ੍ਹਾ ਨਹੀਂ ਹੈ ਅਤੇ ਸਿੱਖ ਕੌਮ ਅਜਿਹੇ ਬ੍ਰਾਹਮਣਵਾਦੀ ਫੈਸਲਿਆਂ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕਰੇਗੀ ।


ਬੰਦ ਹੋਵੇਗੀ ਬਾਬਾ ਰਾਮਦੇਵ ਦੀ ਦੁਕਾਨ, ਸਰਕਾਰ ਵਲੋਂ ਫੂਡ ਪਾਰਕ ਬੰਦ ਕਰਨ ਦਾ ਐਲਾਨ

http://www.csmonitor.com/var/ezflow_site/storage/images/media/content/2012/1017/1017-india-politics-baba-ramdev/14057277-1-eng-US/1017-India-Politics-Baba-Ramdev_full_600.jpg

ਨਵੀਂ ਦਿੱਲੀ 15 ਫਰਵਰੀ (ਏਜੰਸੀਆਂ) :- ਕੇਂਦਰ ਸਰਕਾਰ ਅਤੇ ਕਾਂਗਰਸ ਨੂੰ ਕਈ ਵਾਰ ਮੁਸੀਬਤ'ਚ ਫਸਾ ਚੁੱਕੇ ਬਾਬਾ ਰਾਮਦੇਵ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਹੀ ਲੈ ਰਹੀਆਂ ਹਨ। ਹੁਣ ਉੱਤਰਾਖੰਡ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਸ ਵਲੋਂ ਚਲਾਏ ਜਾ ਰਹੇ ਫੂਡ ਪਾਰਕ ਨੂੰ ਨੋਟਿਸ ਭੇਜਿਆ ਹੈ । ਦੋਸ਼ ਹੈ ਕਿ ਫੂਡ ਪਾਰਕ ਵਲੋਂ ਛੱਡੇ ਜਾ ਰਹੇ ਪਾਣੀ 'ਚ ਹਾਨੀਕਾਰਕ ਰਸਾਇਣ ਮਿਲੇ ਹਨ। ਇਹ ਪਾਰਕ ਹਰਿਦੁਆਰ ਦੇ ਪਦਾਰਥਾ ਇਲਾਕੇ 'ਚ ਹੈ । ਉੱਤਰਾਖੰਡ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੇ ਮੈਂਬਰ ਸੱਕਤਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਸੌਂਪੀ ਰਿਪੋਰਟ 'ਚ ਇਸ ਇੰਡਸਟਰੀ ਨੂੰ ਬੰਦ ਕਰਨ ਦੀ ਸਿਫਾਰਿਸ਼ ਕਰਦਿਆਂ ਨੋਟਿਸ ਜਾਰੀ ਕੀਤਾ ਹੈ । ਬੋਰਡ ਨੇ ਕਿਸਾਨਾਂ ਦੇ ਵਿਰੋਧ ਉਪਰੰਤ 8 ਫਰਵਰੀ ਨੂੰ ਹਰਬਲ ਫੂਡ ਪਾਰਕ ਤੋਂ ਨਿਕਲਣ ਵਾਲੇ ਪਾਣੀ ਦਾ ਸੈਂਪਲ ਲਿਆ ਸੀ । ਪਿੰਡ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਫੂਡ ਪਾਰਕ ਚੋਂ ਰਸਾਇਣਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਈ ਤਰਾਂ ਦੀਆਂ ਬਿਮਾਰੀਆਂ ਫੈਲਾ ਰਿਹਾ ਹੈ ।  ਵੀਰਵਾਰ ਨੂੰ ਆਈ ਸੈਂਪਲ ਰਿਪੋਰਟ 'ਚ ਪਾਣੀ 'ਚ ਬਾਇÀਲਾਜੀਕਲ ਆਕਸੀਜਨ ਡਿਮਾਂਡ 210 ਮਿਲੀਗ੍ਰਾਮ ਪ੍ਰਤੀ ਲੀਟਰ ਪਾਈ ਗਈ ਹੈ, ਜਦਕਿ 30 ਤੋਂ ਜ਼ਿਆਦਾ ਹੋਣ ਕਾਰਣ ਇਹ ਹਾਨੀਕਾਰਕ ਹੋ ਜਾਂਦੀ ਹੈ। ਉਥੇ ਹੀ ਗੰਦੇ ਪਾਣੀ 'ਚ ਕੈਮੀਕਲ ਆਕਸੀਜਨ ਡਿਮਾਂਡ ਦੀ ਮਾਤਰਾ 816 ਪਾਈ ਗਈ ਜਦਕਿ ਇਸਦਾ ਮਾਣਕ 350 ਹੈ, ਇਸ ਕਾਰਣ ਬਾਬਾ ਰਾਮਦੇਵ ਨੂੰ ਨੋਟਿਸ ਭੇਜ ਕੇ ਪੁੱਛਿਆ ਗਿਆ ਹੈ ਕਿ ਕਿਉਂ ਨਾ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੀ ਇਸ ਇੰਡਸਟਰੀ ਨੂੰ ਬੰਦ ਕੀਤਾ ਜਵੇ? ਫੂਡ ਪਾਰਕ ਦੇ ਇੰਚਾਰਜ ਰਾਮਭਾਰਤ ਨੇ ਮੀਡੌਆ ਨੂੰ ਦੱਸਿਆ ਕਿ ਜਿਸ ਦਿਨ ਫੂਡ ਪਾਰਕ ਦੀ ਜਾਂਚ ਕੀਤੀ ਗਈ ਸੀ ਉਸ ਦਿਨ ਬਾਰਿਸ਼ ਹੋਈ ਸੀ ਜਿਸ ਕਾਰਣ ਪਾਣੀ ਬਾਹਰ ਚਲਾ ਗਿਆ ਸੀ ।


ਚੌਟਾਲਾ ਨੂੰ ਨਹੀਂ ਮਿਲੀ ਅੰਤਰਿਮ ਜ਼ਮਾਨਤ

http://www.topnews.in/files/Chautala.jpg

ਨਵੀਂ ਦਿੱਲੀ 15 ਫਰਵਰੀ (ਏਜੰਸੀਆਂ) :- ਜੂਨੀਅਰ ਟੀਚਰ ਭਰਤੀ ਘੋਟਾਲੇ 'ਚ ਤਿਹਾੜ ਜੇਲ 'ਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਖਰਾਬ ਸਿਹਤ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਤੋਂ ਅੰਤਰਿਮ ਰਾਹਤ ਨਹੀਂ ਮਿਲ ਸਕੀ । ਅਦਾਲਤ ਨੇ ਓਮ ਪ੍ਰਕਾਸ਼ ਚੌਟਾਲਾ ਨੂੰ ਅੰਤਰਿਮ ਜ਼ਮਾਨਤ ਦੇਣ ਦੀ ਥਾਂ ਉਨ੍ਹਾਂ ਦੀ ਅਪੀਲ 'ਤੇ ਕੇਂਦਰੀ ਜਾਂਚ ਬਿਊਰੋ ਨੂੰ ਨੋਟਿਸ ਜਾਰੀ ਕੀਤਾ । ਅਦਾਲਤ ਨੇ ਇਸ ਤੋਂ ਇਲਾਵਾ ਜੇਲ ਅਧਿਕਾਰੀਆਂ ਤੋਂ ਚੌਟਾਲਾ ਦੀ ਸਿਹਤ ਬਾਰੇ ਮੈਡੀਕਲ ਰਿਕਾਰਡ ਵੀ ਤਲਬ ਕੀਤਾ ਹੈ । ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਓਮ ਪ੍ਰਕਾਸ਼ ਚੌਟਾਲਾ 16 ਜਨਵਰੀ ਤੋਂ ਤਿਹਾੜ ਜੇਲ 'ਚ ਬੰਦ ਹਨ । ਜਸਟਿਸ ਮੁਕਤਾ ਗੁਪਤਾ ਨੇ ਮਾਮਲੇ ਦੀ ਸੁਣਵਾਈ ਚਾਰ ਅਪ੍ਰੈਲ ਤੱਕ ਮੁਲਤਵੀ ਕਰਦੇ ਹੋਏ ਕਿਹਾ ਕਿ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਸੁਣਵਾਈ ਦੀ ਅਗਲੀ ਤਰੀਕ ਨੂੰ ਅਦਾਲਤ ਸਾਹਮਣੇ ਮੈਡੀਕਲ ਰਿਕਾਰਡ ਰੱਖੇ ਜਾਣ ਦਾ ਹੁਕਮ ਦਿੱਤਾ ਗਿਆ ਹੈ । ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਚੌਟਾਲਾ ਦੀ ਬੇਨਤੀ ਅਤੇ ਹੇਠਲੀ ਅਦਾਲਤ ਦੇ 22 ਜਨਵਰੀ ਦੇ ਫੈਸਲੇ ਖਿਲਾਫ ਦਾਇਰ ਉਨ੍ਹਾਂ ਦੀ ਅਪੀਲ 'ਤੇ ਨੋਟਿਸ ਜਾਰੀ ਕੀਤਾ । ਹੇਠਲੀ ਅਦਾਲਤ ਨੇ ਜੂਨੀਅਰ ਟੀਚਰ ਭਰਤੀ ਘੋਟਾਲੇ 'ਚ ਚੌਟਾਲਾ ਨੂੰ ਦੋਸ਼ੀ ਪਾਇਆ ਸੀ ਅਤੇ ਉਨ੍ਹਾਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ।


ਬੱਲੇ ਨੀ ਸਰਕਾਰੇ! ਰੋਜ਼ ਮਹਿੰਗਾਈ ਦੀਆਂ ਛਮਕਾਂ ਮਾਰੇ

ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ, ਚੀਨੀ ਨੇ ਵੀ ਮਾਰੀ ਛਾਲ

ਨਵੀਂ ਦਿੱਲੀ, 15 ਫਰਵਰੀ (ਏਜੰਸੀਆਂ): ਤੇਲ ਕੰਪਨੀਆਂ ਨੇ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ । ਪੈਟਰੋਲ ਦੀ ਕੀਮਤ 'ਚ 1.50 ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 45 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ । ਵਧੀਆਂ ਹੋਈਆਂ ਕੀਮਤਾਂ ਅੱਜ ਰਾਤ ਤੋਂ ਹੀ ਲਾਗੂ ਹੋ ਜਾਣਗੀਆਂ । ਇਸਦਾ ਕਾਰਣ ਹੈ ਕਿ ਖੁਦਰਾ ਤੇਲ ਸਪਲਾਈ ਕਰਨ ਵਾਲੀਆਂ ਸਰਕਾਰੀ ਕੰਪਨੀਆਂ ਨੇ ਲਾਗਤ ਦੇ ਅਨੁਸਾਰ ਕੀਮਤ ਨੂੰ ਕਰਨਾ ਸ਼ੁਰੂ ਕਰ ਦਿੱਤਾ ਹੈ । ਦੂਜੇ ਪਾਸੇ ਸਰਕਾਰ ਨੇ ਚੀਨੀ ਦੀਆਂ ਕੀਮਤਾਂ 'ਚ ਵਾਧਾ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ । ਖਾਧ ਮੰਤਰਾਲੇ ਜਲਦ ਹੀ ਚੀਨੀ ਤੋਂ ਸਰਕਾਰੀ ਕੰਟਰੋਲ ਖਤਮ ਕਰਨ ਜਾ ਰਿਹਾ ਹੈ । ਅਜਿਹੇ 'ਚ ਹੁਣ ਚੀਨੌ ਦੀ ਕੀਮਤ ਵੀ ਬਾਜ਼ਾਰ ਦੇ ਹਵਾਲੇ ਹੋ ਜਾਵੇਗੀ ਜਿਸਦਾ ਸਿੱਧਾ ਅਸਰ ਚੀਨੀ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਰੂਪ 'ਚ ਦੇਖਣ ਨੂੰ ਮਿਲੇਗਾ । ਇਸ ਤੋਂ ਪਹਿਲਾਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਪਾਨਾ ਬਾਕਾ ਲਕਸ਼ਮੀ ਨੇ ਕਿਹਾ ਸੀ ਕਿ ਕੀਮਤਾਂ 'ਚ ਵਾਧੇ ਦਾ ਫੈਸਲਾ ਕੰਪਨੀਆਂ ਕਰਨਗੀਆਂ ਨਾ ਕਿ ਮੰਤਰਾਲੇ। ਸਰਕਾਰ ਨੇ ਪਿਛਲੇ ਮਹੀਨੇ ਕੰਪਨੀਆਂ ਨੂੰ ਹਰ ਮਹੀਨੇ ਪ੍ਰਤੀ ਲੀਟਰ ਡੀਜ਼ਲ ਦੀ ਕੀਮਤ 50 ਪੈਸੇ ਤੱਕ ਵਧਾਉਣ ਦੀ ਆਗਿਆ ਦੇ ਦਿੱਤੀ ਹੈ। ਇਸ ਗੱਲ ਦੇ ਸੰਕੇਤ ਵੀਰਵਾਰ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮੁੱਖੀ ਆਰ.ਐਸ. ਬੋਟੋਲਾ ਨੇ ਦਿੱਤੇ ਸਨ। ਬੋਟੋਲਾ ਨੇ ਕਿਹਾ ਕਿ ਉਹ ਆਪਣੇ ਨੱੈਟਵਰਕ ਦਾ ਵਿਸਥਾਰ ਕਰ ਰਹੇ ਹਨ ਅਤੇ ਇੱਕ ਸਾਲ 'ਚ 10,000 ਹਜ਼ਾਰ ਤੋਂ 11,000 ਕਰੋੜ ਰੁਪਏ ਖਰਚ ਕਰਨਗੇ।


ਅਕਾਲੀ ਦਲ ਵਲੋਂ ਦਸਤਾਰ ਦੇ ਮੁੱਦੇ ਤੇ ਫਰਾਂਸ ਖਿਲਾਫ ਪ੍ਰਦਰਸ਼ਣ

ਨਵੀਂ ਦਿੱਲੀ 15 ਫਰਵਰੀ (ਏਜੰਸੀਆਂ) :- ਫਰਾਂਸ ਵਿਚ ਪੱਗੜੀ 'ਤੇ ਪਾਬੰਦੀ ਨੂੰ ਜਾਰੀ ਰੱਖੇ ਜਾਣ ਦੀਆਂ ਖਬਰਾਂ ਵਿਚਕਾਰ ਭਾਰਤ ਦੌਰੇ 'ਤੇ ਆਏ ਫਰਾਂਸ ਦੇ ਰਾਸ਼ਟਰਪਤੀ ਫ੍ਰੈਂਕੂਆਈਜ਼ ਹੋਲੈਂਡੇ ਦੇ ਦਿੱਲੀ ਪੁੱਜਣ 'ਤੇ ਸ਼ੁੱਕਰਵਾਰ ਨੂੰ ਅਕਾਲੀ ਦਲ ਬਾਦਲ ਦੇ ਕਾਰਕੁੰਨਾਂ ਨੇ ਸਿੱਖ ਵਿਦਿਆਰਥੀਆਂ ਸਮੇਤ ਫਰਾਂਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਫਰਾਂਸ ਸਰਕਾਰ ਨੂੰ ਸਕੂਲਾਂ ਵਿਚ ਪਗੜੀ ਪਾਉਣ 'ਤੇ ਲਾਏ ਗਏ ਪ੍ਰਤੀਬੰਧ ਨੂੰ ਹਟਾਉਣ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਸ ਬਾਰੇ ਫਰਾਂਸ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਪੱਗੜੀ 'ਤੇ ਲੱਗੀ ਪਾਬੰਦੀ ਹਟਵਾਉਣ ਦੀ ਅਪੀਲ ਕਰਨੀ ਚਾਹੀਦੀ ਹੈ। ਸਿੱਖੀ ਰਿਵਾਇਤਾਂ ਮੁਤਾਬਕ ਸਿੱਖ ਕੇਸ ਰੱਖਦੇ ਹਨ ਅਤੇ ਇਨ੍ਹਾਂ ਨੂੰ ਢਕਣ ਲਈ ਪੱਗੜੀ ਪਹਿਨੀ ਜਾਂਦੀ ਹੈ। ਜਦਕਿ ਬੱਚੇ ਸਕੂਲਾਂ ਵਿਚ ਦਸਤਾਰ ਜਾਂਚ ਪਟਕਾ ਬੰਨ੍ਹਦੇ ਹਨ । ਸਿੱਖ ਵਿਦਿਆਰਥੀ ਗੁਰਦੀਪ ਸਿੰਘ ਨੇ ਇਸ ਦੌਰਾਨ ਕਿਹਾ ਕਿ ਪੱਗੜੀ ਤੋਂ ਹੀ ਸਿੱਖ ਦੀ ਪਛਾਣ ਹੁੰਦੀ ਹੈ ਅਤੇ ਇਹ ਸਿੱਖਾਂ ਦਾ ਅਨਿਖੱੜਵਾਂ ਅੰਗ ਹੈ ਲਿਹਾਜ਼ਾ ਇਸ 'ਤੇ ਪਾਬੰਦੀ ਨਹੀਂ ਲਗਾਉਣੀ ਚਾਹੀਦੀ।। ਫਰਾਂਸ ਸਰਕਾਰ ਨੇ 2004 ਵਿਚ ਸਕੂਲਾਂ ਮੁਸਲਮਾਨਾਂ ਦੇ ਟੋਪੀ ਪਾਉਣ ਅਤੇ ਸਿੱਖਾਂ ਦੇ ਪੱਗੜੀ ਪਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ । ਸਿੱਖਾਂ ਦਾ ਕਹਿਣਾ ਹੈ ਕਿ ਇਹ ਪਾਬੰਦੀ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਨੂੰ ਖੋਹਣ ਵਾਲਾ ਕੰਮ ਹੈ । 2009 ਵਿਚ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਬਿੱਲ ਪਾਸ ਕਰਕੇ ਫਰਾਂਸ ਸਰਕਾਰ ਨੂੰ ਇਹ ਪਾਬੰਦੀ ਹਟਾਉਣ ਦੀ ਮੰਗ ਕੀਤੀ ਸੀ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz